ੴ

ਸਿੱਖਬਾਣੀ · SikhBani

Ang 848

Sri Guru Granth Sahib · Raag Bilaaval · 3 shabads, 35 lines
Translations
Shabad Guru Arjan Dev Ji Raag Bilaaval continued from Ang 847

ਸੁਖ ਸਾਗਰ ਪ੍ਰਭ ਭੇਟਿਐ; ਨਾਨਕ. ਸੁਖੀ ਹੋਤ ਇਹੁ ਜੀਉ ॥੧॥

sukh saagar prabh bhettiai; naanak. sukhee hot ihu jeeo |1|

Sant Singh KhalsaMeeting with God, the Ocean of Peace, O Nanak, this soul becomes happy. ||1||
Manmohan SinghMeeting with the Lord, the Ocean of Bliss, O Nanak, this mortal becomes happy.
Manmohan Singh (Punjabi)ਖੁਸ਼ੀ ਦੇ ਸਮੁੰਦਰ ਸੁਆਮੀ ਨਾਲ ਮਿਲਣ ਦੁਆਰਾ, ਹੇ ਨਾਨਕ! ਇਹ ਪ੍ਰਾਣੀ ਅਨੰਦ ਪ੍ਰਸੰਨ ਹੋ ਜਾਂਦਾ ਹੈ।
Fareedkot Teekaਸੋ ਐਸੇ ਸੁਖ ਸਾਗਰ ਪ੍ਰਭੂ ਕੇ (ਭੇਟਿਐ) ਮਿਲਨੇ ਕਰ ਕੇ ਸ੍ਰੀ ਗੁਰੂ ਜੀ ਕਹਤੇ ਹੈਂ; ਇਹ ਜੀਵ ਸੁਖੀ ਹੋਤਾ ਹੈ॥੧॥
Prof. Sahib Singhਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ ॥੧॥

ਪਦ ਅਰਥ ਸਾਗਰ = ਸਮੁੰਦਰ। ਪ੍ਰਭ ਭੇਟਿਐ = ਜੇ ਪ੍ਰਭੂ ਮਿਲ ਪਏ। ਜੀਉ = ਜੀਊੜਾ, ਜਿੰਦ ॥੧॥

SikhNet (Spanish)Encontrando a Dios, el Océano de Paz, oh, dice Nanak, esta Alma se vuelve Feliz. (1)

Open this shabad (5 lines, Angs 847-848) →

Shabad Guru Arjan Dev Ji Raag Bilaaval

ਛੰਤ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤ

ਪਦ ਅਰਥ ਛੰਤ।

SikhNet (Spanish)Chhant

ਸੁਖ ਸਾਗਰ ਪ੍ਰਭੁ ਪਾਈਐ; ਜਬ ਹੋਵੈ ਭਾਗੋ ਰਾਮ ॥

sukh saagar prabh paaeeai; jab hovai bhaago raam |

Sant Singh KhalsaOne finds God, the Ocean of Peace, when destiny is activated.
Manmohan SinghMan obtains his Lord Master, the Ocean of Peace, when awakened is his destiny.
Manmohan Singh (Punjabi)ਜਦ ਉਸ ਦੀ ਪ੍ਰਾਲਭਧ ਜਾਗ ਉਠਦੀ ਹੈ, ਇਨਸਾਨ ਆਰਾਮ ਦੇ ਸਮੁੰਦਰ, ਆਪਣੇ ਸੁਆਮੀ ਮਾਲਕ ਨੂੰ ਪਾ ਲੈਂਦਾ ਹੈ।
Fareedkot Teekaਹੇ ਭਾਈ! ਸੁਖੋਂ ਕੇ ਸਮੁੰਦ੍ਰ ਪ੍ਰਭੂ ਕੋ ਤਬ ਪਾਈਤਾ ਹੈ, ਜਬ ਬਡੇ ਭਾਗੋਂ ਕਾ ਸੰਮੂਹ ਪ੍ਰਾਪਤਿ ਹੋਵੈ॥
Prof. Sahib Singhਹੇ ਮਾਣ ਮੱਤੀ ਜੀਵ-ਇਸਤ੍ਰੀਏ! ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਪਾਈਐ = ਮਿਲਦਾ ਹੈ। ਭਾਗੋ = ਭਾਗੁ, ਕਿਸਮਤ।

SikhNet (Spanish)Cuando nuestro Destino despierta, uno obtiene a Dios, el Océano de Paz.

ਮਾਨਨਿ. ਮਾਨੁ ਵਞਾਈਐ ਹਰਿ; ਚਰਣੀ ਲਾਗੋ ਰਾਮ ॥

maanan. maan vayaaeeai har; charanee laago raam |

Sant Singh KhalsaAbandoning the distinctions of honor and dishonor, grasp the Feet of the Lord.
Manmohan SinghAbandoning the idea of honour and dishonour, cling thou to the Lord's feet.
Manmohan Singh (Punjabi)ਇੱਜ਼ਤ ਤੇ ਬੇਇੱਜ਼ਤ ਦੇ ਖਿਆਲ ਨੂੰ ਛੱਡ ਕੇ ਤੂੰ ਪ੍ਰਭੂ ਦੇ ਪੈਰਾਂ ਨਾਲ ਚਿਮੜ ਜਾ।
Fareedkot Teekaਹੇ (ਮਾਨਨਿ) ਮਾਨ ਵਾਲੀ ਸਖੀਏ! ਮਾਨ ਕੋ ਗਵਾਇ ਦੇਈਏ, ਗਵਾਇ ਕਰ ਹਰੀ (ਰਾਮ) ਬਿਆਪਕ ਸਰੂਪ ਕੇ ਚਰਨੋਂ ਮੇਂ ਲਾਗਨਾ ਕਰੋ॥
Prof. Sahib Singh(ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਜੀਵ-ਇਸਤ੍ਰੀ! (ਮਾਣ ਤਿਆਗ ਕੇ) ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ।

ਪਦ ਅਰਥ ਮਾਨਨਿ = ਹੇ ਮਾਣ ਵਾਲੀਏ! ਹੇ ਮਾਣ-ਮੱਤੀ ਜੀਵ-ਇਸਤ੍ਰੀਏ! ਵਞਾਈਐ = ਦੂਰ ਕਰਨਾ ਚਾਹੀਦਾ ਹੈ। ਲਾਗੋ = ਲਾਗੁ, ਲੱਗੀ ਰਹੁ।

SikhNet (Spanish)Cuando uno se aferra a los Pies del Señor haciendo a un lado la honra y la deshonra,

ਛੋਡਿ ਸਿਆਨਪ ਚਾਤੁਰੀ; ਦੁਰਮਤਿ ਬੁਧਿ ਤਿਆਗੋ ਰਾਮ ॥

chhodd siaanap chaaturee; duramat budh tiaago raam |

Sant Singh KhalsaRenounce cleverness and trickery, and forsake your evil-minded intellect.
Manmohan SinghRenounce thy wisdom and cleverness and forsake thou thy evil-natured intellect too.
Manmohan Singh (Punjabi)ਆਪਣੀ ਅਕਲਮੰਦੀ ਅਤੇ ਚਾਲਾਕੀ ਨੂੰ ਤਿਆਗ ਦੇ ਅਤੇ ਤੂੰ ਆਪਣੇ ਮੰਦੇ ਸੁਭਾਅ ਵਾਲੀ ਸਮਝ ਨੂੰ ਭੀ ਤਲਾਕਜਲੀ ਦੇ ਛੱਡ।
Fareedkot Teekaਹੇ ਭਾਈ! ਤਾਂ ਤੇ ਸਿਆਣਪਾਂ ਔਰ ਚਤਰਾਈਆਂ ਕੋ ਛੋਡ ਕਰ ਕੇ ਬੁਧੀ ਤੇ ਖੋਟੀ ਸਿਖ੍ਯਾ ਕੋ ਤਿਆਗੋ॥
Prof. Sahib Singhਸਿਆਣਪ ਚਤੁਰਾਈ ਛੱਡ ਦੇਹ, ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰ।

ਪਦ ਅਰਥ ਚਾਤੁਰੀ = ਚਤੁਰਾਈ। ਦੁਰਮਤਿ = ਖੋਟੀ ਮਤਿ। ਤਿਆਗੋ = ਤਿਆਗ, ਦੂਰ ਕਰ।

SikhNet (Spanish)se libera de la astucia y de la mente malvada,

ਨਾਨਕ. ਪਉ ਸਰਣਾਈ ਰਾਮ ਰਾਇ; ਥਿਰੁ ਹੋਇ ਸੁਹਾਗੋ ਰਾਮ ॥੧॥

naanak. pau saranaaee raam raae; thir hoe suhaago raam |1|

Sant Singh KhalsaO Nanak, seek the Sanctuary of the Sovereign Lord, Your King, and your marriage will be permanent and stable. ||1||
Manmohan SinghNanak, seek thou the refuge of the Lord, thy King, that thy married life may become eternal.
Manmohan Singh (Punjabi)ਨਾਨਕ, ਤੂੰ ਆਪਣੇ ਪ੍ਰਭੂ ਪਾਤਿਸ਼ਾਹ ਦੀ ਪਨਾਹ ਲੈ, ਤਾਂ ਜੋ ਤੇਰਾ ਵਿਆਹੁਤਾ ਜੀਵਨ ਕਾਲਸਥਾਈ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਖੀ! ਰਾਮ ਰਾਇ ਕੀ ਸਰਣੀ ਪੜੁ ਤੇਰਾ ਤਿਸ ਰਾਮ ਪਤੀ ਕੇ ਸਾਥ ਮਿਲ ਕੇ ਸੋਹਾਗੁ ਅਨੰਦ ਅਸਥਿਰੁ ਹੋਵੇਗਾ॥੧॥
Prof. Sahib Singhਹੇ ਨਾਨਕ! (ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, (ਤਾਂ ਹੀ ਤੇਰੇ ਸਿਰ ਉੱਤੇ ਤੇਰੇ ਸਿਰ ਦਾ) ਖਸਮ ਸਦਾ ਲਈ ਟਿਕਿਆ ਰਹੇਗਾ ॥੧॥

ਪਦ ਅਰਥ ਥਿਰੁ = ਅਟੱਲ। ਸੁਹਾਗੋ = ਸੁਹਾਗ, ਸਿਰ ਦਾ ਸਾਈਂ, ਖਸਮ ॥੧॥

SikhNet (Spanish)y sólo busca el Santuario de Dios, su Esposo Eterno.(1)

ਸੋ ਪ੍ਰਭੁ ਤਜਿ. ਕਤ ਲਾਗੀਐ; ਜਿਸੁ ਬਿਨੁ ਮਰਿ ਜਾਈਐ ਰਾਮ ॥

so prabh taj. kat laageeai; jis bin mar jaaeeai raam |

Sant Singh KhalsaWhy forsake God, and attach yourself to another? Without the Lord, you cannot even live.
Manmohan SinghWhy should man cling to another, forsaking the Lord, without whom he can live not?
Manmohan Singh (Punjabi)ਇਨਸਾਨ ਉਸ ਠਾਕੁਰ ਨੂੰ ਛੱਡ ਕਿ ਹੋਰਸ ਨਾਲ ਕਿਉਂ ਜੁੜੇ, ਜਿਸ ਦੇ ਬਾਝੋਂ ਉਹ ਜੀਉਂ ਨਹੀਂ ਸਕਦਾ?
Fareedkot Teekaਜਿਸ ਰਾਮ ਸੇ ਬਿਨਾਂ ਮਰ ਜਾਈਤਾ ਹੈ, ਭਾਵ ਜਨਮਨਾ ਔ ਮਰਨਾ ਹੋਤਾ ਹੈ, ਸੋ ਤਿਸ ਪ੍ਰਭੂ ਕੋ ਤਿਆਗ ਕਰ ਕਹਾਂ ਜਾਈਏ ਕਿਸ ਕੇ ਲੜ ਲਗੀਏ?
Prof. Sahib Singhਹੇ ਭਾਈ! ਜਿਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਆਤਮਕ ਮੌਤ ਸਹੇੜ ਲਈਦੀ ਹੈ, ਉਸ ਨੂੰ ਭੁਲਾ ਕੇ ਕਿਸੇ ਭੀ ਹੋਰ ਥਾਂ ਪਰਚਣਾ ਨਹੀਂ ਚਾਹੀਦਾ।

ਪਦ ਅਰਥ ਤਜਿ = ਤਿਆਗ ਕੇ, ਵਿਸਾਰ ਕੇ। ਕਤੁ = {कुत्र} ਕਿੱਥੇ? ਲਾਗੀਐ = ਪਰਚੇ ਰਹੀਦਾ ਹੈ। ਮਰਿ ਜਾਈਐ = ਆਤਮਕ ਮੌਤੇ ਮਰ ਜਾਈਦਾ ਹੈ।

SikhNet (Spanish)¿Por qué tomar a otro distinto de Dios, si sin Él uno no puede vivir?

ਲਾਜ. ਨ ਆਵੈ, ਅਗਿਆਨ ਮਤੀ; ਦੁਰਜਨ ਬਿਰਮਾਈਐ ਰਾਮ ॥

laaj. na aavai, agiaan matee; durajan biramaaeeai raam |

Sant Singh KhalsaThe ignorant fool does not feel any shame; the evil man wanders around deluded.
Manmohan SinghThe ignorantly minded person feels not shame. The evil man ever strays.
Manmohan Singh (Punjabi)ਬੇਸਮਝ ਮਤਵਾਲਾ ਪੁਰਸ਼ ਸ਼ਰਮ ਮਹਿਸੂਸ ਨਹੀਂ ਕਰਦਾ। ਮੰਦਾ ਇਨਸਾਨ ਸਦਾ ਕੁਰਾਹੇ ਹੀ ਪੈਂਦਾ ਹੈ।
Fareedkot Teekaਤਿਸ ਰਾਮ ਕੀ ਤਰਫ ਸੇ ਤੁਝ ਕੋ ਕਾਮ ਕ੍ਰੋਧਾਦੀ ਦੁਰਜਨੋਂ ਨੇ (ਬਿਰਮਾਈਐ) ਅਟਕਾਇ ਲੀਆ ਹੈ। ਯਾਂ ਤੇ ਹੇ ਅਗ੍ਯਾਤ ਮਤ ਵਾਲੀ! ਤੇਰੇ ਕੋ ਲਜਾ ਨਹੀਂ ਆਵਤੀ॥
Prof. Sahib Singhਪਰ ਜਿਸ ਮਨੁੱਖ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ (ਪ੍ਰਭੂ ਦੀ ਯਾਦ ਭੁਲਾ ਕੇ) ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਮਨੁੱਖ ਭੈੜੇ ਬੰਦਿਆਂ ਵਿਚ ਪਰਚਿਆ ਰਹਿੰਦਾ ਹੈ।

ਪਦ ਅਰਥ ਲਾਜ = ਸ਼ਰਮ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਅਗਿਆਨ ਮਤੀ = ਉਹ ਮਨੁੱਖ ਜਿਸ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ। ਬਿਰਮਾਈਐ = ਪਰਚਿਆ ਰਹਿੰਦਾ ਹੈ। ਦੁਰਜਨ = ਭੈੜੇ ਬੰਦਿਆਂ ਵਿਚ।

SikhNet (Spanish)Pero el tonto no tiene vergüenza, pues los hombres malos son desviados.

ਪਤਿਤ. ਪਾਵਨ ਪ੍ਰਭੁ ਤਿਆਗਿ ਕਰੇ; ਕਹੁ ਕਤ ਠਹਰਾਈਐ ਰਾਮ ॥

patit. paavan prabh tiaag kare; kahu kat tthaharaaeeai raam |

Sant Singh KhalsaGod is the Purifier of sinners; if he forsakes God, tell me, where he can find a place of rest?
Manmohan SinghHe, who forsakes his Lord, the Purifier of sinners, say where can he find place of rest?
Manmohan Singh (Punjabi)ਜੋ ਪਾਪੀਆਂ ਨੂੰ ਪਵਿੱਤਰ ਕਰਨਹਾਰ ਆਪਣੇ ਠਾਕੁਰ ਨੂੰ ਛੱਡ ਦਿੰਦਾ ਹੈ, ਦੱਸੋ ਉਸ ਨੂੰ ਕਿਥੇ ਆਰਾਮ ਦੀ ਥਾਂ ਮਿਲ ਸਕਦੀ ਹੈ?
Fareedkot Teekaਕਿਉਂਕਿ ਪਾਪੀਓਂ ਕੇ ਪਵਿਤ੍ਰ ਕਰਨਹਾਰੇ ਰਾਮ ਪ੍ਰਭੂ ਕੋ ਤਿਆਗ ਕਰ ਕਹੋ ਤੋ ਕਹਾਂ ਇਸਥਿਤੀ ਪਾਵੇਗੀ ਅਰਥਾਤ ਨਹੀਂ ਪਾਵੇਗੀ॥
Prof. Sahib Singhਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਭੁਲਾ ਕੇ ਹੋਰ ਕਿਥੇ ਸ਼ਾਂਤੀ ਆ ਸਕਦੀ ਹੈ?

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ। ਪਤਿਤ ਪਾਵਨ ਪ੍ਰਭੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਪ੍ਰਭੂ। ਕਰੇ = ਕਰਿ। ਤਿਆਗਿ ਕਰੇ = ਤਿਆਗਿ ਕਰਿ, ਤਿਆਗ ਕੇ। ਕਹੁ = ਦੱਸ। ਕਤ = ਕਿੱਥੇ? ਠਹਰਾਈਐ = ਸ਼ਾਂਤੀ ਆ ਸਕਦੀ ਹੈ।

SikhNet (Spanish)Si uno abandona a Dios, el Purificador de los impuros, ¿en dónde podría uno encontrar Paz?

ਨਾਨਕ. ਭਗਤਿ ਭਾਉ ਕਰਿ ਦਇਆਲ ਕੀ; ਜੀਵਨ ਪਦੁ ਪਾਈਐ ਰਾਮ ॥੨॥

naanak. bhagat bhaau kar deaal kee; jeevan pad paaeeai raam |2|

Sant Singh KhalsaO Nanak, by loving devotional worship of the Merciful Lord, he attains the state of eternal life. ||2||
Manmohan SinghNanak, by lovingly serving the Merciful master, the mortal attains to the immortal status.
Manmohan Singh (Punjabi)ਨਾਨਕ ਮਿਹਰਬਾਨ ਮਾਲਕ ਦੀ ਪ੍ਰੇਮ-ਮਈ ਸੇਵਾ ਕਰਨ ਦੁਆਰਾ ਪ੍ਰਾਣੀ ਅਮਰ ਮਰਤਬੇ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਰਾਮ ਦਇਆਲ ਰੂਪ ਕੀ ਪ੍ਰੇਮਾ ਭਗਤੀ ਕਰਨੇ ਸੇ (ਜੀਵਨ ਪਦੁ) ਮੁਕਤੀ ਕੋ ਪਾਈਤਾ ਹੈ॥੨॥☬ਰਸਨਾ ਔ ਬੁਧੀ ਕੋ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਨਾਲ ਪਿਆਰ ਪਾਈ ਰੱਖ (ਇਸ ਤਰ੍ਹਾਂ) ਆਤਮਕ ਜੀਵਨ ਵਾਲਾ (ਉੱਚਾ) ਦਰਜਾ ਮਿਲ ਜਾਂਦਾ ਹੈ ॥੨॥

ਪਦ ਅਰਥ ਭਾਉ = ਪ੍ਰੇਮ। ਪਦੁ = ਦਰਜਾ। ਜੀਵਨ ਪਦੁ = ਆਤਮਕ ਜੀਵਨ ਵਾਲਾ ਦਰਜਾ। ਪਾਈਐ = ਮਿਲਦਾ ਹੈ ॥੨॥

SikhNet (Spanish)Dice Nanak, alaba a tu Dios Compasivo con todo Amor para que te sea dado el Estado de la Vida Eterna. (2)

ਸ੍ਰੀ ਗੋਪਾਲੁ. ਨ ਉਚਰਹਿ, ਬਲਿ ਗਈਏ; ਦੁਹਚਾਰਣਿ ਰਸਨਾ ਰਾਮ ॥

sree gopaal. na uchareh, bal geee; duhachaaran rasanaa raam |

Sant Singh KhalsaMay that vicious tongue that does not chant the Name of the Great Lord of the World, be burnt.
Manmohan SinghMay thou be burnt, O evil tongue, that utters not the Name of the Sire Lord Master.
Manmohan Singh (Punjabi)ਤੂੰ ਸੜਬਲ ਜਾਵੇ ਕਲੰਕਤ ਜੀਭ੍ਹੇ, ਜੇ ਮਹਾਰਾਜ ਮਾਲਕ ਸੁਆਮੀ ਦੇ ਨਾਮ ਦਾ ਉਚਾਰਨ ਨਹੀਂ ਕਰਦੀ।
Fareedkot Teekaਹੇ ਰਸਨਾ (ਬਲਿ ਗਈਏ) ਜਲ ਗਈਏ! ਤੂੰ ਗੋਪਾਲ ਕੇ ਨਾਮ ਕੋ ਉਚਾਰਨ ਨਹੀਂ ਕਰਤੀ ਹੈਂ, ਤਾਂ ਤੇ (ਦੁਹਚਾਰਣਿ) ਖੋਟੇ ਕਰਮੋਂ ਵਾਲੀ ਹੈਂ, ਭਾਵ ਸੇ ਪਰਾਈ ਨਿੰਦਾ ਉਸਤਤੀ ਕਰਤੀ ਹੈਂ॥
Prof. Sahib Singhਹੇ (ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! (ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਰੁੱਝੀ ਹੋਈ ਹੇ ਜੀਭ! ਤੂੰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦਾ ਨਾਮ) ਯਾਦ ਨਹੀਂ ਕਰਦੀ।

ਪਦ ਅਰਥ ਸ੍ਰੀ ਗੋਪਾਲੁ = ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ। ਨ ਉਚਰਹਿ = (ਹੇ ਜੀਭ!) ਤੂੰ ਨਹੀਂ ਉਚਾਰਦੀ। ਬਲਿ ਗਈਏ = {ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! ਦੁਹਚਾਰਣਿ ਰਸਨਾ = (ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਪਈ ਹੋਈ ਹੇ ਜੀਭ!

SikhNet (Spanish)Que se consuman en el fuego los labios viciosos que no recitan el Nombre del Señor.

ਪ੍ਰਭੁ ਭਗਤਿ ਵਛਲੁ. ਨਹ ਸੇਵਹੀ; ਕਾਇਆ ਕਾਕ ਗ੍ਰਸਨਾ ਰਾਮ ॥

prabh bhagat vachhal. neh sevahee; kaaeaa kaak grasanaa raam |

Sant Singh KhalsaOne who does not serve God, the Lover of His devotees, shall have his body eaten by crows.
Manmohan SinghO man, thou servest not thy Lord, the Lover of devotion. Thy body shall be eaten up by the crows.
Manmohan Singh (Punjabi)ਹੇ ਬੰਦੇ! ਤੂੰ ਸ਼ਰਧਾ-ਪ੍ਰੇਮ ਦੇ ਪ੍ਰੀਤਵਾਨ ਆਪਣੇ ਸੁਆਮੀ ਦੀ ਘਾਲ ਨਹੀਂ ਕਮਾਉਂਦਾ। ਤੇਰੀ ਦੇਹ ਨੂੰ ਕਾਵਾਂ ਨੇ ਖਾਣਾ ਹੈ।
Fareedkot Teekaਜੋ ਪ੍ਰਭੂ ਰਾਮ ਭਗਤੋਂ ਕਾ ਪਿਆਰਾ ਹੈ ਤਿਸ ਕੋ ਤੂੰ ਸੇਵਤੀ ਨਹੀਂ ਹੈਂ, ਤਾਂ ਤੇ ਹੇ ਮੇਰੀ (ਕਾਇਆ) ਦੇਹੀ! ਤੇਰੇ ਕੋ ਕਾਗੋਂ ਨੇ ਗ੍ਰਸਨਾ ਖਾਣਾ ਹੈ ਵਾ ਬੁਧੀ ਕਾਮ ਕ੍ਰੋਧ ਕਾਗੋਂ ਸੇ ਗ੍ਰਸੀ ਹੈ॥
Prof. Sahib Singhਹੇ ਜਿੰਦੇ! ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਤੂੰ ਉਸ ਦੀ ਸੇਵਾ-ਭਗਤੀ ਨਹੀਂ ਕਰਦੀ, (ਤੇਰੇ ਇਸ) ਸਰੀਰ ਨੂੰ (ਕਾਮਾਦਿਕ) ਕਾਂ (ਅੰਦਰੇ ਅੰਦਰ) ਖਾਈ ਜਾ ਰਹੇ ਹਨ।

ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਨਹ ਸੇਵਹੀ = ਨਹ ਸੇਵਹਿ, ਤੂੰ ਸੇਵਾ-ਭਗਤੀ ਨਹੀਂ ਕਰਦੀ। ਕਾਇਆ = ਸਰੀਰ। ਕਾਕ = (ਕਾਮਾਦਿਕ) ਕਾਂ। ਕਾਕ ਗ੍ਰਸਨਾ = (ਕਾਮਾਦਿਕ) ਕਾਂ ਖਾਈ ਜਾ ਰਹੇ ਹਨ।

SikhNet (Spanish)¿Por qué no servir a tu Dios, el Amante de Sus Devotos?, si tu cuerpo será devorado por los gusanos.

ਭ੍ਰਮਿ ਮੋਹੀ ਦੂਖ. ਨ ਜਾਣਹੀ; ਕੋਟਿ ਜੋਨੀ ਬਸਨਾ ਰਾਮ ॥

bhram mohee dookh. na jaanahee; kott jonee basanaa raam |

Sant Singh KhalsaEnticed by doubt, he does not understand the pain it brings; he wanders through millions of incarnations.
Manmohan SinghThou art bewitched by doubt and realise not its agonies. Thou shalt wander in millions of existences.
Manmohan Singh (Punjabi)ਤੈਨੂੰ ਸੰਦੇਹ ਨੇ ਫਰੇਫਤਾ ਕਰ ਲਿਆ ਹੈ ਅਤੇ ਤੂੰ ਇਸ ਦੀਆਂ ਤਕਲੀਫਾਂ ਨੂੰ ਅਨੁਭਵ ਨਹੀਂ ਕਰਦੀ। ਤੈਨੂੰ ਕ੍ਰੋੜਾਂ ਹੀ ਜੂਨੀਆਂ ਅੰਦਰ ਭਟਕਣਾ ਪਵੇਂਗਾ।
Fareedkot Teekaਹੇ ਬੁਧੀ! ਭਰਮ ਕਰ ਮੋਹੀ ਹੋਈ ਤੂੰ ਦੁਖੋਂ ਕੋ ਨਹੀਂ ਜਾਣਤੀ ਹੈਂ, ਤਿਸ ਰਾਮ ਤੇ ਬਿਨਾਂ ਕ੍ਰੋੜੋਂ ਜੋਨੀਓਂ ਮੇਂ ਤੇਰਾ ਵਸਣਾ ਹੋਵੇਗਾ॥
Prof. Sahib Singhਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ!

ਪਦ ਅਰਥ ਭ੍ਰਮਿ = ਭਟਕਣਾ ਵਿਚ। ਮੋਹੀ = ਠੱਗੀ ਹੋਈ। ਨ ਜਾਣਹੀ = ਨ ਜਾਣਹਿ, ਤੂੰ ਨਹੀਂ ਜਾਣਦੀ। ਕੋਟਿ = ਕ੍ਰੋੜਾਂ।

SikhNet (Spanish)Eres engañado por la duda sin imaginar el dolor que ella te trae y así vagas por millones de encarnaciones.

ਨਾਨਕ. ਬਿਨੁ ਹਰਿ. ਅਵਰੁ ਜਿ ਚਾਹਨਾ; ਬਿਸਟਾ ਕ੍ਰਿਮ ਭਸਮਾ ਰਾਮ ॥੩॥

naanak. bin har. avar ji chaahanaa; bisattaa krim bhasamaa raam |3|

Sant Singh KhalsaO Nanak, if you desire anything other than the Lord, you shall be consumed, like a maggot in manure. ||3||
Manmohan SinghNanak, desiring anything other than God, thou shalt be consumed like the worm of ordure.
Manmohan Singh (Punjabi)ਨਾਨਕ, ਵਾਹਿਗੁਰੂ ਦੇ ਬਾਝੋਂ ਹੋਰ ਕਿਸੇ ਦੀ ਖਾਹਿਸ਼ ਕਰਨ ਦੁਆਰਾ ਤੂੰ ਗਦਗੀ ਦੇ ਕੀੜੇ ਦੀ ਤਰ੍ਹਾਂ ਖੇਹ ਹੋ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਨਾਮ ਸੇ ਬਿਨਾਂ ਜੋ ਔਰ ਪਦਾਰਥੋਂ ਕੋ ਚਾਹਿਣਾ ਹੈ, ਸੋ ਮਿਥਿਆ ਹੈ। ਔਰ ਜਿਸ ਲੀਏ ਚਾਹਿਤਾ ਹੈ, ਉਸ ਸਰੀਰ ਕੀ ਪ੍ਰਾਣਾਂ ਕੇ ਵਿਯੋਗ ਪੀਛੇ ਤੀਨ ਗਤੀ ਹੋਤੀ ਹੈਂ: ਜੋ ਕੂਕਰ ਸ੍ਰਿਗਾਲ ਆਦੀ ਖਾਇ ਜਾਵੈ ਤਬ ਵਿਸਟਾ ਹੋ ਜਾਵੇਗਾ, ਰਹਣੇ ਤੇ ਕਿਰਮ ਪੜ ਜਾਵੈਂਗੇ, ਜਲਾਉਣੇ ਕਰ ਭਸਮ ਹੋ ਜਾਵੇਗਾ, ਭਾਵ ਯਹਿ ਹੈ ਵਾਹਿਗੁਰੂ ਕੇ ਨਾਮ ਸੇ ਬਿਨਾ ਇਹੁ ਸਰੀਰ ਸਭ ਪਦਾਰਥੋਂ ਸਹਤ ਨਿਸਫਲ ਹੈਂ॥੩॥☬ਅਸੱਤ ਪਦਾਰਥੋਂ ਮੇਂ ਦੋਸ ਦਿਖਲਾਇਕਰ ਤਿਨ ਕੇ ਤਿਆਗਨੇ ਕਾ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਜਿੰਦੇ!) ਪਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ, (ਇਸ ਤਰ੍ਹਾਂ) ਗੂੰਹ ਦੇ ਕੀੜੇ ਵਾਂਗ (ਵਿਕਾਰਾਂ ਦੇ ਗੰਦ ਵਿਚ ਪਏ ਰਹਿ ਕੇ) ਆਤਮਕ ਜੀਵਨ (ਸੜ ਕੇ) ਸੁਆਹ ਹੋ ਜਾਂਦਾ ਹੈ ॥੩॥

ਪਦ ਅਰਥ ਅਵਰੁ ਸਿ = ਜਿਹੜਾ ਕੋਈ ਹੋਰ। ਕ੍ਰਿਮ = ਕੀੜਾ। ਭਸਮਾ = ਸੁਆਹ ॥੩॥

SikhNet (Spanish)Dice Nanak, si alguien ama a alguien más que a Dios, uno es consumido como el gusano de mugre. (3)

ਲਾਇ ਬਿਰਹੁ ਭਗਵੰਤ ਸੰਗੇ; ਹੋਇ ਮਿਲੁ ਬੈਰਾਗਨਿ ਰਾਮ ॥

laae birahu bhagavant sange; hoe mil bairaagan raam |

Sant Singh KhalsaEmbrace love for the Lord God, and in detachment, unite with Him.
Manmohan SinghEmbrace thou love for Fortunate Lord and becoming detached, be united with Him.
Manmohan Singh (Punjabi)ਤੂੰ ਭਾਗਾਂ ਵਾਲੇ ਸੁਆਮੀ ਨਾਲ ਪ੍ਰੇਮ ਪਾ ਅਤੇ ਨਿਰਲੇਪ ਹੋ ਕੇ ਉਸ ਨਾਲ ਮਿਲ ਜਾ।
Fareedkot Teekaਹੇ ਸਖੀ! ਭਗਵੰਤ ਕੇ ਸਾਥ (ਬਿਰਹੁ) ਪ੍ਰੇਮ ਕੋ ਲਗਾਇ ਕਰ ਕੇ ਪਦਾਰਥੋਂ ਸੇ ਵੈਰਾਗਵਾਨ ਹੋ ਕੇ ਤਿਸ ਰਾਮ ਕੇ ਸੰਗ ਮਿਲੁ॥
Prof. Sahib Singhਹੇ ਸਹੇਲੀਏ! ਭਗਵਾਨ ਨਾਲ ਪ੍ਰੀਤ ਬਣਾਈ ਰੱਖ। (ਦੁਨੀਆ ਦੇ ਪਦਾਰਥਾਂ ਵਲੋਂ) ਵੈਰਾਗਣ ਹੋ ਕੇ (ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿਚ) ਜੁੜੀ ਰਹੁ।

ਪਦ ਅਰਥ ਬਿਰਹੁ = ਪਿਆਰ। ਸੰਗੇ = ਨਾਲ। ਹੋਇ ਬੈਰਾਗਨਿ = ਵੈਰਾਗਣ ਹੋ ਕੇ।

SikhNet (Spanish)Ama a tu Dios y volviéndote desapegado, únete a Él.

ਚੰਦਨ ਚੀਰ ਸੁਗੰਧ ਰਸਾ; ਹਉਮੈ ਬਿਖੁ ਤਿਆਗਨਿ ਰਾਮ ॥

chandan cheer sugandh rasaa; haumai bikh tiaagan raam |

Sant Singh KhalsaGive up your sandalwood oil, expensive clothes, perfumes, tasty flavors and the poison of egotism.
Manmohan SinghForsake thou the love of sandal, raiments, scents, relishes and the vice of pride.
Manmohan Singh (Punjabi)ਤੂੰ ਚੰਨਣ, ਬਸਤ੍ਰਾਂ, ਖੁਸ਼ਬੋਆਂ, ਸੁਆਦਾਂ ਅਤੇ ਹੰਕਾਰ ਦੇ ਪਾਪ ਦੇ ਪਿਆਰ ਨੂੰ ਛੱਡ ਦੇ।
Fareedkot Teekaਹੇ ਭਾਈ! ਚੰਦਨ ਕਾ ਤਨ ਮੇਂ ਲਗਾਵਣਾ ਔਰ ਅਤ੍ਰ ਆਦੀ ਸੁਗੰਧੀ ਸਹਤ (ਚੀਰ) ਬਸਤ੍ਰੋਂ ਕੋ ਪੁਨਾ ਇਤ੍ਯਾਦੀ ਅਨੇਕ ਵਿਸੇ ਰਸੋਂ ਕੋ ਹਉਮੈਂ ਕੇ ਸਹਤ ਤਿਯਾਗਣਾਂ ਕਰ॥
Prof. Sahib Singh(ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ, ਉਹ) ਚੰਦਨ, ਸੋਹਣੇ ਕੱਪੜੇ, ਸੁਗੰਧੀਆਂ, ਸੁਆਦਲੇ ਭੋਜਨ (ਆਦਿਕ ਤੋਂ ਪੈਦਾ ਹੋਣ ਵਾਲੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਜ਼ਹਿਰ ਨੂੰ ਤਿਆਗ ਦੇਂਦੀਆਂ ਹਨ।

ਪਦ ਅਰਥ ਚੀਰ = (ਸੋਹਣੇ) ਕੱਪੜੇ। ਰਸਾ = ਸੁਆਦਲੇ ਭੋਜਨ। ਬਿਖੁ = (ਆਤਮਕ ਮੌਤ ਲਿਆਉਣ ਵਾਲੀ) ਜ਼ਹਿਰ। ਤਿਆਗਨਿ = ਤਿਆਗ ਦੇਂਦੇ ਹਨ।

SikhNet (Spanish)Deja de amar tus vestidos, los aromas de tus perfumes, los sabores del paladar y el vicio del ego;

ਈਤ ਊਤ. ਨਹ ਡੋਲੀਐ; ਹਰਿ ਸੇਵਾ ਜਾਗਨਿ ਰਾਮ ॥

eet aoot. neh ddoleeai; har sevaa jaagan raam |

Sant Singh KhalsaDo not waver this way or that, but remain wakeful in the service of the Lord.
Manmohan SinghWabble thou not hither and thither, but remain wakeful in the Lord's service.
Manmohan Singh (Punjabi)ਤੂੰ ਐਧਰ ਓਧਰ ਡਿਕੋ ਡੋਲੇ ਨਾਂ ਖਾ, ਪ੍ਰੰਤੂ ਸੁਆਮੀ ਦੀ ਟਹਿਲ ਸੇਵਾ ਅੰਦਰ ਸਾਵਧਾਨ ਰਹੁ।
Fareedkot Teekaਹਰੀ ਕੇ ਰਾਮ ਨਾਮ ਜਪਣੇ ਕੀ ਸੇਵਾ ਮੇਂ ਜਾਗਣਾ ਕਰੋ ਔਰੁ ਇਦਰ ਉਦਰ ਨਹੀਂ ਡੋਲੀਏ॥
Prof. Sahib Singh(ਹੇ ਸਹੇਲੀਏ! ਇਹਨਾਂ ਰਸਾਂ ਦੀ ਖ਼ਾਤਰ) ਇਧਰ ਉਧਰ ਡੋਲਣਾ ਨਹੀਂ ਚਾਹੀਦਾ ਹੈ, (ਪਰ ਇਹਨਾਂ ਵਲੋਂ) ਉਹੀ ਸੁਚੇਤ ਰਹਿੰਦੀਆਂ ਹਨ ਜਿਹੜੀਆਂ ਪ੍ਰਭੂ ਦੀ ਸੇਵਾ-ਭਗਤੀ ਵਿਚ ਲੀਨ ਰਹਿੰਦੀਆਂ ਹਨ।

ਪਦ ਅਰਥ ਈਤ ਊਤ = ਇੱਥੇ ਉੱਥੇ। ਜਾਗਨਿ = ਜਾਗਦੇ ਹਨ, ਸੁਚੇਤ ਰਹਿੰਦੇ ਹਨ।

SikhNet (Spanish)así no vacilarás ni aquí ni aquí después y estarás siempre alerta en el Servicio de Dios.

ਨਾਨਕ ਜਿਨਿ ਪ੍ਰਭੁ ਪਾਇਆ ਆਪਣਾ; ਸਾ ਅਟਲ ਸੁਹਾਗਨਿ ਰਾਮ ॥੪॥੧॥੪॥

naanak jin prabh paaeaa aapanaa; saa attal suhaagan raam |4|1|4|

Sant Singh KhalsaO Nanak, she who has obtained her God, is a happy soul-bride forever. ||4||1||4||
Manmohan SinghNanak, she who has obtained her Lord Master, ever stable is that chaste bride is that chaste bride.
Manmohan Singh (Punjabi)ਨਾਨਕ, ਜਿਸ ਨੇ ਆਪਣਾ ਸੁਆਮੀ ਮਾਲਕ ਪਰਾਪਤ ਕਰ ਲਿਆ ਹੈ, ਸਦੀਵੀ ਸਥਿਰ ਹੈ ਉਹ ਸਤਿਵੰਤੀ ਪਤਨੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਅਪਨਾ ਪ੍ਰਭੂ ਪਾਇਆ ਹੈ, ਸੋ ਸੰਤ ਜਨ ਰੂਪ ਸਖੀਆਂ ਅਟਲ ਸੁਹਾਗ ਵਾਲੀਆਂ ਹੈ॥੪॥੧॥੪॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ ਆਪਣੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ ॥੪॥੧॥੪॥

ਪਦ ਅਰਥ ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਸਾ = ਉਹ (ਜੀਵ-ਇਸਤ੍ਰੀ) ॥੪॥੧॥੪॥

SikhNet (Spanish)Dice Nanak, aquella Alma que ha logrado unirse a su Esposo, el Dios, se vuelve eterna. (4-1-4)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਹਰਿ ਖੋਜਹੁ ਵਡਭਾਗੀਹੋ; ਮਿਲਿ ਸਾਧੂ ਸੰਗੇ ਰਾਮ ॥

har khojahu vaddabhaageeho; mil saadhoo sange raam |

Sant Singh KhalsaSeek the Lord, O fortunate ones, and join the Saadh Sangat, the Company of the Holy.
Manmohan SinghO very fortunate ones, meeting with the saints, search ye your Lord.
Manmohan Singh (Punjabi)ਹੇ ਪਰਮ ਚੰਗੇ ਕਰਮਾਂ ਵਾਲਿਓ! ਸੰਤਾਂ ਨਾਲ ਮਿਲ ਕੇ, ਤੁਸੀਂ ਆਪਣੇ ਸੁਆਮੀ ਦੀ ਖੋਜ ਭਾਲ ਕਰੋ।
Fareedkot Teekaਹੇ ਵਡਿਭਾਗੀ ਜਨੋਂ! ਤਿਸ ਰਾਮ ਕੇ ਸੰਤੋਂ ਸਾਥ ਮਿਲਕਰ ਹਰੀ ਕੇ ਸਰੂਪ ਕੋ ਖੋਜਨਾ ਕਰੋ॥
Prof. Sahib Singhਹੇ ਵੱਡੇ ਭਾਗਾਂ ਵਾਲਿਓ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਭਾਲ ਕਰਦੇ ਰਹੋ।

ਪਦ ਅਰਥ ਵਡਭਾਗੀਹੋ = ਹੇ ਵੱਡੇ ਭਾਗਾਂ ਵਾਲਿਓ! ਮਿਲਿ = ਮਿਲ ਕੇ। ਸਾਧੂ ਸੰਗੇ = ਗੁਰੂ ਦੀ ਸੰਗਤਿ ਵਿਚ।

SikhNet (Spanish)Oh seres afortunados, vean sólo al Señor asociándose con los Santos

ਗੁਨ ਗੋਵਿਦ ਸਦ ਗਾਈਅਹਿ; ਪਾਰਬ੍ਰਹਮ ਕੈ ਰੰਗੇ ਰਾਮ ॥

gun govid sad gaaeeeh; paarabraham kai range raam |

Sant Singh KhalsaSing the Glorious Praises of the Lord of the Universe forever, imbued with the Love of the Supreme Lord God.
Manmohan SinghImbued with the love of the Supreme Lord, ever sing the praise of the Lord of the world.
Manmohan Singh (Punjabi)ਸ਼ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗੀਜ, ਹਮੇਸ਼ਾਂ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰੋ।
Fareedkot Teekaਤਿਸ ਪਾਰਬ੍ਰਹਮ ਰਾਮ ਕੇ (ਰੰਗੇ) ਪ੍ਰੇਮ ਮੇਂ ਹੋ ਕਰ ਕੇ ਗੋਬਿੰਦ ਕੇ ਗੁਣੋਂ ਕੋ ਸਦਾ ਗਾਯਨ ਕਰੀਐ॥
Prof. Sahib Singhਹੇ ਭਾਈ! ਪਰਮਾਤਮਾ ਦੇ ਪਿਆਰ-ਰੰਗ ਵਿਚ (ਟਿਕ ਕੇ) ਉਸ ਦੇ ਗੁਣ ਗਾਏ ਜਾਣੇ ਚਾਹੀਦੇ ਹਨ।

ਪਦ ਅਰਥ ਸਦ = ਸਦਾ। ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਕੈ ਰੰਗੇ = ਦੇ ਪਿਆਰ-ਰੰਗ ਵਿਚ (ਟਿਕ ਕੇ)।

SikhNet (Spanish)y canten siempre Su Alabanza imbuidos en Su Amor.

ਸੋ ਪ੍ਰਭੁ ਸਦ ਹੀ ਸੇਵੀਐ; ਪਾਈਅਹਿ ਫਲ ਮੰਗੇ ਰਾਮ ॥

so prabh sad hee seveeai; paaeeeh fal mange raam |

Sant Singh KhalsaServing God forever, you shall obtain the fruitful rewards you desire.
Manmohan SinghBy ever serving that Lord, the heart-desired fruits are obtained.
Manmohan Singh (Punjabi)ਹਮੇਸ਼ਾਂ ਉਸ ਸਾਹਿਬ ਘਾਲ ਕਮਾਉਣ ਦੁਆਰਾ ਚਿੱਤ ਚਾਹੁੰਦੇ ਮੇਵੇ ਪਰਾਪਤ ਹੋ ਜਾਂਦੇ ਹਨ।
Fareedkot Teekaਪੁਨਾ ਸੋ ਪ੍ਰਭੂ ਕੋ ਸਦਾ ਹੀ ਸੇਵੀਐ, ਜਿਸ ਰਾਮ ਸੇ ਮੁਖ ਮਾਂਗੇ ਫਲ ਪਾਈਤੇ ਹੈਂ॥
Prof. Sahib Singhਹੇ ਭਾਈ! ਸਦਾ ਹੀ ਉਸ ਪ੍ਰਭੂ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ (ਉਸ ਦੀ ਭਗਤੀ ਦੀ ਬਰਕਤ ਨਾਲ) ਮੂੰਹ-ਮੰਗੇ ਫਲ ਮਿਲ ਜਾਂਦੇ ਹਨ।

ਪਦ ਅਰਥ ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ। ਪਾਈਅਹਿ = ਮਿਲ ਜਾਂਦੇ ਹਨ।

SikhNet (Spanish)Sirvan a su Señor siempre y logren la Plenitud.

ਨਾਨਕ ਪ੍ਰਭ ਸਰਣਾਗਤੀ; ਜਪਿ ਅਨਤ ਤਰੰਗੇ ਰਾਮ ॥੧॥

naanak prabh saranaagatee; jap anat tarange raam |1|

Sant Singh KhalsaO Nanak, seek the Sanctuary of God; meditate on the Lord, and ride the many waves of the mind. ||1||
Manmohan SinghNanak, seek thou the Lord's refuge and meditate on the Lord, who sports in various ways.
Manmohan Singh (Punjabi)ਨਾਨਕ, ਤੂੰ ਸੁਆਮੀ ਦੀ ਸ਼ਰਣ ਸੰਭਾਲ ਅਤੇ ਸੁਆਮੀ ਦਾ ਹੀ ਸਿਮਰਨ ਕਰ, ਜੋ ਅਨੇਕਾਂ ਤਰੀਕਿਆਂ ਨਾਲ ਖੇਡਾਂ ਖੇਲਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਤਿਸ ਪ੍ਰਭੂ ਕੀ ਸਰਣ ਕੋ ਪ੍ਰਾਪਤਿ ਹੋ ਔਰ ਅਨੇਕ ਸੰਕਲਪ ਰੂਪੀ ਤਰੰਗੋਂ ਕੋ ਮਿਟਾਇ ਕਰ ਤਿਸ ਰਾਮ ਕੋ ਜਪੋ। ਈਹਾਂ ਮਿਟਾਵਣੇ ਕਾ ਅਧ੍ਯਾਹਾਰ ਹੈ॥੧॥
Prof. Sahib Singhਹੇ ਨਾਨਕ! (ਸਦਾ) ਪਰਮਾਤਮਾ ਦੀ ਸਰਨ ਪਿਆ ਰਹੁ, ਉਸ ਅਨੇਕਾਂ ਲਹਿਰਾਂ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ ॥੧॥

ਪਦ ਅਰਥ ਪ੍ਰਭ ਸਰਣਾਗਤੀ = ਪ੍ਰਭੂ ਦੀ ਸਰਨ ਪਿਆ ਰਹੁ। ਜਪਿ = ਜਪਿਆ ਕਰ। ਅਨਤ = ਅਨੰਤ, ਅਨੇਕਾਂ। ਤਰੰਗ = ਲਹਿਰ। ਅਨਤ ਤਰੰਗੇ = ਅਨੇਕਾਂ ਲਹਿਰਾਂ ਦਾ ਮਾਲਕ ਪ੍ਰਭੂ ॥੧॥

SikhNet (Spanish)Nanak busca sólo el Santuario de Dios y medita en el Señor que lo sostiene de mil formas.(1)

ਇਕੁ ਤਿਲੁ ਪ੍ਰਭੂ. ਨ ਵੀਸਰੈ; ਜਿਨਿ ਸਭੁ ਕਿਛੁ ਦੀਨਾ ਰਾਮ ॥

eik til prabhoo. na veesarai; jin sabh kichh deenaa raam |

Sant Singh KhalsaI shall not forget God, even for an instant; He has blessed me with everything.
Manmohan SinghEven for an instant, I forget not my Lord, who has blessed me with everything.
Manmohan Singh (Punjabi)ਇਕ ਮੁਹਤ ਭਰ ਲਈ ਭੀ ਮੈਂ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦੀ ਜਿਸ ਨੇ ਮੈਨੂੰ ਸਾਰਾ ਕੁਛ ਬਖਸ਼ਿਆ ਹੈ।
Fareedkot Teekaਜਿਸ ਰਾਮ ਨੇ ਸਭ ਕਿਛ ਦੀਆ ਹੈ, ਸੋ ਪ੍ਰਭੂ ਏਕ ਤਿਲ ਕਿਆ ਥੋੜਾ ਸ੍ਵਾਸ ਮਾਤ੍ਰ ਭੀ ਨ ਵੀਸਰ ਜਾਵੈ॥
Prof. Sahib Singhਹੇ ਭਾਈ! ਜਿਸ (ਪ੍ਰਭੂ) ਨੇ ਹਰੇਕ ਪਦਾਰਥ ਦਿੱਤਾ ਹੈ, ਉਸ ਨੂੰ ਰਤਾ ਭਰ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ।

ਪਦ ਅਰਥ ਇਕੁ ਤਿਲੁ = ਰਤਾ ਭਰ ਸਮੇ ਲਈ ਭੀ। ਜਿਨਿ = ਜਿਸ (ਪ੍ਰਭੂ) ਨੇ।

SikhNet (Spanish)No te olvides del Señor ni siquiera por un momento; Él te bendice en todo lo que tienes.

ਵਡਭਾਗੀ ਮੇਲਾਵੜਾ; ਗੁਰਮੁਖਿ ਪਿਰੁ ਚੀਨੑਾ ਰਾਮ ॥

vaddabhaagee melaavarraa; guramukh pir cheenaa raam |

Sant Singh KhalsaBy great good fortune, I have met Him; as Gurmukh, I contemplate my Husband Lord.
Manmohan SinghBy great good fortune I have met with my Spouse and by Guru's grace I have contemplated Him,
Manmohan Singh (Punjabi)ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪਤੀ ਨੂੰ ਮਿਲ ਪਈ ਹਾਂ ਅਤੇ ਗੁਰਾਂ ਦੀ ਦਇਆ ਦੁਆਰਾ, ਮੈਂ ਉਸ ਦਾ ਆਰਾਧਨ ਕੀਤੀ ਹੈ।
Fareedkot Teekaਜਬ ਬਡੇ ਭਾਗੋਂ ਕਰ ਗੁਰੂ ਕਾ ਮਿਲਾਪ ਭਯਾ ਤਬ ਤਿਨ ਗੁਰੋਂ ਦ੍ਵਾਰੇ ਰਾਮ ਕੋ ਅਪਣਾ ਪਤੀ (ਚੀਨ੍ਹ੍ਹਾ) ਜਾਣਿਆ ਹੈ॥
Prof. Sahib Singh(ਪਰ ਉਸ ਨਾਲ) ਮਿਲਾਪ ਵੱਡੇ ਭਾਗਾਂ ਨਾਲ ਹੀ ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਂਦਾ ਹੈ।

ਪਦ ਅਰਥ ਮੇਲਾਵੜਾ = ਮਿਲਾਪ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਪਿਰੁ = ਪ੍ਰਭੂ-ਪਤੀ ਨੂੰ। ਚੀਨ੍ਹ੍ਹਾ = ਪਛਾਣਿਆ, ਸਾਂਝ ਪਾਈ।

SikhNet (Spanish)Es por una gran fortuna que uno Lo puede conocer y por la Gracia del Guru, uno concibe a Dios, el Esposo Eterno

ਬਾਹ ਪਕੜਿ. ਤਮ ਤੇ ਕਾਢਿਆ; ਕਰਿ ਅਪੁਨਾ ਲੀਨਾ ਰਾਮ ॥

baah pakarr. tam te kaadtiaa; kar apunaa leenaa raam |

Sant Singh KhalsaHolding me by the arm, He has lifted me up and pulled me out of the darkness, and made me His own.
Manmohan SinghHolding me by the arm my Spouse has pulled me out of darkness and made me His own.
Manmohan Singh (Punjabi)ਬਾਂਹ ਤੋਂ ਫੜ ਕੇ ਮੇਰੇ ਪਤੀ ਨੂੰ ਮੈਨੂੰ ਅਨ੍ਹੇਰੇ ਵਿਚੋਂ ਬਾਹਰ ਧੂ ਲਿਆ ਹੈ ਅਤੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਪੁਨਾ ਅਗਯਾਨ (ਤਮ) ਅੰਧੇਰੇ ਸੇ ਬੁਧੀ ਰੂਪੀ ਭੁਜਾ ਤੇ ਪਕੜ ਕਰ ਕਾਢ ਲੀਆ ਹੈ, ਔਰ ਹੇ ਭਾਈ! ਅਪਨਾ ਦਾਸੁ ਕਰ ਲੀਆ ਹੈ॥
Prof. Sahib Singh(ਸਾਂਝ ਪਾਣ ਵਾਲੇ ਦੀ) ਬਾਂਹ ਫੜ ਕੇ (ਉਸ ਨੂੰ ਮਾਇਆ ਦੇ ਮੋਹ ਦੇ) ਹਨੇਰੇ ਵਿਚੋਂ ਕੱਢ ਲੈਂਦਾ ਹੈ, ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ।

ਪਦ ਅਰਥ ਪਕੜਿ = ਫੜ ਕੇ। ਤਮ = (ਮਾਇਆ ਦੇ ਮੋਹ ਦਾ) ਹਨੇਰਾ। ਤੇ = ਤੋਂ। ਕਰਿ = ਕਰ ਕੇ, ਬਣਾ ਕੇ।

SikhNet (Spanish)Él nos lleva de la mano y nos saca de la oscuridad y nos hace Suyos.

ਨਾਮੁ ਜਪਤ ਨਾਨਕ ਜੀਵੈ; ਸੀਤਲੁ ਮਨੁ ਸੀਨਾ ਰਾਮ ॥੨॥

naam japat naanak jeevai; seetal man seenaa raam |2|

Sant Singh KhalsaChanting the Naam, the Name of the Lord, Nanak lives; his mind and heart are cooled and soothed. ||2||
Manmohan SinghNanak lives by remembering the Lord's Name and thus are cooled his mind and breast.
Manmohan Singh (Punjabi)ਨਾਨਕ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ ਅਤੇ ਇਸ ਤਰ੍ਹਾਂ ਉਸ ਦਾ ਚਿੱਤ ਅਤੇ ਛਾਤੀ ਠੰਢੇ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਮ ਤਿਸ ਰਾਮ ਕਾ ਨਾਮ ਜਪ ਕਰ ਜੀਵਤੇ ਹੈਂ, ਜਿਸ ਤੇ ਹਮਾਰਾ ਮਨ ਔਰ ਸੀਨਾ, ਭਾਵ ਰਿਦਾ ਸੀਤਲ ਭਯਾ ਹੈ॥੨॥☬ਅਬ ਵਾਹਿਗੁਰੂ ਕੇ ਸਨਮੁਖ ਗੁਣੋਂ ਕੀ ਬਿਅੰਤਤਾ ਰੂਪ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਪਰਮਾਤਮਾ ਦਾ) ਨਾਮ ਜਪਦਿਆਂ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, (ਨਾਮ ਜਪਣ ਵਾਲੇ ਦਾ) ਮਨ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੨॥

ਪਦ ਅਰਥ ਜਪਤ = ਜਪਦਿਆਂ। ਜੀਵੇ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਸੀਤਲੁ = ਠੰਢਾ, ਸ਼ਾਂਤ। ਸੀਨਾ = ਛਾਤੀ, ਹਿਰਦਾ ॥੨॥

SikhNet (Spanish)Nanak vive contemplando el Nombre del Señor, y así su cuerpo y su mente son refrescados. (2)

ਕਿਆ ਗੁਣ ਤੇਰੇ ਕਹਿ ਸਕਉ; ਪ੍ਰਭ ਅੰਤਰਜਾਮੀ ਰਾਮ ॥

kiaa gun tere keh skau; prabh antarajaamee raam |

Sant Singh KhalsaWhat virtues of Yours can I speak, O God, O Searcher of hearts?
Manmohan SinghO my Lord master, the Knower of hearts, what virtues of Thine, can I recount?
Manmohan Singh (Punjabi)ਹੇ ਦਿਲਾਂ ਦੀਆਂ ਜਾਨਣਹਾਰ, ਸੁਆਮੀ ਮਾਲਕ! ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਦਾ ਵਰਣਨ ਕਰ ਸਕਦਾ ਹਾਂ?
Fareedkot Teekaਹੇ ਸਮਰਥ ਅੰਤਰਯਾਮੀ ਰਾਮ! ਮੈਂ ਤੇਰੇ ਗੁਣੋਂ ਕੋ ਕਿਆ ਕਹ ਸਕਤਾ ਹੂੰ, ਭਾਵ ਸੇ ਤੇਰੇ ਬਿਅੰਤ ਗੁਣ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ। ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?

ਪਦ ਅਰਥ ਕਹਿ ਸਕਉ = ਕਹਿ ਸਕਉਂ, ਮੈਂ ਆਖ ਸਕਦਾ ਹਾਂ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।

SikhNet (Spanish)¿Cómo puedo alabarte, oh Dios? Eres el Íntimo Conocedor de mi corazón.

ਸਿਮਰਿ ਸਿਮਰਿ ਨਾਰਾਇਣੈ; ਭਏ ਪਾਰਗਰਾਮੀ ਰਾਮ ॥

simar simar naaraaeinai; bhe paaragaraamee raam |

Sant Singh KhalsaMeditating, meditating in remembrance on the Lord, I have crossed over to the other shore.
Manmohan SinghContemplating and continually contemplating the Lord, I have crossed over to the other shore.
Manmohan Singh (Punjabi)ਸਾਈਂ ਦਾ ਭਜਨ ਤੇ ਨਿਰੰਤਰ ਭਜਨ ਕਰਨ ਦੁਆਰਾ ਮੈਂ ਪਰਲੇ ਕੱਢੇ ਤੇ ਪੁੱਜ ਗਿਆ ਹਾਂ।
Fareedkot Teekaਹੇ ਨਾਰਾਯਣ ਰਾਮ! ਤੇਰੇ ਨਾਮ ਕੋ ਮਨ ਬਾਣੀ ਸੇ ਸਿਮਰਨ ਕਰ ਕੇ ਸੰਸਾਰ ਸਮੁੰਦਰ ਸੇ ਪਾਰਗ੍ਰਾਮੀ ਭਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਣ-ਜੋਗੇ ਹੋ ਜਾਂਦੇ ਹਨ।

ਪਦ ਅਰਥ ਸਿਮਰਿ = ਸਿਮਰ ਕੇ। ਨਾਰਾਇਣੈ = ਨਾਰਾਇਣ ਨੂੰ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗੇ।

SikhNet (Spanish)Contemplándote, oh Dios, he cruzado hasta la otra orilla.

ਗੁਨ ਗਾਵਤ ਗੋਵਿੰਦ ਕੇ; ਸਭ ਇਛ ਪੁਜਾਮੀ ਰਾਮ ॥

gun gaavat govind ke; sabh ichh pujaamee raam |

Sant Singh KhalsaSinging the Glorious Praises of the Lord of the Universe, all my desires are fulfilled.
Manmohan SinghSinging the praise of the Master of the Universe, all my aspirations are fulfilled.
Manmohan Singh (Punjabi)ਆਲਮ ਦੇ ਮਾਲਕ ਦੀ ਉਸਤਤੀ ਗਾਇਨ ਕਰਨ ਦੁਆਰਾ ਮੇਰੀਆਂ ਸਾਰੀਆਂ ਚਾਹਨਾਂ ਪੂਰੀਆਂ ਹੋ ਗਈਆਂ ਹਨ।
Fareedkot Teekaਹੇ ਗੋਬਿੰਦ ਰਾਮ! ਤੇਰੇ ਗੁਣੋਂ ਕੇ ਗਾਯਨ ਕਰਨੇ ਸੇ ਸਭੀ ਇਛਾ ਪੂਰਨ ਹੋਈ ਹੈਂ॥
Prof. Sahib Singhਪਰਮਾਤਮਾ ਦੇ ਗੁਣ ਗਾਂਦਿਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।

ਪਦ ਅਰਥ ਗਾਵਤ = ਗਾਂਦਿਆਂ। ਇਛ = ਇੱਛਾਂ। ਪੁਜਾਮੀ = ਪੂਰੀਆਂ ਹੋ ਜਾਂਦੀਆਂ ਹਨ।

SikhNet (Spanish)Cantando Tu Alabanza, todos mis deseos son cumplidos.

ਨਾਨਕ. ਉਧਰੇ ਜਪਿ ਹਰੇ; ਸਭਹੂ ਕਾ ਸੁਆਮੀ ਰਾਮ ॥੩॥

naanak. udhare jap hare; sabhahoo kaa suaamee raam |3|

Sant Singh KhalsaNanak is saved, meditating on the Lord, the Lord and Master of all. ||3||
Manmohan SinghNanak is delivered by meditating on God, the Lord of all.
Manmohan Singh (Punjabi)ਨਾਨਕ, ਸਾਰਿਆਂ ਦੇ ਮਾਲਕ, ਵਾਹਿਗੁਰੂ ਦਾ ਭਜਨ ਕਰਨ ਦੁਆਰਾ ਪਾਰ ਉਤਰ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਰਾਮ! ਤੇਰੇ ਨਾਮ ਕੋ ਜਪ ਕਰ ਹਮ ਸੰਸਾਰ ਸੇ ਉਧਰੇ ਹੈਂ। ਔਰ ਤੇਰੇ ਸੇਵਕ ਹਾਂ ਔਰ ਤੂੰ ਸਰਬ ਕਾ ਸਵਾਮੀ ਹੈਂ॥੩॥
Prof. Sahib Singhਹੇ ਨਾਨਕ! ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ, ਉਸ ਦਾ ਨਾਮ ਜਪ ਕੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ॥੩॥

ਪਦ ਅਰਥ ਉਧਰੇ = ਵਿਕਾਰਾਂ ਤੋਂ ਬਚ ਜਾਂਦੇ ਹਨ। ਜਪਿ = ਜਪ ਕੇ। ਸੁਆਮੀ = ਮਾਲਕ ॥੩॥

SikhNet (Spanish)Nanak es emancipado habitando en el Dios del Universo.(3)

ਰਸ ਭਿੰਨਿਅੜੇ ਅਪੁਨੇ ਰਾਮ ਸੰਗੇ; ਸੇ ਲੋਇਣ ਨੀਕੇ ਰਾਮ ॥

ras bhiniarre apune raam sange; se loein neeke raam |

Sant Singh KhalsaSublime are those eyes, which are drenched with the Love of the Lord.
Manmohan SinghSublime are the eyes, which are bedewed with the love of their Lord.
Manmohan Singh (Punjabi)ਸਰੇਸ਼ਟ ਹਨ ਉਹ ਨੇਤ੍ਰ, ਜੋ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਤਰੋਤਰ ਹੋਏ ਹੋਏ ਹਨ।
Fareedkot Teekaਹੇ ਭਾਈ! ਜੋ ਅਪਨੇ ਰਾਮ ਕੇ (ਰਸ) ਪ੍ਰੇਮ ਸਾਥ ਭਿੰਨੇ ਹੈਂ, ਸੋ ਨੇਤ੍ਰ (ਨੀਕੇ) ਚੰਗੇ ਹੈਂ, ਭਾਵ ਸਫਲ ਹੈਂ॥
Prof. Sahib Singhਹੇ ਭਾਈ! ਉਹ ਅੱਖਾਂ ਹੀ ਸੋਹਣੀਆਂ ਹਨ, ਜਿਹੜੀਆਂ ਪਰਮਾਤਮਾ ਦੇ ਨਾਮ-ਰਸ ਨਾਲ ਭਿੱਜੀਆਂ ਰਹਿੰਦੀਆਂ ਹਨ।

ਪਦ ਅਰਥ ਭਿੰਨਿਅੜੇ = ਭਿੱਜੇ ਹੋਏ। ਸੰਗੇ = ਨਾਲ। ਸੇ = ਉਹ {ਬਹੁ-ਵਚਨ}। ਲੋਇਣ = ਅੱਖਾਂ। ਨੀਕੇ = ਸੋਹਣੇ।

SikhNet (Spanish)Bendita es la mirada que está imbuida en el Amor del Señor;

ਪ੍ਰਭ ਪੇਖਤ ਇਛਾ ਪੁੰਨੀਆ; ਮਿਲਿ ਸਾਜਨ ਜੀ ਕੇ ਰਾਮ ॥

prabh pekhat ichhaa puneea; mil saajan jee ke raam |

Sant Singh KhalsaGazing upon God, my desires are fulfilled; I have met the Lord, the Friend of my soul.
Manmohan SinghBeholding my Lord and meeting with the friend of my soul, my desires are realised.
Manmohan Singh (Punjabi)ਆਪਣੇ ਸਾਹਿਬ ਨੂੰ ਵੇਖ ਅਤੇ ਆਪਣੀ ਆਤਮਾ ਦੇ ਮਿੱਤਰ ਨੂੰ ਮਿਲ ਕੇ ਮੇਰੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ।
Fareedkot Teekaਪ੍ਰਭੂ ਕੋ ਦੇਖਤਿਆਂ ਹੀ ਹਮਾਰੀਆਂ ਇਛਾਂ ਸਭੀ ਪੂਰਨ ਭਈ ਹੈਂ, ਪੁਨਾ ਜੀਵ ਕੇ ਜੋ ਸਾਜਨ ਹੈਂ ਰਾਮ ਤਿਨ ਕੋ ਮਿਲੇ ਹਾਂ॥
Prof. Sahib Singhਹੇ ਭਾਈ! ਜਿੰਦ ਦੇ ਸੱਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸਨ ਕਰਦਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ।

ਪਦ ਅਰਥ ਪੇਖਤ = ਵੇਖਦਿਆਂ। ਪੁੰਨੀਆ = ਪੂਰੀ ਹੋ ਜਾਂਦੀ ਹੈ। ਮਿਲਿ = ਮਿਲ ਕੇ। ਜੀ ਕੇ = ਜਿੰਦ ਦੇ। ਸਾਜਨ ਜੀ ਕੇ = ਜਿੰਦ ਦੇ ਸੱਜਣ ਨੂੰ।

SikhNet (Spanish)viendo a Dios, el Señor de la vida, uno se satisface íntegramente y a la vez es bendecido con el Nombre Ambrosial,

ਅੰਮ੍ਰਿਤ ਰਸੁ ਹਰਿ ਪਾਇਆ; ਬਿਖਿਆ ਰਸ ਫੀਕੇ ਰਾਮ ॥

amrit ras har paaeaa; bikhiaa ras feeke raam |

Sant Singh KhalsaI have obtained the Ambrosial Nectar of the Lord's Love, and now the taste of corruption is insipid and tasteless to me.
Manmohan SinghI have obtained the Nectar of God's love and the revelments of sins seem insipid unto me.
Manmohan Singh (Punjabi)ਮੈਂ ਵਾਹਿਗੁਰੂ ਦੇ ਪ੍ਰੇਮ ਦਾ ਆਬਿ-ਹਿਯਾਤ ਪਰਾਪਤ ਕਰ ਲਿਆ ਹੈ ਅਤੇ ਪਾਪਾਂ ਦੇ ਸੁਆਦ ਮੈਨੂੰ ਫਿਕੇ ਭਾਸਦੇ ਹਨ।
Fareedkot Teekaਹਰੀ ਕਾ ਰਾਮ ਨਾਮ ਅੰਮ੍ਰਤ ਰਸ ਹਮਨੇ ਪਾਇਆ ਹੈ, ਤਿਸੀ ਤੇ ਔਰ ਵਿਸਿਓਂ ਕੇ ਰਸ ਸਭ ਫੀਕੇ ਲਾਗੇ ਹੈਂ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰ ਲਿਆ, ਉਸ ਨੂੰ ਮਾਇਆ ਦੇ ਸਾਰੇ ਸੁਆਦ ਫਿੱਕੇ ਜਾਪਦੇ ਹਨ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਬਿਖਿਆ ਰਸ = ਮਾਇਆ ਦੇ ਸੁਆਦ। ਫੀਕੇ = ਬੇ-ਸੁਆਦੇ।

SikhNet (Spanish)y todos los demás sabores se vuelven insípidos y viciosos.

ਨਾਨਕ. ਜਲੁ ਜਲਹਿ ਸਮਾਇਆ; ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥

naanak. jal jaleh samaaeaa; jotee jot meeke raam |4|2|5|9|

Sant Singh KhalsaO Nanak, as water mingles with water, my light has merged into the Light. ||4||2||5||9||
Manmohan SinghNanak, like the mingling of water with water, my light has blended with the Supreme Light.
Manmohan Singh (Punjabi)ਨਾਨਕ, ਪਾਣੀ ਦੇ ਪਾਣੀ ਨਾਲ ਮਿਲਣ ਦੇ ਮਾਨਿੰਦ ਮੇਰਾ ਪ੍ਰਕਾਸ਼ ਪਰਮ-ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਜਲ ਮੇਂ ਜਲ ਸਮਾਇ ਜਾਤਾ ਹੈ, ਤੈਸੇ ਜਬ ਜੋਤਿ ਰੂਪ ਰਾਮ ਮੇਂ ਜੋਤਿ ਮਿਲੀ ਤਬ (ਮੀਕੇ) ਏਕ ਰੂਪ ਹੂਏ ਹੈਂ, ਭਾਵ ਸੇ ਵਾਹਿਗੁਰੂ ਮੇਂ ਅਭੇਦ ਹੂਏ ਹੈਂ॥੪॥੨॥੫॥੯॥
Prof. Sahib Singhਹੇ ਨਾਨਕ! (ਨਾਮ-ਰਸ ਪ੍ਰਾਪਤ ਕਰ ਲੈਣ ਵਾਲੇ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ (ਇਉਂ) ਇਕ-ਮਿਕ ਹੋ ਜਾਂਦੀ ਹੈ, (ਜਿਵੇਂ) ਪਾਣੀ ਪਾਣੀ ਵਿਚ ਰਲ ਜਾਂਦਾ ਹੈ ॥੪॥੨॥੫॥੯॥

ਪਦ ਅਰਥ ਜਲਹਿ = ਜਲ ਵਿਚ। ਮੀਕੇ = ਇਕ-ਮਿਕ ॥੪॥੨॥੫॥੯॥

* ਛੰਤਾਂ ਦਾ ਵੇਰਵਾ: ਮਹਲਾ ੧ = ੨। ਮਹਲਾ ੪ = ੨। ਮਹਲਾ ੫ =- ੫। ਜੋੜ = ੯।

SikhNet (Spanish)Dice Nanak, así como el agua se mezcla con agua, mi luz se ha fundido en la Luz de Dios.(4-2-5-9)

Open this shabad →

Ang 848 of 1430