ਸਿਰੀਰਾਗੁ ਮਹਲਾ ੫ ॥
sireeraag mahalaa 5 |
Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਜਿਨਾ ਸਤਿਗੁਰ ਸਿਉ ਚਿਤੁ ਲਾਇਆ; ਸੇ ਪੂਰੇ ਪਰਧਾਨ ॥
jinaa satigur siau chit laaeaa; se poore paradhaan |
Sant Singh KhalsaThose who focus their consciousness on the True Guru are perfectly fulfilled and famous.
Manmohan SinghPerfect and supreme are they, who fix their mind with the True Guru.
Manmohan Singh (Punjabi)ਮੁਕੰਮਲ ਤੇ ਮੁਖੀ ਹਨ ਉਹ ਜੋ ਸੱਚੇ ਗੁਰਾਂ ਨਾਲ ਆਪਣੇ ਮਨ ਜੋੜਦੇ ਹਨ।
Fareedkot Teekaਤਾਂ ਤੇ ਜਿਨ ਪੁਰਸ਼ਾਂ ਨੇ ਸਤਿਗੁਰੂ ਸੇ ਚਿਤੁ ਲਾਯਾ ਹੈ, ਸੇ ਸਰਬ ਗੁਨਾਂ ਕਰ ਪੂਰਨ ਹੈਂ ਔਰ (ਪਰਧਾਨ) ਮੁਖ੍ਯ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨਾਲ ਆਪਣਾ ਮਨ ਜੋੜਿਆ ਹੈ, ਉਹ ਸਾਰੇ ਗੁਣਾਂ ਵਾਲੇ ਹੋ ਜਾਂਦੇ ਹਨ ਉਹ (ਲੋਕ ਪਰਲੋਕ ਵਿਚ) ਮੰਨੇ-ਪ੍ਰਮੰਨੇ ਜਾਂਦੇ ਹਨ।ਪਦ ਅਰਥ ਸਿਉ = ਨਾਲ। ਸੇ = ਉਹ ਬੰਦੇ। ਪੂਰੇ = ਸਭ ਗੁਣਾਂ ਵਾਲੇ। ਪਰਧਾਨ = ਮੰਨੇ ਪ੍ਰਮੰਨੇ।
SikhNet (Spanish)Aquéllos que llaman al Guru Verdadero, logran la Perfección.
ਜਿਨ ਕਉ ਆਪਿ ਦਇਆਲੁ ਹੋਇ; ਤਿਨ ਉਪਜੈ ਮਨਿ ਗਿਆਨੁ ॥
jin kau aap deaal hoe; tin upajai man giaan |
Sant Singh KhalsaSpiritual wisdom wells up in the minds of those unto whom the Lord Himself shows Mercy.
Manmohan SinghThe Divine knowledge sprouts within the mind of those, unto whom the Lord Himself becomes kind.
Manmohan Singh (Punjabi)ਬ੍ਰਹਿਮ-ਬੋਧ ਉਨ੍ਹਾਂ ਦੇ ਚਿੱਤ ਅੰਦਰ ਪੁੰਗਰ ਆਉਂਦਾ ਹੈ, ਜਿਨ੍ਹਾਂ ਉਤੇ ਪ੍ਰਭੂ ਖੁਦ ਮਿਹਰਬਾਨ ਹੋ ਜਾਂਦਾ ਹੈ।
Fareedkot Teekaਜਿਨ ਪੁਰਸ਼ੋਂ ਪਰ ਆਪ ਪਰਮੇਸ੍ਵਰ ਦਯਾ ਕਰਨੇ ਵਾਲਾ ਹੋਤਾ ਹੈ, ਤਿਨੋਂ ਕੇ ਮਨ ਮੇਂ ਗ੍ਯਾਨ ਉਪਜਤਾ ਹੈ॥
Prof. Sahib Singhਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਹੁੰਦੀ ਹੈ।ਪਦ ਅਰਥ ਮਨਿ = ਮਨ ਵਿਚ। ਉਪਜੈ = ਪਰਗਟ ਹੁੰਦਾ ਹੈ। ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ।
SikhNet (Spanish)La Sabiduría florece en la mente de aquéllos que obtienen Su Gracia.
ਜਿਨ ਕਉ ਮਸਤਕਿ ਲਿਖਿਆ; ਤਿਨ ਪਾਇਆ ਹਰਿ ਨਾਮੁ ॥੧॥
jin kau masatak likhiaa; tin paaeaa har naam |1|
Sant Singh KhalsaThose who have such destiny written upon their foreheads obtain the Name of the Lord. ||1||
Manmohan SinghThey, who bear such a writ on their brow, receive God's Name.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਹਾਸਲ ਕਰ ਲੈਂਦੇ ਹਨ।
Fareedkot Teekaਤਿਨ ਪੁਰਸ਼ੋਂ ਨੇ ਹਰਿ ਨਾਮ ਕੋ ਪਾਇਆ ਹੈ, ਜਿਨ ਕੇ ਮਸਤਕ ਮੇਂ ਨਾਮ ਪ੍ਰਾਪਤੀ ਕਾ ਲੇਖ ਲਿਖਾ ਹੂਆ ਥਾ॥੧॥
Prof. Sahib Singhਜਿਨ੍ਹਾਂ ਦੇ ਮੱਥੇ ਉੱਤੇ (ਧੁਰੋਂ ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਉੱਘੜਦਾ ਹੈ, ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦੇ ਹਨ ॥੧॥ਪਦ ਅਰਥ ਮਸਤਕਿ = ਮੱਥੇ ਉਤੇ॥੧॥
SikhNet (Spanish)Los que lo tienen escrito en su Destino, reciben el Nombre del Señor. (1)
ਮਨ ਮੇਰੇ; ਏਕੋ ਨਾਮੁ ਧਿਆਇ ॥
man mere; eko naam dhiaae |
Sant Singh KhalsaO my mind, meditate on the Name of the One Lord.
Manmohan SinghMy mind! do thou meditate on the One Name.
Manmohan Singh (Punjabi)ਮੇਰੀ ਜਿੰਦੇ! ਤੂੰ ਇਕ ਨਾਮ ਦਾ ਹੀ ਚਿੰਤਨ ਕਰ।
Fareedkot Teekaਹੇ ਮੇਰੇ ਮਨ! ਏਕ ਪਰਮੇਸ਼੍ਵਰ ਕੇ ਨਾਮ ਹੀ ਕਾ ਧਿਆਵਣਾ ਕਰ॥
Prof. Sahib Singhਹੇ ਮੇਰੇ ਮਨ! ਸਿਰਫ਼ ਪਰਮਾਤਮਾ ਦਾ ਨਾਮ ਸਿਮਰ।
SikhNet (Spanish)Medita en el Nombre, oh mi mente.
ਸਰਬ ਸੁਖਾ. ਸੁਖ ਊਪਜਹਿ; ਦਰਗਹ ਪੈਧਾ ਜਾਇ ॥੧॥ ਰਹਾਉ ॥
sarab sukhaa. sukh aoopajeh; daragah paidhaa jaae |1| rahaau |
Sant Singh KhalsaThe happiness of all happiness shall well up, and in the Court of the Lord, you shall be dressed in robes of honor. ||1||Pause||
Manmohan SinghThus shall spring the happiness of all the happiness and thou shalt go to God's Court, clad in robes of honour. Pause.
Manmohan Singh (Punjabi)ਇਸ ਤਰ੍ਹਾਂ ਸਾਰੀਆਂ ਖੁਸ਼ੀਆਂ ਦੀ ਖੁਸ਼ੀ ਪੈਦਾ ਹੋ ਜਾਵੇਗੀ ਅਤੇ ਤੂੰ ਇਜ਼ਤ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਵੇਗਾ। ਠਹਿਰਾਉ।
Fareedkot Teekaਕਿਉਂਕਿ ਸਰਬ ਸੁਖੋਂ ਕਾ ਜੋ ਸਿਰੋਮਣੀ ਆਤਮ ਸੁਖ ਹੈ, ਸੋ ਤੇਰੇ ਰਿਦੇ ਮੇਂ ਉਤਪਤਿ ਹੋਵੇਗਾ। ਅਰ ਪਰਲੋਕ ਮੇਂ (ਪੈਧਾ) ਪਤ ਵਾ ਭਗਤੀ ਰੂਪੀ ਬਸਤ੍ਰੋਂ ਕਰ ਕੇ ਸੋਭਨੀਕ ਹੂਆ ਜਾਵੈਗਾ॥੧॥ ਰਹਾਉ ॥
Prof. Sahib Singh(ਜੇਹੜਾ ਮਨੁੱਖ ਸਿਮਰਦਾ ਹੈ, ਉਸ ਦੇ ਅੰਦਰ) ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਊਪਜਹਿ = ਪੈਦਾ ਹੁੰਦੇ ਹਨ {ਨੋਟ: 'ਊਪਜੈ' ਇਕ-ਵਚਨ ਹੈ, 'ਊਪਜਹਿ' ਬਹੁ-ਵਚਨ ਹੈ}। ਪੈਧਾ = ਸਰੋਪਾ ਲੈ ਕੇ, ਇੱਜ਼ਤ ਨਾਲ। ਜਾਇ = ਜਾਂਦਾ ਹੈ॥੧॥ਰਹਾਉ॥
SikhNet (Spanish)ve y Sírvelo, a tu Maestro Verdadero por siempre y para siempre. (1-Pausa)
ਜਨਮ ਮਰਣ ਕਾ ਭਉ ਗਇਆ; ਭਾਉ ਭਗਤਿ ਗੋਪਾਲ ॥
janam maran kaa bhau geaa; bhaau bhagat gopaal |
Sant Singh KhalsaThe fear of death and rebirth is removed by performing loving devotional service to the Lord of the World.
Manmohan SinghBy performing the devotional service of the World-cherisher, the fear of birth and death is removed.
Manmohan Singh (Punjabi)ਸ੍ਰਿਸ਼ਟੀ ਦੇ ਪਾਲਣਹਾਰ ਦੀ ਪ੍ਰੇਮ-ਮਈ ਸੇਵਾ ਕਰਨ ਦੁਆਰਾ ਪੈਦਾਇਸ਼ ਤੇ ਮੌਤ ਦਾ ਡਰ ਦੂਰ ਹੋ ਗਿਆ ਹੈ।
Fareedkot Teekaਜਿਨ ਪੁਰਸ਼ੋਂ ਨੇ (ਗੋਪਾਲ) ਪਰਮੇਸ੍ਵਰ ਕੀ (ਭਾਉ ਭਗਤਿ) ਪ੍ਰੇਮਾਭਗਤੀ ਕਰੀ ਹੈ, ਤਿਨ ਕਾ ਜਨਮ ਮਰਨਾਦਿ ਭੈ ਨਿਬਿਰਤਿ ਹੂਆ ਹੈ॥ ਕਦਾਚਿਤ ਐਸੀ ਅਸੰਕਾ ਹੋ ਕਿ ਭਗਤੀ ਮੇਂ ਲਗੇ ਹੂਏ ਸਰੀਰ ਕੀ ਪਾਲਨਾ ਕੈਸੇ ਹੋਵੇ? ਤਿਸ ਕਾ ਸਮਾਧਾਨ ਐਸੇ ਹੈ:
Prof. Sahib Singhਜੇਹੜਾ ਮਨੁੱਖ ਗੋਪਾਲ-ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਨਾਲ ਪ੍ਰੇਮ ਕਰਦਾ ਹੈ, ਉਸ ਦਾ ਜਨਮ ਮਰਨ ਦੇ (ਗੇੜ ਵਿਚ ਪੈਣ) ਦਾ ਡਰ ਦੂਰ ਹੋ ਜਾਂਦਾ ਹੈ।ਪਦ ਅਰਥ ਭਉ = ਡਰ। ਭਾਉ = ਪਿਆਰ। ਗੋਪਾਲ = ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ।
SikhNet (Spanish)En su Amor el hombre pierde el miedo al Señor, al nacimiento y a la muerte.
ਸਾਧੂ ਸੰਗਤਿ ਨਿਰਮਲਾ; ਆਪਿ ਕਰੇ ਪ੍ਰਤਿਪਾਲ ॥
saadhoo sangat niramalaa; aap kare pratipaal |
Sant Singh KhalsaIn the Saadh Sangat, the Company of the Holy, one becomes immaculate and pure; the Lord Himself takes care of such a one.
Manmohan SinghMan becomes pure in the society of the Guru and the Lord Himself nurtures him.
Manmohan Singh (Punjabi)ਗੁਰੂ ਦੀ ਸੰਗਤ ਅੰਦਰ ਇਨਸਾਨ ਪਵਿੱਤ੍ਰ ਹੋ ਜਾਂਦਾ ਹੈ ਅਤੇ ਸੁਆਮੀ ਖੁਦ ਉਸ ਦੀ ਪਾਲਣਾ ਪੋਸਣਾ ਕਰਦਾ ਹੈ।
Fareedkot Teekaਸੰਤੋਂ ਕੀ ਸੰਗਤ ਕਰ ਮਨ ਨਿਰਮਲ ਹੋ ਜਾਤਾ ਹੈ, ਅਰ ਯਹਿ ਨਿਸਚਾ ਹੋਤਾ ਹੈ ਕਿ ਸ੍ਰੀ ਵਾਹਿਗੁਰੂ ਆਪ ਹੀ ਪ੍ਰਤਿਪਾਲ ਕਰਤਾ ਹੈ॥
Prof. Sahib Singhਸਾਧ ਸੰਗਤਿ ਵਿਚ ਰਹਿ ਕੇ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਪਰਮਾਤਮਾ ਆਪ (ਵਿਕਾਰਾਂ ਤੋਂ ਉਸ ਦੀ) ਰਾਖੀ ਕਰਦਾ ਹੈ।ਪਦ ਅਰਥ ਪ੍ਰਤਿਪਾਲ = ਰੱਖਿਆ।
SikhNet (Spanish)Se vuelve puro en la Hermandad del Guru, a ese ser, el Señor lo sostiene.
ਜਨਮ ਮਰਣ ਕੀ ਮਲੁ ਕਟੀਐ; ਗੁਰ ਦਰਸਨੁ ਦੇਖਿ ਨਿਹਾਲ ॥੨॥
janam maran kee mal katteeai; gur darasan dekh nihaal |2|
Sant Singh KhalsaThe filth of birth and death is washed away, and one is uplifted, beholding the Blessed Vision of the Guru's Darshan. ||2||
Manmohan SinghBy beholding the light of the Guru, man is extremely delighted and his filth of coming (to) and going (from) (this world) is washed off.
Manmohan Singh (Punjabi)ਗੁਰਾਂ ਦਾ ਦੀਦਾਰ ਵੇਖਣ ਦੁਆਰਾ ਬੰਦਾ ਅਤਿ-ਅੰਤ ਪ੍ਰਸੰਨ ਹੋ ਜਾਂਦਾ ਹੈ ਅਤੇ ਉਸ ਦੇ ਆਉਣ ਤੇ ਜਾਣ ਦੀ ਗੰਦਗੀ ਧੋਤੀ ਜਾਂਦੀ ਹੈ।
Fareedkot Teeka(ਗੁਰ) ਵੱਡਾ ਜੋ ਪਰਮੇਸ੍ਵਰ ਤਿਸ ਕਾ ਦਰਸਨ ਦੇਖ ਕਰ (ਨਿਹਾਲ) ਦੁਖਾਂ ਤੇ ਰਹਤ ਹੋ ਜਾਤਾ ਹੈ ਔਰ ਜਨਮ ਮਰਨ ਕੀ ਮਲ ਭੀ ਕਟੀ ਜਾਤੀ ਹੈ, ਭਾਵ ਏਹ ਕਿ ਸੰਗਤ ਮੇਂ ਪਰਮੇਸ੍ਵਰ ਕੀ ਪ੍ਰਾਪਤਿ ਹੋਨੇ ਸੇ ਸਰਬ ਦੁਖੋਂ ਕੀ ਨਿਵਰਤੀ ਹੋ ਜਾਤੀ ਹੈ ਔਰ ਤਿਨ ਕਾ ਐਸਾ ਨਿਸਚਾ ਹੋ ਜਾਤਾ ਹੈ॥੨॥
Prof. Sahib Singhਗੁਰੂ ਦਾ ਦਰਸ਼ਨ ਕਰ ਕੇ (ਉਸ ਦਾ ਤਨ ਮਨ) ਖਿੜ ਪੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਉਸ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ ॥੨॥ਪਦ ਅਰਥ ਕਟੀਐ = ਕੱਟੀ ਜਾਂਦੀ ਹੈ। ਦੇਖਿ = ਵੇਖ ਕੇ। ਨਿਹਾਲ = ਪ੍ਰਸੰਨ॥੨॥
SikhNet (Spanish)Las impurezas de su vida son lavadas y él es salvado con la Mirada del Guru. (2)
ਥਾਨ ਥਨੰਤਰਿ ਰਵਿ ਰਹਿਆ; ਪਾਰਬ੍ਰਹਮੁ ਪ੍ਰਭੁ ਸੋਇ ॥
thaan thanantar rav rahiaa; paarabraham prabh soe |
Sant Singh KhalsaThe Supreme Lord God is pervading all places and interspaces.
Manmohan SinghThat illimitable Lord is found in all the places.
Manmohan Singh (Punjabi)ਉਹ ਹੱਦ-ਬੰਨਾਂ ਰਹਿਤ ਠਾਕੁਰ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Fareedkot Teekaਕੈਸਾ ਸੋ ਪਾਰਬ੍ਰਹਮ ਪ੍ਰਭੂ ਸਰਬ ਅਸਥਾਨੋਂ ਮੇਂ ਔਰ (ਥਨੰਤ੍ਰ) ਜੀਵੋਂ ਮੇਂ ਪੂਰਨ ਹੋ ਰਹਾ ਹੈ॥
Prof. Sahib Singh(ਹੇ ਮੇਰੇ ਮਨ!) ਉਹ ਪਾਰਬ੍ਰਹਮ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ।ਪਦ ਅਰਥ ਥਾਨ ਥਾਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਸੋਇ = ਉਹੀ।
SikhNet (Spanish)Él prevalece en todo lugar, en el espacio, en los espacios inferiores, por todas partes, Él, el Señor Único.
ਸਭਨਾ ਦਾਤਾ ਏਕੁ ਹੈ; ਦੂਜਾ ਨਾਹੀ ਕੋਇ ॥
sabhanaa daataa ek hai; doojaa naahee koe |
Sant Singh KhalsaThe One is the Giver of all-there is no other at all.
Manmohan SinghGod alone is the bestower of all. There is no other second.
Manmohan Singh (Punjabi)ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਦਾਤਾਰ ਹੈ। ਹੋਰ ਦੂਸਰਾ ਕੋਈ ਨਹੀਂ।
Fareedkot Teekaਔਰ ਸਰਬ ਜੀਵੋਂ ਕੋ ਖਾਨ ਪਾਨਾਦਿ ਦੇਣੇ ਵਾਲਾ ਏਕ ਓਹੀ ਪਰਮਾਤਮਾ ਹੈ, ਤਿਸ ਬਿਨਾ ਦੂਸਰਾ ਔਰ ਕੋਈ ਨਹੀਂ ਹੈ॥
Prof. Sahib Singhਉਹ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ।
SikhNet (Spanish)Él es el Dador, nadie más puede ser, sí, nadie.
ਤਿਸੁ ਸਰਣਾਈ ਛੁਟੀਐ; ਕੀਤਾ ਲੋੜੇ ਸੁ ਹੋਇ ॥੩॥
tis saranaaee chhutteeai; keetaa lorre su hoe |3|
Sant Singh KhalsaIn His Sanctuary, one is saved. Whatever He wishes, comes to pass. ||3||
Manmohan SinghBy seeking His sanctuary man is saved. What Lord wishes to do that comes to pass.
Manmohan Singh (Punjabi)ਉਸ ਦੀ ਸ਼ਰਣਾਗਤ ਸੰਭਾਲਣ ਦੁਆਰਾ ਆਦਮੀ ਬਚ ਜਾਂਦਾ ਹੈ। ਜੋ ਕੁਛ ਸਾਸਹਿਬ ਕਰਨਾ ਚਾਹੁੰਦਾ ਹੈ, ਉਹੀ ਹੁੰਦਾ ਹੈ।
Fareedkot Teekaਤਾਂ ਤੇ ਤਿਸ ਪਰਮੇਸ੍ਵਰ ਕੀ ਸਰਣ ਹੋਣੇ ਕਰ ਜਨਮ ਮਰਣ ਕੇ ਬੰਧਨੋਂ ਸੇ ਛੁਟੀਤਾ ਹੈ, ਔਰ ਸੋ ਐਸਾ ਸਾਮਰਥ ਹੈ ਕਿ ਜੋ ਕੁਛੁ ਕੀਆ ਚਾਹੇ ਸੋ ਹੋਤਾ ਹੈ॥੩॥
Prof. Sahib Singh(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਕਰਨਾ ਚਾਹੁੰਦਾ ਹੈ, ਉਸ ਦੀ ਸਰਨ ਪਿਆਂ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ ॥੩॥ਪਦ ਅਰਥ ਛੁਟੀਐ = (ਵਿਕਾਰਾਂ ਦੀ ਮੈਲ ਤੋਂ) ਬਚੀਦਾ ਹੈ। ਕੀਤਾ ਲੋੜੇ = ਕਰਨਾ ਪਸੰਦ ਕਰਦਾ ਹੈ॥੩॥
SikhNet (Spanish)Uno es salvado en Su Santuario, pues lo que está en Su Voluntad, eso ocurre. (3)
ਜਿਨ ਮਨਿ ਵਸਿਆ ਪਾਰਬ੍ਰਹਮੁ; ਸੇ ਪੂਰੇ ਪਰਧਾਨ ॥
jin man vasiaa paarabraham; se poore paradhaan |
Sant Singh KhalsaPerfectly fulfilled and famous are those, in whose minds the Supreme Lord God abides.
Manmohan SinghPerfect and supreme are they in whose heart the Exalted Lord dwells.
Manmohan Singh (Punjabi)ਸੰਪੂਰਣ ਤੇ ਮੁਖੀ ਹਨ ਉਹ ਜਿਨ੍ਹਾਂ ਦੇ ਦਿਲ ਅੰਦਰ ਸ਼ਰੋਮਣੀ ਸਾਹਿਬ ਵੰਸਦਾ ਹੈ।
Fareedkot Teekaਐਸਾ ਪਾਰਬ੍ਰਹਮੁ ਜਿਨ੍ਹੋਂ ਕੇ ਮਨ ਮੇਂ ਵਸਿਆ ਹੈ, ਸੋ ਪੁਰਸ ਸਰਬ ਗੁਨੋਂ ਕਰ ਪੂਰਨ ਹੈ ਔਰ ਸਰਬ ਪੁਰਸੋਂ ਮੇਂ ਮੁਖ੍ਯ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਾਰਬ੍ਰਹਮ ਪਰਮੇਸ਼ਰ (ਦਾ ਨਾਮ) ਵੱਸ ਪੈਂਦਾ ਹੈ, ਉਹਨਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ।
SikhNet (Spanish)Aquél que tiene habitando en su mente al Señor Perfecto, logra la Perfección, se vuelve único entre los hombres.
ਤਿਨ ਕੀ ਸੋਭਾ ਨਿਰਮਲੀ; ਪਰਗਟੁ ਭਈ ਜਹਾਨ ॥
tin kee sobhaa niramalee; paragatt bhee jahaan |
Sant Singh KhalsaTheir reputation is spotless and pure; they are famous all over the world.
Manmohan SinghPure is their reputation, which is obvious all the world over.
Manmohan Singh (Punjabi)ਪਵਿੱਤਰ ਹੈ ਉਨ੍ਹਾਂ ਦੀ ਕੀਰਤ, ਜੋ ਸਾਰੇ ਜਗਤ ਅੰਦਰ ਜ਼ਾਹਿਰ ਹੈ।
Fareedkot Teekaਤਿਨ ਪੁਰਸੋਂ ਕੀ ਸੋਭਾ (ਨਿਰਮਲੀ) ਕਿ ਅਵਗੁਨੋਂ ਕਰ ਕਲੰਕਤ ਨਹੀਂ ਹੂਈ ਹੈ, ਅਰ ਸਰਬ ਸੰਸਾਰ ਮੇਂ ਪਰਗਟ ਹੋ ਰਹੀ ਹੈ॥
Prof. Sahib Singhਉਹ ਹਰ ਥਾਂ ਆਦਰ ਪਾਂਦੇ ਹਨ। ਉਹਨਾਂ ਦੀ ਬੇ-ਦਾਗ਼ ਸੋਭਾ-ਵਡਿਆਈ ਸਾਰੇ ਜਹਾਨ ਵਿਚ ਉੱਘੀ ਹੋ ਜਾਂਦੀ ਹੈ।
SikhNet (Spanish)Pura es su reputación y es aclamado en el mundo entero.
ਜਿਨੀ ਮੇਰਾ ਪ੍ਰਭੁ ਧਿਆਇਆ; ਨਾਨਕ ਤਿਨ ਕੁਰਬਾਨ ॥੪॥੧੦॥੮੦॥
jinee meraa prabh dhiaaeaa; naanak tin kurabaan |4|10|80|
Sant Singh KhalsaO Nanak, I am a sacrifice to those who meditate on my God. ||4||10||80||
Manmohan SinghThey, who have meditated on my Lord, Nanak is a sacrifice unto them.6
Manmohan Singh (Punjabi)ਜਿਨ੍ਹਾਂ ਨੇ ਮੇਰੇ ਸਾਹਿਬ ਦਾ ਸਿਮਰਨ ਕੀਤਾ ਹੈ, ਨਾਨਕ ਉਨ੍ਹਾਂ ਉਤੋਂ ਵਾਰਨੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਸਾਹਿਬ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਮੇਰਾ ਪ੍ਰਭੂ ਧਿਆਇਆ ਹੈ, ਮੈਂ ਤਿਨ ਕੇ (ਕੁਰਬਾਨ) ਬਲਿਹਾਰਨੇ ਜਾਤਾ ਹੂੰ ॥੪॥੧੦॥੮੦॥
Prof. Sahib Singhਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੪॥੧੦॥੮੦॥ਪਦ ਅਰਥ ਜਿਨੀ = ਜਿਨ੍ਹਾਂ ਨੇ। ਕੁਰਬਾਨ = ਸਦਕੇ॥੪॥
SikhNet (Spanish)Nanak ofrece su vida en sacrificio a aquél que medita en el Señor. (4-10-80)