ਕਬੀਰ. ਨਿਰਮਲ ਬੂੰਦ ਅਕਾਸ ਕੀ; ਲੀਨੀ ਭੂਮਿ ਮਿਲਾਇ ॥
kabeer. niramal boond akaas kee; leenee bhoom milaae |
Sant Singh KhalsaKabeer, the pure drop of water falls from the sky, and mixes with the dust.
Manmohan SinghKabir, the pure rain-drop of heaven mixes with the dust.
Manmohan Singh (Punjabi)ਕਬੀਰ ਅਸਮਾਨ ਦੀ ਪਾਵਨ ਪੁਨੀਤ ਮੀਂਹ ਦੀ ਕਣੀ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਬ੍ਰਹਮ ਰੂਪ ਅਕਾਸ ਮੇਂ ਗੁਰ ਉਪਦੇਸ਼ ਕੀ ਜੋ ਨਿਰਮਲ ਬੂੰਦ ਹੈ, ਸੋ ਜਬ ਜਗ੍ਯਾਸੀ ਨੇ ਸੁਧ ਅੰਤਸਕਰਨ ਭੂਮੀ ਮੇਂ ਮਿਲਾਇ ਲਈ ਹੈ॥
Prof. Sahib Singhਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜਿਸ ਸਾਫ਼ ਬੂੰਦ ਨੂੰ (ਸਿਆਣੇ ਜ਼ਿਮੀਂਦਾਰ ਨੇ ਹਲ ਆਦਿਕ ਨਾਲ ਵਾਹ-ਬਣਾ ਕੇ ਸੰਵਾਰੀ ਹੋਈ ਆਪਣੀ, ਜ਼ਮੀਨ ਵਿਚ (ਵੱਟ-ਬੰਨਾ ਠੀਕ ਕਰ ਕੇ) ਰਲਾ ਲਿਆ,ਪਦ ਅਰਥ ਲੀਨੀ ਮਿਲਾਇ = (ਹਲ ਸੁਹਾਗੇ ਆਦਿਕ ਦੀ ਰਾਹੀਂ ਸੰਵਾਰੀ ਹੋਈ ਜ਼ਮੀਨ ਵਿਚ) ਮਿਲਾ ਲੈਂਦਾ ਹੈ।
SikhNet (Spanish)Kabir, la gota de agua pura cae de los cielos y se mezcla con el polvo.
ਅਨਿਕ ਸਿਆਨੇ. ਪਚਿ ਗਏ; ਨਾ ਨਿਰਵਾਰੀ ਜਾਇ ॥੧੯੬॥
anik siaane. pach ge; naa niravaaree jaae |196|
Sant Singh KhalsaMillions of clever people may try, but they will fail - it cannot be made separate again. ||196||
Manmohan SinghMillions of wise men have striven and failed. It can be separated not.
Manmohan Singh (Punjabi)ਕ੍ਰੋੜ ਹੀ ਅਕਲਮੰਦ ਇਨਸਾਨ ਕੋਸ਼ਿਸ਼ ਕਰਕੇ ਹਾਰ ਗਏ ਹਨ। ਇਹ ਵੱਖਰੀ ਕੀਤੀ ਨਹੀਂ ਜਾ ਸਕਦੀ।
Fareedkot Teekaਤਿਸ ਕੇ ਦੂਰ ਕਰਨੇ ਕੋ ਅਨੇਕ ਨ੍ਯਾਇ ਆਦੀ ਸ਼ਾਸਤ੍ਰ ਪੜੇ ਹੂਏ ਪਚ ਕਰ ਮਰ ਗਏ ਹੈਂ, ਪਰੰਤੂ ਸੋ ਤਿਨ ਕੀ ਤਰਕਾਂ ਤੇ ਨਿਵਰਤੀ ਨਹੀਂ ਕਰੀ ਜਾਤੀ ਹੈ॥੧੯੬॥
Prof. Sahib Singhਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, ਭਾਵੇਂ ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕਣ। (ਨੋਟ: ਕਲਰਾਠੀ ਅਣਵਾਹੀ ਧਰਤੀ ਉਤੇ ਪਿਆ ਮੀਂਹ ਦਾ ਪਾਣੀ ਧਰਤੀ ਉਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਊਰਦਾ ਹੈ)। (ਇਹੀ ਹਾਲ ਮਨੁੱਖ ਦਾ ਸਮਝੋ। ਪੂਰੇ ਗੁਰੂ ਦੀ ਮੇਹਰ ਨਾਲ ਉਸ ਦੀ ਜੀਭ ਕੰਨ ਆਦਿਕ ਇੰਦ੍ਰੇ ਪਰ-ਨਿੰਦਾ ਆਦਿਕ ਵਿਕਾਰਾਂ ਵਲੋਂ ਹਟ ਜਾਂਦੇ ਹਨ। ਇਸ ਸੰਵਾਰੀ ਹੋਈ ਸਰੀਰ-ਧਰਤੀ ਦੀ ਰਾਹੀਂ ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥ਪਦ ਅਰਥ ਨਿਰਵਾਰੀ ਨਾ ਜਾਇ = ਅਕਾਸ਼ੀ ਬੂੰਦ ਉਸ ਧਰਤੀ ਨਾਲੋਂ ਨਿਖੇੜੀ ਨਹੀਂ ਜਾ ਸਕਦੀ। ਪਚਿ ਗਏ = ਕੋਸ਼ਸ਼ ਕਰ ਕੇ ਥੱਕ-ਟੁੱਟ ਗਏ ॥੧੯੬॥
* ਨੋਟ: ਵਰਖਾ ਹੁੰਦੀ ਹੈ ਤਾਂ ਬੱਦਲਾਂ ਤੋਂ ਕਣੀਆਂ ਹਰੇਕ ਕਿਸਮ ਦੀ ਧਰਤੀ ਉੱਤੇ ਪੈਂਦੀਆਂ ਹਨ। ਕਿਤੇ ਨਕਾਰੀ, ਕਲਰਾਠੀ ਜਾਂ ਰੇਤਲੀ ਧਰਤੀ ਹੈ, ਜਿਥੇ ਕੁਝ ਭੀ ਪੈਦਾ ਨਹੀਂ ਹੁੰਦਾ, ਇਥੇ ਪੈਣ ਵਾਲੀਆਂ ਬੂੰਦਾਂ ਭੈੜੀ ਧਰਤੀ ਦੀ ਸੰਗਤਿ ਹੋਣ ਕਰਕੇ ਕੁਝ ਨਹੀਂ ਸੰਵਾਰਦੀਆਂ, ਸਗੋਂ ਆਪਣਾ ਆਪ ਹੀ ਗਵਾ ਜਾਂਦੀਆਂ ਹਨ। ਕਿਤੇ ਤਾਕਤ ਵਾਲੀ ਜ਼ਮੀਨ ਹੈ, ਜਿਸ ਵਿਚ ਫਸਲ, ਬਾਗ਼ ਬਗ਼ੀਚੇ ਆਦਿਕ ਸੋਹਣੇ ਲਹ-ਲਹ ਕਰਦੇ ਹਨ; ਇਸ ਜ਼ਮੀਨ ਵਿਚ ਪਈਆਂ ਕਣੀਆਂ ਸ੍ਰਿਸ਼ਟੀ ਦੀ ਹੋਰ ਵਧੀਕ ਸੇਵਾ ਕਰ ਕੇ ਆਪਣਾ ਆਪ ਸੰਵਾਰ ਜਾਂਦੀਆਂ ਹਨ, ਕਿਉਂਕਿ ਸਿਆਣਾ ਜ਼ਿਮੀਂਦਾਰ ਹਲ ਵਾਹ ਕੇ, ਸੁਹਾਗਾ ਫੇਰ ਕੇ ਧਰਤੀ ਨੂੰ ਸੰਵਾਰ-ਬਣਾ ਕੇ ਮੀਂਹ ਦੇ ਪਾਣੀ ਨੂੰ ਉਸ ਧਰਤੀ ਵਿਚ ਚੰਗੀ ਤਰ੍ਹਾਂ ਮਿਲਾ ਲੈਂਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਜੀਵਾਤਮਾ ਉੱਚੇ ਮੰਡਲਾਂ ਵਿਚ ਵੱਸਦੇ ਪਰਮਾਤਮਾ ਦੀ ਅੰਸ਼ ਹੈ। ਜਨਮ ਲੈ ਕੇ ਜੀਵ ਇਸ ਧਰਤੀ ਉੱਤੇ ਆਉਂਦਾ ਹੈ, ਜੇ ਕਿਤੇ ਵਿਕਾਰੀਆਂ ਦੀ ਸੁਹਬਤਿ ਵਿਚ ਬੈਠ ਜਾਏ, ਤਾਂ ਆਪਣਾ ਆਪ ਭੀ ਗਵਾ ਜਾਂਦਾ ਹੈ ਤੇ ਕਿਸੇ ਹੋਰ ਦੀ ਕੋਈ ਸੇਵਾ ਨਹੀਂ ਕਰ ਸਕਦਾ; ਪਰ ਪਰਮਾਤਮਾ ਦੀ ਮੇਹਰ ਹੋਵੇ, ਇਸ ਨੂੰ ਗੁਰੂ ਮਿਲ ਪਏ, ਤਾਂ ਗੁਰੂ ਇਸ ਦੀ ਸਰੀਰ-ਧਰਤੀ ਨੂੰ ਅਜੇਹਾ ਸੰਵਾਰ ਦੇਂਦਾ ਹੈ, ਇਸ ਦੇ ਗਿਆਨ-ਇੰਦ੍ਰੇ ਸਾਥੀਆਂ ਨੂੰ ਅਜੇਹਾ ਸੁਚੱਜਾ ਬਣਾ ਦੇਂਦਾ ਹੈ ਕਿ ਇਹ ਆਪਣਾ ਜੀਵਨ ਭੀ ਸਫਲਾ ਕਰ ਲੈਂਦਾ ਹੈ, ਤੇ ਹੋਰਨਾਂ ਦੀ ਭੀ ਸੇਵਾ ਕਰਦਾ ਹੈ; ਕੋਈ ਵਿਕਾਰ, ਕੋਈ ਕੁਸੰਗ ਇਸ ਨੂੰ ਇਸ ਸੋਹਣੇ ਰਸਤੇ ਤੋਂ
SikhNet (Spanish)Muchos podrán tratar de separarlos pero no podrán. (196)