ਮਲਾਰ ਮਃ ੫ ॥
malaar mahalaa 5 |
Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.
ਪ੍ਰਭ ਕੋ ਭਗਤਿ ਬਛਲੁ ਬਿਰਦਾਇਓ ॥
prabh ko bhagat bachhal biradaaeo |
Sant Singh KhalsaIt is God's Nature to love His devotees.
Manmohan SinghThe innate nature of God is to love His saints.
Manmohan Singh (Punjabi)ਹਰੀ ਦਾ ਕੁਦਰਤੀ ਸੁਭਾਅ ਆਪਣੇ ਸੰਤਾਂ ਨੂੰ ਪਿਆਰ ਕਰਨਾ ਹੈ।
Fareedkot Teekaਪ੍ਰਭੂ ਕਾ (ਬਿਰਦਾਇਓ) ਪ੍ਰਣ ਵਾ ਧਰਮ ਭਗਤੋਂ ਸੇ ਪ੍ਯਾਰ ਰਖਣੇ ਕਾ ਹੈ॥
Prof. Sahib Singh(ਪਰਮਾਤਮਾ) ਭਗਤੀ ਨਾਲ ਪਿਆਰ ਕਰਨ ਵਾਲਾ (ਹੈ-ਇਹ) ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ।ਪਦ ਅਰਥ ਕੋ = ਦਾ। ਭਗਤਿ ਬਛਲੁ = ਭਗਤੀ ਨੂੰ ਪਿਆਰ ਕਰਨ ਵਾਲਾ (ਵਛਲੁ = वत्सल)। ਬਿਰਦਾਇਓ = ਬਿਰਦ, ਮੁੱਢ-ਕਦੀਮਾਂ ਦਾ ਸੁਭਾਉ।
SikhNet (Spanish)Es la Naturaleza de Dios amar a Sus Devotos.
ਨਿੰਦਕ ਮਾਰਿ. ਚਰਨ ਤਲ ਦੀਨੇ; ਅਪੁਨੋ ਜਸੁ ਵਰਤਾਇਓ ॥੧॥ ਰਹਾਉ ॥
nindak maar. charan tal deene; apuno jas varataaeo |1| rahaau |
Sant Singh KhalsaHe destroys the slanderers, crushing them beneath His Feet. His Glory is manifest everywhere. ||1||Pause||
Manmohan SinghCrushing the slanderers, the Lord puts them beneath the feet of His saints and thus He manifests His glory. Pause.
Manmohan Singh (Punjabi)ਬਦਖੋਈ ਕਰਨ ਵਾਲਿਆਂ ਨੂੰ ਕੁਚਲ ਕੇ, ਸੁਆਮੀ ਉਸ ਨੂੰ ਆਪਣੇ ਸਾਧੂਆਂ ਦੇ ਪੈਰਾਂ ਹੇਠ ਦਿੰਦਾ ਹੈ ਅਤੇ ਇਸ ਤਰ੍ਹਾਂ ਉਹ ਆਪਣੀ ਕੀਰਤੀ ਪਰਗਟ ਕਰਦਾ ਹੈ। ਠਹਿਰਾਉ।
Fareedkot Teekaਯਾਂਹੀ ਤੇ ਨਿੰਦਕ ਮਾਰ ਕਰ ਭਗਤੋਂ ਕੇ ਚਰਨੋਂ ਤਲੇ ਦੀਏ ਹੈਂ ਔਰ ਸੰਸਾਰ ਮੇਂ ਅਪਨਾ ਜਸ ਵਰਤਾਯਾ ਅਰਥਾਤ ਪ੍ਰਗਟ ਕੀਆ ਹੈ॥੧॥ ਰਹਾਉ ॥
Prof. Sahib Singh(ਭਗਤੀ ਕਰਨ ਵਾਲਿਆਂ ਦੀ) ਨਿੰਦਾ ਕਰਨ ਵਾਲਿਆਂ ਨੂੰ ਆਤਮਕ ਤੌਰ ਤੇ ਨੀਵਾਂ ਰੱਖ ਕੇ (ਉਹਨਾਂ ਦੇ) ਪੈਰਾਂ ਹੇਠ ਰੱਖਦਾ ਹੈ (ਇਸ ਤਰ੍ਹਾਂ ਪਰਮਾਤਮਾ ਜਗਤ ਵਿਚ) ਆਪਣੀ ਸੋਭਾ ਖਿਲਾਰਦਾ ਹੈ ॥੧॥ ਰਹਾਉ ॥ਪਦ ਅਰਥ ਮਾਰਿ = ਮਾਰ ਕੇ, ਆਤਮਕ ਮੌਤ ਦੇ ਕੇ, ਆਤਮਕ ਤੌਰ ਤੇ ਨੀਵਾਂ ਕਰ ਕੇ। ਜਸੁ = ਸੋਭਾ, ਵਡਿਆਈ। ਵਰਤਾਇਓ = ਖਿਲਾਰਿਆ ਹੈ ॥੧॥ ਰਹਾਉ ॥
SikhNet (Spanish)Él destruye a los que los calumnian aplastándolos bajo sus Pies y así Su Gloria se manifiesta por todas partes. (1-Pausa)
ਜੈ ਜੈ ਕਾਰੁ ਕੀਨੋ ਸਭ ਜਗ ਮਹਿ; ਦਇਆ ਜੀਅਨ ਮਹਿ ਪਾਇਓ ॥
jai jai kaar keeno sabh jag meh; deaa jeean meh paaeo |
Sant Singh KhalsaHis Victory is celebrated all throughout the world. He blesses all creatures with compassion.
Manmohan SinghHis saints, the Lord glorifies in the whole world and for them, the Lord glorifies in the whole world and for them, the Lord infuses the sentiments of kindness amongst the beings.
Manmohan Singh (Punjabi)ਆਪਣੇ ਸਾਧੂਆਂ ਦੀ, ਸਾਈਂ ਸਾਰੇ ਸੰਸਾਰ ਵਿੱਚ ਉਸਤਤੀ ਕਰਵਾਉਂਦਾ ਹੈ ਤੇ ਉਹਨਾਂ ਲਈ, ਸਾਈਂ ਮਿਹਰਬਾਨੀ ਦੇ ਸੰਕਲਪ ਜੀਵਾਂ ਅੰਦਰ ਪਾ ਦਿੰਦਾ ਹੈ।
Fareedkot Teeka(ਮਹਿ) ਪ੍ਰਿਥਵੀ ਪੁਰ ਸਰਬ ਜਗਤ ਨੇ ਭਗਵੰਤ ਕਾ ਜੈ ਜੈ ਕਾਰ ਕੀਆ ਹੈ, ਕਿਉਂਕਿ ਜੀਵੋਂ ਮੇਂ ਤਿਸ ਨੇ ਅਪਨੀ ਦ੍ਯਲਤਾ ਪਾਈ ਹੈ; ਵਾ ਪਰਮੇਸਰ ਨੇ ਹਮਾਰਾ ਜਗਤ ਮੇਂ (ਜੈ ਜੈ ਕਾਰੁ) ਜਸੁ ਕੀਆ ਹੈ ਅਰੁ ਸਭ ਜੀਵ ਦ੍ਯਾ ਕਰ ਹਮਾਰੇ ਸਾਥ ਹਿਤ ਕਰਤੇ ਹੈਂ॥
Prof. Sahib Singhਸਾਰੇ ਜਗਤ ਵਿਚ (ਪਰਮਾਤਮਾ ਆਪਣੇ ਦਾਸਾਂ ਦੀ) ਸੋਭਾ ਬਣਾਂਦਾ ਹੈ, (ਸਭ) ਜੀਵਾਂ ਦੇ ਦਿਲ ਵਿਚ (ਆਪਣੇ ਸੇਵਕਾਂ ਵਾਸਤੇ) ਆਦਰ-ਸਤਕਾਰ ਪੈਦਾ ਕਰਦਾ ਹੈ।ਪਦ ਅਰਥ ਜੈ ਜੈਕਾਰੁ = ਸੋਭਾ। ਜੀਅਨ ਮਹਿ = ਜੀਵਾਂ ਦੇ ਅੰਦਰ। ਦਇਆ = ਪਿਆਰ।
SikhNet (Spanish)Su Victoria es celebrada en el mundo entero y bendice a todas Sus criaturas con Compasión.
ਕੰਠਿ ਲਾਇ ਅਪੁਨੋ ਦਾਸੁ ਰਾਖਿਓ; ਤਾਤੀ ਵਾਉ. ਨ ਲਾਇਓ ॥੧॥
kantth laae apuno daas raakhio; taatee vaau. na laaeo |1|
Sant Singh KhalsaHugging him close in His Embrace, the Lord saves and protects His slave. The hot winds cannot even touch him. ||1||
Manmohan SinghHugging to His bosom, the Lord saves His slave and allows not even the hot wind to touch him.
Manmohan Singh (Punjabi)ਆਪਣੀ ਛਾਤੀ ਨਾਲ ਲਾ, ਸੁਆਮੀ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਅਤੇ ਉਸ ਨੂੰ ਤੱਤੀ ਹਵਾ ਤੱਕ ਭੀ ਲਗਣ ਨਹੀਂ ਦਿੰਦਾ।
Fareedkot Teekaਅਪਨੇ ਦਾਸ ਕੋ ਕੰਠ ਮੇਂ ਲਾਇਕਰ ਰਖਾ ਹੈ ਔਰ ਵਾਸਨਾ ਰੂਪੀ ਦੁਖੋਂ ਰੂਪੀ ਤਤੀ ਵਾਉ ਨਹੀਂ ਲਗਣੇ ਦਈ ੧॥
Prof. Sahib Singhਪ੍ਰਭੂ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, ਉਸ ਨੂੰ ਤੱਤੀ ਵਾ ਨਹੀਂ ਲੱਗਣ ਦੇਂਦਾ (ਰਤਾ ਭੀ ਔਖਿਆਈ ਨਹੀਂ ਹੋਣ ਦੇਂਦਾ) ॥੧॥ਪਦ ਅਰਥ ਕੰਠਿ = ਗਲ ਨਾਲ। ਤਾਤੀ = ਤੱਤੀ। ਵਾਉ = ਹਵਾ ॥੧॥
SikhNet (Spanish)Sosteniéndolo en su Abrazo, el Señor protege y salva a su Esclavo, y ni los vientos calientes lo logran tocar. (1)
ਅੰਗੀਕਾਰੁ ਕੀਓ ਮੇਰੇ ਸੁਆਮੀ; ਭ੍ਰਮੁ ਭਉ ਮੇਟਿ ਸੁਖਾਇਓ ॥
angeekaar keeo mere suaamee; bhram bhau mett sukhaaeo |
Sant Singh KhalsaMy Lord and Master has made me His Own; dispelling my doubts and fears, He has made me happy.
Manmohan SinghMy Lord has made me His own and dispelling my doubt and dread has made me happy,
Manmohan Singh (Punjabi)ਮੇਰੇ ਮਾਲਕ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ ਅਤੇ ਮੇਰਾ ਸੰਦੇਹ ਤੇ ਡਰ ਦੂਰ ਕਰ, ਮੈਨੂੰ ਸੁਖੀ ਕਰ ਦਿਤਾ ਹੈ।
Fareedkot Teekaਭ੍ਰਮ ਅਰ ਭੈ ਦੂਰ ਕਰ ਕੇ ਮੇਰੇ ਸੁਆਮੀ ਨੇ ਦਾਸੋਂ ਕਾ ਪੱਖ ਕੀਆ ਹੈ, ਇਸੀ ਤੇ ਹਮ ਦਾਸੋਂ ਨੇ ਸੁਖ ਪਾਯਾ ਹੈ॥
Prof. Sahib Singhਮੇਰੇ ਮਾਲਕ ਪ੍ਰਭੂ ਨੇ (ਆਪਣੇ ਸੇਵਕ ਦੀ ਸਦਾ) ਸਹਾਇਤਾ ਕੀਤੀ ਹੈ (ਸੇਵਕ ਦੇ ਅੰਦਰੋਂ) ਭਟਕਣਾ ਤੇ ਡਰ ਮਿਟਾ ਕੇ (ਉਸ ਨੂੰ) ਆਤਮਕ ਆਨੰਦ ਬਖ਼ਸ਼ਦਾ ਹੈ।ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ। ਮੇਟਿ = ਮਿਟਾ ਕੇ। ਸੁਖਾਇਓ = ਸੁਖ ਦਿੱਤਾ ਹੈ।
SikhNet (Spanish)Mi Señor y Maestro me ha hecho Suyo, haciendo desaparecer mis dudas y miedos, me ha dado la Felicidad.
ਮਹਾ ਅਨੰਦ ਕਰਹੁ. ਦਾਸ ਹਰਿ ਕੇ; ਨਾਨਕ. ਬਿਸ੍ਵਾਸੁ ਮਨਿ ਆਇਓ ॥੨॥੧੪॥੧੮॥
mahaa anand karahu. daas har ke; naanak. bisvaas man aaeo |2|14|18|
Sant Singh KhalsaThe Lord's slaves enjoy ultimate ecstasy; O Nanak, faith has welled up in my mind. ||2||14||18||
Manmohan SinghEnjoy supreme bliss, O ye slaves of God, as faith has welled up within my mind.
Manmohan Singh (Punjabi)ਪਰਮ ਖੁਸ਼ੀ ਮਨਾਓ, ਤੁਸੀਂ ਹੇ ਰੱਬ ਦੇ ਗੋਲਿਓ! ਕਿਉਂ ਜੋ ਮੇਰੇ ਚਿੱਤ ਅੰਦਰ ਭਰੋਸਾ ਉਤਪੰਨ ਹੋ ਆਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਨ ਮੇਂ ਭਰੋਸਾ ਆਇਆ ਹੈ ਹਰੀ ਕੇ ਦਾਸ ਮਨ ਮੇਂ ਮਹਾ ਅਨੰਦ ਕਰਤੇ ਹੈਂ; ਵਾ ਹਮਰੇ ਮਨ ਮੇਂ ਭਰੋਸਾ ਆਯਾ ਹੈ ਇਸੀ ਤੇ ਹਮ ਹਰੀ ਕੇ ਦਾਸ ਮਹਾਂ ਅਨੰਦ ਕੋ ਭੋਗਣਾ ਕਰਤੇ ਹਾਂ॥੨॥੧੪॥੧੮॥☬ਗੁਰੋਂ ਕੋ ਪਰਮੇਸ੍ਵਰ ਰੂਪ ਕਹਿ ਕਰ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਹੇ ਪ੍ਰਭੂ ਦੇ ਸੇਵਕ! ਤੇਰੇ ਮਨ ਵਿਚ (ਪ੍ਰਭੂ ਵਾਸਤੇ) ਸਰਧਾ ਬਣ ਚੁਕੀ ਹੈ, ਤੂੰ ਬੇਸ਼ੱਕ ਆਤਮਕ ਆਨੰਦ ਮਾਣਦਾ ਰਹੁ (ਭਾਵ, ਜਿਸ ਦੇ ਅੰਦਰ ਪਰਮਾਤਮਾ ਵਾਸਤੇ ਸਰਧਾ-ਪਿਆਰ ਹੈ, ਉਹ ਜ਼ਰੂਰ ਆਨੰਦ ਮਾਣਦਾ ਹੈ) ॥੨॥੧੪॥੧੮॥ਪਦ ਅਰਥ ਦਾਸ = ਹੇ ਸੇਵਕ ਜਨੋ! ਬਿਸ੍ਵਾਸੁ = ਸਰਧਾ। ਮਨਿ = ਮਨ ਵਿਚ ॥੨॥੧੪॥੧੮॥
SikhNet (Spanish)Los Esclavos del Señor disfrutan del más grande Éxtasis. Oh, dice Nanak, la Fe ha sido edificada en mi mente. (2-14-18)