ਗਉੜੀ ਬੈਰਾਗਣਿ ਮਹਲਾ ੪ ॥
gaurree bairaagan mahalaa 4 |
Sant Singh KhalsaGauree Bairaagan, Fourth Mehl:
Manmohan SinghGauri Bairagan, 4th Guru.
Manmohan Singh (Punjabi)ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
SikhNet (Spanish)Gauri Bairagan, Mejl Guru Ram Das, Cuarto Canal Divino.
ਹਮਰੈ ਮਨਿ ਚਿਤਿ. ਹਰਿ ਆਸ ਨਿਤ; ਕਿਉ ਦੇਖਾ. ਹਰਿ ਦਰਸੁ ਤੁਮਾਰਾ ॥
hamarai man chit. har aas nit; kiau dekhaa. har daras tumaaraa |
Sant Singh KhalsaWithin my conscious mind is the constant longing for the Lord. How can I behold the Blessed Vision of Your Darshan, Lord?
Manmohan SinghThe longing for God is ever within my mind and heart, O God how shall I behold Thine sight?
Manmohan Singh (Punjabi)ਮੇਰੇ ਹਿਰਦੇ ਤੇ ਦਿਲ ਅੰਦਰ ਸਦਾ ਹੀ ਵਾਹਿਗੁਰੂ ਦੀ ਚਾਹ ਹੈ, ਹੇ ਵਾਹਿਗੁਰੂ! ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਵੇਖਾਂ?
Fareedkot Teekaਹੇ ਹਰੀ! ਹਮਾਰੇ ਮਨ ਔਰ ਚਿਤ ਮੇਂ ਨਿਤਪ੍ਰਤੀ ਤੇਰੀ ਆਸ਼ਾ ਹੈ, ਤਾਂ ਤੇ ਤੁਮਾਰਾ ਦਰਸ਼ਨ ਕਿਸ ਪ੍ਰਕਾਰ ਦੇਖਾਂ?
Prof. Sahib Singhਹੇ ਹਰੀ! ਮੇਰੇ ਮਨ ਵਿਚ ਚਿੱਤ ਵਿਚ ਸਦਾ ਇਹ ਆਸ ਰਹਿੰਦੀ ਹੈ ਕਿ ਮੈਂ ਕਿਸੇ ਤਰ੍ਹਾਂ ਤੇਰਾ ਦਰਸਨ ਕਰ ਸਕਾਂ।ਪਦ ਅਰਥ ਮਨਿ = ਮਨ ਵਿਚ। ਚਿਤਿ = ਚਿਤ ਵਿਚ। ਹਰਿ = ਹੇ ਹਰੀ! ਦੇਖਾ = ਦੇਖਾਂ, ਮੈਂ ਵੇਖਾਂ।
SikhNet (Spanish)En mi mente hay un deseo por Ti, oh Señor, ¿cómo podré Verte?
ਜਿਨਿ ਪ੍ਰੀਤਿ ਲਾਈ ਸੋ ਜਾਣਤਾ; ਹਮਰੈ ਮਨਿ ਚਿਤਿ. ਹਰਿ ਬਹੁਤੁ ਪਿਆਰਾ ॥
jin preet laaee so jaanataa; hamarai man chit. har bahut piaaraa |
Sant Singh KhalsaOne who loves the Lord knows this; the Lord is very dear to my conscious mind.
Manmohan SinghHe, who bears love to the lord, understands this, To my mind and heart, God is very dear.
Manmohan Singh (Punjabi)ਜੋ ਪ੍ਰਭੂ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਸਮਝਦਾ ਹੈ। ਮੇਰੇ ਹਿਰਦੇ ਤੇ ਦਿਲ ਨੂੰ ਵਾਹਿਗੁਰੂ ਖਰਾ ਹੀ ਲਾਡਲਾ ਹੈ।
Fareedkot Teekaਜਿਸ ਪੁਰਸ਼ ਨੇ ਪ੍ਰੀਤ ਲਾਈ ਹੈ, ਸੋਈ ਜਾਣਤਾ ਹੈ, ਯਾਂ ਤੇ ਹੇ ਹਰੀ! ਹਮਾਰੇ ਮਨ ਚਿਤ ਮੇਂ ਤੂੰ ਬਹੁਤੁ ਪਿਆਰਾ ਹੈਂ॥
Prof. Sahib Singh(ਹੇ ਭਾਈ!) ਜਿਸ ਹਰੀ ਨੇ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ ਉਹੀ ਜਾਣਦਾ ਹੈ, ਮੈਨੂੰ ਆਪਣੇ ਮਨ ਵਿਚ ਚਿੱਤ ਵਿਚ ਹਰੀ ਬਹੁਤ ਪਿਆਰਾ ਲੱਗ ਰਿਹਾ ਹੈ।ਪਦ ਅਰਥ ਜਿਨਿ = ਜਿਸ (ਹਰੀ) ਨੇ।
SikhNet (Spanish)Sólo aquéllos que Te aman, entienden mi añoranza por Ti.
ਹਉ ਕੁਰਬਾਨੀ ਗੁਰ ਆਪਣੇ; ਜਿਨਿ ਵਿਛੁੜਿਆ ਮੇਲਿਆ. ਮੇਰਾ ਸਿਰਜਨਹਾਰਾ ॥੧॥
hau kurabaanee gur aapane; jin vichhurriaa meliaa. meraa sirajanahaaraa |1|
Sant Singh KhalsaI am a sacrifice to my Guru, who has re-united me with my Creator Lord; I was separated from Him for such a long time! ||1||
Manmohan SinghI am a sacrifice unto my Guru, who has united em with my Creator, from whom I was separated.
Manmohan Singh (Punjabi)ਮੈਂ ਆਪਣੇ ਗੁਰੂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰੇ ਕਰਤਾਰ ਨਾਲ ਜੋੜ ਦਿਤਾ ਹੈ, ਜਿਸ ਨਾਲੋ ਮੈਂ ਵਿਛੁਨਾ ਹੋਇਆ ਸਾਂ।
Fareedkot Teekaਮੈਂ ਆਪਣੇ ਗੁਰੋਂ ਕੇ ਕੁਰਬਾਨ ਜਾਤਾ ਹੂੰ, ਜਿਨੋਂ ਨੇ ਤੂੰ ਮੇਰਾ ਸਿਰਜਣਹਾਰ ਵਿਛੁੜਿਆ ਹੂਆ ਮੇਲ ਦੀਆ ਹੈ॥੧॥
Prof. Sahib Singhਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰਾ ਵਿੱਛੁੜਿਆ ਹੋਇਆ ਸਿਰਜਣਹਾਰ ਹਰੀ ਮਿਲਾ ਦਿੱਤਾ ਹੈ ॥੧॥
SikhNet (Spanish)Ofrezco mi vida al Guru, Quien me unió Contigo, a mí que andaba perdido, oh mi Creador. (1)
ਮੇਰੇ ਰਾਮ. ਹਮ ਪਾਪੀ; ਸਰਣਿ ਪਰੇ ਹਰਿ ਦੁਆਰਿ ॥
mere raam. ham paapee; saran pare har duaar |
Sant Singh KhalsaO my Lord, I am a sinner; I have come to Your Sanctuary, and fallen at Your Door, Lord.
Manmohan SinghI am a sinner, O my Pervading lord, I have taken refuge and fallen at Thine gate, O god.
Manmohan Singh (Punjabi)ਮੈਂ ਗੁਨਹਗਾਰ ਹਾਂ, ਹੈ ਮੇਰੇ ਵਿਆਪਕ ਸੁਆਮੀ! ਮੈਂ ਤੇਰੇ ਬੂਹੇ ਦੀ ਪਨਾਹ ਲਈ ਹੈ ਅਤੇ ਇਸ ਤੇ ਡਿੱਗਾ ਹਾਂ, ਹੈ ਭਗਵਾਨ!
Fareedkot Teekaਹੇ ਮੇਰੇ ਰਾਮ! ਹੇ ਹਰੀ! ਹਮ ਪਾਪੀ ਤੇਰੇ ਦ੍ਵਾਰ ਕੀ ਸਰਣ ਪੜੇ ਹਾਂ॥
Prof. Sahib Singhਹੇ ਮੇਰੇ ਮਨ! ਮੈਂ ਪਾਪੀ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆ ਡਿੱਗਾ ਹਾਂ,ਪਦ ਅਰਥ ਦੁਆਰਿ = ਦਰ ਤੇ।
SikhNet (Spanish)Oh Señor, cometemos errores todo el tiempo pero buscamos amparo a Tu Puerta,
ਮਤੁ ਨਿਰਗੁਣ. ਹਮ ਮੇਲੈ ਕਬਹੂੰ; ਅਪੁਨੀ ਕਿਰਪਾ ਧਾਰਿ ॥੧॥ ਰਹਾਉ ॥
mat niragun. ham melai kabahoon; apunee kirapaa dhaar |1| rahaau |
Sant Singh KhalsaMy intellect is worthless; I am filthy and polluted. Please shower me with Your Mercy sometime. ||1||Pause||
Manmohan SinghMy intellect is utterly without merit. I am filthy. Sometime show Thine mercy unto me, too pause.
Manmohan Singh (Punjabi)ਮੇਰੀ ਅਕਲ ਬਿਲਕੁਲ ਗੁਣ-ਵਿਹੁਣ ਹੈ। ਮੈਂ ਮਲੀਨ ਹਾਂ ਕਿਸੇ ਵੇਲੇ ਮੇਰੇ ਉਤੇ ਭੀ ਆਪਣੀ ਮਿਹਰ ਕਰ। ਠਹਿਰਾਉ।
Fareedkot Teeka(ਮਤਿ) ਭਲਾ ਜੇ ਅਪਨੀ ਕ੍ਰਿਪਾ ਧਾਰ ਕੇ ਕਬੀ ਹਮ ਨਿਰਗੁਣ ਕੋ ਭੀ ਮੇਲ ਲੇਵੈ॥੧॥ ਰਹਾਉ ॥
Prof. Sahib Singhਕਿ ਸ਼ਾਇਦ (ਇਸ ਤਰ੍ਹਾਂ) ਤੂੰ ਆਪਣੀ ਮਿਹਰ ਕਰ ਕੇ ਮੈਨੂੰ ਗੁਣ-ਹੀਨ ਨੂੰ ਆਪਣੇ ਚਰਨਾਂ ਵਿਚ ਜੋੜ ਲਏਂ ॥੧॥ ਰਹਾਉ ॥ਪਦ ਅਰਥ ਮਤੁ = ਸ਼ਾਇਦ ॥੧॥ ਰਹਾਉ ॥
SikhNet (Spanish)para que Tú, gracias a Tu Compasión, nos unas en Tu Ser. (1-Pausa)
ਹਮਰੇ ਅਵਗੁਣ ਬਹੁਤੁ ਬਹੁਤੁ ਹੈ; ਬਹੁ ਬਾਰ ਬਾਰ, ਹਰਿ. ਗਣਤ ਨ ਆਵੈ ॥
hamare avagun bahut bahut hai; bahu baar baar, har. ganat na aavai |
Sant Singh KhalsaMy demerits are so many and numerous. I have sinned so many times, over and over again. O Lord, they cannot be counted.
Manmohan SinghGreat many are my misdeeds. Again and again, I have committed various sins, their count cannot be had, O God.
Manmohan Singh (Punjabi)ਬੜੇ ਹੀ ਘਨੇਰੇ ਹਨ ਮੇਰੇ ਕੁਕਰਮ। ਮੁੜ ਮੁੜ ਕੇ ਮੈਂ ਅਨੇਕਾਂ ਪਾਪ ਕਮਾਏ ਹਨ, ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਹੇ ਭਗਵਾਨ!
Fareedkot Teekaਹੇ ਹਰੀ! ਹਮਾਰੇ ਅਵਗੁਣ ਬਹੁਤ ਬਾਰੰਬਾਰ ਕੀਏ ਹੂਏ ਬਹੁਤ ਬੁਹੁਤ ਹੈਂ, ਗਿਣਤੀ ਨਹੀਂ ਆਵਤੀ॥
Prof. Sahib Singhਹੇ ਹਰੀ! ਮੇਰੇ ਅੰਦਰ ਬੇਅੰਤ ਅਉਗਣ ਹਨ, ਗਿਣੇ ਨਹੀਂ ਜਾ ਸਕਦੇ, ਮੈਂ ਮੁੜ ਮੁੜ ਔਗਣ ਕਰਦਾ ਹਾਂ।ਪਦ ਅਰਥ ਗਣਤ ਨ ਆਵੈ = ਗਿਣਤੀ ਕੀਤੀ ਨਹੀਂ ਜਾ ਸਕਦੀ।
SikhNet (Spanish)Nuestras faltas son incontables; Tú eres el Tesoro de Virtud.
ਤੂੰ ਗੁਣਵੰਤਾ ਹਰਿ ਹਰਿ ਦਇਆਲੁ; ਹਰਿ ਆਪੇ ਬਖਸਿ ਲੈਹਿ. ਹਰਿ ਭਾਵੈ ॥
toon gunavantaa har har deaal; har aape bakhas laihi. har bhaavai |
Sant Singh KhalsaYou, Lord, are the Merciful Treasure of Virtue. When it pleases You, Lord, You forgive me.
Manmohan SinghThou O lord God, art accomplished and compassionate. O God when it pleases Thee Thou Thyself grantest pardon.
Manmohan Singh (Punjabi)ਤੂੰ ਹੈ ਵਾਹਿਗੁਰੂ ਸੁਆਮੀ! ਨੇਕੀ-ਨਿਪੁੰਨਾ ਅਤੇ ਮਿਹਰਬਾਨ ਹੈ, ਹੇ ਵਾਹਿਗੁਰੂ! ਜਦ ਤੇਨੂੰ ਚੰਗਾ ਲਗਦਾ ਹੈ, ਤੂੰ ਆਪ ਹੀ ਮਾਫੀ ਦੇ ਦਿੰਦਾ ਹੈ।
Fareedkot Teekaਹੇ ਹਰੀ ਦਿਆਲੁ! ਤੂੰ ਗੁਣਵੰਤਾ ਹੈਂ ਜਿਨ ਕੋ ਤੇਰਾ ਹਰਿ ਹਰਿ ਨਾਮ ਭਾਵਤਾ ਹੈ, ਹੇ ਹਰੀ! ਤਿਨ ਕੋ ਤੂੰ ਆਪੇ ਬਖਸ਼ ਲੇਤਾ ਹੈਂ॥
Prof. Sahib Singhਤੂੰ ਗੁਣਾਂ ਦਾ ਮਾਲਕ ਹੈਂ, ਦਇਆ ਦਾ ਘਰ ਹੈਂ ਜਦੋਂ ਤੇਰੀ ਰਜ਼ਾ ਹੁੰਦੀ ਹੈ ਤੂੰ ਆਪ ਹੀ ਬਖ਼ਸ਼ ਲੈਂਦਾ ਹੈਂ।
SikhNet (Spanish)Perdónanos con Tu Misericordia para que podamos sentir Tu Amor,
ਹਮ ਅਪਰਾਧੀ. ਰਾਖੇ ਗੁਰ ਸੰਗਤੀ; ਉਪਦੇਸੁ ਦੀਓ. ਹਰਿ ਨਾਮੁ ਛਡਾਵੈ ॥੨॥
ham aparaadhee. raakhe gur sangatee; upades deeo. har naam chhaddaavai |2|
Sant Singh KhalsaI am a sinner, saved only by the Company of the Guru. He has bestowed the Teachings of the Lord's Name, which saves me. ||2||
Manmohan SinghI am an offender saved by Guru's society. the Guru has instructed me that God's Name liberates the mortal.
Manmohan Singh (Punjabi)ਮੈਂ ਮੁਜਰਮ ਨੂੰ ਗੁਰਾਂ ਦੀ ਸੰਗਤ ਨੇ ਬਚਾ ਲਿਆ ਹੈ, ਗੁਰਾਂ ਨੇ ਮੈਨੂੰ ਸਿੱਖ-ਮਤ ਦਿੱਤੀ ਹੈ ਕਿ ਵਾਹਿਗੁਰੂ ਦਾ ਨਾਮ ਜੀਵਨ ਦੀ ਖਲਾਸੀ ਕਰਾ ਦਿੰਦਾ ਹੈ।
Fareedkot Teekaਹੇ ਹਰੀ! ਹਮ ਅਪਰਾਧੀਓਂ ਕੋ ਗੁਰੋਂ ਕੀ ਸੰਗਤ ਦ੍ਵਾਰਾ ਨਾਮ ਕਾ ਉਪਦੇਸ ਦੇ ਕਰ ਰਖ ਲੀਆ ਹੈ, ਔਰ ਸੰਸਾਰ ਬੰਧਨੋਂ ਸੇ ਛਡਾ ਲੀਆ ਹੈ॥੨॥
Prof. Sahib Singh(ਹੇ ਭਾਈ!) ਸਾਡੇ ਵਰਗੇ ਪਾਪੀਆਂ ਨੂੰ ਹਰੀ ਗੁਰੂ ਦੀ ਸੰਗਤਿ ਵਿਚ ਰੱਖਦਾ ਹੈ, ਉਪਦੇਸ਼ ਦੇਂਦਾ ਹੈ, ਤੇ ਉਸ ਦਾ ਨਾਮ ਵਿਕਾਰਾਂ ਤੋਂ ਖ਼ਲਾਸੀ ਕਰਾ ਦੇਂਦਾ ਹੈ ॥੨॥
SikhNet (Spanish)y en la Sociedad de los Santos, nosotros, que erramos tanto, recibamos esa Instrucción, por medio de la cual, el Nombre del Señor pueda redimirnos a todos. (2)
ਤੁਮਰੇ ਗੁਣ ਕਿਆ ਕਹਾ. ਮੇਰੇ ਸਤਿਗੁਰਾ; ਜਬ ਗੁਰੁ ਬੋਲਹ. ਤਬ ਬਿਸਮੁ ਹੋਇ ਜਾਇ ॥
tumare gun kiaa kahaa. mere satiguraa; jab gur bolah. tab bisam hoe jaae |
Sant Singh KhalsaWhat Glorious Virtues of Yours can I describe, O my True Guru? When the Guru speaks, I am transfixed with wonder.
Manmohan Singhwhat virtues of Thin can I recount O my True Guru? When the Guru speaks I am transported with wonder, then.
Manmohan Singh (Punjabi)ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਵਰਨਣ ਕਰ ਸਕਦਾ ਹਾਂ, ਹੈ ਮੇਰੇ ਸੱਚੇ ਗੁਰਦੇਵ! ਜਦ ਗੁਰੂ ਜੀ ਬਚਨ ਬਿਲਾਸ ਕਰਦੇ ਹਨ, ਮੈਂ ਤਦ ਅਸਚਰਜਤਾ ਨਾਲ ਪਰਸੰਨ ਹੋ ਜਾਂਦਾ ਹਾਂ।
Fareedkot Teekaਹੇ ਮੇਰੇ ਸਤਿਗੁਰੋ! ਮੈਂ ਤੁਮਾਰੇ ਗੁਣ ਕਿਆ ਕਥਨ ਕਰਾਂ, ਜਬ ਆਪ ਸਹਤ ਆਦਰ ਕੇ (ਬੋਲਹ) ਬੁਲਾਵਤੇ ਹੈਂ ਤਬ ਮੇਰਾ ਮਨ ਅਸਚਰਜ ਹੋ ਜਾਤਾ ਹੈ, ਕਿ ਦੇਖੋ ਮੈਂ ਐਸਾ ਅਵਗੁਣੀ ਹਾਂ ਮੇਰੇ ਪਰ ਐਸੀ ਗੁਰੋਂ ਕੀ ਕ੍ਰਿਪਾ ਹੋਈ ਬਡਾ ਅਸਚਰਜ ਹੈ॥
Prof. Sahib Singhਹੇ ਮੇਰੇ ਸਤਿਗੁਰੂ! ਮੈਂ ਤੇਰੇ ਗੁਣ ਕੀਹ ਕੀਹ ਦੱਸਾਂ? ਜਦੋਂ ਮੈਂ 'ਗੁਰੂ ਗੁਰੂ' ਜਪਦਾ ਹਾਂ, ਮੇਰੀ ਅਸਚਰਜ ਆਤਮਕ ਹਾਲਤ ਬਣ ਜਾਂਦੀ ਹੈ।ਪਦ ਅਰਥ ਕਹਾ = ਕਹਾਂ, ਮੈਂ ਆਖਾਂ। ਗੁਰੁ ਬੋਲਹ = ਅਸੀਂ 'ਗੁਰੂ ਗੁਰੂ' ਬੋਲਦੇ ਹਾਂ। ਬਿਸਮੁ = ਅਸਚਰਜ ਆਤਮਕ ਹਾਲਤ।
SikhNet (Spanish)¿Cómo puedo yo describir Tus Méritos?, oh mi Guru Verdadero. Cuando recitamos Tu Palabra penetramos en el Reino de las Maravillas.
ਹਮ ਜੈਸੇ ਅਪਰਾਧੀ. ਅਵਰੁ ਕੋਈ ਰਾਖੈ; ਜੈਸੇ ਹਮ. ਸਤਿਗੁਰਿ ਰਾਖਿ ਲੀਏ ਛਡਾਇ ॥
ham jaise aparaadhee. avar koee raakhai; jaise ham. satigur raakh lee chhaddaae |
Sant Singh KhalsaCan anyone else save a sinner like me? The True Guru has protected and saved me.
Manmohan SinghCan any one else save a sinner like me, as the True Guru, has saved and delivered me?
Manmohan Singh (Punjabi)ਕੀ ਕੋਈ ਹੋਰ ਮੇਰੇ ਵਰਗੇ ਪਾਪੀ ਨੂੰ ਬਚਾ ਸਕਦਾ ਹੈ, ਜਿਸ ਤਰ੍ਹਾਂ ਸੱਚੇ ਗੁਰਾਂ ਨੇ ਮੈਨੂੰ ਬਚਾ ਕੇ ਬੰਦ-ਖਲਾਸ ਕਰ ਦਿੱਤਾ ਹੈ।
Fareedkot Teekaਹਮਾਰੇ ਜੈਸੇ ਅਪਰਾਧੀਓਂ ਕੋ ਜੈਸੇ ਹਮ ਸਤਿਗੁਰੋਂ ਨੇ ਸੰਸਾਰ ਸੇ ਛੁਡਾਇ ਕਰ ਰਾਖ ਲੀਏ ਹੈਂ, ਔਰ ਕੋਈ ਰਖ ਸਕਤਾ ਹੈ ਅਰਥਾਤ ਨਹੀਂ ਰਖ ਸਕਤਾ॥
Prof. Sahib Singhਸਾਡੇ ਵਰਗੇ ਪਾਪੀਆਂ ਨੂੰ ਜਿਵੇਂ ਸਤਿਗੁਰੂ ਨੇ ਰੱਖ ਲਿਆ ਹੈ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ਹੋਰ ਕੌਣ (ਇਸ ਤਰ੍ਹਾਂ) ਰੱਖ ਸਕਦਾ ਹੈ?ਪਦ ਅਰਥ ਸਤਿਗੁਰਿ = ਸਤਿਗੁਰ ਨੇ।
SikhNet (Spanish)¿Quién más podría salvar a gente que comete tantos errores diarios sino Tú?
ਤੂੰ ਗੁਰੁ ਪਿਤਾ. ਤੂੰਹੈ ਗੁਰੁ ਮਾਤਾ; ਤੂੰ ਗੁਰੁ ਬੰਧਪੁ. ਮੇਰਾ ਸਖਾ ਸਖਾਇ ॥੩॥
toon gur pitaa. toonhai gur maataa; toon gur bandhap. meraa sakhaa sakhaae |3|
Sant Singh KhalsaO Guru, You are my father. O Guru, You are my mother. O Guru, You are my relative, companion and friend. ||3||
Manmohan SinghThou, O Guru, art my father, Thou, O Guru art my mother and Thou O Guru, art my kinsman, comrade and succourer.
Manmohan Singh (Punjabi)ਹੇ ਗੁਰੂ! ਤੂੰ ਮੇਰਾ ਬਾਬਲ ਹੈ, ਹੇ ਗੁਰੂ! ਮੇਰੀ ਅੱਮੜੀ ਹੈ ਅਤੇ ਹੇ ਗੁਰੂ ਤੂੰ! ਮੇਰਾ ਸਾਕ-ਮੈਨ ਸਾਥੀ ਅਤੇ ਸਹਾਇਕ ਹੈ।
Fareedkot Teekaਹੇ ਗੁਰੂ! ਤੂੰ ਹੀ ਮੇਰਾ ਪਿਤਾ ਹੈਂ ਔਰ ਤੂੰ ਹੀ ਗੁਰੂ ਮਾਤਾ ਵਤ, ਪੁਨਾ ਹੇ ਗੁਰੂ! ਤੂੰ ਹੀ ਭ੍ਰਾਤਾ ਹੈਂ ਔਰ ਸਹਾਇਤਾ ਕਰਨ ਵਾਲਾ ਮਿਤ੍ਰ ਹੈਂ॥੩॥
Prof. Sahib Singhਹੇ ਹਰੀ! ਤੂੰ ਹੀ ਮੇਰਾ ਗੁਰੂ ਹੈਂ, ਮੇਰਾ ਪਿਤਾ ਹੈਂ, ਮੇਰਾ ਰਿਸ਼ਤੇਦਾਰ ਹੈਂ, ਮੇਰਾ ਮਿੱਤਰ ਹੈਂ ॥੩॥ਪਦ ਅਰਥ ਬੰਧਪੁ = ਰਿਸ਼ਤੇਦਾਰ। ਸਖਾ = ਮਿੱਤਰ ॥੩॥
SikhNet (Spanish)Pues Tú eres nuestro padre, madre, parientes y nuestro Único Apoyo. (3)
ਜੋ ਹਮਰੀ ਬਿਧਿ ਹੋਤੀ. ਮੇਰੇ ਸਤਿਗੁਰਾ; ਸਾ ਬਿਧਿ. ਤੁਮ ਹਰਿ ਜਾਣਹੁ ਆਪੇ ॥
jo hamaree bidh hotee. mere satiguraa; saa bidh. tum har jaanahu aape |
Sant Singh KhalsaMy condition, O my True Guru - that condition, O Lord, is known only to You.
Manmohan SinghThe condition that I was in, O my true Guru, that condition, Thou O God incarnate Guru, knowest thyself.
Manmohan Singh (Punjabi)ਜਿਹੜੀ ਹਾਲਤ ਮੇਰੀ ਸੀ ਹੇ ਮੇਰੇ ਸੱਚੇ ਗੁਰੂ ਜੀ! ਉਸ ਹਾਲਤ ਨੂੰ ਤੁਸੀਂ, ਹੇ ਰਬ-ਰੂਪ ਗੁਰੂ ਜੀ ਖੁਦ ਹੀ ਜਾਣਦੇ ਹੋ!
Fareedkot Teekaਹੇ ਸਤਿਗੁਰੋ! ਜੋ ਹਮਾਰੀ ਬਿਧੀ ਹੋਤੀ ਥੀ ਸੋ ਹਰ ਪ੍ਰਕਾਰ ਕੀ ਬਿਧੀ ਤੁਮ ਆਪ ਹੀ ਜਾਨਤੇ ਹੋ॥
Prof. Sahib Singhਹੇ ਮੇਰੇ ਸਤਿਗੁਰੂ! ਹੇ ਮੇਰੇ ਹਰੀ! ਜੇਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ।ਪਦ ਅਰਥ ਬਿਧਿ = ਹਾਲਤ। ਸਾ ਬਿਧਿ = ਉਹ ਹਾਲਤ।
SikhNet (Spanish)Sólo Tú sabes qué sería de nosotros sin Ti, oh Guru Verdadero.
ਹਮ ਰੁਲਤੇ ਫਿਰਤੇ. ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ. ਕੀਰੇ ਹਮ ਥਾਪੇ ॥
ham rulate firate. koee baat na poochhataa; gur satigur sang. keere ham thaape |
Sant Singh KhalsaI was rolling around in the dirt, and no one cared for me at all. In the Company of the Guru, the True Guru, I, the worm, have been raised up and exalted.
Manmohan SinghI was rolling about in dust and no one cared for me. Though the association of the great True Guru I, a worm, am installed on an exalted position.
Manmohan Singh (Punjabi)ਮੈਂ ਮਿਟੀ ਵਿੱਚ ਠੇਡੇ ਖਾ ਰਿਹਾ ਸਾਂ ਅਤੇ ਕੋਈ ਮੇਰੀ ਪਰਵਾਹ ਨਹੀਂ ਸੀ ਕਰਦਾ। ਵਡੇ ਸੱਚੇ ਗੁਰਾਂ ਦੀ ਸੰਗਤ ਰਾਹੀਂ ਮੈਂ ਕੀੜਾ ਉਚੀ ਪਦਵੀ ਉਤੇ ਅਸਥਾਪਨ ਹੋ ਗਿਆ ਹਾਂ।
Fareedkot Teekaਹਮ ਰੁਲਤੇ ਫਿਰਤੇ ਕੋਈ ਬਾਤ ਨਹੀਂ ਪੂਛਤਾ ਥਾ, (ਗੁਰ) ਬਡੇ ਸਤਗੁਰੋਂ ਨੇ ਅਪਨੀ ਸੰਗਤਿ ਦੇ ਕਰ ਹਮ ਕੀਟ ਉਚ ਪਦ ਮੇਂ ਅਸਥਾਪਨ ਕੀਏ ਹਾਂ॥
Prof. Sahib Singhਮੈਂ ਰੁਲਦਾ ਫਿਰਦਾ ਸਾਂ ਕੋਈ ਮੇਰੀ ਵਾਤ ਨਹੀਂ ਸੀ ਪੁੱਛਦਾ ਤੂੰ ਮੈਨੂੰ ਕੀੜੇ ਨੂੰ ਗੁਰੂ ਸਤਿਗੁਰੂ ਦੇ ਚਰਨਾਂ ਵਿਚ ਲਿਆ ਕੇ ਵਡਿਆਈ ਬਖ਼ਸ਼ੀ।ਪਦ ਅਰਥ ਕੀਰੇ = ਕੀੜੇ। ਥਾਪੇ = ਥਾਪਨਾ ਦਿੱਤੀ, ਵਡਿਆਈ ਦਿੱਤੀ।
SikhNet (Spanish)Estaríamos vagando sin rumbo por todas partes, sin amparo, si no tuviéramos Tu Soporte. Oh Ser Bendito, Quien nos has criado y llevado, a nosotros unos simples gusanos, hasta Tu Propia Conciencia.
ਧੰਨੁ ਧੰਨੁ ਗੁਰੂ ਨਾਨਕ. ਜਨ ਕੇਰਾ; ਜਿਤੁ ਮਿਲਿਐ. ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥
dhan dhan guroo naanak. jan keraa; jit miliai. chooke sabh sog santaape |4|5|11|49|
Sant Singh KhalsaBlessed, blessed is the Guru of servant Nanak; meeting Him, all my sorrows and troubles have come to an end. ||4||5||11||49||
Manmohan SinghBlessed! blessed is the Guru of serf Nanak by meeting whom all my troubles have come to an end.
Manmohan Singh (Punjabi)ਮੁਬਾਰਕ, ਮੁਬਾਰਕ ਹੇ ਨਫਰ ਨਾਨਕ ਦਾ ਗੁਰੂ ਜਿਸ ਨੂੰ ਮਿਲਣ ਦੁਆਰਾ ਮੇਰੇ ਸਾਰੇ ਗਮ ਦੁਖੜੇ ਮੁਕ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਜਨ ਕੋ ਵਾ ਸਰਬ ਜਨੋਂ ਕਾ ਜੋ ਗੁਰੂ ਹੈ, ਸੋ ਧੰਨ੍ਯ ਧੰਨ੍ਯ ਹੈ ਜਿਸ ਕੇ ਮਿਲਨ ਕਰ ਕੇ ਸੰਪੂਰਨ ਸੋਗ ਸੰਤਾਪ ਚੁਕੇ ਹੈਂ॥੪॥੫॥੧੧॥੪੯॥
Prof. Sahib Singh(ਹੇ ਭਾਈ!) ਦਾਸ ਨਾਨਕ ਦਾ ਗੁਰੂ ਧੰਨ ਹੈ ਧੰਨ ਹੈ ਜਿਸ (ਗੁਰੂ) ਨੂੰ ਮਿਲ ਕੇ ਮੇਰੇ ਸਾਰੇ ਸੋਗ ਮੁੱਕ ਗਏ ਮੇਰੇ ਸਾਰੇ ਕਲੇਸ਼ ਦੂਰ ਹੋ ਗਏ ॥੪॥੫॥੧੧॥੪੯॥ਪਦ ਅਰਥ ਕੇਰਾ = ਦਾ। ਸਭਿ = ਸਾਰੇ ॥੪॥
SikhNet (Spanish)Bendito, Bendito sea el Guru, dice Nanak, Encontrándolo, todas nuestras aflicciones desaparecen. (4-11-5-49)