ੴ

ਸਿੱਖਬਾਣੀ · SikhBani

ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥

merai man merai man satigur preet lagaaee raam
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 572 · 26 lines
Translations

ਵਡਹੰਸੁ ਮਹਲਾ ੪ ਛੰਤ ॥

vaddahans mahalaa 4 chhant |

Sant Singh KhalsaWadahans, Fourth Mehl, Chhant:
Manmohan SinghWadhans 4th Guru. Chhant.
Manmohan Singh (Punjabi)ਵਡਹੰਸ ਚੌਥੀ ਪਾਤਿਸ਼ਾਹੀ ਛੰਦ।
Prof. Sahib Singhਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
SikhNet (Spanish)Wadajans, Mejl Guru Ram Das, Cuarto Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੇਰੈ ਮਨਿ ਮੇਰੈ ਮਨਿ; ਸਤਿਗੁਰਿ ਪ੍ਰੀਤਿ ਲਗਾਈ ਰਾਮ ॥

merai man merai man; satigur preet lagaaee raam |

Sant Singh KhalsaMy mind, my mind - the True Guru has blessed it with the Lord's Love.
Manmohan SinghMy mind, my mind, the True Guru has blessed with the Lord's love.
Manmohan Singh (Punjabi)ਮੈਡੇ ਚਿੱਤ ਮੈਡੇ ਚਿੱਤ ਨੂੰ ਸੱਚੇ ਗੁਰਾਂ ਨੇ ਪ੍ਰਭੂ ਦਾ ਪ੍ਰੇਮ ਲਾ ਦਿੱਤਾ ਹੈ।
Fareedkot Teekaਹੇ ਭਾਈ! ਮੇਰੇ ਮਨ ਨੇ ਮੇਰੇ (ਮਨਿ) ਮੰਨ ਕਰਕੇ, ਭਾਵ ਆਪਣੇ ਹਿਤਕਾਰੀ ਜਾਨ ਕੇ ਸਤਗੁਰੋਂ ਸੇ ਪ੍ਰੀਤੀ ਲਗਾਈ ਹੈ॥
Prof. Sahib Singhਗੁਰੂ ਨੇ ਮੇਰੇ ਮਨ ਵਿਚ (ਆਪਣੇ ਚਰਨਾਂ ਦੀ) ਪ੍ਰੀਤ ਪੈਦਾ ਕੀਤੀ ਹੈ।

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਸਤਿਗੁਰਿ = ਗੁਰੂ ਨੇ।

SikhNet (Spanish)El Verdadero Guru ha bendecido mi mente con el Amor del Señor.

ਹਰਿ ਹਰਿ ਹਰਿ ਹਰਿ ਨਾਮੁ; ਮੇਰੈ ਮੰਨਿ ਵਸਾਈ ਰਾਮ ॥

har har har har naam; merai man vasaaee raam |

Sant Singh KhalsaHe has enshrined the Name of the Lord, Har, Har, Har, Har, within my mind.
Manmohan SinghGod, God, God, God's Name he has enshrined within my Mind.
Manmohan Singh (Punjabi)ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਨ੍ਹਾਂ ਨੇ ਮੇਰੇ ਚਿੱਤ ਵਿੱਚ ਟਿਕਾ ਦਿੱਤਾ ਹੈ।
Fareedkot Teekaਇਸ ਸੇ ਤਿਨ ਗੁਰੋਂ ਨੇ ਮਨ ਤਨ ਬਾਣੀ ਕਰ ਕੇ ਹਰਿ ਨਾਮ ਕੀ ਪ੍ਰੀਤਿ ਮੇਰੇ ਮਨ ਮੇਂ ਬਸਾਈ ਹੈ॥
Prof. Sahib Singhਗੁਰੂ ਨੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਵਸਾ ਦਿੱਤਾ ਹੈ।

ਪਦ ਅਰਥ ਮੇਰੈ ਮੰਨਿ = ਮੇਰੇ ਮਨ ਵਿਚ। ਸਭਿ = ਸਾਰੇ।

SikhNet (Spanish)Al Nombre del Señor Lo alabo siempre,

ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ; ਸਭਿ ਦੂਖ ਵਿਸਾਰਣਹਾਰਾ ॥

har har naam merai man vasaaee; sabh dookh visaaranahaaraa |

Sant Singh KhalsaThe Name of the Lord, Har, Har, dwells within my mind; He is the Destroyer of all pain.
Manmohan SinghThe Lord God's Name, the Eradicator of all the sorrows, abides within my mind.
Manmohan Singh (Punjabi)ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਰਿਦੇ ਅੰਦਰ ਵਸਦਾ ਹੈ।
Fareedkot Teekaਜੋ ਹਰਿ ਨਾਮ ਸਭ ਦੁਖੋਂ ਕੋ ਦੂਰ ਕਰਨੇ ਹਾਰਾ ਹੈ, ਤਿਸ ਹਰਿ ਨਾਮ ਕੀ ਪ੍ਰੀਤੀ ਮੇਰੇ ਮਨ ਮੇਂ ਗੁਰੋਂ ਨੇ ਵਸਾਈ ਹੈ॥
Prof. Sahib Singh(ਗੁਰੂ ਨੇ) ਮੇਰੇ ਮਨ ਵਿਚ (ਉਹ) ਹਰਿ-ਨਾਮ ਵਸਾ ਦਿੱਤਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।

ਪਦ ਅਰਥ ਵਿਸਾਰਣਹਾਰਾ = ਦੂਰ ਕਰਨ ਜੋਗਾ।

SikhNet (Spanish)y alabándolo mis aflicciones son disipadas.

ਵਡਭਾਗੀ ਗੁਰ ਦਰਸਨੁ ਪਾਇਆ; ਧਨੁ ਧਨੁ ਸਤਿਗੁਰੂ ਹਮਾਰਾ ॥

vaddabhaagee gur darasan paaeaa; dhan dhan satiguroo hamaaraa |

Sant Singh KhalsaBy great good fortune, I have obtained the Blessed Vision of the Guru's Darshan; blessed, blessed is my True Guru.
Manmohan SinghBy the greatest good fortune, I have obtained the sight of the Guru and blessed, blessed is my True Guru.
Manmohan Singh (Punjabi)ਪਰਮ ਚੰਗੇ ਕਰਮਾਂ ਦੁਆਰਾ ਮੈਨੂੰ ਗੁਰਾਂ ਦਾ ਦੀਦਾਰ ਪ੍ਰਾਪਤ ਹੋਇਆ ਹੈ। ਮੁਬਾਰਕ ਮੁਬਾਰਕ ਹਨ ਮੇਰੇ ਸੱਚੇ ਗੁਰੂ ਜੀ।
Fareedkot Teekaਹਮ ਨੇ ਬਡੇ ਭਾਗੋਂ ਕਰ ਕੇ ਗੁਰੂ ਕਾ ਦਰਸਨ ਪਾਯਾ ਹੈ, ਸੋ ਹਮਾਰਾ ਸਤਿਗੁਰੂ ਧੰਨ ਹੈ ਧੰਨ ਹੈ॥
Prof. Sahib Singhਵੱਡੇ ਭਾਗਾਂ ਨਾਲ ਮੈਂ ਸਤਿਗੁਰੂ ਦਾ ਦਰਸ਼ਨ ਕਰ ਲਿਆ ਹੈ। ਮੇਰਾ ਗੁਰੂ ਬਹੁਤ ਹੀ ਸਲਾਹੁਣ-ਜੋਗ ਹੈ।

ਪਦ ਅਰਥ ਧਨੁ ਧਨੁ = ਸਲਾਹੁਣ-ਯੋਗ।

SikhNet (Spanish)Veo la visión del Guru por una increíble buena fortuna.

ਊਠਤ ਬੈਠਤ ਸਤਿਗੁਰੁ ਸੇਵਹ; ਜਿਤੁ ਸੇਵਿਐ ਸਾਂਤਿ ਪਾਈ ॥

aootthat baitthat satigur sevah; jit seviai saant paaee |

Sant Singh KhalsaWhile standing up and sitting down, I serve the True Guru; serving Him, I have found peace.
Manmohan SinghStanding and sitting, I serve my True Guru, by serving whom I have attained peace.
Manmohan Singh (Punjabi)ਖਲੋਤਿਆਂ ਤੇ ਬਹਿੰਦਿਆਂ ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਦੀ ਟਹਿਲ ਕਮਾਉਣ ਦੁਆਰਾ ਮੈਨੂੰ ਠੰਢ ਚੈਨ ਪ੍ਰਾਪਤ ਹੋਈ ਹੈ।
Fareedkot Teekaਹਮ ਉਠਤੇ ਬੈਠਤੇ ਸਤਿਗੁਰ ਕੋ ਸੇਵਤੇ ਹੈਂ, ਜਿਸ ਕੇ ਸੇਵਨੇ ਸੇ ਹਮਨੇ ਸਾਂਤ ਪਾਈ ਹੈ॥
Prof. Sahib Singhਹੁਣ ਮੈਂ ਉਠਦਾ ਬੈਠਦਾ ਹਰ ਵੇਲੇ ਗੁਰੂ ਦੀ ਦੱਸੀ ਸੇਵਾ ਕਰਦਾ ਹਾਂ ਜਿਸ ਸੇਵਾ ਦੀ ਬਰਕਤਿ ਨਾਲ ਮੈਂ ਆਤਮਕ ਸ਼ਾਂਤੀ ਹਾਸਲ ਕਰ ਲਈ ਹੈ।

ਪਦ ਅਰਥ ਸੇਵਹ = ਅਸੀਂ ਸੇਵਦੇ ਹਾਂ, ਅਸੀਂ ਸੇਵਾ ਕਰਦੇ ਹਾਂ। ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਸੇਵਾ ਦੀ ਰਾਹੀਂ।

SikhNet (Spanish)Oh, Bendito es mi Verdadero Guru; sentado y parado Lo sirvo siempre y sirviéndolo,

ਮੇਰੈ ਮਨਿ ਮੇਰੈ ਮਨਿ; ਸਤਿਗੁਰ ਪ੍ਰੀਤਿ ਲਗਾਈ ॥੧॥

merai man merai man; satigur preet lagaaee |1|

Sant Singh KhalsaMy mind, my mind - the True Guru has blessed it with the Lord's Love. ||1||
Manmohan SinghWithin my mind, my mind, I have enshrined affection for my True Guru.
Manmohan Singh (Punjabi)ਆਪਣੇ ਹਿਰਦੇ, ਆਪਣੇ ਹਿਰਦੇ ਅੰਦਰ ਮੈਂ ਆਪਣੇ ਸੱਚੇ ਗੁਰਾਂ ਨਾਲ ਪ੍ਰੇਮ ਪਾਇਆ ਹੈ।
Fareedkot Teekaਇਸੀ ਸੇ ਮੇਰੇ ਮਨ ਨੇ ਸਤਿਗੁਰੋਂ ਕੇ ਸਾਥ ਪ੍ਰੀਤੀ ਲਗਾਈ ਹੈ॥੧॥
Prof. Sahib Singhਮੇਰੇ ਮਨ ਵਿਚ, ਮੇਰੇ ਮਨ ਵਿਚ ਗੁਰੂ ਦਾ ਪਿਆਰ ਪੈਦਾ ਹੋ ਗਿਆ ਹੈ ॥੧॥

ਪਦ ਅਰਥ ਸਤਿਗੁਰ ਪ੍ਰੀਤਿ = ਗੁਰੂ ਦੀ ਪ੍ਰੀਤ ॥੧॥

SikhNet (Spanish)obtengo la Paz. Sí, el Guru Verdadero ha bendecido mi mente con el Amor del Señor. (1)

ਹਉ ਜੀਵਾ ਹਉ ਜੀਵਾ; ਸਤਿਗੁਰ ਦੇਖਿ ਸਰਸੇ ਰਾਮ ॥

hau jeevaa hau jeevaa; satigur dekh sarase raam |

Sant Singh KhalsaI live, I live, and I blossom forth, beholding the True Guru.
Manmohan SinghI live, I live and blossom by seeing the True Guru.
Manmohan Singh (Punjabi)ਸੱਚੇ ਗੁਰਾਂ ਨੂੰ ਵੇਖ ਕੇ ਮੈਂ ਜੀਉਂਦਾ, ਮੈਂ ਜੀਊਦਾ ਤੇ ਮੈਂ ਪ੍ਰਫੁੱਲਤ ਹੁੰਦਾ ਹਾਂ।
Fareedkot Teekaਮੈਂ ਸਤਿਗੁਰੋਂ ਕੇ ਸਰੂਪ ਕੋ ਦੇਖ ਕਰ ਕੇ (ਸਰਸੇ) ਅਨੰਦ ਸਹਤ ਜੀਤਾ ਹੂੰ॥
Prof. Sahib Singhਗੁਰੂ ਦਾ ਦਰਸ਼ਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ, (ਮੇਰਾ ਮਨ) ਰਸ ਨਾਲ ਭਰ ਜਾਂਦਾ ਹੈ।

ਪਦ ਅਰਥ ਹਉ = ਮੈਂ। ਜੀਵਾ = ਜੀਵਾਂ, ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਦੇਖਿ = ਵੇਖ ਕੇ। ਸਰਸੇ = ਸ-ਰਸੇ, ਰਸ ਨਾਲ ਭਰ ਜਾਂਦਾ ਹੈ।

SikhNet (Spanish)La Vida llega y florezco cuando veo a mi Verdadero Guru.

ਹਰਿ ਨਾਮੋ. ਹਰਿ ਨਾਮੁ ਦ੍ਰਿੜਾਏ; ਜਪਿ ਹਰਿ ਹਰਿ ਨਾਮੁ. ਵਿਗਸੇ ਰਾਮ ॥

har naamo. har naam drirraae; jap har har naam. vigase raam |

Sant Singh KhalsaThe Name of the Lord, the Name of the Lord, He has implanted within me; chanting the Name of the Lord, Har, Har, I blossom forth.
Manmohan SinghGod's Name, God's Name, the has implanted in me and I blossom by uttering the Lord God's Name.
Manmohan Singh (Punjabi)ਰੱਬ ਦਾ ਨਾਮ, ਰੱਬ ਦਾ ਨਾਮ ਉਨ੍ਹਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ ਤੇ ਸੁਆਮੀ ਹਰੀ ਦਾ ਨਾਮ ਉਚਾਰ ਮੈਂ ਪ੍ਰਫੁੱਲਤ ਹੁੰਦਾ ਹਾਂ।
Fareedkot Teekaਗੁਰੋਂ ਨੇ ਜੋ ਹਰਿ ਹਰਿ ਨਾਮ ਦ੍ਰਿੜ ਕਰਾਏ ਹੈਂ, ਮੈਂ ਤਿਸ ਹਰਿ ਹਰਿ ਨਾਮੋਂ ਕੋ ਜਪ ਕਰ ਕੇ ਪ੍ਰਸੰਨ ਹੋਤਾ ਹੂੰ॥
Prof. Sahib Singhਗੁਰੂ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਟਿਕਾ ਦੇਂਦਾ ਹੈ, (ਉਸ) ਹਰਿ-ਨਾਮ ਨੂੰ ਜਪ ਜਪ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ।

ਪਦ ਅਰਥ ਦ੍ਰਿੜਾਏ = (ਹਿਰਦੇ ਵਿਚ) ਪੱਕਾ ਟਿਕਾ ਦੇਂਦਾ ਹੈ। ਜਪਿ = ਜਪ ਕੇ। ਵਿਗਸੇ = ਖਿੜ ਆਉਂਦਾ ਹੈ।

SikhNet (Spanish)Enaltezco el Nombre del Señor en la mente y habitando en Él, puedo florecer. Se abre en flor,

ਜਪਿ ਹਰਿ ਹਰਿ ਨਾਮੁ. ਕਮਲ ਪਰਗਾਸੇ; ਹਰਿ ਨਾਮੁ ਨਵੰ ਨਿਧਿ ਪਾਈ ॥

jap har har naam. kamal paragaase; har naam navan nidh paaee |

Sant Singh KhalsaChanting the Name of the Lord, Har, Har, the heart-lotus blossoms forth, and through the Name of the Lord, I have obtained the nine treasures.
Manmohan SinghRemembering Lord God's Name, the heart lotus blossom and through the Lord's Name I have obtained the nine treasure.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਰੱਬ ਦੇ ਨਾਮ ਦੇ ਰਾਹੀਂ ਮੈਂ ਨੌ ਖਜਾਨੇ ਪਾ ਲੈਦਾ ਹਾਂ।
Fareedkot Teekaਹਰਿ ਹਰਿ ਨਾਮ ਕੋ ਜਪ ਕਰ ਕੇ ਮੇਰਾ ਅੰਤਹਕਰਣ ਰੂਪ ਕਮਲ ਬਿਗਸਤ ਹੂਆ ਹੈ, ਕ੍ਯੋਂਕਿ ਮੈਨੇ ਹਰਿ ਨਾਮ ਰੂਪ ਨਵਨਿਧ ਪਾਈ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪ ਜਪ ਕੇ ਮੇਰਾ ਹਿਰਦਾ ਕੌਲ-ਫੁੱਲ ਵਾਂਗ ਖਿੜ ਪੈਂਦਾ ਹੈ, ਹਰਿ-ਨਾਮ ਲੱਭ ਕੇ (ਇਉਂ ਜਾਪਦਾ ਹੈ ਕਿ) ਮੈਂ ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ।

ਪਦ ਅਰਥ ਕਮਲ = ਕੌਲ ਫੁੱਲ। ਪਰਗਾਸੇ = ਖਿੜਦਾ ਹੈ। ਨਵੰ ਨਿਧਿ = ਨੌ ਨਿਧੀਆਂ, ਦੁਨੀਆ ਦੇ ਸਾਰੇ ਨੌ ਹੀ ਖ਼ਜ਼ਾਨੇ।

SikhNet (Spanish)el Loto de mi corazón, y soy bendecido con los nueve Tesoros del Nombre.

ਹਉਮੈ ਰੋਗੁ ਗਇਆ ਦੁਖੁ ਲਾਥਾ; ਹਰਿ ਸਹਜਿ ਸਮਾਧਿ ਲਗਾਈ ॥

haumai rog geaa dukh laathaa; har sehaj samaadh lagaaee |

Sant Singh KhalsaThe disease of egotism has been eradicated, suffering has been eliminated, and I have entered the Lord's state of celestial Samaadhi.
Manmohan SinghThe aliment of egotism is gone, the pain is eliminated and I have entered into the Divine trance of equipoise.
Manmohan Singh (Punjabi)ਹੰਕਾਰ ਦੀ ਬੀਮਾਰੀ ਦੂਰ ਹੋ ਗਈ ਹੈ, ਪੀੜ ਹੱਟ ਗਈ ਹੈ ਅਤੇ ਮੈਂ ਇਲਾਹੀ ਅਡੋਲਤਾ ਦੀ ਤਾੜੀ ਅੰਦਰ ਪ੍ਰਵੇਸ਼ ਕਰ ਗਿਆ ਹਾਂ।
Fareedkot Teekaਅਰ ਹੰਤਾ ਮਮਤਾ ਰੋਗ ਚਲਾ ਗਯਾ ਹੈ ਔਰ ਜਨਮ ਮਰਣ ਦੁਖ ਦੂਰ ਹੋ ਗ੍ਯਾ ਹੈ, ਹਰਿ ਕੇ (ਸਹਜਿ) ਸ੍ਵਰੂਪ ਮੇਂ ਸਮਾਧਿ ਲਗਾਈ ਹੈ॥
Prof. Sahib Singhਮੇਰੇ ਅੰਦਰੋਂ ਹਉਮੈ ਰੋਗ ਦੂਰ ਹੋ ਗਿਆ ਹੈ, ਮੇਰਾ ਸਾਰਾ ਦੁੱਖ ਲਹਿ ਗਿਆ ਹੈ, ਹਰਿ-ਨਾਮ ਨੇ ਆਤਮਕ ਅਡੋਲਤਾ ਵਿਚ ਮੇਰੀ ਸੁਰਤ ਟਿਕਵੇਂ ਤੌਰ ਤੇ ਜੋੜ ਦਿੱਤੀ ਹੈ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸਮਾਧਿ = ਟਿਕਵੀਂ ਸੁਰਤਿ।

SikhNet (Spanish)Las aflicciones del ego me dejan y mi ser entra en el trance del Equilibrio.

ਹਰਿ ਨਾਮੁ ਵਡਾਈ. ਸਤਿਗੁਰ ਤੇ ਪਾਈ; ਸੁਖੁ ਸਤਿਗੁਰ ਦੇਵ ਮਨੁ ਪਰਸੇ ॥

har naam vaddaaee. satigur te paaee; sukh satigur dev man parase |

Sant Singh KhalsaI have obtained the glorious greatness of Name of the Lord from the True Guru; beholding the Divine True Guru, my mind is at peace.
Manmohan SinghThe greatness of God's Name, I have attained from the True Guru and by seeing the sight of the Divine True Guru, my mind is in bliss.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਬਜੁਰਗੀ ਮੈਨੂੰ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੋਈ ਹੈ ਅਤੇ ਨਿਰੰਕਾਰੀ ਸੱਚੇ ਗੁਰਾਂ ਦਾ ਦਰਸ਼ਨ ਵੇਖ ਕੇ ਮੇਰਾ ਚਿੱਤ ਅਨੰਦਤ ਹੈ।
Fareedkot Teekaਜਿਨ ਸਤਿਗੁਰੋਂ ਸੇ ਹਰਿ ਨਾਮ ਕੀ ਬਡਾਈ ਪਾਈ ਹੈ, ਤਿਨ ਸਤਿਗੁਰ ਦੇਵ ਕੇ ਪਰਸਨੇ ਸੇ ਹਮ ਸਭ ਸੁਖ ਕੋ ਪ੍ਰਾਪਤ ਭਏ ਹੈਂ॥
Prof. Sahib Singhਇਹ ਹਰਿ-ਨਾਮ (ਜੋ ਮੇਰੇ ਵਾਸਤੇ ਬੜੀ) ਇੱਜ਼ਤ (ਹੈ), ਮੈਂ ਗੁਰੂ ਪਾਸੋਂ ਹਾਸਲ ਕੀਤਾ ਹੈ, ਗੁਰਦੇਵ (ਦੇ ਚਰਨਾਂ) ਨੂੰ ਛੁਹ ਕੇ ਮੇਰਾ ਮਨ ਆਨੰਦ ਅਨੁਭਵ ਕਰਦਾ ਹੈ।

ਪਦ ਅਰਥ ਤੇ = ਤੋਂ। ਪਰਸੇ = ਪਰਸਿ, ਛੁਹ ਕੇ।

SikhNet (Spanish)Obtengo la Gracia del Nombre del Señor a través del Guru Verdadero y mi mente en Paz

ਹਉ ਜੀਵਾ ਹਉ ਜੀਵਾ; ਸਤਿਗੁਰ ਦੇਖਿ ਸਰਸੇ ॥੨॥

hau jeevaa hau jeevaa; satigur dekh sarase |2|

Sant Singh KhalsaI live, I live, and I blossom forth, beholding the True Guru. ||2||
Manmohan SinghI live, I live and I bloom by seeing the True Guru.
Manmohan Singh (Punjabi)ਸੱਚੇ ਗੁਰਾਂ ਨੂੰ ਵੇਖਣ ਦੁਆਰਾ ਮੈਂ ਜੀਉਂਦਾ ਮੈਂ ਜੀਉਂਦਾ ਤੇ ਪ੍ਰਫੁਲਤ ਹੁੰਦਾ ਹਾਂ।
Fareedkot Teekaਮੈਂ ਸਤਿਗੁਰੂ ਕੋ ਦੇਖ ਕਰ ਆਨੰਦ ਸਹਿਤ ਜੀਵਤਾ ਹੂੰ॥੨॥
Prof. Sahib Singhਗੁਰੂ ਦਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ, (ਮੇਰਾ ਮਨ) ਰਸ ਨਾਲ ਭਰ ਜਾਂਦਾ ਹੈ ॥੨॥
SikhNet (Spanish)contempla la Visión del Verdadero Guru. Sí, sólo vivo y florezco viendo a mi Guru Verdadero. (2)

ਕੋਈ ਆਣਿ ਕੋਈ ਆਣਿ ਮਿਲਾਵੈ; ਮੇਰਾ ਸਤਿਗੁਰੁ ਪੂਰਾ ਰਾਮ ॥

koee aan koee aan milaavai; meraa satigur pooraa raam |

Sant Singh KhalsaIf only someone would come, if only someone would come, and lead me to meet my Perfect True Guru.
Manmohan SinghMay some one come, some one come and cause me to meet my Perfect True Guru.
Manmohan Singh (Punjabi)ਕੋਈ ਜਣਾ ਅਤੇ ਕੋਈ ਜਣਾ ਆ ਕੇ, ਮੈਨੂੰ ਮੈਡੇ ਪੂਰਨ ਸੱਚੇ ਗੁਰਾਂ ਨਾਲ ਮਿਲਾ ਦੇਵੇ।
Fareedkot Teekaਹੇ ਭਾਈ! ਜੋ ਕੋਈ ਐਸੇ ਮੇਰੇ ਸਤਿਗੁਰੂ ਕੋ ਮੁਝੇ ਲਿਆਇ ਕਰ ਮਿਲਾਇ ਦੇਵੇ॥
Prof. Sahib Singhਜੇ ਕੋਈ ਲਿਆ ਕੇ, ਜੇ ਕੋਈ ਲਿਆ ਕੇ ਮੈਨੂੰ ਪੂਰਾ ਗੁਰੂ ਮਿਲਾ ਦੇਵੇ,

ਪਦ ਅਰਥ ਆਣਿ = ਲਿਆ ਕੇ।

SikhNet (Spanish)¿Hay alguien que me pueda guiar hasta mi Verdadero Guru?,

ਹਉ ਮਨੁ ਤਨੁ. ਹਉ ਮਨੁ ਤਨੁ ਦੇਵਾ; ਤਿਸੁ ਕਾਟਿ ਸਰੀਰਾ ਰਾਮ ॥

hau man tan. hau man tan devaa; tis kaatt sareeraa raam |

Sant Singh KhalsaMy mind and body, my mind and body - I cut my body into pieces, and I dedicate these to Him.
Manmohan SinghMy soul and body, my soul and body I shall dedicate unto him and cutting my body into bits I shall offer these, as well to him.
Manmohan Singh (Punjabi)ਆਪਣੀ ਆਤਮਾ ਤੇ ਦੇਹ, ਆਪਣੀ ਆਤਮਾ ਤੇ ਦੇਹ ਮੈਂ ਉਸ ਨੂੰ ਅਰਪਨ ਕਰ ਦਿਆਗਾ। ਆਪਣੀ ਦੇਹ ਦੇ ਟੋਟੇ ਕਰ ਕੇ, ਇਨ੍ਹਾਂ ਨੂੰ ਭੀ ਮੈਂ ਉਸ ਨੂੰ ਭੇਟ ਕਰ ਦਿਆਗਾ।
Fareedkot Teekaਮੈਂ ਸੰਸਾਰ ਕਾ ਮੋਹ ਕਾਟ ਕਰ ਮਨ ਤਨ ਸਰੀਰ ਤਿਸ ਕਉ ਦੇਊਂ॥
Prof. Sahib Singhਮੈਂ ਆਪਣਾ ਮਨ ਆਪਣਾ ਸਰੀਰ ਉਸ ਦੇ ਹਵਾਲੇ ਕਰ ਦਿਆਂ, ਆਪਣਾ ਸਰੀਰ ਕੱਟ ਕੇ ਉਸ ਨੂੰ ਦੇ ਦਿਆਂ।

ਪਦ ਅਰਥ ਹਉ = ਮੈਂ। ਦੇਵਾ = ਦੇਵਾਂ, ਮੈਂ ਦਿਆਂਗਾ। ਤਿਸੁ = ਉਸ ਨੂੰ। ਕਾਟਿ = ਕੱਟ ਕੇ।

SikhNet (Spanish)a él me rindo en cuerpo y mente y me postro en Reverencia.

ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ; ਜੋ ਸਤਿਗੁਰ ਬਚਨ ਸੁਣਾਏ ॥

hau man tan kaatt kaatt tis deee; jo satigur bachan sunaae |

Sant Singh KhalsaCutting my mind and body apart, cutting them into pieces, I offer these to the one, who recites to me the Words of the True Guru.
Manmohan SinghHewing into pieces, my heart and body, I shall make an offering of these to him, who recites to me the hymns of the True Guru.
Manmohan Singh (Punjabi)ਆਪਣੇ ਦਿਲ ਤੇ ਦੇਹ ਦੇ ਟੁਕੜੇ ਬਣਾ ਕੇ, ਮੈਂ ਏਨ੍ਹਾਂ ਨੂੰ ਉਸ ਦੀ ਭੇਟਾ ਕਰਾਂਗਾ, ਜਿਹੜਾ ਮੈਨੂੰ ਸੱਚੇ ਗੁਰਾਂ ਦੀ ਬਾਣੀ ਸੁਣਾਵੇ।
Fareedkot Teekaਜੋ ਐਸੇ ਸਤਿਗੁਰੋਂ ਕੇ ਬਚਨੋਂ ਕੋ ਸੁਨਾਏ ਮੈਂ ਮਨ ਤਨ ਕਾਟ ਕਾਟ ਕਰ ਤਿਸ ਕੋ ਦੇਵਾਂ ਅਰਥਾਤ ਮੈਂ ਤਿਨ ਕੋ ਮਨ ਤਨ ਅਰਪਣ ਕਰੂੰ॥
Prof. Sahib Singhਜੇਹੜਾ ਕੋਈ ਮੈਨੂੰ ਗੁਰੂ ਦੇ ਬਚਨ ਸੁਣਾਵੇ, ਮੈਂ ਆਪਣਾ ਮਨ ਕੱਟ ਕੇ ਆਪਣਾ ਤਨ ਕੱਟ ਕੇ (ਮਨ ਤੇ ਤਨ ਦੀ ਅਪਣੱਤ ਦਾ ਮੋਹ ਕੱਟ ਕੇ) ਉਸ ਦੇ ਹਵਾਲੇ ਕਰ ਦਿਆਂ।

ਪਦ ਅਰਥ ਦੇਈ = ਦੇਈਂ, ਮੈਂ ਦਿਆਂਗਾ।

SikhNet (Spanish)Mi mente ha dejado al mundo y tornándose hacia el Guru, ha entrado en Éxtasis.

ਮੇਰੈ ਮਨਿ ਬੈਰਾਗੁ ਭਇਆ. ਬੈਰਾਗੀ; ਮਿਲਿ ਗੁਰ ਦਰਸਨਿ. ਸੁਖੁ ਪਾਏ ॥

merai man bairaag bheaa. bairaagee; mil gur darasan. sukh paae |

Sant Singh KhalsaMy unattached mind has renounced the world; obtaining the Blessed Vision of the Guru's Darshan, it has found peace.
Manmohan SinghMy desireless soul has renounced the world and obtaining the vision of the Guru, is blessed with peace.
Manmohan Singh (Punjabi)ਮੇਰੀ ਇੱਛਾ-ਰਹਿਤ ਆਤਮਾ ਸੰਸਾਰ ਤੋਂ ਉਪਰਾਮ ਹੋ ਗਈ ਹੈ ਅਤੇ ਗੁਰਾਂ ਦਾ ਦੀਦਾਰ ਪਾ ਕੇ ਇਸ ਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ।
Fareedkot Teekaਮੇਰਾ ਮਨ ਜੋ ਬੈਰਾਗੀ ਬੈਰਾਗ ਕੀ ਯੋਗਤਾ ਵਾਲਾ ਹੈ ਤਿਸ ਕੋ ਬੈਰਾਗ ਭਯਾ ਹੈ, ਇਸ ਸੇ ਜਬ ਗੁਰੋਂ ਕਾ ਦਰਸਨ ਮਿਲੈ ਤਬ ਸੁਖ ਕੋ ਪ੍ਰਾਪਤਿ ਹੋਵੈ॥☬ਐਸੀ ਬੇਨਤੀ ਕਰੋ:
Prof. Sahib Singhਮੇਰੇ ਉਤਾਵਲੇ ਹੋ ਰਹੇ ਮਨ ਵਿਚ ਗੁਰੂ ਦੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ। ਗੁਰੂ ਨੂੰ ਮਿਲ ਕੇ, ਗੁਰੂ ਦੇ ਦਰਸਨ ਨਾਲ ਮੇਰਾ ਮਨ ਸੁਖ ਅਨੁਭਵ ਕਰਦਾ ਹੈ।

ਪਦ ਅਰਥ ਮਨਿ = ਮਨ ਵਿਚ। ਬੈਰਾਗੁ = ਮਿਲਣ ਦੀ ਤਾਂਘ। ਮਨਿ ਬੈਰਾਗੀ = ਵੈਰਾਗੀ ਮਨ ਵਿਚ। ਮਿਲਿ ਗੁਰ = ਗੁਰੂ ਨੂੰ ਮਿਲ ਕੇ। ਦਰਸਨਿ = (ਗੁਰੂ ਦੇ) ਦਰਸਨ ਨਾਲ।

SikhNet (Spanish)Oh mi Señor, Dador de Gloria,

ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ; ਦੇਹੁ ਸਤਿਗੁਰ ਚਰਨ ਹਮ ਧੂਰਾ ॥

har har kripaa karahu sukhadaate; dehu satigur charan ham dhooraa |

Sant Singh KhalsaO Lord, Har, Har, O Giver of Peace, please, grant Your Grace, and bless me with the dust of the feet of the True Guru.
Manmohan SinghMy peace-giving Lord God, show mercy and bless me with the dust of the True Guru's feet.
Manmohan Singh (Punjabi)ਮੇਰੇ ਆਰਾਮ ਦੇਣ ਵਾਲੇ ਸੁਆਮੀ ਵਾਹਿਗੁਰੂ ਰਹਿਮ ਕਰ ਅਤੇ ਮੈਨੂੰ ਸੱਚੇ ਗੁਰਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ।
Fareedkot Teekaਹੇ ਸੁਖ ਦਾਤੇ ਔਰ ਦੁਖ ਹਰਨੇ ਵਾਲੇ ਹਰੀ! ਆਪ ਐਸੀ ਕ੍ਰਿਪਾ ਕਰਹੁ ਜੋ ਸਤਿਗੁਰੋਂ ਕੇ ਚਰਨੋਂ ਕੀ ਧੂਰ ਹਮ ਕੋ ਪ੍ਰਾਪਤਿ ਹੋਵੇ॥
Prof. Sahib Singhਹੇ ਹਰੀ! ਹੇ ਸੁਖਦਾਤੇ ਹਰੀ! ਮੇਹਰ ਕਰ, ਮੈਨੂੰ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼।

ਪਦ ਅਰਥ ਹਰਿ ਹਰਿ = ਹੇ ਹਰੀ! ਹਮ = ਮੈਨੂੰ। ਧੂਰਾ = ਧੂੜ।

SikhNet (Spanish)bendíceme con el Polvo de los Pies del Verdadero Guru.

ਕੋਈ ਆਣਿ ਕੋਈ ਆਣਿ ਮਿਲਾਵੈ; ਮੇਰਾ ਸਤਿਗੁਰੁ ਪੂਰਾ ॥੩॥

koee aan koee aan milaavai; meraa satigur pooraa |3|

Sant Singh KhalsaIf only someone would come, if only someone would come, and lead me to meet my Perfect True Guru. ||3||
Manmohan SinghLet some one come, some one come and make me meet the Perfect True Guru.
Manmohan Singh (Punjabi)ਕੌਈ ਜਣਾ ਆ ਕੇ, ਕੋਈ ਜਣਾ ਆ ਕੇ ਮੈਨੂੰ ਪੂਰਨ ਸੱਚੇ ਗੁਰਾਂ ਨਾਲ ਮਿਲਾ ਦੇਵੇ।
Fareedkot Teekaਅਰ ਕੋਈ ਮੇਰਾ ਸਤਿਗੁਰ ਪੂਰਾ ਲਯਾਕੇ ਮੈਨੂੰ ਮਿਲਾਵੇ॥੩॥
Prof. Sahib Singhਕੋਈ ਲਿਆ ਕੇ, ਕੋਈ ਲਿਆ ਕੇ ਮੈਨੂੰ ਪੂਰਾ ਗੁਰੂ ਮਿਲਾ ਦੇਵੇ! ॥੩॥
SikhNet (Spanish)Oh mis queridos compañeros, ¡llévenme hasta mi Guru Perfecto! (3)

ਗੁਰ ਜੇਵਡੁ ਗੁਰ ਜੇਵਡੁ ਦਾਤਾ; ਮੈ. ਅਵਰੁ ਨ ਕੋਈ ਰਾਮ ॥

gur jevadd gur jevadd daataa; mai. avar na koee raam |

Sant Singh KhalsaA Giver as great as the Guru, as great as the Guru - I cannot see any other.
Manmohan SinghA donor, as big as the Guru, as big as the Guru, I see not any other.
Manmohan Singh (Punjabi)ਗੁਰਾਂ ਜਿੱਡਾ ਵੱਡਾ, ਗੁਰਾਂ ਜਿੱਡਾ ਵੱਡਾ ਦਾਤਾਰ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ।
Fareedkot Teekaਹੇ ਭਾਈ! ਗੁਰੋਂ ਕੇ ਬਰਾਬਰ ਦਾਤਾ ਮੁਝੇ ਔਰ ਕੋਈ ਨਹੀਂ ਦਿਖਾਈ ਦੇਤਾ॥
Prof. Sahib Singhਗੁਰੂ ਦੇ ਬਰਾਬਰ ਦਾ, ਗੁਰੂ ਦੇ ਬਰਾਬਰ ਦਾ ਦਾਤਾ ਮੈਨੂੰ ਹੋਰ ਕੋਈ ਨਹੀਂ (ਦਿੱਸਦਾ)।

ਪਦ ਅਰਥ ਜੇਵਡੁ = ਬਰਾਬਰ ਦਾ। ਮੈ = ਮੈਨੂੰ।

SikhNet (Spanish)Nadie ni nada iguala a mi Guru Bondadoso, pues él me bendice con el Amor Inmaculado del Señor,

ਹਰਿ ਦਾਨੋ ਹਰਿ ਦਾਨੁ ਦੇਵੈ; ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥

har daano har daan devai; har purakh niranjan soee raam |

Sant Singh KhalsaHe blesses me with the gift of the Lord's Name, the gift of the Lord's Name; He is the Immaculate Lord God.
Manmohan SinghThe gift of God's Name, the gift of God's Name, he blesses me with He Himself is the Immaculate Lord Master.
Manmohan Singh (Punjabi)ਰੱਬ ਦੇ ਨਾਮ ਦੀ ਦਾਤ, ਰੱਬ ਦੇ ਨਾਮ ਦੀ ਦਾਤ ਉਹ ਮੈਨੂੰ ਪ੍ਰਦਾਨ ਕਰਦੇ ਹਨ। ਉਹ ਖੁਦ ਹੀ ਪਵਿੱਤਰ ਪ੍ਰਭੂ ਪ੍ਰਮੇਸ਼ਰ ਹਨ।
Fareedkot Teekaਹਰਿ ਨਾਮ ਰੂਪ ਦਾਨ ਦੇਨੇਹਾਰਾ ਹੈ, ਸੋਈ ਸਤਿਗੁਰੂ ਨਿਰੰਜਨ ਪੁਰਖ, ਭਾਵ ਮਾਇਆ ਸੇ ਰਹਤ ਹੈ॥
Prof. Sahib Singhਗੁਰੂ (ਪਰਮਾਤਮਾ ਦੇ ਨਾਮ ਦਾ) ਦਾਨ ਬਖ਼ਸ਼ਦਾ ਹੈ ਜੋ ਸਰਬ-ਵਿਆਪਕ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।

ਪਦ ਅਰਥ ਦਾਨੋ = ਦਾਨੁ। ਨਿਰੰਜਨੁ = {ਨਿਰ-ਅੰਜਨੁ} ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ, ਪ੍ਰਭੂ।

SikhNet (Spanish)el Espíritu Divino. Aquéllos que habitan en el Nombre del Señor, sus aflicciones,

ਹਰਿ ਹਰਿ ਨਾਮੁ ਜਿਨੀ ਆਰਾਧਿਆ; ਤਿਨ ਕਾ ਦੁਖੁ ਭਰਮੁ ਭਉ ਭਾਗਾ ॥

har har naam jinee aaraadhiaa; tin kaa dukh bharam bhau bhaagaa |

Sant Singh KhalsaThose who worship in adoration the Name of the Lord, Har, Har - their pain, doubts and fears are dispelled.
Manmohan SinghThey who reflect on the Lord's Name, their pain, doubt and dread flee away.
Manmohan Singh (Punjabi)ਜੋ ਵਾਹਿਗਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਉਨ੍ਹਾਂ ਦੀ ਪੀੜ ਸੰਦੇਹ ਤੇ ਡਰ ਦੌੜ ਜਾਂਦੇ ਹਨ।
Fareedkot Teekaਜਿਨੋਂ ਨੇ ਹਰਿ ਹਰਿ ਨਾਮ ਕਾ ਅਰਾਧਨਾ ਕੀਆ ਹੈ, ਤਿਨ ਕਾ ਦੁਖ ਭ੍ਰਮ ਭ੍ਯ ਸਭ ਭਾਗ ਗਇਆ ਹੈ॥
Prof. Sahib Singhਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦਾ (ਹਰੇਕ ਕਿਸਮ ਦਾ) ਦੁੱਖ ਭਰਮ ਤੇ ਡਰ ਦੂਰ ਹੋ ਗਿਆ।

ਪਦ ਅਰਥ ਜਿਨੀ = ਜਿਨ੍ਹਾਂ ਨੇ।

SikhNet (Spanish)dudas y miedos desaparecen. Por una buena fortuna obtienen a su Señor en total humildad, estando entonados en los Pies del Guru.

ਸੇਵਕ ਭਾਇ ਮਿਲੇ ਵਡਭਾਗੀ; ਜਿਨ ਗੁਰ ਚਰਨੀ ਮਨੁ ਲਾਗਾ ॥

sevak bhaae mile vaddabhaagee; jin gur charanee man laagaa |

Sant Singh KhalsaThrough their loving service, those very fortunate ones, whose minds are attached to the Guru's Feet, meet Him.
Manmohan SinghThe fortunate ones, whose mind is attached to Guru's feet, meet the Lord through the servant's sentiments.
Manmohan Singh (Punjabi)ਚੰਗੇ ਕਰਮਾਂ ਵਾਲੇ ਜਿਨ੍ਹਾਂ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜਿਆ ਹੋਇਆ ਹੈ, ਦਾਸ-ਭਾਵਨਾ ਰਾਹੀਂ ਸਾਹਿਬ ਨੂੰ ਮਿਲ ਪੈਦੇ ਹਨ।
Fareedkot Teekaਜਿਨ ਕਾ ਗੁਰ ਚਰਨੋਂ ਮੇਂ ਮਨ ਲਾਗਾ ਹੈ, ਸੋਈ ਵਡਭਾਗੀ ਸੇਵਕ ਭਾਇ ਕਰ ਗੁਰੋਂ ਮੇਂ ਮਿਲੇ ਹੈਂ॥
Prof. Sahib Singhਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜ ਗਿਆ, ਉਹ ਸੇਵਕ ਭਾਵਨਾ ਦੀ ਰਾਹੀਂ (ਪਰਮਾਤਮਾ ਵਿਚ) ਮਿਲ ਗਏ।

ਪਦ ਅਰਥ ਸੇਵਕ ਭਾਇ = ਸੇਵਕ ਵਾਲੀ ਭਾਵਨਾ ਨਾਲ, ਸੇਵਕ ਵਾਲੇ ਪਿਆਰ ਨਾਲ।

SikhNet (Spanish)Dice Nanak, el Señor Mismo nos une en Su Ser, y encontrando al Verdadero Guru,

ਕਹੁ ਨਾਨਕ. ਹਰਿ ਆਪਿ ਮਿਲਾਏ; ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥

kahu naanak. har aap milaae; mil satigur purakh sukh hoee |

Sant Singh KhalsaSays Nanak, the Lord Himself causes us to meet the Guru; meeting the Almighty True Guru, peace is obtained.
Manmohan SinghSays Nanak, God Himself makes man meet the Guru and by meeting the Divine True Guru, he is blessed with peace.
Manmohan Singh (Punjabi)ਗੁਰੂ ਜੀ ਆਖਦੇ ਹਨ, ਵਾਹਿਗੁਰੂ ਆਪੇ ਹੀ ਬੰਦੇ ਨੂੰ ਗੁਰਾਂ ਨਾਲ ਮਿਲਾਉਂਦਾ ਹੈ। ਰੱਬ ਰੂਪ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਉਸ ਨੂੰ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਨੇ ਜਿਨ ਕੋ ਆਪ ਸਤਿਗੁਰ ਪੁਰਖ ਮਿਲਾਏ ਹੈਂ, ਤਿਨ ਕੋ ਸਤਿਗੁਰ ਪੁਰਖ ਸੇ ਮਿਲ ਕਰ ਕੇ ਸੁਖ ਕੀ ਪ੍ਰਾਪਤੀ ਹੋਈ ਹੈ॥
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, ਤੇ, ਗੁਰੂ ਤੇ ਪਰਮਾਤਮਾ ਨੂੰ ਮਿਲ ਕੇ ਆਤਮਕ ਆਨੰਦ ਪੈਦਾ ਹੁੰਦਾ ਹੈ।

ਪਦ ਅਰਥ ਮਿਲਿ = ਮਿਲ ਕੇ।

SikhNet (Spanish)el Espíritu Divino, obtenemos la Felicidad.

ਗੁਰ ਜੇਵਡੁ. ਗੁਰ ਜੇਵਡੁ ਦਾਤਾ; ਮੈ. ਅਵਰੁ ਨ ਕੋਈ ॥੪॥੧॥

gur jevadd. gur jevadd daataa; mai. avar na koee |4|1|

Sant Singh KhalsaA Giver as great as the Guru, as great as the Guru - I cannot see any other. ||4||1||
Manmohan SinghA donor, as big as the Guru, as big as the Guru, I see not another.
Manmohan Singh (Punjabi)ਗੁਰਾਂ ਜਿੱਡਾ ਵੱਡਾ ਗੁਰਾਂ ਜਿੱਡਾ ਵੱਡਾ ਦਾਤਾਰ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ।
Fareedkot Teekaਗੁਰਾਂ ਜੈਸਾ ਵੱਡਾ ਦਾਤਾ ਮੈਨੇ ਤੀਨੋਂ ਕਾਲੋਂ ਮੇਂ ਹੋਰ ਕੋਈ ਨਹੀਂ ਜਾਨਾ ਹੈ॥੪॥੧॥
Prof. Sahib Singhਗੁਰੂ ਦੇ ਬਰਾਬਰ ਦਾ, ਗੁਰੂ ਦੇ ਬਰਾਬਰ ਦਾ ਦਾਤਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ ॥੪॥੧॥

ਪਦ ਅਰਥ ਜੇਵਡੁ = ਬਰਾਬਰ ਦਾ। ਮੈ = ਮੈਨੂੰ ॥੪॥੧॥

SikhNet (Spanish)Sí, nadie iguala a mi Guru Benévolo; no existe nadie como Él. (4-1)
Answers quote the Granth verbatim with Ang citations. AI commentary is not Gurbani and not a religious ruling.