ੴ

ਸਿੱਖਬਾਣੀ · SikhBani

ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥

jin andar nindaa dusatt hai nak vadte nak vadtaaeaa
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1244 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਜਿਨ ਅੰਦਰਿ ਨਿੰਦਾ ਦੁਸਟੁ ਹੈ; ਨਕ ਵਢੇ ਨਕ ਵਢਾਇਆ ॥

jin andar nindaa dusatt hai; nak vadte nak vadtaaeaa |

Sant Singh KhalsaThose who are filled with vicious slander, shall have their noses cut, and be shamed.
Manmohan SinghThey within whom is pernicious slander, have their nose cut and shame others as well.
Manmohan Singh (Punjabi)ਜਿਨ੍ਹਾਂ ਦੇ ਅੰਦਰ ਭੈੜੀ ਬਦਖੋਈ ਹੈ, ਉਨ੍ਹਾਂ ਦਾ ਨਕ ਕੱਟਿਆ ਜਾਂਦਾ ਹੈ ਤੇ ਉਹ ਹੋਰਨਾ ਦਾ ਭੀ ਅਪਮਾਨ ਕਰਵਾਉਂਦੇ ਹਨ।
Fareedkot Teekaਜਿਨ ਕੇ ਰਿਦੇ ਮੇਂ ਨਿੰਦਾ ਰੂਪੀ ਦੁਸ਼ਟ ਪੁਣਾ ਹੈ, ਸੋ ਇਸ ਲੋਕ ਮੇਂ (ਨਕ ਵਢੇ) ਜਸ ਥੀਂ ਰਹਿਤ ਹੈਂ ਔਰ ਪਰਲੋਕ ਮੇਂ ਧਰਮਰਾਜ ਕੇ ਆਗੇ ਭੀ ਤਿਨੋਂ ਨੇ ਅਪਣਾ (ਨਕ ਵਢਾਇਆ) ਅਪਜਸ ਕਰਾਇਆ ਹੈ॥
Prof. Sahib Singhਜਿਨ੍ਹਾਂ (ਮਨ ਦੇ ਮੁਰੀਦ) ਮਨੁੱਖਾਂ ਦੇ ਮਨ ਵਿਚ ਦੂਜਿਆਂ ਦੀ ਨਿੰਦਿਆ ਕਰਨ ਦਾ ਭੈੜਾ ਸੁਭਾਅ ਹੁੰਦਾ ਹੈ ਉਹਨਾਂ ਦੀ ਕਿਤੇ ਇੱਜ਼ਤ ਨਹੀਂ ਹੁੰਦੀ (ਉਹ ਹਰ ਥਾਂ) ਹੌਲੇ ਪੈਂਦੇ ਹਨ;

ਪਦ ਅਰਥ ਦੁਸਟੁ = ਐਬ, ਪਾਪ। ਨਕਵਢੇ = ਵੱਢੇ ਹੋਏ ਨੱਕ ਵਾਲੇ, ਬੇ-ਸ਼ਰਮ।

SikhNet (Spanish)Quien trae la calumnia en su interior, consigo trae la vergüenza

ਮਹਾ ਕਰੂਪ ਦੁਖੀਏ ਸਦਾ; ਕਾਲੇ ਮੁਹ ਮਾਇਆ ॥

mahaa karoop dukhee sadaa; kaale muh maaeaa |

Sant Singh KhalsaThey are totally ugly, and always in pain. Their faces are blackened by Maya.
Manmohan SinghThey are very ugly and ever in pain. Their face is blackened by mammon.
Manmohan Singh (Punjabi)ਉਹ ਬੜੇ ਬਦਸ਼ਕਲ ਅਤੇ ਹਮੇਸ਼ਾਂ ਦੁਖਾਂਤਰ ਹਨ। ਮੋਹਨੀ ਨੇ ਉਨ੍ਹਾਂ ਦਾ ਚਿਹਰਾ ਕਾਲਾ ਕੀਤਾ ਹੋਇਆ ਹੈ।
Fareedkot Teekaਮਹਾ ਕਰੂਪ, ਭਾਵ ਅਤੀ ਕੁਟਲ ਹੈਂ ਔਰ ਸਦੀਵ ਦੁਖੀਏ ਹੂਏ ਫਿਰਤੇ ਹੈਂ ਅਰ ਮਾਇਆ ਨੇ ਤਿਨ ਕੇ ਮੂੰਹ ਕਾਲੇ ਕੀਏ ਹੈਂ॥
Prof. Sahib Singhਮਾਇਆ (ਦੇ ਇਸ ਵਿਕਾਰ ਵਿਚ ਗ੍ਰਸੇ ਹੋਣ) ਦੇ ਕਾਰਨ ਉਹ ਬੜੇ ਕੋਝੇ ਤੇ ਭਰਿਸ਼ਟੇ ਮੂੰਹ ਵਾਲੇ ਜਾਪਦੇ ਹਨ ਤੇ ਸਦਾ ਦੁਖੀ ਰਹਿੰਦੇ ਹਨ।

ਪਦ ਅਰਥ ਕਰੂਪ = ਭੈੜੇ ਰੂਪ ਵਾਲੇ, ਕੋਝੇ। ਕਾਲੇ ਮੋਹ = ਕਾਲੇ ਮੂੰਹ ਵਾਲੇ, ਭਰਿਸ਼ਟੇ ਹੋਏ ਮੂੰਹ ਵਾਲੇ।

SikhNet (Spanish)Es como una bruja perversa, siempre doliente, cuyo semblante ha sido oscurecido por Maya.

ਭਲਕੇ ਉਠਿ. ਨਿਤ ਪਰ ਦਰਬੁ ਹਿਰਹਿ; ਹਰਿ ਨਾਮੁ ਚੁਰਾਇਆ ॥

bhalake utth. nit par darab hireh; har naam churaaeaa |

Sant Singh KhalsaThey rise early in the morning, to cheat and steal from others; they hide from the Lord's Name.
Manmohan SinghEver rising in the morn, they snatch and steal others wealth and contemplate not the God's Name.
Manmohan Singh (Punjabi)ਸਦਾ ਸਵੇਰਸਾਰ ਉਠ ਕੇ ਉਹ ਹੋਰਨਾ ਦਾ ਧਨ ਖੋਹਦੇ ਅਤੇ ਚੁਰਾਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ।
Fareedkot Teeka(ਭਲਕੇ) ਸਵੇਰੇ ਨਿਤਾਪ੍ਰਤੀ ਉਠ ਕਰ ਪਰਾਏ ਦਰਬ ਕੋ ਚੁਰਾਵਤੇ ਹੈਂ, ਇਸੀਤੇ ਤਿਨੋਂ ਨੇ ਹਰੀ ਨਾਮ ਚੁਰਾਵਨ ਕੀਆ ਹੈ, ਭਾਵ ਨਾਮ ਸੇ ਬੇਮੁਖ ਹੈਂ॥
Prof. Sahib Singhਜੋ ਮਨੁੱਖ ਸਦਾ ਨਿੱਤ ਉੱਠ ਕੇ (ਭਾਵ, ਆਹਰ ਨਾਲ) ਦੂਜਿਆਂ ਦਾ ਧਨ ਚੁਰਾਂਦੇ ਹਨ (ਭਾਵ, ਜੋ ਨਿੰਦਾ ਕਰ ਕੇ ਦੂਜਿਆਂ ਦੀ ਇੱਜ਼ਤ-ਰੂਪ ਧਨ ਖੋਹਣ ਦਾ ਜਤਨ ਕਰਦੇ ਹਨ) ਉਹਨਾਂ (ਦੇ ਆਪਣੇ ਅੰਦਰ) ਦਾ ਹਰਿ-ਨਾਮ (-ਰੂਪ ਧਨ) ਚੋਰੀ ਹੋ ਜਾਂਦਾ ਹੈ।

ਪਦ ਅਰਥ ਹਿਰਹਿ = ਚੁਰਾਂਦੇ ਹਨ। ਚੁਰਾਇਆ = ਚੁਰਾਇਆ ਜਾਂਦਾ ਹੈ, ਚੋਰੀ ਹੋ ਜਾਂਦਾ ਹੈ। ਭਲਕੇ = ਨਿੱਤ। ਦਰਬੁ = (द्रव्य) ਧਨ

SikhNet (Spanish)Día con día se roba lo que pertenece a otros y se esconde del Nombre del Señor.

ਹਰਿ ਜੀਉ. ਤਿਨ ਕੀ ਸੰਗਤਿ ਮਤ ਕਰਹੁ; ਰਖਿ ਲੇਹੁ ਹਰਿ ਰਾਇਆ ॥

har jeeo. tin kee sangat mat karahu; rakh lehu har raaeaa |

Sant Singh KhalsaO Dear Lord, let me not even associate with them; save me from them, O my Sovereign Lord King.
Manmohan SinghMy Sire Master, associate me not with them. Preserve Thou me from them, O God, the King.
Manmohan Singh (Punjabi)ਮੇਰੇ ਮਹਾਰਾਜ ਮਾਲਕ, ਮੇਰਾ ਉਨ੍ਹਾਂ ਨਾਲ ਮੇਲ-ਮਿਲਾਪ ਨਾਂ ਕਰਾਂ। ਤੂੰ ਮੈਨੂੰ ਉਨ੍ਹਾਂ ਕੋਲੋ ਬਚਾ ਲੈ, ਹੈ ਵਾਹਿਗੁਰੂ ਪਾਤਿਸ਼ਾਹ!
Fareedkot Teekaਤਾਂ ਤੇ ਹੇ ਹਰੀ ਜੀਉ! ਤਿਨ ਕੀ ਸੰਗਤ ਮੇਰੇ ਕੋ ਮਤ ਪਰਾਪਤਿ ਕਰੋ, ਹੇ ਹਰੀ ਰਾਇਆ! ਤਿਨ ਕੀ ਸੰਗਤ ਸੇ ਰਾਖ ਲੇਵੋ॥
Prof. Sahib Singhਹੇ ਹਰਿ ਜੀਉ! ਹੇ ਹਰਿ ਰਾਇ! ਅਸਾਡੀ ਸਹੈਤਾ ਕਰੋ, ਅਸਾਨੂੰ ਉਹਨਾਂ ਦੀ ਸੰਗਤ ਨਾਹ ਦਿਉ।
SikhNet (Spanish)Oh Dios, muéstrame Tu Compasión para no acercar mi compañía a la de ese ser.

ਨਾਨਕ. ਪਇਐ ਕਿਰਤਿ ਕਮਾਵਦੇ; ਮਨਮੁਖਿ ਦੁਖੁ ਪਾਇਆ ॥੧੭॥

naanak. peiai kirat kamaavade; manamukh dukh paaeaa |17|

Sant Singh KhalsaO Nanak, the self-willed manmukhs act according to their past deeds, producing nothing but pain. ||17||
Manmohan SinghNanak, the egocentrics act according to their past deeds and come to grief.
Manmohan Singh (Punjabi)ਨਾਨਕ, ਆਪ-ਹੁਦਰੇ ਆਪਣੇ ਆਪਣੇ ਪੂਰਬਲੇ ਕਮਰਾਂ ਅਨੁਸਾਰ ਕੰਮ ਕਰਦੇ ਅਤੇ ਤਕਲੀਫ ਉਠਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੈਸਾ ਉਨ ਮਨਮੁਖੋਂ ਕਾ ਪੂਰਬਲਾ ਕਰਮ ਪੜਾ ਹੈ, ਤੈਸੇ ਹੀ ਕਰਮੋਂ ਕੋ ਕਮਾਵਤੇ ਹੈਂ, ਮਨਮੁਖਤਾ ਕਰ ਕੇ ਤਿਨੋਂ ਨੇ ਦੁਖ ਕੋ ਪਾਇਆ ਹੈ॥੧੭॥
Prof. Sahib Singhਹੇ ਨਾਨਕ! ਮਨ ਦੇ ਮਰੀਦ ਮਨੁੱਖ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਹੁਣ ਭੀ ਨਿੰਦਾ ਦੀ ਕਿਰਤ) ਕਮਾਂਦੇ ਹਨ ਤੇ ਦੁੱਖ ਪਾਂਦੇ ਹਨ ॥੧੭॥

ਪਦ ਅਰਥ ਕਿਰਤਿ = ਕਿਰਤ ਅਨੁਸਾਰ, ਪਿਛਲੇ ਕੀਤੇ ਕੰਮ ਅਨੁਸਾਰ। ਪਇਐ ਕਿਰਤਿ = ਪਿਛਲੇ ਕੀਤੇ ਕੰਮਾਂ ਦੇ ਇਕੱਠੇ ਹੋਏ ਸੰਸਕਾਰਾਂ ਅਨੁਸਾਰ ॥੧੭॥

SikhNet (Spanish)Dice Nanak, Él practica lo que está en su destino y siendo un arrogante atrae para sí el sufrimiento. (17)
Answers quote the Granth verbatim with Ang citations. AI commentary is not Gurbani and not a religious ruling.