ੴ

ਸਿੱਖਬਾਣੀ · SikhBani

Ang 207

Sri Guru Granth Sahib · Raag Gauree · 4 shabads, 35 lines
Translations
Shabad Guru Arjan Dev Ji Raag Gauree continued from Ang 206

ਬਰਨਿ ਨ ਸਾਕਉ. ਤੁਮਰੇ ਰੰਗਾ; ਗੁਣ ਨਿਧਾਨ ਸੁਖਦਾਤੇ ॥

baran na saakau. tumare rangaa; gun nidhaan sukhadaate |

Sant Singh KhalsaI cannot describe Your Manifestations, O Treasure of Excellence, O Giver of peace.
Manmohan SinghI cannot describe Thine manifestations, O Treasure of Merits and Bestower of Peace.
Manmohan Singh (Punjabi)ਮੈਂ ਤੇਰੇ ਕੌਤਕ ਬਿਆਨ ਨਹੀਂ ਕਰ ਸਕਦਾ ਹੈ ਖੁਬੀਆਂ ਦੇ ਖ਼ਜ਼ਾਨੇ ਅਤੇ ਠੰਡ-ਚੈਨ ਬਖਸ਼ਣਹਾਰ।
Fareedkot Teekaਹੇ ਗੁਨੋਂ ਕੇ ਖਜਾਨੇ ਸੁਖ ਕੇ ਦਾਤੇ! ਤੇਰੇ ਰੰਗੋਂ ਕੋ ਮੈਂ ਕਹਿ ਨਹੀਂ ਸਕਤਾ ਹਾਂ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਹੇ ਸੁਖ ਦੇਣ ਵਾਲੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ।

ਪਦ ਅਰਥ ਰੰਗਾ = ਚੋਜ। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ!

SikhNet (Spanish)No puedo describir Tus Maneras, oh Tesoro de Virtud, Dador de Paz.

ਅਗਮ ਅਗੋਚਰ ਪ੍ਰਭ ਅਬਿਨਾਸੀ; ਪੂਰੇ ਗੁਰ ਤੇ. ਜਾਤੇ ॥੨॥

agam agochar prabh abinaasee; poore gur te. jaate |2|

Sant Singh KhalsaGod is Inaccessible, Incomprehensible and Imperishable; He is known through the Perfect Guru. ||2||
Manmohan SinghThe Unapproachable, Incomprehensible and Imperishable Lord is known through the Perfect Guru.
Manmohan Singh (Punjabi)ਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰੇ ਅਤੇ ਸਦੀਵੀ ਸੁਰਜੀਤ ਸੁਆਮੀ ਨੂੰ ਪੂਰਨ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ।
Fareedkot Teekaਹੇ ਮਨ ਬਾਣੀ ਸੇ ਪਰੇ ਅਬਿਨਾਸੀ ਪ੍ਰਭੂ! ਤੁਮ ਪੂਰੇ ਗੁਰੋਂ ਸੇ ਜਾਨੇ ਹੋ॥੨॥
Prof. Sahib Singhਹੇ ਅਪਹੁੰਚ ਪ੍ਰਭੂ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਅਬਿਨਾਸੀ ਪ੍ਰਭੂ! ਪੂਰੇ ਗੁਰੂ ਦੀ ਰਾਹੀਂ ਹੀ ਤੇਰੇ ਨਾਲ ਡੂੰਘੀ ਸਾਂਝ ਪੈ ਸਕਦੀ ਹੈ ॥੨॥

ਪਦ ਅਰਥ ਗੁਰ ਤੇ = ਗੁਰੂ ਤੋਂ। ਜਾਤੇ = ਪਛਾਣਿਆ ॥੨॥

SikhNet (Spanish)Te conozco a través del Perfecto Guru, oh Señor mío, Inefable y Eterno.(2)

ਭ੍ਰਮੁ ਭਉ ਕਾਟਿ. ਕੀਏ ਨਿਹਕੇਵਲ; ਜਬ ਤੇ ਹਉਮੈ ਮਾਰੀ ॥

bhram bhau kaatt. kee nihakeval; jab te haumai maaree |

Sant Singh KhalsaMy doubt and fear have been taken away, and I have been made pure, since my ego was conquered.
Manmohan SinghSince I have effaced my ego, God has made me pure by stilling my doubt and dread.
Manmohan Singh (Punjabi)ਜਦੋਂ ਦੀ ਮੈਂ ਆਪਣੀ ਸਵੈ-ਹੰਗਤਾ ਦੂਰ ਕੀਤੀ ਹੈ, ਮੇਰਾ ਵਹਿਮ ਤੇ ਡਰ ਨਾਸ ਕਰ ਕੇ, ਹਰੀ ਨੇ ਮੈਨੂੰ ਪਵਿਤ੍ਰ ਕਰ ਦਿਤਾ ਹੈ।
Fareedkot Teekaਜਬ ਸੇ ਹਊਮੈ ਮਾਰੀ ਤਬ ਸੇ ਭ੍ਰਮ ਔਰ ਭੈ ਕਾਟ ਕਰ ਕੇ ਗੁਰਾਂ ਨੇ ਅਤੀ ਸੁਧ ਕੀਏ ਹਾਂ॥
Prof. Sahib Singh(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਗੁਰੂ ਦੀ ਸਰਨ ਪੈ ਕੇ) ਜਦੋਂ ਤੋਂ (ਆਪਣੇ ਅੰਦਰੋਂ ਹਉਮੈ ਦੂਰ ਕਰਦੇ ਹਨ, ਗੁਰੂ ਉਹਨਾਂ ਦੀ ਭਟਕਣਾ ਤੇ ਡਰ ਦੂਰ ਕਰ ਕੇ ਉਹਨਾਂ ਨੂੰ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ।

ਪਦ ਅਰਥ ਭ੍ਰਮੁ = ਭਟਕਣਾ। ਨਿਹਕੇਵਲ = {निष्कैवल्य} ਪਵਿੱਤ੍ਰ, ਸੁੱਧ। ਜਬ ਤੇ = ਜਦੋਂ ਤੋਂ।

SikhNet (Spanish)Has purificado y encausado mi ego; mi duda y miedo se esfumaron.

ਜਨਮ ਮਰਣ ਕੋ ਚੂਕੋ ਸਹਸਾ; ਸਾਧਸੰਗਤਿ ਦਰਸਾਰੀ ॥੩॥

janam maran ko chooko sahasaa; saadhasangat darasaaree |3|

Sant Singh KhalsaMy fear of birth and death has been abolished, beholding Your Blessed Vision in the Saadh Sangat, the Company of the Holy. ||3||
Manmohan SinghBy seeing Thine sight in the Society of saints, my anxiety of birth and death is ended, O Lord.
Manmohan Singh (Punjabi)ਤੇਰੇ ਦਰਸ਼ਨ ਸਤਿ ਸੰਗਤਿ ਅੰਦਰ ਵੇਖ ਕੇ, ਮੇਰਾ ਪੈਦਾਇਸ਼ ਅਤੇ ਮੌਤ ਦਾ iਫ਼ਕਰ ਮੁਕ ਗਿਆ ਹੈ, ਹੈ ਸਾਈਂ।
Fareedkot Teekaਜਬ ਸੰਤੋਂ ਕੇ ਸੰਗ ਕਰ ਤੇਰਾ ਦਰਸਨ ਕੀਆ ਤਬ ਜਨਮ ਮਰਣ ਕਾ ਸਹਸਾ ਚੂਕ ਗਿਆ॥੩॥
Prof. Sahib Singhਸਾਧ ਸੰਗਤਿ ਵਿਚ (ਗੁਰੂ ਦੇ) ਦਰਸਨ ਦੀ ਬਰਕਤਿ ਨਾਲ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਮ ਮੁੱਕ ਜਾਂਦਾ ਹੈ ॥੩॥

ਪਦ ਅਰਥ ਕੋ = ਦਾ। ਚੂਕੋ = ਮੁੱਕ ਗਿਆ। ਦਰਸਾਰੀ = ਦਰਸਨ ਨਾਲ ॥੩॥

SikhNet (Spanish)Ahora no temo morir o nacer, habiendo tenido la Visión del Guru, oh mi Señor, en la Asamblea de los Santos. (3)

ਚਰਣ ਪਖਾਰਿ. ਕਰਉ ਗੁਰ ਸੇਵਾ; ਬਾਰਿ ਜਾਉ ਲਖ ਬਰੀਆ ॥

charan pakhaar. krau gur sevaa; baar jaau lakh bareea |

Sant Singh KhalsaI wash the Guru's Feet and serve Him; I am a sacrifice to Him, 100,000 times.
Manmohan SinghI wash the feet and perform the service of the Guru and a hundred thousand times I am a sacrifice unto Him.
Manmohan Singh (Punjabi)ਮੈਂ ਗੁਰਾਂ ਦੇ ਚਰਨ ਧੌਦਾ ਅਤੇ ਉਨ੍ਹਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਸੈਕੜੇ ਹਜ਼ਾਰ ਵਾਰੀ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਤਾਂ ਤੇ ਗੁਰੋਂ ਕੇ ਚਰਨੋਂ ਕੋ ਧੋਵਾਂ ਔਰ ਸੇਵਾ ਕਰਾਂ, ਪੁਨਾ ਲਾਖੋਂ ਵਾਰ ਵਾਰਨੇ ਜਾਤਾ ਹੂੰ॥☬ਜੇ ਕਹੇ ਵਹੁ ਗੁਰੂ ਕੌਨ ਹੈ? ਤਿਸ ਪਰ ਕਹਤੇ ਹੈਂ:
Prof. Sahib Singhਮੈਂ (ਗੁਰੂ ਦੇ) ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਮੈਂ (ਗੁਰੂ ਤੋਂ) ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ,

ਪਦ ਅਰਥ ਪਖਾਰਿ = ਪਖਾਲਿ, ਧੋ ਕੇ। ਕਰਉ = ਕਰਉਂ, ਮੈਂ ਕਰਾਂ। ਬਾਰਿ ਜਾਉ = ਮੈਂ ਕੁਰਬਾਨ ਜਾਵਾਂ। ਬਰੀਆ = ਵਾਰੀ।

SikhNet (Spanish)Lavo los Pies del Guru, lo sirvo con Amor y ofrezco mi ser en sacrificio a Él un millón de veces,

ਜਿਹ ਪ੍ਰਸਾਦਿ. ਇਹੁ ਭਉਜਲੁ ਤਰਿਆ; ਜਨ ਨਾਨਕ. ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥

jih prasaad. ihu bhaujal tariaa; jan naanak. pria sang mireea |4|7|128|

Sant Singh KhalsaBy His Grace, servant Nanak has crossed over this terrifying world-ocean; I am united with my Beloved. ||4||7||128||
Manmohan SinghBy whose grace, servant Nanak has crossed this terrible world ocean and united with the Beloved.
Manmohan Singh (Punjabi)ਜਿਨ੍ਹਾਂ ਦੀ ਦਇਆ ਦੁਆਰਾ ਨੌਕਰ ਨਾਨਕ ਨੇ ਇਹ ਭਿਆਨਕ ਸੰਸਾਰ ਸਮੁੰਦਰ ਪਾਰ ਕਰ ਲਿਆ ਹੈ ਅਤੇ ਉਹ ਆਪਣੇ ਪਿਆਰੇ ਨਾਲ ਜੁੜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੀ ਕ੍ਰਿਪਾ ਸੇ ਏਹ ਸੰਸਾਰ ਸਮੁੰਦ੍ਰ ਤਰਿਆ ਹੈ, ਹੇ ਹਰੀ! ਤੇਰੇ ਸੰਗਿ ਮਿਲਿਆ ਹਾਂ॥੪॥੭॥੧੨੮॥
Prof. Sahib Singhਹੇ ਦਾਸ ਨਾਨਕ! (ਆਖ-) ਕਿਉਂਕਿ ਉਸ (ਗੁਰੂ) ਦੀ ਕਿਰਪਾ ਨਾਲ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤੇ ਪ੍ਰੀਤਮ ਪ੍ਰਭੂ (ਦੇ ਚਰਨਾਂ) ਵਿਚ ਜੁੜ ਸਕੀਦਾ ਹੈ ॥੪॥੭॥੧੨੮॥

ਪਦ ਅਰਥ ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਭਉਜਲੁ = ਸੰਸਾਰ-ਸਮੁੰਦਰ। ਮਿਰੀਆ = ਮਿਲਿਆ ॥੪॥

SikhNet (Spanish)porque fue por su Gracia que atravesé el mar de miedo y encontré a mi Bienamado Señor. (4-7-128)

Open this shabad (11 lines, Angs 206-207) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਤੁਝ ਬਿਨੁ; ਕਵਨੁ ਰੀਝਾਵੈ. ਤੋਹੀ ॥

tujh bin; kavan reejhaavai. tohee |

Sant Singh KhalsaWho can please You, except You Yourself?
Manmohan SinghWithout Thee who can please Thee?
Manmohan Singh (Punjabi)ਤੇਰੇ ਬਗੈਰ ਤੈਨੂੰ ਕੌਣ ਖੁਸ਼ ਕਰ ਸਕਦਾ ਹੈ?
Fareedkot Teekaਤੇਰੀ ਕ੍ਰਿਪਾ ਸੇ ਬਿਨਾਂ ਤੇਰੇ ਕੋ ਕੌਨ ਪ੍ਰਸੰਨ ਕਰੇ, ਭਾਵ ਏਹ ਕਿ ਸਰਬ ਪਦਾਰਥ ਤੇਰੇ ਰਚੇ ਹੂਏ ਹੈਂ। ਤਿਨ ਕੋ ਦੇ ਕਰ ਤੇਰੀ ਪ੍ਰਸਿੰਨਤਾ ਕੋਈ ਕੈਸੇ ਕਹੇ॥
Prof. Sahib Singhਹੇ ਪ੍ਰਭੂ! ਤੇਰਾ (ਸੋਹਣਾ ਸਰਬ-ਵਿਆਪਕ) ਰੂਪ ਵੇਖ ਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ।

ਪਦ ਅਰਥ ਤੁਝ ਬਿਨੁ = ਤੈਥੋਂ ਬਿਨਾ, ਤੇਰੀ ਕਿਰਪਾ ਤੋਂ ਬਿਨਾ। ਰੀਝਾਵੈ = ਪ੍ਰਸੰਨ ਕਰੇ। ਤੋਹੀ = ਤੈਨੂੰ।

SikhNet (Spanish)¿Quién Te puede complacer sin que Tú Mismo le des el Poder de hacerlo, oh Dios?

ਤੇਰੋ ਰੂਪੁ; ਸਗਲ ਦੇਖਿ ਮੋਹੀ ॥੧॥ ਰਹਾਉ ॥

tero roop; sagal dekh mohee |1| rahaau |

Sant Singh KhalsaGazing upon Your Beauteous Form, all are entranced. ||1||Pause||
Manmohan SinghBy beholding Thine beauty everyone is fascinated. Pause.
Manmohan Singh (Punjabi)ਤੇਰੇ ਸੁਹੱਪਣ ਤੱਕ ਕੇ, ਹਰ ਕੋਈ ਫ਼ਰੇਫ਼ਤਾ ਹੋ ਗਿਆ ਹੈ। ਠਹਿਰਾਉ।
Fareedkot Teekaਸਰਬ ਸ੍ਰਿਸਟੀ ਕੋ ਤੇਰਾ ਸਰੂਪ ਦੇਖ ਕਰ ਮੇਰੀ ਬੁਧੀ ਮੋਹਤ ਹੋ ਰਹੀ ਹੈ॥੧॥ ਰਹਾਉ ॥
Prof. Sahib Singhਤੇਰੀ ਮਿਹਰ ਤੋਂ ਬਿਨਾ ਤੈਨੂੰ ਕੋਈ ਜੀਵ ਪ੍ਰਸੰਨ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਸਗਲ = ਸਾਰੀ ਲੁਕਾਈ। ਮੋਹੀ = ਮਸਤ ਹੋ ਜਾਂਦੀ ਹੈ ॥੧॥ ਰਹਾਉ ॥

SikhNet (Spanish)Tu Misma Belleza Incomparable es lo que ha encantado a todos y los ha separado de Ti. (1-Pausa)

ਸੁਰਗ ਪਇਆਲ ਮਿਰਤ ਭੂਅ ਮੰਡਲ; ਸਰਬ ਸਮਾਨੋ ਏਕੈ ਓਹੀ ॥

surag peaal mirat bhooa manddal; sarab samaano ekai ohee |

Sant Singh KhalsaIn the heavenly paradise, in the nether regions of the underworld, on the planet earth and throughout the galaxies, the One Lord is pervading everywhere.
Manmohan SinghIn paradise the under world, the mortal world and the solar system that One Lord is contained every where.
Manmohan Singh (Punjabi)ਬਹਿਸ਼ਤ, ਪਾਤਾਲ, ਮਾਤਲੋਕ ਅਤੇ ਬ੍ਰਹਮੰਡ ਵਿੱਚ, ਸਾਰੇ ਉਹ ਇਕ ਪ੍ਰਭੂ ਰਮਿਆ ਹੋਇਆ ਹੈ।
Fareedkot Teekaਸੁਰਗ, ਪਤਾਲ, (ਮਿਰਤ ਭੂਅ) ਏਹ ਮੱਧ ਕਾ ਲੋਕ, ਇਨ ਉਪਲਖਤ ਜਿਤਨਾ ਮੰਡਲ ਮਾਤ੍ਰ ਪਰਪੰਚ ਹੈ ਏਕ ਤੂੰ ਸਰਬ ਮੇਂ ਸਮਾਇ ਰਹਾ ਹੈਂ। (ਓਹੀ) ਓਹੁ ਵਹੁ ਤੂੰ ਜਿਸ ਤੈਨੇ ਅਪਨੀ ਸਕਤੀ ਦੁਆਰੇ ਜਗਤ ਰਚਾ ਹੈ॥
Prof. Sahib Singh(ਹੇ ਭਾਈ!) ਸੁਰਗ-ਲੋਕ, ਪਾਤਾਲ-ਲੋਕ, ਮਾਤ-ਲੋਕ ਸਾਰਾ ਬ੍ਰਹਮੰਡ, ਸਭਨਾਂ ਵਿਚ ਇਕ ਉਹ ਪਰਮਾਤਮਾ ਹੀ ਸਮਾਇਆ ਹੋਇਆ ਹੈ।

ਪਦ ਅਰਥ ਪਇਆਲ = ਪਾਤਾਲ। ਮਿਰਤ = ਮਾਤ ਲੋਕ। ਭੂਅ ਮੰਡਲ = ਭੂਮੀ ਦੇ ਮੰਡਲ, ਧਰਤੀਆਂ ਦੇ ਚੱਕਰ, ਸਾਰੇ ਬ੍ਰਹਮੰਡ। ਏਕੈ ਓਹੀ = ਇਕ ਉਹ ਪਰਮਾਤਮਾ ਹੀ।

SikhNet (Spanish)En los cielos, en las obscuridades, en el mundo de los mortales y en el Universo entero, Tú, el Uno, prevaleces.

ਸਿਵ ਸਿਵ ਕਰਤ, ਸਗਲ ਕਰ ਜੋਰਹਿ; ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥

siv siv karat, sagal kar joreh; sarab meaa tthaakur teree dohee |1|

Sant Singh KhalsaEveryone calls upon You with their palms pressed together, saying, "Shiva, Shiva". O Merciful Lord and Master, everyone cries out for Your Help. ||1||
Manmohan SinghFolding their hands, all repeat Thy Name O Lord God, Merciful to one and all and cry for Thy help.
Manmohan Singh (Punjabi)ਹੇ ਸਭ ਉਤੇ ਮਿਹਰਬਾਨ ਵਾਹਿਗੁਰੂ ਸੁਆਮੀ ਆਪਣੇ ਹੱਥ ਜੋੜ ਕੇ ਸਾਰੇ ਨਾਮ ਉਚਾਰਦੇ ਹਨ, ਅਤੇ ਤੇਰੀ ਸਹਾਇਤਾ ਲਈ ਪੁਕਾਰਦੇ ਹਨ।
Fareedkot Teekaਹੇ (ਸਿਵ) ਕਲਿਆਣ ਰੂਪ! ਜੋ ਤੇਰੇ ਆਗੇ ਹਾਥ ਜੋੜਤੇ ਹੈਂ ਤਿਨ ਸਭ ਕੋ ਤੂੰ ਕਲਿਆਣ ਰੂਪ ਕਰ ਲੇਤਾ ਹੈਂ। ਹੇ ਠਾਕੁਰ ਸਰਬ ਊਪਰ ਦਯਾ ਕਰਨੇ ਵਾਲੇ! ਤੇਰੀ ਭਾਵਨਾ ਰੂਪੀ ਦੋਹੀ ਅਰਥਾਤ ਆਨ ਮਾਨ ਰਹੇ ਹੈਂ॥੧॥
Prof. Sahib Singhਹੇ ਸਭ ਉਤੇ ਦਇਆ ਕਰਨ ਵਾਲੇ ਸਭ ਦੇ ਠਾਕੁਰ! ਸਾਰੇ ਜੀਵ ਤੈਨੂੰ 'ਸੁਖਾਂ ਦਾ ਦਾਤਾ' ਆਖ ਆਖ ਕੇ (ਤੇਰੇ ਅੱਗੇ) ਦੋਵੇਂ ਹੱਥ ਜੋੜਦੇ ਹਨ, ਤੇ ਤੇਰੇ ਦਰ ਤੇ ਹੀ ਸਹਾਇਤਾ ਲਈ ਪੁਕਾਰ ਕਰਦੇ ਹਨ ॥੧॥

ਪਦ ਅਰਥ ਸਿਵ = ਸ਼ਿਵ, ਕਲਿਆਣ-ਸਰੂਪ। ਕਰ = ਦੋਵੇਂ ਹੱਥ {'ਕਰੁ' ਇਕ-ਵਚਨ, 'ਕਰ' ਬਹੁ-ਵਚਨ}। ਸਰਬ ਮਇਆ = ਹੇ ਸਭ ਉਤੇ ਦਇਆ ਕਰਨ ਵਾਲੇ! ਦੋਹੀ = ਦੁਹਾਈ, ਸਹਾਇਤਾ ਵਾਸਤੇ ਪੁਕਾਰ। ਮਇਆ = ਦਇਆ ॥੧॥

SikhNet (Spanish)Te llaman Shiva y con las manos en oración, piden por Tu Misericordia.(1)

ਪਤਿਤ. ਪਾਵਨ, ਠਾਕੁਰ ਨਾਮੁ ਤੁਮਰਾ; ਸੁਖਦਾਈ ਨਿਰਮਲ ਸੀਤਲੋਹੀ ॥

patit. paavan, tthaakur naam tumaraa; sukhadaaee niramal seetalohee |

Sant Singh KhalsaYour Name, O Lord and Master, is the Purifier of sinners, the Giver of peace, immaculate, cooling and soothing.
Manmohan SinghO my Master, the giver of peace the blot-less the cool, Thy Name is the Purifier of sinners.
Manmohan Singh (Punjabi)ਹੈ ਆਰਾਮ ਬਖਸ਼ਣਹਾਰ ਬੇਦਾਗ ਅਤੇ ਠੰਢੇਠਾਰ ਮੇਰੇ ਮਾਲਕ, ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Fareedkot Teekaਹੇ ਠਾਕਰ! ਪਾਪੀਓਂ ਕੇ ਪਵਿਤ੍ਰ ਕਰਨ ਵਾਲਾ ਤੁਮਾਰਾ ਨਾਮ ਹੈ ਔਰ ਸੁਖਦਾਈ ਹੈ, ਨਿਰਮਲ ਕਰਨੇ ਵਾਲਾ ਹੈ, ਪੁਨਾ (ਸੀਤਲੋਹੀ) ਓਹੀ ਤੇਰਾ ਨਾਮ ਸਾਂਤੀ ਕਰਨੇ ਵਾਲਾ ਹੈ॥
Prof. Sahib Singhਹੇ ਠਾਕੁਰ! ਤੇਰਾ ਨਾਮ ਹੈ 'ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ'। ਤੂੰ ਸਭ ਨੂੰ ਸੁਖ ਦੇਣ ਵਾਲਾ ਹੈਂ, ਤੂੰ ਪਵਿੱਤਰ ਹਸਤੀ ਵਾਲਾ ਹੈਂ, ਤੂੰ ਸ਼ਾਂਤੀ-ਸਰੂਪ ਹੈਂ।

ਪਦ ਅਰਥ ਪਤਿਤ ਪਾਵਨੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਸੀਤਲੋਹੀ = ਸ਼ਾਂਤੀ ਸਰੂਪ।

SikhNet (Spanish)Tú eres llamado el Purificador de los que viven en el error, oh Tú, Dador de Alegrías, Inmaculado y Radiante.

ਗਿਆਨ ਧਿਆਨ ਨਾਨਕ ਵਡਿਆਈ; ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥

giaan dhiaan naanak vaddiaaee; sant tere siau gaal galohee |2|8|129|

Sant Singh KhalsaO Nanak, spiritual wisdom, meditation and glorious greatness come from dialogue and discourse with Your Saints. ||2||8||129||
Manmohan SinghNanak Divine comprehension meditation and glory abide in having discourse with Thine Saints
Manmohan Singh (Punjabi)ਨਾਨਕ, ਬ੍ਰਹਮ-ਗਿਆਤ, ਸਿਮਰਨ ਅਤੇ ਮਾਨ-ਪ੍ਰਤਿਸ਼ਟ ਤੇਰੇ ਸਾਧੂੰਆਂ ਨਾਲ ਧਰਮ-ਵਾਰਤਾ ਕਰਨ ਵਿੱਚ ਵਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰੇ ਸੰਤੋਂ ਸੇ (ਗਾਲ) ਬਾਤ (ਗਲੋਹੀ) ਕਰਨੀ ਹੈ, ਸੋ ਗਿਆਨ ਅਰ ਧਿਆਨ ਤਥਾ ਵਡਿਆਈ ਸਰਬ ਇਸੀ ਮੇਂ ਹੈ। (ਗਲੋਹੀ) ਪਹਾੜ ਕੀ ਭਾਖਾ ਹੈ॥੨॥੮॥੧੨੯॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਸੰਤ ਜਨਾਂ ਨਾਲ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੀ (ਤੇਰੇ ਸੇਵਕਾਂ ਵਾਸਤੇ) ਗਿਆਨ-ਚਰਚਾ ਹੈ, ਸਮਾਧੀਆਂ ਹੈ, (ਲੋਕ ਪਰਲੋਕ ਦੀ) ਇੱਜ਼ਤ ਹੈ ॥੨॥੮॥੧੨੯॥

ਪਦ ਅਰਥ ਸਿਉ = ਨਾਲ। ਗਾਲ ਗਲੋਹੀ = ਗੱਲਾਂ ਬਾਤਾਂ ॥੨॥

SikhNet (Spanish)Oh, dice Nanak, en esto está la Sabiduría, la Meditación y la Gloria; que uno mantenga siempre el diálogo con los Santos del Señor.(2-8-129)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਮਿਲਹੁ. ਪਿਆਰੇ ਜੀਆ ॥

milahu. piaare jeea |

Sant Singh KhalsaMeet with me, O my Dear Beloved.
Manmohan SinghMeet me thou O my hearty Beloved.
Manmohan Singh (Punjabi)ਤੂੰ ਮੈਨੂੰ ਦਰਸ਼ਨ ਦੇ ਹੇ ਮੇਰੇ ਦਿਲੀ ਪ੍ਰੀਤਮ।
Fareedkot Teekaਹੇ ਸਰਬ ਜੀਵੋਂ ਕੇ ਪਿਆਰੇ! ਮੇਰੇ ਕੋ ਮਿਲੁ॥
Prof. Sahib Singhਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ! ਮੈਨੂੰ ਮਿਲ।

ਪਦ ਅਰਥ ਪਿਆਰੇ ਜੀਆ = ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ!

SikhNet (Spanish)Ven a tomarme, oh mi Bienamado;

ਪ੍ਰਭ ਕੀਆ ਤੁਮਾਰਾ; ਥੀਆ ॥੧॥ ਰਹਾਉ ॥

prabh keea tumaaraa; theea |1| rahaau |

Sant Singh KhalsaO God, whatever You do - that alone happens. ||1||Pause||
Manmohan SinghWhatever Thou dost, O Lord that happens. Pause
Manmohan Singh (Punjabi)ਜੋ ਕੁਛ ਤੂੰ ਕਹਿੰਦਾ ਹੈਂ ਹੇ ਸਾਈਂ! ਉਹੀ ਹੁੰਦਾ ਹੈ। ਠਹਿਰਾਉ।
Fareedkot Teekaਹੇ ਪ੍ਰਭੂ! ਤੁਮਾਰਾ ਕੀਆ ਸਭ ਹੂਆ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! (ਜਗਤ ਵਿਚ) ਤੇਰਾ ਕੀਤਾ ਹੀ ਵਰਤ ਰਿਹਾ ਹੈ (ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ) ॥੧॥ ਰਹਾਉ ॥

ਪਦ ਅਰਥ ਪ੍ਰਭ = ਹੇ ਪ੍ਰਭੂ! ਥੀਆ = ਹੋ ਰਿਹਾ ਹੈ ॥੧॥ ਰਹਾਉ ॥

SikhNet (Spanish)todo lo que sucede procede de Ti. (1-Pausa)

ਅਨਿਕ ਜਨਮ ਬਹੁ ਜੋਨੀ ਭ੍ਰਮਿਆ; ਬਹੁਰਿ ਬਹੁਰਿ ਦੁਖੁ ਪਾਇਆ ॥

anik janam bahu jonee bhramiaa; bahur bahur dukh paaeaa |

Sant Singh KhalsaWandering around through countless incarnations, I endured pain and suffering in so many lives, over and over again.
Manmohan SinghWandering through many existences in several birth I suffered torture again and again.
Manmohan Singh (Punjabi)ਅਨੇਕਾਂ ਜਨਮਾਂ ਅੰਦਰ, ਬਹੁਤੀਆਂ ਜੂਨੀਆਂ ਵਿੱਚ ਭਟਕਦੇ ਹੋਏ, ਮੈਂ ਮੁੜ ਮੁੜ ਕੇ, ਤਸੀਹਾ ਕਟਿਆ ਹੈ।
Fareedkot Teekaਅਨੇਕ ਜਨਮੋਂ ਕਰ ਬਹੁਤ ਜੂਨੋਂ ਮੇਂ ਜੀਵ ਭ੍ਰਮਿਆ ਹੈ, ਯਾਂ ਤੇ ਪੁਨਾ ਪੁਨਾ ਦੁਖ ਪਾਇਆ ਹੈ॥
Prof. Sahib Singhਹੇ ਪ੍ਰਭੂ ਪਾਤਿਸ਼ਾਹ! (ਮਾਇਆ-ਗ੍ਰਸਿਆ ਜੀਵ) ਅਨੇਕਾਂ ਜਨਮਾਂ ਵਿਚ ਬਹੁਤ ਜੂਨੀਆਂ ਵਿਚ ਭਟਕਦਾ ਚਲਿਆ ਆਉਂਦਾ ਹੈ, (ਜਨਮ ਮਰਨ ਦਾ) ਦੁੱਖ ਮੁੜ ਮੁੜ ਸਹਾਰਦਾ ਹੈ।

ਪਦ ਅਰਥ ਭ੍ਰਮਿਆ = ਭਟਕਦਾ ਫਿਰਿਆ। ਬਹੁਰਿ ਬਹੁਰਿ = ਮੁੜ ਮੁੜ।

SikhNet (Spanish)He pasado a través de muchas vidas y sufrido tremendamente, una y otra vez.

ਤੁਮਰੀ ਕ੍ਰਿਪਾ ਤੇ. ਮਾਨੁਖ ਦੇਹ ਪਾਈ ਹੈ; ਦੇਹੁ ਦਰਸੁ. ਹਰਿ ਰਾਇਆ ॥੧॥

tumaree kripaa te. maanukh deh paaee hai; dehu daras. har raaeaa |1|

Sant Singh KhalsaBy Your Grace, I obtained this human body; grant me the Blessed Vision of Your Darshan, O Sovereign Lord King. ||1||
Manmohan SinghBy Thy grace, I have obtained the human body. Now grant me Thine view, O my God the King.
Manmohan Singh (Punjabi)ਤੇਰੀ ਦਇਆ ਦੁਆਰਾ ਮੈਨੂੰ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ। ਹੁਣ ਮੈਨੂੰ ਆਪਣਾ ਦੀਦਾਰ ਬਖਸ਼ ਹੈ ਮੇਰੇ ਪਾਤਸ਼ਾਹ, ਪਰਮੇਸ਼ਰ!
Fareedkot Teekaਹੇ ਹਰੀ ਰਾਜਾ! ਆਪ ਕੀ ਕ੍ਰਿਪਾ ਸੇ ਮਾਨੁਖ ਦੇਹੀ ਪਾਈ ਹੈ ਦਰਸਨ ਦੇਹੁ॥੧॥☬ਜੇ ਕਹੈ ਕਿਉਂ ਜੋਨੀ ਮੇਂ ਭਰਮਿਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤੇਰੀ ਮਿਹਰ ਨਾਲ (ਇਸ ਨੇ ਹੁਣ) ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ (ਇਸ ਨੂੰ ਆਪਣਾ) ਦਰਸਨ ਦੇਹ (ਤੇ ਇਸ ਦੀ ਵਿਕਾਰਾਂ ਵਲੋਂ ਰੱਖਿਆ ਕਰ) ॥੧॥

ਪਦ ਅਰਥ ਤੇ = ਤੋਂ, ਨਾਲ। ਦੇਹ = ਸਰੀਰ ॥੧॥

SikhNet (Spanish)Ahora he sido bendecido con el cuerpo humano, por Tu Gracia; ¡Ven a encontrarme, oh mi Rey, mi Señor! (1)

ਸੋਈ ਹੋਆ. ਜੋ ਤਿਸੁ ਭਾਣਾ; ਅਵਰੁ. ਨ ਕਿਨ ਹੀ ਕੀਤਾ ॥

soee hoaa. jo tis bhaanaa; avar. na kin hee keetaa |

Sant Singh KhalsaThat which pleases His Will has come to pass; no one else can do anything.
Manmohan SinghWhatever did please Him, that has come to pass, none wise can do anything.
Manmohan Singh (Punjabi)ਜਿਹੜਾ ਕੁਝ ਉਸ ਨੂੰ ਚੰਗਾ ਲੱਗਾ, ਉਹ ਹੋ ਆਇਆ ਹੈ, ਹੋਰ ਕੋਈ ਕੁਛ ਭੀ ਨਹੀਂ ਕਰ ਸਕਦਾ।
Fareedkot Teekaਜਿਸ ਤੈਨੇ ਉਤਪਤਿ ਕੀਆ ਹੈ, ਤਿਸ ਤੈਨੂੰ ਜੋ ਭਾਵਤਾ ਹੈ, ਸੋਈ ਹੂਆ ਔਰ ਕਿਸੇ ਨੇ ਨਹੀਂ ਕੀਤਾ ਅਰਥਾਤ ਜੀਵ ਪਰਤੰਤ੍ਰ ਹੈ॥
Prof. Sahib Singhਹੇ ਭਾਈ! ਜਗਤ ਵਿਚ ਉਹੀ ਕੁਝ ਬੀਤਦਾ ਹੈ, ਜੋ ਉਸ ਪਰਮਾਤਮਾ ਨੂੰ ਪਸੰਦ ਆਉਂਦਾ ਹੈ। ਕੋਈ ਹੋਰ ਜੀਵ (ਉਸ ਦੀ ਰਜ਼ਾ ਦੇ ਉਲਟ ਕੁਝ) ਨਹੀਂ ਕਰ ਸਕਦਾ।

ਪਦ ਅਰਥ ਤਿਸੁ = ਉਸ (ਪ੍ਰਭੂ) ਨੂੰ। ਭਾਣਾ = ਪਸੰਦ ਆਇਆ। ਕਿਨ ਹੀ = ਕਿਨਿ ਹੀ, ਕਿਸੇ ਨੇ ਹੀ।

SikhNet (Spanish)Todo lo que pasa, ha sido por Tu Voluntad; nadie pudo haber hecho nada excepto Tú.

ਤੁਮਰੈ ਭਾਣੈ. ਭਰਮਿ ਮੋਹਿ ਮੋਹਿਆ; ਜਾਗਤੁ ਨਾਹੀ. ਸੂਤਾ ॥੨॥

tumarai bhaanai. bharam mohi mohiaa; jaagat naahee. sootaa |2|

Sant Singh KhalsaBy Your Will, enticed by the illusion of emotional attachment, the people are asleep; they do not wake up. ||2||
Manmohan SinghIn thy will lured by the illusion of worldly attachment the mortal is asleep and awakens not.
Manmohan Singh (Punjabi)ਤੇਰੀ ਰਜ਼ਾ ਅੰਦਰ ਸੰਸਾਰੀ ਲਗਨ ਦੀ ਗਲਤ-ਫਹਿਮੀ ਦਾ ਬਹਿਕਾਇਆ ਹੋਇਆ ਪ੍ਰਾਣੀ ਸੁੱਤਾ ਪਿਆ ਹੈ ਤੇ ਜਾਗਦਾ ਨਹੀਂ।
Fareedkot Teekaਤੁਮਾਰੇ ਹੁਕਮ ਕੇ ਬੀਚ ਭ੍ਰਮ ਔਰ ਮੋਹ ਕਾ ਮੋਹਿਆ ਹੂਆ ਐਸਾ ਅਵਿਦਿਆ ਨਿੰਦਰਾ ਮੇਂ ਸੂਤਾ ਹੈ, ਗ੍ਯਾਨ ਜਾਗ੍ਰਤ ਵਿਖੇ ਨਹੀਂ ਜਾਗਤਾ ਹੈ॥੨॥
Prof. Sahib Singhਹੇ ਪ੍ਰਭੂ! ਜੀਵ ਤੇਰੀ ਰਜ਼ਾ ਅਨੁਸਾਰ ਹੀ ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਸਦਾ ਮੋਹ ਵਿਚ ਸੁੱਤਾ ਰਹਿੰਦਾ ਹੈ ਤੇ ਇਸ ਨੀਂਦ ਵਿਚੋਂ ਸੁਚੇਤ ਨਹੀਂ ਹੁੰਦਾ ॥੨॥

ਪਦ ਅਰਥ ਭਰਮਿ = ਭਰਮ ਵਿਚ। ਮੋਹਿ = ਮੋਹ ਵਿਚ ॥੨॥

SikhNet (Spanish)En Tu Voluntad, el mundo es tentado por la ilusión de Maya y estando dormido, no despierta.

ਬਿਨਉ ਸੁਨਹੁ. ਤੁਮ ਪ੍ਰਾਨਪਤਿ ਪਿਆਰੇ; ਕਿਰਪਾ ਨਿਧਿ ਦਇਆਲਾ ॥

binau sunahu. tum praanapat piaare; kirapaa nidh deaalaa |

Sant Singh KhalsaPlease hear my prayer, O Lord of Life, O Beloved, Ocean of mercy and compassion.
Manmohan SinghO Thou the beneficent Lord of life my Beloved the ocean of Mercy hear my supplication.
Manmohan Singh (Punjabi)ਹੇ ਤੂੰ ਜਿੰਦਜਾਨ ਦੇ ਮਿਹਰਬਾਨ ਮਾਲਕ! ਮੇਰੇ ਪ੍ਰੀਤਮ, ਦਿਆਲਤਾ ਦੇ ਸਮੰਦਰ, ਮੇਰੀ ਪ੍ਰਾਰਥਨਾ ਸ੍ਰਵਣ ਕਰ।
Fareedkot Teekaਹੇ ਪ੍ਰਾਣਪਤੀ ਪਿਆਰੇ ਕ੍ਰਿਪਾ ਨਿਧਾਨ ਦਿਆਲੂ! ਤੁਮ ਮੇਰੀ ਬੇਨਤੀ ਸ੍ਰਵਣ ਕਰੋ॥
Prof. Sahib Singhਹੇ ਮੇਰੀ ਜਿੰਦ ਦੇ ਪਤੀ! ਹੇ ਪਿਆਰੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਅਲ ਪ੍ਰਭੂ! ਤੂੰ (ਮੇਰੀ) ਬੇਨਤੀ ਸੁਣ।

ਪਦ ਅਰਥ ਬਿਨਉ = ਬੇਨਤੀ। ਪ੍ਰਾਨਪਤਿ = ਹੇ ਮੇਰੀ ਜਿੰਦ ਦੇ ਮਾਲਕ! ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ!

SikhNet (Spanish)Oh Maestro de mi vida, mi Bienamado, Tesoro de Bondad Infinita, oh Bondadoso Señor, escucha mi plegaria.

ਰਾਖਿ ਲੇਹੁ. ਪਿਤਾ ਪ੍ਰਭ ਮੇਰੇ; ਅਨਾਥਹ ਕਰਿ ਪ੍ਰਤਿਪਾਲਾ ॥੩॥

raakh lehu. pitaa prabh mere; anaathah kar pratipaalaa |3|

Sant Singh KhalsaSave me, O my Father God. I am an orphan - please, cherish me! ||3||
Manmohan SinghSave me O my father, my Lord and cherish Thou me an orphan.
Manmohan Singh (Punjabi)ਮੇਰੀ ਰਖਿਆ ਕਰ, ਹੈ ਮੇਰੇ ਬਾਪੂ! ਮੇਰੇ ਸੁਆਮੀ ਅਤੇ ਮੈਂ ਯਤੀਮ ਦੀ ਤੂੰ ਪਰਵਰਸ ਕਰ।
Fareedkot Teekaਹੇ ਮੇਰੇ ਪ੍ਰਭੂ ਪਿਤਾ ਸਰੂਪ! ਮੈਂ ਅਨਾਥ ਕੀ ਪ੍ਰਤਿਪਾਲਾ ਕਰੁ ਜਨਮ ਮਰਣ ਸੇ ਰਾਖ ਲੇਹੁ॥੩॥
Prof. Sahib Singhਹੇ ਮੇਰੇ ਪਿਤਾ-ਪ੍ਰਭੂ! ਅਨਾਥ ਜੀਵਾਂ ਦੀ ਪਾਲਣਾ ਕਰ (ਇਹਨਾਂ ਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ ॥੩॥
SikhNet (Spanish)Sálvame, oh mi Padre, mi Señor y ayúdame, porque no tengo a nadie ni nada que me apoye, excepto a Ti.

ਜਿਸ ਨੋ ਤੁਮਹਿ ਦਿਖਾਇਓ ਦਰਸਨੁ; ਸਾਧਸੰਗਤਿ ਕੈ ਪਾਛੈ ॥

jis no tumeh dikhaaeo darasan; saadhasangat kai paachhai |

Sant Singh KhalsaYou reveal the Blessed Vision of Your Darshan, for the sake of the Saadh Sangat, the Company of the Holy.
Manmohan SinghWhom Thou O Lord, showest Thine sight for the sake of the Saints congregation,
Manmohan Singh (Punjabi)ਹੇ ਪ੍ਰਭੂ! ਜਿਸ ਨੂੰ ਸਤਿਸੰਗਤ ਦਾ ਸਦਕਾ ਆਪਣਾ ਦੀਦਾਰ ਵਿਖਾਲਦਾ ਹੈਂ,
Fareedkot Teekaਜਿਸ ਕੋ ਤੁਮ ਨੇ ਦਰਸਨ ਦਿਖਾਇਆ ਹੈ ਤਿਸ ਕੋ ਸਾਧ ਸੰਗਤ ਕੇ ਪਾਛੇ ਅਰਥਾਤ ਆਸ੍ਰਯ ਕਰ ਕੇ ਦਿਖਲਾਇਆ ਹੈ॥
Prof. Sahib Singhਹੇ ਪ੍ਰਭੂ! ਜਿਸ ਭੀ ਮਨੁੱਖ ਨੂੰ ਤੂੰ ਆਪਣਾ ਦਰਸਨ ਦਿੱਤਾ ਹੈ, ਸਾਧ ਸੰਗਤਿ ਦੇ ਆਸਰੇ ਰੱਖ ਕੇ ਦਿੱਤਾ ਹੈ।

ਪਦ ਅਰਥ ਨੋ = ਨੂੰ। ਤੁਮਹਿ = ਤੂੰ ਹੀ। ਕੈ ਪਾਛੈ = ਦੇ ਆਸਰੇ।

SikhNet (Spanish)Aquél que ha sido bendecido con Tu Visión, por la Gracia de los Santos,

ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ; ਸੁਖੁ ਨਾਨਕੁ. ਇਹੁ ਬਾਛੈ ॥੪॥੯॥੧੩੦॥

kar kirapaa dhoor dehu santan kee; sukh naanak. ihu baachhai |4|9|130|

Sant Singh KhalsaGrant Your Grace, and bless us with the dust of the feet of the Saints; Nanak yearns for this peace. ||4||9||130||
Manmohan SinghHim Thou mercifully grantest the dust of Saints feet as well. This is the solace that Nanak craves for.
Manmohan Singh (Punjabi)ਤੇ ਦਇਆ ਧਾਰ ਕੇ ਸਾਧੂਆਂ ਦੇ ਪੈਰਾ ਦੀ ਖਾਕ ਭੀ ਪ੍ਰਦਾਨ ਕਰਦਾ ਹੈ। ਇਹੀ ਠੰਢ-ਚੈਨ ਹੈ ਜਿਸ ਨੂੰ ਨਾਨਕ ਦਿਲੋ ਚਾਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਮੈਂ ਏਹ ਸੁਖ ਰੂਪ ਜਾਨ ਕਰ ਚਾਹਤਾ ਹੂੰ ਕਿ ਕਿਰਪਾ ਕਰ ਕੇ ਮੇਰੇ ਕੋ ਸੰਤੋਂ ਕੇ ਚਰਨੋਂ ਕੀ ਧੂਰੀ ਦੀਜੀਏ॥੪॥੯॥੧੩੦॥
Prof. Sahib Singh(ਹੇ ਪ੍ਰਭੂ! ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ ਕਿ ਮੈਨੂੰ ਨਾਨਕ ਨੂੰ ਭੀ ਆਪਣੇ ਸੰਤ ਜਨਾਂ ਦੇ ਚਰਨਾਂ ਦੇ ਧੂੜ ਬਖ਼ਸ਼ ॥੪॥੯॥੧੩੦॥

ਪਦ ਅਰਥ ਧੂਰਿ = ਚਰਨ-ਧੂੜ। ਬਾਛੈ = ਮੰਗਦਾ ਹੈ, ਲੋੜਦਾ ਹੈ ॥੪॥

SikhNet (Spanish)es por haber sido bendecido con el Polvo de Sus Pies. Nanak busca el placer de recibir el Polvo que han pisado los Pies Santos, oh Señor. (4-10-130)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਹਉ; ਤਾ ਕੈ ਬਲਿਹਾਰੀ ॥

hau; taa kai balihaaree |

Sant Singh KhalsaI am a sacrifice to those
Manmohan SinghI am a sacrifice unto Him,
Manmohan Singh (Punjabi)ਮੈਂ ਉਸ ਉਤੋਂ ਕੁਰਬਾਨ ਜਾਂਦਾ ਹਾਂ,
Fareedkot Teekaਮੈਂ ਤਿਨ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਹਨਾਂ (ਸੰਤ ਜਨਾਂ) ਤੋਂ ਸਦਕੇ ਜਾਂਦਾ ਹਾਂ,

ਪਦ ਅਰਥ ਹਉ = ਮੈਂ। ਤਾ ਕੈ = ਉਸ ਤੋਂ।

SikhNet (Spanish)Ofrezco mi ser en sacrifico a aquél

ਜਾ ਕੈ; ਕੇਵਲ ਨਾਮੁ ਅਧਾਰੀ ॥੧॥ ਰਹਾਉ ॥

jaa kai; keval naam adhaaree |1| rahaau |

Sant Singh Khalsawho take the Support of the Naam. ||1||Pause||
Manmohan Singhwhose sole support is God's Name. Pause.
Manmohan Singh (Punjabi)ਜਿਸ ਦਾ ਆਸਰਾ ਸਿਰਫ ਵਾਹਿਗੁਰੂ ਦਾ ਨਾਮ ਹੀ ਹੈ। ਠਹਿਰਾਉ।
Fareedkot Teekaਜੋ ਏਕ ਨਾਮ ਕਾ ਹੀ (ਅਧਾਰੀ) ਆਸਰਾ ਕਰਨੇ ਵਾਲੇ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ (ਹੀ ਜ਼ਿੰਦਗੀ ਦਾ) ਆਸਰਾ ਹੈ ॥੧॥ ਰਹਾਉ ॥

ਪਦ ਅਰਥ ਜਾ ਕੈ = ਜਿਸ ਦੇ ਹਿਰਦੇ ਵਿਚ। ਅਧਾਰੀ = ਆਸਰਾ ॥੧॥ ਰਹਾਉ ॥

SikhNet (Spanish)que se apoya solamente en el Naam, el Nombre del Señor. (1-Pausa)

ਮਹਿਮਾ ਤਾ ਕੀ. ਕੇਤਕ ਗਨੀਐ; ਜਨ ਪਾਰਬ੍ਰਹਮ ਰੰਗਿ ਰਾਤੇ ॥

mahimaa taa kee. ketak ganeeai; jan paarabraham rang raate |

Sant Singh KhalsaHow can I recount the praises of those humble beings who are attuned to the Love of the Supreme Lord God?
Manmohan SinghTo what extent can I count the praises of those slaves of Him,
Manmohan Singh (Punjabi)ਕਿਸ ਹੱਦ ਤਾਂਈ ਉਸ ਦੇ ਉਨ੍ਹਾਂ ਗੋਲਿਆਂ ਦੀ ਉਪਮਾ ਮੈਂ ਗਿਣ ਸਕਦਾ ਹਾਂ,
Fareedkot Teekaਜੋ ਪੁਰਸ ਪਾਰਬ੍ਰਹਮ ਕੇ (ਰੰਗਿ) ਪ੍ਰੇਮ ਮੇਂ ਰਤੇ ਹੈਂ ਤਿਨ੍ਹੋਂ ਕੀ ਮਹਿਮਾ ਕਿਤਨੀਕ ਗਿਨੀਏ, ਭਾਵ ਬੇਅੰਤ ਹੈ॥
Prof. Sahib Singh(ਹੇ ਭਾਈ!) ਸੰਤ ਜਨ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਆਤਮਕ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

ਪਦ ਅਰਥ ਮਹਿਮਾ = ਆਤਮਕ ਵਡੱਪਣ। ਤਾ ਕੀ = ਉਹਨਾਂ ਦੀ। ਰੰਗਿ = ਪ੍ਰੇਮ ਵਿਚ।

SikhNet (Spanish)¿Cómo podría uno elogiar lo suficiente a aquél que está imbuido en el Amor del Señor?

ਸੂਖ ਸਹਜ ਆਨੰਦ ਤਿਨਾ ਸੰਗਿ; ਉਨ ਸਮਸਰਿ. ਅਵਰ ਨ ਦਾਤੇ ॥੧॥

sookh sehaj aanand tinaa sang; un samasar. avar na daate |1|

Sant Singh KhalsaPeace, intuitive poise and bliss are with them. There are no other givers equal to them. ||1||
Manmohan Singhwho are imbued with the love of the Supreme Lord? Peace, equipoise and bliss are with them. Equal to them, there are no other bestowers.
Manmohan Singh (Punjabi)ਜਿਹੜੇ ਪਰਮ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਆਰਾਮ ਅਡੋਲਤਾ ਅਤੇ ਪਰਸੰਨਤਾ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੇ ਤੁੱਲ ਹੋਰ ਕੋਈ ਦਾਤਾਰ ਨਹੀਂ ਹਨ।
Fareedkot Teekaਆਤਮ ਸੁਖ ਔਰ ਲੌਕਿਕ (ਆਨੰਦ) ਸੁਖ ਤਿਨ੍ਹੋਂ ਕੇ ਹੀ ਸੰਗ ਕਰ ਪ੍ਰਾਪਤਿ ਹੋਤਾ ਹੈ, ਕਿਉਂਕਿ ਜਿਤਨੇ ਦਾਤਾਰ ਹੈਂ ਉਨ ਕੇ ਤੁੱਲ ਕੋਈ ਨਹੀਂ॥੧॥
Prof. Sahib Singhਉਹਨਾਂ ਦੀ ਸੰਗਤਿ ਵਿਚ ਰਿਹਾਂ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹੁੰਦੇ ਹਨ, ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ ॥੧॥

ਪਦ ਅਰਥ ਸਹਜ = ਆਤਮਕ ਅਡੋਲਤਾ। ਉਨ ਸਮਸਰਿ = ਉਹਨਾਂ ਦੇ ਬਰਾਬਰ ॥੧॥

SikhNet (Spanish)Con él están la Paz, el Equilibrio y el Éxtasis; y nadie lo iguala en Benevolencia.(1)

ਜਗਤ ਉਧਾਰਣ ਸੇਈ ਆਏ; ਜੋ ਜਨ ਦਰਸ ਪਿਆਸਾ ॥

jagat udhaaran seee aae; jo jan daras piaasaa |

Sant Singh KhalsaThey have come to save the world - those humble beings who thirst for His Blessed Vision.
Manmohan SinghGod's serfs, who thirst for His vision, they have come to save the world.
Manmohan Singh (Punjabi)ਵਾਹਿਗੁਰੂ ਦੇ ਗੁਮਾਸ਼ਤੇ, ਜਿਨ੍ਹਾਂ ਨੂੰ ਉਸ ਦੇ ਦੀਦਾਰ ਦੀ ਤਰੇਹ ਹੈ, ਉਹ ਸੰਸਾਰ ਨੂੰ ਤਾਰਨ ਲਈ ਆਏ ਹਨ।
Fareedkot Teekaਜੋ ਸੰਤ ਜਨ ਪਰਮੇਸਰ ਕੇ ਦਰਸਨ ਕੀ ਚਾਹ ਵਾਲੇ ਹੈਂ, ਸੋਈ ਜਗਤ ਕੇ ਉਧਾਰ ਕਰਨੇ ਕੋ ਆਏ ਹੈਂ॥
Prof. Sahib Singh(ਹੇ ਭਾਈ!) ਜਿਨ੍ਹਾਂ (ਸੰਤ) ਜਨਾਂ ਨੂੰ ਆਪ ਪਰਮਾਤਮਾ ਦੀ ਤਾਂਘ ਲੱਗੀ ਰਹੇ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਆਏ ਸਮਝੋ।

ਪਦ ਅਰਥ ਸੇਈ = ਉਹੀ ਬੰਦੇ। ਜਗਤ ਉਧਾਰਣ = ਜਗਤ ਨੂੰ ਵਿਕਾਰਾਂ ਤੋਂ ਬਚਾਣ ਵਾਸਤੇ।

SikhNet (Spanish)Sólo aquél que añora el Darshan del Señor, puede salvar a los demás.

ਉਨ ਕੀ ਸਰਣਿ ਪਰੈ. ਸੋ ਤਰਿਆ; ਸੰਤਸੰਗਿ. ਪੂਰਨ ਆਸਾ ॥੨॥

aun kee saran parai. so tariaa; santasang. pooran aasaa |2|

Sant Singh KhalsaThose who seek their Sanctuary are carried across; in the Society of the Saints, their hopes are fulfilled. ||2||
Manmohan SinghHe, who seeks their shelter is saved and his hopes are realised in the society of saints.
Manmohan Singh (Punjabi)ਜੋ ਉਨ੍ਹਾਂ ਦੀ ਸ਼ਰਣਾਗਤਿ ਸੰਭਾਲਦਾ ਹੈ, ਉਹ ਪਾਰ ਉਤਰ ਜਾਂਦਾ ਹੈ ਅਤੇ ਸਤਿਸੰਗਤ ਅੰਦਰ ਉਸ ਦੀਆਂ ਉਮੈਦਾ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਜੋ ਉਨ ਕੀ ਸਰਣ ਮੇਂ ਪੜੇ ਹੈਂ, ਸੋ ਤਰਿਆ ਹੈ। ਸੰਤੋਂ ਕੇ ਸੰਗ ਹੀ ਆਸਾ ਪੂਰਨ ਹੋਤੀ ਹੈ॥੨॥
Prof. Sahib Singhਉਹਨਾਂ ਦੀ ਸਰਨ ਜਿਹੜਾ ਮਨੁੱਖ ਆ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। (ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥

ਪਦ ਅਰਥ ਸੰਗਿ = ਸੰਗਤਿ ਵਿਚ ॥੨॥

SikhNet (Spanish)Aquél que busca el Santuario de Dios logra nadar a través, y en la Saad Sangat, la Sociedad de los Santos encuentra la Plenitud. (2)

ਤਾ ਕੈ ਚਰਣਿ ਪਰਉ. ਤਾ ਜੀਵਾ; ਜਨ ਕੈ ਸੰਗਿ ਨਿਹਾਲਾ ॥

taa kai charan prau. taa jeevaa; jan kai sang nihaalaa |

Sant Singh KhalsaIf I fall at their Feet, then I live; associating with those humble beings, I remain happy.
Manmohan SinghIf I fall at their feet, then alone, do I live, I remain happy, in the company of God's attendants.
Manmohan Singh (Punjabi)ਜੇਕਰ ਮੈਂ ਉਨ੍ਹਾਂ ਦੇ ਪੈਰੀ ਡਿੱਗ ਪਵਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਰੱਬ ਦੇ ਸੇਵਕਾਂ ਦੀ ਸੰਗਤ ਅੰਦਰ ਮੈਂ ਖੁਸ਼ ਰਹਿੰਦਾ ਹਾਂ।
Fareedkot Teekaਤਿਨ ਸੰਤ ਜਨੋਂ ਕੇ ਚਰਨੋਂ ਮੇਂ ਪੜੋਂ ਤਉ ਹੀ ਜੀਵਾਂਗਾ ਔਰ ਦਾਸੋਂ ਕੇ ਸੰਗ ਕਰ ਕੇ ਹੀ ਕ੍ਰਿਤਾਰਥ ਹੋਈਤਾ ਹੈ॥
Prof. Sahib Singh(ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਮਨ ਖਿੜ ਆਉਂਦਾ ਹੈ। ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀਂ ਆ ਡਿੱਗਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।

ਪਦ ਅਰਥ ਤਾ ਕੈ ਚਰਣਿ = ਉਹਨਾਂ ਦੇ ਪੈਰੀਂ। ਪਰਉ = ਪਰਉਂ, ਮੈਂ ਪਵਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਨਿਹਾਲ = ਪ੍ਰਸੰਨ-ਚਿੱਤ।

SikhNet (Spanish)Vivo postrándome a los Pies de tal Santo, y en su Compañía soy bendecido.

ਭਗਤਨ ਕੀ ਰੇਣੁ. ਹੋਇ ਮਨੁ ਮੇਰਾ; ਹੋਹੁ ਪ੍ਰਭੂ ਕਿਰਪਾਲਾ ॥੩॥

bhagatan kee ren. hoe man meraa; hohu prabhoo kirapaalaa |3|

Sant Singh KhalsaO God, please be merciful to me, that my mind might become the dust of the feet of Your devotees. ||3||
Manmohan SinghO Lord, be kind to me that my mind may become the dust of Thine devotee's feet.
Manmohan Singh (Punjabi)ਹੇ ਸੁਆਮੀ! ਮੇਰ ਉਤੇ ਮਿਹਰਬਾਨ ਹੋ ਜਾਓ, ਤਾਂ ਜੋ ਮੇਰਾ ਮਨੂਆਂ ਤੇਰੇ ਅਨੁਰਾਗੀਆਂ ਦੇ ਚਰਨਾਂ ਦੀ ਧੂੜ ਹੋ ਜਾਵੇ।
Fareedkot Teekaਪਰੰਤੂ ਤਬ ਮੇਰਾ ਮਨ ਭਗਤੋਂ ਕੀ ਰੇਣ ਹੋ ਜਾਵੇ ਜਬ ਪ੍ਰਭੂ ਦਿਆਲ ਹੋਵੇ॥੩॥☬ਪ੍ਰਸ਼ਨ: ਰਾਜਾਦਿ ਕਿਉਂ ਨ ਮਾਂਗੇ?☬ਉੱਤ੍ਰ:
Prof. Sahib Singhਹੇ ਪ੍ਰਭੂ! ਮੇਰੇ ਉਤੇ ਕਿਰਪਾਲ ਹੋਇਆ ਰਹੁ (ਤਾ ਕਿ ਤੇਰੀ ਕਿਰਪਾ ਨਾਲ) ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥੩॥

ਪਦ ਅਰਥ ਰੇਣੁ = ਚਰਨ-ਧੂੜ ॥੩॥

SikhNet (Spanish)Oh Señor, sé Misericordioso conmigo y haz que mi mente se vuelva el Polvo que pisan Tus Santos.(3)

ਰਾਜੁ ਜੋਬਨੁ. ਅਵਧ ਜੋ ਦੀਸੈ; ਸਭੁ ਕਿਛੁ. ਜੁਗ ਮਹਿ ਘਾਟਿਆ ॥

raaj joban. avadh jo deesai; sabh kichh. jug meh ghaattiaa |

Sant Singh KhalsaPower and authority, youth and age - whatever is seen in this world, all of it shall fade away.
Manmohan SinghEmpire, youth and age whatever is seen in this world, all that is wearing off.
Manmohan Singh (Punjabi)ਪਾਤਸ਼ਾਹੀ, ਜੁਆਨੀ ਅਤੇ ਆਰਬਲਾ ਜਿਹੜਾ ਕੁਛ ਭੀ ਜਹਾਨ ਵਿੱਚ ਦਿਸਦਾ ਹੈ, ਉਹ ਸਭ ਕੁਝ ਘਟਦਾ ਜਾ ਰਿਹਾ ਹੈ।
Fareedkot Teekaਰਾਜ ਔਰ ਜੋਬਨ ਪੁਨਾ ਅਵਸਥਾ ਜੋ ਦੀਸੈ ਹੈ, ਏਹੁ ਸਭ ਪਦਾਰਥੁ (ਜੁਗ) ਉਪਲਖਤ ਸਰਬ ਜੁਗੋਂ ਮੇਂ ਘਟਿਆ ਹੈ ਅਰਥਾਤ ਨਾਸ ਰੂਪ ਹੈ। ਤਾਂ ਤੇ ਇਨ ਕਾ ਕਿਆ ਮਾਂਗਨਾ ਹੈ॥
Prof. Sahib Singh(ਹੇ ਭਾਈ!) ਹਕੂਮਤ ਜਵਾਨੀ ਉਮਰ ਜੋ ਕੁਝ ਭੀ ਜਗਤ ਵਿਚ (ਸਾਂਭਣ-ਜੋਗ) ਦਿੱਸਦਾ ਹੈ ਇਹ ਘਟਦਾ ਹੀ ਜਾਂਦਾ ਹੈ।

ਪਦ ਅਰਥ ਅਵਧ = ਉਮਰ। ਜੁਗ ਮਹਿ = ਜਗਤ ਵਿਚ, ਮਨੁੱਖਾ ਜਨਮ ਵਿਚ {ਨੋਟ: ਲਫ਼ਜ਼ 'ਜੁਗ' ਦਾ ਅਰਥ ਇਥੇ ਸਤਜੁਗ ਕਲਿਜੁਗ ਆਦਿਕ ਨਹੀਂ ਹੈ}। ਘਾਟਿਆ = ਘਟਦਾ ਜਾਂਦਾ ਹੈ।

SikhNet (Spanish)Las tierras, la belleza, el brillo de la vida y todo lo que parece ser en este mundo ilusorio, desvanecerá.

ਨਾਮੁ ਨਿਧਾਨੁ. ਸਦ ਨਵਤਨੁ ਨਿਰਮਲੁ; ਇਹੁ ਨਾਨਕ. ਹਰਿ ਧਨੁ ਖਾਟਿਆ ॥੪॥੧੦॥੧੩੧॥

naam nidhaan. sad navatan niramal; ihu naanak. har dhan khaattiaa |4|10|131|

Sant Singh KhalsaThe treasure of the Naam, the Name of the Lord, is forever new and immaculate. Nanak has earned this wealth of the Lord. ||4||10||131||
Manmohan SinghThe Treasure of Name, is ever brand new, and immaculate. This wealth of God, Nanak has earned.
Manmohan Singh (Punjabi)ਨਾਮ ਦਾ ਖ਼ਜ਼ਾਨਾ ਹਮੇਸ਼ਾਂ ਹੀ ਨਵਾਂ-ਨੁੱਕ ਅਤੇ ਪਵਿੱਤਰ ਹੈ। ਵਾਹਿਗੁਰੂ ਦੀ ਇਹ ਦੌਲਤ ਨਾਨਕ ਨੇ ਕਮਾਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਰੂਪੀ ਖਜਾਨਾ ਜੋ (ਸਦ) ਹਮੇਸ਼ ਅਰਥਾਤ ਸਰਬ ਜੁਗੋਂ ਮੇਂ ਏਕ ਰਸ ਨਿਰਮਲ ਹੈ, ਸੋ ਹਮ ਨੇ ਹਰਿ ਨਾਮ ਰੂਪੀ ਧਨ ਹੀ ਖਟਿਆ ਹੈ॥੪॥੧੦॥੧੩੧॥☬ਏਕ ਜੋਗੀ ਨੇ ਗੁਰੂ ਜੀ ਕੋ ਕਹਾ ਕਿ ਆਪ ਜੋਗ ਧਾਰਨ ਕਰੋ। ਤਿਸ ਪਰ ਅੰਤ੍ਰੀਵ ਜੋਗ ਦੇਖਾਵਤੇ ਹੂਏ ਕਹਤੇ ਹੈਂ ਕਿ ਹਮ ਤੋ ਪਹਲੇ ਹੀ ਜੋਗੀ ਹਾਂ।
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਦਾ ਨਾਮ (ਹੀ ਇਕ ਐਸਾ) ਖ਼ਜ਼ਾਨਾ (ਹੈ ਜੋ) ਸਦਾ ਨਵਾਂ (ਰਹਿੰਦਾ) ਹੈ, ਤੇ ਹੈ ਭੀ ਪਵਿਤ੍ਰ (ਭਾਵ, ਇਸ ਖ਼ਜ਼ਾਨੇ ਨਾਲ ਮਨ ਵਿਗੜਨ ਦੇ ਥਾਂ ਪਵਿਤ੍ਰ ਹੁੰਦਾ ਜਾਂਦਾ ਹੈ)। (ਸੰਤ ਜਨ) ਇਹ ਨਾਮ-ਧਨ ਹੀ ਸਦਾ ਖੱਟਦੇ-ਕਮਾਂਦੇ ਰਹਿੰਦੇ ਹਨ ॥੪॥੧੦॥੧੩੧॥

ਪਦ ਅਰਥ ਨਵਤਨੁ = ਨਵਾਂ। ਸਦ = ਸਦਾ। ਨਿਧਾਨ = ਖ਼ਜ਼ਾਨਾ ॥੪॥

SikhNet (Spanish)Nanak ha obtenido el Tesoro Invaluable que nunca se acaba: el Nombre del Señor.(4-10-131)

Open this shabad →

Ang 207 of 1430