ੴ

ਸਿੱਖਬਾਣੀ · SikhBani

ਜਬ ਲਗੁ ਮੇਰੀ ਮੇਰੀ ਕਰੈ ॥

jab lag meree meree karai
Bhagat Kabir Ji ਭਗਤ ਕਬੀਰ ਜੀ · Raag Bhairao · Ang 1160, 1161 · 14 lines
Translations

ਜਬ ਲਗੁ; ਮੇਰੀ ਮੇਰੀ ਕਰੈ ॥

jab lag; meree meree karai | Ang 1160

Sant Singh KhalsaAs long as he cries out, Mine! Mine!,
Manmohan SinghAs long as one says, "mine, it is mine".
Manmohan Singh (Punjabi)ਜਦ ਤਾਈ ਬੰਦਾ ਆਖਦਾ ਹੈ, "ਮੇਰੀ, ਇਹ ਮੇਰੀ ਹੈ"
Fareedkot Teekaਜਬ ਤਕ ਇਹ ਜੀਉ ਮੇਰੀ ਮਾਯਾ ਮੇਰੀ ਬਿਭੂਤੀ ਐਸੇ ਉਚਾਰਨ ਕਰਤਾ ਹੈ॥
Prof. Sahib Singhਜਦ ਤਕ ਮਨੁੱਖ ਮਮਤਾ ਦੇ ਗੇੜ ਵਿਚ ਰਹਿੰਦਾ ਹੈ,
SikhNet (Spanish)Mientras uno siga diciendo mío, mío,

ਤਬ ਲਗੁ; ਕਾਜੁ ਏਕੁ. ਨਹੀ ਸਰੈ ॥

tab lag; kaaj ek. nahee sarai | Ang 1160

Sant Singh Khalsanone of his tasks is accomplished.
Manmohan SinghSo long not even one of his tasks is accomplished.
Manmohan Singh (Punjabi)ਤਦ ਤਾਂ ਹੀ ਉਸ ਦਾ ਇਕ ਕੰਮ ਭੀ ਸਿਰੇ ਨਹੀਂ ਚੜ੍ਹਦਾ।
Fareedkot Teekaਤਬ ਤਕ ਇਕ ਕਾਰਜ ਮੋਖ ਰੂਪੀ ਨਹੀਂ ਸੌਰਤਾ॥
Prof. Sahib Singhਤਦ ਤਕ ਇਸ ਦਾ (ਆਤਮਕ ਜੀਵਨ ਦਾ) ਇੱਕ ਕੰਮ ਭੀ ਨਹੀਂ ਸੌਰਦਾ।

ਪਦ ਅਰਥ ਨਹੀ ਸਰੈ = ਸਿਰੇ ਨਹੀਂ ਚੜ੍ਹਦਾ, ਸਫ਼ਲ ਨਹੀਂ ਹੁੰਦਾ।

SikhNet (Spanish)uno no vivirá satisfecho,

ਜਬ; ਮੇਰੀ ਮੇਰੀ ਮਿਟਿ ਜਾਇ ॥

jab; meree meree mitt jaae | Ang 1160

Sant Singh KhalsaWhen such possessiveness is erased and removed,
Manmohan SinghWhen his mine-ness is removed,
Manmohan Singh (Punjabi)ਜਦ ਉਸ ਦੀ ਅਪਣੱਤ ਦੂਰ ਹੋ ਜਾਂਦੀ ਹੈ,
Fareedkot Teekaਜਬ ਮੈਂ ਔ ਮੇਰੀ ਮਿਟ ਜਾਵੇ॥
Prof. Sahib Singhਜਦੋਂ ਇਸ ਦੀ ਮਮਤਾ ਮਿਟ ਜਾਂਦੀ ਹੈ,
SikhNet (Spanish)pero cuando uno pierde ese sentido de lo mío y lo tuyo,

ਤਬ ਪ੍ਰਭ; ਕਾਜੁ ਸਵਾਰਹਿ ਆਇ ॥੧॥

tab prabh; kaaj savaareh aae |1| Ang 1161

Sant Singh Khalsathen God comes and resolves his affairs. ||1||
Manmohan Singhthen the Lord comes and adjusts his affairs,
Manmohan Singh (Punjabi)ਤਦ ਸੁਆਮੀ ਆ ਕੇ ਉਸ ਦੇ ਕਾਰਜ ਰਾਸ ਕਰ ਦਿੰਦਾ ਹੈ।
Fareedkot Teekaਤਬ ਤਕ ਆਪ (ਪ੍ਰਭ) ਪਰਮੇਸ੍ਵਰ ਆਨ ਕਰ ਕਾਰਜ ਸਵਾਰ ਦੇਤਾ ਹੈ॥੧॥
Prof. Sahib Singhਤਦੋਂ ਪ੍ਰਭੂ ਜੀ (ਇਸ ਦੇ ਹਿਰਦੇ ਵਿਚ) ਵੱਸ ਕੇ ਜੀਵਨ-ਮਨੋਰਥ ਪੂਰਾ ਕਰ ਦੇਂਦੇ ਹਨ ॥੧॥
SikhNet (Spanish)entonces Dios realiza todas nuestras tareas. (1)

ਐਸਾ ਗਿਆਨੁ ਬਿਚਾਰੁ ਮਨਾ ॥

aisaa giaan bichaar manaa | Ang 1161

Sant Singh KhalsaContemplate such spiritual wisdom, O mortal man.
Manmohan SinghO my soul, ponder thou over such Divine knowledge.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਇਹੋ ਜਿਹੇ ਬ੍ਰਹਮ ਬੋਧ ਦੀ ਸੋਚ ਵਿਚਾਰ ਕਰ।
Fareedkot Teekaਹੇ ਭਾਈ! ਐਸਾ ਗ੍ਯਾਨ ਮਨ ਮੇਂ ਬਿਚਾਰ॥
Prof. Sahib Singhਹੇ ਮਨ! ਕੋਈ ਅਜਿਹੀ ਉੱਚੀ ਸਮਝ ਦੀ ਗੱਲ ਸੋਚ (ਜਿਸ ਨਾਲ ਤੂੰ ਸਿਮਰਨ ਵਲ ਪਰਤ ਸਕੇਂ)।
SikhNet (Spanish)Oh mente mía, ¿por qué no aprecias tal Sabiduría

ਹਰਿ. ਕੀ ਨ ਸਿਮਰਹੁ; ਦੁਖ ਭੰਜਨਾ ॥੧॥ ਰਹਾਉ ॥

har. kee na simarahu; dukh bhanjanaa |1| rahaau | Ang 1161

Sant Singh KhalsaWhy not meditate in remembrance on the Lord, the Destroyer of pain? ||1||Pause||
Manmohan SinghWhy thou not meditate on thy God, the Destroyer of pain? Pause.
Manmohan Singh (Punjabi)ਤੂੰ ਪੀੜ ਦੂਰ ਕਰਨਹਾਰ, ਆਪਣੇ ਵਾਹਿਗੁਰੂ ਦਾ ਕਿਉਂ ਆਰਾਧਨ ਨਹੀਂ ਕਰਦੀ? ਠਹਿਰਾਉ।
Fareedkot Teekaਹਰੀ ਦੁਖ ਭੰਜਨ ਕੋ ਕਿਉਂ ਨਹੀਂ ਸਿਮਰਤੇ ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥

ਪਦ ਅਰਥ ਕੀ ਨ = ਕਿਉਂ ਨਹੀਂ? ਦੁਖ ਭੰਜਨਾ ਹਰਿ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ ॥੧॥ ਰਹਾਉ ॥

SikhNet (Spanish)y te pones a alabar a Dios, el Sanador del dolor? (1-Pausa)

ਜਬ ਲਗੁ; ਸਿੰਘੁ ਰਹੈ ਬਨ ਮਾਹਿ ॥

jab lag; singh rahai ban maeh | Ang 1161

Sant Singh KhalsaAs long as the tiger lives in the forest,
Manmohan SinghAs long as the tiger inhabits the forest,
Manmohan Singh (Punjabi)ਜਦ ਤਾਂਈ ਸ਼ੇਰ ਜੰਗਲ ਵਿੱਚ ਵਸਦਾ ਹੈ,
Fareedkot Teekaਜਬ ਤਕ ਬਨ ਮੇਂ ਸ਼ੇਰ ਰਹਿਤਾ ਹੈ॥
Prof. Sahib Singhਜਦ ਤਾਈਂ ਇਸ ਹਿਰਦੇ-ਰੂਪ ਜੰਗਲ ਵਿਚ ਅਹੰਕਾਰ-ਸ਼ੇਰ ਰਹਿੰਦਾ ਹੈ,

ਪਦ ਅਰਥ ਸਿੰਘੁ = (ਅਹੰਕਾਰ) ਸ਼ੇਰ। ਬਨ = ਹਿਰਦਾ-ਰੂਪ ਜੰਗਲ।

SikhNet (Spanish)Mientras el tigre del Ego ande por el bosque,

ਤਬ ਲਗੁ; ਬਨੁ ਫੂਲੈ ਹੀ ਨਾਹਿ ॥

tab lag; ban foolai hee naeh | Ang 1161

Sant Singh Khalsathe forest does not flower.
Manmohan Singhtill then the forest flowers not.
Manmohan Singh (Punjabi)ਤਦ ਤਾਂਈ ਜੰਗਲ ਪ੍ਰਫੁਲਤ ਨਹੀਂ ਹੁੰਦਾ।
Fareedkot Teekaਤਬ ਤਕ ਬਨ, ਭਾਵ ਮ੍ਰਿਗਾਵਲੀ ਬਨ ਕੇ ਜੀਵ ਪਰਫੁਲਤ ਨਹੀਂ ਹੋਤੇ ਹੈਂ॥
Prof. Sahib Singhਤਦ ਤਾਈਂ ਇਹ ਹਿਰਦਾ-ਫੁਲਵਾੜੀ ਫੁੱਲਦੀ ਨਹੀਂ (ਹਿਰਦੇ ਵਿਚ ਕੋਮਲ ਗੁਣ ਉੱਘੜਦੇ ਨਹੀਂ)।
SikhNet (Spanish)la vegetación no crecerá, ni dará flor,

ਜਬ ਹੀ ਸਿਆਰੁ; ਸਿੰਘ ਕਉ ਖਾਇ ॥

jab hee siaar; singh kau khaae | Ang 1161

Sant Singh KhalsaBut when the jackal eats the tiger,
Manmohan SinghWhen the jackal eats the tiger,
Manmohan Singh (Punjabi)ਜਦ ਗਿੱਦੜ ਸ਼ੇਰ ਨੂੰ ਖਾ ਜਾਂਦਾ ਹੈ,
Fareedkot Teekaਜਬ ਨਿਹਚੈ ਕਰ (ਸਿਆਰੁ) ਸਰਭਾ ਸਿੰਘ ਕੋ ਖਾਇ ਜਾਵੇ॥
Prof. Sahib Singhਪਰ, ਜਦੋਂ (ਨਿਮ੍ਰਤਾ-ਰੂਪ) ਗਿੱਦੜ (ਅਹੰਕਾਰ-) ਸ਼ੇਰ ਨੂੰ ਖਾ ਜਾਂਦਾ ਹੈ,

ਪਦ ਅਰਥ ਸਿਆਰੁ = ਨਿਮ੍ਰਤਾ-ਰੂਪ ਗਿੱਦੜ।

SikhNet (Spanish)pero cuando el chacal de la Humildad, devore al tigre del ego,

ਫੂਲਿ ਰਹੀ; ਸਗਲੀ ਬਨਰਾਇ ॥੨॥

fool rahee; sagalee banaraae |2| Ang 1161

Sant Singh Khalsathen the entire forest flowers. ||2||
Manmohan Singhthen the entire forest fills with flowers.
Manmohan Singh (Punjabi)ਤਾਂ ਸਾਰਾ ਜੰਗਲ ਪ੍ਰਫੁੱਲਤ ਹੋ ਜਾਂਦਾ ਹੈ।
Fareedkot Teekaਤਬ ਸਗਲੀ ਬਨਾਸਪਤੀ ਫੂਲੀ ਹੂਈ ਰਹਿਤੀ ਹੈ, ਭਾਵ ਜੀਅ ਜੰਤ ਬਹੁਤ ਹੋਤੇ ਹੈਂ॥ ਤਥਾ ਹੀ ਜਬ ਤਕ ਅੰਤਹਕਰਨ ਰੂਪੀ ਬਨ ਮੇਂ ਹੰਕਾਰ ਸੇਰੁ ਰਹਿਤਾ ਹੈ ਤਬ ਤਕ ਸੁਭ ਗੁਣੋਂ ਰੂਪੀ ਜੰਤ ਫੈਲਤੇ ਨਹੀਂ ਹੈ। ਜਬ ਵਿਚਾਰ ਸਰਭਾ ਹੰਕਾਰ ਸ਼ੇਰ ਕੋ ਖਾਇ ਲੇਤਾ ਹੈ ਤਬ ਸਭ ਸੁਭ ਗੁਣ ਫੈਲ ਜਾਤੇ ਹੈਂ॥੨॥
Prof. Sahib Singhਤਾਂ (ਹਿਰਦੇ ਦੀ ਸਾਰੀ) ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ ॥੨॥
SikhNet (Spanish)el bosque entero florecerá y dará su fruto. (2)

ਜੀਤੋ ਬੂਡੈ; ਹਾਰੋ ਤਿਰੈ ॥

jeeto booddai; haaro tirai | Ang 1161

Sant Singh KhalsaThe victorious are drowned, while the defeated swim across.
Manmohan SinghThe victorious are drowned, and the defeated swim across.
Manmohan Singh (Punjabi)ਜਿੱਤੇ ਹੋਏ ਡੁੱਬ ਜਾਂਦੇ ਹਨ ਅਤੇ ਹਾਰੇ ਹੋਏ ਪਾਰ ਉਤਰ ਜਾਂਦੇ ਹਨ।
Fareedkot Teekaਜੋ ਆਪ ਕੋ ਜੀਤਾ ਮਾਨਤਾ ਹੈ, ਸੋ ਡੂਬਤਾ ਹੈ ਔਰ ਜੋ ਆਪ ਕੋ ਹਾਰਿਆ ਹੂਆ ਮਾਨਤਾ ਹੈ, ਸੋ ਤਰ ਜਾਤਾ ਹੈ, ਭਾਵ ਜੋ ਹੰਕਾਰ ਸਹਿਤ ਹੈ, ਸੋ ਡੂਬਤਾ ਹੈ ਅਰ ਜੋ ਨਿਮ੍ਰਿਤਾ ਸਹਿਤ ਹੈ, ਸੋ ਤਰ ਜਾਤਾ ਹੈ॥
Prof. Sahib Singhਜੋ ਮਨੁੱਖ (ਕਿਸੇ ਮਾਣ ਵਿਚ ਆ ਕੇ) ਇਹ ਸਮਝਦਾ ਹੈ ਕਿ ਮੈਂ ਬਾਜ਼ੀ ਜਿੱਤ ਲਈ ਹੈ, ਉਹ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦਾ ਹੈ।

ਪਦ ਅਰਥ ਬੂਡੈ = ਡੁੱਬ ਜਾਂਦਾ ਹੈ। ਤਿਰੈ = ਤਰਦਾ ਹੈ।

SikhNet (Spanish)Ganando, el Alma pierde, perdiendo, el Alma gana,

ਗੁਰ ਪਰਸਾਦੀ; ਪਾਰਿ ਉਤਰੈ ॥

gur parasaadee; paar utarai | Ang 1161

Sant Singh KhalsaBy Guru's Grace, one crosses over and is saved.
Manmohan SinghBy the Guru's grace, one is emancipated.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ।
Fareedkot Teekaਪ੍ਰੰਤੂ ਗੁਰੋਂ ਕੀ ਕ੍ਰਿਪਾ ਤੇ ਸੰਸਾਰ ਸਮੁੰਦ੍ਰ ਸੇ ਪਾਰ ਉਤਰ ਜਾਤਾ ਹੈ॥
Prof. Sahib Singhਪਰ ਜੋ ਮਨੁੱਖ ਗ਼ਰੀਬੀ ਸੁਭਾਵ ਵਿਚ ਤੁਰਦਾ ਹੈ, ਉਹ ਤਰ ਜਾਂਦਾ ਹੈ, ਉਹ ਆਪਣੇ ਗੁਰੂ ਦੀ ਮਿਹਰ ਨਾਲ ਪਾਰ ਲੰਘ ਜਾਂਦਾ ਹੈ।
SikhNet (Spanish)y así por la Gracia del Guru, uno es llevado a través.

ਦਾਸੁ ਕਬੀਰੁ; ਕਹੈ ਸਮਝਾਇ ॥

daas kabeer; kahai samajhaae | Ang 1161

Sant Singh KhalsaSlave Kabeer speaks and teaches:
Manmohan SinghKabir, the Lord's slave, proclaims and instructs thus:
Manmohan Singh (Punjabi)ਪ੍ਰਭੂ ਦਾ ਗੋਲਾ, ਕਬੀਰ, ਇਸ ਤਰ੍ਹਾਂ ਪੁਕਾਰਦਾ ਅਤੇ ਸਿਖਮਤ ਦਿੰਦਾ ਹੈ:
Fareedkot Teekaਦਾਸ ਕਬੀਰ ਜੀ ਇਸ ਉਪਦੇਸ਼ ਕੋ ਸਮਝਾਇ ਕਰ ਕਹਤੇ ਹੈਂ:
Prof. Sahib Singhਸੇਵਕ ਕਬੀਰ ਸਮਝਾ ਕੇ ਆਖਦਾ ਹੈ,
SikhNet (Spanish)Kabir, el león sirviente proclama, oh hermanos,

ਕੇਵਲ; ਰਾਮ ਰਹਹੁ ਲਿਵ ਲਾਇ ॥੩॥੬॥੧੪॥

keval; raam rahahu liv laae |3|6|14| Ang 1161

Sant Singh Khalsaremain lovingly absorbed, attuned to the Lord alone. ||3||6||14||
Manmohan SinghO man, remain thou absorbed in the love of thy Lord alone.
Manmohan Singh (Punjabi)ਹੇ ਬੰਦੇ! ਤੂੰ ਸਿਰਫ ਆਪਣੇ ਪ੍ਰਭੂ ਦੇ ਪਿਆਰ ਅੰਦਰ ਹੀ ਲੀਨ ਰਹੁ।
Fareedkot Teekaਹੇ ਭਾਈ ਜਨੋ! ਕੇਵਲ ਰਾਮ ਕੇ ਨਾਮ ਮੇਂ ਬ੍ਰਿਤੀ ਕੋ ਲਗਾਇ ਰਹੋ॥੩॥੬॥੧੪॥☬ਪਰਮੇਸ੍ਵਰ ਕੀ ਸਭਾ ਕੀ ਬ੍ਯੰਤਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਕਿ ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਮਨ ਜੋੜੀ ਰੱਖੋ ॥੩॥੬॥੧੪॥

* ਨੋਟ: 'ਦਾਸੁ ਕਬੀਰੁ ' ਵਿਚ'ਦਾਸੁ' ਹਿੰਦੂ ਬੋਲੀ ਦਾ ਲਫ਼ਜ਼ ਹੈ, ਮੁਸਲਮਾਨ ਇਹ ਲਫ਼ਜ਼ ਨਹੀਂ ਵਰਤਦਾ। ਕਬੀਰ ਜੀ ਹਿੰਦੂ-ਘਰ ਦੇ ਜੰਮੇ ਪਲੇ ਸਨ, ਮੁਸਲਮਾਨ ਨਹੀਂ ਸਨ।

SikhNet (Spanish)entónense sólo en su Único Dios. (3-6-14)
Answers quote the Granth verbatim with Ang citations. AI commentary is not Gurbani and not a religious ruling.