ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਅੰਮ੍ਰਿਤ ਨਾਮੁ; ਮਨਹਿ ਆਧਾਰੋ ॥
amrit naam; maneh aadhaaro |
Sant Singh KhalsaThe Ambrosial Nectar of the Naam, the Name of the Lord, is the Support of the mind.
Manmohan SinghThe Nectar-Name is the mainstay of my soul.
Manmohan Singh (Punjabi)ਸੁਧਾਰਸ-ਨਾਮ ਮੇਰੀ ਜਿੰਦਗੀ ਦਾ ਆਸਰਾ ਹੈ।
Fareedkot Teekaਨਾਮ ਅੰਮ੍ਰਿਤ ਜੋ ਮਨ ਕਾ ਅਧਾਰ ਰੂਪ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਹੁਣ ਮੇਰੇ) ਮਨ ਦਾ ਆਸਰਾ (ਬਣ ਗਿਆ) ਹੈ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਮਨਹਿ ਆਧਾਰੋ = ਮਨ ਦਾ ਆਸਰਾ।
SikhNet (Spanish)Descansa mi mente en el Néctar del Nombre de mi Dios y a Él, al Guru,
ਜਿਨ ਦੀਆ ਤਿਸ ਕੈ ਕੁਰਬਾਨੈ; ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥
jin deea tis kai kurabaanai; gur poore namasakaaro |1| rahaau |
Sant Singh KhalsaI am a sacrifice to the One who gave it to me; I humbly bow to the Perfect Guru. ||1||Pause||
Manmohan SinghI make obeisance unto the Perfect Guru and am a sacrifice unto the Perfect Guru and am a sacrifice unto him who has blessed me with it. Pause.
Manmohan Singh (Punjabi)ਮੈਂ ਪੂਰਨ ਗੁਰਾਂ ਨੂੰ ਪ੍ਰਨਾਮ ਕਰਦਾ ਹਾਂ ਅਤੇ ਉਹਨਾਂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਨ੍ਰਾਂ ਨੇ ਮੈਨੂੰ ਇਹ ਪਰਦਾਨ ਕੀਤਾ ਹੈ। ਠਹਿਰਾਉ।
Fareedkot Teekaਸੋ ਜਿਸ ਪੂਰੇ ਗੁਰੂ ਨੇ ਦੀਆ ਹੈ ਤਿਸ ਕੈ ਵਾਰਣੇ ਜਾਤਾ ਹੂੰ ਔਰ ਨਿਮਸਕਾਰ ਕਰਤਾ ਹੂੰ॥੧॥ ਰਹਾਉ ॥
Prof. Sahib Singhਜਿਸ (ਗੁਰੂ) ਨੇ (ਇਹ ਹਰਿ-ਨਾਮ ਮੈਨੂੰ) ਦਿੱਤਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਉਸ ਪੂਰੇ ਗੁਰੂ ਅੱਗੇ ਸਿਰ ਨਿਵਾਂਦਾ ਹਾਂ ॥੧॥ ਰਹਾਉ ॥ਪਦ ਅਰਥ ਜਿਨਿ = ਜਿਸ (ਗੁਰੂ) ਨੇ। ਤਿਸ ਕੈ = {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ॥੧॥ ਰਹਾਉ ॥
SikhNet (Spanish)a Quien me ha bendecido con ello, a Él presto mi obediencia. (1-Pausa)
ਬੂਝੀ ਤ੍ਰਿਸਨਾ ਸਹਜਿ ਸੁਹੇਲਾ; ਕਾਮੁ ਕ੍ਰੋਧੁ ਬਿਖੁ ਜਾਰੋ ॥
boojhee trisanaa sehaj suhelaa; kaam krodh bikh jaaro |
Sant Singh KhalsaMy thirst is quenched, and I have been intuitively embellished. The poisons of sexual desire and anger have been burnt away.
Manmohan SinghMy desire is stilled, I have been easily embellished and the poison of my lust and wrath, is burnt off.
Manmohan Singh (Punjabi)ਮੇਰੀ ਖਾਹਿਸ਼ ਬੁਝ ਗਈ ਹੈ, ਮੈਂ ਸੁਖੈਨ ਹੀ ਸ਼ਸ਼ੋਭਤ ਹੋ ਗਿਆ ਹਾਂ ਅਤੇ ਮੇਰੀ ਵਿਸ਼ੇ-ਭੋਗ ਤੇ ਗੁੱਸੇ ਦੀ ਜ਼ਹਿਰ ਸੜ ਗਈ ਹੈ।
Fareedkot Teekaਤ੍ਰਿਸਨਾ ਨਿਬ੍ਰਿਤਿ ਹੋ ਗਈ ਹੈ ਔਰ ਮਨ ਸਹਜੇ ਹੀ (ਸੁਹੇਲਾ) ਸੁਖੀ ਹੂਆ ਹੈ ਔਰ ਕਾਮ, ਕ੍ਰੋਧਾਦਿਕ ਜੋ ਬਿਕਾਰ ਬਿਖ ਰੂਪ ਹੈਂ, ਸੋ ਜਾਰ ਦੀਏ ਹੈਂ॥
Prof. Sahib Singh(ਅੰਮ੍ਰਿਤ ਨਾਮ ਦੀ ਬਰਕਤਿ ਨਾਲ) ਮੇਰੀ ਤ੍ਰਿਸ਼ਨਾ ਮਿਟ ਗਈ ਹੈ, ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ) ਸੁਖੀ (ਹੋ ਗਿਆ) ਹਾਂ, ਆਤਮਕ ਮੌਤ ਲਿਆਉਣ ਵਾਲੇ ਕ੍ਰੋਧ ਜ਼ਹਰ ਨੂੰ (ਆਪਣੇ ਅੰਦਰੋਂ) ਸਾੜ ਦਿੱਤਾ ਹੈ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਹੇਲਾ = ਸੁਖੀ। ਬਿਖੁ = ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਜਾਰੋ = ਸਾੜ ਦਿੱਤਾ ਹੈ।
SikhNet (Spanish)La ansiedad de uno es calmada de esta forma y uno vive en Éxtasis, liberado de la lujuria, enojo y el envenenamiento de Maya de forma espontánea.
ਆਇ ਨ ਜਾਇ. ਬਸੈ ਇਹ ਠਾਹਰ; ਜਹ ਆਸਨੁ ਨਿਰੰਕਾਰੋ ॥੧॥
aae na jaae. basai ih tthaahar; jeh aasan nirankaaro |1|
Sant Singh KhalsaThis mind does not come and go; it abides in that place, where the Formless Lord sits. ||1||
Manmohan SinghThis soul of mine comes and goes not, but abides in a place, where the Formless Lord's seat is The One Lord is manifest,
Manmohan Singh (Punjabi)ਮੇਰੀ ਇਹ ਆਤਮਾ ਆਉਂਦੀ ਤੇ ਜਾਂਦੀ ਨਹੀਂ, ਪ੍ਰੰਤੂ ਉਸ ਅਸਥਾਨ ਤੇ ਵਸਦੀ ਹੈ, ਜਿਥੇ ਸਰੂਪ-ਰਹਿਤ ਸਾਈਂ ਦਾ ਟਿਕਾਣਾ ਹੈ।
Fareedkot Teekaਇਹ ਹਮਾਰਾ ਮਨ ਅਬ ਆਵਤਾ ਜਾਤਾ ਨਹੀਂ ਹੈ, ਕ੍ਯੋਂਕਿ ਜਿਸ (ਠਾਹਰ) ਅਸਥਾਨ ਮੇਂ ਆਸਨ ਨਿਰੰਕਾਰ ਕਾ ਹੈ ਤਹਾਂ ਹੀ ਬਸਤਾ ਹੈ, ਭਾਵ ਸੇ ਸਤਿਸੰਗ ਮੇਂ ਨਿਵਾਸ ਕਰਤਾ ਹੈ॥੧॥
Prof. Sahib Singh(ਹੁਣ ਮੇਰਾ ਮਨ) ਕਿਸੇ ਪਾਸੇ ਭਟਕਦਾ ਨਹੀਂ, ਉਸ ਟਿਕਾਣੇ ਤੇ ਟਿਕਿਆ ਰਹਿੰਦਾ ਹੈ ਜਿਥੇ ਪਰਮਾਤਮਾ ਦਾ ਨਿਵਾਸ ਹੈ ॥੧॥ਪਦ ਅਰਥ ਆਇ ਨ ਜਾਇ = ਕਿਸੇ ਪਾਸੇ ਭਟਕਦਾ ਨਹੀਂ। ਠਾਹਰ = ਥਾਂ। ਜਹ = ਜਿੱਥੇ ॥੧॥
SikhNet (Spanish)Uno habita así en el Lugar Inmutable y en donde en Verdad está el Sitio de Dios. (1)
ਏਕੈ ਪਰਗਟੁ. ਏਕੈ ਗੁਪਤਾ; ਏਕੈ ਧੁੰਧੂਕਾਰੋ ॥
ekai paragatt. ekai gupataa; ekai dhundhookaaro |
Sant Singh KhalsaThe One Lord is manifest and radiant; the One Lord is hidden and mysterious. The One Lord is abysmal darkness.
Manmohan SinghThe One Lord is recondite and the one Lord is absolute darkness.
Manmohan Singh (Punjabi)ਇਕ ਸੁਆਮੀ ਪ੍ਰਤੱਖ ਹੈ, ਇਕ ਪ੍ਰਭੂ ਪੋਸ਼ੀਦਾ ਹੈ ਅਤੇ ਇਕ ਪ੍ਰਭੂ ਹੀ ਨਿਰੋਲ ਹਨ੍ਹੇਰਾ ਹੈ।
Fareedkot Teeka(ਏਕੈ) ਵਾਹਿਗੁਰੂ ਆਪੇ ਅਸਥੂਲ ਸਰੀਰੋਂ ਮੇਂ ਪ੍ਰਗਟ ਹੈ ਅਰ ਗੁਪਤ ਅਰਥਾਤ ਸੂਖਮ ਸਰੀਰ ਮੇਂ ਭੀ ਆਪੇ ਹੈ। ਔ (ਧੁੰਧੂਕਾਰੋ) ਕਾਰਨ ਸਰੀਰ ਮੇਂ ਭੀ ਏਕ ਹੀ ਹੈ; ਵਾ ਏਕੈ ਪ੍ਰਗਟ ਸੰਸਾਰੁ ਕੋ ਉਤਪਤਿ ਕਰਤਾ ਹੈ, ਆਪ ਏਕੋ ਹੀ ਜਗਤ ਕੋ ਗੁਪਤ, ਭਾਵ ਪ੍ਰਲੇ ਕਰਤਾ ਹੈ। ਜਬ ਤਕ ਧੁੰਧੂਕਾਰ, ਭਾਵ ਪ੍ਰਲੇ ਰਹਤ ਹੈ ਤਬ ਭੀ ਏਕ ਆਪ ਹੀ ਹੈ॥
Prof. Sahib Singhਇਹ ਪਰਤੱਖ ਜਗਤ ਉਹ ਆਪ ਹੀ ਹੈ, (ਇਸ ਜਗਤ ਵਿਚ) ਲੁਕਿਆ ਹੋਇਆ (ਆਤਮਾ ਭੀ) ਉਹ ਆਪ ਹੀ ਹੈ, ਘੁੱਪ ਹਨੇਰਾ ਭੀ (ਜਦੋਂ ਕੋਈ ਜਗਤ-ਰਚਨਾ ਨਹੀਂ ਸੀ) ਉਹ ਆਪ ਹੀ ਹੈ।ਪਦ ਅਰਥ ਏਕੈ = (ਪਰਮਾਤਮਾ) ਆਪ ਹੀ। ਗੁਪਤਾ = ਲੁਕਿਆ ਹੋਇਆ। ਧੁੰਧੂਕਾਰੋ = ਘੁੱਪ ਹਨੇਰਾ।
SikhNet (Spanish)Hay sólo un Dios, Manifiesto y Absoluto, Quien es en el principio,
ਆਦਿ ਮਧਿ ਅੰਤਿ ਪ੍ਰਭੁ ਸੋਈ; ਕਹੁ ਨਾਨਕ. ਸਾਚੁ ਬੀਚਾਰੋ ॥੨॥੩੧॥੫੪॥
aad madh ant prabh soee; kahu naanak. saach beechaaro |2|31|54|
Sant Singh KhalsaFrom the beginning, throughout the middle and until the end, is God. Says Nanak, reflect on the Truth. ||2||31||54||
Manmohan SinghHe, the Lord is in the beginning, the middle and the end, Says Nanak, True is the meditation of that Lord.
Manmohan Singh (Punjabi)ਉਹ ਸੁਆਮੀ ਆਰੰਭ ਵਿਚਕਾਰ ਅਤੇ ਅਖੀਰ ਵਿੱਚ ਹੈ। ਗੁਰੂ ਜੀ ਫੁਰਮਾਉਂਦੇ ਹਨ, ਸੱਚਾ ਹੈ ਉਸ ਸਾਹਿਬ ਦਾ ਸਿਮਰਨ।
Fareedkot Teekaਆਦ ਔਰ ਮਧ ਅਰ ਜਗਤ ਕੇ ਅੰਤ ਮੇਂ ਸੋਈ ਪ੍ਰਭੂ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਸਾਚ ਸ੍ਵਰੂਪ ਕਾ ਬੀਚਾਰੁ ਕਰੋ॥੨॥੩੧॥੫੪॥
Prof. Sahib Singhਨਾਨਕ ਆਖਦਾ ਹੈ- (ਹੁਣ ਮੇਰੇ ਅੰਦਰ ਇਹ) ਅਟੱਲ ਵਿਸ਼ਵਾਸ (ਬਣ ਗਿਆ) ਹੈ ਕਿ ਜਗਤ ਦੇ ਆਰੰਭ ਵਿਚ, ਹੁਣ ਵਿਚਕਾਰਲੇ ਸਮੇ, ਜਗਤ ਦੇ ਅਖ਼ੀਰ ਵਿਚ ਉਹ ਪਰਮਾਤਮਾ ਆਪ ਹੀ ਆਪ ਹੈ ॥੨॥੩੧॥੫੪॥ਪਦ ਅਰਥ ਆਦਿ = (ਜਗਤ ਦੇ) ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ, ਹੁਣ। ਅੰਤਿ = (ਜਗਤ ਦੇ) ਅਖ਼ੀਰ ਵਿਚ। ਸਾਚੁ = ਅਟੱਲ, ਸਦਾ ਕਾਇਮ ਰਹਿਣ ਵਾਲਾ ॥੨॥੩੧॥੫੪॥
SikhNet (Spanish)en el medio y en el fin, medita entonces en esta Verdad. (2-31-54)