ੴ

ਸਿੱਖਬਾਣੀ · SikhBani

ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥

gur parasaadee vekh too har mandar terai naal
Guru Amardas Ji ਗੁਰੂ ਅਮਰਦਾਸ ਜੀ · Raag Prabhaatee · Ang 1346 · 26 lines
Translations

ਪ੍ਰਭਾਤੀ ਮਹਲਾ ੩ ਬਿਭਾਸ ॥

prabhaatee mahalaa 3 bibhaas |

Sant Singh KhalsaPrabhaatee, Third Mehl, Bibhaas:
Manmohan SinghParbhati 3rd Guru. Bibhas
Manmohan Singh (Punjabi)ਪ੍ਰਭਾਤੀ ਤੀਜੀ ਪਾਤਿਸ਼ਾਹੀ। ਬਿਭਾਸ।
Prof. Sahib Singhਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Parbhati, Mejl Guru Amar Das, Tercer Canal Divino, Bibhas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਗੁਰ ਪਰਸਾਦੀ ਵੇਖੁ ਤੂ; ਹਰਿ ਮੰਦਰੁ ਤੇਰੈ ਨਾਲਿ ॥

gur parasaadee vekh too; har mandar terai naal |

Sant Singh KhalsaBy Guru's Grace, see that the Temple of the Lord is within you.
Manmohan SinghSee thou by the Guru's grace, that the God's mansion is (within) or (with) thee.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਦੇਖ ਕਿ ਵਾਹਿਗੁਰੂ ਦਾ ਮਹਿਲ ਤੇਰੇ (ਅੰਦਰ) ਜਾਂ (ਸਾਥ) ਹੀ ਹੈ।
Fareedkot Teekaਤਾਂ ਤੇ ਹੇ ਭਾਈ! ਸਤਿਗੁਰੋਂ ਕੀ ਕ੍ਰਿਪਾ ਕਰ ਕੇ ਤੂੰ ਦੇਖ ਹਰੀ ਮੰਦਰੁ ਸਰੀਰੁ ਤੇਰੇ ਨਾਲ, ਭਾਵ ਪਾਸ ਹੀ ਹੈ॥
Prof. Sahib Singhਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪਰਮਾਤਮਾ ਦਾ ਘਰ ਤੇਰੇ ਨਾਲ ਹੈ (ਤੇਰੇ ਅੰਦਰ ਹੀ ਹੈ।

ਪਦ ਅਰਥ ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ।

SikhNet (Spanish)Por la Gracia del Guru, percátate de que el Templo del Señor está en ti

ਹਰਿ ਮੰਦਰੁ ਸਬਦੇ ਖੋਜੀਐ; ਹਰਿ ਨਾਮੋ ਲੇਹੁ ਸਮੑਾਲਿ ॥੧॥

har mandar sabade khojeeai; har naamo lehu samaal |1|

Sant Singh KhalsaThe Temple of the Lord is found through the Word of the Shabad; contemplate the Lord's Name. ||1||
Manmohan SinghGod's mansion of found through the Name, so contemplate thou the God's Name.
Manmohan Singh (Punjabi)ਵਾਹਿਗੁਰੂ ਦਾ ਮਹਿਲ ਨਾਮ ਦੇ ਰਾਹੀਂ ਖੋਜਿਆ ਭਾਲਿਆ ਜਾਂਦਾ ਹੈ, ਇਸ ਲਈ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਪਰੰਤੂ ਇਸ ਹਰਿਮੰਦਰ ਕੋ ਗੁਰੋਂ ਕੇ ਸਬਦ ਕਰ ਕੇ ਹੀ ਖੋਜੀਤਾ ਹੈ, ਤਾਂ ਤੇ ਗੁਰੋਂ ਸੇ ਹਰਿ ਕੇ ਨਾਮ ਕੋ ਸੰਭਾਲ ਲੇਹੁ॥੧॥
Prof. Sahib Singhਇਸ) 'ਹਰਿ ਮੰਦਰ' ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ (ਗੁਰੂ ਦੇ ਸ਼ਬਦ ਵਿਚ ਜੁੜ, ਅਤੇ) ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ ॥੧॥

ਪਦ ਅਰਥ ਸਬਦੇ = ਸਬਦਿ ਹੀ, ਸ਼ਬਦ ਦੀ ਰਾਹੀਂ ਹੀ। ਖੋਜੀਐ = ਖੋਜਿਆ ਜਾ ਸਕਦਾ ਹੈ। ਨਾਮੋ = ਨਾਮ ਹੀ। ਲੇਹੁ ਸਮ੍ਹ੍ਹਾਲਿ = ਸੰਭਾਲ ਲੈ; ਸਾਂਭ ਰੱਖ ॥੧॥

SikhNet (Spanish)y es encontrado mediante la Palabra del Shabd, medita en el Nombre del Señor. (1)

ਮਨ ਮੇਰੇ; ਸਬਦਿ ਰਪੈ ਰੰਗੁ ਹੋਇ ॥

man mere; sabad rapai rang hoe |

Sant Singh KhalsaO my mind, be joyfully attuned to the Shabad.
Manmohan SinghO my soul, being imbued with the Lord's Name bliss is obtained.
Manmohan Singh (Punjabi)ਹੇ ਮੇਰੀ ਜਿੰਦੜੀਏ! ਪ੍ਰਭੁ ਦੇ ਨਾਮ ਨਾਲ ਰੰਗੀਜਣ ਦੁਆਰਾ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ।
Fareedkot Teekaਹੇ ਮੇਰੇ ਮਨ! ਗੁਰੋਂ ਕੇ ਸਬਦ ਮੇਂ ਅਪਨੇ ਆਪ ਕੌ ਜਬ ਤੂੰ (ਰਪੈ) ਰੰਗੇ ਤਬ ਤੁਝ ਕੌ (ਰੰਗੁ) ਅਨੰਦ ਪ੍ਰਾਪਤਿ ਹੋਵੈ॥
Prof. Sahib Singhਹੇ ਮੇਰੇ ਮਨ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗਿਆ ਜਾਂਦਾ ਹੈ (ਉਸ ਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ) ਰੰਗ ਚੜ੍ਹ ਜਾਂਦਾ ਹੈ।

ਪਦ ਅਰਥ ਮਨ = ਹੇ ਮਨ! ਰਪੈ = (ਜਿਹੜਾ ਮਨੁੱਖ) ਰੰਗਿਆ ਜਾਂਦਾ ਹੈ। ਰੰਗੁ = (ਪ੍ਰਭੂ ਦੇ ਪਿਆਰ ਦਾ) ਰੰਗ।

SikhNet (Spanish)Oh mente mía, siéntete dichosa entonada en el Shabd,

ਸਚੀ ਭਗਤਿ ਸਚਾ ਹਰਿ ਮੰਦਰੁ; ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥

sachee bhagat sachaa har mandar; pragattee saachee soe |1| rahaau |

Sant Singh KhalsaTrue is devotional worship, and True is the Temple of the Lord; True is His Manifest Glory. ||1||Pause||
Manmohan SinghTrue is the God's devotional service, true is the God's mansion and True is the glory, that becomes manifest through God. Pause.
Manmohan Singh (Punjabi)ਸੱਚੀ ਹੈ ਹਰੀ ਦੀ ਪ੍ਰੇਮਮਈ ਸੇਵਾ, ਸੱਚਾ ਹੈ ਹਰੀ ਦਾ ਮਹਿਲ ਅਤੇ ਸੱਚੀ ਹੈ ਪ੍ਰਭਤਾ ਜੋ ਹਰੀ ਰਾਹੀਂ ਪਰਤਖਸ਼ ਹੁੰਦੀ ਹੈ। ਠਹਿਰਾਉ।
Fareedkot Teekaਜਿਸ ਕੇ ਬੀਚ ਸਚੀ ਭਗਤੀ ਹੈ, ਸੋਈ ਹਰਿਮੰਦਰ ਰੂਪ ਸਰੀਰੁ (ਸਚਾ) ਸਫਲਾ ਹੈ ਔਰ ਤਿਸੀ ਸਰੀਰ ਧਾਰੀ ਕੀ (ਸੋਇ) ਸੋਭਾ ਸਚੀ ਪ੍ਰਗਟੀ ਹੈ॥੧॥ ਰਹਾਉ ॥
Prof. Sahib Singhਉਸ ਨੂੰ ਸਦਾ-ਥਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਸੋਭਾ ਸਦਾ ਲਈ (ਲੋਕ ਪਰਲੋਕ ਵਿਚ) ਖਿਲਰ ਜਾਂਦੀ ਹੈ। (ਉਸ ਮਨੁੱਖ ਦਾ ਸਰੀਰ) ਪਰਮਾਤਮਾ ਦਾ ਕਦੇ ਨਾਹ ਡੋਲਣ ਵਾਲਾ ਘਰ ਬਣ ਜਾਂਦਾ ਹੈ (ਉਸ ਦਾ ਸਰੀਰ ਅਜਿਹਾ 'ਹਰਿ ਮੰਦਰ' ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਹਿਲਾ ਨਹੀਂ ਸਕਦਾ) ॥੧॥ ਰਹਾਉ ॥

ਪਦ ਅਰਥ ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਸਚਾ = ਸਦਾ ਕਾਇਮ ਰਹਿਣ ਵਾਲਾ, ਕਦੇ ਨਾਹ ਡੋਲਣ ਵਾਲਾ। ਸੋਇ = ਸੋਭਾ ॥੧॥ ਰਹਾਉ ॥

SikhNet (Spanish)Verdadera es la Alabanza de Devoción, Verdadero es el Templo del Señor y Verdad es Su Gloria Manifiesta. (1-Pausa)

ਹਰਿ ਮੰਦਰੁ ਏਹੁ ਸਰੀਰੁ ਹੈ; ਗਿਆਨਿ ਰਤਨਿ ਪਰਗਟੁ ਹੋਇ ॥

har mandar ehu sareer hai; giaan ratan paragatt hoe |

Sant Singh KhalsaThis body is the Temple of the Lord, in which the jewel of spiritual wisdom is revealed.
Manmohan SinghThis body is the Lord's mansion wherein is revealed the jewel of Divine comprehension.
Manmohan Singh (Punjabi)ਇਹ ਦੇਹ ਮਾਲਕ ਦਾ ਮਹਿਲ ਹੈ, ਜਿਸ ਵਿੱਚ ਬ੍ਰਹਮ ਵੀਚਾਰ ਦਾ ਜਵੇਹਰ ਜਾਹਰ ਹੁੰਦਾ ਹੈ।
Fareedkot Teekaਹਰਿਮੰਦਰੁ ਤੋ ਏਹੁ ਸਰੀਰੁ ਹੀ ਹੈ, ਕਿਉਂਕਿ ਇਸ ਮੇਂ ਗਿਆਨ ਆਦੀ ਰਤਨ ਪ੍ਰਗਟ ਹੋਤੇ ਹੈਂ॥
Prof. Sahib Singh(ਮਨੁੱਖ ਦਾ) ਇਹ ਸਰੀਰ 'ਹਰਿ-ਮੰਦਰ' ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ।

ਪਦ ਅਰਥ ਗਿਆਨਿ = ਆਤਮਕ ਜੀਵਨ ਦੀ ਸੂਝ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ।

SikhNet (Spanish)El cuerpo es el Templo del Señor, en donde la Joya de la Sabiduría Espiritual es revelada,

ਮਨਮੁਖ ਮੂਲੁ. ਨ ਜਾਣਨੀ; ਮਾਣਸਿ. ਹਰਿ ਮੰਦਰੁ ਨ ਹੋਇ ॥੨॥

manamukh mool. na jaananee; maanas. har mandar na hoe |2|

Sant Singh KhalsaThe self-willed manmukhs do not know anything at all; they do not believe that the Lord's Temple is within. ||2||
Manmohan SinghThe egocentrics know not at all and say that within mortal is not the God's mansion.
Manmohan Singh (Punjabi)ਆਪ-ਹੁਦਰੇ ਹਢੋਂ ਹੀ ਨਹੀਂ ਜਾਣਦੇ ਅਤੇ ਆਖਦੇ ਹਨ ਕਿ ਪ੍ਰਾਣੀ ਦੇ ਅੰਦਰ ਹਰੀ ਦਾ ਮਹਿਲ ਨਹੀਂ।
Fareedkot Teekaਜੋ ਮਨਮੁਖ ਹੈ, ਸੋ (ਮੂਲੁ) ਕਦਾਚਿਤ ਨਹੀਂ ਜਾਨਤੇ ਹੈਂ, ਕਹਿਤੇ ਹੈਂ: ਇਹੁ ਮਾਨੁਸ ਸਰੀਰ ਹਰਿਮੰਦਰ ਨਹੀਂ ਹੋਤਾ॥੨॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ 'ਹਰਿ-ਮੰਦਰ' ਨਹੀਂ ਹੋ ਸਕਦਾ ॥੨॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਨ ਜਾਣਨੀ = ਨ ਜਾਣਨਿ, ਨਹੀਂ ਜਾਣਦੇ (ਬਹੁ-ਵਚਨ)। ਮਾਣਸਿ = ਮਨੁੱਖ ਦੇ ਅੰਦਰ ॥੨॥

SikhNet (Spanish)los arrogantes Manmukjs no entienden nada y no creen que el Templo del Señor esté en nuestro interior. (2)

ਹਰਿ ਮੰਦਰੁ ਹਰਿ ਜੀਉ ਸਾਜਿਆ; ਰਖਿਆ ਹੁਕਮਿ ਸਵਾਰਿ ॥

har mandar har jeeo saajiaa; rakhiaa hukam savaar |

Sant Singh KhalsaThe Dear Lord created the Temple of the Lord; He adorns it by His Will.
Manmohan SinghGod's palace, the Sire God has created and He keeps it embellished in His will.
Manmohan Singh (Punjabi)ਹਰੀ ਦਾ ਮਹਿਲ, ਮਹਾਰਾਜਾ ਹਰੀ ਨੇ ਰਚਿਆ ਹੈ ਤੇ ਉਹ ਆਪਣੀ ਰਜਾ ਅੰਦਰ ਇਸ ਨੂੰ ਸ਼ਿੰਗਾਰ ਕੇ ਰਖਦਾ ਹੈ।
Fareedkot Teekaਤਾਂ ਤੇ ਇਹੁ ਸਰੀਰ ਰੂਪੀ ਹਰਿਮੰਦਰ ਹਰੀ ਨੇ ਆਪ ਹੀ (ਸਾਪਿਆ) ਰਚਿਆ ਹੈ ਔ ਅਪਨੇ ਹੁਕਮ ਮੇਂ ਹੀ ਸਵਾਰ ਕਰ ਰਖਿਆ ਹੈ, ਭਾਵ ਅੰਗ ਪ੍ਰਤਿ ਅੰਗੋਂ ਸਹਿਤ ਕੀਆ ਹੈ॥
Prof. Sahib Singh(ਇਹ ਮਨੁੱਖਾ ਸਰੀਰ) 'ਹਰਿ-ਮੰਦਰ' ਪ੍ਰਭੂ ਜੀ ਨੇ ਆਪ ਬਣਾਇਆ ਹੈ (ਅਤੇ ਆਪਣੇ) ਹੁਕਮ ਨਾਲ ਸਜਾ ਰੱਖਿਆ ਹੈ।

ਪਦ ਅਰਥ ਸਾਜਿਆ = ਬਣਾਇਆ। ਹੁਕਮਿ = (ਆਪਣੇ) ਹੁਕਮ ਨਾਲ। ਰਖਿਆ ਸਵਾਰਿ = ਸੋਹਣਾ ਬਣਾ ਦਿੱਤਾ ਹੈ।

SikhNet (Spanish)El Amado Señor creó Su Templo y lo adorna por Su Voluntad,

ਧੁਰਿ ਲੇਖੁ ਲਿਖਿਆ ਸੁ ਕਮਾਵਣਾ; ਕੋਇ. ਨ ਮੇਟਣਹਾਰੁ ॥੩॥

dhur lekh likhiaa su kamaavanaa; koe. na mettanahaar |3|

Sant Singh KhalsaAll act according to their pre-ordained destiny; no one can erase it. ||3||
Manmohan SinghOne does only according to the predestined writ is; no one can erase that writ.
Manmohan Singh (Punjabi)ਆਦਮੀ ਕੇਵਲ ਉਹੀ ਕੁਛ ਕਰਦਾ ਹੈ ਜੋ ਕਿ ਮੁਢ ਦੀ ਲਿਖੀ ਹੋਈ ਲਿਖਤਾਕਾਰ ਹੈ, ਕੋਈ ਜਣਾ ਭੀ ਉਸ ਲਿਖਤ ਨੂੰ ਮੇਟ ਨਹੀਂ ਸਕਦਾ।
Fareedkot Teekaਜੋ ਵਾਹਿਗੁਰੂ ਨੇ ਆਦੋਂ ਲੇਖੁ ਲਿਖਿਆ ਹੈ, ਸੋਈ ਇਸ ਜੀਵ ਨੇ ਕਮਾਵਣਾ ਹੈ, ਤਿਸ ਕੋ ਕੋਈ ਮੇਟਣਹਾਰਾ ਨਹੀਂ ਹੈ॥੩॥
Prof. Sahib Singhਧੁਰ ਦਰਗਾਹ ਤੋਂ (ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ) ਲੇਖ (ਹਰੇਕ ਸਰੀਰ-ਹਰਿ-ਮੰਦਰ ਵਿਚ) ਲਿਖਿਆ ਜਾਂਦਾ ਹੈ ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ। ਕੋਈ ਮਨੁੱਖ (ਆਪਣੇ ਕਿਸੇ ਉੱਦਮ ਨਾਲ ਉਸ ਲੇਖ ਨੂੰ) ਮਿਟਾਣ ਜੋਗਾ ਨਹੀਂ ਹੈ ॥੩॥

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਲੇਖੁ = (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ। ਸੁ = ਉਹ ਲੇਖ ॥੩॥

SikhNet (Spanish)los actos que están puestos en el destino nadie los puede borrar. (3)

ਸਬਦੁ ਚੀਨੑਿ ਸੁਖੁ ਪਾਇਆ; ਸਚੈ ਨਾਇ ਪਿਆਰ ॥

sabad cheena sukh paaeaa; sachai naae piaar |

Sant Singh KhalsaContemplating the Shabad, peace is obtained, loving the True Name.
Manmohan SinghContemplating the Lord and loving the True Name, man is blessed with bliss.
Manmohan Singh (Punjabi)ਸੁਆਮੀ ਦੇ ਸਿਮਰਨ ਅਤੇ ਸੱਚੇ ਨਾਮ ਨਾਲ ਪ੍ਰੇਮ ਕਰਨ ਦੁਆਰਾ ਬੰਦੇ ਨੂੰ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਸਬਦ ਕੌ ਜਾਨ ਕਰ ਜਿਨੋਂ ਕਾ ਸਚੇ ਨਾਮ ਮੇਂ ਪਿਆਰ ਹੂਆ ਹੈ ਤਿਨੋਂ ਨੇ ਹੀ ਸੁਖੁ ਪਾਇਆ ਹੈ॥
Prof. Sahib Singh(ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਹਰਿ-ਨਾਮ ਵਿਚ (ਜਿਸ ਮਨੁੱਖ ਨੇ) ਪਿਆਰ ਪਾਇਆ, ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਕ ਆਨੰਦ ਪ੍ਰਾਪਤ ਕੀਤਾ।

ਪਦ ਅਰਥ ਚੀਨ੍ਹ੍ਹਿ = ਪਛਾਣ ਕੇ। ਨਾਇ = ਨਾਮ ਵਿਚ। ਸਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ।

SikhNet (Spanish)Meditando en el Shabd, la Paz es obtenida; amando el Nombre Verdadero,

ਹਰਿ ਮੰਦਰੁ ਸਬਦੇ ਸੋਹਣਾ; ਕੰਚਨੁ ਕੋਟੁ ਅਪਾਰ ॥੪॥

har mandar sabade sohanaa; kanchan kott apaar |4|

Sant Singh KhalsaThe Temple of the Lord is embellished with the Shabad; it is an Infinite Fortress of God. ||4||
Manmohan SinghGod's palace is embellished with His Name, It is an invaluable fortress of gold.
Manmohan Singh (Punjabi)ਵਾਹਿਗੁਰੂ ਦਾ ਮਹਿਲ ਉਸ ਦੇ ਨਾਮ ਨਾਲ ਸ਼ਸ਼ੋਭਤ ਹੁੰਦਾ ਹੈ। ਇਹ ਇਕ ਅਮੋਲਕ ਸੋਨੇ ਦਾ ਕਿਲ੍ਹਾ ਹੈ।
Fareedkot Teekaਇਹੁ ਹਰਿਮੰਦਰੁ ਸਬਦ ਕਰ ਕੇ ਸੋਹਿਣਾ ਹੋਤਾ ਹੈ। ਸ੍ਵਰਨ ਕਾ ਅਪਾਰ ਕੋਟ ਹੈ, ਭਾਵ ਏਹਿ ਕਿ ਸਰੀਰ ਅਮੋਲਕ ਵਾ ਸ੍ਰੇਸਟ ਜਿਸ ਮੇਂ ਸਬਦੁ ਹੈ॥੪॥
Prof. Sahib Singh(ਉਸ ਮਨੁੱਖ ਦਾ ਸਰੀਰ-) ਹਰਿ-ਮੰਦਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੋਹਣਾ ਬਣ ਗਿਆ, (ਉਹ ਹਰਿ-ਮੰਦਰ) ਬੇਅੰਤ ਪ੍ਰਭੂ (ਦੇ ਨਿਵਾਸ) ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਬਣ ਗਿਆ ॥੪॥

ਪਦ ਅਰਥ ਸਬਦੇ = ਸ਼ਬਦ ਦੀ ਬਰਕਤਿ ਨਾਲ। ਕੰਚਨੁ = ਸੋਨਾ। ਕੋਟੁ = ਕਿਲਾ। ਅਪਾਰ ਕੋਟੁ = ਬੇਅੰਤ ਪ੍ਰਭੂ ਦਾ ਕਿਲ੍ਹਾ ॥੪॥

SikhNet (Spanish)el Templo del Señor se embellece con el Shabd, es la Fortaleza Infinita del Señor. (4)

ਹਰਿ ਮੰਦਰੁ. ਏਹੁ ਜਗਤੁ ਹੈ; ਗੁਰ ਬਿਨੁ. ਘੋਰੰਧਾਰ ॥

har mandar. ehu jagat hai; gur bin. ghorandhaar |

Sant Singh KhalsaThis world is the Temple of the Lord; without the Guru, there is only pitch darkness.
Manmohan SinghThis world too it the Lord's mansion. Without the Guru, there is inky darkness in it.
Manmohan Singh (Punjabi)ਇਹ ਸੰਸਾਰ ਭੀ ਸੁਆਮੀ ਦਾ ਮਹਿਲ ਹੈ। ਗੁਰਾਂ ਦੇ ਬਗੈਰ ਇਹ ਅੰਦਰ ਘਨ੍ਹੇਰ-ਘੁੱਪ ਹੈ।
Fareedkot Teekaਤਾਂ ਤੇ ਇਹੁ ਜਗਤ ਅਰਥਾਤ ਸੰਪੂਰਨ ਬ੍ਰਹਮਾਂਡ ਹਰੀ ਕਾ ਮੰਦਰ ਹੀ ਹੈ, ਪਰੰਤੂ ਜੋ ਨਿਗੁਰੇ ਹੈਂ ਤਿਨੋਂ ਕੋ ਗੁਰੋਂ ਤੇ ਬਿਨਾਂ (ਘੋਰਿ) ਭੈਦਾਇਕ ਅਗਿਆਨ ਅੰਧੇਰਾ ਹੈ॥
Prof. Sahib Singhਇਹ ਸਾਰਾ ਸੰਸਾਰ ਭੀ 'ਹਰਿ-ਮੰਦਰ' ਹੀ ਹੈ (ਪਰਮਾਤਮਾ ਦੇ ਰਹਿਣ ਦਾ ਘਰ ਹੈ)। ਪਰ ਗੁਰੂ (ਦੀ ਸਰਨ) ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ (ਤੇ, ਜੀਵਾਂ ਨੂੰ ਇਸ ਭੇਤ ਦੀ ਸਮਝ ਨਹੀਂ ਪੈਂਦੀ)।

ਪਦ ਅਰਥ ਘੋਰੰਧਾਰ = ਘੋਰ ਅੰਧਾਰ, ਘੁੱਪ ਹਨੇਰਾ।

SikhNet (Spanish)Los ciegos, tontos y soberbios

ਦੂਜਾ ਭਾਉ ਕਰਿ ਪੂਜਦੇ; ਮਨਮੁਖ ਅੰਧ ਗਵਾਰ ॥੫॥

doojaa bhaau kar poojade; manamukh andh gavaar |5|

Sant Singh KhalsaThe blind and foolish self-willed manmukhs worship in the love of duality. ||5||
Manmohan SinghFor the sake of another's love, the blind and unwise egocentrics worship the Lord.
Manmohan Singh (Punjabi)ਹੋਰਸ ਦੇ ਪਿਆਰ ਦੀ ਖਾਤਿਰ ਅੰਨ੍ਹੇ ਅਤੇ ਬੇਸਮਝ ਮਨ-ਮਤੀਏ ਪ੍ਰਭੂ ਦੀ ਉਪਾਸ਼ਨਾ ਕਰਦੇ ਹਨ।
Fareedkot Teekaਦ੍ਵੈਤ ਭਾਵ ਕੋ ਧਾਰ ਕਰ ਜੋ ਪੂਜਤੇ ਹੈਂ, ਸੋ ਮਨਮੁਖ ਅੰਧੇ ਗਵਾਰ ਹੈਂ॥੫॥
Prof. Sahib Singhਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ, ਆਤਮਕ ਜੀਵਨ ਵਲੋਂ ਅੰਨ੍ਹੇ ਹੋਏ ਹੋਏ ਮੂਰਖ ਮਨੁੱਖ (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ-ਸਤਕਾਰਦੇ ਰਹਿੰਦੇ ਹਨ ॥੫॥

ਪਦ ਅਰਥ ਦੂਜਾ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ। ਭਾਉ ਕਰਿ = ਪਿਆਰ ਪਾ ਕੇ। ਅੰਧ = ਅੰਨ੍ਹੇ। ਗਵਾਰ = ਮੂਰਖ ॥੫॥

SikhNet (Spanish)Manmukjs, alaban el amor a la dualidad. (5)

ਜਿਥੈ ਲੇਖਾ ਮੰਗੀਐ; ਤਿਥੈ ਦੇਹ ਜਾਤਿ. ਨ ਜਾਇ ॥

jithai lekhaa mangeeai; tithai deh jaat. na jaae |

Sant Singh KhalsaOne's body and social status do not go along to that place, where all are called to account.
Manmohan SinghWhere man is called to account, there go not the body and caste with him.
Manmohan Singh (Punjabi)ਜਿਥੇ ਬੰਦੇ ਪਾਸੋਂ ਹਿਸਾਬ-ਕਿਤਾਬ ਮੰਗਿਆ ਜਾਂਦਾ ਹੈ, ਉਥੇ ਉਸ ਦੇ ਨਾਲ ਕਾਇਆ ਅਤੇ ਜਾਤੀ ਨਹੀਂ।
Fareedkot Teekaਜਹਾਂ ਪ੍ਰਲੋਕ ਮੇਂ ਇਸ ਜੀਵ ਤੇ ਲੇਖਾ ਮਾਂਗੀਤਾ ਹੈ ਤਹਾਂ ਸਥੂਲੁ (ਦੇਹ) ਸਰੀਰ ਔ ਜਾਤੀ ਸਾਥ ਨਹੀਂ ਜਾਤੀ ਹੈ॥
Prof. Sahib Singhਜਿੱਥੇ (ਪਰਮਾਤਮਾ ਦੀ ਦਰਗਾਹ ਵਿਚ ਮਨੁੱਖ ਪਾਸੋਂ ਉਸ ਦੇ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ (ਮਨੁੱਖ ਦੇ ਨਾਲ) ਨਾਹ (ਇਹ) ਸਰੀਰ ਜਾਂਦਾ ਹੈ ਨਾਹ (ਉੱਚੀ ਨੀਵੀਂ) ਜਾਤਿ ਜਾਂਦੀ ਹੈ।

ਪਦ ਅਰਥ ਮੰਗੀਐ = ਮੰਗਿਆ ਜਾਂਦਾ ਹੈ। ਦੇਹ = ਸਰੀਰ। ਜਾਇ = ਜਾਂਦੀ।

SikhNet (Spanish)Ni el cuerpo, ni el estatus social van a ese lugar donde todos son llamados a entregar cuentas,

ਸਾਚਿ ਰਤੇ ਸੇ ਉਬਰੇ; ਦੁਖੀਏ ਦੂਜੈ ਭਾਇ ॥੬॥

saach rate se ubare; dukhee doojai bhaae |6|

Sant Singh KhalsaThose who are attuned to Truth are saved; those in the love of duality are miserable. ||6||
Manmohan SinghThey, who are imbued with truth, are saved. Miserable are they, who bear love to another.
Manmohan Singh (Punjabi)ਜੋ ਸੱਚ ਨਾਲ ਰੰਗੀਜੇ ਹਨ, ਉਹ ਬਚ ਜਾਂਦੇ ਹਨ। ਦੁਖਾਂਤਰ ਹਨ ਉਹ, ਜੋ ਹੋਰਸ ਨੂੰ ਪਿਆਰ ਕਰਦੇ ਹਨ।
Fareedkot Teekaਤਾਂ ਤੇ ਜੋ ਸਚੇ ਨਾਮ ਮੇਂ ਰਤੇ ਹੈਂ ਸੋਈ ਤਹਾਂ (ਉਬਰੇ) ਬਚੇ ਹੈਂ ਔਰ ਜੋ ਦ੍ਵੈਤ ਭਾਵ ਵਾਲੇ ਹੈਂ, ਸੋ ਤਹਾਂ ਦੁਖੀਏ ਹੋਤੇ ਹੈਂ॥੬॥
Prof. Sahib Singh(ਜਿਹੜੇ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, ਉਹ (ਉਥੇ ਲੇਖਾ ਹੋਣ ਸਮੇ) ਸੁਰਖ਼ਰੂ ਹੋ ਜਾਂਦੇ ਹਨ, (ਜਿਹੜੇ) ਮਾਇਆ ਦੇ ਪਿਆਰ ਵਿਚ (ਹੀ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ, ਉਹ ਉਥੇ) ਦੁਖੀ ਹੁੰਦੇ ਹਨ ॥੬॥

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਰਤੇ = ਰੰਗੇ ਹੋਏ। ਸੇ = ਉਹ (ਬਹੁ-ਵਚਨ)। ਉਬਰੇ = (ਲੇਖੇ ਵਿਚ) ਸੁਰਖ਼ਰੂ ਹੋ ਜਾਂਦੇ ਹਨ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ ॥੬॥

SikhNet (Spanish)los que están entonados en la Verdad, son salvados, los que aman la dualidad son miserables. (6)

ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ; ਨਾ ਬੂਝਹਿ. ਮੁਗਧ ਗਵਾਰ ॥

har mandar meh naam nidhaan hai; naa boojheh. mugadh gavaar |

Sant Singh KhalsaThe treasure of the Naam is within the Temple of the Lord. The idiotic fools do not realize this.
Manmohan SinghWithin the God's mansion is the Treasure of the Name, but the foolish brutes know it not.
Manmohan Singh (Punjabi)ਰੱਬ ਦੇ ਮਹਿਲ ਅੰਦਰ ਨਾਮ ਦਾ ਖਜਾਨਾ ਹੈ ਪ੍ਰੰਤੂ ਮੂਰਖ ਵਹਿਸ਼ੀ ਇਸ ਨੂੰ ਨਹੀਂ ਜਾਣਦੇ।
Fareedkot Teekaਇਸ ਹਰਿ ਮੰਦਰ ਮੇਂ ਹਰੀ ਕਾ ਨਾਮ ਨਿਧੋਂ ਕਾ ਸਮੁੰਦਰ ਹੈ, ਪਰੰਤੂ ਜੋ ਅਤੀ ਮੂਰਖ ਮਨਮੁਖ ਹੈਂ, ਸੋ ਬੂਝਤੇ ਨਹੀਂ ਹੈਂ॥
Prof. Sahib Singh(ਇਸ ਸਰੀਰ-) 'ਹਰਿ-ਮੰਦਰ' ਵਿਚ ਪਰਮਾਤਮਾ ਦਾ ਨਾਮ (ਮਨੁੱਖ ਵਾਸਤੇ) ਖ਼ਜ਼ਾਨਾ ਹੈ, ਪਰ ਮੂਰਖ ਬੰਦੇ (ਇਹ ਗੱਲ) ਨਹੀਂ ਸਮਝਦੇ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਬੂਝਹਿ = ਸਮਝਦੇ (ਬਹੁ-ਵਚਨ)।

SikhNet (Spanish)El Tesoro del Naam está en el Templo del Señor y los tontos idiotas no lo ven.

ਗੁਰ ਪਰਸਾਦੀ ਚੀਨੑਿਆ; ਹਰਿ ਰਾਖਿਆ ਉਰਿ ਧਾਰਿ ॥੭॥

gur parasaadee cheenaa; har raakhiaa ur dhaar |7|

Sant Singh KhalsaBy Guru's Grace, I have realized this. I keep the Lord enshrined within my heart. ||7||
Manmohan SinghBy the Guru's grace, I have realised this and now I keep the Lord enshrined in my mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਇਸ ਨੂੰ ਅਨੁਭਵ ਕਰ ਲਿਆ ਹੈ ਤੇ ਹੁਣ ਮੈਂ ਸਾਈਂ ਨੂੰ ਆਪਣੇ ਰਿਦੇ ਵਿੱਚ ਟਿਕਾਈ ਰਖਦਾ ਹਾਂ।
Fareedkot Teekaਜਿਨੋਂ ਨੇ ਗੁਰੋਂ ਕੀ ਕ੍ਰਿਪਾ ਤੇ ਹਰਿ ਮੰਦਰ ਜਾਣਿਆ ਹੈ ਤਿਨੋ ਨੇ ਹਰਿ ਨਾਮ ਕੋ ਰਿਦੇ ਮੇਂ ਧਾਰ ਰਾਖਿਆ ਹੈ॥੭॥
Prof. Sahib Singhਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝ ਲਿਆ, ਉਹਨਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਲਿਆ ॥੭॥

ਪਦ ਅਰਥ ਪਰਸਾਦੀ = ਕਿਰਪਾ ਨਾਲ। ਚੀਨ੍ਹ੍ਹਿਆ = ਪਛਾਣਿਆ। ਉਰਿ = ਹਿਰਦੇ ਵਿਚ। ਰਾਖਿਆ ਧਾਰਿ = ਟਿਕਾ ਕੇ ਰੱਖਿਆ ॥੭॥

SikhNet (Spanish)Por la Gracia del Guru he entendido esto, yo conservo al Señor enaltecido en el interior de mi corazón. (7)

ਗੁਰ ਕੀ ਬਾਣੀ. ਗੁਰ ਤੇ ਜਾਤੀ; ਜਿ ਸਬਦਿ ਰਤੇ ਰੰਗੁ ਲਾਇ ॥

gur kee baanee. gur te jaatee; ji sabad rate rang laae |

Sant Singh KhalsaThose who are attuned to the love of the Shabad know the Guru, through the Word of the Guru's Bani.
Manmohan SinghThey, who are imbued with the love of the Name, know the Guru's word, by the Guru's grace.
Manmohan Singh (Punjabi)ਜੋ ਪਿਆਰ ਸਹਿਤ ਨਾਮ ਰੰਗੀਜੇ ਹਨ, ਉਹ ਗੁਰਾਂ ਦੀ ਬਾਣੀ ਨੂੰ ਗੁਰਾਂ ਦੀ ਦਇਆ ਦੁਆਰਾ ਜਾਣ ਲੈਂਦੇ ਹਨ।
Fareedkot Teekaਜੋ ਜਨ ਗੁਰੋਂ ਕੇ ਸਬਦ ਮੇਂ (ਰੰਗੁ) ਪ੍ਰੇਮ ਲਗਾਇ ਕਰ ਰਤੇ ਹੈਂ ਤਿਨੋਂ ਨੇ ਸਰਬ ਤੇ (ਗੁਰ) ਬਡੇ ਪ੍ਰਮਾਤਮਾ ਕੀ (ਬਾਣੀ) ਬਣਾਵਟ ਜਗਤ ਕੀ ਗੁਰੋਂ ਤੇ ਹੀ ਬ੍ਰਹਮ ਰੂਪ ਕਰ ਕੇ ਜਾਨੀ ਹੈ॥
Prof. Sahib Singhਜਿਹੜੇ ਮਨੁੱਖ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਪਿਆਰ ਬਣਾ ਕੇ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਨੁੱਖ ਗੁਰੂ ਪਾਸੋਂ ਗੁਰੂ ਦੀ ਬਾਣੀ (ਦੀ ਕਦਰ) ਸਮਝ ਲੈਂਦੇ ਹਨ।

ਪਦ ਅਰਥ ਤੇ = ਤੋਂ। ਜਾਤੀ = (ਕਦਰ) ਸਮਝ ਲਈ। ਜਿ = ਜਿਹੜੇ ਮਨੁੱਖ। ਰਤੇ = ਰੰਗੇ ਹੋਏ। ਰੰਗ ਲਾਇ = ਪਿਆਰ ਬਣਾ ਕੇ।

SikhNet (Spanish)Quienes están entonados en el Amor al Shabd, conocen al Guru mediante la Palabra del Bani del Guru.

ਪਵਿਤੁ ਪਾਵਨ ਸੇ ਜਨ ਨਿਰਮਲ; ਹਰਿ ਕੈ ਨਾਮਿ ਸਮਾਇ ॥੮॥

pavit paavan se jan niramal; har kai naam samaae |8|

Sant Singh KhalsaSacred, pure and immaculate are those humble beings who are absorbed in the Name of the Lord. ||8||
Manmohan SinghPure, immaculate and blotless are those men, who merge in the God's Name.
Manmohan Singh (Punjabi)ਪਵਿੱਤਰ, ਪੁਨੀਤ ਅਤੇ ਬੇਦਾਗ ਹਨ ਉਹ ਇਮਸਾਨ, ਜੋ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੁੰਦੇ ਹਨ।
Fareedkot Teekaਜੋ ਜਨ ਮਨ, ਤਨ, ਬਾਣੀ ਕਰ ਪਵਿਤ੍ਰ ਭਏ ਹੈਂ, ਜੋ ਜਨ ਹਰੀ ਕੇ ਨਾਮ ਕੋ ਜਪ ਕਰ ਨਾਮੀ ਮੇਂ ਸਮਾਏ ਹੈਂ॥੮॥
Prof. Sahib Singhਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ॥੮॥

ਪਦ ਅਰਥ ਪਾਵਨ = ਪਵਿੱਤਰ। ਕੈ ਨਾਮਿ = ਦੇ ਨਾਮ ਵਿਚ। ਸਮਾਇ = ਲੀਨ ਹੋ ਕੇ ॥੮॥

SikhNet (Spanish)Sagrados, Puros e Inmaculados son esos humildes seres que viven absortos en el Nombre del Señor. (8)

ਹਰਿ ਮੰਦਰੁ ਹਰਿ ਕਾ ਹਾਟੁ ਹੈ; ਰਖਿਆ ਸਬਦਿ ਸਵਾਰਿ ॥

har mandar har kaa haatt hai; rakhiaa sabad savaar |

Sant Singh KhalsaThe Temple of the Lord is the Lord's Shop; He embellishes it with the Word of His Shabad.
Manmohan SinghGod's palace is also the God's shop, which He keeps embellished with His Name.
Manmohan Singh (Punjabi)ਵਾਹਿਗੁਰੂ ਦਾ ਮਹਿਲ ਵਾਹਿਗੁਰੂ ਦੀ ਹੱਟੀ ਹੈ, ਜਿਸ ਨੂੰ ਉਹ ਆਪਣੇ ਨਾਮ ਨਾਲ ਸ਼ਸ਼ੋਭਤ ਕਰੀ ਰਖਦਾ ਹੈ।
Fareedkot Teekaਇਹੁ ਮੰਦਰ ਹਰੀ ਕਾ ਹਾਟ ਰੂਪ ਹੈ ਅਪਨੇ (ਸਬਦਿ) ਹੁਕਮ ਕਰ ਕੇ ਹਰੀ ਨੇ ਸਵਾਰ ਰਖਿਆ ਹੈ॥
Prof. Sahib Singh(ਇਹ ਮਨੁੱਖਾ ਸਰੀਰ) 'ਹਰਿ-ਮੰਦਰ' ਪਰਮਾਤਮਾ (ਦੇ ਨਾਮ-ਵੱਖਰ) ਦਾ ਹੱਟ ਹੈ, ਇਸ (ਹੱਟ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਜਾ ਕੇ ਰੱਖਿਆ ਜਾ ਸਕਦਾ ਹੈ।

ਪਦ ਅਰਥ ਹਾਟੁ = ਦੁਕਾਨ, ਹੱਟ। ਸਬਦਿ = ਸ਼ਬਦ ਦੀ ਰਾਹੀਂ। ਸਵਾਰਿ = ਸਜਾ ਕੇ।

SikhNet (Spanish)El Templo del Señor es Su Tienda y la embellecen con la Palabra del Shabd,

ਤਿਸੁ ਵਿਚਿ ਸਉਦਾ, ਏਕੁ ਨਾਮੁ; ਗੁਰਮੁਖਿ ਲੈਨਿ. ਸਵਾਰਿ ॥੯॥

tis vich saudaa, ek naam; guramukh lain. savaar |9|

Sant Singh KhalsaIn that shop is the merchandise of the One Name; the Gurmukhs adorn themselves with it. ||9||
Manmohan SinghIn that shop is the merchandise of the one Name, with which the Guru-wards decorate themselves.
Manmohan Singh (Punjabi)ਉਸ ਹੱਟੀ ਅੰਦਰ ਇਕ ਨਾਮ ਦਾ ਹੀ ਸੌਦਾ ਸੂਤ ਹੈ, ਜਿਸ ਨਾਲ ਗੁਰੂ ਅਨੁਸਾਰੀ ਆਪਣੇ ਆਪ ਨੂੰ ਆਰਾਸਤਾ ਕਰਦੇ ਹਨ।
Fareedkot Teekaਕਿਉਂਕਿ ਤਿਸ ਦੁਕਾਨ ਬੀਚ ਏਕ ਨਾਮ ਕਾ ਹੀ ਉਤਮੁ ਸਉਦਾ ਹੈ, ਸੋ ਤਿਸ ਨਾਮ ਸੌਦੇ ਕੋ ਗੁਰਮੁਖ ਹੀ ਸਵਾਰ ਕਰ ਲੇਤੇ ਹੈਂ॥੯॥
Prof. Sahib Singhਇਸ (ਸਰੀਰ ਹੱਟ) ਵਿਚ ਪਰਮਾਤਮਾ ਦਾ ਨਾਮ-ਸੌਦਾ (ਮਿਲ ਸਕਦਾ) ਹੈ। (ਪਰ ਸਿਰਫ਼) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਆਪਣੇ ਜੀਵਨ ਨੂੰ) ਸੋਹਣਾ ਬਣਾ ਕੇ (ਇਹ ਸੌਦਾ) ਲੈਂਦੇ ਹਨ ॥੯॥

ਪਦ ਅਰਥ ਤਿਸੁ ਵਿਚਿ = ਉਸ (ਸਰੀਰ-) ਹੱਟ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਲੈਨਿ = ਲੈਂਦੇ ਹਨ (ਬਹੁ-ਵਚਨ) ॥੯॥

SikhNet (Spanish)ahí se encuentra la Mercancía del Nombre, con la que los Gurmukjs adornan su ser. (9)

ਹਰਿ ਮੰਦਰ ਮਹਿ, ਮਨੁ ਲੋਹਟੁ ਹੈ; ਮੋਹਿਆ ਦੂਜੈ ਭਾਇ ॥

har mandar meh, man lohatt hai; mohiaa doojai bhaae |

Sant Singh KhalsaThe mind is like iron slag, within the Temple of the Lord; it is lured by the love of duality.
Manmohan SinghThis iron dross like mind is within the Lord's mansion and it is lured by duality.
Manmohan Singh (Punjabi)ਇਹ ਜੰਗਾਲੇ ਹੋਏ ਲੋਹੇ ਵਰਗਾ ਮਨੂਆ ਸੁਆਮੀ ਦੇ ਮਹਿਲ ਅੰਦਰ ਹੈ ਅਤੇ ਇਸ ਨੂੰ ਦਵੈਤ ਭਾਵ ਨੇ ਮੋਹਿਤ ਕਰ ਲਿਆ ਹੈ।
Fareedkot Teekaਇਸ ਹਰਿ ਮੰਦਰ ਮੇਂ ਮਨ ਰੂਪੀ ਲੋਹਾ, ਭਾਵ ਪਾਪੋਂ ਕਰ ਕਾਲਾ ਅਰ ਕਠੋਰ ਹੈ, ਕਿਉਂਕਿ ਦ੍ਵੈਤ ਮੇਂ ਮੋਹਿਆ ਹੂਆ ਹੈ॥
Prof. Sahib Singh(ਜਿਹੜਾ ਮਨੁੱਖ) ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਦੀ ਰਾਸਿ-ਪੂੰਜੀ) ਲੁਟਾ ਬੈਠਦਾ ਹੈ, (ਉਸ ਦਾ) ਮਨ (ਇਸ ਸਰੀਰ-) ਹਰਿ-ਮੰਦਰ ਵਿਚ ਲੋਹਾ (ਹੀ ਬਣਿਆ ਰਹਿੰਦਾ) ਹੈ।

ਪਦ ਅਰਥ ਲੋਹਟੁ = ਲੋਹਾ। ਮੋਹਿਆ = ਠੱਗਿਆ ਹੋਇਆ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।

SikhNet (Spanish)La mente es como una barra de acero en el Templo del Señor que se derrite en la cercanía con la dualidad.

ਪਾਰਸਿ ਭੇਟਿਐ. ਕੰਚਨੁ ਭਇਆ; ਕੀਮਤਿ ਕਹੀ. ਨ ਜਾਇ ॥੧੦॥

paaras bhettiai. kanchan bheaa; keemat kahee. na jaae |10|

Sant Singh KhalsaMeeting with the Guru, the Philosopher's Stone, the mind is transformed into gold. Its value cannot be described. ||10||
Manmohan SinghMeeting with the Guru, the philosopher's stone, it is transmuted into gold and then its worth can be told not.
Manmohan Singh (Punjabi)ਗੁਰੂ ਰਸਾਇਣ ਨਾਲ ਮਿਲ ਕੇ, ਇਹ ਸੋਨਾ ਹੋ ਜਾਂਦਾ ਹੈ ਅਤੇ ਫਿਰ ਇਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Fareedkot Teekaਪਾਰਸਿ ਰੂਪ ਜੋ ਸਤਿਗੁਰੂ ਹੈਂ ਤਿਨੋਂ ਕੇ ਮਿਲਨੇ ਕਰ ਜਿਨੋਂ ਕਾ ਇਹੁ ਮਨ ਸ੍ਵਰਨ ਰੂਪ ਹੋਇ ਗ੍ਯਾ ਹੈ, ਤਿਸ ਕੀ ਕੀਮਤਿ ਕਹੀ ਨਹੀਂ ਜਾਤੀ ਹੈ॥੧੦॥
Prof. Sahib Singh(ਪਰ, ਹਾਂ) ਜੇ ਗੁਰੂ-ਪਾਰਸ ਮਿਲ ਪਏ (ਤਾਂ ਲੋਹੇ ਵਰਗਾ ਨਿਕੰਮਾ ਬਣਿਆ ਉਸ ਦਾ ਮਨ) ਸੋਨਾ ਹੋ ਜਾਂਦਾ ਹੈ (ਫਿਰ ਉਹ ਇਤਨੇ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਕਿ ਉਸ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ॥੧੦॥

ਪਦ ਅਰਥ ਪਾਰਸਿ ਭੇਟਿਐ = ਜੇ (ਗੁਰੂ-) ਪਾਰਸ ਨੂੰ ਮਿਲ ਪਏ। ਕੰਚਨੁ = ਸੋਨਾ ॥੧੦॥

SikhNet (Spanish)Conociendo al Guru, la Piedra Filosofal, la mente es transformada en oro y su valor se vuelve indescriptible. (10)

ਹਰਿ ਮੰਦਰ ਮਹਿ ਹਰਿ ਵਸੈ; ਸਰਬ ਨਿਰੰਤਰਿ ਸੋਇ ॥

har mandar meh har vasai; sarab nirantar soe |

Sant Singh KhalsaThe Lord abides within the Temple of the Lord. He is pervading in all.
Manmohan SinghWithin the God's palace, abides God. He is contained amidst all.
Manmohan Singh (Punjabi)ਵਾਹਿਗੁਰੂ ਦੇ ਮਹਿਲ ਅੰਦਰ ਵਾਹਿਗੁਰੂ ਵਸਦਾ ਹੈ। ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਇਸੁ ਹਰਿ ਮੰਦਰ ਮੇਂ ਸੋ ਹਰੀ ਨਿਵਾਸ ਕਰਤਾ ਹੈ, ਜੋ ਸਰਬ ਕੇ ਬੀਚ ਅੰਤਰੇ ਤੇ ਰਹਿਤ ਵਿਆਪਕ ਸਰੂਪ ਹੈ॥
Prof. Sahib Singh(ਇਸ ਸਰੀਰ-) 'ਹਰਿ-ਮੰਦਰ' ਵਿਚ ਪਰਮਾਤਮਾ (ਆਪ) ਵੱਸਦਾ ਹੈ, ਉਹ ਪਰਮਾਤਮਾ ਸਭ ਜੀਵਾਂ ਵਿਚ ਹੀ ਇਕ-ਰਸ ਵੱਸ ਰਿਹਾ ਹੈ।

ਪਦ ਅਰਥ ਸਰਬ ਨਿਰੰਤਰਿ = ਸਭ ਜੀਵਾਂ ਦੇ ਅੰਦਰ ਇਕ-ਰਸ।

SikhNet (Spanish)El Señor habita en el interior de Su Templo y prevalece en todo y por todas partes,

ਨਾਨਕ ਗੁਰਮੁਖਿ ਵਣਜੀਐ; ਸਚਾ ਸਉਦਾ ਹੋਇ ॥੧੧॥੧॥

naanak guramukh vanajeeai; sachaa saudaa hoe |11|1|

Sant Singh KhalsaO Nanak, the Gurmukhs trade in the merchandise of Truth. ||11||1||
Manmohan SinghDealing with God, through the Guru, O Nanak, the true merchandise is purchased.
Manmohan Singh (Punjabi)ਗੁਰਾਂ ਦੇ ਰਾਹੀਂ, ਰਬ ਨਾਲ ਵਾਪਾਰ ਕਰਨ ਦੁਆਰਾ ਹੇ ਨਾਨਕ! ਸੱਚਾ ਸੌਦਾ ਸੂਤ ਖਰੀਦ ਲਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਗੁਰੋਂ ਦ੍ਵਾਰੇ ਵਣਜੀਐ ਤਬ ਨਾਮ ਰੂਪੀ ਸਚਾ ਸੌਦਾ ਪ੍ਰਾਪਤਿ ਹੋਤਾ ਹੈ॥੧੧॥੧॥☬ਮਨੁ ਕੋ ਪ੍ਰਥਾਇ ਕਰ ਸਰਬ ਕੋ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਸਰਬ-ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ) ਗੁਰੂ ਦੀ ਰਾਹੀਂ ਵਣਜਿਆ ਜਾ ਸਕਦਾ ਹੈ। ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ ॥੧੧॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਣਜੀਐ = ਵਣਜ ਕੀਤਾ ਜਾ ਸਕਦਾ ਹੈ ॥੧੧॥੧॥

SikhNet (Spanish)oh dice Nanak, Los Gurmukjs comercian con la Mercancía de la Verdad. (11-1)
Answers quote the Granth verbatim with Ang citations. AI commentary is not Gurbani and not a religious ruling.