ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.
ਸਭੁ ਕੋਈ ਹੈ ਖਸਮ ਕਾ; ਖਸਮਹੁ ਸਭੁ ਕੋ ਹੋਇ ॥
sabh koee hai khasam kaa; khasamahu sabh ko hoe |
Sant Singh KhalsaEveryone belongs to our Lord and Master. Everyone came from Him.
Manmohan SinghAll belong to the Master and from the Master, all emanate.
Manmohan Singh (Punjabi)ਸਾਰੇ ਹੀ ਮਾਲਕ ਦੀ ਮਲਕੀਅਤ ਹਨ ਅਤੇ ਸਾਰੇ ਮਾਲਕ ਤੋਂ ਹੀ ਉਤਪੰਨ ਹੁੰਦੇ ਹਨ।
Fareedkot Teekaਸਭ ਕੋਈ (ਖਸਮ) ਪਰਮੇਸ੍ਵਰ ਕਾ ਹੈ ਔਰ ਖਸਮ ਸੇ ਸਭ ਕੋਈ ਹੂਆ ਹੈ॥
Prof. Sahib Singhਹਰੇਕ ਜੀਵ ਖਸਮ-ਪ੍ਰਭੂ ਦਾ ਹੈ, ਖਸਮ-ਪ੍ਰਭੂ ਤੋਂ ਹਰੇਕ ਜੀਵ ਪੈਦਾ ਹੁੰਦਾ ਹੈ;
ਪਦ ਅਰਥ ਸਭੁ ਕੋ = ਹਰੇਕ ਜੀਵ। ਖਸਮਹੁ = ਖਸਮ ਤੋਂ।
SikhNet (Spanish)Todos pertenecen a Dios, nuestro Señor y Maestro, de Dios todo emanó.
ਹੁਕਮੁ ਪਛਾਣੈ ਖਸਮ ਕਾ; ਤਾ ਸਚੁ ਪਾਵੈ ਕੋਇ ॥
hukam pachhaanai khasam kaa; taa sach paavai koe |
Sant Singh KhalsaOnly by realizing the Hukam of His Command, is Truth obtained.
Manmohan SinghIf one realises the Master's will, then alone can come one obtain truth.
Manmohan Singh (Punjabi)ਜੇਕਰ ਜੀਵ ਮਾਲਕ ਦੀ ਰਜ਼ਾ ਨੂੰ ਅਨੁਭਵ ਕਰ ਲਵੇ ਕੇਵਲ ਤਦ ਹੀ ਕੋਈ ਜਣਾ ਸੱਚ ਨੂੰ ਪਾ ਸਕਦਾ ਹੈ।
Fareedkot Teekaਜੇਕਰ ਤਿਸ (ਖਸਮ) ਪਤੀ ਕੇ ਹੁਕਮ ਕੋ ਕੋਈ ਪਛਾਣ ਲੇਵੇ ਤੋ (ਸਚੁ) ਸੁਖ ਕੋ ਪਾਵਤਾ ਹੈ॥
Prof. Sahib Singhਜਦੋਂ ਜੀਵ ਖਸਮ ਦਾ ਹੁਕਮ ਪਛਾਣਦਾ ਹੈ ਤਾਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ।
ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ (ਖਸਮ)। ਕੋਇ = ਕੋਈ ਜੀਵ।
SikhNet (Spanish)Sólo entendiendo el Jukam de Su Voluntad, la Verdad es obtenida.
ਗੁਰਮੁਖਿ ਆਪੁ ਪਛਾਣੀਐ; ਬੁਰਾ. ਨ ਦੀਸੈ ਕੋਇ ॥
guramukh aap pachhaaneeai; buraa. na deesai koe |
Sant Singh KhalsaThe Gurmukh realizes his own self; no one appears evil to him.
Manmohan SinghRecognising one's self, by the Guru's grace, no one appears bad.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਆਪਣੇ ਆਪ ਦੀ ਸਿੰਞਾਣ ਕਰ ਲੈਣ ਦੁਆਰਾ ਕੋਈ ਭੀ ਮਾੜਾ ਨਹੀਂ ਦਿੱਸਦਾ।
Fareedkot Teekaਜੇ ਗੁਰੋਂ ਦੁਆਰੇ ਆਪਣੇ ਸਰੂਪ ਕੋ ਪਛਾਣੀਏ ਤੌ ਫਿਰ ਕੋਈ ਅਪਣੀ ਦ੍ਰਿਸ਼ਟੀ ਮੇਂ ਬੁਰਾ ਨਹੀਂ ਪ੍ਰਤੀਤ ਹੋਤਾ॥
Prof. Sahib Singhਜੇ ਗੁਰੂ ਦੇ ਹੁਕਮ ਤੇ ਤੁਰ ਕੇ ਆਪੇ ਦੀ ਸੂਝ ਹੋ ਜਾਏ ਤਾਂ (ਜਗਤ ਵਿਚ) ਕੋਈ ਜੀਵ ਭੈੜਾ ਨਹੀਂ ਲੱਗਦਾ।
ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
SikhNet (Spanish)El Gurmukj toma Conciencia de su propio ser, y entonces a nadie percibe como malo o malvado.
ਨਾਨਕ. ਗੁਰਮੁਖਿ ਨਾਮੁ ਧਿਆਈਐ; ਸਹਿਲਾ ਆਇਆ ਸੋਇ ॥੧॥
naanak. guramukh naam dhiaaeeai; sahilaa aaeaa soe |1|
Sant Singh KhalsaO Nanak, the Gurmukh meditates on the Naam, the Name of the Lord. Fruitful is his coming into the world. ||1||
Manmohan SinghNanak, whosoever contemplates the Name, through the Guru; fruitful is his advent in this world.
Manmohan Singh (Punjabi)ਨਾਨਕ, ਜੋ ਕੋਈ ਭੀ, ਗੁਰਾਂ ਦੇ ਰਾਹੀਂ, ਨਾਮ ਦਾ ਸਿਮਰਨ ਕਰਦਾ ਹੈ, ਸਫਲ ਹੈ ਉਸ ਦਾ ਆਗਮਨ ਇਸ ਸੰਸਾਰ ਅੰਦਰ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਦੁਆਰੇ ਨਾਮ ਕਾ ਧਿਆਵਣਾ ਕਰੀਏ। ਜਿਸ ਨੇ ਨਾਮ ਕੋ ਧਿਆਇਆ ਹੈ (ਸੋਇ) ਉਸੀ ਕਾ ਸੰਸਾਰ ਮੇਂ ਆਇਆ ਸਫਲਾ ਹੈ॥੧॥
Prof. Sahib Singhਹੇ ਨਾਨਕ! (ਜਗਤ ਵਿਚ) ਪੈਦਾ ਹੋਇਆ ਉਹ ਜੀਵ ਸੁਖੀ ਜੀਵਨ ਵਾਲਾ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਦਾ ਹੈ ॥੧॥
ਪਦ ਅਰਥ ਧਿਆਈਐ = ਸਿਮਰੀਏ। ਸਹਿਲਾ = ਸੌਖਾ, ਸੁਖੀ ਜੀਵਨ ਵਾਲਾ। ਸੋਇ = ਉਹ ਮਨੁੱਖ ॥੧॥
SikhNet (Spanish)Oh, dice Nanak, el Gurmukj medita en el Naam, el Nombre del Señor y su venida a este mundo se torna fructífera. (1)