ੴ

ਸਿੱਖਬਾਣੀ · SikhBani

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥

teerath barat ar daan kar man mai dharai gumaan
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1428 · 2 lines
Translations

ਤੀਰਥ ਬਰਤ ਅਰੁ ਦਾਨ ਕਰਿ; ਮਨ ਮੈ ਧਰੈ ਗੁਮਾਨੁ ॥

teerath barat ar daan kar; man mai dharai gumaan |

Sant Singh KhalsaThose who make pilgrimages to sacred shrines, observe ritualistic fasts and make donations to charity while still taking pride in their minds
Manmohan SinghWhosoever, while going on pilgrimage, fasting and giving alms, takes pride in his mind,
Manmohan Singh (Punjabi)ਜੋ ਕੋਈ ਯਾਤਰਾ ਕਰ, ਉਪਹਾਸ ਰੱਖ ਅਤੇ ਪੁੰਨ ਦਾਨ ਕਰਕੇ ਆਪਦੇ ਚਿੱਤ ਵਿੱਚ ਹੰਕਾਰ ਕਰਦਾ ਹੈ,
Fareedkot Teekaਬ੍ਰਤ, ਤੀਰਥ, ਦਾਨ ਕੋ ਕਰ ਕੇ ਫਿਰ ਜੋ ਇਨ ਕਾ ਅਭਿਮਾਨ ਕਰੇ ਕਿ ਮੈਨੇ ਕੀਏ ਹੈਂ॥
Prof. Sahib Singh(ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ-ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ-ਪੁੰਨ ਕਰ ਕੇ (ਆਪਣੇ) ਮਨ ਵਿਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ)

ਪਦ ਅਰਥ ਅਰੁ = ਅਤੇ। ਕਰਿ = ਕਰ ਕੇ। ਮਨ ਮੈ = ਮਨ ਵਿਚ। ਗੁਮਾਨੁ = ਮਾਣ।

SikhNet (Spanish)Quienes hacen peregrinajes a lugares sagrados, realizan ayunos rituales y hacen donaciones de caridad, si el orgullo habita en sus mentes,

ਨਾਨਕ. ਨਿਹਫਲ ਜਾਤ ਤਿਹ; ਜਿਉ ਕੁੰਚਰ ਇਸਨਾਨੁ ॥੪੬॥

naanak. nihafal jaat tih; jiau kunchar isanaan |46|

Sant Singh Khalsa- O Nanak, their actions are useless, like the elephant, who takes a bath, and then rolls in the dust. ||46||
Manmohan SinghNanak, these deeds of him go in vain like the bathing of an elephant.
Manmohan Singh (Punjabi)ਨਾਨਕ ਉਸ ਦੇ ਇਹ ਕਰਮ, ਹਾਥੀ ਦੇ ਨ੍ਹਾਉਣ ਦੀ ਮਾਨੰਦ ਬੇਅਰਥ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿ ਤਿਸ ਅਭਿਮਾਨੀ ਕੇ ਤੀਰਥ, ਬ੍ਰਤਾਦਿ ਐਸੇ ਨਿਸਫਲ ਹੋ ਜਾਤੇ ਹੈਂ ਜੈਸੇ (ਕੁੰਚਰ) ਹਾਥੀ ਕਾ ਅਸ਼ਨਾਨ ਨਿਸਫਲ ਹੈ। ਕ੍ਯੋਂਕਿ ਅਸ਼ਨਾਨ ਕਰ ਕੇ ਮੈਲ ਧੋਈ ਜਾਤੀ ਹੈ, ਫਿਰ ਹਸਤੀ ਬਾਹਰ ਆਇਕਰ ਅਪਨੇ ਹਾਥੋਂ ਸੇ ਮ੍ਰਿਤਕਾ ਅਪਨੇ ਸਿਰ ਪਰ ਪਾਂਇ ਲੇਤਾ ਹੈ, ਤਿਸੀ ਭਾਂਤਿ ਜੀਉ ਹੰਕਾਰ ਸੇ ਤੀਰਥਾਦਿ ਫਲ ਕੋ ਨਾਸ ਕਰ ਲੇਤਾ ਹੈ॥੪੬॥
Prof. Sahib Singh(ਪਰ) ਹੇ ਨਾਨਕ! ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਦਾ ਕੀਤਾ ਹੋਇਆ) ਇਸ਼ਨਾਨ। (ਨੋਟ: ਹਾਥੀ ਨ੍ਹਾ ਕੇ ਸੁਆਹ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ) ॥੪੬॥

ਪਦ ਅਰਥ ਤਿਹ = ਉਸ ਦੇ (ਇਹ ਤੀਰਥ ਵਰਤ ਦਾਨ)। ਨਿਹਫਲ = ਵਿਅਰਥ। ਕੁੰਚਰ = ਹਾਥੀ (ਦਾ) ॥੪੬॥

SikhNet (Spanish)oh, dice Nanak, sus acciones son tan inútiles como la del elefante que se baña y después se revuelca en el polvo. (46)
Answers quote the Granth verbatim with Ang citations. AI commentary is not Gurbani and not a religious ruling.