ੴ

ਸਿੱਖਬਾਣੀ · SikhBani

Ang 607

Sri Guru Granth Sahib · Raag Sorath · 4 shabads, 34 lines
Translations
Shabad Guru Ramdas Ji Raag Sorath continued from Ang 606

ਗਲਿ ਜੇਵੜੀ ਆਪੇ ਪਾਇਦਾ ਪਿਆਰਾ; ਜਿਉ ਪ੍ਰਭੁ ਖਿੰਚੈ ਤਿਉ ਜਾਹਾ ॥

gal jevarree aape paaeidaa piaaraa; jiau prabh khinchai tiau jaahaa |

Sant Singh KhalsaThe Beloved Himself puts the chains around their necks; as God pulls them, must they go.
Manmohan SinghHimself the Beloved puts chains around the neck of the mortals and as the Lord pulls them, so do they go.
Manmohan Singh (Punjabi)ਆਪ ਹੀ ਦਿਲਬਰ ਪ੍ਰਭੂ, ਪ੍ਰਾਣੀਆਂ ਦੀ ਗਰਦਨ ਦੁਆਲੇ ਸੰਗਲ ਪਾਉਂਦਾ ਹੈ ਅਤੇ ਜਿਸ ਤਰ੍ਹਾਂ ਸੁਆਮੀ ਉਨ੍ਹਾਂ ਨੂੰ ਖਿਚਦਾ ਹੈ, ਉਸੇ ਤਰ੍ਹਾਂ ਹੀ ਉਹ ਜਾਂਦੇ ਹਨ।
Fareedkot Teekaਪ੍ਰਾਰਬਧ ਰੂਪੁ ਗਲੇ ਮੇਂ ਰਸੀ ਭੀ ਪ੍ਯਾਰਾ ਆਪ ਹੀ ਪਾਉਤਾ ਹੈ, ਜਿਉ ਪ੍ਰਭ ਖੈਂਚਤਾ ਹੈ ਤਿਉ ਜੀਵ ਜਾਤਾ ਹੈ॥
Prof. Sahib Singhਪ੍ਰਭੂ ਆਪ ਹੀ (ਸਭ ਜੀਵਾਂ ਦੇ) ਗਲ ਵਿਚ ਰੱਸੀ ਪਾਈ ਰੱਖਦਾ ਹੈ, ਜਿਵੇਂ ਪ੍ਰਭੂ (ਉਸ ਰੱਸੀ ਨੂੰ) ਖਿੱਚਦਾ ਹੈ ਤਿਵੇਂ ਹੀ ਜੀਵ (ਜੀਵਨ-ਰਾਹ ਤੇ) ਤੁਰਦੇ ਹਨ।

ਪਦ ਅਰਥ ਗਲਿ = ਗਲ ਵਿਚ। ਜੇਵੜੀ = ਰੱਸੀ। ਖਿੰਚੈ = ਖਿੱਚਦਾ ਹੈ।

SikhNet (Spanish)Él Mismo ata cadenas alrededor de los cuellos y así como Dios las jala, así los seres se mueven.

ਜੋ ਗਰਬੈ. ਸੋ ਪਚਸੀ ਪਿਆਰੇ; ਜਪਿ ਨਾਨਕ ਭਗਤਿ ਸਮਾਹਾ ॥੪॥੬॥

jo garabai. so pachasee piaare; jap naanak bhagat samaahaa |4|6|

Sant Singh KhalsaWhoever harbors pride shall be destroyed, O Beloved; meditating on the Lord, Nanak is absorbed in devotional worship. ||4||6||
Manmohan SinghHe, who takes pride is destroyed O dear, Meditating on the Lord, O Nanak, the saints get absorbed in Him.
Manmohan Singh (Punjabi)ਹੇ ਪ੍ਰੀਤਮ! ਜਿਹੜਾ ਹੰਕਾਰ ਕਰਦਾ ਹੈ, ਉਹ ਬਰਬਾਦ ਹੋ ਜਾਂਦਾ ਹੈ। ਸੁਆਮੀ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਸੰਤ ਉਸ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਤਾਂ ਤੇ ਜੋ ਪ੍ਯਾਰੇ ਸੇ ਗਰਬ ਕਰਤਾ ਹੈ, ਸੋ ਪਚ ਜਾਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਤਿਸ ਕੋ ਜਪ ਕਰ ਕੇ ਤਿਸ ਕੀ ਭਗਤਿ ਸੇ (ਸਮਾਹਾ) ਅਨੰਦ ਹੋਤਾ ਹੈ॥੪॥੬॥
Prof. Sahib Singhਹੇ ਨਾਨਕ! (ਆਖ-) ਹੇ ਪਿਆਰੇ ਸੱਜਣ! ਜੇਹੜਾ ਮਨੁੱਖ (ਆਪਣੇ ਕਿਸੇ ਬਲ ਆਦਿਕ ਦਾ) ਅਹੰਕਾਰ ਕਰਦਾ ਹੈ ਉਹ ਤਬਾਹ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ)। ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਦੀ ਭਗਤੀ ਵਿਚ ਲੀਨ ਰਿਹਾ ਕਰ ॥੪॥੬॥

ਪਦ ਅਰਥ ਗਰਬੈ = ਅਹੰਕਾਰ ਕਰਦਾ ਹੈ ਪਚਸੀ ਨਾਸ ਹੋ ਜਾਇਗਾ ॥੪॥੬॥

SikhNet (Spanish)Quien toma orgullo de sí mismo es destruido. Nanak medita en su Señor y se inmerge en Su Alabanza con Devoción. (4‑6

Open this shabad (15 lines, Angs 606-607) →

Shabad Guru Ramdas Ji Raag Sorath

ਸੋਰਠਿ ਮਃ ੪ ਦੁਤੁਕੇ ॥

soratth mahalaa 4 dutuke |

Sant Singh KhalsaSorat'h, Fourth Mehl, Dho-Thukay:
Manmohan SinghSorath 4th Guru. Dotukas.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ। ਦੁਤੁਕੇ।
SikhNet (Spanish)Sorath, Mejl Guru Ram Das, Cuarto Canal Divino, Du-Tukas.

ਅਨਿਕ ਜਨਮ ਵਿਛੁੜੇ ਦੁਖੁ ਪਾਇਆ; ਮਨਮੁਖਿ ਕਰਮ ਕਰੈ ਅਹੰਕਾਰੀ ॥

anik janam vichhurre dukh paaeaa; manamukh karam karai ahankaaree |

Sant Singh KhalsaSeparated from the Lord for countless lifetimes, the self-willed manmukh suffers in pain, engaged in acts of egotism.
Manmohan SinghSeparated from the Lord since many births, the perverse person suffers sorrow, being engaged in the deeds of pride.
Manmohan Singh (Punjabi)ਅਨੇਕਾਂ ਜਨਮਾਂ ਤੋਂ ਸਾਹਿਬ ਨਾਲੋਂ ਵਿਛੜਿਆ ਹੋਇਆ ਤੇ ਹੰਗਤਾ ਦੇ ਕਾਰਜਾਂ ਅੰਦਰ ਰੁਝਿਆ ਹੋਇਆ ਪ੍ਰਤੀਕੂਲ ਪੁਰਸ਼ ਤਕਲੀਫ ਉਠਾਉਂਦਾ ਹੈ।
Fareedkot Teekaਮਨਮੁਖਤਾ ਕਰ ਹੰਕਾਰੀ ਹੂਆ ਕਰਮ ਕਰਤਾ ਹੈ, ਇਸੀ ਤੇ ਤੇਰੇ ਸੇ ਬਿਛੜੇ ਹੂਏ ਜੀਵ ਨੇ ਅਨੇਕ ਜਨਮੋਂ ਮੇਂ ਦੁਖ ਹੀ ਪਾਇਆ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਵਿਛੁੜਿਆ ਹੋਇਆ ਦੁੱਖ ਸਹਿੰਦਾ ਚਲਿਆ ਆਉਂਦਾ ਹੈ, (ਇਸ ਜਨਮ ਵਿਚ ਭੀ ਆਪਣੇ ਮਨ ਦਾ ਮੁਰੀਦ ਰਹਿ ਕੇ) ਅਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਹੰਕਾਰੀ = ਅਹੰਕਾਰ ਦੇ ਅਸਰ ਹੇਠ।

SikhNet (Spanish)El soberbio Manmukj se ha separado de Ti, oh Señor, nacimiento tras nacimiento, y envuelto en sí mismo, sufre sin cesar.

ਸਾਧੂ ਪਰਸਤ ਹੀ ਪ੍ਰਭੁ ਪਾਇਆ; ਗੋਬਿਦ ਸਰਣਿ ਤੁਮਾਰੀ ॥੧॥

saadhoo parasat hee prabh paaeaa; gobid saran tumaaree |1|

Sant Singh KhalsaBeholding the Holy Saint, I found God; O Lord of the Universe, I seek Your Sanctuary. ||1||
Manmohan SinghSeeing the Saint-Guru, I forth-with attained to Thee, O God, the World-Lord. I have sough Thine protection.
Manmohan Singh (Punjabi)ਸਤਿਗੁਰਾਂ ਨੂੰ ਦੇਖਦੇ ਸਾਰ ਹੀ ਮੈਂ ਤੈਨੂੰ, ਹੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ! ਪ੍ਰਾਪਤ ਹੋ ਗਿਆ ਹਾਂ ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਗੋਬਿੰਦ! ਜਬ ਸਾਧੂਓਂ ਕੋ ਮਿਲੇ ਪੁਨਃ ਤੁਮਾਰੀ ਸਰਣ ਲਈ ਤਬ ਸੁਖੁ ਪਾਯਾ ਹੈ॥੧॥
Prof. Sahib Singh(ਪਰ) ਗੁਰੂ ਦੇ ਚਰਨ ਛੁੰਹਦਿਆਂ ਹੀ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ। ਹੇ ਗੋਬਿੰਦ! (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਉਹ ਤੇਰੀ ਸਰਨ ਆ ਪੈਂਦਾ ਹੈ ॥੧॥

ਪਦ ਅਰਥ ਸਾਧੂ = ਗੁਰੂ। ਪਰਸਤ = ਛੁੰਹਦਿਆਂ ॥੧॥

SikhNet (Spanish)Pero cuando él obtuvo la Visión del Santo Guru, tuvo Conciencia de Ti, oh Señor, oh Dios, yo busco Tu Santuario. (1)

ਗੋਬਿਦ ਪ੍ਰੀਤਿ ਲਗੀ; ਅਤਿ ਪਿਆਰੀ ॥

gobid preet lagee; at piaaree |

Sant Singh KhalsaThe Love of God is very dear to me.
Manmohan SinghThe Lord's love is supremely sweet unto me.
Manmohan Singh (Punjabi)ਪ੍ਰਭੂ ਦਾ ਪਿਆਰ, ਮੈਨੂੰ ਪਰਮ ਮਿੱਠੜਾ ਲੱਗਦਾ ਹੈ।
Fareedkot Teekaਹੇ ਗੋਬਿੰਦ! ਮੁਝ ਕੋ ਤੇਰੀ ਪ੍ਰੀਤਿ ਬਡੀ ਪ੍ਯਾਰੀ ਲਗੀ ਹੈ॥
Prof. Sahib Singhਪਰਮਾਤਮਾ ਨਾਲ ਉਸ (ਵਡਭਾਗੀ ਮਨੁੱਖ) ਦੀ ਬੜੀ ਡੂੰਘੀ ਪ੍ਰੀਤਿ ਬਣ ਜਾਂਦੀ ਹੈ,

ਪਦ ਅਰਥ ਅਤਿ = ਬਹੁਤ।

SikhNet (Spanish)Estoy enamorado de mi Señor; este Amor es Bendito.

ਜਬ ਸਤਸੰਗ ਭਏ ਸਾਧੂ ਜਨ; ਹਿਰਦੈ ਮਿਲਿਆ ਸਾਂਤਿ ਮੁਰਾਰੀ ॥ ਰਹਾਉ ॥

jab satasang bhe saadhoo jan; hiradai miliaa saant muraaree | rahaau |

Sant Singh KhalsaWhen I joined the Sat Sangat, the Company of the Holy People, the Lord, the embodiment of peace, came into my heart. ||Pause||
Manmohan SinghWhen I met with the congregation of the holy persons, God the Peace-incarnate, came unto my mind. Pause.
Manmohan Singh (Punjabi)ਜਦ ਮੈਂ ਨੇਕ ਬੰਦਿਆਂ ਦੀ ਸੰਗਤ ਨਾਲ ਜੁੜ ਗਿਆ ਤਾਂ ਅਨੰਦ-ਸਰੂਪ ਹਰੀ ਮੇਰੇ ਮਨ ਅੰਦਰ ਆ ਗਿਆ। ਠਹਿਰਾਉ।
Fareedkot Teekaਜਬ ਹਮ ਸਾਧੂ ਜਨੋਂ ਕੇ ਸਤਸੰਗ ਮੇਂ ਪ੍ਰਾਪਤਿ ਭਏ, ਤਬ ਹੇ ਮੁਰਾਰੀ! ਤੂੰ ਮਿਲਾ ਅਰ ਹ੍ਰਿਦ੍ਯ ਮੇਂ ਸਾਂਤਿ ਭਈ॥ ਰਹਾਉ ॥
Prof. Sahib Singhਜਦੋਂ (ਉਸ ਨੂੰ) ਭਲੇ ਮਨੁੱਖਾਂ ਦੀ ਭਲੀ ਸੰਗਤਿ ਪ੍ਰਾਪਤ ਹੁੰਦੀ ਹੈ, ਉਸ ਨੂੰ ਆਪਣੇ ਹਿਰਦੇ ਵਿਚ ਸ਼ਾਂਤੀ ਦੇਣ ਵਾਲਾ ਪਰਮਾਤਮਾ ਆ ਮਿਲਦਾ ਹੈ ਰਹਾਉ॥

ਪਦ ਅਰਥ ਸਤ ਸੰਗ = ਸਾਧ ਸੰਗਤਿ। ਹਿਰਦੈ = ਹਿਰਦੇ ਵਿਚ। ਮੁਰਾਰੀ = {ਮੁਰ-ਅਰੀ} ਪਰਮਾਤਮਾ ॥ਰਹਾਉ॥

SikhNet (Spanish)Sí, cuando conocí la Saad Sangat, la Sociedad de los Santos, el Señor, la Encarnación de Éxtasis, llegó a mi corazón. (Pausa)

ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ; ਤੇਰਾ ਭਾਉ. ਨ ਬੁਝਹਿ, ਗਵਾਰੀ ॥

too hiradai gupat vaseh din raatee; teraa bhaau. na bujheh, gavaaree |

Sant Singh KhalsaYou dwell, hidden, within my heart day and night, Lord; but the poor fools do not understand Your Love.
Manmohan SinghThou, O Lord, day and night abidest hid within my mind but Thy love, the fools understand not.
Manmohan Singh (Punjabi)ਤੂੰ ਹੇ ਸੁਆਮੀ! ਦਿਨ ਰਾਤ ਗੁਪਤ ਹੋ ਮੇਰੇ ਚਿੱਤ ਵਿੱਚ ਵਸਦਾ ਹੈ। ਤੇਰੀ ਪ੍ਰੀਤ ਨੂੰ ਮੂਰਖ ਨਹੀਂ ਸਮਝਦੇ।
Fareedkot Teekaਹੇ ਹਰਿ! ਤੂੰ ਰਾਤ ਦਿਨ ਅੰਤਸਕਰਨ ਮੇਂ ਗੁਪਤ ਬਸ ਰਹਾ ਹੈਂ। ਜਿਨ ਕੀ ਬੁਧੀ ਮੂਰਖ ਹੈ ਵਹੁ ਤੇਰਾ (ਭਾਉ) ਸ੍ਵਰੂਪ ਨਹੀਂ ਬੂਝਤੇ॥
Prof. Sahib Singhਹੇ ਪ੍ਰਭੂ! ਤੂੰ ਹਰ ਵੇਲੇ ਸਭ ਜੀਵਾਂ ਦੇ ਹਿਰਦੇ ਵਿਚ ਲੁਕਿਆ ਹੋਇਆ ਟਿਕਿਆ ਰਹਿੰਦਾ ਹੈਂ, ਮੂਰਖ ਮਨੁੱਖ ਤੇਰੇ ਨਾਲ ਪਿਆਰ ਕਰਨਾ ਨਹੀਂ ਸਮਝਦੇ।

ਪਦ ਅਰਥ ਭਾਉ = ਪਿਆਰ। ਗਵਾਰੀ = ਮੂਰਖ ਬੰਦੇ। ਨ ਬੁਝਹਿ = ਨਹੀਂ ਸਮਝਦੇ।

SikhNet (Spanish)Oh Señor, siempre has habitado escondido dentro de mí. El Universo entero no conoce Tu Misterio.

ਸਤਿਗੁਰੁ ਪੁਰਖੁ ਮਿਲਿਆ ਪ੍ਰਭੁ ਪ੍ਰਗਟਿਆ; ਗੁਣ ਗਾਵੈ ਗੁਣ ਵੀਚਾਰੀ ॥੨॥

satigur purakh miliaa prabh pragattiaa; gun gaavai gun veechaaree |2|

Sant Singh KhalsaMeeting with the Almighty True Guru, God was revealed to me; I sing His Glorious Praises, and reflect upon His Glories. ||2||
Manmohan SinghMeeting the Omnipotent True Guru, the Lord is revealed unto me. His praise do I sing and His praise do I reflect upon.
Manmohan Singh (Punjabi)ਸਰਬ-ਸ਼ਕਤੀਵਾਨ ਸੱਚੇ ਗੁਰਾਂ ਨੂੰ ਮਿਲ ਕੇ ਸਾਹਿਬ ਨੂੰ ਮੈਂ ਪ੍ਰਤੱਖ ਵੇਖ ਲਿਆ ਹੈ। ਉਸ ਦੀ ਕੀਰਤੀ ਮੈਂ ਗਾਉਂਦਾ ਹਾਂ ਤੇ ਉਸ ਦੀ ਕੀਰਤੀ ਨੂੰ ਹੀ ਮੈਂ ਸੋਚਦਾ ਸਮਝਦਾ ਹਾਂ।
Fareedkot Teekaਜਿਨ ਕੋ ਸਤਗੁਰ ਪੁਰਖੁ ਮਿਲਾ ਹੈ, ਤਿਨ ਕੋ ਹੇ ਪ੍ਰਭੂ! ਤੂੰ ਪ੍ਰਗਟਾ ਹੈਂ, ਵਹੁ ਤੇਰੇ ਗੁਣੋਂ ਕੇ ਬੀਚ ਹੀ ਤੇਰੇ ਗੁਣ ਗਾਵਤੇ ਹੈਂ॥੨॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜ ਕੇ ਗੁਣ ਗਾਂਦਾ ਰਹਿੰਦਾ ਹੈ ॥੨॥

ਪਦ ਅਰਥ ਵੀਚਾਰੀ = ਵੀਚਾਰਿ, ਵਿਚਾਰ ਕੇ, ਸੁਰਤਿ ਜੋੜ ਕੇ ॥੨॥

SikhNet (Spanish)Cuando conocí al Verdadero Guru, el Espíritu Divino, el Señor me fue revelado, y entonces medité y canté la Alabanza del Señor. (2)

ਗੁਰਮੁਖਿ ਪ੍ਰਗਾਸੁ ਭਇਆ ਸਾਤਿ ਆਈ; ਦੁਰਮਤਿ ਬੁਧਿ ਨਿਵਾਰੀ ॥

guramukh pragaas bheaa saat aaee; duramat budh nivaaree |

Sant Singh KhalsaAs Gurmukh, I have become enlightened; peace has come, and evil-mindedness has been dispelled from my mind.
Manmohan SinghThrough the Guru my mind is illumined and I have attained peace and the evil though is dispelled from within my mind.
Manmohan Singh (Punjabi)ਗੁਰਾਂ ਦੇ ਰਾਹੀਂ ਮੇਰਾ ਮਨ ਪ੍ਰਕਾਸ਼ ਹੋ ਗਿਆ, ਤੇ ਮੈਨੂੰ ਸੁੱਖ ਸ਼ਾਂਤੀ ਪ੍ਰਾਪਤ ਹੋ ਗਈ ਹੈ ਅਤੇ ਮੇਰੇ ਮਨ ਵਿੱਚ ਖੋਟੀ ਮੱਤ ਦੂਰ ਹੋ ਗਈ ਹੈ।
Fareedkot Teekaਗੁਰੋਂ ਦੁਆਰੇ ਅੰਤਸਕਰਣ ਮੇਂ (ਪ੍ਰਗਾਸੁ) ਚਾਨਣ, ਭਾਵ ਗ੍ਯਾਨ ਪ੍ਰਾਪਤ ਭਯਾ ਹੈ ਔ (ਦੁਰ) ਖੋਟੀ (ਮਤਿ) ਸਿਖ੍ਯਾ ਬੁਧੀ ਕੇ ਬੀਚ ਤੇ ਦੂਰ ਕਰੀ ਹੈ, ਪੁਨਾ ਸਾਂਤੀ ਪ੍ਰਾਪਤਿ ਭਈ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਸ ਦੇ ਅੰਦਰ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਉਸ ਦੇ ਅੰਦਰ ਠੰਢ ਪੈ ਜਾਂਦੀ ਹੈ, ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮਤਿ ਵਾਲੀ ਅਕਲ ਦੂਰ ਕਰ ਲੈਂਦਾ ਹੈ (ਇਹ ਦੁਰਮਤਿ ਹੀ ਵਿਕਾਰਾਂ ਦੀ ਸੜਨ ਪੈਦਾ ਕਰ ਰਹੀ ਸੀ)।

ਪਦ ਅਰਥ ਗੁਰਮੁਖਿ = ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ। ਸਾਤਿ = ਸ਼ਾਂਤਿ, ਠੰਡ, ਆਤਮਕ ਅਡੋਲਤਾ। ਦੁਰਮਤਿ = ਭੈੜੀ ਮਤਿ। ਨਿਵਾਰੀ = ਦੂਰ ਕਰ ਲਈ।

SikhNet (Spanish)La maldad se ha ido de mi mente y en la Paz del Equilibrio, mi mente se ha iluminado a través del Guru.

ਆਤਮ ਬ੍ਰਹਮੁ ਚੀਨਿ ਸੁਖੁ ਪਾਇਆ; ਸਤਸੰਗਤਿ ਪੁਰਖ ਤੁਮਾਰੀ ॥੩॥

aatam braham cheen sukh paaeaa; satasangat purakh tumaaree |3|

Sant Singh KhalsaUnderstanding the relationship of the individual soul with God, I have found peace, in Your Sat Sangat, Your True Congregation, O Lord. ||3||
Manmohan SinghKnowing the mystery of the soul and the Lord in Thine saints congregation, O God, I have obtained peace.
Manmohan Singh (Punjabi)ਤੇਰੇ ਸੰਤ ਸਮਾਗਮ ਅੰਦਰ ਆਤਮਾ ਤੇ ਪ੍ਰਭੂ ਦੇ ਭੇਤ ਨੂੰ ਜਾਣ ਕੇ, ਹੇ ਵਾਹਿਗੁਰੂ! ਮੈਨੂੰ ਅਨੰਦ ਪ੍ਰਾਪਤ ਹੋਇਆ ਹੈ।
Fareedkot Teekaਹੇ (ਪੁਰਖ)! ਤੁਮਾਰੀ ਸਤਸੰਗਤ ਸੇ ਆਤਮਾ ਕੋ ਹੀ ਬ੍ਰਹਮੁ ਜਾਨ ਕਰ ਕੇ ਸੁਖ ਪਾਯਾ ਹੈ॥੩॥
Prof. Sahib Singhਉਹ ਮਨੁੱਖ ਆਪਣੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ। ਹੇ ਸਰਬ-ਵਿਆਪਕ ਪ੍ਰਭੂ! ਇਹ ਤੇਰੀ ਸਾਧ ਸੰਗਤਿ ਦੀ ਹੀ ਬਰਕਤਿ ਹੈ ॥੩॥

ਪਦ ਅਰਥ ਆਤਮ = ਸਭ ਜੀਵਾਂ ਵਿਚ। ਚੀਨਿ = ਪਛਾਣ ਕੇ ॥੩॥

SikhNet (Spanish)Conociendo el Misterio de Dios y del Alma, estoy en Éxtasis y conservo siempre la Compañía del Santo Guru, el Espíritu Divino. (3)

ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ; ਜਿਨ ਕਉ ਕਿਰਪਾ ਭਈ ਤੁਮਾਰੀ ॥

purakhai purakh miliaa gur paaeaa; jin kau kirapaa bhee tumaaree |

Sant Singh KhalsaThose who are blessed by Your Kind Mercy, meet the Almighty Lord, and find the Guru.
Manmohan SinghThey, on whom is Thine grace, O God, they meet the Mighty Master, by obtaining the mighty Guru.
Manmohan Singh (Punjabi)ਜਿਨ੍ਹਾਂ ਉਤੇ ਤੇਰੀ ਮਿਹਰ ਹੈ, ਹੇ ਵਾਹਿਗੁਰੂ ਉਹ ਬਲਵਾਨ ਗੁਰਾਂ ਨੂੰ ਪ੍ਰਾਪਤ ਹੋ ਬਲਵਾਨ ਮਾਲਕ ਨਾਲ ਮਿਲ ਜਾਂਦੇ ਹਨ।
Fareedkot Teekaਜਿਨ ਕੋ ਆਪ ਕੀ ਕ੍ਰਿਪਾ ਭਈ ਹੈ, ਤਿਨ ਪੁਰਖੋਂ ਕੋ ਸਤਗੁਰੁ ਪੁਰਖ ਮਿਲਾ ਹੈ, ਪੁਨਾ ਤਿਨੋ ਨੇ ਆਤਮ ਸੁਖ ਕੋ ਪਾਯਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਬ-ਵਿਆਪਕ ਪਰਮਾਤਮਾ ਮਿਲ ਪੈਂਦਾ ਹੈ। (ਪਰ, ਹੇ ਪ੍ਰਭੂ! ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੁੰਦੀ ਹੈ।

ਪਦ ਅਰਥ ਪੁਰਖੈ = ਉਸ ਮਨੁੱਖ ਨੂੰ। ਪੁਰਖੁ = ਅਕਾਲ ਪੁਰਖ, ਸਰਬ-ਵਿਆਪਕ ਪਰਮਾਤਮਾ।

SikhNet (Spanish)Dice Nanak, cuando me muestras Tu Compasión, oh Señor, me guías hasta el Guru, a través del Cuál Te encuentro,

ਨਾਨਕ. ਅਤੁਲੁ ਸਹਜ ਸੁਖੁ ਪਾਇਆ; ਅਨਦਿਨੁ ਜਾਗਤੁ ਰਹੈ ਬਨਵਾਰੀ ॥੪॥੭॥

naanak. atul sehaj sukh paaeaa; anadin jaagat rahai banavaaree |4|7|

Sant Singh KhalsaNanak has found the immeasurable, celestial peace; night and day, he remains awake to the Lord, the Master of the Forest of the Universe. ||4||7||
Manmohan SinghO Gardener of the world-wood, night and day, Nanak remains awake, and he has obtained the immeasurable celestial peace.
Manmohan Singh (Punjabi)ਹੇ ਜਗਤ ਜੰਗਲ ਦੇ ਮਾਲੀ, ਨਾਨਕ ਰਾਤ ਦਿਨ ਜਾਗਦਾ ਰਹਿੰਦਾ ਹੈ ਅਤੇ ਉਸ ਨੇ ਬੇ-ਅੰਦਾਜ ਬੇਕੁੰਠੀ ਆਰਾਮ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਬਨਵਾਰੀ! ਸੋ ਅਤੋਲ ਸਾਂਤਿ ਸੁਖ ਕੋ ਪਾਇ ਕਰ ਕੇ ਰਾਤ ਦਿਨ ਜਾਗਤੇ ਰਹਤੇ ਹੈਂ॥੪॥੭॥
Prof. Sahib Singhਹੇ ਨਾਨਕ! (ਅਜੇਹਾ ਮਨੁੱਖ) ਆਤਮਕ ਅਡੋਲਤਾ ਦਾ ਬੇਅੰਤ ਸੁਖ ਮਾਣਦਾ ਹੈ, ਉਹ ਹਰ ਵੇਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿ ਕੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ ॥੪॥੭॥

ਪਦ ਅਰਥ ਸਹਜ ਸੁਖੁ = ਆਤਮਕ ਅਡੋਲਤਾ ਦਾ ਸੁਖ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਤੁ ਰਹੈ = (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦਾ ਹੈ। ਬਨਵਾਰੀ = ਪਰਮਾਤਮਾ (ਵਿਚ ਲੀਨ ਰਹਿ ਕੇ) ॥੪॥੭॥

SikhNet (Spanish)oh Ser Cósmico, mi Dios, y obtengo la Paz Inmensurable del Equilibrio, pues Tú, oh Señor adornado de guirnaldas, estás siempre Despierto. (4‑7)

Open this shabad →

Shabad Guru Ramdas Ji Raag Sorath

ਸੋਰਠਿ ਮਹਲਾ ੪ ॥

soratth mahalaa 4 |

Sant Singh KhalsaSorat'h, Fourth Mehl:
Manmohan SinghSorath 4th Guru.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ।
SikhNet (Spanish)Sorath, Mejl Guru Ram Das, Cuarto Canal Divino.

ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ; ਹਰਿ ਬਿਨੁ. ਰਹਣੁ ਨ ਜਾਈ ॥

har siau preet antar man bedhiaa; har bin. rehan na jaaee |

Sant Singh KhalsaThe inner depths of my mind are pierced by love for the Lord; I cannot live without the Lord.
Manmohan SinghWith the love of God, the core of my heart is pierced and with-out God I cannot live.
Manmohan Singh (Punjabi)ਰੱਬ ਦੇ ਪ੍ਰੇਮ ਨਾਲ ਮੇਰਾ ਦਿਲ ਵਿੰਨ੍ਹਿਆ ਗਿਆ ਹੈ ਅਤੇ ਮੈਂ (ਹੁਣ) ਰੱਬ ਦੇ ਬਗੈਰ ਰਹਿ ਨਹੀਂ ਸਕਦਾ।
Fareedkot Teekaਹੇ ਹਰਿ! ਤੇਰੀ ਪ੍ਰੀਤਿ ਸੇ ਮੇਰਾ (ਅੰਤਰੁ) ਹ੍ਰਿਦ੍ਯ ਬੇਧਾ ਗਯਾ ਹੈ। ਹੇ ਹਰਿ! ਮੇਰੇ ਸੇ ਤੇਰੇ ਬਿਨਾਂ ਰਹਾ ਨਹੀਂ ਜਾਤਾ॥
Prof. Sahib Singhਹੇ ਭਾਈ! ਪਰਮਾਤਮਾ ਨਾਲ ਪਿਆਰ ਦੀ ਰਾਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਝ ਜਾਂਦਾ ਹੈ, ਉਹ ਪਰਮਾਤਮਾ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ।

ਪਦ ਅਰਥ ਸਿਉ = ਨਾਲ। ਅੰਤਰੁ = ਅੰਦਰਲਾ। ਬੇਧਿਆ = ਵਿੱਝ ਗਿਆ।

SikhNet (Spanish)Mi mente ha sido atravesada por mi Señor; así como el pez no puede vivir sin el agua, así yo no puedo vivir sin el Naam,

ਜਿਉ ਮਛੁਲੀ. ਬਿਨੁ ਨੀਰੈ ਬਿਨਸੈ; ਤਿਉ ਨਾਮੈ ਬਿਨੁ. ਮਰਿ ਜਾਈ ॥੧॥

jiau machhulee. bin neerai binasai; tiau naamai bin. mar jaaee |1|

Sant Singh KhalsaJust as the fish dies without water, I die without the Lord's Name. ||1||
Manmohan SinghAs the fish perishes without water, so did I die without the Lord's Name.
Manmohan Singh (Punjabi)ਜਿਸ ਤਰ੍ਹਾਂ ਮੱਛੀ ਪਾਣੀ ਦੇ ਬਗੈਰ ਨਾਸ ਹੋ ਜਾਂਦੀ ਹੈ, ਉਸੇ ਤਰ੍ਹਾਂ ਹੀ ਮੈਂ ਸਾਈਂ ਦੇ ਨਾਮ ਬਾਝੋਂ ਮਰ ਜਾਂਦਾ ਹਾਂ।
Fareedkot Teekaਜੈਸੇ ਮਛਲੀ ਜਲ ਸੇ ਬਿਨਾਂ ਮਰ ਜਾਤੀ ਹੈ, ਤੈਸੇ ਨਾਮ ਸੇ ਬਿਨਾਂ ਮਰ ਜਾਈਤਾ ਹੈ॥੧॥
Prof. Sahib Singhਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧॥

ਪਦ ਅਰਥ ਨੀਰ = ਪਾਣੀ ॥੧॥

SikhNet (Spanish)el Nombre del Señor. (1)

ਮੇਰੇ ਪ੍ਰਭ; ਕਿਰਪਾ ਜਲੁ ਦੇਵਹੁ ਹਰਿ ਨਾਈ ॥

mere prabh; kirapaa jal devahu har naaee |

Sant Singh KhalsaO my God, please bless me with the water of Your Name.
Manmohan SinghO my Master, by Thine grace, bless Thou me with the water, Thy Name.
Manmohan Singh (Punjabi)ਹੇ ਮੇਰੇ ਮਾਲਕ! ਆਪਣੀ ਰਹਿਮਤ ਦੁਆਰਾ, ਮੈਨੂੰ ਵਾਹਿਗੁਰੂ ਦੇ ਨਾਮ ਦਾ ਪਾਣੀ ਪ੍ਰਦਾਨ ਕਰ।
Fareedkot Teekaਹੇ ਮੇਰੇ ਹਰਿ ਪ੍ਰਭੂ! ਕ੍ਰਿਪਾ ਕਰ ਕੇ ਮੁਝ ਕੋ ਨਾਮ ਜਲ ਦੇਹੁ॥
Prof. Sahib Singhਹੇ ਮੇਰੇ ਪ੍ਰਭੂ! (ਮੈਨੂੰ ਆਪਣੀ) ਮੇਹਰ ਦਾ ਜਲ ਦੇਹ। ਹੇ ਹਰੀ! ਮੈਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤਿ ਦੇਹ।

ਪਦ ਅਰਥ ਪ੍ਰਭ = ਹੇ ਪ੍ਰਭੂ! ਹਰਿ = ਹੇ ਹਰੀ! ਨਾਈ = ਵਡਿਆਈ, ਸਿਫ਼ਤ-ਸਾਲਾਹ।

SikhNet (Spanish)Oh Maestro, bendíceme con las Aguas de Tu Nombre. En lo profundo de mi ser añoro Tu Nombre,

ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ; ਨਾਮੇ ਹੀ ਸਾਂਤਿ ਪਾਈ ॥ ਰਹਾਉ ॥

hau antar naam mangaa din raatee; naame hee saant paaee | rahaau |

Sant Singh KhalsaI beg for Your Name, deep within myself, day and night; through the Name, I find peace. ||Pause||
Manmohan SinghI crave for the name, within my mind, day and night, and through the Name, I gather peace. Pause.
Manmohan Singh (Punjabi)ਆਪਣੇ ਮਨ ਅੰਦਰ ਦਿਨ ਰਾਤ ਮੈਂ ਨਾਮ ਦੀ ਜਾਚਨਾ ਕਰਦਾ ਹਾਂ। ਨਾਮ ਦੇ ਰਾਹੀਂ ਹੀ ਮੈਂ ਠੰਢ ਚੈਨ ਪਾਉਂਦਾ ਹਾਂ। ਠਹਿਰਾਉ।
Fareedkot Teekaਮੈਂ ਅੰਤਰ ਸੇ ਰਾਤਿ ਦਿਨ ਨਾਮ ਕੋ ਮਾਂਗਤਾ ਹੂੰ, ਨਾਮ ਹੀ ਸੇ ਸਾਂਤਿ ਪ੍ਰਾਪਤ ਹੋਤੀ ਹੈ॥ ਰਹਾਉ ॥
Prof. Sahib Singhਮੈਂ ਆਪਣੇ ਹਿਰਦੇ ਵਿਚ ਦਿਨ ਰਾਤ ਤੇਰਾ ਨਾਮ (ਹੀ) ਮੰਗਦਾ ਹਾਂ (ਕਿਉਂਕਿ ਤੇਰੇ) ਨਾਮ ਵਿਚ ਜੁੜਿਆਂ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ ਰਹਾਉ॥

ਪਦ ਅਰਥ ਹਉ = ਮੈਂ। ਅੰਤਰਿ = ਅੰਦਰ, ਦਿਲ ਵਿਚ {ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣਾ}। ਮੰਗਾ = ਮੰਗਾਂ, ਮੈਂ ਮੰਗਦਾ ਹਾਂ ॥ਰਹਾਉ॥

SikhNet (Spanish)y noche y día, a través del Naam, encuentro la Paz. (Pausa)

ਜਿਉ ਚਾਤ੍ਰਿਕੁ. ਜਲ ਬਿਨੁ ਬਿਲਲਾਵੈ; ਬਿਨੁ ਜਲ. ਪਿਆਸ ਨ ਜਾਈ ॥

jiau chaatrik. jal bin bilalaavai; bin jal. piaas na jaaee |

Sant Singh KhalsaThe song-bird cries out for lack of water - without water, its thirst cannot be quenched.
Manmohan SinghAs the pied-cuckoo wails without water and without water his thirst is quenched not.
Manmohan Singh (Punjabi)ਜਿਸ ਤਰ੍ਹਾਂ ਪਪੀਹਾ ਪਾਣੀ ਬਾਝੋਂ ਵਿਰਲਾਪ ਕਰਦਾ ਹੈ ਅਤੇ ਪਾਣੀ ਬਾਝੋਂ ਉਸ ਦੀ ਤ੍ਰੇਹ ਨਹੀਂ ਬੁਝਦੀ।
Fareedkot Teekaਜੈਸੇ ਚਾਤ੍ਰਿਕ ਸ੍ਵਾਂਤਿ ਨਛਤ੍ਰੀ ਕੇ ਜਲ ਸੇ ਬਿਨਾਂ ਬਿਰਲਾਪੁ ਕਰਤਾ ਹੈ, ਜਲ ਸੇ ਬਿਨਾਂ ਉਸ ਚਾਤ੍ਰਿਕ ਕੀ ਪ੍ਯਾਸ ਨਹੀਂ ਜਾਤੀ ਹੈ॥
Prof. Sahib Singhਹੇ ਭਾਈ! ਜਿਵੇਂ ਵਰਖਾ-ਜਲ ਤੋਂ ਬਿਨਾ ਪਪੀਹਾ ਵਿਲਕਦਾ ਹੈ, ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇਹ ਨਹੀਂ ਮਿਟਦੀ,

ਪਦ ਅਰਥ ਚਾਤ੍ਰਿਕੁ = ਪਪੀਹਾ।

SikhNet (Spanish)Así como el Cuclillo sufre hasta tener la gota del rocío que cae del cielo, pues sin ella su sed no se sacia,

ਗੁਰਮੁਖਿ ਜਲੁ ਪਾਵੈ ਸੁਖ ਸਹਜੇ; ਹਰਿਆ ਭਾਇ ਸੁਭਾਈ ॥੨॥

guramukh jal paavai sukh sahaje; hariaa bhaae subhaaee |2|

Sant Singh KhalsaThe Gurmukh obtains the water of celestial bliss, and is rejuvenated, blossoming forth through the blessed Love of the Lord. ||2||
Manmohan SinghSimilarly it is through the Guru, that the Water of Divine bliss is obtained and one is reverdured with the blessed of the Lord.
Manmohan Singh (Punjabi)ਉਸੇ ਤਰ੍ਹਾਂ ਹੀ ਕੇਵਲ ਗੁਰਾਂ ਦੇ ਰਾਹੀਂ ਹੀ ਈਸ਼ਵਰੀ ਅਨੰਦ ਦਾ ਪਾਣੀ ਪ੍ਰਾਪਤ ਹੁੰਦਾ ਹੈ ਅਤੇ ਬੰਦਾ ਪ੍ਰਭੂ ਦੀ ਪ੍ਰੀਤ ਨਾਲ ਸੁਖੈਨ ਹੀ ਸਰਸਬਜ਼ ਹੋ ਜਾਂਦਾ ਹੈ।
Fareedkot Teekaਤਿਸੀ ਪ੍ਰਕਾਰ ਜੋ ਗੁਰੋਂ ਦੁਆਰੇ ਨਾਮ ਜਲ ਕੋ ਪਾਵੈ ਹੈ, ਸੋ (ਭਾਇ) ਪ੍ਰੇਮ ਕਰ ਸੁਖ ਰਹਿਤ ਹਰਿਆ ਹੂਆ (ਸੁਭਾਈ) ਘੂਰਮ ਬ੍ਰਿਤੀ ਕਰ ਸੋਭਾਵਾਨ ਹੋਤਾ ਹੈ॥੨॥
Prof. Sahib Singhਤਿਵੇਂ ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤਦੋਂ ਪ੍ਰਭੂ ਦੀ ਬਰਕਤਿ ਨਾਲ ਆਤਮਕ ਜੀਵਨ ਵਾਲਾ ਬਣਦਾ ਹੈ ਜਦੋਂ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ) ਹਾਸਲ ਕਰਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ। ਸੁਖ ਜਲੁ = ਆਤਮਕ ਆਨੰਦ ਦੇਣ ਵਾਲਾ ਨਾਮ-ਜਲ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਭਾਇ = ਪ੍ਰੇਮ ਦੀ ਰਾਹੀਂ। ਸੁਭਾਈ = ਸ੍ਰੇਸ਼ਟ ਪਿਆਰ ਦੀ ਰਾਹੀਂ ॥੨॥

SikhNet (Spanish)así a través del Guru, el Gurmukj es bendecido con las Gotas del Agua del Señor que le rejuvenecen y lo hacen florecer a través del Amor Bendito del Señor. (2)

ਮਨਮੁਖ ਭੂਖੇ. ਦਹ ਦਿਸ ਡੋਲਹਿ; ਬਿਨੁ ਨਾਵੈ. ਦੁਖੁ ਪਾਈ ॥

manamukh bhookhe. deh dis ddoleh; bin naavai. dukh paaee |

Sant Singh KhalsaThe self-willed manmukhs are hungry, wandering around in the ten directions; without the Name, they suffer in pain.
Manmohan SinghThe apostates are ever hungry and wander in ten directions, Without the Name they suffer sorrow.
Manmohan Singh (Punjabi)ਅਧਰਮੀ ਸਦਾ ਭੁੱਖੇ ਰਹਿੰਦੇ ਹਨ ਤੇ ਦਸੀਂ ਪਾਸੀਂ ਭਟਕਦੇ ਹਨ। ਨਾਮ ਦੇ ਬਗੈਰ ਉਹ ਕਸ਼ਟ ਉਠਾਉਂਦੇ ਹਨ।
Fareedkot Teekaਮਨਮੁਖ ਭੂਖੇ ਹੂਏ ਦਸੋ ਦਿਸਾ ਮੇਂ ਡੋਲਤੇ ਫਿਰਤੇ ਹੈਂ ਔ ਬਿਨਾਂ ਨਾਮ ਸੇੁ ਦੁਖੁ ਪਾਉਤੇ ਹੈਂ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀਂ ਪਾਸੀਂ ਡੋਲਦੇ ਫਿਰਦੇ ਹਨ। ਮਨ ਦਾ ਮੁਰੀਦ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਂਦਾ ਰਹਿੰਦਾ ਹੈ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦਹ ਦਿਸ = ਦਸੀਂ ਪਾਸੀਂ। ਪਾਈ = ਪਾਏ, ਪਾਂਦਾ ਹੈ।

SikhNet (Spanish)Los arrogantes Manmukjs están siempre hambrientos y vagan en todas direcciones, pues sin el Nombre del Señor sufren dolor.

ਜਨਮਿ ਮਰੈ. ਫਿਰਿ ਜੋਨੀ ਆਵੈ; ਦਰਗਹਿ ਮਿਲੈ ਸਜਾਈ ॥੩॥

janam marai. fir jonee aavai; darageh milai sajaaee |3|

Sant Singh KhalsaThey are born, only to die, and enter into reincarnation again; in the Court of the Lord, they are punished. ||3||
Manmohan SinghThey are born to die and again enter into the circle of transmigration. In the Lord's court, they are awarded punishment.
Manmohan Singh (Punjabi)ਉਹ ਜੰਮ ਕੇ ਤੇ ਮਰਦੇ ਹਨ, ਅਤੇ ਮੁੜ ਜੂਨੀਆਂ ਦੇ ਚੱਕਰ ਵਿੱਚ ਪੈਂਦੇ ਹਨ। ਸਾਈਂ ਦੇ ਦਰਬਾਰ ਅੰਦਰ ਉਨ੍ਹਾਂ ਨੂੰ ਦੰਡ ਮਿਲਦਾ ਹੈ।
Fareedkot Teekaਜਨਮਤੇ ਮਰਤੇ ਹੈਂ ਪੁਨ ਜੋਨੀਓਂ ਮੇਂ ਪੜਤੇ ਹੈਂ ਔਰ ਦਰਗਾਹ ਮੇਂ ਤਿਨ ਕੋ ਸਜਾਇ ਮਿਲਤੀ ਹੈ॥੩॥
Prof. Sahib Singhਉਹ ਜੰਮਦਾ ਹੈ ਮਰਦਾ ਹੈ, ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ (ਇਹ) ਸਜ਼ਾ ਮਿਲਦੀ ਹੈ ॥੩॥

ਪਦ ਅਰਥ ਮਰੈ = ਮਰਦਾ ਹੈ ॥੩॥

SikhNet (Spanish)Nacen para morir y para ser destruidos a través de las reencarnaciones, una y otra vez, y no llegan a ser aprobados en la Corte del Señor. (3)

ਕ੍ਰਿਪਾ ਕਰਹਿ ਤਾ ਹਰਿ ਗੁਣ ਗਾਵਹ; ਹਰਿ ਰਸੁ ਅੰਤਰਿ ਪਾਈ ॥

kripaa kareh taa har gun gaavah; har ras antar paaee |

Sant Singh KhalsaBut if the Lord shows His Mercy, then one comes to sing His Glorious Praises; deep within the nucleus of his own self, he finds the sublime essence of the Lord's elixir.
Manmohan SinghIf the Lord Shows mercy, then the man sings God's praise and within him mind, attains the God's elixir.
Manmohan Singh (Punjabi)ਜੇਕਰ ਪ੍ਰਭੂ ਰਹਿਮਤ ਕਰੇ, ਤਦ ਬੰਦਾ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾ ਲੈਂਦਾ ਹੈ।
Fareedkot Teekaਹੇ ਹਰਿ! ਜੌ ਤੂੰ ਕ੍ਰਿਪਾ ਕਰਹਿ ਤੌ ਹਮ ਤੇਰੇ ਗੁਣੋਂ ਕੋ ਗਾਵਹਿ ਔਰ ਹੇ ਹਰਿ! ਤੇਰੇ ਰਸ ਕੋ ਅੰਤਸਕਰਨ ਮੇਂ ਪਾਵੈ॥
Prof. Sahib Singhਹੇ ਹਰੀ! ਜੇ ਤੂੰ (ਆਪ) ਮੇਹਰ ਕਰੇਂ, ਤਾਂ ਹੀ ਅਸੀਂ ਜੀਵ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਸਕਦੇ ਹਾਂ। (ਜਿਸ ਉੱਤੇ ਮੇਹਰ ਹੋਵੇ, ਉਹੀ ਮਨੁੱਖ) ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਅਨੁਭਵ ਕਰਦਾ ਹੈ।

ਪਦ ਅਰਥ ਗਾਵਹ = (ਅਸੀਂ ਜੀਵ) ਗਾਂਦੇ ਹਾਂ। ਪਾਈ = ਪਾਇ, ਪਾ ਕੇ।

SikhNet (Spanish)Sólo cuando el Señor muestra Su Misericordia, entonces ellos cantan Su Gloriosa Alabanza y en el profundo núcleo de su ser encuentran la Sublime Esencia del Elixir del Señor.

ਨਾਨਕ. ਦੀਨ ਦਇਆਲ ਭਏ ਹੈ; ਤ੍ਰਿਸਨਾ ਸਬਦਿ ਬੁਝਾਈ ॥੪॥੮॥

naanak. deen deaal bhe hai; trisanaa sabad bujhaaee |4|8|

Sant Singh KhalsaThe Lord has become Merciful to meek Nanak, and through the Word of the Shabad, his desires are quenched. ||4||8||
Manmohan SinghThe Lord has become, merciful unto meek Nanak, and his desire, the Lord has quenched with his Name.
Manmohan Singh (Punjabi)ਸਾਈਂ ਮਸਕੀਨ ਨਾਨਕ ਤੇ ਮਿਹਰਬਾਨ ਹੋਇਆ ਹੈ ਅਤੇ ਉਸ ਦੀ ਤ੍ਰਿਸ਼ਨਾ ਸਾਈਂ ਨੇ ਨਾਮ ਦੁਆਰਾ ਮਿਟਾ ਦਿੱਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਜਬ ਆਪ ਮੈਂ ਦੀਨ ਪਰ ਦਯਾਲ ਭਏ ਹੈਂ ਤਬ ਗੁਰ ਸਬਦ ਦੇ ਕਰ ਕੇ ਤੈਨੇ ਹਮਾਰੀ ਤ੍ਰਿਸਨਾ ਬੁਝਾਈ ਹੈ॥੪॥੮॥
Prof. Sahib Singhਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤ੍ਰੁੱਠਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ (ਮਾਇਆ ਦੀ) ਤ੍ਰੇਹ ਬੁਝਾ ਦੇਂਦਾ ਹੈ ॥੪॥੮॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ ॥੪॥੮॥

SikhNet (Spanish)El Señor le ha mostrado Su Ser Compasivo al humilde Nanak, y a través de la Palabra del Shabd sus deseos han sido calmados. (4‑8)

Open this shabad →

Shabad Guru Ramdas Ji Raag Sorath continues on Ang 608

ਸੋਰਠਿ ਮਹਲਾ ੪ ਪੰਚਪਦਾ ॥

soratth mahalaa 4 panchapadaa |

Sant Singh KhalsaSorat'h, Fourth Mehl, Panch-Padhay:
Manmohan SinghSorath 4th Guru. Panchpada.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ। ਪੰਚਪਦਾ।
Prof. Sahib Singh

ਪਦ ਅਰਥ ਪੰਚਪਦਾ = ਪੰਜ 'ਬੰਦਾਂ' ਵਾਲਾ ਸ਼ਬਦ।

SikhNet (Spanish)Sorath, Mejl Guru Ram Das, Cuarto Canal Divino, Panch-Pada.

ਅਚਰੁ ਚਰੈ. ਤਾ ਸਿਧਿ ਹੋਈ; ਸਿਧੀ ਤੇ. ਬੁਧਿ ਪਾਈ ॥

achar charai. taa sidh hoee; sidhee te. budh paaee |

Sant Singh KhalsaIf one eats the uneatable, then he becomes a Siddha, a being of perfect spirituality; through this perfection, he obtains wisdom.
Manmohan SinghIf man eats up the uneatable then becomes he the perfect person, and through perfection he attains wisdom.
Manmohan Singh (Punjabi)ਜੇਕਰ ਇਨਸਾਨ ਨਾਂ-ਖਾਧੇ ਜਾਣ ਵਾਲੇ ਨੂੰ ਖਾ ਲਵੇ, ਤਦ ਉਹ ਪੂਰਨ ਪੁਰਸ਼ ਥੀ ਵੰਞਦਾ ਹੈ ਅਤੇ ਪੂਰਨਤਾ ਦੇ ਰਾਹੀਂ ਸਿਆਣਪ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜਬ (ਅਚਰੁ) ਕਾਮੁ ਕੋ ਵਾ ਨਾਮ ਕੋ ਸਹਾਰੇ ਵਧਾਰੇ ਤਬ (ਸਿਧਿ), ਭਾਵ ਅੰਤਹਕਰਣ ਕੀ ਸੁਧੀ ਹੋਤੀ ਹੈ ਔ ਸਿਧੀ ਹੋਣੇ ਤੇ ਆਤਮ ਵਖੈਣੀ ਬੁਧੀ ਪਾਈਤੀ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਦੋਂ) ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ, ਤਦੋਂ (ਜੀਵਨ-ਸੰਗ੍ਰਾਮ ਵਿਚ ਇਸ ਨੂੰ) ਕਾਮਯਾਬੀ ਹੋ ਜਾਂਦੀ ਹੈ, (ਇਸ) ਕਾਮਯਾਬੀ ਤੋਂ (ਮਨੁੱਖ ਨੂੰ ਇਹ) ਅਕਲ ਹਾਸਲ ਹੋ ਜਾਂਦੀ ਹੈ,

ਪਦ ਅਰਥ ਅਚਰੁ = {ਅ-ਚਰੁ} ਨਾਹ ਜਿੱਤਿਆ ਜਾ ਸਕਣ (ਮਨ) ਵਾਲਾ। ਚਰੈ = ਜਿੱਤ ਲੈਂਦਾ ਹੈ। ਸਿਧਿ = (ਜੀਵਨ-ਸੰਗ੍ਰਾਮ ਵਿਚ) ਕਾਮਯਾਬੀ। ਤੇ = ਤੋਂ। ਬੁਧਿ = ਅਕਲ।

SikhNet (Spanish)Cuando uno se come lo incomible, uno se vuelve un Sidha y en él nace la Sabiduría de Dios.

ਪ੍ਰੇਮ ਕੇ ਸਰ. ਲਾਗੇ ਤਨ ਭੀਤਰਿ; ਤਾ. ਭ੍ਰਮੁ ਕਾਟਿਆ ਜਾਈ ॥੧॥

prem ke sar. laage tan bheetar; taa. bhram kaattiaa jaaee |1|

Sant Singh KhalsaWhen the arrow of the Lord's Love pierces his body, then his doubt is eradicated. ||1||
Manmohan SinghWhen the arrows of the Lord's affection strike the body, then alone is the doubt dispelled.
Manmohan Singh (Punjabi)ਜਦ ਪ੍ਰਭੂ ਦੀ ਪ੍ਰੀਤ ਦੇ ਤੀਰ ਦੇਹ ਵਿੱਚ ਲੱਗਦੇ ਹਨ, ਤਦ ਹੀ ਸੰਦੇਹ ਦੂਰ ਹੁੰਦਾ ਹੈ।
Fareedkot Teekaਔਰ ਜਬ ਤੇਰੇ ਪ੍ਰੇਮ ਕੇ ਤੀਰ (ਤਨ), ਭਾਵ ਸੂਖਮ ਸਰੀਰ ਪ੍ਰਧਾਨ ਮਨ ਮੇਂ ਲਗਤੇ ਹੈਂ ਤਬ ਭ੍ਰਮ ਕਾਟਾ ਜਾਤਾ ਹੈ॥੧॥
Prof. Sahib Singh(ਕਿ) ਪਰਮਾਤਮਾ ਦੇ ਪਿਆਰ ਦੇ ਤੀਰ (ਇਸ ਦੇ) ਹਿਰਦੇ ਵਿਚ ਵਿੱਝ ਜਾਂਦੇ ਹਨ, ਤਦੋਂ (ਇਸ ਦੇ ਮਨ ਦੀ) ਭਟਕਣਾ (ਸਦਾ ਲਈ) ਕੱਟੀ ਜਾਂਦੀ ਹੈ ॥੧॥

ਪਦ ਅਰਥ ਸਰ = ਤੀਰ। ਤਨ = ਸਰੀਰ, ਹਿਰਦਾ। ਭ੍ਰਮੁ = ਮਨ ਦੀ ਭਟਕਣਾ ॥੧॥

SikhNet (Spanish)Cuando las puntas de las flechas atraviesan el ser más íntimo, uno es liberado de su duda. (1)

ਮੇਰੇ ਗੋਬਿਦ; ਅਪੁਨੇ ਜਨ ਕਉ ਦੇਹਿ ਵਡਿਆਈ ॥

mere gobid; apune jan kau dehi vaddiaaee |

Sant Singh KhalsaO my Lord of the Universe, please bless Your humble servant with glory.
Manmohan SinghO my Lord of the world, bless Thine slave with the glory of Thy Name.
Manmohan Singh (Punjabi)ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ! ਆਪਣੇ ਗੋਲੇ ਨੂੰ ਆਪਣੇ ਨਾਮ ਦੀ ਬਜ਼ੁਰਗੀ ਪ੍ਰਦਾਨ ਕਰ।
Fareedkot Teekaਹੇ ਮੇਰੇ ਗੋਬਿੰਦ! ਆਪ ਅਪਨੇ ਜਨੋਂ ਕੋ ਬਡਿਆਈ ਦੇਤੇ ਹੋ॥
Prof. Sahib Singhਹੇ ਮੇਰੇ ਗੋਬਿੰਦ! (ਮੈਨੂੰ) ਆਪਣੇ ਦਾਸ ਨੂੰ (ਇਹ) ਇੱਜ਼ਤ ਬਖ਼ਸ਼,

ਪਦ ਅਰਥ ਗੋਬਿਦ = ਹੇ ਗੋਬਿੰਦ! ਕਉ = ਨੂੰ।

SikhNet (Spanish)Oh mi Señor, bendice a Tu Esclavo con la Gloria de Tu Nombre. A través de la Instrucción del Guru,

ਗੁਰਮਤਿ ਰਾਮ ਨਾਮੁ ਪਰਗਾਸਹੁ; ਸਦਾ ਰਹਹੁ ਸਰਣਾਈ ॥ ਰਹਾਉ ॥

guramat raam naam paragaasahu; sadaa rahahu saranaaee | rahaau |

Sant Singh KhalsaUnder Guru's Instructions, enlighten me with the Lord's Name, that I may dwell forever in Your Sanctuary. ||Pause||
Manmohan SinghO Lord, by Guru's instruction, awaken Thy Name in me, that I may ever abide under Thy protection. Pause.
Manmohan Singh (Punjabi)ਹੇ ਸੁਆਮੀ! ਗੁਰਾਂ ਦੇ ਉਪਦੇਸ਼ ਦੁਆਰਾ ਮੇਰੇ ਅੰਦਰ ਆਪਣੇ ਨਾਮ ਦਾ ਪ੍ਰਕਾਸ਼ ਕਰ, ਤਾਂ ਜੋ ਮੈਂ ਹਮੇਸ਼ਾਂ ਤੇਰੀ ਸ਼ਰਣ ਵਿੱਚ ਵਸਾਂ। ਠਹਿਰਾਉ।
Fareedkot Teekaਗੁਰਮਤਿ ਸੇ ਰਾਮ ਨਾਮ ਕਾ ਮੇਰੇ ਅੰਤਸ਼ਕਰਣ ਮੇਂ ਪ੍ਰਕਾਸ ਦੇਹੁ, ਜਿਸ ਕਰ ਕੇ ਮੈਂ ਆਪ ਕੇ ਸਦੀਵਕਾਲ ਸਰਣ ਮੇਂ ਰਹੂੰ॥ ਰਹਾਉ ॥
Prof. Sahib Singh(ਕਿ) ਗੁਰੂ ਦੀ ਮਤਿ ਦੀ ਰਾਹੀਂ (ਮੇਰੇ ਅੰਦਰ) ਆਪਣਾ ਨਾਮ ਪਰਗਟ ਕਰ ਦੇਹ, (ਮੈਨੂੰ) ਸਦਾ ਆਪਣੀ ਸ਼ਰਨ ਵਿਚ ਰੱਖ ਰਹਾਉ॥

ਪਦ ਅਰਥ ਪਰਗਾਸਹੁ = ਪਰਗਟ ਕਰੋ, ਉਜਾਗਰ ਕਰ ਦਿਉ। ਰਹਹੁ = ਰੱਖੋ ॥ਰਹਾਉ॥

SikhNet (Spanish)revive Tu Nombre en mí para que pueda habitar en Tu Refugio. (Pausa)

ਇਹੁ ਸੰਸਾਰੁ ਸਭੁ ਆਵਣ ਜਾਣਾ; ਮਨ ਮੂਰਖ ਚੇਤਿ ਅਜਾਣਾ ॥

eihu sansaar sabh aavan jaanaa; man moorakh chet ajaanaa |

Sant Singh KhalsaThis whole world is engrossed in coming and going; O my foolish and ignorant mind, be mindful of the Lord.
Manmohan SinghThis entire world is subject to coming and going, O my insensate, foolish mind, therefore, remember, thou the Lord.
Manmohan Singh (Punjabi)ਇਸ ਸਾਰਾ ਜਹਾਨ ਆਉਣ ਤੇ ਜਾਣ ਦੇ ਅਧੀਨ ਹੈ, ਹੇ ਮੇਰੀ ਨਦਾਨ ਮੂੜ੍ਹ ਜਿੰਨੇ ਸੋ ਤੂੰ ਸਾਈਂ ਦਾ ਸਿਮਰਨ ਕਰ।
Fareedkot Teekaਇਹੁ ਸੰਸਾਰ ਸਭ ਆਵਾਗਵਨ ਰੂਪੁ ਹੈ, ਤਾਂ ਤੇ ਹੇ ਹਰਿ! ਇਸ ਅਜਾਨ ਮੂਰਖ ਮਨ ਕੋ ਆਪਨਾ (ਚੇਤਿ) ਸਿਮਰਨ ਦੇਹੁ॥
Prof. Sahib Singhਹੇ ਮੂਰਖ ਅੰਞਾਣ ਮਨ! ਇਹ ਜਗਤ (ਦਾ ਮੋਹ) ਜਨਮ ਮਰਨ (ਦਾ ਕਾਰਨ ਬਣਿਆ ਰਹਿੰਦਾ) ਹੈ (ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ) ਸਿਮਰਦਾ ਰਹੁ।

ਪਦ ਅਰਥ ਸੰਸਾਰੁ = ਜਗਤ (ਦਾ ਮੋਹ)। ਆਵਣ ਜਾਣਾ = ਜਨਮ ਮਰਨ (ਦਾ ਮੂਲ)। ਮਨ = ਹੇ ਮਨ!

SikhNet (Spanish)Oh mente ignorante, entiende que el mundo va y viene. Oh Señor,

ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ; ਤਾ ਹਰਿ ਨਾਮਿ ਸਮਾਣਾ ॥੨॥

har jeeo kripaa karahu gur melahu; taa har naam samaanaa |2|

Sant Singh KhalsaO Dear Lord, please, take pity upon me, and unite me with the Guru, that I may merge in the Lord's Name. ||2||
Manmohan SinghO sire Lord, take pity and unite me with the Guru, that I may merge in the God's Name.
Manmohan Singh (Punjabi)ਹੇ ਮਹਾਰਾਜ ਸੁਆਮੀ! ਮਿਹਰ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਵਾਂ।
Fareedkot Teekaਹੇ ਹਰਿ ਜੀ! ਜਬ ਕ੍ਰਿਪਾ ਕਰ ਕੇ ਗੁਰੋਂ ਕੋ ਮਿਲਾਵਹੁ ਤਬ ਮੈਂ ਹੇ ਹਰਿ! ਤੇਰੇ ਨਾਮ ਮੇਂ (ਸਮਾਣਾ) ਸਮਾਇਆ ਰਹੋਂਗਾ॥੨॥
Prof. Sahib Singhਹੇ ਹਰੀ! (ਮੇਰੇ ਉੱਤੇ) ਮੇਹਰ ਕਰ, ਮੈਨੂੰ ਗੁਰੂ ਮਿਲਾ, ਤਦੋਂ ਹੀ ਤੇਰੇ ਨਾਮ ਵਿਚ ਲੀਨਤਾ ਹੋ ਸਕਦੀ ਹੈ ॥੨॥

ਪਦ ਅਰਥ ਨਾਮਿ = ਨਾਮ ਵਿਚ ॥੨॥

SikhNet (Spanish)ten Piedad de mí para que pueda conocer al Guru y pueda inmergirme en Tu Nombre. (2)

ਜਿਸ ਕੀ ਵਥੁ ਸੋਈ ਪ੍ਰਭੁ ਜਾਣੈ; ਜਿਸ ਨੋ ਦੇਇ ਸੁ ਪਾਏ ॥

jis kee vath soee prabh jaanai; jis no dee su paae |

Sant Singh KhalsaOnly one who has it knows God; he alone has it, to whom God has given it
Manmohan SinghHe, whose commodity, the Name, is, that Lord alone knows and He, alone obtains it whom He gives.
Manmohan Singh (Punjabi)ਉਹ ਜਿਸ ਦੀ ਵਸਤੂ ਇਹ ਨਾਮ ਹੈ। ਕੇਵਲ ਉਹ ਪ੍ਰਭੂ ਹੀ ਇਸ ਨੂੰ ਜਾਣਦਾ ਹੈ। ਜਿਸ ਨੂੰ ਉਹ ਦਿੰਦਾ ਹੈ ਉਹੀ ਉਸ ਨੂੰ ਪਾਉਂਦਾ ਹੈ।
Fareedkot Teekaਜਿਸ ਕੀ ਯਹ ਬਸਤੂ ਹੈ ਵਹੀ ਸਮਰਥ ਤੂੰ ਇਸ ਕੇ ਭੇਦ ਕੋ ਜਾਨਤਾ ਹੈਂ, ਪੁਨਾ ਜਿਸ ਕੋ ਆਪ ਦੇਤੇ ਹੋ ਸੋਈ ਆਤਮ ਰੂਪੁ ਬਸਤੂ ਕੋ ਪਾਉਤਾ ਹੈ॥
Prof. Sahib Singhਹੇ ਭਾਈ! ਇਹ ਨਾਮ-ਵਸਤੁ ਜਿਸ (ਪਰਮਾਤਮਾ) ਦੀ (ਮਲਕੀਅਤ) ਹੈ, ਉਹੀ ਜਾਣਦਾ ਹੈ (ਕਿ ਇਹ ਵਸਤੁ ਕਿਸ ਨੂੰ ਦੇਣੀ ਹੈ), ਜਿਸ ਜੀਵ ਨੂੰ ਪ੍ਰਭੂ ਇਹ ਦਾਤਿ ਦੇਂਦਾ ਹੈ ਉਹੀ ਲੈ ਸਕਦਾ ਹੈ।

ਪਦ ਅਰਥ ਜਿਸ ਕੀ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਵਥੁ = ਵਸਤੁ, ਨਾਮ-ਵਸਤੁ। ਸੋਈ = ਉਹੀ (ਪ੍ਰਭੂ)। ਜਿਸ ਨੋ = (ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ)। ਸੁ = ਉਹ ਮਨੁੱਖ।

SikhNet (Spanish)Aquél que tiene el Nombre, sólo él sabe como compartirlo.

ਵਸਤੁ ਅਨੂਪ ਅਤਿ ਅਗਮ ਅਗੋਚਰ; ਗੁਰੁ ਪੂਰਾ ਅਲਖੁ ਲਖਾਏ ॥੩॥

vasat anoop at agam agochar; gur pooraa alakh lakhaae |3|

Sant Singh Khalsa- so very beautiful, unapproachable and unfathomable. Through the Perfect Guru, the unknowable is known. ||3||
Manmohan SinghSupremely beauteous, unapproachable and unfathomable is this commodity, the name. Through the perfect Guru, the unknowable Lord is known.
Manmohan Singh (Punjabi)ਪਰਮ ਸੁੰਦਰ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੀ ਹੈ, ਇਹ ਨਾਮ ਦੀ ਵਸਤੂ। ਪੂਰਨ ਗੁਰਾਂ ਦੇ ਰਾਹੀਂ ਉਹ ਸਾਂਈਂ, ਜੋ ਗਿਆਤ ਤੋਂ ਪਰੇ ਹੈ, ਜਾਣਿਆ ਜਾਂਦਾ ਹੈ।
Fareedkot Teekaਜੋ ਆਤਮ ਵਸਤੁ ਮਨ ਬਾਣੀ ਤੇ ਅਤੀ ਅਵਿਖੇ ਹੈ, ਤਿਸੁ ਤੇਰੇ ਅਲਖ ਸਰੂਪ ਕੋ ਪੂਰਾ ਗੁਰੂ ਜਨਾਵਤਾ ਹੈ॥੩॥
Prof. Sahib Singhਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਵਿਚ ਇਸ ਵਰਗੀ ਹੋਰ ਕੋਈ ਨਹੀਂ, (ਕਿਸੇ ਚਤੁਰਾਈ-ਸਿਆਣਪ ਦੀ ਰਾਹੀਂ) ਇਸ ਤਕ ਪਹੁੰਚ ਨਹੀਂ ਹੋ ਸਕਦੀ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਭੀ ਇਸ ਤਕ ਪਹੁੰਚ ਨਹੀਂ। (ਜੇ) ਪੂਰਾ ਗੁਰੂ (ਮਿਲ ਪਏ, ਤਾਂ ਉਹੀ) ਅਦ੍ਰਿਸ਼ਟ ਪ੍ਰਭੂ ਦਾ ਦੀਦਾਰ ਕਰਾ ਸਕਦਾ ਹੈ ॥੩॥

ਪਦ ਅਰਥ ਅਨੂਪ = ਸੁੰਦਰ, ਬੇ-ਮਿਸਾਲ (ਅਨ-ਊਪ = ਉਪਮਾ ਰਹਿਤ)। ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਲਖੁ = ਅਦ੍ਰਿਸ਼ਟ ਪ੍ਰਭੂ। ਲਖਾਏ = ਵਿਖਾ ਦੇਂਦਾ ਹੈ ॥੩॥

SikhNet (Spanish)De Belleza sin igual es mi Señor Insondable y Sutil; sólo a través del Guru Perfecto el Señor puede ser conocido. (3)

ਜਿਨਿ ਇਹ ਚਾਖੀ. ਸੋਈ ਜਾਣੈ; ਗੂੰਗੇ ਕੀ ਮਿਠਿਆਈ ॥

jin ih chaakhee. soee jaanai; goonge kee mitthiaaee |

Sant Singh KhalsaOnly one who tastes it knows it, like the mute, who tastes the sweet candy, but cannot speak of it.
Manmohan SinghHe who tastes it, alone knows, its relish; it is like a dumbman's sweet.
Manmohan Singh (Punjabi)ਜੋ ਇਸ ਨੂੰ ਚੱਖਦਾ ਹੈ, ਓਹੀ ਇਸ ਦੇ ਸੁਆਦ ਨੂੰ ਜਾਣਦਾ ਹੈ। ਇਹ ਗੁੰਗੇ ਦੀ ਮਿਠਿਆਈ ਵਾਕੁਰ ਹੈ।
Fareedkot Teekaਜਿਸ ਨੇ ਯਹ ਚਾਖੀ ਹੈ, ਭਾਵ ਚਿੰਤਨ ਕਰੀ ਹੈ, ਸੋਈ ਇਸ ਕੇ ਸ੍ਵਾਦ ਕੋ ਜਾਨਤਾ ਹੈ, ਜੈਸੇ ਗੁੰਗੇ ਕੀ ਮਿਠਿਆਈ ਖਾਈਕੇ ਸ੍ਵਾਦ ਕੋ ਓਹੀ ਜਾਨਤਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਇਹ ਨਾਮ-ਵਸਤੁ ਚੱਖੀ ਹੈ (ਇਸ ਦਾ ਸੁਆਦ) ਉਹੀ ਜਾਣਦਾ ਹੈ, (ਉਹ ਬਿਆਨ ਨਹੀਂ ਕਰ ਸਕਦਾ, ਜਿਵੇਂ) ਗੁੰਗੇ ਦੀ (ਖਾਧੀ) ਮਿਠਿਆਈ (ਦਾ ਸੁਆਦ) ਗੁੰਗਾ ਦੱਸ ਨਹੀਂ ਸਕਦਾ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਇਹ = ਇਹ ਵਸਤੁ {ਇਸਤ੍ਰੀ ਲਿੰਗ}।

SikhNet (Spanish)Sólo aquél que Lo saborea Lo conoce, aunque como el mudo que prueba el dulce, no lo pueda expresar.

Open this shabad (13 lines, Angs 607-608) →

Ang 607 of 1430