ੴ

ਸਿੱਖਬਾਣੀ · SikhBani

ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥

jo jo joonee aaeo tih tih urajhaaeo maanas janam sanjog...
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 686, 687 · 22 lines
Translations

ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ॥

dhanaasaree mahalaa 5 ghar 6 asattapadee | Ang 686

Sant Singh KhalsaDhanaasaree, Fifth Mehl, Sixth House, Ashtapadee:
Manmohan SinghDhanasri 5th Guru. Ashtpadi.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ ਅਸ਼ਟਪਦੀ।
Prof. Sahib Singhਰਾਗ ਧਨਾਸਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Dhanasri, Mejl Guru Aryan, Quinto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 686

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੋ ਜੋ ਜੂਨੀ ਆਇਓ. ਤਿਹ ਤਿਹ ਉਰਝਾਇਓ; ਮਾਣਸ ਜਨਮੁ ਸੰਜੋਗਿ ਪਾਇਆ ॥

jo jo joonee aaeo. tih tih urajhaaeo; maanas janam sanjog paaeaa | Ang 686

Sant Singh KhalsaWhoever is born into the world, is entangled in it; human birth is obtained only by good destiny.
Manmohan SinghThrough good fortune the human birth is obtained, but who-so-ever comes into life, that very one is entangled in the world.
Manmohan Singh (Punjabi)ਚੰਗੇ ਭਾਗਾਂ ਰਾਹੀਂ ਮਨੁੱਖੀ ਜਨਮ ਪ੍ਰਾਪਤ ਹੁੰਦਾ ਹੈ, ਪ੍ਰੰਤੂ ਜਿਹੜਾ ਕੋਈ ਭੀ ਜਨਮ ਵਿੱਚ ਆਉਂਦਾ ਹੈ, ਉਹੋ ਓਹੋ ਹੀ ਸੰਸਾਰ ਵਿੱਚ ਫਸ ਜਾਂਦਾ ਹੈ।
Fareedkot Teekaਹੇ ਭਾਈ! (ਜੋ ਜੋ) ਜਿਸ ਜਿਸ ਜੋਨੀ ਮੇਂ ਜੀਵ ਆਇਆ ਹੈ, ਉਸ ਉਸ ਮੇਂ ਉਰਝ ਰਹਾ ਅਰਥਾਤ ਫਸ ਰਿਹਾ ਹੈ, ਕਿਆ ਤਿਸ ਕੋ ਅਖੀ ਜਾਨ ਕਰ ਭੂਲਾ ਹੂਆ ਹੈ ਔਰ ਪੂਰਬਲੇ ਕਰਮੋਂ ਕੇ ਸੰਜੋਗ ਕਰ ਕੇ ਇਹ ਮਨੁਖ ਜਨਮ ਪਾਇਆ ਹੈ॥☬ਇਸ ਜਨਮ ਕੋ ਪਾਇਕਰ ਐਸੇ ਬੇਨਤੀ ਕਰੇ:
Prof. Sahib Singhਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ। ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ।

ਪਦ ਅਰਥ ਜੋ ਜੋ = ਜੇਹੜਾ ਜੇਹੜਾ (ਜੀਵ)। ਤਿਹ ਤਿਹ = ਉਸੇ ਉਸੇ (ਜੂਨ) ਵਿਚ। ਉਰਝਾਇਓ = (ਮਾਇਆ ਦੇ ਮੋਹ ਵਿਚ) ਫਸਿਆ ਹੋਇਆ ਹੈ। ਸੰਜੋਗਿ = ਚੰਗੀ ਕਿਸਮਤ ਨਾਲ।

SikhNet (Spanish)Qué afortunado es uno de ser bendecido con el nacimiento humano, pero quien sea que llega a esta vida se involucra en el mundo.

ਤਾ ਕੀ ਹੈ ਓਟ ਸਾਧ. ਰਾਖਹੁ ਦੇ ਕਰਿ ਹਾਥ; ਕਰਿ ਕਿਰਪਾ. ਮੇਲਹੁ ਹਰਿ ਰਾਇਆ ॥੧॥

taa kee hai ott saadh. raakhahu de kar haath; kar kirapaa. melahu har raaeaa |1| Ang 686

Sant Singh KhalsaI look to Your support, O Holy Saint; give me Your hand, and protect me. By Your Grace, let me meet the Lord, my King. ||1||
Manmohan SinghI look to thine refuge, O the Saint Guru, save me by extending thy hand and mercifully unite me with God, the King.
Manmohan Singh (Punjabi)ਮੈਂ ਤੇਰੀ ਪਨਾਹ ਤਕਾਈ ਹੈ, ਹੇ ਸੰਤ ਗੁਰਦੇਵ ਜੀ! ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰ ਅਤੇ ਮਿਹਰ ਧਾਰ ਕੇ ਮੈਨੂੰ, ਹੇ ਪਾਤਿਸ਼ਾਹ, ਪ੍ਰਮੇਸ਼ਰ ਨਾਲ ਮਿਲਾ ਦੇ।
Fareedkot Teekaਹੇ ਸੰਤ ਰੂਪ ਸਤਿਗੁਰੋਂ! ਮੈਂ ਆਪ ਕੀ (ਓਟ) ਸਰਣ ਹੀ ਰਖ੍ਯਾ ਕਰਨੇਹਾਰੀ (ਤਾਕੀ) ਦੇਖੀ ਹੈ। ਤਾਂ ਤੇ ਅਬ ਮੇਰੇ ਕੋ ਜਮਸਾਸਨਾ ਸੇ ਹਾਥ ਦੇ ਕਰ ਰਾਖੋ ਔਰ ਕਿਰਪਾ ਕਰ ਕੇ ਮੇਰੇ ਕੋ ਸਰਬ ਕੇ ਰਾਜਾ ਹਰੀ ਸਾਥ ਮਿਲਾਵੋ॥੧॥
Prof. Sahib Singhਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ। ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ। ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ॥੧॥

ਪਦ ਅਰਥ ਤਾਕੀ ਹੈ = (ਮੈਂ) ਤੱਕੀ ਹੈ। ਸਾਧ = ਹੇ ਗੁਰੂ! ਦੇ ਕਰਿ = ਦੇ ਕੇ। ਹਾਥ = {ਬਹੁ-ਵਚਨ} ਦੋਵੇਂ ਹੱਥ। ਹਰਿ ਰਾਇਆ = ਪ੍ਰਭੂ ਪਾਤਿਸ਼ਾਹ ॥੧॥

SikhNet (Spanish)Busco Tu Soporte, oh Santo, dame Tu Mano y protégeme, por Tu Gracia déjame encontrar a mi Señor, mi Rey. (1)

ਅਨਿਕ ਜਨਮ ਭ੍ਰਮਿ; ਥਿਤਿ. ਨਹੀ ਪਾਈ ॥

anik janam bhram; thit. nahee paaee | Ang 686

Sant Singh KhalsaI wandered through countless incarnations, but I did not find stability anywhere.
Manmohan SinghI have wandered thorough various births, but have not found stability anywhere.
Manmohan Singh (Punjabi)ਮੈਂ ਅਨੇਕਾਂ ਜਨਮਾਂ ਅੰਦਰ ਭਟਕਿਆ ਹਾਂ, ਪਰ ਮੈਨੂੰ ਕਿਧਰੇ ਭੀ ਸਥਿਰਤਾ ਪ੍ਰਾਪਤ ਨਹੀਂ ਹੋਈ।
Fareedkot Teekaਮੈਂ ਐਸੇ ਮਨੋਰਥ ਕਰਤਾ ਹੂੰ ਅਨੇਕ ਜਨਮੋਂ ਮੇਂ ਭਰਮਤਿਆਂ ਹੋਇਆਂ ਇਸਥਿਤੀ ਨਹੀਂ ਪਾਈ ਹੈ॥
Prof. Sahib Singhਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ।

ਪਦ ਅਰਥ ਭ੍ਰਮਿ = ਭਟਕ ਕੇ। ਥਿਤਿ = {स्थिति} ਟਿਕਾਉ। ਪਾਈ = ਲੱਭੀ।

SikhNet (Spanish)He vagado a través de muchos nacimientos, pero por nada he logrado encontrar Paz alguna.

ਕਰਉ ਸੇਵਾ. ਗੁਰ ਲਾਗਉ ਚਰਨ; ਗੋਵਿੰਦ ਜੀ ਕਾ ਮਾਰਗੁ. ਦੇਹੁ ਜੀ ਬਤਾਈ ॥੧॥ ਰਹਾਉ ॥

krau sevaa. gur laagau charan; govind jee kaa maarag. dehu jee bataaee |1| rahaau | Ang 686

Sant Singh KhalsaI serve the Guru, and I fall at His feet, praying, "O Dear Lord of the Universe, please, show me the way." ||1||Pause||
Manmohan SinghI serve my Guru, fall at his feet and say "Pray, show me the way of my sire World-Lord". Pause.
Manmohan Singh (Punjabi)ਮੈਂ ਆਪਣੇ ਗੁਰਾਂ ਦੀ ਘਾਲ ਕਮਾਉਂਦਾ ਹਾਂ, ਉਨ੍ਹਾਂ ਦੇ ਪੈਰੀ ਪੈਂਦਾ ਹਾਂ ਅਤੇ ਆਖਦਾ ਹਾਂ, "ਮੈਨੂੰ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦਾ ਰਸਤਾ ਦੱਸੋ।" ਠਹਿਰਾਉ।
Fareedkot Teekaਤਾਂ ਤੇ ਸਤਿਗੁਰੋਂ ਕੀ ਚਰਨੀ ਲਾਗੋ ਅਰ ਸੇਵਾ ਕਰੋ, ਪੁਨਾ ਐਸੇ ਬੇਨਤੀ ਕਰੋ: ਹੇ ਗੁਰੋ! ਮੇਰੇ ਕੋ ਗੋਬਿੰਦ ਕੇ ਪਾਵਣੇ ਕਾ ਮਾਰਗ ਬਤਾਇ ਦੀਜੀਏ॥੧॥ ਰਹਾਉ ॥
Prof. Sahib Singhਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ॥੧॥ ਰਹਾਉ ॥

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਗੁਰ = ਹੇ ਗੁਰੂ! ਲਾਗਉਂ, ਮੈਂ ਲੱਗਦਾ ਹਾਂ। ਮਾਰਗੁ = ਰਸਤਾ। ਬਤਾਈ ਦੇਹੁ = ਬਤਾਇ ਦੇਹੁ ॥੧॥ ਰਹਾਉ ॥

SikhNet (Spanish)Ahora sirvo a mi Guru, aferrado a Sus Pies y le pido que por favor me muestre el Sendero hasta mi Dios. (1-Pausa)

ਅਨਿਕ ਉਪਾਵ ਕਰਉ. ਮਾਇਆ ਕਉ ਬਚਿਤਿ ਧਰਉ; ਮੇਰੀ ਮੇਰੀ ਕਰਤ. ਸਦ ਹੀ ਵਿਹਾਵੈ ॥

anik upaav krau. maaeaa kau bachit dhrau; meree meree karat. sad hee vihaavai | Ang 686

Sant Singh KhalsaI have tried so many things to acquire the wealth of Maya, and to cherish it in my mind; I have passed my life constantly crying out, "Mine, mine!"
Manmohan SinghI make many efforts to acquire wealth, cherish it in my mind and pass my life ever crying "This is mine, this is mine".
Manmohan Singh (Punjabi)ਮੈਂ ਧਨ-ਦੌਲਤ ਪ੍ਰਾਪਤ ਕਰ ਲਈ ਬਹੁਤੇ ਉਪਰਾਲੇ ਕਰਦਾ ਹਾਂ, ਆਪਣੇ ਮਨ ਇਸ ਨੂੰ ਪਿਆਰ ਕਰਦਾ ਹਾਂ ਅਤੇ ਹਮੇਸ਼ਾਂ "ਇਹ ਮੇਰੀ ਹੈ, ਇਹ ਮੇਰੀ ਹੈ" ਕਹਿੰਦਿਆਂ ਮੇਰੀ ਉਮਰ ਬੀਤਦੀ ਹੈ।
Fareedkot Teekaਅਨੇਕ ਉਪਾਵ ਅਰਥਾਤ ਉਦਮ ਕਰਤਾ ਹੂੰ, ਮਾਇਆ ਕੋ (ਬਚਿਤਿ) ਵਿਸੇਸ ਕਰ ਚਿਤ ਮੇਂ ਵਾਚਿਤ ਕੇ ਬੀਚ ਧਾਰਨ ਕਰਤਾ ਹੂੰ ਔਰ ਮੇਰੇ ਕੋ ਮੇਰੀ ਮੇਰੀ ਕਰਤਿਆ ਹੀ ਸਦਾ ਆਯੂ ਬੀਤਤੀ ਹੈ॥
Prof. Sahib Singhਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ 'ਮੇਰੀ ਮਾਇਆ, ਮੇਰੀ ਮਾਇਆ' ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ।

ਪਦ ਅਰਥ ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ। ਕਉ = ਦੀ ਖ਼ਾਤਰ। ਬਚਿਤਿ = ਚਿੱਤ ਵਿਚ ਚੰਗੀ ਤਰ੍ਹਾਂ। ਚਿਤਿ = ਚਿੱਤ ਵਿਚ। ਧਰਉ = ਧਰਉਂ, ਮੈਂ ਧਰਦਾ ਹਾਂ। ਕਰਤ = ਕਰਦਿਆਂ। ਸਦ = ਸਦਾ।

SikhNet (Spanish)Todo el tiempo trato de hacerme de bienes de todo tipo, también trato tenazmente de aferrarme a la Maya y paso mis días diciendo, “esto es mío, eso es mío”.

ਕੋਈ ਐਸੋ ਰੇ ਭੇਟੈ ਸੰਤੁ. ਮੇਰੀ ਲਾਹੈ ਸਗਲ ਚਿੰਤ; ਠਾਕੁਰ ਸਿਉ. ਮੇਰਾ ਰੰਗੁ ਲਾਵੈ ॥੨॥

koee aiso re bhettai sant. meree laahai sagal chint; tthaakur siau. meraa rang laavai |2| Ang 687

Sant Singh KhalsaIs there any such Saint, who would meet with me, take away my anxiety, and lead me to enshrine love for my Lord and Master. ||2||
Manmohan SinghIs there any such saint, who may meet, me, shake of all my anxiety and make me enshrine love for my Lord.
Manmohan Singh (Punjabi)ਕੀ ਕੋਈ ਐਹੋ ਜੇਹਾ ਸਾਧੂ ਹੈ ਜੋ ਮੈਨੂੰ ਆ ਕੇ ਮਿਲੇ ਮੇਰਾ ਸਾਰਾ ਫਿਕਰ ਦੂਰ ਕਰ ਦੇਵੇ ਅਤੇ ਮੇਰੇ ਪ੍ਰਭੂ ਨਾਲ ਮੇਰਾ ਪਿਆਰ ਪਾ ਦੇਵੇ।
Fareedkot Teekaਹੇ ਭਾਈ! ਐਸਾ ਸੰਤ ਮਿਲੇ ਜੋ ਮੇਰੀ ਸਰਬ ਚਿੰਤਾ ਕੋ ਦੂਰ ਕਰੈ ਔਰ ਠਾਕਰ ਜੀ ਸੇ ਮੇਰਾ (ਰੰਗੁ) ਪਰੇਮ ਲਗਾਵੈ॥੨॥
Prof. Sahib Singh(ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ॥੨॥

ਪਦ ਅਰਥ ਰੇ = ਹੇ ਭਾਈ! ਭੇਟੈ = ਮਿਲ ਪਏ। ਲਾਹੈ = ਦੂਰ ਕਰ ਦੇਵੇ। ਸਿਉ = ਨਾਲ। ਰੰਗੁ = ਪਿਆਰ। ਲਾਵੈ = ਜੋੜ ਦੇਵੇ ॥੨॥

SikhNet (Spanish)¿Habrá tal Santo, que se encuentre conmigo, que disipe mis ansiedades y me haga enaltecer a Dios, mi Maestro? (2)

ਪੜੇ ਰੇ ਸਗਲ ਬੇਦ. ਨਹ ਚੂਕੈ. ਮਨ ਭੇਦ; ਇਕੁ ਖਿਨੁ. ਨ ਧੀਰਹਿ. ਮੇਰੇ ਘਰ ਕੇ ਪੰਚਾ ॥

parre re sagal bed. neh chookai. man bhed; ik khin. na dheereh. mere ghar ke panchaa | Ang 687

Sant Singh KhalsaI have read all the Vedas, and yet the sense of separation in my mind still has not been removed; the five thieves of my house are not quieted, even for an instant.
Manmohan SinghI have read all the Vedas, but my mind's separation from God is removed not and the five demons of my house are stilled not even for an instant.
Manmohan Singh (Punjabi)ਮੈਂ ਸਾਰੇ ਵੇਦ ਵਾਚੇ ਹਨ, ਪ੍ਰੰਤੂ ਮੇਰੇ ਚਿੱਤ ਦੀ ਰੱਬ ਨਾਲੋਂ ਜੁਦਾਇਗੀ ਦੂਰ ਨਹੀਂ ਹੋਈ ਅਤੇ ਮੇਰੇ ਮਨ ਦੇ ਪੰਜੇ ਭੂਤਨੇ, ਇਕ ਛਿਨ ਭਰ ਲਈ ਭੀ ਚੁੱਪ (ਧੀਰਜ) ਨਹੀਂ ਕਰਦੇ।
Fareedkot Teekaਹੇ ਭਾਈ! ਮੈਨੇ ਸਰਬ ਬੇਦ ਭੀ ਪੜ੍ਹੇ ਹੈਂ ਪਰੰਤੂ ਮਨ ਤੇ ਭੇਦ ਬੁਧੀ ਦੂਰ ਨਹੀਂ ਭਈ, ਮੇਰੇ ਘਰ ਕੇ ਪੰਚ ਜੋ ਕਾਮ ਕਰੋਧ ਆਦਿ ਹੈਂ, ਸੋ ਖਿਨ ਮਾਤਰ ਭੀ ਨਹੀਂ (ਧੀਰਹਿ) ਠਹਿਰਤੇ ਹੈਂ॥
Prof. Sahib Singhਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ।

ਪਦ ਅਰਥ ਰੇ = ਹੇ ਭਾਈ! ਸਗਲ = ਸਾਰੇ। ਚੂਕੈ = ਮੁੱਕਦਾ। ਭੇਦ = ਵਿੱਥ। ਧੀਰਹਿ = ਧੀਰਜ ਕਰਦੇ। ਪੰਚਾ = ਗਿਆਨ-ਇੰਦ੍ਰੇ।

SikhNet (Spanish)He leído los Vedas, pero mi mente sigue aferrada a la duda, porque las cinco pasiones, esos cinco enemigos no se han calmado ni siquiera un momento.

ਕੋਈ ਐਸੋ ਰੇ ਭਗਤੁ. ਜੁ ਮਾਇਆ ਤੇ ਰਹਤੁ; ਇਕੁ ਅੰਮ੍ਰਿਤ ਨਾਮੁ. ਮੇਰੈ ਰਿਦੈ ਸਿੰਚਾ ॥੩॥

koee aiso re bhagat. ju maaeaa te rehat; ik amrit naam. merai ridai sinchaa |3| Ang 687

Sant Singh KhalsaIs there any devotee, who is unattached to Maya, who may irrigate my mind with the Ambrosial Naam, the Name of the One Lord? ||3||
Manmohan SinghIs there any such devotee, who is detached from the worldly attachments and who may irrigate my mind with the one Nectar-Name.
Manmohan Singh (Punjabi)ਕੀ ਕੋਈ ਐਹੋ ਜੇਹਾ ਪ੍ਰੇਮੀ ਹੈ, ਜੋ ਸੰਸਾਰੀ ਪਦਾਰਥਾਂ ਤੋਂ ਨਿਰਲੇਪ ਹੈ, ਅਤੇ ਜੋ ਇਕ ਅੰਮ੍ਰਿਤ ਸਰੂਪ-ਨਾਮ ਨੂੰ ਮੇਰੇ ਮਨ ਵਿੱਚ ਰਮਾ ਦੇਵੇ।
Fareedkot Teekaਹੇ ਭਾਈ! ਐਸਾ ਭੀ ਕੋਈ ਭਗਤੁ ਹੈ, ਜੋ ਮਾਇਆ ਕੀ ਪ੍ਰੀਤ ਸੇ ਰਹਿਤ ਕਰ ਕੇ ਮੇਰੇ ਰਿਦੇ ਮੇਂ ਏਕ ਅੰਮ੍ਰਿਤ ਨਾਮ ਕਾ ਸਿੰਚਨ ਕਰੇ॥੩॥
Prof. Sahib Singhਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ ॥੩॥

ਪਦ ਅਰਥ ਰਹਤੁ = ਨਿਰਲੇਪ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਿਦੈ = ਹਿਰਦੇ ਵਿਚ। ਸਿੰਚਾ = ਸਿੰਜ ਦੇਵੇ ॥੩॥

SikhNet (Spanish)¿Existe algún Devoto que esté desapegado de Maya y que pueda irrigar la granja de mi corazón con el Néctar del Nombre de Dios? (3)

ਜੇਤੇ ਰੇ. ਤੀਰਥ ਨਾਏ, ਅਹੰਬੁਧਿ ਮੈਲੁ ਲਾਏ; ਘਰ ਕੋ ਠਾਕੁਰੁ. ਇਕੁ ਤਿਲੁ, ਨ ਮਾਨੈ ॥

jete re. teerath naae, ahanbudh mail laae; ghar ko tthaakur. ik til, na maanai | Ang 687

Sant Singh KhalsaIn spite of the many places of pilgrimage for people to bathe in, their minds are still stained by their stubborn ego; the Lord Master is not pleased by this at all.
Manmohan SinghAs many places of pilgrimage, the man bathes at, so much more the dirt of mental ego he gathers and the Lord of the mind is pleases not even a bit.
Manmohan Singh (Punjabi)ਜਿੰਨੇ ਜ਼ਿਆਦਾ ਯਾਤ੍ਰਾ ਅਸਥਾਨਾਂ ਉਤੇ ਇਨਸਾਨ ਨ੍ਹਾਉਂਦੇ ਹੈ, ਉਨ੍ਹਾਂ ਹੀ ਆਤਮਕ ਹੰਕਾਰ ਦਾ ਗੰਦ ਉਸ ਨੂੰ ਚਿਮੜਦਾ ਹੈ ਅਤੇ ਮਨ ਦਾ ਮਾਲਕ ਇਕ ਭੋਰਾ ਭਰ ਭੀ ਖੁਸ਼ ਨਹੀਂ ਹੁੰਦਾ।
Fareedkot Teekaਹੇ ਭਾਈ! ਜਿਤਨੇ ਤੀਰਥ ਇਸਨਾਨ ਕਰੇ, ਤਿਨੋਂ ਕਰ ਕੇ ਅਹੰਬੁਧੀ ਕਰ ਉਲਟੀ ਪਾਪ ਵਾ ਵਿਕਾਰ ਰੂਪੀ ਮਲਨਤਾ ਕਾ ਹੀ ਲਗਾਵਣਾ ਕੀਆ। (ਘਰ) ਸਰੀਰ ਕਾ ਮਾਲਕ ਜੋ ਮਨ ਹੈ ਇਕ ਤਿਲ ਅਰਥਾਤ ਥੋੜੇ ਮਾਤ੍ਰ ਭੀ ਮਾਨਤਾ ਨ ਭਯਾ, ਭਾਵ ਸੇ ਇਨ ਕਰਮੋਂ ਕੇ ਕਰਨੇ ਕਰ ਕੇ ਮਨ ਨੇ ਇਸਥਿਤੀ ਨਹੀਂ ਪਾਈ; ਵਾ ਘਰ ਦਾ ਠਾਕਰ ਪਰਮੇਸਰ ਹੰਕਾਰ ਕਰਨੇ ਤੇ ਇਨ ਕਰਮੋਂ ਕੋ ਇਕ ਤਿਲ ਮਾਤ੍ਰ ਨਹੀਂ ਮਾਨਤਾ ਹੈ॥
Prof. Sahib Singhਹੇ ਭਾਈ! ਜਿਤਨੇ ਭੀ ਤੀਰਥ ਹਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ; ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦੇਂਦੇ ਹਨ, (ਇਹਨਾਂ ਤੀਰਥ-ਇਸ਼ਨਾਨਾਂ ਨਾਲ) ਪਰਮਾਤਮਾ ਰਤਾ ਭਰ ਭੀ ਪ੍ਰਸੰਨ ਨਹੀਂ ਹੁੰਦਾ।

ਪਦ ਅਰਥ ਜੇਤੇ = ਜਿਤਨੇ ਹੀ। ਅਹੰਬੁਧਿ = ਹਉਮੈ ਵਾਲੀ ਅਕਲ। ਘਰ ਕੋ ਠਾਕੁਰੁ = ਹਿਰਦੇ ਘਰ ਦਾ ਮਾਲਕ ਪ੍ਰਭੂ। ਮਾਨੈ = ਮੰਨਦਾ, ਪਤੀਜਦਾ।

SikhNet (Spanish)Mientras más se bañe uno en lugares santos, más impureza junta, pues el Señor que habita en nuestro interior no va a estar complacido ni siquiera un poquito.

ਕਦਿ ਪਾਵਉ ਸਾਧਸੰਗੁ. ਹਰਿ ਹਰਿ ਸਦਾ ਆਨੰਦੁ; ਗਿਆਨ ਅੰਜਨਿ. ਮੇਰਾ ਮਨੁ ਇਸਨਾਨੈ ॥੪॥

kad paavau saadhasang. har har sadaa aanand; giaan anjan. meraa man isanaanai |4| Ang 687

Sant Singh KhalsaWhen will I find the Saadh Sangat, the Company of the Holy? There, I shall be always in the ecstasy of the Lord, Har, Har, and my mind shall take its cleansing bath in the healing ointment of spiritual wisdom. ||4||
Manmohan SinghWhen shall I obtain the society of the saints, in which I shall ever enjoy the Lord God's bliss? My soul shall bathe therein and I shall attain the eye-slave of gnosis.
Manmohan Singh (Punjabi)ਮੈਨੂੰ ਐਸੀ ਸਤਿ ਸੰਗਤ ਕਦੋ ਪ੍ਰਾਪਤ ਹੋਵੇਗੀ, ਜਿਸ ਵਿੱਚ ਮੈਂ ਹਮੇਸ਼ਾਂ ਹੀ ਸੁਆਮੀ ਵਾਹਿਗੁਰੂ ਦੀ ਖੁਸ਼ੀ ਨੂੰ ਮਾਣਾਂਗਾ, ਮੇਰੀ ਆਤਮਾ ਉਸ ਵਿੱਚ ਇਸ਼ਨਾਨ ਕਰੂਗੀ ਅਤੇ ਮੈਨੂੰ ਬ੍ਰਹਮ-ਬੋਧ ਦਾ ਸੁਰਮਾ ਪ੍ਰਾਪਤ ਹੋ ਜਾਵੇਗਾ।
Fareedkot Teekaਤਾਂ ਤੇ ਕਬ ਸਤਸੰਗ ਮੇਰੇ ਕੋ ਪ੍ਰਾਪਤਿ ਹੋਵੈ? ਜਿਨ ਕੀ ਕਿਰਪਾ ਸੇ ਹਰਿ ਹਰਿ ਨਾਮ ਜਾਪ ਕਰ ਸਦਾ ਮੇਰਾ ਮਨ ਅਨੰਦ ਰਹੇ ਔਰ ਗਿਆਨ ਰੂਪੀ ਅੰਜਨ ਕਰ ਕੇ ਮੇਰਾ ਮਨ (ਇਸਨਾਨੇ) ਪਵਿਤ੍ਰ ਹੋਵੈ? ॥੪॥☬ਪ੍ਰਸ਼ਨ: ਬ੍ਰਹਮਚਰਜ ਆਦਿ ਸੁਭ ਕਰਮ ਮਨ ਕੇ ਸੁਧ ਕਰਨੇਹਾਰੇ ਤੁਮ ਨੇ ਨਹੀਂ ਕੀਏ ਹੋਵੇਂਗੇ?☬ਉੱਤਰ:
Prof. Sahib Singh(ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਕਦੇ ਸਾਧ ਸੰਗਤਿ ਪ੍ਰਾਪਤ ਕਰ ਸਕਾਂ, (ਸਾਧ ਸੰਗਤਿ ਦੀ ਬਰਕਤਿ ਨਾਲ ਮਨ ਵਿਚ) ਸਦਾ ਆਤਮਕ ਆਨੰਦ ਬਣਿਆ ਰਹੇ, ਤੇ, ਮੇਰਾ ਮਨ ਗਿਆਨ ਦੇ ਸੁਰਮੇ ਨਾਲ (ਆਪਣੇ ਆਪ ਨੂੰ) ਪਵਿਤ੍ਰ ਕਰ ਲਏ ॥੪॥

ਪਦ ਅਰਥ ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ। ਸੰਗੁ = ਸਾਥ, ਮਿਲਾਪ। ਅੰਜਨਿ = ਸੁਰਮੇ ਨਾਲ ॥੪॥

SikhNet (Spanish)Oh, ¿cuándo podré encontrar a la Sociedad de los Santos para que así pueda habitar siempre en el Éxtasis del Señor y me pueda bañar en las aguas de la Sabiduría? (4)

ਸਗਲ ਅਸ੍ਰਮ ਕੀਨੇ. ਮਨੂਆ, ਨਹ ਪਤੀਨੇ; ਬਿਬੇਕਹੀਨ ਦੇਹੀ ਧੋਏ ॥

sagal asram keene. manooaa, neh pateene; bibekaheen dehee dhoe | Ang 687

Sant Singh KhalsaI have followed the four stages of life, but my mind is not satisfied; I wash my body, but it is totally lacking in understanding.
Manmohan SinghI have practised all the four stages of life and my body, devoid of divine knowledge, I have washed as well, but my mind is pleases not.
Manmohan Singh (Punjabi)ਮੈਂ ਜੀਵਨ ਦੀਆਂ ਸਮੂਹ (ਚਾਰਾਂ ਹੀ) ਅਵਸਥਾਵਾਂ ਦੀ ਅਭਿਆਸ ਕੀਤਾ ਹੈ ਅਤੇ ਆਪਣੇ ਬ੍ਰਹਮ ਵੀਚਾਰ ਰਹਿਤ ਸਰੀਰ ਨੂੰ ਭੀ ਧੋਤਾ ਹੈ। ਪ੍ਰੰਤੂ ਮੇਰਾ ਮਨ ਪ੍ਰਸੰਨ ਨਹੀਂ ਹੋਇਆ।
Fareedkot Teekaਹੇ ਭਾਈ! ਬ੍ਰਹਮਚਰਜ ਆਦਿ ਸੰਪੂਰਨ ਆਸ੍ਰਮੋ ਧਰਮ ਭੀ ਕੀਏ, (ਪਰੰਤੂ) ਤਿਨੋਂ ਕਰ ਕੇ ਹਰੀ ਮੇਂ ਇਹ (ਮਨੂਆ) ਅੰਤਸਕਰਨ ਪਤੀਆਏ ਨਹੀਂ, ਬਿਬੇਕ ਸੇ ਹੀਨ ਹੋ ਕਰ ਕੇਵਲ ਦੇਹੀ ਕਾ ਹੀ ਧੋਵਣਾ ਕਰਤੇ ਹੈਂ॥
Prof. Sahib Singhਹੇ ਭਾਈ! ਸਾਰੇ ਹੀ ਆਸ੍ਰਮਾਂ ਦੇ ਧਰਮ ਕਮਾਇਆਂ ਭੀ ਮਨ ਨਹੀਂ ਪਤੀਜਦਾ। ਵਿਚਾਰ-ਹੀਨ ਮਨੁੱਖ ਸਿਰਫ਼ ਸਰੀਰ ਨੂੰ ਹੀ ਸਾਫ਼-ਸੁਥਰਾ ਕਰਦੇ ਰਹਿੰਦੇ ਹਨ।

ਪਦ ਅਰਥ ਆਸ੍ਰਮ = ਸਾਰੀ ਉਮਰ ਦੇ ਚਾਰ ਹਿੱਸਿਆਂ ਦੇ ਵਖ ਵਖ ਧਰਮ {ਬ੍ਰਹਮ ਚਰਜ, ਗ੍ਰਿਹਸਥ, ਵਾਨਪ੍ਰਸਥ, ਸੰਨਿਆਸ; ਇਹ ਹਨ ਚਾਰ ਆਸ੍ਰਮ}। ਬਿਬੇਕਹੀਨ = ਵਿਚਾਰ ਤੋਂ ਸੱਖਣਾ। ਦੇਹੀ = ਸਰੀਰ।

SikhNet (Spanish)Practiqué todas las disciplinas posibles en la vida y aún así mi mente nunca estuvo complacida, lavé el cuerpo privado de Sabiduría.

ਕੋਈ ਪਾਈਐ ਰੇ ਪੁਰਖੁ ਬਿਧਾਤਾ. ਪਾਰਬ੍ਰਹਮ ਕੈ ਰੰਗਿ ਰਾਤਾ; ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥

koee paaeeai re purakh bidhaataa. paarabraham kai rang raataa; mere man kee duramat mal khoe |5| Ang 687

Sant Singh KhalsaIf only I could meet some devotee of the Supreme Lord God, imbued with the Lord's Love, who could eradicate the filthy evil-mindedness from my mind. ||5||
Manmohan SinghMay I meet some such saint of the Lord Creator, who is imbued with the supreme Lord's love. He shall eradicate the filth of the mal-intellect of my mind.
Manmohan Singh (Punjabi)ਮੈਨੂੰ ਸੁਆਮੀ ਸਿਰਜਣਹਾਰ ਦਾ ਕੋਈ ਐਸਾ ਸਾਧੂ ਮਿਲ ਪਵੇ, ਜੋ ਧਰਮ ਪ੍ਰਭੂ ਦੇ ਪਿਆਰ ਨਾਲ ਰੰਗਿਆ ਹੋਇਆ ਹੋਵੇ, ਉਹ ਮੇਰੇ ਚਿੱਤ ਦੀ ਖੋਟੀ ਸਮਝ ਦੀ ਗੰਦਗੀ ਦਾ ਨਾਮ ਨਿਸ਼ਾਨ ਮਿਟਾ ਦੇਵੇਗਾ।
Fareedkot Teekaਹੇ ਭਾਈ! ਕੋਈ ਬਿਧਾਤਾ ਪੁਰਖ ਪਾਰਬ੍ਰਹਮ ਕੇ (ਰੰਗਿ) ਪ੍ਰੇਮ ਮੇਂ ਰਾਤਾ ਹੂਆ ਪਾਈਐ, ਤਬ ਵਹੁ ਮੇਰੇ ਮਨ ਕੀ ਖੋਟੀ ਮਤਿ ਰੂਪ ਮੈਲ ਕੋ (ਖੋਏ) ਦੂਰ ਕਰੈ॥੫॥
Prof. Sahib Singhਹੇ ਭਾਈ! (ਮੇਰੀ ਇਹ ਲਾਲਸਾ ਹੈ ਕਿ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ, ਪਰਮਾਤਮਾ ਦਾ ਰੂਪ ਕੋਈ ਮਹਾ ਪੁਰਖ ਲੱਭ ਪਏ, ਤੇ, ਉਹ ਮੇਰੇ ਮਨ ਦੀ ਭੈੜੀ ਮਤਿ ਦੀ ਮੈਲ ਦੂਰ ਕਰ ਦੇਵੇ ॥੫॥

ਪਦ ਅਰਥ ਬਿਧਾਤਾ = ਕਰਤਾਰ। ਕੈ ਰੰਗਿ = ਦੇ ਪ੍ਰੇਮ ਵਿਚ। ਰਾਤਾ = ਰੰਗਿਆ ਹੋਇਆ ॥੫॥

SikhNet (Spanish)Ahora busco encontrarme con la Gran Alma, Quien está imbuida en el Amor del Señor y Quien erradica el cochambre de mi mente. (5)

ਕਰਮ ਧਰਮ ਜੁਗਤਾ. ਨਿਮਖ. ਨ ਹੇਤੁ ਕਰਤਾ; ਗਰਬਿ ਗਰਬਿ ਪੜੈ. ਕਹੀ ਨ ਲੇਖੈ ॥

karam dharam jugataa. nimakh. na het karataa; garab garab parrai. kahee na lekhai | Ang 687

Sant Singh KhalsaOne who is attached to religious rituals, does not love the Lord, even for an instant; he is filled with pride, and he is of no account.
Manmohan SinghThe man, who is attached to the ritualistic creeds, loves not his Lord even for an instant and is puffed up with excessive ego, is of no account.
Manmohan Singh (Punjabi)ਜਿਹੜਾ ਇਨਸਾਨ ਕਰਮਕਾਂਡੀ ਅਕੀਦਿਆਂ ਨਾਲ ਜੁੜਿਆ ਹੋਇਆ ਹੈ, ਪ੍ਰਭੂ ਨੂੰ ਇਕ ਛਿਨ ਲਈ ਭੀ ਪ੍ਰੇਮ ਨਹੀਂ ਕਰਦਾ, ਅਤੇ ਹਉਮੈ ਹੰਕਾਰ ਨਾਲ ਫੁੱਲਿਆ ਫਿਰਦਾ ਹੈ ਉਹ ਕਿਸੇ ਭੀ ਹਿਸਾਬ-ਕਿਤਾਬ ਵਿੱਚ ਨਹੀਂ।
Fareedkot Teekaਔਰ ਜੋ ਜੀਵ ਸਕਾਮ ਕਰਮ ਧਰਮੋਂ ਮੇਂ (ਜੁਗਤਾ) ਜੁੜਿਆ ਹੂਆ ਵਹਿਗੁਰੂ ਮੇਂ ਏਕ ਖਿਨ ਮਾਤ੍ਰ ਪ੍ਰੇਮ ਨਹੀਂ ਕਰਤਾ ਹੈ ਔਰ ਮਨ ਤਨ ਸੇ ਹੰਕਾਰ ਕਰਤਾ ਹੈ, ਸੋ ਕਿਸੀ ਲੇਖੈ ਨਹੀਂ ਹੈ, ਭਾਵ ਸੇ ਨਿਸਫਲ ਹੈ ॥
Prof. Sahib Singhਹੇ ਭਾਈ! ਜੇਹੜਾ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮਾਂ ਵਿਚ ਹੀ ਰੁੱਝਾ ਰਹਿੰਦਾ ਹੈ, ਰਤਾ-ਭਰ ਸਮੇ ਲਈ ਭੀ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ, (ਉਹ ਇਹਨਾਂ ਕੀਤੇ ਕਰਮਾਂ ਦੇ ਆਸਰੇ) ਮੁੜ ਮੁੜ ਅਹੰਕਾਰ ਵਿਚ ਟਿਕਿਆ ਰਹਿੰਦਾ ਹੈ, (ਇਹਨਾਂ ਕੀਤੇ ਧਾਰਮਿਕ ਕਰਮਾਂ ਵਿਚੋਂ ਕੋਈ ਭੀ ਕਰਮ) ਕਿਸੇ ਕੰਮ ਨਹੀਂ ਆਉਂਦਾ।

ਪਦ ਅਰਥ ਕਰਮ ਧਰਮ = ਮਿਥੇ ਹੋਏ ਧਾਰਮਿਕ ਕਰਮ। ਕਰਮ ਧਰਮ ਜੁਗਤਾ = (ਤੀਰਥ ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮਾਂ ਵਿਚ ਰੁੱਝਾ ਹੋਇਆ। ਨਿਮਖ = ਅੱਖ ਝਮਕਣ ਜਿਤਨਾ ਸਮਾ। ਹੇਤੁ = (ਪ੍ਰਭੂ ਨਾਲ) ਪ੍ਰੇਮ। ਗਰਬਿ ਗਰਬਿ = ਮੁੜ ਮੁੜ ਅਹੰਕਾਰ ਵਿਚ। ਪੜੈ = ਪੈਂਦਾ ਹੈ।

SikhNet (Spanish)Fui devoto y seguí la ética y la moralidad de las enseñanzas, pero no amé a mi Dios ni por un momento, estaba inflado por mi ego, pero todo esto de nada me ayudó.

ਜਿਸੁ ਭੇਟੀਐ ਸਫਲ ਮੂਰਤਿ. ਕਰੈ ਸਦਾ ਕੀਰਤਿ; ਗੁਰ ਪਰਸਾਦਿ. ਕੋਊ ਨੇਤ੍ਰਹੁ ਪੇਖੈ ॥੬॥

jis bhetteeai safal moorat. karai sadaa keerat; gur parasaad. koaoo netrahu pekhai |6| Ang 687

Sant Singh KhalsaOne who meets with the rewarding personality of the Guru, continually sings the Kirtan of the Lord's Praises. By Guru's Grace, such a rare one beholds the Lord with his eyes. ||6||
Manmohan SinghHe, who meets, with the accredited personality of the Guru, ever sings the Lord praise. By Guru's grace, some rare one sees the Lord with his eyes.
Manmohan Singh (Punjabi)ਜੋ ਗੁਰਾਂ ਦੀ ਅਮੋਘ (ਸਫਲ) ਵਿਅਕਤੀ ਨੂੰ ਮਿਲ ਪੈਂਦਾ ਹੈ, ਉਹ ਹਮੇਸ਼ਾਂ ਹੀ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਜਣਾ ਹੀ ਪ੍ਰਭੂ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ।
Fareedkot Teekaਜਿਸ ਕੋ ਸਤਿਗੁਰੂ ਸਫਲ ਮੂਰਤਿ ਮਿਲੇ ਸੋ ਸਦਾ ਹਰੀ ਕੀ ਕੀਰਤੀ ਕਰੇ, ਗੁਰੋਂ ਕੀ ਕ੍ਰਿਪਾ ਕਰ ਕੇ ਸੋ ਕੋਈ ਤਿਸ ਹਰੀ ਕੌ ਨੇਤ੍ਰੋਂ ਸੇ ਦੇਖਤਾ ਹੈ ॥੬॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲੈਂਦਾ ਹੈ ॥੬॥

ਪਦ ਅਰਥ ਜਿਸੁ = ਜਿਸ ਮਨੁੱਖ ਨੂੰ। ਭੇਟੀਐ = ਮਿਲਦਾ ਹੈ। ਸਫਲ ਮੂਰਤਿ = ਉਹ ਗੁਰੂ ਜਿਸ ਦੀ ਹਸਤੀ ਸਾਰੇ ਫਲ ਦੇਂਦੀ ਹੈ। ਕੀਰਤਿ = ਸਿਫ਼ਤ-ਸਾਲਾਹ। ਪਰਸਾਦਿ = ਕਿਰਪਾ ਨਾਲ ॥੬॥

SikhNet (Spanish)Extraordinario es aquél que logra ver al Guru Cumplidor de deseos, encontrándolo, uno canta las Alabanzas del Señor. (6)

ਮਨਹਠਿ ਜੋ ਕਮਾਵੈ. ਤਿਲੁ, ਨ ਲੇਖੈ ਪਾਵੈ; ਬਗੁਲ ਜਿਉ ਧਿਆਨੁ ਲਾਵੈ. ਮਾਇਆ ਰੇ ਧਾਰੀ ॥

manahatth jo kamaavai. til, na lekhai paavai; bagul jiau dhiaan laavai. maaeaa re dhaaree | Ang 687

Sant Singh KhalsaOne who acts through stubbornness is of no account at all; like a crane, he pretends to meditate, but he is still stuck in Maya.
Manmohan SinghThe mammon worshipper, who acts through his mind's obstinacy and fixes his attention like a crane, is not in account even a bit.
Manmohan Singh (Punjabi)ਦੌਲਤ ਦਾ ਪੁਜਾਰੀ ਜੋ ਆਪਣੇ ਮਨ ਦੀ ਜਿੱਤ ਰਾਹੀਂ ਕੰਮ ਕਰਦਾ ਹੈ, ਅਤੇ ਬਗਲੇ ਦੀ ਮਾਨੰਦ ਆਪਣੀ ਬਿਰਤੀ ਜੋੜਦਾ ਹੈ, ਉਹ ਭੋਰਾ ਭਰ ਭੀ ਲੇਖੇ ਪੱਤੇ ਨਹੀਂ ਆਉਂਦਾ।
Fareedkot Teekaਔਰ ਮਨ ਕੇ ਹਠ ਕਰ ਕੇ ਜੀਵ ਕਰਮ ਕਮਾਵਤਾ ਹੈ, ਹੇ ਭਾਈ! (ਮਾਇਆ) ਛਲ ਕੋ ਧਾਰ ਕਰ ਬਗਲੇ ਵਤ ਧਿਆਨ ਲਗਾਵਤਾ ਹੈ। ਤਿਨ ਕਰਮੋਂ ਕੋ ਸੋ ਵਾਹਿਗੁਰੂ ਇਕ ਤਿਲ ਮਾਤ੍ਰ ਲੇਖੇ ਨਹੀਂ ਪਾਵਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਮਨ ਦੇ ਹਠ ਨਾਲ (ਤਪ ਆਦਿਕ ਘਾਲ) ਕਰਦਾ ਹੈ, (ਪਰਮਾਤਮਾ ਉਸਦੀ ਇਸ ਮੇਹਨਤ ਨੂੰ) ਰਤਾ ਭਰ ਭੀ ਪਰਵਾਨ ਨਹੀਂ ਕਰਦਾ (ਕਿਉਂਕਿ) ਹੇ ਭਾਈ! ਉਹ ਮਨੁੱਖ ਤਾਂ ਬਗੁਲੇ ਵਾਂਗ ਹੀ ਸਮਾਧੀ ਲਾ ਰਿਹਾ ਹੁੰਦਾ ਹੈ; ਆਪਣੇ ਮਨ ਵਿਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ।

ਪਦ ਅਰਥ ਹਠਿ = ਹਠ ਨਾਲ। ਤਿਲ = ਰਤਾ ਭਰ ਭੀ। ਬਗੁਲ = ਬਗੁਲਾ। ਮਾਇਆ ਧਾਰੀ = ਆਪਣੇ ਮਨ ਵਿਚ ਮਾਇਆ ਦਾ ਹੀ ਮੋਹ ਟਿਕਾਈ ਰੱਖਣ ਵਾਲਾ।

SikhNet (Spanish)Todo lo que el amante de Maya logra hacer de manera voluntariosa, de nada le sirve, es como la garza que pretende meditar.

ਕੋਈ ਐਸੋ ਰੇ ਸੁਖਹ ਦਾਈ. ਪ੍ਰਭ ਕੀ ਕਥਾ ਸੁਨਾਈ; ਤਿਸੁ ਭੇਟੇ. ਗਤਿ ਹੋਇ ਹਮਾਰੀ ॥੭॥

koee aiso re sukhah daaee. prabh kee kathaa sunaaee; tis bhette. gat hoe hamaaree |7| Ang 687

Sant Singh KhalsaIs there any such Giver of peace, who can recite to me the sermon of God? Meeting him, I would be emancipated. ||7||
Manmohan SinghIs there any bestower of peace, who may recite to me the Gospel of God? Meeting him, I shall be emancipated.
Manmohan Singh (Punjabi)ਕੀ ਕੋਈ ਐਹੋ ਜੇਹੇ ਸੁੱਖ ਦੇਣ ਵਾਲਾ ਹੈ, ਜੋ ਮੈਨੂੰ ਸੁਆਮੀ ਦੀ ਵਾਰਤਾ ਸ੍ਰਵਣ ਕਰਾਵੇ? ਉਸ ਨੂੰ ਮਿਲ ਕੇ ਮੈਂ ਬੰਦ-ਖਲਾਸ ਹੋ ਵੰਞਾਗਾ।
Fareedkot Teekaਹੇ ਭਾਈ! ਕੋਈ ਐਸਾ ਸੁਖਦਾਈ ਹੋਵੈ ਜੋ ਪਰਮੇਸ੍ਵਰ ਕੀ ਕਥਾ ਸੁਨਾਈ ਜਾਵੈ, ਤਿਸ ਕੇ ਮਿਲਾਪ ਸੇ ਹਮਾਰੀ ਗਤੀ ਹੋਵੈਗੀ॥੭॥
Prof. Sahib Singhਹੇ ਭਾਈ! ਜੇ ਕੋਈ ਅਜੇਹਾ ਆਤਮਕ ਆਨੰਦ-ਦਾਤਾ ਮਿਲ ਪਏ, ਜੇਹੜਾ ਸਾਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ, ਤਾਂ ਉਸ ਨੂੰ ਮਿਲ ਕੇ ਸਾਡੀ ਆਤਮਕ ਅਵਸਥਾ ਉੱਚੀ ਹੋ ਸਕਦੀ ਹੈ ॥੭॥

ਪਦ ਅਰਥ ਸੁਖਹ ਦਾਈ = ਆਤਮਕ ਆਨੰਦ ਦੇਣ ਵਾਲਾ। ਤਿਸੁ ਭੇਟੇ = ਉਸ ਨੂੰ ਮਿਲਿਆਂ। ਗਤਿ = ਉੱਚੀ ਆਤਮਕ ਅਵਸਥਾ ॥੭॥

SikhNet (Spanish)¿Existirá tal Guru Dador de Éxtasis, que pueda recitarme el Evangelio de Dios y encontrándome con Él pueda ser emancipado? (7)

ਸੁਪ੍ਰਸੰਨ ਗੋਪਾਲ ਰਾਇ. ਕਾਟੈ ਰੇ ਬੰਧਨ ਮਾਇ; ਗੁਰ ਕੈ ਸਬਦਿ. ਮੇਰਾ ਮਨੁ ਰਾਤਾ ॥

suprasan gopaal raae. kaattai re bandhan maae; gur kai sabad. meraa man raataa | Ang 687

Sant Singh KhalsaWhen the Lord, my King, is totally pleased with me, He will break the bonds of Maya for me; my mind is imbued with the Word of the Guru's Shabad.
Manmohan SinghWhen God, the King, is supremely pleased with me, He breaks my bounds of mammon and then my soul is imbued with the Guru's hymns.
Manmohan Singh (Punjabi)ਜਦ ਪ੍ਰਭੂ, ਪਾਤਿਸ਼ਾਹ ਮੇਰੇ ਨਾਲ ਪਰਮ ਖੁਸ਼ ਹੋ ਜਾਂਦਾ ਹੈ। ਉਹ ਮੇਰੀਆਂ ਮਾਇਆ ਦੀਆਂ ਬੇੜੀਆਂ ਨੂੰ ਕੱਟ ਦਿੰਦਾ ਹੈ ਅਤੇ ਤਦ ਗੁਰਾਂ ਦੀ ਬਾਣੀ ਨਾਲ ਮੇਰੀ ਆਤਮਾ ਰੰਗੀ ਜਾਂਦੀ ਹੈ।
Fareedkot Teekaਗੁਰੋਂ ਕੇ (ਸਬਦਿ) ਉਪਦੇਸ ਮੇਂ ਮੇਰਾ ਮਨ ਰਾਤਾ ਹੈ, ਅਬ ਸੋ ਗੁਪਾਲ ਰਾਜਾ ਜੀ ਹਮਾਰੇ ਪਰ ਪ੍ਰਸੰਨ ਭਏ ਹੈਂ। ਤਿਸੀ ਤੇ ਹੇ ਭਾਈ! ਹਮਾਰੇ ਮਾਇਆ ਕੇ ਬੰਧਨ ਕਾਟ ਦੀਏ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ-ਪਾਤਿਸ਼ਾਹ ਦਇਆਲ ਹੁੰਦਾ ਹੈ, (ਗੁਰੂ ਉਸ ਦੇ) ਮਾਇਆ ਦੇ ਬੰਧਨ ਕੱਟ ਦੇਂਦਾ ਹੈ। ਹੇ ਭਾਈ! ਮੇਰਾ ਮਨ (ਭੀ) ਗੁਰੂ ਦੇ ਸ਼ਬਦ ਵਿਚ (ਹੀ) ਮਗਨ ਰਹਿੰਦਾ ਹੈ।

ਪਦ ਅਰਥ ਗੋਪਾਲ ਰਾਇ = ਪ੍ਰਭੂ ਪਾਤਿਸ਼ਾਹ। ਰੇ = ਹੇ ਭਾਈ! ਮਾਇ = ਮਾਇਆ (ਦੇ)। ਕੈ ਸਬਦਿ = ਦੇ ਸ਼ਬਦ ਵਿਚ। ਰਾਤਾ = ਮਗਨ।

SikhNet (Spanish)Cuando mi Dios está complacido conmigo, Él rompe mis amarras, y mi mente se imbuye en Su Palabra.

ਸਦਾ ਸਦਾ ਆਨੰਦੁ. ਭੇਟਿਓ ਨਿਰਭੈ ਗੋਬਿੰਦੁ; ਸੁਖ ਨਾਨਕ ਲਾਧੇ. ਹਰਿ ਚਰਨ ਪਰਾਤਾ ॥੮॥

sadaa sadaa aanand. bhettio nirabhai gobind; sukh naanak laadhe. har charan paraataa |8| Ang 687

Sant Singh KhalsaI am in ecstasy, forever and ever, meeting the Fearless Lord, the Lord of the Universe. Falling at the Lord's Feet, Nanak has found peace. ||8||
Manmohan SinghMeeting my Fearless Lord, I am ever, ever in bliss. Falling at the God's feet Nanak has found eternal peace.
Manmohan Singh (Punjabi)ਆਪਣੇ ਨਿੱਡਰ ਪ੍ਰਭੂ ਨੂੰ ਮਿਲ ਕੇ, ਮੈਂ ਹਮੈਸ਼ਾ ਹਮੇਸ਼ਾਂ ਪ੍ਰਸੰਨਤਾ ਅੰਦਰ ਵਸਦਾ ਹਾਂ। ਵਾਹਿਗੁਰੂ ਦੇ ਪੈਰੀਂ ਪੈ ਨਾਨਕ ਨੇ ਸਦੀਵੀ ਪਿਆਰ ਪਾ ਲਿਆ ਹੈ।
Fareedkot Teekaਤਿਨ ਗੁਰੋਂ ਕੀ ਕ੍ਰਿਪਾ ਤੇ ਅਬ ਸਰਬ ਸਮੇਂ ਅਨੰਦ ਭਯਾ ਹੈ, ਕਿਉਂਕਿ ਨਿਰਭੈ ਕਰਤਾ ਗੋਬਿੰਦ ਮੇਰੇ ਕੋ ਮਿਲਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਚਰਨੋਂ ਮੇਂ ਪੜਨੇ ਤੇ ਸਰਬ ਸੁਖ (ਲਾਧੇ) ਪ੍ਰਾਪਤਿ ਭਏ ਹੈਂ॥੮॥
Prof. Sahib Singhਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ, ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ॥੮॥

ਪਦ ਅਰਥ ਪਰਾਤਾ = ਪੈ ਕੇ ॥੮॥

SikhNet (Spanish)Así vivo siempre en Éxtasis, encontrándome con mi Valiente Señor, Sus Pies se vuelven mi Refugio. (8)

ਸਫਲ ਸਫਲ; ਭਈ ਸਫਲ ਜਾਤ੍ਰਾ ॥

safal safal; bhee safal jaatraa | Ang 687

Sant Singh KhalsaMy Yatra, my life pilgrimage, has become fruitful, fruitful, fruitful.
Manmohan SinghFruitful, fruitful, fruitful, has become my life pilgrimage.
Manmohan Singh (Punjabi)ਫਲਦਾਇਕ, ਫਲਦਾਇਕ, ਫਲਦਾਇਕ ਹੋ ਗਈ ਹੈ ਮੇਰੀ ਜੀਵਨ-ਯਾਤਰਾ।
Fareedkot Teekaਅਬ ਹਮਾਰੀ ਮਨ ਤਨ ਬਾਣੀ ਕਰ ਕੇ ਸਤਿਗੁਰੋਂ ਕੀ ਸਰਣ ਆਵਣੇ ਕੀ ਯਾਤ੍ਰਾ ਕਰਨੀ ਸਫਲ ਭਈ ਹੈ॥
Prof. Sahib Singh(ਹੇ ਭਾਈ! ਗੁਰੂ ਦੇ ਦਰ ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ।

ਪਦ ਅਰਥ ਜਾਤ੍ਰਾ = ਮਨੁੱਖਾ ਜੀਵਨ ਦਾ ਸਫ਼ਰ।

SikhNet (Spanish)Mi venida al mundo se ha vuelto ahora fructífera, fructífera, fructífera,

ਆਵਣ ਜਾਣ ਰਹੇ; ਮਿਲੇ ਸਾਧਾ ॥੧॥ ਰਹਾਉ ਦੂਜਾ ॥੧॥੩॥

aavan jaan rahe; mile saadhaa |1| rahaau doojaa |1|3| Ang 687

Sant Singh KhalsaMy comings and goings have ended, since I met the Holy Saint. ||1||Second Pause||1||3||
Manmohan SinghMeeting with the Saint-Guru, my comings and goings have ended. Pause 2nd.
Manmohan Singh (Punjabi)ਸੰਤ ਗੁਰਾਂ ਨੂੰ ਭੇਟ ਕੇ, ਮੇਰਾ ਜਨਮ ਅਤੇ ਮਰਨ ਦਾ ਚੱਕਰ ਮੁੱਕ ਗਿਆ ਹੈ। ਠਹਿਰਾਉ ਦੂਜਾ।
Fareedkot Teekaਸੰਤ ਜਨੋਂ ਕੋ ਮਿਲ ਕਰ ਆਵਣ ਜਾਣਾ ਅਰਥਾਤ ਜਨਮ ਮਰਨ ਸੇ ਰਹਤਿ ਭਏ ਹੈਂ॥੧॥ ਰਹਾਉ ਦੂਜਾ ॥੧॥੩॥☬ਏਕ ਸਮੈਂ ਕੁਰਖੇਤ੍ਰ ਅਸਥਾਨ ਮੇਂ ਤੀਰਥ ਕੇ ਮੇਲੇ ਕੋ ਲੋਕ ਜਾਤੇ ਥੇ। ਕਿਸੀ ਪ੍ਰੇਮੀ ਨੇ ਸ੍ਰੀ ਗੁਰੂ ਜੀ ਸੇ ਕਹਾ ਕਿ ਮਹਾਰਾਜ ਆਪ ਭੀ ਚਲੋ ਦਸ ਪੁਰਬ ਇਕਤ੍ਰ ਹੂਏ ਹੈਂ। ਸੋ ਦਸ ਪੁਰਬ ਯੇਹ ਹੈਂ: ਜੇਸ੍ਟ ਮਾਸ ੧, ਸੁਕਲਾਪਖ ੨, ਦਸਮੀ ਥਿਤ ੩, ਹਸਤ ਨਿਖ੍ਯਤ੍ਰ ੪, ਬੁਧਵਾਰ ੫, ਗੁਰਕਰਣ ੬, ਅਨੰਦ ਯੋਗ ੭, ਵਿਤੀਪਾਤ ੮, ਕੰਨ੍ਯਾਂ ਕਾ ਚੰਦ੍ਰਮਾਂ ੯, ਬ੍ਰਿਖਕਾ ਸੂਰਜ ੧੦। ਇਹ ਦਸ ਪੁਰਬ ਕਾ ਇਸਨਾਨ ਦਸ ਪਾਪੋਂ ਕੌ ਹਰਤਾ ਹੈ। ਸੋ ਪਾਪ ਯੇਹ ਹੈ: ਬਿਨ ਦਈ ਵਸਤੂ ਦਾ ਗ੍ਰਹਣ ੧, ਵੇਦ ਵਿਧਾਨ ਬਿਨ ਹਿੰਸਾ ੨, ਪਰਦਾਰਾ ਗਮਨ ੩, ਯੇਕਾਇਕ ਪਾਪ। ਰੁਖਾ ਬੋਲ ੧, ਝੂਠ ਬੋਲਨਾ ੨, ਚੁਗਲੀ ਕਰਨੀ ੩, ਅਨਰਥ ਬੋਲਨਾ ੪, ਏਹ ਬਾਚਕ ਪਾਪ। ਪਰਧਨ ਕੇ ਗ੍ਰਹਣ ਕੀ ਇਛਾ ੧, ਪਰ ਕਾ ਬੁਰਾ ਚਿਤਵਨਾ ੨, ਪਰਾਈ ਬਿਭੂਤੀ ਕੋ ਦੇਖ ਕਰ ਜਲਨਾ ੩, ਯੇ ਮਾਨਸਿਕ ਪਾਪ ਹੈਂ। ਇਨ ਦਸ ਪਾਪੋਂ ਕੋ ਦੂਰ ਕਰਤਾ ਦਸ ਪੁਰਬ ਹੈਂ, ਤਾਂ ਤੇ ਆਪ ਭੀ ਚਲੀਏ। ਤਬ ਤਿਸ ਕੇ ਪ੍ਰਥਾਇ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਤੇ ਹੈਂ:
Prof. Sahib Singhਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥੩॥

ਪਦ ਅਰਥ ਰਹੇ = ਮੁੱਕ ਗਏ। ਮਿਲੇ = ਮਿਲਿ, ਮਿਲ ਕੇ। ਸਾਧਾ = ਸਾਧ, ਗੁਰੂ (ਨੂੰ) ॥੧॥ਰਹਾਉ ਦੂਜਾ॥੧॥੩॥

* ਨੋਟ: ਇਹ ੧ ਅਸ਼ਟਪਦੀ ਮਹਲਾ ੫ ਦੀ ਹੈ। ਮਹਲਾ ੧ ਦੀਆਂ ਦੋ ਅਸ਼ਟਪਦੀਆਂ ਹਨ। ਕੁੱਲ ਜੋੜ ੩ ਬਣਿਆ।

SikhNet (Spanish)desde que encontré al Santo. (1-Segunda Pausa-1-3)
Answers quote the Granth verbatim with Ang citations. AI commentary is not Gurbani and not a religious ruling.