ੴ

ਸਿੱਖਬਾਣੀ · SikhBani

Ang 489

Sri Guru Granth Sahib · Raag Gujri · 2 shabads, 22 lines
Translations
Shabad Guru Nanak Dev Ji Raag Gujri

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name and creative His personality. He is without fear, without enmity, immortal in form, unborn and self-illumined. He is attained by Guru's grace.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ-ਰਹਿਮ ਅਜਨਮਾ ਅਤੇ ਸਵੈ-ਪ੍ਰਾਕਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, El Eterno, El Espíritu Divino, Todo Prevaleciente, Creador Intrépido y Siempre Benévolo,

ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧ ॥

raag goojaree mahalaa 1 chaupade ghar 1 |

Sant Singh KhalsaRaag Goojaree, First Mehl, Chau-Padhay, First House:
Manmohan SinghGujri Measure. 1st Guru. Chaupade.
Manmohan Singh (Punjabi)ਰਾਗ ਗੂਜਰੀ, ਪਹਿਲੀ ਪਾਤਸ਼ਾਹੀ ਚਉਪਦੇ।
Prof. Sahib Singhਰਾਗ ਗੂਜਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Guyeri, Mejl Guru Nanak, Primer Canal Divino, Chau-Padas, Primera Casa.

ਤੇਰਾ ਨਾਮੁ. ਕਰੀ ਚਨਣਾਠੀਆ; ਜੇ ਮਨੁ. ਉਰਸਾ ਹੋਇ ॥

teraa naam. karee chananaattheea; je man. urasaa hoe |

Sant Singh KhalsaI would make Your Name the sandalwood, and my mind the stone to rub it on;
Manmohan SinghIf I make Thy Name the sandal wood and my mind stone,
Manmohan Singh (Punjabi)ਜੇਕਰ ਤੇਰੇ ਨਾਮ ਨੂੰ ਮੈਂ ਚਨਣ ਦੀ ਲੱਕੜੀ ਬਣਾ ਲਵਾਂ ਤੇ ਆਪਣੇ ਚਿੱਤ ਨੂੰ ਸਿਲ,
Fareedkot Teekaਜੇਕਰ ਮਨ ਉਰਸਾ ਬਨੇ ਅਰਥਾਤ ਇਸਥਿਤ ਹੋਇ ਜਾਇ ਤੋ ਤੇਰਾ ਨਾਮ ਜਪਨ ਰੂਪ (ਚਨਣਾਠੀਆ) ਚੰਦਨ ਕੇ ਟੁਕੜੇ ਕਰੀਏ॥
Prof. Sahib Singh(ਹੇ ਪ੍ਰਭੂ!) ਜੇ ਮੈਂ ਤੇਰੇ ਨਾਮ (ਦੀ ਯਾਦ) ਨੂੰ ਚੰਨਣ ਦੀ ਲੱਕੜੀ ਬਣਾ ਲਵਾਂ, ਜੇ ਮੇਰਾ ਮਨ (ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ) ਸਿਲ ਬਣ ਜਾਏ,

ਪਦ ਅਰਥ ਚਨਣਾਠੀਆ = {ਚੰਦਨ ਕਾਠ} ਚੰਦਨ ਦੀ ਲੱਕੜੀ। ਕਰੀ = ਮੈਂ ਕਰਾਂ। ਉਰਸਾ = ਸਿਲ, ਚੰਦਨ ਘਸਾਣ ਵਾਲਾ ਵੱਟਾ।

SikhNet (Spanish)De Tu Nombre yo haría la madera de sándalo y lo frotaría contra la piedra de mi mente.

ਕਰਣੀ ਕੁੰਗੂ. ਜੇ ਰਲੈ; ਘਟ ਅੰਤਰਿ. ਪੂਜਾ ਹੋਇ ॥੧॥

karanee kungoo. je ralai; ghatt antar. poojaa hoe |1|

Sant Singh Khalsafor saffron, I would offer good deeds; thus, I perform worship and adoration within my heart. ||1||
Manmohan Singhif good deeds be mixed therewith as saffron, then alone shall the True adoration be performed in the heart.
Manmohan Singh (Punjabi)ਜੇਕਰ ਚੰਗੇ ਅਮਲਾਂ ਦਾ ਕੇਸਰ ਉਸ ਨਾਲ ਮਿਲਾ ਦਿੱਤਾ ਜਾਵੇ, ਕੇਵਲ ਤਾਂ ਹੀ ਸੱਚੀ ਉਪਾਸ਼ਨਾ ਮੇਰੇ ਦਿਲ ਅੰਦਰ ਹੋਵੇਗੀ।
Fareedkot Teekaਸੁਭ ਕਰਣੀ ਰੂਪ ਕੇਸਰ ਜੋ ਮਿਲੇ ਤਬ ਅੰਤਸਕਰਣ ਮੇਂ ਪੂਜਾ ਹੋ ਜਾਵੇ॥੧॥
Prof. Sahib Singhਜੇ ਮੇਰਾ ਉੱਚਾ ਆਚਰਨ (ਇਹਨਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਪਈ ਹੋਵੇਗੀ ॥੧॥

ਪਦ ਅਰਥ ਕਰਣੀ = ਉੱਚਾ ਆਚਰਨ। ਕੁੰਗੂ = ਕੁੰਕੁਮ, ਕੇਸਰ। ਘਟ = ਹਿਰਦਾ ॥੧॥

SikhNet (Spanish)Como azafrán ofrezco las buenas acciones y así, en lo más íntimo de mi ser, Te alabaré. (1)

ਪੂਜਾ ਕੀਚੈ. ਨਾਮੁ ਧਿਆਈਐ; ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥

poojaa keechai. naam dhiaaeeai; bin naavai pooj na hoe |1| rahaau |

Sant Singh KhalsaPerform worship and adoration by meditating on the Naam, the Name of the Lord; without the Name, there is no worship and adoration. ||1||Pause||
Manmohan SinghPerform His service by meditating on God's Name, for without the Name there is no worship. Pause.
Manmohan Singh (Punjabi)ਹਰੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਉਸ ਦੀ ਉਪਾਸ਼ਨਾ ਕਰ, ਕਿਉਂ ਜੋ ਨਾਮ ਦੇ ਬਾਝੋਂ ਕੋਈ ਉਪਾਸ਼ਨਾ ਨਹੀਂ। ਠਹਿਰਾਉ।
Fareedkot Teekaਨਾਮ ਧਿਆਈਏ, ਇਹੀ ਤੇਰੀ ਪੂਜਾ ਕੀਜੀਏ। ਕਿਉਂਕਿ ਨਾਮ ਜਪੇ ਸੇ ਬਿਨਾਂ ਪੂਜਾ ਪੂਰਨ ਫਲ ਕੀ ਦਾਤੀ ਨਹੀਂ ਹੋਤੀ ਵਾ ਪੁਰਸ (ਪੂਜ) ਪੂਜਨੇ ਯੋਗ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ (ਐਸੀ) ਨਹੀਂ (ਜੋ ਪਰਵਾਨ ਹੋ ਸਕੇ) ॥੧॥ ਰਹਾਉ ॥

ਪਦ ਅਰਥ ਕੀਚੈ = ਕਰਨੀ ਚਾਹੀਦੀ ਹੈ। ਪੂਜ = ਪੂਜਾ ॥੧॥ ਰਹਾਉ ॥

SikhNet (Spanish)La Alabanza Verdadera es la Contemplación del Nombre del Señor; sin el Nombre no hay otra Alabanza. (1‑Pausa)

ਬਾਹਰਿ ਦੇਵ ਪਖਾਲੀਅਹਿ; ਜੇ ਮਨੁ ਧੋਵੈ ਕੋਇ ॥

baahar dev pakhaaleeeh; je man dhovai koe |

Sant Singh KhalsaIf one were to wash his heart inwardly, like the stone idol which is washed on the outside,
Manmohan SinghIf man were to wash his heart as the stone god is washed from without,
Manmohan Singh (Punjabi)ਜੇਕਰ ਇਨਸਾਨ ਆਪਣੇ ਦਿਲ ਨੂੰ ਐਸ ਤਰ੍ਹਾਂ ਧੋ ਲਵੇ, ਜਿਸ ਤਰ੍ਹਾਂ ਉਹ ਪੱਥਰ ਦੇਵਤੇ ਨੂੰ ਬਾਹਰੋਂ ਧੋਂਦਾ ਹੈ,
Fareedkot Teekaਬਾਹਰ ਸੇ (ਦੇਵ) ਦੇਹੀ ਕੋ ਧੋਈਏ, ਇਸ ਸੇ ਕੁਛ ਨਹੀਂ ਹੋਤਾ। ਜੇਕਰ ਕੋਈ ਮਨ ਕੋ ਧੋਵੇ, ਭਾਵ ਉਪਾਸਨਾ ਕਰ ਸੁਧ ਕਰੇ॥
Prof. Sahib Singhਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਜੇ ਕੋਈ ਮਨੁੱਖ ਆਪਣੇ ਮਨ ਨੂੰ (ਨਾਮ-ਸਿਮਰਨ ਨਾਲ) ਧੋਵੇ,

ਪਦ ਅਰਥ ਦੇਵ = ਦੇਵਤੇ, ਮੂਰਤੀਆਂ। ਪਖਾਲੀਅਹਿ = ਧੋਤੇ ਜਾਂਦੇ ਹਨ।

SikhNet (Spanish)Bañamos a los ídolos por fuera, pero si en vez de eso, sólo laváramos nuestra mente,

ਜੂਠਿ ਲਹੈ. ਜੀਉ ਮਾਜੀਐ; ਮੋਖ ਪਇਆਣਾ ਹੋਇ ॥੨॥

jootth lahai. jeeo maajeeai; mokh peaanaa hoe |2|

Sant Singh Khalsahis filth would be removed, his soul would be cleansed, and he would be liberated when he departs. ||2||
Manmohan Singhhis filth shall be removed his soul shall be cleansed and he shall depart to deliverance.
Manmohan Singh (Punjabi)ਉਸ ਦੀ ਮੈਲ ਉਤਰ ਜਾਵੇਗੀ, ਉਸ ਦੀ ਆਤਮਾ ਸਾਫ ਸੁਥਰੀ ਹੋ ਜਾਵੇਗੀ ਤੇ ਉਹ ਮੋਖਸ਼ ਹੋ ਚਾਲੇ ਪਾਵੇਗਾ।
Fareedkot Teekaਔਰ (ਜੀਉ) ਅੰਤਸਕਰਣ ਕੇ ਮਾਂਜਨੇ ਕਰ ਅਪਵਿਤ੍ਰਤਾ ਜੂਠ ਦੂਰ ਹੋ ਜਾਇ ਤਬ ਮੁਕਤਿ ਮਾਰਗ ਮੇਂ (ਪਇਆਣਾ) ਚਲਨਾ ਹੋਤਾ ਹੈ ਅਰਥਾਤ ਪ੍ਰਾਪਤ ਹੋਤਾ ਹੈ॥੨॥
Prof. Sahib Singhਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਉਸ ਦੀ ਜਿੰਦ ਸੁੱਧ-ਪਵਿਤ੍ਰ ਹੋ ਜਾਂਦੀ ਹੈ, ਉਸ ਦਾ ਜੀਵਨ-ਸਫ਼ਰ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ ॥੨॥

ਪਦ ਅਰਥ ਜੂਠਿ = ਵਿਕਾਰਾਂ ਦੀ ਮੈਲ। ਮਾਜੀਐ = ਮਾਂਜਿਆ ਜਾਂਦਾ ਹੈ, ਸਾਫ਼ ਪਵਿਤ੍ਰ ਹੋ ਜਾਂਦਾ ਹੈ। ਮੋਖ = ਵਿਕਾਰਾਂ ਤੋਂ ਆਜ਼ਾਦ, ਖੁਲ੍ਹਾ। ਪਇਆਣਾ = {प्रयाण} ਸਫ਼ਰ ॥੨॥

SikhNet (Spanish)entonces las impurezas del ser serían limpiadas y seríamos liberados a la hora de partir. (2)

ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ. ਅੰਮ੍ਰਿਤੁ ਦੇਹਿ ॥

pasoo mileh changiaaeea; kharr khaaveh. amrit dehi |

Sant Singh KhalsaEven beasts have value, as they eat grass and give milk.
Manmohan SinghThe beasts have merits as they eat grass and give milk.
Manmohan Singh (Punjabi)ਪਸ਼ੂਆਂ ਦੇ ਵੱਲੇ ਵਿਸ਼ੇਸ਼ਤਾਈਆਂ ਹਨ, ਉਹ ਘਾਹ ਖਾਂਦੇ ਹਨ ਅਤੇ ਦੁੱਧ ਦਿੰਦੇ ਹਨ।
Fareedkot Teekaਪਸੂਓਂ ਕੋ (ਚੰਗਿਆਈਆ) ਸਾਬਾਸੀਆਂ ਮਿਲਤੀਆਂ ਹੈਂ, ਜੋ (ਖੜੁ) ਘਾਸ ਖਾਤੇ ਹੈਂ ਔਰ (ਅੰਮ੍ਰਿਤੁ) ਦੂਧ ਦੇਤੇ ਹੈਂ॥
Prof. Sahib Singh(ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ ਮੰਨਿਆ ਜਾਂਦਾ ਹੈ, ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ ਦੇਂਦੇ ਹਨ।

ਪਦ ਅਰਥ ਖੜੁ = ਘਾਹ। ਅੰਮ੍ਰਿਤੁ = (ਦੁੱਧ ਵਰਗਾ) ਉੱਤਮ ਪਦਾਰਥ।

SikhNet (Spanish)Benditas son las vacas que dan leche aunque coman solamente pasto.

ਨਾਮ ਵਿਹੂਣੇ ਆਦਮੀ; ਧ੍ਰਿਗੁ ਜੀਵਣ ਕਰਮ ਕਰੇਹਿ ॥੩॥

naam vihoone aadamee; dhrig jeevan karam karehi |3|

Sant Singh KhalsaWithout the Naam, the mortal's life is cursed, as are the actions he performs. ||3||
Manmohan SinghWithout the name accursed is man's life and the acts he performs.
Manmohan Singh (Punjabi)ਨਾਮ ਦੇ ਬਗੈਰ ਲਾਨ੍ਹਤ ਹੈ ਇਨਸਾਨ ਦੀ ਜਿੰਦਗੀ ਅਤੇ ਉਸ ਦੇ ਕੀਤੇ ਹੋਏ ਕੰਮਾਂ ਨੂੰ।
Fareedkot Teekaਔਰ ਜੋ ਪੁਰਸ ਤੇਰੇ ਨਾਮ ਸਿਮਰਨ ਸੇ ਰਹਿਤ ਹੈਂ, ਸੋ ਅੰਮ੍ਰਿਤ ਭੋਜਨ ਕਰਤੇ ਹੈਂ ਔਰ ਕੁਕਰਮ ਕਰਤੇ ਹੈਂ, ਉਨ ਮਨਮੁਖੋਂ ਕੇ ਜੀਵਨ ਪਰ ਧਿਰਕਾਰ ਹੈ॥੩॥
Prof. Sahib Singhਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ ਹੋਰ ਹੋਰ) ਕੰਮ ਹੀ ਕਰਦੇ ਹਨ ॥੩॥

ਪਦ ਅਰਥ ਵਿਹੂਣੇ = ਸੱਖਣੇ। ਧ੍ਰਿਗੁ = ਫਿਟਕਾਰ-ਯੋਗ। ਕਰੇਹਿ = ਕਰਹਿ, ਕਰਦੇ ਹਨ ॥੩॥

SikhNet (Spanish)Desdichado es el hombre que hace todas las demás acciones, pero no pronuncia el Nombre del Señor. (3)

ਨੇੜਾ ਹੈ. ਦੂਰਿ ਨ ਜਾਣਿਅਹੁ; ਨਿਤ ਸਾਰੇ ਸੰਮੑਾਲੇ ॥

nerraa hai. door na jaaniahu; nit saare samaale |

Sant Singh KhalsaThe Lord is hear at hand - do not think that He is far away. He always cherishes us, and remembers us.
Manmohan SinghThe Lord is near. Deem Him not distant. He, ever, cares for and remembers us.
Manmohan Singh (Punjabi)ਸੁਆਮੀ ਨਜ਼ਦੀਕ ਹੈ, ਉਸ ਨੂੰ ਦੁਰੇਡੇ ਨਾਂ ਸਮਝ ਉਹ ਸਦਾ ਹੀ, ਸਾਨੂੰ ਸੰਭਾਲਦਾ ਅਤੇ ਯਾਦ ਕਰਦਾ ਹੈ।
Fareedkot Teekaਹੇ ਅਕਾਲ ਪੁਰਖ! ਤੂੰ ਪਾਸ ਹੀ ਹੈਂ ਮੈਨੇ ਦੂਰ ਨਹੀਂ ਸਮਝਾ, ਨਿਤ ਹੀ (ਸਾਰੇ) ਸਭ ਸਥਾਨੋਂ ਮੇਂ ਜੀਵੋਂ ਕੀ (ਸੰਮਾਲੇ) ਖਾਂਨ ਪਾਂਨਾਦਿ ਕੀ ਸੁਧ ਲੇਤਾ ਹੈ॥
Prof. Sahib Singh(ਹੇ ਭਾਈ!) ਸਾਡੀ ਤੇ ਪ੍ਰਭੂ ਦੀ ਬੜੀ ਨੇੜੇ ਦੀ ਸਾਂਝ ਹੈ (ਇਤਨੀ ਨੇੜੇ ਦੀ ਕਿ) ਜੋ ਕੁਝ ਉਹ ਸਾਨੂੰ ਦੇਂਦਾ ਹੈ ਉਹੀ ਅਸੀਂ ਖਾਂਦੇ ਹਾਂ (ਖਾ ਕੇ ਜੀਵਨ-ਨਿਰਬਾਹ ਕਰਦੇ ਹਾਂ), ਉਹ (ਦਾਤਾ) ਹੈ ਭੀ ਸਦਾ (ਸਾਡੇ ਸਿਰ ਉਤੇ) ਕਾਇਮ।

ਪਦ ਅਰਥ ਨੇੜਾ = ਨੇੜਤਾ, ਨੇੜੇ ਦੀ ਸਾਂਝ, ਡੂੰਘੀ ਸਾਂਝ। ਸਾਰੇ = ਸਾਰ ਲੈਂਦਾ ਹੈ। ਸੰਮ੍ਹ੍ਹਾਲੇ = ਸੰਭਾਲ ਕਰਦਾ ਹੈ।

SikhNet (Spanish)El Señor está cerca; no pienses que está lejos y Él siempre te cuidará.

ਜੋ ਦੇਵੈ ਸੋ ਖਾਵਣਾ; ਕਹੁ ਨਾਨਕ. ਸਾਚਾ ਹੇ ॥੪॥੧॥

jo devai so khaavanaa; kahu naanak. saachaa he |4|1|

Sant Singh KhalsaWhatever He gives us, we eat; says Nanak, He is the True Lord. ||4||1||
Manmohan SinghSays Nanak, what he gives, that we eat and He alone is the True Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਹੜਾ ਕੁਛ ਉਹ ਦਿੰਦਾ ਹੈ, ਉਹੀ ਅਸੀਂ ਖਾਂਦੇ ਹਾਂ। ਕੇਵਲ ਓਹੀ ਸੱਚਾ ਸੁਆਮੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੱਚੇ ਪ੍ਰਭੂ! ਜੋ ਤੂੰ ਦੇਤਾ ਹੈਂ ਸੋਈ ਹਮ ਜੀਵ ਖਾਤੇ ਹੈਂ॥੪॥੧॥☬ਕੇਈ ਸੰਤੋਂ ਨੇ ਗੁਰੂ ਜੀ ਸੇ ਪਰਮੇਸ੍ਵਰ ਕਾ ਅੰਤੁ ਔਰੁ ਸਰੂਪੁ ਔਰੁ ਤਿਸ ਕੀ ਪ੍ਰਾਪਤੀ ਕੇ ਸਾਧਨ ਪੂਛੇ? ਤਿਨ ਪ੍ਰਤੀ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਨੂੰ ਆਪਣੇ ਤੋਂ ਦੂਰ ਨਾਹ ਸਮਝੋ, ਉਹ ਸਦਾ ਸਾਡੀ ਸਾਰ ਲੈਂਦਾ ਹੈ ਸੰਭਾਲ ਕਰਦਾ ਹੈ (ਮੂਰਤੀਆਂ ਦੀ ਪੂਜਾ ਕਰਨ ਦੇ ਥਾਂ ਉਸ ਹਾਜ਼ਰ-ਨਾਜ਼ਰ ਪ੍ਰਭੂ ਦਾ ਨਾਮ ਧਿਆਵੋ) ॥੪॥੧॥

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਹੇ = ਹੈ ॥੪॥੧॥

SikhNet (Spanish)Solamente recibimos lo que Él nos da porque Él es el Único Verdadero. (4‑1)

Open this shabad →

Shabad Guru Nanak Dev Ji Raag Gujri

ਗੂਜਰੀ ਮਹਲਾ ੧ ॥

goojaree mahalaa 1 |

Sant Singh KhalsaGoojaree, First Mehl:
Manmohan SinghGujri. 1st Guru.
Manmohan Singh (Punjabi)ਗੂਜਰੀ ਪਹਿਲੀ ਪਾਤਿਸ਼ਾਹੀ।
SikhNet (Spanish)Guyeri, Mejl Guru Nanak, Primer Canal Divino.

ਨਾਭਿ ਕਮਲ ਤੇ. ਬ੍ਰਹਮਾ ਉਪਜੇ; ਬੇਦ ਪੜਹਿ. ਮੁਖਿ ਕੰਠਿ ਸਵਾਰਿ ॥

naabh kamal te. brahamaa upaje; bed parreh. mukh kantth savaar |

Sant Singh KhalsaFrom the lotus of Vishnu's navel, Brahma was born; He chanted the Vedas with a melodious voice.
Manmohan SinghBrahma was born of the lotus of Vishnu's navel and attuning their throat, people read the Vedas their mouth.
Manmohan Singh (Punjabi)ਵਿਸ਼ਨੂੰ ਦੀ ਧੁੰਨੀ ਦੇ ਕੰਵਲ ਤੋਂ ਬ੍ਰਹਮਾ ਪੈਦਾ ਹੋਇਆ। ਲੋਕ ਆਪਣੇ ਗਲੇ ਦੇ ਸੂਤ ਕਰ ਕੇ (ਸਵਾਰ ਕੇ) ਵੇਦਾਂ ਨੂੰ ਆਪਣੇ ਮੂੰਹ ਨਾਲ ਵਾਚਦੇ ਹਨ।
Fareedkot Teekaਜਿਸ ਕੀ ਨਾਭਿ ਤੇ ਕਮਲੁ ਹੂਆ ਔਰੁ ਤਿਸ ਕਮਲ ਤੇ ਬ੍ਰਹਮਾ ਜੀ ਉਤਪਤ ਹੂਏ। ਔਰੁ ਸੋ ਬ੍ਰਹਮਾ ਜੀ ਜਿਸ ਹਰੀ ਕਾ ਜਸੁ ਚਾਰੋਂ ਬੇਦੋਂ (ਮੁਖਿ) ਦ੍ਵਾਰੇ (ਕੰਠਿ ਸਵਾਰਿ) ਸੁੰਦਰ ਸੁਰ ਮੇਂ ਪੜਤਾ ਹੈ॥
Prof. Sahib Singh(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ,

ਪਦ ਅਰਥ ਨਾਭਿ = ਧੁੰਨੀ, ਵਿਸ਼ਨੂੰ ਦੀ ਧੁੰਨੀ। ਤੇ = ਤੋਂ। ਉਪਜੇ = ਜੰਮਿਆ। ਬੇਦ = (ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ। ਪੜਹਿ = (ਪੰਡਿਤ ਲੋਕ) ਪੜ੍ਹਦੇ ਹਨ। ਮੁਖਿ = ਮੂੰਹ ਨਾਲ। ਕੰਠਿ = ਗਲੇ ਤੋਂ। ਸਵਾਰਿ = ਸਵਾਰ ਕੇ, ਮਿੱਠੀ ਸੁਰ ਨਾਲ।

SikhNet (Spanish)Se dice que Brahma nació del ombligo del Loto y recitó los Vedas en forma de poesía musical.

ਤਾ ਕੋ ਅੰਤੁ. ਨ ਜਾਈ ਲਖਣਾ; ਆਵਤ ਜਾਤ ਰਹੈ ਗੁਬਾਰਿ ॥੧॥

taa ko ant. na jaaee lakhanaa; aavat jaat rahai gubaar |1|

Sant Singh KhalsaHe could not find the Lord's limits, and he remained in the darkness of coming and going. ||1||
Manmohan SinghLord's limit, he could not see and he remained in the darkness of coming and going.
Manmohan Singh (Punjabi)ਉਸ ਦ ਓੜਕ ਉਹ ਵੇਖ ਨਾਂ ਸਕਿਆ। ਉਹ ਆਉਣ ਅਤੇ ਜਾਣ ਦੇ ਅਨ੍ਹੇਰੇ ਵਿੱਚ ਪਿਆ ਰਿਹਾ।
Fareedkot Teekaਤਿਸ ਕਾ ਅੰਤੁ ਬ੍ਰਹਮਾ ਸੇ ਭੀ ਪਾਯਾ ਨਹੀਂ ਗਿਆ। ਆਉਤਾ ਜਾਤਾ ਰਹਾ ਕਮਲ ਕੀ ਨਾਲੀ ਮੇਂ (ਗੁਬਾਰਿ) ਅੰਧੇਰਾ ਹੀ ਰਹਾ, ਭਾਵ ਕੁਛੁ ਪਤਾ ਨ ਲਗਾ ਕਿ ਇਹ ਨਾਲੀ ਕਹਾਂ ਤਕ ਹੈ॥੧॥☬ਜਿਸ ਹੇਤ ਸੇ ਹਰੀ ਬੇਅੰਤ ਹੈ ਤਿਸ ਹੇਤੁ ਸੇ ਐਸੇ ਬੇਨਤੀ ਕਰੋ:
Prof. Sahib Singh(ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ ॥੧॥

ਪਦ ਅਰਥ ਤਾ ਕੋ = ਉਸ ਪਰਮਾਤਮਾ ਦਾ। ਗੁਬਾਰਿ = ਹਨੇਰੇ ਵਿਚ ॥੧॥

SikhNet (Spanish)Sin embargo, no logró encontrar los Límites del Señor, y yendo y viniendo, siguió en la oscuridad. (1)

ਪ੍ਰੀਤਮ ਕਿਉ ਬਿਸਰਹਿ; ਮੇਰੇ ਪ੍ਰਾਣ ਅਧਾਰ ॥

preetam kiau bisareh; mere praan adhaar |

Sant Singh KhalsaWhy should I forget my Beloved? He is the support of my very breath of life.
Manmohan SinghWhy should I forget my Beloved who is the support of my very life?
Manmohan Singh (Punjabi)ਮੈਂ ਆਪਣੇ ਪਿਆਰੇ ਨੂੰ ਕਿਉਂ ਭੁਲਾਵਾਂ, ਜੋ ਕਿ ਮੈਂਡੀ ਜਿੰਦ-ਜਾਨ ਦਾ ਆਸਰਾ ਹੈ?
Fareedkot Teekaਹੇ ਮੇਰੇ ਪ੍ਰੀਤਮ! ਤੂੰ ਜੋ ਮੇਰੇ ਪ੍ਰਾਨਾਂ ਕਾ ਆਸਰਾ ਰੂਪ ਹੈਂ, ਸੋ ਤੂੰ ਮੈਨੂੰ ਕੈਸੇ ਵਿਸਰ ਜਾਵੇਂ, ਭਾਵ ਨਹੀਂ ਵਿਸਰਤਾ ਹੈਂ॥
Prof. Sahib Singhਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ।

ਪਦ ਅਰਥ ਕਿਉ ਬਿਸਰਹਿ = ਨਾਹ ਵਿੱਸਰ। ਪ੍ਰਾਣ ਅਧਾਰ = ਪ੍ਰਾਣਾਂ ਦੇ ਆਸਰੇ।

SikhNet (Spanish)¿Por qué olvidar a tu Amor, el Sostenedor de tu respiración vital?

ਜਾ ਕੀ ਭਗਤਿ ਕਰਹਿ ਜਨ ਪੂਰੇ; ਮੁਨਿ ਜਨ ਸੇਵਹਿ. ਗੁਰ ਵੀਚਾਰਿ ॥੧॥ ਰਹਾਉ ॥

jaa kee bhagat kareh jan poore; mun jan seveh. gur veechaar |1| rahaau |

Sant Singh KhalsaThe perfect beings perform devotional worship to Him. The silent sages serve Him through the Guru's Teachings. ||1||Pause||
Manmohan SinghWhose worship perform the perfect persons. Whom serve the silent sages through the Guru's instruction. Pause.
Manmohan Singh (Punjabi)ਜਿਸ ਦੀ ਉਪਾਸ਼ਨਾ ਕਰਦੇ ਹਨ ਪੂਰਨ ਪੁਰਸ਼, ਜਿਸ ਦੀ ਟਹਿਲ ਕਮਾਉਂਦੇ ਹਨ, ਚੁੱਪ ਕੀਤੇ ਰਿਸ਼ੀ ਗੁਰਾਂ ਦੇ ਉਪਦੇਸ਼ ਰਾਹੀਂ ਠਹਿਰਾਉ।
Fareedkot Teekaਜਿਸ ਆਪ ਪੂਰਨ ਕੀ ਮੁਨੀ ਜਨ ਅਰ ਭਗਤ ਜਨ ਸਰੀਰ ਕਰ ਭਗਤੀ ਕਰਤੇ ਹੈਂ ਅਰ ਗੁਰਾਂ ਦ੍ਵਾਰੇ ਵੀਚਾਰ ਕਰ ਮਨ ਮੇਂ ਸੇਵਤੇ ਹੈਂ ਅਰਥਾਤ ਧ੍ਯਾਨੁ ਕਰਤੇ ਹੈਂ॥੧॥ ਰਹਾਉ ॥
Prof. Sahib Singhਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ॥੧॥ ਰਹਾਉ ॥

ਪਦ ਅਰਥ ਜਾ ਕੀ = ਜਿਸ ਦੀ। ਗੁਰ ਵੀਚਾਰਿ = ਗੁਰੂ ਦੀ ਦੱਸੀ ਮਤਿ ਦੇ ਆਸਰੇ। ਸੇਵਹਿ = ਸੇਵਦੇ ਹਨ, ਸਿਮਰਦੇ ਹਨ ॥੧॥ ਰਹਾਉ ॥

SikhNet (Spanish)A Él Lo alaban los seres perfeccionados y también los Sabios, pues habitan en Él a través del Bani de la Palabra del Guru. (1‑Pausa)

ਰਵਿ ਸਸਿ ਦੀਪਕ, ਜਾ ਕੇ ਤ੍ਰਿਭਵਣਿ; ਏਕਾ ਜੋਤਿ ਮੁਰਾਰਿ ॥

rav sas deepak, jaa ke tribhavan; ekaa jot muraar |

Sant Singh KhalsaHis lamps are the sun and the moon; the One Light of the Destroyer of ego fills the three worlds.
Manmohan SinghWhose lamps are the sun and the moon. The one light of Lord, the Enemy of pride, fills the three worlds.
Manmohan Singh (Punjabi)ਜਿਸ ਦੇ ਦੀਵੇ ਹਨ, ਸੂਰਜ ਅਤੇ ਚੰਦ੍ਰਮਾ। ਹੰਕਾਰ ਦੇ ਵੈਰੀ ਸੁਆਮੀ ਦਾ ਇਕ ਨੂਰ ਹੀ ਤਿੰਨਾਂ ਜਹਾਨਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਜਿਸ ਪਿਆਰੇ ਕੇ ਚੰਦ੍ਰਮਾ ਸੂਰਜੁ ਤੀਨੋਂ ਲੋਕ ਮੇਂ ਦੀਵੇ ਪ੍ਰਕਾਸ਼ ਰਹੇ ਹੈਂ, ਤਿਸੀ ਏਕ ਮੁਰਾਰੀ ਵਾਹਿਗੂਰ ਕੀ ਸੱਤਾ ਤੀਨੋਂ ਲੋਕ ਮੇਂ ਬਿਆਪਕ ਹੈ॥
Prof. Sahib Singhਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ।

ਪਦ ਅਰਥ ਰਵਿ = ਸੂਰਜ। ਸਸਿ = ਚੰਦ੍ਰਮਾ। ਦੀਪਕ = ਦੀਵੇ। ਜਾ ਕੇ = ਜਿਸ ਪ੍ਰਭੂ ਦੇ। ਤ੍ਰਿਭਵਣਿ = ਤਿੰਨ ਭਵਨਾਂ ਵਾਲੇ ਜਗਤ ਵਿਚ। ਏਕਾ ਜੋਤਿ = ਉਸੇ ਦੀ ਹੀ ਜੋਤਿ। ਮੁਰਾਰਿ = {ਮੁਰ ਅਰਿ} ਪਰਮਾਤਮਾ।

SikhNet (Spanish)Las lámparas de Dios son el sol y la luna y Su Luz prevalece en los tres mundos.

ਗੁਰਮੁਖਿ ਹੋਇ. ਸੁ ਅਹਿਨਿਸਿ ਨਿਰਮਲੁ; ਮਨਮੁਖਿ ਰੈਣਿ ਅੰਧਾਰਿ ॥੨॥

guramukh hoe. su ahinis niramal; manamukh rain andhaar |2|

Sant Singh KhalsaOne who becomes Gurmukh remains immaculately pure, day and night, while the self-willed manmukh is enveloped by the darkness of night. ||2||
Manmohan SinghHe who becomes Guru-ward remains pure day and night but the self-ward is enveloped by the darkness of night.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਰਾਤ ਦਿਨ ਪਵਿੱਤਰ ਵਿਚਰਦਾ ਹੈ। ਮਨਮਤੀਆਂ ਰਾਤੀ ਦੇ ਅਨ੍ਹੇਰੇ ਦਾ ਘੇਰਿਆ ਹੋਇਆ ਹੈ।
Fareedkot Teekaਜੋ ਗੁਰਮੁਖ ਹੋਤੇ ਹੈਂ, ਸੋ ਰਾਤ ਦਿਨ (ਨਿਰਮਲੁ) ਸੁਧ ਸਰੂਪ ਕੋ ਦੇਖਤੇ ਹੈਂ ਔਰ ਮਨਮੁਖੋਂ ਕੋ ਅੰਧੇਰੀ ਰਾਤ੍ਰਿ, ਭਾਵ ਅਵਿਦ੍ਯਾ ਵਿਆਪੀ ਰਹਿਤੀ ਹੈ॥੨॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ, ਜਿਸ ਦਾ ਮੂੰਹ ਗੁਰੂ ਵਲ ਹੈ, ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ। ਅਹਿ = ਦਿਨ। ਨਿਸਿ = ਰਾਤ। ਮਨਮੁਖਿ = ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਰੈਣਿ = ਰਾਤ, ਜ਼ਿੰਦਗੀ। ਅੰਧਾਰਿ = ਹਨੇਰੇ ਵਿਚ ॥੨॥

SikhNet (Spanish)Los hombres de Dios son eternamente puros mientras que los seres ególatras están envueltos en la oscuridad de la noche. (2)

ਸਿਧ ਸਮਾਧਿ ਕਰਹਿ ਨਿਤ ਝਗਰਾ; ਦੁਹੁ ਲੋਚਨ. ਕਿਆ ਹੇਰੈ ॥

sidh samaadh kareh nit jhagaraa; duhu lochan. kiaa herai |

Sant Singh KhalsaThe Siddhas in Samaadhi are continually in conflict; what can they see with their two eyes?
Manmohan SinghThe adepts in their trance ever contest among themselves but what can they see with their two eyes?
Manmohan Singh (Punjabi)ਕਰਾਮਾਤੀ ਬੰਦੇ, ਆਪਣੀ ਅੰਦਰ ਸਦਾ ਆਪਣੇ ਵਿੱਚ ਹੀ ਝਗੜਦੇ ਹਨ, ਪਰ ਆਪਣੀਆਂ ਦੋਨਾਂ ਅੱਖਾਂ ਨਾਲ ਉਹ ਕੀ ਵੇਖਦੇ ਸਕਦੇ ਹਨ?
Fareedkot Teekaਸਿੱਧ ਜੋ ਸਮਾਧੀਆਂ ਲਗਾਵਨੇ ਵਾਲੇ ਹੈਂ, ਸੋ ਨਿਤ ਨਿਜ ਨਿਜ ਮਤ ਕੀ ਖੈਂਚ ਕਰ ਝਗੜਾ ਹੀ ਕਰਤੇ ਰਹਿਤੇ ਹੈਂ। ਨੇਤ੍ਰੋਂ ਕਰ ਕਯਾ ਦੇਖਤੇ ਹੈਂ, ਭਾਵ ਦ੍ਵੈਤ ਕੋ ਹੀ ਦੇਖਤੇ ਹੈਂ। ਭਾਵ ਸੇ ਬੁਧੀ ਕਰ ਜੀਵ ਈਸਰ ਕੋ ਭਿੰਨ ਭਿੰਨ ਮਾਨਤੇ ਹੈਂ॥
Prof. Sahib Singhਵੱਡੇ ਵੱਡੇ ਜੋਗੀ (ਆਪਣੇ ਹੀ ਉੱਦਮ ਦੀ ਟੇਕ ਰੱਖ ਕੇ) ਸਮਾਧੀਆਂ ਲਾਂਦੇ ਹਨ ਤੇ ਮਨ ਨੂੰ ਜਿੱਤਣ ਦੇ ਜਤਨ ਕਰਦੇ ਹਨ (ਪਰ ਜੇਹੜਾ ਮਨੁੱਖ ਆਪਣੇ ਉੱਦਮ ਉਤੇ ਹੀ ਟੇਕ ਰੱਖੇ, ਉਸ ਨੂੰ) ਉਹ ਅੰਦਰ-ਵੱਸਦੀ ਜੋਤਿ ਇਹਨਾਂ ਅੱਖਾਂ ਨਾਲ ਨਹੀਂ ਦਿੱਸਦੀ।

ਪਦ ਅਰਥ ਸਿਧ = ਵੱਡੇ ਵੱਡੇ ਪ੍ਰਸਿੱਧ ਜੋਗੀ। ਝਗਰਾ = ਮਨ ਨਾਲ ਝਗੜਾ, ਮਨ ਨੂੰ ਜਿੱਤਣ ਦੇ ਜਤਨ। ਹੇਰੈ = ਵੇਖਦਾ ਹੈ, ਵੇਖ ਸਕਦਾ ਹੈ। ਕਿਆ ਹੇਰੈ = ਕੀਹ ਵੇਖ ਸਕਦਾ ਹੈ? ਕੁਝ ਨਹੀਂ ਵੇਖ ਸਕਦਾ।

SikhNet (Spanish)Los adeptos en su trance se pelean con su ser y no ven nada con sus ojos.

ਅੰਤਰਿ ਜੋਤਿ ਸਬਦੁ ਧੁਨਿ ਜਾਗੈ; ਸਤਿਗੁਰੁ ਝਗਰੁ ਨਿਬੇਰੈ ॥੩॥

antar jot sabad dhun jaagai; satigur jhagar niberai |3|

Sant Singh KhalsaOne who has the Divine Light within his heart, and is awakened to the melody of the Word of the Shabad - the True Guru settles his conflicts. ||3||
Manmohan SinghHe, in whose heart is the Divine light, is awakened by the Name's melody and the True Guru settles his strifes.
Manmohan Singh (Punjabi)ਜਿਨ੍ਹਾਂ ਦੇ ਦਿਲ ਵਿੱਚ ਰੱਬੀ ਨੂਰ ਹੈ, ਉਹ ਨਾਮ ਦੇ ਕੀਰਤਨ ਦੁਆਰਾ ਜਾਗ ਉਠਦਾ ਹੈ ਤੇ ਸੱਚਾ ਗੁਰੂ ਉਸ ਦੇ ਬਖੇੜੇ ਨਵਿਰਤ ਕਰ ਦਿੰਦਾ ਹੈ।
Fareedkot Teekaਜੋ ਸਤਗੁਰੂ ਕੇ (ਸਬਦੁ) ਉਪਦੇਸ ਕੋ (ਧੁਨਿ) ਉਚਾਰ ਕਰ ਅਰੁ ਅੰਤਸਕਰਨ ਮੇਂ (ਜੋਤਿ) ਪ੍ਰਮਾਤਮਾਂ ਕੋ ਜਾਨ ਕਰ ਗ੍ਯਾਨ ਜਾਗ੍ਰਤ ਮੇਂ ਜਾਗੇ ਹੈਂ, ਸਤਗੁਰੁ ਤਿਨ ਕਾ ਝਗੜਾ ਦੂਰ ਕਰ ਦੇਤੇ ਹੈਂ, ਭਾਵ ਯਹ ਕਿ ਯਥਾਰਥ ਬੋਧ ਕੋ ਪ੍ਰਾਪਤਿ ਕਰ ਦੇਤੇ ਹੈਂ॥੩॥
Prof. Sahib Singh(ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ) ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦੇਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ-ਰੂਪ ਮਿੱਠੀ ਲਗਨ ਲੱਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਜਗ ਪੈਂਦੀ ਹੈ ॥੩॥

ਪਦ ਅਰਥ ਨਿਬੇਰੈ = ਮੁਕਾ ਦੇਵੇ ॥੩॥

SikhNet (Spanish)Es solamente cuando lo más íntimo del hombre es iluminado a través de la Melodía de la Palabra de Dios, que el Guru Verdadero acaba con nuestros conflictos. (3)

ਸੁਰਿ ਨਰ ਨਾਥ ਬੇਅੰਤ ਅਜੋਨੀ; ਸਾਚੈ ਮਹਲਿ ਅਪਾਰਾ ॥

sur nar naath beant ajonee; saachai mehal apaaraa |

Sant Singh KhalsaO Lord of angels and men, infinite and unborn, Your True Mansion is incomparable.
Manmohan SinghO Lord of deities and men, Infinite and Unborn, Thy true palace is unrivalled.
Manmohan Singh (Punjabi)ਹੇ ਦੇਵਦਿਆਂ ਦੇ ਇਨਸਾਨਾਂ ਦੇ ਸੁਆਮੀ! ਅਨੰਤ ਅਤੇ ਅਜਨਮੇ, ਤੈਂਡਾ ਸੱਚਾ ਮੰਦਰ ਲਾਸਾਨੀ ਹੈ।
Fareedkot Teekaਹੇ ਸੁਰੋਂ ਨਰੋਂ ਕਾ ਸ੍ਵਾਮੀ! ਅੰਤ ਅਰੁ ਜੂੰਨਿ ਸੇ ਰਹਿਤ ਸਚਾ ਅਪਾਰ (ਮਹਲਿ) ਸੂਰਪ ਹੈਂ ਤੂੰ॥
Prof. Sahib Singhਹੇ ਦੇਵਤਿਆਂ ਤੇ ਮਨੁੱਖਾਂ ਦੇ ਖਸਮ! ਹੇ ਬੇਅੰਤ! ਹੇ ਜੂਨ-ਰਹਿਤ! ਤੇ ਅਟੱਲ ਮਹਲ ਵਿਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ!

ਪਦ ਅਰਥ ਸੁਰਿ = ਦੇਵਤੇ। ਨਰ = ਮਨੁੱਖ। ਸਾਚੈ ਮਹਲਿ = ਸਦਾ-ਥਿਰ ਰਹਿਣ ਵਾਲੇ ਮਹਲ ਵਿਚ। ਅਪਾਰਾ = ਹੇ ਅਪਾਰ!

SikhNet (Spanish)Oh Tú, Maestro de los seres angelicales, Infinito, No Encarnado, Uno Verdadero, condúceme a Tu Hogar Infinito.

ਨਾਨਕ. ਸਹਜਿ ਮਿਲੇ ਜਗਜੀਵਨ; ਨਦਰਿ ਕਰਹੁ ਨਿਸਤਾਰਾ ॥੪॥੨॥

naanak. sehaj mile jagajeevan; nadar karahu nisataaraa |4|2|

Sant Singh KhalsaNanak merges imperceptibly into the Life of the world; shower Your mercy upon him, and save him. ||4||2||
Manmohan SinghO life of the world, bestow peace unto Nanak and save him by Thine gracious glance.
Manmohan Singh (Punjabi)ਹੇ ਸੰਸਾਰ ਦੀ ਜਿੰਦ-ਜਾਨ (ਵਾਹਿਗੁਰੂ)! ਨਾਨਕ ਨੂੰ ਚੈਨ ਪਰਦਾਨ ਕਰ ਅਤੇ ਆਪਣੀ ਦਇਆ ਦ੍ਰਿਸ਼ਟੀ ਦੁਆਰਾ ਉਸ ਦਾ ਪਾਰ ਉਤਾਰਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਗ ਜੀਵਨ! ਤੂੰ (ਸਹਜਿ) ਗ੍ਯਾਨ ਕਰ ਮਿਲਤਾ ਹੈਂ ਔਰੁ ਅਪਨੀ ਕ੍ਰਿਪਾ ਦ੍ਰਿਸਟਿ ਸੇ ਜੀਵੋਂ ਕਾ ਨਿਸਤਾਰਾ ਕਰਤਾ ਹੈਂ॥੪॥੨॥☬ਮਨ ਪ੍ਰਤੀ ਉਪਦੇਸ:
Prof. Sahib Singhਹੇ ਨਾਨਕ! (ਅਰਦਾਸ ਕਰ-) ਹੇ ਜਗਤ ਦੇ ਜੀਵਨ! (ਮੇਹਰ ਕਰ ਮੈਨੂੰ) ਅਡੋਲਤਾ ਵਿਚ ਨਿਵਾਸ ਮਿਲੇ। ਮੇਹਰ ਦੀ ਨਿਗਾਹ ਕਰ ਕੇ ਮੇਰਾ ਬੇੜਾ ਪਾਰ ਕਰ ॥੪॥੨॥

ਪਦ ਅਰਥ ਸਹਜਿ = ਅਡੋਲਤਾ ਵਿਚ। ਜਗ ਜੀਵਨ = ਹੇ ਜਗਤ ਦੇ ਜੀਵਨ! ॥੪॥੨॥

SikhNet (Spanish)Nanak pide que pueda unirse Contigo, Vida de toda vida a través del Equilibrio; pide por Tu Gracia para ser liberado. (4‑2)

Open this shabad →

Ang 489 of 1430