ਸੋਰਠਿ ਮਃ ੪ ਦੁਤੁਕੇ ॥
soratth mahalaa 4 dutuke |
Sant Singh KhalsaSorat'h, Fourth Mehl, Dho-Thukay:
Manmohan SinghSorath 4th Guru. Dotukas.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ। ਦੁਤੁਕੇ।
SikhNet (Spanish)Sorath, Mejl Guru Ram Das, Cuarto Canal Divino, Du-Tukas.
ਅਨਿਕ ਜਨਮ ਵਿਛੁੜੇ ਦੁਖੁ ਪਾਇਆ; ਮਨਮੁਖਿ ਕਰਮ ਕਰੈ ਅਹੰਕਾਰੀ ॥
anik janam vichhurre dukh paaeaa; manamukh karam karai ahankaaree |
Sant Singh KhalsaSeparated from the Lord for countless lifetimes, the self-willed manmukh suffers in pain, engaged in acts of egotism.
Manmohan SinghSeparated from the Lord since many births, the perverse person suffers sorrow, being engaged in the deeds of pride.
Manmohan Singh (Punjabi)ਅਨੇਕਾਂ ਜਨਮਾਂ ਤੋਂ ਸਾਹਿਬ ਨਾਲੋਂ ਵਿਛੜਿਆ ਹੋਇਆ ਤੇ ਹੰਗਤਾ ਦੇ ਕਾਰਜਾਂ ਅੰਦਰ ਰੁਝਿਆ ਹੋਇਆ ਪ੍ਰਤੀਕੂਲ ਪੁਰਸ਼ ਤਕਲੀਫ ਉਠਾਉਂਦਾ ਹੈ।
Fareedkot Teekaਮਨਮੁਖਤਾ ਕਰ ਹੰਕਾਰੀ ਹੂਆ ਕਰਮ ਕਰਤਾ ਹੈ, ਇਸੀ ਤੇ ਤੇਰੇ ਸੇ ਬਿਛੜੇ ਹੂਏ ਜੀਵ ਨੇ ਅਨੇਕ ਜਨਮੋਂ ਮੇਂ ਦੁਖ ਹੀ ਪਾਇਆ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਵਿਛੁੜਿਆ ਹੋਇਆ ਦੁੱਖ ਸਹਿੰਦਾ ਚਲਿਆ ਆਉਂਦਾ ਹੈ, (ਇਸ ਜਨਮ ਵਿਚ ਭੀ ਆਪਣੇ ਮਨ ਦਾ ਮੁਰੀਦ ਰਹਿ ਕੇ) ਅਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਹੰਕਾਰੀ = ਅਹੰਕਾਰ ਦੇ ਅਸਰ ਹੇਠ।
SikhNet (Spanish)El soberbio Manmukj se ha separado de Ti, oh Señor, nacimiento tras nacimiento, y envuelto en sí mismo, sufre sin cesar.
ਸਾਧੂ ਪਰਸਤ ਹੀ ਪ੍ਰਭੁ ਪਾਇਆ; ਗੋਬਿਦ ਸਰਣਿ ਤੁਮਾਰੀ ॥੧॥
saadhoo parasat hee prabh paaeaa; gobid saran tumaaree |1|
Sant Singh KhalsaBeholding the Holy Saint, I found God; O Lord of the Universe, I seek Your Sanctuary. ||1||
Manmohan SinghSeeing the Saint-Guru, I forth-with attained to Thee, O God, the World-Lord. I have sough Thine protection.
Manmohan Singh (Punjabi)ਸਤਿਗੁਰਾਂ ਨੂੰ ਦੇਖਦੇ ਸਾਰ ਹੀ ਮੈਂ ਤੈਨੂੰ, ਹੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ! ਪ੍ਰਾਪਤ ਹੋ ਗਿਆ ਹਾਂ ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਗੋਬਿੰਦ! ਜਬ ਸਾਧੂਓਂ ਕੋ ਮਿਲੇ ਪੁਨਃ ਤੁਮਾਰੀ ਸਰਣ ਲਈ ਤਬ ਸੁਖੁ ਪਾਯਾ ਹੈ॥੧॥
Prof. Sahib Singh(ਪਰ) ਗੁਰੂ ਦੇ ਚਰਨ ਛੁੰਹਦਿਆਂ ਹੀ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ। ਹੇ ਗੋਬਿੰਦ! (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਉਹ ਤੇਰੀ ਸਰਨ ਆ ਪੈਂਦਾ ਹੈ ॥੧॥ਪਦ ਅਰਥ ਸਾਧੂ = ਗੁਰੂ। ਪਰਸਤ = ਛੁੰਹਦਿਆਂ ॥੧॥
SikhNet (Spanish)Pero cuando él obtuvo la Visión del Santo Guru, tuvo Conciencia de Ti, oh Señor, oh Dios, yo busco Tu Santuario. (1)
ਗੋਬਿਦ ਪ੍ਰੀਤਿ ਲਗੀ; ਅਤਿ ਪਿਆਰੀ ॥
gobid preet lagee; at piaaree |
Sant Singh KhalsaThe Love of God is very dear to me.
Manmohan SinghThe Lord's love is supremely sweet unto me.
Manmohan Singh (Punjabi)ਪ੍ਰਭੂ ਦਾ ਪਿਆਰ, ਮੈਨੂੰ ਪਰਮ ਮਿੱਠੜਾ ਲੱਗਦਾ ਹੈ।
Fareedkot Teekaਹੇ ਗੋਬਿੰਦ! ਮੁਝ ਕੋ ਤੇਰੀ ਪ੍ਰੀਤਿ ਬਡੀ ਪ੍ਯਾਰੀ ਲਗੀ ਹੈ॥
Prof. Sahib Singhਪਰਮਾਤਮਾ ਨਾਲ ਉਸ (ਵਡਭਾਗੀ ਮਨੁੱਖ) ਦੀ ਬੜੀ ਡੂੰਘੀ ਪ੍ਰੀਤਿ ਬਣ ਜਾਂਦੀ ਹੈ,ਪਦ ਅਰਥ ਅਤਿ = ਬਹੁਤ।
SikhNet (Spanish)Estoy enamorado de mi Señor; este Amor es Bendito.
ਜਬ ਸਤਸੰਗ ਭਏ ਸਾਧੂ ਜਨ; ਹਿਰਦੈ ਮਿਲਿਆ ਸਾਂਤਿ ਮੁਰਾਰੀ ॥ ਰਹਾਉ ॥
jab satasang bhe saadhoo jan; hiradai miliaa saant muraaree | rahaau |
Sant Singh KhalsaWhen I joined the Sat Sangat, the Company of the Holy People, the Lord, the embodiment of peace, came into my heart. ||Pause||
Manmohan SinghWhen I met with the congregation of the holy persons, God the Peace-incarnate, came unto my mind. Pause.
Manmohan Singh (Punjabi)ਜਦ ਮੈਂ ਨੇਕ ਬੰਦਿਆਂ ਦੀ ਸੰਗਤ ਨਾਲ ਜੁੜ ਗਿਆ ਤਾਂ ਅਨੰਦ-ਸਰੂਪ ਹਰੀ ਮੇਰੇ ਮਨ ਅੰਦਰ ਆ ਗਿਆ। ਠਹਿਰਾਉ।
Fareedkot Teekaਜਬ ਹਮ ਸਾਧੂ ਜਨੋਂ ਕੇ ਸਤਸੰਗ ਮੇਂ ਪ੍ਰਾਪਤਿ ਭਏ, ਤਬ ਹੇ ਮੁਰਾਰੀ! ਤੂੰ ਮਿਲਾ ਅਰ ਹ੍ਰਿਦ੍ਯ ਮੇਂ ਸਾਂਤਿ ਭਈ॥ ਰਹਾਉ ॥
Prof. Sahib Singhਜਦੋਂ (ਉਸ ਨੂੰ) ਭਲੇ ਮਨੁੱਖਾਂ ਦੀ ਭਲੀ ਸੰਗਤਿ ਪ੍ਰਾਪਤ ਹੁੰਦੀ ਹੈ, ਉਸ ਨੂੰ ਆਪਣੇ ਹਿਰਦੇ ਵਿਚ ਸ਼ਾਂਤੀ ਦੇਣ ਵਾਲਾ ਪਰਮਾਤਮਾ ਆ ਮਿਲਦਾ ਹੈ ਰਹਾਉ॥ਪਦ ਅਰਥ ਸਤ ਸੰਗ = ਸਾਧ ਸੰਗਤਿ। ਹਿਰਦੈ = ਹਿਰਦੇ ਵਿਚ। ਮੁਰਾਰੀ = {ਮੁਰ-ਅਰੀ} ਪਰਮਾਤਮਾ ॥ਰਹਾਉ॥
SikhNet (Spanish)Sí, cuando conocí la Saad Sangat, la Sociedad de los Santos, el Señor, la Encarnación de Éxtasis, llegó a mi corazón. (Pausa)
ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ; ਤੇਰਾ ਭਾਉ. ਨ ਬੁਝਹਿ, ਗਵਾਰੀ ॥
too hiradai gupat vaseh din raatee; teraa bhaau. na bujheh, gavaaree |
Sant Singh KhalsaYou dwell, hidden, within my heart day and night, Lord; but the poor fools do not understand Your Love.
Manmohan SinghThou, O Lord, day and night abidest hid within my mind but Thy love, the fools understand not.
Manmohan Singh (Punjabi)ਤੂੰ ਹੇ ਸੁਆਮੀ! ਦਿਨ ਰਾਤ ਗੁਪਤ ਹੋ ਮੇਰੇ ਚਿੱਤ ਵਿੱਚ ਵਸਦਾ ਹੈ। ਤੇਰੀ ਪ੍ਰੀਤ ਨੂੰ ਮੂਰਖ ਨਹੀਂ ਸਮਝਦੇ।
Fareedkot Teekaਹੇ ਹਰਿ! ਤੂੰ ਰਾਤ ਦਿਨ ਅੰਤਸਕਰਨ ਮੇਂ ਗੁਪਤ ਬਸ ਰਹਾ ਹੈਂ। ਜਿਨ ਕੀ ਬੁਧੀ ਮੂਰਖ ਹੈ ਵਹੁ ਤੇਰਾ (ਭਾਉ) ਸ੍ਵਰੂਪ ਨਹੀਂ ਬੂਝਤੇ॥
Prof. Sahib Singhਹੇ ਪ੍ਰਭੂ! ਤੂੰ ਹਰ ਵੇਲੇ ਸਭ ਜੀਵਾਂ ਦੇ ਹਿਰਦੇ ਵਿਚ ਲੁਕਿਆ ਹੋਇਆ ਟਿਕਿਆ ਰਹਿੰਦਾ ਹੈਂ, ਮੂਰਖ ਮਨੁੱਖ ਤੇਰੇ ਨਾਲ ਪਿਆਰ ਕਰਨਾ ਨਹੀਂ ਸਮਝਦੇ।ਪਦ ਅਰਥ ਭਾਉ = ਪਿਆਰ। ਗਵਾਰੀ = ਮੂਰਖ ਬੰਦੇ। ਨ ਬੁਝਹਿ = ਨਹੀਂ ਸਮਝਦੇ।
SikhNet (Spanish)Oh Señor, siempre has habitado escondido dentro de mí. El Universo entero no conoce Tu Misterio.
ਸਤਿਗੁਰੁ ਪੁਰਖੁ ਮਿਲਿਆ ਪ੍ਰਭੁ ਪ੍ਰਗਟਿਆ; ਗੁਣ ਗਾਵੈ ਗੁਣ ਵੀਚਾਰੀ ॥੨॥
satigur purakh miliaa prabh pragattiaa; gun gaavai gun veechaaree |2|
Sant Singh KhalsaMeeting with the Almighty True Guru, God was revealed to me; I sing His Glorious Praises, and reflect upon His Glories. ||2||
Manmohan SinghMeeting the Omnipotent True Guru, the Lord is revealed unto me. His praise do I sing and His praise do I reflect upon.
Manmohan Singh (Punjabi)ਸਰਬ-ਸ਼ਕਤੀਵਾਨ ਸੱਚੇ ਗੁਰਾਂ ਨੂੰ ਮਿਲ ਕੇ ਸਾਹਿਬ ਨੂੰ ਮੈਂ ਪ੍ਰਤੱਖ ਵੇਖ ਲਿਆ ਹੈ। ਉਸ ਦੀ ਕੀਰਤੀ ਮੈਂ ਗਾਉਂਦਾ ਹਾਂ ਤੇ ਉਸ ਦੀ ਕੀਰਤੀ ਨੂੰ ਹੀ ਮੈਂ ਸੋਚਦਾ ਸਮਝਦਾ ਹਾਂ।
Fareedkot Teekaਜਿਨ ਕੋ ਸਤਗੁਰ ਪੁਰਖੁ ਮਿਲਾ ਹੈ, ਤਿਨ ਕੋ ਹੇ ਪ੍ਰਭੂ! ਤੂੰ ਪ੍ਰਗਟਾ ਹੈਂ, ਵਹੁ ਤੇਰੇ ਗੁਣੋਂ ਕੇ ਬੀਚ ਹੀ ਤੇਰੇ ਗੁਣ ਗਾਵਤੇ ਹੈਂ॥੨॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜ ਕੇ ਗੁਣ ਗਾਂਦਾ ਰਹਿੰਦਾ ਹੈ ॥੨॥ਪਦ ਅਰਥ ਵੀਚਾਰੀ = ਵੀਚਾਰਿ, ਵਿਚਾਰ ਕੇ, ਸੁਰਤਿ ਜੋੜ ਕੇ ॥੨॥
SikhNet (Spanish)Cuando conocí al Verdadero Guru, el Espíritu Divino, el Señor me fue revelado, y entonces medité y canté la Alabanza del Señor. (2)
ਗੁਰਮੁਖਿ ਪ੍ਰਗਾਸੁ ਭਇਆ ਸਾਤਿ ਆਈ; ਦੁਰਮਤਿ ਬੁਧਿ ਨਿਵਾਰੀ ॥
guramukh pragaas bheaa saat aaee; duramat budh nivaaree |
Sant Singh KhalsaAs Gurmukh, I have become enlightened; peace has come, and evil-mindedness has been dispelled from my mind.
Manmohan SinghThrough the Guru my mind is illumined and I have attained peace and the evil though is dispelled from within my mind.
Manmohan Singh (Punjabi)ਗੁਰਾਂ ਦੇ ਰਾਹੀਂ ਮੇਰਾ ਮਨ ਪ੍ਰਕਾਸ਼ ਹੋ ਗਿਆ, ਤੇ ਮੈਨੂੰ ਸੁੱਖ ਸ਼ਾਂਤੀ ਪ੍ਰਾਪਤ ਹੋ ਗਈ ਹੈ ਅਤੇ ਮੇਰੇ ਮਨ ਵਿੱਚ ਖੋਟੀ ਮੱਤ ਦੂਰ ਹੋ ਗਈ ਹੈ।
Fareedkot Teekaਗੁਰੋਂ ਦੁਆਰੇ ਅੰਤਸਕਰਣ ਮੇਂ (ਪ੍ਰਗਾਸੁ) ਚਾਨਣ, ਭਾਵ ਗ੍ਯਾਨ ਪ੍ਰਾਪਤ ਭਯਾ ਹੈ ਔ (ਦੁਰ) ਖੋਟੀ (ਮਤਿ) ਸਿਖ੍ਯਾ ਬੁਧੀ ਕੇ ਬੀਚ ਤੇ ਦੂਰ ਕਰੀ ਹੈ, ਪੁਨਾ ਸਾਂਤੀ ਪ੍ਰਾਪਤਿ ਭਈ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਸ ਦੇ ਅੰਦਰ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਉਸ ਦੇ ਅੰਦਰ ਠੰਢ ਪੈ ਜਾਂਦੀ ਹੈ, ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮਤਿ ਵਾਲੀ ਅਕਲ ਦੂਰ ਕਰ ਲੈਂਦਾ ਹੈ (ਇਹ ਦੁਰਮਤਿ ਹੀ ਵਿਕਾਰਾਂ ਦੀ ਸੜਨ ਪੈਦਾ ਕਰ ਰਹੀ ਸੀ)।ਪਦ ਅਰਥ ਗੁਰਮੁਖਿ = ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ। ਸਾਤਿ = ਸ਼ਾਂਤਿ, ਠੰਡ, ਆਤਮਕ ਅਡੋਲਤਾ। ਦੁਰਮਤਿ = ਭੈੜੀ ਮਤਿ। ਨਿਵਾਰੀ = ਦੂਰ ਕਰ ਲਈ।
SikhNet (Spanish)La maldad se ha ido de mi mente y en la Paz del Equilibrio, mi mente se ha iluminado a través del Guru.
ਆਤਮ ਬ੍ਰਹਮੁ ਚੀਨਿ ਸੁਖੁ ਪਾਇਆ; ਸਤਸੰਗਤਿ ਪੁਰਖ ਤੁਮਾਰੀ ॥੩॥
aatam braham cheen sukh paaeaa; satasangat purakh tumaaree |3|
Sant Singh KhalsaUnderstanding the relationship of the individual soul with God, I have found peace, in Your Sat Sangat, Your True Congregation, O Lord. ||3||
Manmohan SinghKnowing the mystery of the soul and the Lord in Thine saints congregation, O God, I have obtained peace.
Manmohan Singh (Punjabi)ਤੇਰੇ ਸੰਤ ਸਮਾਗਮ ਅੰਦਰ ਆਤਮਾ ਤੇ ਪ੍ਰਭੂ ਦੇ ਭੇਤ ਨੂੰ ਜਾਣ ਕੇ, ਹੇ ਵਾਹਿਗੁਰੂ! ਮੈਨੂੰ ਅਨੰਦ ਪ੍ਰਾਪਤ ਹੋਇਆ ਹੈ।
Fareedkot Teekaਹੇ (ਪੁਰਖ)! ਤੁਮਾਰੀ ਸਤਸੰਗਤ ਸੇ ਆਤਮਾ ਕੋ ਹੀ ਬ੍ਰਹਮੁ ਜਾਨ ਕਰ ਕੇ ਸੁਖ ਪਾਯਾ ਹੈ॥੩॥
Prof. Sahib Singhਉਹ ਮਨੁੱਖ ਆਪਣੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ। ਹੇ ਸਰਬ-ਵਿਆਪਕ ਪ੍ਰਭੂ! ਇਹ ਤੇਰੀ ਸਾਧ ਸੰਗਤਿ ਦੀ ਹੀ ਬਰਕਤਿ ਹੈ ॥੩॥ਪਦ ਅਰਥ ਆਤਮ = ਸਭ ਜੀਵਾਂ ਵਿਚ। ਚੀਨਿ = ਪਛਾਣ ਕੇ ॥੩॥
SikhNet (Spanish)Conociendo el Misterio de Dios y del Alma, estoy en Éxtasis y conservo siempre la Compañía del Santo Guru, el Espíritu Divino. (3)
ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ; ਜਿਨ ਕਉ ਕਿਰਪਾ ਭਈ ਤੁਮਾਰੀ ॥
purakhai purakh miliaa gur paaeaa; jin kau kirapaa bhee tumaaree |
Sant Singh KhalsaThose who are blessed by Your Kind Mercy, meet the Almighty Lord, and find the Guru.
Manmohan SinghThey, on whom is Thine grace, O God, they meet the Mighty Master, by obtaining the mighty Guru.
Manmohan Singh (Punjabi)ਜਿਨ੍ਹਾਂ ਉਤੇ ਤੇਰੀ ਮਿਹਰ ਹੈ, ਹੇ ਵਾਹਿਗੁਰੂ ਉਹ ਬਲਵਾਨ ਗੁਰਾਂ ਨੂੰ ਪ੍ਰਾਪਤ ਹੋ ਬਲਵਾਨ ਮਾਲਕ ਨਾਲ ਮਿਲ ਜਾਂਦੇ ਹਨ।
Fareedkot Teekaਜਿਨ ਕੋ ਆਪ ਕੀ ਕ੍ਰਿਪਾ ਭਈ ਹੈ, ਤਿਨ ਪੁਰਖੋਂ ਕੋ ਸਤਗੁਰੁ ਪੁਰਖ ਮਿਲਾ ਹੈ, ਪੁਨਾ ਤਿਨੋ ਨੇ ਆਤਮ ਸੁਖ ਕੋ ਪਾਯਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਬ-ਵਿਆਪਕ ਪਰਮਾਤਮਾ ਮਿਲ ਪੈਂਦਾ ਹੈ। (ਪਰ, ਹੇ ਪ੍ਰਭੂ! ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੁੰਦੀ ਹੈ।ਪਦ ਅਰਥ ਪੁਰਖੈ = ਉਸ ਮਨੁੱਖ ਨੂੰ। ਪੁਰਖੁ = ਅਕਾਲ ਪੁਰਖ, ਸਰਬ-ਵਿਆਪਕ ਪਰਮਾਤਮਾ।
SikhNet (Spanish)Dice Nanak, cuando me muestras Tu Compasión, oh Señor, me guías hasta el Guru, a través del Cuál Te encuentro,
ਨਾਨਕ. ਅਤੁਲੁ ਸਹਜ ਸੁਖੁ ਪਾਇਆ; ਅਨਦਿਨੁ ਜਾਗਤੁ ਰਹੈ ਬਨਵਾਰੀ ॥੪॥੭॥
naanak. atul sehaj sukh paaeaa; anadin jaagat rahai banavaaree |4|7|
Sant Singh KhalsaNanak has found the immeasurable, celestial peace; night and day, he remains awake to the Lord, the Master of the Forest of the Universe. ||4||7||
Manmohan SinghO Gardener of the world-wood, night and day, Nanak remains awake, and he has obtained the immeasurable celestial peace.
Manmohan Singh (Punjabi)ਹੇ ਜਗਤ ਜੰਗਲ ਦੇ ਮਾਲੀ, ਨਾਨਕ ਰਾਤ ਦਿਨ ਜਾਗਦਾ ਰਹਿੰਦਾ ਹੈ ਅਤੇ ਉਸ ਨੇ ਬੇ-ਅੰਦਾਜ ਬੇਕੁੰਠੀ ਆਰਾਮ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਬਨਵਾਰੀ! ਸੋ ਅਤੋਲ ਸਾਂਤਿ ਸੁਖ ਕੋ ਪਾਇ ਕਰ ਕੇ ਰਾਤ ਦਿਨ ਜਾਗਤੇ ਰਹਤੇ ਹੈਂ॥੪॥੭॥
Prof. Sahib Singhਹੇ ਨਾਨਕ! (ਅਜੇਹਾ ਮਨੁੱਖ) ਆਤਮਕ ਅਡੋਲਤਾ ਦਾ ਬੇਅੰਤ ਸੁਖ ਮਾਣਦਾ ਹੈ, ਉਹ ਹਰ ਵੇਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿ ਕੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ ॥੪॥੭॥ਪਦ ਅਰਥ ਸਹਜ ਸੁਖੁ = ਆਤਮਕ ਅਡੋਲਤਾ ਦਾ ਸੁਖ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਤੁ ਰਹੈ = (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦਾ ਹੈ। ਬਨਵਾਰੀ = ਪਰਮਾਤਮਾ (ਵਿਚ ਲੀਨ ਰਹਿ ਕੇ) ॥੪॥੭॥
SikhNet (Spanish)oh Ser Cósmico, mi Dios, y obtengo la Paz Inmensurable del Equilibrio, pues Tú, oh Señor adornado de guirnaldas, estás siempre Despierto. (4‑7)