ੴ

ਸਿੱਖਬਾਣੀ · SikhBani

ਸਹਜਿ ਮਿਲੈ ਮਿਲਿਆ ਪਰਵਾਣੁ ॥

sehaj milai miliaa paravaan
Guru Nanak Dev Ji ਗੁਰੂ ਨਾਨਕ ਦੇਵ ਜੀ · Raag Dhanaasree · Ang 686 · 35 lines
Translations

ਧਨਾਸਰੀ ਮਹਲਾ ੧ ॥

dhanaasaree mahalaa 1 |

Sant Singh KhalsaDhanaasaree, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Nanak, Primer Canal Divino.

ਸਹਜਿ ਮਿਲੈ; ਮਿਲਿਆ ਪਰਵਾਣੁ ॥

sehaj milai; miliaa paravaan |

Sant Singh KhalsaThat union with the Lord is acceptable, which is united in intuitive poise.
Manmohan SinghAcceptable is the union of him, who meets the Lord, through equipoise.
Manmohan Singh (Punjabi)ਪ੍ਰਮਾਣੀਕ ਹੈ ਉਸ ਦਾ ਮਿਲਾਪ, ਜੋ ਪ੍ਰਭੂ ਨੂੰ ਅਡੋਲਤਾ ਰਾਹੀਂ ਮਿਲਦਾ ਹੈ।
Fareedkot Teekaਜੋ ਪੁਰਸ ਗੁਰੋਂ ਸੇ (ਸਹਜਿ) ਗਿਆਨ ਪਾ ਕਰ ਹਰੀ ਕੋ ਮਿਲਾ ਹੈ, ਸੋਈ ਮਿਲਾਪ ਪ੍ਰਵਾਨ, ਭਾਵ ਸਫਲ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ, ਉਸ ਦਾ ਪ੍ਰਭੂ-ਚਰਨਾਂ ਵਿਚ ਜੁੜਨਾ ਕਬੂਲ ਪੈਂਦਾ ਹੈ।

ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ।

SikhNet (Spanish)Sólo podrá encontrar a su Dios, ese ser que lo haga,

ਨਾ ਤਿਸੁ ਮਰਣੁ; ਨ ਆਵਣੁ ਜਾਣੁ ॥

naa tis maran; na aavan jaan |

Sant Singh KhalsaThereafter, one does not die, and does not come and go in reincarnation.
Manmohan SinghHe dies not nor suffers he transmigration.
Manmohan Singh (Punjabi)ਉਹ ਮਰਦਾ ਨਹੀਂ, ਨਾਂ ਹੀ ਉਹ ਆਵਾਗਉਣ ਵਿੱਚ ਪੈਂਦੇ ਹਨ।
Fareedkot Teekaਤਿਸ ਮਿਲਾਪ ਵਾਲੇ ਕੌ ਨਾ ਤੋ ਜਨਮ, ਮ੍ਰਿਤੂ ਹੀ ਹੋਤਾ ਹੈ ਔਰ ਨਾ ਜੋਨੀਓਂ ਮੇਂ ਆਵਣਾ, ਜਾਣਾ ਹੋਤਾ ਹੈ; ਵਾ ਮਨ ਦਾ ਆਵਣ ਜਾਣ ਨਹੀਂ ਹੋਤਾ, ਭਾਵ ਸੰਕਲਪ ਮਿਟ ਜਾਤੇ ਹੈਂ॥
Prof. Sahib Singhਉਸ ਮਨੁੱਖ ਨੂੰ ਨਾਹ ਆਤਮਕ ਮੌਤ ਆਉਂਦੀ ਹੈ, ਨਾਹ ਹੀ ਜਨਮ ਮਰਨ ਦਾ ਗੇੜ।

ਪਦ ਅਰਥ ਮਰਣੁ = ਆਤਮਕ ਮੌਤ। ਆਵਣੁ ਜਾਣੁ = ਜਨਮ ਮਰਨ ਦਾ ਗੇੜ।

SikhNet (Spanish)en Verdad, a través de un Estado de Equilibrio, sólo y entonces ese ser no morirá,

ਠਾਕੁਰ ਮਹਿ ਦਾਸੁ; ਦਾਸ ਮਹਿ ਸੋਇ ॥

tthaakur meh daas; daas meh soe |

Sant Singh KhalsaThe Lord's slave is in the Lord, and the Lord is in His slave.
Manmohan SinghIn the Lord is His slave and in the slave is He, the Lord.
Manmohan Singh (Punjabi)ਸਾਈਂ ਵਿੱਚ ਉਸ ਦਾ ਗੋਲਾ ਵਸਦਾ ਹੈ ਤੇ ਗੋਲੇ ਅੰਦਰ ਉਹ ਸਾਈਂ ਨਿਵਾਸ ਕਰਦਾ ਹੈ।
Fareedkot Teekaਵੁਹ ਦਾਸ ਠਾਕਰ ਮੇਂ ਰਹਿਤੇ ਹੈਂ, ਸੋ ਠਾਕਰ ਦਾਸੋਂ ਮੇਂ ਰਹਿਤਾ ਹੈ, ਭਾਵ ਅਭੇਦ ਹੋ ਜਾਤਾ ਹੈ॥
Prof. Sahib Singhਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿਚ ਲੀਨ ਰਹਿੰਦਾ ਹੈ, ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪਰਗਟ ਹੋ ਜਾਂਦਾ ਹੈ।

ਪਦ ਅਰਥ ਸੋਇ = ਉਹ (ਠਾਕੁਰ)।

SikhNet (Spanish)ni se irá, ni vendrá. En el Maestro está el alumno, en el alumno está Él,

ਜਹ ਦੇਖਾ; ਤਹ ਅਵਰੁ. ਨ ਕੋਇ ॥੧॥

jeh dekhaa; teh avar. na koe |1|

Sant Singh KhalsaWherever I look, I see none other than the Lord. ||1||
Manmohan SinghWherever I look, there I see not any other.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਹਰੀ ਤੋਂ ਬਿਨਾ ਕਿਸੇ ਨੂੰ ਨਹੀਂ ਵੇਖਦਾ।
Fareedkot Teekaਤਿਨੋਂ ਨੇ ਜਹਾਂ ਦੇਖਾ ਤਹਾਂ ਵਾਹਿਗੁਰੂ ਬਿਨਾਂ ਔਰ ਕੋਈ ਨਹੀਂ ਦੇਖਾ ਹੈ, ਭਾਵ ਸੇ ਬ੍ਰਹਮ ਦ੍ਰਿਸਟੀ ਭਈ ਹੈ॥੧॥
Prof. Sahib Singhਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ ॥੧॥
SikhNet (Spanish)el Señor, pues a donde sea que volteo a ver, veo nada más que a Dios. (1)

ਗੁਰਮੁਖਿ ਭਗਤਿ; ਸਹਜ ਘਰੁ ਪਾਈਐ ॥

guramukh bhagat; sehaj ghar paaeeai |

Sant Singh KhalsaThe Gurmukhs worship the Lord, and find His celestial home.
Manmohan SinghThrough the Guru, one attains to the Lord's loved worship and mansion.
Manmohan Singh (Punjabi)ਗੁਰਾਂ ਦੇ ਰਾਹੀਂ ਇਨਸਾਨ ਪ੍ਰਭੂ ਦੀ ਪਿਆਰੀ ਉਪਾਸ਼ਨਾ ਅਤੇ ਅਵਸਥਾ ਨੂੰ ਪਾ ਲੈਂਦਾ ਹੈ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਭਗਤੀ ਕਰਨੇ ਸੇ ਹੀ (ਸਹਜ) ਗਿਆਨ ਵਾ ਸਤਿ ਸਰੂਪ ਰਿਦੇ ਘਰ ਮੇਂ ਪਾਈਤਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ (ਆਤਮਕ) ਟਿਕਾਣਾ ਮਿਲ ਜਾਂਦਾ ਹੈ ਜਿਥੇ ਮਨ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਸਹਜ ਘਰੁ = ਅਡੋਲ ਆਤਮਕ ਅਵਸਥਾ ਦਾ ਘਰ।

SikhNet (Spanish)A través del Guru uno obtiene Su Alabanza y el Estado de Equilibrio,

ਬਿਨੁ ਗੁਰ ਭੇਟੇ; ਮਰਿ ਆਈਐ ਜਾਈਐ ॥੧॥ ਰਹਾਉ ॥

bin gur bhette; mar aaeeai jaaeeai |1| rahaau |

Sant Singh KhalsaWithout meeting the Guru, they die, and come and go in reincarnation. ||1||Pause||
Manmohan SinghWithout meeting the Guru, one suffers transmigration after death. Pause.
Manmohan Singh (Punjabi)ਗੁਰਾਂ ਨੂੰ ਮਿਲਣ ਦੇ ਬਾਝੋਂ, ਮੌਤ ਮਗਰੋਂ ਉਹ ਆਵਾਗਉਣ ਵਿੱਚ ਪੈਂਦਾ ਹੈ। ਠਹਿਰਾਉ।
Fareedkot Teekaਗੁਰੋਂ ਕੇ ਮਿਲੇ ਬਿਨਾਂ ਜਨਮ ਮ੍ਰਿਤ ਹੋ ਕਰ ਸੰਸਾਰ ਮੇਂ ਆਵੀ ਜਾਵੀਤਾ ਹੈ, ਭਾਵ ਜਨਮੋਂ ਮੇਂ ਪੜੀਤਾ ਹੈ॥੧॥ ਰਹਾਉ ॥
Prof. Sahib Singh(ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ ॥੧॥ ਰਹਾਉ ॥

ਪਦ ਅਰਥ ਮਰਿ = ਆਤਮਕ ਮੌਤੇ ਮਰ ਕੇ ॥੧॥ ਰਹਾਉ ॥

SikhNet (Spanish)pero sin conocer al Guru, uno sólo va y viene. (1-Pausa)

ਸੋ ਗੁਰੁ ਕਰਉ; ਜਿ ਸਾਚੁ ਦ੍ਰਿੜਾਵੈ ॥

so gur krau; ji saach drirraavai |

Sant Singh KhalsaSo make Him your Guru, who implants the Truth within you,
Manmohan SinghAdopt thou such a Guru, who may implant truth in thee,
Manmohan Singh (Punjabi)ਤੂੰ ਐਸਾ ਗੁਰੂ ਧਾਰਨ ਕਰ, ਜਿਹੜਾ ਤੇਰੇ ਅੰਦਰ ਸੱਚ ਪੱਕਾ ਕਰ ਦੇਵੇ,
Fareedkot Teekaਤਾਂ ਤੇ ਹੇ ਭਾਈ! ਸੋਈ ਗੁਰ ਧਾਰਨ ਕਰੋ ਜੋ ਸਚ ਸਰੂਪ ਕੌ ਰਿਦੇ ਮੇਂ ਦ੍ਰਿੜ ਕਰਵਾਇ ਦੇਵੈ॥
Prof. Sahib Singhਮੈਂ (ਭੀ) ਉਹੀ ਗੁਰੂ ਧਾਰਨਾ ਚਾਹੁੰਦਾ ਹਾਂ ਜੇਹੜਾ ਸਦਾ-ਥਿਰ ਪ੍ਰਭੂ ਨੂੰ (ਮੇਰੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਦੇਵੇ,

ਪਦ ਅਰਥ ਕਰਉ = ਮੈਂ ਕਰਦਾ ਹਾਂ। ਜਿ = ਜੇਹੜਾ। ਸਾਚੁ = ਸਦਾ-ਥਿਰ ਪ੍ਰਭੂ।

SikhNet (Spanish)Yo buscaría por todas partes a ese Guru, quien pudiera instalar la Verdad del Señor en mi mente,

ਅਕਥੁ ਕਥਾਵੈ; ਸਬਦਿ ਮਿਲਾਵੈ ॥

akath kathaavai; sabad milaavai |

Sant Singh Khalsawho leads you to speak the Unspoken Speech, and who merges you in the Word of the Shabad.
Manmohan Singhmake thee utter the Ineffable Lord and unite thee with the Name.
Manmohan Singh (Punjabi)ਤੇਰੇ ਕੋਲੋਂ ਅਕਹਿ ਸੁਆਮੀ ਦਾ ਉਚਾਰਨ ਕਰਵਾਵੇ ਅਤੇ ਮੈਨੂੰ ਨਾਮ ਨਾਲ ਜੋੜ ਦੇਵੇ।
Fareedkot Teekaਪੁਨਾ ਜੋ (ਅਕਥੁ) ਵਾਹਿਗੁਰੂ ਕੀ ਕਥਾ ਕੋ ਤੁਮ ਸੇ ਕਥਨ ਕਰਾਵੈ, ਪੁਨਾ (ਸਬਦਿ) ਬ੍ਰਹਮ ਮੇਂ ਮਿਲਾਇ ਦੇਵੈ॥
Prof. Sahib Singhਜੇਹੜਾ ਮੈਥੋਂ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਵੇ, ਤੇ ਆਪਣੇ ਸ਼ਬਦ ਦੀ ਰਾਹੀਂ ਮੈਨੂੰ ਪ੍ਰਭੂ-ਚਰਨਾਂ ਵਿਚ ਜੋੜ ਦੇਵੇ।

ਪਦ ਅਰਥ ਕਥਾਵੈ = ਸਿਫ਼ਤ-ਸਾਲਾਹ ਕਰਾਂਦਾ ਹੈ।

SikhNet (Spanish)entonarme en la Palabra del Shabd y recitarme el Misterio de lo Indecible.

ਹਰਿ ਕੇ ਲੋਗ; ਅਵਰ ਨਹੀ ਕਾਰਾ ॥

har ke log; avar nahee kaaraa |

Sant Singh KhalsaGod's people have no other work to do;
Manmohan SinghThe men of God's have no other task to do.
Manmohan Singh (Punjabi)ਰੱਬ ਦੇ ਬੰਦਿਆਂ ਨੂੰ ਕੋਈ ਹੋਰ ਕੰਮ ਕਰਨ ਨੂੰ ਹੈ ਹੀ ਨਹੀਂ।
Fareedkot Teekaਜੋ ਹਰੀ ਕੇ ਸੰਤ ਹੈਂ ਤਿਨੋਂ ਕੋ ਔਰ ਕਾਰ ਕੋਈ ਨਹੀਂ ਹੈ॥
Prof. Sahib Singhਪਰਮਾਤਮਾ ਦੇ ਭਗਤ ਨੂੰ (ਸਿਫ਼ਤ-ਸਾਲਾਹ ਤੋਂ ਬਿਨਾ) ਕੋਈ ਹੋਰ ਕਾਰ ਨਹੀਂ (ਸੁੱਝਦੀ)।
SikhNet (Spanish)Los seres de Dios no son atraídos por ninguna otra idea más

ਸਾਚਉ ਠਾਕੁਰੁ; ਸਾਚੁ ਪਿਆਰਾ ॥੨॥

saachau tthaakur; saach piaaraa |2|

Sant Singh Khalsathey love the True Lord and Master, and they love the Truth. ||2||
Manmohan SinghThey love only the True Lord and truth.
Manmohan Singh (Punjabi)ਉਹ ਕੇਵਲ ਸੱਚੇ ਸੁਆਮੀ ਤੇ ਸੱਚ ਨੂੰ ਮੁਹੱਬਤ ਕਰਦੇ ਹਨ।
Fareedkot Teekaਜੋ ਸਚਾ ਠਾਕਰ ਹੈ, ਤਿਨ ਕੋ ਸਚਾ ਪਿਆਰਾ ਹੈ॥੨॥
Prof. Sahib Singhਭਗਤ ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦਾ ਹੈ, ਸਦਾ-ਥਿਰ ਪ੍ਰਭੂ ਉਸ ਨੂੰ ਪਿਆਰਾ ਲੱਗਦਾ ਹੈ ॥੨॥

ਪਦ ਅਰਥ ਸਾਚਉ = ਸਦਾ-ਥਿਰ ਰਹਿਣ ਵਾਲਾ ॥੨॥

SikhNet (Spanish)que la de amar la Verdad del Señor y al Señor Verdadero. (2)

ਤਨ ਮਹਿ ਮਨੂਆ; ਮਨ ਮਹਿ ਸਾਚਾ ॥

tan meh manooaa; man meh saachaa |

Sant Singh KhalsaThe mind is in the body, and the True Lord is in the mind.
Manmohan SinghThe mind is in the body and in the mind is the True One.
Manmohan Singh (Punjabi)ਮਨ ਦੇਹ ਵਿੱਚ ਹੈ ਅਤੇ ਮਨ ਦੇ ਅੰਦਰ ਸਤਿਪੁਰਖ ਹੈ।
Fareedkot Teekaਜਿਸ ਕੇ (ਤਨ) ਸਰੀਰ ਮੇਂ ਮਨ ਹੈ, ਭਾਵ ਸੇ ਮਨ ਕੋ ਅੰਤਰ ਮੁਖ ਕੀਆ ਹੈ ਔਰ ਮਨ ਮੇਂ ਸਾਚ ਵਿਵੇਕ ਵਾ ਧਿਆਨ ਧਾਰਨ ਕੀਆ ਹੈ॥
Prof. Sahib Singhਉਸ ਦਾ ਮਨ ਸਰੀਰ ਦੇ ਅੰਦਰ ਹੀ ਰਹਿੰਦਾ ਹੈ (ਭਾਵ, ਮਾਇਆ-ਮੋਹਿਆ ਦਸੀਂ ਪਾਸੀਂ ਦੌੜਦਾ ਨਹੀਂ (ਫਿਰਦਾ), ਉਸ ਦੇ ਮਨ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ,

ਪਦ ਅਰਥ ਸਾਚਾ = ਸਦਾ-ਥਿਰ ਪ੍ਰਭੂ (ਦਾ ਰੂਪ ਹੋ ਕੇ)।

SikhNet (Spanish)La mente está en el cuerpo, en la mente está el Dios Verdadero,

ਸੋ ਸਾਚਾ. ਮਿਲਿ ਸਾਚੇ ਰਾਚਾ ॥

so saachaa. mil saache raachaa |

Sant Singh KhalsaMerging into the True Lord, one is absorbed into Truth.
Manmohan SinghMeeting with the True One, the mortal is absorbed in Him, the True One.
Manmohan Singh (Punjabi)ਉਸ ਸਤਿਪੁਰਖ ਨਾਲ ਮਿਲ ਕੇ, ਪ੍ਰਾਣੀ ਉਸ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸੋ ਸਚਾ ਪੁਰਸ (ਸਚੇ) ਵਾਹਿਗੁਰੂ ਕੇ ਸਾਥ ਮਿਲਕਰ ਤਿਸ ਕੇ ਸਾਥ (ਰਾਚਾ) ਅਭੇਦ ਹੂਆ ਹੈ॥
Prof. Sahib Singhਉਹ ਸੇਵਕ ਸਦਾ-ਥਿਰ ਪ੍ਰਭੂ ਨੂੰ ਸਿਮਰ ਕੇ ਤੇ ਉਸ ਵਿਚ ਮਿਲ ਕੇ ਉਸ (ਦੀ ਯਾਦ) ਵਿਚ ਲੀਨ ਰਹਿੰਦਾ ਹੈ।
SikhNet (Spanish)y conociendo al Dios Verdadero, uno es fundido en Él.

ਸੇਵਕੁ; ਪ੍ਰਭ ਕੈ ਲਾਗੈ ਪਾਇ ॥

sevak; prabh kai laagai paae |

Sant Singh KhalsaGod's servant bows at His feet.
Manmohan SinghThe Lord's slave repairs to the Lord's feet.
Manmohan Singh (Punjabi)ਪ੍ਰਭੂ ਦਾ ਗੋਲਾ ਪ੍ਰਭੂ ਦੇ ਹੀ ਪੈਰੀ ਪੈਂਦਾ ਹੈ।
Fareedkot Teekaਵੁਹ ਸੇਵਕ ਇਸ ਪ੍ਰਕਾਰ ਪ੍ਰਭੂ ਕੇ ਚਰਨੋਂ ਮੇਂ ਲਾਗਤਾ ਹੈ॥
Prof. Sahib Singhਉਹ ਸੇਵਕ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ,

ਪਦ ਅਰਥ ਪਾਇ = ਚਰਨੀਂ।

SikhNet (Spanish)El Devoto llega a postrarse a los Pies

ਸਤਿਗੁਰੁ ਪੂਰਾ ਮਿਲੈ. ਮਿਲਾਇ ॥੩॥

satigur pooraa milai. milaae |3|

Sant Singh KhalsaMeeting the True Guru, one meets with the Lord. ||3||
Manmohan SinghIf man meets the Perfect True Guru, he makes the Perfect True Guru, he makes him meet with the True Lord.
Manmohan Singh (Punjabi)ਜੇਕਰ ਬੰਦਾ ਪੂਰਨ ਸੱਚੇ ਗੁਰਾਂ ਨੂੰ ਮਿਲ ਪਵੇ, ਤਾਂ ਉਹ ਉਸ ਨੂੰ ਸੱਚੇ ਸੁਆਮੀ ਨਾਲ ਮਿਲਾ ਦਿੰਦੇ ਹਨ।
Fareedkot Teekaਜਿਸ ਕੋ (ਪੂਰਾ) ਬ੍ਰਹਮ ਸ੍ਰੋਤ੍ਰੀ ਬ੍ਰਹਮ ਨੇਸਟੀ ਸਤਿਗੁਰ ਮਿਲੇ, ਵੁਹ ਔਰੋਂ ਕੋ ਭੀ ਹਰੀ ਸਾਥ ਮਿਲਾਇ ਦੇਤਾ ਹੈ॥੩॥
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੩॥
SikhNet (Spanish)del Señor y se encuentra con el Guru Perfecto y Verdadero. (3)

ਆਪਿ ਦਿਖਾਵੈ; ਆਪੇ ਦੇਖੈ ॥

aap dikhaavai; aape dekhai |

Sant Singh KhalsaHe Himself watches over us, and He Himself makes us see.
Manmohan SinghThe Lord Himself sees and Himself makes men see.
Manmohan Singh (Punjabi)ਸੁਆਮੀ ਖੁਦ ਵੇਖਦਾ ਹੈ ਅਤੇ ਖੁਦ ਹੀ ਵਿਖਾਲਦਾ ਹੈ।
Fareedkot Teekaਆਪ ਹੀ ਵਾਹਿਗੁਰੂ ਰੂਪ ਹੋਇ ਕਰ ਅਪਨਾ ਸਰੂਪ ਦਿਖਾਵਤਾ ਹੈ ਔਰ ਆਪ ਹੀ ਜਗ੍ਯਾਸੀ ਰੂਪ ਹੋਇ ਕਰ ਕੇ ਆਪ ਕੋ ਦੇਖਤਾ ਹੈ॥
Prof. Sahib Singhਪਰਮਾਤਮਾ ਆਪਣਾ ਦਰਸਨ ਆਪ ਹੀ (ਗੁਰੂ ਦੀ ਰਾਹੀਂ) ਕਰਾਂਦਾ ਹੈ, ਆਪ ਹੀ (ਸਭ ਜੀਵਾਂ ਦੇ) ਦਿਲ ਦੀ ਜਾਣਦਾ ਹੈ।

ਪਦ ਅਰਥ ਦਿਖਾਵੈ = ਆਪਣਾ ਦਰਸਨ ਕਰਾਂਦਾ ਹੈ। ਦੇਖੈ = (ਜੀਵਾਂ ਦੇ ਕਰਮ) ਵੇਖਦਾ ਹੈ।

SikhNet (Spanish)El Señor Mismo lo ve todo y nos hace ver a nosotros Sus Maravillas.

ਹਠਿ. ਨ ਪਤੀਜੈ; ਨਾ ਬਹੁ ਭੇਖੈ ॥

hatth. na pateejai; naa bahu bhekhai |

Sant Singh KhalsaHe is not pleased by stubborn-mindedness, nor by various religious robes.
Manmohan SinghBy obstinacy, He is pleased not, nor by many religious garbs.
Manmohan Singh (Punjabi)ਹੱਠ-ਕਰਮ ਦੁਆਰਾਵੁਹ ਪ੍ਰਸੰਨ ਨਹੀਂ ਹੁੰਦਾ, ਨਾਂ ਹੀਬੀਹਤੇ ਧਾਰਮਿ ਪਹਿਰਾਵਵਿਆਂ ਦੁਆਰਾ।
Fareedkot Teekaਔਰ ਨਾ ਤੋ ਪ੍ਰੇਮ ਸੇ ਬਿਨਾ ਹਠ ਕਰ ਜਪ ਤਪ ਆਦੀ ਸਾਧਨੋਂ ਸੇ ਔਰ ਨਾ ਬਹੁਤ ਭੇਖੋਂ ਕਰ ਕੇ ਪਤੀਆਵਤਾ ਹੈ ਅਰਥਾਤ ਪ੍ਰਸੰਨ ਹੋਤਾ ਹੈ॥
Prof. Sahib Singh(ਇਸ ਵਾਸਤੇ ਉਹ) ਹਠ ਦੀ ਰਾਹੀਂ ਕੀਤੇ ਕਰਮਾਂ ਉਤੇ ਨਹੀਂ ਪਤੀਜਦਾ, ਨਾਹ ਹੀ ਬਹੁਤੇ (ਧਾਰਮਿਕ) ਭੇਖਾਂ ਤੇ ਪ੍ਰਸੰਨ ਹੁੰਦਾ ਹੈ।

ਪਦ ਅਰਥ ਹਠਿ = ਹਠ ਨਾਲ (ਕੀਤੇ ਤਪ ਆਦਿਕ)।

SikhNet (Spanish)Pero Él no está complacido si uno impone su propia voluntad o se viste con muchos atuendos.

ਘੜਿ ਭਾਡੇ; ਜਿਨਿ ਅੰਮ੍ਰਿਤੁ ਪਾਇਆ ॥

gharr bhaadde; jin amrit paaeaa |

Sant Singh KhalsaHe fashioned the body-vessels, and infused the Ambrosial Nectar into them;
Manmohan SinghHe who has fashioned the vessels and poured the Nectar within them,
Manmohan Singh (Punjabi)ਜਿਸ ਨੇ ਬਰਤਨ ਬਦਾਏ ਹਨ ਅਤੇ ਉਨ੍ਹਾਂ ਵਿੱਚ ਅੰਮ੍ਰਿਤ ਪਾਇਆ ਹੈ,
Fareedkot Teekaਜਿਸ ਨੇ ਸਰੀਰ ਰੂਪੀ ਪਾਤਰ ਘੜ ਕੇ ਅਪਨੀ ਸਤਾ ਰੂਪੀ ਅੰਮ੍ਰਿਤ ਪਾਇਆ ਹੈ॥
Prof. Sahib Singhਜਿਸ ਪ੍ਰਭੂ ਨੇ (ਸਾਰੇ) ਸਰੀਰ ਸਾਜੇ ਹਨ ਤੇ (ਗੁਰੂ ਦੀ ਸਰਨ ਆਏ ਕਿਸੇ ਵਡਭਾਗੀ ਦੇ ਹਿਰਦੇ ਵਿਚ) ਨਾਮ-ਅੰਮ੍ਰਿਤ ਪਾਇਆ ਹੈ,

ਪਦ ਅਰਥ ਘੜਿ = ਘੜ ਕੇ, ਸਾਜ ਕੇ। ਜਿਨਿ = ਜਿਸ (ਪਰਮਾਤਮਾ) ਨੇ।

SikhNet (Spanish)Sólo a través de la Adoración Amorosa de Aquél que construyó los recipientes de nuestros cuerpos y puso el Néctar en su interior,

ਪ੍ਰੇਮ ਭਗਤਿ ਪ੍ਰਭਿ; ਮਨੁ ਪਤੀਆਇਆ ॥੪॥

prem bhagat prabh; man pateeaeaa |4|

Sant Singh KhalsaGod's Mind is pleased only by loving devotional worship. ||4||
Manmohan Singhthat Lord mind is pleased only with the loving-worship.
Manmohan Singh (Punjabi)ਉਸ ਸੁਆਮੀ ਦਾ ਚਿੱਤ ਕੇਵਲ ਪਿਆਰ-ਭਾਸ਼ਨਾ ਨਾਲ ਪ੍ਰਸੰਨ ਹੁੰਦਾ ਹੈ।
Fareedkot Teekaਤਿਸ ਪ੍ਰਭੂ ਕਾ ਮਨ ਪ੍ਰੇਮਾ ਭਗਤੀ ਕਰ ਕੇ ਪਤੀਆਇਆ, ਭਾਵ ਪ੍ਰਸੰਨ ਹੂਆ ਹੈ॥
Prof. Sahib Singhਉਸੇ ਪ੍ਰਭੂ ਨੇ ਉਸ ਦਾ ਮਨ ਪ੍ਰੇਮਾ ਭਗਤੀ ਵਿਚ ਜੋੜਿਆ ਹੈ ॥੪॥

ਪਦ ਅਰਥ ਪ੍ਰਭਿ = ਪ੍ਰਭੂ ਨੇ ॥੪॥

SikhNet (Spanish)la mente es saciada. (4)

ਪੜਿ ਪੜਿ ਭੂਲਹਿ; ਚੋਟਾ ਖਾਹਿ ॥

parr parr bhooleh; chottaa khaeh |

Sant Singh KhalsaReading and studying, one becomes confused, and suffers punishment.
Manmohan SinghBy reading and reading, man forgets the Name and suffers punishment.
Manmohan Singh (Punjabi)ਬਹੁਤਾ ਪੜ੍ਹਨ ਨਾਲ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਦੁੱਖ ਸਹਾਰਦਾ ਹੈ।
Fareedkot Teekaਜੋ ਪੁਰਸ ਪੜ ਪੜ ਕਰ ਅਭਿਮਾਨ ਮੇਂ ਭੂਲਤੇ ਹੈਂ, ਸੋ ਜਮ ਕੀਆਂ ਚੋਟਾਂ ਖਾਤੇ ਹੈਂ॥
Prof. Sahib Singhਜੇਹੜੇ ਮਨੁੱਖ (ਵਿੱਦਿਆ) ਪੜ੍ਹ ਪੜ੍ਹ ਕੇ (ਵਿੱਦਿਆ ਦੇ ਮਾਣ ਵਿਚ ਹੀ ਸਿਮਰਨ ਤੋਂ) ਖੁੰਝ ਜਾਂਦੇ ਹਨ ਉਹ (ਆਤਮਕ ਮੌਤ ਦੀਆਂ) ਚੋਟਾਂ ਸਹਿੰਦੇ ਹਨ।
SikhNet (Spanish)El hombre lee y lee y se pierde en sus lecturas

ਬਹੁਤੁ ਸਿਆਣਪ; ਆਵਹਿ ਜਾਹਿ ॥

bahut siaanap; aaveh jaeh |

Sant Singh KhalsaBy great cleverness, one is consigned to coming and going in reincarnation.
Manmohan SinghThrough his excessive cleverness, he continues coming and going.
Manmohan Singh (Punjabi)ਆਪਣੀ ਬਹੁਤੀ ਚਾਲਾਕੀ ਰਾਹੀਂ ਉਹ (ਸੰਸਾਰ ਵਿੱਚ) ਆਉਂਦਾ ਤੇ ਜਾਂਦਾ ਹੈ।
Fareedkot Teekaਨਾਮ ਜਾਤ ਸੇ ਬਿਨਾ ਔਰ (ਸਿਆਣਪ) ਚਤਰਾਈਆਂ ਕਰਨੇ ਤੇ ਆਵਤੇ, ਜਾਵਤੇ, ਭਾਵ ਸੇ ਜਨਮੋਂ ਕੋ ਪਾਵਤੇ ਹੈਂ॥
Prof. Sahib Singh(ਵਿੱਦਿਆ ਦੀ) ਬਹੁਤੀ ਚਤੁਰਾਈ ਦੇ ਕਾਰਨ ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ।
SikhNet (Spanish)y mientras más afila su intelecto, más va y viene.

ਨਾਮੁ ਜਪੈ; ਭਉ ਭੋਜਨੁ ਖਾਇ ॥

naam japai; bhau bhojan khaae |

Sant Singh KhalsaOne who chants the Naam, the Name of the Lord, and eats the food of the Fear of God
Manmohan SinghHe, who utters the Name and eats the fare of God's fear,
Manmohan Singh (Punjabi)ਜੋ ਨਾਮ ਦਾ ਉਚਾਰਨ ਕਰਦਾ ਹੈ ਅਤੇ ਰੱਬ ਦੇ ਡਰ ਦਾ ਖਾਣਾ ਖਾਂਦਾ ਹੈ,
Fareedkot Teekaਜੋ ਪੁਰਸ ਨਾਮ ਜਪਤੇ ਹੈਂ ਔਰ ਵਾਹਿਗੁਰੂ ਕੇ ਭੈ ਕਾ ਭੋਜਨ ਖਾਤੇ ਹੈਂ॥
Prof. Sahib Singhਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਦੇ ਡਰ-ਅਦਬ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾਂਦਾ ਹੈ,

ਪਦ ਅਰਥ ਭੋਜਨੁ = (ਆਤਮਕ) ਖ਼ੁਰਾਕ। {ਨੋਟ: ਲਫ਼ਜ਼ 'ਖਾਇ' ਅਤੇ 'ਖਾਹਿ' ਦਾ ਫ਼ਰਕ ਚੇਤੇ ਰੱਖਣ ਜੋਗ ਹੈ}।

SikhNet (Spanish)Si él contempla el Nombre del Señor, si su mente se alimenta del Fervor del Señor y si sirve a su Dios,

ਗੁਰਮੁਖਿ ਸੇਵਕ ਰਹੇ ਸਮਾਇ ॥੫॥

guramukh sevak rahe samaae |5|

Sant Singh Khalsabecomes Gurmukh, the Lord's servant, and remains absorbed in the Lord. ||5||
Manmohan Singhbecomes a pious slave and remains absorbed in the Lord.
Manmohan Singh (Punjabi)ਉਹ ਪਵਿਤ੍ਰ ਗੋਲਾ ਥੀ ਵੰਞਦਾ ਹੈ ਅਤੇ ਪ੍ਰਭੂ ਵਿੱਚ ਲੀਨ ਹੋਇਆ ਰਹਿੰਦਾ ਹੈ।
Fareedkot Teekaਸੋ ਸੇਵਕ ਗੁਰਮੁਖਤਾ ਕਰ ਕੇ ਹਰੀ ਮੇਂ ਸਮਾਇ ਰਹੇ ਹੈਂ॥੫॥
Prof. Sahib Singhਉਹ ਸੇਵਕ ਗੁਰੂ ਦੀ ਸਰਨ ਪੈ ਕੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੫॥
SikhNet (Spanish)entonces él, por la Gracia del Guru, se inmerge en Dios. (5)

ਪੂਜਿ ਸਿਲਾ ਤੀਰਥ ਬਨ ਵਾਸਾ ॥

pooj silaa teerath ban vaasaa |

Sant Singh KhalsaHe worships stones, dwells at sacred shrines of pilgrimage and in the jungles,
Manmohan SinghThe man worship stone, abides in holy places and jungles,
Manmohan Singh (Punjabi)ਆਦਮੀ ਪੱਥਰ ਪੂਜਦਾ ਹੈ, ਪਵਿੱਤਰ ਅਸਥਾਨਾਂ ਤੇ ਜੰਗਲਾਂ ਵਿੱਚ ਵਸਦਾ ਹੈ,
Fareedkot Teekaਔਰ ਜੋ ਪਖੰਡ ਕੋ ਧਾਰ ਕਰ ਪਰੇਮ ਸੇ ਬਿਨਾਂ ਪਾਹਨੋਂ ਕੀ, ਭਾਵ ਸੇ ਠਾਕਰ ਪੂਜਾ ਔ ਤੀਰਥ ਜਾਤ੍ਰਾ ਪੁਨਾ ਬਨ ਮੇਂ ਨਿਵਾਸ ਕਰਤੇ ਹੈਂ॥
Prof. Sahib Singhਜੇਹੜਾ ਮਨੁੱਖ ਪੱਥਰ (ਦੀਆਂ ਮੂਰਤੀਆਂ) ਪੂਜਦਾ ਰਿਹਾ, ਤੀਰਥਾਂ ਦੇ ਇਸ਼ਨਾਨ ਕਰਦਾ ਰਿਹਾ, ਜੰਗਲਾਂ ਵਿਚ ਨਿਵਾਸ ਰੱਖਦਾ ਰਿਹਾ,

ਪਦ ਅਰਥ ਪੂਜਿ = ਪੂਜ ਕੇ। ਸਿਲਾ = ਪੱਥਰ (ਦੀਆਂ ਮੂਰਤੀਆਂ)।

SikhNet (Spanish)Si uno alaba alguna piedra o se va a vivir en los bosques o en los lugares santos,

ਭਰਮਤ ਡੋਲਤ ਭਏ ਉਦਾਸਾ ॥

bharamat ddolat bhe udaasaa |

Sant Singh Khalsawanders, roams around and becomes a renunciate.
Manmohan Singhwanders, wavers and becomes a renouncer.
Manmohan Singh (Punjabi)ਰਟਨ ਕਰਦਾ ਅਤੇ ਡਿਕੋਡੇਲੇ ਖਾਂਦਾ ਹੈ ਅਤੇ ਤਿਆਗੀ ਥੀ ਵੰਞਦਾ ਹੈ।
Fareedkot Teekaਸੋ ਉਦਾਸ ਭਏ ਹੂਏ ਡੋਲਤੇ ਫਿਰਤੇ ਹੈਂ॥
Prof. Sahib Singhਤਿਆਗੀ ਬਣ ਕੇ ਥਾਂ ਥਾਂ ਭਟਕਦਾ ਡੋਲਦਾ ਫਿਰਿਆ (ਤੇ ਇਹਨਾਂ ਹੀ ਕਰਮਾਂ ਨੂੰ ਧਰਮ ਸਮਝਦਾ ਰਿਹਾ),
SikhNet (Spanish)o vaga sin rumbo pidiendo limosna, volviéndose asceta, eso en sí no lo va a purificar,

ਮਨਿ ਮੈਲੈ; ਸੂਚਾ ਕਿਉ ਹੋਇ ॥

man mailai; soochaa kiau hoe |

Sant Singh KhalsaBut his mind is still filthy - how can he become pure?
Manmohan SinghBut with the filthy mind, how can he become pure?
Manmohan Singh (Punjabi)ਗੰਦੇ ਚਿੱਤ ਨਾਲ ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?
Fareedkot Teekaਜਿਸ ਕਾ (ਮਨੁ) ਅੰਤਸਕਰਨ ਮਲੀਨ ਹੈ, ਸੋ ਪੁਰਸ (ਸੂਚਾ) ਪਵਿਤ੍ਰ ਕੈਸੇ ਹੋਵੈ, ਭਾਵ ਸੇ ਨਹੀਂ ਹੋਤਾ॥
Prof. Sahib Singhਜੇ ਉਸ ਦਾ ਮਨ ਮੈਲਾ ਹੀ ਰਿਹਾ, ਤਾਂ ਉਹ ਪਵਿਤ੍ਰ ਕਿਵੇਂ ਹੋ ਸਕਦਾ ਹੈ?

ਪਦ ਅਰਥ ਮਨਿ ਮੈਲੇ = ਮੈਲੇ ਮਨ ਦੀ ਰਾਹੀਂ, ਜੇ ਮਨ ਮੈਲਾ ਹੀ ਰਿਹਾ। ਸੂਚਾ = ਪਵਿਤ੍ਰ।

SikhNet (Spanish)pues su mente es la que está impura.

ਸਾਚਿ ਮਿਲੈ; ਪਾਵੈ ਪਤਿ ਸੋਇ ॥੬॥

saach milai; paavai pat soe |6|

Sant Singh KhalsaOne who meets the True Lord obtains honor. ||6||
Manmohan SinghHe, who meets the true Lord, obtains honour.
Manmohan Singh (Punjabi)ਜੋ ਸੱਚੇ ਸੁਆਮੀ ਨੂੰ ਮਿਲ ਪੈਂਦਾ ਹੈ, ਉਹ ਇੱਜ਼ਤ ਆਬਰੂ ਪਾ ਲੈਂਦਾ ਹੈ।
Fareedkot Teekaਕਿਉਂਕਿ ਜੋ ਸਾਚੇ ਨਾਮ ਵਾ ਸਤਿਗੁਰੋਂ ਕੋ ਮਿਲਤਾ ਹੈ, ਸੋਈ ਪਤਿਸਟਾ ਕੋ ਪਾਵਤਾ ਹੈ॥੬॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ (ਸਿਮਰਨ ਦੀ ਰਾਹੀਂ) ਲੀਨ ਹੁੰਦਾ ਹੈ (ਉਹੀ ਪਵਿਤ੍ਰ ਹੁੰਦਾ ਹੈ, ਤੇ) ਉਹ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ ॥੬॥

ਪਦ ਅਰਥ ਪਤਿ = ਇੱਜ਼ਤ ॥੬॥

SikhNet (Spanish)Pero si uno recibe la Verdad, uno logra rescatar su honor. (6)

ਆਚਾਰਾ ਵੀਚਾਰੁ ਸਰੀਰਿ ॥

aachaaraa veechaar sareer |

Sant Singh KhalsaOne who embodies good conduct and contemplative meditation,
Manmohan SinghHe who is the embodiment of pious deeds and meditation,
Manmohan Singh (Punjabi)ਜੋ ਨੇਕ ਅਮਲਾਂ ਤੇ ਸਿਮਰਨ ਦਾ ਸਰੂਪ ਹੈ ਉਸ ਦੀ ਆਤਮਾ,
Fareedkot Teekaਜਿਸ ਨੇ ਸਰਬ ਅਚਾਰੋਂ ਅਰਥਾਤ ਕਰਮੋਂ ਸੇ ਅਧਕ ਜਾਨ ਕਰ ਵੀਚਾਰ ਰੂਪੀ ਅਚਾਰ ਸਰੀਰ ਮੇਂ ਧਾਰਨ ਕੀਆ ਹੈ॥
Prof. Sahib Singhਜਿਸ ਦੇ ਅੰਦਰ ਉੱਚਾ ਆਚਰਨ ਭੀ ਹੈ ਤੇ ਉੱਚੀ (ਆਤਮਕ) ਸੂਝ ਭੀ ਹੈ,

ਪਦ ਅਰਥ ਆਚਾਰਾ = ਆਚਰਨ। ਵੀਚਾਰੁ = ਉੱਚੀ ਵਿਚਾਰ। ਸਰੀਰਿ = ਸਰੀਰ ਵਿਚ, ਮਨੁੱਖ ਵਿਚ।

SikhNet (Spanish)Hacia Aquél que tiene la Conducta Correcta y Sabiduría en su interior.

ਆਦਿ ਜੁਗਾਦਿ ਸਹਜਿ ਮਨੁ ਧੀਰਿ ॥

aad jugaad sehaj man dheer |

Sant Singh Khalsahis mind abides in intuitive poise and contentment, since the beginning of time, and throughout the ages.
Manmohan Singhhis soul abides in celestial bliss and contentedness till eternity.
Manmohan Singh (Punjabi)ਅਨੰਦਤ ਤੋੜੀ ਬੈਕੁੰਠੀ ਅਨੰਦ ਅਤੇ ਸੰਤੁਸ਼ਟਤਾ ਅੰਦਰ ਵਸਦੀ ਹੈ।
Fareedkot Teekaਤਿਸ ਕਾ ਮਨ ਆਦਿ ਜੁਗਾਦਿ ਅਰਥਾਤ ਸਰਬ ਸਮੇਂ (ਸਹਜ) ਸਾਂਤੀ ਕੋ ਪਾਇ ਕਰ ਧੀਰਜ ਕੋ ਪ੍ਰਾਪਤਿ ਹੂਆ ਹੈ॥
Prof. Sahib Singhਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਤੇ ਗੰਭੀਰ ਰਹਿੰਦਾ ਹੈ,

ਪਦ ਅਰਥ ਸਹਜਿ = ਅਡੋਲ ਆਤਮਕ ਅਵਸਥਾ ਵਿਚ। ਆਦਿ ਜੁਗਾਦਿ = ਸਦਾ ਹੀ। ਧੀਰਿ = ਧੀਰੇ, ਗੰਭੀਰ ਬਣਿਆ ਰਹਿੰਦਾ ਹੈ।

SikhNet (Spanish)Hacia Aquél que habita desde el principio de los tiempos

ਪਲ ਪੰਕਜ ਮਹਿ ਕੋਟਿ ਉਧਾਰੇ ॥

pal pankaj meh kott udhaare |

Sant Singh KhalsaIn the twinkling of an eye, he saves millions.
Manmohan SinghHe, who in the twinkling of an eye, saves millions,
Manmohan Singh (Punjabi)ਜੋ ਅੱਖ ਦੇ ਫੇਰੇ ਵਿੱਚ ਕ੍ਰੋੜਾਂ ਨੂੰ ਤਾਰ ਦਿੰਦਾ ਹੈ,
Fareedkot Teekaਤਿਨੋਂ ਨੇ ਹਰੀ ਕੇ ਚਰਨ ਕਵਲੋਂ ਕਾ ਧਿਆਨ ਕਰਵਾਇ ਕਰ ਪਲ ਮੇਂ ਕੋਟਾਨ ਕੋਟ ਜੀਵ ਉਧਾਰੇ ਹੈਂ, ਭਾਵ ਕਲ੍ਯਾਨ ਕੀਏ ਹੈਂ॥
Prof. Sahib Singhਜੋ ਅੱਖ ਝਮਕਣ ਦੇ ਸਮੇ ਵਿਚ ਕ੍ਰੋੜਾਂ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ,

ਪਦ ਅਰਥ ਪੰਕਜ = ਕਮਲ {ਪੰਕ = ਚਿੱਕੜ। ਜ = ਜੰਮਿਆ ਹੋਇਆ} ਨੋਟ: ਇਥੇ 'ਕਮਲ' ਨੂੰ 'ਅੱਖ' ਨਾਲ ਉਪਮਾ ਦਿੱਤੀ ਗਈ ਹੈ। ਪਲ ਪੰਕਜ ਮਹਿ = ਅੱਖ ਦੇ ਫਰਕਣ ਜਿਤਨੇ ਸਮੇ ਵਿਚ।

SikhNet (Spanish)en toda Paz y Contentamiento, y a Quien en un parpadeo de Su Mirada Maravillosa,

ਕਰਿ ਕਿਰਪਾ; ਗੁਰੁ ਮੇਲਿ ਪਿਆਰੇ ॥੭॥

kar kirapaa; gur mel piaare |7|

Sant Singh KhalsaHave mercy on me, O my Beloved, and let me meet the Guru. ||7||
Manmohan SinghO my Beloved, mercifully make me meet such a Guru.
Manmohan Singh (Punjabi)ਹੇ ਮੇਰੇ ਪ੍ਰੀਤਮ! ਕਿਰਪਾ ਕਰ ਕੇ ਮੈਨੂੰ ਐਸੇ ਗੁਰਾਂ ਨਾਲ ਮਿਲਾ ਦੇ।
Fareedkot Teekaਜਿਸ ਪਰ ਪਿਆਰੇ ਵਾਹਿਗੁਰੂ ਨੇ ਕਿਰਪਾ ਕਰ ਕੇ ਐਸੇ ਸਤਿਗੁਰ ਮੇਲੇ ਹੈਂ॥੭॥☬ਅਰ ਇਸ ਪ੍ਰਕਾਰ ਬੇਨਤੀ ਕਰਤੇ ਹੈਂ:
Prof. Sahib Singhਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਉਹ ਗੁਰੂ ਮਿਲਾ ॥੭॥

ਪਦ ਅਰਥ ਪਿਆਰੇ = ਹੇ ਪਿਆਰੇ ਪ੍ਰਭੂ! ॥੭॥

SikhNet (Spanish)salva a millones de almas, oh Amor, guíame, guíame hasta tal Guru por Misericordia. (7)

ਕਿਸੁ ਆਗੈ, ਪ੍ਰਭ ਤੁਧੁ ਸਾਲਾਹੀ ॥

kis aagai, prabh tudh saalaahee |

Sant Singh KhalsaUnto whom, O God, should I praise You?
Manmohan SinghBefore whom, O Lord should I praise Thee?
Manmohan Singh (Punjabi)ਕੀਹਦੇ ਮੂਹਰੇ, ਹੇ ਸਾਹਿਬ! ਮੈਂ ਤੇਰੀ ਮਹਿਮਾ ਕਰਾਂ?
Fareedkot Teekaਹੇ ਪ੍ਰਭੂ! ਕਿਸ ਕੇ ਆਗੇ ਮੈਂ ਤੁਝ ਕੋ ਸਲਾਹੋਂ, ਭਾਵ ਸੇ ਉਸਤਤੀ ਕਰੋਂ॥
Prof. Sahib Singhਹੇ ਪ੍ਰਭੂ! ਮੈਂ ਕਿਸ ਬੰਦੇ ਅੱਗੇ ਤੇਰੀ ਸਿਫ਼ਤ-ਸਾਲਾਹ ਕਰਾਂ?
SikhNet (Spanish)Oh Dios, ¿a quién voy a alabar,

ਤੁਧੁ ਬਿਨੁ ਦੂਜਾ; ਮੈ. ਕੋ ਨਾਹੀ ॥

tudh bin doojaa; mai. ko naahee |

Sant Singh KhalsaWithout You, there is no other at all.
Manmohan SinghSave Thee, there is no another for me.
Manmohan Singh (Punjabi)ਤੇਰੇ ਬਗੈਰ ਮੇਰੇ ਲਈ ਕੋਈ ਹੋਰ ਨਹੀਂ।
Fareedkot Teekaਕਿਉਂਕਿ ਤੇਰੇ ਬਿਨਾ ਦੂਸਰਾ ਮੇਰਾ ਕੋਈ ਸਹਾਈ ਨਹੀਂ ਹੈ॥
Prof. Sahib Singhਮੈਨੂੰ ਤਾਂ ਤੈਥੋਂ ਬਿਨਾ ਹੋਰ ਕੋਈ ਕਿਤੇ ਦਿੱਸਦਾ ਹੀ ਨਹੀਂ।

ਪਦ ਅਰਥ ਮੈ = ਮੈਨੂੰ। ਕੋ = ਕੋਈ (ਜੀਵ)।

SikhNet (Spanish)cuando no hay nadie más que Tú?

ਜਿਉ ਤੁਧੁ ਭਾਵੈ; ਤਿਉ ਰਾਖੁ ਰਜਾਇ ॥

jiau tudh bhaavai; tiau raakh rajaae |

Sant Singh KhalsaAs it pleases You, keep me under Your Will.
Manmohan SinghAs it pleases Thee, so keep me Thou in Thy will.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਆਪਣੀ ਰਜ਼ਾ ਵਿੱਚ ਰੱਖ।
Fareedkot Teekaਤਾਂ ਤੇ ਜਿਸ ਪ੍ਰਕਾਰ ਤੁਝ ਕੋ ਭਾਵੈ ਤੈਸੇ ਅਪਨੀ (ਰਜਾਇ) ਆਗ੍ਯਾ ਮੇਂ ਰਾਖ॥
Prof. Sahib Singhਜਿਵੇਂ ਤੇਰੀ ਮੇਹਰ ਹੋਵੇ ਮੈਨੂੰ ਆਪਣੀ ਰਜ਼ਾ ਵਿਚ ਰੱਖ,

ਪਦ ਅਰਥ ਰਜਾਇ = ਆਪਣੀ ਰਜ਼ਾ ਵਿਚ।

SikhNet (Spanish)Consérvame, oh Señor, así como es Tu Voluntad,

ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥

naanak sehaj bhaae gun gaae |8|2|

Sant Singh KhalsaNanak, with intuitive poise and natural love, sings Your Glorious Praises. ||8||2||
Manmohan SinghNanak instinctively, sings Thine praise.
Manmohan Singh (Punjabi)ਨਾਨਕ, ਸੁਤੇ ਸਿਧ ਹੀ, ਤੇਰੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਏਹੀ ਕਿਰਪਾ ਕਰ ਜੋ (ਸਹਜਿ) ਸੁਭਾਵਕ ਹੀ (ਭਾਇ) ਪ੍ਰੇਮ ਕਰ ਕੇ ਤੇਰੇ ਗੁਣੋਂ ਕੋ ਗਾਵਤਾ ਰਹੂੰ॥੮॥੨॥
Prof. Sahib Singhਨਾਨਕ ਆਖਦਾ ਹੈ- (ਹੇ ਪ੍ਰਭੂ! ਤੇਰਾ ਦਾਸ) ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਤੇਰੇ ਪ੍ਰੇਮ ਵਿਚ ਟਿਕ ਕੇ ਤੇਰੇ ਗੁਣ ਗਾਵੇ ॥੮॥੨॥
SikhNet (Spanish)para que pueda yo entonar Tu Alabanza de manera espontánea. (8-2
Answers quote the Granth verbatim with Ang citations. AI commentary is not Gurbani and not a religious ruling.