ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਭੈ ਵਿਚਿ; ਪਵਣੁ ਵਹੈ ਸਦਵਾਉ ॥
bhai vich; pavan vahai sadavaau |
Sant Singh KhalsaIn the Fear of God, the wind and breezes ever blow.
Manmohan SinghIn Lord's fear wind and breeze ever blow.
Manmohan Singh (Punjabi)ਸੁਆਮੀ ਦੇ ਡਰ ਵਿੱਚ ਹਮੇਸ਼ਾਂ ਵਾਯੂ ਅਤੇ ਧੀਮੀ ਹਵਾਵਾਂ ਵਗਦੀਆਂ ਹਨ।
Fareedkot Teeka(ਸਦ) ਸਦਗਤ ਵਾਲਾ ਪਉਣ ਵਾ (ਪਵਣੁ) ਝੰਝਾ (ਸਦਵਾਉ) ਸ੍ਰੇਸ਼ਟ ਪਵਣ, ਭਾਵ ਸੀਤਲ ਮੰਦ ਸੁਗੰਧ ਵਾਲੀ ਜੋ ਹੈ॥
Prof. Sahib Singhਹਵਾ ਸਦਾ ਹੀ ਰੱਬ ਦੇ ਡਰ ਵਿਚ ਚੱਲ ਰਹੀ ਹੈ।ਪਦ ਅਰਥ ਭੈ ਵਿਚਿ = ਡਰ ਵਿਚ। ਪਵਣੁ ਵਹੈ = ਹਵਾ ਵਗਦੀ ਹੈ। ਸਦਵਾਉ = ਸਦਾ-ਏਵ, ਸਦਾ ਹੀ।
SikhNet (Spanish)En Reverencia al Señor sopla el aire con sus miríadas de brisas.
ਭੈ ਵਿਚਿ; ਚਲਹਿ ਲਖ ਦਰੀਆਉ ॥
bhai vich; chaleh lakh dareeaau |
Sant Singh KhalsaIn the Fear of God, thousands of rivers flow.
Manmohan SinghIn Lord's fear flow lacs of rivers.
Manmohan Singh (Punjabi)ਸੁਆਮੀ ਦੇ ਡਰ ਅੰਦਰ ਲੱਖਾਂ ਹੀ ਦਰਿਆ ਵਹਿੰਦੇ ਹਨ।
Fareedkot Teekaਏਹ ਅਕਾਲ ਪੁਰਖ ਕੇ ਭ੍ਯ ਮੇਂ ਬਹਤਾ ਹੈ ਔ ਲਾਖੋਂ (ਦਰੀਆਉ) ਨਦ ਭੀ ਭ੍ਯ ਮੇਂ ਚਲਤੇ ਹੈਂ॥
Prof. Sahib Singhਲੱਖਾਂ ਦਰੀਆਉ ਭੀ ਭੈ ਵਿਚ ਹੀ ਵਗ ਰਹੇ ਹਨ।ਪਦ ਅਰਥ ਚਲਹਿ = ਚੱਲਦੇ ਹਨ।
SikhNet (Spanish)En Reverencia a Él corren un sinnúmero de ríos.
ਭੈ ਵਿਚਿ; ਅਗਨਿ ਕਢੈ ਵੇਗਾਰਿ ॥
bhai vich; agan kadtai vegaar |
Sant Singh KhalsaIn the Fear of God, fire is forced to labor.
Manmohan SinghIn Lord's fear fire is forced to perform labour.
Manmohan Singh (Punjabi)ਸੁਆਮੀ ਦੇ ਡਰ ਅੰਦਰ ਅੱਗ ਬਿਗਾਰ ਕਰਦੀ ਹੈ।
Fareedkot Teekaਅਗਨੀ ਸਭ ਜੀਵੋਂ ਕੀ ਬਿਗਾਰ ਭ੍ਯ ਮੇਂ ਕਾਢਤੀ ਹੈ ਅਰਥਾਤ ਸਭ ਕਾ ਕਾਰਜ ਸਾਧਨ ਕਰਤੀ ਹੈ॥
Prof. Sahib Singhਅੱਗ ਜੋ ਸੇਵਾ ਕਰ ਰਹੀ ਹੈ, ਇਹ ਭੀ ਰੱਬ ਦੇ ਭੈ ਵਿਚ ਹੀ ਹੈ।ਪਦ ਅਰਥ ਕਢੈ ਵੇਗਾਰਿ = ਵਗਾਰ ਕੱਢਦੀ ਹੈ।
SikhNet (Spanish)En Reverencia a Él, el fuego se estremece en su obra.
ਭੈ ਵਿਚਿ; ਧਰਤੀ ਦਬੀ ਭਾਰਿ ॥
bhai vich; dharatee dabee bhaar |
Sant Singh KhalsaIn the Fear of God, the earth is crushed under its burden.
Manmohan SinghIn Lord's fear the earth is trampled under burden.
Manmohan Singh (Punjabi)ਸਾਈਂ ਦੇ ਡਰ ਵਿੱਚ ਜ਼ਮੀਨ ਬੋਝ ਹੇਠਾਂ ਲਤਾੜੀ ਹੋਈ ਹੈ।
Fareedkot Teekaਭ੍ਯ ਕਰ ਕੇ ਪ੍ਰਿਥ੍ਵੀ (ਭਾਰਿ) ਬੋਝ ਸੇ ਦਬੀ ਹੂਈ ਹੈ॥
Prof. Sahib Singhਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਪੀ ਪਈ ਹੈ।ਪਦ ਅਰਥ ਭਾਰਿ = ਭਾਰ ਦੇ ਹੇਠ। ਇੰਦੁ = ਇੰਦਰ ਦੇਵਤਾ, ਬੱਦਲ।
SikhNet (Spanish)En Reverencia a Él, la Tierra soporta el peso de su densidad.
ਭੈ ਵਿਚਿ; ਇੰਦੁ ਫਿਰੈ ਸਿਰ ਭਾਰਿ ॥
bhai vich; ind firai sir bhaar |
Sant Singh KhalsaIn the Fear of God, the clouds move across the sky.
Manmohan SinghIn Lord's fear the cloud moves head-long.
Manmohan Singh (Punjabi)ਸਾਈਂ ਦੇ ਡਰ ਵਿੰਚ ਬੱਦਲ ਸਿਰ-ਪਰਨੇ ਤੁਰਿਆ ਫਿਰਦਾ ਹੈ।
Fareedkot Teekaਸਿਰ ਭਾਰ, ਭਾਵ ਸਾਰਾ ਜੋਰ ਲਗਾਇ ਕਰ ਇੰਦ੍ਰ ਬ~ਦਲ ਵਾ ਇੰਦ੍ਰ ਭੀ ਭ੍ਯ ਕਰ ਰਾਜ ਕਾਜ ਮੇਂ ਫਿਰਤਾ ਹੈ॥
Prof. Sahib Singhਰੱਬ ਦੇ ਭੈ ਵਿਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ (ਭਾਵ, ਮੇਘ ਉਸ ਦੀ ਰਜ਼ਾ ਵਿਚ ਹੀ ਉੱਡ ਰਹੇ ਹਨ)।ਪਦ ਅਰਥ ਫਿਰੈ = ਫਿਰਦਾ ਹੈ। ਸਿਰ ਭਾਰਿ = ਸਿਰ ਦੇ ਭਾਰ।
SikhNet (Spanish)En Reverencia a Él, las nubes flotan en el aire y fluctúan.
ਭੈ ਵਿਚਿ; ਰਾਜਾ ਧਰਮ ਦੁਆਰੁ ॥
bhai vich; raajaa dharam duaar |
Sant Singh KhalsaIn the Fear of God, the Righteous Judge of Dharma stands at His Door.
Manmohan SinghIn Lord's fear Dharamraj (righteous Judge) stands at His door.
Manmohan Singh (Punjabi)ਸਾਈਂ ਦੇ ਡਰ ਵਿੱਚ ਧਰਮ ਰਾਜ ਉਸ ਦੇ ਬੂਹੇ ਤੇ ਖੜਾ ਹੈ।
Fareedkot Teekaਧਰਮ ਰਾਜਾ ਭੀ ਅਪਨੇ ਵਾ ਪਰਮੇਸ਼੍ਵਰ ਕੇ ਦ੍ਵਾਰ ਪਰ ਬੈਠ ਕਰ ਭ੍ਯ ਮੇਂ ਨਿਆਉ ਕਰਤਾ ਹੈ॥
Prof. Sahib Singhਧਰਮ-ਰਾਜ ਦਾ ਦਰਬਾਰ ਭੀ ਰੱਬ ਦੇ ਡਰ ਵਿਚ ਹੈ।ਪਦ ਅਰਥ ਰਾਜਾ ਧਰਮ ਦੁਆਰੁ = ਧਰਮ ਰਾਜੇ ਦਾ ਦੁਆਰ।
SikhNet (Spanish)En Reverencia a Él, el Juez de la Ley Divina se para en la Puerta del Señor.
ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥
bhai vich sooraj; bhai vich chand |
Sant Singh KhalsaIn the Fear of God, the sun shines, and in the Fear of God, the moon reflects.
Manmohan SinghIn Lord's fear is retrained the sun and in Lord's fear the moon.
Manmohan Singh (Punjabi)ਸੁਆਮੀ ਦੇ ਡਰ ਵਿੱਚ ਹੈ ਸੂਰਜ ਤੇ ਸੁਆਮੀ ਦੇ ਡਰ ਵਿੱਚ ਹੀ ਚੰਦਰਮਾ।
Fareedkot Teekaਭ੍ਯ ਮੇਂ ਸੂਰਜ ਭ੍ਯ ਮੇਂ ਚੰਦ੍ਰਮਾਂ॥
Prof. Sahib Singhਸੂਰਜ ਭੀ ਤੇ ਚੰਦ੍ਰਮਾ ਭੀ ਰੱਬ ਦੇ ਹੁਕਮ ਵਿਚ ਹਨ,
SikhNet (Spanish)En Reverencia a Él el sol resplandece.
ਕੋਹ ਕਰੋੜੀ ਚਲਤ; ਨ ਅੰਤੁ ॥
koh karorree chalat; na ant |
Sant Singh KhalsaThey travel millions of miles, endlessly.
Manmohan SinghThey travel myriads of miles without an end.
Manmohan Singh (Punjabi)ਉਹ ਕ੍ਰੋੜਾਂ ਹੀ ਮੀਲ ਬਿਨਾਂ ਕਿਸੇ ਓੜਕ ਦੇ ਤੁਰਦੇ ਹਨ।
Fareedkot Teekaਕ੍ਰੋੜੋਂ ਕੋਸ ਚਲਤੇ ਹੈਂ ਅੰਤ ਨਹੀਂ ਆਵਤਾ ਹੈ॥
Prof. Sahib Singhਕ੍ਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ ਦਾ ਓੜਕ ਨਹੀਂ ਆਉਂਦਾ।ਪਦ ਅਰਥ ਕੋਹ ਕਰੋੜੀ = ਕਰੋੜਾਂ ਕੋਹ।
SikhNet (Spanish)En Reverencia a Él brilla la luna, y se mueven millones de años en el tiempo y espacio sin fin.
ਭੈ ਵਿਚਿ; ਸਿਧ ਬੁਧ ਸੁਰ ਨਾਥ ॥
bhai vich; sidh budh sur naath |
Sant Singh KhalsaIn the Fear of God, the Siddhas exist, as do the Buddhas, the demi-gods and Yogis.
Manmohan SinghIn Lord's fear are the men of miracles, Bhudhas, the demigods and the Yogis.
Manmohan Singh (Punjabi)ਸਾਹਿਬ ਦੇ ਡਰ ਅੰਦਰ ਹਨ ਕਰਾਮਾਤੀ ਬੰਦੇ, ਬੁੱਧ, ਦੇਵਤੇ ਅਤੇ ਯੋਗੀ।
Fareedkot Teekaਜੋ ਜਿਤਨੇ ਸਿਧ ਹੈਂ, ਜੋ ਬੁਧਵਾਨ ਹੈਂ ਵਾ ਬੁਧ ਆਦਿ ਜੋ ਨਵ ਗ੍ਰਹ ਹੈਂ ਔ ਨੌ ਦੇਵਤਾ ਹੈਂ ਔ ਨਾਥ ਹੈਂ ਸਭ ਭ੍ਯ ਮੇਂ ਹੈਂ॥
Prof. Sahib Singhਸਿੱਧ, ਬੁਧ, ਦੇਵਤੇ ਤੇ ਨਾਥ-ਸਾਰੇ ਰੱਬ ਦੇ ਭੈ ਵਿਚ ਹਨ।ਪਦ ਅਰਥ ਸਿਧ = ਅਣਿਮਾ ਆਦਿਕ ਅੱਠ ਸਿੱਧੀਆਂ ਨੂੰ ਜਿਨ੍ਹਾਂ ਮਹਾਤਮਾ ਲੋਕਾਂ ਨੇ ਪ੍ਰਾਪਤ ਕਰ ਲਿਆ ਹੁੰਦਾ ਸੀ, ਉਹਨਾਂ ਨੂੰ ਸਿੱਧ ਕਿਹਾ ਜਾਂਦਾ ਸੀ; ਪੁੱਗੇ ਹੋਏ ਜੋਗੀ। ਬੁਧ = ਗਿਆਨਵਾਨ, ਜੋ ਜਗਤ ਦੇ ਮਾਇਕ ਬੰਧਨਾਂ ਤੋਂ ਮੁਕਤ ਹਨ।
SikhNet (Spanish)En Reverencia a Él habitan los Siddhas, Buddhas y Nathas;
ਭੈ ਵਿਚਿ; ਆਡਾਣੇ ਆਕਾਸ ॥
bhai vich; aaddaane aakaas |
Sant Singh KhalsaIn the Fear of God, the Akaashic ethers are stretched across the sky.
Manmohan SinghIn Lord's fear is stretched the sky.
Manmohan Singh (Punjabi)ਸਾਹਿਬ ਦੇ ਡਰ ਅੰਦਰ ਅਸਮਾਨ ਤਣਿਆ ਹੋਇਆ ਹੈ।
Fareedkot Teekaਅਕਾਸ ਭੀ (ਆਡਾਣੇ) ਛਾਏ ਹੂਏ ਵਾ ਨਿਰਾਸ੍ਰਯ ਹੈ, ਸੋ ਭੀ ਭਯ ਮੇਂ ਹੈਂ॥
Prof. Sahib Singhਇਹ ਉੱਪਰ ਤਣੇ ਹੋਏ ਅਕਾਸ਼ (ਜੋ ਦਿੱਸਦੇ ਹਨ, ਇਹ ਭੀ) ਭੈ ਵਿਚ ਹੀ ਹਨ।ਪਦ ਅਰਥ ਆਡਾਣੇ = ਤਣੇ ਹੋਏ।
SikhNet (Spanish)En Reverencia a Él, el cielo se extiende sobre la tierra.
ਭੈ ਵਿਚਿ; ਜੋਧ ਮਹਾਬਲ ਸੂਰ ॥
bhai vich; jodh mahaabal soor |
Sant Singh KhalsaIn the Fear of God, the warriors and the most powerful heroes exist.
Manmohan SinghIn Lord's fear are the warriors and the very powerful heroes.
Manmohan Singh (Punjabi)ਸਾਹਿਬ ਦੇ ਡਰ ਅੰਦਰ ਹਨ ਯੋਧੇ ਅਤੇ ਪਰਮ ਬਲਵਾਨ ਸੂਰਮੇ।
Fareedkot Teekaਮਹਾਂ ਜੋਧ ਬਲੀ ਜੋ ਸੂਰਮੇ ਹੈਂ ਵਾ ਰਥੀ, ਮਹਾਰਥੀ, ਅਤਿ ਰਥੀ ਭੀ ਭ੍ਯ ਮੇਂ ਹੈਂ॥
Prof. Sahib Singhਬੜੇ ਬੜੇ ਬਲ ਵਾਲੇ ਜੋਧੇ ਤੇ ਸੂਰਮੇ ਸਭ ਰੱਬ ਦੇ ਭੈ ਵਿਚ ਹਨ।ਪਦ ਅਰਥ ਮਹਾਬਲ = ਵੱਡੇ ਬਲ ਵਾਲੇ।
SikhNet (Spanish)En Reverencia a Él, actúan los guerreros y héroes valientes,
ਭੈ ਵਿਚਿ; ਆਵਹਿ ਜਾਵਹਿ ਪੂਰ ॥
bhai vich; aaveh jaaveh poor |
Sant Singh KhalsaIn the Fear of God, multitudes come and go.
Manmohan SinghIn Lord's fear multitudes come and go.
Manmohan Singh (Punjabi)ਸਾਹਿਬ ਦੇ ਡਰ ਵਿੱਚ ਜਮਘਟਿਆ ਦੇ ਜਮਘਟੇ ਆਉਂਦੇ ਤੇ ਜਾਂਦੇ ਹਨ।
Fareedkot Teekaਪੂਰੋਂ ਕੇ ਪੂਰ ਸਭ ਭ੍ਯ ਮੇਂ ਆਵਤੇ ਜਾਤੇ, ਭਾਵ ਜਨਮਤੇ ਮਰਤੇ ਹੈਂ॥
Prof. Sahib Singhਪੂਰਾਂ ਦੇ ਪੂਰ ਜੀਵ ਜੋ ਜਗਤ ਵਿਚ ਜੰਮਦੇ ਤੇ ਮਰਦੇ ਹਨ, ਸਭ ਭੈ ਵਿਚ ਹਨ।ਪਦ ਅਰਥ ਆਵਹਿ = (ਜੋ ਭੀ ਜੀਵ ਜਗਤ ਵਿਚ) ਆਉਂਦੇ ਹਨ। ਪੂਰ = ਸਾਰੇ ਦੇ ਸਾਰੇ ਜੀਵ ਜੋ ਇਸ ਸੰਸਾਰ-ਸਾਗਰ ਵਿਚ ਜ਼ਿੰਦਗੀ-ਰੂਪ ਬੇੜੀ ਵਿਚ ਬੈਠੇ ਹੋਏ ਹਨ।
SikhNet (Spanish)En Reverencia a Él, cargamentos enteros de hombres van y vienen.
ਸਗਲਿਆ; ਭਉ ਲਿਖਿਆ ਸਿਰਿ ਲੇਖੁ ॥
sagaliaa; bhau likhiaa sir lekh |
Sant Singh KhalsaGod has inscribed the Inscription of His Fear upon the heads of all.
Manmohan SinghThe Lord has written the writ of His fear on the heads of all.
Manmohan Singh (Punjabi)ਸੁਆਮੀ ਨੇ ਆਪਣੀ ਡਰ ਦੀ ਸਾਰਿਆਂ ਦੇ ਸਿਰਾਂ ਉਤੇ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਸਭ ਜੀਵੋਂ ਕੇ ਸਿਰ ਪਰ ਭ੍ਯ ਕਾ ਲੇਖ ਲਿਖਾ ਹੂਆ ਹੈ॥
Prof. Sahib Singhਸਾਰੇ ਹੀ ਜੀਵਾਂ ਦੇ ਮੱਥੇ ਤੇ ਭਉ-ਰੂਪ ਲੇਖ ਲਿਖਿਆ ਹੋਇਆ ਹੈ, ਭਾਵ, ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਭੈ ਵਿਚ ਹਨ।ਪਦ ਅਰਥ ਸਗਲਿਆ ਸਿਰਿ = ਸਾਰੇ ਜੀਵਾਂ ਦੇ ਸਿਰ ਉੱਤੇ। ਲੇਖੁ ਲਿਖਿਆ = ਭਉ ਰੂਪੀ ਲੇਖ ਲਿਖਿਆ ਹੋਇਆ ਹੈ।
SikhNet (Spanish)Sí, el Decreto de la Reverencia al Señor rige sobre todos nosotros.
ਨਾਨਕ. ਨਿਰਭਉ ਨਿਰੰਕਾਰੁ; ਸਚੁ ਏਕੁ ॥੧॥
naanak. nirbhau nirankaar; sach ek |1|
Sant Singh KhalsaO Nanak, the Fearless Lord, the Formless Lord, the True Lord, is One. ||1||
Manmohan SinghNanak, the True Formless Lord alone is fearless.
Manmohan Singh (Punjabi)ਨਾਨਕ, ਕੇਵਲ ਸੱਚਾ, ਸਰੂਪ-ਰਹਿਤ ਸੁਆਮੀ ਹੀ ਨਿਡਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭ੍ਯ ਸੇ ਰਹਿਤ ਏਕ ਸਚ ਰੂਪ ਨਿਰੰਕਾਰ ਹੈ॥੧॥☬ਪੂਰਬ ਸਲੋਕ ਮੇਂ ਕਹੇ ਅਰਥ ਕੋ ਦ੍ਰਿੜ ਕਰਾਵਤੇ ਹੂਏ ਜਗਤ ਕੀ ਬਚਿਤ੍ਰਤਾ ਕਹ ਕਰ ਅਨਿਤ ਦੇਖਾਵਤੇ ਹੈਂ:
Prof. Sahib Singhਹੇ ਨਾਨਕ! ਕੇਵਲ ਇਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ ॥੧॥* ਨੋਟ: 'ਸੱਤਿਆਰਥ ਪ੍ਰਕਾਸ਼' ਦੇ ਕਰਤਾ ਨੇ ਗੁਰੂ ਨਾਨਕ ਸਾਹਿਬ ਉੱਤੇ ਇਹ ਦੂਸ਼ਨ ਲਾਇਆ ਹੈ ਕਿ ਉਹ ਸੰਸਕ੍ਰਿਤ ਨਹੀਂ ਜਾਣਦੇ ਸਨ, ਪਰ ਆਪਣੇ ਆਪ ਨੂੰ ਸੰਸਕ੍ਰਿਤ ਦਾ ਵਿਦਵਾਨ ਪਰਗਟ ਕਰਨ ਦਾ ਜਤਨ ਕਰਦੇ ਸਨ, ਕਿਉਂਕਿ ਉਹਨਾਂ ਨੇ ਸੰਸਕ੍ਰਿਤ 'ਭਯ' ਦੇ ਥਾਂ 'ਭਉ' ਵਰਤਿਆ ਹੈ। ਇਸ ਮਜ਼ਮੂਨ ਸੰਬੰਧੀ ਜੋ ਸੱਜਣ ਵਿਸਥਾਰ-ਪੂਰਵਕ ਵਿਚਾਰ ਪੜ੍ਹਨੀ ਚਾਹੁੰਦੇ ਹੋਣ, ਉਹ ਮੇਰੇ 'ਗੁਰਬਾਣੀ ਵਿਆਕਰਣ' ਦੇ ਅੰਕ 'ਵਰਣਬੋਧ' ਨੂੰ ਪੜ੍ਹਨ।
SikhNet (Spanish)Dice Nanak, ¡No cabe el miedo en El Uno Absoluto, Él solamente es el Verdadero Señor! (1)