ਵਡਹੰਸੁ ਮਹਲਾ ੩ ॥
vaddahans mahalaa 3 | Ang 571
Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.
ਏ ਮਨ ਮੇਰਿਆ. ਆਵਾ ਗਉਣੁ ਸੰਸਾਰੁ ਹੈ; ਅੰਤਿ. ਸਚਿ ਨਿਬੇੜਾ ਰਾਮ ॥
e man meriaa. aavaa gaun sansaar hai; ant. sach niberraa raam | Ang 571
Sant Singh KhalsaO my mind, the world comes and goes in birth and death; only the True Name shall emancipate you in the end.
Manmohan SinghO my soul, the mortal continues to come and go. Only the True Name shall emancipate him in the end.
Manmohan Singh (Punjabi)ਹੇ ਮੇਰੀ ਜਿੰਦੇ! ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ। ਕੇਵਲ ਸੱਚਾ ਨਾਮ ਹੀ ਅਖੀਰ ਨੂੰ ਉਸ ਨੂੰ ਬੰਦ ਖਲਾਸੀ ਕਰਦਾ ਹੈ।
Fareedkot Teekaਹੇ ਮੇਰੇ ਮਨ! ਇਹ ਸੰਸਾਰ ਆਵਾਗਵਨ ਰੂਪ ਹੈ, ਅੰਤ ਕੋ ਸਚਾ (ਨਿਬੇੜਾ) ਨਿਆਉਂ ਹੋਇਗਾ ਵਾ ਸਚ ਨਾਮ ਕਰ (ਨਿਬੇੜਾ) ਛੂਟਨਾ ਹੋਤਾ ਹੈ॥
Prof. Sahib Singhਹੇ ਮੇਰੇ ਮਨ! ਜਗਤ ਤਾਂ ਜਨਮ ਮਰਨ ਦਾ ਗੇੜ ਹੈ, ਆਖ਼ਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਇਸ ਵਿਚੋਂ ਨਿਕਲਿਆ ਜਾਂਦਾ ਹੈ।ਪਦ ਅਰਥ ਆਵਾਗਉਣੁ = (ਜਗਤ ਵਿਚ) ਆਉਣਾ ਤੇ (ਜਗਤ ਤੋਂ) ਜਾਣਾ, ਜਨਮ ਮਰਨ। ਸੰਸਾਰੁ = ਜਗਤ (ਦਾ ਮੋਹ)। ਅੰਤਿ = ਆਖ਼ਰ ਨੂੰ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ (ਜੁੜਿਆਂ)। ਨਿਬੇੜਾ = (ਆਵਾਗਉਣ ਦਾ) ਖ਼ਾਤਮਾ।
SikhNet (Spanish)Oh mi mente, el mundo fluye sin cesar entre la vida y la muerte; sólo el Verdadero Nombre te emancipará en el final.
ਆਪੇ ਸਚਾ ਬਖਸਿ ਲਏ; ਫਿਰਿ. ਹੋਇ ਨ ਫੇਰਾ ਰਾਮ ॥
aape sachaa bakhas le; fir. hoe na feraa raam | Ang 571
Sant Singh KhalsaWhen the True Lord Himself grants forgiveness, then one does not have to enter the cycle of reincarnation again.
Manmohan SinghWhen the True Lord Himself grants pardon, he goes not in the round, again.
Manmohan Singh (Punjabi)ਜਦ ਸੱਚਾ ਸਾਹਿਬ ਖੁਦ ਮਾਫ ਕਰ ਦਿੰਦਾ ਹੈ ਉਹ ਮੁੜ ਕੇ ਚੱਕਰ ਵਿੱਚ ਨਹੀਂ ਪੈਦਾ।
Fareedkot Teekaਆਪ ਹੀ ਸਚਾ ਵਾਹਿਗੁਰੂ ਜਿਸ ਕੋ ਆਵਾਗਮਨ ਸੇ ਬਖਸ ਲੇਤਾ ਹੈ, ਤਿਸ ਕਾ ਬਹੁਰ ਸੰਸਾਰ ਮੇਂ ਫੇਰਾ ਨਹੀਂ ਹੋਤਾ ਹੈ॥
Prof. Sahib Singhਜਦੋਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਤਾਂ ਹੀ ਜਗਤ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ।ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ।
SikhNet (Spanish)Cuando el Señor Mismo otorga Su Perdón, uno es liberado del ciclo de la reencarnación. No tiene que pasar por él otra vez,
ਫਿਰਿ. ਹੋਇ ਨ ਫੇਰਾ, ਅੰਤਿ ਸਚਿ ਨਿਬੇੜਾ; ਗੁਰਮੁਖਿ ਮਿਲੈ ਵਡਿਆਈ ॥
fir. hoe na feraa, ant sach niberraa; guramukh milai vaddiaaee | Ang 571
Sant Singh KhalsaHe does not have to enter the cycle of reincarnation again, and he is emancipated in the end; as Gurmukh, he obtains glorious greatness.
Manmohan SinghHe goes not in the round again, is ultimately emancipated through the True Name and through the Guru obtains honour.
Manmohan Singh (Punjabi)ਉਹ ਮੁੜ ਚੱਕਰ ਵਿੱਚ ਨਹੀਂ ਪੈਦਾ, ਓੜਕ ਨੂੰ ਸੱਚੇ ਨਾਮ ਦੇ ਰਾਹੀਂ ਬੰਦ-ਖਲਾਸ ਹੋ ਜਾਂਦਾ ਹੈ ਅਤੇ ਗੁਰਾਂ ਰਾਹੀਂ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਅੰਤ ਕੋ ਸਚ ਕਰ ਨਬੇੜਾ ਹੋਤਾ ਹੈ ਫਿਰ ਚਉਰਾਸੀ ਮੇਂ ਫਿਰਨਾ ਨਹੀਂ ਹੋਤਾ, ਅਰ ਗੁਰਮੁਖੋਂ ਕੋ ਬਡਿਆਈ ਮਿਲਤੀ ਹੈ॥
Prof. Sahib Singhਗੁਰੂ ਦੀ ਸਰਨ ਪੈਣ ਵਾਲੇ ਨੂੰ ਫਿਰ ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲਦਾ ਤੇ ਸਦਾ ਲਈ ਇਹ ਟੈਂਟਾ ਖਤਮ ਹੋ ਜਾਂਦਾ ਹੈ ਅਤੇ ਉਸ ਨੂੰ ਇੱਜ਼ਤ ਮਿਲਦੀ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ।
SikhNet (Spanish)y como Gurmukj es emancipado al final, obteniendo Gloria y Grandeza.
ਸਾਚੈ ਰੰਗਿ ਰਾਤੇ, ਸਹਜੇ ਮਾਤੇ; ਸਹਜੇ ਰਹੇ ਸਮਾਈ ॥
saachai rang raate, sahaje maate; sahaje rahe samaaee | Ang 571
Sant Singh KhalsaImbued with love for the True Lord, he is intoxicated with celestial bliss, and he remains absorbed in the Celestial Lord.
Manmohan SinghImbued with the True Name's love, he is inerbriated with celestial bliss and remains absorbed in the Supreme Lord.
Manmohan Singh (Punjabi)ਸੱਚੇ ਨਾਮ ਦੇ ਪ੍ਰੇਮ ਨਾਲ ਰੰਗੀਜ ਕੇ ਉਹ ਬੈਕੁੰਠੀ ਆਨੰਦ ਨਾਲ ਖੀਵਾ ਹੋ ਜਾਂਦਾ ਹੈ ਅਤੇ ਪਾਰਬ੍ਰਹਮ ਅੰਦਰ ਲੀਨ ਰਹਿੰਦਾ ਹੈ।
Fareedkot Teekaਗੁਰਮੁਖ ਸਚੇ ਕੇ ਪ੍ਰੇਮ ਮੇਂ ਰਤੇ ਹੈਂ ਔਰ ਸੁਭਾਵਕ ਹੀ ਮਸਤ ਹੈਂ ਅਰ ਸੋ ਸੁਭਾਵਕ ਹੀ ਪਰਮੇਸਰ ਮੇਂ ਮਿਲ ਰਹੇ ਹੈਂ॥
Prof. Sahib Singhਜੇਹੜੇ ਸਦਾ-ਥਿਰ ਹਰੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਅਡੋਲਤਾ ਦੀ ਰਾਹੀਂ ਹੀ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ।ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਹੋਏ। ਸਹਜੇ = ਆਤਮਕ ਅਡੋਲਤਾ ਵਿਚ। ਮਾਤੇ = ਮਸਤ।
SikhNet (Spanish)Imbuido en el Amor por el Uno Verdadero, se conserva embebido en la Gloria Divina con el Señor Celestial.
ਸਚਾ ਮਨਿ ਭਾਇਆ, ਸਚੁ ਵਸਾਇਆ; ਸਬਦਿ ਰਤੇ ਅੰਤਿ ਨਿਬੇਰਾ ॥
sachaa man bhaaeaa, sach vasaaeaa; sabad rate ant niberaa | Ang 571
Sant Singh KhalsaThe True Lord is pleasing to his mind; he enshrines the True Lord in his mind; attuned to the Word of the Shabad, he is emancipated in the end.
Manmohan SinghThe True Lord is pleasing to his mind, the True Lord he enshrines in his mind and being imbued with the Name, he is delivered in the end.
Manmohan Singh (Punjabi)ਸੱਚਾ ਸੁਆਮੀ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ, ਕਿ ਸੱਚੇ ਸੁਆਮੀ ਨੂੰ ਉਹ ਆਪਣੇ ਰਿਦੇ ਵਿੱਚ ਟਿਕਾਉਂਦਾ ਹੈ ਅਤੇ ਨਾਮ ਨਾਲ ਰੰਗੀਜਣ ਕਰ ਕੇ ਉਹ ਅਖੀਰ ਨੂੰ ਖਲਾਸੀ ਪਾ ਜਾਂਦਾ ਹੈ।
Fareedkot Teekaਇਸ ਪ੍ਰਕਾਰ ਸਚਾ ਹਰੀ ਜਿਸ ਕੇ ਮਨ ਮੇਂ ਭਾਇਆ ਹੈ ਔਰ ਸਚ ਕੋ ਜਿਸ ਨੇ ਮਨ ਮੇਂ ਬਸਾਇਆ ਹੈ, ਤਿਸ ਕਾ ਅੰਤ ਕੋ ਨਬੇੜਾ ਹੂਆ ਹੈ॥
Prof. Sahib Singhਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈਂਦੇ ਹਨ ਤੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦਾ ਆਖ਼ਰ ਖ਼ਾਤਮਾ ਹੋ ਜਾਂਦਾ ਹੈ।ਪਦ ਅਰਥ ਮਨਿ = ਮਨ ਵਿਚ। ਸਚੁ = ਸਦਾ-ਥਿਰ-ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਵਿਚ।
SikhNet (Spanish)El Señor Verdadero complace a su mente, enaltece al Uno Verdadero en su corazón, entonado en la Verdadera Palabra del Shabd, y al final encuentra la Liberación.
ਨਾਨਕ. ਨਾਮਿ ਰਤੇ ਸੇ ਸਚਿ ਸਮਾਣੇ; ਬਹੁਰਿ. ਨ ਭਵਜਲਿ ਫੇਰਾ ॥੧॥
naanak. naam rate se sach samaane; bahur. na bhavajal feraa |1| Ang 571
Sant Singh KhalsaO Nanak, those who are imbued with the Naam, merge in the True Lord; they are not cast into the terrifying world-ocean again. ||1||
Manmohan SinghNanak, they who are imbued with the Name, merge into the True Lord and again go not in the whirlpool of the terrible world ocean.
Manmohan Singh (Punjabi)ਨਾਨਕ, ਜੋ ਨਾਮ ਨਾਲ ਰੰਗੇ ਹਨ, ਉਹ ਸੱਚੇ ਸਾਈਂ ਵਿੱਚ ਲੀਨ ਹੋ ਜਾਂਦੇ ਹਨ ਅਤੇ ਮੁੜ ਕੇ ਭਿਆਨਕ, ਸੰਸਾਰ ਸਮੁੰਦਰ ਦੇ ਗੇੜੇ ਵਿੱਚ ਨਹੀਂ ਪੈਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਮੇਂ ਪ੍ਰੇਮ ਕਰ ਕੇ ਸੋ ਸਚ ਮੇਂ ਸਮਾਏ ਹੈਂ, ਪੁਨਾ ਤਿਨ ਕਾ ਸੰਸਾਰ ਸਮੁੰਦਰ ਮੇਂ (ਫੇਰਾ) ਆਵਣਾਂ ਨਹੀਂ ਹੋਤਾ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਸੰਸਾਰ-ਸਮੁੰਦਰ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ ॥੧॥ਪਦ ਅਰਥ ਨਾਮਿ = ਨਾਮ ਵਿਚ। ਬਹੁਰਿ = ਮੁੜ, ਫਿਰ। ਭਵਜਲਿ = ਸੰਸਾਰ-ਸਮੁੰਦਰ ਵਿਚ ॥੧॥
SikhNet (Spanish)Oh Nanak, quienes están imbuidos en el Naam, se inmergen en el Señor Verdadero y no son conducidos hasta el aterrador océano del mundo otra vez. (1)
ਮਾਇਆ ਮੋਹੁ ਸਭੁ ਬਰਲੁ ਹੈ; ਦੂਜੈ ਭਾਇ ਖੁਆਈ ਰਾਮ ॥
maaeaa mohu sabh baral hai; doojai bhaae khuaaee raam | Ang 571
Sant Singh KhalsaEmotional attachment to Maya is total madness; through the love of duality, one is ruined.
Manmohan SinghThe love of riches is all madness and through the love of another the mortal is ruined.
Manmohan Singh (Punjabi)ਧਨ ਸੰਪਦਾ ਦੀ ਮੁਹੱਬਤ ਸਮੂਹ ਪਾਗਲਪਣਾ ਹੈ। ਦਵੈਤ ਭਾਵ ਦੇ ਰਾਹੀਂ ਪ੍ਰਾਣੀ ਬਰਬਾਦ ਹੋ ਜਾਂਦਾ ਹੈ।
Fareedkot Teekaਹੇ ਭਾਈ! ਮਾਇਆ ਮੇਂ ਜੋ ਮੋਹ ਹੈ, ਸੋ ਸਭ (ਬਰਲੁ) ਬਾਉਲਪਨਾ ਅਰਥਾਤ ਬਿਅਰਥ ਹੈ। ਮਨਮੁਖਤਾ ਕਰ ਕੇ ਸ੍ਰਿਸਟੀ ਦੂਜੈ ਭਾਇ ਮੇਂ (ਖੁਆਈ) ਭੂਲੀ ਹੈ॥
Prof. Sahib Singhਮਾਇਆ ਦਾ ਮੋਹ ਨਿਰਾ-ਪੁਰਾ ਪਾਗਲ-ਪਨ ਹੈ ਜਿਸ ਕਾਰਨ ਸਹੀ ਜੀਵਨ-ਰਾਹ ਖੁੰਝੀ ਜਾ ਰਹੀ ਹੈ।ਪਦ ਅਰਥ ਸਭੁ = ਸਾਰਾ, ਨਿਰਾ। ਬਰਲੁ = ਪਾਗਲ-ਪਨ, ਝੱਲ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਖੁਆਈ = ਕੁਰਾਹੇ ਪਈ ਹੋਈ ਹੈ।
SikhNet (Spanish)El amor a Maya es enloquecedor; uno es destruido con la idea de la dualidad.
ਮਾਤਾ ਪਿਤਾ ਸਭੁ ਹੇਤੁ ਹੈ; ਹੇਤੇ ਪਲਚਾਈ ਰਾਮ ॥
maataa pitaa sabh het hai; hete palachaaee raam | Ang 571
Sant Singh KhalsaMother and father - all are subject to this love; in this love, they are entangled.
Manmohan SinghThe mother, father and all others are subject to this love and in this love they are entangled.
Manmohan Singh (Punjabi)ਮਾਂ, ਪਿਉ ਅਤੇ ਹੋਰ ਸਾਰੇ ਇਹ ਮੋਹ ਦੇ ਅਧੀਨ ਅਨ ਅਤੇ ਇੋ ਮੋਹ ਵਿੱਚ ਹੀ ਉਲਝੇ ਹੋਏ ਹਨ।
Fareedkot Teekaਮਾਤਾ ਪਿਤਾ ਆਦਿ ਜਿਤਨੇ ਸੰਬੰਧੀ ਹੈਂ ਸਭ ਕੋ ਮਾਇਆ ਮੇਂ ਹਿਤ ਹੈ, ਮਾਯਾ ਹੀ ਕੇ ਹਿਤ ਮੇਂ ਬੁਧੀ ਪਲਚਾਈ, ਭਾਵ ਲਗੀ ਹੈ॥
Prof. Sahib Singhਮਾਂ ਪਿਉ ਤਾਂ ਨਿਰਾ ਮੋਹ ਹੈ, ਇਸ ਮੋਹ ਵਿਚ ਹੀ ਦੁਨੀਆ ਉਲਝੀ ਪਈ ਹੈ।ਪਦ ਅਰਥ ਹੇਤੁ = ਮੋਹ। ਹੇਤੇ = ਮੋਹ ਵਿਚ ਹੀ। ਪਲਚਾਈ = ਉਲਝੀ ਹੋਈ, ਫਸੀ ਹੋਈ।
SikhNet (Spanish)El padre y la madre están sujetos a este tipo de amor en el apego y ahí quedan enredados,
ਹੇਤੇ ਪਲਚਾਈ, ਪੁਰਬਿ ਕਮਾਈ; ਮੇਟਿ ਨ ਸਕੈ ਕੋਈ ॥
hete palachaaee, purab kamaaee; mett na sakai koee | Ang 571
Sant Singh KhalsaThey are entangled in this love, on account of their past actions, which no one can erase.
Manmohan SinghThey are enmeshed in this love, on account of their past actions which none can erase.
Manmohan Singh (Punjabi)ਪੂਰਬਲੇ ਕਰਮਾਂ ਦੇ ਅਨੁਸਾਰ ਉਹ ਮੌਹ ਵਿੰਚ ਖੱਚਤ ਹੋਏ ਹੋਏ ਹਨ। ਕੋਈ ਭੀ ਉਨ੍ਹਾਂ ਨੂੰ ਮੇਟ ਨਹੀਂ ਸਕਦਾ।
Fareedkot Teekaਇਸ ਮਾਇਆ ਕੇ ਪ੍ਰੇਮ ਮੇਂ ਮਨਮੁਖੋਂ ਕੀ ਬੁਧੀ ਲਗੀ ਹੂਈ ਹੈ, ਪੂਰਬ ਕੀਏ ਹੂਏ ਕਰਮਾਨੁਸਾਰ ਕੋਈ ਮਿਟਾਇ ਨਹੀਂ ਸਕਤਾ॥
Prof. Sahib Singhਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਲੁਕਾਈ ਮੋਹ ਵਿਚ ਫਸੀ ਰਹਿੰਦੀ ਹੈ ਤੇ ਮਨੁੱਖ ਇਸ ਨੂੰ ਮਿਟਾ ਨਹੀਂ ਸਕਦਾ।ਪਦ ਅਰਥ ਪੁਰਬਿ = ਪਹਿਲੇ ਜਨਮ ਵਿਚ।
SikhNet (Spanish)pues tal es el resultado del Karma pasado que nadie puede borrar.
ਜਿਨਿ ਸ੍ਰਿਸਟਿ ਸਾਜੀ, ਸੋ ਕਰਿ ਵੇਖੈ; ਤਿਸੁ ਜੇਵਡੁ. ਅਵਰੁ ਨ ਕੋਈ ॥
jin srisatt saajee, so kar vekhai; tis jevadd. avar na koee | Ang 571
Sant Singh KhalsaThe One who created the Universe, beholds it; no other is as great as He.
Manmohan SinghHe, who has created the world, after creation, takes care of it. As great as He, there is no other.
Manmohan Singh (Punjabi)ਜਿਸ ਨੇ ਸੰਸਾਰ ਰੱਚਿਆ ਹੋਇਆ ਹੈ, ਉਹ ਰੱਚ ਕੇ ਇਸ ਦੀ ਸੰਭਾਲ ਕਰਦਾ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਜਿਸ ਨੇ ਸ੍ਰਿਸਟੀ ਉਤਪੰਨ ਕਰੀ ਹੈ, ਸੋਈ ਕੌਤਕ ਕਰ ਕੇ ਦੇਖਤਾ ਹੈ, ਅਰ ਤਿਸ ਕੇ ਬਾਰਬਰ ਕੋਈ ਨਹੀਂ ॥
Prof. Sahib Singhਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਹ ਮਾਇਆ ਦਾ ਮੋਹ ਰਚ ਕੇ (ਤਮਾਸ਼ਾ) ਵੇਖ ਰਿਹਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ।ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਕਰਿ = ਕਰ ਕੇ, ਮਾਇਆ ਦਾ ਮੋਹ ਰਚ ਕੇ।
SikhNet (Spanish)Aquél que ha creado este mundo también lo cuida; nadie Lo puede igualar.
ਮਨਮੁਖਿ ਅੰਧਾ. ਤਪਿ ਤਪਿ ਖਪੈ; ਬਿਨੁ ਸਬਦੈ. ਸਾਂਤਿ ਨ ਆਈ ॥
manamukh andhaa. tap tap khapai; bin sabadai. saant na aaee | Ang 571
Sant Singh KhalsaThe blind, self-willed manmukh is consumed by his burning rage; without the Word of the Shabad, peace is not obtained.
Manmohan SinghThe blind apostate is consumed by burning in rage and without the Name obtains not peace.
Manmohan Singh (Punjabi)ਅੰਨ੍ਹਾਂ ਅਧਰਮੀ (ਮਨਮੱਤੀਆ) ਰੋਹ ਨਾਲ ਸੜ ਕੇ ਤਬਾਹ ਹੋ ਜਾਂਦਾ ਹੈ ਤੇ ਨਾਮ ਦੇ ਬਾਝੋਂ ਉਸ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
Fareedkot Teekaਮਨਮੁਖ ਜੋ ਅਗਿਆਨੀ ਹੈਂ, ਸੋ ਅਨੇਕ ਪ੍ਰਕਾਰ ਕੇ ਸੰਕਲਪੋਂ ਸੇ ਤਪਤ ਕਰ ਕੇ ਖਪਤਾ ਰਹਤਾ ਹੈ, ਬਿਨਾਂ ਉਪਦੇਸ਼ ਕੇ ਤਿਸ ਕੋ ਸਾਂਤੀ ਨਹੀਂ ਆਉਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਕੇ (ਮੋਹ ਵਿਚ) ਸੜ ਸੜ ਕੇ ਦੁੱਖੀ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ। ਤਪਿ ਤਪਿ = ਸੜ ਸੜ ਕੇ। ਖਪੈ = ਦੁਖੀ ਹੁੰਦਾ ਹੈ।
SikhNet (Spanish)El ciego y arrogante Manmukj es consumido por su fuego interno, sin la Palabra del Shabd la Paz no se obtiene.
ਨਾਨਕ. ਬਿਨੁ ਨਾਵੈ, ਸਭੁ ਕੋਈ ਭੁਲਾ; ਮਾਇਆ ਮੋਹਿ ਖੁਆਈ ॥੨॥
naanak. bin naavai, sabh koee bhulaa; maaeaa mohi khuaaee |2| Ang 571
Sant Singh KhalsaO Nanak, without the Name, everyone is deluded, ruined by emotional attachment to Maya. ||2||
Manmohan SinghNanak, without the Name, all are gone astray, and are ruined by the love of riches.
Manmohan Singh (Punjabi)ਨਾਨਕ ਨਾਮ ਦੇ ਬਗੈਰ ਸਾਰੇ ਕੁਰਾਹੇ ਪਏ ਹੋਏ ਹਨ ਅਤੇ ਧਨ-ਸੰਪਦਾ ਦੀ ਮਮਤਾ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਨਾਂ ਸਭ ਕੋਈ ਭੂਲਾ ਹੂਆ ਹੈ, ਇਸ ਪ੍ਰਕਾਰ ਤਿਨ ਜੀਵੋਂ ਕੀ ਬੁਧੀ ਮਾਇਆ ਕੇ ਮੋਹ ਮੇਂ (ਖੁਆਈ) ਭੂਲੀ ਹੂਈ ਹੈ॥੨॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਾ ਹੋਇਆ ਹੈ ॥੨॥ਪਦ ਅਰਥ ਮੋਹਿ = ਮੋਹ ਵਿਚ ॥੨॥
SikhNet (Spanish)Sin el Nombre, oh Nanak, todos son engañados, arruinado y desbastados en el amor por Maya. (2)
ਏਹੁ ਜਗੁ ਜਲਤਾ ਦੇਖਿ ਕੈ; ਭਜਿ ਪਏ ਹਰਿ ਸਰਣਾਈ ਰਾਮ ॥
ehu jag jalataa dekh kai; bhaj pe har saranaaee raam | Ang 571
Sant Singh KhalsaSeeing that this world on fire, I have hurried to the Sanctuary of the Lord.
Manmohan SinghSeeing this world on fire, I have hastened to the Lord's refuge.
Manmohan Singh (Punjabi)ਇਸ ਜਹਾਨ ਨੂੰ ਸੜਦਾ ਵੇਖ ਕੇ ਮੈਂ ਦੌੜ ਕੇ ਸੁਆਮੀ ਦੀ ਪਨਾਹ ਲਈ ਹੈ।
Fareedkot Teekaਹੇ ਭਾਈ! ਹਮ ਵਾ ਗੁਰਮੁਖ ਜਨ ਇਸ ਸੰਸਾਰ ਕੋ ਮਾਇਆ ਮੋਹ ਮੇਂ ਜਲਤਾ ਹੂਆ ਦੇਖ ਕਰ ਦੌੜ ਕਰ ਹਰਿ ਕੀ ਸਰਣ ਮੇਂ ਪੜੇ ਹੈਂ॥
Prof. Sahib Singhਇਸ ਸੰਸਾਰ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ (ਜੇਹੜੇ ਮਨੁੱਖ) ਦੌੜ ਕੇ ਪਰਮਾਤਮਾ ਦੀ ਸਰਨ ਜਾ ਪੈਂਦੇ ਹਨ (ਉਹ ਸੜਨੋਂ ਬਚ ਜਾਂਦੇ ਹਨ)।ਪਦ ਅਰਥ ਦੇਖਿ ਕੈ = ਦੇਖਿ ਕਰਿ, ਵੇਖ ਕੇ।
SikhNet (Spanish)Viendo el mundo en llamas, he buscado el Santuario del Señor. Yo le imploro a mi Guru Verdadero, oh Señor,
ਅਰਦਾਸਿ ਕਰੀਂ. ਗੁਰ ਪੂਰੇ ਆਗੈ; ਰਖਿ ਲੇਵਹੁ ਦੇਹੁ ਵਡਾਈ ਰਾਮ ॥
aradaas karanee. gur poore aagai; rakh levahu dehu vaddaaee raam | Ang 571
Sant Singh KhalsaI offer my prayer to the Perfect Guru: please save me, and bless me with Your glorious greatness.
Manmohan SinghI pray before my perfect Guru: "Save me and bless me with the glory of thy Name, O Lord".
Manmohan Singh (Punjabi)ਮੈਂ ਆਪਣੇ ਪੂਰਨ ਗੁਰਾਂ ਮੂਹਰੇ ਬਿਨੇ ਕਰਦਾ ਹਾਂ, ਹੇ ਸਾਈਂ! ਮੇਰੀ ਰੱਖਿਆ ਕਰ ਤੇ ਮੈਨੂੰ ਆਪਣੇ ਨਾਮ ਦੀ ਬਜੁਰਗੀ ਬਖਸ਼।
Fareedkot Teekaਅਰ ਗੁਰ ਪੂਰੇ ਕੇ ਆਗੇ ਇਹ ਅਰਦਾਸ ਕਰਤੇ ਹੈਂ ਕਿ ਹੇ ਮਹਾਰਾਜ ਹਮਾਰੇ ਕੋ ਗੁਰਮੁਖਤਾ ਕੀ ਬਡਾਈ ਦੇਉ ਔਰ ਇਸ ਜਲਤੇ ਸੰਸਾਰ ਸੇ ਰਖ ਲੇਹੁ॥
Prof. Sahib Singhਮੈਂ ਪੂਰੇ ਗੁਰੂ ਅੱਗੇ ਅਰਜ਼ੋਈ ਕਰਦਾ ਹਾਂ ਕਿ ਮੈਨੂੰ (ਵਿਕਾਰਾਂ ਦੀ ਸੜਨ ਤੋਂ) ਬਚਾ ਲੈ, ਮੈਨੂੰ (ਇਹ) ਵਡਿਆਈ ਬਖ਼ਸ਼।ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ। ਵਡਾਈ = ਇੱਜ਼ਤ।
SikhNet (Spanish)sálvame y bendíceme con la Gloria de Tu Bello Nombre.
ਰਖਿ ਲੇਵਹੁ ਸਰਣਾਈ, ਹਰਿ ਨਾਮੁ ਵਡਾਈ; ਤੁਧੁ ਜੇਵਡੁ. ਅਵਰੁ ਨ ਦਾਤਾ ॥
rakh levahu saranaaee, har naam vaddaaee; tudh jevadd. avar na daataa | Ang 571
Sant Singh KhalsaPreserve me in Your Sanctuary, and bless me with the glorious greatness of the Name of the Lord; there is no other Giver as great as You.
Manmohan SinghO My Lord, keep me in Thy sanctuary and bless me with the greatness of Thy Name. None else is as great a donor as art Thou.
Manmohan Singh (Punjabi)ਮੇਰੇ ਗੁਰਦੇਵ ਜੀ, ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ ਅਤੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਪ੍ਰਭਤਾ ਪ੍ਰਦਾਨ ਕਰ। ਹੋਰ ਕੋਈ ਤੇਰੇ ਜਿੱਡਾ ਵੱਡਾ ਦਾਤਾਰ ਨਹੀਂ।
Fareedkot Teekaਹੇ ਗੁਰੋ! ਹਰੀ ਨਾਮ ਕੀ ਬਡਾਈ ਦੇ ਕਰ ਅਪਨੀ ਸ਼ਰਣ ਮੇਂ ਰਖ ਲੇਵੋ, ਕਿਉਂਕਿ ਤੁਮਾਰੇ ਜੈਸਾ ਬੜਾ ਦਾਤਾ ਔਰ ਕੋਈ ਨਹੀਂ ਹੈ॥
Prof. Sahib Singhਮੈਨੂੰ ਆਪਣੀ ਸਰਨ ਵਿਚ ਰੱਖ ਤੇ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖ਼ਸ਼; ਇਹ ਦਾਤ ਬਖ਼ਸ਼ਣ ਦੀ ਸਮਰੱਥਾ ਰੱਖਣ ਵਾਲਾ ਤੇਰੇ ਜੇਡਾ ਹੋਰ ਕੋਈ ਨਹੀਂ।ਪਦ ਅਰਥ ਵਡਾਈ = ਵਡਿਆਈ, ਇੱਜ਼ਤ। ਅਵਰੁ = ਕੋਈ ਹੋਰ। ਦਾਤਾ = ਬਖ਼ਸ਼ਸ਼ਾਂ ਕਰਨ ਵਾਲਾ।
SikhNet (Spanish)Consérvame en Tu Refugio y bendíceme con la Gloria del Naam, pues no hay nadie como Tú.
ਸੇਵਾ ਲਾਗੇ. ਸੇ ਵਡਭਾਗੇ; ਜੁਗਿ ਜੁਗਿ ਏਕੋ ਜਾਤਾ ॥
sevaa laage. se vaddabhaage; jug jug eko jaataa | Ang 571
Sant Singh KhalsaThose who are engaged in serving You are very fortunate; throughout the ages, they know the One Lord.
Manmohan SinghVery fortunate are they who are engaged in Thy service, All the ages(yugas) through, they know the One Lord.
Manmohan Singh (Punjabi)ਭਾਰੇ ਭਾਗਾਂ ਵਾਲੇ ਹਨ ਉਹ, ਜੋ ਤੇਰੀ ਚਾਕਰੀ ਅੰਦਰ ਜੁੱਟਦੇ ਹਨ। ਸਾਰਿਆਂ ਜੁੱਗਾ ਅੰਦਰ ਉਹ ਇੱਕ ਪ੍ਰਭੂ ਨੂੰ ਹੀ ਜਾਣਦੇ ਹਨ।
Fareedkot Teekaਜੋ ਆਪ ਕੀ ਸੇਵਾ ਮੇਂ ਲਗੇ ਹੈਂ, ਸੋ ਬੜੇ ਭਾਗੋਂ ਵਾਲੇ ਹੈਂ ਔਰ ਤਿਨੋਂ ਨੇ ਜੁਗੋਂ ਜੁਗੋਂ ਮੇਂ ਏਕ ਆਪ ਹੀ ਕੋ ਜਾਨਾ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ, ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ਜੇਹੜਾ ਹਰੇਕ ਜੁਗ ਵਿਚ ਇਕ ਆਪ ਹੀ ਆਪ ਹੈ।ਪਦ ਅਰਥ ਜੁਗਿ ਜੁਗਿ ਏਕੋ = ਜੋ ਹਰੇਕ ਜੁਗ ਵਿਚ ਇਕ ਆਪ ਹੀ ਆਪ ਹੈ। ਜਾਤਾ = ਡੂੰਘੀ ਸਾਂਝ ਪਾਈ।
SikhNet (Spanish)Afortunados son aquéllos que están dedicados a Tu Servicio, oh Dios,
ਜਤੁ ਸਤੁ ਸੰਜਮੁ ਕਰਮ ਕਮਾਵੈ; ਬਿਨੁ ਗੁਰ. ਗਤਿ ਨਹੀ ਪਾਈ ॥
jat sat sanjam karam kamaavai; bin gur. gat nahee paaee | Ang 571
Sant Singh KhalsaYou may practice celibacy, truth, austere self-discipline and rituals, but without the Guru, you shall not be emancipated.
Manmohan SinghThou may practise celibacy, truth, self-mortification and rituals, but without the Guru, thou art emancipated not.
Manmohan Singh (Punjabi)ਇਨਸਾਨ ਬ੍ਰਹਿਮ-ਚਰਜ, ਸੱਚ, ਸਵੈ-ਰਿਆਜ਼ਤ (ਜ਼ਬਤ) ਅਤੇ ਕਰਮ-ਕਾਂਡ ਕਮਾਉਂਦਾ ਹੈ, ਪਰੰਤੂ ਗੁਰਾਂ ਦੇ ਬਾਝੋਂ ਉਸ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ।
Fareedkot Teekaਹੇ ਭਾਈ! ਗੁਰੋਂ ਸੇ ਬਿਨਾਂ ਚਾਹੇ ਜਤ ਸਤ ਸੰਜਮਾਦਿ ਕਰਮ ਭੀ ਕਰੇ, ਪਰੰਤੂ ਸ਼ੁਭ ਗਤਿ ਨਹੀਂ ਪਾਉਤਾ ਹੈ॥
Prof. Sahib Singhਭਾਵੇਂ ਕੋਈ ਜਤ ਸਤ ਸੰਜਮ (ਆਦਿਕ) ਕਰਮ ਕਮਾਵੇ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।ਪਦ ਅਰਥ ਜਤੁ = ਕਾਮ-ਵਾਸਨਾ ਨੂੰ ਰੋਕਣ ਦਾ ਜਤਨ। ਸਤੁ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ। ਗਤਿ = ਉੱਚੀ ਆਤਮਕ ਅਵਸਥਾ।
SikhNet (Spanish)pues eres el Único en todos los tiempos. Uno practica la castidad, la rectitud y disciplinas espirituales, pero sin el Guru, no es emancipado.
ਨਾਨਕ. ਤਿਸ ਨੋ ਸਬਦੁ ਬੁਝਾਏ; ਜੋ ਜਾਇ ਪਵੈ ਹਰਿ ਸਰਣਾਈ ॥੩॥
naanak. tis no sabad bujhaae; jo jaae pavai har saranaaee |3| Ang 571
Sant Singh KhalsaO Nanak, he alone understands the Word of the Shabad, who goes and seeks the Lord's Sanctuary. ||3||
Manmohan SinghNanak, the Guru brings home the Name unto him who goes and seeks the Lord's protection.
Manmohan Singh (Punjabi)ਨਾਨਕ ਗੁਰੂ ਜੀ ਉਸ ਨੂੰ ਨਾਮ ਦਰਸਾਉਂਦੇ ਹਨ, ਜੋ ਜਾ ਕੇ ਪ੍ਰਭੂ ਦੀ ਪਨਾਹ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰਿ ਸਰਣ ਮੇਂ ਦੌੜ ਕਰ ਪੜਤਾ ਹੈ, ਤਿਸ ਕੋ ਆਪ ਗੁਰੂ (ਸਬਦੁ) ਬ੍ਰਹਮ ਕਾ ਸ੍ਵਰੂਪ ਬੁਝਾਉਤੇ ਹੈਂ॥੩॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਜਾ ਪੈਂਦਾ ਹੈ, ਪਰਮਾਤਮਾ ਉਸ ਨੂੰ ਗੁਰੂ ਦਾ ਸ਼ਬਦ ਸਮਝਣ ਦੀ ਦਾਤ ਬਖ਼ਸ਼ਦਾ ਹੈ ॥੩॥
SikhNet (Spanish)Dice Nanak, sólo alcanzando el Santuario del Señor uno conoce la Palabra del Shabd. (3)
ਜੋ ਹਰਿ ਮਤਿ ਦੇਇ, ਸਾ ਊਪਜੈ; ਹੋਰ. ਮਤਿ ਨ ਕਾਈ ਰਾਮ ॥
jo har mat dee, saa aoopajai; hor. mat na kaaee raam | Ang 571
Sant Singh KhalsaThat understanding, imparted by the Lord, wells up; there is no other understanding.
Manmohan SinghThe understanding that the Lord imparts, that alone grows in man and there is no other wisdom.
Manmohan Singh (Punjabi)ਸਮਝ ਜਿਹੜੀ ਸੁਆਮੀ ਪ੍ਰਦਾਨ ਕਰਦਾ ਹੈ, ਕੇਵਲ ਉਹੀ ਬੰਦੇ ਵਿੱਚ ਉਤਪੰਨ ਹੁੰਦੀ ਹੈ। ਹੋਰ ਕੋਈ ਸਿਆਣਪ ਹੈ ਹੀ ਨਹੀਂ।
Fareedkot Teekaਜੋ ਹਰਿ ਮਤ ਦੇਤਾ ਹੈ, ਸੋਈ ਜੀਉ ਕੋ ਉਪਜਤੀ ਹੈ ਔਰ ਅਪਨੀ ਕੋਈ ਮਤ ਨਹੀਂ ਹੈ॥
Prof. Sahib Singhਪਰਮਾਤਮਾ ਜੇਹੜੀ ਅਕਲ (ਮਨੁੱਖ ਨੂੰ) ਦੇਂਦਾ ਹੈ ਉਹੀ ਮੱਤ ਪਰਗਟ ਹੁੰਦੀ ਹੈ; (ਪ੍ਰਭੂ ਦੀ ਦਿੱਤੀ ਮੱਤ ਤੋਂ ਬਿਨਾ) ਹੋਰ ਕੋਈ ਮੱਤ (ਮਨੁੱਖ ਗ੍ਰਹਿਣ) ਨਹੀਂ (ਕਰ ਸਕਦਾ)।ਪਦ ਅਰਥ ਦੇਇ = ਦੇਂਦਾ ਹੈ।
SikhNet (Spanish)La Sabiduría que Tú nos impartes, oh Señor, sólo nace en el ser humano; no hay ninguna otra Sabiduría, excepto la Tuya. En el interior y más allá también sólo
ਅੰਤਰਿ ਬਾਹਰਿ ਏਕੁ ਤੂ; ਆਪੇ ਦੇਹਿ ਬੁਝਾਈ ਰਾਮ ॥
antar baahar ek too; aape dehi bujhaaee raam | Ang 571
Sant Singh KhalsaDeep within, and beyond as well, You alone are, O Lord; You Yourself impart this understanding.
Manmohan SinghWithin and Without Thou alone art, O Lord and Thou Thyself makest the man realise this.
Manmohan Singh (Punjabi)ਅੰਦਰ ਤੇ ਬਾਹਰ ਕੇਵਲ ਤੂੰ ਹੀ ਹੈਂ ਹੇ ਸਾਹਿਬ! ਤੂੰ ਖੁਦ ਹੀ ਇਨਸਾਨ ਨੂੰ ਇਹ ਗੱਲ ਅਨੁਭਵ ਕਰਾਉਂਦਾ ਹੈ।
Fareedkot Teekaਤੂੰ ਐਸੇ ਜਾਨ ਜੋ ਹਰਿ ਅੰਤਰ ਬਾਹਰ ਏਕ ਹੈ, ਐਸੀ ਬੂਝ ਹਰੀ ਆਪ ਹੀ ਬੁਝਾਇ ਦੇਤਾ ਹੈ॥
Prof. Sahib Singh(ਹੇ ਪ੍ਰਭੂ! ਹਰੇਕ ਜੀਵ ਦੇ) ਅੰਦਰ ਤੇ ਬਾਹਰ ਸਿਰਫ਼ ਤੂੰ ਹੀ ਵੱਸਦਾ ਹੈਂ, ਤੂੰ ਆਪ ਹੀ ਜੀਵ ਨੂੰ ਸਮਝ ਬਖ਼ਸ਼ਦਾ ਹੈਂ।ਪਦ ਅਰਥ ਦੇਹਿ = ਦੇਂਹਿ, ਤੂੰ ਦੇਂਦਾ ਹੈਂ। ਬੁਝਾਈ = ਸਮਝ।
SikhNet (Spanish)Tú estás y Tú Mismo impartes este Conocimiento. Tú permites que te concibamos, pues no hay nadie más que Tú.
ਆਪੇ ਦੇਹਿ ਬੁਝਾਈ, ਅਵਰ ਨ ਭਾਈ; ਗੁਰਮੁਖਿ ਹਰਿ ਰਸੁ ਚਾਖਿਆ ॥
aape dehi bujhaaee, avar na bhaaee; guramukh har ras chaakhiaa | Ang 571
Sant Singh KhalsaOne whom He Himself blesses with this understanding, does not love any other. As Gurmukh, he tastes the subtle essence of the Lord.
Manmohan SinghHe, to whom Thou makest realise this, love not another and through the Guru, tastes God's elixir.
Manmohan Singh (Punjabi)ਜਿਸਨੂੰ ਤੂੰ ਇਹ ਅਨੁਭਵ ਕਰਾਉਂਦਾ ਹੈ, ਉਹ ਹੋਰਸ ਨੂੰ ਪਿਆਰ ਨਹੀਂ ਕਰਦਾ ਅਤੇ ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਹੀ ਚਖਦਾ ਹੈ।
Fareedkot Teekaਜਿਨ ਕੋ ਆਪ ਸਮਝਾ ਦਿਤੀ ਹੈ, ਤਿਨ ਕੋ ਔਰ ਬਾਤ ਨਹੀਂ ਭਾਈ ਹੈ ਅਰ ਜਿਸ ਗੁਰਮੁਖ ਨੈ ਇਸ ਹਰਿ ਕੇ ਗਿਆਨ ਕਾ ਰਸ ਚਾਖਿਆ ਹੈ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ (ਜੀਵ ਨੂੰ) ਅਕਲ ਦੇਂਦਾ ਹੈਂ (ਤੇਰੀ ਦਿੱਤੀ ਹੋਈ ਅਕਲ ਤੋਂ ਬਿਨਾ) ਕੋਈ ਹੋਰ (ਅਕਲ ਜੀਵ ਨੂੰ) ਪਸੰਦ ਹੀ ਨਹੀਂ ਆ ਸਕਦੀ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਦਾ ਸਵਾਦ ਚੱਖਦਾ ਹੈ।ਪਦ ਅਰਥ ਨ ਭਾਈ = ਪਸੰਦ ਨਹੀਂ ਆਉਂਦੀ।
SikhNet (Spanish)A quien bendices con este entendimiento, no Ama a nadie más, y como Gurmukj, saborea la Sutil Esencia del Señor.
ਦਰਿ ਸਾਚੈ ਸਦਾ ਹੈ ਸਾਚਾ; ਸਾਚੈ ਸਬਦਿ ਸੁਭਾਖਿਆ ॥
dar saachai sadaa hai saachaa; saachai sabad subhaakhiaa | Ang 571
Sant Singh KhalsaIn the True Court, he is forever True; with love, he chants the True Word of the Shabad.
Manmohan SinghIn the True Court, he is ever exonerated and the True Name, he lovingly utters.
Manmohan Singh (Punjabi)ਸੱਚੇ ਦਰਬਾਰ ਅੰਦਰ ਉਹ ਸਦੀਵ ਹੀ ਸੁਰਖਰੂ ਹੁੰਦਾ ਹੈ ਅਤੇ ਸੱਚੇ ਨਾਮ ਨੂੰ ਉਹ ਪ੍ਰੇਮ ਨਾਲ ਉਚਾਰਨ ਕਰਦਾ ਹੈ।
Fareedkot Teekaਸਚੇ ਦੁਆਰੇ ਸਤਸੰਗ ਮੇਂ ਸੋਈ ਸਦਾ ਸਚਾ ਹੈ ਜਿਸ ਨੇ ਸਾਚੇ ਸਬਦ ਕੋ ਕਹਾ ਹੈ, ਭਾਵ ਜਿਸ ਨੇ ਗੁਰ ਉਪਦੇਸ ਕੌ ਜਪਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਅਡੋਲ ਚਿੱਤ ਟਿਕਿਆ ਰਹਿੰਦਾ ਹੈ।ਪਦ ਅਰਥ ਦਰਿ = ਦਰ ਤੇ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਾਚੈ ਸਬਦਿ = ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਸੁਭਾਖਿਆ = ਸਿਫ਼ਤ-ਸਾਲਾਹ ਕਰਦਾ ਹੈ।
SikhNet (Spanish)En la Corte Verdadera, Él es para siempre Verdad y con Amor, él canta la Palabra Verdadera del Shabd
ਘਰ ਮਹਿ. ਨਿਜ ਘਰੁ ਪਾਇਆ; ਸਤਿਗੁਰੁ ਦੇਇ ਵਡਾਈ ॥
ghar meh. nij ghar paaeaa; satigur dee vaddaaee | Ang 572
Sant Singh KhalsaWithin his home, he finds the home of his own being; the True Guru blesses him with glorious greatness.
Manmohan SinghWithin his mind-home, he finds his own Home(God) and the True Guru blesses him with honour.
Manmohan Singh (Punjabi)ਆਪਣੇ ਗ੍ਰਿਹ ਅੰਦਰ ਹੀ ਉਹ ਆਪਣਾ ਨਿੱਜ ਦਾ ਗ੍ਰਿਹ ਪਾ ਲੈਦਾ ਹੈ ਤੇ ਸੱਚੇ ਗੁਰੂ ਨਾਲ ਇੱਜ਼ਤ ਆਬਰੂ ਬਖਸ਼ਦੇ ਹਨ।
Fareedkot Teekaਜਿਸ ਕੋ ਸਤਗੁਰੂ ਬਡਾਈ ਦੇਤੇ ਹੈਂ ਤਿਸਨੇ (ਘਰੁ) ਸਰੀਰ ਮੇਂ ਹੀ (ਨਿਜ ਘਰੁ) ਸਰੂਪ ਕੋ ਪਾਇਆ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਵਡਿਆਈ ਦੇਂਦਾ ਹੈ, ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ।ਪਦ ਅਰਥ ਘਰ ਮਹਿ = ਹਿਰਦੇ ਵਿਚ। ਨਿਜ ਘਰੁ = ਆਪਣਾ ਅਸਲ ਘਰ, ਪ੍ਰਭੂ ਦੀ ਹਜ਼ੂਰੀ।
SikhNet (Spanish)En su propio hogar, uno encuentra su ser y entonces el Guru Verdadero lo bendice con Gloria.
ਨਾਨਕ. ਜੋ ਨਾਮਿ ਰਤੇ. ਸੇਈ ਮਹਲੁ ਪਾਇਨਿ; ਮਤਿ ਪਰਵਾਣੁ ਸਚੁ ਸਾਈ ॥੪॥੬॥
naanak. jo naam rate. seee mehal paaein; mat paravaan sach saaee |4|6| Ang 572
Sant Singh KhalsaO Nanak, those who are attuned to the Naam find the Mansion of the Lord's Presence; their understanding is true, and approved. ||4||6||
Manmohan SinghNanak, they who are dyed with the Name, mount the Lord's mansion and approved becomes their true intellect.
Manmohan Singh (Punjabi)ਨਾਨਕ ਜਿਹੜੇ ਨਾਮ ਨਾਲ ਰੰਗੇ ਹਨ, ਉਹ ਪ੍ਰਭੂ ਦੇ ਮੰਦਰ ਨੂੰ ਪ੍ਰਾਪਤ ਕਰ ਲੈਂਦੇ ਹਨ ਅਤੇ ਕਬੂਲ ਪੈ ਜਾਂਦੀ ਹੈ ਉਨ੍ਹਾਂ ਦੀ ਸੱਚੀ ਅਕਲ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰਾਤੇ ਹੈਂ ਸੋਈ ਸਚ ਸਰੂਪ ਕੋ ਪਾਵਤੇ ਹੈਂ ਅਰ (ਸਾਈ) ਓਹੀ ਮਤ ਪ੍ਰਮਾਣੀਕ ਹੈ॥੪॥੬॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਹੀ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਦੇ ਹਨ, ਸਦਾ-ਥਿਰ ਪ੍ਰਭੂ ਉਹਨਾਂ ਦੀ ਉਹ (ਨਾਮ ਸਿਮਰਨ ਵਾਲੀ) ਅਕਲ ਪਰਵਾਨ ਕਰਦਾ ਹੈ ॥੪॥੬॥ਪਦ ਅਰਥ ਨਾਮਿ = ਨਾਮ ਵਿਚ। ਸੇਈ = ਉਹ ਬੰਦੇ ਹੀ। ਪਾਇਨਿ = ਪਾ ਲੈਂਦੇ ਹਨ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸਾਈ ਮਤਿ = ਉਹੀ ਅਕਲ ॥੪॥੬॥
SikhNet (Spanish)Aquéllos que están imbuidos en el Nombre del Señor, oh Nanak, llegan hasta el Castillo del Señor y su intelecto es aprobado. (4-6)