ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ ॥
prabhaatee mahalaa 5 bibhaas parrataal |
Sant Singh KhalsaPrabhaatee, Fifth Mehl, Bibhaas, Partaal:
Manmohan SinghParbhati 5th Guru Bibhas Partal.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ ਬਿਭਾਸ ਪੜਤਾਲ।
Prof. Sahib Singhਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।ਪਦ ਅਰਥ ਪੜਤਾਲ = ਤਾਲ ਮੁੜ ਮੁੜ ਪਰਤਾਣਾ ਹੈ ਗਾਵਣ ਸਮੇ।
SikhNet (Spanish)Parbhati, Mejl Guru Aryan Dev, Quinto Canal Divino., Bibhas, Partaal.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਰਮ ਰਾਮ ਰਾਮ; ਰਾਮ ਜਾਪ ॥
ram raam raam; raam jaap |
Sant Singh KhalsaChant the Name of the Lord, Raam, Raam, Raam.
Manmohan SinghUtter thou, thy beauteous Lord Master's Name.
Manmohan Singh (Punjabi)ਤੂੰ ਆਪਣੇ ਸੁੰਦਰ ਸੁਆਮੀ-ਮਾਲਕ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! (ਰਮ) ਸੁੰਦਰ ਸਰੂਪ ਜੋ ਸਰਬ ਮੇਂ (ਰਾਮ) ਵਿਆਪਕ ਰਾਮ ਹੈ ਤਿਸ ਕੇ ਰਾਮ ਨਾਮ ਜਾਪ ਕੋ ਜਪੁ॥
Prof. Sahib Singhਸਰਬ-ਵਿਆਪਕ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ।ਪਦ ਅਰਥ ਰਮ = ਸਰਬ-ਵਿਆਪਕ।
SikhNet (Spanish)Canta el Nombre del Señor, Ram, Ram, Ram,
ਕਲਿ ਕਲੇਸ ਲੋਭ ਮੋਹ; ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥
kal kales lobh moh; binas jaae ahan taap |1| rahaau |
Sant Singh KhalsaConflict, suffering, greed and emotional attachment shall be dispelled, and the fever of egotism shall be relieved. ||1||Pause||
Manmohan SinghThus shall thou be rid of strifes, sufferings, avarice, worldly love and the malady of ego. Pause.
Manmohan Singh (Punjabi)ਇਸ ਤਰ੍ਹਾਂ ਤੂੰ ਝਗੜਿਆਂ, ਦੁਖੜਿਆਂ, ਲਾਲਚ ਸੰਸਾਰੀ ਮਮਤਾ ਤੇ ਹੰਕਾਰ ਦੀ ਬੀਮਾਰੀ ਤੋਂ ਖਲਾਸੀ ਪਾ ਜਾਵੇਗਾ। ਠਹਿਰਾਉ।
Fareedkot Teekaਜਿਸ ਕੇ ਜਪਨੇ ਸੇ ਕਲਪਣਾ ਔਰ ਕਲੇਸ਼ ਔਰ ਲੋਭ, ਮੋਹ ਆਦੀ ਵਿਕਾਰ ਅਹੰਤਾ ਰੂਪੀ ਤਾਪ ਸੰਯੁਕਤ ਸਭੀ ਨਾਸ ਹੋ ਜਾਤੇ ਹੈਂ॥੧॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਦੁੱਖ ਕਲੇਸ਼ ਲੋਭ ਮੋਹ ਹਉਮੈ ਦਾ ਤਾਪ-(ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਕਲਿ = ਦੁੱਖ, ਝਗੜੇ। ਬਿਨਸਿ ਜਾਇ = ਨਾਸ ਹੋ ਜਾਂਦਾ ਹੈ (ਇਕ-ਵਚਨ)। ਅਹੰ = ਹਉਮੈ ॥੧॥ ਰਹਾਉ ॥
SikhNet (Spanish)el conflicto, el sufrimiento, la avaricia y el apego emocional, serán disipados y la fiebre del egoísmo se quitará. (1-Pausa)
ਆਪੁ ਤਿਆਗਿ, ਸੰਤ ਚਰਨ ਲਾਗਿ; ਮਨੁ ਪਵਿਤੁ. ਜਾਹਿ ਪਾਪ ॥੧॥
aap tiaag, sant charan laag; man pavit. jaeh paap |1|
Sant Singh KhalsaRenounce your selfishness, and grasp the feet of the Saints; your mind shall be sanctified, and your sins shall be taken away. ||1||
Manmohan SinghShedding thy self-conceit and repairing to the saints feet, thy soul shall be sanctified and thy sins shall be washed off.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਛੱਡਣ ਅਤੇ ਸਾਧੂਆਂ ਦੇ ਪੈਰੀ ਪੈਣ ਦੁਆਰਾ, ਤੇਰੀ ਆਤਮਾ ਪਾਵਨ ਪੁਨੀਤ ਹੋ ਜਾਵੇਗੀ ਅਤੇ ਤੇਰੇ ਕਸਮਲ ਧੋਤੇ ਜਾਣਗੇ।
Fareedkot Teekaਤਾਂ ਤੇ ਆਪਾ ਭਾਵ ਤਿਆਗ ਕਰ ਸੰਤੋਂ ਕੀ ਚਰਨੀਂ ਲਾਗੁ। ਹੇ ਭਾਈ! ਇਸੀ ਕਰ ਤੇਰਾ ਮਨ ਪਵਿਤ੍ਰ ਹੋ ਜਾਵੇਗਾ ਔਰ ਸਰਬ ਪਾਪ ਦੂਰ ਹੋ ਜਾਵੇਂਗੇ॥੧॥☬ਐਸੀ ਬੇਨਤੀ ਕਰੇ:
Prof. Sahib Singhਆਪਾ-ਭਾਵ ਛੱਡ ਦੇਹ, ਸੰਤ ਜਨਾਂ ਦੇ ਚਰਨਾਂ ਵਿਚ ਟਿਕਿਆ ਰਹੁ। (ਇਸ ਤਰ੍ਹਾਂ) ਮਨ ਪਵਿੱਤਰ (ਹੋ ਜਾਂਦਾ ਹੈ, ਅਤੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ਪਦ ਅਰਥ ਆਪੁ = ਆਪਾ-ਭਾਵ। ਜਾਹਿ = ਦੂਰ ਹੋ ਜਾਂਦੇ ਹਨ (ਬਹੁ-ਵਚਨ) ॥੧॥
SikhNet (Spanish)Renuncia a tu egoísmo y aférrate a los Pies de los Santos, tu mente será santificada y la consecuencia de tus faltas será borrada. (1)
ਨਾਨਕੁ ਬਾਰਿਕੁ ਕਛੂ. ਨ ਜਾਨੈ; ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥
naanak baarik kachhoo. na jaanai; raakhan kau prabh maaee baap |2|1|14|
Sant Singh KhalsaNanak, the child, does not know anything at all. O God, please protect me; You are my Mother and Father. ||2||1||14||
Manmohan SinghNanak, Thy child, knows nothing; protect Thou me, O Lord, my Mother as also my Father.
Manmohan Singh (Punjabi)ਨਾਨਕ, ਤੇਰਾ ਬੱਚਾ, ਕੁਝ ਭੀ ਨਹੀਂ ਜਾਣਦਾ, ਮੇਰੀ ਰੱਖਿਆ ਕਰ, ਹੇ ਮੇਰੇ ਸੁਆਮੀ ਕਿਉਂ ਜੋ ਤੂੰ ਮੇਰੀ ਮਾਤਾ ਭੀ ਹੈ ਅਤੇ ਪਿਤਾ ਵੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਮੈਂ ਆਪ ਕਾ ਬਾਲਕਾ ਜਪੁ ਤਪੁ ਆਦੀ ਕਛੁ ਸਾਧਨੁ ਨਹੀਂ ਜਾਨਤਾ ਹਾਂ, ਆਪ ਮੇਰੇ ਰਖਨੇ ਕੋ ਮਾਤਾ ਪਿਤਾ ਰੂਪ ਹੈਂ॥੨॥੧॥੧੪॥☬ਸੰਤੋਂ ਕੀ ਚਰਨ ਰੇਨ ਮਾਂਗਤੇ ਹੂਏ ਵਾਹਿਗੁਰੂ ਆਗੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ (ਤਾਂ ਪ੍ਰਭੂ ਦਾ ਇਕ) ਅੰਞਾਣ ਬੱਚਾ (ਇਹਨਾਂ ਵਿਕਾਰਾਂ ਤੋਂ ਬਚਣ ਦਾ) ਕੋਈ ਢੰਗ ਨਹੀਂ ਜਾਣਦਾ। ਪ੍ਰਭੂ ਆਪ ਹੀ ਬਚਾ ਸਕਣ ਵਾਲਾ ਹੈ, ਉਹ ਪ੍ਰਭੂ ਹੀ (ਨਾਨਕ ਦਾ) ਮਾਂ ਪਿਉ ਹੈ ॥੨॥੧॥੧੪॥ਪਦ ਅਰਥ ਬਾਰਿਕੁ = ਅੰਞਾਣ ਬੱਚਾ। ਨ ਜਾਣੈ = ਨਹੀਂ ਜਾਣਦਾ। ਰਾਖਨ ਕਉ = ਰੱਖਿਆ ਕਰ ਸਕਣ ਵਾਲਾ। ਮਾਈ = ਮਾਂ ॥੨॥੧॥੧੪॥
SikhNet (Spanish)Dice Nanak, el niño no sabe nada, oh Dios por Caridad protégeme, pues Tú eres mi Padre y Madre. (2-1-14)