ਕਬੀਰ. ਜਿਹ ਮਾਰਗਿ ਪੰਡਿਤ ਗਏ; ਪਾਛੈ ਪਰੀ ਬਹੀਰ ॥
kabeer. jih maarag panddit ge; paachhai paree baheer |
Sant Singh KhalsaKabeer, the crowds follow the path which the Pandits, the religious scholars, have taken.
Manmohan SinghKabir, crowds follow the path, the Pandits have traversed.
Manmohan Singh (Punjabi)ਕਬੀਰ, ਝੁੰਡਾ ਦੇ ਝੁੰਡ ਉਸ ਰਸਤੇ ਮਗਰ ਜਾਂਦੇ ਜਿਸ ਰਾਹੇ ਪੰਡਤ ਗਏ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਕਰਮ ਕਾਂਡ ਕੇ ਮਾਰਗ ਮੇਂ ਪੰਡਤ ਗਏ ਹੈਂ ਤਿਨੋਂ ਕੇ ਪੀਛੇ ਔਰ ਜੀਵੋਂ ਕੀ ਭੀ ਵਹੀਰ ਪੜ ਗਈ ਹੈ, ਭਾਵ ਯੇਹ ਤਿਨ ਕੋ ਕਰਮਕਾਂਡੀ ਦੇਖ ਕਰ ਔਰ ਜੀਵ ਭੀ ਸਕਾਮ ਕਰਮ ਕਰਨੇ ਲਗ ਪੜੇ ਹੈਂ॥
Prof. Sahib Singhਹੇ ਕਬੀਰ! (ਤੀਰਥ ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ;ਪਦ ਅਰਥ ਜਿਹ ਮਾਰਗਿ = ਜਿਸ ਰਾਹੇ, ਕਰਮ-ਕਾਂਡ ਦੇ ਜਿਸ ਰਾਹੇ, ਤੀਰਥ ਵਰਤ ਆਦਿਕ ਦੇ ਜਿਸ ਰਾਹੇ। ਪਰੀ = ਤੁਰ ਪਈ, ਤੁਰੀ ਜਾ ਰਹੀ ਹੈ। ਬਹੀਰ = ਭੀੜ, ਲੋਕਾਂ ਦੀ ਭੀੜ, ਬੇਅੰਤ ਲੋਕ।
SikhNet (Spanish)Kabir, la gente sigue el camino que los Pandits, los escolares religiosos, han tomado,
ਇਕ ਅਵਘਟ ਘਾਟੀ ਰਾਮ ਕੀ; ਤਿਹ ਚੜਿ ਰਹਿਓ ਕਬੀਰ ॥੧੬੫॥
eik avaghatt ghaattee raam kee; tih charr rahio kabeer |165|
Sant Singh KhalsaThere is a difficult and treacherous cliff on that path to the Lord; Kabeer is climbing that cliff. ||165||
Manmohan SinghThere is an arduous cliff on the way to the Lord, Kabir is scaling that cliff.
Manmohan Singh (Punjabi)ਪ੍ਰਭੂ ਦੇ ਰਸਤੇ ਵਿੱਚ ਇਕ ਕਠਨ ਪਹਾੜੀ ਹੈ, ਕਬੀਰ ਉਹ ਪਹਾੜੀ ਉਤੇ ਚੜ੍ਹ ਰਿਹਾ ਹੈ।
Fareedkot Teekaਇਕ (ਅਵਘਟ) ਔਖੀ ਜੋ ਰਾਮ ਕੀ ਪ੍ਰੇਮ ਰੂਪ ਘਾਟੀ ਹੈ ਤਿਸ ਪਰ ਸ੍ਰੀ ਕਬੀਰ ਜੀ ਕਹਿਤੇ ਹੈਂ: ਮੈਂ ਚੜ੍ਹ ਰਹਾ ਹੂੰ॥੧੬੫॥
Prof. Sahib Singhਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ (ਇਹਨਾਂ ਪੰਡਿਤਾਂ ਲੋਕਾਂ ਨੂੰ ਛੱਡ ਕੇ) ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ॥੧੬੫॥ਪਦ ਅਰਥ ਅਵਘਟ ਘਾਟੀ = ਔਖੀ ਘਾਟੀ, ਔਖਾ ਚੜ੍ਹਾਈ ਦਾ ਪੈਂਡਾ ॥੧੬੫॥
* ਨੋਟ: ਕਬੀਰ ਜੀ ਇਥੇ ਖ਼ਲਕਤਿ ਦੀ ਸੇਵਾ ਤੋਂ ਨਹੀਂ ਵਰਜ ਰਹੇ। ਦੋਹਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹੀਏ, ਤਾਂ ਉਹਨਾਂ ਦਾ ਭਾਵ ਸਪਸ਼ਟ ਹੋ ਜਾਂਦਾ ਹੈ। ਉਂਞ ਤਾਂ ਉਹ ਸ਼ਲੋਕ ਨੰ: ੧੪੬ ਤੋਂ ੧੪੯ ਤਕ ਹਰੇਕ ਪ੍ਰਾਣੀ-ਮਾਤ੍ਰ ਨਾਲ ਪਿਆਰ ਦਾ ਸਲੂਕ ਕਰਨ ਦੀ ਹਦਾਇਤ ਕਰਦੇ ਹਨ, ਇਥੇ ਇਹ ਜ਼ਿਕਰ ਹੈ ਕਿ ਇੱਕ ਤਾਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਨਾਹ ਕਰੋ; ਦੂਜੇ, ਪਰਮਾਤਮਾ ਦਾ ਮਿਲਾਪ ਸਿਰਫ਼ ਸਤ-ਸੰਗ ਵਿਚ ਗੁਰਮੁਖਾਂ ਦੀ ਸੰਗਤਿ ਵਿਚ ਹੁੰਦਾ ਹੈ, ਕਰਮ-ਕਾਂਡੀ ਪੰਡਿਤਾਂ ਜਾਂ ਭੇਖੀ ਸਾਧੂਆਂ ਅੱਗੇ ਨੱਕ ਨਾਹ ਰਗੜਦੇ ਫਿਰੋ।
SikhNet (Spanish)pero hay un difícil y traicionero desfiladero en el Sendero al Señor y Kabir está escalando ese desfiladero. (165)