ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਤੁਝ ਬਿਨੁ; ਕਵਨੁ ਰੀਝਾਵੈ. ਤੋਹੀ ॥
tujh bin; kavan reejhaavai. tohee |
Sant Singh KhalsaWho can please You, except You Yourself?
Manmohan SinghWithout Thee who can please Thee?
Manmohan Singh (Punjabi)ਤੇਰੇ ਬਗੈਰ ਤੈਨੂੰ ਕੌਣ ਖੁਸ਼ ਕਰ ਸਕਦਾ ਹੈ?
Fareedkot Teekaਤੇਰੀ ਕ੍ਰਿਪਾ ਸੇ ਬਿਨਾਂ ਤੇਰੇ ਕੋ ਕੌਨ ਪ੍ਰਸੰਨ ਕਰੇ, ਭਾਵ ਏਹ ਕਿ ਸਰਬ ਪਦਾਰਥ ਤੇਰੇ ਰਚੇ ਹੂਏ ਹੈਂ। ਤਿਨ ਕੋ ਦੇ ਕਰ ਤੇਰੀ ਪ੍ਰਸਿੰਨਤਾ ਕੋਈ ਕੈਸੇ ਕਹੇ॥
Prof. Sahib Singhਹੇ ਪ੍ਰਭੂ! ਤੇਰਾ (ਸੋਹਣਾ ਸਰਬ-ਵਿਆਪਕ) ਰੂਪ ਵੇਖ ਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ।ਪਦ ਅਰਥ ਤੁਝ ਬਿਨੁ = ਤੈਥੋਂ ਬਿਨਾ, ਤੇਰੀ ਕਿਰਪਾ ਤੋਂ ਬਿਨਾ। ਰੀਝਾਵੈ = ਪ੍ਰਸੰਨ ਕਰੇ। ਤੋਹੀ = ਤੈਨੂੰ।
SikhNet (Spanish)¿Quién Te puede complacer sin que Tú Mismo le des el Poder de hacerlo, oh Dios?
ਤੇਰੋ ਰੂਪੁ; ਸਗਲ ਦੇਖਿ ਮੋਹੀ ॥੧॥ ਰਹਾਉ ॥
tero roop; sagal dekh mohee |1| rahaau |
Sant Singh KhalsaGazing upon Your Beauteous Form, all are entranced. ||1||Pause||
Manmohan SinghBy beholding Thine beauty everyone is fascinated. Pause.
Manmohan Singh (Punjabi)ਤੇਰੇ ਸੁਹੱਪਣ ਤੱਕ ਕੇ, ਹਰ ਕੋਈ ਫ਼ਰੇਫ਼ਤਾ ਹੋ ਗਿਆ ਹੈ। ਠਹਿਰਾਉ।
Fareedkot Teekaਸਰਬ ਸ੍ਰਿਸਟੀ ਕੋ ਤੇਰਾ ਸਰੂਪ ਦੇਖ ਕਰ ਮੇਰੀ ਬੁਧੀ ਮੋਹਤ ਹੋ ਰਹੀ ਹੈ॥੧॥ ਰਹਾਉ ॥
Prof. Sahib Singhਤੇਰੀ ਮਿਹਰ ਤੋਂ ਬਿਨਾ ਤੈਨੂੰ ਕੋਈ ਜੀਵ ਪ੍ਰਸੰਨ ਨਹੀਂ ਕਰ ਸਕਦਾ ॥੧॥ ਰਹਾਉ ॥ਪਦ ਅਰਥ ਸਗਲ = ਸਾਰੀ ਲੁਕਾਈ। ਮੋਹੀ = ਮਸਤ ਹੋ ਜਾਂਦੀ ਹੈ ॥੧॥ ਰਹਾਉ ॥
SikhNet (Spanish)Tu Misma Belleza Incomparable es lo que ha encantado a todos y los ha separado de Ti. (1-Pausa)
ਸੁਰਗ ਪਇਆਲ ਮਿਰਤ ਭੂਅ ਮੰਡਲ; ਸਰਬ ਸਮਾਨੋ ਏਕੈ ਓਹੀ ॥
surag peaal mirat bhooa manddal; sarab samaano ekai ohee |
Sant Singh KhalsaIn the heavenly paradise, in the nether regions of the underworld, on the planet earth and throughout the galaxies, the One Lord is pervading everywhere.
Manmohan SinghIn paradise the under world, the mortal world and the solar system that One Lord is contained every where.
Manmohan Singh (Punjabi)ਬਹਿਸ਼ਤ, ਪਾਤਾਲ, ਮਾਤਲੋਕ ਅਤੇ ਬ੍ਰਹਮੰਡ ਵਿੱਚ, ਸਾਰੇ ਉਹ ਇਕ ਪ੍ਰਭੂ ਰਮਿਆ ਹੋਇਆ ਹੈ।
Fareedkot Teekaਸੁਰਗ, ਪਤਾਲ, (ਮਿਰਤ ਭੂਅ) ਏਹ ਮੱਧ ਕਾ ਲੋਕ, ਇਨ ਉਪਲਖਤ ਜਿਤਨਾ ਮੰਡਲ ਮਾਤ੍ਰ ਪਰਪੰਚ ਹੈ ਏਕ ਤੂੰ ਸਰਬ ਮੇਂ ਸਮਾਇ ਰਹਾ ਹੈਂ। (ਓਹੀ) ਓਹੁ ਵਹੁ ਤੂੰ ਜਿਸ ਤੈਨੇ ਅਪਨੀ ਸਕਤੀ ਦੁਆਰੇ ਜਗਤ ਰਚਾ ਹੈ॥
Prof. Sahib Singh(ਹੇ ਭਾਈ!) ਸੁਰਗ-ਲੋਕ, ਪਾਤਾਲ-ਲੋਕ, ਮਾਤ-ਲੋਕ ਸਾਰਾ ਬ੍ਰਹਮੰਡ, ਸਭਨਾਂ ਵਿਚ ਇਕ ਉਹ ਪਰਮਾਤਮਾ ਹੀ ਸਮਾਇਆ ਹੋਇਆ ਹੈ।ਪਦ ਅਰਥ ਪਇਆਲ = ਪਾਤਾਲ। ਮਿਰਤ = ਮਾਤ ਲੋਕ। ਭੂਅ ਮੰਡਲ = ਭੂਮੀ ਦੇ ਮੰਡਲ, ਧਰਤੀਆਂ ਦੇ ਚੱਕਰ, ਸਾਰੇ ਬ੍ਰਹਮੰਡ। ਏਕੈ ਓਹੀ = ਇਕ ਉਹ ਪਰਮਾਤਮਾ ਹੀ।
SikhNet (Spanish)En los cielos, en las obscuridades, en el mundo de los mortales y en el Universo entero, Tú, el Uno, prevaleces.
ਸਿਵ ਸਿਵ ਕਰਤ, ਸਗਲ ਕਰ ਜੋਰਹਿ; ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥
siv siv karat, sagal kar joreh; sarab meaa tthaakur teree dohee |1|
Sant Singh KhalsaEveryone calls upon You with their palms pressed together, saying, "Shiva, Shiva". O Merciful Lord and Master, everyone cries out for Your Help. ||1||
Manmohan SinghFolding their hands, all repeat Thy Name O Lord God, Merciful to one and all and cry for Thy help.
Manmohan Singh (Punjabi)ਹੇ ਸਭ ਉਤੇ ਮਿਹਰਬਾਨ ਵਾਹਿਗੁਰੂ ਸੁਆਮੀ ਆਪਣੇ ਹੱਥ ਜੋੜ ਕੇ ਸਾਰੇ ਨਾਮ ਉਚਾਰਦੇ ਹਨ, ਅਤੇ ਤੇਰੀ ਸਹਾਇਤਾ ਲਈ ਪੁਕਾਰਦੇ ਹਨ।
Fareedkot Teekaਹੇ (ਸਿਵ) ਕਲਿਆਣ ਰੂਪ! ਜੋ ਤੇਰੇ ਆਗੇ ਹਾਥ ਜੋੜਤੇ ਹੈਂ ਤਿਨ ਸਭ ਕੋ ਤੂੰ ਕਲਿਆਣ ਰੂਪ ਕਰ ਲੇਤਾ ਹੈਂ। ਹੇ ਠਾਕੁਰ ਸਰਬ ਊਪਰ ਦਯਾ ਕਰਨੇ ਵਾਲੇ! ਤੇਰੀ ਭਾਵਨਾ ਰੂਪੀ ਦੋਹੀ ਅਰਥਾਤ ਆਨ ਮਾਨ ਰਹੇ ਹੈਂ॥੧॥
Prof. Sahib Singhਹੇ ਸਭ ਉਤੇ ਦਇਆ ਕਰਨ ਵਾਲੇ ਸਭ ਦੇ ਠਾਕੁਰ! ਸਾਰੇ ਜੀਵ ਤੈਨੂੰ 'ਸੁਖਾਂ ਦਾ ਦਾਤਾ' ਆਖ ਆਖ ਕੇ (ਤੇਰੇ ਅੱਗੇ) ਦੋਵੇਂ ਹੱਥ ਜੋੜਦੇ ਹਨ, ਤੇ ਤੇਰੇ ਦਰ ਤੇ ਹੀ ਸਹਾਇਤਾ ਲਈ ਪੁਕਾਰ ਕਰਦੇ ਹਨ ॥੧॥ਪਦ ਅਰਥ ਸਿਵ = ਸ਼ਿਵ, ਕਲਿਆਣ-ਸਰੂਪ। ਕਰ = ਦੋਵੇਂ ਹੱਥ {'ਕਰੁ' ਇਕ-ਵਚਨ, 'ਕਰ' ਬਹੁ-ਵਚਨ}। ਸਰਬ ਮਇਆ = ਹੇ ਸਭ ਉਤੇ ਦਇਆ ਕਰਨ ਵਾਲੇ! ਦੋਹੀ = ਦੁਹਾਈ, ਸਹਾਇਤਾ ਵਾਸਤੇ ਪੁਕਾਰ। ਮਇਆ = ਦਇਆ ॥੧॥
SikhNet (Spanish)Te llaman Shiva y con las manos en oración, piden por Tu Misericordia.(1)
ਪਤਿਤ. ਪਾਵਨ, ਠਾਕੁਰ ਨਾਮੁ ਤੁਮਰਾ; ਸੁਖਦਾਈ ਨਿਰਮਲ ਸੀਤਲੋਹੀ ॥
patit. paavan, tthaakur naam tumaraa; sukhadaaee niramal seetalohee |
Sant Singh KhalsaYour Name, O Lord and Master, is the Purifier of sinners, the Giver of peace, immaculate, cooling and soothing.
Manmohan SinghO my Master, the giver of peace the blot-less the cool, Thy Name is the Purifier of sinners.
Manmohan Singh (Punjabi)ਹੈ ਆਰਾਮ ਬਖਸ਼ਣਹਾਰ ਬੇਦਾਗ ਅਤੇ ਠੰਢੇਠਾਰ ਮੇਰੇ ਮਾਲਕ, ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Fareedkot Teekaਹੇ ਠਾਕਰ! ਪਾਪੀਓਂ ਕੇ ਪਵਿਤ੍ਰ ਕਰਨ ਵਾਲਾ ਤੁਮਾਰਾ ਨਾਮ ਹੈ ਔਰ ਸੁਖਦਾਈ ਹੈ, ਨਿਰਮਲ ਕਰਨੇ ਵਾਲਾ ਹੈ, ਪੁਨਾ (ਸੀਤਲੋਹੀ) ਓਹੀ ਤੇਰਾ ਨਾਮ ਸਾਂਤੀ ਕਰਨੇ ਵਾਲਾ ਹੈ॥
Prof. Sahib Singhਹੇ ਠਾਕੁਰ! ਤੇਰਾ ਨਾਮ ਹੈ 'ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ'। ਤੂੰ ਸਭ ਨੂੰ ਸੁਖ ਦੇਣ ਵਾਲਾ ਹੈਂ, ਤੂੰ ਪਵਿੱਤਰ ਹਸਤੀ ਵਾਲਾ ਹੈਂ, ਤੂੰ ਸ਼ਾਂਤੀ-ਸਰੂਪ ਹੈਂ।ਪਦ ਅਰਥ ਪਤਿਤ ਪਾਵਨੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਸੀਤਲੋਹੀ = ਸ਼ਾਂਤੀ ਸਰੂਪ।
SikhNet (Spanish)Tú eres llamado el Purificador de los que viven en el error, oh Tú, Dador de Alegrías, Inmaculado y Radiante.
ਗਿਆਨ ਧਿਆਨ ਨਾਨਕ ਵਡਿਆਈ; ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥
giaan dhiaan naanak vaddiaaee; sant tere siau gaal galohee |2|8|129|
Sant Singh KhalsaO Nanak, spiritual wisdom, meditation and glorious greatness come from dialogue and discourse with Your Saints. ||2||8||129||
Manmohan SinghNanak Divine comprehension meditation and glory abide in having discourse with Thine Saints
Manmohan Singh (Punjabi)ਨਾਨਕ, ਬ੍ਰਹਮ-ਗਿਆਤ, ਸਿਮਰਨ ਅਤੇ ਮਾਨ-ਪ੍ਰਤਿਸ਼ਟ ਤੇਰੇ ਸਾਧੂੰਆਂ ਨਾਲ ਧਰਮ-ਵਾਰਤਾ ਕਰਨ ਵਿੱਚ ਵਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰੇ ਸੰਤੋਂ ਸੇ (ਗਾਲ) ਬਾਤ (ਗਲੋਹੀ) ਕਰਨੀ ਹੈ, ਸੋ ਗਿਆਨ ਅਰ ਧਿਆਨ ਤਥਾ ਵਡਿਆਈ ਸਰਬ ਇਸੀ ਮੇਂ ਹੈ। (ਗਲੋਹੀ) ਪਹਾੜ ਕੀ ਭਾਖਾ ਹੈ॥੨॥੮॥੧੨੯॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਸੰਤ ਜਨਾਂ ਨਾਲ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੀ (ਤੇਰੇ ਸੇਵਕਾਂ ਵਾਸਤੇ) ਗਿਆਨ-ਚਰਚਾ ਹੈ, ਸਮਾਧੀਆਂ ਹੈ, (ਲੋਕ ਪਰਲੋਕ ਦੀ) ਇੱਜ਼ਤ ਹੈ ॥੨॥੮॥੧੨੯॥ਪਦ ਅਰਥ ਸਿਉ = ਨਾਲ। ਗਾਲ ਗਲੋਹੀ = ਗੱਲਾਂ ਬਾਤਾਂ ॥੨॥
SikhNet (Spanish)Oh, dice Nanak, en esto está la Sabiduría, la Meditación y la Gloria; que uno mantenga siempre el diálogo con los Santos del Señor.(2-8-129)