ੴ

ਸਿੱਖਬਾਣੀ · SikhBani

Ang 1428

Sri Guru Granth Sahib · Salok Ninth Mehl · 19 shabads, 37 lines
Translations
Shabad Guru Tegh Bahadur Ji Salok Ninth Mehl continued from Ang 1427

ਹਰਿ ਜਨ ਹਰਿ ਅੰਤਰੁ ਨਹੀ; ਨਾਨਕ. ਸਾਚੀ ਮਾਨੁ ॥੨੯॥

har jan har antar nahee; naanak. saachee maan |29|

Sant Singh KhalsaThere is no difference between the Lord and the humble servant of the Lord; O Nanak, know this as true. ||29||
Manmohan SinghBetween God's slave and God, there is no difference, O Nanak, understand thou this as true.
Manmohan Singh (Punjabi)ਰੱਬ ਦੇ ਗੋਲੇ ਅਤੇ ਰੱਬ ਦੇ ਵਿਚਕਾਰ, ਕੋਈ ਫਰਕ ਨਹੀਂ ਹੇ ਨਾਨਕ! ਤੂੰ ਇਸ ਨੂੰ ਸੱਚ ਕਰ ਕੇ ਸਮਝ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਬਾਤ ਕੋ ਸਚ ਮਨ ਮੇਂ ਜਾਨ ਕਿ ਹਰਿ ਮੇਂ ਔਰ ਹਰਿ ਜਨ ਮੇਂ ਕੁਛ ਰੰਚਕ ਮਾਤ੍ਰ ਭੀ ਭੇਦ ਨਹੀਂ ਹੈ॥੨੯॥
Prof. Sahib Singhਹੇ ਨਾਨਕ! ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ ॥੨੯॥

ਪਦ ਅਰਥ ਅੰਤਰੁ = ਫ਼ਰਕ, ਵਿੱਥ। ਹਰਿ ਜਨ = ਹਰਿ = ਜਨ, ਪਰਮਾਤਮਾ ਦਾ ਭਗਤ। ਸਾਚੀ ਮਾਨੁ = (ਇਹ ਗੱਲ) ਸੱਚੀ ਮੰਨ ॥੨੯॥

SikhNet (Spanish)No hay diferencia entre el Señor y Su humilde Sirviente, oh, dice Nanak, toma esto como la Verdad. (29)

Open this shabad (2 lines, Angs 1427-1428) →

Shabad Guru Tegh Bahadur Ji Salok Ninth Mehl

ਮਨੁ ਮਾਇਆ ਮੈ ਫਧਿ ਰਹਿਓ; ਬਿਸਰਿਓ ਗੋਬਿੰਦ ਨਾਮੁ ॥

man maaeaa mai fadh rahio; bisario gobind naam |

Sant Singh KhalsaThe mortal is entangled in Maya; he has forgotten the Name of the Lord of the Universe.
Manmohan SinghThe man is entangled in mammon and he has forgotten the Lord's Name.
Manmohan Singh (Punjabi)ਇਨਸਾਨ ਧਨ ਦੌਲਤ ਅੰਦਰ ਫਾਥਾ ਹੋਇਆ ਹੈ ਅਤੇ ਉਸ ਨੇ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ।
Fareedkot Teekaਜਿਸ ਕਾ ਮਨ ਮਾਯਾ ਮੇਂ ਫਸ ਰਹਾ ਹੈ ਔਰ ਗੋਬਿੰਦ ਕਾ ਨਾਮ ਬਿਸਰ ਗਿਆ ਹੈ॥
Prof. Sahib Singh(ਜਿਸ ਮਨੁੱਖ ਦਾ) ਮਨ (ਹਰ ਵੇਲੇ) ਮਾਇਆ (ਦੇ ਮੋਹ) ਵਿਚ ਫਸਿਆ ਰਹਿੰਦਾ ਹੈ (ਜਿਸ ਨੂੰ) ਪਰਮਾਤਮਾ ਦਾ ਨਾਮ (ਸਦਾ) ਭੁੱਲਾ ਰਹਿੰਦਾ ਹੈ,

ਪਦ ਅਰਥ ਫਧਿ ਰਹਿਓ = ਫਸਿਆ ਰਹਿੰਦਾ ਹੈ।

SikhNet (Spanish)El mortal está involucrado en la Maya, se le ha olvidado el Nombre del Señor del Universo,

ਕਹੁ ਨਾਨਕ. ਬਿਨੁ ਹਰਿ ਭਜਨ; ਜੀਵਨ ਕਉਨੇ ਕਾਮ ॥੩੦॥

kahu naanak. bin har bhajan; jeevan kaune kaam |30|

Sant Singh KhalsaSays Nanak, without meditating on the Lord, what is the use of this human life? ||30||
Manmohan SinghSays Nanak, without the Lord's meditation, of what avail is this human life?
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ ਇਹ ਮਨੁਸ਼ੀ ਜਿੰਦੜੀ ਕਿਹੜੇ ਕੰਮ ਦੀ ਹੈ?
Fareedkot Teekaਐਸੇ ਪੁਰਖ ਕਾ ਹਰਿ ਭਜਨ ਸੇ ਰਹਿਤ ਜੋ ਜੀਵਨਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਕਿਸ ਕਾਮ ਕਾ ਹੈ ਅਰਥਾਤ ਬ੍ਯਰਥ ਹੈ॥੩੦॥
Prof. Sahib Singhਨਾਨਕ ਆਖਦਾ ਹੈ (ਦੱਸੋ) ਪਰਮਾਤਮਾ ਦੇ ਭਜਨ ਤੋਂ ਬਿਨਾ (ਉਸ ਦਾ) ਜੀਊਣਾ ਕਿਸ ਕੰਮ? ॥੩੦॥

ਪਦ ਅਰਥ ਕਉਨੇ ਕਾਮ = ਕਿਸ ਕੰਮ? ਕਿਸੇ ਭੀ ਕੰਮ ਨਹੀਂ ॥੩੦॥

SikhNet (Spanish)dice Nanak, sin meditar en el Señor, ¿para qué sirve la vida humana? (30)

Open this shabad →

Shabad Guru Tegh Bahadur Ji Salok Ninth Mehl

ਪ੍ਰਾਨੀ ਰਾਮੁ. ਨ ਚੇਤਈ; ਮਦਿ ਮਾਇਆ ਕੈ ਅੰਧੁ ॥

praanee raam. na chetee; mad maaeaa kai andh |

Sant Singh KhalsaThe mortal does not think of the Lord; he is blinded by the wine of Maya.
Manmohan SinghBlinded by the wine of wealth, the mortal remembers not his Lord.
Manmohan Singh (Punjabi)ਧਨ-ਦੌਲਤ ਦੀ ਸ਼ਰਾਬ ਦਾ ਅੰਨ੍ਹਾਂ ਕੀਤਾ ਹੋਇਆ, ਫਾਨੀ ਬੰਦਾ ਆਪਣੇ ਸਾਹਿਬ ਨੂੰ ਨਹੀਂ ਸਿਮਰਦਾ।
Fareedkot Teekaਹੇ ਮਨ! ਮਾਯਾ ਕੇ (ਮਦ) ਹੰਕਾਰ ਕਰ ਕੇ ਜੋ ਰਾਮ ਕੋ ਅੰਧਾ ਅਗ੍ਯਾਨੀ ਚਿੰਤਨ ਨਹੀਂ ਕਰਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ (ਜਿਹੜਾ) ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ,

ਪਦ ਅਰਥ ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ। ਮਦਿ = ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ।

SikhNet (Spanish)El mortal no piensa en el Señor, esta siendo cegado por el vino de la Maya,

ਕਹੁ ਨਾਨਕ. ਹਰਿ ਭਜਨ ਬਿਨੁ; ਪਰਤ ਤਾਹਿ ਜਮ ਫੰਧ ॥੩੧॥

kahu naanak. har bhajan bin; parat taeh jam fandh |31|

Sant Singh KhalsaSays Nanak, without meditating on the Lord, he is caught in the noose of Death. ||31||
Manmohan SinghSays Nanak, without the God's meditation, death's noose falls around him.
Manmohan Singh (Punjabi)ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਭਜਨ ਸੇ ਬਿਨਾਂ ਤਿਸ ਕੇ ਗਲ ਮੇਂ ਜਮ ਕਾ ਫੰਧ ਪੜਤਾ ਹੈ॥੩੧॥
Prof. Sahib Singhਨਾਨਕ ਆਖਦਾ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ (ਉਸ ਦੇ ਗਲ ਵਿਚ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੩੧॥

ਪਦ ਅਰਥ ਪਰਤ = ਪਏ ਰਹਿੰਦੇ ਹਨ। ਤਾਹਿ = ਉਸ ਨੂੰ। ਜਮ ਫੰਧ = ਜਮਾਂ ਦੇ ਫਾਹੇ, ਜਮਾਂ ਦੀਆਂ ਫਾਹੀਆਂ ॥੩੧॥

SikhNet (Spanish)dice Nanak, sin meditar en el Señor, es atrapado en el dogal de la muerte. (31)

Open this shabad →

Shabad Guru Tegh Bahadur Ji Salok Ninth Mehl

ਸੁਖ ਮੈ ਬਹੁ ਸੰਗੀ ਭਏ; ਦੁਖ ਮੈ ਸੰਗਿ. ਨ ਕੋਇ ॥

sukh mai bahu sangee bhe; dukh mai sang. na koe |

Sant Singh KhalsaIn good times, there are many companions around, but in bad times, there is no one at all.
Manmohan SinghMan finds many friends in prosperity, however, none becomes his friend in adversity.
Manmohan Singh (Punjabi)ਲਹਿਰ ਬਹਿਰ ਅੰਦਰ ਆਦਮੀ ਦੇ ਬਹੁਤੇ ਬੇਲੀ ਹੁੰਦੇ ਹਨ, ਪ੍ਰੰਤੂ ਬਿਪਤਾ ਅੰਦਰ ਉਸ ਦਾ ਕੋਈ ਬੇਲੀ ਨਹੀਂ ਬਣਦਾ।
Fareedkot Teekaਹੇ ਮਨ! ਜਬ ਜੀਵੋਂ ਕੋ ਸੁਖ ਹੋਤਾ ਹੈ ਤਬ ਬਹੁਤ ਸੇ (ਸੰਗੀ) ਸਾਥੀ ਹੋ ਜਾਤੇ ਹੈਂ, ਜਬ ਕੋਈ ਬਿਪਤ ਆਉਤੀ ਹੈ ਤਬ ਉਸ ਦੁਖ ਮੇਂ ਕੋਈ ਭੀ ਸਾਥੀ ਨਹੀਂ ਹੋਤਾ ਹੈ॥
Prof. Sahib Singh(ਦੁਨੀਆ ਵਿਚ ਤਾਂ) ਸੁਖ ਵੇਲੇ ਅਨੇਕਾਂ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ।

ਪਦ ਅਰਥ ਸੰਗੀ = ਸਾਥੀ, ਮੇਲੀ-ਗੇਲੀ। ਸੰਗਿ = ਨਾਲ।

SikhNet (Spanish)En lo buenos tiempos la compañía es abundante, pero en lo malos tiempos, no hay nadie,

ਕਹੁ ਨਾਨਕ. ਹਰਿ ਭਜੁ ਮਨਾ; ਅੰਤਿ ਸਹਾਈ ਹੋਇ ॥੩੨॥

kahu naanak. har bhaj manaa; ant sahaaee hoe |32|

Sant Singh KhalsaSays Nanak, vibrate, and meditate on the Lord; He shall be your only Help and Support in the end. ||32||
Manmohan SinghSays Nanak, O man, ponder thou over thy God, who shall be thy succourer in the end.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਦਾ ਚਿੰਤਨ ਕਰ, ਜੋ ਅਖੀਰ ਨੂੰ ਤੇਰਾ ਸਹਾਇਥ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਰਿ ਕਾ ਭਜਨ ਕਰ ਜੋ ਤੇਰਾ ਅੰਤ ਕੋ ਮਰਨ ਸਮੇਂ ਸਹਾਇਕ ਹੋਇ॥੩੨॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ ॥੩੨॥

ਪਦ ਅਰਥ ਅੰਤਿ = ਅਖ਼ੀਰ ਵੇਲੇ (ਭੀ)। ਸਹਾਈ = ਮਦਦਗਾਰ ॥੩੨॥

SikhNet (Spanish)dice Nanak, vibra y medita en el Señor, Él será tu Única Ayuda y Soporte al final. (32)

Open this shabad →

Shabad Guru Tegh Bahadur Ji Salok Ninth Mehl

ਜਨਮ ਜਨਮ ਭਰਮਤ ਫਿਰਿਓ; ਮਿਟਿਓ ਨ. ਜਮ ਕੋ ਤ੍ਰਾਸੁ ॥

janam janam bharamat firio; mittio na. jam ko traas |

Sant Singh KhalsaMortals wander lost and confused through countless lifetimes; their fear of death is never removed.
Manmohan SinghMan wanders about in many births and his fear of death is removed not.
Manmohan Singh (Punjabi)ਇਨਸਾਨ ਦੇ ਘਣੇਰਿਆਂ ਜਨਮਾਂ ਅੰਦਰ ਭਟਕਦਾ ਫਿਰਦਾ ਹੈ ਅਤੇ ਉਸ ਦਾ ਮੌਤ ਦਾ ਡਰ ਦੂਰ ਨਹੀਂ ਹੁੰਦਾ।
Fareedkot Teekaਹੇ (ਮਨ) ਪ੍ਯਾਰੇ! ਤੂੰ ਬਹੁਤ ਜਨਮੋਂ ਮੇਂ ਭ੍ਰਮਤਾ ਫਿਰਾ ਹੈਂ, ਪਰੰਤੂ ਜਮ ਕਾ ਭ੍ਯ ਤੇਰਾ ਨਹੀਂ ਮਿਟਾ ਹੈ॥
Prof. Sahib Singh(ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ।

ਪਦ ਅਰਥ ਜਨਮ ਜਨਮ = ਅਨੇਕਾਂ ਜਨਮਾਂ ਵਿਚ। ਕੋ = ਦਾ। ਤ੍ਰਾਸੁ = ਡਰ।

SikhNet (Spanish)Los mortales vagan perdidos y confundidos, a través de innumerables vidas,

ਕਹੁ ਨਾਨਕ. ਹਰਿ ਭਜੁ ਮਨਾ; ਨਿਰਭੈ ਪਾਵਹਿ ਬਾਸੁ ॥੩੩॥

kahu naanak. har bhaj manaa; nirabhai paaveh baas |33|

Sant Singh KhalsaSays Nanak, vibrate and meditate on the Lord, and you shall dwell in the Fearless Lord. ||33||
Manmohan SinghSays Nanak, O man, ponder thou over thy Lord, that thou may abides in the fearless God.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ, ਆਪਣੇ ਸਾਈਂ ਦਾ ਆਰਾਧਨ ਕਰ, ਤਾਂ ਜੋ ਤੈਨੂੰ ਨਿਡਰ ਹਰੀ ਵਿੱਚ ਵਾਸਾ ਮਿਲ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਅਬ ਭੀ ਹਰਿ ਕਾ ਭਜਨ ਕਰ, ਤੋ ਜਮ ਭਯ ਰਹਿਤ ਨਿਰਭ੍ਯ ਸਥਾਨ ਮੇਂ ਬਾਸਾ ਪਾਵੇਂਗਾ॥੩੩॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੩੩॥

ਪਦ ਅਰਥ ਨਿਰਭੈ = ਨਿਡਰ ਅਵਸਥਾ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ ॥੩੩॥

SikhNet (Spanish)su miedo a la muerte nunca le es removido, vibra y medita en el Señor y habitarás en el Valiente Señor. (33)

Open this shabad →

Shabad Guru Tegh Bahadur Ji Salok Ninth Mehl

ਜਤਨ ਬਹੁਤੁ ਮੈ ਕਰਿ ਰਹਿਓ; ਮਿਟਿਓ ਨ. ਮਨ ਕੋ ਮਾਨੁ ॥

jatan bahut mai kar rahio; mittio na. man ko maan |

Sant Singh KhalsaI have tried so many things, but the pride of my mind has not been dispelled.
Manmohan SinghI have grown weary of making many efforts, but my mind's ego is effaced not.
Manmohan Singh (Punjabi)ਮੈਂ ਘਣੇਰੇ ਉਪਰਾਲੇ ਕਰਕੇ ਹੰਭ ਗਿਆ ਹਾਂ, ਪ੍ਰੰਤੂ ਮੇਰੇ ਚਿੱਤ ਦੀ ਹੰਗਤਾ ਮਿਟਦੀ ਨਹੀਂ।
Fareedkot Teekaਹੇ ਜੀਵ! ਇਸ ਪ੍ਰਕਾਰ ਬੇਨਤੀ ਕਰ: ਹੇ ਭਗਵਾਨ! ਮੈਨੇ ਬਹੁਤ ਸੇ ਜਤਨ ਕੀਏ ਹੈਂ, ਪਰੰਤੂ ਮੇਰੇ ਮਨ ਕਾ ਹੰਕਾਰ ਨਾ ਜਾਤਾ ਭਯਾ॥
Prof. Sahib Singhਹੇ ਭਗਵਾਨ! ਮੈਂ ਅਨੇਕਾਂ (ਹੋਰ ਹੋਰ) ਜਤਨ ਕਰ ਚੁੱਕਾ ਹਾਂ (ਉਹਨਾਂ ਜਤਨਾਂ ਨਾਲ) ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ,

ਪਦ ਅਰਥ ਕੋ = ਦਾ। ਮਾਨੁ = ਅਹੰਕਾਰ।

SikhNet (Spanish)He tratado todo, pero el orgullo de mi mente no es disipado, envuelto en la maldad de mi mente,

ਦੁਰਮਤਿ ਸਿਉ. ਨਾਨਕ ਫਧਿਓ; ਰਾਖਿ ਲੇਹੁ ਭਗਵਾਨ ॥੩੪॥

duramat siau. naanak fadhio; raakh lehu bhagavaan |34|

Sant Singh KhalsaI am engrossed in evil-mindedness, Nanak. O God, please save me! ||34||
Manmohan SinghI am engrossed in evil-intentions, says Nanak, 'save me, O save me, my illustrious Lord.
Manmohan Singh (Punjabi)ਖੋਟੀਆਂ-ਰੁਚੀਆਂ ਨਾਲ ਨਾਨਕ ਜਕੜਿਆ ਹੋਇਆ ਹੈ, ਹੇ ਕੀਰਤੀਮਾਨ ਪ੍ਰਭੂ, ਤੂੰ ਮੇਰੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਖੋਟੀ ਮਤ ਮੇਂ ਫਸਾ ਹੂਆ ਹੂੰ, ਮੁਝੇ ਇਸ ਫੰਧ ਸੇ ਰਖ ਲੇਹੁ॥੩੪॥
Prof. Sahib Singhਨਾਨਕ ਦਾ (ਇਹ ਮਨ) ਖੋਟੀ ਮੱਤ ਨਾਲ ਚੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ! (ਤੂੰ ਆਪ ਹੀ) ਰੱਖਿਆ ਕਰ ॥੩੪॥

ਪਦ ਅਰਥ ਦੁਰਮਤਿ = ਖੋਟੀ ਮੱਤ। ਸਿਉ = ਨਾਲ। ਫਧਿਓ = ਫਸਿਆ ਰਹਿੰਦਾ ਹੈ। ਭਗਵਾਨ = ਹੇ ਭਗਵਾਨ! ॥੩੪॥

SikhNet (Spanish)oh Dios, dice Nanak, por favor sálvame. (34)

Open this shabad →

Shabad Guru Tegh Bahadur Ji Salok Ninth Mehl

ਬਾਲ ਜੁਆਨੀ ਅਰੁ ਬਿਰਧਿ ਫੁਨਿ; ਤੀਨਿ ਅਵਸਥਾ ਜਾਨਿ ॥

baal juaanee ar biradh fun; teen avasathaa jaan |

Sant Singh KhalsaChildhood, youth and old age - know these as the three stages of life.
Manmohan SinghKnow thou that there are three stages of life, childhood, youth and then old age.
Manmohan Singh (Punjabi)ਤੂੰ ਜਾਣ ਲੈ ਕਿ ਜੀਵਨ ਦੀਆਂ ਤਿੰਨ ਦਸ਼ਾਂ ਹਨ, ਬਚਪਨ, ਯੁਵਾ ਅਵਸਥਾ ਅਤੇ ਫਿਰ ਬੁਢੇਪਾ।
Fareedkot Teekaਹੇ ਮਨ! ਬਾਲ੍ਯ ਅਵਸਥਾ, ਫਿਰ ਜੁਬਾ ਅਵਸਥਾ, ਫਿਰ ਬ੍ਰਿਧ ਅਵਸਥਾ ਯਿਹ ਤੀਨ ਅਵਸਥਾ ਸਰੀਰ ਕੀ ਜਾਨ॥
Prof. Sahib Singhਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ-(ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ)।

ਪਦ ਅਰਥ ਅਰੁ = ਅਤੇ। ਬਿਰਧਿ = ਬੁਢੇਪਾ। ਫੁਨਿ = (पुनः) ਫਿਰ। ਤੀਨਿ = ਤਿੰਨ। ਜਾਨਿ = ਜਾਣ, ਸਮਝ ਲੈ।

SikhNet (Spanish)Las tres facetas de la vida son la niñez, la juventud y la vejez, pero sin meditar en el Señor,

ਕਹੁ ਨਾਨਕ. ਹਰਿ ਭਜਨ ਬਿਨੁ; ਬਿਰਥਾ ਸਭ ਹੀ ਮਾਨੁ ॥੩੫॥

kahu naanak. har bhajan bin; birathaa sabh hee maan |35|

Sant Singh KhalsaSays Nanak, without meditating on the Lord, everything is useless; you must appreciate this. ||35||
Manmohan SinghSays Nanak, know thou that without the Lord's meditation all are in vain.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਜਾਣ ਲੈ ਕਿ ਸੁਆਮੀ ਦੇ ਸਿਮਰਨ ਦੇ ਬਗੈਰ ਸਾਰੀਆਂ ਹੀ ਬੇਅਰਥ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਭਜਨ ਸੇ ਬਿਨਾਂ ਸਭ ਬ੍ਯਰਥ ਹੈਂ॥੩੫॥
Prof. Sahib Singhਨਾਨਕ ਆਖਦਾ ਹੈ ਕਿ (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ ॥੩੫॥

ਪਦ ਅਰਥ ਮਾਨ = ਮੰਨ ॥੩੫॥

SikhNet (Spanish)dice Nanak, todo es inútil, tienes que entender esto. (35)

Open this shabad →

Shabad Guru Tegh Bahadur Ji Salok Ninth Mehl

ਕਰਣੋ ਹੁਤੋ. ਸੁ ਨਾ ਕੀਓ; ਪਰਿਓ ਲੋਭ ਕੈ ਫੰਧ ॥

karano huto. su naa keeo; pario lobh kai fandh |

Sant Singh KhalsaYou have not done what you should have done; you are entangled in the web of greed.
Manmohan SinghWhat thou should have done, that thou have done not. Thou are entangled in the net of covetousness.
Manmohan Singh (Punjabi)ਜਿਹੜਾ ਕੁਛ ਤੈਨੂੰ ਕਰਨਾ ਚਾਹੀਦਾ ਸੀ, ਉਹ ਤੂੰ ਨਹੀਂ ਕੀਤਾ। ਤੂੰ ਲਾਲਚ ਦੇ ਜਾਲ ਵਿੱਚ ਫਸ ਗਿਆ ਹੈਂ।
Fareedkot Teekaਹੇ ਪਿਆਰੇ! ਜੋ ਤੈਨੇ ਕਰਨਾ ਥਾ, ਸੋ ਤੋ ਕੀਆ ਨਹੀਂ, ਲੋਭ ਕੇ ਫੰਧੇ ਮੇਂ ਫਸਾ ਰਹਾ॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ (ਸਾਰੀ ਉਮਰ) ਤੂੰ ਲੋਭ ਦੀ ਫਾਹੀ ਵਿਚ (ਹੀ) ਫਸਿਆ ਰਿਹਾ।

ਪਦ ਅਰਥ ਕਰਣੋ ਹੁਤੋ = (ਜੋ ਕੁਝ) ਕਰਨਾ ਸੀ। ਸੁ = ਉਹ। ਕੈ ਫੰਧ = ਦੇ ਫਾਹੇ ਵਿਚ।

SikhNet (Spanish)No has hecho lo que deberías, sigues atrapado en la red de la avaricia.

ਨਾਨਕ. ਸਮਿਓ ਰਮਿ ਗਇਓ; ਅਬ ਕਿਉ ਰੋਵਤ ਅੰਧ ॥੩੬॥

naanak. samio ram geo; ab kiau rovat andh |36|

Sant Singh KhalsaNanak, your time is past and gone; why are you crying now, you blind fool? ||36||
Manmohan SinghNanak! When one's times is past, why wail them, O blind man?
Manmohan Singh (Punjabi)ਨਾਨਕ, ਤੇਰਾ ਵੇਲਾ ਬੀਤ ਗਿਆ ਹੈ। ਤੂੰ ਹੁਣ ਕਿਉਂ ਵਿਰਲਾਪ ਕਰਦਾ ਹੈ, ਹੇ ਅੰਨ੍ਹੇ ਇਨਸਾਨ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਤੋ ਸਮ੍ਯ ਬਿਤੀਤ ਹੋ ਗਯਾ ਹੈ, ਹੇ ਅੰਧੇ! ਅਬ ਕਿਉਂ ਰੋਤਾ ਹੈਂ? ਅਪਨੇ ਕੀਏ ਕਾ ਫਲ੍ਹ ਭੋਗ, ਭਾਵ ਮਰਨ ਕਾਲ ਰੋਤਾ ਹੈ। ਤਬ ਜਮ ਤਿਸ ਕੋ ਐਸੇ ਕਹੇ ਹੈਂ॥੩੬॥
Prof. Sahib Singhਹੇ ਨਾਨਕ! (ਜ਼ਿੰਦਗੀ ਦਾ ਸਾਰਾ) ਸਮਾ (ਇਸੇ ਤਰ੍ਹਾਂ ਹੀ) ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ॥੩੬॥

ਪਦ ਅਰਥ ਸਮਿਓ = (ਮਨੁੱਖਾ ਜੀਵਨ ਦਾ) ਸਮਾ। ਰਮਿ ਗਇਓ = ਗੁਜ਼ਰ ਗਿਆ। ਅੰਧ = ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁੱਕੇ ਮਨੁੱਖ! ॥੩੬॥

SikhNet (Spanish)Dice Nanak, tu tiempo ya pasó y se fue, ¿Por qué lloras ahora, tonto ciego? (36)

Open this shabad →

Shabad Guru Tegh Bahadur Ji Salok Ninth Mehl

ਮਨੁ ਮਾਇਆ ਮੈ ਰਮਿ ਰਹਿਓ; ਨਿਕਸਤ ਨਾਹਿਨ. ਮੀਤ ॥

man maaeaa mai ram rahio; nikasat naahin. meet |

Sant Singh KhalsaThe mind is absorbed in Maya - it cannot escape it, my friend.
Manmohan SinghO friend, the mind is absorbed in riches and it can escape not from it,
Manmohan Singh (Punjabi)ਹੇ ਮਿਤ੍ਰ, ਮਨੂਆ ਧਨ-ਦੌਲਤ ਅੰਦਰ ਲੀਨ ਹੋਇਆ ਹੋਇਆ ਹੈ ਅਤੇ ਇਹ ਇਸ ਤੋਂ ਬਾਹਰ ਨਹੀਂ ਨਿਕਲ ਸਕਦਾ,
Fareedkot Teekaਤੈਸੇ ਹੇ ਮਨ! ਤੂੰ ਮਾਯਾ ਮੇਂ ਰਮਣ ਕਰ ਰਹਾ ਹੈਂ, ਮਾਯਾ ਸੇ ਬਾਹਿਰ ਨਹੀਂ ਨਿਕਸਤਾ ਹੈਂ॥
Prof. Sahib Singhਹੇ ਮਿੱਤਰ! ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ,

ਪਦ ਅਰਥ ਮੈ = ਮਹਿ, ਵਿਚ। ਰਮਿ ਰਹਿਓ = ਫਸਿਆ ਹੋਇਆ ਹੈ। ਨਾਹਿਨ = ਨਹੀਂ। ਮੀਤ = ਹੇ ਮਿੱਤਰ!

SikhNet (Spanish)La mente está absorbida en la Maya y no se puede escapar, oh mi amigo,

ਨਾਨਕ. ਮੂਰਤਿ ਚਿਤ੍ਰ ਜਿਉ; ਛਾਡਿਤ ਨਾਹਿਨ ਭੀਤਿ ॥੩੭॥

naanak. moorat chitr jiau; chhaaddit naahin bheet |37|

Sant Singh KhalsaNanak, it is like a picture painted on the wall - it cannot leave it. ||37||
Manmohan Singhjust as a picture, painted on the wall, leaves it not, O Nanak.
Manmohan Singh (Punjabi)ਜਿਸ ਤਰ੍ਹਾਂ ਕੰਧ ਉਤੇ ਖਿੱਚੀ ਹੋਈ ਤਸਵੀਰ, ਇਸ ਨੂੰ ਛੱਡ ਨਹੀਂ ਸਕਦੀ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਭੀਤ ਪਰ ਲਿਖੀ ਹੂਈ ਮੂਰਤ ਭੀਤ ਕੋ ਤ੍ਯਾਗਤੀ ਨਹੀਂ ਹੈ॥੩੭॥
Prof. Sahib Singhਹੇ ਨਾਨਕ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ ॥੩੭॥

ਪਦ ਅਰਥ ਮੂਰਤਿ = ਤਸਵੀਰ। ਚਿਤ੍ਰ = ਲੀਕਿਆ ਹੋਇਆ ਰੂਪ। ਭੀਤਿ = ਕੰਧ ॥੩੭॥

SikhNet (Spanish)dice Nanak, es como la pintura en la pared, que no se separa de ella. (37)

Open this shabad →

Shabad Guru Tegh Bahadur Ji Salok Ninth Mehl

ਨਰ ਚਾਹਤ ਕਛੁ ਅਉਰ; ਅਉਰੈ ਕੀ ਅਉਰੈ ਭਈ ॥

nar chaahat kachh aaur; aaurai kee aaurai bhee |

Sant Singh KhalsaThe man wishes for something, but something different happens.
Manmohan SinghMan seeks something, however, something totally different happens.
Manmohan Singh (Punjabi)ਆਦਮੀ ਕੁਝ ਹੋਰ ਚਾਹੁੰਦਾ ਹੈ, ਪ੍ਰੰਤੂ ਬਿਲਕੁਲ ਹੋਰ ਹੀ ਹੋ ਜਾਂਦਾ ਹੈ।
Fareedkot Teekaਮਾਨੁਖ ਕੁਛ ਹੋਰ ਚਾਹਤਾ ਹੈ, ਹੇ ਭਾਈ! ਉਸ ਚਿੰਤਨ ਸੇ ਔਰ ਕਾ ਔਰ ਹੀ ਹੋ ਜਾਤਾ ਹੈ, ਜੋ ਨਹੀਂ ਚਾਹੀਤਾ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਭਾਵ, ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ। (ਪਰ ਕਰਤਾਰ ਦੀ ਰਜ਼ਾ ਵਿਚ) ਹੋਰ ਦੀ ਹੋਰ ਹੋ ਜਾਂਦੀ ਹੈ।

ਪਦ ਅਰਥ ਅਉਰੈ ਕੀ ਅਉਰੈ = ਹੋਰ ਦੀ ਹੋਰ।

SikhNet (Spanish)El ser humano desea algo, pero a veces sucede algo diferente, planea engañar a otros,

ਚਿਤਵਤ ਰਹਿਓ ਠਗਉਰ; ਨਾਨਕ. ਫਾਸੀ ਗਲਿ ਪਰੀ ॥੩੮॥

chitavat rahio tthgaur; naanak. faasee gal paree |38|

Sant Singh KhalsaHe plots to deceive others, O Nanak, but he places the noose around his own neck instead. ||38||
Manmohan SinghO Nanak, he thinks of deceiving others, however, a halter is put round his neck.
Manmohan Singh (Punjabi)ਉਹ ਹੋਰਨਾਂ ਨੂੰ ਧੋਖਾ ਦੇਣ ਦਾ ਖਿਆਲ ਕਰਦਾ ਹੈ, ਪ੍ਰੰਤੂ ਹੇ ਨਾਨਕ! ਉਸ ਦੀ ਗਰਦਨ ਦੁਆਲੇ ਫਾਹੀ ਪੈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਚਿਤਵਨ ਤੋ ਠਗਉਰੀ ਕਾ ਕਰਤਾ ਹੈ ਕਿ ਮੇਂ ਔਰੋਂ ਕੋ ਠਗੂੰ ਔਰ ਅਪਨੇ ਹੀ ਗਲੇ ਮੇਂ ਜਮ ਕੀ ਫਾਂਸੀ ਪੜ ਜਾਤੀ ਹੈ॥੩੮॥
Prof. Sahib Singhਹੇ ਨਾਨਕ! (ਮਨੁੱਖ ਹੋਰਨਾਂ ਨੂੰ) ਠੱਗਣ ਦੀਆਂ ਸੋਚਾਂ ਸੋਚਦਾ ਹੈ (ਉਤੋਂ ਮੌਤ ਦੀ) ਫਾਹੀ ਗਲ ਵਿਚ ਆ ਪੈਂਦੀ ਹੈ ॥੩੮॥

ਪਦ ਅਰਥ ਚਿਤਵਤ ਰਹਿਓ = ਤੂੰ ਸੋਚਦਾ ਰਿਹਾ। ਠਗਉਰ = ਠਗ-ਮੂਰੀ, ਠਗ-ਬੂਟੀ, ਠੱਗੀਆਂ। ਗਲਿ = ਗਲ ਵਿਚ। ਪਰੀ = ਪੈ ਗਈ ॥੩੮॥

SikhNet (Spanish)oh, dice Nanak, pero en vez, coloca el dogal de la muerte alrededor de su cuello. (38)

Open this shabad →

Shabad Guru Tegh Bahadur Ji Salok Ninth Mehl

ਜਤਨ ਬਹੁਤ ਸੁਖ ਕੇ ਕੀਏ; ਦੁਖ ਕੋ ਕੀਓ. ਨ ਕੋਇ ॥

jatan bahut sukh ke kee; dukh ko keeo. na koe |

Sant Singh KhalsaPeople make all sorts of efforts to find peace and pleasure, but no one tries to earn pain.
Manmohan SinghMan makes many efforts to obtain peace, however, makes none to fight pain.
Manmohan Singh (Punjabi)ਆਦਮੀ ਆਰਾਮ ਪ੍ਰਾਪਤ ਕਰਨ ਲਈ ਘਣੇਰੇ ਉਪਰਾਲੇ ਕਰਦਾ ਹੈ ਪ੍ਰੰਤੂ ਪੀੜ ਹਰਨ ਲਈ ਕੋਈ ਭੀ ਨਹੀਂ ਕਰਦਾ।
Fareedkot Teekaਹੇ ਮਨ ਸੁਨ! ਤੈਨੇ ਬਹੁਤ ਸੇ ਜਤਨ ਸੁਖ ਕੇ ਵਾਸਤੇ ਕੀਏ, ਦੁਖ ਕੇ ਵਾਸਤੇ ਕੋਈ ਭੀ ਜਤਨ ਨਹੀਂ ਕੀਆ॥
Prof. Sahib Singh(ਜੀਵ ਭਾਵੇਂ) ਸੁਖਾਂ (ਦੀ ਪ੍ਰਾਪਤੀ) ਵਾਸਤੇ ਅਨੇਕਾਂ ਜਤਨ ਕਰਦਾ ਰਹਿੰਦਾ ਹੈ, ਅਤੇ ਦੁੱਖਾਂ ਵਾਸਤੇ ਜਤਨ ਨਹੀਂ ਕਰਦਾ (ਪਰ ਫਿਰ ਭੀ ਰਜ਼ਾ ਅਨੁਸਾਰ ਦੁਖ ਭੀ ਆ ਹੀ ਪੈਂਦੇ ਹਨ। ਸੁਖ ਭੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ)

ਪਦ ਅਰਥ ਸੁਖ ਕੇ = ਸੰਸਾਰਕ ਸੁਖਾਂ ਦੀ ਪ੍ਰਾਪਤੀ ਦੇ। ਕੋ = ਦਾ। ਦੁਖ ਕੋ = ਦੁੱਖਾਂ ਦਾ।

SikhNet (Spanish)La gente hace todo tipo de esfuerzos para encontrar Paz y Placer, pero nadie trata de ganarse el dolor.

ਕਹੁ ਨਾਨਕ. ਸੁਨਿ ਰੇ ਮਨਾ; ਹਰਿ ਭਾਵੈ ਸੋ ਹੋਇ ॥੩੯॥

kahu naanak. sun re manaa; har bhaavai so hoe |39|

Sant Singh KhalsaSays Nanak, listen, mind: whatever pleases God comes to pass. ||39||
Manmohan SinghSays Nanak, O man, understand, whatever pleases God, that alone happens.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਇਨਸਾਨ! ਜਿਹੜਾ ਕੁਝ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਜੋ ਹਰਿ ਕੋ ਭਾਵਤਾ ਹੈ, ਸੋਈ ਸੁਖ ਯਾ ਦੁਖ ਪ੍ਰਾਪਤ ਹੋਤਾ ਹੈ॥੩੯॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜ਼ਰੂਰ) ਉਹ (ਹੀ) ਹੁੰਦਾ ਹੈ ॥੩੯॥

ਪਦ ਅਰਥ ਹਰਿ ਭਾਵੈ = ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੩੯॥

SikhNet (Spanish)Escucha mente, dice Nanak, lo que sea que a Dios le place, eso es lo que sucede. (39)

Open this shabad →

Shabad Guru Tegh Bahadur Ji Salok Ninth Mehl

ਜਗਤੁ ਭਿਖਾਰੀ ਫਿਰਤੁ ਹੈ; ਸਭ ਕੋ ਦਾਤਾ ਰਾਮੁ ॥

jagat bhikhaaree firat hai; sabh ko daataa raam |

Sant Singh KhalsaThe world wanders around begging, but the Lord is the Giver of all.
Manmohan SinghThe world wanders about as a beggar and the Lord alone is the Bestower of all.
Manmohan Singh (Punjabi)ਸੰਸਾਰ ਮੰਗਤੇ ਦੀ ਮਾਨੰਦ ਭਟਕਦਾ ਫਿਰਦਾ ਹੈ ਅਤੇ ਕੇਵਲ ਸੁਆਮੀ ਹੀ ਸਾਰਿਆਂ ਦਾ ਦਾਤਾਰ ਹੈ।
Fareedkot Teekaਹੇ ਮਨ! ਸਾਰਾ ਸੰਸਾਰ ਭਿਖ੍ਯਕ ਹੂਆ ਫਿਰਤਾ ਹੈ ਔਰ ਏਕ ਰਾਮ ਹੀ ਸਭ ਕਾ ਦਾਤਾ ਹੈ॥
Prof. Sahib Singhਜਗਤ ਮੰਗਤਾ (ਹੋ ਕੇ) ਭਟਕਦਾ ਫਿਰਦਾ ਹੈ (ਇਹ ਚੇਤਾ ਨਹੀਂ ਰੱਖਦਾ ਕਿ) ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।

ਪਦ ਅਰਥ ਭਿਖਾਰੀ = ਮੰਗਤਾ। ਸਭ ਕੋ = ਸਭ ਜੀਵਾਂ ਦਾ।

SikhNet (Spanish)El mundo entero vaga limosneando, pero el Señor es el Dador de todo.

ਕਹੁ ਨਾਨਕ. ਮਨ ਸਿਮਰੁ ਤਿਹ; ਪੂਰਨ ਹੋਵਹਿ ਕਾਮ ॥੪੦॥

kahu naanak. man simar tih; pooran hoveh kaam |40|

Sant Singh KhalsaSays Nanak, meditate in remembrance on Him, and all your works will be successful. ||40||
Manmohan SinghSays Nanak, dwell thou on Him, O man, that thine tasks may be fulfilled.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਉਸ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਤੇਰੇ ਕਾਰਜ ਸੰਪੂਰਨ ਥੀ ਵੰਞਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਕਾ ਸਿਮਰਨ ਕਰ ਜੋ ਤੇਰੇ (ਕਾਮ) ਸੰਕਲਪ ਪੂਰਨ ਹੋ ਜਾਵੈਂ॥੪੦॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ ॥੪੦॥

ਪਦ ਅਰਥ ਮਨ = ਹੇ ਮਨ! ਤਿਹ = ਉਸ (ਪਰਮਾਤਮਾ) ਨੂੰ। ਹੋਵਹਿ = ਹੋ ਜਾਣਗੇ। ਕਾਮ = ਸਾਰੇ ਕੰਮ ॥੪੦॥

SikhNet (Spanish)Dice Nanak, medita recordándolo a Él y todos tus trabajos serán exitosos. (40)

Open this shabad →

Shabad Guru Tegh Bahadur Ji Salok Ninth Mehl

ਝੂਠੈ ਮਾਨੁ. ਕਹਾ ਕਰੈ; ਜਗੁ ਸੁਪਨੇ ਜਿਉ ਜਾਨੁ ॥

jhootthai maan. kahaa karai; jag supane jiau jaan |

Sant Singh KhalsaWhy do you take such false pride in yourself? You must know that the world is just a dream.
Manmohan SinghWhy take thou false pride? Know thou that the world is like a dream.
Manmohan Singh (Punjabi)ਤੂੰ ਕੂੜਾ ਹੰਕਾਰ ਕਿਉਂ ਕਰਦਾ ਹੈਂ? ਤੂੰ ਸੰਸਾਰ ਨੂੰ ਸੁਫਨੇ ਦੀ ਮਾਨੰਦ ਸਮਝ।
Fareedkot Teekaਹੇ ਮਨ! ਜਗਤ ਕੋ ਸੁਪਨੇ ਕੀ ਭਾਂਤ ਜਾਨ, ਇਸ ਝੂਠੇ ਜਗਤ ਕਾ ਕ੍ਯਾ ਮਾਨ ਕਰਤਾ ਹੈਂ?
Prof. Sahib Singh(ਪਤਾ ਨਹੀਂ ਮਨੁੱਖ) ਨਾਸਵੰਤ ਦੁਨੀਆ ਦਾ ਮਾਨ ਕਿਉਂ ਕਰਦਾ ਰਹਿੰਦਾ ਹੈ।` ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਵਾਂਗ (ਹੀ) ਸਮਝ ਰੱਖ।

ਪਦ ਅਰਥ ਝੂਠੈ = ਨਾਸਵੰਤ-(ਸੰਸਾਰ) ਦਾ। ਕਹਾ ਕਰੇ = ਕਿਉਂ ਕਰਦਾ ਹੈ? ਜਿਉ = ਵਰਗਾ। ਜਾਨਿ = ਸਮਝ ਲੈ।

SikhNet (Spanish)¿Por qué te enorgulleces tanto de ti?, debes comprender que el mundo no es más que un sueño,

ਇਨ ਮੈ ਕਛੁ ਤੇਰੋ ਨਹੀ; ਨਾਨਕ. ਕਹਿਓ ਬਖਾਨਿ ॥੪੧॥

ein mai kachh tero nahee; naanak. kahio bakhaan |41|

Sant Singh KhalsaNone of this is yours; Nanak proclaims this truth. ||41||
Manmohan SinghIn it there is nothing, which is thine. Nanak proclaims and narrates this truth.
Manmohan Singh (Punjabi)ਇਸ ਵਿੱਚ ਕੁਝ ਭੀ ਨਹੀਂ, ਜੋ ਤੈਡਾਂ ਹੈ। ਨਾਨਕ ਇਸ ਸੱਚ ਨੂੰ ਆਖਦਾ ਅਤੇ ਉਚਾਰਦਾ ਹੈ।
Fareedkot Teekaਇਸ ਜਗਤ ਮੇਂ ਤੇਰਾ ਕੁਛ ਨਹੀਂ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਇਸ ਬਾਤ ਕੋ ਬੇਦ ਸ਼ਾਸਤ੍ਰ ਸਭ ਨੇ ਬਖ੍ਯਾਨ ਕਰ ਕੇ ਕਹਾ ਹੈ॥੪੧॥
Prof. Sahib Singh(ਹੇ ਭਾਈ!) (ਮੈਂ) ਨਾਨਕ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ (ਦਿੱਸਦੇ ਪਦਾਰਥਾਂ) ਵਿਚ ਤੇਰਾ (ਅਸਲ ਸਾਥੀ) ਕੋਈ ਭੀ ਪਦਾਰਥ ਨਹੀਂ ਹੈ ॥੪੧॥

ਪਦ ਅਰਥ ਇਨ ਮੈ = ਇਹਨਾਂ (ਦੁਨੀਆਵੀ ਪਦਾਰਥਾਂ) ਵਿਚ। ਤੇਰੋ = ਤੇਰਾ (ਅਸਲ ਸਾਥੀ)। ਬਖਾਨਿ = ਉਚਾਰ ਕੇ, ਸਮਝਾ ਕੇ ॥੪੧॥

SikhNet (Spanish)nada te pertenece y Nanak proclama esta Verdad. (41)

Open this shabad →

Shabad Guru Tegh Bahadur Ji Salok Ninth Mehl

ਗਰਬੁ ਕਰਤੁ ਹੈ ਦੇਹ ਕੋ; ਬਿਨਸੈ ਛਿਨ ਮੈ ਮੀਤ ॥

garab karat hai deh ko; binasai chhin mai meet |

Sant Singh KhalsaYou are so proud of your body; it shall perish in an instant, my friend.
Manmohan SinghThou entertain pride of thy body, which perishes in a moment, O friend.
Manmohan Singh (Punjabi)ਤੂੰ ਅਪਣੇ ਸਰੀਰ ਦਾ ਹੰਕਾਰ ਕਰਦਾ ਹੈਂ, ਜੋ ਕਿ ਇਕ ਮੁਹਤ ਵਿੱਚ ਨਾਸ ਹੋ ਜਾਂਦਾ ਹੈ, ਹੇ ਮਿੱਤਰ!
Fareedkot Teekaਹੇ ਮਿਤ੍ਰ ਮਨ! ਜਿਸ ਦੇਹ ਕੋ ਅਪਨੀ ਮਾਨਕਰ ਤੂੰ ਹੰਕਾਰ ਕਰਤਾ ਹੈਂ ਸੋਈ ਤੇਰੀ ਦੇਹੀ ਏਕ ਖ੍ਯਣ ਮੇਂ ਨਾਸ ਹੋ ਜਾਏਗੀ॥
Prof. Sahib Singhਹੇ ਮਿੱਤਰ! (ਜਿਸ) ਸਰੀਰ ਦਾ (ਮਨੁੱਖ ਸਦਾ) ਮਾਣ ਕਰਦਾ ਰਹਿੰਦਾ ਹੈ (ਕਿ ਇਹ ਮੇਰਾ ਆਪਣਾ ਹੈ, ਉਹ ਸਰੀਰ) ਇਕ ਛਿਨ ਵਿਚ ਹੀ ਨਾਸ ਹੋ ਜਾਂਦਾ ਹੈ। (ਹੋਰ ਪਦਾਰਥ ਦਾ ਮੋਹ ਤਾਂ ਕਿਤੇ ਰਿਹਾ, ਆਪਣੇ ਇਸ ਸਰੀਰ ਦਾ ਮੋਹ ਭੀ ਝੂਠਾ ਹੀ ਹੈ)।

ਪਦ ਅਰਥ ਗਰਬੁ = (गर्व) ਅਹੰਕਾਰ। ਦੇਹ ਕੋ = (ਜਿਸ) ਸਰੀਰ ਦਾ। ਬਿਨਸੈ = ਨਾਸ ਹੋ ਜਾਂਦਾ ਹੈ। ਮੀਤ = ਹੇ ਮਿੱਤਰ!

SikhNet (Spanish)Estás tan orgulloso de tu cuerpo, pero se acabará en un instante. Mi amigo,

ਜਿਹਿ ਪ੍ਰਾਨੀ. ਹਰਿ ਜਸੁ ਕਹਿਓ; ਨਾਨਕ. ਤਿਹਿ ਜਗੁ ਜੀਤਿ ॥੪੨॥

jihi praanee. har jas kahio; naanak. tihi jag jeet |42|

Sant Singh KhalsaThat mortal who chants the Praises of the Lord, O Nanak, conquers the world. ||42||
Manmohan SinghThe mortal, who recites the Lord's praise, he, O Nanak, conquers the whole world.
Manmohan Singh (Punjabi)ਜੋ ਜੀਵ ਸੁਆਮੀ ਦੀ ਮਹਿਮਾਂ ਉਚਾਰਨ ਕਰਦਾ ਹੈ, ਉਹ ਹੇ ਨਾਨਕ! ਸੰਸਾਰ ਨੂੰ ਜਿੱਤ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਹਰਿ ਕੇ ਗੁਣ ਗਾਏ ਹੈਂ ਇਸੀ ਨੇ ਜਗਤ ਕੋ ਜੀਤ ਲੀਆ ਹੈ॥੪੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਸ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ ॥੪੨॥

ਪਦ ਅਰਥ ਜਿਹਿ ਪ੍ਰਾਨੀ = ਜਿਸ ਮਨੁੱਖ ਨੇ। ਜਸੁ = ਸਿਫ਼ਤ-ਸਾਲਾਹ। ਤਿਹਿ = ਉਸ ਨੇ। ਜੀਤੁ = ਜਿੱਤ ਲਿਆ ॥੪੨॥

SikhNet (Spanish)el mortal que entona las Alabanzas del Señor, oh, dice Nanak, conquista el mundo. (42)

Open this shabad →

Shabad Guru Tegh Bahadur Ji Salok Ninth Mehl

ਜਿਹ ਘਟਿ ਸਿਮਰਨੁ ਰਾਮ ਕੋ; ਸੋ ਨਰੁ ਮੁਕਤਾ ਜਾਨੁ ॥

jih ghatt simaran raam ko; so nar mukataa jaan |

Sant Singh KhalsaThat person, who meditates in remembrance on the Lord in his heart, is liberated - know this well.
Manmohan SinghHe, within whose mind is the Lord's meditation, consider him to be emancipated.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਪ੍ਰਭੂ ਦੀ ਬੰਦਗੀ ਹੈ, ਤੂੰ ਉਸ ਇਨਸਾਨ ਨੂੰ ਮੋਖਸ਼ ਹੋਇਆ ਹੋਇਆ ਸਮਝ।
Fareedkot Teekaਹੇ ਮਨ! ਜਿਸ ਕੇ ਅੰਤਸਕਰਨ ਮੇਂ ਰਾਮ ਨਾਮ ਕਾ ਸਿਮਰਨ ਹੈ, ਐਸੇ ਤੂੰ ਜਾਨ ਸੋ ਮੁਕਤ ਪੁਰਖ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ (ਟਿਕਿਆ ਰਹਿੰਦਾ ਹੈ) ਉਸ ਮਨੁੱਖ ਨੂੰ (ਮੋਹ ਦੇ ਜਾਲ ਤੋਂ) ਬਚਿਆ ਹੋਇਆ ਸਮਝ।

ਪਦ ਅਰਥ ਜਿਹ ਘਟਿ = ਜਿਸ (ਮਨੁੱਖ) ਦੇ ਹਿਰਦੇ ਵਿਚ। ਕੋ = ਦਾ। ਮੁਕਤਾ = ਵਿਕਾਰਾਂ ਤੋਂ ਬਚਿਆ ਹੋਇਆ। ਜਾਨੁ = ਸਮਝੋ।

SikhNet (Spanish)La persona con cuyo corazón medita en el Señor, es liberada, aprende esto, no hay diferencia entre ella y el Señor.

ਤਿਹਿ ਨਰ ਹਰਿ ਅੰਤਰੁ ਨਹੀ; ਨਾਨਕ. ਸਾਚੀ ਮਾਨੁ ॥੪੩॥

tihi nar har antar nahee; naanak. saachee maan |43|

Sant Singh KhalsaThere is no difference between that person and the Lord: O Nanak, accept this as the Truth. ||43||
Manmohan SinghBetween that man and God, there is no difference. Accept thou this as truth, O Nanak.
Manmohan Singh (Punjabi)ਉਸ ਇਨਸਾਨ ਅਤੇ ਹਰੀ ਦੇ ਵਿਚਕਾਰ, ਕੋਈ ਫਰਕ ਨਹੀਂ, ਤੂੰ ਇਸ ਨੂੰ ਸੱਚ ਜਾਣ ਕੇ ਕਬੂਲ ਕਰ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸਮੇਂ ਔਰ ਹਰਿ ਮੇਂ ਕੁਛ ਭੇਦ ਨਹੀਂ ਹੈ, ਇਸ ਮੇਰੀ ਕਹੀ ਕੋ ਸਚ ਸਮਝ॥੪੩॥
Prof. Sahib Singhਹੇ ਨਾਨਕ! ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ॥੪੩॥

ਪਦ ਅਰਥ ਅੰਤਰੁ = ਫ਼ਰਕ, ਵਿੱਥ। ਸਾਚੀ ਮਾਨੁ = ਠੀਕ ਮੰਨ ॥੪੩॥

SikhNet (Spanish)Oh, dice Nanak, acepta esto como Verdad. (43)

Open this shabad →

Shabad Guru Tegh Bahadur Ji Salok Ninth Mehl

ਏਕ ਭਗਤਿ ਭਗਵਾਨ; ਜਿਹ ਪ੍ਰਾਨੀ ਕੈ ਨਾਹਿ ਮਨਿ ॥

ek bhagat bhagavaan; jih praanee kai naeh man |

Sant Singh KhalsaThat person, who does not feel devotion to God in his mind
Manmohan SinghThe mortal, who enshrines not the devotion of One Lord in his mind,
Manmohan Singh (Punjabi)ਜਿਸ ਜੀਵ ਦੇ ਅੰਤਰ ਆਤਮੇ ਇਕ ਪ੍ਰਭੂ ਦਾ ਅਨੁਰਾਗ ਨਹੀਂ,
Fareedkot Teekaਏਕ ਭਗਵਾਨ ਕੀ ਭਗਤੀ ਜਿਸ ਸਰੀਰ ਧਾਰੀ ਕੇ ਮਨ ਮੇਂ ਨਹੀਂ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ,

ਪਦ ਅਰਥ ਕੈ ਮਨਿ = ਦੇ ਮਨ ਵਿਚ। ਜਿਹ ਪ੍ਰਾਨੀ ਕੈ ਮਨਿ = ਜਿਸ ਪ੍ਰਾਣੀ ਦੇ ਮਨ ਵਿਚ।

SikhNet (Spanish)Sabe que el cuerpo de quien no siente en su mente Devoción por Dios,

ਜੈਸੇ ਸੂਕਰ ਸੁਆਨ; ਨਾਨਕ. ਮਾਨੋ ਤਾਹਿ ਤਨੁ ॥੪੪॥

jaise sookar suaan; naanak. maano taeh tan |44|

Sant Singh Khalsa- O Nanak, know that his body is like that of a pig, or a dog. ||44||
Manmohan SinghO Nanak, deem thou his body to be like that of a hog and a dog.
Manmohan Singh (Punjabi)ਹੇ ਨਾਨਕ! ਤੂੰ ਉਸ ਦੀ ਦੇਹ ਨੂੰ ਸੂਰ ਅਤੇ ਕੁੱਤੇ ਦੀ ਦੇਹ ਵਰਗੀ ਜਾਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸਰੀਰ ਤੋ ਜੈਸੇ ਸੂਕਰ ਔਰ ਸ੍ਵਾਨ ਹੈਂ ਤੈਸੇ ਸਮਝ॥੪॥
Prof. Sahib Singhਹੇ ਨਾਨਕ! ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ ॥੪੪॥

ਪਦ ਅਰਥ ਸੂਕਰ ਤਨੁ = ਸੂਰ ਦਾ ਸਰੀਰ। ਸੁਆਨ ਤਨੁ = ਕੁੱਤੇ ਦਾ ਸਰੀਰ। ਤਾਹਿ = ਉਸ (ਮਨੁੱਖ) ਦਾ ॥੪੪॥

SikhNet (Spanish)es como el de un puerco o un perro. (44)

Open this shabad →

Shabad Guru Tegh Bahadur Ji Salok Ninth Mehl

ਸੁਆਮੀ ਕੋ ਗ੍ਰਿਹੁ ਜਿਉ ਸਦਾ; ਸੁਆਨ ਤਜਤ ਨਹੀ ਨਿਤ ॥

suaamee ko grihu jiau sadaa; suaan tajat nahee nit |

Sant Singh KhalsaA dog never abandons the home of his master.
Manmohan SinghAs a dog never abandons the home of his Master of his Master for aye;
Manmohan Singh (Punjabi)ਜਿਸ ਤਰ੍ਹਾਂ ਕੁੱਤਾ ਸਦੀਵ ਹੀ ਆਪਣੈ ਮਾਲਕ ਦੇ ਘਰ ਨੂੰ ਕਦਾਚਿੱਤ ਨਹੀਂ ਛੱਡਦਾ।
Fareedkot Teekaਸ੍ਵਾਨ ਜੋ ਹੈ, ਸੋ ਜੈਸੇ ਅਪਨੇ ਅੰਨ ਦਾਤਾ ਸ੍ਵਾਮੀ ਕੇ ਘਰ ਕਾ ਤ੍ਯਾਗ ਨਹੀਂ ਕਰਤਾ ਹੈ॥
Prof. Sahib Singhਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ,

ਪਦ ਅਰਥ ਕੋ = ਦਾ। ਗ੍ਰਿਹੁ = ਘਰ। ਤਜਤ ਨਹੀ = ਨਹੀਂ ਛੱਡਦਾ।

SikhNet (Spanish)Un perro nunca abandona el recinto de su maestro,

ਨਾਨਕ. ਇਹ ਬਿਧਿ ਹਰਿ ਭਜਉ; ਇਕ ਮਨਿ ਹੁਇ ਇਕ ਚਿਤਿ ॥੪੫॥

naanak. ih bidh har bhjau; ik man hue ik chit |45|

Sant Singh KhalsaO Nanak, in just the same way, vibrate, and meditate on the Lord, single-mindedly, with one-pointed consciousness. ||45||
Manmohan SinghNanak, in this way, thou contemplate on God with focused mind and whole heart.
Manmohan Singh (Punjabi)ਨਾਨਕ ਇਸ ਤਰੀਕੇ ਨਾਲ ਤੂੰ ਇਕ ਮਨੂਏ ਅਤੇ ਇਕ ਦਿਲ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਹਰਿ ਕਾ ਭਜਨ ਏਕ ਮਨ ਏਕ ਚਿਤ ਸੇ ਦ੍ਰਿਢ ਹੋ ਕਰ ਕਰ॥੪੫॥
Prof. Sahib Singhਹੇ ਨਾਨਕ! ਇਸੇ ਤਰੀਕੇ ਨਾਲ ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ॥੪੫॥

ਪਦ ਅਰਥ ਇਹ ਬਿਧਿ = ਇਸ ਤਰੀਕੇ ਨਾਲ। ਭਜਉ = ਭਜਨ ਕਰਿਆ ਕਰੋ। ਇਕ ਮਨਿ ਹੁਇ = ਇਕਾਗਰ ਹੋ ਕੇ। ਇਕ ਚਿਤਿ ਹੁਇ = ਇਕ-ਚਿੱਤ ਹੋ ਕੇ ॥੪੫॥

SikhNet (Spanish)oh, dice Nanak, de la misma manera vibra y medita en el Señor, con una mente simple y Conciencia enfocada. (45)

Open this shabad →

Shabad Guru Tegh Bahadur Ji Salok Ninth Mehl

ਤੀਰਥ ਬਰਤ ਅਰੁ ਦਾਨ ਕਰਿ; ਮਨ ਮੈ ਧਰੈ ਗੁਮਾਨੁ ॥

teerath barat ar daan kar; man mai dharai gumaan |

Sant Singh KhalsaThose who make pilgrimages to sacred shrines, observe ritualistic fasts and make donations to charity while still taking pride in their minds
Manmohan SinghWhosoever, while going on pilgrimage, fasting and giving alms, takes pride in his mind,
Manmohan Singh (Punjabi)ਜੋ ਕੋਈ ਯਾਤਰਾ ਕਰ, ਉਪਹਾਸ ਰੱਖ ਅਤੇ ਪੁੰਨ ਦਾਨ ਕਰਕੇ ਆਪਦੇ ਚਿੱਤ ਵਿੱਚ ਹੰਕਾਰ ਕਰਦਾ ਹੈ,
Fareedkot Teekaਬ੍ਰਤ, ਤੀਰਥ, ਦਾਨ ਕੋ ਕਰ ਕੇ ਫਿਰ ਜੋ ਇਨ ਕਾ ਅਭਿਮਾਨ ਕਰੇ ਕਿ ਮੈਨੇ ਕੀਏ ਹੈਂ॥
Prof. Sahib Singh(ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ-ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ-ਪੁੰਨ ਕਰ ਕੇ (ਆਪਣੇ) ਮਨ ਵਿਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ)

ਪਦ ਅਰਥ ਅਰੁ = ਅਤੇ। ਕਰਿ = ਕਰ ਕੇ। ਮਨ ਮੈ = ਮਨ ਵਿਚ। ਗੁਮਾਨੁ = ਮਾਣ।

SikhNet (Spanish)Quienes hacen peregrinajes a lugares sagrados, realizan ayunos rituales y hacen donaciones de caridad, si el orgullo habita en sus mentes,

ਨਾਨਕ. ਨਿਹਫਲ ਜਾਤ ਤਿਹ; ਜਿਉ ਕੁੰਚਰ ਇਸਨਾਨੁ ॥੪੬॥

naanak. nihafal jaat tih; jiau kunchar isanaan |46|

Sant Singh Khalsa- O Nanak, their actions are useless, like the elephant, who takes a bath, and then rolls in the dust. ||46||
Manmohan SinghNanak, these deeds of him go in vain like the bathing of an elephant.
Manmohan Singh (Punjabi)ਨਾਨਕ ਉਸ ਦੇ ਇਹ ਕਰਮ, ਹਾਥੀ ਦੇ ਨ੍ਹਾਉਣ ਦੀ ਮਾਨੰਦ ਬੇਅਰਥ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿ ਤਿਸ ਅਭਿਮਾਨੀ ਕੇ ਤੀਰਥ, ਬ੍ਰਤਾਦਿ ਐਸੇ ਨਿਸਫਲ ਹੋ ਜਾਤੇ ਹੈਂ ਜੈਸੇ (ਕੁੰਚਰ) ਹਾਥੀ ਕਾ ਅਸ਼ਨਾਨ ਨਿਸਫਲ ਹੈ। ਕ੍ਯੋਂਕਿ ਅਸ਼ਨਾਨ ਕਰ ਕੇ ਮੈਲ ਧੋਈ ਜਾਤੀ ਹੈ, ਫਿਰ ਹਸਤੀ ਬਾਹਰ ਆਇਕਰ ਅਪਨੇ ਹਾਥੋਂ ਸੇ ਮ੍ਰਿਤਕਾ ਅਪਨੇ ਸਿਰ ਪਰ ਪਾਂਇ ਲੇਤਾ ਹੈ, ਤਿਸੀ ਭਾਂਤਿ ਜੀਉ ਹੰਕਾਰ ਸੇ ਤੀਰਥਾਦਿ ਫਲ ਕੋ ਨਾਸ ਕਰ ਲੇਤਾ ਹੈ॥੪੬॥
Prof. Sahib Singh(ਪਰ) ਹੇ ਨਾਨਕ! ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਦਾ ਕੀਤਾ ਹੋਇਆ) ਇਸ਼ਨਾਨ। (ਨੋਟ: ਹਾਥੀ ਨ੍ਹਾ ਕੇ ਸੁਆਹ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ) ॥੪੬॥

ਪਦ ਅਰਥ ਤਿਹ = ਉਸ ਦੇ (ਇਹ ਤੀਰਥ ਵਰਤ ਦਾਨ)। ਨਿਹਫਲ = ਵਿਅਰਥ। ਕੁੰਚਰ = ਹਾਥੀ (ਦਾ) ॥੪੬॥

SikhNet (Spanish)oh, dice Nanak, sus acciones son tan inútiles como la del elefante que se baña y después se revuelca en el polvo. (46)

Open this shabad →

Shabad Guru Tegh Bahadur Ji Salok Ninth Mehl

ਸਿਰੁ ਕੰਪਿਓ, ਪਗ ਡਗਮਗੇ; ਨੈਨ ਜੋਤਿ. ਤੇ ਹੀਨ ॥

sir kanpio, pag ddagamage; nain jot. te heen |

Sant Singh KhalsaThe head shakes, the feet stagger, and the eyes become dull and weak.
Manmohan SinghThe head shakes, the feet stagger and the eyes become devoid of luster,
Manmohan Singh (Punjabi)ਮੂੰਢ ਕੰਬਦਾ ਹੈ, ਪੈਰ ਥਿੜਕਦੇ ਹਨ ਅਤੇ ਅੱਖਾਂ ਨੂਰ ਤੋਂ ਸੱਖਣੀਆਂ ਹੋ ਜਾਂਦੀਆਂ ਹਨ।
Fareedkot Teekaਸਿਰ ਭੀ ਕਾਂਪਨੇ ਲਗਾ ਪੈਰ ਭੀ (ਡਗਮਗੈ) ਡੋਲਨੇ ਲਗੇ ਸੀਧੇ ਨਹੀਂ ਪੜਤੇ ਹੈਂ, ਨੇਤ੍ਰ ਭੀ (ਜੋਤਿ) ਪ੍ਰਕਾਸ਼ ਸੇ ਰਹਿਤ ਹੋ ਗਏ ਹੈਂ॥
Prof. Sahib Singh(ਬੁਢੇਪਾ ਆ ਜਾਣ ਤੇ ਮਨੁੱਖ ਦਾ) ਸਿਰ ਕੰਬਣ ਲੱਗ ਪੈਂਦਾ ਹੈ (ਤੁਰਦਿਆਂ) ਪੈਰ ਥਿੜਕਦੇ ਹਨ, ਅੱਖਾਂ ਦੀ ਜੋਤਿ ਮਾਰੀ ਜਾਂਦੀ ਹੈ,

ਪਦ ਅਰਥ ਕੰਪਿਓ = ਕੰਬ ਰਿਹਾ ਹੈ। ਪਗ = ਪੈਰ। ਡਗਮਗੇ = ਥਿੜਕ ਰਹੇ ਹਨ। ਤੇ = ਤੋਂ। ਨੈਨ = ਅੱਖਾਂ। ਜੋਤਿ = ਰੌਸ਼ਨੀ।

SikhNet (Spanish)La cabeza tiembla, los pies se tambalean y los ojos se ponen débiles,

ਕਹੁ ਨਾਨਕ. ਇਹ ਬਿਧਿ ਭਈ; ਤਊ. ਨ ਹਰਿ ਰਸਿ ਲੀਨ ॥੪੭॥

kahu naanak. ih bidh bhee; taoo. na har ras leen |47|

Sant Singh KhalsaSays Nanak, this is your condition. And even now, you have not savored the sublime essence of the Lord. ||47||
Manmohan Singhthis has become thy condition, O man, even then thou are absorbed not in the Lord's Name Nectar, Says Nanak.
Manmohan Singh (Punjabi)ਗੁਰੂ ਜੀ ਆਖਦੇ ਹਨ, ਇਹ ਹੋ ਗਈ ਹੈ ਤੇਰੀ ਹਾਲਤ, ਹੇ ਬੰਦੇ! ਤਾਂ ਭੀ ਤੂੰ ਪ੍ਰਭੂ ਦੇ ਨਾਮ ਅੰਮ੍ਰਿਤ ਅੰਦਰ ਅਭੇਦ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਬਿਧਿ ਕੀ ਇਨ ਜੀਵੋਂ ਕੀ ਦਸ਼ਾ ਭਈ ਹੈ, ਤੋ ਭੀ ਹਰਿ ਰਸ ਮੇਂ (ਲੀਨ) ਤਤਪਰ ਨਹੀਂ ਹੋਤੇ ਹੈਂ॥੪੭॥
Prof. Sahib Singhਨਾਨਕ ਆਖਦਾ ਹੈ- (ਬੁਢੇਪੇ ਨਾਲ ਸਰੀਰ ਦੀ) ਇਹ ਹਾਲਤ ਹੋ ਜਾਂਦੀ ਹੈ, ਫਿਰ ਭੀ (ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ ਕਿ ਮਨੁੱਖ) ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਨਹੀਂ ਹੁੰਦਾ ॥੪੭॥

ਪਦ ਅਰਥ ਇਹ ਬਿਧਿ = ਇਹ ਹਾਲਤ। ਤਊ = ਫਿਰ ਭੀ। ਲੀਨ = ਮਗਨ। ਹਰਿ ਰਸ ਲੀਨ = ਹਰਿ-ਨਾਮ ਦੇ ਰਸ ਵਿਚ ਮਗਨ ॥੪੭॥

SikhNet (Spanish)dice Nanak, ésta es tu condición, y aún así no has saboreado la Sublime Esencia del Señor. (47)

Open this shabad →

Ang 1428 of 1430