ੴ

ਸਿੱਖਬਾਣੀ · SikhBani

Ang 1373

Sri Guru Granth Sahib · Salok Kabeer Jee · 19 shabads, 36 lines
Translations
Shabad Bhagat Kabir Ji Salok Kabeer Jee continued from Ang 1372

ਤਾਸੁ ਪਟੰਤਰ. ਨਾ ਪੁਜੈ; ਹਰਿ ਜਨ ਕੀ. ਪਨਿਹਾਰਿ ॥੧੫੯॥

taas pattantar. naa pujai; har jan kee. panihaar |159|

Sant Singh KhalsaBut she is not equal to the water-carrier of the Lord's humble servant. ||159||
Manmohan Singhequals not even the female water-carrier of a slave of God.
Manmohan Singh (Punjabi)ਉਹ ਵਾਹਿਗੁਰੂ ਦੇ ਗੋਲੇ ਦੀ ਪਾਣੀ ਭਰਨ ਵਾਲੀ ਦੇ ਬਰਾਬਰ ਵੀ ਨਹੀਂ ਪੁਜਦੀ।
Fareedkot Teekaਜੋ ਹਰੀ ਕੇ (ਜਨ) ਸੰਤੋਂ ਕੀ ਦਾਸ (ਪਨਿਹਾਰਿ) ਪਾਨੀ ਭਰਨੇ ਵਾਲੀ ਹੈ, ਤਿਸ ਕੇ (ਪਟੰਤਰ) ਬਰਾਬਰ ਉਹ ਛਤ੍ਰਪਤੀ ਰਾਜਾ ਕੀ ਰਾਣੀ ਭੀ ਨਹੀਂ ਹੋ ਸਕਤੀ ਹੈ॥੧੫੯॥
Prof. Sahib Singhਜੋ ਇਸਤ੍ਰੀ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ (ਉਹ ਭਾਵੇਂ ਕਿਤਨੀ ਭੀ ਗ਼ਰੀਬ ਕਿਉਂ ਨਾ ਹੋਵੇ) ॥੧੫੯॥

ਪਦ ਅਰਥ ਤਾਸੁ ਪਟੰਤਰ = ਉਸ ਦੇ ਬਰਾਬਰ। ਪਨਿਹਾਰਿ = ਪਾਨੀ-ਹਾਰਿ, ਪਾਣੀ ਭਰਨ ਵਾਲੀ ॥੧੫੯॥

SikhNet (Spanish)pero nada iguala al cargador de agua del humilde Sirviente del Señor. (159)

Open this shabad (2 lines, Angs 1372-1373) →

Shabad Bhagat Kabir Ji Salok Kabeer Jee

ਕਬੀਰ. ਨ੍ਰਿਪ ਨਾਰੀ, ਕਿਉ ਨਿੰਦੀਐ; ਕਿਉ ਹਰਿ ਚੇਰੀ ਕਉ ਮਾਨੁ ॥

kabeer. nrip naaree, kiau nindeeai; kiau har cheree kau maan |

Sant Singh KhalsaKabeer, why do you slander the wife of the king? Why do you honor the slave of the Lord?
Manmohan SinghKabir, why slander thou the bride of a King and why honour thou the God's maid?
Manmohan Singh (Punjabi)ਕਬੀਰ, ਤੂੰ ਰਾਜੇ ਦੀ ਪਤਨੀ ਨੂੰ ਕਿਉਂ ਨਿੰਦਦਾ ਹੈ, ਅਤੇ ਹਰੀ ਦੀ ਬਾਂਦੀ ਦੀ ਕਿਉਂ ਇਜ਼ਤ ਕਰਦਾ ਹੈ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਨ੍ਰਿਪ) ਰਾਜਾ ਕੀ ਇਸਤ੍ਰੀ ਕੋ ਕਿਉਂ ਨਿੰਦੀਤਾ ਹੈ ਔਰ ਹਰੀ ਕੇ ਸੰਤੋਂ ਕੀ ਦਾਸੀ ਕਾ ਮਾਨ ਕਿਉਂ ਕਰੀਤਾ ਹੈ॥
Prof. Sahib Singhਹੇ ਕਬੀਰ! ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦੇਂਦੇ ਹਾਂ?

ਪਦ ਅਰਥ ਨ੍ਰਿਪ = ਰਾਜਾ। ਚੇਰੀ = ਦਾਸੀ। ਮਾਨੁ = ਆਦਰ। ਕਉ = ਨੂੰ।

SikhNet (Spanish)Kabir, ¿Por qué calumnias a la esposa del rey y honras al Esclavo del Señor?,

ਓਹ ਮਾਂਗ ਸਵਾਰੈ ਬਿਖੈ ਕਉ; ਓਹ ਸਿਮਰੈ ਹਰਿ ਨਾਮੁ ॥੧੬੦॥

oeh maang savaarai bikhai kau; oeh simarai har naam |160|

Sant Singh KhalsaBecause one combs her hair for corruption, while the other remembers the Name of the Lord. ||160||
Manmohan SinghBecause the one, arranges the partings of her hair for vice, while the latter, remember the God's Name.
Manmohan Singh (Punjabi)ਕਿਉਂ ਕਿ, ਇਕ ਤਾਂ ਪਾਪ ਲਈ, ਆਪਣੇ ਵਾਲਾ ਦੇ ਚੀਰਾਂ ਨੂੰ ਸ਼ਿੰਗਾਰਦੀ ਹੈ ਜਦ ਕਿ ਦੂਜੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੀ ਹੈ।
Fareedkot Teekaਕਿਉਂ ਕਿ ਓਹ ਤੋ ਵਿਸ਼ੇ ਭੋਗਨੇ ਕੋ ਮਸਤਕ ਪਰ ਮਾਂਗੋ ਕੋ ਸਵਾਰਤੀ ਹੈ ਅਰਥਾਤ ਸਿੰਗਾਰ ਕਰਤੀ ਹੈ ਔਰ ਵੋਹ ਹਰੀ ਜਨੋਂ ਕੀ ਦਾਸੀ ਪਾਨੀ ਭਰ ਕਰ ਹਰ ਪ੍ਰਕਾਰ ਸੇ ਹਰਿ ਨਾਮ ਕੋ ਹੀ ਸਿਮਰਨ ਕਰਤੀ ਹੈ। ਤਾਂ ਤੇ ਹੇ ਭਾਈ! ਇਸ ਪ੍ਰਕਾਰ ਸੇ ਨ੍ਰਿਪਨਾਰੀ ਕੋ ਨਿੰਦੀਤਾ ਹੈ ਔ ਹਰਿ ਚੇਰੀ ਕਾ ਮਾਨ ਕਰੀਤਾ ਹੈ॥੧੬੦॥
Prof. Sahib Singh(ਇਸ ਦਾ ਕਾਰਨ ਇਹ ਹੈ ਕਿ) ਨ੍ਰਿਪ-ਨਾਰੀ ਤਾਂ ਸਦਾ ਕਾਮ-ਵਾਸਨਾ ਦੀ ਖ਼ਾਤਰ ਪੱਟੀਆਂ ਢਾਲਦੀ ਰਹਿੰਦੀ ਹੈ, ਪਰ ਸੰਤ ਜਨਾਂ ਦੀ ਟਹਿਲਣ (ਸੰਤਾਂ ਦੀ ਸੰਗਤ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦੀ ਹੈ ॥੧੬੦॥

ਪਦ ਅਰਥ ਮਾਂਗ ਸਵਾਰੈ = ਪੱਟੀਆਂ ਢਾਲਦੀ ਹੈ। ਬਿਖੈ ਕਉ = ਕਾਮ-ਵਾਸਨਾ ਵਾਸਤੇ ॥੧੬੦॥

SikhNet (Spanish)porque uno peina su cabello por corrupción, mientras que el otro recuerda el Nombre del Señor. (160)

Open this shabad →

Shabad Bhagat Kabir Ji Salok Kabeer Jee

ਕਬੀਰ. ਥੂਨੀ ਪਾਈ ਥਿਤਿ ਭਈ; ਸਤਿਗੁਰ ਬੰਧੀ ਧੀਰ ॥

kabeer. thoonee paaee thit bhee; satigur bandhee dheer |

Sant Singh KhalsaKabeer, with the Support of the Lord's Pillar, I have become steady and stable.
Manmohan SinghKabir, obtaining the support of the Lord's Name, I have become stable and the True Guru, has blessed me with courage.
Manmohan Singh (Punjabi)ਕਬੀਰ, ਸੁਆਮੀ ਦੇ ਨਾਮ ਦਾ ਆਸਰਾ ਪ੍ਰਾਪਤ ਕਰਕੇ ਮੈਂ ਅਸਥਿਰ ਥੀ ਗਿਆ ਹਾਂ ਅਤੇ ਸੱਚੇ ਗੁਰਾਂ ਨੇ ਮੈਨੂੰ ਧੀਰਜ ਬਖਸ਼ਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਬ ਨਿਸਚੇ ਰੂਪੀ ਥੰਮੀ ਪ੍ਰਾਪਤਿ ਹੋਇ ਔਰ ਸਤਿਗੁਰੋਂ ਦ੍ਵਾਰੇ ਧੀਰਜਤਾ ਬੰਧੀ ਤਬ ਅੰਤਸਕਰਨ ਕੀ ਇਸਥਿਤਿ ਹੋਤੀ ਭਈ ਹੈ॥
Prof. Sahib Singhਹੇ ਕਬੀਰ! ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ ਜਿਸ ਨੂੰ ਗੁਰੂ ('ਊਚ ਭਵਨ ਕਨਕਾਮਨੀ' 'ਹੈ ਗੈ ਬਾਹਨ' ਆਦਿਕ ਵਲ) ਭਟਕਣੋਂ ਬਚਾ ਲੈਂਦਾ ਹੈ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ।

ਪਦ ਅਰਥ ਥੂਨੀ = ਥੰਮ੍ਹੀ, ਸਤਿਗੁਰੂ ਦਾ ਸ਼ਬਦ। ਥਿਤਿ = ਟਿਕਾਉ, ਸ਼ਾਂਤੀ, ਪ੍ਰਭੂ-ਚਰਨਾਂ ਵਿਚ ਟਿਕਾਉ। ਬੰਧੀ ਧੀਰ = ਧੀਰਜ ਬਨ੍ਹਾ ਦਿੱਤੀ, ਅਡੋਲਤਾ ਦਿੱਤੀ, ਭਟਕਣਾ ਤੋਂ ਬਚਾ ਲਿਆ।

SikhNet (Spanish)Kabir, con el Soporte del Pilar del Señor, me he vuelto estable, el Verdadero Rey me ha dado valentía,

ਕਬੀਰ. ਹੀਰਾ ਬਨਜਿਆ; ਮਾਨ ਸਰੋਵਰ ਤੀਰ ॥੧੬੧॥

kabeer. heeraa banajiaa; maan sarovar teer |161|

Sant Singh KhalsaThe True Guru has given me courage. Kabeer, I have purchased the diamond, on the banks of the Mansarovar Lake. ||161||
Manmohan SinghKabir, I have purchased the jewel of the Lord's Name on the bank of the Mansrover lake.
Manmohan Singh (Punjabi)ਕਬੀਰ, ਮੈਂ ਮਾਨਸਰੋਵਰ ਝੀਲ ਦੇ ਕੰਢੇ ਤੇ ਸਾਈਂ ਦੇ ਨਾਮ ਦਾ ਜਵੇਹਰ ਖਰੀਦਿਆ ਹੈ।
Fareedkot Teekaਤਬ ਸਤਸੰਗ ਰੂਪੀ ਮਾਨਸਰੋਵਰ ਕੇ ਪਾਸ ਜਾ ਕਰ ਕੇ (ਕਬੀਰ) ਬਡਾ ਉਤਮ ਹੀਰਾ ਬਨਜਿਆ ਹੈ, ਭਾਵ ਨਿਜ ਸਰੂਪ ਕਾ ਗਿਆਨ ਹੂਆ ਹੈ॥੧੬੧॥
Prof. Sahib Singhਹੇ ਕਬੀਰ (ਆਪਣਾ ਮਨ ਸਤਿਗੁਰੂ ਦੇ ਹਵਾਲੇ ਕਰ ਕੇ) ਉਹ ਮਨੁੱਖ ਸਤਸੰਗ ਵਿਚ ਪਰਮਾਤਮਾ ਦਾ ਅਮੋਲਕ ਨਾਮ ਖ਼ਰੀਦਦਾ ਹੈ ॥੧੬੧॥

ਪਦ ਅਰਥ ਹੀਰਾ = ਪਰਮਾਤਮਾ ਦਾ ਨਾਮ। ਬਨਜਿਆ = ਖ਼ਰੀਦਿਆ (ਮਨ ਦੀ ਦੌੜ-ਭੱਜ ਦੇ ਕੇ, ਮਨ ਗੁਰੂ ਦੇ ਹਵਾਲੇ ਕਰ ਕੇ)। ਮਾਨ ਸਰੋਵਰ = ਸਤਸੰਗ। ਤੀਰ = ਕੰਢਾ ॥੧੬੧॥

SikhNet (Spanish)dice Kabir, he comprado el diamante a las orillas del lago Mansarovar. (161)

Open this shabad →

Shabad Bhagat Kabir Ji Salok Kabeer Jee

ਕਬੀਰ. ਹਰਿ ਹੀਰਾ. ਜਨ ਜਉਹਰੀ; ਲੇ ਕੈ ਮਾਂਡੈ ਹਾਟ ॥

kabeer. har heeraa. jan jauharee; le kai maanddai haatt |

Sant Singh KhalsaKabeer, the Lord is the Diamond, and the Lord's humble servant is the jeweller who has set up his shop.
Manmohan SinghKabir, God is the jewel and His slave the jeweler, who has taken the jewel and has set up a shop.
Manmohan Singh (Punjabi)ਕਬੀਰ, ਵਾਹਿਗੁਰੂ ਜਵੇਹਰ ਹੈ ਅਤੇ ਵਾਹਿਗੁਰੂ ਦਾ ਗੋਲਾ ਜਵੇਹਰੀ, ਜਿਸਨੇ ਜਵੇਹਰ ਨੂੰ ਪਾ ਕੇ ਹੱਟੀ ਜਾਰੀ ਕਰ ਲਈ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹਰੀ ਕਾ ਨਾਮ ਹੀਰਾ ਹੈ, ਸੋ ਸਤਿਗੁਰੋਂ ਸੇ ਲੇ ਕਰ ਹਰੀ ਕੇ ਜਨ ਜੋ ਸੰਤ ਹੈਂ, ਸੋ ਜਵਾਹਰੀ ਆਗੇ ਦੁਕਾਨ ਪਾਇ ਬੈਠਤੇ ਹੈਂ, ਭਾਵ ਯੇਹ ਉਪਦੇਸ਼ ਕਰਤੇ ਹੈਂ; ਵਾ ਲੈਕਰ ਰਿਦੇ ਰੂਪ ਦੁਕਾਨ ਮੇਂ (ਮਾਂਡੈ) ਲਿਖਤੇ, ਭਾਵ ਧਾਰਨ ਕਰ ਲੇਤੇ ਹੈਂ॥
Prof. Sahib Singhਹੇ ਕਬੀਰ! ਪਰਮਾਤਮਾ ਦਾ ਨਾਮ, ਮਾਨੋ, ਹੀਰਾ ਹੈ; ਪਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ; ਇਹ ਹੀਰਾ ਹਾਸਲ ਕਰ ਕੇ ਉਹ (ਆਪਣੇ) ਹਿਰਦੇ ਨੂੰ ਸੋਹਣਾ ਸਜਾਂਦਾ ਹੈ।

ਪਦ ਅਰਥ ਜਨ = ਹਰਿ ਜਨ, ਪਰਮਾਤਮਾ ਦੇ ਭਗਤ, ਸਤ-ਸੰਗੀ। ਜਉਹਰੀ = ਨਾਮ-ਰੂਪ ਹੀਰੇ ਦਾ ਵਪਾਰੀ। ਲੇ ਕੈ = ਨਾਮ-ਹੀਰਾ ਲੈ ਕੇ। ਮਾਂਡੈ = ਸਜਾਂਦਾ ਹੈ। ਹਾਟ = ਹੱਟੀ, ਹਿਰਦਾ।

SikhNet (Spanish)Kabir, el Señor es el Diamante y el Sirviente del Señor es el Joyero que ha puesto su tienda,

ਜਬ ਹੀ ਪਾਈਅਹਿ ਪਾਰਖੂ; ਤਬ ਹੀਰਨ ਕੀ ਸਾਟ ॥੧੬੨॥

jab hee paaeeeh paarakhoo; tab heeran kee saatt |162|

Sant Singh KhalsaAs soon as an appraiser is found, the price of the jewel is set. ||162||
Manmohan SinghAs soon as an assayer is found just then the price of the jewels is obtained.
Manmohan Singh (Punjabi)ਜਦ ਭੀ ਪਰਖਣ ਵਾਲਾ ਲੱਭ ਲੈਂਦਾ ਹੈ, ਉਸ ਵੇਨੇ ਹੀ ਜਵੇਹਰਾਂ ਦਾ ਮੁੱਲ ਮਿਲ ਜਾਂਦਾ ਹੈ।
Fareedkot Teekaਪਰੰਤੂ ਜਬ ਅਧਿਕਾਰੀ ਰੂਪ ਪਾਰਖੂ ਕੋ ਪਾਈਤਾ ਹੈ ਤਬ ਨਾਮ ਔ ਗਿਆਨ ਹੀਰੀਓਂ ਕੀ (ਸਾਟ) ਕਦਰ ਪੜਤੀ ਹੈ॥੧੬੨॥
Prof. Sahib Singhਜਦੋਂ (ਨਾਮ-ਹੀਰੇ ਦੀ) ਕਦਰ ਜਾਨਣ ਵਾਲੇ ਇਹ ਸੇਵਕ (ਸਤਸੰਗ ਵਿਚ) ਮਿਲਦੇ ਹਨ, ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਂਦੇ ਹਨ (ਭਾਵ, ਰਲ ਕੇ ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦੇ ਹਨ ॥੧੬੨॥

ਪਦ ਅਰਥ ਪਾਈਅਹਿ = ਮਿਲਦੇ ਹਨ, ਸਤਸੰਗ ਵਿਚ ਇਕੱਠੇ ਹੁੰਦੇ ਹਨ। ਪਾਰਖੂ = ਨਾਮ-ਹੀਰੇ ਦੀ ਕਦਰ ਜਾਨਣ ਵਾਲੇ। ਹੀਰਨ ਕੀ = ਹੀਰਿਆਂ ਦੀ, ਪ੍ਰਭੂ ਦੇ ਗੁਣਾਂ ਦੀ (ਨੋਟ: 'ਹੀਰਨ' ਬਹੁ-ਵਚਨ ਹੋਣ ਕਰਕੇ ਇਸ ਦਾ ਅਰਥ ਹੈ 'ਪਰਮਾਤਮਾ ਦੇ ਗੁਣ')। ਸਾਟ = ਵਟਾਂਦਰਾ, ਸਾਂਝ, ਸਤਸੰਗ ਵਿਚ ਮਿਲ ਕੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ॥੧੬੨॥

* ਨੋਟ: ਸ਼ਲੋਕ ਨੰ: ੧੯੧ ਵਿਚ ਅਤੇ ਅਗਲੇ ਸ਼ਲੋਕ ਦੀ ਪਹਿਲੀ ਤੁਕ ਵਿਚ ਲਫ਼ਜ਼ 'ਹੀਰਾ' ਇਕ-ਵਚਨ ਹੈ, ਪਰ ਅਖ਼ੀਰਲੀ ਤੁਕ ਵਿਚ ਲਫ਼ਜ਼ 'ਹੀਰਨ' ਬਹੁ-ਵਚਨ ਹੈ। ਇਹਨਾਂ ਦੇ ਅਰਥ ਵਿਚ ਥੋੜ੍ਹਾ ਕੁ ਫ਼ਰਕ ਪਏਗਾ, ਭਾਵ ਭਾਵੇਂ ਉਹੀ ਰਹੇਗਾ।

SikhNet (Spanish)tan pronto como aparece el valuador el precio de la joya es fijado. (162)

Open this shabad →

Shabad Bhagat Kabir Ji Salok Kabeer Jee

ਕਬੀਰ. ਕਾਮ ਪਰੇ, ਹਰਿ ਸਿਮਰੀਐ; ਐਸਾ ਸਿਮਰਹੁ ਨਿਤ ॥

kabeer. kaam pare, har simareeai; aisaa simarahu nit |

Sant Singh KhalsaKabeer, you remember the Lord in meditation, only when the need arises. You should remember Him all the time.
Manmohan SinghKabir, just as thou remember God, when necessity arises, so thou should remember Him always.
Manmohan Singh (Punjabi)ਕਬੀਰ, ਜਿਸ ਤਰ੍ਹਾਂ ਲੋੜ ਪੈਣ ਤੇ ਤੂੰ ਰੱਬ ਨੂੰ ਯਾਦ ਕਰਦਾ ਹੈ ਉਸੇ ਤਰ੍ਹਾਂ ਹੀ ਤੈਨੂੰ ਹਮੇਸ਼ਾਂ ਹੀ ਉਸ ਨੂੰ ਯਾਂਦ ਕਰਨਾ ਚਾਹੀਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜੈਸੇ ਕੰਮ ਪੜੇ ਤੇ ਹਰੀ ਕੋ ਸਿਮਰੀਤਾ ਹੈ ਐਸੇ ਜਬ ਨਿਤੰਪ੍ਰਤੀ ਤੁਮ ਤਿਸ ਕਾ ਸਿਮਰਨ ਕਰੋ॥
Prof. Sahib Singhਹੇ ਕਬੀਰ! ਕੋਈ ਗ਼ਰਜ਼ ਪੈਣ ਤੇ ਜਿਸ ਤਰ੍ਹਾਂ (ਭਾਵ, ਜਿਸ ਖਿੱਚ ਤੇ ਪਿਆਰ ਨਾਲ) ਪਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ-ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੋ,

ਪਦ ਅਰਥ ਕਾਮ ਪਰੇ = ਜਦੋਂ ਕੋਈ ਲੋੜ ਪਏ, ਜਦੋਂ ਕੋਈ ਗ਼ਰਜ਼ ਹੋਵੇ।

SikhNet (Spanish)Kabir, sólo recuerdas al Señor en meditación, hasta que llega la necesidad, pero deberías meditar en Él todo el tiempo,

ਅਮਰਾ ਪੁਰ ਬਾਸਾ ਕਰਹੁ; ਹਰਿ. ਗਇਆ ਬਹੋਰੈ ਬਿਤ ॥੧੬੩॥

amaraa pur baasaa karahu; har. geaa bahorai bit |163|

Sant Singh KhalsaYou shall dwell in the city of immortality, and the Lord shall restore the wealth you lost. ||163||
Manmohan SinghThiswise thou shall abide in the immortal city and God shall restore thee the wealth, that thou have lost.
Manmohan Singh (Punjabi)ਇਸ ਤਰ੍ਹਾਂ ਤੂੰ ਅਬਿਲਾਸ਼ੀ ਸ਼ਹਿਰ ਅੰਦਰ ਨਿਵਾਸ ਪਰਾਪਤ ਕਰ ਲਵੇਗਾ ਅਤੇ ਵਾਹਿਗੁਰੂ ਤੇਰੇ ਹਥੋ ਗਈ ਹੋਈ ਦੌਲਤ ਤੈਨੂੰ ਵਾਪਸ ਕਰ ਦੇਵੇਗਾ।
Fareedkot Teekaਤਬ ਤੁਮ ਅਮਰਾਪੁਰੀ ਮੇਂ ਨਿਵਾਸ ਕਰੋਗੇ ਔ ਹਰੀ ਤੁਮਾਰਾ ਸ੍ਵਾਸਾਂ ਰੂਪੀ ਧਨ ਗਿਆ ਹੂਆ ਪੁਨਾ (ਬਹੋਰੈ) ਮੋੜ ਦੇਵੇਗਾ ਅਰਥਾਤ ਸਫਲ ਕਰ ਦੇਵੈਗਾ॥੧੬੩॥
Prof. Sahib Singhਤਾਂ ਉਸ ਥਾਂ ਤੇ ਟਿਕ ਜਾਉਗੇ ਜਿਥੇ ਅਮਰ ਹੋ ਜਾਈਦਾ ਹੈ (ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ); ਅਤੇ, ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹੁੰਦੇ ਹਨ, ਉਹ ਗੁਣ ਪ੍ਰਭੂ ਮੁੜ (ਸਿਮਰਨ ਕਰਨ ਵਾਲੇ ਦੇ ਹਿਰਦੇ ਵਿਚ) ਪੈਦਾ ਕਰ ਦੇਂਦਾ ਹੈ ॥੧੬੩॥

ਪਦ ਅਰਥ ਅਮਰਾਪੁਰ = ਉਹ ਪੁਰੀ ਜਿਥੇ ਅਮਰ ਹੋ ਜਾਈਦਾ ਹੈ, ਉਹ ਪੁਰੀ ਜਿਥੇ ਜਨਮ ਮਰਨ ਦੇ ਗੇੜ ਤੋਂ ਬਚ ਜਾਈਦਾ ਹੈ। ਗਇਆ ਬਿਤ = ਗੁਆਚਾ ਹੋਇਆ ਧਨ, ਉਹ ਸ਼ੁਭ ਗੁਣ ਜੋ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹਨ। ਬਹੋਰੈ = ਮੋੜ ਲਿਆਉਂਦਾ ਹੈ, ਮੁੜ ਪੈਦਾ ਕਰ ਦੇਂਦਾ ਹੈ ॥੧੬੩॥

SikhNet (Spanish)deberías vivir en la Ciudad de la Inmortalidad y el Señor restablecerá la riqueza que perdiste. (163)

Open this shabad →

Shabad Bhagat Kabir Ji Salok Kabeer Jee

ਕਬੀਰ. ਸੇਵਾ ਕਉ ਦੁਇ ਭਲੇ; ਏਕੁ ਸੰਤੁ. ਇਕੁ ਰਾਮੁ ॥

kabeer. sevaa kau due bhale; ek sant. ik raam |

Sant Singh KhalsaKabeer, it is good to perform selfless service for two - the Saints and the Lord.
Manmohan SinghKabir, for performing service, only the two personalities are sublime, one the saint and another the Lord;
Manmohan Singh (Punjabi)ਕਬੀਰ, ਟਹਿਲ ਕਮਾਉਣ ਲਈ ਕੇਵਲ ਦੋ ਵਿਅਕਤੀ ਹੀ ਸ਼੍ਰੇਸ਼ਟ ਹਨ, ਇਕ ਸਾਧੂ ਅਤੇ ਦੁਸਰਾ ਸੁਆਮੀ!
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੇਵਾ ਕਰਨੇ ਕੋ ਦੋ ਹੀ ਭਲੇ ਹੈਂ। ਸੋ ਕੌਨ? ਏਕ ਤੋ ਸੰਤ ਔਰ ਏਕ ਰਾਮ॥
Prof. Sahib Singhਹੇ ਕਬੀਰ! ਇਕ ਸੰਤ ਅਤੇ ਇਕ ਪਰਮਾਤਮਾ-(ਮੁਕਤੀ ਅਤੇ ਪ੍ਰਭੂ-ਮਿਲਾਪ ਦੀ ਖ਼ਾਤਰ) ਇਹਨਾਂ ਦੋਹਾਂ ਦੀ ਹੀ ਸੇਵਾ-ਪੂਜਾ ਕਰਨੀ ਚਾਹੀਦੀ ਹੈ।
SikhNet (Spanish)Kabir, es bueno dar servicio a dos, a los Santos y al Señor, el Señor es el Dador de la Liberación,

ਰਾਮੁ ਜੁ ਦਾਤਾ ਮੁਕਤਿ ਕੋ; ਸੰਤੁ ਜਪਾਵੈ ਨਾਮੁ ॥੧੬੪॥

raam ju daataa mukat ko; sant japaavai naam |164|

Sant Singh KhalsaThe Lord is the Giver of liberation, and the Saint inspires us to chant the Naam. ||164||
Manmohan Singhthe Lord who is the Giver of salvation and the saint, who makes man recite the name.
Manmohan Singh (Punjabi)ਸੁਆਮੀ ਜੋ ਮੋਖਸ਼ ਦੇਣਹਾਰ ਹੈ ਅਤੇ ਸਾਧੂ ਜੋ ਨਾਮ ਦਾ ਉਚਾਰਨ ਕਰਵਾਉਂਦਾ ਹੈ।
Fareedkot Teekaਕਿਉਂ ਕਿ ਰਾਮ ਜੋ ਹੈ, ਸੋ ਤੋ ਮੁਕਤ ਕਾ ਦਾਤਾ ਹੈ ਔਰ ਸੰਤ ਜੋ ਹੈ, ਸੋ ਤਿਸ ਕੇ ਨਾਮ ਕੋ ਜਪਾਵਤਾ ਹੈ॥੧੬੪॥
Prof. Sahib Singhਕਿਉਂਕਿ ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ, ਅਤੇ ਸੰਤ-ਗੁਰਮੁਖਿ ਉਸ ਪਰਮਾਤਮਾ ਦਾ ਨਾਮ ਸਿਮਰਨ ਵਲ ਪ੍ਰੇਰਦਾ ਹੈ ॥੧੬੪॥

ਪਦ ਅਰਥ ਕੋ = ਦਾ। ਦਾਤਾ = ਦੇਣ ਵਾਲਾ। ਮੁਕਤਿ = ਮਾਇਕ ਬੰਧਨਾਂ ਤੋਂ ਖ਼ਲਾਸੀ। ਜਪਾਵੈ = ਜਪਣ ਵਿਚ ਸਹੈਤਾ ਕਰਦਾ ਹੈ, ਜਪਣ ਵਲ ਪ੍ਰੇਰਦਾ ਹੈ ॥੧੬੪॥

SikhNet (Spanish)y el Santo nos inspira a cantar el Naam. (164)

Open this shabad →

Shabad Bhagat Kabir Ji Salok Kabeer Jee

ਕਬੀਰ. ਜਿਹ ਮਾਰਗਿ ਪੰਡਿਤ ਗਏ; ਪਾਛੈ ਪਰੀ ਬਹੀਰ ॥

kabeer. jih maarag panddit ge; paachhai paree baheer |

Sant Singh KhalsaKabeer, the crowds follow the path which the Pandits, the religious scholars, have taken.
Manmohan SinghKabir, crowds follow the path, the Pandits have traversed.
Manmohan Singh (Punjabi)ਕਬੀਰ, ਝੁੰਡਾ ਦੇ ਝੁੰਡ ਉਸ ਰਸਤੇ ਮਗਰ ਜਾਂਦੇ ਜਿਸ ਰਾਹੇ ਪੰਡਤ ਗਏ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਕਰਮ ਕਾਂਡ ਕੇ ਮਾਰਗ ਮੇਂ ਪੰਡਤ ਗਏ ਹੈਂ ਤਿਨੋਂ ਕੇ ਪੀਛੇ ਔਰ ਜੀਵੋਂ ਕੀ ਭੀ ਵਹੀਰ ਪੜ ਗਈ ਹੈ, ਭਾਵ ਯੇਹ ਤਿਨ ਕੋ ਕਰਮਕਾਂਡੀ ਦੇਖ ਕਰ ਔਰ ਜੀਵ ਭੀ ਸਕਾਮ ਕਰਮ ਕਰਨੇ ਲਗ ਪੜੇ ਹੈਂ॥
Prof. Sahib Singhਹੇ ਕਬੀਰ! (ਤੀਰਥ ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ;

ਪਦ ਅਰਥ ਜਿਹ ਮਾਰਗਿ = ਜਿਸ ਰਾਹੇ, ਕਰਮ-ਕਾਂਡ ਦੇ ਜਿਸ ਰਾਹੇ, ਤੀਰਥ ਵਰਤ ਆਦਿਕ ਦੇ ਜਿਸ ਰਾਹੇ। ਪਰੀ = ਤੁਰ ਪਈ, ਤੁਰੀ ਜਾ ਰਹੀ ਹੈ। ਬਹੀਰ = ਭੀੜ, ਲੋਕਾਂ ਦੀ ਭੀੜ, ਬੇਅੰਤ ਲੋਕ।

SikhNet (Spanish)Kabir, la gente sigue el camino que los Pandits, los escolares religiosos, han tomado,

ਇਕ ਅਵਘਟ ਘਾਟੀ ਰਾਮ ਕੀ; ਤਿਹ ਚੜਿ ਰਹਿਓ ਕਬੀਰ ॥੧੬੫॥

eik avaghatt ghaattee raam kee; tih charr rahio kabeer |165|

Sant Singh KhalsaThere is a difficult and treacherous cliff on that path to the Lord; Kabeer is climbing that cliff. ||165||
Manmohan SinghThere is an arduous cliff on the way to the Lord, Kabir is scaling that cliff.
Manmohan Singh (Punjabi)ਪ੍ਰਭੂ ਦੇ ਰਸਤੇ ਵਿੱਚ ਇਕ ਕਠਨ ਪਹਾੜੀ ਹੈ, ਕਬੀਰ ਉਹ ਪਹਾੜੀ ਉਤੇ ਚੜ੍ਹ ਰਿਹਾ ਹੈ।
Fareedkot Teekaਇਕ (ਅਵਘਟ) ਔਖੀ ਜੋ ਰਾਮ ਕੀ ਪ੍ਰੇਮ ਰੂਪ ਘਾਟੀ ਹੈ ਤਿਸ ਪਰ ਸ੍ਰੀ ਕਬੀਰ ਜੀ ਕਹਿਤੇ ਹੈਂ: ਮੈਂ ਚੜ੍ਹ ਰਹਾ ਹੂੰ॥੧੬੫॥
Prof. Sahib Singhਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ (ਇਹਨਾਂ ਪੰਡਿਤਾਂ ਲੋਕਾਂ ਨੂੰ ਛੱਡ ਕੇ) ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ॥੧੬੫॥

ਪਦ ਅਰਥ ਅਵਘਟ ਘਾਟੀ = ਔਖੀ ਘਾਟੀ, ਔਖਾ ਚੜ੍ਹਾਈ ਦਾ ਪੈਂਡਾ ॥੧੬੫॥

* ਨੋਟ: ਕਬੀਰ ਜੀ ਇਥੇ ਖ਼ਲਕਤਿ ਦੀ ਸੇਵਾ ਤੋਂ ਨਹੀਂ ਵਰਜ ਰਹੇ। ਦੋਹਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹੀਏ, ਤਾਂ ਉਹਨਾਂ ਦਾ ਭਾਵ ਸਪਸ਼ਟ ਹੋ ਜਾਂਦਾ ਹੈ। ਉ​‍ਂਞ ਤਾਂ ਉਹ ਸ਼ਲੋਕ ਨੰ: ੧੪੬ ਤੋਂ ੧੪੯ ਤਕ ਹਰੇਕ ਪ੍ਰਾਣੀ-ਮਾਤ੍ਰ ਨਾਲ ਪਿਆਰ ਦਾ ਸਲੂਕ ਕਰਨ ਦੀ ਹਦਾਇਤ ਕਰਦੇ ਹਨ, ਇਥੇ ਇਹ ਜ਼ਿਕਰ ਹੈ ਕਿ ਇੱਕ ਤਾਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਨਾਹ ਕਰੋ; ਦੂਜੇ, ਪਰਮਾਤਮਾ ਦਾ ਮਿਲਾਪ ਸਿਰਫ਼ ਸਤ-ਸੰਗ ਵਿਚ ਗੁਰਮੁਖਾਂ ਦੀ ਸੰਗਤਿ ਵਿਚ ਹੁੰਦਾ ਹੈ, ਕਰਮ-ਕਾਂਡੀ ਪੰਡਿਤਾਂ ਜਾਂ ਭੇਖੀ ਸਾਧੂਆਂ ਅੱਗੇ ਨੱਕ ਨਾਹ ਰਗੜਦੇ ਫਿਰੋ।

SikhNet (Spanish)pero hay un difícil y traicionero desfiladero en el Sendero al Señor y Kabir está escalando ese desfiladero. (165)

Open this shabad →

Shabad Bhagat Kabir Ji Salok Kabeer Jee

ਕਬੀਰ. ਦੁਨੀਆ ਕੇ ਦੋਖੇ ਮੂਆ; ਚਾਲਤ ਕੁਲ ਕੀ ਕਾਨਿ ॥

kabeer. duneea ke dokhe mooaa; chaalat kul kee kaan |

Sant Singh KhalsaKabeer, the mortal dies of his worldly troubles and pain, after worrying about his family.
Manmohan SinghKabir, man labours because of anxiety for his family and thus dies of the worldly troubles.
Manmohan Singh (Punjabi)ਕਬੀਰ, ਆਪਣੇ ਖਾਨਦਾਨ ਦੀ ਚਿੰਤਾ ਕਾਰਨ ਬੰਦਾ ਕੰਮ ਕਰਦਾ ਹੈ ਤੇ ਇਸ ਤਰ੍ਹਾਂ ਸੰਸਾਰੀ ਦੁਖ ਅੰਦਰ ਮਰ ਜਾਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹ ਜੀਵਨ ਦੁਨੀਆਂ ਕੇ ਦੋਸੋਂ ਕੋ ਚਿੰਤਨ ਕਰਤਾ ਹੂਆ ਔ ਕੁਲ ਕੀ ਕਾਨ ਮੇਂ ਹੀ ਚਲਤਾ ਹੂਆ ਮਰ ਗਿਆ॥
Prof. Sahib Singhਹੇ ਕਬੀਰ! ਮਨੁੱਖ ਆਮ ਤੌਰ ਤੇ ਕੁਲਾ-ਰੀਤ ਅਨੁਸਾਰ ਹੀ ਤੁਰਦਾ ਹੈ, ਇਸ ਖ਼ਿਆਲ ਨਾਲ ਕਿ ਦੁਨੀਆ ਕੀਹ ਆਖੇਗੀ (ਲੋਕਾਚਾਰ ਨੂੰ ਛੱਡ ਕੇ ਭਗਤੀ ਸਤਸੰਗ ਵਾਲੇ ਰਸਤੇ ਵਲ ਨਹੀਂ ਆਉਂਦਾ, ਇਸ ਤਰ੍ਹਾਂ) ਆਤਮਕ ਮੌਤੇ ਮਰ ਜਾਂਦਾ ਹੈ।

ਪਦ ਅਰਥ ਦੁਨੀਆ ਕੇ ਦੋਖੇ = ਇਸ ਫ਼ਿਕਰ ਵਿਚ ਕਿ ਦੁਨੀਆ ਕੀਹ ਆਖੇਗੀ। ਮੂਆ = ਮਰ ਜਾਂਦਾ ਹੈ, ਆਤਮਕ ਮੌਤੇ ਮਰ ਜਾਂਦਾ ਹੈ। ਕੁਲ ਕੀ ਕਾਨਿ = ਉਸ ਬੰਦਸ਼ ਵਿਚ ਜਿਸ ਵਿਚ ਆਪਣੀ ਕੁਲ ਦੇ ਲੋਕ ਤੁਰੇ ਆ ਰਹੇ ਹਨ।

SikhNet (Spanish)Kabir, el mortal muere de sus dolores y problemas mundanos, después de estar ansioso por su familia,

ਤਬ ਕੁਲੁ ਕਿਸ ਕਾ ਲਾਜਸੀ; ਜਬ ਲੇ ਧਰਹਿ ਮਸਾਨਿ ॥੧੬੬॥

tab kul kis kaa laajasee; jab le dhareh masaan |166|

Sant Singh KhalsaWhose family is dishonored, when he is placed on the funeral pyre? ||166||
Manmohan SinghWhose family shall then be dishonoured, when he is the placed on the cremation ground?
Manmohan Singh (Punjabi)ਉਦੋਂ ਕੀਹਦੇ ਖਾਨਦਾਨ ਦੀ ਬੇਇਜ਼ਤੀ ਹੋਵੇਗੀ, ਜਦ ਉਸ ਨੂੰ ਸ਼ਮਸ਼ਾਨ-ਭੂਮੀ ਵਿੱਚ ਲਿਜਾ ਰਖਿਆ?
Fareedkot Teekaਹੇ ਭਾਈ! ਤਬ ਕਿਸ ਕੁਲ ਕਾ (ਲਾਜਸੀ) ਲਜ੍ਯਾ ਕਰਨੇ ਵਾਲਾ ਹੋਵੈਂਗਾ ਜਬ ਤੁਝ ਕੋ ਲੈਕਰ ਮਸਾਨ ਭੂਮੀ ਮੇਂ ਧਰ ਦੇਵੈਂਗੇ॥੧੬੬॥
Prof. Sahib Singh(ਇਹ ਨਹੀਂ ਸੋਚਦਾ ਕਿ) ਜਦੋਂ ਮੌਤ ਆ ਗਈ (ਤਦੋਂ ਇਹ ਕੁਲਾ-ਰੀਤ ਤਾਂ ਆਪੇ ਛੁੱਟ ਜਾਣੀ ਹੈ; ਸਿਮਰਨ-ਭਗਤੀ ਤੋਂ ਵਾਂਜੇ ਰਹਿ ਕੇ ਜੋ ਖੁਆਰੀ ਖੱਟੀ, ਉਸ ਦੇ ਕਾਰਨ) ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ? ॥੧੬੬॥

ਪਦ ਅਰਥ ਲਾਜਸੀ = ਲੱਜਾਵਾਨ ਹੋਵੇਗਾ, ਸ਼ਰਮ-ਸਾਰ ਹੋਵੇਗਾ, ਬਦਨਾਮੀ ਖੱਟੇਗਾ। ਮਸਾਨਿ = ਮਸਾਨ ਵਿਚ ॥੧੬੬॥

SikhNet (Spanish)¿qué familia es deshonrada cuando es puesto en la pila funeral de fuego? (166)

Open this shabad →

Shabad Bhagat Kabir Ji Salok Kabeer Jee

ਕਬੀਰ. ਡੂਬਹਿਗੋ, ਰੇ ਬਾਪੁਰੇ; ਬਹੁ ਲੋਗਨ ਕੀ ਕਾਨਿ ॥

kabeer. ddoobahigo, re baapure; bahu logan kee kaan |

Sant Singh KhalsaKabeer, you shall drown, you wretched being, from worrying about what other people think.
Manmohan SinghKabir, O wretched man, thou shall be drowned through undue regard for the opinion of many men.
Manmohan Singh (Punjabi)ਕਬੀਰ, ਹੇ ਬਦਬਖਤ ਬੰਦੇ! ਬਹੁਤੇ ਲੋਕਾਂ ਦੀ ਰਾਇ ਦੇ ਸਨਮਾਨ ਰਾਹੀਂ ਤੂੰ ਡੁਬ ਜਾਵੇਗਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ (ਬਾਪੁਰੇ) ਵਿਚਾਰੇ ਜੀਵ! ਬਹੁਤ ਲੋਕੋਂ ਕੀ ਕਾਨ ਕਰਤਾ ਹੂਆ ਨਾਮ ਜਪੇ ਸੇ ਬਿਨਾਂ ਸੰਸਾਰ ਸਮੁੰਦ੍ਰ ਮੇਂ ਡੂਬ ਜਾਵੇਂਗਾ॥
Prof. Sahib Singhਹੇ ਕਬੀਰ! (ਲੋਕ-ਲਾਜ ਵਿਚ ਫਸ ਕੇ ਭਗਤੀ ਤੋਂ ਵਾਂਜੇ ਰਹਿਣ ਵਾਲੇ ਬੰਦੇ ਨੂੰ ਆਖ-) ਹੇ ਮੰਦ-ਭਾਗੀ ਮਨੁੱਖ! ਬਹੁਤਾ ਲੋਕ-ਲਾਜ ਵਿਚ ਹੀ ਰਿਹਾਂ (ਲੋਕ-ਲਾਜ ਵਿਚ ਹੀ) ਡੁੱਬ ਜਾਇਂਗਾ (ਆਤਮਕ ਮੌਤੇ ਮਰ ਜਾਇਂਗਾ)।

ਪਦ ਅਰਥ ਰੇ ਬਾਪੁਰੇ = ਹੇ ਮੰਦ-ਭਾਗੀ ਜੀਵ! ਲੋਗਨ ਕੀ ਕਾਨਿ = ਲੋਕ-ਲਾਜ ਵਿਚ।

SikhNet (Spanish)Kabir, vas a ahogar tu desgastado ser, preocupándote por lo que otros piensan,

ਪਾਰੋਸੀ ਕੇ ਜੋ ਹੂਆ; ਤੂ ਅਪਨੇ ਭੀ ਜਾਨੁ ॥੧੬੭॥

paarosee ke jo hooaa; too apane bhee jaan |167|

Sant Singh KhalsaYou know that whatever happens to your neighbors, will also happen to you. ||167||
Manmohan SinghKnow thou that the fate, which has befallen thy neighbour, shall also come upon thee.
Manmohan Singh (Punjabi)ਤੂੰ ਜਾਣ ਲੈ ਕਿ ਜਿਹੜੀ ਭਾਵੀ ਤੇਰੇ ਗੁਆਢੀ ਤੇ ਵਰਤੀ ਹੈ, ਉਹ ਤੇਰੇ ਉਤੇ ਭੀ ਵਰਤੇਗੀ।
Fareedkot Teekaਤਾਂ ਤੇ ਜੋ ਤੇਰੇ ਪੜੋਸੀ ਕੇ ਹੂਆ ਹੈ, ਸੋ ਤਿਸ ਕੋ ਤੂੰ ਅਪਨੇ ਪਰ ਭੀ ਹੂਆ ਹੀ ਜਾਣ, ਭਾਵ ਯੇਹ ਔਰ ਕੋ ਮ੍ਰਿਤੁ ਹੋਤਿਆਂ ਦੇਖ ਕਰ ਅਪਨੀ ਮ੍ਰਿਤੂ ਭੀ ਨਿਕਟ ਹੀ ਸਮਝ॥੧੬੭॥
Prof. Sahib Singh(ਇਥੇ ਸਦਾ ਬੈਠ ਨਹੀਂ ਰਹਿਣਾ) ਜੋ ਮੌਤ ਕਿਸੇ ਗੁਆਂਢੀ ਤੇ ਆ ਰਹੀ ਹੈ, ਚੇਤਾ ਰੱਖ ਉਹ ਤੇਰੇ ਉਤੇ ਭੀ ਆਉਣੀ ਹੈ ॥੧੬੭॥

ਪਦ ਅਰਥ ਪਾਰੋਸੀ = ਪੜੋਸੀ, ਗੁਆਂਢੀ ॥੧੬੭॥

* ਨੋਟ: ਪੰਡਿਤ ਲੋਕਾਂ ਨੇ ਤੀਰਥ ਵਰਤ ਆਦਿਕ ਦਾ ਜੋ ਰਸਤਾ ਚਲਾ ਦਿੱਤਾ ਹੈ, ਇਸ ਉਤੇ ਤੁਰਨ ਲਈ ਸਾਧਾਰਨ ਮਨੁੱਖ ਨੂੰ ਕੁਲਾਰੀਤ ਭੀ ਬਹੁਤ ਮਜਬੂਰ ਕਰਦੀ ਹੈ। ਜੇ ਕੋਈ ਹਿੰਦੂ ਇਸਤ੍ਰੀ ਕਰਵਾ ਚੌਥ ਮਹਾ-ਲਖਮੀ ਆਦਿਕ ਦਾ ਵਰਤ ਰੱਖਣਾ ਛੱਡ ਦੇਵੇ, ਤਾਂ ਆਂਢ ਗੁਆਂਢ 'ਹਾ ਭੈਣੇ, ਹਾ ਭੈਣੇ' ਹੋਣ ਲੱਗ ਪੈਂਦਾ ਹੈ। ਇਸ ਲੋਕਾਚਾਰ ਵਿਚੋਂ ਨਿਕਲਣਾ ਭੀ ਬਹੁਤ ਔਖਾ ਹੈ।

SikhNet (Spanish)pues sabes que lo que le pase al vecino también te pasará a ti. (167)

Open this shabad →

Shabad Bhagat Kabir Ji Salok Kabeer Jee

ਕਬੀਰ. ਭਲੀ ਮਧੂਕਰੀ; ਨਾਨਾ ਬਿਧਿ ਕੋ ਨਾਜੁ ॥

kabeer. bhalee madhookaree; naanaa bidh ko naaj |

Sant Singh KhalsaKabeer, even dry bread, made of various grains, is good.
Manmohan SinghKabir, good is the coarse bread, made of various kinds of corn.
Manmohan Singh (Punjabi)ਕਬੀਰ, ਚੰਗੀ ਹੈ ਰੁਖੀ ਰੋਟੀ, ਅਨੇਕਾਂ ਕਿਸਮਾਂ ਦੇ ਦਾਣਿਆਂ ਦੀ ਬਣੀ ਹੋਈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! (ਮਧੂਕਰੀ) ਮਾਂਗ ਕਰ ਰੋਟੀ ਖਾਣੀ ਭਲੀ ਹੈ, ਕਿਉਂ ਕਿ ਜਿਸ ਮੇਂ ਨਾਨਾ ਪ੍ਰਕਾਰ ਕਾ ਅੰਨ ਬਨਿਆ ਹੂਆ ਹੋਤਾ ਹੈ, ਭਾਵ ਯੇਹ ਹਰੀ ਕਾ ਨਾਮ ਉਚਾਰਨ ਕਰ ਕੇ ਲਿਆਂਦਾ ਹੂਆ ਪਵਿਤ੍ਰ ਹੋਤਾ ਹੈ॥
Prof. Sahib Singhਹੇ ਕਬੀਰ! (ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ ਮੰਗਤਾ ਬਣ ਕੇ) ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ ਜਿਸ ਵਿਚ (ਘਰ ਘਰ ਤੋਂ ਮੰਗਣ ਕਰਕੇ) ਕਈ ਕਿਸਮਾਂ ਦਾ ਅੰਨ ਹੁੰਦਾ ਹੈ।

ਪਦ ਅਰਥ ਮਧੂਕਰੀ = ਘਰ ਘਰ ਤੋਂ ਮੰਗੀ ਹੋਈ ਭਿੱਛਿਆ। ਨਾਨਾ ਬਿਧਿ ਕੋ = ਕਈ ਕਿਸਮਾਂ ਦਾ। ਨਾਜੁ = ਅਨਾਜ, ਅੰਨ।

SikhNet (Spanish)Kabir, aún el pan duro elaborado de varios granos es bueno,

ਦਾਵਾ ਕਾਹੂ ਕੋ ਨਹੀ; ਬਡਾ ਦੇਸੁ ਬਡ ਰਾਜੁ ॥੧੬੮॥

daavaa kaahoo ko nahee; baddaa des badd raaj |168|

Sant Singh KhalsaNo one brags about it, throughout the vast country and great empire. ||168||
Manmohan SinghI have no claim whatever on anyone for it. Great is the country and great the empire where I can go for it.
Manmohan Singh (Punjabi)ਇਸਦੇ ਲਈ ਮੇਰਾ ਕਿਸੇ ਜਣੇ ਉਤੇ ਕੋਈ ਭੀ ਹੱਕ ਨਹੀਂ। ਵੱਡਾ ਹੈ ਮੁਲਕ ਅਤੇ ਵਡੀ ਹੈ ਪਾਤਿਸ਼ਾਹੀ ਜਿਥੇ ਮੈਂ ਇਸ ਦੇ ਲਈ ਜਾ ਸਕਦਾ ਹਾਂ।
Fareedkot Teekaਪੁਨਾ ਜਿਸ ਮੇਂ ਕਿਸੀ ਕਾ ਕੋਈ ਦਾਵਾ ਨਹੀਂ ਹੋਤਾ, ਬਡਾ ਦੇਸ ਔ ਬਡਾ ਹੀ (ਰਾਜੁ) ਹੁਕਮ ਹੋਤਾ ਹੈ। ਭਾਵ ਯੇਹ ਕਿਸੀ ਦੇਸ ਮੇਂ ਜਾਵੈ ਕੋਈ ਭਿਖ੍ਯਾ ਮਾਂਗਨੇ ਵਾਲੇ ਕੋ ਅਟਕਾਵਤਾ ਨਹੀਂ ਔ ਸਭੀ ਸੰਤ ਜਾਨ ਕਰ ਮਾਨਤੇ ਹੈਂ॥੧੬੮॥
Prof. Sahib Singh(ਮੰਗਤਾ) ਕਿਸੇ ਜਾਇਦਾਦ ਉਤੇ ਮਲਕੀਅਤ ਦਾ ਹੱਕ ਨਹੀਂ ਬੰਨ੍ਹਦਾ, ਸਾਰਾ ਦੇਸ ਉਸ ਦਾ ਆਪਣਾ ਦੇਸ ਹੈ, ਸਾਰਾ ਰਾਜ ਉਸ ਦਾ ਆਪਣਾ ਰਾਜ ਹੈ ॥੧੬੮॥

ਪਦ ਅਰਥ ਦਾਵਾ = ਮਲਕੀਅਤ ਦਾ ਹੱਕ। ਕਾਹੂ ਕੋ = ਕਿਸੇ (ਜਾਇਦਾਦ) ਨਾਲ ॥੧੬੮॥

SikhNet (Spanish)nadie se vanagloria de eso a través del vasto país del gran imperio. (168)

Open this shabad →

Shabad Bhagat Kabir Ji Salok Kabeer Jee

ਕਬੀਰ. ਦਾਵੈ ਦਾਝਨੁ ਹੋਤੁ ਹੈ; ਨਿਰਦਾਵੈ ਰਹੈ ਨਿਸੰਕ ॥

kabeer. daavai daajhan hot hai; niradaavai rahai nisank |

Sant Singh KhalsaKabeer, those who brag, shall burn. Those who do not brag remain carefree.
Manmohan SinghKabir, heart-burning arises by asserting claim. One without claim remains care-free.
Manmohan Singh (Punjabi)ਕਬੀਰ, ਹੱਕ ਜਮਾਉਣ ਨਾਲ ਦਿਲ-ਸੜੇਵਾ ਹੁੰਦਾ ਹੈ। ਹੱਕ ਦੇ ਬਗੈਰ ਬੰਦਾ ਨਿਸਚਿੰਤ ਰਹਿੰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਦਾਵੇ ਕਰਨੇ ਸੇ (ਦਾਝਨੁ) ਜਲਨਤਾ ਹੋਤੀ ਹੈ, ਤਾਂ ਤੇ ਨਿਰਦਾਵੈ ਹੋ ਕੇ ਨਿਸੰਕ ਰਹੇ॥
Prof. Sahib Singhਹੇ ਕਬੀਰ! ਮਲਕੀਅਤਾਂ ਬਣਾਇਆਂ ਮਨੁੱਖ ਦੇ ਅੰਦਰ ਖਿੱਝ-ਸੜਨ ਪੈਦਾ ਹੁੰਦੀ ਹੈ। ਜੋ ਮਨੁੱਖ ਕੋਈ ਮਲਕੀਅਤ ਨਹੀਂ ਬਣਾਂਦਾ ਉਸ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿੰਦਾ।

ਪਦ ਅਰਥ ਦਾਵੈ = ਮਲਕੀਅਤ ਬਣਾਇਆਂ। ਦਾਝਨੁ = ਸੜਨ, ਖਿੱਚ। ਨਿਸੰਕ = ਬੇ-ਫ਼ਿਕਰ। ਇੰਦ੍ਰ ਸੋ = ਦੇਵਤੇ ਵਰਗਿਆਂ ਨੂੰ।

SikhNet (Spanish)Kabir, quienes tomen orgullo de ello serán quemados y los que no, permanecerán en la tranquilidad,

ਜੋ ਜਨੁ ਨਿਰਦਾਵੈ ਰਹੈ; ਸੋ ਗਨੈ. ਇੰਦ੍ਰ ਸੋ ਰੰਕ ॥੧੬੯॥

jo jan niradaavai rahai; so ganai. indr so rank |169|

Sant Singh KhalsaThat humble being who does not brag, looks upon the gods and the poor alike. ||169||
Manmohan SinghThe man, who makes no claim, considers lnder-god and poor person alike.
Manmohan Singh (Punjabi)ਜਿਹੜਾ ਇਨਸਾਨ ਹੱਕ ਦੇ ਬਗੈਰ ਰਹਿੰਦਾ ਹੈ, ਇੰਤ੍ਰ-ਦੇਵਤਾ ਅਤੇ ਇਕ ਕੰਗਾਲ ਪੁਰਸ਼ ਨੂੰ ਇਕੋ ਜੇਹਾ ਗਿਣਦਾ ਹੈ।
Fareedkot Teekaਕਿਉਂ ਕਿ ਜੋ ਪੁਰਸ ਨਿਰਦਾਵੇ ਹੋ ਕਰ ਰਹਿਤਾ ਹੈ, ਸੋ ਇੰਦ੍ਰ ਸਦ੍ਰਸੋਂ ਕੋ ਰੰਕ ਹੀ ਜਾਨਤਾ ਹੈ॥੧੬੯॥
Prof. Sahib Singhਜੋ ਮਨੁੱਖ ਜਾਇਦਾਦਾਂ ਦੀਆਂ ਮਲਕੀਅਤਾਂ ਨਹੀਂ ਬਣਾਂਦਾ, ਉਹ ਇੰਦ੍ਰ ਦੇਵਤੇ ਵਰਗਿਆਂ ਨੂੰ ਭੀ ਕੰਗਾਲ ਸਮਝਦਾ ਹੈ (ਭਾਵ, ਉਹ ਕਿਸੇ ਧਨਾਢ ਆਦਿਕ ਦੀ ਖ਼ੁਸ਼ਾਮਦ ਨਹੀਂ ਕਰਦਾ ਫਿਰਦਾ) ॥੧੬੯॥

ਪਦ ਅਰਥ ਰੰਕ = ਕੰਗਾਲ ॥੧੬੯॥

* ਨੋਟ: ਕਬੀਰ ਜੀ ਸ਼ਲੋਕ ਨੰ: ੧੬੮ ਵਿਚ ਮੰਗਿ ਖਾਣ ਦੀ ਹਿਦਾਇਤ ਨਹੀਂ ਕਰਦੇ। ਕਹਿੰਦੇ ਹਨ ਕਿ ਜਾਇਦਾਦਾਂ ਬਣਾਣ, ਮੱਲਾਂ ਮੱਲਣ, ਮਲਕੀਅਤਾਂ ਬਣਾਣ ਨਾਲੋਂ ਮੰਗਤਿਆਂ ਵਾਂਗ ਮੰਗਿ ਖਾਣਾ ਚੰਗਾ ਹੈ, ਕਿਉਂਕਿ ਜਿਉਂ ਜਿਉਂ ਮਨੁੱਖ ਜਾਇਦਾਦ ਇਕੱਠੀ ਕਰਦਾ ਹੈ ਤਿਉਂ ਤਿਉਂ ਉਸ ਦੇ ਅੰਦਰ 'ਦਾਝਨੁ' ਵਧਦੀ ਹੈ। ਗੁਰੂ ਅਮਰਦਾਸ ਜੀ ਨੇ ਭੀ ਸੋਰਠਿ ਰਾਗ ਦੇ ਇਕ ਸ਼ਬਦ ਵਿਚ ਲਿਖਿਆ ਹੈ: 'ਕਾਚਾ ਧਨੁ ਸੰਚਹਿ ਮੂਰਖ ਗਾਵਾਰ' ਇਹ ਅਜਬ ਖੇਡ ਹੈ ਕਿ ਗੁਰਦੁਆਰੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਲੀਮ ਤਾਂ ਅਸੀਂ ਇਹ ਸੁਣਦੇ ਹਾਂ ਕਿ ਧਨ ਜੋੜਨਾ ਮੂਰਖ ਉਜੱਡਾਂ ਦਾ ਕੰਮ ਹੈ, ਇਸ ਨਾਲੋਂ ਮੰਗਿ ਖਾਣਾ ਚੰਗਾ ਹੈ। ਪਰ, ਬਾਹਰ ਦੁਨੀਆ ਵਿਚ ਆ ਕੇ ਅਸਾਡਾ ਸਾਰਾ ਜ਼ੋਰ ਹੀ ਧਨ ਜੋੜਨ ਤੇ ਮਲਕੀਅਤਾਂ ਬਣਾਣ ਉਤੇ ਲੱਗਦਾ ਹੈ। ਪਰ ਸਾਧਾਰਨ ਮਨੁੱਖ ਧਨ ਜੋੜਨ ਦਾ ਜਤਨ ਨਾਹ ਕਰੇ ਤੇ ਹੋਰ ਕਰੇ ਭੀ ਕੀਹ? ਬੁਢੇਪਾ, ਬੀਮਾਰੀ, ਬੱਚਿਆਂ ਦੀ ਤਾਲੀਮ ਆਦਿਕ ਕਈ ਲੋੜਾਂ ਐਸੀਆਂ ਹਨ ਜੋ ਮਨੁੱਖ ਨੇ ਪੂਰੀਆਂ ਕਰਨੀਆਂ ਹਨ। ਮਲੂਮ ਹੁੰਦਾ ਹੈ ਕਿ ਭਗਤ ਕਬੀਰ ਜੀ ਅਤੇ ਗੁਰੂ ਅਮਰਦਾਸ ਜੀ ਭਾਈਚਾਰਕ ਪ੍ਰਬੰਧ ਅਤੇ ਰਾਜ-ਪ੍ਰਬੰਧ ਵਿਚ ਭੀ ਕਈ ਖ਼ਾਮੀਆਂ ਵੇਖ ਰਹੇ ਸਨ। ਜੇ ਰਾਜ-ਪ੍ਰਬੰਧ ਅਜੇਹਾ ਹੋਵੇ ਜਿਥੇ ਹਰੇਕ ਮਨੁੱਖ ਮਾਤ੍ਰ ਦੇ ਬੱਚਿਆਂ ਦੀ ਤਾਲੀਮ ਤੇ ਪਰਵਰਿਸ਼, ਉਸ ਦੇ ਆਪਣੇ ਰੁਜ਼ਗਾਰ ਦੀ ਪਕਿਆਈ, ਬੀਮਾਰੀ ਤੇ ਬੁਢੇਪੇ ਦੀਆਂ ਲੋੜਾਂ ਪੂਰੀਆਂ ਹੋ ਸਕਣ ਤਾਂ ਆਮ ਤੌਰ ਤੇ ਮੱਲਾਂ ਮੱਲਣ ਦੀ ਲੋੜ ਰਹਿ ਹੀ ਨਹੀਂ ਜਾਂਦੀ।

SikhNet (Spanish)quien no se enorgullece logra ver a los dioses y a los pobres de igual manera. (169)

Open this shabad →

Shabad Bhagat Kabir Ji Salok Kabeer Jee

ਕਬੀਰ. ਪਾਲਿ ਸਮੁਹਾ, ਸਰਵਰੁ ਭਰਾ; ਪੀ. ਨ ਸਕੈ ਕੋਈ ਨੀਰੁ ॥

kabeer. paal samuhaa, saravar bharaa; pee. na sakai koee neer |

Sant Singh KhalsaKabeer, the pool is filled to overflowing, but no one can drink the water from it.
Manmohan SinghKabir, the entire tank is filled to the brim, however, no one can drink water therefrom.
Manmohan Singh (Punjabi)ਕਬੀਰ, ਸਾਰਾ ਤਾਲਾਬ ਕੰਢਿਆ ਤਾਂਈ ਭਰਿਆ ਹੋਇਆ ਹੈ, ਪ੍ਰੰਤੂ ਉਸ ਤੋਂ ਕੋਈ ਭੀ ਪਾਣੀ ਨਹੀਂ ਪੀ ਸਕਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਪਾਲਿ) ਵਟਾਂ ਅਰਥਾਤ ਮ੍ਰਿਯਾਦਾ ਰਾਖਨੇਹਾਰੇ ਜੋ ਸੰਤੋਂ ਰੂਪੀ ਸਰੋਵਰ ਹੈਂ, ਸੋ ਨਾਮ ਜਲ ਕਰ ਕੇ ਮੂੰਹੋਂ ਮੂੰਹ ਭਰੇ ਹੂਏ ਹੈਂ। ਭਾਵ ਯੇਹ ਜੀਵਨ ਮੁਕਤਿ ਭੀ ਨਾਮ ਕੋ ਜਪਤੇ ਹੈਂ। ਇਸ ਨਾਮ ਜਲ ਕੋ ਭਾਗੋਂ ਸੇ ਬਿਨਾਂ ਕੋਈ ਅਗਿਆਨੀ ਜੀਵ ਪਾਨ ਨਹੀਂ ਕਰ ਸਕਤਾ ਹੈ॥
Prof. Sahib Singhਹੇ ਕਬੀਰ! ਸਰੋਵਰ ਕੰਢਿਆਂ ਤਕ ਨਕਾ-ਨਕ (ਪਾਣੀ ਨਾਲ) ਭਰਿਆ ਹੋਇਆ ਹੈ, (ਪਰ "ਦਾਵੈ ਦਾਝਨੁ" ਦੇ ਕਾਰਨ ਇਹ ਪਾਣੀ ਕਿਸੇ ਨੂੰ ਦਿੱਸਦਾ ਹੀ ਨਹੀਂ, ਇਸ ਵਾਸਤੇ) ਕੋਈ ਮਨੁੱਖ ਇਹ ਪਾਣੀ ਪੀ ਨਹੀਂ ਸਕਦਾ।

ਪਦ ਅਰਥ ਪਾਲਿ = (Skt. पालि = skirt, boundary)। ਕੰਢਾ, ਕਿਨਾਰਾ। ਸਮੁਹਾ = ਸੁ-ਮੁਹ, ਮੂੰਹ ਤਕ, ਨਕਾ-ਨਕ। ਪਾਲਿ ਸਮੁਹਾ = ਕੰਢਿਆਂ ਤਕ ਨਕਾ-ਨਕ। ਸਰਵਰੁ = ਤਲਾਬ।

SikhNet (Spanish)Kabir, la laguna está que desborda, pero nadie puede beber del agua de ahí,

ਭਾਗ ਬਡੇ ਤੈ ਪਾਇਓ; ਤੂੰ ਭਰਿ ਭਰਿ ਪੀਉ ਕਬੀਰ ॥੧੭੦॥

bhaag badde tai paaeo; toon bhar bhar peeo kabeer |170|

Sant Singh KhalsaBy great good fortune, you have found it; drink it in handfuls, O Kabeer. ||170||
Manmohan SinghBy great good fortune thou have found it. Drink thou it in handfuls, O Kabir.
Manmohan Singh (Punjabi)ਵੱਡੀ ਭਾਰੀ ਕਿਸਮਤ ਦੁਆਰਾ ਤੈਨੂੰ ਇਹ ਲੱਭ ਪਿਆ ਹੈ। ਤੂੰ ਜਿਸ ਨੂੰ ਓਜਲ (ਬੁੱਕ) ਭਰ ਭਰ ਪਾਨ ਕਰ, ਹੇ ਕਬੀਰ!
Fareedkot Teekaਤਾਂ ਤੇ ਹੇ ਮਨ! ਤੈਨੇ ਬਡੇ ਭਾਗੋਂ ਕਰ ਕੇ ਜੋ ਨਾਮ ਜਲ ਸਤਸੰਗ ਸੇ ਪਾਇਆ ਹੈ, ਤਾਂ ਤੇ ਅਬ ਤੂੰ ਕਾਨੋਂ ਰੂਪੀ ਡੋਨਿਓਂ ਦ੍ਵਾਰਾ ਭਰ ਭਰ ਕੇ ਅਰਥਾਤ ਸ੍ਰਵਨ ਕਰ ਕੇ ਕਬੀਰ ਜੀ ਕਹਿਤੇ ਹੈਂ: ਪਾਨ ਕਰ ਅਰਥਾਤ ਧਾਰਨ ਕਰ॥੧੭੦॥
Prof. Sahib Singhਹੇ ਕਬੀਰ! (ਤੂੰ ਇਸ 'ਦਾਝਨ' ਤੋਂ ਬਚ ਗਿਆ) ਚੰਗੇ ਭਾਗਾਂ ਨਾਲ ਤੈਨੂੰ ਇਹ ਪਾਣੀ ਦਿੱਸ ਪਿਆ ਹੈ, ਤੂੰ ਹੁਣ (ਪਿਆਲੇ) ਭਰ ਭਰ ਕੇ ਪੀ (ਮੌਜ ਨਾਲ ਸੁਆਸ ਸੁਆਸ ਨਾਮ ਜਪ) ॥੧੭੦॥

ਪਦ ਅਰਥ ਤੈ ਪਾਇਓ = ਤੂੰ (ਨੀਰੁ) ਲੱਭ ਲਿਆ ਹੈ। ਭਰਿ ਭਰਿ = ਪਿਆਲੇ ਭਰ ਭਰ ਕੇ, ਰੱਜ ਰੱਜ ਕੇ ॥੧੭੦॥

* ਨੋਟ: ਇਸ ਸ਼ਲੋਕ ਵਿਚ ਡਾਢੀ ਹਸਰਤਿ-ਭਰੀ ਦੁਖਦਾਈ ਗੱਲ ਦੱਸਦੇ ਹਨ। ਲੋਕ 'ਦਾਝਨ' ਦੇ ਕਾਰਨ, ਅੰਦਰਲੀ ਤ੍ਰੇਹ-ਸੜਨ ਦੇ ਕਾਰਨ ਪਾਣੀ ਖੁਣੋਂ ਤੜਫ਼ ਰਹੇ ਹਨ। ਪਾਣੀ ਦਾ ਤਲਾਬ ਭਰਿਆ ਪਿਆ ਹੈ, ਅਤੇ ਨਕਾ-ਨਕ ਭਰਿਆ ਪਿਆ ਹੈ; ਪਰ ਕਿਸੇ ਨੂੰ ਦਿੱਸਦਾ ਹੀ ਨਹੀਂ। ਇਹ ਸਾਰਾ ਦੋਸ਼ ਕਿਸ ਦਾ ਹੈ? ਮੱਲਾਂ ਮੱਲਣ ਦਾ, ਮਲਕੀਅਤਾਂ ਬਣਾਣ ਦਾ। ਸੰਸਾਰ ਦੇ ਜ਼ੱਰੇ ਜ਼ੱਰੇ ਵਿਚ ਪ੍ਰਭੂ ਵੱਸਦਾ ਹੋਵੇ ਘਟ ਘਟ ਵਿਚ ਵਿਆਪਕ ਹੋਵੇ, ਪਰ ਲੋਕ ਮੱਲਾਂ ਮੱਲਣ ਦੇ ਆਹਰੇ ਲੱਗ ਕੇ ਤ੍ਰਿਸ਼ਨਾ-ਅੱਗ ਵਿਚ ਸੜਦੇ ਹੋਏ ਉਸ ਘਟ-ਘਟ ਵਾਸੀ ਨੂੰ ਨਾਹ ਪਛਾਣ ਸਕਣ-ਇਹ ਕਿਤਨੀ ਹਸਰਤਿ-ਭਰੀ ਘਟਨਾ ਹੈ।

SikhNet (Spanish)por una gran Fortuna la has encontrado, dice Kabir, bebe a manos llenas. (170)

Open this shabad →

Shabad Bhagat Kabir Ji Salok Kabeer Jee

ਕਬੀਰ. ਪਰਭਾਤੇ ਤਾਰੇ ਖਿਸਹਿ; ਤਿਉ ਇਹੁ ਖਿਸੈ ਸਰੀਰੁ ॥

kabeer. parabhaate taare khiseh; tiau ihu khisai sareer |

Sant Singh KhalsaKabeer, just as the stars disappear at dawn, so shall this body disappear.
Manmohan SinghKabir, as the stars disappear in morn, so does this body disappear.
Manmohan Singh (Punjabi)ਕਬੀਰ, ਜਿਸ ਤਰ੍ਹਾਂ ਸਵੇਰ ਸਾਰ ਤਾਰੇ ਅਲੋਪ ਹੋ ਜਾਂਦੇ ਹਨ, ਏਸੇ ਤਰ੍ਹਾਂ ਹੀ ਇਹ ਦੇਹ ਅਲੋਪ ਹੋ ਜਾਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਪ੍ਰਕਾਰ ਪ੍ਰਾਤਹਕਾਲ ਸਮੇਂ ਤਾਰੇ (ਖਿਸਹਿ) ਛਪ ਜਾਤੇ ਹੈਂ ਤੈਸੇ ਹੀ ਇਹ ਸਰੀਰ ਛਪ ਜਾਏਗਾ॥
Prof. Sahib Singhਹੇ ਕਬੀਰ! (ਜਿਵੇਂ ਸੂਰਜ ਦੇ ਤੇਜ-ਪ੍ਰਤਾਪ ਕਰਕੇ) ਪਰਭਾਤ ਵੇਲੇ ਤਾਰੇ (ਜੋ ਰਾਤ ਦੀ ਟਿਕਵੀਂ ਸ਼ਾਂਤੀ ਵਿਚ ਚਮਕ ਰਹੇ ਹੁੰਦੇ ਹਨ) ਮੱਧਮ ਪੈਂਦੇ ਜਾਂਦੇ ਹਨ; ਤਿਵੇਂ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ।

ਪਦ ਅਰਥ ਪਰਭਾਤੇ = ਪਰਭਾਤ ਵੇਲੇ, (ਜਦੋਂ ਸੂਰਜ ਚੜ੍ਹਨ ਤੇ ਆਉਂਦਾ ਹੈ, ਸੂਰਜ ਦੇ ਤੇਜ-ਪ੍ਰਤਾਪ ਦੇ ਕਾਰਨ)। ਖਿਸਹਿ = ਮੱਧਮ ਪੈਂਦੇ ਜਾਂਦੇ ਹਨ, (ਤਾਰਿਆਂ ਦਾ) ਚਾਨਣ ਘਟਦਾ ਜਾਂਦਾ ਹੈ। ਤਿਉ = ਉਸੇ ਤਰ੍ਹਾਂ "ਦਾਵੈ ਦਾਝਨੁ" ਦੇ ਕਾਰਨ, ਮਲਕੀਅਤਾਂ ਦੇ ਕਾਰਨ ਪੈਦਾ ਹੋਈ ਅੰਦਰਲੀ ਤਪਸ਼ ਦੇ ਅਸਰ ਹੇਠ। ਖਿਸੈ = ਖੀਣ ਹੁੰਦਾ ਜਾਂਦਾ ਹੈ। ਖਿਸੈ ਸਰੀਰੁ = ਇਹ ਸਰੀਰ ਖੀਣ ਹੁੰਦਾ ਜਾਂਦਾ ਹੈ, ਇਸ ਸਰੀਰ ਵਿਚੋਂ ਆਤਮਕ ਲੋ ਕਮਜ਼ੋਰ ਹੁੰਦੀ ਜਾਂਦੀ ਹੈ, ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਪ੍ਰੇਰਨਾ ਘਟਦੀ ਜਾਂਦੀ ਹੈ। ਏ ਦੁਇ ਅਖਰ ਨਾ ਖਿਸਹਿ = 'ਰਾਮ' ਨਾਮ ਦੇ ਦੋਵੇਂ ਅੱਖਰ ਮੱਧਮ ਨਹੀਂ ਪੈਂਦੇ, ਪਰਮਾਤਮਾ ਦੇ ਨਾਮ ਉੱਤੇ ਮਲਕੀਅਤਾਂ ਦੀ ਤਪਸ਼ ਕੋਈ ਪ੍ਰਭਾਵ ਨਹੀਂ ਪਾ ਸਕਦੀ (ਨੋਟ: ਇਥੇ "ਦੁਇ ਅਖਰ" ਤੋਂ ਭਾਵ ਹੈ = ਰਾਮ ਦਾ ਦੋ-ਅੱਖਰਾ ਨਾਮ, ਪ੍ਰਭੂ ਦਾ ਨਾਮ)।

SikhNet (Spanish)Kabir, así como las estrellas desaparecen al amanecer, así desaparecerá este cuerpo,

ਏ ਦੁਇ ਅਖਰ. ਨਾ ਖਿਸਹਿ; ਸੋ. ਗਹਿ ਰਹਿਓ ਕਬੀਰੁ ॥੧੭੧॥

e due akhar. naa khiseh; so. geh rahio kabeer |171|

Sant Singh KhalsaOnly the letters of God's Name do not disappear; Kabeer holds these tight. ||171||
Manmohan SinghBut these two letters of God disappear not, To them, Kabir is holding fast.
Manmohan Singh (Punjabi)ਪ੍ਰੰਤੂ ਰਾਮ ਦੇ ਇਹ ਦੋ ਅਖਸ਼ਰ ਅਲੋਪ ਨਹੀਂ ਹੁੰਦੇ। ਉਨ੍ਹਾਂ ਨੂੰ ਕਬੀਰ ਘੁਟ ਕੇ ਫੜੀ ਬੈਠਾ ਹੈ।
Fareedkot Teekaਏਹ ਰਾਰਾ ਤੇ ਮੰਮਾ ਜੋ ਰਾਮ ਨਾਮ ਕੇ ਦੋ ਅਖਰ ਹੈਂ, ਸੋ ਨਹੀਂ (ਖਿਸਹਿ) ਦੂਰ ਹੋਤੇ ਹੈਂ। ਸੋ ਤਿਨੋਂ ਕੋ ਜੋ ਗ੍ਰਹਣ ਕਰ ਰਹਾ ਹੈ, ਸੋਈ ਸਭ ਤੇ ਬਡਾ ਹੈ; ਵਾ ਸੋ ਹਮ ਗ੍ਰਹਣ ਕਰ ਰਹੇ ਹੈਂ॥੧੭੧॥
Prof. Sahib Singhਸਿਰਫ਼ ਇਕ ਪ੍ਰਭੂ-ਨਾਮ ਹੀ ਹੈਂ ਜੋ ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦਾ ਹੈ। ਕਬੀਰ (ਦੁਨੀਆ ਦੀਆਂ ਮੱਲਾਂ ਮੱਲਣ ਦੇ ਥਾਂ) ਉਸ ਨਾਮ ਨੂੰ ਸਾਂਭੀ ਬੈਠਾ ਹੈ ॥੧੭੧॥

ਪਦ ਅਰਥ ਗਹਿ ਰਹਿਓ = ਸਾਂਭੀ ਬੈਠਾ ਹੈ ॥੧੭੧॥

* ਨੋਟ: ਇਥੇ ਲਫ਼ਜ਼ "ਗਹਿ ਰਹਿਓ" ਸਾਫ਼ ਤੌਰ ਤੇ ਨੰ: ੧੬੯ ਦੇ "ਦਾਵੈ" ਵਲ ਇਸ਼ਾਰਾ ਕਰਦੇ ਹਨ।

SikhNet (Spanish)sólo las Letras del Nombre del Señor no se esfuman, Kabir asegura esto. (171)

Open this shabad →

Shabad Bhagat Kabir Ji Salok Kabeer Jee

ਕਬੀਰ. ਕੋਠੀ ਕਾਠ ਕੀ; ਦਹ ਦਿਸਿ ਲਾਗੀ ਆਗਿ ॥

kabeer. kotthee kaatth kee; deh dis laagee aag |

Sant Singh KhalsaKabeer, the wooden house is burning on all sides.
Manmohan SinghKabir, the house, of wood is on fire on ten sides.
Manmohan Singh (Punjabi)ਕਬੀਰ, ਲਕੜ ਦੇ ਘਰ ਨੂੰ ਦਸੀ ਪਾਸੀ ਅੱਗ ਲੱਗੀ ਹੋਈ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹ ਸਰੀਰ ਰੂਪੀ ਜੋ ਕਾਠ ਕੀ ਕੋਠੀ ਹੈ, ਤਿਸ ਕੋ ਕਾਲ ਰੂਪੀ ਅਗਨੀ ਦਸੋ ਦਿਸਾ ਤੇ ਲਾਗ ਰਹੀ ਹੈ॥
Prof. Sahib Singhਹੇ ਕਬੀਰ! ਇਹ ਜਗਤ, ਮਾਨੋ, ਲੱਕੜ ਦਾ ਮਕਾਨ ਹੈ ਜਿਸ ਨੂੰ ਹਰ ਪਾਸੇ ਵਲੋਂ (ਮੱਲਾਂ ਮੱਲਣ ਦੀ) ਅੱਗ ਲੱਗੀ ਹੋਈ ਹੈ;

ਪਦ ਅਰਥ ਕੋਠੀ = ("ਇਹੁ ਜਗੁ ਸਚੈ ਕੀ ਹੈ ਕੋਠੜੀ") ਜਗਤ। ਦਿਸਿ = ਪਾਸੇ ਵਲੋਂ। ਦਹ ਦਿਸਿ = ਦਸਾਂ ਪਾਸਿਆ ਵਲੋਂ, ਹਰ ਪਾਸੇ ਵਲੋਂ। ਆਗਿ ਲਾਗੀ = "ਦਾਵੈ ਦਾਝਨੁ" ਲੱਗੀ ਹੋਈ ਹੈ, ਮਲਕੀਅਤਾਂ ਬਣਾਣ ਦੇ ਕਾਰਨ ਮਨ ਵਿਚ ਤਪਸ਼ ਪੈਦਾ ਹੋ ਰਹੀ ਹੈ।

SikhNet (Spanish)Kabir, la casa de madera se quema por todas partes,

ਪੰਡਿਤ ਪੰਡਿਤ ਜਲਿ ਮੂਏ; ਮੂਰਖ ਉਬਰੇ ਭਾਗਿ ॥੧੭੨॥

panddit panddit jal mooe; moorakh ubare bhaag |172|

Sant Singh KhalsaThe Pandits, the religious scholars, have been burnt to death, while the illiterate ones run to safety. ||172||
Manmohan SinghThe learned Brahmans have been burnt to death, while the illiterate persons have fled to safety.
Manmohan Singh (Punjabi)ਵਿਦਵਾਨ ਬ੍ਰਾਹਮਣ ਸੜ ਕੇ ਮਰ ਗਏ ਹਨ, ਜਦ ਕਿ ਅਨਪੜ੍ਹ ਦੌੜ ਕੇ ਬਚ ਗਏ ਹਨ।
Fareedkot Teekaਪੰਡਿਤ ਜੋ ਚਤਰ ਹੈਂ ਸ਼ਾਸਤ੍ਰ ਵਿਦ੍ਯਾ ਵਾਲੇ ਦੇਹ ਅਭਿਮਾਨੀ, ਸੋ ਤ੍ਰਿਸਨਾ ਆਦਿ ਮੇਂ ਜਲ ਮੂਏ ਹੈਂ। ਜੋ ਮੂਰਖ ਸ਼ਾਸਤ੍ਰ ਵਿਦ੍ਯਾ ਤੇ ਰਹਿਤ ਹੈਂ ਔ ਅਭਿਮਾਨ ਰਹਿਤ ਹੋ ਕਰ ਸੋ ਜਗਤ ਮੇਂ ਭਾਜ ਕੇ (ਉਬਰੇ) ਬਚੇ ਹੈਂ॥੧੭੨॥
Prof. Sahib Singh(ਜੋ ਮਨੁੱਖ ਆਪਣੇ ਵਲੋਂ) ਸਿਆਣੇ (ਬਣ ਕੇ ਇਸ ਅੱਗ ਦੇ ਵਿਚ ਹੀ ਬੈਠੇ ਰਹਿੰਦੇ ਹਨ ਉਹ) ਸੜ ਮਰਦੇ ਹਨ, (ਜੋ ਇਹਨਾਂ ਸਿਆਣਿਆਂ ਦੇ ਭਾਣੇ) ਮੂਰਖ (ਹਨ ਉਹ) ਇਸ ਅੱਗ ਤੋਂ ਦੂਰ ਪਰੇ ਭੱਜ ਕੇ (ਸੜਨੋਂ) ਬਚ ਜਾਂਦੇ ਹਨ ॥੧੭੨॥

ਪਦ ਅਰਥ ਮੂਰਖ = ਉਹ ਬੰਦੇ ਜੋ ਮਲਕੀਅਤਾਂ ਬਣਾਣ ਵਲੋਂ ਬੇ-ਪਰਵਾਹ ਰਹੇ। ਭਾਗਿ = ਭੱਜ ਕੇ, ਦੌੜ ਕੇ, ਇਸ "ਦਾਵੈ ਦਾਝਨੁ" ਤੋਂ ਪਰੇ ਹਟ ਕੇ ॥੧੭੨॥

* ਨੋਟ: ਲਫ਼ਜ਼ 'ਪੰਡਿਤ' ਇਥੇ 'ਬ੍ਰਾਹਮਣ' ਵਾਸਤੇ ਨਹੀਂ ਹੈ; ਇਸ ਦੇ ਟਾਕਰੇ ਤੇ ਲਫ਼ਜ਼ 'ਮੂਰਖ' ਹੈ। ਸੋ, ਲਫ਼ਜ਼ 'ਪੰਡਿਤ' ਦਾ ਭਾਵ ਹੈ 'ਉਹ ਮਨੁੱਖ ਜੋ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ'। * ਨੋਟ: ਮਾਇਆ ਅਨੇਕ ਰੂਪਾਂ ਵਿਚ ਮਨੁੱਖ ਨੂੰ ਮੋਹ ਰਹੀ ਹੈ, ਮਨੁੱਖ ਇਸ ਮਾਇਆ ਦੀ ਹਰੇਕ ਮੌਜ ਨੂੰ ਆਪਣੀ ਮਲਕੀਅਤ ਬਣਾਣ ਦੀ ਕੋਸ਼ਸ਼ ਕਰਦਾ ਹੈ। ਸੋ, ਮੱਲਾਂ ਮੱਲਣ ਤੋਂ ਪੈਦਾ ਹੋਈ ਅੰਦਰਲੀ ਅੱਗ, ਮਾਨੋ, ਹਰੇਕ ਪਾਸੇ ਵਲੋਂ ਲੱਗੀ ਹੋਈ ਹੈ। ਦੁਨੀਆ ਵਿਚ ਸਿਆਣੇ ਉਹੀ ਮੰਨੇ ਜਾਂਦੇ ਹਨ ਜੋ ਵਧ ਤੋਂ ਵਧ ਕਾਮਯਾਬ ਹੋਣ, ਵਧ ਤੋਂ ਵਧ ਧਨ-ਪਦਾਰਥ ਜੋੜਨ। ਜੋ ਇਸ ਉੱਦਮ ਵਲੋਂ ਬੇ-ਪਰਵਾਹ ਰਹਿੰਦੇ ਹਨ ਉਹਨਾਂ ਨੂੰ ਦੁਨੀਆ ਮੂਰਖ ਆਖਦੀ ਹੈ। ਸੋ, ਇਥੇ ਇਹ ਭਾਵ ਨਹੀਂ ਹੈ ਕਿ ਕਬੀਰ ਜੀ ਵਿੱਦਿਆ ਦੇ ਟਾਕਰੇ ਤੇ ਅਨਪੜ੍ਹਤਾ ਨੂੰ ਚੰਗਾ ਆਖ ਰਹੇ ਹਨ।

SikhNet (Spanish)los Pandits han sido consumidos por el fuego, mientras que los iletrados se escapan del fuego. (172)

Open this shabad →

Shabad Bhagat Kabir Ji Salok Kabeer Jee

ਕਬੀਰ. ਸੰਸਾ ਦੂਰਿ ਕਰੁ; ਕਾਗਦ ਦੇਹ ਬਿਹਾਇ ॥

kabeer. sansaa door kar; kaagad deh bihaae |

Sant Singh KhalsaKabeer, give up your skepticism; let your papers float away.
Manmohan SinghKabir! Cast off thou thy doubt and let go thy paper knowledge, wash off in flood.
Manmohan Singh (Punjabi)ਕਬੀਰ, ਤੂੰ ਆਪਣੇ ਵਹਿਮ ਨੂੰ ਛਡ ਦੇ ਅਤੇ ਆਪਣੇ ਕਾਗਜੀ-ਇਲਮ ਨੂੰ ਰੋੜ੍ਹ ਦੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸੰਸੇ ਕੋ ਦੂਰ ਕਰ ਕੇ ਸਰਬ ਕਾਗਦੋਂ ਕੋ, ਭਾਵ ਸ਼ਾਸਤ੍ਰੋਂ ਕੋ ਭੀ ਵਹਾਇ ਦੇਹ ਅਰਥਾਤ ਤਿਆਗਨ ਕਰ ਦੇਹ॥
Prof. Sahib Singhਹੇ ਕਬੀਰ! (ਇਸ ਪ੍ਰਭੂ-ਯਾਦ ਦੀ ਬਰਕਤਿ ਨਾਲ) ਦੁਨੀਆ ਵਾਲੇ ਸਹਸੇ-ਦਾਝਨ ਦੂਰ ਕਰ, ਚਿੰਤਾ ਵਾਲੇ ਸਾਰੇ ਲੇਖੇ ਹੀ ਭਗਤੀ ਦੇ ਪਰਵਾਹ ਵਿਚ ਰੋੜ੍ਹ ਦੇਹ।

ਪਦ ਅਰਥ ਸੰਸਾ = ਚਿੰਤਾ, 'ਦਾਝਨੁ'। ਕਾਗਦ = ਕਾਗਜ਼, (ਭਾਵ,) ਦੁਨੀਆ ਦੀ ਚਿੰਤਾ ਵਾਲੇ ਲੇਖੇ, "ਦਾਵੈ ਦਾਝਨੁ" ਵਾਲੇ ਲੇਖੇ। ਬਿਹਾਇ ਦੇਹਿ = ਰੋੜ੍ਹ ਦੇਹ, ਹਰਿ = ਚਰਨੀਂ ਚਿੱਤ ਜੋੜਨ ਦਾ ਇਕ ਐਸਾ ਪ੍ਰਵਾਹ ਚਲਾ ਦੇਹ ਕਿ 'ਦਾਵੈ ਦਾਝਨੁ' ਵਾਲੇ ਲੇਖੇ ਉਸ ਨਾਮ-ਪ੍ਰਵਾਹ ਵਿਚ ਰੁੜ੍ਹ ਜਾਣ।

SikhNet (Spanish)Kabir, deja ya tu escepticismo, deja tus papeles flotar,

ਬਾਵਨ ਅਖਰ ਸੋਧਿ ਕੈ; ਹਰਿ ਚਰਨੀ ਚਿਤੁ ਲਾਇ ॥੧੭੩॥

baavan akhar sodh kai; har charanee chit laae |173|

Sant Singh KhalsaFind the essence of the letters of the alphabet, and focus your consciousness on the Lord. ||173||
Manmohan SinghImbibing the essence of the fifty-two letters, fix thou thy mind on the God's feet.
Manmohan Singh (Punjabi)ਬਵੰਜਾ ਅਖਸਰਾਂ ਦੇ ਸਾਰ ਨੂੰ ਲੱਪ ਕੇ, ਤੂੰ ਆਪਣੇ ਮਨ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜ।
Fareedkot Teekaਕਿਉਂ ਕਿ ਸਰਬ ਸ਼ਾਸਤ੍ਰ ਬੇਦ ਬਾਵਨ ਅਖਰੋਂ ਮੇਂ ਹੈ, ਤਾਂ ਤੇ ਤਿਨ ਕੇ ਸਿਧਾਂਤ ਕੋ (ਸੋਧਿ) ਵੀਚਾਰ ਕਰ ਹਰੀ ਕੇ ਚਰਨੋਂ ਮੇਂ ਚਿਤ ਕੋ ਲਗਾਇ॥੧੭੩॥
Prof. Sahib Singhਵਿੱਦਿਆ ਦੀ ਰਾਹੀਂ ਵਿਚਾਰਵਾਨ ਬਣ ਕੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜ (ਭਾਵ, ਜੇ ਤੈਨੂੰ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਸ ਦੀ ਰਾਹੀਂ ਦੁਨੀਆ ਦੀਆਂ ਮਲਕੀਅਤਾਂ ਵਿਚ ਖਿੱਝਣ ਦੇ ਥਾਂ ਵਿਚਾਰਵਾਨ ਬਣ ਅਤੇ ਪਰਮਾਤਮਾ ਦਾ ਸਿਮਰਨ ਕਰ) ॥੧੭੩॥

ਪਦ ਅਰਥ ਬਾਵਨ ਅਖਰ = ਬਵੰਜਾ ਅੱਖਰ (ਸੰਸਕ੍ਰਿਤ ਹਿੰਦੀ ਦੇ ਬਵੰਜਾ ਅੱਖਰ ਹਨ। ਹਿੰਦੂ ਕੌਮ ਸੰਸਕ੍ਰਿਤ ਜਾਂ ਹਿੰਦੀ ਦੀ ਰਾਹੀਂ ਹੀ ਵਿੱਦਿਆ ਹਾਸਲ ਕਰਨ ਦਾ ਉੱਦਮ ਕਰਦੀ ਸੀ; ਸੋ 'ਬਾਵਨ ਅਖਰ' ਦਾ ਭਾਵ ਹੈ 'ਵਿੱਦਿਆ'), ਵਿੱਦਿਆ। ਸੋਧਿ ਕੈ = (ਆਪਣੇ ਆਪ ਨੂੰ) ਸੋਧ ਕੇ, ਵਿਚਾਰਵਾਨ ਬਣ ਕੇ ॥੧੭੩॥

SikhNet (Spanish)encuentra la esencia de las letras del alfabeto y enfoca tu Conciencia en el Señor. (173)

Open this shabad →

Shabad Bhagat Kabir Ji Salok Kabeer Jee

ਕਬੀਰ. ਸੰਤੁ, ਨ ਛਾਡੈ ਸੰਤਈ; ਜਉ ਕੋਟਿਕ ਮਿਲਹਿ ਅਸੰਤ ॥

kabeer. sant, na chhaaddai santee; jau kottik mileh asant |

Sant Singh KhalsaKabeer, the Saint does not forsake his Saintly nature, even though he meets with millions of evil-doers.
Manmohan SinghKabir, the saint abandons not his saintliness, even though, he meets with millions of impious persons.
Manmohan Singh (Punjabi)ਕਬੀਰ, ਸਾਧੂ ਆਪਣੇ ਸਾਧੂਪੁਣੇ ਨੂੰ ਨਹੀਂ ਤਿਆਗਦਾ, ਭਾਵੇਂ ਉਸਨੂੰ ਕ੍ਰੋੜਾ ਹੀ ਅਪਵਿੱਤਰ ਪੁਰਸ਼ ਮਿਲ ਪੈਣ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਯਦਪਿ ਕੋਟਾਨਕੋਟ ਅਸੰਤ ਭੀ ਤਿਨ ਕੋ ਆਇ ਮਿਲੈਂ, ਭਾਵ ਜੇਕਰ ਸਾਕਤ ਭੀ ਮਿਲੈਂ ਤਦਪਿ ਸੰਤ ਅਪਨੀ ਸੰਤਤਾਈ ਕੋ ਨਹੀਂ ਛੋਡਤੇ ਹੈਂ॥
Prof. Sahib Singhਹੇ ਕਬੀਰ! (ਹਰਿ-ਚਰਨਾਂ ਵਿਚ ਚਿੱਤ ਲਾਣ ਦੀ ਹੀ ਇਹ ਬਰਕਤਿ ਹੈ ਕਿ) ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ।

ਪਦ ਅਰਥ ਸੰਤਈ = ਸੰਤ ਦਾ ਸੁਭਾਉ, ਚਿੱਤ ਦੀ ਸ਼ਾਂਤੀ। ਜਉ = ਭਾਵੇਂ। ਕੋਟਿਕ = ਕ੍ਰੋੜਾਂ। ਅਸੰਤ = ਵਿਕਾਰੀ ਬੰਦੇ ਜਿਨ੍ਹਾਂ ਦੇ ਮਨ ਸ਼ਾਂਤ ਨਹੀਂ ਹਨ।

SikhNet (Spanish)Kabir, el Santo no se olvida de Su Naturaleza, aunque se encuentre entre seres malvados,

ਮਲਿਆਗਰੁ ਭੁਯੰਗਮ ਬੇਢਿਓ; ਤ ਸੀਤਲਤਾ. ਨ ਤਜੰਤ ॥੧੭੪॥

maliaagar bhuyangam bedtio; ta seetalataa. na tajant |174|

Sant Singh KhalsaEven when sandalwood is surrounded by snakes, it does not give up its cooling fragrance. ||174||
Manmohan SinghEven when sandal is entwined with serpents, it leaves not its coolness.
Manmohan Singh (Punjabi)ਚੰਨਣ ਸੱਪਾ ਨਾਲ ਲਪੇਟਿਆ ਹੋਇਆ ਹੈ ਤਾਂ ਭੀ ਇਹ ਆਪਣੀ ਠੰਡਕ ਨੂੰ ਨਹੀਂ ਛਡਦਾ।
Fareedkot Teekaਜੈਸੇ (ਮਲਿਆਗਰੁ) ਚੰਦਨ ਅਨੇਕ (ਭੁਯੰਗਮ) ਸਰਪੋਂ ਕਰ ਕੇ ਪਰਵਾਰਿਆ ਹੋਵੇ ਤਾਂ ਵੀ ਓਹ ਚੰਦਨ ਅਪਨੀ ਸੀਤਲਤਾ ਕੋ ਨਹੀਂ ਤਿਆਗਤਾ ਹੈ। ਤੈਸੇ ਸਾਕਤੋਂ ਕੇ ਸੰਗ ਸੇ ਸੰਤ ਅਪਨੇ ਸਾਂਤਿ ਸੁਭਾਵ ਕੋ ਨਹੀਂ ਤਿਆਗਤੇ ਹੈਂ, ਚੰਦਨ ਸਮ ਔਰ ਕੋ ਭੀ ਸੀਤਲ ਕਰ ਦੇਤੇ ਹੈਂ॥੧੭੪॥
Prof. Sahib Singhਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ ॥੧੭੪॥

ਪਦ ਅਰਥ ਮਲਿਆਗਰੁ = ਮਲਯ ਪਰਬਤ ਉੱਤੇ ਉੱਗਾ ਹੋਇਆ ਚੰਦਨ ਦਾ ਬੂਟਾ। ਭੁਯੰਗਮ = ਸੱਪ। ਬੇਢਿਓ = ਘਿਰਿਆ ਹੋਇਆ ॥੧੭੪॥

SikhNet (Spanish)aunque el Sándalo esté rodeado de serpientes, no deja de tener su fragancia refrescante. (174)

Open this shabad →

Shabad Bhagat Kabir Ji Salok Kabeer Jee

ਕਬੀਰ. ਮਨੁ ਸੀਤਲੁ ਭਇਆ; ਪਾਇਆ ਬ੍ਰਹਮ ਗਿਆਨੁ ॥

kabeer. man seetal bheaa; paaeaa braham giaan |

Sant Singh KhalsaKabeer, my mind is cooled and soothed; I have become God-conscious.
Manmohan SinghKabir obtaining the Lord's knowledge, my mind has become refreshed.
Manmohan Singh (Punjabi)ਕਬੀਰ, ਪ੍ਰਭੂ ਦੀ ਗਿਆਤ ਨੂੰ ਪਰਾਪਤ ਕਰਨ ਦੁਆਰਾ, ਮੇਰਾ ਚਿੱਤ ਤ੍ਰਿਪਤ ਹੋ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਬ ਬ੍ਰਹਮ ਗਿਆਨ ਕੋ ਹਮਨੇ ਪਾਇਆ ਹੈ ਤਬ ਹਮਾਰਾ ਮਨ ਸੀਤਲ ਭਯਾ ਹੈ॥
Prof. Sahib Singhਹੇ ਕਬੀਰ! ਜਦੋਂ ਮਨੁੱਖ ਪਰਮਾਤਮਾ ਨਾਲ (ਸਿਮਰਨ ਦੀ ਰਾਹੀਂ) ਜਾਣ-ਪਛਾਣ ਬਣਾ ਲੈਂਦਾ ਹੈ ਤਾਂ (ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਭੀ) ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ।
SikhNet (Spanish)Kabir, mi mente está fresca y ligera, he tomado Conciencia en Dios,

ਜਿਨਿ ਜੁਆਲਾ. ਜਗੁ ਜਾਰਿਆ; ਸੁ ਜਨ ਕੇ ਉਦਕ ਸਮਾਨਿ ॥੧੭੫॥

jin juaalaa. jag jaariaa; su jan ke udak samaan |175|

Sant Singh KhalsaThe fire which has burnt the world is like water to the Lord's humble servant. ||175||
Manmohan SinghThe fire that has burnt the world, that fire is like water to the Lord's slave.
Manmohan Singh (Punjabi)ਜਿਸ ਅੱਗ ਨੇ ਸੰਸਾਰ ਸਾੜ ਸੁਟਿਆ ਹੈ, ਉਹ ਅੱਗ ਸੁਆਮੀ ਦੇ ਗੋਲੇ ਲਈ ਪਾਣੀ ਦੇ ਤੁਲ ਹੈ।
Fareedkot Teekaਜਿਸ ਮਾਯਾ ਰੂਪੀ ਅਗਨੀ ਨੇ ਜਗਤ ਕੋ ਜਲਾਇ ਦੀਆ ਹੈ, ਸੋ ਮੈਂ ਜਨ ਕੋ ਵਾ ਸੰਤੋਂ ਕੇ (ਉਦਕ) ਜਲ ਕੇ ਸਮਾਨ ਹੋ ਜਾਤੀ ਭਈ ਹੈ, ਭਾਵ ਮੋਹ ਨਹੀਂ ਸਕਤੀ॥੧੭੫॥
Prof. Sahib Singhਜਿਸ (ਮਾਇਆ ਦੀ ਮਲਕੀਅਤ ਦੀ) ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ ॥੧੭੫॥

ਪਦ ਅਰਥ ਜਿਨਿ ਜੁਆਲਾ = ਜਿਸ ਮਾਇਆ = ਅੱਗ ਨੇ। ਜਾਰਿਆ = ਸਾੜ ਦਿੱਤਾ ਹੈ। ਸੁ = ਉਹ ਅੱਗ। ਜਨ ਕੇ = ਜਨ ਵਾਸਤੇ, ਬੰਦਗੀ ਕਰਨ ਵਾਲੇ ਵਾਸਤੇ। ਉਦਕ = ਪਾਣੀ। ਗਿਆਨੁ = ਸੂਝ, ਜਾਣ-ਪਛਾਣ। ਬ੍ਰਹਮ = ਪਰਮਾਤਮਾ ॥੧੭੫॥

SikhNet (Spanish)el fuego que ha consumido al mundo es como el rocío para el humilde Sirviente del Señor. (175)

Open this shabad →

Shabad Bhagat Kabir Ji Salok Kabeer Jee

ਕਬੀਰ. ਸਾਰੀ ਸਿਰਜਨਹਾਰ ਕੀ; ਜਾਨੈ ਨਾਹੀ ਕੋਇ ॥

kabeer. saaree sirajanahaar kee; jaanai naahee koe |

Sant Singh KhalsaKabeer, no one knows the Play of the Creator Lord.
Manmohan SinghKabir, the world is the Creator Lord's play, but no one understands it.
Manmohan Singh (Punjabi)ਕਬੀਰ, ਸੰਸਾਰ ਸਾਜਣਹਾਰ ਸੁਆਮੀ ਦੀ ਖੇਡ ਹੈ, ਪ੍ਰੰਤੂ ਇਸ ਨੂੰ ਕੋਈ ਜਣਾ ਭੀ ਨਹੀਂ ਸਮਝਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹ ਬਾਜੀ ਵਤ ਜੋ ਸ੍ਰਿਸਟੀ ਸਿਰਜਨਹਾਰ ਵਾਹਿਗੁਰੂ ਕੀ (ਸਾਰੀ) ਰਚੀ ਹੋਈ ਹੈ ਤਿਸ ਕੋ ਔਰ ਕੋਈ ਨਹੀਂ ਜਾਨਤਾ ਹੈ॥
Prof. Sahib Singhਹੇ ਕਬੀਰ! ਇਹ ਗੱਲ ਹਰੇਕ ਸ਼ਖ਼ਸ ਨਹੀਂ ਜਾਣਦਾ ਕਿ ਇਹ (ਮਾਇਆ-ਰੂਪ ਅੱਗ ਜੋ ਸਾਰੇ ਸੰਸਾਰ ਨੂੰ ਸਾੜ ਰਹੀ ਹੈ) ਪਰਮਾਤਮਾ ਨੇ ਆਪ ਬਣਾਈ ਹੈ।

ਪਦ ਅਰਥ ਸਾਰੀ = ਸਾਜੀ ਹੋਈ, ਬਣਾਈ ਹੋਈ। ਸਿਰਜਨਹਾਰ = ਸ੍ਰਿਸ਼ਟੀ ਬਣਾਣ ਵਾਲਾ ਪਰਮਾਤਮਾ। ਜਾਨੈ ਨਾਹੀ ਕੋਇ = ਹਰ ਕੋਈ ਨਹੀਂ ਜਾਣਦਾ।

SikhNet (Spanish)Kabir, nadie entiende el Juego del Señor Creador,

ਕੈ ਜਾਨੈ ਆਪਨ ਧਨੀ; ਕੈ ਦਾਸੁ ਦੀਵਾਨੀ ਹੋਇ ॥੧੭੬॥

kai jaanai aapan dhanee; kai daas deevaanee hoe |176|

Sant Singh KhalsaOnly the Lord Himself and the slaves at His Court understand it. ||176||
Manmohan SinghEither the Master Himself, or one who is the slave of His court, understand it.
Manmohan Singh (Punjabi)ਜਾਂ ਤਾਂ ਮਾਲਕ ਖੁਦ ਜਾਂ ਉਹ ਜੋ ਉਸ ਦੇ ਦਰਬਾਰ ਦਾ ਗੋਲਾ ਹੈ, ਹੀ ਇਸ ਨੂੰ ਸਮਝਦਾ ਹੈ।
Fareedkot Teekaਕੈ ਤੌ ਆਪ ਹੀ ਇਸ ਕਾ (ਧਨੀ) ਮਾਲਕ ਪਰਮੇਸ੍ਵਰ ਹੀ ਜਾਨਤਾ ਹੈ; ਵਾ ਜਿਸ ਦਾਸ ਕੀ ਤਿਸ ਕੇ ਨਾਮ ਰੰਗ ਮੇਂ ਬੁਧੀ (ਦੀਵਾਨੀ) ਮਸਤਾਨੀ ਭਈ ਹੈ ਉਹ ਸੰਤ ਜਨ ਇਸ ਸੰਸਾਰ ਬਾਜੀ ਕੋ ਅਸੱਤ ਰੂਪ ਜਾਨਤਾ ਹੈ॥੧੭੬॥
Prof. Sahib Singhਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ ਜਾਂ ਉਹ ਭਗਤ ਜਾਣਦਾ ਹੈ ਜੋ ਸਦਾ ਉਸ ਦੇ ਚਰਨਾਂ ਵਿਚ ਜੁੜਿਆ ਰਹੇ (ਸੋ, ਹਜ਼ੂਰੀ ਵਿਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਣਾਣ ਵਾਲੇ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ) ॥੧੭੬॥

ਪਦ ਅਰਥ ਕੈ = ਜਾਂ। ਧਨੀ ਆਪਨ = ਮਾਲਕ ਪ੍ਰਭੂ ਆਪ। ਦੀਵਾਨੀ = ਉਸ ਦੇ ਦੀਵਾਨ ਵਿਚ ਰਹਿਣ ਵਾਲਾ, ਉਸ ਦੀ ਹਜ਼ੂਰੀ ਵਿਚ ਰਹਿਣ ਵਾਲਾ ॥੧੭੬॥

SikhNet (Spanish)sólo el Señor Mismo y el Esclavo en Su Corte lo entienden. (176)

Open this shabad →

Shabad Bhagat Kabir Ji Salok Kabeer Jee continues on Ang 1374

ਕਬੀਰ. ਭਲੀ ਭਈ ਜੋ ਭਉ ਪਰਿਆ; ਦਿਸਾ ਗਈਂ ਸਭ ਭੂਲਿ ॥

kabeer. bhalee bhee jo bhau pariaa; disaa genee sabh bhool |

Sant Singh KhalsaKabeer, it is good that I feel the Fear of God; I have forgotten everything else.
Manmohan SinghKabir, it is good, that I feel my Lord's fear and have forgotten everything else.
Manmohan Singh (Punjabi)ਕਬੀਰ, ਇਹ ਚੰਗਾ ਹੈ, ਕਿ ਮੈਂ ਆਪਣੇ ਸਾਈਂ ਦੇ ਡਰ ਨੂੰ ਅਨੁਭਵ ਕਰਦਾ ਹਾਂ ਤੇ ਮੈਨੂੰ ਹੋਰ ਸਾਰੇ ਪਾਸੇ ਭੁਲ ਗਏ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਭਲੀ ਭਈ ਹੈ, ਜੋ ਤਿਸ ਸ੍ਵਾਮੀ ਕਾ ਭੈ ਰਿਦੇ ਮੇਂ ਪਰਿਆ ਹੈ, ਤਿਸ ਕਰ ਕੇ ਸੰਸਾਰ ਕੀ ਦਿਸਾ ਸਭ ਭੂਲ ਗਈ ਹੈ॥
Prof. Sahib Singhਹੇ ਕਬੀਰ! ਜਦੋਂ ਮਨੁੱਖ ਦੇ ਅੰਦਰ (ਇਹ) ਡਰ ਪੈਦਾ ਹੁੰਦਾ ਹੈ (ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ) ਤਾਂ (ਇਸ ਦੇ) ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ, ਇਸ ਨੂੰ (ਪਰਮਾਤਮਾ ਦੀ ਓਟ ਤੋਂ ਬਿਨਾ ਹੋਰ) ਸਾਰੇ ਪਾਸੇ ਭੁੱਲ ਜਾਂਦੇ ਹਨ।

ਪਦ ਅਰਥ ਭਲੀ ਭਈ = (ਮਨੁੱਖ ਦੇ ਮਨ ਦੀ ਹਾਲਤ) ਚੰਗੀ ਹੋ ਜਾਂਦੀ ਹੈ। ਜੋ = ਜਦੋਂ। ਭਉ = (ਪਰਮਾਤਮਾ ਦਾ) ਡਰ, ਇਹ ਡਰ ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ। ਦਿਸਾ = (ਹੋਰ ਹੋਰ) ਪਾਸੇ, ਹੋਰ ਹੋਰ ਪਾਸੇ ਦੀ ਭਟਕਣਾ।

SikhNet (Spanish)Kabir, es bueno sentir el Temor de Dios, me he olvidado de todo lo demás,

Open this shabad (2 lines, Angs 1373-1374) →

Ang 1373 of 1430