ਝੂਠੈ ਮਾਨੁ. ਕਹਾ ਕਰੈ; ਜਗੁ ਸੁਪਨੇ ਜਿਉ ਜਾਨੁ ॥
jhootthai maan. kahaa karai; jag supane jiau jaan |
Sant Singh KhalsaWhy do you take such false pride in yourself? You must know that the world is just a dream.
Manmohan SinghWhy take thou false pride? Know thou that the world is like a dream.
Manmohan Singh (Punjabi)ਤੂੰ ਕੂੜਾ ਹੰਕਾਰ ਕਿਉਂ ਕਰਦਾ ਹੈਂ? ਤੂੰ ਸੰਸਾਰ ਨੂੰ ਸੁਫਨੇ ਦੀ ਮਾਨੰਦ ਸਮਝ।
Fareedkot Teekaਹੇ ਮਨ! ਜਗਤ ਕੋ ਸੁਪਨੇ ਕੀ ਭਾਂਤ ਜਾਨ, ਇਸ ਝੂਠੇ ਜਗਤ ਕਾ ਕ੍ਯਾ ਮਾਨ ਕਰਤਾ ਹੈਂ?
Prof. Sahib Singh(ਪਤਾ ਨਹੀਂ ਮਨੁੱਖ) ਨਾਸਵੰਤ ਦੁਨੀਆ ਦਾ ਮਾਨ ਕਿਉਂ ਕਰਦਾ ਰਹਿੰਦਾ ਹੈ।` ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਵਾਂਗ (ਹੀ) ਸਮਝ ਰੱਖ।
ਪਦ ਅਰਥ ਝੂਠੈ = ਨਾਸਵੰਤ-(ਸੰਸਾਰ) ਦਾ। ਕਹਾ ਕਰੇ = ਕਿਉਂ ਕਰਦਾ ਹੈ? ਜਿਉ = ਵਰਗਾ। ਜਾਨਿ = ਸਮਝ ਲੈ।
SikhNet (Spanish)¿Por qué te enorgulleces tanto de ti?, debes comprender que el mundo no es más que un sueño,
ਇਨ ਮੈ ਕਛੁ ਤੇਰੋ ਨਹੀ; ਨਾਨਕ. ਕਹਿਓ ਬਖਾਨਿ ॥੪੧॥
ein mai kachh tero nahee; naanak. kahio bakhaan |41|
Sant Singh KhalsaNone of this is yours; Nanak proclaims this truth. ||41||
Manmohan SinghIn it there is nothing, which is thine. Nanak proclaims and narrates this truth.
Manmohan Singh (Punjabi)ਇਸ ਵਿੱਚ ਕੁਝ ਭੀ ਨਹੀਂ, ਜੋ ਤੈਡਾਂ ਹੈ। ਨਾਨਕ ਇਸ ਸੱਚ ਨੂੰ ਆਖਦਾ ਅਤੇ ਉਚਾਰਦਾ ਹੈ।
Fareedkot Teekaਇਸ ਜਗਤ ਮੇਂ ਤੇਰਾ ਕੁਛ ਨਹੀਂ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਇਸ ਬਾਤ ਕੋ ਬੇਦ ਸ਼ਾਸਤ੍ਰ ਸਭ ਨੇ ਬਖ੍ਯਾਨ ਕਰ ਕੇ ਕਹਾ ਹੈ॥੪੧॥
Prof. Sahib Singh(ਹੇ ਭਾਈ!) (ਮੈਂ) ਨਾਨਕ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ (ਦਿੱਸਦੇ ਪਦਾਰਥਾਂ) ਵਿਚ ਤੇਰਾ (ਅਸਲ ਸਾਥੀ) ਕੋਈ ਭੀ ਪਦਾਰਥ ਨਹੀਂ ਹੈ ॥੪੧॥
ਪਦ ਅਰਥ ਇਨ ਮੈ = ਇਹਨਾਂ (ਦੁਨੀਆਵੀ ਪਦਾਰਥਾਂ) ਵਿਚ। ਤੇਰੋ = ਤੇਰਾ (ਅਸਲ ਸਾਥੀ)। ਬਖਾਨਿ = ਉਚਾਰ ਕੇ, ਸਮਝਾ ਕੇ ॥੪੧॥
SikhNet (Spanish)nada te pertenece y Nanak proclama esta Verdad. (41)