ੴ

ਸਿੱਖਬਾਣੀ · SikhBani

ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥

nis din maaeaa kaarane praanee ddolat neet
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1427 · 2 lines
Translations

ਨਿਸਿ ਦਿਨੁ ਮਾਇਆ ਕਾਰਨੇ; ਪ੍ਰਾਨੀ ਡੋਲਤ ਨੀਤ ॥

nis din maaeaa kaarane; praanee ddolat neet |

Sant Singh KhalsaNight and day, for the sake of Maya, the mortal wanders constantly.
Manmohan SinghNight and day, the mortal ever wanders for the sake of wealth.
Manmohan Singh (Punjabi)ਰੈਣ ਅਤੇ ਦਿਹੁੰ, ਧਨ ਦੌਲਤ ਦੀ ਖਾਤਰ ਫਾਨੀ ਬੰਦਾ ਭਟਕਦਾ ਫਿਰਦਾ ਹੈ।
Fareedkot Teekaਰਾਤ ਦਿਨ (ਨੀਤ) ਹਮੇਸ਼ਾ ਮਾਯਾ ਕੇ ਵਾਸਤੇ (ਪ੍ਰਾਨੀ) ਜੀਵ ਡੋਲਤਾ ਫਿਰਤਾ ਹੈ॥
Prof. Sahib Singh(ਹੇ ਭਾਈ!) ਮਾਇਆ (ਇਕੱਠੀ ਕਰਨ) ਦੀ ਖ਼ਾਤਰ ਮਨੁੱਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ।

ਪਦ ਅਰਥ ਨਿਸਿ = ਰਾਤ। ਕਾਰਨੇ = ਦੀ ਖ਼ਾਤਰ। ਡੋਲਤ = ਭਟਕਦਾ ਫਿਰਦਾ ਹੈ। ਨੀਤ = ਨਿੱਤ, ਸਦਾ।

SikhNet (Spanish)Noche y día, por la Maya, el mortal vaga constantemente y de entre millones,

ਕੋਟਨ ਮੈ. ਨਾਨਕ ਕੋਊ; ਨਾਰਾਇਨੁ ਜਿਹ ਚੀਤਿ ॥੨੪॥

kottan mai. naanak koaoo; naaraaein jih cheet |24|

Sant Singh KhalsaAmong millions, O Nanak, there is scarcely anyone, who keeps the Lord in his consciousness. ||24||
Manmohan SinghBut rare is the one among millions, who enshrines the Lord in his mind, O Nanak.
Manmohan Singh (Punjabi)ਪਰ ਕਰੋੜਾਂ ਵਿਚੋਂ ਕੋਈ ਵਿਰਲਾ ਹੀ ਹੈ, ਹੇ ਨਾਨਕ! ਜੋ ਆਪਣੇ ਮਨ ਅੰਦਰ ਪ੍ਰਭੂ ਨੂੰ ਵਸਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਮੇਂ ਨਰਾਇਨ ਬਸਤਾ ਹੈ ਵਹੁ ਪੁਰਖ ਕੋਟੋਂ ਮੇਂ ਸੇ ਕੋਈ ਏਕ ਹੋਤਾ ਹੈਂ॥੨੪॥ ਯਥਾ-☬"ਕੋਟ ਮਧੇ ਕੋ ਬਿਰਲਾ ਸੇਵਕੁ ਹੋਰ ਸਗਲੇ ਬਿਉਹਾਰੀ॥"
Prof. Sahib Singhਹੇ ਨਾਨਕ! ਕ੍ਰੋੜਾਂ (ਬੰਦਿਆਂ) ਵਿਚ ਕੋਈ ਵਿਰਲਾ (ਅਜਿਹਾ ਹੁੰਦਾ) ਹੈ, ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ ॥੨੪॥

ਪਦ ਅਰਥ ਕੋਟਨ ਮੈ = ਕ੍ਰੋੜਾਂ ਵਿਚ। ਕੋਊ = ਕੋਈ ਵਿਰਲਾ। ਜਿਹ ਚੀਤਿ = ਜਿਸ ਦੇ ਚਿੱਤ ਵਿਚ ॥੨੪॥

SikhNet (Spanish)oh, dice Nanak, escasamente hay uno que guarda al Señor en su Conciencia. (24)
Answers quote the Granth verbatim with Ang citations. AI commentary is not Gurbani and not a religious ruling.