ੴ

ਸਿੱਖਬਾਣੀ · SikhBani

Ang 1341

Sri Guru Granth Sahib · Raag Prabhaatee · 5 shabads, 36 lines
Translations
Shabad Guru Arjan Dev Ji Raag Prabhaatee continued from Ang 1340

ਗੁਰਸਬਦੇ; ਕੀਨਾ ਰਿਦੈ ਨਿਵਾਸੁ ॥੩॥

gurasabade; keenaa ridai nivaas |3|

Sant Singh KhalsaThe Word of the Guru's Shabad has come to dwell within my heart. ||3||
Manmohan Singhand the Guru's word has come to abide within my mind.
Manmohan Singh (Punjabi)ਅਤੇ ਗੁਰਾਂ ਦੀ ਬਾਣੀ ਮੇਰੇ ਹਿਰਦੇ ਵਿੱਚ ਟਿਕ ਗਈ ਹੈ।
Fareedkot Teekaਗੁਰੋਂ ਕੇ ਸਬਦ ਕਰ ਕੇ ਤਿਸ ਪ੍ਰਭੂ ਨੇ ਹਮਾਰੇ ਹਿਰਦੇ ਮੇਂ ਨਿਵਾਸ ਕੀਨਾ ਹੈ॥੩॥
Prof. Sahib Singh(ਜਿਸ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ ਮਨੁੱਖ ਦੇ) ਹਿਰਦੇ ਵਿਚ ਆ ਨਿਵਾਸ ਕਰਦਾ ਹੈ ॥੩॥

ਪਦ ਅਰਥ ਸਬਦੇ = ਸਬਦਿ, ਸ਼ਬਦ ਦੀ ਰਾਹੀਂ। ਰਿਦੈ = ਹਿਰਦੇ ਵਿਚ ॥੩॥

SikhNet (Spanish)La Palabra del Shabd del Guru ha venido a habitar en mi corazón. (3)

ਗੁਰ ਸਮਰਥ; ਸਦਾ ਦਇਆਲ ॥

gur samarath; sadaa deaal |

Sant Singh KhalsaThe Guru is All-powerful and Merciful forever.
Manmohan SinghMy Guru is all-powerful and ever merciful.
Manmohan Singh (Punjabi)ਮੇਰੇ ਗੁਰੂ ਜੀ ਸਰਬ-ਸ਼ਕਤੀਵਾਨ ਤੇ ਹਮੇਸ਼ਾਂ ਮਿਹਰਬਾਨ ਹਨ।
Fareedkot Teekaਹਮਾਰੇ ਸਤਿਗੁਰ ਸਮਰਥ ਸਦਾ ਦਇਆਲ ਸਰੂਪ ਹੈਂ॥
Prof. Sahib Singh(ਹੇ ਭਾਈ!) ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ,

ਪਦ ਅਰਥ ਸਮਰਥ = ਸਭ ਤਾਕਤਾਂ ਦਾ ਮਾਲਕ।

SikhNet (Spanish)El Guru es Todo Poderoso y Misericordioso por siempre,

ਹਰਿ ਜਪਿ ਜਪਿ; ਨਾਨਕ ਭਏ ਨਿਹਾਲ ॥੪॥੧੧॥

har jap jap; naanak bhe nihaal |4|11|

Sant Singh KhalsaChanting and meditating on the Lord, Nanak is exalted and enraptured. ||4||11||
Manmohan SinghContemplating and remembering the Lord, I attain to perfect happiness, says Nanak.
Manmohan Singh (Punjabi)ਸੁਆਮੀ ਦਾ ਸਿਮਰਨ ਤੇ ਆਰਾਧਨ ਕਰਕੇ, ਮੈਂ ਪਰਮ ਪ੍ਰਸੰਨ ਥੀ ਗਿਆ ਹਾਂ, ਗੁਰੂ ਨਾਨਕ ਦੇਵ ਜੀ ਫੁਰਮਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਸਤਿਗੁਰੋਂ ਕੀ ਕਿਰਪਾ ਤੇ ਹਰਿ ਹਰਿ ਨਾਮ ਕੋ ਜਪ ਕਰ ਹਮ ਨਿਹਾਲ ਭਏ ਹੈਂ॥੪॥੧੧॥
Prof. Sahib Singhਹੇ ਨਾਨਕ! (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦਾ ਨਾਮ ਜਪ ਜਪ ਕੇ ਮਨ ਖਿੜਿਆ ਰਹਿੰਦਾ ਹੈ ॥੪॥੧੧॥

ਪਦ ਅਰਥ ਜਪਿ = ਜਪ ਕੇ ॥੪॥੧੧॥

SikhNet (Spanish)cantando y meditando en el Señor, Nanak es Exaltado y Compenetrado. (4-11)

Open this shabad (11 lines, Angs 1340-1341) →

Shabad Guru Arjan Dev Ji Raag Prabhaatee

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਗੁਰੁ ਗੁਰੁ ਕਰਤ; ਸਦਾ ਸੁਖੁ ਪਾਇਆ ॥

gur gur karat; sadaa sukh paaeaa |

Sant Singh KhalsaChanting Guru, Guru, I have found eternal peace.
Manmohan SinghUttering ever the Guru's Name, I am blessed with eternal peace.
Manmohan Singh (Punjabi)ਵੱਡੇ ਗੁਰਾਂ ਦਾ ਸਿਮਰਨ ਕਰਨ ਦੁਆਰਾ, ਮੈਨੂੰ ਸਦੀਵੀ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teeka(ਗੁਰੁ) ਪੂਜਣੇ ਯੋਗ ਸਤਿਗੁਰੋਂ ਕਾ ਨਾਮ ਉਚਾਰਨ ਕਰਤਿਆਂ ਹਮਨੇ ਸਦਾ ਸੁਖੋਂ ਕੋ ਪਾਇਆ ਹੈ॥
Prof. Sahib Singhਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ।

ਪਦ ਅਰਥ ਕਰਤ = ਕਰਦਿਆਂ। ਗੁਰੁ ਗੁਰੁ ਕਰਤ = ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ।

SikhNet (Spanish)Cantando Guru, Guru, he encontrado la Paz Eterna. Dios,

ਦੀਨ ਦਇਆਲ ਭਏ ਕਿਰਪਾਲਾ; ਅਪਣਾ ਨਾਮੁ. ਆਪਿ ਜਪਾਇਆ ॥੧॥ ਰਹਾਉ ॥

deen deaal bhe kirapaalaa; apanaa naam. aap japaaeaa |1| rahaau |

Sant Singh KhalsaGod, Merciful to the meek, has become kind and compassionate; He has inspired me to chant His Name. ||1||Pause||
Manmohan SinghThe Master, merciful to the meek, has become compassionate unto me and He, of Himself, has make me utter His Name. Pause.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ ਮਾਲੂਕ, ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਆਪ ਹੀ ਆਪਣੇ ਨਾਮ ਦਾ ਉਚਾਰਨ ਮੇਰੇ ਪਾਸੋਂ ਕਰਵਾਇਆ ਹੈ। ਠਹਿਰਾਉ।
Fareedkot Teekaਸੋ ਦੀਨੋਂ ਪਰ ਦਇਆਲ ਹੋਣ ਵਾਲੇ ਜਬ ਹਮਾਰੇ ਪਰ ਕ੍ਰਿਪਾਲ ਭਏ ਤਬ ਤਿਨੋਂ ਨੇ ਅਪਨਾ ਨਾਮ ਮੁਝ ਕੋ ਆਪ ਹੀ ਜਪਾਇਆ ਹੈ॥੧॥ ਰਹਾਉ ॥
Prof. Sahib Singhਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਮਿਹਰਵਾਨ ਹੋ ਜਾਂਦੇ ਹਨ, ਅਤੇ ਆਪਣਾ ਨਾਮ ਆਪ ਜਪਣ ਲਈ (ਜੀਵ ਨੂੰ) ਪ੍ਰੇਰਨਾ ਦੇਂਦੇ ਹਨ ॥੧॥ ਰਹਾਉ ॥

ਪਦ ਅਰਥ ਕਿਰਪਾਲਾ = ਦਇਆਵਾਨ ॥੧॥ ਰਹਾਉ ॥

SikhNet (Spanish)Compasivo con el débil, ha mostrado Su Bondad y Misericordia y me ha inspirado para recitar Su Nombre. (1-Pausa)

ਸੰਤਸੰਗਤਿ ਮਿਲਿ; ਭਇਆ ਪ੍ਰਗਾਸ ॥

santasangat mil; bheaa pragaas |

Sant Singh KhalsaJoining the Society of the Saints, I am illumined and enlightened.
Manmohan SinghAssociating with the saints' society my mind is illumined.
Manmohan Singh (Punjabi)ਸਾਧ ਸੰਗਤ ਨਾਲ ਜੁੜਨ ਦੁਆਰਾ, ਮੇਰਾ ਮਨ ਰੌਸ਼ਨ ਹੋ ਗਿਆ ਹੈ।
Fareedkot Teekaਸੰਤੋਂ ਕੀ ਸੰਗਤ ਮੇਂ ਮਿਲ ਕਰ ਹਮ ਕੋ ਤਿਸ ਕੇ ਸਰੂਪ ਕਾ ਪ੍ਰਕਾਸ਼ ਭਇਆ ਹੈ॥
Prof. Sahib Singhਗੁਰੂ ਦੀ ਸੰਗਤ ਵਿਚ ਮਿਲ ਕੇ (ਬੈਠਿਆਂ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ।

ਪਦ ਅਰਥ ਸੰਤ ਸੰਗਤਿ = ਗੁਰੂ ਦੀ ਸੰਗਤ। ਮਿਲਿ = ਮਿਲ ਕੇ। ਪ੍ਰਗਾਸ = (ਆਤਮਕ ਜੀਵਨ ਦੀ ਸੂਝ ਦਾ) ਚਾਨਣ।

SikhNet (Spanish)Acercándome a la Saad Sangat, he sido Iluminado.

ਹਰਿ ਹਰਿ ਜਪਤ; ਪੂਰਨ ਭਈ ਆਸ ॥੧॥

har har japat; pooran bhee aas |1|

Sant Singh KhalsaChanting the Name of the Lord, Har, Har, my hopes have been fulfilled. ||1||
Manmohan SinghUttering the Lord's Name, my hope is fulfilled.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੀ ਉਮੈਦ ਪੂਰੀ ਹੋ ਗਈ ਹੈ।
Fareedkot Teekaਹਰਿ ਹਰਿ ਨਾਮ ਜਪਤਿਆਂ ਹੋਇਆਂ ਹਮਾਰੀ ਆਸਾ ਪੂਰਨ ਭਈ ਹੈ॥੧॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ (ਹਰੇਕ) ਆਸ ਪੂਰੀ ਹੋ ਜਾਂਦੀ ਹੈ ॥੧॥

ਪਦ ਅਰਥ ਜਪਤ = ਜਪਦਿਆਂ ॥੧॥

SikhNet (Spanish)Cantando el Nombre del Señor, Jar, Jar, todas mis esperanzas se han realizado. (1)

ਸਰਬ ਕਲਿਆਣ ਸੂਖ. ਮਨਿ ਵੂਠੇ ॥

sarab kaliaan sookh. man vootthe |

Sant Singh KhalsaI am blessed with total salvation, and my mind is filled with peace.
Manmohan SinghI am blessed with complete salvation and peace has entered my mind.
Manmohan Singh (Punjabi)ਮੈਨੂੰ ਸਾਰੀਆਂ ਮੁਕਤੀਆਂ ਪ੍ਰਾਪਤ ਹੋ ਗਈਆਂ ਹਨ ਅਤੇ ਆਰਾਮ ਮੇਰੇ ਚਿੱਤ ਅੰਦਰ ਪ੍ਰਵੇਸ਼ ਕਰ ਗਿਆ ਹੈ।
Fareedkot Teekaਤਿਸੀ ਕਰ ਸਰਬ ਕਲਿਆਨ ਪੁਨਾ ਸੂਖ ਹਮਾਰੇ ਮਨ ਮੇਂ (ਵੂਠੇ) ਵਸੇ ਹੈਂ॥
Prof. Sahib Singh(ਗੁਣ ਗਾਣ ਦੀ ਬਰਕਤਿ ਨਾਲ) ਸਾਰੇ ਸੁਖ ਆਨੰਦ (ਮਨੁੱਖ ਦੇ) ਮਨ ਵਿਚ ਆ ਵੱਸਦੇ ਹਨ।

ਪਦ ਅਰਥ ਸਰਬ = ਸਾਰੇ। ਕਲਿਆਣ = ਆਨੰਦ, ਸੁਖ। ਮਨਿ = ਮਨ ਵਿਚ। ਵੂਠੇ = ਆ ਵੱਸੇ।

SikhNet (Spanish)Estoy Bendecido y totalmente salvado y mi mente está llena de Paz,

ਹਰਿ ਗੁਣ ਗਾਏ; ਗੁਰ ਨਾਨਕ ਤੂਠੇ ॥੨॥੧੨॥

har gun gaae; gur naanak tootthe |2|12|

Sant Singh KhalsaI sing the Glorious Praises of the Lord; O Nanak, the Guru has been gracious to me. ||2||12||
Manmohan SinghGuru Nanak, has become merciful unto me and I now sing my God's praises.
Manmohan Singh (Punjabi)ਗੁਰੂ ਨਾਨਕ ਦੇਵ ਮੇਰੇ ਉਤੇ ਮਿਹਰਬਾਨ ਹੋ ਗਏ ਹਨ ਅਤੇ ਮੈਂ ਹੁਣ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਸਾਹਿਬ ਜੀ ਕਹਿਤੇ ਹੈਂ: ਸਤਿਗੁਰ ਹਮਾਰੇ ਪਰ (ਤੂਠੇ) ਪ੍ਰਸਿੰਨ ਭਏ ਹੈਂ ਤਿਸ ਤੇ ਹਮਨੇ ਹਰੀ ਕੇ ਗੁਨ ਗਾਇਨ ਕੀਏ ਹੈਂ॥੨॥੧੨॥☬ਨਾਮ ਜਪਨੇ ਕਾ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਜੇ ਗੁਰੂ ਮਿਹਰਵਾਨ ਹੋ ਜਾਏ, ਤਾਂ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਹਨ ॥੨॥੧੨॥

ਪਦ ਅਰਥ ਨਾਨਕ = ਹੇ ਨਾਨਕ! ਗੁਰ ਤੂਠੇ = ਗੁਰੂ ਦੇ ਪ੍ਰਸੰਨ ਹੋਇਆਂ ॥੨॥੧੨॥

SikhNet (Spanish)cantando las Gloriosas Alabanzas del Señor, dice Nanak, el Guru me ha mostrado Su Gracia. (2-12)

Open this shabad →

Shabad Guru Arjan Dev Ji Raag Prabhaatee

ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ ॥

prabhaatee mahalaa 5 ghar 2 bibhaas |

Sant Singh KhalsaPrabhaatee, Fifth Mehl, Second House, Bibhaas:
Manmohan SinghParbhati 5th Guru. Bibhas.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ, ਬਿਭਾਸ।
Prof. Sahib Singhਰਾਗ ਪ੍ਰਭਾਤੀ/ਬਿਭਾਗ ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Parbhati, Mejl Guru Aryan Dev, Quinto Canal Divino, Bibhas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਅਵਰੁ. ਨ ਦੂਜਾ ਠਾਉ ॥

avar. na doojaa tthaau |

Sant Singh KhalsaThere is no other place of rest,
Manmohan SinghThere is no other second place of rest,
Manmohan Singh (Punjabi)ਹੋਰ ਕੋਈ ਦੂਸਰੀ ਜਗ੍ਹਾਂ ਆਰਾਮ ਦੀ ਨਹੀਂ,
Fareedkot Teekaਹਰੀ ਕੇ ਨਾਮ ਤੇ ਬਿਨਾ ਈਹਾਂ ਭੀ ਔਰ ਕੋਈ ਥਾਉਂ ਨਹੀਂ ਹੈ॥
Prof. Sahib Singh(ਪਰਮਾਤਮਾ ਦੇ ਨਾਮ ਤੋਂ ਬਿਨਾ ਅਸੀਂ ਜੀਵਾਂ ਦਾ) ਹੋਰ ਕੋਈ ਦੂਜਾ ਆਸਰਾ ਨਹੀਂ ਹੈ,

ਪਦ ਅਰਥ ਅਵਰੁ = (अपर) ਹੋਰ। ਠਾਉ = ਥਾਂ, ਆਸਰਾ।

SikhNet (Spanish)No hay otro lugar de descanso,

ਨਾਹੀ. ਬਿਨੁ ਹਰਿ ਨਾਉ ॥

naahee. bin har naau |

Sant Singh Khalsanone at all, without the Lord's Name.
Manmohan Singhwithout the God's Name.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਗੈਰ।
Fareedkot Teekaਪ੍ਰਲੋਕ ਮੇਂ ਕੋਈ ਦੂਜਾ ਥਾਉਂ ਨਹੀਂ ਹੈ, ਭਾਵ ਏਹ ਲੋਕ ਪ੍ਰਲੋਕ ਮੇਂ ਨਾਮ ਕਾ ਹੀ ਆਸਰਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸਹਾਰਾ) ਨਹੀਂ ਹੈ।
SikhNet (Spanish)ninguno en Verdad, sin el Nombre del Señor,

ਸਰਬ ਸਿਧਿ ਕਲਿਆਨ ॥

sarab sidh kaliaan |

Sant Singh KhalsaThere is total success and salvation,
Manmohan SinghThiswise, man in blessed with all the successes and salvation,
Manmohan Singh (Punjabi)ਇਸ ਤਰ੍ਹਾਂ ਜੀਵ ਦੇ ਸਾਰੇ ਕਾਰਜ ਪੁਰੇ ਥੀ ਵੰਝਦੇ ਹਨ
Fareedkot Teekaਨਾਮ ਕੇ ਜਾਪਕ ਕੋ ਸਰਬ ਸਿਧੀਆਂ ਔਰ ਕਲਿਆਨ ਪ੍ਰਾਪਤਿ ਹੋਤੀ ਹੈਂ॥
Prof. Sahib Singh(ਹਰਿ-ਨਾਮ ਵਿਚ ਹੀ) ਸਾਰੀਆਂ ਸਿਧੀਆਂ ਹਨ ਸਾਰੇ ਸੁਖ ਹਨ।

ਪਦ ਅਰਥ ਸਰਬ ਸਿਧਿ = ਸਾਰੀਆਂ ਸਿਧੀਆਂ। ਸਰਬ ਕਲਿਆਨ = ਸਾਰੇ ਸੁਖ।

SikhNet (Spanish)pero con Él, hay total Salvación

ਪੂਰਨ ਹੋਹਿ. ਸਗਲ ਕਾਮ ॥੧॥

pooran hohi. sagal kaam |1|

Sant Singh Khalsaand all affairs are perfectly resolved. ||1||
Manmohan Singhand all his affairs are fulfilled.
Manmohan Singh (Punjabi)ਅਤੇ ਉਸ ਨੂੰ ਸਾਰੀਆਂ ਕਾਮਯਾਬੀਆਂ ਤੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
Fareedkot Teekaਸਰਬ ਕਾਰਜ ਤਿਸ ਕੇ ਪੂਰਨ ਹੋ ਜਾਤੇ ਹੈਂ॥੧॥
Prof. Sahib Singh(ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥

ਪਦ ਅਰਥ ਪੂਰਨ ਹੋਹਿ = ਪੂਰੇ ਹੋ ਜਾਂਦੇ ਹਨ (ਬਹੁ-ਵਚਨ)। ਕਾਮ = ਕੰਮ ॥੧॥

SikhNet (Spanish)y Éxito y todos los asuntos son resueltos a la Perfección. (1)

ਹਰਿ ਕੋ ਨਾਮੁ; ਜਪੀਐ ਨੀਤ ॥

har ko naam; japeeai neet |

Sant Singh KhalsaConstantly chant the Name of the Lord.
Manmohan SinghEver utter thou, the Lord's Name.
Manmohan Singh (Punjabi)ਤੂੰ ਸਦਾ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! ਹਰੀ ਕੇ ਨਾਮ ਕੋ ਨਿਤ ਹੀ ਜਪੀਐ॥
Prof. Sahib Singhਪਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ।

ਪਦ ਅਰਥ ਕੋ = ਦਾ। ਜਪੀਐ = ਜਪਣਾ ਚਾਹੀਦਾ ਹੈ। ਨੀਤ = ਨਿੱਤ, ਸਦਾ।

SikhNet (Spanish)Constantemente canta el Nombre del Señor, la lujuria, el enojo

ਕਾਮ ਕ੍ਰੋਧ ਅਹੰਕਾਰੁ ਬਿਨਸੈ; ਲਗੈ ਏਕੈ ਪ੍ਰੀਤਿ ॥੧॥ ਰਹਾਉ ॥

kaam krodh ahankaar binasai; lagai ekai preet |1| rahaau |

Sant Singh KhalsaSexuality, anger and egotism are wiped away; let yourself fall in love with the One Lord. ||1||Pause||
Manmohan SinghThrough it, thou shall be rid of lust, wrath and ego and shall be attuned to the One Lord. Pause.
Manmohan Singh (Punjabi)ਇਸ ਰਾਹੀਂ, ਤੂੰ ਵਿਸ਼ੇ ਭੋਗ, ਗੁੱਸੇ ਅਤੇ ਹੰਕਾਰ ਤੋਂ ਖਲਾਸੀ ਪਾ ਜਾਵੇਗਾ ਅਤੇ ਇਕ ਪ੍ਰਭੂ ਨਾਲ ਤੇਰੀ ਪਿਰਹੜੀ ਹੋ ਜਾਵੇਗੀ। ਠਹਿਰਾਉ।
Fareedkot Teekaਤਿਸੀ ਕਰ ਕਾਮ, ਕ੍ਰੋਧ, ਹੰਕਾਰ ਆਦੀ ਵਿਕਾਰ ਨਾਸ ਹੋਤੇ ਹੈਂ ਔਰ ਏਕ ਵਾਹਿਗੁਰੂ ਮੇਂ ਪ੍ਰੀਤੀ ਲਾਗਤੀ ਹੈ॥੧॥ ਰਹਾਉ ॥
Prof. Sahib Singh(ਜਿਹੜਾ ਮਨੁੱਖ ਜਪਦਾ ਹੈ ਉਸ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਆਦਿਕ ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ, (ਉਸ ਦੇ ਅੰਦਰ) ਇਕ ਪਰਮਾਤਮਾ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ। ਏਕੈ ਪ੍ਰੀਤਿ = ਇਕ ਪਰਮਾਤਮਾ ਦਾ ਹੀ ਪਿਆਰ ॥੧॥ ਰਹਾਉ ॥

SikhNet (Spanish)y el egoísmo negativo desvanecen, cae enamorado del Señor Único. (1-Pausa)

ਨਾਮਿ ਲਾਗੈ. ਦੂਖੁ ਭਾਗੈ; ਸਰਨਿ ਪਾਲਨ ਜੋਗੁ ॥

naam laagai. dookh bhaagai; saran paalan jog |

Sant Singh KhalsaAttached to the Naam, the Name of the Lord, pain runs away. In His Sanctuary, He cherishes and sustains us.
Manmohan SinghAttached to the Name, distress departs and whosoever seeks God's refuge, him He sustains.
Manmohan Singh (Punjabi)ਨਾਮ ਨਾਲ ਜੁੜਨ ਦੁਆਰਾ, ਦੁਖੜਾ ਦੂਰ ਹੋ ਜਾਂਦਾ ਹੈ ਅਤੇ ਜੋ ਕੋਈ ਭੀ ਹਰੀ ਦੀ ਪਨਾਹ ਲੈਂਦਾ ਹੈ, ਉਸ ਦੀ ਉਹ ਪ੍ਰਵਰਸ਼ ਕਰਦਾ ਹੈ।
Fareedkot Teekaਜੋ ਸੰਤ ਜਨ ਨਾਮ ਮੇਂ ਲਾਗੇ ਹੈਂ ਤਿਨੋਂ ਕੇ ਸਭ ਦੁਖ ਭਾਗੇ ਹੈਂ ਔਰ ਸੋ ਸਰਣਾਗਤੋਂ ਕੀ ਪਾਲਨਾ ਕਰਨੇ ਯੋਗ ਹੂਏ ਹੈਂ॥
Prof. Sahib Singh(ਜਿਹੜਾ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ (ਉਸ ਦਾ ਹਰੇਕ) ਦੁੱਖ ਦੂਰ ਹੋ ਜਾਂਦਾ ਹੈ (ਕਿਉਂਕਿ ਪਰਮਾਤਮਾ) ਸਰਨ ਪਏ ਮਨੁੱਖ ਦੀ ਰੱਖਿਆ ਕਰ ਸਕਣ ਵਾਲਾ ਹੈ।

ਪਦ ਅਰਥ ਨਾਮਿ = ਨਾਮ ਵਿਚ। ਭਾਗੈ = ਦੂਰ ਹੋ ਜਾਂਦਾ ਹੈ। ਸਰਨਿ ਪਾਲਨ ਜੋਗੁ = ਸਰਨ ਪਏ ਦੀ ਰੱਖਿਆ ਕਰ ਸਕਣ ਵਾਲਾ ਪ੍ਰਭੂ।

SikhNet (Spanish)Apegado al Naam, el dolor desaparece, en Su Santuario Él nos eleva y nos da sustento.

ਸਤਿਗੁਰੁ ਭੇਟੈ. ਜਮੁ, ਨ ਤੇਟੈ; ਜਿਸੁ ਧੁਰਿ ਹੋਵੈ ਸੰਜੋਗੁ ॥੨॥

satigur bhettai. jam, na tettai; jis dhur hovai sanjog |2|

Sant Singh KhalsaWhoever has such pre-ordained destiny meets with the True Guru; the Messenger of Death cannot grab him. ||2||
Manmohan SinghHe, who is so pre-destined, meets with the True Guru and falls not in the clutches of death's courier.
Manmohan Singh (Punjabi)ਜਿਸ ਦੀ ਮੁੱਢਲੀ ਐਹੋ ਜੇਹੀ ਲਿਖਤਾਕਾਰ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ ਤੇ ਜਮਦੂਤ ਦੇ ਪੰਜੇ ਵਿੱਚ ਨਹੀਂ ਫਸਦਾ।
Fareedkot Teekaਜਿਸ ਕੋ ਪੁਰਬਲੇ ਪੁਨੋਂ ਕਾ ਸੰਜੋਗ ਹੋਵੈ ਤਿਸ ਕੋ ਸਤਿਗੁਰ ਕੇ ਭੇਟਨੇ ਸੇ ਜਮੁ ਕਾ (ਤੇਟੈ) ਮਿਲਾਪੁ ਨਹੀਂ ਹੋਤਾ ਹੈ॥੨॥
Prof. Sahib Singhਜਿਸ ਮਨੁੱਖ ਨੂੰ ਧੁਰ ਦਰਗਾਹ ਤੋਂ (ਗੁਰੂ ਨਾਲ) ਮਿਲਾਪ ਦਾ ਅਵਸਰ ਮਿਲਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਉਸ ਮਨੁੱਖ ਉੱਤੇ) ਜਮ (ਭੀ) ਜ਼ੋਰ ਨਹੀਂ ਪਾ ਸਕਦਾ ॥੨॥

ਪਦ ਅਰਥ ਭੇਟੈ = ਮਿਲਦਾ ਹੈ। ਨ ਤੇਟੈ = ਜ਼ੋਰ ਨਹੀਂ ਪਾ ਸਕਦਾ। ਧੁਰਿ = ਧੁਰ-ਦਰਗਾਹ ਤੋਂ। ਸੰਜੋਗੁ = (ਗੁਰੂ ਨਾਲ) ਮਿਲਾਪ ਦਾ ਅਵਸਰ ॥੨॥

SikhNet (Spanish)Aquél que tiene tal Destino, conoce al Guru Perfecto y el mensajero de la muerte no lo puede atrapar. (2)

ਰੈਨਿ ਦਿਨਸੁ ਧਿਆਇ ਹਰਿ ਹਰਿ; ਤਜਹੁ. ਮਨ ਕੇ ਭਰਮ ॥

rain dinas dhiaae har har; tajahu. man ke bharam |

Sant Singh KhalsaNight and day, meditate on the Lord, Har, Har; abandon the doubts of your mind.
Manmohan SinghNight and day, meditate thou on the Lord God, by shedding your mind's illusions.
Manmohan Singh (Punjabi)ਆਪਣੇ ਚਿੱਤ ਦੇ ਵਹਿਮਾਂ ਨੂੰ ਛੱਡ ਕੇ, ਤੂੰ ਰਾਤ੍ਰੀ ਤੇ ਦਿਹੁੰ ਆਪਣੇ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।
Fareedkot Teekaਤਾਂ ਤੇ ਹੇ ਭਾਈ! ਦਿਨੇ ਰਾਤ ਹਰਿ ਹਰਿ ਨਾਮ ਕੋ ਧਿਆਇ ਕਰ ਕੇ ਮਨ ਕੇ ਭ੍ਰਮੋਂ ਕਾ ਤਿਆਗ ਕਰੋ॥
Prof. Sahib Singh(ਆਪਣੇ) ਮਨ ਦੀਆਂ ਸਾਰੀਆਂ ਭਟਕਣਾਂ ਛੱਡੋ, ਅਤੇ ਦਿਨ ਰਾਤ ਸਦਾ ਪਰਮਾਤਮਾ ਦਾ ਨਾਮ ਜਪਦੇ ਰਹੋ।

ਪਦ ਅਰਥ ਰੈਨਿ = ਰਾਤ। ਤਜਹੁ = ਛੱਡੋ। ਭਰਮ = ਭਟਕਣਾ।

SikhNet (Spanish)Noche y día, medita en el Nombre de Señor, Jar, Jar, y haz a un lado la duda de tu mente.

ਸਾਧਸੰਗਤਿ ਹਰਿ ਮਿਲੈ; ਜਿਸਹਿ ਪੂਰਨ ਕਰਮ ॥੩॥

saadhasangat har milai; jiseh pooran karam |3|

Sant Singh KhalsaOne who has perfect karma joins the Saadh Sangat, the Company of the Holy, and meets the Lord. ||3||
Manmohan SinghHe, who is blessed with perfect good fortune, meets the Lord through the saints society.
Manmohan Singh (Punjabi)ਜਿਸ ਦੀ ਪ੍ਰਾਲਭਧ ਐਨ ਪੂਰੀ ਹੈ, ਸਤਿਸੰਗਤ ਰਾਹੀਂ ਉਸ ਨੂੰ ਸੁਆਮੀ ਮਿਲ ਪੈਦਾ ਹੈ।
Fareedkot Teekaਸੰਤੋਂ ਕੀ ਸੰਗਤ ਕਰਨੇ ਸੇ ਤਿਸੀ ਕੋ ਹਰੀ ਮਿਲਤਾ ਹੈ ਜਿਸ ਕੇ ਪੂਰਨ (ਕਰਮ) ਭਾਗ ਹੋਤੇ ਹੈਂ॥੩॥
Prof. Sahib Singhਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ, ਉਸ ਨੂੰ ਗੁਰੂ ਦੀ ਸੰਗਤ ਵਿਚ ਪਰਮਾਤਮਾ ਮਿਲ ਪੈਂਦਾ ਹੈ ॥੩॥

ਪਦ ਅਰਥ ਮਿਲੈ = ਮਿਲਦਾ ਹੈ। ਜਿਸਹਿ = ਜਿਸ ਦੇ। ਕਰਮ = ਭਾਗ ॥੩॥

SikhNet (Spanish)Quien tiene un Karma Perfecto, se acerca a la Saad Sangat, la Compañía de los Santos, y conoce al Señor. (3)

ਜਨਮ ਜਨਮ ਬਿਖਾਦ ਬਿਨਸੇ; ਰਾਖਿ ਲੀਨੇ ਆਪਿ ॥

janam janam bikhaad binase; raakh leene aap |

Sant Singh KhalsaThe sins of countless lifetimes are erased, and one is protected by the Lord Himself.
Manmohan SinghWhomsoever, the Lord of Himself, protects, his sins of myriads of births are destroyed.
Manmohan Singh (Punjabi)ਜਿਸ ਕਿਸੇ ਦੀ ਪ੍ਰਭੂ ਖੁਦ ਰੱਖਿਆ ਕਰਦਾ ਹੈ, ਉਸ ਦੇ ਕ੍ਰੋੜਾ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।
Fareedkot Teekaਤਿਨੋਂ ਕੇ ਜਨਮ ਜਨਮਾਤ੍ਰੋਂ ਕੇ (ਬਿਖਾਦ) ਸੋਕ ਬਿਨਸੇ ਹੈਂ ਔਰ ਸੋ ਜਨ ਆਪ ਵਾਹਿਗੁਰੂ ਨੇ ਰਾਖ ਲੀਨੇ ਹੈਂ॥
Prof. Sahib Singh(ਪਰਮਾਤਮਾ ਦਾ ਨਾਮ ਜਪਿਆਂ) ਅਨੇਕਾਂ ਜਨਮਾਂ ਦੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ, (ਦੁੱਖਾਂ-ਕਲੇਸ਼ਾਂ ਤੋਂ) ਪਰਮਾਤਮਾ ਆਪ ਹੀ ਬਚਾ ਲੈਂਦਾ ਹੈ।

ਪਦ ਅਰਥ ਬਿਖਾਦ = (विषाद) ਦੁੱਖ-ਕਲੇਸ਼।

SikhNet (Spanish)Los errores de incontables vidas son borrados y uno recibe la Protección del Mismo Señor,

ਮਾਤ ਪਿਤਾ ਮੀਤ ਭਾਈ; ਜਨ ਨਾਨਕ. ਹਰਿ ਹਰਿ ਜਾਪਿ ॥੪॥੧॥੧੩॥

maat pitaa meet bhaaee; jan naanak. har har jaap |4|1|13|

Sant Singh KhalsaHe is our Mother, Father, Friend and Sibling; O servant Nanak, meditate on the Lord, Har, Har. ||4||1||13||
Manmohan SinghO slave Nanak, the Lord alone is thy mother, father, friend and brother, so, ever contemplate thou, thy Lord God.
Manmohan Singh (Punjabi)ਹੇ ਗੋਲੇ ਨਾਨਕ! ਕੇਵਲ ਸੁਆਮੀ ਹੀ ਤੇਰੀ ਅੰਮੜੀ, ਬਾਬਲ, ਮਿੱਤਰ ਅਤੇ ਭਰਾ ਹੈ, ਇਸ ਲਈ ਤੂੰ ਸਦਾ ਹੀ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਵਾਹਿਗੁਰੂ ਮਾਤਾ ਪਿਤਾ ਭਾਈ ਮਿਤ੍ਰ ਰੂਪ ਹੋ ਕਰ ਅਪਨੇ ਜਨੋਂ ਕੀ ਪਾਲਨਾ ਕਰਤਾ ਹੈ, ਹੇ ਭਾਈ! ਤਿਸ ਕੇ ਹਰਿ ਹਰਿ ਨਾਮ ਕੋ ਜਪੋ॥੪॥੧॥੧੩॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। ਪਰਮਾਤਮਾ ਹੀ ਮਾਂ ਪਿਉ ਮਿੱਤਰ ਭਰਾ ਹੈ ॥੪॥੧॥੧੩॥

ਪਦ ਅਰਥ ਜਾਪਿ = ਜਪਿਆ ਕਰ ॥੪॥੧॥੧੩॥

SikhNet (Spanish)pues Él es nuestra Madre, Padre, Amigo y Hermano, oh, el Sirviente Nanak, medita en el Señor, Jar, Jar. (4-1-13)

Open this shabad →

Shabad Guru Arjan Dev Ji Raag Prabhaatee

ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ ॥

prabhaatee mahalaa 5 bibhaas parrataal |

Sant Singh KhalsaPrabhaatee, Fifth Mehl, Bibhaas, Partaal:
Manmohan SinghParbhati 5th Guru Bibhas Partal.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ ਬਿਭਾਸ ਪੜਤਾਲ।
Prof. Sahib Singhਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।

ਪਦ ਅਰਥ ਪੜਤਾਲ = ਤਾਲ ਮੁੜ ਮੁੜ ਪਰਤਾਣਾ ਹੈ ਗਾਵਣ ਸਮੇ।

SikhNet (Spanish)Parbhati, Mejl Guru Aryan Dev, Quinto Canal Divino., Bibhas, Partaal.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਰਮ ਰਾਮ ਰਾਮ; ਰਾਮ ਜਾਪ ॥

ram raam raam; raam jaap |

Sant Singh KhalsaChant the Name of the Lord, Raam, Raam, Raam.
Manmohan SinghUtter thou, thy beauteous Lord Master's Name.
Manmohan Singh (Punjabi)ਤੂੰ ਆਪਣੇ ਸੁੰਦਰ ਸੁਆਮੀ-ਮਾਲਕ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! (ਰਮ) ਸੁੰਦਰ ਸਰੂਪ ਜੋ ਸਰਬ ਮੇਂ (ਰਾਮ) ਵਿਆਪਕ ਰਾਮ ਹੈ ਤਿਸ ਕੇ ਰਾਮ ਨਾਮ ਜਾਪ ਕੋ ਜਪੁ॥
Prof. Sahib Singhਸਰਬ-ਵਿਆਪਕ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ।

ਪਦ ਅਰਥ ਰਮ = ਸਰਬ-ਵਿਆਪਕ।

SikhNet (Spanish)Canta el Nombre del Señor, Ram, Ram, Ram,

ਕਲਿ ਕਲੇਸ ਲੋਭ ਮੋਹ; ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥

kal kales lobh moh; binas jaae ahan taap |1| rahaau |

Sant Singh KhalsaConflict, suffering, greed and emotional attachment shall be dispelled, and the fever of egotism shall be relieved. ||1||Pause||
Manmohan SinghThus shall thou be rid of strifes, sufferings, avarice, worldly love and the malady of ego. Pause.
Manmohan Singh (Punjabi)ਇਸ ਤਰ੍ਹਾਂ ਤੂੰ ਝਗੜਿਆਂ, ਦੁਖੜਿਆਂ, ਲਾਲਚ ਸੰਸਾਰੀ ਮਮਤਾ ਤੇ ਹੰਕਾਰ ਦੀ ਬੀਮਾਰੀ ਤੋਂ ਖਲਾਸੀ ਪਾ ਜਾਵੇਗਾ। ਠਹਿਰਾਉ।
Fareedkot Teekaਜਿਸ ਕੇ ਜਪਨੇ ਸੇ ਕਲਪਣਾ ਔਰ ਕਲੇਸ਼ ਔਰ ਲੋਭ, ਮੋਹ ਆਦੀ ਵਿਕਾਰ ਅਹੰਤਾ ਰੂਪੀ ਤਾਪ ਸੰਯੁਕਤ ਸਭੀ ਨਾਸ ਹੋ ਜਾਤੇ ਹੈਂ॥੧॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਦੁੱਖ ਕਲੇਸ਼ ਲੋਭ ਮੋਹ ਹਉਮੈ ਦਾ ਤਾਪ-(ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕਲਿ = ਦੁੱਖ, ਝਗੜੇ। ਬਿਨਸਿ ਜਾਇ = ਨਾਸ ਹੋ ਜਾਂਦਾ ਹੈ (ਇਕ-ਵਚਨ)। ਅਹੰ = ਹਉਮੈ ॥੧॥ ਰਹਾਉ ॥

SikhNet (Spanish)el conflicto, el sufrimiento, la avaricia y el apego emocional, serán disipados y la fiebre del egoísmo se quitará. (1-Pausa)

ਆਪੁ ਤਿਆਗਿ, ਸੰਤ ਚਰਨ ਲਾਗਿ; ਮਨੁ ਪਵਿਤੁ. ਜਾਹਿ ਪਾਪ ॥੧॥

aap tiaag, sant charan laag; man pavit. jaeh paap |1|

Sant Singh KhalsaRenounce your selfishness, and grasp the feet of the Saints; your mind shall be sanctified, and your sins shall be taken away. ||1||
Manmohan SinghShedding thy self-conceit and repairing to the saints feet, thy soul shall be sanctified and thy sins shall be washed off.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਛੱਡਣ ਅਤੇ ਸਾਧੂਆਂ ਦੇ ਪੈਰੀ ਪੈਣ ਦੁਆਰਾ, ਤੇਰੀ ਆਤਮਾ ਪਾਵਨ ਪੁਨੀਤ ਹੋ ਜਾਵੇਗੀ ਅਤੇ ਤੇਰੇ ਕਸਮਲ ਧੋਤੇ ਜਾਣਗੇ।
Fareedkot Teekaਤਾਂ ਤੇ ਆਪਾ ਭਾਵ ਤਿਆਗ ਕਰ ਸੰਤੋਂ ਕੀ ਚਰਨੀਂ ਲਾਗੁ। ਹੇ ਭਾਈ! ਇਸੀ ਕਰ ਤੇਰਾ ਮਨ ਪਵਿਤ੍ਰ ਹੋ ਜਾਵੇਗਾ ਔਰ ਸਰਬ ਪਾਪ ਦੂਰ ਹੋ ਜਾਵੇਂਗੇ॥੧॥☬ਐਸੀ ਬੇਨਤੀ ਕਰੇ:
Prof. Sahib Singhਆਪਾ-ਭਾਵ ਛੱਡ ਦੇਹ, ਸੰਤ ਜਨਾਂ ਦੇ ਚਰਨਾਂ ਵਿਚ ਟਿਕਿਆ ਰਹੁ। (ਇਸ ਤਰ੍ਹਾਂ) ਮਨ ਪਵਿੱਤਰ (ਹੋ ਜਾਂਦਾ ਹੈ, ਅਤੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਆਪੁ = ਆਪਾ-ਭਾਵ। ਜਾਹਿ = ਦੂਰ ਹੋ ਜਾਂਦੇ ਹਨ (ਬਹੁ-ਵਚਨ) ॥੧॥

SikhNet (Spanish)Renuncia a tu egoísmo y aférrate a los Pies de los Santos, tu mente será santificada y la consecuencia de tus faltas será borrada. (1)

ਨਾਨਕੁ ਬਾਰਿਕੁ ਕਛੂ. ਨ ਜਾਨੈ; ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥

naanak baarik kachhoo. na jaanai; raakhan kau prabh maaee baap |2|1|14|

Sant Singh KhalsaNanak, the child, does not know anything at all. O God, please protect me; You are my Mother and Father. ||2||1||14||
Manmohan SinghNanak, Thy child, knows nothing; protect Thou me, O Lord, my Mother as also my Father.
Manmohan Singh (Punjabi)ਨਾਨਕ, ਤੇਰਾ ਬੱਚਾ, ਕੁਝ ਭੀ ਨਹੀਂ ਜਾਣਦਾ, ਮੇਰੀ ਰੱਖਿਆ ਕਰ, ਹੇ ਮੇਰੇ ਸੁਆਮੀ ਕਿਉਂ ਜੋ ਤੂੰ ਮੇਰੀ ਮਾਤਾ ਭੀ ਹੈ ਅਤੇ ਪਿਤਾ ਵੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਮੈਂ ਆਪ ਕਾ ਬਾਲਕਾ ਜਪੁ ਤਪੁ ਆਦੀ ਕਛੁ ਸਾਧਨੁ ਨਹੀਂ ਜਾਨਤਾ ਹਾਂ, ਆਪ ਮੇਰੇ ਰਖਨੇ ਕੋ ਮਾਤਾ ਪਿਤਾ ਰੂਪ ਹੈਂ॥੨॥੧॥੧੪॥☬ਸੰਤੋਂ ਕੀ ਚਰਨ ਰੇਨ ਮਾਂਗਤੇ ਹੂਏ ਵਾਹਿਗੁਰੂ ਆਗੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ (ਤਾਂ ਪ੍ਰਭੂ ਦਾ ਇਕ) ਅੰਞਾਣ ਬੱਚਾ (ਇਹਨਾਂ ਵਿਕਾਰਾਂ ਤੋਂ ਬਚਣ ਦਾ) ਕੋਈ ਢੰਗ ਨਹੀਂ ਜਾਣਦਾ। ਪ੍ਰਭੂ ਆਪ ਹੀ ਬਚਾ ਸਕਣ ਵਾਲਾ ਹੈ, ਉਹ ਪ੍ਰਭੂ ਹੀ (ਨਾਨਕ ਦਾ) ਮਾਂ ਪਿਉ ਹੈ ॥੨॥੧॥੧੪॥

ਪਦ ਅਰਥ ਬਾਰਿਕੁ = ਅੰਞਾਣ ਬੱਚਾ। ਨ ਜਾਣੈ = ਨਹੀਂ ਜਾਣਦਾ। ਰਾਖਨ ਕਉ = ਰੱਖਿਆ ਕਰ ਸਕਣ ਵਾਲਾ। ਮਾਈ = ਮਾਂ ॥੨॥੧॥੧੪॥

SikhNet (Spanish)Dice Nanak, el niño no sabe nada, oh Dios por Caridad protégeme, pues Tú eres mi Padre y Madre. (2-1-14)

Open this shabad →

Shabad Guru Arjan Dev Ji Raag Prabhaatee

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਚਰਨ ਕਮਲ ਸਰਨਿ ਟੇਕ ॥

charan kamal saran ttek |

Sant Singh KhalsaI have taken the Shelter and Support of the Lord's Lotus Feet.
Manmohan SinghI am blessed with the protection and support of the Lord's lotus feet.
Manmohan Singh (Punjabi)ਮੈਨੂੰ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਅਤੇ ਆਸਰਾ ਹੈ।
Fareedkot Teekaਹੇ ਵਾਹਿਗੁਰੂ! ਤੇਰੇ ਚਰਨ ਕਮਲੋਂ ਕੀ ਮਨ ਤਨ ਕਰ ਮੈਂ ਸਰਨ ਹੂੰ॥
Prof. Sahib Singh(ਤੇਰੇ) ਸੋਹਣੇ ਚਰਨਾਂ ਦੀ ਸਰਨ ਹੀ (ਜੀਵਾਂ ਵਾਸਤੇ) ਆਸਰਾ ਹੈ।

ਪਦ ਅਰਥ ਟੇਕ = ਆਸਰਾ।

SikhNet (Spanish)He tomado el Refugio y el Soporte de los Pies de Loto De Dios.

ਊਚ ਮੂਚ ਬੇਅੰਤੁ ਠਾਕੁਰੁ; ਸਰਬ ਊਪਰਿ. ਤੁਹੀ ਏਕ ॥੧॥ ਰਹਾਉ ॥

aooch mooch beant tthaakur; sarab aoopar. tuhee ek |1| rahaau |

Sant Singh KhalsaYou are Lofty and Exalted, Grand and Infinite, O my Lord and Master; You alone are above all. ||1||Pause||
Manmohan SinghLofty, grand and infinite are Thou, O my Lord. Thou alone are over and above all. Pause.
Manmohan Singh (Punjabi)ਬੁਲੰਦ, ਵੱਡਾ ਅਤੇ ਅਨੰਤ ਹੈ ਤੂੰ ਹੇ ਮੇਰੇ ਪ੍ਰਭੂ! ਕੇਵਲ ਤੂੰ ਹੀ ਸਾਰਿਆਂ ਦੇ ਉਤੋਂ ਦੀ ਹੈ ਠਹਿਰਾਉ।
Fareedkot Teekaਹੇ ਸਰਬ ਤੇ ਊਚਿਓਂ ਸੇ ਊਚੇ ਬਿਅੰਤ ਠਾਕੁਰ! ਸਰਬ ਕੇ ਉਪਰ ਏਕ ਤੂੰ ਹੀ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਸਭ ਜੀਵਾਂ ਦੇ ਉੱਤੇ ਇਕ ਤੂੰ ਹੀ (ਰਾਖਾ) ਹੈਂ। ਤੂੰ ਬੇਅੰਤ ਉੱਚਾ ਮਾਲਕ ਹੈਂ, ਤੂੰ ਬੇਅੰਤ ਵੱਡਾ ਮਾਲਕ ਹੈਂ ॥੧॥ ਰਹਾਉ ॥

ਪਦ ਅਰਥ ਮੂਚ = ਵੱਡਾ ॥੧॥ ਰਹਾਉ ॥

SikhNet (Spanish)Eres Grandioso, Exaltado e Infinito, oh mi Señor Maestro, sólo Tú estás arriba de todo. (1-Pausa)

ਪ੍ਰਾਨ ਅਧਾਰ ਦੁਖ ਬਿਦਾਰ; ਦੈਨਹਾਰ ਬੁਧਿ ਬਿਬੇਕ ॥੧॥

praan adhaar dukh bidaar; dainahaar budh bibek |1|

Sant Singh KhalsaHe is the Support of the breath of life, the Destroyer of pain, the Giver of discriminating understanding. ||1||
Manmohan SinghGod is the prop of life, the Destroyer of distress and the Giver of discerning intellect.
Manmohan Singh (Punjabi)ਹਰ ਜਿੰਦਗੀ ਦਾ ਆਸਰਾ, ਕਲੇਸ਼ ਕੱਟਣਹਾਰ ਅਤੇ ਪ੍ਰਬੀਨ ਅਕਲ ਦੇਣ ਵਾਲਾ ਹੈ, ਵਾਹਿਗੁਰੂ।
Fareedkot Teekaਪ੍ਰਾਣੋਂ ਕਾ ਆਸਰਾ ਰੂਪ ਔ ਦੁਖੋਂ ਕੇ ਦੂਰ ਕਰਨੇਹਾਰੇ ਬੁਧੀ ਔ ਬਿਬੇਕ ਆਪ ਹੀ ਦੇਨਹਾਰ ਹੋ॥੧॥
Prof. Sahib Singhਹੇ ਪ੍ਰਭੂ! (ਤੂੰ ਸਭ ਜੀਵਾਂ ਦੀ) ਜਿੰਦ ਦਾ ਆਸਰਾ ਹੈਂ, ਤੂੰ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲਾ ਹੈਂ, ਤੂੰ (ਜੀਵਾਂ ਨੂੰ) ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੇਣ ਵਾਲਾ ਹੈਂ ॥੧॥

ਪਦ ਅਰਥ ਅਧਾਰ = ਆਸਰਾ। ਦੁਖ ਬਿਦਾਰ = ਦੁੱਖਾਂ ਦਾ ਨਾਸ ਕਰਨ ਵਾਲਾ। ਦੈਨਹਾਰ = ਦੇ ਸਕਣ ਵਾਲਾ। ਬਿਬੇਕ = (ਚੰਗੇ ਮੰਦੇ ਕੰਮ ਦੀ) ਪਰਖ ॥੧॥

SikhNet (Spanish)Él es el Soporte de la Respiración de la vida, el Destructor del dolor, el Dador del Entendimiento Discriminador. (1)

ਨਮਸਕਾਰ ਰਖਨਹਾਰ; ਮਨਿ ਅਰਾਧਿ ਪ੍ਰਭੂ ਮੇਕ ॥

namasakaar rakhanahaar; man araadh prabhoo mek |

Sant Singh KhalsaSo bow down in respect to the Savior Lord; worship and adore the One God.
Manmohan SinghWithin Thy mind, contemplate thou, the one Lord, the Saviour, who is worthy of obeisance.
Manmohan Singh (Punjabi)ਆਪਣੇ ਚਿੱਤ ਅੰਦਰ ਤੂੰ ਰੱਖਣਹਾਰ ਅਦੁੱਤੀ ਸੁਆਮੀ ਦਾ ਸਿਮਰਨ ਕਰ ਜੋ ਪ੍ਰਨਾਮ ਕਰਨ ਯੋਗ ਹੈ।
Fareedkot Teekaਤਾਂ ਤੇ ਹੇ ਮੇਰੀ ਰਖਿਆ ਕਰਨੇਹਾਰੇ ਪ੍ਰਭੂ ਏਕ ਵਾਹਿਗੁਰੂ! ਮੈਂ ਤੁਝ ਕੋ ਨਮਸਕਾਰ ਕਰ ਕੇ ਮਨ ਮੇਂ ਸਦਾ ਅਰਾਧਤਾ ਹੂੰ॥
Prof. Sahib Singhਸਿਰਫ਼ (ਉਸ) ਪ੍ਰਭੂ ਨੂੰ ਹੀ (ਆਪਣੇ) ਮਨ ਵਿਚ ਸਿਮਰਿਆ ਕਰੋ, ਉਸ ਸਭ ਦੀ ਰਖਿਆ ਕਰ ਸਕਣ ਵਾਲੇ ਨੂੰ ਸਿਰ ਨਿਵਾਇਆ ਕਰੋ।

ਪਦ ਅਰਥ ਮਨਿ = ਮਨ ਵਿਚ। ਅਰਾਧਿ = ਆਰਾਧਨ ਕਰੋ। ਮੇਕ = ਇਕ, ਸਿਰਫ਼।

SikhNet (Spanish)Póstrate entonces en respeto ante el Señor Salvador, alaba y adora al Dios Único.

ਸੰਤ ਰੇਨੁ. ਕਰਉ ਮਜਨੁ; ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥

sant ren. krau majan; naanak paavai sukh anek |2|2|15|

Sant Singh KhalsaBathing in the dust of the feet of the Saints, Nanak is blessed with countless comforts. ||2||2||15||
Manmohan SinghBathing in the dust of the saints feet, Nanak is blessed with good many comforts.
Manmohan Singh (Punjabi)ਸਾਧੂਆਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕਰਨ ਦੁਆਰਾ, ਨਾਨਕ ਨੂੰ ਘਣੇਰੇ ਹੀ ਆਰਾਮ ਪ੍ਰਾਪਤ ਹੋ ਗਏ ਹਨ।
Fareedkot Teekaਤੇਰੇ ਸੰਤ ਜਨੋਂ ਕੀ ਚਰਨ ਧੂੜੀ ਬੀਚ ਮੈਂ ਇਸ਼ਨਾਨ ਕਰੋਂ, ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਤੇ ਮੇਰਾ ਮਨ ਅਨੇਕ ਸੁਖ ਪਾਵੈ। ਭਾਵ ਇਹ ਹੈ ਕਿਰਪਾ ਕਰ ਕੇ ਹਮ ਕੋ ਅਪਨੇ ਸੰਤੋਂ ਕੀ ਚਰਨ ਰੇਨ ਬਖਸ਼ੀਏ॥੨॥੨॥੧੫॥☬ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੀ ਪਾਤਿਸ਼ਾਹੀ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਮੈਂ (ਉਸ ਪ੍ਰਭੂ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ। (ਜਿਹੜਾ ਮਨੁੱਖ ਸੰਤ-ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਹੈ, ਉਹ) ਅਨੇਕਾਂ ਸੁਖ ਹਾਸਲ ਕਰ ਲੈਂਦਾ ਹੈ ॥੨॥੨॥੧੫॥

ਪਦ ਅਰਥ ਰੇਨੁ = ਚਰਨ-ਧੂੜ। ਕਰਉ = ਕਰਉਂ, ਮੈਂ ਕਰਦਾ ਹਾਂ। ਮਜਨੁ = ਇਸ਼ਨਾਨ। ਨਾਨਕ = ਹੇ ਨਾਨਕ! ਪਾਵੈ = ਹਾਸਲ ਕਰਦਾ ਹੈ ॥੨॥੨॥੧੫॥

SikhNet (Spanish)Bañándose en el Polvo de los Pies de los Santos, Nanak ha sido bendecido con incontables comodidades. (2-2-15)

Open this shabad →

Ang 1341 of 1430