ਪ੍ਰਭਾਤੀ ਮਹਲਾ ੧ ॥
prabhaatee mahalaa 1 | Ang 1342
Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino..
ਮਾਇਆ ਮੋਹਿ; ਸਗਲ ਜਗੁ ਛਾਇਆ ॥
maaeaa mohi; sagal jag chhaaeaa | Ang 1342
Sant Singh KhalsaEmotional attachment to Maya is spread out all over the world.
Manmohan SinghOver the whole world is stretched the love of worldly valuables.
Manmohan Singh (Punjabi)ਸਾਰੇ ਜਹਾਨ ਉਤੇ ਸੰਸਾਰੀ ਪਦਾਰਥਾਂ ਦੀ ਮਮਤਾ ਫੈਲੀ ਹੋਈ ਹੈ।
Fareedkot Teekaਬਿਨਾਂ ਭਗਤੀ ਸੇ ਮਾਯਾ ਕਾ ਮੋਹ ਸੰਪੂਰਨ ਜਗਤ ਮੇਂ ਛਾਯਾ ਹੂਆ ਹੈ॥
Prof. Sahib Singh(ਪ੍ਰਭੂ ਦੇ ਨਾਮ ਤੋਂ ਖੁੰਝੇ ਹੋਏ) ਸਾਰੇ ਜਗਤ ਨੂੰ ਮਾਇਆ ਦੇ ਮੋਹ ਨੇ ਪ੍ਰਭਾਵਿਤ ਕੀਤਾ ਹੋਇਆ ਹੈ।ਪਦ ਅਰਥ ਮੋਹਿ = ਮੋਹ ਨੇ। ਛਾਇਆ = ਪ੍ਰਭਾਵਿਤ ਕੀਤਾ ਹੋਇਆ ਹੈ।
SikhNet (Spanish)El apego emocional a Maya, se esparce por todo el mundo,
ਕਾਮਣਿ ਦੇਖਿ; ਕਾਮਿ ਲੋਭਾਇਆ ॥
kaaman dekh; kaam lobhaaeaa | Ang 1342
Sant Singh KhalsaSeeing a beautiful woman, the man is overcome with sexual desire.
Manmohan SinghSeeing a beautiful woman, the man is overcome with lust.
Manmohan Singh (Punjabi)ਸੁੰਦਰ ਇਸਤ੍ਰੀ ਨੂੰ ਵੇਖ ਬੰਦਾ ਵਿਸ਼ੇ ਦੇ ਅਸਰ ਹੇਠਾ ਆ ਜਾਂਦਾ ਹੈ।
Fareedkot Teekaਤਿਸੀ ਤੇ (ਕਾਮਣਿ) ਇਸਤ੍ਰੀ ਕੋ ਦੇਖ ਕਾਮੀ ਜੀਵ ਲੁਭਾਯਾ ਹੂਆ ਹੈ॥
Prof. Sahib Singh(ਕਿਤੇ ਤਾਂ ਇਹ) ਇਸਤ੍ਰੀ ਨੂੰ ਵੇਖ ਕੇ ਕਾਮ-ਵਾਸਨਾ ਵਿਚ ਫਸਦਾ ਹੈ,ਪਦ ਅਰਥ ਕਾਮਣਿ = ਇਸਤ੍ਰੀ। ਕਾਮਿ = ਕਾਮ-ਵਾਸਨਾ ਵਿਚ।
SikhNet (Spanish)contemplando a una bella mujer, el hombre es arrastrado por el deseo sexual.
ਸੁਤ ਕੰਚਨ ਸਿਉ. ਹੇਤੁ ਵਧਾਇਆ ॥
sut kanchan siau. het vadhaaeaa | Ang 1342
Sant Singh KhalsaHis love for his children and gold steadily increases.
Manmohan SinghWith his sons and gold, man increases his love.
Manmohan Singh (Punjabi)ਆਪਣੇ ਪੁੱਤਰਾਂ ਤੇ ਸੋਲੇ ਨਾਲ ਜੀਵ ਆਪਣਾ ਪਿਆਰ ਵਧਾ ਲੈਂਦਾ ਹੈ।
Fareedkot Teekaਪੁਨਾ ਪੁਤ੍ਰਆਦਿ ਸਨਬੰਧੀ ਔ ਸ੍ਵਰਨ ਆਦੀ ਪਦਾਰਥੋਂ ਮੇਂ ਜੀਵ ਨੇ ਚਿਤ ਕਾ ਪ੍ਰੇਮ ਵਧਾਯਾ ਹੂਆ ਹੈ॥
Prof. Sahib Singh(ਕਿਤੇ ਇਹ ਜਗਤ) ਪੁੱਤਰਾਂ ਤੇ ਸੋਨੇ (ਆਦਿਕ ਧਨ) ਨਾਲ ਪਿਆਰ ਵਧਾ ਰਿਹਾ ਹੈ।ਪਦ ਅਰਥ ਸੁਤ = ਪੁੱਤਰ। ਕੰਚਨ = ਸੋਨਾ। ਹੇਤੁ = ਮੋਹ, ਪ੍ਰੇਮ।
SikhNet (Spanish)El amor por sus hijos y por el oro, se incrementa poco a poco y ve todo como si fuera suyo,
ਸਭੁ ਕਿਛੁ ਅਪਨਾ; ਇਕੁ ਰਾਮੁ ਪਰਾਇਆ ॥੧॥
sabh kichh apanaa; ik raam paraaeaa |1| Ang 1342
Sant Singh KhalsaHe sees everything as his own, but he does not own the One Lord. ||1||
Manmohan SinghMan deems everything as his own, but, he owns not the One Lord.
Manmohan Singh (Punjabi)ਇਨਸਾਨ ਹਰ ਸ਼ੈ ਨੂੰ ਆਪਣੀ ਨਿਜ ਦੀ ਜਾਣਦਾ ਹੈ, ਪ੍ਰੰਤੂ ਉਹ ਇਕ ਪ੍ਰਭੂ ਨੂੰ ਨਹੀਂ ਅਪਨਾਉਂਦਾ।
Fareedkot Teekaਇਸੀ ਤੇ ਇਨ ਪਦਾਰਥੋਂ ਕੇ ਸਮਦਾਯ ਸਭ ਕੁਛ ਅਪਨਾ ਜਾਨ ਕਰ ਏਕ ਰਾਮ ਪਰਾਇਆ ਸਮਝਿਆ ਹੈ, ਭਾਵ ਯੇਹ ਹੈ ਕਿ ਇਨ ਝੂਠੇ ਪਦਾਰਥੋਂ ਮੇਂ ਪ੍ਰੀਤੀ ਕਰ ਕੇ ਰਾਮ ਕੀ ਪ੍ਰੀਤੀ ਤ੍ਯਾਗ ਦਈ ਹੈ॥੧॥
Prof. Sahib Singh(ਜਗਤ ਨੇ ਦਿੱਸਦੀ) ਹਰੇਕ ਚੀਜ਼ ਨੂੰ ਆਪਣੀ ਬਣਾਇਆ ਹੋਇਆ ਹੈ, ਸਿਰਫ਼ ਪਰਮਾਤਮਾ ਨੂੰ ਹੀ (ਇਹ) ਓਪਰਾ ਸਮਝਦਾ ਹੈ ॥੧॥
SikhNet (Spanish)pero no toma posesión del Único Señor. (1)
ਐਸਾ ਜਾਪੁ ਜਪਉ; ਜਪਮਾਲੀ ॥
aisaa jaap jpau; japamaalee | Ang 1342
Sant Singh KhalsaI meditate as I chant on such a mala,
Manmohan SinghSo I worship with the beads of a rosary of God,
Manmohan Singh (Punjabi)ਮੈਂ ਵਾਹਿਗੁਰੂ ਦੀ ਐਹੋ ਜੇਹੀ ਮਾਲਾ ਫੇਰਦਾ ਹਾਂ,
Fareedkot Teekaਹੇ ਮਾਲਾ ਕੇ ਸਾਥ ਜਪ ਕਰਨੇ ਵਾਲੇ! ਅਬ ਐਸੇ ਜਾਪ ਕੋ ਜਪੋ॥
Prof. Sahib Singh(ਜਿਵੇਂ ਮਾਲਾ ਦੇ ਮਣਕੇ ਮੁੱਕਦੇ ਨਹੀਂ, ਮਣਕਿਆਂ ਦਾ ਗੇੜ ਜਾਰੀ ਰਹਿੰਦਾ ਹੈ) ਮੈਂ ਇਕ-ਤਾਰ (ਸਦਾ) ਅਜੇਹੇ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਜਪਦਾ ਹਾਂ,ਪਦ ਅਰਥ ਜਪਉ = ਮੈਂ ਜਪਦਾ ਹਾਂ। ਜਪਮਾਲੀ = ਮਾਲਾ ਵਾਂਗ (ਜਿਵੇਂ ਮਾਲਾ ਦੇ ਮਣਕੇ ਕਿਤੇ ਮੁੱਕਦੇ ਨਹੀਂ) ਇਕ-ਤਾਰ।
SikhNet (Spanish)Medito así cantando con mi Malha y me elevo más allá del dolor y del placer,
ਦੁਖ ਸੁਖ ਪਰਹਰਿ; ਭਗਤਿ ਨਿਰਾਲੀ ॥੧॥ ਰਹਾਉ ॥
dukh sukh parahar; bhagat niraalee |1| rahaau | Ang 1342
Sant Singh Khalsathat I rise above pleasure and pain; I attain the most wondrous devotional worship of the Lord. ||1||Pause||
Manmohan Singhthat rising above weal and woe, I practise the wonderous service of the Lord. Pause.
Manmohan Singh (Punjabi)ਕਿ ਖੁਸ਼ੀ ਤੇ ਗਮੀ ਤੋਂ ਉਚੇਰਾ ਉਠ ਕੇ ਮੈਂ ਸੁਆਮੀ ਦੀ ਅਦਭੁਤ ਸੇਵਾ ਕਮਾਉਂਦਾ ਹਾਂ। ਠਹਿਰਾਉ।
Fareedkot Teekaਦੁਖ ਸੁਖ ਦਾਤੇ ਕੀ ਕਰਮੋਂ ਕੋ ਤਿਆਗ ਕਰ ਕੇ (ਨਿਰਾਲੀ) ਸੁਧ, ਭਾਵ ਨਿਸਕਾਮ ਭਗਤੀ ਕਰੁ॥੧॥ ਰਹਾਉ ॥☬ਔ ਐਸੇ ਬੇਨਤੀ ਕਰੋ:
Prof. Sahib Singhਕਿ ਦੁੱਖਾਂ ਦੀ ਘਬਰਾਹਟ ਤੇ ਸੁਖਾਂ ਦੀ ਲਾਲਸਾ ਛੱਡ ਕੇ ਪ੍ਰਭੂ ਦੀ ਕੇਵਲ (ਪ੍ਰੇਮ-ਭਰੀ) ਭਗਤੀ ਹੀ ਕਰਦਾ ਹਾਂ ॥੧॥ ਰਹਾਉ ॥ਪਦ ਅਰਥ ਪਰਹਰਿ = ਤਿਆਗ ਕੇ। ਨਿਰਾਲੀ = ਨਿਰੀ, ਕੇਵਲ ॥੧॥ ਰਹਾਉ ॥
SikhNet (Spanish)y obtengo la más Maravillosa Alabanza de Devoción al Señor. (1-Pausa)
ਗੁਣ ਨਿਧਾਨ; ਤੇਰਾ ਅੰਤੁ. ਨ ਪਾਇਆ ॥
gun nidhaan; teraa ant. na paaeaa | Ang 1342
Sant Singh KhalsaO Treasure of Virtue, Your limits cannot be found.
Manmohan SinghO Treasure of virtues, I know not Thy limit.
Manmohan Singh (Punjabi)ਹੇ ਨੇਕੀਆਂ ਦੇ ਖਜਾਨੇ! ਮੈਂ ਤੇਰੇ ਓੜਕ ਨੂੰ ਨਹੀਂ ਜਾਣਦਾ।
Fareedkot Teekaਹੇ ਗੁਣੋਂ ਕੇ ਨਿਧਾਨ ਵਾਹਿਗੁਰੂ! ਤੇਰਾ ਅੰਤੁ ਕਿਸੀ ਨੇ ਨਹੀਂ ਪਾਯਾ ਹੈ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰੀ ਕੁਦਰਤਿ ਦਾ) ਕਿਸੇ ਅੰਤ ਨਹੀਂ ਲੱਭਾ।ਪਦ ਅਰਥ ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ!
SikhNet (Spanish)Oh Tesoro de Virtud, Tus límites no pueden ser encontrados,
ਸਾਚ ਸਬਦਿ; ਤੁਝ ਮਾਹਿ ਸਮਾਇਆ ॥
saach sabad; tujh maeh samaaeaa | Ang 1342
Sant Singh KhalsaThrough the True Word of the Shabad, I am absorbed into You.
Manmohan SinghThrough the True Name, I have merged in Thee.
Manmohan Singh (Punjabi)ਸੱਚੇ ਨਾਮ ਦੇ ਰਾਹੀਂ, ਮੈਂ ਤੇਰੇ ਵਿੱਚ ਲੀਨ ਹੋ ਗਿਆ ਹਾਂ।
Fareedkot Teekaਜਿਸ ਨੇ ਸਚੇ (ਸਬਦਿ) ਉਪਦੇਸ ਕੋ ਮਨ ਮੇਂ ਧਾਰਿਆ ਹੈ, ਸੋਈ ਤੇਰੇ ਸਰੂਪ ਮੇਂ ਸਮਾਯਾ ਹੈ॥
Prof. Sahib Singhਜੇਹੜਾ ਮਨੁੱਖ ਤੇਰੀ ਸਦਾ-ਥਿਰ ਰਹਿਣ ਵਾਲੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ ਉਹੋ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ (ਉਹ ਤੈਨੂੰ "ਪਰਾਇਆ" ਨਹੀਂ ਜਾਣਦਾ)।
SikhNet (Spanish)mediante la Palabra Verdadera del Shabd, estoy absorbido en Ti.
ਆਵਾ ਗਉਣੁ; ਤੁਧੁ ਆਪਿ ਰਚਾਇਆ ॥
aavaa gaun; tudh aap rachaaeaa | Ang 1342
Sant Singh KhalsaYou Yourself created the comings and goings of reincarnation.
Manmohan SinghThou of Thyself, has created coming and going.
Manmohan Singh (Punjabi)ਤੂੰ ਖੁਦ ਹੀ ਆਉਣਾ ਅਤੇ ਜਾਣਾ ਰਚਿਆ ਹੈ।
Fareedkot Teekaਇਸ ਸੰਸਾਰ ਮੇਂ ਜੀਵੋਂ ਕਾ ਆਵਣਾ ਜਾਣਾ ਤੈਨੇ ਆਪ ਹੀ ਅਪਨੀ ਮਾਯਾ ਸੇ ਰਚਾਯਾ ਹੈ॥
Prof. Sahib Singhਹੇ ਪ੍ਰਭੂ! ਜਨਮ ਮਰਨ ਦਾ ਗੇੜ ਤੂੰ ਆਪ ਹੀ ਬਣਾਇਆ ਹੈ,ਪਦ ਅਰਥ ਆਵਾਗਉਣੁ = ਜਨਮ ਮਰਨ ਦਾ ਗੇੜ।
SikhNet (Spanish)Tú Mismo creaste las idas y venidas de la Reencarnación.
ਸੇਈ ਭਗਤ; ਜਿਨ ਸਚਿ ਚਿਤੁ ਲਾਇਆ ॥੨॥
seee bhagat; jin sach chit laaeaa |2| Ang 1342
Sant Singh KhalsaThey alone are devotees, who focus their consciousness on You. ||2||
Manmohan SinghThey alone are the true saints, who fix their mind on the True Lord.
Manmohan Singh (Punjabi)ਕੇਵਲ ਉਹ ਹੀ ਸਚੇ ਸੰਤ ਹਨ, ਜੋ ਆਪਣੇ ਮਨ ਨੂੰ ਸੱਚੇ ਸਾਈਂ ਨਾਲ ਜੋੜਦੇ ਹਨ।
Fareedkot Teekaਪਰੰਤੂ ਸੋਈ ਤੇਰੇ ਭਗਤ ਹੈਂ, ਜਿਨੋਂ ਨੇ ਹੇ ਸਚੇ! ਤੇਰੇ ਮੇਂ ਚਿਤ ਲਗਾਯਾ ਹੈ॥੨॥
Prof. Sahib Singhਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਵਿਚ ਚਿੱਤ ਜੋੜਿਆ ਹੈ (ਉਹ ਇਸ ਗੇੜ ਵਿਚ ਨਹੀਂ ਪੈਂਦੇ, ਤੇ) ਉਹੀ (ਤੇਰੇ ਅਸਲ) ਭਗਤ ਹਨ ॥੨॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥
SikhNet (Spanish)Sólo son verdaderos Devotos quienes enfocan su Conciencia en Ti. (2)
ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥
giaan dhiaan narahar nirabaanee | Ang 1342
Sant Singh KhalsaSpiritual wisdom and meditation on the Lord, the Lord of Nirvaanaa
Manmohan SinghThe gnosis and meditation of the Detached God of men,
Manmohan Singh (Punjabi)ਮਨੁਸ਼ਾਂ ਦੇ ਲਿਰਲੇਪ ਵਾਹਿਗੁਰੂ ਦੀ ਗਿਆਤ ਅਤੇ ਸਿਮਰਨ ਨੂੰ,
Fareedkot Teekaਤਾਂ ਤੇ ਹੇ ਹਰਿ ਨਿਰਬਾਣੀ! ਤੇਰਾ ਜੋ ਗਿਆਨੁ ਔ ਧਿਆਨੁ ਹੈ॥
Prof. Sahib Singhਉਸ ਵਾਸਨਾ-ਰਹਿਤ ਪ੍ਰਭੂ ਨਾਲ ਡੂੰਘੀ ਸਾਂਝ ਤੇ ਉਸ ਦੇ ਚਰਨਾਂ ਵਿਚ ਜੁੜਨ (ਦੁਆਰਾ ਹੀ ਇਹ ਸੂਝ ਪੈਂਦੀ ਹੈ ਕਿ ਪਰਮਾਤਮਾ ਸਾਰੇ ਵਿਆਪਕ ਹੈ)ਪਦ ਅਰਥ ਨਰਹਰਿ = ਪਰਮਾਤਮਾ। ਨਿਰਬਾਣੀ = ਵਾਸਨਾ-ਰਹਿਤ।
SikhNet (Spanish)Sabiduría Espiritual y Meditación en el Señor, el Señor de Nirvana,
ਬਿਨੁ ਸਤਿਗੁਰ ਭੇਟੇ; ਕੋਇ. ਨ ਜਾਣੀ ॥
bin satigur bhette; koe. na jaanee | Ang 1342
Sant Singh Khalsa- without meeting the True Guru, no one knows this.
Manmohan Singhcan not be known without meeting the True Guru.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਕੋਈ ਜਣਾ ਭੀ ਨਹੀਂ ਜਾਣਦਾ।
Fareedkot Teekaਸਤਿਗੁਰੋਂ ਕੇ ਮਿਲੇ ਬਿਨਾਂ ਤਿਸ ਕੋ ਕੋਈ (ਨਰ) ਮਨੁਖੁ ਨਹੀਂ ਜਾਨਤਾ ਹੈ॥
Prof. Sahib Singhਸਤਿਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਨਹੀਂ ਸਮਝ ਸਕਦਾ,
SikhNet (Spanish)sin conocer al Verdadero Guru, nadie conoce esto.
ਸਗਲ ਸਰੋਵਰ ਜੋਤਿ ਸਮਾਣੀ ॥
sagal sarovar jot samaanee | Ang 1342
Sant Singh KhalsaThe Lord's Light fills the sacred pools of all beings.
Manmohan SinghLord's Light permeates all heart-pools.
Manmohan Singh (Punjabi)ਸਾਰਿਆਂ ਦਿਲਾਂ ਦੇ ਤਾਲਬਾਂ ਅੰਦਰ ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ ਹੈ।
Fareedkot Teekaਸੰਸਾਰ ਰੂਪੀ ਸਰਬ ਸਰੋਵਰ ਮੇਂ ਜਿਸ ਕੀ ਪੋਤਿ ਸਮਾਇ ਰਹੀ ਹੈ॥
Prof. Sahib Singhਕਿ ਪਰਮਾਤਮਾ ਦੀ ਜੋਤਿ ਸਾਰੇ ਹੀ ਸਰੀਰਾਂ ਵਿਚ ਵਿਆਪਕ ਹੈ।ਪਦ ਅਰਥ ਸਰੋਵਰ = ਸਰੋਵਰਾਂ ਵਿਚ, ਸਰੀਰਾਂ ਵਿਚ।
SikhNet (Spanish)La Luz del Señor, llena los Senotes Sagrados de todos los seres.
ਆਨਦ ਰੂਪ ਵਿਟਹੁ ਕੁਰਬਾਣੀ ॥੩॥
aanad roop vittahu kurabaanee |3| Ang 1342
Sant Singh KhalsaI am a sacrifice to the Embodiment of Bliss. ||3||
Manmohan SinghI am a sacrifice unto God, the Embodiment of bliss.
Manmohan Singh (Punjabi)ਮੈਂ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਉਤੇ ਬਲਿਹਾਰ ਵੰਞਦਾ ਹਾਂ।
Fareedkot Teekaਤਿਸ ਅਨੰਦ ਸਰੂਪ ਤੋਂ ਮੈਂ ਕੁਰਬਾਨ ਜਾਤਾ ਹੂੰ॥੩॥
Prof. Sahib Singhਮੈਂ ਉਸ ਆਨੰਦ-ਸਰੂਪ ਪਰਮਾਤਮਾ ਤੋਂ ਸਦਕੇ (ਜਾਂਦਾ) ਹਾਂ ॥੩॥ਪਦ ਅਰਥ ਵਿਟਹੁ = ਤੋਂ ॥੩॥
SikhNet (Spanish)Ofrezco mi ser en sacrificio a la Encarnación del Éxtasis. (3)
ਭਾਉ ਭਗਤਿ; ਗੁਰਮਤੀ ਪਾਏ ॥
bhaau bhagat; guramatee paae | Ang 1342
Sant Singh KhalsaThrough the Guru's Teachings, one achieves loving devotional worship.
Manmohan SinghBy the Guru's instructions, man is blessed with the Lord's love,
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਬੰਦੇ ਨੂੰ ਪ੍ਰਭੂ ਦਾ ਪ੍ਰੇਮ ਅਤੇ ਸਿਮਰਨ ਪ੍ਰਾਪਤ ਹੋ ਜਾਂਦੇ ਹਨ,
Fareedkot Teekaਤਿਸ ਕੀ ਪ੍ਰੇਮਾਭਗਤੀ ਕੋ ਜੋ ਗੁਰੋਂ ਕੀ ਸਿਖ੍ਯਾ ਸੇ ਪਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਨਾਲ ਪਿਆਰ ਕਰਨਾ ਸਿੱਖਦਾ ਹੈ ਪਰਮਾਤਮਾ ਦੀ ਭਗਤੀ ਕਰਦਾ ਹੈ,
SikhNet (Spanish)A Través de las Enseñanzas del Guru uno obtiene la Amorosa Alabanza de Devoción
ਹਉਮੈ ਵਿਚਹੁ; ਸਬਦਿ ਜਲਾਏ ॥
haumai vichahu; sabad jalaae | Ang 1342
Sant Singh KhalsaThe Shabad burns away egotism from within.
Manmohan Singhand meditation and, through the Name, ego is burnt down from within him.
Manmohan Singh (Punjabi)ਅਤੇ ਨਾਮ ਦੇ ਰਾਹੀਂ, ਉਸ ਅੰਦਰੋ, ਹੰਗਤਾ ਸੜ ਬਲ ਜਾਂਦੀ ਹੈ।
Fareedkot Teekaਸੋ ਗੁਰੋਂ ਕੇ ਸਬਦ ਕਰ ਕੇ ਰਿਦੇ ਵਿਚੋਂ ਹਉਮੈ ਕੌ ਜਲਾਇ ਦੇਤਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦੇਂਦਾ ਹੈ।ਪਦ ਅਰਥ ਵਿਚਹੁ = ਆਪਣੇ ਅੰਦਰੋਂ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)y el Shabd quema el egoísmo del interior.
ਧਾਵਤੁ ਰਾਖੈ; ਠਾਕਿ ਰਹਾਏ ॥
dhaavat raakhai; tthaak rahaae | Ang 1343
Sant Singh KhalsaThe wandering mind is restrained and held in its place.
Manmohan SinghThe wandering mind is restrained and kept in its place,
Manmohan Singh (Punjabi)ਭਟਕਦਾ ਫਿਰਦਾ ਮਨੂਆ ਰੁਕ ਕੇ ਆਪਣੇ ਥਾਂ ਤੇ ਟਿਕ ਜਾਂਦਾ ਹੈ,
Fareedkot Teekaਅੰਤਸਕਰਨ ਔ ਇੰਦ੍ਰੈ ਜੋ ਵਿਸਿਅਹੁ ਮੇਂ ਧਾਵਤੇ ਹੈਂ ਤਿਨ ਕੋ ਰੋਕ ਕਰ ਇਸਥਿਤ ਕਰੇ॥
Prof. Sahib Singhਉਹ (ਮਾਇਆ ਵੱਲ) ਦੌੜਦੇ ਮਨ ਨੂੰ ਬਚਾ ਲੈਂਦਾ ਹੈ (ਬਾਹਰ ਜਾਂਦੇ ਨੂੰ) ਰੋਕ ਕੇ (ਆਪਣੇ ਅੰਦਰ ਹੀ) ਟਿਕਾ ਲੈਂਦਾ ਹੈ।ਪਦ ਅਰਥ ਧਾਵਤੁ = (ਮਾਇਆ ਵੱਲ) ਦੌੜਦਾ ਮਨ।
SikhNet (Spanish)La intranquila mente es restringida y puesta en su lugar,
ਸਚਾ ਨਾਮੁ; ਮੰਨਿ ਵਸਾਏ ॥੪॥
sachaa naam; man vasaae |4| Ang 1343
Sant Singh KhalsaThe True Name is enshrined in the mind. ||4||
Manmohan Singhby enshrining the Name in the heart.
Manmohan Singh (Punjabi)ਨਾਮ ਨੂੰ ਦਿਲ ਅੰਦਰ ਟਿਕਾਉਣ ਦੁਆਰਾ।
Fareedkot Teekaਵਾਹਿਗੁਰੂ ਕਾ ਸਚਾ ਨਾਮੁ ਇਸ ਪ੍ਰਕਾਰ ਮਨ ਮੇਂ ਵਸਾਵਣਾ ਕਰੇ॥੪॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ ॥੪॥ਪਦ ਅਰਥ ਮੰਨਿ = ਮਨ ਵਿਚ ॥੪॥
SikhNet (Spanish)y ahí el Nombre Verdadero es enaltecido. (4)
ਬਿਸਮ ਬਿਨੋਦ ਰਹੇ ਪਰਮਾਦੀ ॥
bisam binod rahe paramaadee | Ang 1343
Sant Singh KhalsaThe exciting and intoxicating worldly plays come to an end,
Manmohan SinghThe intoxicating wondrous plays of those come to an end,
Manmohan Singh (Punjabi)ਉਨ੍ਹਾਂ ਦੀਆਂ ਮਸਤ ਕਰਨ ਵਾਲੀਆਂ ਅਦਭੁਤ ਖੇਡਾਂ ਮੁਕ ਜਾਂਦੀਆਂ ਹਨ,
Fareedkot Teekaਸੋ ਪਰਮ ਆਦ ਰੂਪ ਅਸਚਰਪ ਰੂਪੁ (ਬਿਨੋਦ) ਕੌਤਕੀ ਪ੍ਰਮੇਸਰ ਮੇਂ (ਰਹੇ) ਇਸਥਿਤ ਹੋ ਰਹੇ ਹੈਂ॥
Prof. Sahib Singh(ਉਸ ਮਨੁੱਖ ਦੇ ਅੰਦਰੋਂ) ਮੋਹ ਦੇ ਮਸਤੀ ਪੈਦਾ ਕਰਨ ਵਾਲੇ ਅਚਰਜ ਚੋਜ ਤਮਾਸ਼ੇ ਖ਼ਤਮ ਹੋ ਜਾਂਦੇ ਹਨ।ਪਦ ਅਰਥ ਬਿਸਮ = ਅਸਚਰਜ। ਬਿਨੋਦ = ਚੋਜ਼ ਤਮਾਸ਼ੇ। ਰਹੇ = ਰਹਿ ਜਾਂਦੇ ਹਨ, ਮੁੱਕ ਜਾਂਦੇ ਹਨ। ਪਰਮਾਦੀ = ਪਰਮਾਦ ਪੈਦਾ ਕਰਨ ਵਾਲੇ, ਮਸਤੀ ਪੈਦਾ ਕਰਨ ਵਾਲੇ।
SikhNet (Spanish)Los excitantes e intoxicantes juegos mundanos desaparecen para aquéllos que aceptan las Enseñanzas del Guru
ਗੁਰਮਤਿ ਮਾਨਿਆ; ਏਕ ਲਿਵ ਲਾਗੀ ॥
guramat maaniaa; ek liv laagee | Ang 1343
Sant Singh Khalsafor those who accept the Guru's Teachings, and become lovingly attuned to the One Lord.
Manmohan Singhwho accept the Guru's teaching and are attuned to the One Lord.
Manmohan Singh (Punjabi)ਜਿਨ੍ਹਾਂ ਨੇ ਗੁਰਾਂ ਦੀ ਸਿਖਮਤ ਨੂੰ ਕਬੂਲ ਕਰ ਲਿਆ ਹੈ ਅਤੇ ਜਿਨ੍ਹਾਂ ਦੀ ਇਕ ਸੁਆਮੀ ਨਾਲ ਪਿਰਹੜੀ ਪਈ ਹੋਈ ਹੈ।
Fareedkot Teekaਗੁਰਮਤਿ ਕੋ ਜਿਨੋਂ ਨੇ ਮੰਨ ਲੀਆ ਹੈ ਪੁਨਾ ਏਕ ਮੇਂ ਬਿਰਤੀ ਲਗੀ ਹੈ॥
Prof. Sahib Singhਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ, ਉਸ ਦੀ ਸੁਰਤ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ।
SikhNet (Spanish)y se entonan amorosamente en el Señor.
ਦੇਖਿ ਨਿਵਾਰਿਆ; ਜਲ ਮਹਿ ਆਗੀ ॥
dekh nivaariaa; jal meh aagee | Ang 1343
Sant Singh KhalsaSeeing this, the fire in the water is extinguished.
Manmohan SinghSeeing the Lord contained in the water and fire, I have stilled my ego.
Manmohan Singh (Punjabi)ਪਾਣੀ ਅਤੇ ਅੱਗ ਅੰਦਰ ਸੁਆਮੀ ਨੂੰ ਰਮਿਆ ਵੇਖ ਕੇ, ਮੈਂ ਆਪਣੀ ਹੰਗਤਾ ਮਾਰ ਲਈ ਹੈ।
Fareedkot Teekaਤਿਨੋਂ ਨੇ ਜਲ, ਅਗਨੀ ਆਦੀ ਤਤੋਂ ਮੇਂ ਹਰੀ ਕੋ ਪੂਰਨ ਦੇਖ ਕਰ ਤ੍ਰਿਸ਼ਨਾ ਕੋ ਨਿਵਾਰਿਆ ਹੈ॥
Prof. Sahib Singhਪਰਮਾਤਮਾ ਦਾ ਦਰਸਨ ਕਰ ਕੇ ਪਰਮਾਤਮਾ ਦੇ ਨਾਮ-ਜਲ ਵਿਚ ਚੁੱਭੀ ਲਾ ਕੇ ਉਹ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ।ਪਦ ਅਰਥ ਦੇਖਿ = (ਪਰਮਾਤਮਾ ਨੂੰ) ਵੇਖ ਕੇ। ਜਲ ਮਹਿ = ਨਾਮ-ਜਲ ਵਿਚ ਚੁੱਭੀ ਲਾ ਕੇ। ਆਗੀ = ਅੱਗ, ਤ੍ਰਿਸਨਾ = ਅੱਗ।
SikhNet (Spanish)Viendo esto, el fuego en el agua es extinguido
ਸੋ ਬੂਝੈ; ਹੋਵੈ ਵਡਭਾਗੀ ॥੫॥
so boojhai; hovai vaddabhaagee |5| Ang 1343
Sant Singh KhalsaThey alone realize this, who are blessed by great good fortune. ||5||
Manmohan SinghHe alone realises the Lord, who is very fortunate.
Manmohan Singh (Punjabi)ਕੇਵਲ ਉਹ ਹੀ ਸਾਈਂ ਨੂੰ ਅਨੁਭਵ ਕਰਦਾ ਹੈ, ਜੋ ਵੱਡੇ ਭਾਗਾਂ ਵਾਲਾ ਹੈ।
Fareedkot Teekaਜੋ ਪੁਰਸ ਬਡਭਾਗੀ ਹੋਵੈ ਸੋ ਇਸ ਬਾਤ ਕੋ ਸਮਝਤਾ ਹੈ॥੫॥☬ਪ੍ਰਸ਼ਨ: ਭਰਮ ਕੈਸੇ ਦੂਰ ਹੋਵੇ?
Prof. Sahib Singhਪਰ ਇਹ ਭੇਤ ਉਹੀ ਸਮਝਦਾ ਹੈ ਜੋ ਚੰਗੇ ਭਾਗਾਂ ਵਾਲਾ ਹੋਵੇ ॥੫॥
SikhNet (Spanish)y sólo entienden esto los que han sido bendecidos por una gran Fortuna. (5)
ਸਤਿਗੁਰੁ ਸੇਵੇ; ਭਰਮੁ ਚੁਕਾਏ ॥
satigur seve; bharam chukaae | Ang 1343
Sant Singh KhalsaServing the True Guru, doubt is dispelled.
Manmohan SinghServing the True Guru, doubt is dispelled.
Manmohan Singh (Punjabi)ਸੱਚੇ ਗੁਰਾਂ ਦੀ ਸੇਵਾ ਕਰਨ ਦੁਆਰਾ, ਸੰਦੇਹ ਦੂਰ ਹੋ ਜਾਂਦਾ ਹੈ।
Fareedkot Teekaਉਤ੍ਰ: ਸਤਿਗੁਰੋਂ ਕੋ ਸੇਵੇ ਔਰ ਰਿਦੇ ਤੇ ਭਰਮ ਸੰਪੂਰਨ ਚੁਕਾਏ ਅਰਥਾਤ ਦੂਰ ਕਰੇ॥
Prof. Sahib Singhਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਮਨ ਦੀ ਭਟਕਣਾ ਦੂਰ ਕਰ ਲੈਂਦਾ ਹੈ,ਪਦ ਅਰਥ ਭਰਮੁ = ਭਟਕਣਾ।
SikhNet (Spanish)Sirviendo al Guru Verdadero la duda es disipada.
ਅਨਦਿਨੁ ਜਾਗੈ; ਸਚਿ ਲਿਵ ਲਾਏ ॥
anadin jaagai; sach liv laae | Ang 1343
Sant Singh KhalsaThose who are lovingly attuned to the True Lord remain awake and aware night and day.
Manmohan SinghAttuned to the True Lord, man remains awake night and day.
Manmohan Singh (Punjabi)ਸੱਚੇ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ, ਇਨਸਾਨ ਰੈਣ ਅਤੇ ਦਿਹੁੰ ਜਾਗਦਾ ਰਹਿੰਦਾ ਹੈ।
Fareedkot Teekaਤਿਸ ਗਿਆਨ ਮੇਂ ਏਕ ਰਸ ਜਾਗ ਕਰ ਸਚ ਮੇਂ ਬਿਰਤੀ ਕੋ ਲਗਾਵੈ॥
Prof. Sahib Singhਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗੈ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)Los que viven amorosamente entonados en el Señor Verdadero,
ਏਕੋ ਜਾਣੈ; ਅਵਰੁ. ਨ ਕੋਇ ॥
eko jaanai; avar. na koe | Ang 1343
Sant Singh KhalsaThey know the One Lord, and no other.
Manmohan SinghHe knows the Lord alone not any other.
Manmohan Singh (Punjabi)ਉਹ ਕੇਵਲ ਇਕ ਸਾਈਂ ਨੂੰ ਹੀ ਜਾਣਦਾ ਹੈ, ਹੋਰ ਕਿਸੇ ਨੂੰ ਨਹੀਂ।
Fareedkot Teekaਜੋ ਏਕ ਵਾਹਿਗੁਰੂ ਬਿਨਾਂ ਔਰ ਕੋਈ ਨ ਜਾਣੈ॥
Prof. Sahib Singhਉਹ ਮਨੁੱਖ ਸਿਰਫ਼ ਪਰਮਾਤਮਾ ਨੂੰ ਹੀ ਸੁਖਾਂ ਦਾ ਦਾਤਾ ਸਮਝਦਾ ਹੈ, ਕਿਸੇ ਹੋਰ ਨੂੰ ਨਹੀਂ।
SikhNet (Spanish)permanecen despiertos y concientes día y noche, pues conocen sólo a Su Señor y a nadie más,
ਸੁਖਦਾਤਾ ਸੇਵੇ; ਨਿਰਮਲੁ ਹੋਇ ॥੬॥
sukhadaataa seve; niramal hoe |6| Ang 1343
Sant Singh KhalsaServing the Giver of peace, they become immaculate. ||6||
Manmohan SinghServing the Peace-giving Lord, one is rendered immaculate.
Manmohan Singh (Punjabi)ਆਰਾਮ-ਬਖਸ਼ਣਹਾਰ ਸੁਆਮੀ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ।
Fareedkot Teekaਸੋ ਸੁਖਦਾਤਾ ਸਤਿਗੁਰੋਂ ਕੋ ਸੇਵੇ ਤਬ ਨਿਰਮਲ ਸਰੂਪ ਕੋ ਪ੍ਰਾਪਤਿ ਹੋਤਾ ਹੈ॥੬॥
Prof. Sahib Singhਉਹ ਉਸ ਸੁਖਦਾਤੇ ਨੂੰ ਸਿਮਰਦਾ ਹੈ ਤੇ (ਸਿਮਰਨ ਦੀ ਬਰਕਤਿ ਨਾਲ) ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ॥੬॥
SikhNet (Spanish)y sirviendo al Dador de Paz se vuelven Inmaculados. (6)
ਸੇਵਾ ਸੁਰਤਿ; ਸਬਦਿ ਵੀਚਾਰਿ ॥
sevaa surat; sabad veechaar | Ang 1343
Sant Singh KhalsaSelfless service and intuitive awareness come by reflecting upon the Word of the Shabad.
Manmohan SinghReflecting on the Name, man's mind is accustomed to serve others.
Manmohan Singh (Punjabi)ਨਾਮ ਦਾ ਚਿੰਤਨ ਕਰਨ ਦੁਆਰਾ, ਬੰਦੇ ਦਾ ਮਨ ਹੋਰ ਦੀ ਟਹਿਲ ਸੇਵਾ ਕਰਨ ਦਾ ਆਦੀ ਥੀ ਵੰਝਦਾ ਹੈ।
Fareedkot Teekaਜੋ ਸਤਿਗੁਰੋਂ ਕੀ ਸੇਵਾ ਮੇਂ ਸੁਰਤਿ ਕਰ ਕੇ ਤਿਨੋਂ ਕੇ ਸਬਦ ਕੋ ਬੀਚਾਰਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਕੇ ਉਸ ਮਨੁੱਖ ਦੀ ਸੁਰਤ ਸੇਵਾ ਵਲ ਪਰਤਦੀ ਹੈ,ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
SikhNet (Spanish)El Servicio Desapegado y la Conciencia Intuitiva, le llegan al que medita en la Palabra del Shabd.
ਜਪੁ ਤਪੁ ਸੰਜਮੁ; ਹਉਮੈ ਮਾਰਿ ॥
jap tap sanjam; haumai maar | Ang 1343
Sant Singh KhalsaChanting, intensive meditation and austere self-discipline come by subduing the ego.
Manmohan SinghStilling one's ego, one is deemed to have practised worship, penance and self-mortification.
Manmohan Singh (Punjabi)ਆਪਣੀ ਹੰਗਤਾ ਨੂੰ ਮਾਰਨ ਦੁਆਰਾ, ਬੰਦੇ ਦੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਰਿਆਜਤ ਕੀਤੀ ਹੋਈ ਜਾਣ ਲਈ ਜਾਂਦੀ ਹੈ।
Fareedkot Teekaਜਪ ਤਪ ਸੰਜਮ ਆਦੀ ਸਾਧਨ ਕਰ ਕੇ ਹਉਮੈਂ ਕੋ ਮਾਰਤਾ ਹੈ॥
Prof. Sahib Singhਆਪਣੇ ਅੰਦਰੋਂ ਹਉਮੈ ਮਾਰ ਕੇ ਉਹ, ਮਾਨੋ, ਜਪ ਤਪ ਤੇ ਸੰਜਮ ਕਮਾ ਲੈਂਦਾ ਹੈ।ਪਦ ਅਰਥ ਮਾਰਿ = ਮਾਰ ਕੇ।
SikhNet (Spanish)El canto, la meditación intensa y la disciplina austera vienen cuando el ego es subordinado.
ਜੀਵਨ ਮੁਕਤੁ; ਜਾ ਸਬਦੁ ਸੁਣਾਏ ॥
jeevan mukat; jaa sabad sunaae | Ang 1343
Sant Singh KhalsaOne becomes Jivan-mukta - liberated while yet alive, by listening to the Shabad.
Manmohan SinghWhen man heart the Lord's Name, he becomes emancipated in life.
Manmohan Singh (Punjabi)ਜਦ ਇਨਸਾਨ ਸੁਆਮੀ ਦੇ ਨਾਮ ਨੂੰ ਸੁਣਦਾ ਹੈ ਤਾਂ ਉਹ ਜੀਉਂਦਾ ਹੀ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਇਨ ਸਾਧਨੋਂ ਸੰਯੁਕਤ ਹੋ ਕਰ ਜੋ ਗੁਰੂ ਕੇ ਸਬਦ ਕੋ (ਸੁਣਾਏ) ਗੁਰਾਂ ਪਾਸੋਂ ਸੁਣ ਆਏ ਹੈਂ ਸੋਈ ਪੀਵਨ ਮੁਕਤ ਹੋਵੇ ਹੈ॥
Prof. Sahib Singhਸਤਿਗੁਰੂ ਉਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਤੇ ਉਹ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਜਾਂਦਾ ਹੈ।ਪਦ ਅਰਥ ਜਾ = ਜਦੋਂ।
SikhNet (Spanish)Uno se vuelve Yivan Mukhta, liberado estando vivo; escuchando el Shabd
ਸਚੀ ਰਹਤ; ਸਚਾ ਸੁਖੁ ਪਾਏ ॥੭॥
sachee rehat; sachaa sukh paae |7| Ang 1343
Sant Singh KhalsaLiving a truthful way of life, one finds true peace. ||7||
Manmohan SinghThrough such a true way of life, he is blessed with eternal peace.
Manmohan Singh (Punjabi)ਐਹੋ ਜੇਹੀ ਸੱਚੀ ਜੀਵਲ ਰਹੁ ਰੀਤੀ ਰਾਹੀਂ, ਉਹ ਸਦੀਵੀ ਆਰਾਮਾ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਇਸ ਪ੍ਰਕਾਰ ਜਿਸ ਕੀ ਸਚੀ ਰਹਿਤ ਹੈ, ਸੋ ਸਚਾ ਸੁਖ ਪਾਵਤਾ ਹੈ॥੭॥
Prof. Sahib Singhਉਸ ਦੀ ਰਹਤ-ਬਹਤ ਐਸੀ ਹੋ ਜਾਂਦੀ ਹੈ ਕਿ (ਮਾਇਆ ਵੱਲ) ਉਹ ਡੋਲਦਾ ਨਹੀਂ ਤੇ (ਇਸ ਤਰ੍ਹਾਂ) ਉਹ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੭॥ਪਦ ਅਰਥ ਸਚੀ = ਸਦਾ-ਥਿਰ ॥੭॥
SikhNet (Spanish)y viviendo una vida de rectitud, uno encuentra la Paz Verdadera. (7)
ਸੁਖਦਾਤਾ. ਦੁਖੁ ਮੇਟਣਹਾਰਾ ॥
sukhadaataa. dukh mettanahaaraa | Ang 1343
Sant Singh KhalsaThe Giver of peace is the Eradicator of pain.
Manmohan SinghThe Bliss-giving Lord is the Dispeller of sorrow.
Manmohan Singh (Punjabi)ਖੁਸ਼ੀ-ਬਖਸ਼ਨਹਾਰ ਪ੍ਰਭੂ ਗਮ ਦੂਰ ਕਰਨ ਵਾਲਾ ਹੈ।
Fareedkot Teekaਜੋ ਵਾਹਿਗੁਰੂ ਸੁਖੋਂ ਕਾ ਦਾਤਾ ਔਰ ਦੁਖੋਂ ਕੇ ਮੇਟਣੇਹਾਰਾ ਹੈ॥
Prof. Sahib Singhਉਸ ਮਨੁੱਖ ਨੂੰ ਪਰਮਾਤਮਾ ਹੀ ਸੁਖਾਂ ਦੇ ਦੇਣ ਵਾਲਾ ਤੇ ਦੁੱਖਾਂ ਦਾ ਕੱਟਣ ਵਾਲਾ ਦਿੱਸਦਾ ਹੈ।
SikhNet (Spanish)El Dador de Paz es el Eliminador del dolor,
ਅਵਰੁ. ਨ ਸੂਝਸਿ; ਬੀਜੀ ਕਾਰਾ ॥
avar. na soojhas; beejee kaaraa | Ang 1343
Sant Singh KhalsaI cannot conceive of serving any other.
Manmohan SinghI can think not of serving any other.
Manmohan Singh (Punjabi)ਮੈਂ ਕਿਸੇ ਹੋਰਸ ਦੀ ਸੇਵਾ ਕਰਨ ਦਾ ਖਿਆਲ ਵੀ ਨਹੀਂ ਕਰ ਸਕਦਾ।
Fareedkot Teekaਜਿਸ ਕੋ ਤਿਸ ਕੇ ਨਾਮ ਸੇ ਬਿਨਾਂ ਔਰ ਦੂਸਰੀ ਕੋਈ ਕਾਰ ਸੂਝਤੀ ਨਹੀਂ ਹੈ॥
Prof. Sahib Singh(ਇਸ ਵਾਸਤੇ ਪ੍ਰਭੂ ਦੇ ਸਿਮਰਨ ਤੋਂ ਬਿਨਾ) ਉਸ ਨੂੰ ਕੋਈ ਹੋਰ ਕਾਰ (ਲਾਭਦਾਇਕ) ਨਹੀਂ ਸੁੱਝਦੀ।ਪਦ ਅਰਥ ਬੀਜੀ = ਦੂਜੀ, ਹੋਰ।
SikhNet (Spanish)no podría concebir a ningún otro,
ਤਨੁ ਮਨੁ ਧਨੁ; ਹਰਿ ਆਗੈ ਰਾਖਿਆ ॥
tan man dhan; har aagai raakhiaa | Ang 1343
Sant Singh KhalsaI place my body, mind and wealth in offering before Him.
Manmohan SinghPlacing before God, my body, mind and wealth,
Manmohan Singh (Punjabi)ਆਪਣੀ ਦੇਹ ਮਨੂਆ ਅਤੇ ਦੌਲਤ ਵਾਹਿਗੁਰੂ ਅੱਗੇ ਰਖ ਕੇ,
Fareedkot Teekaਅਪਨਾਂ ਮਨ, ਤਨ, ਧਨ ਤਿਸ ਹਰੀ ਕੇ ਆਗੇ ਰਾਖਿਆ ਹੈ ਅਰਥਾਤ ਅਰਪਨ ਕੀਆ ਹੈ॥
Prof. Sahib Singhਉਹ ਮਨੁੱਖ ਆਪਣਾ ਸਰੀਰ ਆਪਣਾ ਮਨ ਤੇ ਆਪਣਾ ਧਨ-ਪਦਾਰਥ ਪਰਮਾਤਮਾ ਦੇ ਅੱਗੇ ਭੇਟ ਰੱਖਦਾ ਹੈ।
SikhNet (Spanish)yo pongo mi cuerpo, mente y riqueza en ofrecimiento a Él.
ਨਾਨਕੁ ਕਹੈ; ਮਹਾ ਰਸੁ ਚਾਖਿਆ ॥੮॥੨॥
naanak kahai; mahaa ras chaakhiaa |8|2| Ang 1343
Sant Singh KhalsaSays Nanak, I have tasted the supreme, sublime Essence of the Lord. ||8||2||
Manmohan Singhsays Nanak, I have partaken of the supreme elixir of the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਸੁਆਮੀ ਦੇ ਪਰਮ ਅੰਮ੍ਰਿਤ ਨੂੰ ਪਾਨ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਨੇ ਨਾਮ ਰੂਪੀ (ਮਹਾ ਰਸੁ) ਅੰਮ੍ਰਿਤ ਰਸ ਕੋ ਚਾਖਿਆ ਹੈ॥੮॥੨॥☬ਨਾਮ ਤੇ ਬਿਨਾਂ ਔਰ ਕਰਮੋਂ ਕੀ ਊਨਤਾ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਉਹ ਮਨੁੱਖ (ਸਭ ਰਸਾਂ ਤੋਂ) ਸ੍ਰੇਸ਼ਟ ਨਾਮ-ਰਸ (ਸਦਾ) ਚੱਖਦਾ ਹੈ ॥੮॥੨॥ਪਦ ਅਰਥ ਨਾਨਕੁ ਕਹੈ = ਨਾਨਕ ਆਖਦਾ ਹੈ ॥੮॥੨॥
SikhNet (Spanish)Dice Nanak, he probado la Sublime y Suprema Esencia del Señor. (8-2)