ਗੂਜਰੀ ਮਹਲਾ ੧ ॥
goojaree mahalaa 1 |
Sant Singh KhalsaGoojaree, First Mehl:
Manmohan SinghGujri. 1st Guru.
Manmohan Singh (Punjabi)ਗੂਜਰੀ ਪਹਿਲੀ ਪਾਤਿਸ਼ਾਹੀ।
SikhNet (Spanish)Guyeri, Mejl Guru Nanak, Primer Canal Divino.
ਨਾਭਿ ਕਮਲ ਤੇ. ਬ੍ਰਹਮਾ ਉਪਜੇ; ਬੇਦ ਪੜਹਿ. ਮੁਖਿ ਕੰਠਿ ਸਵਾਰਿ ॥
naabh kamal te. brahamaa upaje; bed parreh. mukh kantth savaar |
Sant Singh KhalsaFrom the lotus of Vishnu's navel, Brahma was born; He chanted the Vedas with a melodious voice.
Manmohan SinghBrahma was born of the lotus of Vishnu's navel and attuning their throat, people read the Vedas their mouth.
Manmohan Singh (Punjabi)ਵਿਸ਼ਨੂੰ ਦੀ ਧੁੰਨੀ ਦੇ ਕੰਵਲ ਤੋਂ ਬ੍ਰਹਮਾ ਪੈਦਾ ਹੋਇਆ। ਲੋਕ ਆਪਣੇ ਗਲੇ ਦੇ ਸੂਤ ਕਰ ਕੇ (ਸਵਾਰ ਕੇ) ਵੇਦਾਂ ਨੂੰ ਆਪਣੇ ਮੂੰਹ ਨਾਲ ਵਾਚਦੇ ਹਨ।
Fareedkot Teekaਜਿਸ ਕੀ ਨਾਭਿ ਤੇ ਕਮਲੁ ਹੂਆ ਔਰੁ ਤਿਸ ਕਮਲ ਤੇ ਬ੍ਰਹਮਾ ਜੀ ਉਤਪਤ ਹੂਏ। ਔਰੁ ਸੋ ਬ੍ਰਹਮਾ ਜੀ ਜਿਸ ਹਰੀ ਕਾ ਜਸੁ ਚਾਰੋਂ ਬੇਦੋਂ (ਮੁਖਿ) ਦ੍ਵਾਰੇ (ਕੰਠਿ ਸਵਾਰਿ) ਸੁੰਦਰ ਸੁਰ ਮੇਂ ਪੜਤਾ ਹੈ॥
Prof. Sahib Singh(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ,ਪਦ ਅਰਥ ਨਾਭਿ = ਧੁੰਨੀ, ਵਿਸ਼ਨੂੰ ਦੀ ਧੁੰਨੀ। ਤੇ = ਤੋਂ। ਉਪਜੇ = ਜੰਮਿਆ। ਬੇਦ = (ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ। ਪੜਹਿ = (ਪੰਡਿਤ ਲੋਕ) ਪੜ੍ਹਦੇ ਹਨ। ਮੁਖਿ = ਮੂੰਹ ਨਾਲ। ਕੰਠਿ = ਗਲੇ ਤੋਂ। ਸਵਾਰਿ = ਸਵਾਰ ਕੇ, ਮਿੱਠੀ ਸੁਰ ਨਾਲ।
SikhNet (Spanish)Se dice que Brahma nació del ombligo del Loto y recitó los Vedas en forma de poesía musical.
ਤਾ ਕੋ ਅੰਤੁ. ਨ ਜਾਈ ਲਖਣਾ; ਆਵਤ ਜਾਤ ਰਹੈ ਗੁਬਾਰਿ ॥੧॥
taa ko ant. na jaaee lakhanaa; aavat jaat rahai gubaar |1|
Sant Singh KhalsaHe could not find the Lord's limits, and he remained in the darkness of coming and going. ||1||
Manmohan SinghLord's limit, he could not see and he remained in the darkness of coming and going.
Manmohan Singh (Punjabi)ਉਸ ਦ ਓੜਕ ਉਹ ਵੇਖ ਨਾਂ ਸਕਿਆ। ਉਹ ਆਉਣ ਅਤੇ ਜਾਣ ਦੇ ਅਨ੍ਹੇਰੇ ਵਿੱਚ ਪਿਆ ਰਿਹਾ।
Fareedkot Teekaਤਿਸ ਕਾ ਅੰਤੁ ਬ੍ਰਹਮਾ ਸੇ ਭੀ ਪਾਯਾ ਨਹੀਂ ਗਿਆ। ਆਉਤਾ ਜਾਤਾ ਰਹਾ ਕਮਲ ਕੀ ਨਾਲੀ ਮੇਂ (ਗੁਬਾਰਿ) ਅੰਧੇਰਾ ਹੀ ਰਹਾ, ਭਾਵ ਕੁਛੁ ਪਤਾ ਨ ਲਗਾ ਕਿ ਇਹ ਨਾਲੀ ਕਹਾਂ ਤਕ ਹੈ॥੧॥☬ਜਿਸ ਹੇਤ ਸੇ ਹਰੀ ਬੇਅੰਤ ਹੈ ਤਿਸ ਹੇਤੁ ਸੇ ਐਸੇ ਬੇਨਤੀ ਕਰੋ:
Prof. Sahib Singh(ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ ॥੧॥ਪਦ ਅਰਥ ਤਾ ਕੋ = ਉਸ ਪਰਮਾਤਮਾ ਦਾ। ਗੁਬਾਰਿ = ਹਨੇਰੇ ਵਿਚ ॥੧॥
SikhNet (Spanish)Sin embargo, no logró encontrar los Límites del Señor, y yendo y viniendo, siguió en la oscuridad. (1)
ਪ੍ਰੀਤਮ ਕਿਉ ਬਿਸਰਹਿ; ਮੇਰੇ ਪ੍ਰਾਣ ਅਧਾਰ ॥
preetam kiau bisareh; mere praan adhaar |
Sant Singh KhalsaWhy should I forget my Beloved? He is the support of my very breath of life.
Manmohan SinghWhy should I forget my Beloved who is the support of my very life?
Manmohan Singh (Punjabi)ਮੈਂ ਆਪਣੇ ਪਿਆਰੇ ਨੂੰ ਕਿਉਂ ਭੁਲਾਵਾਂ, ਜੋ ਕਿ ਮੈਂਡੀ ਜਿੰਦ-ਜਾਨ ਦਾ ਆਸਰਾ ਹੈ?
Fareedkot Teekaਹੇ ਮੇਰੇ ਪ੍ਰੀਤਮ! ਤੂੰ ਜੋ ਮੇਰੇ ਪ੍ਰਾਨਾਂ ਕਾ ਆਸਰਾ ਰੂਪ ਹੈਂ, ਸੋ ਤੂੰ ਮੈਨੂੰ ਕੈਸੇ ਵਿਸਰ ਜਾਵੇਂ, ਭਾਵ ਨਹੀਂ ਵਿਸਰਤਾ ਹੈਂ॥
Prof. Sahib Singhਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ।ਪਦ ਅਰਥ ਕਿਉ ਬਿਸਰਹਿ = ਨਾਹ ਵਿੱਸਰ। ਪ੍ਰਾਣ ਅਧਾਰ = ਪ੍ਰਾਣਾਂ ਦੇ ਆਸਰੇ।
SikhNet (Spanish)¿Por qué olvidar a tu Amor, el Sostenedor de tu respiración vital?
ਜਾ ਕੀ ਭਗਤਿ ਕਰਹਿ ਜਨ ਪੂਰੇ; ਮੁਨਿ ਜਨ ਸੇਵਹਿ. ਗੁਰ ਵੀਚਾਰਿ ॥੧॥ ਰਹਾਉ ॥
jaa kee bhagat kareh jan poore; mun jan seveh. gur veechaar |1| rahaau |
Sant Singh KhalsaThe perfect beings perform devotional worship to Him. The silent sages serve Him through the Guru's Teachings. ||1||Pause||
Manmohan SinghWhose worship perform the perfect persons. Whom serve the silent sages through the Guru's instruction. Pause.
Manmohan Singh (Punjabi)ਜਿਸ ਦੀ ਉਪਾਸ਼ਨਾ ਕਰਦੇ ਹਨ ਪੂਰਨ ਪੁਰਸ਼, ਜਿਸ ਦੀ ਟਹਿਲ ਕਮਾਉਂਦੇ ਹਨ, ਚੁੱਪ ਕੀਤੇ ਰਿਸ਼ੀ ਗੁਰਾਂ ਦੇ ਉਪਦੇਸ਼ ਰਾਹੀਂ ਠਹਿਰਾਉ।
Fareedkot Teekaਜਿਸ ਆਪ ਪੂਰਨ ਕੀ ਮੁਨੀ ਜਨ ਅਰ ਭਗਤ ਜਨ ਸਰੀਰ ਕਰ ਭਗਤੀ ਕਰਤੇ ਹੈਂ ਅਰ ਗੁਰਾਂ ਦ੍ਵਾਰੇ ਵੀਚਾਰ ਕਰ ਮਨ ਮੇਂ ਸੇਵਤੇ ਹੈਂ ਅਰਥਾਤ ਧ੍ਯਾਨੁ ਕਰਤੇ ਹੈਂ॥੧॥ ਰਹਾਉ ॥
Prof. Sahib Singhਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ॥੧॥ ਰਹਾਉ ॥ਪਦ ਅਰਥ ਜਾ ਕੀ = ਜਿਸ ਦੀ। ਗੁਰ ਵੀਚਾਰਿ = ਗੁਰੂ ਦੀ ਦੱਸੀ ਮਤਿ ਦੇ ਆਸਰੇ। ਸੇਵਹਿ = ਸੇਵਦੇ ਹਨ, ਸਿਮਰਦੇ ਹਨ ॥੧॥ ਰਹਾਉ ॥
SikhNet (Spanish)A Él Lo alaban los seres perfeccionados y también los Sabios, pues habitan en Él a través del Bani de la Palabra del Guru. (1‑Pausa)
ਰਵਿ ਸਸਿ ਦੀਪਕ, ਜਾ ਕੇ ਤ੍ਰਿਭਵਣਿ; ਏਕਾ ਜੋਤਿ ਮੁਰਾਰਿ ॥
rav sas deepak, jaa ke tribhavan; ekaa jot muraar |
Sant Singh KhalsaHis lamps are the sun and the moon; the One Light of the Destroyer of ego fills the three worlds.
Manmohan SinghWhose lamps are the sun and the moon. The one light of Lord, the Enemy of pride, fills the three worlds.
Manmohan Singh (Punjabi)ਜਿਸ ਦੇ ਦੀਵੇ ਹਨ, ਸੂਰਜ ਅਤੇ ਚੰਦ੍ਰਮਾ। ਹੰਕਾਰ ਦੇ ਵੈਰੀ ਸੁਆਮੀ ਦਾ ਇਕ ਨੂਰ ਹੀ ਤਿੰਨਾਂ ਜਹਾਨਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਜਿਸ ਪਿਆਰੇ ਕੇ ਚੰਦ੍ਰਮਾ ਸੂਰਜੁ ਤੀਨੋਂ ਲੋਕ ਮੇਂ ਦੀਵੇ ਪ੍ਰਕਾਸ਼ ਰਹੇ ਹੈਂ, ਤਿਸੀ ਏਕ ਮੁਰਾਰੀ ਵਾਹਿਗੂਰ ਕੀ ਸੱਤਾ ਤੀਨੋਂ ਲੋਕ ਮੇਂ ਬਿਆਪਕ ਹੈ॥
Prof. Sahib Singhਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ।ਪਦ ਅਰਥ ਰਵਿ = ਸੂਰਜ। ਸਸਿ = ਚੰਦ੍ਰਮਾ। ਦੀਪਕ = ਦੀਵੇ। ਜਾ ਕੇ = ਜਿਸ ਪ੍ਰਭੂ ਦੇ। ਤ੍ਰਿਭਵਣਿ = ਤਿੰਨ ਭਵਨਾਂ ਵਾਲੇ ਜਗਤ ਵਿਚ। ਏਕਾ ਜੋਤਿ = ਉਸੇ ਦੀ ਹੀ ਜੋਤਿ। ਮੁਰਾਰਿ = {ਮੁਰ ਅਰਿ} ਪਰਮਾਤਮਾ।
SikhNet (Spanish)Las lámparas de Dios son el sol y la luna y Su Luz prevalece en los tres mundos.
ਗੁਰਮੁਖਿ ਹੋਇ. ਸੁ ਅਹਿਨਿਸਿ ਨਿਰਮਲੁ; ਮਨਮੁਖਿ ਰੈਣਿ ਅੰਧਾਰਿ ॥੨॥
guramukh hoe. su ahinis niramal; manamukh rain andhaar |2|
Sant Singh KhalsaOne who becomes Gurmukh remains immaculately pure, day and night, while the self-willed manmukh is enveloped by the darkness of night. ||2||
Manmohan SinghHe who becomes Guru-ward remains pure day and night but the self-ward is enveloped by the darkness of night.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਰਾਤ ਦਿਨ ਪਵਿੱਤਰ ਵਿਚਰਦਾ ਹੈ। ਮਨਮਤੀਆਂ ਰਾਤੀ ਦੇ ਅਨ੍ਹੇਰੇ ਦਾ ਘੇਰਿਆ ਹੋਇਆ ਹੈ।
Fareedkot Teekaਜੋ ਗੁਰਮੁਖ ਹੋਤੇ ਹੈਂ, ਸੋ ਰਾਤ ਦਿਨ (ਨਿਰਮਲੁ) ਸੁਧ ਸਰੂਪ ਕੋ ਦੇਖਤੇ ਹੈਂ ਔਰ ਮਨਮੁਖੋਂ ਕੋ ਅੰਧੇਰੀ ਰਾਤ੍ਰਿ, ਭਾਵ ਅਵਿਦ੍ਯਾ ਵਿਆਪੀ ਰਹਿਤੀ ਹੈ॥੨॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ ॥੨॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ, ਜਿਸ ਦਾ ਮੂੰਹ ਗੁਰੂ ਵਲ ਹੈ, ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ। ਅਹਿ = ਦਿਨ। ਨਿਸਿ = ਰਾਤ। ਮਨਮੁਖਿ = ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਰੈਣਿ = ਰਾਤ, ਜ਼ਿੰਦਗੀ। ਅੰਧਾਰਿ = ਹਨੇਰੇ ਵਿਚ ॥੨॥
SikhNet (Spanish)Los hombres de Dios son eternamente puros mientras que los seres ególatras están envueltos en la oscuridad de la noche. (2)
ਸਿਧ ਸਮਾਧਿ ਕਰਹਿ ਨਿਤ ਝਗਰਾ; ਦੁਹੁ ਲੋਚਨ. ਕਿਆ ਹੇਰੈ ॥
sidh samaadh kareh nit jhagaraa; duhu lochan. kiaa herai |
Sant Singh KhalsaThe Siddhas in Samaadhi are continually in conflict; what can they see with their two eyes?
Manmohan SinghThe adepts in their trance ever contest among themselves but what can they see with their two eyes?
Manmohan Singh (Punjabi)ਕਰਾਮਾਤੀ ਬੰਦੇ, ਆਪਣੀ ਅੰਦਰ ਸਦਾ ਆਪਣੇ ਵਿੱਚ ਹੀ ਝਗੜਦੇ ਹਨ, ਪਰ ਆਪਣੀਆਂ ਦੋਨਾਂ ਅੱਖਾਂ ਨਾਲ ਉਹ ਕੀ ਵੇਖਦੇ ਸਕਦੇ ਹਨ?
Fareedkot Teekaਸਿੱਧ ਜੋ ਸਮਾਧੀਆਂ ਲਗਾਵਨੇ ਵਾਲੇ ਹੈਂ, ਸੋ ਨਿਤ ਨਿਜ ਨਿਜ ਮਤ ਕੀ ਖੈਂਚ ਕਰ ਝਗੜਾ ਹੀ ਕਰਤੇ ਰਹਿਤੇ ਹੈਂ। ਨੇਤ੍ਰੋਂ ਕਰ ਕਯਾ ਦੇਖਤੇ ਹੈਂ, ਭਾਵ ਦ੍ਵੈਤ ਕੋ ਹੀ ਦੇਖਤੇ ਹੈਂ। ਭਾਵ ਸੇ ਬੁਧੀ ਕਰ ਜੀਵ ਈਸਰ ਕੋ ਭਿੰਨ ਭਿੰਨ ਮਾਨਤੇ ਹੈਂ॥
Prof. Sahib Singhਵੱਡੇ ਵੱਡੇ ਜੋਗੀ (ਆਪਣੇ ਹੀ ਉੱਦਮ ਦੀ ਟੇਕ ਰੱਖ ਕੇ) ਸਮਾਧੀਆਂ ਲਾਂਦੇ ਹਨ ਤੇ ਮਨ ਨੂੰ ਜਿੱਤਣ ਦੇ ਜਤਨ ਕਰਦੇ ਹਨ (ਪਰ ਜੇਹੜਾ ਮਨੁੱਖ ਆਪਣੇ ਉੱਦਮ ਉਤੇ ਹੀ ਟੇਕ ਰੱਖੇ, ਉਸ ਨੂੰ) ਉਹ ਅੰਦਰ-ਵੱਸਦੀ ਜੋਤਿ ਇਹਨਾਂ ਅੱਖਾਂ ਨਾਲ ਨਹੀਂ ਦਿੱਸਦੀ।ਪਦ ਅਰਥ ਸਿਧ = ਵੱਡੇ ਵੱਡੇ ਪ੍ਰਸਿੱਧ ਜੋਗੀ। ਝਗਰਾ = ਮਨ ਨਾਲ ਝਗੜਾ, ਮਨ ਨੂੰ ਜਿੱਤਣ ਦੇ ਜਤਨ। ਹੇਰੈ = ਵੇਖਦਾ ਹੈ, ਵੇਖ ਸਕਦਾ ਹੈ। ਕਿਆ ਹੇਰੈ = ਕੀਹ ਵੇਖ ਸਕਦਾ ਹੈ? ਕੁਝ ਨਹੀਂ ਵੇਖ ਸਕਦਾ।
SikhNet (Spanish)Los adeptos en su trance se pelean con su ser y no ven nada con sus ojos.
ਅੰਤਰਿ ਜੋਤਿ ਸਬਦੁ ਧੁਨਿ ਜਾਗੈ; ਸਤਿਗੁਰੁ ਝਗਰੁ ਨਿਬੇਰੈ ॥੩॥
antar jot sabad dhun jaagai; satigur jhagar niberai |3|
Sant Singh KhalsaOne who has the Divine Light within his heart, and is awakened to the melody of the Word of the Shabad - the True Guru settles his conflicts. ||3||
Manmohan SinghHe, in whose heart is the Divine light, is awakened by the Name's melody and the True Guru settles his strifes.
Manmohan Singh (Punjabi)ਜਿਨ੍ਹਾਂ ਦੇ ਦਿਲ ਵਿੱਚ ਰੱਬੀ ਨੂਰ ਹੈ, ਉਹ ਨਾਮ ਦੇ ਕੀਰਤਨ ਦੁਆਰਾ ਜਾਗ ਉਠਦਾ ਹੈ ਤੇ ਸੱਚਾ ਗੁਰੂ ਉਸ ਦੇ ਬਖੇੜੇ ਨਵਿਰਤ ਕਰ ਦਿੰਦਾ ਹੈ।
Fareedkot Teekaਜੋ ਸਤਗੁਰੂ ਕੇ (ਸਬਦੁ) ਉਪਦੇਸ ਕੋ (ਧੁਨਿ) ਉਚਾਰ ਕਰ ਅਰੁ ਅੰਤਸਕਰਨ ਮੇਂ (ਜੋਤਿ) ਪ੍ਰਮਾਤਮਾਂ ਕੋ ਜਾਨ ਕਰ ਗ੍ਯਾਨ ਜਾਗ੍ਰਤ ਮੇਂ ਜਾਗੇ ਹੈਂ, ਸਤਗੁਰੁ ਤਿਨ ਕਾ ਝਗੜਾ ਦੂਰ ਕਰ ਦੇਤੇ ਹੈਂ, ਭਾਵ ਯਹ ਕਿ ਯਥਾਰਥ ਬੋਧ ਕੋ ਪ੍ਰਾਪਤਿ ਕਰ ਦੇਤੇ ਹੈਂ॥੩॥
Prof. Sahib Singh(ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ) ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦੇਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ-ਰੂਪ ਮਿੱਠੀ ਲਗਨ ਲੱਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਜਗ ਪੈਂਦੀ ਹੈ ॥੩॥ਪਦ ਅਰਥ ਨਿਬੇਰੈ = ਮੁਕਾ ਦੇਵੇ ॥੩॥
SikhNet (Spanish)Es solamente cuando lo más íntimo del hombre es iluminado a través de la Melodía de la Palabra de Dios, que el Guru Verdadero acaba con nuestros conflictos. (3)
ਸੁਰਿ ਨਰ ਨਾਥ ਬੇਅੰਤ ਅਜੋਨੀ; ਸਾਚੈ ਮਹਲਿ ਅਪਾਰਾ ॥
sur nar naath beant ajonee; saachai mehal apaaraa |
Sant Singh KhalsaO Lord of angels and men, infinite and unborn, Your True Mansion is incomparable.
Manmohan SinghO Lord of deities and men, Infinite and Unborn, Thy true palace is unrivalled.
Manmohan Singh (Punjabi)ਹੇ ਦੇਵਦਿਆਂ ਦੇ ਇਨਸਾਨਾਂ ਦੇ ਸੁਆਮੀ! ਅਨੰਤ ਅਤੇ ਅਜਨਮੇ, ਤੈਂਡਾ ਸੱਚਾ ਮੰਦਰ ਲਾਸਾਨੀ ਹੈ।
Fareedkot Teekaਹੇ ਸੁਰੋਂ ਨਰੋਂ ਕਾ ਸ੍ਵਾਮੀ! ਅੰਤ ਅਰੁ ਜੂੰਨਿ ਸੇ ਰਹਿਤ ਸਚਾ ਅਪਾਰ (ਮਹਲਿ) ਸੂਰਪ ਹੈਂ ਤੂੰ॥
Prof. Sahib Singhਹੇ ਦੇਵਤਿਆਂ ਤੇ ਮਨੁੱਖਾਂ ਦੇ ਖਸਮ! ਹੇ ਬੇਅੰਤ! ਹੇ ਜੂਨ-ਰਹਿਤ! ਤੇ ਅਟੱਲ ਮਹਲ ਵਿਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ!ਪਦ ਅਰਥ ਸੁਰਿ = ਦੇਵਤੇ। ਨਰ = ਮਨੁੱਖ। ਸਾਚੈ ਮਹਲਿ = ਸਦਾ-ਥਿਰ ਰਹਿਣ ਵਾਲੇ ਮਹਲ ਵਿਚ। ਅਪਾਰਾ = ਹੇ ਅਪਾਰ!
SikhNet (Spanish)Oh Tú, Maestro de los seres angelicales, Infinito, No Encarnado, Uno Verdadero, condúceme a Tu Hogar Infinito.
ਨਾਨਕ. ਸਹਜਿ ਮਿਲੇ ਜਗਜੀਵਨ; ਨਦਰਿ ਕਰਹੁ ਨਿਸਤਾਰਾ ॥੪॥੨॥
naanak. sehaj mile jagajeevan; nadar karahu nisataaraa |4|2|
Sant Singh KhalsaNanak merges imperceptibly into the Life of the world; shower Your mercy upon him, and save him. ||4||2||
Manmohan SinghO life of the world, bestow peace unto Nanak and save him by Thine gracious glance.
Manmohan Singh (Punjabi)ਹੇ ਸੰਸਾਰ ਦੀ ਜਿੰਦ-ਜਾਨ (ਵਾਹਿਗੁਰੂ)! ਨਾਨਕ ਨੂੰ ਚੈਨ ਪਰਦਾਨ ਕਰ ਅਤੇ ਆਪਣੀ ਦਇਆ ਦ੍ਰਿਸ਼ਟੀ ਦੁਆਰਾ ਉਸ ਦਾ ਪਾਰ ਉਤਾਰਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਗ ਜੀਵਨ! ਤੂੰ (ਸਹਜਿ) ਗ੍ਯਾਨ ਕਰ ਮਿਲਤਾ ਹੈਂ ਔਰੁ ਅਪਨੀ ਕ੍ਰਿਪਾ ਦ੍ਰਿਸਟਿ ਸੇ ਜੀਵੋਂ ਕਾ ਨਿਸਤਾਰਾ ਕਰਤਾ ਹੈਂ॥੪॥੨॥☬ਮਨ ਪ੍ਰਤੀ ਉਪਦੇਸ:
Prof. Sahib Singhਹੇ ਨਾਨਕ! (ਅਰਦਾਸ ਕਰ-) ਹੇ ਜਗਤ ਦੇ ਜੀਵਨ! (ਮੇਹਰ ਕਰ ਮੈਨੂੰ) ਅਡੋਲਤਾ ਵਿਚ ਨਿਵਾਸ ਮਿਲੇ। ਮੇਹਰ ਦੀ ਨਿਗਾਹ ਕਰ ਕੇ ਮੇਰਾ ਬੇੜਾ ਪਾਰ ਕਰ ॥੪॥੨॥ਪਦ ਅਰਥ ਸਹਜਿ = ਅਡੋਲਤਾ ਵਿਚ। ਜਗ ਜੀਵਨ = ਹੇ ਜਗਤ ਦੇ ਜੀਵਨ! ॥੪॥੨॥
SikhNet (Spanish)Nanak pide que pueda unirse Contigo, Vida de toda vida a través del Equilibrio; pide por Tu Gracia para ser liberado. (4‑2)