ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੨ ॥
raag malaar mahalaa 5 chaupade ghar 2 |
Sant Singh KhalsaRaag Malaar, Fifth Mehl, Chau-Padhay, Second House:
Manmohan SinghRag Malar 5th Guru. Chaupadas.
Manmohan Singh (Punjabi)ਰਾਗੁ ਮਲਾਰ ਪੰਜਵੀਂ ਪਾਤਿਸ਼ਾਹੀ। ਚੌਪਦੇ।
Prof. Sahib Singhਰਾਗ ਮਲਾਰ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Malhar, Mejl Guru Aryan, Quinto Canal Divino, Chau-Padas, Segunda Casa.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru.
ਗੁਰਮੁਖਿ ਦੀਸੈ; ਬ੍ਰਹਮ ਪਸਾਰੁ ॥
guramukh deesai; braham pasaar |
Sant Singh KhalsaThe Gurmukh sees God pervading everywhere.
Manmohan SinghThrough the Guru, the Lord is seen permeating the whole universe.
Manmohan Singh (Punjabi)ਗੁਰਾਂ ਦੇ ਰਾਹੀਂ, ਸੁਆਮੀ ਸਾਰੇ ਆਲਮ ਅੰਦਰ ਰਮਿਆ ਹੋਇਆ ਦਿੱਸ ਆਉਂਦਾ ਹੈ।
Fareedkot Teekaਗੁਰੋਂ ਦ੍ਵਾਰੇ ਜਗਤ ਪਸਾਰਾ ਬ੍ਰਹਮ ਰੂਪ ਦ੍ਰਿਸਟ ਆਵਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ (ਇਹ ਸਾਰਾ ਜਗਤ) ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ,ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਦੀਸੈ = ਦਿੱਸਦਾ ਹੈ। ਪਸਾਰੁ = ਖਿਲਾਰਾ।
SikhNet (Spanish)El Gurmukj ve a Dios prevaleciendo en todas partes.
ਗੁਰਮੁਖਿ; ਤ੍ਰੈ ਗੁਣੀਆਂ ਬਿਸਥਾਰੁ ॥
guramukh; trai guneean bisathaar |
Sant Singh KhalsaThe Gurmukh knows that the universe is the extension of the three gunas, the three dispositions.
Manmohan SinghThrough the Guru, one sees the world to be extension of the Three modes.
Manmohan Singh (Punjabi)ਗੁਰਾਂ ਦੇ ਰਾਹੀਂ, ਬੰਦਾ ਸੰਸਾਰ ਨੂੰ ਤਿੰਨਾਂ ਅਵਸਥਾਵਾਂ ਦਾ ਖਿਲਾਰਾ ਵੇਖ ਲੈਂਦਾ ਹੈ।
Fareedkot Teekaਗੁਰੋਂ ਦੁਆਰੇ ਸਭ ਬਿਸਥਾਰੇ ਤੀਨੋਂ ਗੁਣੋਂ ਕਰ ਰਚਤ ਦਿਖਾਇ ਦੇਤਾ ਹੈ॥ ਇਸ ਕਥਨ ਦੁਆਰਾ ਅਧਿਕਾਰੀਯੋਂ ਕੇ ਭੇਦ ਬਿਧੀ ਔ ਨਿਖੇਧੀ ਦੋਨੋ ਪਖ ਕਹਿ ਦੀਏ ਹੈਂ॥
Prof. Sahib Singhਗੁਰੂ ਦੀ ਸਰਨ ਪਿਆਂ (ਇਹ ਭੀ ਦਿੱਸ ਪੈਂਦਾ ਹੈ ਕਿ ਇਹ) ਮਾਇਆ ਦੇ ਤਿੰਨਾਂ ਗੁਣਾਂ ਦਾ ਖਿਲਾਰਾ ਹੈ।ਪਦ ਅਰਥ ਤ੍ਰੈ ਗੁਣੀਆਂ ਬਿਸਥਾਰੁ = ਤਿੰਨਾਂ ਗੁਣਾਂ ਦਾ ਖਿਲਾਰਾ।
SikhNet (Spanish)Él sabe que el universo es la extensión de las tres Gunas, las tres disposiciones,
ਗੁਰਮੁਖਿ; ਨਾਦ ਬੇਦ ਬੀਚਾਰੁ ॥
guramukh; naad bed beechaar |
Sant Singh KhalsaThe Gurmukh reflects on the Sound-current of the Naad, and the wisdom of the Vedas.
Manmohan SinghThrough the Guru, the mortal realises the import of celestial strain and religious texts.
Manmohan Singh (Punjabi)ਗੁਰਾਂ ਦੇ ਰਾਹੀਂ, ਪ੍ਰਾਣੀ ਬੈਕੁੰਠੀ ਕੀਰਤਨ ਅਤੇ ਧਾਰਮਕ ਪੁਸਤਕਾ ਦੇ ਮਤਲਬ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਗੁਰੋਂ ਕੇ ਮੁਖ ਕਾ ਜੋ (ਨਾਦ) ਵੀਚਾਰ ਕੀਏ ਤੇ ਵੇਦ ਕਾ ਸਬਦ, ਭਾਵ ਉਪਦੇਸ ਹੈ, ਸੋ ਤਤਪਰ ਹੈ॥
Prof. Sahib Singhਗੁਰੂ ਦੀ ਸਰਨ ਪੈਣਾ ਹੀ (ਜੋਗੀਆਂ ਦੇ) ਨਾਦ ਦਾ (ਅਤੇ ਪੰਡਿਤਾਂ ਦੇ) ਵੇਦ ਦਾ ਵਿਚਾਰ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ (ਹੀ)। ਨਾਦ ਬੇਦ ਬੀਚਾਰੁ = ਨਾਦ ਦਾ ਅਤੇ ਵੇਦ ਦਾ ਵੀਚਾਰ ਹੈ।
SikhNet (Spanish)y medita en el Naad, la Corriente del Sonido y la Sabiduría de los Vedas,
ਬਿਨੁ ਗੁਰ ਪੂਰੇ; ਘੋਰ ਅੰਧਾਰੁ ॥੧॥
bin gur poore; ghor andhaar |1|
Sant Singh KhalsaWithout the Perfect Guru, there is only pitch-black darkness. ||1||
Manmohan SinghWithout the Perfect Guru, there is all pitch darkness.
Manmohan Singh (Punjabi)ਪੂਰਨ ਗੁਰਾਂ ਦੇ ਬਗੈਰ, ਸਮੂਹ ਅੰਨ੍ਹੇਰਾ ਘੁਪ ਹੀ ਹੈ।
Fareedkot Teekaਬਿਨਾਂ ਪੂਰੇ ਗੁਰੋਂ ਸੇ ਅਗ੍ਯਾਨ ਰੂਪੀ ਘੋਰ ਅੰਧੇਰਾ ਰਹਿਤਾ ਹੈ॥੧॥
Prof. Sahib Singhਪੂਰੇ ਗੁਰੂ ਦੀ ਸਰਨ ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ ॥੧॥ਪਦ ਅਰਥ ਘੋਰ ਅੰਧਾਰੁ = (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ॥੧॥
SikhNet (Spanish)pues sin el Guru Perfecto, sólo hay negra oscuridad. (1)
ਮੇਰੇ ਮਨ. ਗੁਰੁ ਗੁਰੁ ਕਰਤ; ਸਦਾ ਸੁਖੁ ਪਾਈਐ ॥
mere man. gur gur karat; sadaa sukh paaeeai |
Sant Singh KhalsaO my mind, calling on the Guru, eternal peace is found.
Manmohan SinghO my soul, invoking the great Guru, eternal peace is obtained.
Manmohan Singh (Punjabi)ਹੇ ਮੇਰੀ ਜਿੰਦੜੀਏ! ਵੱਡੇ ਗੁਰਦੇਵ ਜੀ ਦਾ ਸਿਮਰਨ ਕਰਨ ਦੁਆਰਾ, ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਹੇ ਮੇਰੇ ਮਨ! ਗੁਰ ਗੁਰ ਕਰਤੇ ਅਰਥਾਤ ਜਪਤੇ ਹੂਏ ਸਦਾ ਸੁਖ ਪਾਈਤਾ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਮਾਣ ਸਕੀਦਾ ਹੈ।ਪਦ ਅਰਥ ਮਨ = ਹੇ ਮਨ! ਕਰਤ = ਕਰਦਿਆਂ, ਚੇਤੇ ਰੱਖਦਿਆਂ। ਪਾਈਐ = ਪ੍ਰਾਪਤ ਕਰੀਦਾ ਹੈ।
SikhNet (Spanish)Oh, mente mía, llamando al Guru, la Paz eterna es encontrada.
ਗੁਰ ਉਪਦੇਸਿ. ਹਰਿ ਹਿਰਦੈ ਵਸਿਓ; ਸਾਸਿ ਗਿਰਾਸਿ ਅਪਣਾ ਖਸਮੁ ਧਿਆਈਐ ॥੧॥ ਰਹਾਉ ॥
gur upades. har hiradai vasio; saas giraas apanaa khasam dhiaaeeai |1| rahaau |
Sant Singh KhalsaFollowing the Guru's Teachings, the Lord comes to dwell within the heart; I meditate on my Lord and Master with every breath and morsel of food. ||1||Pause||
Manmohan SinghBy the Guru's instruction, the Lord is enshrined within my mind and with every breath and morsel of mine contemplate I am Lord. Pause.
Manmohan Singh (Punjabi)ਗੁਰਾਂ ਦੀ ਸਿਖਮਤ ਦੁਆਰਾ, ਪ੍ਰਭੂ ਮੇਰੇ ਅੰਤਸ਼ਕਰਨ ਅੰਦਰ ਟਿਕ ਗਿਆ ਹੈ ਅਤੇ ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਮੈਂ ਆਪਣੇ ਸਿਰ ਦੇ ਸਾਈਂ ਨੂੰ ਸਿਮਰਦਾ ਹਾਂ। ਠਹਿਰਾਉ।
Fareedkot Teekaਗੁਰੋਂ ਕੇ ਉਪਦੇਸ ਕਰ ਹਰੀ ਹਿਰਦੇ ਮੇਂ ਬਸਤਾ ਹੈ, ਤਾਂ ਤੇ (ਸਾਸਿ ਗਿਰਾਸਿ) ਆਵਤੇ ਜਾਤੇ ਸ੍ਵਾਸੋਂ ਦ੍ਵਾਰਾ ਅਪਨੇ (ਖਸਮੁ) ਪਰਮੇਸ੍ਵਰ ਕੋ ਧ੍ਯਾਵਣਾ ਕਰੀਏ॥੧॥ ਰਹਾਉ ॥
Prof. Sahib Singhਗੁਰੂ ਦੇ ਉਪਦੇਸ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ। ਹੇ ਮਨ! (ਗੁਰੂ ਦੀ ਸਰਨ ਪੈ ਕੇ) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਆਪਣੇ ਮਾਲਕ-ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥ਪਦ ਅਰਥ ਗੁਰ ਉਪਦੇਸਿ = ਗੁਰੂ ਦੇ ਉਪਦੇਸ ਦੀ ਰਾਹੀਂ। ਹਿਰਦੈ = ਹਿਰਦੇ ਵਿਚ। ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = (ਹਰੇਕ) ਗਿਰਾਹੀ ਦੇ ਨਾਲ। ਧਿਆਈਐ = ਧਿਆਉਣਾ ਚਾਹੀਦਾ ਹੈ ॥੧॥ ਰਹਾਉ ॥
SikhNet (Spanish)Siguiendo su Enseñanza el Señor llega a habitar en el corazón. Medito en el Señor y Maestro con cada respiración y bocado. (1-Pausa)
ਗੁਰ ਕੇ ਚਰਣ ਵਿਟਹੁ; ਬਲਿ ਜਾਉ ॥
gur ke charan vittahu; bal jaau |
Sant Singh KhalsaI am a sacrifice to the Guru's Feet.
Manmohan SinghUnto the Guru's feet, I am a sacrifice.
Manmohan Singh (Punjabi)ਗੁਰਾਂ ਦੇ ਪੈਰਾਂ ਉਤੋਂ, ਮੈਂ ਵਾਰਨੇ ਜਾਂਦਾ ਹਾਂ।
Fareedkot Teekaਮੈਂ ਗੁਰੋਂ ਕੇ ਚਰਨੋਂ ਪਰ ਸੇ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਹਾਂ,ਪਦ ਅਰਥ ਵਿਟਹੁ = ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।
SikhNet (Spanish)Ofrezco mi ser en sacrifico a los Pies del Guru.
ਗੁਰ ਕੇ ਗੁਣ; ਅਨਦਿਨੁ ਨਿਤ ਗਾਉ ॥
gur ke gun; anadin nit gaau |
Sant Singh KhalsaNight and day, I continually sing the Glorious Praises of the Guru.
Manmohan SinghNight and day, ever hymn I the praises of the Guru.
Manmohan Singh (Punjabi)ਰੈਣ ਅਤੇ ਦਿਨ ਸਦੀਵ ਹੀ ਮੈਂ ਗੁਰਾਂ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
Fareedkot Teekaਗੁਰੋਂ ਕੇ ਗੁਣੋਂ ਕੋ ਨਿਤੰਪ੍ਰਤੀ ਏਕ ਰਸ ਗਾਵਤਾ ਹੂੰ॥
Prof. Sahib Singhਮੈਂ ਹਰ ਵੇਲੇ ਸਦਾ ਗੁਰੂ ਦੇ ਗੁਣ ਗਾਂਦਾ ਹਾਂ,ਪਦ ਅਰਥ ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ। ਗਾਉ = ਗਾਉਂ, ਮੈਂ ਗਾਂਦਾ ਹਾਂ।
SikhNet (Spanish)Noche y día canto su Gloriosa Alabanza
ਗੁਰ ਕੀ ਧੂੜਿ; ਕਰਉ ਇਸਨਾਨੁ ॥
gur kee dhoorr; krau isanaan |
Sant Singh KhalsaI take my cleansing bath in the dust of the Guru's Feet.
Manmohan SinghI bathe myself in the dust of the Guru's feet.
Manmohan Singh (Punjabi)ਮੈਂ ਗੁਰਾਂ ਦੇ ਪੈਰਾਂ ਦੀ ਰੈਣ ਅੰਦਰ ਗੁਸਲ ਕਰਦਾ ਹਾਂ।
Fareedkot Teekaਹੇ ਭਾਈ! ਗੁਰੋਂ ਕੀ ਧੂੜੀ ਮੇਂ ਇਸਨਾਨ ਕਰੀਏ॥
Prof. Sahib Singhਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ।ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ।
SikhNet (Spanish)y tomo mi baño de purificación en el Polvo de Sus Pies,
ਸਾਚੀ ਦਰਗਹ; ਪਾਈਐ ਮਾਨੁ ॥੨॥
saachee daragah; paaeeai maan |2|
Sant Singh KhalsaI am honored in the True Court of the Lord. ||2||
Manmohan SinghThis wise, attain I honour in the True Court.
Manmohan Singh (Punjabi)ਇਸ ਤਰ੍ਹਾਂ, ਮੈਂ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹਾਂ।
Fareedkot Teekaਇਸ ਕਰ ਸਚੀ ਦਰਗਾਹ ਮੇਂ ਮਾਨ ਪਾਈਤਾ ਹੈ॥੨॥
Prof. Sahib Singh(ਗੁਰੂ ਦੀ ਮਿਹਰ ਨਾਲ ਹੀ) ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਆਦਰ ਹਾਸਲ ਕਰੀਦਾ ਹੈ ॥੨॥ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੁ = ਆਦਰ ॥੨॥
SikhNet (Spanish)así soy honrado en la Corte Verdadera del Señor. (2)
ਗੁਰੁ ਬੋਹਿਥੁ; ਭਵਜਲ ਤਾਰਣਹਾਰੁ ॥
gur bohith; bhavajal taaranahaar |
Sant Singh KhalsaThe Guru is the boat, to carry me across the terrifying world-ocean.
Manmohan SinghThe Guru is the ship to ferry me across the terrible world ocean.
Manmohan Singh (Punjabi)ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਗੁਰੂ ਜੀ ਇਕ ਜਹਾਜ਼ ਹਨ।
Fareedkot Teekaਗੁਰੂ (ਬੋਹਿਥੁ) ਜਹਾਜ ਵਤ ਸੰਸਾਰ ਸਾਗਰ ਸੇ ਤਾਰਨੇਹਾਰਾ ਹੈ॥
Prof. Sahib Singhਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲਾ ਜਹਾਜ਼ ਹੈ।ਪਦ ਅਰਥ ਬੋਹਿਥੁ = ਜਹਾਜ਼। ਭਵਜਲ = ਸੰਸਾਰ-ਸਮੁੰਦਰ। ਤਾਰਣਹਾਰੁ = ਪਾਰ ਲੰਘਾ ਸਕਣ ਵਾਲਾ।
SikhNet (Spanish)El Guru es la Barca que me lleva a través del aterrador océano del mundo
ਗੁਰਿ ਭੇਟਿਐ; ਨ ਹੋਇ ਜੋਨਿ ਅਉਤਾਰੁ ॥
gur bhettiai; na hoe jon aautaar |
Sant Singh KhalsaMeeting with the Guru, I shall not be reincarnated ever again.
Manmohan SinghMeeting with the Guru, the mortal is cast not into existences,
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ, ਪ੍ਰਾਣੀ ਨੂੰ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।
Fareedkot Teekaਗੁਰੋਂ ਕੇ ਮਿਲਾਪ ਸੇ ਜੋਨੀਓਂ ਮੇਂ ਜਨਮ ਨਹੀਂ ਹੋਤਾ॥
Prof. Sahib Singhਜੇ ਗੁਰੂ ਮਿਲ ਪਏ ਤਾਂ ਫਿਰ ਜੂਨਾਂ ਵਿਚ ਜਨਮ ਨਹੀਂ ਹੁੰਦਾ।ਪਦ ਅਰਥ ਗੁਰਿ ਭੇਟਿਐ = ਜੇ ਗੁਰੂ ਮਿਲ ਪਏ। ਅਉਤਾਰੁ = ਜਨਮ।
SikhNet (Spanish)y encontrando al Guru ya no reencarnaré más.
ਗੁਰ ਕੀ ਸੇਵਾ; ਸੋ ਜਨੁ ਪਾਏ ॥
gur kee sevaa; so jan paae |
Sant Singh KhalsaThat humble being serves the Guru,
Manmohan SinghThat person alone is blessed with the service of the Guru,
Manmohan Singh (Punjabi)ਕੇਵਲ ਉਸ ਪੁਰਸ਼ ਨੂੰ ਹੀ ਗੁਰਾਂ ਦੀ ਚਾਕਰੀ ਪਰਾਪਤ ਹੁੰਦੀ ਹੈ,
Fareedkot Teekaਗੁਰੋਂ ਕੀ ਸੇਵਾ ਜੋ ਪੁਰਸ ਪਾਵਤਾ ਹੈ ਅਰਥਾਤ ਕਰਤਾ ਹੈ॥
Prof. Sahib Singhਪਰ ਉਹ ਮਨੁੱਖ (ਹੀ) ਗੁਰੂ ਦੀ ਸੇਵਾ (ਦਾ ਅਵਸਰ) ਪ੍ਰਾਪਤ ਕਰਦਾ ਹੈ,
SikhNet (Spanish)Ese humilde ser sirve al Guru,
ਜਾ ਕਉ; ਕਰਮਿ ਲਿਖਿਆ ਧੁਰਿ ਆਏ ॥੩॥
jaa kau; karam likhiaa dhur aae |3|
Sant Singh Khalsawho has such karma inscribed on his forehead by the Primal Lord. ||3||
Manmohan Singhin whose destiny it is so writ by the Primal Lord.
Manmohan Singh (Punjabi)ਜਿਸ ਦੀ ਪ੍ਰਾਲਭਧ ਵਿੱਚ ਆਦਿ ਪ੍ਰਭੂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।
Fareedkot Teekaਜਿਸ ਕੋ ਆਦ ਸੇ ਹੀ ਉਤਮ ਕਰਮ ਲਿਖਾ ਹੂਆ ਆਇਆ ਹੈ॥੩॥
Prof. Sahib Singhਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਪ੍ਰਭੂ ਦੀ) ਮਿਹਰ ਨਾਲ (ਇਹ ਲੇਖ) ਲਿਖਿਆ ਹੁੰਦਾ ਹੈ ॥੩॥ਪਦ ਅਰਥ ਕਰਮਿ = ਬਖ਼ਸ਼ਸ਼ ਦੀ ਰਾਹੀਂ। ਧੁਰਿ = ਧੁਰ ਦਰਗਾਹ ਤੋਂ ॥੩॥
SikhNet (Spanish)si tiene tal Karma grabado sobre su frente por el Señor Primordial. (3)
ਗੁਰੁ ਮੇਰੀ ਜੀਵਨਿ; ਗੁਰੁ ਆਧਾਰੁ ॥
gur meree jeevan; gur aadhaar |
Sant Singh KhalsaThe Guru is my life; the Guru is my support.
Manmohan SinghThe Guru is my vital-breath and the Guru is my mainstay.
Manmohan Singh (Punjabi)ਗੁਰੂ ਜੀ ਮੇਰੀ ਜਿੰਦ-ਜਾਨ ਹਨ ਅਤੇ ਗੁਰੂ ਜੀ ਹੀ ਮੇਰਾ ਆਸਰਾ ਹਨ।
Fareedkot Teekaਗੁਰੂ ਮੇਰੀ ਜੀਵਨ ਰੂਪ ਹੈ ਔਰ ਗੁਰੋਂ ਕਾ (ਅਧਾਰੁ) ਆਸਰਾ ਹੈ॥
Prof. Sahib Singhਗੁਰੂ (ਹੀ) ਮੇਰੀ ਜ਼ਿੰਦਗੀ ਹੈ, ਗੁਰੂ ਮੇਰਾ ਆਸਰਾ ਹੈ,ਪਦ ਅਰਥ ਜੀਵਨਿ = ਜ਼ਿੰਦਗੀ। ਆਧਾਰੁ = ਆਸਰਾ।
SikhNet (Spanish)El Guru es mi Vida, mi Soporte, mi Camino y mi Familia.
ਗੁਰੁ ਮੇਰੀ ਵਰਤਣਿ; ਗੁਰੁ ਪਰਵਾਰੁ ॥
gur meree varatan; gur paravaar |
Sant Singh KhalsaThe Guru is my way of life; the Guru is my family.
Manmohan SinghThe Guru is my way of life and the Guru is my family.
Manmohan Singh (Punjabi)ਗੁਰੂ ਜੀ ਮੇਰੀ ਜੀਵਨ ਰਹੁ ਰੀਤੀ ਹਨ ਤੇ ਗੁਰੂ ਜੀ ਹੀ ਮੇਰਾ ਟੱਬਰ-ਕਬੀਲਾ ਹਨ।
Fareedkot Teekaਗੁਰੂ ਮੇਰੀ ਵਰਤਣ ਹੈ ਔਰ ਗੁਰੂ ਹੀ ਕੁਟੰਬ ਰੂਪ ਹੈ॥
Prof. Sahib Singhਗੁਰੂ ਹੀ ਮੇਰਾ ਹਰ ਵੇਲੇ ਦਾ ਸਹਾਰਾ ਹੈ, ਗੁਰੂ ਹੀ (ਮੇਰੇ ਮਨ ਨੂੰ ਢਾਰਸ ਦੇਣ ਵਾਲਾ) ਮੇਰਾ ਪਰਵਾਰ ਹੈ,ਪਦ ਅਰਥ ਵਰਤਣਿ = ਹਥ-ਠੋਕਾ, ਹਰ ਵੇਲੇ ਦਾ ਸਹਾਰਾ।
SikhNet (Spanish)El Guru es mi Señor y Maestro. Yo sólo busco el Santuario del Verdadero Guru.
ਗੁਰੁ ਮੇਰਾ ਖਸਮੁ; ਸਤਿਗੁਰ ਸਰਣਾਈ ॥
gur meraa khasam; satigur saranaaee |
Sant Singh KhalsaThe Guru is my Lord and Master; I seek the Sanctuary of the True Guru.
Manmohan SinghThe Guru is my Lord and I seek the protection of the True Guru.
Manmohan Singh (Punjabi)ਗੁਰੂ ਜੀ ਮੇਰੇ ਸਿਰ ਦੇ ਸਾਈਂ ਹਨ ਅਤੇ ਮੈਂ ਸੱਚੇ ਗੁਰਾਂ ਦੀ ਹੀ ਪਨਾਹ ਲੋੜਦਾ ਹਾਂ।
Fareedkot Teekaਗੁਰ ਮੇਰਾ ਸ੍ਵਾਮੀ ਹੈ ਔਰ ਮੈਂ ਸਤਿਗੁਰੋਂ ਕੀ ਸਰਣਾਗਤਿ ਹੂੰ॥
Prof. Sahib Singhਗੁਰੂ ਮੇਰਾ ਮਾਲਕ ਹੈ, ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ।ਪਦ ਅਰਥ ਖਸਮੁ = ਮਾਲਕ।
SikhNet (Spanish)Oh, dice Nanak, el Guru es el Dios,
ਨਾਨਕ ਗੁਰੁ ਪਾਰਬ੍ਰਹਮੁ; ਜਾ ਕੀ ਕੀਮ. ਨ ਪਾਈ ॥੪॥੧॥੧੯॥
naanak gur paarabraham; jaa kee keem. na paaee |4|1|19|
Sant Singh KhalsaO Nanak, the Guru is the Supreme Lord God; His value cannot be estimated. ||4||1||19||
Manmohan SinghNanak, the Guru is the embodiment of the Supreme Lord, whose worth can be appraised not.
Manmohan Singh (Punjabi)ਨਾਨਕ ਗੁਰੂ ਜੀ ਸ਼ਰੋਮਣੀ ਸਾਹਿਬ ਦੇ ਸਰੂਪ ਹਨ, ਜਿਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਪਾਰਬ੍ਰਹਮ ਕਾ ਸਰੂਪ ਹੀ ਹੈ ਜਿਸ ਕੀ ਕੀਮਤਿ ਪਾਈ ਨਹੀਂ ਜਾਤੀ॥੪॥੧॥੧੯॥
Prof. Sahib Singhਹੇ ਨਾਨਕ! ਗੁਰੂ ਪਰਮਾਤਮਾ (ਦਾ ਰੂਪ) ਹੈ, ਜਿਸ ਦਾ ਮੁੱਲ ਨਹੀਂ ਪੈ ਸਕਦਾ ॥੪॥੧॥੧੯॥ਪਦ ਅਰਥ ਜਾ ਕੀ = ਜਿਸ ਦੀ। ਕੀਮ = ਕੀਮਤ ॥੪॥੧॥੧੯॥
SikhNet (Spanish)nuestro Señor Supremo y su Valor es inestimable. (4-1-19)