ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਆਪੀਨੑੈ ਭੋਗ ਭੋਗਿ ਕੈ; ਹੋਇ ਭਸਮੜਿ, ਭਉਰੁ ਸਿਧਾਇਆ ॥
aapeenai bhog bhog kai; hoe bhasamarr, bhaur sidhaaeaa |
Sant Singh KhalsaEnjoying his pleasures, one is reduced to a pile of ashes, and the soul passes away.
Manmohan SinghEnjoying revelments, man himself becomes a heap of ashes and his soul passes away.
Manmohan Singh (Punjabi)ਰੰਗ-ਰਲੀਆਂ ਮਾਨ ਕੇ ਬੰਦਾ ਖੁਦ ਸੁਆਹ ਦੀ ਢੇਰੀ ਹੋ ਜਾਂਦਾ ਹੈ ਤੇ ਉਸ ਦੀ ਆਤਮਾਂ ਟੁਰ ਵੰਞਦੀ ਹੈ।
Fareedkot Teekaਆਪ ਹੀ ਜੀਵੋਂ ਨੇ ਭੋਗ ਭੋਗਨੇ ਕੀਏ ਹੈਂ। ਜਬ ਮਿਰਤਕ ਹੂਆ, ਤਬ ਇਸ (ਭਸਮੜਿ) ਭਸਮ ਹੂਏ ਹੂਏ ਸਰੀਰ ਮੇਂ ਸੇ ਭ੍ਰਮ ਰੂਪ ਜੀਵ ਚਲਾ ਗਿਆ॥
Prof. Sahib Singhਰੱਬ ਆਪ ਹੀ (ਜੀਵ-ਰੂਪ ਹੋ ਕੇ) ਪਦਾਰਥ ਦੇ ਰੰਗ ਮਾਣਦਾ ਹੈ (ਇਹ ਭੀ ਉਸ ਦੀ ਅਚਰਜ ਕੁਦਰਤ ਹੈ)। (ਸਰੀਰ) ਮਿੱਟੀ ਦੀ ਢੇਰੀ ਹੋ ਜਾਂਦਾ ਹੈ (ਤੇ ਆਖ਼ਰ ਜੀਵਾਤਮਾ-ਰੂਪ) ਭਉਰ (ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ।ਪਦ ਅਰਥ ਭੋਗ = ਪਦਾਰਥਾਂ ਦੇ ਭੋਗ। ਭੋਗਿ ਕੈ = ਮਾਣ ਕੇ, ਵਰਤ ਕੇ। ਹੋਇ = ਹੋ ਕੇ। ਭਸਮੜਿ = ਭਸਮ ਦੀ ਮੜ੍ਹੀ, ਮਿੱਟੀ ਦੀ ਢੇਰੀ। ਭਉਰੁ = ਆਤਮਾ। ਵਡਾ ਹੋਆ = ਮਰ ਗਿਆ।
SikhNet (Spanish)Abandonando su ser uno se va de parranda, y luego, habiendo hecho cenizas su Alma,
ਵਡਾ ਹੋਆ ਦੁਨੀਦਾਰੁ; ਗਲਿ ਸੰਗਲੁ ਘਤਿ, ਚਲਾਇਆ ॥
vaddaa hoaa duneedaar; gal sangal ghat, chalaaeaa |
Sant Singh KhalsaHe may be great, but when he dies, the chain is thrown around his neck, and he is led away.
Manmohan SinghWhen the worldly man dies, a chain is thrown around his neck and he is led away.
Manmohan Singh (Punjabi)ਜਦ ਦੁਨੀਆਂਦਾਰ ਮਰ ਜਾਂਦਾ ਹੈ, ਉਸ ਦੀ ਗਰਦਨ ਦੁਆਲੇ ਜੰਜੀਰ ਪਾ ਲਿਆ ਜਾਂਦਾ ਹੈ ਤੇ ਉਹ ਅੱਗੇ ਲਾ ਲਿਆ ਜਾਂਦਾ ਹੈ।
Fareedkot Teekaਜਿਤਨਾ ਬਡਾ ਦੁਨੀਆਂਦਾਰ ਹੂਆ ਥਾ, ਉਤਨਾ ਹੀ ਬਡਾ ਬਾਰੀ ਸੰਗਲ ਗਲੇ ਮੇਂ ਪਾਇਕੇ ਜਮਦੂਤੋਂ ਨੇ ਆਗੇ ਕੋ ਚਲਾਯਾ ਹੈ॥
Prof. Sahib Singh(ਇਸ ਤਰ੍ਹਾਂ ਦਾ) ਦੁਨੀਆ ਦੇ ਧੰਧਿਆਂ ਵਿਚ ਫਸਿਆ ਹੋਇਆ ਜੀਵ (ਜਦੋਂ) ਮਰਦਾ ਹੈ, (ਇਸ ਦੇ) ਗਲ ਵਿਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ (ਭਾਵ, ਮਾਇਆ ਵਿਚ ਵੇੜ੍ਹਿਆ ਹੋਇਆ ਜੀਵ ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਤੇ 'ਹੰਸ ਚਲਸੀ ਡੁਮਣਾ')।ਪਦ ਅਰਥ ਦੁਨੀਦਾਰੁ = ਦੁਨੀਆਦਾਰ, ਦੁਨੀਆ ਵਿਚ ਖਚਿਤ ਹੋਇਆ ਜੀਵ। ਗਲਿ = ਗਲ ਵਿਚ। ਘਤਿ = ਪਾ ਕੇ। ਚਲਾਇਆ = ਅੱਗੇ ਲਾ ਲਿਆ।
SikhNet (Spanish)ligera como la abeja negra, se va. A pesar de todas sus riquezas, el hombre del mundo es obligado a partir, amarrado del cuello por su maldad.
ਅਗੈ ਕਰਣੀ ਕੀਰਤਿ ਵਾਚੀਐ; ਬਹਿ ਲੇਖਾ ਕਰਿ ਸਮਝਾਇਆ ॥
agai karanee keerat vaacheeai; beh lekhaa kar samajhaaeaa |
Sant Singh KhalsaThere, his good and bad deeds are added up; sitting there, his account is read.
Manmohan SinghThere, his good and bad acts are read out to this and seating Him his account to explained to him.
Manmohan Singh (Punjabi)ਓਥੇ ਉਸ ਦੇ ਚੰਗੇ ਤੇ ਮੰਦੇ ਅਮਲ ਵਿਚਾਰੇ ਜਾਂਦੇ ਹਨ। ਅਤੇ ਉਸ ਨੂੰ ਬਨਾਲ ਕੇ ਉਸ ਦਾ ਹਿਸਾਬ-ਕਿਤਾਬ ਉਸ ਨੂੰ ਦਰਸਾਇਆ ਜਾਂਦਾ ਹੈ।
Fareedkot Teekaਜਬ ਆਗੇ ਪਰਲੋਕ ਮੇਂ ਧਰਮ ਰਾਇ ਕੇ ਸਨਮੁਖ ਗਿਆ, ਤਬ ਇਸ ਕੀ ਕਰਨੀ ਅਨੁਸਾਰ (ਕੀਰਤਿ) ਸੋਭਾ ਵਾ ਅਕੀਰਤੀ ਅਸੋਭਾ ਪੜੀਤੀ ਹੈ, ਭਾਵ ਇਸ ਕਾ ਸੁਭ ਅਸੁਭ ਚਿਤ੍ਰ ਗੁਪਤ ਪੜ ਸੁਨਾਵਤਾ ਹੈ। ਔਰ ਬੈਠਾਲ ਕਰ ਧਰਮ ਰਾਇ ਨੇ ਲੇਖਾ ਕਰ ਕੇ ਸਮਝਾਇ ਦੀਆ ਕਿ ਤੇਰੇ ਕਰਮੋਂ ਕਾ ਇਹ ਫਲ ਤੈਨੂੰ ਮਿਲੈਗਾ॥
Prof. Sahib Singhਪਰਲੋਕ ਵਿਚ (ਭਾਵ, ਧਰਮਰਾਜ ਦੇ ਦਰਬਾਰ ਵਿਚ, ਵੇਖੋ ਪਉੜੀ ੨) ਰੱਬ ਦੀ ਸਿਫ਼ਤਿ-ਸਾਲਾਹ ਰੂਪ ਕਮਾਈ ਹੀ ਕਬੂਲ ਪੈਂਦੀ ਹੈ, ਓਥੈ (ਜੀਵ ਦੇ ਕੀਤੇ ਕਰਮਾਂ ਦਾ) ਹਿਸਾਬ ਚੰਗੀ ਤਰ੍ਹਾਂ (ਇਸ ਨੂੰ) ਸਮਝਾ ਦਿੱਤਾ ਜਾਂਦਾ ਹੈ।ਪਦ ਅਰਥ ਅਗੈ = ਪਰਲੋਕ ਵਿਚ। ਕਰਣੀ = ਕਿਰਤ-ਕਮਾਈ। ਕੀਰਤਿ = ਵਡਿਆਈ, ਸਿਫ਼ਤਿ-ਸਾਲਾਹ। ਵਾਚੀਐ = ਵਾਚੀ ਜਾਂਦੀ ਹੈ, ਲੇਖੇ ਵਿਚ ਗਿਣੀ ਜਾਂਦੀ ਹੈ। ਬਹਿ = ਬੈਠ ਕੇ, ਭਾਵ, ਧੀਰਜ ਨਾਲ ਚੰਗੀ ਤਰ੍ਹਾਂ।
SikhNet (Spanish)En el más allá solamente cuenta la Virtud del Estado de Unión con Dios; sí, así es como la cuenta es evaluada. A la hora de la muerte,
ਥਾਉ ਨ ਹੋਵੀ. ਪਉਦੀਈ; ਹੁਣਿ ਸੁਣੀਐ ਕਿਆ ਰੂਆਇਆ ॥
thaau na hovee. paudeeee; hun suneeai kiaa rooaaeaa |
Sant Singh KhalsaHe is whipped, but finds no place of rest, and no one hears his cries of pain.
Manmohan SinghWhen thrashed, he finds no place of shelter, but none hears his bewailing now.
Manmohan Singh (Punjabi)ਜਦ ਕੁੱਟ ਪੈਦੀ ਹੈ, ਤਦ ਉਸ ਨੂੰ ਕੋਈ ਪਨਾਹ ਦੀ ਥਾਂ ਨਹੀਂ ਮਿਲਦੀ। ਹੁਣ ਉਸ ਦੇ ਰੋਣ-ਪਿੱਟਣ ਨੂੰ ਕੌਣ ਸੁਣਦਾ ਹੈ?
Fareedkot Teekaਮੰਦ ਕਰਮੀਓਂ ਕੋ ਚੋਟਾਂ ਪੜਤੀਆਂ ਹੈਂ ਤਬ ਉਨ ਸੇ ਬਚਣੇ ਕੋ ਥਾਉਂ ਨਹੀਂ ਪ੍ਰਾਪਤ ਹੋਤਾ। ਜਬ ਰੁਦਨ ਕਰਨੇ ਲਗੇ ਤਬ ਜਮਦੂਤ ਕਹਤੇ ਹੈਂ ਰੋਣਾ ਤੇਰਾ ਹੁਣ ਕਿਆ ਸੁਣੀਐਗਾ ਅਰਥਾਤ ਕੋਈ ਨਹੀਂ ਸੁਨਤਾ ਹੈ॥
Prof. Sahib Singh(ਮਾਇਆ ਦੇ ਭੋਗਾਂ ਵਿਚ ਹੀ ਫਸੇ ਰਹਿਣ ਦੇ ਕਾਰਨ) ਓਥੇ ਮਾਰ ਪੈਂਦੇ ਨੂੰ ਕਿਤੇ ਢੋਈ ਨਹੀਂ ਮਿਲਦੀ, ਉਸ ਵੇਲੇ ਇਸ ਦੀ ਕੋਈ ਭੀ ਕੂਕ-ਪੁਕਾਰ ਸੁਣੀ ਨਹੀਂ ਜਾਂਦੀ।ਪਦ ਅਰਥ ਥਾਉ ਨ ਹੋਵੀ = ਢੋਈ ਨਹੀਂ ਮਿਲਦੀ। ਪਉਦੀਈ = ਪੈਂਦਿਆਂ, ਜੁਤੀਆਂ ਪੈਂਦਿਆਂ। ਹੁਣਿ = ਐਸ ਵੇਲੇ, ਜਦੋਂ ਮਾਰ ਪੈਂਦੀ ਹੈ। ਕਿਆ ਰੂਆਇਆ = ਕਿਹੜੀ ਪੁਕਾਰ, ਕਿਹੜਾ ਰੋਣ ਕਿਹੜਾ ਤਰਲਾ। ਸੁਣੀਐ = ਸੁਣਿਆ ਜਾਂਦਾ ਹੈ।
SikhNet (Spanish)el poderoso se lamenta, y a nadie le importa, y castigado, no encuentra ningún refugio. Mira,
ਮਨਿ ਅੰਧੈ; ਜਨਮੁ ਗਵਾਇਆ ॥੩॥
man andhai; janam gavaaeaa |3|
Sant Singh KhalsaThe blind man has wasted his life away. ||3||
Manmohan SinghThe blind man has wasted away his life.
Manmohan Singh (Punjabi)ਅੰਨ੍ਹੇ ਆਦਮੀ ਨੇ ਆਪਣੀ ਜਿੰਦਗੀ ਬਰਬਾਦ ਕਰ ਲਈ ਹੈ।
Fareedkot Teekaਹੇ ਅੰਧੇ ਮਨ ਜੀਵ! ਤੈਨੇ ਅਪਨਾ ਮਾਨੁਖ ਜਨਮ ਗਵਾਇ ਲਿਆ ਅਰਥਾਤ ਵਿਗਾੜ ਲਿਆ, ਹੁਣ ਹੋਏ ਸੇ ਕਿਆ ਰੋਤਾ ਹੈ॥੩॥☬ਬੇਦ ਕੀ ਸੁਰਤੀ ਕਾ ਅਰਥ ਰੂਪ ਸਲੋਕ ਕਥਨ ਕਰਤੇ ਹੈਂ:
Prof. Sahib Singhਮੂਰਖ ਮਨ (ਵਾਲਾ ਜੀਵ) ਆਪਣਾ (ਮਨੁੱਖਾ-) ਜਨਮ ਅਜਾਈਂ ਗਵਾ ਲੈਂਦਾ ਹੈ ॥੩॥ਪਦ ਅਰਥ ਮਨਿ = ਮਨ ਨੇ। ਅੰਧੈ = ਅੰਧੇ ਨੇ। ਗਵਾਇਆ = ਵਿਅਰਥ ਕਰ ਲਿਆ ॥੩॥
SikhNet (Spanish)el ciego de mente malgasta su vida en vano. (3)