ੴ

ਸਿੱਖਬਾਣੀ · SikhBani

ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ ਹਉਮੈ ਮੈਲੁ ਉਤਾਰਿ ॥

bhai bhaae jaage se jan jaagran kareh haumai mail utaar
Guru Amardas Ji ਗੁਰੂ ਅਮਰਦਾਸ ਜੀ · Raag Prabhaatee · Ang 1346, 1347 · 19 lines
Translations

ਪ੍ਰਭਾਤੀ ਮਹਲਾ ੩ ॥

prabhaatee mahalaa 3 | Ang 1346

Sant Singh KhalsaPrabhaatee, Third Mehl:
Manmohan SinghParbhati 3rd Guru.
Manmohan Singh (Punjabi)ਪ੍ਰਭਾਤੀ ਤੀਜੀ ਪਾਤਿਸ਼ਾਹੀ।
SikhNet (Spanish)Parbhati, Mejl Guru Amar Das, Tercer Canal Divino.

ਭੈ ਭਾਇ ਜਾਗੇ, ਸੇ ਜਨ ਜਾਗ੍ਰਣ ਕਰਹਿ; ਹਉਮੈ ਮੈਲੁ ਉਤਾਰਿ ॥

bhai bhaae jaage, se jan jaagran kareh; haumai mail utaar | Ang 1346

Sant Singh KhalsaThose who remain awake and aware in the Love and Fear of God, rid themselves of the filth and pollution of egotism.
Manmohan SinghThe persons, who are ever awake in the Lord's fear and love, remain vigilant and rid themselves of the filth of self-conceit.
Manmohan Singh (Punjabi)ਜਿਹੜੇ ਪੁਰਸ਼ ਪ੍ਹਭੂ ਦੇ ਡਰ ਅਤੇ ਪਿਆਰ ਅੰਦਰ ਜਾਗਦੇ ਹਨ, ਉਹ ਖਬਰਦਾਰ ਰਹਿੰਦੇ ਹਨ ਅਤੇ ਆਪਣੇ ਸਵੈ-ਹੰਗਤਾ ਦੀ ਗੰਦਗੀ ਨੂੰ ਲਾਹ ਸੁਟਦੇ ਹਨ।
Fareedkot Teekaਜੋ ਵਾਹਿਗੁਰੂ ਕੇ ਭੈ ਔਰ ਪ੍ਰੇਮ ਮੇਂ ਜਾਗੇ ਹੈਂ ਹਉਮੈਂ ਕੀ ਮੈਲ ਕੋ ਉਤਾਰ ਕਰ ਕੇ ਸੋਈ ਜਨ ਜਾਗਣਾ ਕਰਤੇ ਹੈਂ, ਭਾਵ ਭਜਨ ਮੇਂ ਤਤਪਰ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਪਰਮਾਤਮਾ ਦੇ ਪਿਆਰ ਵਿਚ ਟਿਕ ਕੇ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ ਬੰਦੇ ਹੀ (ਆਪਣੇ ਮਨ ਤੋਂ) ਹਉਮੈ ਦੀ ਮੈਲ ਲਾਹ ਕੇ (ਅਸਲ) ਜਾਗਰੇ ਕਰਦੇ ਹਨ।

ਪਦ ਅਰਥ ਭੈ = (ਪ੍ਰਭੂ ਦੇ) ਡਰ-ਅਦਬ ਵਿਚ। ਭਾਇ = (ਪ੍ਰਭੂ ਦੇ) ਪਿਆਰ ਵਿਚ। ਜਾਗੇ = (ਜਿਹੜੇ ਮਨੁੱਖ ਕਾਮਾਦਿਕਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ। ਜਾਗ੍ਰਣ = ਜਾਗਰੇ (ਪਿੰਡਾਂ ਵਿਚ ਕਈ ਲੋਕ 'ਜਾਗਰਾ' ਕਰਾਂਦੇ ਹਨ, ਜਿਸ ਵਿਚ ਦੇਵੀ ਦੇ ਭਗਤ ਝੀਊਰ ਪਹਿਲਾਂ ਦੇਵੀ ਦੀ ਉਸਤਤਿ ਵਿਚ ਗੀਤ ਗਾਂਦੇ ਹਨ, ਫਿਰ ਸਾਰੀ ਰਾਤ ਰਾਮਾਇਣ ਮਹਾਭਾਰਤ ਆਦਿਕ ਦੀਆਂ 'ਵਾਰਾਂ' ਗਾਂਦੇ ਹਨ। ਪਹੁ = ਫੁਟਾਲੇ ਦੇ ਕਰੀਬ ਫਿਰ ਦੇਵੀ ਦੀ ਉਸਤਤਿ ਗਾਈ ਜਾਂਦੀ ਹੈ, ਤੇ, 'ਜਾਗਰਾ' ਖ਼ਤਮ ਹੋ ਜਾਂਦਾ ਹੈ। ਆਮ ਤੌਰ ਤੇ ਕੋਈ ਸੁੱਖਣਾ ਸੁੱਖਣ ਤੇ 'ਜਾਗਰਾ' ਕਰਾਂਦੇ ਹਨ)। ਕਰਹਿ = ਕਰਦੇ ਹਨ। ਉਤਾਰਿ = ਲਾਹ ਕੇ, ਦੂਰ ਕਰ ਕੇ।

SikhNet (Spanish)Los que permanecen despiertos y concientes en el Amor y Temor de Dios, liberan su ser de la mugre y contaminación del egoísmo,

ਸਦਾ ਜਾਗਹਿ. ਘਰੁ ਅਪਣਾ ਰਾਖਹਿ; ਪੰਚ ਤਸਕਰ ਕਾਢਹਿ ਮਾਰਿ ॥੧॥

sadaa jaageh. ghar apanaa raakheh; panch tasakar kaadteh maar |1| Ang 1346

Sant Singh KhalsaThey remain awake and aware forever, and protect their homes, by beating and driving out the five thieves. ||1||
Manmohan SinghThey ever remain wakeful and keep their home whole by beating and driving away five thieves from it.
Manmohan Singh (Punjabi)ਉਹ ਹਮੇਸ਼ਾਂ ਸਾਵਧਾਨ ਰਹਿੰਦੇ ਹਨ ਅਤੇ ਆਪਣੇ ਧਾਮ ਨੂੰ ਸਹੀ ਸਲਾਮਤ ਰਖਦੇ ਹਨ। ਪੰਜਾਂ ਚੋਰਾਂ ਨੂੰ ਉਹ ਕੁੱਟ ਡਾਟ ਕੇ ਬਾਹਰ ਕੱਢ ਦਿੰਦੇ ਹਨ।
Fareedkot Teekaਐਸੇ ਜੋ ਸਦਾ ਹੀ ਜਾਗਣੇਹਾਰੇ ਹੈਂ ਕਾਮ, ਕ੍ਰੋਧ ਆਦੀ ਪਾਂਚ (ਤਸਕਰ) ਚੋਰੋਂ ਕੋ ਮਾਰ ਕਰ ਕੇ ਕਾਢ ਦੇਤੇ ਹੈਂ, ਸੋ ਆਪਣੇ ਅੰਤਸਕਰਨ ਰੂਪੀ ਘਰ ਕੋ ਰਾਖਤੇ ਹੈਂ, ਭਾਵ ਰਿਦੇ ਮੇਂ ਜੋ ਸੁਭ ਗੁਣ ਹੈਂ ਤਿਨ ਕੋ ਰਾਖ ਲੇਤੇ ਹੈਂ॥੧॥
Prof. Sahib Singh(ਅਜਿਹੇ ਮਨੁੱਖ) ਸਦਾ ਸੁਚੇਤ ਰਹਿੰਦੇ ਹਨ, ਆਪਣਾ ਹਿਰਦਾ-ਘਰ (ਵਿਕਾਰ ਦੀ ਮਾਰ ਤੋਂ) ਬਚਾ ਰੱਖਦੇ ਹਨ (ਇਹਨਾਂ ਕਾਮਾਦਕਿ) ਪੰਜ ਚੋਰਾਂ ਨੂੰ (ਆਪਣੇ ਅੰਦਰੋਂ) ਮਾਰ ਕੇ ਕੱਢ ਦੇਂਦੇ ਹਨ ॥੧॥

ਪਦ ਅਰਥ ਜਾਗਹਿ = ਸੁਚੇਤ ਰਹਿੰਦੇ ਹਨ। ਤਸਕਰ = ਚੋਰ। ਮਾਰਿ = ਮਾਰ ਕੇ ॥੧॥

SikhNet (Spanish)permanecen despiertos y concientes para siempre y protegen su hogar, controlando los cinco ladrones del interior de su ser. (1)

ਮਨ ਮੇਰੇ; ਗੁਰਮੁਖਿ ਨਾਮੁ ਧਿਆਇ ॥

man mere; guramukh naam dhiaae | Ang 1346

Sant Singh KhalsaO my mind, as Gurmukh, meditate on the Naam, the Name of the Lord.
Manmohan SinghO my soul, by the Guru's grace, meditate thou on the Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਗੁਰਾਂ ਦੀ ਦਇਆ ਦੁਆਰਾ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਗੁਰੋਂ ਦ੍ਵਾਰੇ ਹਰੀ ਕੇ ਨਾਮ ਕੋ ਧਿਆਇ॥
Prof. Sahib Singhਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਪਦ ਅਰਥ ਮਨ = ਹੇ ਮਨ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਧਿਆਇ = ਸਿਮਰਿਆ ਕਰ।

SikhNet (Spanish)Oh mi mente, como Gurmukj medita en el Naam, el Nombre del Señor

ਜਿਤੁ ਮਾਰਗਿ ਹਰਿ ਪਾਈਐ; ਮਨ ਸੇਈ ਕਰਮ ਕਮਾਇ ॥੧॥ ਰਹਾਉ ॥

jit maarag har paaeeai; man seee karam kamaae |1| rahaau | Ang 1346

Sant Singh KhalsaO mind, do only those deeds which will lead you to the Path of the Lord. ||1||Pause||
Manmohan SinghO my soul, do thou only those deeds, which lead thee on to thy Lord's path. Pause.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਕੇਵਲ ਉਹ ਕੰਮ ਹੀ ਕਰ, ਜਿਹੜੇ ਤੈਨੂੰ ਤੇਰੇ ਸੁਆਮੀ ਦੇ ਰਸਤੇ ਤੇ ਲੈ ਜਾਣ। ਠਹਿਰਾਉ।
Fareedkot Teekaਜਿਸ ਮਾਰਗ ਕਰ ਕੇ ਹਰੀ ਕੋ ਪਾਈਤਾ ਹੈ, ਹੇ ਮਨ! ਸੋਈ ਕਰਮੋਂ ਕੋ ਕਮਾਵਣਾ ਕਰੁ॥੧॥ ਰਹਾਉ ॥
Prof. Sahib Singhਹੇ ਮਨ! (ਹੋਰ ਹੋਰ ਪੂਜਾ ਦੇ ਕਰਮ ਛੱਡ ਕੇ) ਉਹੀ ਕਰਮ ਕਰਿਆ ਕਰ, ਜਿਸ ਰਸਤੇ ਪਿਆਂ ਪਰਮਾਤਮਾ ਦਾ ਮਿਲਾਪ ਹੋ ਸਕੇ ॥੧॥ ਰਹਾਉ ॥

ਪਦ ਅਰਥ ਜਿਤੁ ਮਾਰਗਿ = ਜਿਸ ਰਸਤੇ ਤੇ। ਪਾਈਐ = ਮਿਲ ਸਕੇ। ਮਨ = ਹੇ ਮਨ! ਕਮਾਇ = ਕਰ ॥੧॥ ਰਹਾਉ ॥

SikhNet (Spanish)y haz sólo lo que te lleva por el Camino del Señor. (1-Pausa)

ਗੁਰਮੁਖਿ ਸਹਜ ਧੁਨਿ ਊਪਜੈ; ਦੁਖੁ ਹਉਮੈ ਵਿਚਹੁ ਜਾਇ ॥

guramukh sehaj dhun aoopajai; dukh haumai vichahu jaae | Ang 1346

Sant Singh KhalsaThe celestial melody wells up in the Gurmukh, and the pains of egotism are taken away.
Manmohan SinghBy the Guru's grace, celestial melody wells up and one's within is rid of the pain of ego.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਰਬੀ ਕੀਰਤਨ ਉਤਪੰਨ ਹੁੰਦਾ ਅਤੇ ਜੀਵ ਦੇ ਅੰਦਰੋ ਹੰਕਾਰ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਜਿਨੋਂ ਕੋ ਗੁਰੋਂ ਦ੍ਵਾਰੇ ਅੰਤਸਕਰਨ ਮੇਂ ਸਾਂਤਿ ਰੂਪੀ (ਧੁਨਿ) ਬ੍ਰਿਤੀ ਪ੍ਰਗਟ ਹੋਤੀ ਹੈ ਤਿਨੋਂ ਕਾ ਹੰਤਾ, ਮਮਤਾ ਰੂਪੀ ਦੁਖ ਰਿਦੇ ਵਿਚੋਂ ਜਾਤਾ ਰਹਿਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ (ਮਨੁੱਖ ਦੇ ਅੰਦਰੋਂ) ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਵਿਚਹੁ = ਮਨ ਵਿਚੋਂ। ਜਾਇ = ਦੂਰ ਹੋ ਜਾਂਦਾ ਹੈ।

SikhNet (Spanish)La Melodía Celestial se edifica en el Gurmukj y las penas del egoísmo desaparecen,

ਹਰਿ ਨਾਮਾ ਹਰਿ ਮਨਿ ਵਸੈ; ਸਹਜੇ ਹਰਿ ਗੁਣ ਗਾਇ ॥੨॥

har naamaa har man vasai; sahaje har gun gaae |2| Ang 1346

Sant Singh KhalsaThe Name of the Lord abides in the mind, as one intuitively sings the Glorious Praises of the Lord. ||2||
Manmohan SinghThe Lord God's Name abides in one's mind and one easily sings the God's praises.
Manmohan Singh (Punjabi)ਸਾਈਂ ਹਰੀ ਦਾ ਨਾਮ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਜੀਵ ਸੁਖੈਨ ਹੀ ਹਰੀ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਜਬ ਪ੍ਰਿਥਮੇ ਹਰਿ ਹਰਿ ਨਾਮ ਕਾ ਪ੍ਰੇਮ ਮਨ ਮੇਂ ਵਸੈ ਤਬ (ਸਹਪੇ) ਸੁਭਾਵਕ ਹੀ ਹਰੀ ਕੇ ਗੁਣੋਂ ਕੋ ਗਾਵਨ ਕਰਤਾ ਹੈ॥
Prof. Sahib Singhਆਤਮਕ ਅਡੋਲਤਾ ਵਿਚ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਦਾ ਨਾਮ ਸਦਾ ਲਈ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ॥੨॥

ਪਦ ਅਰਥ ਮਨਿ = ਮਨ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਗਾਇ = ਗਾ ਕੇ ॥੨॥

SikhNet (Spanish)pues el Nombre del Señor habita en la mente, así como cuando uno, de forma intuitiva, recita las Glorias del Señor. (2)

ਗੁਰਮਤੀ ਮੁਖ ਸੋਹਣੇ; ਹਰਿ ਰਾਖਿਆ ਉਰਿ ਧਾਰਿ ॥

guramatee mukh sohane; har raakhiaa ur dhaar | Ang 1346

Sant Singh KhalsaThose who follow the Guru's Teachings - their faces are radiant and beautiful. They keep the Lord enshrined in their hearts.
Manmohan SinghThey, who by Guru's instruction, keep the Lord enshrined in their mind, beauteous look their countenance.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦੇ ਹਨ, ਸੁੰਦਰ ਦਿਸਦੇ ਹਨ, ਉਨ੍ਹਾਂ ਦੇ ਚਿਹਰੇ।
Fareedkot Teekaਜਿਨੋਂ ਨੇ ਹਰੀ ਨਾਮ ਕੋ ਰਿਦੇ ਮੇਂ ਧਾਰਨ ਕਰ ਰਾਖਿਆ ਹੈ, ਤਿਨ ਗੁਰਮਤੀਓਂ ਕੇ ਮੁਖ (ਸੋਹਣੇ) ਸੋਭਾਵਾਨ ਹੂਏ ਹੈਂ॥
Prof. Sahib Singhਗੁਰੂ ਦੀ ਮੱਤ ਉੱਤੇ ਤੁਰ ਕੇ (ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਸੋਹਣੇ ਹੋ ਜਾਂਦੇ ਹਨ।

ਪਦ ਅਰਥ ਉਰਿ = ਹਿਰਦੇ ਵਿਚ।

SikhNet (Spanish)Los que siguen la Enseñanzas del Guru, sus semblantes se muestran radiantes y bellos, pues conservan al Señor enaltecido en su corazón.

ਐਥੈ ਓਥੈ ਸੁਖੁ ਘਣਾ; ਜਪਿ ਹਰਿ ਹਰਿ ਉਤਰੇ ਪਾਰਿ ॥੩॥

aithai othai sukh ghanaa; jap har har utare paar |3| Ang 1346

Sant Singh KhalsaHere and hereafter, they find absolute peace; chanting the Name of the Lord, Har, Har, they are carried across to the other shore. ||3||
Manmohan SinghHere and hereafter, they abide in immense bliss and contemplating their Lord God, they are ferried across.
Manmohan Singh (Punjabi)ਏਥੇ ਅਤੇ ਓਥੇ ਉਹ ਅਤਿਅੰਤ ਅਨੰਦ ਅੰਦਰ ਵਸਦੇ ਹਨ ਅਤੇ ਆਪਣੇ ਹਰੀ ਸਾਈਂ ਦੇ ਸਿਮਰਨ ਦੁਆਰਾ ਉਹ ਪਾਰ ਉਤਰ ਜਾਂਦੇ ਹਨ।
Fareedkot Teekaਕਿਉਂਕਿ ਹਰਿ ਹਰਿ ਨਾਮ ਕੋ ਜਪ ਕਰ ਸੰਸਾਰ ਸਮੁੰਦ੍ਰ ਤੇ ਪਾਰ ਉਤਰੇ ਹੈਂ, ਤਿਨੋਂ ਕੋ ਇਸ ਲੋਕ ਔ ਪ੍ਰਲੋਕ ਮੇਂ (ਘਣਾ) ਅਤ੍ਯੰਤ ਸੁਖ ਹੂਆ ਹੈ॥੩॥
Prof. Sahib Singh(ਉਹਨਾਂ ਨੂੰ) ਇਸ ਲੋਕ ਅਤੇ ਪਰਲੋਕ ਵਿਚ ਬਹੁਤ ਆਨੰਦ ਮਿਲਦਾ ਹੈ, ਪਰਮਾਤਮਾ ਦਾ ਨਾਮ ਸਦਾ ਜਪ ਕੇ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੩॥

ਪਦ ਅਰਥ ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ। ਘਣਾ = ਬਹੁਤ। ਜਪਿ = ਜਪ ਕੇ ॥੩॥

SikhNet (Spanish)Aquí y aquí después ellos encuentran la Paz Absoluta. Cantando el Nombre del Señor, Jar, Jar, son llevados hasta la otra orilla. (3)

ਹਉਮੈ ਵਿਚਿ ਜਾਗ੍ਰਣੁ. ਨ ਹੋਵਈ; ਹਰਿ ਭਗਤਿ. ਨ ਪਵਈ ਥਾਇ ॥

haumai vich jaagran. na hovee; har bhagat. na pavee thaae | Ang 1347

Sant Singh KhalsaIn egotism, one cannot remain awake and aware, and one's devotional worship of the Lord is not accepted.
Manmohan SinghIn ego, man can remain not awake and his devotion to God is not accepted.
Manmohan Singh (Punjabi)ਹੰਕਾਰ ਅੰਦਰ ਬੰਦਾ ਜਾਗਦਾ ਨਹੀਂ ਰਹਿ ਸਕਦਾ ਅਤੇ ਉਸ ਦੀ ਰੱਬ ਦੀ ਭਗਤੀ ਕਬੂਲ ਨਹੀਂ ਪੈਦੀ।
Fareedkot Teekaਹਉਮੈਂ ਕੇ ਬੀਚ ਜਾਗਣਾ ਨਹੀਂ ਹੋਤਾ ਹੈ ਔ ਹੰਕਾਰ ਕਰ ਹਰੀ ਕੀ ਭਗਤੀ ਭੀ ਥਾਇ ਨਹੀਂ ਪੜਤੀ ਹੈ, ਭਾਵ ਪ੍ਰਵਾਨ ਨਹੀਂ ਹੋਤੀ ਹੈ॥
Prof. Sahib Singhਹਉਮੈ ਵਿਚ ਫਸੇ ਰਿਹਾਂ (ਵਿਕਾਰਾਂ ਵਲੋਂ) ਜਾਗਰਾ ਨਹੀਂ ਹੋ ਸਕਦਾ, (ਹਉਮੈ ਵਿਚ ਟਿਕੇ ਰਹਿ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ (ਭੀ) ਕਬੂਲ ਨਹੀਂ ਹੁੰਦੀ।

ਪਦ ਅਰਥ ਜਾਗ੍ਰਣੁ = ਜਾਗਰਾ। ਨ ਹੋਵਈ = ਨ ਹੋਵੈ, ਨਹੀਂ ਹੋ ਸਕਦਾ। ਨ ਪਵਈ = ਨ ਪਵੈ, ਨਹੀਂ ਪੈਂਦੀ। ਥਾਇ = ਥਾਂ ਵਿਚ, ਕਬੂਲ।

SikhNet (Spanish)Con egoísmo uno no puede permanecer despierto y consciente, y nuestra Alabanza de Devoción al Señor no es aceptada,

ਮਨਮੁਖ ਦਰਿ ਢੋਈ. ਨਾ ਲਹਹਿ; ਭਾਇ ਦੂਜੈ ਕਰਮ ਕਮਾਇ ॥੪॥

manamukh dar dtoee. naa laheh; bhaae doojai karam kamaae |4| Ang 1347

Sant Singh KhalsaThe self-willed manmukhs find no place in the Court of the Lord; they do their deeds in the love of duality. ||4||
Manmohan SinghThe egocentric finds not refuge in the Lord's Court and he does deeds involved in duality.
Manmohan Singh (Punjabi)ਆਪ ਹੁਦਰੇ ਨੂੰ ਪ੍ਰਭੂ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ ਅਤੇ ਦਵੈਤ-ਭਾਵ ਅੰਦਰ ਖਚਤ ਹੋ ਉਹ ਕੰਮ ਕਰਦਾ ਹੈ।
Fareedkot Teekaਜੋ ਮਨਮੁਖ ਦ੍ਵੈਤਭਾਵ ਮੇਂ ਲਗ ਕਰ ਕੇ ਕਰਮ ਕਮਾਵਤੇ ਹੈਂ, ਸੋ ਹਰੀ ਕੇ ਦਰ ਸਤਸੰਗ ਮੇਂ (ਢੋਈ) ਪਾਸ ਢੁਕਣਾ, ਭਾਵ ਆਦਰੁ ਨਹੀਂ ਲੇਤੇ ਹੈਂ॥੪॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਦੇ ਪਿਆਰ ਵਿਚ ਕਰਮ ਕਰ ਕੇ ਪਰਮਾਤਮਾ ਦੇ ਦਰ ਤੇ ਆਸਰਾ ਨਹੀਂ ਲੱਭ ਸਕਦੇ ॥੪॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦਰਿ = (ਪ੍ਰਭੂ ਦੇ) ਦਰ ਤੇ। ਢੋਈ = ਥਾਂ, ਆਸਰਾ। ਭਾਇ ਦੂਜੇ = ਕਿਸੇ ਹੋਰ ਦੇ ਪਿਆਰ ਵਿਚ। ਕਮਾਇ = ਕਮਾ ਕੇ, ਕਰ ਕੇ ॥੪॥

SikhNet (Spanish)los soberbios Manmukjs no encuentran lugar en la Corte del Señor, pues ellos actúan llenos de amor a la dualidad. (4)

ਧ੍ਰਿਗੁ ਖਾਣਾ ਧ੍ਰਿਗੁ ਪੈਨੑਣਾ; ਜਿਨੑਾ ਦੂਜੈ ਭਾਇ ਪਿਆਰੁ ॥

dhrig khaanaa dhrig painanaa; jinaa doojai bhaae piaar | Ang 1347

Sant Singh KhalsaCursed is the food, and cursed are the clothes, of those who are attached to the love of duality.
Manmohan SinghAccursed is the food and accursed the dress of those. who bear love to worldly attachments.
Manmohan Singh (Punjabi)ਧ੍ਰਿਕਾਰਯੋਗ ਹੈ ਉਨ੍ਹਾਂ ਦਾ ਭੋਜਨ ਤੇ ਧ੍ਰਿਕਾਰਯੋਗ ਪੁਸ਼ਾਕ, ਜਿਨ੍ਹਾਂ ਦੀ ਸੰਸਾਰੀ ਲਗਨ ਨਾਲ ਪ੍ਰੀਤ ਹੈ।
Fareedkot Teekaਜਿਨੋਂ ਕੋ ਦ੍ਵੈਤ ਭਾਵ ਮੇਂ ਪਿਆਰੁ ਹੈ ਤਿਨੋਂ ਕਾ ਖਾਣਾ ਭੀ ਧ੍ਰਿਗ ਹੈ ਔ ਪੈਨਣਾਂ ਭੀ ਧ੍ਰਿਗ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੀ ਲਗਨ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, (ਉਹਨਾਂ ਦਾ ਚੰਗੇ ਚੰਗੇ ਪਦਾਰਥ) ਖਾਣਾ ਹੰਢਾਣਾ (ਭੀ ਉਹਨਾਂ ਵਾਸਤੇ) ਫਿਟਕਾਰ-ਜੋਗ (ਜੀਵਨ ਹੀ ਬਣਾਂਦਾ) ਹੈ।

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਮੋਹ ਵਿਚ।

SikhNet (Spanish)Maldita es la comida y la ropa de quienes viven enamorados de la dualidad,

ਬਿਸਟਾ ਕੇ ਕੀੜੇ. ਬਿਸਟਾ ਰਾਤੇ; ਮਰਿ ਜੰਮਹਿ ਹੋਹਿ ਖੁਆਰੁ ॥੫॥

bisattaa ke keerre. bisattaa raate; mar jameh hohi khuaar |5| Ang 1347

Sant Singh KhalsaThey are like maggots in manure, sinking into manure. In death and rebirth, they are wasted away to ruin. ||5||
Manmohan SinghThey are the worms of ordure and sink and ordure, In death and birth they are wasted away.
Manmohan Singh (Punjabi)ਉਹ ਮੇਨੇ (ਗੰਦਗੀ) ਦੇ ਕਿਰਮ ਹਨ ਅਤੇ ਮੈਨੇ ਵਿੱਚ ਹੀ ਗਰਕ ਹੋ ਜਾਂਦੇ ਹਨ। ਮਰਨ ਤੇ ਜੰਮਣ ਅੰਦਰ ਹੀ ਉਹ ਬਰਬਾਦ ਥੀ ਵੰਝਦੇ ਹਨ।
Fareedkot Teekaਜੋ ਵਿਸੇ ਰੂਪੀ ਦੁਰਗੰਧੀ ਵਿਸ਼ਟਾ ਮੇਂ ਰਾਤੇ ਹੂਏ ਹੈਂ, ਸੋ ਮਨਮੁਖ ਵਿਸ਼ਟਾ ਕੇ ਕੀੜੇ ਹੈਂ, ਜਨਮਤੇ ਮਰਤੇ ਜੋਨੀਓਂ ਕੋ ਪਾਇ ਕਰ ਖਵਾਰ ਹੋਤੇ ਹੈਂ॥੫॥
Prof. Sahib Singh(ਜਿਵੇਂ) ਗੂੰਹ ਦੇ ਕੀੜੇ ਗੂੰਹ ਵਿਚ ਹੀ ਮਸਤ ਰਹਿੰਦੇ ਹਨ (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਮਨੁੱਖ ਭੀ ਵਿਕਾਰਾਂ ਦੇ ਗੰਦ ਵਿਚ ਹੀ ਪਏ ਰਹਿੰਦੇ ਹਨ, ਉਹ) ਜਨਮ ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ ਅਤੇ ਦੁਖੀ ਹੁੰਦੇ ਰਹਿੰਦੇ ਹਨ ॥੫॥

ਪਦ ਅਰਥ ਰਾਤੇ = ਮਸਤ। ਮਰਿ ਜੰਮਹਿ = ਮਰ ਕੇ ਜੰਮਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਹੋਹਿ = ਹੁੰਦੇ ਹਨ (ਬਹੁ-ਵਚਨ) ॥੫॥

SikhNet (Spanish)son como gusanos de excremento, que se hunden en él; en la muerte y en el renacimiento, su vida es desperdiciada y arruinada. (5)

ਜਿਨ ਕਉ ਸਤਿਗੁਰੁ ਭੇਟਿਆ; ਤਿਨਾ ਵਿਟਹੁ ਬਲਿ ਜਾਉ ॥

jin kau satigur bhettiaa; tinaa vittahu bal jaau | Ang 1347

Sant Singh KhalsaI am a sacrifice to those who meet with the True Guru.
Manmohan SinghThey, who meet with their True Guru, unto them, I am a sacrifice.
Manmohan Singh (Punjabi)ਜੋ ਆਪਣੇ ਸੱਚੇ ਗੁਰਾਂ ਨੂੰ ਮਿਲ ਪਏ ਹਨ, ਉਨ੍ਹਾਂ ਉਤੋਂ ਮੈਂ ਕੁਰਬਾਨ ਵੰਝਦਾ ਹਾਂ।
Fareedkot Teekaਜਿਨੋਂ ਕੋ ਸਤਿਗੁਰੂ ਮਿਲਿਆ ਹੈ, ਤਿਨ ਊਪਰ ਸੇ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਜਿਨ੍ਹਾਂ (ਵਡ-ਭਾਗੀਆਂ) ਨੂੰ ਗੁਰੂ ਮਿਲ ਪੈਂਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਭੇਟਿਆ = ਮਿਲ ਪਿਆ। ਵਿਟਹੁ = ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਕੁਰਬਾਨ ਜਾਂਦਾ ਹਾਂ।

SikhNet (Spanish)Ofrezco mi ser en sacrificio a los que conocen al Guru Verdadero,

ਤਿਨ ਕੀ ਸੰਗਤਿ ਮਿਲਿ ਰਹਾਂ; ਸਚੇ ਸਚਿ ਸਮਾਉ ॥੬॥

tin kee sangat mil rahaan; sache sach samaau |6| Ang 1347

Sant Singh KhalsaI shall continue to associate with them; devoted to Truth, I am absorbed in Truth. ||6||
Manmohan SinghIn their association, I remain united and through the True Name, shall merge in the True Lord.
Manmohan Singh (Punjabi)ਉਨ੍ਹਾਂ ਦੇ ਮੇਲ-ਮਿਲਾਪ ਅੰਦਰ ਮੈਂ ਜੁੜਿਆ ਰਹਿੰਦਾ ਹਾਂ ਅਤੇ ਤੇ ਸੱਚੇ ਨਾਮ ਦੇ ਰਾਹੀਂ ਮੈਂ ਸੱਚੇ ਸਾਈਂ ਅੰਦਰ ਲੀਨ ਹੋ ਜਾਵਾਂਗਾ।
Fareedkot Teekaਤਿਨੋਂ ਕੀ ਸੰਗਤਿ ਮੇਂ ਜਬ ਮਿਲ ਰਹੂੰ ਤਬ ਸਚੇ ਨਾਮ ਕੋ ਜਪ ਕਰ (ਸਚੇ) ਵਾਹਿਗੁਰੂ ਮੇਂ ਸਮਾਵੋਂ॥੬॥
Prof. Sahib Singh(ਮੇਰੀ ਤਾਂਘ ਹੈ ਕਿ) ਮੈਂ ਉਹਨਾਂ ਦੀ ਸੰਗਤ ਵਿਚ ਟਿਕਿਆ ਰਹਾਂ (ਅਤੇ ਇਸ ਤਰ੍ਹਾਂ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਾਂ ॥੬॥

ਪਦ ਅਰਥ ਮਿਲਿ ਰਹਾਂ = ਮੈਂ ਮਿਲਿਆ ਰਹਾਂ। ਸਚੇ ਸਚਿ = ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ। ਸਮਾਉ = ਸਮਾਉਂ, ਮੈਂ ਲੀਨ ਰਹਾਂ ॥੬॥

SikhNet (Spanish)voy a continuar estando cerca de ellos; permaneciendo Devoto a la Verdad, me absorbo en Ella. (6)

ਪੂਰੈ ਭਾਗਿ ਗੁਰੁ ਪਾਈਐ; ਉਪਾਇ ਕਿਤੈ. ਨ ਪਾਇਆ ਜਾਇ ॥

poorai bhaag gur paaeeai; upaae kitai. na paaeaa jaae | Ang 1347

Sant Singh KhalsaBy perfect destiny, the Guru is found. He cannot be found by any efforts.
Manmohan SinghThrough perfect destiny, the Guru is attained to. by no other effort, can one obtain him.
Manmohan Singh (Punjabi)ਪੂਰਨ ਪ੍ਰਾਲਭਧ ਰਾਹੀਂ ਗੁਰੂ ਜੀ ਪਰਾਪਤ ਹੁੰਦੇ ਹਨ। ਕਿਸੇ ਹੋਰ ਉਪਰਾਲੇ ਦੁਆਰਰਾ ਉਹ ਪਾਏ ਨਹੀਂ ਜਾਂਦੇ।
Fareedkot Teekaਪੂਰੇ ਭਾਗੋਂ ਕਰ ਕੇ ਸਤਿਗੁਰੋਂ ਸੇ ਨਾਮ ਪਾਈਤਾ ਹੈ, ਕਿਉਂਕਿ ਗੁਰੋਂ ਤੇ ਬਿਨਾ ਔਰ ਕਿਸੀ ਉਪਾਵ ਸੇ ਪਾਯਾ ਨਹੀਂ ਜਾਤਾ ਹੈ॥
Prof. Sahib Singhਪਰ, ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ, ਕਿਸੇ ਭੀ (ਹੋਰ) ਹੀਲੇ ਨਾਲ ਨਹੀਂ ਲਭਿਆ ਜਾ ਸਕਦਾ।

ਪਦ ਅਰਥ ਭਾਗਿ = ਕਿਸਮਤ ਨਾਲ। ਪਾਈਐ = ਮਿਲਦਾ ਹੈ। ਉਪਾਇ ਕਿਤੈ = ਕਿਸੇ (ਹੋਰ) ਹੀਲੇ ਨਾਲ।

SikhNet (Spanish)Por mi Destino Perfecto el Guru es encontrado, por ningún otro esfuerzo podrá ser encontrado,

ਸਤਿਗੁਰ ਤੇ ਸਹਜੁ ਊਪਜੈ; ਹਉਮੈ ਸਬਦਿ ਜਲਾਇ ॥੭॥

satigur te sehaj aoopajai; haumai sabad jalaae |7| Ang 1347

Sant Singh KhalsaThrough the True Guru, intuitive wisdom wells up; through the Word of the Shabad, egotism is burnt away. ||7||
Manmohan SinghThrough the True Guru, wells up gnosis and through his instructions, ego in burnt down.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ, ਬ੍ਰਹਮ ਗਿਆਤ ਉਤਪੰਨ ਹੁੰਦਾ ਹੈ ਅਤੇ ਉਨ੍ਹਾਂ ਦੇ ਉਪਦੇਸ਼ ਦੁਆਰਾ, ਹੰਗਤਾ ਸੜ-ਬਲ ਜਾਂਦੀ ਹੈ।
Fareedkot Teekaਸਤਿਗੁਰੋਂ ਤੇ ਹੀ (ਸਹਜੁ) ਗ੍ਯਾਨੁ ਉਪਜਤਾ ਹੈ ਔ ਗੁਰੋਂ ਕੇ ਸਬਦ ਕਰ ਕੇ ਹੀ ਹਉਮੈ ਕੋ ਜਲਾਈਤਾ ਹੈ॥੭॥
Prof. Sahib Singh(ਜੇ ਗੁਰੂ ਮਿਲ ਪਏ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਅੰਦਰੋਂ) ਹਉਮੈ ਸਾੜ ਕੇ ਗੁਰੂ ਦੀ ਰਾਹੀਂ (ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ ॥੭॥

ਪਦ ਅਰਥ ਤੇ = ਤੋਂ, ਪਾਸੋਂ। ਸਹਜੁ = ਆਤਮਕ ਅਡਲੋਤਾ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ ॥੭॥

SikhNet (Spanish)y mediante el Guru Verdadero la Sabiduría Intuitiva es construida y, a través de la Palabra del Shabd, el egoísmo es consumido. (7)

ਹਰਿ ਸਰਣਾਈ. ਭਜੁ ਮਨ ਮੇਰੇ; ਸਭ ਕਿਛੁ ਕਰਣੈ ਜੋਗੁ ॥

har saranaaee. bhaj man mere; sabh kichh karanai jog | Ang 1347

Sant Singh KhalsaO my mind, hurry to the Sanctuary of the Lord; He is Potent to do everything.
Manmohan SinghO my soul, hasten to thy God's refuge, He is capable of everything.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਦੌੜ ਕੇ ਆਪਣੇ ਵਾਹਿਗੁਰੂ ਦੀ ਪਨਾਹ ਲੈ ਨੇ। ਉਹ ਸਾਰਾ ਕੁਝ ਕਰਨ ਨੂੰ ਸਮਰਥ ਹੈ।
Fareedkot Teekaਤਾਂ ਤੇ ਹੇ ਮੇਰੇ ਮਨ! ਹਰੀ ਕੀ ਸਰਣਾਗਤ ਹੋਵਹੁ, ਹਰੀ ਸਭ ਕਿਛੁ ਕਰਨੇ ਯੋਗ੍ਯ ਹੈ॥
Prof. Sahib Singhਹੇ ਮੇਰੇ ਮਨ! (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਰਨ ਪਿਆ ਰਹੁ। ਪਰਮਾਤਮਾ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ।

ਪਦ ਅਰਥ ਭਜੁ = ਪਿਆ ਰਹੁ। ਮਨ = ਹੇ ਮਨ! ਕਰਣੈ ਜੋਗੁ = ਕਰਨ ਦੀ ਸਮਰਥਾ ਵਾਲਾ।

SikhNet (Spanish)Oh mente mía, apúrate para llegar al Santuario del Señor. Él tiene el Poder de hacer lo que sea.

ਨਾਨਕ. ਨਾਮੁ, ਨ ਵੀਸਰੈ; ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥

naanak. naam, na veesarai; jo kichh karai su hog |8|2|7|2|9| Ang 1347

Sant Singh KhalsaO Nanak, never forget the Naam, the Name of the Lord. Whatever He does, comes to pass. ||8||2||7||2||9||
Manmohan SinghO Nanak, forget thou not the Lord's whatever He does, that alone comes to pass.
Manmohan Singh (Punjabi)ਹੇ ਨਾਨਕ! ਤੂੰ ਸੁਆਮੀ ਦੇ ਨਾਮ ਨੂੰ ਨਾਂ ਭੁਲਾ, ਜਿਹੜਾ ਕੁਝ ਉਹ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹੀ ਬੇਨਤੀ ਕਰੁ: ਤਿਸ ਕਾ ਨਾਮੁ ਮੁਝ ਕੋ ਕਬੀ ਨਹੀਂ ਵੀਸਰੇ, ਵਾਹਿਗੁਰੂ ਜੋ ਕਿਛ ਕਰੇਗਾ ਸੋਈ ਹੋਵੇਗਾ॥੮॥੨॥੭॥੨॥੯॥☬ਵਾਹਿਗੁਰੂ ਕੀ ਉਸਤਤੀ ਕਰਤੇ ਹੂਏ ਅਪਨੀ ਦਸਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਤੂੰ ਸਦਾ ਅਰਦਾਸ ਕਰਦਾ ਰਹੁ ਕਿ ਪਰਮਾਤਮਾ ਦਾ) ਨਾਮ ਨਾਹ ਭੁੱਲ ਜਾਏ, ਹੋਵੇਗਾ ਉਹੀ ਕੁਝ ਜੋ ਉਹ ਆਪ ਕਰਦਾ ਹੈ (ਭਾਵ, ਉਸ ਦਾ ਨਾਮ ਉਸ ਦੀ ਮਿਹਰ ਨਾਲ ਹੀ ਮਿਲੇਗਾ) ॥੮॥੨॥੭॥੨॥੯॥

ਪਦ ਅਰਥ ਹੋਗੁ = ਹੋਵੇਗਾ ॥੮॥੨॥੭॥੨॥੯॥

* ਵੇਰਵਾ: ਅਸਟਪਦੀਆ ਮਹਲਾ ੧ = ੭। ਅਸਟਪਦੀਆ ਮਹਲਾ ੩ = ੨। ਜੋੜ = ੯।

SikhNet (Spanish)Dice Nanak, nunca te olvides del Naam, el Nombre del Señor, lo que sea que Él hace eso es lo que ocurre. (8-2-7-2-9)
Answers quote the Granth verbatim with Ang citations. AI commentary is not Gurbani and not a religious ruling.