ਗਉੜੀ ਬੈਰਾਗਣਿ ਮਹਲਾ ੪ ॥
gaurree bairaagan mahalaa 4 |
Sant Singh KhalsaGauree Bairaagan, Fourth Mehl:
Manmohan SinghGauri Bairagan, Fourth Guru.
Manmohan Singh (Punjabi)ਗਊੜੀ ਬੈਰਾਗਣਿ, ਪਾਤਸ਼ਾਹੀ ਚੱਥੀ।
SikhNet (Spanish)Gauri Bairagan, Mejl Guru Ram Das, Cuarto Canal Divino.
ਕੰਚਨ ਨਾਰੀ ਮਹਿ. ਜੀਉ ਲੁਭਤੁ ਹੈ; ਮੋਹੁ ਮੀਠਾ ਮਾਇਆ ॥
kanchan naaree meh. jeeo lubhat hai; mohu meetthaa maaeaa |
Sant Singh KhalsaThe soul of the man is lured by gold and women; emotional attachment to Maya is so sweet to him.
Manmohan SinghIn gold and woman the man is lured and sweet to him is the love of worldly valuables.
Manmohan Singh (Punjabi)ਸੋਨੇ ਤੇ ਇਸਤ੍ਰੀ ਵਿੱਚ ਆਦਮੀ ਫਰੇਫ਼ਤਾ ਹੋਇਆ ਹੋਇਆ ਹੈ ਤੇ ਸੰਸਾਰੀ ਪਦਾਰਥਾ ਦੀ ਪ੍ਰੀਤ ਉਸ ਨੂੰ ਮਿੱਠੀ ਲਗਦੀ ਹੈ।
Fareedkot Teekaਹੇ ਮਹਾਰਾਜ! ਹਮਰਾ ਜੀਉ ਸ੍ਵਰਨ ਔਰ ਨਾਰੀ ਮੇਂ ਲੋਭਾਯਮਾਨ ਹੋ ਰਹਾ ਹੈ, ਪੁਨਾ ਮਾਯਾ ਕਾ ਮੋਹ ਮਿਠਾ ਲਾਗਤਾ ਹੈ॥
Prof. Sahib Singhਮੇਰੀ ਜਿੰਦ ਸੋਨੇ (ਦੇ ਮੋਹ) ਵਿਚ ਇਸਤ੍ਰੀ (ਦੇ ਮੋਹ) ਵਿਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ।ਪਦ ਅਰਥ ਕੰਚਨ = ਸੋਨਾ। ਜੀਉ = ਜਿੰਦ, ਮਨ।
SikhNet (Spanish)Uno se apega a su esposa, bella como el oro. Dulce se vuelve entonces el amor por la Maya,
ਘਰ ਮੰਦਰ ਘੋੜੇ ਖੁਸੀ; ਮਨੁ ਅਨ ਰਸਿ ਲਾਇਆ ॥
ghar mandar ghorre khusee; man an ras laaeaa |
Sant Singh KhalsaThe mind has become attached to the pleasures of houses, palaces, horses and other enjoyments.
Manmohan SinghHe has attached his mind to the pleasures of houses, palaces, horses, and other relishes.
Manmohan Singh (Punjabi)ਉਸ ਨੇ ਆਪਣਾ ਚਿੱਤ ਮਕਾਨਾ, ਮਹਿਲਾ ਘੋੜਿਆਂ ਅਤੇ ਹੋਰਨਾ ਸੁਆਦਾ ਦੇ ਅਨੰਦ ਨਾਲ ਜੋੜਿਆ ਹੋਇਆ ਹੈ।
Fareedkot Teekaਘਰ ਤਥਾ ਮੰਦਰ ਪੁਨਾ ਘੋੜੇ ਇਨ ਮੇਂ ਅਰ ਔਰ ਰਸੋਂ ਕੀ ਖੁਸ਼ੀਓਂ ਮੇਂ ਮਨ ਕੋ ਲਗਾ ਰਖਾ ਹੈ॥
Prof. Sahib Singhਘਰ, ਪੱਕੇ ਮਹਲ ਘੋੜੇ (ਵੇਖ ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿਚ ਲੱਗਾ ਹੋਇਆ ਹੈ।ਪਦ ਅਰਥ ਅਨ ਰਸਿ = ਹੋਰ ਹੋਰ (ਪਦਾਰਥਾਂ ਦੇ) ਰਸ ਵਿਚ।
SikhNet (Spanish)y la mente de uno es engañada en el templo del hogar y con los caballos del placer.
ਹਰਿ ਪ੍ਰਭੁ. ਚਿਤਿ ਨ ਆਵਈ; ਕਿਉ ਛੂਟਾ ਮੇਰੇ ਹਰਿ ਰਾਇਆ ॥੧॥
har prabh. chit na aavee; kiau chhoottaa mere har raaeaa |1|
Sant Singh KhalsaThe Lord God does not even enter his thoughts; how can he be saved, O my Lord King? ||1||
Manmohan SinghThe Lord God I remember not How shall I be saved, O my God, the King?
Manmohan Singh (Punjabi)ਵਾਹਿਗੁਰੂ ਸੁਆਮੀ ਨੂੰ ਮੈਂ ਚੇਤੇ ਨਹੀਂ ਕਰਦਾ, ਮੈਂ ਕਿਸ ਤਰ੍ਹਾਂ ਛੁਟਕਾਰਾ ਪਾਵਾਂਗਾ, ਹੇ ਮੇਰੇ ਵਾਹਿਗੁਰੂ ਪਾਤਸ਼ਾਹ!
Fareedkot Teekaਹੇ ਮੇਰੇ ਹਰੀ ਰਾਇਆ! ਤੇਰਾ ਹਰੀ ਤਥਾ ਪ੍ਰਭੂ ਨਾਮ ਚਿਤ ਨਹੀਂ ਆਵਤਾ, ਕੈਸੇ ਸੰਸਾਰ ਸੇ ਛੂਟੂੰਗਾ? ॥੧॥
Prof. Sahib Singhਹੇ ਮੇਰੇ ਹਰੀ! ਹੇ ਮੇਰੇ ਰਾਜਨ! (ਤੂੰ) ਪਰਮਾਤਮਾ ਕਦੇ ਮੇਰੇ ਚਿੱਤ ਵਿਚ ਨਹੀਂ ਆਉਂਦਾ। ਮੈਂ (ਇਸ ਮੋਹ ਵਿਚੋਂ) ਕਿਵੇਂ ਨਿਕਲਾਂ? ॥੧॥ਪਦ ਅਰਥ ਚਿਤਿ = ਚਿੱਤ ਵਿਚ। ਛੂਟਾ = ਛੂਟਾਂ, ਮੈਂ (ਇਸ ਮੋਹ ਵਿਚੋਂ) ਨਿਕਲਾਂ ॥੧॥
SikhNet (Spanish)Y si uno no conserva al Señor en la mente, ¿cómo podrá ser liberado? (1)
ਮੇਰੇ ਰਾਮ; ਇਹ ਨੀਚ ਕਰਮ. ਹਰਿ ਮੇਰੇ ॥
mere raam; ih neech karam. har mere |
Sant Singh KhalsaO my Lord, these are my lowly actions, O my Lord.
Manmohan SinghO my Omnipresent Lord God, such are the Base actions of mine.
Manmohan Singh (Punjabi)ਹੈ ਮੇਰੇ ਸਰਬ-ਵਿਆਪਕ ਸੁਆਮੀ ਵਾਹਿਗੁਰੂ ਇਹੋ ਜਿਹੇ ਹਨ, ਮੇਰੇ ਕਮੀਨੇ ਅਮਲ!
Fareedkot Teekaਹੇ ਮੇਰੇ ਰਾਮ! ਹੇ ਹਰੀ ਇਹ ਮੇਰੇ ਨੀਚ ਕਰਮ ਹੈਂ॥
Prof. Sahib Singhਹੇ ਮੇਰੇ ਰਾਮ! ਮੇਰੇ ਹਰੀ! ਮੇਰੇ ਇਹ ਨੀਚ ਕੰਮ ਹਨ।ਪਦ ਅਰਥ ਕਰਮ = ਕੰਮ।
SikhNet (Spanish)Oh mi Señor, así de vanas son mis acciones,
ਗੁਣਵੰਤਾ ਹਰਿ ਹਰਿ ਦਇਆਲੁ; ਕਰਿ ਕਿਰਪਾ. ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥
gunavantaa har har deaal; kar kirapaa. bakhas avagan sabh mere |1| rahaau |
Sant Singh KhalsaO Lord, Har, Har, Treasure of Virtue, Merciful Lord: please bless me with Your Grace and forgive me for all my mistakes. ||1||Pause||
Manmohan SinghO my meritorious and merciful lord master, show compassion unto me, and pardon all my sins. Pause.
Manmohan Singh (Punjabi)ਹੈ ਮੇਰੇ ਨੇਕੀ-ਨਿਪੁੰਨ ਅਤੇ ਮਿਹਰਬਾਨ ਸੁਆਮੀ ਮਾਲਕ! ਮੇਰੇ ਉਤੇ ਰਹਿਮਤ ਧਾਰ ਅਤੇ ਮੇਰੇ ਸਾਰੇ ਗੁਨਾਹ ਮਾਫ ਕਰ ਦੇ ਠਹਿਰਾਉ।
Fareedkot Teekaਹੇ (ਹਰੀ) ਹਰੇ ਕਰਨੇ ਵਾਲੇ ਦ੍ਯਾਲੂ! ਤੂੰ ਗੁਣ ਵਾਲਾ ਹੈਂ ਕ੍ਰਿਪਾ ਕਰ ਕੇ ਮੇਰੇ ਸੰਪੂਰਨ ਅਵਗੁਣ ਬਖਸ ਲੇਹੁ॥੧॥ ਰਹਾਉ ॥
Prof. Sahib Singhਪਰ ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਦਇਆ ਦਾ ਘਰ ਹੈਂ, ਮਿਹਰ ਕਰ ਤੇ ਮੇਰੇ ਸਾਰੇ ਅਉਗਣ ਬਖ਼ਸ਼ ॥੧॥ ਰਹਾਉ ॥ਪਦ ਅਰਥ ਸਭਿ = ਸਾਰੇ ॥੧॥ ਰਹਾਉ ॥
SikhNet (Spanish)pero Tú, el Señor Benévolo eres el Tesoro de Virtud, por favor, por Misericordia, haz el milagro de perdonarme.
ਕਿਛੁ ਰੂਪੁ ਨਹੀ, ਕਿਛੁ ਜਾਤਿ ਨਾਹੀ; ਕਿਛੁ ਢੰਗੁ. ਨ ਮੇਰਾ ॥
kichh roop nahee, kichh jaat naahee; kichh dtang. na meraa |
Sant Singh KhalsaI have no beauty, no social status, no manners.
Manmohan SinghI possess no beauty, neither high caste nor the right way of life.
Manmohan Singh (Punjabi)ਮੇਰੇ ਪੱਲੇ ਕੋਈ ਸੁਹੱਪਣ ਨਹੀਂ, ਨਾਂ ਉਚੀ ਜਾਤੀ ਹੈ, ਤੇ ਨਾਂ ਹੀ ਜੀਵਨ ਦੀ ਦਰੁਸਤ ਰਹੁ-ਰੀਤੀ।
Fareedkot Teekaਨਾ ਮੇਰਾ ਕਿਛੁ ਰੂਪ ਹੈ ਔਰ ਨ ਕੁਛ ਜਾਤੀ ਹੈ, ਪੁਨਾ ਕੁਛ ਢੰਗ ਭੀ ਨਹੀਂ ਹੈ॥
Prof. Sahib Singhਨਾਹ ਮੇਰਾ (ਸੁੰਦਰ) ਰੂਪ ਹੈ, ਨਾਹ ਮੇਰੀ ਉੱਚੀ ਜਾਤਿ ਹੈ, ਨਾਹ ਮੇਰੇ ਵਿਚ ਕੋਈ ਸੁਚੱਜ ਹੈ।ਪਦ ਅਰਥ ਢੰਗੁ = ਸੁਚੱਜ।
SikhNet (Spanish)Yo no soy bello, ni de alta casta, ni camino recto por el Sendero.
ਕਿਆ ਮੁਹੁ ਲੈ. ਬੋਲਹ, ਗੁਣ ਬਿਹੂਨ; ਨਾਮੁ ਜਪਿਆ ਨ. ਤੇਰਾ ॥
kiaa muhu lai. bolah, gun bihoon; naam japiaa na. teraa |
Sant Singh KhalsaWith what face am I to speak? I have no virtue at all; I have not chanted Your Name.
Manmohan SinghWith what face dare I, without merit, speak in Thine presence, since I have not repeated thy Name!
Manmohan Singh (Punjabi)ਮੈਂ ਖੂਬੀ-ਰਹਿਤ ਕਿਸ ਮੁਖ ਨਾਲ ਤੇਰੀ ਹਜੂਰੀ ਵਿੱਚ ਬੋਲਣ ਦਾ ਹੀਆ ਕਰਾਂ, ਕਿਉਂਕਿ ਮੈਂ ਤੇਰੇ ਨਾਮ ਦਾ ਉਚਾਰਣ ਨਹੀਂ ਕੀਤਾ।
Fareedkot Teekaਮੈਂ ਗੁਣੋਂ ਸੇ ਰਹਤ ਹਾਂ ਤਾਂ ਤੇ ਕਿਆ ਮੁਹ ਲੈ ਕਰ ਬੋਲਾਂ, ਅਰੁ ਤੇਰਾ ਨਾਮ ਭੀ ਨਹੀਂ ਜਪਿਆ ਹੈ॥
Prof. Sahib Singhਹੇ ਪ੍ਰਭੂ! ਮੈਂ ਗੁਣਾਂ ਤੋਂ ਸੱਖਣਾ ਹਾਂ, ਮੈਂ ਤੇਰਾ ਨਾਮ ਨਹੀਂ ਜਪਿਆ, ਮੈਂ ਕੇਹੜਾ ਮੂੰਹ ਲੈ ਕੇ (ਤੇਰੇ ਸਾਹਮਣੇ) ਗੱਲ ਕਰਨ ਜੋਗਾ ਹਾਂ?ਪਦ ਅਰਥ ਬੋਲਹ = ਅਸੀਂ ਬੋਲੀਏ। ਬਿਹੂਨ = ਸੱਖਣੇ।
SikhNet (Spanish)¿Qué puedo entonces decir de mí que estoy privado de toda Virtud y que nunca he habitado en Tu Nombre?
ਹਮ ਪਾਪੀ. ਸੰਗਿ ਗੁਰ ਉਬਰੇ; ਪੁੰਨੁ ਸਤਿਗੁਰ ਕੇਰਾ ॥੨॥
ham paapee. sang gur ubare; pun satigur keraa |2|
Sant Singh KhalsaI am a sinner, saved only by the Company of the Guru. This is the generous blessing of the True Guru. ||2||
Manmohan SinghI, a sinner, am saved by the company of the Guru. This is the beneficence of the True Guru.
Manmohan Singh (Punjabi)ਮੈਂ ਅਪਰਾਧੀ ਗੁਰਾਂ ਦੀ ਸੰਗਤ ਨਾਲ ਬਚ ਗਿਆ ਹਾਂ। ਇਹ ਹੈ ਉਪਕਾਰ ਸੱਚੇ ਗੁਰਾਂ ਦਾ।
Fareedkot Teekaਹਮ ਐਸੇ ਪਾਪੀ ਸਤਿਗੁਰੋਂ ਕੇ ਸੰਗ ਕਰ ਕੇ ਉਧਰ ਗਏ ਹੈਂ, ਯਹਿ ਸਭਿ ਪੁੰਨ ਸਤਗੁਰੋਂ ਕਾ ਹੈ॥੨॥
Prof. Sahib Singhਇਹ ਸਤਿਗੁਰੂ ਦੀ ਮਿਹਰ ਹੋਈ ਹੈ ਕਿ ਮੈਂ ਪਾਪੀ ਗੁਰੂ ਦੀ ਸੰਗਤਿ ਵਿਚ ਰਹਿ ਕੇ (ਪਾਪਾਂ ਤੋਂ) ਬਚ ਗਿਆ ਹਾਂ ॥੨॥ਪਦ ਅਰਥ ਸੰਗਿ = ਸੰਗਤਿ ਵਿਚ। ਪੁੰਨੁ = ਨੇਕੀ। ਕੇਰਾ = ਦਾ ॥੨॥
SikhNet (Spanish)Sólo podríamos ser salvados por el Guru, esta es la forma en que nos llega Su Favor. (2)
ਸਭੁ ਜੀਉ ਪਿੰਡੁ. ਮੁਖੁ ਨਕੁ ਦੀਆ; ਵਰਤਣ ਕਉ ਪਾਣੀ ॥
sabh jeeo pindd. mukh nak deea; varatan kau paanee |
Sant Singh KhalsaHe gave all beings souls, bodies, mouths, noses and water to drink.
Manmohan SinghThe Lord gave all the mortals, souls, bodies, mouths, noses and water to use.
Manmohan Singh (Punjabi)ਪ੍ਰਭੂ ਨੇ ਸਮੂਹ ਪ੍ਰਾਣੀਆਂ ਨੂੰ ਆਤਮਾਵਾਂ, ਦੇਹਾਂ ਮੂੰਹ, ਨੱਕ ਅਤੇ ਇਸਤਿਮਾਲ ਕਰਨ ਨੂੰ ਜਲ ਦਿਤਾ ਹੈ।
Fareedkot Teekaਜੀਵ ਕੋ ਸਰੀਰੁ ਪੁਨਾ ਮੁਖੁ ਤਥਾ ਨਕੁ ਦੀਆ ਹੈ ਅਰ ਜਲ ਵਰਤਨੇ ਕੋ ਦੀਆ ਹੈ॥
Prof. Sahib Singhਇਹ ਜਿੰਦ ਇਹ ਸਰੀਰ ਇਹ ਮੂੰਹ ਇਹ ਨੱਕ ਆਦਿਕ ਅੰਗ ਇਹ ਸਭ ਕੁਝ ਪਰਮਾਤਮਾ ਨੇ ਮੈਨੂੰ ਦਿੱਤਾ ਹੈ, ਪਾਣੀ (ਹਵਾ ਅੱਗ ਆਦਿਕ) ਮੈਨੂੰ ਉਸ ਨੇ ਵਰਤਣ ਲਈ ਦਿੱਤੇ ਹਨ।ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਕਉ = ਵਾਸਤੇ।
SikhNet (Spanish)Me diste vida, un bello cuerpo y forma, y agua fresca para beber,
ਅੰਨੁ ਖਾਣਾ. ਕਪੜੁ ਪੈਨਣੁ ਦੀਆ; ਰਸ ਅਨਿ ਭੋਗਾਣੀ ॥
an khaanaa. kaparr painan deea; ras an bhogaanee |
Sant Singh KhalsaHe gave them corn to eat, clothes to wear, and other pleasures to enjoy.
Manmohan SinghHe gave them corn to eat clothes to wear and other pleasures to enjoy,
Manmohan Singh (Punjabi)ਉਸ ਨੇ ਉਨ੍ਹਾਂ ਨੂੰ ਖਾਣ ਲਈ ਅਨਾਜ, ਪਹਿਨਣ ਲਈ ਕਪੜੇ ਅਤੇ ਹੋਰ ਖੁਸ਼ੀਆਂ ਮਾਨਣ ਲਈ ਦਿੱਤੀਆਂ ਹਨ।
Fareedkot Teekaਖਾਣੇ ਕੋ ਅੰਨ ਔਰ ਪਹਿਰਨੇ ਕੋ ਬਸਤ੍ਰ ਦੀਆ ਹੈ, ਪੁਨਾ ਅਨੇਕ ਰਸ ਭੋਗਨੇ ਕੋ ਦੀਏ ਹੈਂ॥
Prof. Sahib Singhਉਸ ਨੇ ਮੈਨੂੰ ਅੰਨ ਖਾਣ ਨੂੰ ਦਿੱਤਾ ਹੈ, ਕੱਪੜਾ ਪਹਿਨਣ ਨੂੰ ਦਿੱਤਾ ਹੈ, ਹੋਰ ਅਨੇਕਾਂ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ ਹਨ।ਪਦ ਅਰਥ ਅਨਿ = ਅਨਿਕ, ਅਨੇਕਾਂ।
SikhNet (Spanish)me diste alimento, vestido y muchos goces en la vida.
ਜਿਨਿ ਦੀਏ. ਸੁ ਚਿਤਿ ਨ ਆਵਈ; ਪਸੂ. ਹਉ ਕਰਿ ਜਾਣੀ ॥੩॥
jin dee. su chit na aavee; pasoo. hau kar jaanee |3|
Sant Singh KhalsaBut they do not remember the One who gave them all this. The animals think that they made themselves! ||3||
Manmohan SinghHe, who gave him (all his) is not remembered by man. The animal (i.e. fool) thinks that he Himself has made them.
Manmohan Singh (Punjabi)ਜਿਸ ਨੇ (ਇਹ ਕੁਛ) ਦਿਤਾ ਹੈ, ਉਹ ਬੰਦੇ ਨੂੰ ਚੇਤੇ ਨਹੀਂ ਆਉਂਦਾ। ਡੰਗਰ (ਭਾਵ ਮੂਰਖ) ਖਿਆਲ ਕਰਦਾ ਹੈ ਕਿ ਉਸ ਨੇ ਆਪਣੇ ਆਪ ਹੀ ਉਨ੍ਹਾਂ ਨੂੰ ਬਣਾਇਆ ਹੈ।
Fareedkot Teekaਇਤਯਾਦੀ ਪਦਾਰਥ ਜਿਸ ਤੈਨੇ ਦੀਏ ਹੈਂ, ਸੋ ਤੂੰ ਚਿਤ ਨਹੀਂ ਆਵਤਾ ਹੈਂ, ਯੇਹ ਪਸ਼ੂ ਹਉ ਕਰ ਕੇ ਅਰਥਾਤ ਅਪਨੈ ਪੁਰਸਾਰਥ ਸੇ ਪ੍ਰਾਪਤਿ ਹੂਏ ਜਾਣਤਾ ਹੈ॥੩॥
Prof. Sahib Singhਪਰ ਜਿਸ ਪਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਉਹ ਮੈਨੂੰ ਕਦੇ ਚੇਤੇ ਭੀ ਨਹੀਂ ਆਉਂਦਾ ਹੈ। ਮੈਂ (ਮੂਰਖ-) ਪਸ਼ੂ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹਾਂ ॥੩॥ਪਦ ਅਰਥ ਜਿਨਿ = ਜਿਸ ਨੇ। ਹਉ = ਮੈਂ ॥੩॥
SikhNet (Spanish)Aun así no me acuerdo de Ti que eres el Dador, y vivo pensando, como animal, que todo eso me lo di yo a mí mismo. (3)
ਸਭੁ ਕੀਤਾ ਤੇਰਾ ਵਰਤਦਾ; ਤੂੰ ਅੰਤਰਜਾਮੀ ॥
sabh keetaa teraa varatadaa; toon antarajaamee |
Sant Singh KhalsaYou made them all; You are all-pervading. You are the Inner-knower, the Searcher of hearts.
Manmohan SinghThough hast made them all, Thou pervadest them all. Thou, my Master, art the knower of the hearts.
Manmohan Singh (Punjabi)ਤੂੰ ਸਾਰੇ ਸਾਜੇ ਹਨ ਅਤੇ ਤੂੰ ਹੀ ਉਨ੍ਹਾਂ ਵਿੱਚ ਵਿਆਪਕ ਹੈ। ਤੂੰ ਮੇਰੇ ਮਾਲਕ, ਦਿਲਾਂ ਦਾ ਜਾਨਣਹਾਰ ਹੈ।
Fareedkot Teekaਸਭੁ ਤੇਰਾ ਕੀਆ ਹੂਆ ਵਰਤ ਰਹਾ ਹੈ ਤੂੰ ਅੰਤਰਜਾਮੀ ਹੈਂ॥
Prof. Sahib Singh(ਹੇ ਪ੍ਰਭੂ! ਸਾਡੇ ਜੀਵਾਂ ਦੇ ਵੱਸ ਭੀ ਕੀਹ ਹੈ? ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਤੂੰ ਹਰੇਕ ਜੀਵ ਦੇ ਦਿਲ ਦੀ ਜਾਣਦਾ ਹੈਂ।
SikhNet (Spanish)Sólo Tu Voluntad es la que se hace, oh Tú, Conocedor de lo más Íntimo.
ਹਮ ਜੰਤ ਵਿਚਾਰੇ. ਕਿਆ ਕਰਹ; ਸਭੁ ਖੇਲੁ ਤੁਮ ਸੁਆਮੀ ॥
ham jant vichaare. kiaa karah; sabh khel tum suaamee |
Sant Singh KhalsaWhat can these wretched creatures do? This whole drama is Yours, O Lord and Master.
Manmohan SinghWhat we can poor creatures do The entire play is Thine O Lord.
Manmohan Singh (Punjabi)ਅਸੀਂ ਗਰੀਬੜੇ ਜੀਵ ਕੀ ਕਰ ਸਕਦੇ ਹਾਂ? ਸਮੂਹ ਖੇਡ ਤੇਰੀ ਹੀ ਹੈ, ਹੇ ਸਾਹਿਬ!
Fareedkot Teekaਹੇ ਸ੍ਵਾਮੀ! ਹਮ ਵਿਚਾਰੇ ਜੰਤ ਕਿਆ ਕਰੀਏ ਯਹਿ ਸਭ ਖੇਲ ਤੁਮਾਰਾ ਹੀ ਹੈ॥
Prof. Sahib Singhਅਸੀਂ ਨਿਮਾਣੇ ਜੀਵ (ਤੈਥੋਂ ਆਕੀ ਹੋ ਕੇ) ਕੀਹ ਕਰ ਸਕਦੇ ਹਾਂ? ਹੇ ਸੁਆਮੀ! ਇਹ ਸਾਰਾ ਤੇਰਾ ਹੀ ਖੇਲ ਹੋ ਰਿਹਾ ਹੈ।ਪਦ ਅਰਥ ਕਰਹ = ਕਰੀਏ। ਤੁਮ = ਤੁਮਾਰਾ, ਤੇਰਾ।
SikhNet (Spanish)¿Qué podemos nosotros, simples criaturas, hacer? Tuyo es todo este teatro de la vida.
ਜਨ ਨਾਨਕੁ. ਹਾਟਿ ਵਿਹਾਝਿਆ; ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥
jan naanak. haatt vihaajhiaa; har gulam gulaamee |4|6|12|50|
Sant Singh KhalsaServant Nanak was purchased in the slave-market. He is the slave of the Lord's slaves. ||4||6||12||50||
Manmohan SinghMeek Nanak, Purchased in the market is the serf of the serf of God.
Manmohan Singh (Punjabi)ਮੰਡੀ ਵਿਚੋਂ ਮੁੱਲ ਲਿਆ ਹੋਇਆ ਮਸਕੀਨ ਨਾਨਕ! ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਤੇਰਾ ਹਾਟ ਕਾ ਖਰੀਦਿਆ ਹੋਇਆ ਹਾਂ ਇਸੀ ਤੇ ਮੈਂ ਤੇਰੇ ਗੁਲਾਮੋਂ ਕਾ ਗੁਲਾਮ ਹੂੰ॥੪॥੬॥੧੨॥੫੦॥
Prof. Sahib Singh(ਜਿਵੇਂ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਜਾਂਦਾ ਹੈ, ਤਿਵੇਂ) ਇਹ ਤੇਰਾ ਦਾਸ ਨਾਨਕ (ਤੇਰੀ ਸਾਧ-ਸੰਗਤਿ) ਹੱਟੀ ਵਿਚ (ਤੇਰੇ ਸੋਹਣੇ ਨਾਮ ਤੋਂ) ਵਿਕਿਆ ਹੋਇਆ ਹੈ, ਤੇਰੇ ਗ਼ੁਲਾਮਾਂ ਦਾ ਗ਼ੁਲਾਮ ਹੈ ॥੪॥੬॥੧੨॥੫੦॥ਪਦ ਅਰਥ ਹਾਟਿ = ਹੱਟੀ ਵਿਚੋਂ, ਮੰਡੀ ਵਿਚ। ਗੁਲਮ ਗੁਲਾਮੀ = ਗ਼ੁਲਾਮਾਂ ਦਾ ਗ਼ੁਲਾਮ ॥੪॥
SikhNet (Spanish)Es por eso que Nanak se ha vendido y ha postrado su ego al Servicio de Tu Voluntad, como Tu Esclavo. (4-6-12-50)