ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਬਬਾ. ਬ੍ਰਹਮੁ ਜਾਨਤ; ਤੇ ਬ੍ਰਹਮਾ ॥
babaa. braham jaanat; te brahamaa |
Sant Singh KhalsaBABBA: One who knows God is a Brahmin.
Manmohan SinghB: He who understands the Lord is a Brahman.
Manmohan Singh (Punjabi)ਬ-ਜੋ ਸੁਆਮੀ ਨੂੰ ਸਮਝਦਾ ਹੈ, ਉਹ ਬ੍ਰਹਿਮਣ ਹੈ।
Fareedkot Teekaਬਬੇ ਅਖਰ ਦ੍ਵਾਰਾ ਕਹਤੇ ਹੈਂ: ਜੋ ਬ੍ਰਹਮ ਕੋ ਜਾਨਤੇ ਹੈਂ ਵਹੁ (ਬ੍ਰਹਮਾ) ਸ੍ਵਰੂਪ ਹੀ ਹੈਂ, ਵਾ ਬ੍ਰਾਹਮਣ ਹੈਂ॥
Prof. Sahib Singhਅਸਲ ਬ੍ਰਾਹਮਣ ਉਹ ਹਨ ਜੋ ਬ੍ਰਹਮ (ਪਰਮਾਤਮਾ) ਨਾਲ ਸਾਂਝ ਪਾਂਦੇ ਹਨ,ਪਦ ਅਰਥ ਬ੍ਰਹਮਾ = ਬ੍ਰਾਹਮਣ। ਤੇ = ਉਹ ਬੰਦੇ।
SikhNet (Spanish)BABBA: Un Brahmán es aquél que conoce el misterio de Brahma, el Señor Supremo.
ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥
baisano te guramukh such dharamaa |
Sant Singh KhalsaA Vaishnaav is one who, as Gurmukh, lives the righteous life of Dharma.
Manmohan SinghVishnu is he who through the Guru accepts the religion of piety.
Manmohan Singh (Punjabi)ਵੈਸ਼ਨੋ ਉਹ ਹੈ ਜੋ ਗੁਰਾਂ ਦੇ ਰਾਹੀਂ ਪਵਿੱਤਰਤਾ ਦੇ ਮਜ਼ਹਬ ਨੂੰ ਧਾਰਨ ਕਰਦਾ ਹੈ।
Fareedkot Teekaਅਰ ਵਿਸਨ ਭੀ (ਤੇ) ਓਹੀ ਹੈਂ ਅਰ ਗੁਰਮੁਖ ਪੁਨਾ (ਸੁਚ) ਪਵਿਤ੍ਰ ਅਰ ਧਰਮਾਤਮਾ ਭੀ ਵਹੀ ਹੈਂ॥
Prof. Sahib Singhਅਸਲ ਵੈਸ਼ਨੋ ਉਹ ਹਨ ਜੋ ਗੁਰੂ ਦੀ ਸ਼ਰਨ ਪੈ ਕੇ ਆਤਮਕ ਪਵਿਤ੍ਰਤਾ ਦੇ ਫ਼ਰਜ਼ ਨੂੰ ਪਾਲਦੇ ਹਨ।ਪਦ ਅਰਥ ਬੈਸਨੋ = ਖਾਣ ਪੀਣ ਆਦਿਕ ਵਿਚ ਸੁੱਚ ਦੀ ਮਰਯਾਦਾ ਦਾ ਧਿਆਨ ਰੱਖਣ ਵਾਲੇ। ਸੁਚ = ਆਤਮਕ ਪਵਿਤ੍ਰਤਾ।
SikhNet (Spanish)El Vaishnava es aquél que a través del Guru asimila la religión de la piedad.
ਬੀਰਾ; ਆਪਨ ਬੁਰਾ ਮਿਟਾਵੈ ॥
beeraa; aapan buraa mittaavai |
Sant Singh KhalsaOne who eradicates his own evil is a brave warrior;
Manmohan SinghHero is he who effaces his evil,
Manmohan Singh (Punjabi)ਸੂਰਮਾ ਉਹ ਹੈ, ਜਿਹੜਾ ਆਪਣੀ ਬਦੀ ਨੂੰ ਮੇਟ ਸੁੱਟਦਾ ਹੈ,
Fareedkot Teeka(ਬੀਰਾ) ਹੇ ਭਾਈ! ਜੋ ਆਪਣੇ ਮਨ ਸੇ ਬੁਰਾ ਸੁਭਾਵ ਮਿਟਾਇ ਦੇਵੇ॥
Prof. Sahib Singhਉਹ ਮਨੁੱਖ ਸੂਰਮਾ ਜਾਣੋ ਜੇਹੜਾ (ਮਿਥੇ ਹੋਏ ਵੈਰੀਆਂ ਦਾ ਖੁਰਾ-ਖੋਜ ਮਿਟਾਣ ਦੇ ਥਾਂ) ਆਪਣੇ ਅੰਦਰੋਂ ਦੂਜਿਆਂ ਦਾ ਬੁਰਾ ਮੰਗਣ ਦੇ ਸੁਭਾਵ ਦਾ ਨਿਸ਼ਾਨ ਮਿਟਾ ਦੇਵੇ।ਪਦ ਅਰਥ ਬੀਰਾ = ਸੂਰਮਾ। ਬੁਰਾ = ਦੂਜਿਆਂ ਵਾਸਤੇ ਬੁਰਾਈ, ਦੂਜਿਆਂ ਦਾ ਬੁਰਾ ਤੱਕਣਾ।
SikhNet (Spanish)Un guerrero es aquél que destruye la maldad dentro de él mismo
ਤਾਹੂ ਬੁਰਾ; ਨਿਕਟਿ ਨਹੀ ਆਵੈ ॥
taahoo buraa; nikatt nahee aavai |
Sant Singh Khalsano evil even approaches him.
Manmohan SinghHarm draws not near him.
Manmohan Singh (Punjabi)ਹਾਨੀ ਉਸ ਦੇ ਨੇੜੇ ਨਹੀਂ ਢੁਕਦੀ।
Fareedkot Teekaਤਿਸ ਪੁਰਸ਼ ਕੇ ਬੁਰਾ ਕਰਮੁ ਅਰ ਤਿਸ ਕਾ ਫਲੁ ਦੁਖ ਨਿਕਟ ਨਹੀਂ ਆਵਤਾ ਹੈ॥
Prof. Sahib Singh(ਜਿਸ ਨੇ ਇਹ ਕਰ ਲਿਆ) ਦੂਜਿਆਂ ਵਲੋਂ ਚਿਤਵੀ ਬੁਰਾਈ ਉਸ ਦੇ ਨੇੜੇ ਨਹੀਂ ਢੁਕਦੀ।ਪਦ ਅਰਥ ਤਾਹੂ ਨਿਕਟਿ = ਉਸ ਦੇ ਨੇੜੇ।
SikhNet (Spanish)y encuentra que no hay ninguna otra fuerza en contra.
ਬਾਧਿਓ ਆਪਨ; ਹਉ ਹਉ ਬੰਧਾ ॥
baadhio aapan; hau hau bandhaa |
Sant Singh KhalsaMan is bound by the chains of his own egotism, selfishness and conceit.
Manmohan SinghMan is bound by the chain of his ego and self-conceit.
Manmohan Singh (Punjabi)ਇਨਸਾਨ ਆਪਣੀ ਹਊਮੇ ਅਤੇ ਸਵੈ-ਹੰਗਤਾ ਦੀਆਂ ਜੰਜੀਰਾਂ ਨਾਲ ਜਕੜਿਆ ਹੋਇਆ ਹੈ।
Fareedkot Teekaਜੀਵ ਆਪ ਹੀ ਹੰਕਾਰ ਬੰਧਨ ਕਰ ਬੰਧਾਇਮਾਨ ਹੋ ਰਹਾ ਹੈ॥
Prof. Sahib Singh(ਪਰ ਮਨੁੱਖ) ਆਪ ਹੀ ਆਪਣੀ ਹਉਮੈ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ (ਤੇ ਦੂਜਿਆਂ ਨਾਲ ਖਹਿੰਦਾ ਹੈ, ਆਪਣੀ ਕੀਤੀ ਵਧੀਕੀ ਦਾ ਖ਼ਿਆਲ ਤਕ ਨਹੀਂ ਆਉਂਦਾ,ਪਦ ਅਰਥ ਬੰਧਾ = ਬੰਧਨ।
SikhNet (Spanish)El mortal se vuelve el prisionero de sí mismo,
ਦੋਸੁ ਦੇਤ; ਆਗਹ ਕਉ ਅੰਧਾ ॥
dos det; aagah kau andhaa |
Sant Singh KhalsaThe spiritually blind place the blame on others.
Manmohan SinghBut the blind man imputes blame to others.
Manmohan Singh (Punjabi)ਪਰ ਅੰਨ੍ਹਾਂ ਇਨਸਾਨ ਹੋਰਨਾ ਉਤੇ ਇਲਜਾਮ ਲਾਉਂਦਾ ਹੈ।
Fareedkot Teekaਅਰ (ਅੰਧਾ) ਅਗ੍ਯਾਨੀ ਸੋ (ਆਗਹ) ਸਭ ਸੇ ਪਹਲੇ ਹੈ, ਭਾਵ ਪਰਮੇਸ੍ਵਰ ਕੋ ਵਾ (ਆਗਹ) ਔਰੋਂ ਕੋ ਦੋਸੁ ਦੇਤਾ ਹੈ॥☬ਐਸੇ ਬੇਨਤੀ ਕਰੇ:
Prof. Sahib Singhਕਿਸੇ ਵਿਗਾੜ ਦਾ) ਦੋਸ ਇਹ ਅੰਨ੍ਹਾ ਮਨੁੱਖ ਹੋਰਨਾਂ ਤੇ ਲਾਂਦਾ ਹੈ।ਪਦ ਅਰਥ ਆਗਹ ਕਉ = ਹੋਰਨਾਂ ਨੂੰ, ਅਗਲਿਆਂ ਨੂੰ।
SikhNet (Spanish)y culpa a otros de su esclavitud
ਬਾਤ ਚੀਤ; ਸਭ ਰਹੀ ਸਿਆਨਪ ॥
baat cheet; sabh rahee siaanap |
Sant Singh KhalsaBut all debates and clever tricks are of no use at all.
Manmohan SinghDiscussions and clevernesses are all of no avail.
Manmohan Singh (Punjabi)ਵਾਦ-ਵਿਵਾਦ ਅਤੇ ਚਲਾਕੀਆਂ ਸਮੂਹ ਕਿਸੇ ਕੰਮ ਨਹੀਂ।
Fareedkot Teekaਹੇ ਹਰੀ! ਬਾਣੀ ਕੀ ਬਾਤ ਅਰ ਚਿਤ ਕੀ ਸਿਆਣਪ ਸਭੀ ਰਹਿ ਚੁਕੀ ਹੈ॥
Prof. Sahib Singh(ਪਰ ਅਜੇਹਾ ਸੁਭਾਵ ਬਨਾਣ ਲਈ) ਨਿਰੀਆਂ ਗਿਆਨ ਦੀਆਂ ਗੱਲਾਂ ਤੇ ਸਿਆਣਪਾਂ ਦੀ ਪੇਸ਼ ਨਹੀਂ ਜਾ ਸਕਦੀ।ਪਦ ਅਰਥ ਰਹੀ = ਰਹਿ ਜਾਂਦੀ ਹੈ, ਪੇਸ਼ ਨਹੀਂ ਜਾਂਦੀ।
SikhNet (Spanish)Me he quitado de toda mi inservible astucia,
ਜਿਸਹਿ ਜਨਾਵਹੁ; ਸੋ ਜਾਨੈ ਨਾਨਕ ॥੩੯॥
jiseh janaavahu; so jaanai naanak |39|
Sant Singh KhalsaO Nanak, he alone comes to know, whom the Lord inspires to know. ||39||
Manmohan SinghHe whom the Lord causes to know O Nanak knows Him.
Manmohan Singh (Punjabi)ਜਿਸ ਨੂੰ ਸਾਹਿਬ ਜਣਾਉਂਦਾ ਹੈ, ਹੇ ਨਾਨਕ! ਉਹੀ ਉਸ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਆਪ ਜਨਾਵਤੇ ਹੈਂ ਵਹੀ ਪੁਰਸ਼ ਤੇਰੇ ਕੋ ਜਾਨਤਾ ਹੈਂ॥੩੯॥☬ਉਪਦੇਸੁ:
Prof. Sahib Singhਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ, ਤੇ ਆਖ-) ਹੇ ਪ੍ਰਭੂ! ਜਿਸ ਨੂੰ ਤੂੰ ਇਸ ਸੁਚੱਜੇ ਜੀਵਨ ਦੀ ਸੂਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ ॥੩੯॥
SikhNet (Spanish)oh Señor; Tú eres revelado sólo a aquél sobre quien posas Tu Gracia.(39)