ਜਲ ਮਹਿ ਮੀਨ; ਮਾਇਆ ਕੇ ਬੇਧੇ ॥
jal meh meen; maaeaa ke bedhe |
Sant Singh KhalsaThe fish in the water is attached to Maya.
Manmohan SinghThe fish in the water are attached to mammon.
Manmohan Singh (Punjabi)ਪਾਣੀ ਵਿਚਲੀਆਂ ਮਛੀਆਂ ਮਾਇਆ ਨਾਲ ਜੁੜੀਆਂ ਹੋਈਆਂ ਹਨ।
Fareedkot Teekaਜਲ ਵਿਖੇ ਜੋ ਮਛ ਆਦਿਕ ਹੈਂ ਏਹ ਮਾਯਾ ਕੇ ਬੇਦੇ ਹੂਏ ਹੈਂ॥
Prof. Sahib Singhਪਾਣੀ ਵਿਚ ਰਹਿਣ ਵਾਲੀਆਂ ਮੱਛੀਆਂ ਮਾਇਆ ਵਿਚ ਵਿੱਝੀਆਂ ਪਈਆਂ ਹਨ,ਪਦ ਅਰਥ ਮੀਨ = ਮੱਛੀਆਂ। ਬੇਧੇ = ਵਿੰਨ੍ਹੇ ਹੋਏ।
SikhNet (Spanish)El pez vive engañado por el apego al mar.
ਦੀਪਕ ਪਤੰਗ; ਮਾਇਆ ਕੇ ਛੇਦੇ ॥
deepak patang; maaeaa ke chhede |
Sant Singh KhalsaThe moth fluttering around the lamp is pierced through by Maya.
Manmohan SinghThe lamp moths are pierced through with mammon.
Manmohan Singh (Punjabi)ਦੀਵੇ ਦੇ ਪਰਵਾਨੇ ਮਾਇਆ ਦੇ ਵਿੰਨ੍ਹੇ ਹੋਏ ਹਨ।
Fareedkot Teekaਪੁਨਹ ਦੀਪਕ ਪਰ ਪਤੰਗ ਮਾਯਾ ਕੇ ਮੋਹ ਸੋ ਆਇ ਕਰ ਛੇਦੇ ਜਾਤੇ ਹੈਂ ਅਰਥਾਤ ਭਸਮ ਹੋਤੇ ਹੈਂ॥
Prof. Sahib Singhਦੀਵਿਆਂ ਉੱਤੇ (ਸੜਨ ਵਾਲੇ) ਭੰਬਟ ਮਾਇਆ ਵਿਚ ਪ੍ਰੋਤੇ ਹੋਏ ਹਨ।ਪਦ ਅਰਥ ਦੀਪਕ = ਦੀਵੇ। ਪਤੰਗ = ਭੰਬਟ।
SikhNet (Spanish)La palomilla es engañada por la luz de la lámpara.
ਕਾਮ ਮਾਇਆ; ਕੁੰਚਰ ਕਉ ਬਿਆਪੈ ॥
kaam maaeaa; kunchar kau biaapai |
Sant Singh KhalsaThe sexual desire of Maya afflicts the elephant.
Manmohan SinghThe mammon of lust is clung to the elephant.
Manmohan Singh (Punjabi)ਸ਼ਹਿਵਤ ਦੀ ਸ਼ਕਤੀ ਹਾਥੀ ਨੂੰ ਚਿਮੜੀ ਹੋਈ ਹੈ।
Fareedkot Teekaਕਾਮ ਰੂਪ ਹੋ ਕਰ ਮਾਯਾ ਹਸਤੀ ਕੋ ਬ੍ਯਾਪਤੀ ਹੈ॥
Prof. Sahib Singhਕਾਮ-ਵਾਸ਼ਨਾ ਰੂਪ ਮਾਇਆ ਹਾਥੀ ਉੱਤੇ ਦਬਾਉ ਪਾਂਦੀ ਹੈ;ਪਦ ਅਰਥ ਕੁੰਚਰ = ਹਾਥੀ। ਬਿਆਪੈ = ਦਬਾਉ ਪਾ ਲੈਂਦੀ ਹੈ।
SikhNet (Spanish)La ilusión de la lujuria aflige al elefante.
ਭੁਇਅੰਗਮ ਭ੍ਰਿੰਗ; ਮਾਇਆ ਮਹਿ ਖਾਪੇ ॥੧॥
bhueiangam bhring; maaeaa meh khaape |1|
Sant Singh KhalsaThe snakes and bumble bees are destroyed through Maya. ||1||
Manmohan SinghThe serpents and bumble-bees perish through mammon.
Manmohan Singh (Punjabi)ਸੱਪ ਅਤੇ ਭਊਰੇ ਮਾਹਿਆ ਦੇ ਰਾਹੀਂ ਨਾਸ ਹੋ ਜਾਂਦੇ ਹਨ।
Fareedkot Teeka(ਭੁਇਅੰਗਮ) ਸਰਪ ਬੀਨ ਕੀ ਆਵਾਜ ਮੇਂ ਔਰ (ਭ੍ਰਿੰਗ) ਭਮਰ ਸੁਗੰਧ ਰੂਪ ਮਾਯਾ ਮੇਂ ਖਪ ਜਾਤੇ ਹੈਂ॥੧॥
Prof. Sahib Singhਸੱਪ ਤੇ ਭੌਰੇ ਭੀ ਮਾਇਆ ਵਿਚ ਦੁਖੀ ਹੋ ਰਹੇ ਹਨ ॥੧॥ਪਦ ਅਰਥ ਭੁਇਅੰਗਮ = ਸੱਪ। ਭ੍ਰਿੰਗ = ਭੌਰੇ। ਖਾਪੇ = ਖਪੇ ਹੋਏ ॥੧॥
SikhNet (Spanish)La serpiente es embrujada por la música, la abeja negra por la fragancia, ambas son engañadas y destruidas. (1)
ਮਾਇਆ; ਐਸੀ ਮੋਹਨੀ ਭਾਈ ॥
maaeaa; aisee mohanee bhaaee |
Sant Singh KhalsaSuch are the enticements of Maya, O Siblings of Destiny.
Manmohan SinghO brother, so bewitching is the mammon,
Manmohan Singh (Punjabi)ਹੇ ਵੀਰ! ਮਾਇਆ ਐਹੋ ਜੇਹੀ ਫਰੇਫਤਾ ਕਰ ਲੈਣ ਵਾਲੀ ਹੈ,
Fareedkot Teekaਹੇ ਭਾਈ ਜਨੋਂ! ਮਾਇਆ ਐਸੀ ਮੋਹਨੀ ਹੈ॥
Prof. Sahib Singhਹੇ ਭਾਈ! ਮਾਇਆ ਇਤਨੀ ਬਲ ਵਾਲੀ, ਮੋਹਣ ਵਾਲੀ ਹੈ,
SikhNet (Spanish)Tan encantadora es la Maya, la gran embustera,
ਜੇਤੇ ਜੀਅ; ਤੇਤੇ ਡਹਕਾਈ ॥੧॥ ਰਹਾਉ ॥
jete jeea; tete ddahakaaee |1| rahaau |
Sant Singh KhalsaAs many living beings are there are, have been deceived. ||1||Pause||
Manmohan Singhthat as many as are the beings, so many it has deceived. Pause.
Manmohan Singh (Punjabi)ਕਿ ਜਿੰਨੇ ਭੀ ਜੀਵ ਹਨ, ਉਨੇ ਹੀ ਇਸ ਨੇ ਠੱਗ ਲਏ ਹਨ। ਠਹਿਰਾਉ।
Fareedkot Teekaਕਿ ਜਿਤਨੇ ਜੀਵ ਹੈ ਤਿਤਨੇ ਹੀ (ਡਹਕਾਈ) ਭ੍ਰਮਾ ਛੋਡੇ ਹੈਂ॥੧॥ ਰਹਾਉ ॥
Prof. Sahib Singhਕਿ ਜਿਤਨੇ ਭੀ ਜੀਵ (ਜਗਤ ਵਿਚ) ਹਨ, ਸਭ ਨੂੰ ਡੁਲਾ ਦੇਂਦੀ ਹੈ ॥੧॥ ਰਹਾਉ ॥ਪਦ ਅਰਥ ਡਹਕਾਈ = ਭਰਮਾਉਂਦੀ ਹੈ, ਭਟਕਣਾ ਵਿਚ ਪਾਂਦੀ ਹੈ ॥੧॥ ਰਹਾਉ ॥
SikhNet (Spanish)que engaña a cuanto ser existe. (1-Pausa)
ਪੰਖੀ ਮ੍ਰਿਗ; ਮਾਇਆ ਮਹਿ ਰਾਤੇ ॥
pankhee mrig; maaeaa meh raate |
Sant Singh KhalsaThe birds and the deer are imbued with Maya.
Manmohan SinghThe birds and the deer are imbued in mammon.
Manmohan Singh (Punjabi)ਪਰਿੰਦੇ ਅਤੇ ਹਰਨ ਮਾਇਆ ਅੰਦਰ ਰੰਗੇ ਹੋਏ ਹਨ।
Fareedkot Teekaਪੰਛੀ ਚੋਗ ਔਰ ਮ੍ਰਿਗ ਘੰਡਾਹੇੜੇ ਕੀ ਆਵਾਜ ਰੂਪ ਮਾਯਾ ਮੇਂ ਰਾਤੇ ਹੈਂ॥
Prof. Sahib Singhਪੰਛੀ, ਜੰਗਲ ਦੇ ਪਸ਼ੂ ਸਭ ਮਾਇਆ ਵਿਚ ਰੰਗੇ ਪਏ ਹਨ।ਪਦ ਅਰਥ ਮ੍ਰਿਗ = ਜੰਗਲ ਦੇ ਪਸ਼ੂ।
SikhNet (Spanish)Los pájaros y el venado también son arrastrados por Maya,
ਸਾਕਰ ਮਾਖੀ; ਅਧਿਕ ਸੰਤਾਪੇ ॥
saakar maakhee; adhik santaape |
Sant Singh KhalsaSugar is a deadly trap for the flies.
Manmohan SinghSugar causes great hardship to the flies.
Manmohan Singh (Punjabi)ਸ਼ੱਕਰ ਮੱਖੀਆਂ ਨੂੰ ਬਹੁਤ ਦੁਖ ਦਿੰਦੀ ਹੈ।
Fareedkot Teekaਸਾਕਰ ਅਰਥਾਤ ਮਿਸ੍ਟਾਂਨ ਰੂਪ ਹੋ ਕਰ ਮਾਯਾ ਮਾਖੀ ਕੋ ਅਧਿਕ ਸੰਤਾਪ ਦੇਤੀ ਹੈ॥
Prof. Sahib Singhਸ਼ੱਕਰ-ਰੂਪ ਮਾਇਆ ਮੱਖੀ ਨੂੰ ਬੜਾ ਦੁਖੀ ਕਰ ਰਹੀ ਹੈ।ਪਦ ਅਰਥ ਸਾਕਰ = ਸ਼ੱਕਰ, ਮਿੱਠਾ। ਸੰਤਾਪੇ = ਦੁੱਖ ਦੇਂਦੀ ਹੈ।
SikhNet (Spanish)las moscas son atraídas por el azúcar y así son destruidas.
ਤੁਰੇ ਉਸਟ; ਮਾਇਆ ਮਹਿ ਭੇਲਾ ॥
ture usatt; maaeaa meh bhelaa |
Sant Singh KhalsaHorses and camels are absorbed in Maya.
Manmohan SinghThe horses and camels are absorbed in mammon.
Manmohan Singh (Punjabi)ਘੋੜੇ ਅਤੇ ਊਠ ਮਾਇਆ ਵਿੱਚ ਮਿਲੇ ਹੋਏ ਹਨ।
Fareedkot Teeka(ਤੁਰੇ) ਘੋੜੇ ਔਰ (ਉਸਟ) ਊਠ ਏਹ ਸਭ ਮਾਇਆ ਮਹਿ (ਭੇਲਾ) ਮਿਲੇ ਹੂਏ ਹੈਂ॥
Prof. Sahib Singhਘੋੜੇ ਊਠ ਸਭ ਮਾਇਆ ਵਿਚ ਫਸੇ ਪਏ ਹਨ।ਪਦ ਅਰਥ ਤੁਰੇ = ਘੋੜੇ। ਉਸਟ = ਊਠ। ਭੇਲਾ = ਘਿਰੇ ਹੋਏ, ਗ੍ਰਸੇ ਹੋਏ।
SikhNet (Spanish)Los caballos y los camellos están enamorados de Maya,
ਸਿਧ ਚਉਰਾਸੀਹ; ਮਾਇਆ ਮਹਿ ਖੇਲਾ ॥੨॥
sidh chauraaseeh; maaeaa meh khelaa |2|
Sant Singh KhalsaThe eighty-four Siddhas, the beings of miraculous spiritual powers, play in Maya. ||2||
Manmohan SinghThe eighty four men of miracles sport in mammon.
Manmohan Singh (Punjabi)ਚੁਰਾਸੀ ਕਰਾਮਾਤੀ ਬੰਦੇ ਮਾਇਆ ਅੰਦਰ ਖੇਡਦੇ ਹਨ।
Fareedkot Teekaਚੌਰਾਸੀਹ ਸਿਧੋਂ ਕਾ ਮਨੁ ਮਾਯਾ ਮੇਂ ਖੇਲ ਰਹਾ ਹੈ॥੨॥
Prof. Sahib Singhਚੌਰਾਸੀਹ ਸਿੱਧ ਭੀ ਮਾਇਆ ਵਿਚ ਖੇਡ ਰਹੇ ਹਨ ॥੨॥
SikhNet (Spanish)los ochenta y cuatro sidhas también le hacen el baile a Maya. (2)
ਛਿਅ ਜਤੀ; ਮਾਇਆ ਕੇ ਬੰਦਾ ॥
chhia jatee; maaeaa ke bandaa |
Sant Singh KhalsaThe six celibates are slaves of Maya.
Manmohan SinghThe six celibates are the slaves of mammon.
Manmohan Singh (Punjabi)ਛੇ ਬ੍ਰਹਮਚਾਰੀ ਮਾਇਆ ਦੇ ਗੋਲੇ ਹਨ।
Fareedkot Teekaਛੇ ਜਤੀ ਭੀ ਮਾਯਾ ਕੇ ਦਾਸ ਹੂਏ ਹੈਂ॥☬ਜਤੀ ਏਹ ਹਨ-ਭੈਰੋਂ ੧, ਗੋਰਖ ੨, ਲਛਮਣ ੩, ਹਨੂਮਾਨ ੪, ਦਤਾਤ੍ਰੇ ੫ ਔ ਭੀਛਮ ਪਿਤਾਮਾ ੬॥
Prof. Sahib Singhਜਤੀ ਭੀ ਮਾਇਆ ਦੇ ਹੀ ਗ਼ੁਲਾਮ ਹਨ।ਪਦ ਅਰਥ ਛਿਅ ਜਤੀ = ਛੇ ਜਤੀ, (ਹਨੂਮਾਨ, ਭੀਸ਼ਮ ਪਿਤਾਮਾ, ਲਛਮਨ, ਭੈਰਵ, ਗੋਰਖ, ਦੱਤਾਤ੍ਰੇਯ)। ਬੰਦਾ = ਗ਼ੁਲਾਮ।
SikhNet (Spanish)Los seres castos como Bhairo, Hanuman, Lakhman, Gorakj,
ਨਵੈ ਨਾਥ; ਸੂਰਜ ਅਰੁ ਚੰਦਾ ॥
navai naath; sooraj ar chandaa |
Sant Singh KhalsaSo are the nine masters of Yoga, and the sun and the moon.
Manmohan SinghSo are the nine great Yogis, the sun and the moon.
Manmohan Singh (Punjabi)ਏਸੇ ਤਰ੍ਹਾਂ ਦੇ ਹੀ ਹਨ ਨੌ ਵੱਡੇ ਸੋਗੀ, ਸੂਰ ਅਤੇ ਚੰਦ੍ਰਮਾਂ।
Fareedkot Teekaਨੌ ਨਾਥ ਭੀ ਔ ਸੂਰਜ ਅਰ ਚੰਦ੍ਰਮਾ ਭੀ ਮਾਯਾ ਸੰਜੁਗਤਿ ਹੈਂ॥
Prof. Sahib Singhਨੌ ਨਾਥ ਸੂਰਜ (ਦੇਵਤਾ) ਅਤੇ ਚੰਦ੍ਰਮਾ (ਦੇਵਤਾ)
SikhNet (Spanish)Bisham, y Dattatreya, los esclavos de Maya y los Nueve Nathas también, así como el sol y la luna.
ਤਪੇ ਰਖੀਸਰ; ਮਾਇਆ ਮਹਿ ਸੂਤਾ ॥
tape rakheesar; maaeaa meh sootaa |
Sant Singh KhalsaThe austere disciplinarians and the Rishis are asleep in Maya.
Manmohan SinghThe penitents and the Supreme sages are asleep in mammon.
Manmohan Singh (Punjabi)ਤਪੀਸਰ ਅਤੇ ਵਡੇ ਰਿਸ਼ੀ ਮਾਇਆ ਅੰਦਰ ਸੁੱਤੇ ਹੋਏ ਹਨ।
Fareedkot Teekaਤਪੀ ਪੁਨਹ ਰਖੀਸ੍ਵਰੋਂ ਕਾ ਸਮਦਾਇ ਮਾਯਾ ਮੇਂ ਸੋਯਾ ਹੂਆ ਹੈ॥
Prof. Sahib Singhਵੱਡੇ ਵੱਡੇ ਤਪੀ ਤੇ ਰਿਸ਼ੀ ਸਭ ਮਾਇਆ ਵਿਚ ਸੁੱਤੇ ਪਏ ਹਨ।ਪਦ ਅਰਥ ਰਖੀਸਰ = ਵੱਡੇ ਵੱਡੇ ਰਿਸ਼ੀ।
SikhNet (Spanish)Los que viven en la austeridad habitan en Maya,
ਮਾਇਆ ਮਹਿ; ਕਾਲੁ ਅਰੁ ਪੰਚ ਦੂਤਾ ॥੩॥
maaeaa meh; kaal ar panch dootaa |3|
Sant Singh KhalsaDeath and the five demons are in Maya. ||3||
Manmohan SinghIn the sway of mammon are death and the five demons.
Manmohan Singh (Punjabi)ਮਾਇਆ ਦੇ ਇਖਤਿਆਰ ਵਿੱਚ ਹਨ ਮੌਤ ਅਤੇ ਪੰਜੇ ਭੂਤਨੇ।
Fareedkot Teekaਕਾਲ ਅਰ ਪੰਚੇ ਦੂਤ ਕਾਮਾਦਿਕ ਭੀ ਮਾਯਾ ਕੇ ਵਿਖੇ ਹੈਂ॥੩॥
Prof. Sahib Singhਮੌਤ (ਦਾ ਸਹਿਮ) ਤੇ ਪੰਜੇ ਵਿਕਾਰ ਭੀ ਮਾਇਆ ਵਿਚ ਹੀ (ਜੀਵਾਂ ਨੂੰ ਵਿਆਪਦੇ ਹਨ) ॥੩॥
SikhNet (Spanish)así como los Rishis, sí, el Ángel de la Muerte y los Cinco Demonios se conservan bajo el embrujo de Maya. (3)
ਸੁਆਨ ਸਿਆਲ; ਮਾਇਆ ਮਹਿ ਰਾਤਾ ॥
suaan siaal; maaeaa meh raataa |
Sant Singh KhalsaDogs and jackals are imbued with Maya.
Manmohan SinghThe dogs and jackals are dyed in mammon.
Manmohan Singh (Punjabi)ਕੁੱਤੇ ਅਤੇ ਗਿੱਦੜ ਮਾਇਆ ਵਿੱਚ ਰੰਗੇ ਹੋਏ ਹਨ।
Fareedkot Teeka(ਸੁਆਨ) ਕੁਤੇ ਅਰ (ਸਿਆਲ) ਗਿਦੜ ਭੀ ਮਾਯਾ ਮਹਿ ਰਾਤੇ ਹੂਏ ਹੈਂ॥
Prof. Sahib Singhਕੁੱਤੇ, ਗਿੱਦੜ, ਬਾਂਦਰ, ਚਿੱਤ੍ਰੇ, ਸ਼ੇਰ ਸਭ ਮਾਇਆ ਵਿਚ ਰੰਗੇ ਪਏ ਹਨ।ਪਦ ਅਰਥ ਸਿਆਲ = ਗਿੱਦੜ।
SikhNet (Spanish)Los perros son embaucados por Maya y también los chacales.
ਬੰਤਰ ਚੀਤੇ; ਅਰੁ ਸਿੰਘਾਤਾ ॥
bantar cheete; ar singhaataa |
Sant Singh KhalsaMonkeys, leopards and lions,
Manmohan SinghSimilarly, the monkeys, leopards and lions,
Manmohan Singh (Punjabi)ਏਸੇ ਤਰ੍ਹਾਂ ਹੀ ਬਾਂਦਰ, ਚਿਤਰੇ ਅਤੇ ਸ਼ੇਰ,
Fareedkot Teekaਪੁਨ: ਬੰਦਰ ਅਰ (ਚੀਤੇ) ਚਿਤ੍ਰੇ ਅਰੁ (ਸਿੰਘਾਤਾ) ਸਿੰਘ ਵਾ ਸਰਭੇ ਭੀ ਮਾਯਾ ਮਹਿ ਰਾਤੇ ਹੂਏ ਹੈਂ॥
Prof. Sahib Singhਬਾਂਦਰ, ਚਿੱਤ੍ਰੇ, ਸ਼ੇਰ (ਸਭ ਮਾਇਆ ਵਿਚ ਉਲਝੇ ਪਏ ਹਨ।)ਪਦ ਅਰਥ ਬੰਤਰ = ਬਾਂਦਰ।
SikhNet (Spanish)Los changos, los leopardos y los leones también;
ਮਾਂਜਾਰ ਗਾਡਰ ਅਰੁ ਲੂਬਰਾ ॥
maanjaar gaaddar ar loobaraa |
Sant Singh Khalsacats, sheep, foxes,
Manmohan Singhthe cats, sheep, foxes,
Manmohan Singh (Punjabi)ਬਿੱਲੀਆਂ, ਭੇਡਾਂ ਅਤੇ ਲੂੰਬੜੀਆਂ,
Fareedkot Teeka(ਮਾਂਜਾਰ) ਬਿਲੇ ਔਰ (ਗਾਡਰ) ਭੇਡ ਔਰ ਲੂਬਰ॥
Prof. Sahib Singhਬਿੱਲੇ, ਭੇਡਾਂ, ਲੂੰਬੜ,ਪਦ ਅਰਥ ਮਾਜਾਰ = ਬਿੱਲੇ। ਗਾਡਰ = ਭੇਡਾਂ।
SikhNet (Spanish)los zorros, los corderos y los gatos, sí los árboles
ਬਿਰਖ ਮੂਲ; ਮਾਇਆ ਮਹਿ ਪਰਾ ॥੪॥
birakh mool; maaeaa meh paraa |4|
Sant Singh Khalsatrees and roots are planted in Maya. ||4||
Manmohan Singhtrees, and tubers are rooted in mammon.
Manmohan Singh (Punjabi)ਰੁਖ ਅਤੇ ਜੜ੍ਹਾ ਮਾਇਆ ਅੰਦਰ ਗੱਡੀਆਂ ਹੋਈਆਂ ਹਨ।
Fareedkot Teekaਪੁਨਹ ਬ੍ਰਿਛੋਂ ਕੇ ਮੂਲ ਭੀ ਇਹ ਸਭ ਮਾਯਾ ਮੇਂ ਪੜੇ ਹੂਏ ਹੈਂ॥੪॥
Prof. Sahib Singhਰੁੱਖ, ਕੰਦ-ਮੂਲ ਸਭ ਮਾਇਆ ਦੇ ਅਧੀਨ ਹਨ ॥੪॥
SikhNet (Spanish)y sus raíces también viven clavados en la Maya. (4)
ਮਾਇਆ ਅੰਤਰਿ ਭੀਨੇ ਦੇਵ ॥
maaeaa antar bheene dev |
Sant Singh KhalsaEven the gods are drenched with Maya,
Manmohan SinghEven the gods are saturated with mammon,
Manmohan Singh (Punjabi)ਦੇਵਤੇ ਵੀ ਮਾਇਆ ਨਾਲ ਭਿੱਜੇ ਹੋਏ ਹਨ,
Fareedkot Teekaਸਮੂਹ ਦੇਵਤਾ ਮਾਯਾ ਕੇ ਅੰਤਰ (ਭੀਨੇ) ਸਨਿਗਧ ਹੋ ਰਹੈ ਹੈਂ॥
Prof. Sahib Singhਦੇਵਤੇ ਭੀ ਮਾਇਆ (ਦੇ ਮੋਹ) ਵਿਚ ਭਿੱਜੇ ਹੋਏ ਹਨ।
SikhNet (Spanish)Aún los dioses y los ángeles son corrompidos por Maya,
ਸਾਗਰ ਇੰਦ੍ਰਾ; ਅਰੁ ਧਰਤੇਵ ॥
saagar indraa; ar dharatev |
Sant Singh Khalsaas are the oceans, the sky and the earth.
Manmohan Singhso are the oceans, the sky and the earth.
Manmohan Singh (Punjabi)ਏਸੇ ਤਰ੍ਹਾਂ ਹੀ ਹਨ ਸਮੁੰਦਰ, ਆਕਾਸ਼ ਅਤੇ ਧਰਤੀ।
Fareedkot Teekaਸਮੁੰਦ੍ਰ ਔਰ (ਇੰਦ੍ਰਾ) ਲਛਮੀ ਪੁਨਹ (ਧਰਤੇਵ) ਧਰਤੀ ਨਿਸਚੇ ਕਰ ਕੇ ਏਹ ਸਭੀ ਮਾਯਾ ਕੇ ਅੰਤਰ (ਭੀਨੇ) ਸਨਿਗਧ ਹੋ ਰਹੈ ਹੈਂ॥
Prof. Sahib Singhਸਮੁੰਦਰ, ਸ੍ਵਰਗ, ਧਰਤੀ ਇਹਨਾਂ ਸਭਨਾਂ ਦੇ ਜੀਵ ਮਾਇਆ ਵਿਚ ਹੀ ਹਨ।ਪਦ ਅਰਥ ਸਾਗਰ = ਸਮੁੰਦਰ (ਵਿਚ ਵੱਸਦੇ ਜੀਵ)। ਇੰਦ੍ਰਾ = ਇੰਦਰ (-ਪੁਰੀ, ਭਾਵ, ਸ੍ਵਰਗ ਵਿਚ ਰਹਿਣ ਵਾਲੇ ਦੇਵਤੇ ਆਦਿਕ)। ਧਰਤੇਵ = ਧਰਤੀ (ਦੇ ਜੀਵ)।
SikhNet (Spanish)los océanos, la tierra e Indra también.
ਕਹਿ ਕਬੀਰ. ਜਿਸੁ ਉਦਰੁ; ਤਿਸੁ ਮਾਇਆ ॥
keh kabeer. jis udar; tis maaeaa |
Sant Singh KhalsaSays Kabeer, whoever has a belly to fill, is under the spell of Maya.
Manmohan SinghSays Kabir, the mammon afflicts any one who has needs (belly).
Manmohan Singh (Punjabi)ਕਬੀਰ ਜੀ ਆਖਦੇ ਹਨ, ਜਿਸ ਨੂੰ ਢਿੱਡ ਲੱਗਾ ਹੋਇਆ ਹੈ, ਉਸ ਨੂੰ ਮਾਇਆ ਦੁਖ ਦਿੰਦੀ ਹੈ।
Fareedkot Teekaਕਬੀਰ ਜੀ ਇਹ ਸਿਧਾਂਤ ਕਹਤੇ ਹੈਂ: ਹੇ ਭਾਈ ਜਨੋਂ! ਜਿਸ ਕੇ ਸਾਥ (ਉਦਰੁ) ਪੇਟੁ ਹੈ ਤਿਸ ਕੇ ਸਾਥ ਨਿਸਚੇ ਮਾਇਆ ਲਗੀ ਹੂਈ ਰਹਿਤੀ ਹੈ॥
Prof. Sahib Singhਕਬੀਰ ਆਖਦਾ ਹੈ ਕਿ (ਮੁੱਕਦੀ ਗੱਲ ਇਹ ਹੈ ਕਿ) ਜਿਸ ਨੂੰ ਢਿੱਡ ਲੱਗਾ ਹੋਇਆ ਹੈ ਉਸ ਨੂੰ (ਭਾਵ, ਹਰੇਕ ਜੀਵ ਨੂੰ) ਮਾਇਆ ਵਿਆਪ ਰਹੀ ਹੈ।ਪਦ ਅਰਥ ਉਦਰੁ = ਢਿੱਡ।
SikhNet (Spanish)Dice Kabir, quien sea que tiene hambre es afligido por Maya
ਤਬ ਛੂਟੇ; ਜਬ ਸਾਧੂ ਪਾਇਆ ॥੫॥੫॥੧੩॥
tab chhootte; jab saadhoo paaeaa |5|5|13|
Sant Singh KhalsaThe mortal is emancipated only when he meets the Holy Saint. ||5||5||13||
Manmohan SinghWhen one meets with the saint, then alone man is freed from mammon.
Manmohan Singh (Punjabi)ਕੇਵਲ ਤਾਂ ਹੀ ਬੰਦਾ ਮਾਇਆ ਤੋਂ ਛੁਟਕਾਰਾ ਪਾਉਂਦਾ ਹੈ ਜਦ ਉਹ ਸੰਤ ਨੂੰ ਮਿਲ ਪੈਂਦਾ ਹੈ।
Fareedkot Teekaਜਬ ਸੰਤੁ ਦੁਆਰਾ ਨਾਮੁ ਪਾਇਆ ਜਾਵੇ ਤਬ ਜੀਵ ਮਾਇਆ ਸੇ ਛੂਟ ਜਾਤਾ ਹੈ। ਭਾਵ ਯਿਹ ਕਿ ਜਬ ਸਤਸੰਗ ਦ੍ਵਾਰਾ ਖਾਨ ਪਾਨ ਆਦਿ ਪ੍ਰਾਣੋਂ ਕਾ ਧਰਮ ਮਾਨ ਕਰ ਅਸੰਗ ਰਹਿਤਾ ਹੈ ਤਬ ਜਨਮ ਮਰਣ ਰੂਪ ਮਾਯਾ ਸੇ ਛੂਟਤਾ ਹੈ॥੫॥੫॥੧੩॥
Prof. Sahib Singhਜਦੋਂ ਗੁਰੂ ਮਿਲੇ ਤਦੋਂ ਹੀ ਜੀਵ ਮਾਇਆ ਦੇ ਪ੍ਰਭਾਵ ਤੋਂ ਬਚਦਾ ਹੈ ॥੫॥੫॥੧੩॥
SikhNet (Spanish)y sólo será liberado si se postra ante el Santo. (5-5-13)