ੴ

ਸਿੱਖਬਾਣੀ · SikhBani

ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ ॥

har khojahu vaddabhaageeho mil saadhoo sange raam
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 848 · 17 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਹਰਿ ਖੋਜਹੁ ਵਡਭਾਗੀਹੋ; ਮਿਲਿ ਸਾਧੂ ਸੰਗੇ ਰਾਮ ॥

har khojahu vaddabhaageeho; mil saadhoo sange raam |

Sant Singh KhalsaSeek the Lord, O fortunate ones, and join the Saadh Sangat, the Company of the Holy.
Manmohan SinghO very fortunate ones, meeting with the saints, search ye your Lord.
Manmohan Singh (Punjabi)ਹੇ ਪਰਮ ਚੰਗੇ ਕਰਮਾਂ ਵਾਲਿਓ! ਸੰਤਾਂ ਨਾਲ ਮਿਲ ਕੇ, ਤੁਸੀਂ ਆਪਣੇ ਸੁਆਮੀ ਦੀ ਖੋਜ ਭਾਲ ਕਰੋ।
Fareedkot Teekaਹੇ ਵਡਿਭਾਗੀ ਜਨੋਂ! ਤਿਸ ਰਾਮ ਕੇ ਸੰਤੋਂ ਸਾਥ ਮਿਲਕਰ ਹਰੀ ਕੇ ਸਰੂਪ ਕੋ ਖੋਜਨਾ ਕਰੋ॥
Prof. Sahib Singhਹੇ ਵੱਡੇ ਭਾਗਾਂ ਵਾਲਿਓ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਭਾਲ ਕਰਦੇ ਰਹੋ।

ਪਦ ਅਰਥ ਵਡਭਾਗੀਹੋ = ਹੇ ਵੱਡੇ ਭਾਗਾਂ ਵਾਲਿਓ! ਮਿਲਿ = ਮਿਲ ਕੇ। ਸਾਧੂ ਸੰਗੇ = ਗੁਰੂ ਦੀ ਸੰਗਤਿ ਵਿਚ।

SikhNet (Spanish)Oh seres afortunados, vean sólo al Señor asociándose con los Santos

ਗੁਨ ਗੋਵਿਦ ਸਦ ਗਾਈਅਹਿ; ਪਾਰਬ੍ਰਹਮ ਕੈ ਰੰਗੇ ਰਾਮ ॥

gun govid sad gaaeeeh; paarabraham kai range raam |

Sant Singh KhalsaSing the Glorious Praises of the Lord of the Universe forever, imbued with the Love of the Supreme Lord God.
Manmohan SinghImbued with the love of the Supreme Lord, ever sing the praise of the Lord of the world.
Manmohan Singh (Punjabi)ਸ਼ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗੀਜ, ਹਮੇਸ਼ਾਂ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰੋ।
Fareedkot Teekaਤਿਸ ਪਾਰਬ੍ਰਹਮ ਰਾਮ ਕੇ (ਰੰਗੇ) ਪ੍ਰੇਮ ਮੇਂ ਹੋ ਕਰ ਕੇ ਗੋਬਿੰਦ ਕੇ ਗੁਣੋਂ ਕੋ ਸਦਾ ਗਾਯਨ ਕਰੀਐ॥
Prof. Sahib Singhਹੇ ਭਾਈ! ਪਰਮਾਤਮਾ ਦੇ ਪਿਆਰ-ਰੰਗ ਵਿਚ (ਟਿਕ ਕੇ) ਉਸ ਦੇ ਗੁਣ ਗਾਏ ਜਾਣੇ ਚਾਹੀਦੇ ਹਨ।

ਪਦ ਅਰਥ ਸਦ = ਸਦਾ। ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਕੈ ਰੰਗੇ = ਦੇ ਪਿਆਰ-ਰੰਗ ਵਿਚ (ਟਿਕ ਕੇ)।

SikhNet (Spanish)y canten siempre Su Alabanza imbuidos en Su Amor.

ਸੋ ਪ੍ਰਭੁ ਸਦ ਹੀ ਸੇਵੀਐ; ਪਾਈਅਹਿ ਫਲ ਮੰਗੇ ਰਾਮ ॥

so prabh sad hee seveeai; paaeeeh fal mange raam |

Sant Singh KhalsaServing God forever, you shall obtain the fruitful rewards you desire.
Manmohan SinghBy ever serving that Lord, the heart-desired fruits are obtained.
Manmohan Singh (Punjabi)ਹਮੇਸ਼ਾਂ ਉਸ ਸਾਹਿਬ ਘਾਲ ਕਮਾਉਣ ਦੁਆਰਾ ਚਿੱਤ ਚਾਹੁੰਦੇ ਮੇਵੇ ਪਰਾਪਤ ਹੋ ਜਾਂਦੇ ਹਨ।
Fareedkot Teekaਪੁਨਾ ਸੋ ਪ੍ਰਭੂ ਕੋ ਸਦਾ ਹੀ ਸੇਵੀਐ, ਜਿਸ ਰਾਮ ਸੇ ਮੁਖ ਮਾਂਗੇ ਫਲ ਪਾਈਤੇ ਹੈਂ॥
Prof. Sahib Singhਹੇ ਭਾਈ! ਸਦਾ ਹੀ ਉਸ ਪ੍ਰਭੂ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ (ਉਸ ਦੀ ਭਗਤੀ ਦੀ ਬਰਕਤ ਨਾਲ) ਮੂੰਹ-ਮੰਗੇ ਫਲ ਮਿਲ ਜਾਂਦੇ ਹਨ।

ਪਦ ਅਰਥ ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ। ਪਾਈਅਹਿ = ਮਿਲ ਜਾਂਦੇ ਹਨ।

SikhNet (Spanish)Sirvan a su Señor siempre y logren la Plenitud.

ਨਾਨਕ ਪ੍ਰਭ ਸਰਣਾਗਤੀ; ਜਪਿ ਅਨਤ ਤਰੰਗੇ ਰਾਮ ॥੧॥

naanak prabh saranaagatee; jap anat tarange raam |1|

Sant Singh KhalsaO Nanak, seek the Sanctuary of God; meditate on the Lord, and ride the many waves of the mind. ||1||
Manmohan SinghNanak, seek thou the Lord's refuge and meditate on the Lord, who sports in various ways.
Manmohan Singh (Punjabi)ਨਾਨਕ, ਤੂੰ ਸੁਆਮੀ ਦੀ ਸ਼ਰਣ ਸੰਭਾਲ ਅਤੇ ਸੁਆਮੀ ਦਾ ਹੀ ਸਿਮਰਨ ਕਰ, ਜੋ ਅਨੇਕਾਂ ਤਰੀਕਿਆਂ ਨਾਲ ਖੇਡਾਂ ਖੇਲਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਤਿਸ ਪ੍ਰਭੂ ਕੀ ਸਰਣ ਕੋ ਪ੍ਰਾਪਤਿ ਹੋ ਔਰ ਅਨੇਕ ਸੰਕਲਪ ਰੂਪੀ ਤਰੰਗੋਂ ਕੋ ਮਿਟਾਇ ਕਰ ਤਿਸ ਰਾਮ ਕੋ ਜਪੋ। ਈਹਾਂ ਮਿਟਾਵਣੇ ਕਾ ਅਧ੍ਯਾਹਾਰ ਹੈ॥੧॥
Prof. Sahib Singhਹੇ ਨਾਨਕ! (ਸਦਾ) ਪਰਮਾਤਮਾ ਦੀ ਸਰਨ ਪਿਆ ਰਹੁ, ਉਸ ਅਨੇਕਾਂ ਲਹਿਰਾਂ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ ॥੧॥

ਪਦ ਅਰਥ ਪ੍ਰਭ ਸਰਣਾਗਤੀ = ਪ੍ਰਭੂ ਦੀ ਸਰਨ ਪਿਆ ਰਹੁ। ਜਪਿ = ਜਪਿਆ ਕਰ। ਅਨਤ = ਅਨੰਤ, ਅਨੇਕਾਂ। ਤਰੰਗ = ਲਹਿਰ। ਅਨਤ ਤਰੰਗੇ = ਅਨੇਕਾਂ ਲਹਿਰਾਂ ਦਾ ਮਾਲਕ ਪ੍ਰਭੂ ॥੧॥

SikhNet (Spanish)Nanak busca sólo el Santuario de Dios y medita en el Señor que lo sostiene de mil formas.(1)

ਇਕੁ ਤਿਲੁ ਪ੍ਰਭੂ. ਨ ਵੀਸਰੈ; ਜਿਨਿ ਸਭੁ ਕਿਛੁ ਦੀਨਾ ਰਾਮ ॥

eik til prabhoo. na veesarai; jin sabh kichh deenaa raam |

Sant Singh KhalsaI shall not forget God, even for an instant; He has blessed me with everything.
Manmohan SinghEven for an instant, I forget not my Lord, who has blessed me with everything.
Manmohan Singh (Punjabi)ਇਕ ਮੁਹਤ ਭਰ ਲਈ ਭੀ ਮੈਂ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦੀ ਜਿਸ ਨੇ ਮੈਨੂੰ ਸਾਰਾ ਕੁਛ ਬਖਸ਼ਿਆ ਹੈ।
Fareedkot Teekaਜਿਸ ਰਾਮ ਨੇ ਸਭ ਕਿਛ ਦੀਆ ਹੈ, ਸੋ ਪ੍ਰਭੂ ਏਕ ਤਿਲ ਕਿਆ ਥੋੜਾ ਸ੍ਵਾਸ ਮਾਤ੍ਰ ਭੀ ਨ ਵੀਸਰ ਜਾਵੈ॥
Prof. Sahib Singhਹੇ ਭਾਈ! ਜਿਸ (ਪ੍ਰਭੂ) ਨੇ ਹਰੇਕ ਪਦਾਰਥ ਦਿੱਤਾ ਹੈ, ਉਸ ਨੂੰ ਰਤਾ ਭਰ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ।

ਪਦ ਅਰਥ ਇਕੁ ਤਿਲੁ = ਰਤਾ ਭਰ ਸਮੇ ਲਈ ਭੀ। ਜਿਨਿ = ਜਿਸ (ਪ੍ਰਭੂ) ਨੇ।

SikhNet (Spanish)No te olvides del Señor ni siquiera por un momento; Él te bendice en todo lo que tienes.

ਵਡਭਾਗੀ ਮੇਲਾਵੜਾ; ਗੁਰਮੁਖਿ ਪਿਰੁ ਚੀਨੑਾ ਰਾਮ ॥

vaddabhaagee melaavarraa; guramukh pir cheenaa raam |

Sant Singh KhalsaBy great good fortune, I have met Him; as Gurmukh, I contemplate my Husband Lord.
Manmohan SinghBy great good fortune I have met with my Spouse and by Guru's grace I have contemplated Him,
Manmohan Singh (Punjabi)ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪਤੀ ਨੂੰ ਮਿਲ ਪਈ ਹਾਂ ਅਤੇ ਗੁਰਾਂ ਦੀ ਦਇਆ ਦੁਆਰਾ, ਮੈਂ ਉਸ ਦਾ ਆਰਾਧਨ ਕੀਤੀ ਹੈ।
Fareedkot Teekaਜਬ ਬਡੇ ਭਾਗੋਂ ਕਰ ਗੁਰੂ ਕਾ ਮਿਲਾਪ ਭਯਾ ਤਬ ਤਿਨ ਗੁਰੋਂ ਦ੍ਵਾਰੇ ਰਾਮ ਕੋ ਅਪਣਾ ਪਤੀ (ਚੀਨ੍ਹ੍ਹਾ) ਜਾਣਿਆ ਹੈ॥
Prof. Sahib Singh(ਪਰ ਉਸ ਨਾਲ) ਮਿਲਾਪ ਵੱਡੇ ਭਾਗਾਂ ਨਾਲ ਹੀ ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਂਦਾ ਹੈ।

ਪਦ ਅਰਥ ਮੇਲਾਵੜਾ = ਮਿਲਾਪ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਪਿਰੁ = ਪ੍ਰਭੂ-ਪਤੀ ਨੂੰ। ਚੀਨ੍ਹ੍ਹਾ = ਪਛਾਣਿਆ, ਸਾਂਝ ਪਾਈ।

SikhNet (Spanish)Es por una gran fortuna que uno Lo puede conocer y por la Gracia del Guru, uno concibe a Dios, el Esposo Eterno

ਬਾਹ ਪਕੜਿ. ਤਮ ਤੇ ਕਾਢਿਆ; ਕਰਿ ਅਪੁਨਾ ਲੀਨਾ ਰਾਮ ॥

baah pakarr. tam te kaadtiaa; kar apunaa leenaa raam |

Sant Singh KhalsaHolding me by the arm, He has lifted me up and pulled me out of the darkness, and made me His own.
Manmohan SinghHolding me by the arm my Spouse has pulled me out of darkness and made me His own.
Manmohan Singh (Punjabi)ਬਾਂਹ ਤੋਂ ਫੜ ਕੇ ਮੇਰੇ ਪਤੀ ਨੂੰ ਮੈਨੂੰ ਅਨ੍ਹੇਰੇ ਵਿਚੋਂ ਬਾਹਰ ਧੂ ਲਿਆ ਹੈ ਅਤੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਪੁਨਾ ਅਗਯਾਨ (ਤਮ) ਅੰਧੇਰੇ ਸੇ ਬੁਧੀ ਰੂਪੀ ਭੁਜਾ ਤੇ ਪਕੜ ਕਰ ਕਾਢ ਲੀਆ ਹੈ, ਔਰ ਹੇ ਭਾਈ! ਅਪਨਾ ਦਾਸੁ ਕਰ ਲੀਆ ਹੈ॥
Prof. Sahib Singh(ਸਾਂਝ ਪਾਣ ਵਾਲੇ ਦੀ) ਬਾਂਹ ਫੜ ਕੇ (ਉਸ ਨੂੰ ਮਾਇਆ ਦੇ ਮੋਹ ਦੇ) ਹਨੇਰੇ ਵਿਚੋਂ ਕੱਢ ਲੈਂਦਾ ਹੈ, ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ।

ਪਦ ਅਰਥ ਪਕੜਿ = ਫੜ ਕੇ। ਤਮ = (ਮਾਇਆ ਦੇ ਮੋਹ ਦਾ) ਹਨੇਰਾ। ਤੇ = ਤੋਂ। ਕਰਿ = ਕਰ ਕੇ, ਬਣਾ ਕੇ।

SikhNet (Spanish)Él nos lleva de la mano y nos saca de la oscuridad y nos hace Suyos.

ਨਾਮੁ ਜਪਤ ਨਾਨਕ ਜੀਵੈ; ਸੀਤਲੁ ਮਨੁ ਸੀਨਾ ਰਾਮ ॥੨॥

naam japat naanak jeevai; seetal man seenaa raam |2|

Sant Singh KhalsaChanting the Naam, the Name of the Lord, Nanak lives; his mind and heart are cooled and soothed. ||2||
Manmohan SinghNanak lives by remembering the Lord's Name and thus are cooled his mind and breast.
Manmohan Singh (Punjabi)ਨਾਨਕ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ ਅਤੇ ਇਸ ਤਰ੍ਹਾਂ ਉਸ ਦਾ ਚਿੱਤ ਅਤੇ ਛਾਤੀ ਠੰਢੇ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਮ ਤਿਸ ਰਾਮ ਕਾ ਨਾਮ ਜਪ ਕਰ ਜੀਵਤੇ ਹੈਂ, ਜਿਸ ਤੇ ਹਮਾਰਾ ਮਨ ਔਰ ਸੀਨਾ, ਭਾਵ ਰਿਦਾ ਸੀਤਲ ਭਯਾ ਹੈ॥੨॥☬ਅਬ ਵਾਹਿਗੁਰੂ ਕੇ ਸਨਮੁਖ ਗੁਣੋਂ ਕੀ ਬਿਅੰਤਤਾ ਰੂਪ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਪਰਮਾਤਮਾ ਦਾ) ਨਾਮ ਜਪਦਿਆਂ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, (ਨਾਮ ਜਪਣ ਵਾਲੇ ਦਾ) ਮਨ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੨॥

ਪਦ ਅਰਥ ਜਪਤ = ਜਪਦਿਆਂ। ਜੀਵੇ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਸੀਤਲੁ = ਠੰਢਾ, ਸ਼ਾਂਤ। ਸੀਨਾ = ਛਾਤੀ, ਹਿਰਦਾ ॥੨॥

SikhNet (Spanish)Nanak vive contemplando el Nombre del Señor, y así su cuerpo y su mente son refrescados. (2)

ਕਿਆ ਗੁਣ ਤੇਰੇ ਕਹਿ ਸਕਉ; ਪ੍ਰਭ ਅੰਤਰਜਾਮੀ ਰਾਮ ॥

kiaa gun tere keh skau; prabh antarajaamee raam |

Sant Singh KhalsaWhat virtues of Yours can I speak, O God, O Searcher of hearts?
Manmohan SinghO my Lord master, the Knower of hearts, what virtues of Thine, can I recount?
Manmohan Singh (Punjabi)ਹੇ ਦਿਲਾਂ ਦੀਆਂ ਜਾਨਣਹਾਰ, ਸੁਆਮੀ ਮਾਲਕ! ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਦਾ ਵਰਣਨ ਕਰ ਸਕਦਾ ਹਾਂ?
Fareedkot Teekaਹੇ ਸਮਰਥ ਅੰਤਰਯਾਮੀ ਰਾਮ! ਮੈਂ ਤੇਰੇ ਗੁਣੋਂ ਕੋ ਕਿਆ ਕਹ ਸਕਤਾ ਹੂੰ, ਭਾਵ ਸੇ ਤੇਰੇ ਬਿਅੰਤ ਗੁਣ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ। ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?

ਪਦ ਅਰਥ ਕਹਿ ਸਕਉ = ਕਹਿ ਸਕਉਂ, ਮੈਂ ਆਖ ਸਕਦਾ ਹਾਂ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।

SikhNet (Spanish)¿Cómo puedo alabarte, oh Dios? Eres el Íntimo Conocedor de mi corazón.

ਸਿਮਰਿ ਸਿਮਰਿ ਨਾਰਾਇਣੈ; ਭਏ ਪਾਰਗਰਾਮੀ ਰਾਮ ॥

simar simar naaraaeinai; bhe paaragaraamee raam |

Sant Singh KhalsaMeditating, meditating in remembrance on the Lord, I have crossed over to the other shore.
Manmohan SinghContemplating and continually contemplating the Lord, I have crossed over to the other shore.
Manmohan Singh (Punjabi)ਸਾਈਂ ਦਾ ਭਜਨ ਤੇ ਨਿਰੰਤਰ ਭਜਨ ਕਰਨ ਦੁਆਰਾ ਮੈਂ ਪਰਲੇ ਕੱਢੇ ਤੇ ਪੁੱਜ ਗਿਆ ਹਾਂ।
Fareedkot Teekaਹੇ ਨਾਰਾਯਣ ਰਾਮ! ਤੇਰੇ ਨਾਮ ਕੋ ਮਨ ਬਾਣੀ ਸੇ ਸਿਮਰਨ ਕਰ ਕੇ ਸੰਸਾਰ ਸਮੁੰਦਰ ਸੇ ਪਾਰਗ੍ਰਾਮੀ ਭਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਣ-ਜੋਗੇ ਹੋ ਜਾਂਦੇ ਹਨ।

ਪਦ ਅਰਥ ਸਿਮਰਿ = ਸਿਮਰ ਕੇ। ਨਾਰਾਇਣੈ = ਨਾਰਾਇਣ ਨੂੰ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗੇ।

SikhNet (Spanish)Contemplándote, oh Dios, he cruzado hasta la otra orilla.

ਗੁਨ ਗਾਵਤ ਗੋਵਿੰਦ ਕੇ; ਸਭ ਇਛ ਪੁਜਾਮੀ ਰਾਮ ॥

gun gaavat govind ke; sabh ichh pujaamee raam |

Sant Singh KhalsaSinging the Glorious Praises of the Lord of the Universe, all my desires are fulfilled.
Manmohan SinghSinging the praise of the Master of the Universe, all my aspirations are fulfilled.
Manmohan Singh (Punjabi)ਆਲਮ ਦੇ ਮਾਲਕ ਦੀ ਉਸਤਤੀ ਗਾਇਨ ਕਰਨ ਦੁਆਰਾ ਮੇਰੀਆਂ ਸਾਰੀਆਂ ਚਾਹਨਾਂ ਪੂਰੀਆਂ ਹੋ ਗਈਆਂ ਹਨ।
Fareedkot Teekaਹੇ ਗੋਬਿੰਦ ਰਾਮ! ਤੇਰੇ ਗੁਣੋਂ ਕੇ ਗਾਯਨ ਕਰਨੇ ਸੇ ਸਭੀ ਇਛਾ ਪੂਰਨ ਹੋਈ ਹੈਂ॥
Prof. Sahib Singhਪਰਮਾਤਮਾ ਦੇ ਗੁਣ ਗਾਂਦਿਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।

ਪਦ ਅਰਥ ਗਾਵਤ = ਗਾਂਦਿਆਂ। ਇਛ = ਇੱਛਾਂ। ਪੁਜਾਮੀ = ਪੂਰੀਆਂ ਹੋ ਜਾਂਦੀਆਂ ਹਨ।

SikhNet (Spanish)Cantando Tu Alabanza, todos mis deseos son cumplidos.

ਨਾਨਕ. ਉਧਰੇ ਜਪਿ ਹਰੇ; ਸਭਹੂ ਕਾ ਸੁਆਮੀ ਰਾਮ ॥੩॥

naanak. udhare jap hare; sabhahoo kaa suaamee raam |3|

Sant Singh KhalsaNanak is saved, meditating on the Lord, the Lord and Master of all. ||3||
Manmohan SinghNanak is delivered by meditating on God, the Lord of all.
Manmohan Singh (Punjabi)ਨਾਨਕ, ਸਾਰਿਆਂ ਦੇ ਮਾਲਕ, ਵਾਹਿਗੁਰੂ ਦਾ ਭਜਨ ਕਰਨ ਦੁਆਰਾ ਪਾਰ ਉਤਰ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਰਾਮ! ਤੇਰੇ ਨਾਮ ਕੋ ਜਪ ਕਰ ਹਮ ਸੰਸਾਰ ਸੇ ਉਧਰੇ ਹੈਂ। ਔਰ ਤੇਰੇ ਸੇਵਕ ਹਾਂ ਔਰ ਤੂੰ ਸਰਬ ਕਾ ਸਵਾਮੀ ਹੈਂ॥੩॥
Prof. Sahib Singhਹੇ ਨਾਨਕ! ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ, ਉਸ ਦਾ ਨਾਮ ਜਪ ਕੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ॥੩॥

ਪਦ ਅਰਥ ਉਧਰੇ = ਵਿਕਾਰਾਂ ਤੋਂ ਬਚ ਜਾਂਦੇ ਹਨ। ਜਪਿ = ਜਪ ਕੇ। ਸੁਆਮੀ = ਮਾਲਕ ॥੩॥

SikhNet (Spanish)Nanak es emancipado habitando en el Dios del Universo.(3)

ਰਸ ਭਿੰਨਿਅੜੇ ਅਪੁਨੇ ਰਾਮ ਸੰਗੇ; ਸੇ ਲੋਇਣ ਨੀਕੇ ਰਾਮ ॥

ras bhiniarre apune raam sange; se loein neeke raam |

Sant Singh KhalsaSublime are those eyes, which are drenched with the Love of the Lord.
Manmohan SinghSublime are the eyes, which are bedewed with the love of their Lord.
Manmohan Singh (Punjabi)ਸਰੇਸ਼ਟ ਹਨ ਉਹ ਨੇਤ੍ਰ, ਜੋ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਤਰੋਤਰ ਹੋਏ ਹੋਏ ਹਨ।
Fareedkot Teekaਹੇ ਭਾਈ! ਜੋ ਅਪਨੇ ਰਾਮ ਕੇ (ਰਸ) ਪ੍ਰੇਮ ਸਾਥ ਭਿੰਨੇ ਹੈਂ, ਸੋ ਨੇਤ੍ਰ (ਨੀਕੇ) ਚੰਗੇ ਹੈਂ, ਭਾਵ ਸਫਲ ਹੈਂ॥
Prof. Sahib Singhਹੇ ਭਾਈ! ਉਹ ਅੱਖਾਂ ਹੀ ਸੋਹਣੀਆਂ ਹਨ, ਜਿਹੜੀਆਂ ਪਰਮਾਤਮਾ ਦੇ ਨਾਮ-ਰਸ ਨਾਲ ਭਿੱਜੀਆਂ ਰਹਿੰਦੀਆਂ ਹਨ।

ਪਦ ਅਰਥ ਭਿੰਨਿਅੜੇ = ਭਿੱਜੇ ਹੋਏ। ਸੰਗੇ = ਨਾਲ। ਸੇ = ਉਹ {ਬਹੁ-ਵਚਨ}। ਲੋਇਣ = ਅੱਖਾਂ। ਨੀਕੇ = ਸੋਹਣੇ।

SikhNet (Spanish)Bendita es la mirada que está imbuida en el Amor del Señor;

ਪ੍ਰਭ ਪੇਖਤ ਇਛਾ ਪੁੰਨੀਆ; ਮਿਲਿ ਸਾਜਨ ਜੀ ਕੇ ਰਾਮ ॥

prabh pekhat ichhaa puneea; mil saajan jee ke raam |

Sant Singh KhalsaGazing upon God, my desires are fulfilled; I have met the Lord, the Friend of my soul.
Manmohan SinghBeholding my Lord and meeting with the friend of my soul, my desires are realised.
Manmohan Singh (Punjabi)ਆਪਣੇ ਸਾਹਿਬ ਨੂੰ ਵੇਖ ਅਤੇ ਆਪਣੀ ਆਤਮਾ ਦੇ ਮਿੱਤਰ ਨੂੰ ਮਿਲ ਕੇ ਮੇਰੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ।
Fareedkot Teekaਪ੍ਰਭੂ ਕੋ ਦੇਖਤਿਆਂ ਹੀ ਹਮਾਰੀਆਂ ਇਛਾਂ ਸਭੀ ਪੂਰਨ ਭਈ ਹੈਂ, ਪੁਨਾ ਜੀਵ ਕੇ ਜੋ ਸਾਜਨ ਹੈਂ ਰਾਮ ਤਿਨ ਕੋ ਮਿਲੇ ਹਾਂ॥
Prof. Sahib Singhਹੇ ਭਾਈ! ਜਿੰਦ ਦੇ ਸੱਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸਨ ਕਰਦਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ।

ਪਦ ਅਰਥ ਪੇਖਤ = ਵੇਖਦਿਆਂ। ਪੁੰਨੀਆ = ਪੂਰੀ ਹੋ ਜਾਂਦੀ ਹੈ। ਮਿਲਿ = ਮਿਲ ਕੇ। ਜੀ ਕੇ = ਜਿੰਦ ਦੇ। ਸਾਜਨ ਜੀ ਕੇ = ਜਿੰਦ ਦੇ ਸੱਜਣ ਨੂੰ।

SikhNet (Spanish)viendo a Dios, el Señor de la vida, uno se satisface íntegramente y a la vez es bendecido con el Nombre Ambrosial,

ਅੰਮ੍ਰਿਤ ਰਸੁ ਹਰਿ ਪਾਇਆ; ਬਿਖਿਆ ਰਸ ਫੀਕੇ ਰਾਮ ॥

amrit ras har paaeaa; bikhiaa ras feeke raam |

Sant Singh KhalsaI have obtained the Ambrosial Nectar of the Lord's Love, and now the taste of corruption is insipid and tasteless to me.
Manmohan SinghI have obtained the Nectar of God's love and the revelments of sins seem insipid unto me.
Manmohan Singh (Punjabi)ਮੈਂ ਵਾਹਿਗੁਰੂ ਦੇ ਪ੍ਰੇਮ ਦਾ ਆਬਿ-ਹਿਯਾਤ ਪਰਾਪਤ ਕਰ ਲਿਆ ਹੈ ਅਤੇ ਪਾਪਾਂ ਦੇ ਸੁਆਦ ਮੈਨੂੰ ਫਿਕੇ ਭਾਸਦੇ ਹਨ।
Fareedkot Teekaਹਰੀ ਕਾ ਰਾਮ ਨਾਮ ਅੰਮ੍ਰਤ ਰਸ ਹਮਨੇ ਪਾਇਆ ਹੈ, ਤਿਸੀ ਤੇ ਔਰ ਵਿਸਿਓਂ ਕੇ ਰਸ ਸਭ ਫੀਕੇ ਲਾਗੇ ਹੈਂ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰ ਲਿਆ, ਉਸ ਨੂੰ ਮਾਇਆ ਦੇ ਸਾਰੇ ਸੁਆਦ ਫਿੱਕੇ ਜਾਪਦੇ ਹਨ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਬਿਖਿਆ ਰਸ = ਮਾਇਆ ਦੇ ਸੁਆਦ। ਫੀਕੇ = ਬੇ-ਸੁਆਦੇ।

SikhNet (Spanish)y todos los demás sabores se vuelven insípidos y viciosos.

ਨਾਨਕ. ਜਲੁ ਜਲਹਿ ਸਮਾਇਆ; ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥

naanak. jal jaleh samaaeaa; jotee jot meeke raam |4|2|5|9|

Sant Singh KhalsaO Nanak, as water mingles with water, my light has merged into the Light. ||4||2||5||9||
Manmohan SinghNanak, like the mingling of water with water, my light has blended with the Supreme Light.
Manmohan Singh (Punjabi)ਨਾਨਕ, ਪਾਣੀ ਦੇ ਪਾਣੀ ਨਾਲ ਮਿਲਣ ਦੇ ਮਾਨਿੰਦ ਮੇਰਾ ਪ੍ਰਕਾਸ਼ ਪਰਮ-ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਜਲ ਮੇਂ ਜਲ ਸਮਾਇ ਜਾਤਾ ਹੈ, ਤੈਸੇ ਜਬ ਜੋਤਿ ਰੂਪ ਰਾਮ ਮੇਂ ਜੋਤਿ ਮਿਲੀ ਤਬ (ਮੀਕੇ) ਏਕ ਰੂਪ ਹੂਏ ਹੈਂ, ਭਾਵ ਸੇ ਵਾਹਿਗੁਰੂ ਮੇਂ ਅਭੇਦ ਹੂਏ ਹੈਂ॥੪॥੨॥੫॥੯॥
Prof. Sahib Singhਹੇ ਨਾਨਕ! (ਨਾਮ-ਰਸ ਪ੍ਰਾਪਤ ਕਰ ਲੈਣ ਵਾਲੇ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ (ਇਉਂ) ਇਕ-ਮਿਕ ਹੋ ਜਾਂਦੀ ਹੈ, (ਜਿਵੇਂ) ਪਾਣੀ ਪਾਣੀ ਵਿਚ ਰਲ ਜਾਂਦਾ ਹੈ ॥੪॥੨॥੫॥੯॥

ਪਦ ਅਰਥ ਜਲਹਿ = ਜਲ ਵਿਚ। ਮੀਕੇ = ਇਕ-ਮਿਕ ॥੪॥੨॥੫॥੯॥

* ਛੰਤਾਂ ਦਾ ਵੇਰਵਾ: ਮਹਲਾ ੧ = ੨। ਮਹਲਾ ੪ = ੨। ਮਹਲਾ ੫ =- ੫। ਜੋੜ = ੯।

SikhNet (Spanish)Dice Nanak, así como el agua se mezcla con agua, mi luz se ha fundido en la Luz de Dios.(4-2-5-9)
Answers quote the Granth verbatim with Ang citations. AI commentary is not Gurbani and not a religious ruling.