ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਅੰਦਰਿ ਰਾਜਾ ਤਖਤੁ ਹੈ; ਆਪੇ ਕਰੇ ਨਿਆਉ ॥
andar raajaa takhat hai; aape kare niaau |
Sant Singh KhalsaThe King sits on the throne within the self; He Himself administers justice.
Manmohan SinghThe King is sitting on the mind-throne within and He Himself ministers justice.
Manmohan Singh (Punjabi)ਪਾਤਿਸ਼ਾਹ ਅੰਦਰਵਾਰ ਮਨ ਦੇ ਰਾਜਸਿੰਘਾਸਣ ਤੇ ਬੈਠਾ ਹੋਇਆ ਹੈ ਤੇ ਉਹ ਖੁਦ ਇਨਸਾਫ ਕਰਦਾ ਹੈ।
Fareedkot Teekaਸਰੀਰ ਕੇ ਅੰਦਰ ਜੋ ਅੰਤਸਕਰਣ ਹੈ, ਸੋ ਤਖਤ ਹੈ, ਤਿਸ ਪਰ ਜੀਵ ਚੈਤੰਨ ਬਿਰਾਜਮਾਨ ਰਾਜਾ ਹੈ ਔ ਆਪ ਹੀ ਨਿਆਉਂ ਕਰਤਾ ਹੈ। ਭਾਵ ਇੰਦ੍ਰੀਓਂ ਕੋ ਅਪਨੇ ਅਪਨੇ ਵਿਖੈ ਮੇਂ ਪ੍ਰਵਿਰਤੀ ਕਰਾਇ ਰਹਾ ਹੈ॥
Prof. Sahib Singh(ਜੀਵ ਦੇ) ਅੰਦਰ ਹੀ (ਜੀਆਂ ਦਾ) ਮਾਲਕ (ਬੈਠਾ) ਹੈ, (ਜੀਵ ਦੇ) ਅੰਦਰ ਹੀ (ਉਸ ਦਾ) ਤਖ਼ਤ ਹੈ, ਉਹ ਆਪ ਹੀ (ਅੰਦਰ ਬੈਠਾ ਹੋਇਆ, ਜੀਵ ਦੇ ਕੀਤੇ ਕਰਮਾਂ ਦਾ) ਨਿਆਂ ਕਰੀ ਜਾਂਦਾ ਹੈ।
SikhNet (Spanish)En nuestro interior el Señor está sentado en el trono del corazón, sí, es Él Quien administra la Justicia.
ਗੁਰਸਬਦੀ, ਦਰੁ ਜਾਣੀਐ; ਅੰਦਰਿ ਮਹਲੁ, ਅਸਰਾਉ ॥
gurasabadee, dar jaaneeai; andar mehal, asaraau |
Sant Singh KhalsaThrough the Word of the Guru's Shabad, the Lord's Court is known; within the self is the Sanctuary, the Mansion of the Lord's Presence.
Manmohan SinghBy the Guru's word is known the Lord's court. Within him, man has the support of the Lord's presence.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਪ੍ਰਭੂ ਦਾ ਦਰਬਾਰ ਜਾਣਿਆ ਜਾਂਦਾ ਹੈ ਇਨਸਾਨ ਦੇ ਅੰਦਰ ਪ੍ਰਭੂ ਦੀ ਹਜੂਰੀ ਦਾ ਆਸਰਾ ਹੈ।
Fareedkot Teekaਸਰੀਰ ਕੇ ਅੰਦਰ ਆਸਰਾ ਰੂਪੁ ਜੋ (ਮਹਲੁ) ਸਾਖੀ ਚੈਤੰਨ ਹੈ, ਤਿਸ ਕੋ ਗੁਰੋਂ ਕੇ ਉਪਦੇਸ਼ ਕਰਿ (ਦਰੁ) ਅੰਦਰ ਹੀ ਜਾਣ ਲਈਦਾ ਹੈ॥
Prof. Sahib Singh(ਜੀਵ ਦੇ) ਅੰਦਰ ਹੀ (ਉਸ ਦਾ) ਮਹਲ ਹੈ, (ਜੀਵ ਦੇ) ਅੰਦਰ ਹੀ (ਬੈਠਾ ਜੀਵ ਨੂੰ) ਆਸਰਾ (ਦੇਈ ਜਾ ਰਿਹਾ) ਹੈ, ਪਰ ਉਸ ਦੇ ਮਹਲ ਦਾ ਬੂਹਾ ਗੁਰੂ ਦੇ ਸ਼ਬਦ ਦੀ ਰਾਹੀਂ ਲੱਭਦਾ ਹੈ।
SikhNet (Spanish)Por medio de la Palabra del Guru, conocemos la Puerta del Señor
ਖਰੇ ਪਰਖਿ ਖਜਾਨੈ ਪਾਈਅਨਿ; ਖੋਟਿਆ. ਨਾਹੀ ਥਾਉ ॥
khare parakh khajaanai paaeean; khottiaa. naahee thaau |
Sant Singh KhalsaThe coins are assayed, and the genuine coins are placed in His treasury, while the counterfeit ones find no place.
Manmohan SinghThe coins are assayed and the genuine ones are cast into the treasury and the counterfeit ones find no place.
Manmohan Singh (Punjabi)ਸਿੱਕੇ ਪਰਖੇ ਜਾਂਦੇ ਹਨ ਅਤੇ ਅਸਲੀ, ਖ਼ਜ਼ਾਨੇ ਵਿੱਚ ਪਾ ਦਿੱਤੇ ਜਾਂਦੇ ਹਨ ਅਤੇ ਨਕਲੀਆਂ ਨੂੰ ਕੋਈ ਥਾਂ ਨਹੀਂ ਮਿਲਦੀ।
Fareedkot Teekaਖਰੇ ਪਰਖ ਕਰ ਕੇ ਖਜਾਨੇ ਮੇਂ ਪਾਈਤੇ ਹੈਂ ਔ ਖੋਟਿਆਂ ਕੋ ਕੋਈ ਥਾਉਂ ਨਹੀਂ ਹੈ॥
Prof. Sahib Singh(ਜੀਵ ਦੇ ਅੰਦਰ ਹੀ ਬੈਠੇ ਹੋਏ ਦੀ ਹਜ਼ੂਰੀ ਵਿਚ) ਖਰੇ ਜੀਵ ਪਰਖ ਕੇ ਖ਼ਜ਼ਾਨੇ ਵਿਚ ਰੱਖੇ ਜਾਂਦੇ ਹਨ (ਭਾਵ, ਅੰਦਰ ਬੈਠਾ ਹੋਇਆ ਹੀ ਖਰੇ ਜੀਵਾਂ ਦੀ ਆਪ ਸੰਭਾਲ ਕਰੀ ਜਾਂਦਾ ਹੈ), ਖੋਟਿਆਂ ਨੂੰ ਥਾਂ ਨਹੀਂ ਮਿਲਦੀ।
SikhNet (Spanish)y en nuestro interior se encuentra el Soporte de la Mansión del Señor.
ਸਭੁ ਸਚੋ ਸਚੁ ਵਰਤਦਾ; ਸਦਾ ਸਚੁ ਨਿਆਉ ॥
sabh sacho sach varatadaa; sadaa sach niaau |
Sant Singh KhalsaThe Truest of the True is all-pervading; His justice is forever True.
Manmohan SinghThe Truest of true pervades all. Ever true is His justice.
Manmohan Singh (Punjabi)ਸੱਚਿਆਰਾਂ ਦਾ ਪਰਮ ਸੱਚਿਆਰ ਸਾਰੇ ਵਿਆਪਕ ਹੋ ਰਿਹਾ ਹੈ। ਸਦੀਵੀ ਸੱਚਾ ਹੈ ਉਸ ਦਾ ਇਨਸਾਫ਼।
Fareedkot Teekaਸਭ ਮੇਂ ਸਚ ਸਰੂਪ ਹੀ ਨਿਸਚੇ ਕਰ ਕੇ ਵਰਤਤਾ ਹੈ ਔ ਤਿਸ ਕਾ ਸਦਾ ਸਚਾ ਹੀ ਨਿਆਉਂ ਹੈ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਮੌਜੂਦ ਹੈ, ਉਸ ਦਾ ਨਿਆਂ ਸਦਾ ਅਟੱਲ ਹੈ;
SikhNet (Spanish)Todas las monedas son probadas y las verdaderas son llevadas a Su Tesorería, mientras que las falsas no encuentran lugar.
ਅੰਮ੍ਰਿਤ ਕਾ ਰਸੁ ਆਇਆ; ਮਨਿ ਵਸਿਆ ਨਾਉ ॥੧੮॥
amrit kaa ras aaeaa; man vasiaa naau |18|
Sant Singh KhalsaOne comes to enjoy the Ambrosial essence, when the Name is enshrined in the mind. ||18||
Manmohan SinghEnshrining the Name in the mind, the relish of the Nectar is enjoyed.
Manmohan Singh (Punjabi)ਨਾਮ ਨੂੰ ਚਿੱਤ ਅੰਦਰ ਟਿਕਾਉਣ ਦੁਆਰਾ ਅੰਮ੍ਰਿਤ ਦਾ ਸੁਆਦ ਮਾਣਿਆ ਜਾਂਦਾ ਹੈ।
Fareedkot Teekaਜਿਸ ਕੇ ਮਨ ਮੇਂ ਨਾਮ ਵਸਿਆ ਹੈ ਤਿਸ ਕੋ ਆਤਮਾਨੰਦ ਅੰਮ੍ਰਿਤ ਕਾ ਰਸੁ ਆਇਆ ਹੈ॥੧੮॥
Prof. Sahib Singhਉਨ੍ਹਾਂ ਨੂੰ ਉਸ ਦੇ ਨਾਮ-ਅੰਮ੍ਰਿਤ ਦਾ ਸੁਆਦ ਆਉਂਦਾ ਹੈ ਜਿਨ੍ਹਾਂ ਦੇ ਮਨ ਵਿਚ ਨਾਮ ਵੱਸਦਾ ਹੈ ॥੧੮॥
SikhNet (Spanish)Sí, el Señor Verdadero trabaja sólo en el plano de la Verdad y Su Justicia es siempre Justa, así uno saborea Su Néctar y el Nombre es enaltecido en la mente. (18)