ੴ

ਸਿੱਖਬਾਣੀ · SikhBani

ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ ॥

gun avagun samaan heh ji aap keete karataar
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1092 · 3 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਗੁਣ ਅਵਗੁਣ ਸਮਾਨਿ ਹਹਿ; ਜਿ ਆਪਿ ਕੀਤੇ ਕਰਤਾਰਿ ॥

gun avagun samaan heh; ji aap keete karataar |

Sant Singh KhalsaMerits and demerits are the same; they are both created by the Creator.
Manmohan SinghMerits and demerits are the same, since they are created by the Creator Himself.
Manmohan Singh (Punjabi)ਨੇਕੀਆ ਤੇ ਬੰਦੀਆਂ ਇੱਕ ਜੈਸੀਆ ਹਨ ਕਿਉਂਕਿ ਸਿਰਜਣਹਾਰ ਨੇ ਖੁਦ ਉਨ੍ਹਾਂ ਨੇ ਪੈਦਾ ਕੀਤਾ ਹੈ।
Fareedkot Teekaਜੌਨ ਸੇ ਕਰਤਾਰ ਨੇ ਆਪਨੇ ਕਰ ਲੀਏ ਹੈਂ ਤਿਨ ਕੋ ਗੁਣ ਅਵਗੁਣ ਸਮਾਨ ਭਾਸਤੇ ਹੈਂ, ਭਾਵ ਅਪਨੇ ਸੁਧ ਸਰੂਪ ਮੇਂ ਦੁੰਦ ਰਹਿਤ ਹੋ ਕਰ ਲੀਨ ਹੂਏ ਹੈਂ॥
Prof. Sahib Singh(ਜਿਸ ਨੇ ਹੁਕਮ ਮੰਨਿਆ ਹੈ ਉਸ ਨੂੰ ਲੋਕਾਂ ਵਲੋਂ ਕੀਤੇ) ਗੁਣ ਤੇ ਔਗੁਣ (ਭਾਵ, ਨੇਕੀ ਤੇ ਬਦੀ ਦਾ ਸਲੂਕ) ਇਕੋ ਜਿਹੇ ਜਾਪਦੇ ਹਨ (ਕਿਉਂਕਿ 'ਹੁਕਮ' ਵਿਚ ਤੁਰਨ ਦੇ ਕਾਰਨ ਸਮਝਦਾ ਹੈ ਕਿ) ਇਹ (ਗੁਣ ਤੇ ਔਗੁਣ) ਕਰਤਾਰ ਨੇ ਆਪ ਪੈਦਾ ਕੀਤੇ ਹਨ।
SikhNet (Spanish)Méritos y deméritos significan lo mismo para el ser con Conciencia de Dios.

ਨਾਨਕ. ਹੁਕਮਿ ਮੰਨਿਐ ਸੁਖੁ ਪਾਈਐ; ਗੁਰਸਬਦੀ ਵੀਚਾਰਿ ॥੨॥

naanak. hukam maniai sukh paaeeai; gurasabadee veechaar |2|

Sant Singh KhalsaO Nanak, one who obeys the Hukam of the Lord's Command, finds peace, contemplating the Word of the Guru's Shabad. ||2||
Manmohan SinghNanak, obeying the Lord's order and reflecting on the Guru's word, happiness is attained to.
Manmohan Singh (Punjabi)ਨਾਨਕ ਸਾਈਂ ਦਾ ਹੁਕਮ ਸਵੀਕਾਰ ਕਰਨ ਅਤੇ ਗੁਰਾਂ ਦੀ ਬਾਣੀ ਨੂੰ ਵੀਚਾਰਣ ਦੁਆਰਾ ਖ਼ੁਸ਼ੀ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰ ਉਪਦੇਸ ਵੀਚਾਰਨੇ ਸੇ ਔ ਤਿਸ ਕੇ ਹੁਕਮ ਕੋ ਮੰਨਨੇ ਸੇ ਸੁਖ ਪਾਈਤਾ ਹੈ॥੨॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਪ੍ਰਭੂ ਦਾ ਹੁਕਮ ਮੰਨਿਆਂ ਸੁਖ ਮਿਲਦਾ ਹੈ ॥੨॥
SikhNet (Spanish)Dice Nanak, es sometiéndose a la Voluntad del Señor, que uno llega al Estado de Éxtasis, meditando en la Palabra del Guru. (2)
Answers quote the Granth verbatim with Ang citations. AI commentary is not Gurbani and not a religious ruling.