ੴ

ਸਿੱਖਬਾਣੀ · SikhBani

ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥

eik pachhaanoo jeea kaa iko rakhanahaar
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 45 · 15 lines
Translations

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਇਕੁ ਪਛਾਣੂ ਜੀਅ ਕਾ; ਇਕੋ ਰਖਣਹਾਰੁ ॥

eik pachhaanoo jeea kaa; iko rakhanahaar |

Sant Singh KhalsaThe One is the Knower of all beings; He alone is our Savior.
Manmohan SinghOne Lord is the knower of man and He alone is his saviour.
Manmohan Singh (Punjabi)ਇਕ ਸਾਹਿਬ ਦੀ ਇਨਸਾਨ ਦਾ ਜਾਣੂ ਹੈ ਅਤੇ ਉਹੀ ਇਕ ਉਸ ਦਾ ਰਖਵਾਲਾ ਹੈ।
Fareedkot Teekaਏਕ ਵਾਹਗੁਰੂ (ਜੀਅ) ਮਨਕਾ ਪਛਾਣੂ ਕਰ ਯਹੀ ਏਕ ਸਰਬ ਦੁਖਾਂ ਤੇ ਰਖਣੇ ਵਾਲਾ ਹੈ॥
Prof. Sahib Singh(ਹੇ ਭਾਈ!) ਜਿੰਦ ਦਾ ਮਿੱਤਰ ਸਿਰਫ਼ ਪਰਮਾਤਮਾ ਹੀ ਹੈ, ਪਰਮਾਤਮਾ ਹੀ ਜਿੰਦ ਨੂੰ (ਵਿਕਾਰ ਆਦਿਕਾਂ ਤੋਂ) ਬਚਾਣ ਵਾਲਾ ਹੈ,

ਪਦ ਅਰਥ ਪਛਾਣੂ = ਮਿੱਤਰ। ਜੀਅ ਕਾ = ਜਿੰਦ ਦਾ {ਨੋਟ: ਲਫ਼ਜ਼ 'ਜੀਉ' ਤੋਂ 'ਜੀਅ' ਬਣ ਜਾਂਦਾ ਹੈ 'ਸੰਬੰਧਕ' ਵਰਤਿਆਂ}। ਇਕੋ = ਇਕ (ਪ੍ਰਭੂ) ਹੀ।

SikhNet (Spanish)Él, el Dios es el Conocedor de tu ser, Él es el Salvador.

ਇਕਸ ਕਾ ਮਨਿ ਆਸਰਾ; ਇਕੋ ਪ੍ਰਾਣ ਅਧਾਰੁ ॥

eikas kaa man aasaraa; iko praan adhaar |

Sant Singh KhalsaThe One is the Support of the mind; the One is the Support of the breath of life.
Manmohan SinghHe alone is the mind's Support and He alone the Mainstay of life.
Manmohan Singh (Punjabi)ਕੇਵਲ ਉਹ ਹੀ ਚਿੱਤ ਦੀ ਓਟ ਹੈ ਅਤੇ ਕੇਵਲ ਉਹੀ ਜਿੰਦ-ਜਾਨ ਦੀ ਟੇਕ!
Fareedkot Teekaਹੇ ਮਨ! ਇਕਸ ਕਾ ਭਰੋਸਾ ਕਰ ਇਕੋ ਹੀ ਪ੍ਰਾਣਾਂ ਕਾ (ਆਧਾਰੁ) ਆਸਰਾ ਹੈ, ਕਿਉਂਕਿ ਤਿਸ ਇਕ ਵਾਹਿਗੁਰੂ ਕੀ ਸੱਤਾ ਕਰ ਕੇ ਹੀ ਪ੍ਰਾਣ ਸਰੀਰ ਕੋ ਚੈਤੰਨ ਕਰਤੇ ਹੈਂ॥
Prof. Sahib Singh(ਇਸ ਵਾਸਤੇ) ਆਪਣੇ ਮਨ ਵਿਚ ਸਿਰਫ਼ ਪਰਮਾਤਮਾ ਦਾ ਆਸਰਾ ਰੱਖ, ਸਿਰਫ਼ ਪਰਮਾਤਮਾ ਹੀ ਜਿੰਦ ਦਾ ਸਹਾਰਾ ਹੈ।

ਪਦ ਅਰਥ ਮਨਿ = ਮਨ ਵਿਚ। ਪ੍ਰਾਣ ਅਧਾਰੁ = ਪ੍ਰਾਣਾਂ ਦਾ ਆਸਰਾ, ਜਿੰਦ ਦਾ ਆਸਰਾ।

SikhNet (Spanish)Él es el Soporte de la mente, Es lo principal en la vida.

ਤਿਸੁ ਸਰਣਾਈ ਸਦਾ ਸੁਖੁ; ਪਾਰਬ੍ਰਹਮੁ ਕਰਤਾਰੁ ॥੧॥

tis saranaaee sadaa sukh; paarabraham karataar |1|

Sant Singh KhalsaIn His Sanctuary there is eternal peace. He is the Supreme Lord God, the Creator. ||1||
Manmohan SinghIn His refuge is all peace. He is the exalted Lord the Creator.
Manmohan Singh (Punjabi)ਉਸ ਦੀ ਪਨਾਹ ਅੰਦਰ ਸਦੀਵੀ-ਆਰਾਮ ਹੈ। ਉਹ ਸ਼ਰੋਮਣੀ-ਸਾਹਿਬ ਸਿਰਜਣਹਾਰ ਹੈ।
Fareedkot Teekaਤਾਂ ਤੇ ਤਿਸ ਪਰ ਪਰਮੇਸ਼੍ਵਰ ਕੀ ਸਰਣ ਪ੍ਰਾਪਤਿ ਹੋਣੇ ਤੇ ਸਦਾ ਸੁਖ ਹੋਤਾ ਹੈ, ਸੋ ਕੈਸਾ ਹੈ (ਪਾਰਬ੍ਰਹਮ) ਸਰਬ ਕਾ ਪਰਾ ਰੂਪ ਔਰ ਬਿਆਪਕ ਸਰੂਪੁ ਹੈ ਔਰ ਉਤਪਤਿ ਆਦਿਕੋਂ ਕਾ ਕਰਤਾ ਹੈ॥੧॥
Prof. Sahib Singhਉਹ ਪਾਰਬ੍ਰਹਮ ਕਰਤਾਰ (ਹੀ ਸਹਾਰਾ ਹੈ) ਉਸ ਦੀ ਸਰਨ ਪਿਆਂ ਸਦਾ ਸੁਖ ਮਿਲਦਾ ਹੈ ॥੧॥
SikhNet (Spanish)En su Santuario está la Paz duradera, Él es el Creador, el Señor Trascendente. (1)

ਮਨ ਮੇਰੇ; ਸਗਲ ਉਪਾਵ ਤਿਆਗੁ ॥

man mere; sagal upaav tiaag |

Sant Singh KhalsaO my mind, give up all these efforts.
Manmohan SinghO my Mind! give up all (Other) efforts.
Manmohan Singh (Punjabi)ਹੇ ਮੇਰੀ ਜਿੰਦੇ! (ਹੋਰਂ) ਸਾਰੇ ਉਪਰਾਲੇ ਛੱਡ ਦੇ।
Fareedkot Teekaਹੇ ਮੇਰੇ ਮਨ! ਔਰ ਸਰਬ ਉਪਾਵੋਂ ਕਾ ਤਿਆਗ ਕਰ॥
Prof. Sahib Singhਹੇ ਮੇਰੇ ਮਨ! ਹੋਰ ਸਾਰੇ ਹੀਲੇ ਛੱਡ ਦੇ।

ਪਦ ਅਰਥ ਉਪਾਵ = ਹੀਲੇ।

SikhNet (Spanish)Deja ya cualquier otro esfuerzo, oh mi mente.

ਗੁਰੁ ਪੂਰਾ. ਆਰਾਧਿ ਨਿਤ; ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥

gur pooraa. aaraadh nit; ikas kee liv laag |1| rahaau |

Sant Singh KhalsaDwell upon the Perfect Guru each day, and attach yourself to the One Lord. ||1||Pause||
Manmohan SinghEach day think of the perfect Guru and embrace affection for the One Lord. Pause.
Manmohan Singh (Punjabi)ਹਰ ਰੋਜ ਪੂਰਨ ਗੁਰਦੇਵ ਜੀ ਨੂੰ ਚੇਤੇ ਕਰ ਅਤੇ ਇਕ ਸਾਹਿਬ ਨਾਲ ਪਿਆਰ ਪਾ। ਠਹਿਰਾਉ।
Fareedkot Teeka(ਪੂਰਾ) ਬ੍ਰਹਮ ਸ੍ਰੋਤੀ, ਬ੍ਰਹਮ ਨੇਸਟੀ ਜੋ ਗੁਰੂ ਹੈ ਤਿਸ ਕੋ (ਆਰਾਧਿ) ਸੇਵਨ ਕਰ, ਤਿਨ ਗੁਰੋਂ ਦ੍ਵਾਰੇ ਨਿਤ ਏਕ ਕੀ ਪ੍ਰੀਤੀ ਮੇਂ ਹੀ ਬ੍ਰਿਤੀ ਲਗਾਓ॥੧॥ ਰਹਾਉ ॥
Prof. Sahib Singhਸਿਰਫ਼ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ (ਸਿਰਫ਼ ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ) ਇਕ ਪਰਮਾਤਮਾ (ਦੇ ਚਰਨਾਂ) ਦੀ ਲਗਨ (ਆਪਣੇ ਅੰਦਰ) ਲਾਈ ਰੱਖ ॥੧॥ ਰਹਾਉ ॥

ਪਦ ਅਰਥ ਲਿਵ = ਲਗਨ। ਲਾਗੁ = ਲਾਈ ਰੱਖ॥੧॥ਰਹਾਉ॥

SikhNet (Spanish)Llama todos los días al Guru Perfecto, entonando tu mente sólo en el Uno. (1-Pausa)

ਇਕੋ ਭਾਈ ਮਿਤੁ ਇਕੁ; ਇਕੋ ਮਾਤ ਪਿਤਾ ॥

eiko bhaaee mit ik; iko maat pitaa |

Sant Singh KhalsaThe One is my Brother, the One is my Friend. The One is my Mother and Father.
Manmohan SinghThe One Lord is the Brother, the One is the real Friend and the One my mother and Father.
Manmohan Singh (Punjabi)ਇਕ ਪ੍ਰਭੂ ਸੱਚਾ ਭਰਾ ਹੈ, ਇਕੋ ਸੱਚਾ ਮਿੱਤ੍ਰ ਅਤੇ ਇਕ ਹੀ ਮਾਤਾ ਤੇ ਪਿਤਾ।
Fareedkot Teekaਪੁਨਾ ਤਿਸ ਏਕ ਕੋ ਹੀ ਭਾਈ, ਏਕ ਹੀ ਮਿਤ੍ਰ, ਏਕ ਕੋ ਹੀ ਮਾਤ ਪਿਤਾ ਰੂਪ ਜਾਨ॥
Prof. Sahib Singh(ਹੇ ਮਨ!) ਸਿਰਫ਼ ਪਰਮਾਤਮਾ ਹੀ (ਅਸਲ) ਭਰਾ ਹੈ ਮਿੱਤਰ ਹੈ, ਸਿਰਫ਼ ਪਰਮਾਤਮਾ ਹੀ (ਅਸਲ) ਮਾਂ ਪਿਉ ਹੈ (ਭਾਵ, ਮਾਪਿਆਂ ਵਾਂਗ ਪਾਲਣਹਾਰ ਹੈ)।
SikhNet (Spanish)Él, el Uno, es el Hermano, Él es el Padre y la Madre.

ਇਕਸ ਕੀ ਮਨਿ ਟੇਕ ਹੈ; ਜਿਨਿ ਜੀਉ ਪਿੰਡੁ ਦਿਤਾ ॥

eikas kee man ttek hai; jin jeeo pindd ditaa |

Sant Singh KhalsaThe One is the Support of the mind; He has given us body and soul.
Manmohan SinghWithin my mind is the support of the Unique Lord who has given me the soul and the body.
Manmohan Singh (Punjabi)ਮੇਰੇ ਚਿੱਤ ਅੰਦਰ ਅਦੁੱਤੀ ਸਾਹਿਬ ਦਾ ਹੀ ਆਸਰਾ ਹੈ, ਜਿਸ ਨੇ ਮੈਨੂੰ ਆਤਮਾ ਤੇ ਦੇਹਿ ਬਖਸ਼ੇ ਹਨ।
Fareedkot Teekaਜਿਸ ਏਕ ਪਰਮੇਸ੍ਵਰ ਨੇ ਜੀਵ ਕੋ (ਪਿੰਡੁ) ਸਰੀਰੁ ਦੀਆ ਹੈ, ਤਿਸ ਏਕ ਹੀ ਮਹਾਤਮਾ ਕੇ ਮਨ ਮੇਂ (ਟੇਕ) ਸਰਣ ਹੈ॥
Prof. Sahib Singh(ਮੈਨੂੰ ਤਾਂ) ਉਸ ਪਰਮਾਤਮਾ ਦਾ ਹੀ ਮਨ ਵਿਚ ਸਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ, ਜਿਸ ਨੇ ਇਹ ਸਰੀਰ ਦਿੱਤਾ ਹੈ।

ਪਦ ਅਰਥ ਟੇਕ = ਸਹਾਰਾ। ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ।

SikhNet (Spanish)Sólo Él es nuestro Santuario, Él es quien nos da el cuerpo y el Alma.

ਸੋ ਪ੍ਰਭੁ. ਮਨਹੁ ਨ ਵਿਸਰੈ; ਜਿਨਿ ਸਭੁ ਕਿਛੁ ਵਸਿ ਕੀਤਾ ॥੨॥

so prabh. manahu na visarai; jin sabh kichh vas keetaa |2|

Sant Singh KhalsaMay I never forget God from my mind; He holds all in the Power of His Hands. ||2||
Manmohan SinghThe Lord, who holds everything in His power, I may not forget Him within my mind.
Manmohan Singh (Punjabi)ਉਸ ਸਾਹਿਬ ਨੂੰ ਜੋ ਹਰ ਸ਼ੈ ਨੂੰ ਆਪਣੇ ਅਖਤਿਆਰ ਵਿੱਚ ਰੱਖਦਾ ਹੈ, ਮੈਨੂੰ ਆਪਦੇ ਚਿੱਤ ਵਿਚੋਂ ਨਾਂ ਭੁੱਲੇ।
Fareedkot Teekaਸੋ ਪ੍ਰਭੂ ਤੇ ਕਦੀ ਨ ਵਿਸਰੈ ਜਿਸ ਨੇ (ਸਭੁ ਕਿਛੁ) ਸੰਪੂਰਨ ਪ੍ਰਪੰਚ ਕਾਰਣ ਕਾਰਜ ਰੂਪੁ ਅਪਨੇ ਵਸ ਕਰਾ ਹੂਆ ਹੈ॥੨॥ ਕਦਾਚਿਤ ਐਸੀ ਅਸੰਕਾ ਹੋ ਕੇ ਸੋ ਏਕ ਕਹਾਂ ਹੈ? ਤਿਸ ਕਾ ਸਮਾਧਾਨ:
Prof. Sahib Singh(ਮੇਰੀ ਸਦਾ ਇਹੀ ਅਰਦਾਸ ਹੈ ਕਿ) ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵੱਸ ਵਿਚ ਰਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾਹ ਭੁੱਲੇ ॥੨॥

ਪਦ ਅਰਥ ਮਨਹੁ = ਮਨ ਤੋਂ। ਵਸਿ = ਵੱਸ ਵਿਚ॥੨॥

SikhNet (Spanish)No te olvides del Señor, pues Él es quien lo tiene todo en Sus Manos. (2)

ਘਰਿ ਇਕੋ. ਬਾਹਰਿ ਇਕੋ; ਥਾਨ ਥਨੰਤਰਿ ਆਪਿ ॥

ghar iko. baahar iko; thaan thanantar aap |

Sant Singh KhalsaThe One is within the home of the self, and the One is outside as well. He Himself is in all places and interspaces.
Manmohan SinghThe One Lord is within (thy) home (body) and the One without. he Himself is found within all the places.
Manmohan Singh (Punjabi)ਇਕ ਸੁਆਮੀ ਹੀ (ਤੇਰੇ) ਗ੍ਰਹਿ (ਸਰੀਰ) ਅੰਦਰ ਹੈ ਅਤੇ ਇਕੋ ਹੀ ਬਾਹਰਵਾਰ। ਉਹ ਆਪੇ ਹੀ ਸਾਰਿਆਂ ਥਾਵਾਂ ਅੰਦਰ ਰਵ ਰਿਹਾ ਹੈ।
Fareedkot Teekaਘਰ ਵਿਖੇ ਭੀ ਵਹੀ ਏਕ ਹੈ, ਬਾਹਰ ਭੀ ਏਕੁ ਹੈ, ਥਾਂਨ ਥੰਨਤ੍ਰੋਂ ਮੇਂ ਭੀ ਆਪ ਹੀ ਹੈ, ਭਾਵ ਯੇਹਿ ਕਿ ਸਰਬ ਬਿਆਪੀ ਹੈ॥
Prof. Sahib Singh(ਹੇ ਭਾਈ! ਤੇਰੇ) ਹਿਰਦੇ ਵਿਚ ਭੀ ਤੇ ਬਾਹਰ ਹਰ ਥਾਂ ਭੀ ਸਿਰਫ਼ ਪਰਮਾਤਮਾ ਹੀ ਵੱਸ ਰਿਹਾ ਹੈ।

ਪਦ ਅਰਥ ਘਰਿ = ਘਰ ਵਿਚ, ਹਿਰਦੇ ਵਿਚ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।

SikhNet (Spanish)Él está en tu mismo hogar, Él Mismo es Infinito y más allá de todo lugar.

ਜੀਅ ਜੰਤ ਸਭਿ ਜਿਨਿ ਕੀਏ; ਆਠ ਪਹਰ ਤਿਸੁ ਜਾਪਿ ॥

jeea jant sabh jin kee; aatth pehar tis jaap |

Sant Singh KhalsaMeditate twenty-four hours a day on the One who created all beings and creatures.
Manmohan SinghDay in and day out, meditate on Him, who has made all the human and other beings.
Manmohan Singh (Punjabi)ਅੱਠੇ ਪਹਿਰ ਉਸ ਦਾ ਅਰਾਧਨ ਕਰ, ਜਿਸ ਨੇ ਸਾਰੇ ਮਨੁਸ਼ ਤੇ ਹੋਰ ਜੀਵ ਬਣਾਏ ਹਨ।
Fareedkot Teekaਜੀਵ ਅਸਥੂਲ (ਜੰਤ) ਸੂਖਮ, ਵਾ ਜੀਵ ਜਿਨ ਵਿਖੇ ਅਸਤੀਆਂ ਹੈਂ (ਜੰਤ) ਜੋ ਅਸਤੀਆਂ ਰਹਤ ਹੈਂ, ਏਹ ਸਭ ਜਿਸ ਨੇ ਕੀਏ ਹੈਂ, ਆਠ ਪਹਿਰ ਤਿਸ ਪਰਮੇਸ੍ਵਰ ਕਾ ਜਾਪੁ ਕਰੁ॥
Prof. Sahib Singh(ਹੇ ਭਾਈ!) ਅੱਠੇ ਪਹਿਰ ਉਸ ਪ੍ਰਭੂ ਨੂੰ ਸਿਮਰ, ਜਿਸ ਨੇ ਸਾਰੇ ਜੀਅ ਜੰਤ ਪੈਦਾ ਕੀਤੇ ਹਨ।

ਪਦ ਅਰਥ ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਭਿ = ਸਾਰੇ।

SikhNet (Spanish)Él es el Creador de todo, llámalo noche y día.

ਇਕਸੁ ਸੇਤੀ ਰਤਿਆ; ਨ ਹੋਵੀ ਸੋਗ ਸੰਤਾਪੁ ॥੩॥

eikas setee ratiaa; na hovee sog santaap |3|

Sant Singh KhalsaAttuned to the Love of the One, there is no sorrow or suffering. ||3||
Manmohan SinghBy being imbued with the love of One God, sorrow and repentance visit man not.
Manmohan Singh (Punjabi)ਇਕ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਜਾਣ ਦੁਆਰਾ ਅਫਸੋਸ ਤੇ ਝੋਰਾ ਇਨਸਾਨ ਨੂੰ ਨਹੀਂ ਵਿਆਪਦੇ।
Fareedkot Teekaਏਕ ਕੇ (ਸੇਤੀ) ਸਾਥ (ਰਤਿਆ) ਰੰਗਿਆ ਹੋਇਆਂ ਤੇਰੇ ਕੋ ਸੋਗ ਸੰਤਾਪ ਨਹੀਂ ਹੋਵੇਗਾ॥੩॥
Prof. Sahib Singhਜੇ ਸਿਰਫ਼ ਪਰਮਾਤਮਾ ਦੇ (ਪਿਆਰ-ਰੰਗ) ਵਿਚ ਰੰਗੇ ਰਹੀਏ, ਤਾਂ ਕਦੇ ਕੋਈ ਦੁੱਖ ਕਲੇਸ਼ ਨਹੀਂ ਪੋਂਹਦਾ ॥੩॥

ਪਦ ਅਰਥ ਸੇਤੀ = ਨਾਲ। ਰਤਿਆ = ਰੱਤਿਆਂ, ਰੰਗੇ ਰਿਹਾਂ। ਸੰਤਾਪੁ = ਕਲੇਸ਼॥੩॥

SikhNet (Spanish)Si uno está imbuido en el Uno, las penas se alejan. (3)

ਪਾਰਬ੍ਰਹਮੁ ਪ੍ਰਭੁ ਏਕੁ ਹੈ; ਦੂਜਾ ਨਾਹੀ ਕੋਇ ॥

paarabraham prabh ek hai; doojaa naahee koe |

Sant Singh KhalsaThere is only the One Supreme Lord God; there is no other at all.
Manmohan SinghThere is but One Supreme Lord Master. There is no other.
Manmohan Singh (Punjabi)ਕੇਵਲ ਇਕ ਹੀ ਸ਼ਰੋਮਣੀ-ਸਾਹਿਬ ਮਾਲਕ ਹੈ। ਹੋਰ ਕੋਈ (ਉਸ ਦੇ ਬਰਾਬਰ) ਨਹੀਂ।
Fareedkot Teekaਸੋ ਪ੍ਰਭੁ ਸਾਮ੍ਰਥ ਪਾਰਬ੍ਰਹਮ ਏਕ ਹੀ ਹੈ, ਤਿਸ ਤੇ ਭਿੰਨ ਦੂਸਰਾ ਕੋਈ ਨਹੀਂ॥
Prof. Sahib Singhਪਾਰਬ੍ਰਹਮ ਪਰਮਾਤਮਾ ਹੀ (ਸਾਰੇ ਸੰਸਾਰ ਦਾ ਮਾਲਕ) ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ।
SikhNet (Spanish)El Señor es el Uno, ¿a quién más podemos buscar?

ਜੀਉ ਪਿੰਡੁ ਸਭੁ ਤਿਸ ਕਾ; ਜੋ ਤਿਸੁ ਭਾਵੈ ਸੁ ਹੋਇ ॥

jeeo pindd sabh tis kaa; jo tis bhaavai su hoe |

Sant Singh KhalsaSoul and body all belong to Him; whatever pleases His Will comes to pass.
Manmohan SinghThe soul and body are all His, whatever pleases Him that comes to pass.
Manmohan Singh (Punjabi)ਆਤਮਾ ਤੇ ਦੇਹਿ ਸਮੂਹ ਉਸ ਦੇ ਹਨ। ਜੋ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
Fareedkot Teeka(ਜੀਉ) ਪ੍ਰਾਣ ਕਲਾ (ਪਿੰਡੁ) ਸਰੀਰ ਸਭ ਤਿਸੀ ਕਾ ਕੀਆ ਹੂਆ ਹੈ, ਜੋ ਤਿਸ ਕੋ ਭਾਵਤਾ ਹੈ, ਸੋ ਹੋਤਾ ਹੈ॥
Prof. Sahib Singh(ਸਭ ਜੀਵਾਂ ਦਾ) ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲਗਦਾ ਹੈ।

ਪਦ ਅਰਥ ਤਿਸ ਕਾ {ਲਫ਼ਜ਼ 'ਤਿਸੁ' ਦਾ (ੁ) 'ਸੰਬੰਧਕ' 'ਕਾ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}

SikhNet (Spanish)son el cuerpo y el Alma, y lo que sucede es sólo por Su Voluntad.

ਗੁਰਿ ਪੂਰੈ. ਪੂਰਾ ਭਇਆ; ਜਪਿ ਨਾਨਕ ਸਚਾ ਸੋਇ ॥੪॥੯॥੭੯॥

gur poorai. pooraa bheaa; jap naanak sachaa soe |4|9|79|

Sant Singh KhalsaThrough the Perfect Guru, one becomes perfect; O Nanak, meditate on the True One. ||4||9||79||
Manmohan SinghThrough the accomplished Guru the mortal becomes perfect by meditating on that True Lord.
Manmohan Singh (Punjabi)ਕਾਮਲ ਗੁਰਾਂ ਦੇ ਰਾਹੀਂ ਉਸ ਸੱਚੇ ਸਾਹਿਬ ਦਾ ਸਿਮਰਨ ਕਰਨ ਦੁਆਰਾ ਪ੍ਰਾਨੀ ਪੂਰਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਨ ਗੁਰੋਂ ਦ੍ਵਾਰੇ ਜਿਨੋਂ ਨੇ ਸਚੇ ਨਾਮ ਕੋ ਜਪਿਆ ਹੈ, ਤਿਨ ਕੋ ਸੋ ਪੂਰਾ ਪਰਮੇਸ੍ਵਰ ਪ੍ਰਾਪਤਿ ਭਯਾ ਹੈ॥੪॥੯॥੭੯॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ, ਉਹ (ਸਭ ਗੁਣਾਂ ਨਾਲ) ਮੁਕੰਮਲ ਹੋ ਜਾਂਦਾ ਹੈ ॥੪॥੯॥੭੯॥

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ॥੪॥

SikhNet (Spanish)Contemplando al Uno Verdadero, a través del Guru Perfecto, oh, dice Nanak, uno se vuelve Perfecto también. (4-9-79)
Answers quote the Granth verbatim with Ang citations. AI commentary is not Gurbani and not a religious ruling.