ੴ

ਸਿੱਖਬਾਣੀ · SikhBani

Ang 1375

Sri Guru Granth Sahib · Salok Kabeer Jee · 18 shabads, 39 lines
Translations
Shabad Bhagat Kabir Ji Salok Kabeer Jee continued from Ang 1374

ਬਿਨੁ ਸੰਗਤਿ. ਇਉ ਮਾਂਨਈ; ਹੋਇ ਗਈ ਭਠ ਛਾਰ ॥੧੯੫॥

bin sangat. iau maanee; hoe gee bhatth chhaar |195|

Sant Singh KhalsaYou must acknowledge this, that without the Sangat, the Holy Congregation, it turns into burnt ashes. ||195||
Manmohan SinghConsider it this way, that without the saints' association, it becomes, like the ashes of furnace.
Manmohan Singh (Punjabi)ਤੂੰ ਇਸ ਤਰ੍ਹਾਂ ਜਾਣ ਲੈ ਕੇ ਸਤਿਸੰਗਤ ਦੇ ਬਗੈਰ, ਇਕ ਭੱਠੀ ਦੀ ਸੁਆਹ ਦੀ ਮਾਨੰਦ ਹੋ ਜਾਂਦੀ ਹੈ।
Fareedkot Teekaਸੋ ਸੰਗਤ ਕੇ ਅਰਥਾਤ ਧਾਰਨਾਂ ਤੇ ਬਿਨਾਂ ਇਸ ਪ੍ਰਕਾਰ ਮਾਨੀਤੀ ਹੈ ਜੈਸੇ ਵਸਤੂ ਭਠ ਮੇਂ ਪੜ ਕਰ ਛਾਰ ਹੋ ਜਾਤੀ ਹੈ, ਤੈਸੇ ਓਹ ਨਿਸਫਲ ਗਈ ਹੈ॥੧੯੫॥
Prof. Sahib Singh(ਉਹ ਕਿਸੇ ਦਾ ਕੁਝ ਸੰਵਾਰ ਨਾਹ ਸਕੀ, ਸਗੋਂ ਆਪ ਭੀ) ਉਹ, ਮਾਨੋ, (ਬਲਦੇ) ਭੱਠ ਦੀ ਸੁਆਹ ਹੋ ਗਈ। ਇਹੀ ਹਾਲ ਸੰਗਤ ਤੋਂ ਬਿਨਾ ਮਨੁੱਖ ਦਾ ਹੁੰਦਾ ਹੈ (ਪਰਮ ਪਵਿਤ੍ਰ ਪਰਮਾਤਮਾ ਦੀ ਅੰਸ਼ ਜੀਵ ਜਨਮ ਲੈ ਕੇ ਜੇ ਕੁਸੰਗ ਵਿਚ ਫਸ ਗਿਆ ਤਾਂ ਸ੍ਰਿਸ਼ਟੀ ਦੀ ਕੋਈ ਸੇਵਾ ਕਰਨ ਦੇ ਥਾਂ ਆਪ ਭੀ ਵਿਕਾਰਾਂ ਵਿਚ ਸੜ ਮੁਇਆ) ॥੧੯੫॥

ਪਦ ਅਰਥ ਇਉ = ਇਸੇ ਤਰ੍ਹਾਂ। ਮਾਨਈ = ਮਨੁੱਖ। ਭਠ ਛਾਰ = ਬਲਦੇ ਭੱਠ ਦੀ ਸੁਆਹ ॥੧੯੫॥

SikhNet (Spanish)tienes que reconocer que sin la Saad Sangat, la Santa Congregación, todo se vuelve cenizas quemadas. (195)

Open this shabad (2 lines, Angs 1374-1375) →

Shabad Bhagat Kabir Ji Salok Kabeer Jee

ਕਬੀਰ. ਨਿਰਮਲ ਬੂੰਦ ਅਕਾਸ ਕੀ; ਲੀਨੀ ਭੂਮਿ ਮਿਲਾਇ ॥

kabeer. niramal boond akaas kee; leenee bhoom milaae |

Sant Singh KhalsaKabeer, the pure drop of water falls from the sky, and mixes with the dust.
Manmohan SinghKabir, the pure rain-drop of heaven mixes with the dust.
Manmohan Singh (Punjabi)ਕਬੀਰ ਅਸਮਾਨ ਦੀ ਪਾਵਨ ਪੁਨੀਤ ਮੀਂਹ ਦੀ ਕਣੀ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਬ੍ਰਹਮ ਰੂਪ ਅਕਾਸ ਮੇਂ ਗੁਰ ਉਪਦੇਸ਼ ਕੀ ਜੋ ਨਿਰਮਲ ਬੂੰਦ ਹੈ, ਸੋ ਜਬ ਜਗ੍ਯਾਸੀ ਨੇ ਸੁਧ ਅੰਤਸਕਰਨ ਭੂਮੀ ਮੇਂ ਮਿਲਾਇ ਲਈ ਹੈ॥
Prof. Sahib Singhਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜਿਸ ਸਾਫ਼ ਬੂੰਦ ਨੂੰ (ਸਿਆਣੇ ਜ਼ਿਮੀਂਦਾਰ ਨੇ ਹਲ ਆਦਿਕ ਨਾਲ ਵਾਹ-ਬਣਾ ਕੇ ਸੰਵਾਰੀ ਹੋਈ ਆਪਣੀ, ਜ਼ਮੀਨ ਵਿਚ (ਵੱਟ-ਬੰਨਾ ਠੀਕ ਕਰ ਕੇ) ਰਲਾ ਲਿਆ,

ਪਦ ਅਰਥ ਲੀਨੀ ਮਿਲਾਇ = (ਹਲ ਸੁਹਾਗੇ ਆਦਿਕ ਦੀ ਰਾਹੀਂ ਸੰਵਾਰੀ ਹੋਈ ਜ਼ਮੀਨ ਵਿਚ) ਮਿਲਾ ਲੈਂਦਾ ਹੈ।

SikhNet (Spanish)Kabir, la gota de agua pura cae de los cielos y se mezcla con el polvo.

ਅਨਿਕ ਸਿਆਨੇ. ਪਚਿ ਗਏ; ਨਾ ਨਿਰਵਾਰੀ ਜਾਇ ॥੧੯੬॥

anik siaane. pach ge; naa niravaaree jaae |196|

Sant Singh KhalsaMillions of clever people may try, but they will fail - it cannot be made separate again. ||196||
Manmohan SinghMillions of wise men have striven and failed. It can be separated not.
Manmohan Singh (Punjabi)ਕ੍ਰੋੜ ਹੀ ਅਕਲਮੰਦ ਇਨਸਾਨ ਕੋਸ਼ਿਸ਼ ਕਰਕੇ ਹਾਰ ਗਏ ਹਨ। ਇਹ ਵੱਖਰੀ ਕੀਤੀ ਨਹੀਂ ਜਾ ਸਕਦੀ।
Fareedkot Teekaਤਿਸ ਕੇ ਦੂਰ ਕਰਨੇ ਕੋ ਅਨੇਕ ਨ੍ਯਾਇ ਆਦੀ ਸ਼ਾਸਤ੍ਰ ਪੜੇ ਹੂਏ ਪਚ ਕਰ ਮਰ ਗਏ ਹੈਂ, ਪਰੰਤੂ ਸੋ ਤਿਨ ਕੀ ਤਰਕਾਂ ਤੇ ਨਿਵਰਤੀ ਨਹੀਂ ਕਰੀ ਜਾਤੀ ਹੈ॥੧੯੬॥
Prof. Sahib Singhਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, ਭਾਵੇਂ ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕਣ। (ਨੋਟ: ਕਲਰਾਠੀ ਅਣਵਾਹੀ ਧਰਤੀ ਉਤੇ ਪਿਆ ਮੀਂਹ ਦਾ ਪਾਣੀ ਧਰਤੀ ਉਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਊਰਦਾ ਹੈ)। (ਇਹੀ ਹਾਲ ਮਨੁੱਖ ਦਾ ਸਮਝੋ। ਪੂਰੇ ਗੁਰੂ ਦੀ ਮੇਹਰ ਨਾਲ ਉਸ ਦੀ ਜੀਭ ਕੰਨ ਆਦਿਕ ਇੰਦ੍ਰੇ ਪਰ-ਨਿੰਦਾ ਆਦਿਕ ਵਿਕਾਰਾਂ ਵਲੋਂ ਹਟ ਜਾਂਦੇ ਹਨ। ਇਸ ਸੰਵਾਰੀ ਹੋਈ ਸਰੀਰ-ਧਰਤੀ ਦੀ ਰਾਹੀਂ ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥

ਪਦ ਅਰਥ ਨਿਰਵਾਰੀ ਨਾ ਜਾਇ = ਅਕਾਸ਼ੀ ਬੂੰਦ ਉਸ ਧਰਤੀ ਨਾਲੋਂ ਨਿਖੇੜੀ ਨਹੀਂ ਜਾ ਸਕਦੀ। ਪਚਿ ਗਏ = ਕੋਸ਼ਸ਼ ਕਰ ਕੇ ਥੱਕ-ਟੁੱਟ ਗਏ ॥੧੯੬॥

* ਨੋਟ: ਵਰਖਾ ਹੁੰਦੀ ਹੈ ਤਾਂ ਬੱਦਲਾਂ ਤੋਂ ਕਣੀਆਂ ਹਰੇਕ ਕਿਸਮ ਦੀ ਧਰਤੀ ਉੱਤੇ ਪੈਂਦੀਆਂ ਹਨ। ਕਿਤੇ ਨਕਾਰੀ, ਕਲਰਾਠੀ ਜਾਂ ਰੇਤਲੀ ਧਰਤੀ ਹੈ, ਜਿਥੇ ਕੁਝ ਭੀ ਪੈਦਾ ਨਹੀਂ ਹੁੰਦਾ, ਇਥੇ ਪੈਣ ਵਾਲੀਆਂ ਬੂੰਦਾਂ ਭੈੜੀ ਧਰਤੀ ਦੀ ਸੰਗਤਿ ਹੋਣ ਕਰਕੇ ਕੁਝ ਨਹੀਂ ਸੰਵਾਰਦੀਆਂ, ਸਗੋਂ ਆਪਣਾ ਆਪ ਹੀ ਗਵਾ ਜਾਂਦੀਆਂ ਹਨ। ਕਿਤੇ ਤਾਕਤ ਵਾਲੀ ਜ਼ਮੀਨ ਹੈ, ਜਿਸ ਵਿਚ ਫਸਲ, ਬਾਗ਼ ਬਗ਼ੀਚੇ ਆਦਿਕ ਸੋਹਣੇ ਲਹ-ਲਹ ਕਰਦੇ ਹਨ; ਇਸ ਜ਼ਮੀਨ ਵਿਚ ਪਈਆਂ ਕਣੀਆਂ ਸ੍ਰਿਸ਼ਟੀ ਦੀ ਹੋਰ ਵਧੀਕ ਸੇਵਾ ਕਰ ਕੇ ਆਪਣਾ ਆਪ ਸੰਵਾਰ ਜਾਂਦੀਆਂ ਹਨ, ਕਿਉਂਕਿ ਸਿਆਣਾ ਜ਼ਿਮੀਂਦਾਰ ਹਲ ਵਾਹ ਕੇ, ਸੁਹਾਗਾ ਫੇਰ ਕੇ ਧਰਤੀ ਨੂੰ ਸੰਵਾਰ-ਬਣਾ ਕੇ ਮੀਂਹ ਦੇ ਪਾਣੀ ਨੂੰ ਉਸ ਧਰਤੀ ਵਿਚ ਚੰਗੀ ਤਰ੍ਹਾਂ ਮਿਲਾ ਲੈਂਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਜੀਵਾਤਮਾ ਉੱਚੇ ਮੰਡਲਾਂ ਵਿਚ ਵੱਸਦੇ ਪਰਮਾਤਮਾ ਦੀ ਅੰਸ਼ ਹੈ। ਜਨਮ ਲੈ ਕੇ ਜੀਵ ਇਸ ਧਰਤੀ ਉੱਤੇ ਆਉਂਦਾ ਹੈ, ਜੇ ਕਿਤੇ ਵਿਕਾਰੀਆਂ ਦੀ ਸੁਹਬਤਿ ਵਿਚ ਬੈਠ ਜਾਏ, ਤਾਂ ਆਪਣਾ ਆਪ ਭੀ ਗਵਾ ਜਾਂਦਾ ਹੈ ਤੇ ਕਿਸੇ ਹੋਰ ਦੀ ਕੋਈ ਸੇਵਾ ਨਹੀਂ ਕਰ ਸਕਦਾ; ਪਰ ਪਰਮਾਤਮਾ ਦੀ ਮੇਹਰ ਹੋਵੇ, ਇਸ ਨੂੰ ਗੁਰੂ ਮਿਲ ਪਏ, ਤਾਂ ਗੁਰੂ ਇਸ ਦੀ ਸਰੀਰ-ਧਰਤੀ ਨੂੰ ਅਜੇਹਾ ਸੰਵਾਰ ਦੇਂਦਾ ਹੈ, ਇਸ ਦੇ ਗਿਆਨ-ਇੰਦ੍ਰੇ ਸਾਥੀਆਂ ਨੂੰ ਅਜੇਹਾ ਸੁਚੱਜਾ ਬਣਾ ਦੇਂਦਾ ਹੈ ਕਿ ਇਹ ਆਪਣਾ ਜੀਵਨ ਭੀ ਸਫਲਾ ਕਰ ਲੈਂਦਾ ਹੈ, ਤੇ ਹੋਰਨਾਂ ਦੀ ਭੀ ਸੇਵਾ ਕਰਦਾ ਹੈ; ਕੋਈ ਵਿਕਾਰ, ਕੋਈ ਕੁਸੰਗ ਇਸ ਨੂੰ ਇਸ ਸੋਹਣੇ ਰਸਤੇ ਤੋਂ

SikhNet (Spanish)Muchos podrán tratar de separarlos pero no podrán. (196)

Open this shabad →

Shabad Bhagat Kabir Ji Salok Kabeer Jee

ਕਬੀਰ. ਹਜ ਕਾਬੇ ਹਉ ਜਾਇ ਥਾ; ਆਗੈ ਮਿਲਿਆ ਖੁਦਾਇ ॥

kabeer. haj kaabe hau jaae thaa; aagai miliaa khudaae |

Sant Singh KhalsaKabeer, I was going on a pilgrimage to Mecca, and God met me on the way.
Manmohan SinghKabir, I was going on a pilgrimage to the Mecca and God met me on the way.
Manmohan Singh (Punjabi)ਕਬੀਰ, ਮੈਂ ਮੱਕੇ ਦੀ ਯਾਤ੍ਰਾ ਨੂੰ ਜਾ ਰਿਹਾ ਸੀ ਅਤੇ ਅੱਗੇ ਰਸਤੇ ਵਿੱਚ ਮੈਨੂੰ ਵਾਹਿਗੁਰੂ ਮਿਲ ਪਿਆ।
Fareedkot Teekaਏਸ ਸਲੋਕ ਦਾ ਅਰਥ ਅਗਲੇ ਸਲੋਕ ਸੇ ਪੀਛੇ ਕਰਨਾ। ਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਮੈਂ ਕਾਬੇ ਮੇਂ ਹੱਜ ਕਰਨੇ ਕੋ ਜਾਤਾ ਥਾ, ਆਗੇ ਤੇ ਮਾਰਗ ਮੇਂ ਹੀ ਮੁਝ ਕੋ ਖੁਦਾਇ ਮਿਲ ਪੜਾ॥
Prof. Sahib Singhਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ।

ਪਦ ਅਰਥ ਹਉ = ਮੈਂ। ਜਾਇ ਥਾ = ਜਾ ਰਿਹਾ ਸਾਂ। ਆਗੈ = ਉਥੇ ਗਏ ਨੂੰ ਅੱਗੋਂ।

SikhNet (Spanish)Kabir, iba de peregrino a la Mecca y Dios me encontró en el camino,

ਸਾਂਈ ਮੁਝ ਸਿਉ. ਲਰਿ ਪਰਿਆ; ਤੁਝੈ. ਕਿਨੑਿ ਫੁਰਮਾਈ ਗਾਇ ॥੧੯੭॥

saanee mujh siau. lar pariaa; tujhai. kina furamaaee gaae |197|

Sant Singh KhalsaHe scolded me and asked, "Who told you that I am only there?" ||197||
Manmohan SinghThe Lord started quarrelling with me, saying, 'who did tell thee that I am at that place alone'.
Manmohan Singh (Punjabi)ਇਹ ਆਖਦਾ ਹੋਇਆ ਸੁਆਮੀ ਮੇਰੇ ਨਾਲ ਲੜ ਪਿਆ, "ਤੈਨੂੰ ਕਿਸ ਨੇ ਆਖਿਆ ਹੈ ਕਿ ਮੈਂ ਕੇਵਲ ਉਸ ਥਾਂ ਤੇ ਹੀ ਹਾਂ"
Fareedkot Teekaਤਬ ਸਰਬ ਕਾ (ਸਾਂਈ) ਸ੍ਵਾਮੀ ਮੇਰੇ ਸਾਥ ਲਰ ਪਰਾ ਕਿ ਤੁਝ ਕੋ ਇਹ ਬਾਤ ਕਿਸ ਨੇ (ਗਾਇ) ਕਹਿ ਕਰ ਕੇ ਸੁਨਾਈ ਹੈ, ਜੋ ਖੁਦਾਇ ਮਕੇ ਮੇਂ ਹੈ। ਮੈਂ ਤੋ ਸਰਬ ਅਸਥਾਨ ਪੂਰਨ ਰੂਪ ਹੂੰ॥੧੯੭॥
Prof. Sahib Singhਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ) ॥੧੯੭॥

ਪਦ ਅਰਥ ਕਿਨ੍ਹ੍ਹਿ = ਕਿਸ ਨੇ? ਫੁਰਮਾਈ ਗਾਇ = ਗਾਂ (ਜ਼ਬਹ ਕਰਨ) ਦਾ ਹੁਕਮ ਦਿੱਤਾ ਸੀ। ਕਿਨਿ ਫਰਮਾਈ ਗਾਇ = ਕਿਸ ਨੇ ਆਖਿਆ ਸੀ ਕਿ ਮੇਰੇ ਨਾਮ ਤੇ ਗਾਂ ਜ਼ਬਹ ਕਰੋ (ਤਾਂ ਪਾਪ ਬਖ਼ਸ਼ੇ ਜਾਣਗੇ)? ਕਿਸ ਨੇ ਆਖਿਆ ਸੀ ਕਿ ਮੇਰੇ ਨਾਮ ਤੇ ਗਾਂ ਦੀ ਕੁਰਬਾਨੀ ਦਿਉ (ਤਾਂ ਬਖ਼ਸ਼ੇ ਜਾਉਗੇ)? ॥੧੯੭॥

SikhNet (Spanish)me paró y preguntó que quién me había dicho de que Dios estaba sólo ahí. (197)

Open this shabad →

Shabad Bhagat Kabir Ji Salok Kabeer Jee

ਕਬੀਰ. ਹਜ ਕਾਬੈ ਹੋਇ ਹੋਇ ਗਇਆ; ਕੇਤੀ ਬਾਰ ਕਬੀਰ ॥

kabeer. haj kaabai hoe hoe geaa; ketee baar kabeer |

Sant Singh KhalsaKabeer, I went to Mecca - how many times, Kabeer?
Manmohan SinghKabir, I have often made pilgrimage to the Kabba. How many times, O Kabir?
Manmohan Singh (Punjabi)ਕਬੀਰ, ਮੈਂ ਕਾਬੇ ਦੀ ਯਾਤ੍ਰਾ ਬਹੁਤ ਵਾਰੀ ਕੀਤੀ ਹੈ। ਪ੍ਰੰਤੂ ਕਿੰਨੀ ਵਾਰੀ, ਹੇ ਕਬੀਰ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਕਾਬੇ ਕਾ ਜੋ (ਕਬੀਰ) ਬਡਾ ਹੱਜ ਹੈ, ਸੋ ਮੈਂ ਕੇਤੀ ਵਾਰ ਹੋਇ ਹੋਇ ਕਰ ਗਿਆ ਹੂੰ॥
Prof. Sahib Singhਹੇ ਕਬੀਰ! ਮੈਂ ਕਈ ਵਾਰੀ, ਹੇ ਸਾਈਂ! (ਤੇਰੇ ਘਰ-) ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ।

ਪਦ ਅਰਥ ਹੋਇ ਹੋਇ ਗਇਆ = ਕਈ ਵਾਰੀ ਹੋਇਆ।

SikhNet (Spanish)Kabir, ¿cuántas veces fui a la Mecca, Kabir?, oh Señor, ¿qué es lo que me está pasando?,

ਸਾਂਈ. ਮੁਝ ਮਹਿ ਕਿਆ ਖਤਾ; ਮੁਖਹੁ. ਨ ਬੋਲੈ ਪੀਰ ॥੧੯੮॥

saanee. mujh meh kiaa khataa; mukhahu. na bolai peer |198|

Sant Singh KhalsaO Lord, what is the problem with me? You have not spoken to me with Your Mouth. ||198||
Manmohan SinghO Lord, what fault is there in me, that Thou, O my spiritual guide, speak not to me with Thy mouth?
Manmohan Singh (Punjabi)ਹੇ ਸੁਆਮੀ! ਮੇਰੇ ਵਿੱਚ ਕੀ ਕਸੂਰ ਹੈ ਕਿ ਤੂੰ ਹੇ ਮੇਰੀ ਰੂਹਾਨੀ ਰਹਿਬਰ! ਆਪਣੇ ਮੂੰਹ ਨਾਲ ਮੇਰੇ ਸੰਗ ਤਾਂ ਗੱਲ ਹੀ ਨਹੀਂ ਕਰਦਾ।
Fareedkot Teekaਹੇ ਸਰਬ ਕੇ ਸਾਂਈ! ਮੇਰੇ ਪੀਰ ਰੂਪ ਮੁਝ ਮੇਂ ਕਿਆ (ਖਤਾ) ਗੁਨਾਹ ਹੈ, ਜੋ ਤੁਸੀਂ ਮੇਰੇ ਸਾਥ ਮੁਖ ਤੇ ਨਹੀਂ ਬੋਲਤੇ॥੧੯੮॥☬ਇਸ ਸਲੋਕ ਕਾ ਊਪਰ ਕੇ ਸਲੋਕ ਸੇ ਪਹਿਲੇ ਅਰਥ ਕਰਨਾ।
Prof. Sahib Singhਪਰ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? (ਜੋ ਹੱਜ ਅਤੇ ਕੁਰਬਾਨੀ ਨਾਲ ਭੀ ਬਖ਼ਸ਼ੇ ਨਹੀਂ ਗਏ। ਭਾਵ, ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ) ॥੧੯੮॥

ਪਦ ਅਰਥ ਸਾਈ = ਹੇ ਸਾਈਂ! ਪੀਰ = ਹੇ ਪੀਰ! ਹੇ ਮੁਰਸ਼ਿਦ! ਖਤਾ = ਦੋਸ਼। ਹਜ ਕਾਬੈ = ਕਾਬੇ ਦਾ ਹੱਜ ॥੧੯੮॥

SikhNet (Spanish)no he visto que cuando me habla Tus Labios se muevan. (198)

Open this shabad →

Shabad Bhagat Kabir Ji Salok Kabeer Jee

ਕਬੀਰ. ਜੀਅ ਜੁ ਮਾਰਹਿ, ਜੋਰੁ ਕਰਿ; ਕਹਤੇ ਹਹਿ ਜੁ ਹਲਾਲੁ ॥

kabeer. jeea ju maareh, jor kar; kahate heh ju halaal |

Sant Singh KhalsaKabeer, they oppress living beings and kill them, and call it proper.
Manmohan SinghKabir, they who kill the beings perforce and call that righteous.
Manmohan Singh (Punjabi)ਕਬੀਰ ਜੋ ਧਿੰਗੋ ਜ਼ੋਰੀ ਜੀਵਾਂ ਨੂੰ ਮਾਰਦੇ ਹਨ ਅਤੇ ਉਸ ਨੂੰ ਧਰਮ ਅਨੁਕੂਲ ਆਖਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਪੁਰਸ਼ ਜੋਰ ਕਰ ਕੇ ਜੀਆਂ ਕੋ ਮਾਰਤੇ ਹੈਂ ਔਰ ਮੁਖ ਤੇ ਕਹਿਤੇ ਹੈਂ, ਜੋ ਹਮਨੇ ਹਲਾਲ ਕੀਆ ਹੈ॥
Prof. Sahib Singhਹੇ ਕਬੀਰ! ਜੋ ਲੋਕ ਧੱਕਾ ਕਰ ਕੇ (ਗਾਂ ਆਦਿਕ) ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ ਕਿ (ਇਹ ਜ਼ਬਹ ਕੀਤਾ ਹੋਇਆ ਮਾਸ) ਖ਼ੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ,

ਪਦ ਅਰਥ ਜੁ = ਜੋ। ਜੀਅ = ਜੀਵਾਂ ਨੂੰ। ਜੋਰੁ = ਧੱਕਾ। ਕਰਿ = ਕਰ ਕੇ। ਕਹਤੇ ਹਹਿ ਜੁ = ਪਰ ਆਖਦੇ ਹਨ ਕਿ। ਹਲਾਲੁ = ਜਾਇਜ਼, ਭੇਟਾ ਕਰਨ-ਯੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ।

SikhNet (Spanish)Kabir, ellos oprimen a los seres humanos y los matan, pensando que es apropiado,

ਦਫਤਰੁ ਦਈ ਜਬ ਕਾਢਿ ਹੈ; ਹੋਇਗਾ ਕਉਨੁ ਹਵਾਲੁ ॥੧੯੯॥

dafatar dee jab kaadt hai; hoeigaa kaun havaal |199|

Sant Singh KhalsaWhen the Lord calls for their account, what will their condition be? ||199||
Manmohan SinghWhen the Lord would take out the account of His office, what shall their condition be?
Manmohan Singh (Punjabi)ਜਦ ਪ੍ਰਭੂ ਆਪਣੇ ਦਫਤਰ ਦਾ ਲੇਖਾ ਪਤਾ ਕਢੇਗਾ, ਤਦ, ਉਨ੍ਹਾਂ ਦੀ ਕੀ ਹਾਲਤ ਹੋਊਗੀ?
Fareedkot Teekaਜਬ ਪ੍ਰਲੋਕ ਮੇਂ (ਦਈ) ਧਰਮਰਾਜਾ ਕੇ ਪਾਸ ਦਫਤਰ ਕਾਢ ਕਰ ਤਿਨੋਂ ਕੇ ਕਰਮ ਸੁਨਾਈਐਗੇ ਤਬ ਤਿਨ ਕਾ ਕਿਆ ਹਵਾਲ ਹੋਇਗਾ, ਭਾਵ ਦੁਖੋਂ ਕੋ ਪਾਵੈਂਗੇ॥੧੯੯॥
Prof. Sahib Singhਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ (ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? (ਭਾਵ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ) ॥੧੯੯॥

ਪਦ ਅਰਥ ਦਈ = (ਸਭ ਜੀਵਾਂ ਨਾਲ ਪਿਆਰ ਕਰਨ ਵਾਲਾ) ਪਰਮਾਤਮਾ {ਨੋਟ: ਇਸ ਲਫ਼ਜ਼ 'ਦਈ' ਦੀ ਵਰਤੋਂ ਇਥੇ ਖ਼ਾਸ ਤੌਰ ਤੇ ਸੁਆਦਲੀ ਅਤੇ ਅਰਥ-ਭਰੀ ਹੈ। ਜੋ ਲੋਕ ਇਹ ਯਕੀਨ ਰੱਖਦੇ ਹਨ ਕਿ ਖ਼ੁਦਾ ਕਿਸੇ ਕੁਰਬਾਨੀ ਦੇ ਦੇਣ ਨਾਲ ਖ਼ੁਸ਼ ਹੁੰਦਾ ਹੈ ਅਤੇ ਗੁਨਾਹ ਬਖ਼ਸ਼ ਦੇਂਦਾ ਹੈ, ਉਹ ਉਸ ਨੂੰ 'ਰੱਬਿਲ-ਆਲਮੀਨ' ਭੀ ਆਖਦੇ ਹਨ। ਸਾਰੇ ਆਲਮ ਦਾ ਪਾਲਣਹਾਰ ਹੁੰਦਿਆਂ ਉਹ ਉਸ ਗਾਂ ਆਦਿਕ ਪਸ਼ੂ ਨੂੰ ਭੀ ਪਾਲਦਾ ਤੇ "ਪਿਆਰਦਾ" ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਉਸ ਬੰਦੇ ਨਾਲ ਖ਼ੁਸ਼ ਹੋਵੇ ਜੋ ਉਸੇ ਦੇ ਹੀ ਪਿਆਰੇ ਤੇ ਪਾਲੇ ਹੋਏ ਨੂੰ ਉਸੇ ਦੀ ਖ਼ਾਤਰ ਜ਼ਬਹ ਕਰੇ, ਤੇ ਆਪੇ ਖਾ ਪੀ ਕੇ ਇਹ ਸਮਝ ਲਏ ਕਿ ਇਹ ਕੁਰਬਾਨੀ ਖ਼ੁਦਾ ਨੂੰ ਅਪੱੜ ਗਈ ਹੈ, ਤੇ ਉਸ ਨੇ ਮੇਰੇ ਗੁਨਾਹ ਬਖ਼ਸ਼ ਦਿੱਤੇ ਹਨ}। ਦਫਤਰਿ ਕਾਢਿ ਹੈ = ਲੇਖਾ ਕਰੇਗਾ ॥੧੯੯॥

SikhNet (Spanish)cuando el Señor los llama a entregar cuentas, ¿cuál será su condición? (199)

Open this shabad →

Shabad Bhagat Kabir Ji Salok Kabeer Jee

ਕਬੀਰ. ਜੋਰੁ ਕੀਆ ਸੋ ਜੁਲਮੁ ਹੈ; ਲੇਇ ਜਬਾਬੁ ਖੁਦਾਇ ॥

kabeer. jor keea so julam hai; lee jabaab khudaae |

Sant Singh KhalsaKabeer, it is tyranny to use force; the Lord shall call you to account.
Manmohan SinghKabir, to use force, this is tyranny and the Lord shall call the to account.
Manmohan Singh (Punjabi)ਕਬੀਰ, ਜੋਰਾ ਜਬਰੀ ਕਰਨੀ, ਇਹ ਅਤਿਆਚਾਰ ਹੈ ਅਤੇ ਸੁਆਮੀ ਤੇਰੇ ਕੋਲੋਂ ਹਿਸਾਬ ਕਿਤਾਬ ਲਵੇਗਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋਰ ਕਰ ਕੇ ਜੋ ਜੀਵੋਂ ਕੋ ਮਾਰਨਾ ਕੀਆ ਹੈ, ਸੋ (ਜੁਲਮੁ) ਅਨ੍ਯਾਇ ਕੀਆ ਹੈ। ਤਿਸ ਕਾ ਜਵਾਬ ਖੁਦਾਇ ਲੇਵੇਗਾ॥
Prof. Sahib Singhਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ।
SikhNet (Spanish)Kabir, es una tiranía usar la fuerza y Dios te pedirá cuentas por eso

ਦਫਤਰਿ ਲੇਖਾ ਨੀਕਸੈ; ਮਾਰ ਮੁਹੈ ਮੁਹਿ ਖਾਇ ॥੨੦੦॥

dafatar lekhaa neekasai; maar muhai muhi khaae |200|

Sant Singh KhalsaWhen your account is called for, your face and mouth shall be beaten. ||200||
Manmohan SinghWhen thy account is produced from the Lord's office, thou shall suffer strokes on thy face and mouth.
Manmohan Singh (Punjabi)ਜਦ ਸੁਆਮੀ ਦੇ ਦਫਤਰ ਵਿਚੋਂ ਤੇਰਾ ਹਿਸਾਬ ਕਿਤਾਬ ਨਿਕਲਿਆ ਤਦ ਤੂੰ ਆਪਣੇ ਚਿਹਰੇ ਅਤੇ ਮੂਹੰ ਉਤੇ ਸੱਟਾਂ ਸਹਾਰੇਗਾ।
Fareedkot Teekaਜਬ ਧਰਮਰਾਇ ਕੇ ਦਫਤਰ ਮੇਂ ਲੇਖਾ ਨਿਕਸੇਗਾ ਤਬ ਕੁਕਰਮੋਂ ਕੇ ਕਰਨੇ ਸੇ ਮੂੰਹੋਂ ਮੂੰਹ ਮਾਰ ਖਾਵੇਗਾ॥੨੦੦॥
Prof. Sahib Singhਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ। ਨੋਟ: ਕੀਤੇ ਗੁਨਾਹਾਂ ਨੂੰ 'ਕੁਰਬਾਨੀ' ਦੇ ਕੇ ਧੋਤਾ ਨਹੀਂ ਜਾ ਸਕਦਾ ॥੨੦੦॥

ਪਦ ਅਰਥ ਨੀਕਸੈ = ਨਿਕਲਦਾ ਹੈ। ਮੁਹੈ ਮੁਹਿ = ਮੂੰਹ ਉੱਤੇ, ਮੁੜ ਮੁੜ ਮੂੰਹ ਉੱਤੇ। ਖਾਇ = ਖਾਂਦਾ ਹੈ ॥੨੦੦॥

SikhNet (Spanish)y las tendrás que pagar, tu cara y tu boca recibirán una paliza. (200)

Open this shabad →

Shabad Bhagat Kabir Ji Salok Kabeer Jee

ਕਬੀਰ. ਲੇਖਾ ਦੇਨਾ ਸੁਹੇਲਾ; ਜਉ ਦਿਲ ਸੂਚੀ ਹੋਇ ॥

kabeer. lekhaa denaa suhelaa; jau dil soochee hoe |

Sant Singh KhalsaKabeer, it is easy to render your account, if your heart is pure.
Manmohan SinghKabir, easy it is to render an account, If there be purity within the mind.
Manmohan Singh (Punjabi)ਕਬੀਰ, ਸੌਖਾ ਹੈ ਲੇਖਾ ਪੱਤ ਦੇਣਾ, ਜੇਕਰ ਹਿਰਦੇ ਅੰਦਰ ਪਵਿੱਤਰਤਾ ਹੋਵੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਨੋਂ ਕੇ ਦਿਲ ਮੇਂ (ਸੂਚੀ) ਪਵਿਤ੍ਰਤਾ ਹੋਵੇ, ਪਰਲੋਕ ਮੇਂ ਪੁਰਸ਼ ਕੋ ਲੇਖਾ ਦੇਣਾ ਸੁਗਮਤਾ ਹੋਵੇਗਾ॥
Prof. Sahib Singhਹੇ ਕਬੀਰ! (ਉਹ ਰੱਬ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ) ਜੇ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ;

ਪਦ ਅਰਥ ਦਿਲ ਸੂਚੀ = ਦਿਲ ਦੀ ਸੁੱਚ, ਦਿਲ ਦੀ ਪਾਕੀਜ਼ਗੀ।

SikhNet (Spanish)Kabir, es muy fácil entregar cuentas cuando hay pureza en tu corazón,

ਉਸੁ ਸਾਚੇ ਦੀਬਾਨ ਮਹਿ; ਪਲਾ. ਨ ਪਕਰੈ ਕੋਇ ॥੨੦੧॥

aus saache deebaan meh; palaa. na pakarai koe |201|

Sant Singh KhalsaIn the True Court of the Lord, no one will seize you. ||201||
Manmohan SinghIn that True court, no one shall then seize thee by the skirt.
Manmohan Singh (Punjabi)ਉਸ ਸੱਚੇ ਦਰਬਾਰ ਅੰਦਰ ਤਦ ਕੋਈ ਜਣਾ ਭੀ ਤੈਨੂੰ ਤੇਰੇ ਲੜ ਤੋਂ ਨਹੀਂ ਫੜੂਗਾ।
Fareedkot Teekaਉਸ ਸਚੇ ਦੀਵਾਨ ਮੇਂ ਪਲਾ ਕੋਈ ਨਹੀਂ ਪਕਰਤਾ ਹੈ॥੨੦੧॥
Prof. Sahib Singh(ਇਸ ਪਵਿਤ੍ਰਤਾ ਦੀ ਬਰਕਤਿ ਨਾਲ) ਉਸ ਸੱਚੀ ਕਚਹਿਰੀ ਵਿਚ ਕੋਈ ਰੋਕ-ਟੋਕ ਨਹੀਂ ਕਰਦਾ ॥੨੦੧॥

ਪਦ ਅਰਥ ਦੀਬਾਨ = ਕਚਹਿਰੀ। ਪਲਾ ਨ ਪਕਰੈ ਕੋਇ = ਕੋਈ ਸ਼ਖ਼ਸ ਪੱਲਾ ਨਹੀਂ ਫੜਦਾ, ਕੋਈ ਇਤਰਾਜ਼ ਨਹੀਂ ਕਰਦਾ ॥੨੦੧॥

* ਨੋਟ: ਕਬੀਰ ਜੀ ਦੀ ਬਾਣੀ ਤੇ ਵਿਚਾਰ ਕਰਦਿਆਂ ਹੁਣ ਤਕ ਅਸੀਂ ਚੰਗੀ ਤਰ੍ਹਾਂ ਵੇਖ ਆਏ ਹਾਂ ਕਿ ਕਬੀਰ ਜੀ ਮੁਸਲਮਾਨ ਨਹੀਂ ਸਨ, ਉਹ ਹਿੰਦੂ ਜੁਲਾਹ ਸਨ। ਸੋ ਉਹਨਾਂ ਨੂੰ ਹੱਜ ਤੇ ਜਾਣ ਦੀ ਕੋਈ ਲੋੜ ਨਹੀਂ ਸੀ, ਕਿਸੇ ਹੋਰ ਦੀ ਉਕਾਈ ਨੂੰ ਯਕੀਨੀ ਤੌਰ ਤੇ ਤਸੱਲੀ ਨਾਲ ਸਮਝਾਣ ਲਈ ਕਵਿਤਾ ਵਿਚ ਇਹ ਇਕ ਤਰੀਕਾ ਹੈ ਕਿ ਆਪਣੇ ਆਪ ਨੂੰ ਭੀ ਉਹੀ ਕੰਮ ਕਰਦਾ ਜ਼ਾਹਰ ਕੀਤਾ ਜਾਂਦਾ ਹੈ। ਹਿੰਦੂ ਕਰਮ-ਕਾਂਡ ਦੀ ਨਿਖੇਧੀ ਕਰਦੇ ਹੋਏ ਸਤਿਗੁਰੂ ਅਰਜਨ ਸਾਹਿਬ ਨੇ ਭੀ ਇਸੇ ਤਰ੍ਹਾਂ ਹੀ ਲਿਖਿਆ ਹੈ: ਸੋਰਠਿ ਮ: ੫ ਅਸਟਪਦੀ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ, ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ, ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ, ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁਧਿ ਬਿਬੇਕਾ ॥੧॥ਰਹਾਉ॥... ਚੂੰਕਿ ਆਮ ਮੁਸਲਮਾਨ ਕਾਬੇ ਨੂੰ ਖ਼ੁਦਾ ਦਾ ਘਰ ਮੰਨਦਾ ਹੈ, ਇਸ ਵਾਸਤੇ ਕਬੀਰ ਜੀ ਭੀ ਉਹੀ ਖ਼ਿਆਲ ਦੱਸ ਕੇ ਆਖਦੇ ਹਨ ਕਿ ਖ਼ੁਦਾ ਮੇਰੇ ਹੱਜ ਤੇ ਖ਼ੁਸ਼ ਹੋਣ ਦੇ ਥਾਂ ਮੇਰੇ ਨਾਲ ਗੁੱਸੇ ਹੋ ਪਿਆ। ਅਨੇਕਾਂ ਵਾਰੀ ਹੱਜ ਕਰਨ ਤੇ ਭੀ ਖ਼ੁਦਾ ਖ਼ੁਸ਼ ਹੋ ਕੇ ਕਿਉਂ ਹਾਜੀ ਨੂੰ ਦੀਦਾਰ ਨਹੀਂ ਦੇਂਦਾ ਤੇ ਉਹ ਹਾਜੀ ਖ਼ੁਦਾ ਦੀਆਂ ਨਿਗਾਹਾਂ ਵਿਚ ਅਜੇ ਭੀ ਕਿਉਂ ਗੁਨਹਗਾਰ ਸਮਝਿਆ ਜਾਂਦਾ ਹੈ-ਇਸ ਭੇਤ ਦਾ ਜ਼ਿਕਰ ਇਹਨਾਂ ਸ਼ਲੋਕਾਂ ਵਿਚ ਕੀਤਾ ਗਿਆ ਹੈ ਕਿ ਖ਼ੁਦਾ ਦੇ ਨਾਮ ਤੇ ਗਾਂ ਆਦਿਕ ਦੀ ਕੁਰਬਾਨੀ ਦੇ ਦੇਣੀ, ਰਲ-ਮਿਲ ਕੇ ਖਾ ਪੀ ਜਾਣਾ ਸਭ ਕ

SikhNet (Spanish)en la Corte Verdadera del Señor nadie te va a tocar. (201)

Open this shabad →

Shabad Bhagat Kabir Ji Salok Kabeer Jee

ਕਬੀਰ. ਧਰਤੀ ਅਰੁ ਆਕਾਸ ਮਹਿ; ਦੁਇ. ਤੂੰ ਬਰੀ ਅਬਧ ॥

kabeer. dharatee ar aakaas meh; due. toon baree abadh |

Sant Singh KhalsaKabeer: O duality, you are mighty and powerful in the earth and the sky.
Manmohan SinghKabir, O duality, thou are greatly indestructible in earth and sky.
Manmohan Singh (Punjabi)ਕਬੀਰ, ਹੇ ਦਵੈਤ-ਪਾਵ, ਜਮੀਨ ਅਤੇ ਅਸਮਾਨ ਵਿੱਚ ਤੂੰ ਬਹੁਤ ਹੀ ਅਖੰਡਰ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਸ ਧਰਤੀ ਔ ਅਕਾਸ ਕੇ ਬੀਚ ਦੋ ਆਸਾ ਤ੍ਰਿਸ਼ਨਾ ਰੂਪੀ ਤੂੰ ਬੀਆਂ (ਅਬਧ) ਨਾਸ ਤੇ ਰਹਿਤ ਹੈਂ; ਵਾ ਹੇ ਦ੍ਵੈਤ! ਤੂੰ (ਬਰੀ) ਬਲੀ ਹੈਂ ਔ ਨਾਸ ਤੇ ਰਹਿਤ ਹੈਂ, ਭਾਵ ਆਤਮ ਗਿਆਤ ਬਿਨਾਂ ਦ੍ਵੈਤ ਕਾ ਅਭਾਵ ਨਹੀਂ ਹੋਤਾ ਹੈ॥
Prof. Sahib Singhਹੇ ਕਬੀਰ! ਹੇ ਦ੍ਵੈਤ! ਸਾਰੀ ਸ੍ਰਿਸ਼ਟੀ ਵਿਚ ਹੀ (ਤੂੰ ਬਹੁਤ ਬਲੀ ਹੈਂ) ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ।

ਪਦ ਅਰਥ ਧਰਤੀ ਅਰੁ ਆਕਾਸ ਮਹਿ = ਸਾਰੀ ਸ੍ਰਿਸ਼ਟੀ ਵਿਚ। ਦੁਇ = ਹੇ ਦੁਇ! ਹੇ ਦ੍ਵੈਤ! ਅਬਧ = ਅ-ਬਧ, ਜਿਸ ਦਾ ਨਾਸ ਨਾਹ ਕੀਤਾ ਜਾ ਸਕੇ। ਤੂੰ ਬਰੀ ਅਬਧ = ਤੈਨੂੰ ਬੜੀ ਔਖਿਆਈ ਨਾਲ ਮੁਕਾਇਆ ਜਾ ਸਕਦਾ ਹੈ।

SikhNet (Spanish)Kabir, ¡oh dualidad, eres fuerte y poderosa en la tierra y en el cielo,

ਖਟ ਦਰਸਨ ਸੰਸੇ ਪਰੇ; ਅਰੁ ਚਉਰਾਸੀਹ ਸਿਧ ॥੨੦੨॥

khatt darasan sanse pare; ar chauraaseeh sidh |202|

Sant Singh KhalsaThe six Shaastras and the eighty-four Siddhas are entrenched in skepticism. ||202||
Manmohan SinghThe six Shashtras and the eighty-four adepts are involved in doubt.
Manmohan Singh (Punjabi)ਛੇ ਸ਼ਾਸਤਰ ਅਤੇ ਚੁਰਾਸੀ ਪੂਰਨ ਪੁਰਸ਼ ਸੰਦੇਹ ਅੰਦਰ ਗ੍ਰਸੇ ਹੋਏ ਹਨ।
Fareedkot Teekaਤਾਂ ਤੇ ਹੇ ਦ੍ਵੈਤ! ਤੇਰੇ ਕਰ ਕੇ ਹੀ ਛੇ ਦਰਸਨ ਔ ਚੁਰਾਸੀ ਸਿਧ ਏਹ ਸੰਪੂਰਨ ਸੰਸਿਓਂ ਮੇਂ ਪੜੇ ਹੂਏ ਹੈਂ; ਵਾ ਹੇ (ਅਬਧ) ਮਾਯਾ! ਤੂੰ ਸੰਤ ਔ ਭਗਵੰਤ ਦੋਨੋਂ ਨੇ ਵਰੀ ਹੈਂ। ਕਿਉਂ ਕਿ ਵਹੁ ਖਟ ਦਰਸਨ ਕੇ ਅਭਿਮਾਨ ਔਰ ਚੌਰਾਸੀ ਤੇ ਪੁਨਾ ਸੰਸਿਓਂ ਸੇ ਪਰੇ ਹੈਂ ਔ (ਸਿਧ) ਮੋਖ ਪਦ ਕੋ ਪ੍ਰਾਪਤਿ ਹੈਂ॥੨੦੨॥
Prof. Sahib Singh(ਹੱਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ, ਜਾਂ ਠਾਕੁਰ-ਪੂਜਾ ਕਰਨ ਕਰਾਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ) ਛੇ ਭੇਖਾਂ ਦੇ ਤਿਆਗੀ ਅਤੇ (ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋਏ) ਚੌਰਾਸੀ ਸਿੱਧ ਭੀ, ਹੇ ਦੁਇ! ਤੈਥੋਂ ਸਹਿਮੇ ਹੋਏ ਹਨ ॥੨੦੨॥

ਪਦ ਅਰਥ ਖਟ ਦਰਸਨ = ਛੇ ਭੇਖ (ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬੋਧੀ, ਬੈਰਾਗੀ)। ਸੰਸੇ = ਸਹਸੇ ਵਿਚ, ਸਹਿਮ ਵਿਚ। ਅਰੁ = ਅਤੇ। ਸਿਧ = ਪੁੱਗੇ ਹੋਏ ਜੋਗੀ ਜੋ ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋ ਚੁਕੇ ਹਨ ॥੨੦੨॥

SikhNet (Spanish)los seis Shastras y los ochenta y cuatro Siddhas estaban confundidos en el escepticismo. (202)

Open this shabad →

Shabad Bhagat Kabir Ji Salok Kabeer Jee

ਕਬੀਰ. ਮੇਰਾ ਮੁਝ ਮਹਿ, ਕਿਛੁ ਨਹੀ; ਜੋ ਕਿਛੁ ਹੈ. ਸੋ ਤੇਰਾ ॥

kabeer. meraa mujh meh, kichh nahee; jo kichh hai. so teraa |

Sant Singh KhalsaKabeer, nothing is mine within myself. Whatever there is, is Yours, O Lord.
Manmohan SinghKabir, nothing is mine within me. What-ever there is that is Thine O Lord.
Manmohan Singh (Punjabi)ਕਬੀਰ, ਮੇਰੇ ਵਿੱਚ ਮੇਰਾ ਕੁਝ ਭੀ ਨਹੀਂ। ਜਿਹੜਾ ਕੁਝ ਹੈ, ਉਹ ਤੈਡਾ ਹੀ ਹੈ, ਹੇ ਸੁਆਮੀ!
Fareedkot Teekaਸ੍ਰੀ ਕਬੀਰ ਜੀ ਵਾਹਿਗੁਰੂ ਕੇ ਸਨਮੁਖ ਅਪਨਾ ਅਨਭਵ ਕਹਿਤੇ ਹੈਂ: ਅਬ ਮੁਝ ਮੇਂ ਮੇਰਾ ਹੰਕਾਰ ਕੁਛ ਨਹੀਂ ਹੈ, ਕਿਉਂ ਕਿ ਜੋ ਕੁਛ ਹੈ, ਸੋ ਸਭ ਪਦਾਰਥ ਤੇਰਾ ਹੀ ਜਾਨਿਆ ਹੈ॥
Prof. Sahib Singhਹੇ ਕਬੀਰ! (ਇਸ 'ਦੁਇ' ਨੂੰ ਮਿਟਾਣ ਲਈ ਨਾਹ ਹੱਜ, ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ-ਇਹ ਕੋਈ ਭੀ ਸਹਾਇਤਾ ਨਹੀਂ ਕਰਦੇ। ਸਿਰਫ਼ ਇੱਕੋ ਹੀ ਤਰੀਕਾ ਹੈ ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ, ਇਸੇ ਦਾ ਨਾਮ 'ਦਿਲ-ਸਾਬਤਿ' ਹੈ। ਸੋ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ), ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ।
SikhNet (Spanish)Kabir, nada hay que sea mío, oh Señor todo lo que existe te pertenece,

ਤੇਰਾ. ਤੁਝ ਕਉ ਸਉਪਤੇ; ਕਿਆ ਲਾਗੈ ਮੇਰਾ ॥੨੦੩॥

teraa. tujh kau saupate; kiaa laagai meraa |203|

Sant Singh KhalsaIf I surrender to You what is already Yours, what does it cost me? ||203||
Manmohan SinghIf I surrender unto Thee, what is Thine, what does it cost me?
Manmohan Singh (Punjabi)ਜਿਹੜਾ ਕੁਝ ਤੈਡਾ ਹੈ, ਜੇਕਰ ਉਸ ਨੂੰ ਮੈਂ ਤੈਡੇ ਸਮਰਪਨ ਕਰ ਦਿਆਂ ਤਾ ਮੇਰੀ ਕੀ ਲਗਦਾ ਹੈ।
Fareedkot Teekaਤਾਂ ਤੇ ਹੇ ਵਾਹਿਗੁਰੂ! ਤੇਰਾ ਦੀਆ ਹੂਆ ਤੁਝ ਕੋ ਸੌਪਤਿਆਂ ਹੋਇਆਂ ਮੇਰਾ ਕਿਆ ਮੋਲ ਲਾਗਤਾ ਹੈ॥੨੦੩॥
Prof. Sahib Singh(ਜੇ ਤੇਰੀ ਮੇਹਰ ਹੋਵੇ ਤਾਂ) ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ ॥੨੦੩॥

ਪਦ ਅਰਥ ਕਿਆ ਲਾਗੈ ਮੇਰਾ = ਮੇਰਾ ਕੁਝ ਭੀ ਖ਼ਰਚ ਨਹੀਂ ਹੁੰਦਾ ॥੨੦੩॥

SikhNet (Spanish)si Te doy lo que ya es Tuyo, no hay diferencia. (203)

Open this shabad →

Shabad Bhagat Kabir Ji Salok Kabeer Jee

ਕਬੀਰ. ਤੂੰ ਤੂੰ ਕਰਤਾ, ਤੂ ਹੂਆ; ਮੁਝ ਮਹਿ ਰਹਾ ਨ. ਹੂੰ ॥

kabeer. toon toon karataa, too hooaa; mujh meh rahaa na. hoon |

Sant Singh KhalsaKabeer, repeating, "You, You", I have become like You. Nothing of me remains in myself.
Manmohan SinghKabir, repeating "Thy Name" I have become like 'Thee'. In me now "I" has remained not.
Manmohan Singh (Punjabi)ਕਬੀਰ, "ਤੂਹੀ ਤੂਹੀ" ਆਖਦਿਆਂ ਹੋਇਆ ਮੈਂ ਤੇਰੇ ਵਰਗਾ ਹੋ ਗਿਆ ਹਾਂ। ਮੇਰੇ ਵਿੱਚ ਹੁਣ "ਮੈ" ਰਹੀ ਹੀ ਨਹੀਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤੂੰ ਹੀ ਤੂੰ ਹੀ ਕਰਤਿਆਂ ਹੋਇਆਂ ਮੈਂ (ਤੂ) ਤੇਰਾ ਸਰੂਪ ਹੀ ਹੂਆ ਹੂੰ, ਕਿਉਂ ਕਿ ਮੁਝ ਮੇਂ (ਹੂੰ) ਹੰਕਾਰ ਨਹੀਂ ਰਹਾ ਹੈ॥
Prof. Sahib Singhਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ 'ਮੈਂ ਮੈਂ' ਦਾ ਖ਼ਿਆਲ ਰਹਿ ਹੀ ਨਹੀਂ ਗਿਆ।

ਪਦ ਅਰਥ ਤੂੰ ਤੂੰ ਕਰਤਾ = ਤੂੰ ਤੂੰ ਆਖਦਾ, (ਹੇ ਪ੍ਰਭੂ!) ਤੇਰਾ ਜਾਪ ਕਰਦਾ, ਹਰ ਵੇਲੇ ਤੈਨੂੰ ਸਿਮਰਦਿਆਂ। ਤੂ ਹੂਆ = ਮੈਂ ਤੇਰਾ ਹੀ ਰੂਪ ਹੋ ਗਿਆ ਹਾਂ, ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ। ਹੂੰ = (ਇਹ ਖ਼ਿਆਲ ਕਿ) ਮੈਂ ਹਾਂ, 'ਮੈਂ ਮੈਂ' ਦਾ ਸੁਭਾਉ, ਆਪਣੀ ਵਡਿਆਈ ਦੀ ਚਾਹ।

SikhNet (Spanish)Kabir, repitiendo Tú, Tú, me he vuelto como Tú, nada en mí permanece conmigo,

ਜਬ ਆਪਾ ਪਰ ਕਾ ਮਿਟਿ ਗਇਆ; ਜਤ ਦੇਖਉ ਤਤ ਤੂ ॥੨੦੪॥

jab aapaa par kaa mitt geaa; jat dekhau tat too |204|

Sant Singh KhalsaWhen the difference between myself and others is removed, then wherever I look, I see only You. ||204||
Manmohan SinghWhen difference between others and myself has been removed, then wheresoever I see, there I see but Thee, O Lord.
Manmohan Singh (Punjabi)ਜਦ ਮੇਰਾ ਅਤੇ ਹੋਰਨਾ ਦਾ ਭਿੰਨ-ਭੇਦ ਦੂਰ ਹੋ ਗਿਆ, ਤਾਂ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਤੈਨੂੰ ਹੀ ਵੇਖਦਾ ਹਾਂ, ਹੇ ਸੁਆਮੀ!
Fareedkot Teekaਜਬ ਅਪਨਾ ਔ ਪਰ ਕਾ ਭਾਵ ਰਿਦੇ ਤੇ ਮਿਟ ਗਿਆ ਤਬ ਮੈਂ ਜਿਸ ਤਰਫ ਦੇਖਤਾ ਹੂੰ ਤਹਾਂ ਤੂਹੀ ਹੈਂ॥੨੦੪॥
Prof. Sahib Singh(ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ ('ਦੁਇ' ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ॥੨੦੪॥

ਪਦ ਅਰਥ ਆਪਾ ਪਰ ਕਾ = ਆਪਣੇ ਪਰਾਏ ਵਾਲਾ ਵਿਤਕਰਾ। ਜਤ = ਜਿਧਰ। ਦੇਖਉ = ਮੈਂ ਵੇਖਦਾ ਹਾਂ। ਤਤ = ਉਧਰ। ਤੂ = (ਹੇ ਪ੍ਰਭੂ!) ਤੂੰ ਹੀ (ਦਿੱਸ ਰਿਹਾ ਹੈਂ) ॥੨੦੪॥

* ਨੋਟ: ਸਲੋਕ ਨੰ: ੨੦੩ ਤੇ ੨੦੪ ਦੋਵੇਂ ਇਕੱਠੇ ਪੜ੍ਹਨੇ ਹਨ।

SikhNet (Spanish)cuando la diferencia entre yo y los demás es removida, entonces lo que sea que veo ahí Te veo sólo a Ti. (204)

Open this shabad →

Shabad Bhagat Kabir Ji Salok Kabeer Jee

ਕਬੀਰ. ਬਿਕਾਰਹ ਚਿਤਵਤੇ; ਝੂਠੇ ਕਰਤੇ ਆਸ ॥

kabeer. bikaarah chitavate; jhootthe karate aas |

Sant Singh KhalsaKabeer, those who think of evil and entertain false hopes
Manmohan SinghKabir, they who think of evil and entertain false hopes.
Manmohan Singh (Punjabi)ਕਬੀਰ, ਜੋ ਬਦੀ ਦਾ ਖਿਆਲ ਕਰਦੇ ਹਨ ਅਤੇ ਕੂੜੀਆਂ ਉਮੈਦਾ ਬੰਨ੍ਹਦੇ ਹਨ:
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਪੁਰਸ਼ ਵਿਕਾਰੋਂ ਕੋ ਚਿਤਵਤੇ ਹੂਏ ਝੂਠੇ ਪਦਾਰਥੋਂ ਕੀ ਆਸਾ ਕਰਤੇ ਹੈਂ॥
Prof. Sahib Singhਹੇ ਕਬੀਰ! (ਜੋ ਮਨੁੱਖ 'ਦੁਇ' ਵਿਚ ਫਸੇ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ) ਜੋ ਸਦਾ ਭੈੜੇ ਕੰਮ ਕਰਨ ਦੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ,

ਪਦ ਅਰਥ ਬਿਕਾਰ = ਵਿਕਾਰ, ਭੈੜੇ ਕੰਮ। ਬਿਕਾਰਹ ਚਿਤਵਤੇ = ਭੈੜੇ ਕੰਮ ਕਰਨ ਦੀਆਂ ਸੋਚਾਂ ਸੋਚਦੇ। ਝੂਠੇ ਆਸ ਕਰਤੇ = ਉਹਨਾਂ ਪਦਾਰਥਾਂ ਦੀਆਂ ਤਾਂਘਾਂ ਤਾਂਘਦੇ ਜੋ ਨਾਸਵੰਤ ਹਨ।

SikhNet (Spanish)Kabir, los que piensan en maldades y tienen falsas esperanzas,

ਮਨੋਰਥੁ ਕੋਇ. ਨ ਪੂਰਿਓ; ਚਾਲੇ ਊਠਿ ਨਿਰਾਸ ॥੨੦੫॥

manorath koe. na poorio; chaale aootth niraas |205|

Sant Singh Khalsa- none of their desires shall be fulfilled; they shall depart in despair. ||205||
Manmohan SinghNone of their desires is fulfilled and depart they in despair.
Manmohan Singh (Punjabi)ਉਨ੍ਹਾਂ ਦੀ ਕੋਈ ਭੀ ਖਾਹਿਸ਼ ਪੂਰੀ ਨਹੀਂ ਹੁੰਦੀ ਅਤੇ ਉਹ ਬੇ-ਉਮੈਦ ਹੀ ਟੁਰ ਵੰਞਦੇ ਹਨ।
Fareedkot Teekaਤਿਨੋਂ ਕਾ ਕੋਈ ਭੀ ਮਨੋਰਥ ਪੂਰਨ ਨ ਹੂਆ, ਉਠ ਕਰ ਨਿਰਾਸੇ ਹੀ ਚਲੇ ਜਾਤੇ ਹੈਂ॥੨੦੫॥
Prof. Sahib Singhਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ (ਇਥੋਂ) ਤੁਰ ਪੈਂਦੇ ਹਨ, ਉਹਨਾਂ ਦੇ ਮਨ ਦੀ ਕੋਈ ਦੌੜ-ਭੱਜ ਪੂਰੀ ਨਹੀਂ ਹੁੰਦੀ (ਭਾਵ, ਕਿਸੇ ਭੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ-ਭੱਜ ਮੁੱਕਦੀ ਨਹੀਂ, ਆਸਾਂ ਹੋਰ ਹੋਰ ਵਧਦੀਆਂ ਜਾਂਦੀਆਂ ਹਨ) ॥੨੦੫॥

ਪਦ ਅਰਥ ਮਨੋਰਥੁ = ਮਨੋ-ਰਥੁ, ਮਨ ਦੀ ਭੱਜ ਦੌੜ, ਮਨ ਦੀ ਉਹ ਆਸ ਜਿਸ ਦੀ ਖ਼ਾਤਰ ਦੌੜ-ਭੱਜ ਕਰਦੇ ਰਹੇ। ਨਿਰਾਸ = ਨਿਰਆਸ, ਆਸ ਪੂਰੀ ਹੋਣ ਤੋਂ ਬਿਨਾਂ ਹੀ; ਦਿਲ ਦੀਆਂ ਆਸਾਂ ਨਾਲ ਹੀ ਲੈ ਕੇ ॥੨੦੫॥

SikhNet (Spanish)ninguno de sus deseos se cumplirá y partirán en la desesperación. (205)

Open this shabad →

Shabad Bhagat Kabir Ji Salok Kabeer Jee

ਕਬੀਰ. ਹਰਿ ਕਾ ਸਿਮਰਨੁ ਜੋ ਕਰੈ; ਸੋ ਸੁਖੀਆ ਸੰਸਾਰਿ ॥

kabeer. har kaa simaran jo karai; so sukheea sansaar |

Sant Singh KhalsaKabeer, whoever meditates in remembrance on the Lord, he alone is happy in this world.
Manmohan SinghKabir, whosoever embraces God's meditation, he alone is happy in this world.
Manmohan Singh (Punjabi)ਕਬੀਰ, ਜੋ ਕੋਈ ਭੀ ਵਾਹਿਗੁਰੂ ਦਾ ਆਰਾਧਨ ਕਰਦਾ ਹੈ, ਕੇਵਲ ਉਹ ਹੀ ਇਸ ਜਗ ਅੰਦਰ ਸੁਖੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ, ਜੋ ਪੁਰਸ਼ ਹਰੀ ਕਾ ਸਿਮਰਨ ਕਰਤਾ ਹੈ, ਸੋਈ ਸੰਸਾਰ ਮੇਂ ਸੁਖੀਆ ਹੋਤਾ ਹੈ॥
Prof. Sahib Singhਹੇ ਕਬੀਰ! ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਂਦਾ ਹੈ, ਉਹ ਇਸ ਜਗਤ ਵਿਚ ਸੁਖੀ ਜੀਵਨ ਬਿਤੀਤ ਕਰਦਾ ਹੈ;

ਪਦ ਅਰਥ ਸੰਸਾਰਿ = ਸੰਸਾਰ ਵਿਚ।

SikhNet (Spanish)Kabir, quien medite en el Señor, sólo él será feliz en este mundo,

ਇਤ ਉਤ ਕਤਹਿ. ਨ ਡੋਲਈ; ਜਿਸ ਰਾਖੈ ਸਿਰਜਨਹਾਰ ॥੨੦੬॥

eit ut kateh. na ddolee; jis raakhai sirajanahaar |206|

Sant Singh KhalsaOne who is protected and saved by the Creator Lord, shall never waver, here or hereafter. ||206||
Manmohan SinghHe, whom the Creator-Lord protects, wavers not ever, here or hereafter.
Manmohan Singh (Punjabi)ਜਿਸਦੀ ਸਾਜਣਹਾਰ-ਸੁਆਮੀ ਰੱਖਿਆ ਕਰਦਾ ਹੈ ਉਹ ਏਥੇ ਯਾ ਓਥੇ ਕਦੇ ਭੀ ਡਿੱਕੋ ਡੋਲੇ ਨਹੀਂ ਖਾਂਦਾ।
Fareedkot Teekaਜਿਸ ਕੀ ਆਪ ਸਿਰਜਨਹਾਰ ਰਖ੍ਯਾ ਕਰਤਾ ਹੈ, ਸੋ ਪੁਰਸ਼ ਇਸ ਲੋਕ ਔ ਉਤ ਪ੍ਰਲੋਕ ਮੇਂ ਕਬੀ ਡੁਲਾਇਵਾਨ ਨਹੀਂ ਹੋਤਾ ਹੈ॥੨੦੬॥
Prof. Sahib Singhਉਹ ਮਨੁੱਖ ਇਸ ਲੋਕ ਤੇ ਪਰਲੋਕ ਵਿਚ ਕਿਤੇ ਭੀ (ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ) ਭਟਕਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਂਦਾ ਹੈ ॥੨੦੬॥

ਪਦ ਅਰਥ ਇਤ = ਇਥੇ, ਇਸ ਮੌਜੂਦਾ ਜਨਮ ਵਿਚ। ਉਤ = ਉਥੇ, ਇਸ ਜਨਮ ਤੋਂ ਪਿਛੋਂ, ਪਰਲੋਕ ਵਿਚ। ਕਤਹਿ = ਕਿਤੇ ਭੀ। ਰਾਖੈ = ਰਾਖੀ ਕਰਦਾ ਹੈ, (ਵਿਕਾਰਾਂ ਤੇ ਆਸਾਂ ਤੋਂ) ਬਚਾਂਦਾ ਹੈ ॥੨੦੬॥

SikhNet (Spanish)pues a quien sea que el Señor salva y protege, nunca vacila aquí o aquí después. (206)

Open this shabad →

Shabad Bhagat Kabir Ji Salok Kabeer Jee

ਕਬੀਰ. ਘਾਣੀ ਪੀੜਤੇ; ਸਤਿਗੁਰ ਲੀਏ ਛਡਾਇ ॥

kabeer. ghaanee peerrate; satigur lee chhaddaae |

Sant Singh KhalsaKabeer, I was being crushed like sesame seeds in the oil-press, but the True Guru saved me.
Manmohan SinghKabir, I was being crushed like a handful of sesame, but the True Guru has saved me.
Manmohan Singh (Punjabi)ਕਬੀਰ ਮੈਂ ਸਰ੍ਹੋ ਦੇ ਪਰਾਗੇ ਦੀ ਤਰ੍ਹਾਂ ਪੀੜਿਆ ਜਾ ਰਿਹਾ ਸਾਂ, ਪ੍ਰੰਤੂ ਸੱਚੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਅਗ੍ਯਾਨ ਰੂਪੀ ਕੋਹਲੂ ਵਿਖੇ ਚੌਰਾਸੀ ਮੇਂ ਭ੍ਰਮਣ ਰੂਪੀ ਜੋ ਘਾਣੀ ਰੂਪ ਕਰ ਪੀੜੀਤੇ ਥੇ, ਤਿਸ ਸੇ ਸਤਿਗੁਰੋਂ ਨੇ ਹਮ ਛੁਡਾਇ ਲੀਏ ਹੈਂ, ਭਾਵ ਜਨਮ ਮਰਨ ਸੇ ਰਹਿਤ ਕਰੇ ਹੈਂ॥
Prof. Sahib Singhਹੇ ਕਬੀਰ! (ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ) ਘਾਣੀ ਵਿਚ (ਇਉਂ) ਪੀੜੇ ਜਾ ਰਹੇ ਹਨ, (ਜਿਵੇਂ ਕੋਹਲੂ ਵਿਚ ਤਿਲ ਪੀੜੀਦੇ ਹਨ;) (ਪਰ ਜੋ ਜੋ 'ਹਰਿ ਕਾ ਸਿਮਰਨੁ ਕਰੈ') ਉਹਨਾਂ ਨੂੰ ਸਤਿਗੁਰੂ (ਇਸ ਘਾਣੀ ਵਿਚੋਂ) ਬਚਾ ਲੈਂਦਾ ਹੈ।

ਪਦ ਅਰਥ ਘਾਣੀ ਪੀੜਤੇ = (ਵਿਕਾਰਾਂ ਤੇ ਆਸਾਂ ਦੀ) ਘਾਣੀ ਵਿਚ ਪੀੜੀਦੇ (ਜਿਵੇਂ ਤਿਲ ਕੋਹਲੂ ਵਿਚ ਪੀੜੀਦੇ ਹਨ)।

SikhNet (Spanish)Kabir, estaba siendo aplastado como ajonjolí en la prensa de aceite,

ਪਰਾ ਪੂਰਬਲੀ ਭਾਵਨੀ; ਪਰਗਟੁ ਹੋਈ ਆਇ ॥੨੦੭॥

paraa poorabalee bhaavanee; paragatt hoee aae |207|

Sant Singh KhalsaMy pre-ordained primal destiny has now been revealed. ||207||
Manmohan SinghMy primal and ancient love of the Lord has now become manifest.
Manmohan Singh (Punjabi)ਮੇਰੇ ਮੁਢ ਕਦੀਮਾਂ ਦਾ ਪ੍ਰਭੂ ਦਾ ਕਰਜਾ ਦੇਣ ਤੋਂ ਟਾਲ-ਮਟੋਲ ਕਰਦਿਆਂ ਬਤੀਤ ਹੋ ਗਿਆ ਹ।
Fareedkot Teekaਕਿਉਂ ਕਿ ਪਰੰਪਰਾ ਪੂਰਬਲੇ ਜਨਮੋਂ ਕੀ (ਭਾਵਨੀ) ਸਰਧਾ ਕਰ ਕੇ ਅਬ ਆਤਮ ਸੱਤਾ ਰਿਦੇ ਮੇਂ ਆਇ ਕਰ ਪਰਗਟ ਭਈ ਹੈ॥੨੦੭॥
Prof. Sahib Singh(ਪ੍ਰਭੂ ਚਰਨਾਂ ਨਾਲ ਉਹਨਾਂ ਦਾ) ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ (ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤਿ ਤੇ ਸਤਿਗੁਰੂ ਦੀ ਮੇਹਰ ਨਾਲ) ਮੁੜ ਹਿਰਦੇ ਵਿਚ ਚਮਕ ਪੈਂਦਾ ਹੈ ॥੨੦੭॥

ਪਦ ਅਰਥ ਪਰਾ ਪੂਰਬਲੀ = ਪਹਿਲੇ ਜਨਮਾਂ ਦੇ ਸਮੇ ਦੀ। ਭਾਵਨੀ = ਸਰਧਾ, ਪਿਆਰ ॥੨੦੭॥

SikhNet (Spanish)pero el Verdadero Guru me salvó, mi Destino Primordial, me estaba siendo revelado, (207)

Open this shabad →

Shabad Bhagat Kabir Ji Salok Kabeer Jee

ਕਬੀਰ. ਟਾਲੈ ਟੋਲੈ ਦਿਨੁ ਗਇਆ; ਬਿਆਜੁ ਬਢੰਤਉ ਜਾਇ ॥

kabeer. ttaalai ttolai din geaa; biaaj badtantau jaae |

Sant Singh KhalsaKabeer, my days have passed, and I have postponed my payments; the interest on my account continues to increase.
Manmohan SinghKabir, my day is gone in evading the payment of my debt to the Lord and the interest continues to increases.
Manmohan Singh (Punjabi)ਕਬੀਰ, ਮੇਰਾ ਦਿਹੁੰ ਸੁਆਮੀ ਦਾ ਕਰਜ਼ਾ ਦੇਣ ਤੋਂ ਟਾਲ-ਮਟੋਲ ਕਰਦਿਆ ਬਤੀਤ ਹੋ ਗਿਆ ਹੈ ਅਤੇ ਸੂਦ ਵਧਦਾ ਜਾਂ ਰਿਹਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਟੋਲੈ) ਪਦਾਰਥੋਂ ਕੋ ਟਾਲਤਿਆਂ, ਭਾਵ ਇਧਰ ਉਧਰ ਕਰਤਿਆਂ ਦਿਨ ਚਲਾ ਗਿਆ ਹੈ ਔ ਪਾਪ ਰੂਪੀ ਵਿਆਜ ਬਢਤਾ ਜਾਤਾ ਹੈ॥
Prof. Sahib Singhਹੇ ਕਬੀਰ! (ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵਲੋਂ) ਅੱਜ-ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, (ਵਿਕਾਰਾਂ ਤੇ ਆਸਾਂ ਦਾ) ਵਿਆਜ ਵਧਦਾ ਜਾਂਦਾ ਹੈ।

ਪਦ ਅਰਥ ਟਾਲੈ ਟੋਲੈ = ਟਾਲ-ਮਟੌਲੇ ਵਿਚ, ਅੱਜ-ਭਲਕ ਕਰਦਿਆਂ (ਕਿਉਂਕਿ ਵਿਕਾਰਾਂ ਤੇ ਆਸਾਂ ਵੱਲ ਦੀ ਰੁਚੀ ਸਿਮਰਨ ਵਾਲੇ ਪਾਸੇ ਲੱਗਣ ਨਹੀਂ ਦੇਂਦੀ)। ਦਿਨੁ = ਉਮਰ ਦਾ ਹਰੇਕ ਦਿਨ। ਬਿਆਜੁ = (ਸ਼ਾਹੂਕਾਰ ਆਪਣੀ ਰਾਸਿ-ਪੂੰਜੀ ਜਿਉਂ ਜਿਉਂ ਸੂਦੀ ਚਾੜ੍ਹਦਾ ਹੈ, ਤਿਉਂ ਤਿਉਂ ਸੂਦ ਵਧ ਕੇ ਉਹ ਰਕਮ ਵੱਡੀ ਹੁੰਦੀ ਜਾਂਦੀ ਹੈ, ਇਸੇ ਤਰ੍ਹਾਂ ਮਨੁੱਖ ਦੇ ਅੰਦਰ ਵਿਕਾਰਾਂ ਤੇ ਆਸਾਂ ਦੀ ਇਕੱਠੀ ਹੋਈ ਰਾਸਿ-ਪੂੰਜੀ ਹੋਰ ਹੋਰ ਵਿਕਾਰਾਂ ਤੇ ਆਸਾਂ ਵੱਲ ਪ੍ਰੇਰਦੀ ਹੈ, ਇਸ ਤਰ੍ਹਾਂ ਇਹ ਵਿਕਾਰ ਹੋਰ ਹੋਰ ਮਨੁੱਖ ਦੇ ਹਿਰਦੇ ਵਿਚ ਵਧਦੇ ਜਾਂਦੇ ਹਨ) ਸੂਦ।

SikhNet (Spanish)Kabir, mis días han pasado y he pospuesto mis pagos, el interés en mi cuenta continúa incrementándose,

ਨਾ ਹਰਿ ਭਜਿਓ. ਨ ਖਤੁ ਫਟਿਓ; ਕਾਲੁ ਪਹੂੰਚੋ ਆਇ ॥੨੦੮॥

naa har bhajio. na khat fattio; kaal pahooncho aae |208|

Sant Singh KhalsaI have not meditated on the Lord and my account is still pending, and now, the moment of my death has come! ||208||
Manmohan SinghI have contemplated not my God, nor is my account torn up and the moment of my death has arrived.
Manmohan Singh (Punjabi)ਮੈਂ ਆਪਣੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਨਾਂ ਹੇ ਮੇਰੇ ਲੇਖੇ ਪਤੇ ਦੇ ਕਾਗਜ ਪਾਟੇ ਹਨ, ਤੇ ਮੇਰੀ ਮੌਤ ਆਖ ਪੁਜੀ ਹੈ।
Fareedkot Teekaਨਾ ਤੋ ਹਰੀ ਕਾ ਹੀ ਸਿਮਰਨ ਕੀਆ ਔਰ ਨਾ ਕਰਮੋਂ ਕਾ ਹਿਸਾਬ ਰੂਪੀ ਖਤ ਹੀ ਫਟਾ ਹੈ, ਇਤਨੇ ਮੇਂ ਕਾਲ ਆਨ ਪਹੁੰਚਤਾ ਭਯਾ॥੨੦੮॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਕਬੀਰ ਜੀ ਕੋ ਸਿਰੇਪਾਉ ਬਖਸ਼ਤੇ ਹੈਂ ਔ ਭਗਤੋਂ ਸਾਥ ਅਪਨੀ ਅਭੇਦਤਾ ਦਿਖਾਵਤੇ ਹੈਂ:
Prof. Sahib Singhਨਾਹ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਹ ਹੀ ਉਹਨਾਂ ਦਾ (ਵਿਕਾਰਾਂ ਤੇ ਆਸਾਂ ਦਾ ਇਹ) ਲੇਖਾ ਮੁੱਕਦਾ ਹੈ। (ਬੱਸ! ਇਹਨਾਂ ਵਿਕਾਰਾਂ ਤੇ ਆਸਾਂ ਵਿਚ ਫਸੇ ਹੋਇਆਂ ਦੇ ਸਿਰ ਉਤੇ) ਮੌਤ ਆ ਅੱਪੜਦੀ ਹੈ ॥੨੦੮॥

ਪਦ ਅਰਥ ਖਤੁ = ਲੇਖਾ, (ਵਿਕਾਰਾਂ ਤੇ ਆਸਾਂ ਦੇ) ਸੰਸਕਾਰ (ਜੋ ਮਨ ਵਿਚ ਟਿਕੇ ਰਹਿੰਦੇ ਹਨ) ॥੨੦੮॥

SikhNet (Spanish)no he meditado en el Señor y mi cuenta está pendiente, ahora, el momento de la muerte ha llegado. (208)

Open this shabad →

Shabad Guru Arjan Dev Ji Salok Kabeer Jee

ਮਹਲਾ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਕਬੀਰ. ਕੂਕਰੁ ਭਉਕਨਾ; ਕਰੰਗ ਪਿਛੈ ਉਠਿ ਧਾਇ ॥

kabeer. kookar bhaukanaa; karang pichhai utth dhaae |

Sant Singh KhalsaKabeer, the mortal is a barking dog, chasing after a carcass.
Manmohan SinghKabir, man is a barking dog, which runs after a skeleton.
Manmohan Singh (Punjabi)ਕਬੀਰ, ਆਦਮੀ ਭਉਕਣ ਵਾਲਾ ਕੁੱਤਾ ਹੈ, ਜੋ ਪਿੰਜਰ ਪਿਛੇ ਭਜਦਾ ਫਿਰਦਾ ਹੈ।
Fareedkot Teekaਇਹ ਮਨ ਰੂਪੀ ਜੋ (ਕਬੀਰ) ਬਡਾ ਕੂਕਰ ਭਉਕਨੇ ਵਾਲਾ ਹੈ, ਭਾਵ ਸੰਕਲਪੋਂ ਕੋ ਕਰਤਾ ਰਹਿਤਾ ਹੈ, ਸੋ ਪਦਾਰਥ ਰੂਪੀ (ਕਰੰਗ) ਮੁਰਦਾਰ ਕੇ ਪੀਛੇ ਉਠ ਦੌੜਤਾ ਹੈ⁽¹⁾॥
Prof. Sahib Singhਹੇ ਕਬੀਰ! ਭੌਂਕਣ ਵਾਲਾ (ਭਾਵ, ਲਾਲਚ ਦਾ ਮਾਰਿਆ) ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ (ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ, ਤਾਹੀਏਂ ਇਹ ਸਿਮਰਨ ਵਲੋਂ ਟਾਲ-ਮਟੌਲੇ ਕਰਦਾ ਹੈ)।

ਪਦ ਅਰਥ ਕੂਕਰੁ = ਕੁੱਤਾ। ਭਉਕਨਾ = ਭੌਂਕਣ ਵਾਲਾ। ਕਰੰਗ = ਮੁਰਦਾਰ।

SikhNet (Spanish)Kabir, el mortal es un perro que ladra, buscando pellejos por gracia de mi Karma,

ਕਰਮੀ ਸਤਿਗੁਰੁ ਪਾਇਆ; ਜਿਨਿ. ਹਉ ਲੀਆ ਛਡਾਇ ॥੨੦੯॥

karamee satigur paaeaa; jin. hau leea chhaddaae |209|

Sant Singh KhalsaBy the Grace of good karma, I have found the True Guru, who has saved me. ||209||
Manmohan SinghBy the Lord's grace, I have obtained the True Guru, who has delivered me.
Manmohan Singh (Punjabi)ਪ੍ਰਭੂ ਦੀ ਦਇਆ ਦੁਆਰਾ, ਮੈਨੂੰ ਸੱਚੇ ਗੁਰੂ ਜੀ ਮਿਲ ਪਏ ਹਨ, ਜਿਨ੍ਹਾਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਉਤਮ ਕਰਮੋਂ ਕਰ ਕੇ ਮੈਨੇ ਅਬ ਸਤਿਗੁਰੋਂ ਕੋ ਪਾਇਆ ਹੈ, ਜਿਨੋਂ ਨੇ ਮੁਝ ਕੋ ਤਿਸ ਕੂਕਰ ਤੇ ਛਡਾਇ ਲੀਆ ਹੈ, ਭਾਵ ਝੂਠੇ ਪਦਾਰਥੋਂ ਕੇ ਸੰਕਲਪੋਂ ਸੇ ਰਹਿਤ ਕੀਆ ਹੈ॥੨੦੯॥
Prof. Sahib Singhਮੈਨੂੰ ਪਰਮਾਤਮਾ ਦੀ ਮੇਹਰ ਨਾਲ ਸਤਿਗੁਰੂ ਮਿਲ ਪਿਆ ਹੈ, ਉਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ॥੨੦੯॥

ਪਦ ਅਰਥ ਕਰਮੀ = (ਪ੍ਰਭੂ ਦੀ) ਮੇਹਰ ਨਾਲ। ਜਿਨਿ = ਜਿਸ (ਗੁਰੂ) ਨੇ। ਹਉ = ਮੈਨੂੰ ॥੨੦੯॥

* ਨੋਟ: ਇਹ ਸ਼ਲੋਕ ਨੰ: ੨੦੯ ਅਤੇ ਇਸ ਤੋਂ ਅਗਲੇ ਦੋ ਹੋਰ ਸ਼ਲੋਕ ਨੰ: ੨੧੦ ਅਤੇ ੨੧੧ ਗੁਰੂ ਅਰਜਨ ਸਾਹਿਬ ਦੇ ਹਨ, ਕਿਉਂਕਿ ਇਹਨਾਂ ਤਿੰਨਾਂ ਹੀ ਸ਼ਲੋਕਾਂ ਦਾ ਸਿਰ-ਲੇਖ 'ਮਹਲਾ ੫' ਹੈ। ਸ਼ਲੋਕ ਨੰ: ੨੦੭ ਵਿਚ ਕਬੀਰ ਜੀ ਨੇ ਆਖਿਆ ਸੀ ਕਿ ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਉਹ ਵਿਕਾਰਾਂ ਤੇ ਆਸਾਂ ਦੇ ਗੇੜ ਵਿਚੋਂ ਕੱਢ ਲੈਂਦਾ ਹੈ। ਸ਼ਲੋਕ ਨੰ: ੨੦੮ ਵਿਚ ਆਖਦੇ ਹਨ ਕਿ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ, ਉਹ ਪ੍ਰਭੂ ਦਾ ਸਿਮਰਨ ਨਹੀਂ ਕਰ ਸਕਦੇ, ਤੇ ਨਾਹ ਹੀ ਵਿਕਾਰਾਂ ਤੇ ਆਸਾਂ ਤੋਂ ਉਹਨਾਂ ਦੀ ਖ਼ਲਾਸੀ ਹੋ ਸਕਦੀ ਹੈ। ਕਬੀਰ ਜੀ ਦੇ ਇਸੇ ਹੀ ਖ਼ਿਆਲ ਨੂੰ ਗੁਰੂ ਅਰਜਨ ਸਾਹਿਬ ਹੋਰ ਖੋਲ੍ਹ ਕੇ ਬਿਆਨ ਕਰਦੇ ਹਨ ਕਿ ਗੁਰੂ ਤੋਂ ਬਿਨਾਂ ਇਹ ਜੀਵ ਟਾਲ-ਮਟੌਲੇ ਕਰਨ ਤੇ ਮਜਬੂਰ ਹੈ ਕਿਉਂਕਿ ਇਸ ਦਾ ਸੁਭਾਉ ਕੁੱਤੇ ਵਰਗਾ ਹੈ, ਇਸ ਦੀ ਵਾਦੀ ਹੀ ਇਹ ਹੈ ਕਿ ਹਰ ਵੇਲੇ ਮੁਰਦਾਰ ਦੇ ਪਿੱਛੇ ਦੌੜਦਾ ਫਿਰੇ। ਜਿਸ ਉਤੇ ਪ੍ਰਭੂ ਦੀ ਆਪਣੀ ਮੇਹਰ ਹੋਵੇ ਉਸ ਨੂੰ ਸਤਿਗੁਰੂ ਮਿਲਦਾ ਹੈ, ਉਹ ਹੀ ਇਹਨਾਂ ਵਿਕਾਰਾਂ ਤੇ ਆਸਾਂ ਤੋਂ ਬਚਦਾ ਹੈ।

SikhNet (Spanish)he encontrado al Guru Verdadero, Quien me ha salvado. (209)

Open this shabad →

Shabad Guru Arjan Dev Ji Salok Kabeer Jee

ਮਹਲਾ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਕਬੀਰ. ਧਰਤੀ ਸਾਧ ਕੀ; ਤਸਕਰ ਬੈਸਹਿ ਗਾਹਿ ॥

kabeer. dharatee saadh kee; tasakar baiseh gaeh |

Sant Singh KhalsaKabeer, the earth belongs to the Holy, but it is being occupied by thieves.
Manmohan SinghKabir, the earth belongs to the saints, however, the thieves have occupied it.
Manmohan Singh (Punjabi)ਕਬੀਰ, ਜਮੀਨ ਸੰਤਾਂ ਦੀ ਮਲਕੀਅਤ ਹੈ ਪ੍ਰੰਤੂ, ਚੋਰਾਂ ਨੇ ਇਸ ਤੇ ਕਬਜਾ ਕਰ ਲਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਅੰਤਸਕਰਨ ਰੂਪੀ ਧਰਤੀ ਸ੍ਰੇਸ਼ਟ ਗੁਣੋਂ ਰੂਪੀ ਸੰਤੋਂ ਕੀ ਥੀ, ਤਿਸ ਕੋ ਕਾਮ, ਕ੍ਰੋਧਾਦੀ ਚੋਰ ਦਬਾਇ ਬੈਠੇ ਹੈਂ॥
Prof. Sahib Singhਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ,

ਪਦ ਅਰਥ ਧਰਤੀ ਸਾਧ ਕੀ = ਸਤਿਗੁਰੂ ਦੀ ਧਰਤੀ, ਸਤਿਗੁਰੂ ਦੀ ਸੰਗਤ। ਤਸਕਰ = ਚੋਰ, ਵਿਕਾਰੀ ਬੰਦੇ। ਬੈਸਹਿ = ਆ ਬੈਠਦੇ ਹਨ, ਜੇ ਆ ਬੈਠਣ। ਗਾਹਿ = ਗਹਿ, ਮੱਲ ਕੇ, ਸਿਦਕ ਨਾਲ, ਹੋਰ ਖ਼ਿਆਲ ਛੱਡ ਕੇ (ਨੋਟ: ਕਈ ਟੀਕਾਕਾਰ ਇਸ ਲਫ਼ਜ਼ 'ਗਾਹਿ' ਦਾ ਅਰਥ 'ਕਦੇ' ਕਰਦੇ ਹਨ, ਤੇ ਇਸ ਨੂੰ ਫ਼ਾਰਸੀ ਦਾ ਲਫ਼ਜ਼ ਸਮਝਦੇ ਹਨ ਪਰ ਇਹ ਗ਼ਲਤ ਹੈ। ਇਸ ਸ਼ਲੋਕ ਦੇ ਹਰੇਕ ਲਫ਼ਜ਼ ਨੂੰ ਗਹੁ ਨਾਲ ਪੜ੍ਹੋ, ਹਰੇਕ ਲਫ਼ਜ਼ ਸੰਸਕ੍ਰਿਤ-ਹਿੰਦੀ ਦਾ ਹੈ। ਮੁਸਲਮਾਨੀ ਮਤ ਦਾ ਭੀ ਇਥੇ ਕੋਈ ਜ਼ਿਕਰ ਨਹੀਂ ਹੈ। ਸੋ ਬਾਕੀ ਲਫ਼ਜ਼ਾਂ ਵਾਂਗ ਇਹ ਭੀ ਸੰਸਕ੍ਰਿਤ ਤੋਂ ਨੇੜੇ ਹੈ)।

SikhNet (Spanish)Kabir, la tierra le pertenece a los Santos, pero está siendo ocupada por ladrones,

ਧਰਤੀ ਭਾਰਿ. ਨ ਬਿਆਪਈ; ਉਨ ਕਉ ਲਾਹੂ ਲਾਹਿ ॥੨੧੦॥

dharatee bhaar. na biaapee; un kau laahoo laeh |210|

Sant Singh KhalsaThey are not a burden to the earth; they receive its blessings. ||210||
Manmohan SinghThe earth feels not their burden and to them it is a clear gain.
Manmohan Singh (Punjabi)ਜਮੀਨ ਉਨ੍ਹਾਂ ਦੇ ਬੋਝ ਨੂੰ ਮਹਿਸੂਸ ਨਹੀਂ ਕਰਦੀ ਅਤੇ ਉਨ੍ਹਾਂ ਨੂੰ ਨਿਰਾ-ਪੂਰਾ ਲਾਭ ਹੀ ਹੈ।
Fareedkot Teekaਤਿਸ ਕੀ ਬੁਧੀ ਰੂਪੀ ਧਰਤੀ ਕੋ ਪਾਪੋਂ ਕਾ ਭਾਰ ਨਹੀਂ ਵਿਆਪਤਾ ਹੈ, ਜਿਸ ਨੇ ਉਨ ਕਾਮ, ਕ੍ਰੋਧਾਦੀ ਵਿਕਾਰੋਂ ਕੇ (ਲਾਹੂ) ਸਮਦਾਯ ਕੋ ਲਾਹਿ ਦੀਆ ਹੈ, ਭਾਵ ਵਿਕਾਰੋਂ ਕੋ ਦੂਰ ਕੀਆ ਹੈ॥੨੧੦॥
Prof. Sahib Singhਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ॥੨੧੦॥

ਪਦ ਅਰਥ ਭਾਰਿ = ਭਾਰ ਨਾਲ, ਭਾਰ ਦੇ ਹੇਠ, ਤਸਕਰਾਂ ਦੇ ਭਾਰ ਹੇਠ। ਨ ਬਿਆਪਈ = ਦਬਦੀ ਨਹੀਂ, ਕੋਈ ਔਖਿਆਈ ਨਹੀਂ ਸਮਝਦੀ, ਅਸਰ ਹੇਠ ਨਹੀਂ ਆਉਂਦੀ। ਉਨ ਕਉ = ਉਹਨਾਂ ਤਸਕਰਾਂ ਨੂੰ। ਲਾਹੂ = ਲਾਹ ਹੀ, ਲਾਭ ਹੀ (ਮਿਲਦਾ ਹੈ)। ਲਾਹਿ = ਲਹਹਿ, ਉਹ ਤਸਕਰ ਲਾਭ ਹੀ ਲਹਹਿ, ਉਹ ਵਿਕਾਰੀ ਸਗੋਂ ਲਾਭ ਹੀ ਉਠਾਂਦੇ ਹਨ ॥੨੧੦॥

ਨੋਟ -ਸ਼ਲੋਕ ਨੰ: ੨੦੯ ਵਾਲੇ ਹੀ ਖ਼ਿਆਲ ਨੂੰ ਜਾਰੀ ਰੱਖਿਆ ਗਿਆ ਹੈ। ਵਿਕਾਰੀ ਬੰਦਿਆਂ ਦਾ ਜ਼ੋਰ ਗੁਰੂ ਅਤੇ ਗੁਰ-ਸੰਗਤਿ ਉੱਤੇ ਨਹੀਂ ਪੈ ਸਕਦਾ, ਕਿਉਂਕਿ ਗੁਰੂ ਮਹਾਨ ਉੱਚਾ ਹੈ। ਪਰ ਹਾਂ, ਸਤਿਗੁਰੂ ਤੇ ਉਸ ਦੀ ਸੰਗਤਿ ਦੀ ਬਰਕਤਿ ਨਾਲ ਵਿਕਾਰੀਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ।

SikhNet (Spanish)ellos no son un peso para la tierra y reciben bendiciones. (210)

Open this shabad →

Shabad Guru Arjan Dev Ji Salok Kabeer Jee

ਮਹਲਾ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਕਬੀਰ. ਚਾਵਲ ਕਾਰਨੇ; ਤੁਖ ਕਉ ਮੁਹਲੀ ਲਾਇ ॥

kabeer. chaaval kaarane; tukh kau muhalee laae |

Sant Singh KhalsaKabeer, the rice is beaten with a mallet to get rid of the husk.
Manmohan SinghKabir, on account of husk, the rice is beaten with a mallet.
Manmohan Singh (Punjabi)ਕਬੀਰ, ਛਿਲਕੇ ਦੇ ਸਬੱਬ, ਚੌਲ ਮੂਹਲੇ ਨਾਲ ਛੜੇ ਜਾਂਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੈਸੇ ਚਾਵਲੋਂ ਕੇ ਵਾਸਤੇ ਤੁਖੋਂ ਕੋ ਮੋਹਲੀ ਲਾਈਤੀ ਹੈ॥
Prof. Sahib Singhਹੇ ਕਬੀਰ! (ਤੋਹਾਂ ਨਾਲੋਂ) ਚਉਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੁਹਲੀ (ਦੀ ਸੱਟ) ਵੱਜਦੀ ਹੈ।

ਪਦ ਅਰਥ ਤੁਖ = ਤੋਹ, ਚੌਲਾਂ ਦੇ ਸਿੱਕੜ। ਲਾਇ = ਲੱਗਦੀ ਹੈ, ਵੱਜਦੀ ਹੈ।

SikhNet (Spanish)Kabir, el arroz es zarandeado para quitarle la cáscara,

ਸੰਗਿ ਕੁਸੰਗੀ ਬੈਸਤੇ; ਤਬ ਪੂਛੈ ਧਰਮ ਰਾਇ ॥੨੧੧॥

sang kusangee baisate; tab poochhai dharam raae |211|

Sant Singh KhalsaWhen people sit in evil company, the Righteous Judge of Dharma calls them to account. ||211||
Manmohan SinghSimilarly when men sit in bad company, then, the Righteous Lord calls them to account.
Manmohan Singh (Punjabi)ਏਸੇ ਤਰ੍ਹਾਂ ਜਦ ਬੰਦੇ ਮਾੜੀ ਸੰਗਤ ਅੰਦਰ ਜਾ ਬਹਿੰਦੇ ਹਨ, ਤਾਂ ਧਰਮਰਾਜਾ ਉਨ੍ਹਾਂ ਕੋਲੋ ਲੇਖਾ ਪੱਤਾ ਮੰਗਦਾ ਹੈ।
Fareedkot Teekaਤੈਸੇ ਹੀ ਕੁਸੰਗੀਓਂ ਕੇ ਸੰਗ ਮੇਂ ਜੋ ਬੈਠਤੇ ਹੈਂ ਤਬ ਤਿਨ ਕੋ ਪ੍ਰਲੋਕ ਮੇਂ ਧਰਮਰਾਇ ਅਵਸ੍ਯ ਪੂਛੇਗਾ॥੨੧੧॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਜੀ ਕੋ ਸੁਨਾਵਤੇ ਹੈਂ। ਇਕ ਸਮੇਂ ਭਗਤ ਤ੍ਰਿਲੋਚਨ ਜੀ ਨੇ ਬਿਲਾਸ ਕਰ ਤਰਕ ਕਰੀ, ਸੋਈ ਕਹਿਤੇ ਹੈਂ:
Prof. Sahib Singhਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨੧੧॥

* ਨੋਟ: ਸ਼ਲੋਕ ਨੰ: ੨੧੦ ਵਿਚ 'ਸਾਧ ਕੀ ਧਰਤੀ' ਅਤੇ 'ਤਸਕਰ' ਦੀ ਮਿਸਾਲ ਦੇ ਕੇ ਕਬੀਰ ਜੀ ਨੇ ਆਖਿਆ ਹੈ ਕਿ 'ਤਸਕਰਾਂ' ਦਾ ਅਸਰ 'ਧਰਤੀ' ਉਤੇ ਨਹੀਂ ਪੈ ਸਕਦਾ। ਕਿਉਂ? ਇਸ ਵਾਸਤੇ ਕਿ 'ਧਰਤੀ' ਦਾ ਭਾਰ 'ਤਸਕਰਾਂ' ਦੇ ਭਾਰ ਨਾਲੋਂ ਬਹੁਤ ਵਧੀਕ ਹੈ। 'ਸਾਧ ਕੀ ਧਰਤੀ' ਭਾਰੀ ਹੈ, ਬਲ ਵਾਲੀ ਹੈ, ਇਸ ਵਾਸਤੇ ਤਸਕਰ ਜ਼ੋਰ ਨਹੀਂ ਪਾ ਸਕਦੇ। ਜੇ ਭਲਾਈ ਵਾਲਾ ਪਾਸਾ ਤਕੜਾ ਹੋਵੇ, ਤਾਂ ਉਥੇ ਵਿਕਾਰੀ ਬੰਦੇ ਭੀ ਆ ਕੇ ਭਲਾਈ ਵੱਲ ਪਰਤ ਪੈਂਦੇ ਹਨ। ਨੰ: ੨੧੧ ਵਿਚ 'ਚਾਵਲ' ਅਤੇ 'ਤੁਖ' ਦੀ ਮਿਸਾਲ ਹੈ। ਵਜ਼ਨ ਵਿਚ 'ਚਾਵਲ' ਭਾਰਾ ਹੈ 'ਤੁਖ' ਹੌਲਾ ਹੈ। 'ਤੁਖ' (ਤੋਹ) ਕਮਜ਼ੋਰ ਹੋਣ ਕਰਕੇ ਮਾਰ ਖਾਂਦਾ ਹੈ; ਇਸੇ ਤਰ੍ਹਾਂ ਵਿਕਾਰੀਆਂ ਦੇ ਤਕੜੇ ਇਕੱਠ ਵਿਚ ਜੇ ਕੋਈ ਸਾਧਾਰਨ ਜਿਹਾ ਮਨੁੱਖ (ਭਾਵੇਂ ਉਹ ਭਲਾ ਹੀ ਹੋਵੇ, ਪਰ ਉਹਨਾਂ ਦੇ ਟਾਕਰੇ ਤੇ ਕਮਜ਼ੋਰ-ਦਿਲ ਹੋਵੇ) ਬੈਠਣਾ ਸ਼ੁਰੂ ਕਰ ਦੇਵੇ, ਤਾਂ ਉਹ ਭੀ ਉਸੇ ਸੁਭਾਵ ਦਾ ਬਣ ਕੇ ਵਿਕਾਰਾਂ ਤੋਂ ਮਾਰ ਖਾਂਦਾ ਹੈ।

SikhNet (Spanish)cuando la gente se sienta en mala compañía, el Juez Recto del Dharma lo llama a entregar cuentas. (211)

Open this shabad →

Shabad Bhagat Kabir Ji Salok Kabeer Jee continues on Ang 1376

ਨਾਮਾ ਮਾਇਆ ਮੋਹਿਆ; ਕਹੈ ਤਿਲੋਚਨੁ ਮੀਤ ॥

naamaa maaeaa mohiaa; kahai tilochan meet |

Sant Singh KhalsaTrilochan says, O Naam Dayv, Maya has enticed you, my friend.
Manmohan SinghO Nam Dev, mammon has bewitched thee, says his friend Tirlochan.
Manmohan Singh (Punjabi)ਹੇ ਨਾਮ ਦੇਵ! ਤੈਨੂੰ ਧੰਨ-ਦੌਲਤ ਨੇ ਫਰੇਫਤਾ ਕਰ ਲਿਆ ਹੈ, ਉਸਦਾ ਮਿੱਤਰ ਤ੍ਰਿਲੋਚਨ ਆਖਦਾ ਹੈ।
Fareedkot Teekaਸ੍ਰੀ ਤ੍ਰਿਲੋਚਨ ਜੀ ਕਹਿਤੇ ਹੈਂ: ਹੇ ਨਾਮਦੇਵ ਜੀ ਹਮਾਰੇ ਮਿਤ੍ਰ! ਤੂੰ ਤੋ ਮਾਇਆ ਕਰ ਕੇ ਮੋਹਿਆ ਹੂਆ ਹੈਂ॥
Prof. Sahib Singhਤ੍ਰਿਲੋਚਨ ਆਖਦਾ ਹੈ ਕਿ ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ।
SikhNet (Spanish)Trilochan dice, oh Nam Dev, Maya te ha embrujado mi amigo,

ਕਾਹੇ. ਛੀਪਹੁ ਛਾਇਲੈ; ਰਾਮ. ਨ ਲਾਵਹੁ ਚੀਤੁ ॥੨੧੨॥

kaahe. chheepahu chhaaeilai; raam. na laavahu cheet |212|

Sant Singh KhalsaWhy are you printing designs on these sheets, and not focusing your consciousness on the Lord? ||212||
Manmohan SinghWhy print thou chintzes and why thou not fix thy mind on the Lord?
Manmohan Singh (Punjabi)ਤੂੰ ਕਿਉਂ ਛੀਟਾ ਛਾਪਦਾ ਹੈ ਅਤੇ ਆਪਣਾ ਮਨ ਤੂੰ ਪ੍ਰਭੂ ਨਾਲ ਕਿਉਂ ਨਹੀਂ ਜੋੜਦਾ?
Fareedkot Teekaਕਿਸ ਵਾਸਤੇ ਛਾਇਲਾਂ ਕੋ ਛਾਪ ਰਹੇ ਹੋ, ਰਾਮ ਕੇ ਨਾਮ ਮੇਂ ਚਿਤ ਕੋ ਕਿਉਂ ਨਹੀਂ ਲਗਾਵਤੇ ਹੋ? ॥੨੧੨॥
Prof. Sahib Singhਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ॥੨੧੨॥

ਪਦ ਅਰਥ ਛੀਪਹੁ = ਠੇਕ ਰਹੇ ਹੋ। ਛਾਇਲੈ = ਰਜ਼ਾਈਆਂ ਦੇ ਅੰਬਰੇ ॥੨੧੨॥

SikhNet (Spanish)¿por qué imprimes diseños en estas sábanas y no enfocas tu Conciencia en el Señor? (212)

ਨਾਮਾ ਕਹੈ ਤਿਲੋਚਨਾ; ਮੁਖ ਤੇ ਰਾਮੁ ਸੰਮੑਾਲਿ ॥

naamaa kahai tilochanaa; mukh te raam samaal |

Sant Singh KhalsaNaam Dayv answers, O Trilochan, chant the Lord's Name with your mouth.
Manmohan SinghSays Nam Dev, "O Tirlochan recite thou thy Lord's Name with the mouth".
Manmohan Singh (Punjabi)ਨਾਮ ਦੇਵ ਆਖਦਾ ਹੈ, "ਹੇ ਤਿਰਲੋਚਨ! ਆਪਣੇ ਮੂੰਹ ਨਾਲ ਤੂੰ ਆਪਣੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ।"
Fareedkot Teekaਤਬ ਸੁਨ ਕਰ ਨਾਮਦੇਵ ਜੀ ਕਹਿਤੇ ਹੈਂ: ਹੇ ਤ੍ਰਿਲੋਚਨ ਜੀ! ਮੁਖ ਕਰ ਕੇ ਤੋ ਰਾਮ ਕੇ ਨਾਮ ਕੋ (ਸੰਮਾਲਿ) ਸਿਮਰਨ ਕਰੋ॥
Prof. Sahib Singhਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ- ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ;
SikhNet (Spanish)Nam Dev responde, oh Trilochan, recita el Nombre con tu boca.

Open this shabad (4 lines, Angs 1375-1376) →

Ang 1375 of 1430