ੴ

ਸਿੱਖਬਾਣੀ · SikhBani

ਦੁਬਿਧਾ ਬਉਰੀ ਮਨੁ ਬਉਰਾਇਆ ॥

dubidhaa bauree man bauraaeaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Prabhaatee · Ang 1342 · 36 lines
Translations

ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ ॥

prabhaatee asattapadeea mahalaa 1 bibhaas |

Sant Singh KhalsaPrabhaatee, Ashtpadheeyaa, First Mehl, Bibhaas:
Manmohan SinghParbhati Ashtpadis. 1st Guru Bibhas.
Manmohan Singh (Punjabi)ਪ੍ਰਭਾਤੀ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ ਬਿਭਾਗ।
Prof. Sahib Singhਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Parbhati, Ashtapadis Mejl Guru Nanak, Primer Canal Divino Bibjas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਦੁਬਿਧਾ ਬਉਰੀ; ਮਨੁ ਬਉਰਾਇਆ ॥

dubidhaa bauree; man bauraaeaa |

Sant Singh KhalsaThe insanity of duality has driven the mind insane.
Manmohan SinghThe mad duality has maddened man's mind.
Manmohan Singh (Punjabi)ਕਮਲੇ ਦਵੈਤ-ਭਾਵ ਨੇ ਮਨੁਸ਼ ਦੇ ਮਨੂਏ ਨੂੰ ਕਮਲਾ ਕਰ ਦਿੱਤਾ ਹੈ।
Fareedkot Teekaਇਸ ਬਾਵਰੀ ਦੁਐਤ ਰੂਪ ਮਾਇਆ ਨੇ ਮਨ ਕੋ ਬਾਵਰਾ ਕਰ ਦੀਆ ਹੈ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਮੱਤ) ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਕਮਲੀ ਹੋ ਜਾਂਦੀ ਹੈ, ਮਨ (ਭੀ) ਕਮਲਾ ਹੋ ਜਾਂਦਾ ਹੈ।

ਪਦ ਅਰਥ ਦੁਬਿਧਾ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ, ਦੁਚਿੱਤਾ-ਪਨ।

SikhNet (Spanish)La locura de la dualidad ha llevado a la mente a la oscuridad;

ਝੂਠੈ ਲਾਲਚਿ; ਜਨਮੁ ਗਵਾਇਆ ॥

jhootthai laalach; janam gavaaeaa |

Sant Singh KhalsaIn false greed, life is wasting away.
Manmohan SinghIn false avarice, he has wasted his life.
Manmohan Singh (Punjabi)ਕੂੜੇ ਲਾਲਚ ਅੰਦਰ ਉਸ ਨੇ ਆਪਣਾ ਜੀਵਨ ਗੁਆ ਲਿਆ ਹੈ।
Fareedkot Teekaਇਸੀ ਤੇ ਜੀਵ ਨੇ ਝੂਠੇ ਲਾਲਚ ਮੇਂ ਲਗ ਕੇ ਇਹੁ ਮਾਨਸ ਜਨਮ ਵਿਅਰਥ ਗਵਾਇਆ ਹੈ॥
Prof. Sahib Singh(ਇਸ ਤਰ੍ਹਾਂ) ਝੂਠੇ ਲਾਲਚ ਵਿਚ ਫਸ ਕੇ ਮਨੁੱਖ ਆਪਣਾ ਜੀਵਨ ਜ਼ਾਇਆ ਕਰ ਲੈਂਦਾ ਹੈ।

ਪਦ ਅਰਥ ਲਾਲਚਿ = ਲਾਲਚ ਦੇ ਕਾਰਨ।

SikhNet (Spanish)en una falsa avaricia la vida se desperdicia

ਲਪਟਿ ਰਹੀ; ਫੁਨਿ ਬੰਧੁ. ਨ ਪਾਇਆ ॥

lapatt rahee; fun bandh. na paaeaa |

Sant Singh KhalsaDuality clings to the mind; it cannot be restrained.
Manmohan SinghDuality has clung to the mortals and no one has stemmed the rot.
Manmohan Singh (Punjabi)ਦਵੈਤ-ਭਾਵ ਪ੍ਰਾਣੀਆਂ ਨੂੰ ਚਿਮੜੀ ਹੋਈ ਹੈ ਅਤੇ ਕਿਸੇ ਨੇ ਭੀ ਇਸ ਨੂੰ ਠੱਲ੍ਹ ਨਹੀਂ ਪਾਈ।
Fareedkot Teekaਸੋ ਮਾਇਆ ਇਸ ਜੀਵ ਸਾਥ ਲਪਟ ਰਹੀ ਹੈ (ਬੰਧੁ) ਮੋੜ ਨਹੀਂ ਪਾਇਆ ਹੈ, ਭਾਵ ਮਨ ਕੋ ਰੋਕਿਆ ਨਹੀਂ॥
Prof. Sahib Singh(ਮਾਇਆ ਇਤਨੀ ਡਾਢੀ ਹੈ ਕਿ ਇਹ ਜੀਵ ਨੂੰ) ਮੁੜ ਮੁੜ ਚੰਬੜਦੀ ਹੈ, ਇਸ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ।

ਪਦ ਅਰਥ ਲਪਟਿ ਰਹੀ = (ਮਾਇਆ) ਚੰਬੜੀ ਰਹਿੰਦੀ ਹੈ। ਬੰਧੁ = ਰੋਕ, ਰੁਕਾਵਟ।

SikhNet (Spanish)y la dualidad se aferra a la mente y no puede ser controlada.

ਸਤਿਗੁਰਿ ਰਾਖੇ; ਨਾਮੁ ਦ੍ਰਿੜਾਇਆ ॥੧॥

satigur raakhe; naam drirraaeaa |1|

Sant Singh KhalsaThe True Guru saves us, implanting the Naam, the Name of the Lord within. ||1||
Manmohan SinghImplanting the Name within him, the True Guru alone saves man from it.
Manmohan Singh (Punjabi)ਉਸ ਦੇ ਹਿਰਦੇ ਅੰਦਰ ਨਾਮ ਦਾ ਵਾਸਾ ਕਰਕੇ ਕੇਵਲ ਸੱਚੇ ਗੁਰੂ ਹੀ ਮਨੁਸ਼ ਨੂੰ ਇਸ ਤੋਂ ਬਚਾ ਲੈਂਦੇ ਹਨ।
Fareedkot Teekaਇਸ ਮਾਇਆ ਤੇ ਸੋ ਜਨ ਰਾਖੇ ਹੈਂ ਜਿਨੋਂ ਕੋ ਵਾਹਿਗੁਰੂ ਕਾ ਨਾਮੁ ਦ੍ਰਿੜਾਇਆ ਹੈ॥੧॥
Prof. Sahib Singh(ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਉਸ ਨੇ (ਮਾਇਆ ਦੇ ਪੰਜੇ ਤੋਂ) ਬਚਾ ਲਿਆ ॥੧॥

ਪਦ ਅਰਥ ਸਤਿਗੁਰਿ = ਗੁਰੂ ਨੇ ॥੧॥

SikhNet (Spanish)El Verdadero Guru nos salva, implantando el Naam en el interior. (1)

ਨਾ ਮਨੁ ਮਰੈ; ਨ ਮਾਇਆ ਮਰੈ ॥

naa man marai; na maaeaa marai |

Sant Singh KhalsaWithout subduing the mind, Maya cannot be subdued.
Manmohan SinghWithout controlling mind's desires, mammon is conquered not.
Manmohan Singh (Punjabi)ਮਨੂਆ ਨੂੰ ਕਾਬੂ ਕੀਤੇ ਬਿਨਾ ਸੋਹਨੀ ਨਹੀਂ ਮਰਦੀ।
Fareedkot Teekaਹੇ ਭਾਈ! ਇਹੁ ਮਨ ਮਾਇਆ ਕੀ ਤਰਫੋਂ ਨਹੀਂ ਮਰਤਾ ਔ ਮਾਇਆ ਮਨ ਕੇ ਤਰਫੋਂ ਨਹੀਂ ਮਰਤੀ ਹੈ॥
Prof. Sahib Singhਮਾਇਆ (ਇਤਨੀ ਪ੍ਰਬਲ ਹੈ ਕਿ ਇਹ ਜੀਵਾਂ ਉਤੇ) ਆਪਣਾ ਜ਼ੋਰ ਪਾਣੋਂ ਨਹੀਂ ਹਟਦੀ, (ਮਨੁੱਖ ਦਾ) ਮਨ (ਕਮਜ਼ੋਰ ਹੈ ਇਹ) ਮਾਇਆ ਦੇ ਮੋਹ ਵਿਚ ਫਸਣੋਂ ਨਹੀਂ ਹਟਦਾ।

ਪਦ ਅਰਥ ਨਾ ਮਨੁ ਮਰੈ = ਮਨ ਮਾਇਆ ਦੇ ਮੋਹ ਵਿਚ ਫਸਣੋਂ ਹਟਦਾ ਨਹੀਂ। ਨ ਮਾਇਆ ਮਰੈ = ਮਾਇਆ ਆਪਣਾ ਜ਼ੋਰ ਪਾਣੋਂ ਨਹੀਂ ਹਟਦੀ।

SikhNet (Spanish)Sin controlar la mente, Maya no podrá ser restringida.

ਜਿਨਿ ਕਿਛੁ ਕੀਆ. ਸੋਈ ਜਾਣੈ; ਸਬਦੁ ਵੀਚਾਰਿ. ਭਉ ਸਾਗਰੁ ਤਰੈ ॥੧॥ ਰਹਾਉ ॥

jin kichh keea. soee jaanai; sabad veechaar. bhau saagar tarai |1| rahaau |

Sant Singh KhalsaThe One who created this, He alone understands. Contemplating the Word of the Shabad, one is carried across the terrifying world-ocean. ||1||Pause||
Manmohan SinghHe, who has created this all-aught; he alone understands its mystery. Contemplating the Guru's word, one is ferried across the dreadful world ocean. Pause.
Manmohan Singh (Punjabi)ਜਿਸ ਨੇ ਇਹ ਸਾਰਾ ਕੁਛ ਰਚਿਆ ਹੈ, ਕੇਵਲ ਉਹ ਹੀ ਇਸ ਦੇ ਭੇਤ ਨੂੰ ਸਮਝਦਾ ਹੈ। ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ, ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਪੁਰਸ ਨੇ ਕਛ ਸਾਧਨ ਕੀਆ ਹੈ, ਸੋ ਇਸ ਮਨ ਦੇ ਮਾਰਨੇ ਕੀ ਬਿਧੀ ਕੋ ਜਾਨਤਾ ਹੈ। ਗੁਰੋਂ ਕੇ ਸਬਦ ਦੁਆਰੇ ਸਰੂਪ ਕਾ ਜੋ ਬੀਚਾਰ ਕਰੈ ਸੋ ਭੈ ਸਾਗਰ ਸੰਸਾਰ ਕੋ ਤਰ ਜਾਤਾ ਹੈ॥੧॥ ਰਹਾਉ॥
Prof. Sahib Singhਜਿਸ ਪਰਮਾਤਮਾ ਨੇ ਇਹ ਖੇਡ ਰਚੀ ਹੈ ਉਹੀ ਜਾਣਦਾ ਹੈ (ਕਿ ਮਾਇਆ ਦੇ ਪ੍ਰਭਾਵ ਤੋਂ ਜੀਵ ਕਿਵੇਂ ਬਚ ਸਕਦਾ ਹੈ)। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਕਿਛੁ = ਇਹ ਖੇਡ। ਭਉ ਸਾਗਰੁ = ਸੰਸਾਰ-ਸਮੁੰਦਰ ॥੧॥ ਰਹਾਉ ॥

SikhNet (Spanish)Quien creó esto, sólo Él lo entiende, contemplando la Palabra del Shabd, uno es llevado a través del Terrible Océano del mundo. (1-Pausa)

ਮਾਇਆ ਸੰਚਿ; ਰਾਜੇ ਅਹੰਕਾਰੀ ॥

maaeaa sanch; raaje ahankaaree |

Sant Singh KhalsaGathering the wealth of Maya, kings become proud and arrogant.
Manmohan SinghAmassing wealth, the kings become proud.
Manmohan Singh (Punjabi)ਧਨ ਇਕੱਤਰ ਕਰਨ ਦੁਆਰਾ, ਪਾਤਿਸ਼ਾਹ, ਮਗਰੂਰ ਹੋ ਜਾਂਦੇ ਹਨ।
Fareedkot Teekaਇਸ ਮਾਇਆ ਕੋ (ਸੰਚਿ) ਇਕਤ੍ਰ ਕਰ ਕੇ ਰਾਜੇ ਹੰਕਾਰੀ ਭਏ ਹੈਂ॥
Prof. Sahib Singhਮਾਇਆ ਇਕੱਠੀ ਕਰ ਕੇ ਰਾਜੇ ਮਾਣ ਕਰਨ ਲੱਗ ਪੈਂਦੇ ਹਨ,

ਪਦ ਅਰਥ ਸੰਚਿ = ਜੋੜ ਜੋੜ ਕੇ, ਇਕੱਠੀ ਕਰ ਕੇ।

SikhNet (Spanish)Atesorando la riqueza de Maya los reyes se han vuelto arrogantes y orgullosos,

ਮਾਇਆ ਸਾਥਿ. ਨ ਚਲੈ, ਪਿਆਰੀ ॥

maaeaa saath. na chalai, piaaree |

Sant Singh KhalsaBut this Maya that they love so much shall not go along with them in the end.
Manmohan SinghHowever, the prized wealth goes not with the mortal.
Manmohan Singh (Punjabi)ਪ੍ਰੰਤੂ ਮਿਠੜੀ ਧਨ ਦੌਲਤ ਪ੍ਰਾਣੀ ਦੇ ਨਾਲ ਨਹੀਂ ਜਾਂਦੀ।
Fareedkot Teekaਮਾਇਆ ਜੋ ਜੀਵੋਂ ਕੋ ਪਰਮ ਪਿਆਰੀ ਹੈ, ਸੋ ਕਿਸੀ ਕੇ ਸਾਥ ਨਹੀਂ ਚਲਤੀ ਹੈ॥
Prof. Sahib Singhਪਰ ਉਹਨਾਂ ਦੀ ਉਹ ਪਿਆਰੀ ਮਾਇਆ (ਅੰਤ ਵੇਲੇ) ਉਹਨਾਂ ਦੇ ਨਾਲ ਨਹੀਂ ਜਾਂਦੀ।
SikhNet (Spanish)pero esta Maya que aman tanto, no se irá con ellos al final.

ਮਾਇਆ ਮਮਤਾ ਹੈ ਬਹੁ ਰੰਗੀ ॥

maaeaa mamataa hai bahu rangee |

Sant Singh KhalsaThere are so many colors and flavors of attachment to Maya.
Manmohan SinghOf many a kind is the love of mammon.
Manmohan Singh (Punjabi)ਘਣੇਰੀਆਂ ਕਿਸਮਾਂ ਦੀ ਹੈ, ਧਨ-ਦੌਲਤ ਦੀ ਪ੍ਰੀਤ।
Fareedkot Teekaਮਾਇਆ ਕੀ ਮਮਤਾ ਬਹੁਤ ਰੰਗੋਂ ਵਾਲੀ ਹੈ; ਵਾ ਮਾਇਆ ਮਮਤਾ ਕਰ ਇਹੁ ਜੀਵ ਬਹੁਰੰਗੀ ਹੋ ਰਹਾ ਹੈ, ਭਾਵ ਬਹੁਤ ਪਾਸਿਓਂ ਮੇਂ ਪ੍ਰੇਮ ਕਰ ਰਹਾ ਹੈ॥
Prof. Sahib Singhਮਾਇਆ ਨੂੰ ਆਪਣੀ ਬਣਾਣ ਦੀ ਤਾਂਘ ਕਈ ਰੰਗਾਂ ਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਜੀਵ ਉਤੇ ਮਮਤਾ ਦਾ ਜਾਲ ਵਿਛਾਂਦੀ ਹੈ),

ਪਦ ਅਰਥ ਮਮਤਾ = ਅਪਣੱਤ, ਆਪਣੀ ਬਣਾਣ ਦੀ ਤਾਂਘ। ਬਹੁ ਰੰਗੀ = ਕਈ ਕਿਸਮਾਂ ਦੀ।

SikhNet (Spanish)Hay tantos colores y sabores de apegos a Maya,

ਬਿਨੁ ਨਾਵੈ; ਕੋ ਸਾਥਿ. ਨ ਸੰਗੀ ॥੨॥

bin naavai; ko saath. na sangee |2|

Sant Singh KhalsaExcept for the Name, no one has any friend or companion. ||2||
Manmohan SinghSave the Name, no one is man's friend and comrade.
Manmohan Singh (Punjabi)ਨਾਮ ਦੇ ਬਗੈਰ, ਇਨਸਾਨ ਦਾ ਕੋਈ ਭੀ ਮਿਤਰ ਅਤੇ ਸਾਥੀ ਨਹੀਂ।
Fareedkot Teekaਪਰੰਤੂ ਬਿਨਾਂ ਨਾਮ ਜਪੇ ਇਸ ਕਾ ਸਨਬੰਧੀ ਕੋਈ ਸੰਗੀ ਨਹੀਂ ਹੋਤਾ ਔਰ ਨ ਕੋਈ ਪਦਾਰਥ ਸਾਥ ਜਾਤਾ ਹੈ॥੧॥
Prof. Sahib Singhਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਜੀਵ ਦਾ ਸੰਗੀ ਨਹੀਂ ਬਣਦਾ, ਜੀਵ ਦੇ ਨਾਲ ਨਹੀਂ ਜਾਂਦਾ ॥੨॥
SikhNet (Spanish)que fuera del Nombre, nadie tiene ningún amigo o compañero. (2)

ਜਿਉ ਮਨੁ ਦੇਖਹਿ; ਪਰ ਮਨੁ ਤੈਸਾ ॥

jiau man dekheh; par man taisaa |

Sant Singh KhalsaAccording to one's own mind, one sees the minds of others.
Manmohan SinghAs is man's own mind, so sees he, the mind of another.
Manmohan Singh (Punjabi)ਜਿਸ ਤਰ੍ਹਾਂ ਦਾ ਬੰਦੇ ਦਾ ਆਪਣਾ ਮਨੂਆ ਹੈ, ਉਸੇ ਤਰ੍ਹਾਂ ਦਾ ਹੀ ਉਹ ਹੋਰਸ ਦੇ ਮਨੂਏ ਨੂੰ ਵੇਖਦਾ ਹੈ।
Fareedkot Teeka(ਜਿਉ) ਜਿਸ ਤਰਹ ਕੇ ਪਦਾਰਥ ਕੋ ਮਨ ਦੇਖਤਾ ਹੈ (ਪਰ) ਵਿਸ਼ੇਸ਼ ਕਰ ਮਨ ਤੈਸਾ ਹੀ ਹੋ ਜਾਤਾ ਹੈ, ਭਾਵ ਤ੍ਰਿਸ਼ਨਾ ਕਰ ਤਿਸ ਪਦਾਰਥ ਮੇਂ ਤਦਰੂਪ ਹੋ ਜਾਤਾ ਹੈ॥
Prof. Sahib Singh(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਮਨੁੱਖ) ਜਿਵੇਂ ਆਪਣੇ ਮਨ ਨੂੰ ਵੇਖਦੇ ਹਨ, ਤਿਹੋ ਜਿਹਾ ਹੋਰਨਾਂ ਦੇ ਮਨ ਨੂੰ ਸਮਝਦੇ ਹਨ (ਭਾਵ, ਜਿਵੇਂ ਆਪਣੇ ਆਪ ਨੂੰ ਮਾਇਆ-ਵੱਸ ਜਾਣਦੇ ਹਨ ਤਿਵੇਂ ਹੋਰਨਾਂ ਨੂੰ ਭੀ ਮਾਇਆ ਦੇ ਲੋਭੀ ਸਮਝਦੇ ਹਨ। ਇਸ ਵਾਸਤੇ ਕੋਈ ਕਿਸੇ ਉਤੇ ਇਤਬਾਰ ਨਹੀਂ ਕਰਦਾ)।

ਪਦ ਅਰਥ ਦੇਖਹਿ = ਵੇਖਦੇ ਹਨ। ਪਰ ਮਨੁ = ਦੂਜੇ ਦਾ ਮਨ।

SikhNet (Spanish)Uno ve la mente de los otros en base a la mente de uno mismo,

ਜੈਸੀ ਮਨਸਾ; ਤੈਸੀ ਦਸਾ ॥

jaisee manasaa; taisee dasaa |

Sant Singh KhalsaAccording to one's desires, one's condition is determined.
Manmohan SinghAs is man's desire, so becomes his state of mind.
Manmohan Singh (Punjabi)ਜੇਹੋ ਜਿਹੀ ਬੰਦੇ ਦੀ ਖਾਹਿਸ਼ ਹੁੰਦੀ ਹੈ, ਉਹੋ ਜੇਹੀ ਹੀ ਹੋ ਜਾਂਦੀ ਹੈ, ਉਸ ਦੇ ਮਨ ਦੀ ਅਵਸਥਾ।
Fareedkot Teekaਜੈਸੀ ਇਸ ਜੀਵ ਕੀ (ਮਨਸਾ) ਵਾਸ਼ਨਾ ਹੋਤੀ ਹੈ ਤੈਸੀ ਇਸ ਜੀਵ ਕੀ ਦਸ਼ਾ ਹੋਤੀ ਹੈ॥
Prof. Sahib Singh(ਮਨੁੱਖ ਦੇ ਅੰਦਰ) ਜਿਹੋ ਜਿਹੀ ਕਾਮਨਾ ਉੱਠਦੀ ਹੈ ਤਿਹੋ ਜਿਹੀ ਉਸ ਦੇ ਆਤਮਕ ਜੀਵਨ ਦੀ ਹਾਲਤ ਹੋ ਜਾਂਦੀ ਹੈ,

ਪਦ ਅਰਥ ਮਨਸਾ = ਕਾਮਨਾ, ਖ਼ਾਹਸ਼। ਦਸਾ = ਹਾਲਤ, ਅਵਸਥਾ।

SikhNet (Spanish)de acuerdo a los deseos propios la condición de uno es determinada.

ਜੈਸਾ ਕਰਮੁ; ਤੈਸੀ ਲਿਵ ਲਾਵੈ ॥

jaisaa karam; taisee liv laavai |

Sant Singh KhalsaAccording to one's actions, one is focused and tuned in.
Manmohan SinghAs are one's deeds, so is one attuned.
Manmohan Singh (Punjabi)ਜੇਹੋ ਜੇਹੇ ਜੀਵ ਦੇ ਅਮਲ ਹਨ, ਉਹੋ ਜੇਹਾ ਹੀ ਉਸ ਦਾ ਪ੍ਰੇਮ ਪੈਦਾ ਹੈ।
Fareedkot Teekaਜੈਸਾ ਜੀਵ ਨੇ ਪੂਰਬ ਕਰਮ ਕੀਆ ਹੈ, ਤੈਸੇ ਹੀ ਕ੍ਰਿਆ ਮੇਂ ਅਬ ਲਿਵ ਲਗਾਵਤਾ ਹੈ॥
Prof. Sahib Singh(ਉਸ ਦਸ਼ਾ ਦੇ ਅਧੀਨ) ਮਨੁੱਖ ਜਿਹੋ ਜਿਹਾ ਕੰਮ (ਨਿੱਤ) ਕਰਦਾ ਹੈ, ਉਹੋ ਜਿਹੀ ਉਸ ਦੀ ਲਗਨ ਬਣਦੀ ਜਾਂਦੀ ਹੈ।

ਪਦ ਅਰਥ ਕਰਮੁ = ਕੰਮ। ਲਿਵ = ਲਗਨ।

SikhNet (Spanish)De acuerdo a las acciones propias, uno se enfoca y se entona.

ਸਤਿਗੁਰੁ ਪੂਛਿ; ਸਹਜ ਘਰੁ ਪਾਵੈ ॥੩॥

satigur poochh; sehaj ghar paavai |3|

Sant Singh KhalsaSeeking the advice of the True Guru, one finds the home of peace and poise. ||3||
Manmohan SinghSeeking the True Guru's advice, man finds the house of peace.
Manmohan Singh (Punjabi)ਸੱਚੇ ਗੁਰਾਂ ਦੀ ਸਿਖਮਤ ਲੈਣ ਦੁਆਰਾ, ਪ੍ਰਾਣੀ ਆਰਾਮ ਦੇ ਧਾਮ ਨੂੰ ਪਾ ਲੈਂਦਾ ਹੈ।
Fareedkot Teekaਜਬ ਸਤਿਗੁਰੋਂ ਤੇ ਵਾਹਿਗੁਰੂ ਕੇ ਪਾਵਣੇ ਕਾ ਉਪਦੇਸ਼ ਪੂਛੇ ਤਬ (ਸਹਜ) ਸੁਤੇ ਹੀ (ਘਰ) ਸ੍ਵਰੂਪ ਕੋ ਪਾਇ ਲੇਤਾ ਹੈ॥੩॥
Prof. Sahib Singh(ਇਸ ਗੇੜ ਵਿਚ ਫਸਿਆ ਮਨੁੱਖ ਸਾਰੀ ਉਮਰ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ)। ਸਤਿਗੁਰੂ ਪਾਸੋਂ ਸਿੱਖਿਆ ਲੈ ਕੇ ਹੀ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕਦਾ ਹੈ ॥੩॥

ਪਦ ਅਰਥ ਪੂਛਿ = ਪੁੱਛ ਕੇ। ਸਹਜ ਘਰੁ = ਆਤਮਕ ਅਡੋਲਤਾ ਦਾ ਟਿਕਾਣਾ, ਉਹ ਘਰ ਜਿਥੇ ਆਤਮਕ ਅਡੋਲਤਾ ਮਿਲ ਸਕੇ ॥੩॥

SikhNet (Spanish)Buscando el Consejo del Guru Verdadero, uno encuentra el Hogar de Tranquilidad y Paz. (3)

ਰਾਗਿ ਨਾਦਿ; ਮਨੁ ਦੂਜੈ ਭਾਇ ॥

raag naad; man doojai bhaae |

Sant Singh KhalsaIn music and song, the mind is caught by the love of duality.
Manmohan SinghSinging and hearing temporal music, man's mind is attached to duality.
Manmohan Singh (Punjabi)ਸੰਸਾਰੀ ਤਰਾਨੇ ਗਾਉਣ ਅਤੇ ਸ੍ਰਵਣ ਕਰਨ ਦੁਆਰਾ, ਮਨੁਸ਼ ਦਾ ਮਨੂਆ ਦਵੈਤ ਭਾਵ ਨਾਲ ਜੁੜ ਜਾਂਦਾ ਹੈ।
Fareedkot Teekaਰਾਗ ਅਰ ਵਾਜੇ ਵਾ ਉਤਮ ਸਬਦ ਉਚਾਰਤਾ ਹੈ॥
Prof. Sahib Singh(ਦੁਨੀਆ ਵਾਲਾ ਰਾਗ-ਰੰਗ ਭੀ ਮਾਇਆ ਦਾ ਹੀ ਸਰੂਪ ਹੈ। ਵਿਕਾਰ-ਵਾਸਨਾ ਪੈਦਾ ਕਰਨ ਵਾਲੇ) ਰਾਗ-ਰੰਗ ਵਿਚ ਫਸ ਕੇ ਮਨੁੱਖ ਦਾ ਮਨ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਵਿਚ ਫਸਦਾ ਹੈ।

ਪਦ ਅਰਥ ਰਾਗਿ = ਰਾਗ ਦੀ ਰਾਹੀਂ। ਨਾਦਿ = ਨਾਦ ਦੀ ਰਾਹੀਂ। ਰਾਗਿ ਨਾਦਿ = (ਦੁਨੀਆ ਦੇ) ਰਾਗ ਰੰਗ ਦੀ ਰਾਹੀਂ। ਭਾਇ = ਪਿਆਰ ਵਿਚ। ਭਉ = ਪਿਆਰ।

SikhNet (Spanish)En La música y los cantos la mente es atrapada en el amor a la dualidad.

ਅੰਤਰਿ ਕਪਟੁ; ਮਹਾ ਦੁਖੁ ਪਾਇ ॥

antar kapatt; mahaa dukh paae |

Sant Singh KhalsaFilled with deception deep within, one suffers in terrible pain.
Manmohan SinghWithin him is deceit and he suffers great pain.
Manmohan Singh (Punjabi)ਉਸ ਦੇ ਅੰਦਰ ਵਲ ਛਲ ਹੈ ਅਤੇ ਉਹ ਬਹੁਤ ਕਸ਼ਟ ਉਠਾਉਂਦਾ ਹੈ।
Fareedkot Teekaਕਪਟ ਕਰ ਕੇ ਮਨ ਦ੍ਵੈਤ ਮੇਂ ਲਗ ਰਹਾ ਹੈ, ਤਿਸੀ ਤੇ ਅਤੀ ਦੁਖ ਪਾਵਤਾ ਹੈ॥
Prof. Sahib Singh(ਇਸ ਰਾਗ-ਰੰਗ ਦੀ ਰਾਹੀਂ ਜਿਉਂ ਜਿਉਂ ਵਿਕਾਰ-ਵਾਸਨਾ ਵਧਦੀ ਹੈ) ਮਨੁੱਖ ਦੇ ਅੰਦਰ ਖੋਟ ਪੈਦਾ ਹੁੰਦਾ ਹੈ (ਤੇ ਖੋਟ ਦੇ ਕਾਰਨ) ਮਨੁੱਖ ਬਹੁਤ ਦੁੱਖ ਪਾਂਦਾ ਹੈ।

ਪਦ ਅਰਥ ਕਪਟੁ = ਖੋਟ।

SikhNet (Spanish)Lleno de una profunda decepción, sufre terribles dolores,

ਸਤਿਗੁਰੁ ਭੇਟੈ; ਸੋਝੀ ਪਾਇ ॥

satigur bhettai; sojhee paae |

Sant Singh KhalsaMeeting with the True Guru, one is blessed with clear understanding,
Manmohan SinghMeeting with the true Guru, he is blessed with the right understanding,
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਉਸ ਨੂੰ ਸਹੀ ਸਮਝ ਪ੍ਰਾਪਤ ਹੋ ਜਾਂਦੀ ਹੈ,
Fareedkot Teekaਜਬ ਏਹ ਜੀਵ ਸਤਿਗੁਰੋਂ ਕੋ ਮਿਲੈ ਤਬ ਇਸ ਕੋ ਅਪਨੇ ਸਰੂਪ ਕੀ ਸਮਝ ਹੋਤੀ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ (ਸਹੀ ਜੀਵਨ ਰਾਹ ਦੀ) ਸਮਝ ਆ ਜਾਂਦੀ ਹੈ।

ਪਦ ਅਰਥ ਭੇਟੈ = ਮਿਲਦਾ ਹੈ।

SikhNet (Spanish)pero conociendo al Guru Perfecto, uno es bendecido con la claridad de Entendimiento

ਸਚੈ ਨਾਮਿ; ਰਹੈ ਲਿਵ ਲਾਇ ॥੪॥

sachai naam; rahai liv laae |4|

Sant Singh Khalsaand remains lovingly attuned to the True Name. ||4||
Manmohan Singhand them he remains attached to the love of the True Name.
Manmohan Singh (Punjabi)ਅਤੇ ਫਿਰ ਉਹ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
Fareedkot Teekaਸਚੇ ਨਾਮ ਅਰਥਾਤ ਪਰਮੇਸ੍ਵਰ ਦੇ ਨਾਮ ਮੇਂ ਬ੍ਰਿਤੀ ਲਗਾਇ ਰਖੇ॥੪॥
Prof. Sahib Singhਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੪॥
SikhNet (Spanish)y permanece amorosamente entonado en el Nombre Verdadero. (4)

ਸਚੈ ਸਬਦਿ; ਸਚੁ ਕਮਾਵੈ ॥

sachai sabad; sach kamaavai |

Sant Singh KhalsaThrough the True Word of the Shabad, one practices Truth.
Manmohan SinghThrough the True Name, he practices truth,
Manmohan Singh (Punjabi)ਸਤਿਨਾਮ ਦੇ ਰਾਹੀਂ, ਉਹ ਸੱਚ ਦੀ ਕਮਾਈ ਕਰਦਾ ਹੈ,
Fareedkot Teekaਸਚੇ ਉਪਦੇਸ਼ ਕਰ ਜਬ ਇਹ ਜੀਵ ਸਚ ਕੋ ਕਮਾਵਤਾ ਹੈ॥
Prof. Sahib Singh(ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਹ) ਗੁਰੂ ਦੇ ਸੱਚੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਕਮਾਂਦਾ ਹੈ,

ਪਦ ਅਰਥ ਸਚੁ = ਸਦਾ-ਥਿਰ ਸਿਮਰਨ ਦੀ ਕਾਰ।

SikhNet (Spanish)A través de la Palabra Verdadera del Shabd, uno practica la Verdad

ਸਚੀ ਬਾਣੀ; ਹਰਿ ਗੁਣ ਗਾਵੈ ॥

sachee baanee; har gun gaavai |

Sant Singh KhalsaHe sings the Glorious Praises of the Lord, through the True Word of His Bani.
Manmohan Singhand sings the Guru's holy true word and the Lord's praises.
Manmohan Singh (Punjabi)ਅਤੇ ਗੁਰਾਂ ਦੀ ਸੱਚੀ ਬਾਣੀ ਤੇ ਸਾਈਂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਤਬ ਓਹ (ਬਾਣੀ) ਰਸਨਾ (ਸਚੀ) ਸਫਲ ਹੋ ਜਾਤੀ ਹੈ ਜਿਸ ਕੇ ਸਾਥ ਇਹ ਹਰੀ ਕੇ ਗੁਣੋਂ ਕੋ ਗਾਵਤਾ ਹੈ॥
Prof. Sahib Singhਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਦਾ ਹੈ ਉਹ ਪਰਮਾਤਮਾ ਦੇ ਗੁਣ (ਸਦਾ) ਗਾਂਦਾ ਹੈ।
SikhNet (Spanish)y canta las Gloriosas Alabanzas del Señor. Mediante la Palabra Verdadera de Su Bani

ਨਿਜ ਘਰਿ ਵਾਸੁ; ਅਮਰ ਪਦੁ ਪਾਵੈ ॥

nij ghar vaas; amar pad paavai |

Sant Singh KhalsaHe dwells in the home of his own heart deep within, and obtains the immortal status.
Manmohan SinghWhen, even while abiding in his own home, the mortal obtains the immortal status,
Manmohan Singh (Punjabi)ਜਦ ਪ੍ਰਾਣੀ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੋਇਆ ਵੀ ਅਬਿਨਾਸ਼ੀ ਦਰਜੇ ਨੂੰ ਪਾ ਲੈਂਦਾ ਹੈ,
Fareedkot Teekaਸੋ ਜਬ ਅਪਨੇ ਸਰੁਪ ਘਰ ਮੇਂ ਨਿਵਾਸ ਕਰ ਕੇ ਅਮਰ ਪਦ ਕੋ ਪਾਵਤਾ ਹੈ॥
Prof. Sahib Singhਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੇ ਥਾਂ) ਆਪਣੇ ਅੰਤਰ ਆਤਮੇ ਹੀ ਟਿਕਦਾ ਹੈ, ਉਸ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਥੇ ਸਦਾ ਉੱਚਾ ਆਤਮਕ ਜੀਵਨ ਬਣਿਆ ਰਹਿੰਦਾ ਹੈ।

ਪਦ ਅਰਥ ਘਰਿ = ਘਰ ਵਿਚ। ਅਮਰ ਪਦੁ = ਉਹ ਦਰਜਾ ਜਿੱਥੇ ਆਤਮਕ ਜੀਵਨ ਬਣਿਆ ਰਹਿੰਦਾ ਹੈ।

SikhNet (Spanish)habita en lo Profundo del hogar de su propio corazón y obtiene el Estado de Inmortalidad,

ਤਾ ਦਰਿ ਸਾਚੈ ਸੋਭਾ ਪਾਵੈ ॥੫॥

taa dar saachai sobhaa paavai |5|

Sant Singh KhalsaThen, he is blessed with honor in the Court of the True Lord. ||5||
Manmohan Singhthen alone is he blest with glory in the True Court.
Manmohan Singh (Punjabi)ਕੇਵਲ ਤਦ ਹੀ ਉਸ ਨੂੰ ਸੱਚੇ ਦਰਬਾਰ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ।
Fareedkot Teekaਤਬ ਸਚੇ ਦਰ ਸਤਿਸੰਗ ਮੇਂ ਸੋਭਾ ਕੋ ਪਾਵਤਾ ਹੈ॥੫॥
Prof. Sahib Singhਤਦੋਂ ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੫॥

ਪਦ ਅਰਥ ਦਰਿ = (ਪ੍ਰਭੂ ਦੇ) ਦਰ ਤੇ ॥੫॥

SikhNet (Spanish)así entonces es bendecido con Honor, en la Verdadera Corte del Señor. (5)

ਗੁਰ ਸੇਵਾ ਬਿਨੁ; ਭਗਤਿ. ਨ ਹੋਈ ॥

gur sevaa bin; bhagat. na hoee |

Sant Singh KhalsaWithout serving the Guru, there is no devotional worship,
Manmohan SinghWithout serving the Guru, one can meditate not on God,
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੇ ਬਗੈਰ, ਬੰਦਾ ਹਰੀ ਦਾ ਸਿਮਰਨ ਨਹੀਂ ਕਰ ਸਕਦਾ,
Fareedkot Teekaਸਤਿਗੁਰੋਂ ਕੀ ਸੇਵਾ ਬਿਨਾ ਭਗਤੀ ਕਿਸੀ ਕੋ ਪ੍ਰਾਪਤ ਨਹੀਂ ਹੋਤੀ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ,
SikhNet (Spanish)Sin el Servicio del Guru no existe la Alabanza Devocional,

ਅਨੇਕ ਜਤਨ ਕਰੈ; ਜੇ ਕੋਈ ॥

anek jatan karai; je koee |

Sant Singh Khalsaeven though one may make all sorts of efforts.
Manmohan Singheven if one may make good many efforts.
Manmohan Singh (Punjabi)ਭਾਵੇਂ ਉਹ ਘਣੇਰੇ ਹੀ ਉਪਰਾਲੇ ਕਿਉਂ ਨਾਂ ਪਿਆ ਰਕੇ।
Fareedkot Teekaਹੇ ਭਾਈ! ਜੇ ਕੋਈ ਔਰ ਸਾਧਨਾ ਰੂਪ ਅਨੇਕ ਜਤਨ ਕਰੇ ਤੌ ਭੀ॥
Prof. Sahib Singhਭਾਵੇਂ ਕੋਈ ਮਨੁੱਖ ਅਨੇਕਾਂ ਜਤਨ ਭੀ ਕਰ ਲਏ। (ਹਉਮੈ ਤੇ ਮਮਤਾ ਮਨੁੱਖ ਦਾ ਮਨ ਭਗਤੀ ਵਿਚ ਜੁੜਨ ਨਹੀਂ ਦੇਂਦੇ)
SikhNet (Spanish)aun haciendo todo tipo de esfuerzos.

ਹਉਮੈ ਮੇਰਾ; ਸਬਦੇ ਖੋਈ ॥

haumai meraa; sabade khoee |

Sant Singh KhalsaIf one eradicates egotism and selfishness through the Shabad,
Manmohan SinghIf, through the Name, man rids himself of his ego and I am ness,
Manmohan Singh (Punjabi)ਜੇਕਰ ਨਾਮ ਦੇ ਰਾਹੀਂ, ਬੰਦਾ ਆਪਣੀ ਹੰਗਤਾ ਅਤੇ ਅਪਣਤ ਨੂੰ ਗੁਆ ਦੇਵੇ,
Fareedkot Teekaਪਦਾਰਥੋਂ ਮੇਂ ਮੇਰਾ ਭਾਵ ਜੋ ਜੀਵ ਕੇ ਮਨ ਮੇਂ ਹੰਤਾ, ਮਮਤਾ ਥੀ ਜਬ ਗੁਰੋਂ ਕੇ ਸਬਦ ਨੇ ਖੋਈ ਅਰਥਾਤ ਦੂਰ ਕਰੀ ਹੈ॥
Prof. Sahib Singhਇਹ ਹਉਮੈ ਤੇ ਮਮਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਆਪਣੇ ਅੰਦਰੋਂ) ਦੂਰ ਕਰ ਸਕਦਾ ਹੈ।

ਪਦ ਅਰਥ ਖੋਈ = ਨਾਸ ਹੁੰਦਾ ਹੈ।

SikhNet (Spanish)Pero si a través del Shabd, uno erradica el egoísmo,

ਨਿਰਮਲ ਨਾਮੁ ਵਸੈ ਮਨਿ ਸੋਈ ॥੬॥

niramal naam vasai man soee |6|

Sant Singh Khalsathe Immaculate Naam comes to abide in the mind. ||6||
Manmohan Singhthen, the Immaculate Name comes to abide in his mind.
Manmohan Singh (Punjabi)ਤਦ ਪਵਿੱਤਰ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਤਬ (ਸੋਈ) ਤਿਸ ਨਿਰਮਲ ਮਨ ਮੇਂ ਨਾਮ ਆਇ ਵਸਤਾ ਹੈ॥੬॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਪਵਿਤ੍ਰ ਨਾਮ ਵੱਸ ਪੈਂਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ॥੬॥

ਪਦ ਅਰਥ ਸੋਈ = ਉਹੀ ॥੬॥

SikhNet (Spanish)el Naam Inmaculado llega a habitar en la mente. (6)

ਇਸੁ ਜਗ ਮਹਿ; ਸਬਦੁ ਕਰਣੀ ਹੈ ਸਾਰੁ ॥

eis jag meh; sabad karanee hai saar |

Sant Singh KhalsaIn this world, the practice of the Shabad is the most excellent occupation.
Manmohan SinghIn this world, sublime, is the practise of the Lord's Name.
Manmohan Singh (Punjabi)ਏਸ ਜਹਾਨ ਅੰਦਰ ਸ਼੍ਰੇਸ਼ਟ ਹੈ ਸੁਆਮੀ ਦੇ ਨਾਮ ਦੀ ਕਿਰਤ।
Fareedkot Teekaਇਹ ਜਗਤ ਮੇਂ ਸਬਦ ਕੀ ਕਰਨੀ ਹੀ ਸਾਰ ਰੂਪ ਹੈ॥
Prof. Sahib Singhਸਤਿਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ) ਇਸ ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਤੱਬ ਹੈ।

ਪਦ ਅਰਥ ਸਾਰੁ = ਸ੍ਰੇਸ਼ਟ।

SikhNet (Spanish)En este mundo la Práctica del Shabd, es la más Excelente Ocupación.

ਬਿਨੁ ਸਬਦੈ; ਹੋਰੁ ਮੋਹੁ ਗੁਬਾਰੁ ॥

bin sabadai; hor mohu gubaar |

Sant Singh KhalsaWithout the Shabad, everything else is the darkness of emotional attachment.
Manmohan SinghWithout the Name, all else is the darkness of worldly love.
Manmohan Singh (Punjabi)ਨਾਮ ਦੇ ਬਗੈਰ ਹੋਰ ਸਾਰਾ ਕੁਝ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ।
Fareedkot Teekaਗੁਰੋਂ ਕੇ ਸਬਦ ਤੇ ਬਿਨਾਂ ਔਰ ਮੇਂ ਜੋ ਮੋਹ ਕਰਨਾ ਹੈ, ਸੋ (ਗੁਬਾਰੁ) ਅੰਧੇਰਾ, ਭਾਵ ਅਗਿਆਨ ਹੀ ਹੈ॥
Prof. Sahib Singhਗੁਰ-ਸ਼ਬਦ ਤੋਂ ਬਿਨਾ ਮਨੁੱਖ ਦੀ ਜਿੰਦ ਵਾਸਤੇ (ਚਾਰ ਚੁਫੇਰੇ) ਹੋਰ ਸਭ ਕੁਝ ਮੋਹ (-ਰੂਪ) ਘੁੱਪ ਹਨੇਰਾ ਪੈਦਾ ਕਰਨ ਵਾਲਾ ਹੈ।

ਪਦ ਅਰਥ ਗੁਬਾਰੁ = ਹਨੇਰਾ।

SikhNet (Spanish)Sin el Shabd, todo lo demás es oscuridad del apego emocional y,

ਸਬਦੇ. ਨਾਮੁ ਰਖੈ ਉਰਿ ਧਾਰਿ ॥

sabade. naam rakhai ur dhaar |

Sant Singh KhalsaThrough the Shabad, the Naam is enshrined within the heart.
Manmohan SinghThrough the Guru's holy word, man keeps the Name enshrined in his mind.
Manmohan Singh (Punjabi)ਗੁਰਾਂ ਦੀ ਪਵਿਤ੍ਰ ਬਾਣੀ ਰਾਹੀਂ, ਇਨਸਾਨ ਨਾਮ ਨੂੰ ਆਪਣੇ ਅੰਤਰ ਆਤਮੇ ਟਿਕਾਈ ਰਖਦਾ ਹੈ।
Fareedkot Teekaਉਪਦੇਸ਼ ਕਰ ਕੇ ਜੋ ਨਾਮ ਕੋ ਰਿਦੇ ਵਿਖੇ ਧਾਰਨ ਕਰ ਰਾਖਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖਦਾ ਹੈ,

ਪਦ ਅਰਥ ਉਰਿ = ਹਿਰਦੇ ਵਿਚ।

SikhNet (Spanish)mediante el Shabd, el Naam es enaltecido en el corazón, a través del Shabd

ਸਬਦੇ ਗਤਿ ਮਤਿ; ਮੋਖ ਦੁਆਰੁ ॥੭॥

sabade gat mat; mokh duaar |7|

Sant Singh KhalsaThrough the Shabad, one obtains clear understanding and the door of salvation. ||7||
Manmohan SinghThrough the Guru's holy word, man obtains sublime understanding and the door of salvation.
Manmohan Singh (Punjabi)ਗੁਰਾਂ ਦੀ ਪਵਿੱਤ੍ਰ ਬਾਣੀ ਰਾਹੀਂ ਇਨਸਾਨ ਨੂੰ ਸ਼ੇਸ਼ਟ ਸਮਝ ਅਤੇ ਮੁਕਤੀ ਦਾ ਦਰਵਾਜਾ ਪ੍ਰਾਪਤ ਹੋ ਜਾਂਦੇ ਹਨ।
Fareedkot Teekaਸੋ ਤਿਸੀ ਕੋ ਗੁਰੋਂ ਕੇ ਉਪਦੇਸ ਕਰ ਕੇ ਗਿਆਨ ਮਤੀ ਬੁਧੀ ਸੇ (ਗਤਿ) ਮੋਖ ਪ੍ਰਾਪਤਿ ਹੋਤੀ ਹੈ॥੭॥
Prof. Sahib Singhਉਹ ਸ਼ਬਦ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਉਸ ਦੀ ਮੱਤ ਸੁਚੱਜੀ ਹੋ ਜਾਂਦੀ ਹੈ, ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ ॥੭॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ ॥੭॥

SikhNet (Spanish)uno obtiene un claro Entendimiento en la Puerta de la Salvación. (7)

ਅਵਰੁ. ਨਾਹੀ ਕਰਿ ਦੇਖਣਹਾਰੋ ॥

avar. naahee kar dekhanahaaro |

Sant Singh KhalsaThere is no other Creator except the All-seeing Lord God.
Manmohan SinghWithout God, the Seer, there is no other Creator.
Manmohan Singh (Punjabi)ਵੇਖਣਹਾਰ ਵਾਹਿਗੁਰੂ ਦੇ ਬਗੈਰ ਹੋਰ ਕੋਈ ਸਿਰਜਣਹਾਰ ਨਹੀਂ।
Fareedkot Teekaਹੇ ਭਾਈ! ਤਿਸ ਵਾਹਿਗੁਰੂ ਤੇ ਬਿਨਾਂ ਔਰ ਕੋਈ ਸੰਸਾਰ ਕੋ ਰਚ ਕਰ ਦੇਖਣਹਾਰਾ ਨਹੀਂ ਹੈ॥
Prof. Sahib Singh(ਗੁਰੂ ਦੇ ਸ਼ਬਦ ਵਿਚ ਜੁੜਨ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਜਗਤ ਰਚ ਕੇ ਇਸ ਦੀ ਸੰਭਾਲ ਕਰਨ ਵਾਲਾ ਇਕ ਪਰਮਾਤਮਾ ਹੀ ਹੈ, ਹੋਰ ਕੋਈ ਦੂਜਾ ਨਹੀਂ ਹੈ।

ਪਦ ਅਰਥ ਕਰਿ = (ਜਗਤ) ਪੈਦਾ ਕਰ ਕੇ। ਦੇਖਣਹਾਰੋ = ਸੰਭਾਲ ਕਰਨ ਵਾਲਾ।

SikhNet (Spanish)No hay ningún otro Creador, excepto el Señor Dios

ਸਾਚਾ ਆਪਿ; ਅਨੂਪੁ ਅਪਾਰੋ ॥

saachaa aap; anoop apaaro |

Sant Singh KhalsaThe True Lord Himself is Infinite and Incomparably Beautiful.
Manmohan SinghThe True Lord, of Himself, is Supremely Pretty and Infinite.
Manmohan Singh (Punjabi)ਸੱਚਾ ਸੁਆਮੀ ਖੁਦ ਹੀ ਪਰਮ ਸੁੰਦਰ ਅਤੇ ਬੇਅੰਤ ਹੈ।
Fareedkot Teekaਆਪ ਹੀ ਓਹ ਸਚਾ ਸਾਹਬ ਅਨੂਪ ਅਪਾਰ ਰੂਪ ਹੈ॥
Prof. Sahib Singhਉਹ ਪ੍ਰਭੂ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ, ਤੇ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।

ਪਦ ਅਰਥ ਅਨੂਪੁ = (ਉਪਮਾ-ਰਹਿਤ) ਬੇ-ਮਿਸਾਲ, ਮਹਾਂ ਸੁੰਦਰ। ਅਪਾਰੋ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਦਿੱਸੇ।

SikhNet (Spanish)que todo lo ve. El Verdadero Señor, Él Mismo es Infinito y de Belleza Incomparable,

ਰਾਮ ਨਾਮ. ਊਤਮ ਗਤਿ ਹੋਈ ॥

raam naam. aootam gat hoee |

Sant Singh KhalsaThrough the Lord's Name, one obtains the most sublime and exalted state.
Manmohan SinghThrough the Lord's Name, one is blest with the sublime state of bliss.
Manmohan Singh (Punjabi)ਸੁਆਮੀ ਦੇ ਰਾਹੀਂ, ਪ੍ਰਾਣੀ ਨੂੰ ਪ੍ਰਸੰਨਤਾ ਦੀ ਸ਼੍ਰੇਸ਼ਟ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
Fareedkot Teekaਜਿਨੋਂ ਨੇ ਤਿਸ ਕੇ ਰਾਮ ਨਾਮ ਕੋ ਜਪਿਆ ਹੈ, ਤਿਨ ਕੀ ਉਤਮ ਗਤੀ ਹੋਈ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।
SikhNet (Spanish)a través del Nombre del Señor, uno obtiene el más Exaltado y Sublime Estado.

ਨਾਨਕ. ਖੋਜਿ ਲਹੈ; ਜਨੁ ਕੋਈ ॥੮॥੧॥

naanak. khoj lahai; jan koee |8|1|

Sant Singh KhalsaO Nanak, how rare are those humble beings, who seek and find the Lord. ||8||1||
Manmohan SinghNanak, some rare one searches and finds the Lord.
Manmohan Singh (Punjabi)ਨਾਨਕ, ਕੋਈ ਵਿਰਲਾ ਪੁਰਸ਼ ਹੀ ਖੋਜ-ਭਾਲ ਕੇ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋਈ ਵਿਰਲਾ ਜਨ ਤਿਸ ਕੋ ਖੋਜ ਕਰ (ਲਹੈ) ਪ੍ਰਾਪਤ ਹੋਤਾ ਹੈ॥੮॥੧॥☬ਜੀਵ ਕੋ ਉਪਦੇਸ਼ ਕਰਤੇ ਹੈਂ:
Prof. Sahib Singhਪਰ, ਹੇ ਨਾਨਕ! ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਬਦ ਦੀ ਰਾਹੀਂ) ਭਾਲ ਕਰ ਕੇ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ ॥੮॥੧॥
SikhNet (Spanish)Dice Nanak, extraordinarios son esos seres humildes que buscan y encuentran al Señor. (8-1)
Answers quote the Granth verbatim with Ang citations. AI commentary is not Gurbani and not a religious ruling.