ੴ

ਸਿੱਖਬਾਣੀ · SikhBani

ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥

mundh navelarreea goeil aaee raam
Guru Nanak Dev Ji ਗੁਰੂ ਨਾਨਕ ਦੇਵ ਜੀ · Raag Bilaaval · Ang 843 · 26 lines
Translations

ਬਿਲਾਵਲੁ ਮਹਲਾ ੧ ਛੰਤ ਦਖਣੀ ॥

bilaaval mahalaa 1 chhant dakhanee |

Sant Singh KhalsaBilaaval, First Mehl, Chhant, Dakhnee:
Manmohan SinghBilawal 1st Guru. Chhant Dakhni.
Manmohan Singh (Punjabi)ਬਿਲਾਵਲ ਪਹਿਲੀ ਪਾਤਿਸ਼ਾਹੀ ਛੰਤ ਦੱਖਣੀ।
Fareedkot Teekaਸਖੀ ਭਾਵ ਕਰ ਪਤੀ ਕਾ (ਛੰਤ) ਜਸ ਉਚਾਰ ਕਰ ਵਾ ਦਖਣੀ ਛੰਤ ਕੀ ਚਾਲ ਮੇਂ ਉਪਦੇਸ਼ ਕਰਤੇ ਹੈਂ:
Prof. Sahib Singhਰਾਗ ਬਿਲਾਵਲੁ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ-ਦਖਣੀ'।
SikhNet (Spanish)Bilawal, Primer Canal Divino, Chhant, Dakjni.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੁੰਧ ਨਵੇਲੜੀਆ; ਗੋਇਲਿ ਆਈ ਰਾਮ ॥

mundh navelarreea; goeil aaee raam |

Sant Singh KhalsaThe young, innocent soul-bride has come to the pasture lands of the world.
Manmohan SinghMy Master, the young bride has come into this world for temporary residence.
Manmohan Singh (Punjabi)ਮੇਰੇ ਮਾਲਕਾ! ਮੁਟਿਆਰ ਪਤਨੀ ਇਸ ਸੰਸਾਰ ਵਿੱਚ ਆਰਜ਼ੀ ਨਿਵਾਸ ਲਈ ਆਈ ਹੈ।
Fareedkot Teekaਹੇ ਭਾਈ! ਵੁਹ ਜੀਵ ਰੂਪੀ (ਮੁੰਧ) ਇਸਤ੍ਰੀ (ਨਵੇਲੜੀਆ) ਨਵੀਨ ਜੋਬਨ ਪ੍ਰੇਮ ਵਾਲੀ ਚੰਗੀ ਹੈ। ਜੋ ਅਪਨੇ ਕੋ ਗੋਇਲ ਆਈ ਮਾਨਤੀ ਹੈ, ਭਾਵ ਯਹਿ ਸੰਸਾਰ ਮੇਂ ਰਹਿਣਾ ਤਿਸਨੇ ਅਲਪ ਕਾਲ ਕਾ ਜਾਣਿਆਂ ਹੈ॥
Prof. Sahib Singhਥੋੜ੍ਹੇ ਦਿਨਾਂ ਦੇ ਵਸੇਬੇ ਵਾਲੇ ਇਸ ਜਗਤ ਵਿਚ ਆ ਕੇ ਜਿਹੜੀ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ,

ਪਦ ਅਰਥ ਮੁੰਧ = {मुग्धा = A young girl attractive by her youthful simplicity} ਜਵਾਨ ਲੜਕੀ ਜਿਸ ਨੂੰ ਅਜੇ ਆਪਣੀ ਜਵਾਨੀ ਦਾ ਅਹਿਸਾਸ ਨਹੀਂ ਹੈ, ਭਲੋ ਸੁਭਾਉ ਵਾਲੀ ਜੀਵ-ਇਸਤ੍ਰੀ। ਨਵੇਲੜੀਆ = ਨਵੀਂ, ਵਿਕਾਰਾਂ ਤੋਂ ਬਚੀ ਹੋਈ। ਗੋਇਲਿ = ਗੋਇਲ ਵਿਚ {ਗੋਇਲ = ਆਮ ਤੌਰ ਤੇ ਦਰਿਆਵਾਂ ਕੰਢੇ ਉਹ ਥਾਂ ਜਿੱਥੇ ਔੜ ਸਮੇ ਰਤਾ ਦੂਰ ਥਾਵਾਂ ਦੇ ਲੋਕ ਆਪਣਾ ਮਾਲ ਡੰਗਰ ਚਾਰਨ ਲਈ ਥੋੜੇ ਸਮੇ ਲਈ ਆ ਟਿਕਦੇ ਹਨ}, ਚਾਰ ਦਿਨ ਦੇ ਵਸੇਬੇ ਵਾਲੇ ਜਗਤ ਵਿਚ।

SikhNet (Spanish)El Alma, como joven esposa, llega a las regiones de pastura de la tierra,

ਮਟੁਕੀ ਡਾਰਿ ਧਰੀ; ਹਰਿ ਲਿਵ ਲਾਈ ਰਾਮ ॥

mattukee ddaar dharee; har liv laaee raam |

Sant Singh KhalsaLaying aside her pitcher of worldly concern, she lovingly attunes herself to her Lord.
Manmohan SinghLaying aside her vessel of entanglements, she cultivates love for her God Lord.
Manmohan Singh (Punjabi)ਆਪਣੇ ਜੰਜਾਲਾਂ ਦੇ ਭਾਂਡੇ ਨੂੰ ਪਰੇ ਰੱਖ ਕੇ, ਉਹ ਆਪਣੇ ਵਾਹਿਗੁਰੂ ਸੁਆਮੀ ਨਾਲ ਪਿਰਹੜੀ ਪਾਉਂਦੀ ਹੈ।
Fareedkot Teekaਤਿਸ ਨੇ ਦੇਹ ਅਭਿਮਾਨ ਵਾ ਲੋਕ ਲਾਜ ਰੂਪੀ ਮਟਕੀ ਡਾਰ ਦਈ ਹੈ ਔ ਹੇ ਰਾਮ ਭਾਈ! ਉਸ ਨੇ ਹਰੀ ਮੇਂ ਬਿਰਤੀ ਲਗਾਇ ਲਈ ਹੈ॥
Prof. Sahib Singhਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ,

ਪਦ ਅਰਥ ਮਟੁਕੀ = ਚਾਟੀ {ਲਫ਼ਜ਼ 'ਮੱਟ' ਤੋਂ 'ਮਟੁਕੀ' ਅਲਪਾਰਥਕ ਨਾਂਵ ਹੈ}। ਮਟੁਕੀ ਡਾਰਿ ਧਰੀ = ਚਾਟੀ ਸਿਰੋਂ ਲਾਹ ਕੇ ਲਾਂਭੇ ਰੱਖ ਦਿੱਤੀ ਹੈ, ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਦੇਹ-ਅਧਿਆਸ ਛੱਡ ਦਿੱਤਾ ਹੈ।

SikhNet (Spanish)y haciendo a un lado el jarrón mundano lleno de apegos, entona amorosamente su ser en Dios.

ਲਿਵ ਲਾਇ ਹਰਿ ਸਿਉ ਰਹੀ ਗੋਇਲਿ; ਸਹਜਿ ਸਬਦਿ ਸੀਗਾਰੀਆ ॥

liv laae har siau rahee goeil; sehaj sabad seegaareea |

Sant Singh KhalsaShe remains lovingly absorbed in the pasture of the Lord, automatically embellished with the Word of the Shabad.
Manmohan SinghThe herds-woman remains absorbed in her Lord's Love and is automatically embellished with the Name.
Manmohan Singh (Punjabi)ਵੈਰਾਗਣ ਆਪਣੇ ਸੁਆਮੀ ਦੀ ਪ੍ਰੀਤ ਅੰਦਰ ਸਮਾਈ ਰਹਿੰਦੀ ਹੈ ਅਤੇ ਸੁਭਾਵਕ ਹੀ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ।
Fareedkot Teekaਜੋ ਹਰੀ ਸਾਥ ਬਿਰਤੀ ਲਗਾਇ ਕਰ, (ਗੋਇਲ) ਗਊ ਚਰਾਉਨੇ ਵਾਲਾ ਜੈਸੇ ਨਿਜ ਸਥਾਨ ਸੇ ਦੁਰਭਿਖ ਮੇਂ ਕਹੀਂ ਚਾਰ ਦਿਨ ਗਾਇ ਪਾਲਨ ਨਮਿਤ ਜਾ ਰਹੇ, ਸੋ ਤੈਸੇ ਜਗਤ ਮੇਂ ਆਪਣਾ ਵਾਸੁ ਮਾਨ ਰਹੀ ਹੈ। ਭਾਵ ਯਹਿ ਸੰਸਾਰ ਸੇ ਉਦਾਸ ਰਹਿਤੀ ਹੈ, ਸੋ ਸਹਜ ਸੁਭਾਵਕ ਗੁਰੋਂ ਕੇ ਸਬਦ ਸੇ ਸਿੰਗਾਰੀ ਹੂਈ ਹੈ॥
Prof. Sahib Singhਜਿਹੜੀ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜ ਕੇ ਇਸ ਜਗਤ ਵਿਚ ਜੀਵਨ ਬਿਤਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ।

ਪਦ ਅਰਥ ਸਹਜਿ = ਸਹਿਜ ਵਿਚ, ਆਤਮਕ ਅਡੋਲਤਾ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੀਗਾਰੀਆ = ਸਿੰਗਾਰ ਕੀਤਾ ਹੈ, ਆਪਣਾ ਜੀਵਨ ਸੋਹਣਾ ਬਣਾਇਆ ਹੈ।

SikhNet (Spanish)Permanece amorosamente absorbida en la pastura del Señor, embellecida espontáneamente con la Palabra del Shabd del Guru,

ਕਰ ਜੋੜਿ. ਗੁਰ ਪਹਿ ਕਰਿ ਬਿਨੰਤੀ; ਮਿਲਹੁ ਸਾਚਿ ਪਿਆਰੀਆ ॥

kar jorr. gur peh kar binantee; milahu saach piaareea |

Sant Singh KhalsaWith her palms pressed together, she prays to the Guru, to unite her with her True Beloved Lord.
Manmohan SinghJoining her hands she prays to the Guru to unite her with her True Beloved.
Manmohan Singh (Punjabi)ਹੱਥ ਬੰਨ੍ਹ ਕੇ, ਆਪਣੇ ਸੱਚੇ ਪ੍ਰੀਤਮ ਨਾਲ ਮਿਲਾਪ ਕਰਾ ਦੇਣ ਲਈ ਉਹ ਗੁਰਾਂ ਅੱਗੇ ਪ੍ਰਾਰਥਨਾ ਕਰਦੀ ਹੈ।
Fareedkot Teekaਵਹੁ ਹਾਥ ਜੋੜ ਕਰ ਸਤਿਗੁਰੋਂ ਪਾਸ ਐਸੇ ਬੇਨਤੀ ਕਰਤੀ ਹੈ: ਹੇ ਗੁਰੋ! ਹਮ ਕੋ ਐਸਾ ਵਰ ਦੀਜੀਏ, ਜਿਸ ਸੇ ਤਿਸ ਸਚ ਸਰੂਪ ਪਿਆਰੇ ਕਉ ਮੈ ਮਿਲ ਜਾਵੋਂ; ਵਾ ਸਚ ਰੂਪ ਕੀਆਂ ਪ੍ਯਾਰੀਆਂ, ਭਾਵ ਸੰਤਾਂ ਕੋ ਮਿਲਾਂ॥
Prof. Sahib Singhਉਹ (ਸਦਾ ਦੋਵੇਂ) ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ (ਕਿ, ਹੇ ਗੁਰੂ! ਮੈਨੂੰ) ਮਿਲ (ਤਾ ਕਿ ਮੈਂ ਤੇਰੀ ਕਿਰਪਾ ਨਾਲ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ।

ਪਦ ਅਰਥ ਕਰ ਜੋੜਿ = (ਦੋਵੇਂ) ਹੱਥ ਜੋੜ ਕੇ। {ਵੇਖੋ ਸੂਹੀ ਮ: ੧, ਛੰਤ ਨੰ: ੫, ਅੰਕ ਨੰ: ੬}। ਕਰਿ = ਕਰੇ, ਕਰਦੀ ਹੈ। ਸਾਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ)। ਪਿਆਰੀਆ = ਮੈਂ ਪ੍ਰਭੂ ਨੂੰ ਪਿਆਰ ਕਰ ਸਕਾਂ।

SikhNet (Spanish)y con sus palmas juntas, Le reza al Guru: oh Amor, por favor deja que encuentre a mi Verdadero y Bienamado Señor.

ਧਨ ਭਾਇ ਭਗਤੀ ਦੇਖਿ ਪ੍ਰੀਤਮ; ਕਾਮ ਕ੍ਰੋਧੁ ਨਿਵਾਰਿਆ ॥

dhan bhaae bhagatee dekh preetam; kaam krodh nivaariaa |

Sant Singh KhalsaSeeing His bride's loving devotion, the Beloved Lord eradicates unfulfilled sexual desire and unresolved anger.
Manmohan SinghBeholding His bride's affections and devotion the Beloved rids her of lust and wrath.
Manmohan Singh (Punjabi)ਆਪਣੀ ਪਤਨੀ ਦੀ ਪ੍ਰੀਤ ਅਤੇ ਸ਼ਰਧਾ ਵੇਖ ਕੇ ਦਿਲਬਰ ਉਸ ਦੀ ਭੋਗ-ਵਾਸ਼ਨਾ ਅਤੇ ਗੁੱਸੇ ਨੂੰ ਦੂਰ ਕਰ ਦਿੰਦਾ ਹੈ।
Fareedkot Teekaਤਾਂ ਤੇ ਤਿਸ (ਧਨ) ਇਸਤ੍ਰੀ ਨੇ ਭਾਇ ਭਗਤੀ ਕਰ ਕੇ ਪ੍ਰੀਤਮ ਵਾਹਿਗੁਰੂ ਕੋ ਦੇਖਿਆ ਹੈ ਔ ਕਾਮ, ਕ੍ਰੋਧ ਆਦੀ ਵਿਕਾਰੋਂ ਕੋ ਨਿਵਾਰਨ ਕੀਆ ਹੈ॥
Prof. Sahib Singhਅਜਿਹੀ ਜੀਵ-ਇਸਤ੍ਰੀ ਪ੍ਰੀਤਮ-ਪ੍ਰਭੂ ਦੀ ਭਗਤੀ ਦੀ ਰਾਹੀਂ ਪ੍ਰੀਤਮ-ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਸ ਦਾ ਦਰਸਨ ਕਰ ਕੇ ਕਾਮ ਕ੍ਰੋਧ (ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ।

ਪਦ ਅਰਥ ਧਨ = ਇਸਤ੍ਰੀ, ਜੀਵ-ਇਸਤ੍ਰੀ। ਭਾਇ = ਭਾਉ ਦੀ ਰਾਹੀਂ, ਪ੍ਰੇਮ ਵਿਚ ਜੁੜ ਕੇ। ਭਾਉ = ਪ੍ਰੇਮ।

SikhNet (Spanish)Observando la Amorosa Adoración de su Esposa, el Señor Bienamado la libera de su lujuria y de su enojo,

ਨਾਨਕ. ਮੁੰਧ ਨਵੇਲ ਸੁੰਦਰਿ; ਦੇਖਿ ਪਿਰੁ. ਸਾਧਾਰਿਆ ॥੧॥

naanak. mundh navel sundar; dekh pir. saadhaariaa |1|

Sant Singh KhalsaO Nanak, the young, innocent bride is so beautiful; seeing her Husband Lord, she is comforted. ||1||
Manmohan SinghNanak, seeing her Spouse, the young beauteous bride is comforted.
Manmohan Singh (Punjabi)ਨਾਨਕ ਆਪਣੇ ਕੰਤ ਨੂੰ ਵੇਖ ਕੇ, ਨਵੀਂ ਨਵੇਲੀ ਸੋਹਣੀ ਸੁਨੱਖੀ ਮਹੇਲੀ ਧੀਰਜਵਾਨ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ (ਮੁੰਧ) ਇਸਤ੍ਰੀ ਨਵੀਨ ਜਗਿ੍ਯਾਸਾ ਵਾਲੀ ਅਰੁ ਸਫਾਈ ਵਾਲੀ ਨੇ ਤਿਸ ਵਾਹਿਗੁਰੂ (ਪਿਰੁ) ਪਤੀ ਕੋ ਦੇਖ ਕਰ ਮਨ ਕੋ (ਸਾਧਾਰਿਆ) ਸੁਧ ਕਰ ਲੀਆ ਹੈ, ਵਾ ਆਸਰੇ ਸਹਿਤ ਕੀਆ ਹੈ॥੧॥
Prof. Sahib Singhਹੇ ਨਾਨਕ! ਪਵਿਤ੍ਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਦੀਦਾਰ ਕਰ ਕੇ (ਉਸ ਦੀ ਯਾਦ ਨੂੰ) ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ॥੧॥

ਪਦ ਅਰਥ ਨਵੇਲ = ਨਵੀਂ, ਵਿਕਾਰਾਂ ਤੋਂ ਬਚੀ ਹੋਈ। ਸੁੰਦਰੀ = ਸੁੰਦਰਿ, ਸੋਹਣੇ ਜੀਵਨ ਵਾਲੀ। ਦੇਖਿ ਪਿਰੁ = ਪ੍ਰਭੂ-ਪਤੀ ਨੂੰ ਵੇਖ ਕੇ। ਸਾਧਾਰਿਆ = ਆਧਾਰ-ਸਹਿਤ ਹੋ ਜਾਂਦੀ ਹੈ ਪ੍ਰਭੂ ਦਾ ਆਸਰਾ ਹਿਰਦੇ ਵਿਚ ਬਣਾਂਦੀ ਹੈ ॥੧॥

SikhNet (Spanish)y así, la joven y bella Esposa logra ver a su Señor y entra en Éxtasis. (1)

ਸਚਿ ਨਵੇਲੜੀਏ; ਜੋਬਨਿ ਬਾਲੀ ਰਾਮ ॥

sach navelarree; joban baalee raam |

Sant Singh KhalsaTruthfully, O young soul-bride, your youth keeps you innocent.
Manmohan SinghO the young chaste bride, thy youth, shall keep thee ever-young,
Manmohan Singh (Punjabi)ਹੇ ਨੌਜਵਾਨ ਸਤਵੰਤੀ ਪਤਨੀਏ! ਤੇਰੀ ਜਵਾਨੀ ਤੈਨੂੰ ਸਦੀਵੀ-ਬਾਲੜੀ ਰਖੇਗੀ।
Fareedkot Teekaਰਾਮ ਹੇ ਜਗ੍ਯਾਸੀ ਰੂਪ (ਬਾਲੀ) ਇਸਤ੍ਰੀ ਨਵੀਨ ਜੋਬਨ ਪ੍ਰੇਮ ਵਾਲੀਏ! ਸਚ ਸਰੂਪ ਰਾਮ ਮੇਂ ਲਾਗ॥
Prof. Sahib Singhਹੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ-ਇਸਤ੍ਰੀਏ! ਜਵਾਨੀ ਵਿਚ ਭੀ ਭੋਲੇ ਸੁਭਾਉ ਵਾਲੀ (ਬਣੀ ਰਹੁ)

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ ਜੁੜ ਕੇ। ਨਵੇਲੜੀਏ = ਹੇ ਵਿਕਾਰਾਂ ਤੋਂ ਬਚੀ ਜੀਵ-ਇਸਤ੍ਰੀਏ! ਜੋਬਨਿ = ਜੋਬਨ ਵਿਚ, ਜਵਾਨੀ ਵਿਚ। ਬਾਲੀ = ਬਾਲ ਸੁਭਾਵ ਵਾਲੀ, ਭੋਲੇ ਸੁਭਾਉ ਵਾਲੀ।

SikhNet (Spanish)Oh Esposa, tú, que en la juventud fuiste adornada por la Verdad y tu belleza te vuelve cada vez más joven, habita siempre en tu Señor

ਆਉ ਨ ਜਾਉ ਕਹੀ; ਅਪਨੇ ਸਹ ਨਾਲੀ ਰਾਮ ॥

aau na jaau kahee; apane seh naalee raam |

Sant Singh KhalsaDo not come and go anywhere; stay with your Husband Lord.
Manmohan Singhwander no where else, but ever abide with thy spouse.
Manmohan Singh (Punjabi)ਤੂੰ ਹੋਰ ਕਿਧਰੇ ਆ ਜਾ ਨਾਂ, ਪ੍ਰੰਤੂ ਸਦਾ ਆਪਣੇ ਭਰਤੇ ਨਾਲ ਵਸ।
Fareedkot Teekaਪੁਨਾ ਕਿਸੀ ਔਰ ਕੀ ਅਰਾਧਨਾ ਮੇਂ ਆਉ ਜਾਉ ਨਹੀਂ, ਅਪਨੇ (ਸਹ) ਪਤੀ (ਰਾਮ) ਸਰਬ ਵਿਆਪੀ ਵਾਹਿਗੁਰੂ ਸਾਥ ਹੀ ਰਹੋ॥
Prof. Sahib Singh(ਅਹੰਕਾਰ ਛੱਡ ਕੇ) ਆਪਣੇ ਖਸਮ-ਪ੍ਰਭੂ (ਦੇ ਚਰਨਾਂ) ਵਿਚ ਟਿਕੀ ਰਹੁ (ਵੇਖੀਂ, ਉਸ ਦਾ ਪੱਲਾ ਛੱਡ ਕੇ) ਕਿਸੇ ਹੋਰ ਥਾਂ ਨਾਹ ਭਟਕਦੀ ਫਿਰੀਂ।

ਪਦ ਅਰਥ ਕਹੀ = ਕਿਸੇ ਹੋਰ ਥਾਂ। ਆਉ ਨ ਜਾਉ = ਨਾਹ ਆ, ਨਾਹ ਜਾਹ। ਨਾਲੀ = ਨਾਲਿ। ਸਹ ਨਾਲੀ = ਸਹ ਨਾਲਿ, ਖਸਮ-ਪ੍ਰਭੂ ਨਾਲ (ਜੁੜੀ ਰਹੁ)।

SikhNet (Spanish)y no permitas ni una vacilación en tu Fe. Sí, vive siempre con tu Esposo y adora a tu Dios;

ਨਾਹ ਅਪਨੇ ਸੰਗਿ ਦਾਸੀ; ਮੈ. ਭਗਤਿ ਹਰਿ ਕੀ ਭਾਵਏ ॥

naah apane sang daasee; mai. bhagat har kee bhaave |

Sant Singh KhalsaI will stay with my Husband Lord; I am His hand-maiden. Devotional worship to the Lord is pleasing to me.
Manmohan SinghI, a hand-maiden of my Spouse, abide with Him My Lord's devotional service is pleasing unto me.
Manmohan Singh (Punjabi)ਮੈਂ ਆਪਣੇ ਕੰਤ ਦੀ ਟਹਿਲਣ, ਉਸ ਦੇ ਨਾਲ ਵੱਸਦੀ ਹਾਂ। ਮੈਨੂੰ ਮੇਰੇ ਸਿਰ ਦੇ ਸਾਈਂ ਦੀ ਪ੍ਰੇਮ-ਮਈ ਸੇਵਾ ਚੰਗੀ ਲੱਗਦੀ ਹੈ।
Fareedkot Teekaਇਸ ਪ੍ਰਕਾਰ ਜੋ ਅਪਨੇ (ਨਾਹ) ਪਤੀ ਸਾਥ ਮਿਲਕਰ ਦਾਸੀ ਭਈ ਹੈ, ਤਿਸ ਕੇ ਮਨ ਮੇਂ ਹਰੀ ਕੀ ਭਗਤੀ ਭਾਵਤੀ ਹੈ॥
Prof. Sahib Singhਉਹੀ ਦਾਸੀ (ਸੁਭਾਗ ਹੈ ਜੋ) ਆਪਣੇ ਖਸਮ ਦੀ ਸੰਗਤਿ ਵਿਚ ਰਹਿੰਦੀ ਹੈ। (ਹੇ ਸਹੇਲੀਏ!) ਮੈਨੂੰ ਭੀ ਪ੍ਰਭੂ-ਪਤੀ ਦੀ ਭਗਤੀ ਹੀ ਪਿਆਰੀ ਲਗਦੀ ਹੈ।

ਪਦ ਅਰਥ ਨਾਹ ਸੰਗਿ = ਖਸਮ ਦੇ ਨਾਲ। ਮੈ = ਮੈਨੂੰ। ਭਾਵਏ = ਭਾਵੈ, ਪਿਆਰੀ ਲੱਗਦੀ ਹੈ।

SikhNet (Spanish)conoce lo Incognoscible, recita lo Inefable y canta la Alabanza del Señor en un Estado de Equilibrio.

ਅਗਾਧਿ ਬੋਧਿ ਅਕਥੁ ਕਥੀਐ; ਸਹਜਿ ਪ੍ਰਭ ਗੁਣ ਗਾਵਏ ॥

agaadh bodh akath katheeai; sehaj prabh gun gaave |

Sant Singh KhalsaI know the unknowable, and speak the unspoken; I sing the Glorious Praises of the Celestial Lord God.
Manmohan SinghI know the Unknowable and utter the Unutterable Lord and instinctively sing His praise.
Manmohan Singh (Punjabi)ਮੈਂ ਸਮਝ ਤੋਂ ਪਰੇ ਅਤੇ ਨਾਂ ਵਰਣਨ ਹੋਣ ਵਾਲੇ ਸਾਹਿਬ ਨੂੰ ਸਮਝਦੀ ਅਤੇ ਵਰਣਨ ਕਰਦੀ ਹਾਂ ਅਤੇ ਸੁਭਾਵਕ ਹੀ ਉਸ ਦੀ ਮਹਿਮਾ ਗਾਉਂਦੀ ਹਾਂ।
Fareedkot Teekaਜਿਸ (ਅਗਾਧਿ) ਅਥਾਹਿ (ਬੋਧਿ) ਗਿਆਨ ਵਾਲੇ ਅਕਥ ਹਰੀ ਕੋ ਸਭੀ (ਕਥੀਐ) ਕਥਨ ਕਰਤੇ ਹੈਂ, ਤਿਸ ਪ੍ਰਭ ਕੇ ਗੁਣੋਂ ਕੇ (ਸਹਜਿ) ਸੁਭਾਵਕ ਹੀ ਗਾਵਤੀ ਹੈ॥
Prof. Sahib Singh(ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਂਦੀ ਹੈ (ਉਹ ਦਾਸੀ ਆਪਣੇ ਖਸਮ-ਪ੍ਰਭੂ ਦੀ ਸੰਗਤਿ ਵਿਚ ਸੋਭਦੀ ਹੈ)। (ਸੋ, ਸਹੇਲੀਏ! ਗੁਰੂ ਦੇ ਬਖ਼ਸ਼ੇ) ਗਿਆਨ ਦੀ ਰਾਹੀਂ (ਗੁਣਾਂ ਦੇ) ਅਥਾਹ (ਸਮੁੰਦਰ-) ਪ੍ਰਭੂ ਵਿਚ (ਚੁੱਭੀ ਲਾ ਕੇ) ਉਸ ਪ੍ਰਭੂ ਦਾ ਗੁਣਾਨੁਵਾਦ ਕਰਨਾ ਚਾਹੀਦਾ ਹੈ। ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।

ਪਦ ਅਰਥ ਅਗਾਧਿ = ਅਗਾਧ (ਪ੍ਰਭੂ) ਵਿਚ। ਅਗਾਧ = {अगाध = Unfathomable} ਅਥਾਹ। ਬੋਧਿ = ਬੋਧ ਦੀ ਰਾਹੀਂ, (ਗੁਰੂ ਦੇ ਬਖ਼ਸ਼ੇ) ਗਿਆਨ ਦੀ ਬਰਕਤਿ ਨਾਲ। ਅਕਥੁ = ਉਹ ਪ੍ਰਭੂ ਜਿਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਕਥੀਐ = ਕਥਨਾ ਚਾਹੀਦਾ ਹੈ, ਗੁਣਾਨੁਵਾਦ ਕਰਨਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਗਾਵਏ = ਗਾਵੈ, (ਜੋ) ਗਾਂਦੀ ਹੈ।

SikhNet (Spanish)El Nombre del Señor es Íntegro,

ਰਾਮ ਨਾਮ ਰਸਾਲ ਰਸੀਆ; ਰਵੈ ਸਾਚਿ ਪਿਆਰੀਆ ॥

raam naam rasaal raseea; ravai saach piaareea |

Sant Singh KhalsaShe who chants and savors the taste of the Lord's Name is loved by the True Lord.
Manmohan SinghShe, who utters and enjoys the Name, the Home of elixir, becomes dear unto the True Lord.
Manmohan Singh (Punjabi)ਜੇ ਅੰਮ੍ਰਿਤ ਦੇ ਘਰ ਨਾਮ ਨੂੰ ਉਚਾਰਦੀ ਅਤੇ ਮਾਣਦੀ ਹੈ, ਉਹ ਸੱਚੇ ਸੁਆਮੀ ਦੀ ਲਾਡਲੀ ਹੋ ਜਾਂਦੀ ਹੈ।
Fareedkot Teekaਰਾਮ ਨਾਮ ਜੋ (ਰਸਾਲ) ਰਸੋਂ ਕਾ ਘਰੁ ਹੈ ਤਿਸ ਕੇ (ਰਸੀਆ) ਪ੍ਰੇਮਵਾਨ ਹੋ ਕਰ ਜੋ (ਰਵੈ) ਉਚਾਰਨ ਕਰਤੀ ਹੈ, ਸੋਈ ਤਿਸ ਸਚੇ ਵਾਹਿਗੁਰੂ ਪਤੀ ਕੀ ਪ੍ਯਾਰੀ ਹੈ॥
Prof. Sahib Singhਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ਜੋ ਉਸ ਦੇ ਸਦਾ-ਥਿਰ ਨਾਮ ਵਿਚ ਪਿਆਰ ਪਾਂਦੀ ਹੈ।

ਪਦ ਅਰਥ ਰਸਾਲ = {ਰਸ-ਆਲਯ} ਰਸਾਂ ਦਾ ਘਰ, ਰਸਾਂ ਦਾ ਸੋਮਾ। ਰਸੀਆ = ਰਸਾਂ ਦਾ ਮਾਲਕ। ਸਾਚਿ = ਸਦਾ-ਥਿਰ ਪ੍ਰਭੂ-ਨਾਮ ਵਿਚ। ਪਿਆਰੀਆ = ਪਿਆਰ ਕਰਨ ਵਾਲੀਆਂ ਨੂੰ।

SikhNet (Spanish)El Señor goza de aquéllos que están imbuidos en Él;

ਗੁਰਿ. ਸਬਦੁ ਦੀਆ, ਦਾਨੁ ਕੀਆ; ਨਾਨਕਾ. ਵੀਚਾਰੀਆ ॥੨॥

gur. sabad deea, daan keea; naanakaa. veechaareea |2|

Sant Singh KhalsaThe Guru grants her the gift of the Shabad; O Nanak, she contemplates and reflects upon it. ||2||
Manmohan SinghO Nanak, she, whom the Guru gives and grants the gift of the Name, is rendered a discerner.
Manmohan Singh (Punjabi)ਹੇ ਨਾਨਕ! ਜਿਸ ਨੂੰ ਗੁਰੂ ਜੀ ਨਾਮ ਦੀ ਦਾਤ ਦਿੰਦੇ ਅਤੇ ਬਖਸ਼ਦੇ ਹਨ, ਉਹ ਪ੍ਰਬੀਨ ਹੋ ਜਾਂਦੀ ਹੈ।
Fareedkot Teekaਇਸ ਪ੍ਰਕਾਰ ਜਿਨੋਂ ਕੋ ਗੁਰੋਂ ਨੇ (ਸਬਦੁ) ਉਪਦੇਸੁ ਦੀਆ ਹੈ ਭਾਵ ਦ੍ਯਾ ਕਰ ਉਪਦੇਸੁ ਕਰਾ ਹੈ, ਤਿਨ ਕੀ ਸੇਵਾ ਘਾਲਨਾ ਨਹੀਂ ਦੇਖੀ ਪ੍ਰੇਮ ਸੇ ਹੀ ਰੀਝੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜਗ੍ਯਾਸੂ ਰੂਪੀ ਇਸਤ੍ਰੀ ਵੀਚਾਰਵਾਨ ਭਈ ਹੈ॥੨॥
Prof. Sahib Singhਹੇ ਨਾਨਕ! ਜਿਸ ਸੁਭਾਗ ਜੀਵ-ਇਸਤ੍ਰੀ ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਦਿੱਤਾ, ਜਿਸ ਨੂੰ ਇਹ ਉੱਚੀ ਦਾਤ ਬਖ਼ਸ਼ੀ, ਉਹ ਉੱਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ ॥੨॥

ਪਦ ਅਰਥ ਗੁਰਿ = ਗੁਰੂ ਨੇ। ਵੀਚਾਰੀਆ = ਵਿਚਾਰਵਾਨ ॥੨॥

SikhNet (Spanish)Los bendice con la Palabra del Shabd del Guru y así ellos viven en Él. (2)

ਸ੍ਰੀਧਰ ਮੋਹਿਅੜੀ; ਪਿਰ ਸੰਗਿ ਸੂਤੀ. ਰਾਮ ॥

sreedhar mohiarree; pir sang sootee. raam |

Sant Singh KhalsaShe who is fascinated by the Supreme Lord, sleeps with her Husband Lord.
Manmohan SinghThe bride, who is bewitched by the Lord of wealth, sleeps with her Spouse.
Manmohan Singh (Punjabi)ਪਤਨੀ, ਜਿਸ ਨੂੰ ਮਾਇਆ ਦੇ ਸੁਆਮੀ ਨੇ ਫਰੇਫਤਾ ਕਰ ਲਿਆ ਹੈ, ਉਹ ਆਪਣੇ ਪਤੀ ਦੇ ਨਾਲ ਸੌਂਦੀ ਹੈ।
Fareedkot Teeka(ਸ੍ਰੀਧਰ) ਲਖਮੀ ਕੇ ਪਤੀ ਵਿਸ਼ਨੂੰ ਜੀ ਨੇ ਜੋ ਮੋਹ ਲਈ ਹੈ, ਸੋਈ ਤਿਸੁ ਰਾਮ ਪਤੀ ਕੇ ਸਾਥ (ਸੂਤੀ) ਸੁਤੀ ਹੈ, ਭਾਵ ਨਿਰਗੁਨ ਸੇ ਸੋਈ ਮਿਲਤੀ ਹੈ, ਜੋ ਪਹਿਲੇ ਪ੍ਰੇਮ ਕਰਤੀ ਹੈ॥
Prof. Sahib Singh(ਹੇ ਭਾਈ!) (ਉਹ ਜੀਵ-ਇਸਤ੍ਰੀ) ਮਾਇਆ ਦੇ ਪਤੀ-ਪ੍ਰਭੂ ਦੇ ਪਿਆਰ-ਵੱਸ ਹੋ ਜਾਂਦੀ ਹੈ ਉਹ ਜੀਵ-ਇਸਤ੍ਰੀ ਪਤੀ-ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ,

ਪਦ ਅਰਥ ਸ੍ਰੀ = ਲੱਛਮੀ, ਮਾਇਆ। ਸ੍ਰੀਧਰ = ਲੱਛਮੀ ਦਾ ਆਸਰਾ, ਪਰਮਾਤਮਾ। ਮੋਹਿਅੜੀ = ਮੋਹੀ ਹੋਈ, ਪਿਆਰ-ਵੱਸ ਹੋ ਚੁਕੀ। ਸੰਗਿ = ਨਾਲ। ਸੂਤੀ = ਸੁੱਤੀ ਹੋਈ, ਚਰਨਾਂ ਵਿਚ ਜੁੜੀ ਹੋਈ।

SikhNet (Spanish)La esposa está encantada con su Señor y el Señor la abraza en Su Pecho cuando duerme.

ਗੁਰ ਕੈ ਭਾਇ ਚਲੋ; ਸਾਚਿ ਸੰਗੂਤੀ ਰਾਮ ॥

gur kai bhaae chalo; saach sangootee raam |

Sant Singh KhalsaShe walks in harmony with the Guru's Will, attuned to the Lord.
Manmohan SinghShe walks according to the Guru's will and is attuned to the True Lord.
Manmohan Singh (Punjabi)ਉਹ ਗੁਰਾਂ ਦੀ ਰਜ਼ਾ ਅਨੁਸਾਰ ਤੁਰਦੀ ਹੈ ਅਤੇ ਸੱਚੇ ਸੁਆਮੀ ਨਾਲ ਇਕਸੁਰ ਹੋ ਜਾਂਦੀ ਹੈ।
Fareedkot Teekaਜੋ ਗੁਰੋਂ ਕੇ (ਭਾਇ) ਅਨੁਸਾਰ ਚਲੀ ਹੈ ਵਾ ਐਸੇ ਔਰੋਂ ਕੋ ਉਪਦੇਸੁ ਕਰਤੀ ਹੈ: ਹੇ ਭਾਈ! ਗੁਰੋਂ ਕੇ ਅਨੂਸਾਰ ਚਲੋ, ਸੇ ਇਸਤ੍ਰੀ ਸਚ ਰੂਪ ਰਾਮ ਕੇ ਸਾਥ ਹੂਈ ਹੈ॥
Prof. Sahib Singh(ਜਿਹੜੀ ਜੀਵ-ਇਸਤ੍ਰੀ ਦੀ) ਜੀਵਨ-ਚਾਲ ਗੁਰੂ ਦੇ ਅਨੁਸਾਰ ਰਹਿੰਦੀ ਹੈ ਜਿਹੜੀ ਜੀਵ-ਇਸਤ੍ਰੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੀ ਹੈ।

ਪਦ ਅਰਥ ਭਾਇ = ਪਿਆਰ ਵਿਚ, ਅਨੁਸਾਰ। ਚਲੋ = ਚਾਲ, ਜੀਵਨ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸੰਗਤੀ = ਸੰਗਤਿ ਵਿਚ, ਲੀਨ।

SikhNet (Spanish)Ella camina en voluntad del Guru, conectada con el Señor,

ਧਨ ਸਾਚਿ ਸੰਗੂਤੀ. ਹਰਿ ਸੰਗਿ ਸੂਤੀ; ਸੰਗਿ ਸਖੀ ਸਹੇਲੀਆ ॥

dhan saach sangootee. har sang sootee; sang sakhee saheleea |

Sant Singh KhalsaThe soul-bride is attuned to the Truth, and sleeps with the Lord, along with her companions and sister soul-brides.
Manmohan SinghAlong with her companions and mates, the bride is attached to the True Name and sleeps with her God.
Manmohan Singh (Punjabi)ਆਪਣੀਆਂ ਸਾਥਣਾਂ ਅਤੇ ਸਈਆਂ ਸਮੇਤ, ਪਤਨੀ ਸੱਚੇ ਨਾਮ ਨਾਲ ਜੁੜ ਗਈ ਹੈ ਤੇ ਆਪਣੇ ਵਾਹਿਗੁਰੂ ਦੇ ਨਾਲ ਸੌਂਦੀ ਹੈ।
Fareedkot Teeka(ਸਖੀ) ਪ੍ਯਾਰੀਆਂ ਸਹੇਲੀਆਂ ਜੋ ਸੰਤ ਜਨ ਹੈਂ, ਤਿਨੋਂ ਸਾਥ ਮਿਲ ਕਰ ਵਹੁ (ਧਨ) ਇਸਤ੍ਰੀ ਸਾਚ ਨਾਮ ਕੇ ਸੰਜੁਗਤਿ ਹੋ ਕਰ ਹਰੀ ਕੇ ਸਾਥ ਸੁਤੀ ਹੈ ਕਿਆ ਅਭੇਦ ਹੂਈ ਹੈ॥
Prof. Sahib Singhਹੇ ਭਾਈ! ਸਤ-ਸੰਗਣ ਸਹੇਲੀਆਂ ਨਾਲ ਮਿਲ ਕੇ ਜਿਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਹੁੰਦੀ ਹੈ, ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜਦੀ ਹੈ,

ਪਦ ਅਰਥ ਧਨ = ਜੀਵ-ਇਸਤ੍ਰੀ। ਸੰਗਿ ਸਖੀ ਸਹੇਲੀਆ = ਸਤਸੰਗੀਆਂ ਦੀ ਸੰਗਤਿ ਵਿਚ।

SikhNet (Spanish)Ella vive entonada en la Verdad del Señor y se mueve en la Voluntad del Guru.

ਇਕ ਭਾਇ ਇਕ ਮਨਿ ਨਾਮੁ ਵਸਿਆ; ਸਤਿਗੁਰੂ ਹਮ ਮੇਲੀਆ ॥

eik bhaae ik man naam vasiaa; satiguroo ham meleea |

Sant Singh KhalsaLoving the One Lord, with one-pointed mind, the Naam dwells within; I am united with the True Guru.
Manmohan SinghBeing single-minded, the Love of the One Lord's Name abides within me, and I am united with God through the True Guru.
Manmohan Singh (Punjabi)ਇਕ ਚਿੱਤ ਹੋਣ ਕਾਰਣ, ਇਕ ਸੁਆਮੀ ਦੇ ਨਾਮ ਦੀ ਪ੍ਰੀਤ ਮੇਰੇ ਅੰਦਰ ਵਸਦੀ ਹੈ ਅਤੇ ਸੱਚੇ ਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਨਾਲ ਮਿਲ ਗਈ ਹੈ।
Fareedkot Teekaਏਕ ਵਾਹਿਗੁਰੂ ਮੇਂ (ਭਾਇ) ਪ੍ਰੇਮ ਕਰ ਕੇ ਮਨ ਕੀ ਇਕਾਗ੍ਰਤਾ ਸੇ ਜਿਨ ਕੇ ਰਿਦੇ ਮੇਂ ਨਾਮ ਵਸਿਆ ਹੈ, ਸੋ ਐਸੇ ਜਾਨਤੀ ਹੈਂ ਹਮ ਕੋ ਸਤਿਗੁਰੋਂ ਨੇ ਪਤੀ ਸਾਥ ਮੇਲ ਦੀਆ ਹੈ॥
Prof. Sahib Singhਪਰਮਾਤਮਾ ਦੇ ਪਿਆਰ ਵਿਚ ਇਕਾਗਰ-ਮਨ ਟਿਕਣ ਦੇ ਕਾਰਨ (ਉਸ ਦੇ ਅੰਦਰ ਪਰਮਾਤਮਾ ਦਾ) ਨਾਮ ਆ ਵੱਸਦਾ ਹੈ (ਉਸ ਦੇ ਅੰਦਰ ਇਹ ਸਰਧਾ ਬਣ ਜਾਂਦੀ ਹੈ ਕਿ) ਗੁਰੂ ਨੇ (ਮੈਨੂੰ) ਪ੍ਰਭੂ ਦੇ ਚਰਨਾਂ ਵਿਚ ਮਿਲਾਇਆ ਹੈ।

ਪਦ ਅਰਥ ਇਕ ਭਾਇ = ਇੱਕ ਦੇ ਪ੍ਰੇਮ ਵਿਚ, ਸਿਰਫ਼ ਪਰਮਾਤਮਾ ਦੇ ਪ੍ਰੇਮ ਵਿਚ। ਇਕ ਮਨਿ = ਇਕਾਗਰ ਮਨ ਨਾਲ। ਹਮ = ਅਸਾਨੂੰ।

SikhNet (Spanish)Aquéllos que se conservan unidos en Dios, a través de la Palabra del Shabd del Guru,

ਦਿਨੁ ਰੈਣਿ ਘੜੀ ਨ ਚਸਾ ਵਿਸਰੈ; ਸਾਸਿ ਸਾਸਿ ਨਿਰੰਜਨੋ ॥

din rain gharree na chasaa visarai; saas saas niranjano |

Sant Singh KhalsaDay and night, with each and every breath, I do not forget the Immaculate Lord, for a moment, even for an instant.
Manmohan SinghDay and night, I forget not my Pure Lord even for a moment and trice and contemplate Him with every breath of mine.
Manmohan Singh (Punjabi)ਦਿਨ ਤੇ ਰਾਤ, ਇਕ ਮੁਹਤ ਅਤੇ ਛਿਨ ਭਰ ਲਈ ਮੈਂ ਆਪਣੇ ਪਵਿੱਤ੍ਰ ਪ੍ਰਭੂ ਨੂੰ ਨਹੀਂ ਭੁਲਾਉਂਦੀ ਅਤੇ ਆਪਣੇ ਹਰ ਸੁਆਸ ਨਾਲ ਉਸ ਨੂੰ ਸਿਮਰਦੀ ਹਾਂ।
Fareedkot Teekaਦਿਨੇ ਰਾਤ੍ਰ ਘੜੀ ਚਸਾ ਮਾਤ੍ਰ ਸ੍ਵਾਸ-ਸ੍ਵਾਸ ਤਿਨ ਕੌ ਨਿਰੰਜਨ ਨਹੀਂ ਵਿਸਰਤਾ ਹੈ॥
Prof. Sahib Singh(ਉਸ ਜੀਵ-ਇਸਤ੍ਰੀ ਨੂੰ) ਦਿਨ ਰਾਤ ਘੜੀ ਪਲ (ਕਿਸੇ ਵੇਲੇ ਭੀ ਪਰਮਾਤਮਾ ਦੀ ਯਾਦ) ਨਹੀਂ ਭੁੱਲਦੀ, (ਉਹ ਜੀਵ-ਇਸਤ੍ਰੀ) ਹਰੇਕ ਸਾਹ ਦੇ ਨਾਲ ਨਿਰੰਜਨ-ਪ੍ਰਭੂ (ਨੂੰ ਚੇਤੇ ਰੱਖਦੀ ਹੈ)।

ਪਦ ਅਰਥ ਰੈਣਿ = ਰਾਤ। ਚਸਾ = ਪਲ ਦਾ ਵੀਹਵਾਂ ਹਿੱਸਾ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਨਿਰੰਜਨੋ = {ਨਿਰ-ਅੰਜਨ} ਜਿਸ ਉਤੇ ਮਾਇਆ ਦੇ ਮੋਹ ਦੀ ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ।

SikhNet (Spanish)enaltecen el Nombre del Señor en su mente. No abandonan a su Dios Inmaculado ni por un instante,

ਸਬਦਿ ਜੋਤਿ ਜਗਾਇ ਦੀਪਕੁ; ਨਾਨਕਾ. ਭਉ ਭੰਜਨੋ ॥੩॥

sabad jot jagaae deepak; naanakaa. bhau bhanjano |3|

Sant Singh KhalsaSo light the lamp of the Shabad, O Nanak, and burn away your fear. ||3||
Manmohan SinghBurn thou the lamp of the Lord's light, O Nanak, and it shall destroy thy dread.
Manmohan Singh (Punjabi)ਤੂੰ ਪ੍ਰਭੂ ਦੇ ਪ੍ਰਕਾਸ਼ ਦਾ ਦੀਵਾ ਬਾਲ, ਹੇ ਨਾਨਕ! ਅਤੇ ਇਹ ਤੇਰੇ ਡਰ ਨੂੰ ਨਾਸ ਕਰ ਦੇਵੇਗਾ।
Fareedkot Teekaਤਿਨ ਕੇ ਰਿਦੇ ਮੇਂ ਸਤਿਗੁਰੋਂ ਨੇ ਸਬਦ ਰੂਪ ਜੋਤਿ ਅਗਨੀ ਸੇ ਗਿਆਨ ਦੀਪਕ ਜਗਾਇ ਕਰ ਸਰਬ ਭੈ (ਭੰਜਨੋ) ਨਸਟ, ਭਾਵ ਦੂਰ ਕੀਆ ਹੈ॥੩॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਰੱਬੀ) ਜੋਤਿ ਜਗਾ ਕੇ ਦੀਵਾ ਜਗਾ ਕੇ (ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਹਰੇਕ) ਡਰ-ਸਹਿਮ ਨਾਸ ਕਰ ਲੈਂਦੀ ਹੈ ॥੩॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜਗਾਇ = ਜਗਾ ਕੇ। ਦੀਪਕੁ = ਦੀਵਾ। ਭਉ = (ਹਰੇਕ) ਡਰ, ਸਹਿਮ। ਭੰਜਨੋ = ਨਾਸ ਕਰ ਲਿਆ ॥੩॥

SikhNet (Spanish)pues en su interior se mantiene encendida la Luz de la Palabra, y todos sus miedos son vencidos. (3)

ਜੋਤਿ ਸਬਾਇੜੀਏ; ਤ੍ਰਿਭਵਣ ਸਾਰੇ ਰਾਮ ॥

jot sabaaeirree; tribhavan saare raam |

Sant Singh KhalsaO soul-bride, the Lord's Light pervades all the three worlds.
Manmohan SinghO ye bride, the Lord, whose light pervades all, looks after the three worlds.
Manmohan Singh (Punjabi)ਨੀ ਅੜੀਏ ਪਤਨੀਏ! ਜਿਸ ਸਾਈਂ ਦਾ ਪ੍ਰਕਾਸ਼ ਸਾਰੇ ਵਿਆਪਕ ਹੈ ਉਹ ਤਿੰਨਾਂ ਹੀ ਲੋਕਾਂ ਦੀ ਸੰਭਾਲ ਕਰਦਾ ਹੈ।
Fareedkot Teekaਜਿਸ ਕੀ (ਜੋਤਿ) ਸਤਾ ਸਰਬ ਮੇਂ ਆਈ ਹੋਈ ਹੈ, ਸੋ ਰਾਮ ਤ੍ਰਿਲੋਕੀ ਕੌ (ਸਾਰੇ) ਸੰਭਾਲਤਾ ਹੈ, ਭਾਵ ਯੇਹਿ ਸਰਬ ਕੀ ਪਾਲਨਾ ਕਰਤਾ ਹੈ॥
Prof. Sahib Singhਹੇ ਸਹੇਲੀਏ! (ਪਰਮਾਤਮਾ ਦੀ) ਜੋਤਿ ਹਰ ਥਾਂ (ਪਸਰੀ ਹੋਈ) ਹੈ, ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ।

ਪਦ ਅਰਥ ਸਬਾਇੜੀਏ = ਸਬਾਇ ਅੜੀਏ! ਸਬਾਇ = ਹਰ ਥਾਂ। ਅੜੀਏ = ਹੇ ਸਹੇਲੀਏ! ਤ੍ਰਿਭਵਣ = ਤਿੰਨ ਭਵਨ, ਸਾਰਾ ਜਗਤ। ਸਾਰੇ = ਸੰਭਾਲ ਕਰਦਾ ਹੈ।

SikhNet (Spanish)Oh esposa, la Luz del Señor prevalece en las tres Gunas;

ਘਟਿ ਘਟਿ ਰਵਿ ਰਹਿਆ; ਅਲਖ ਅਪਾਰੇ ਰਾਮ ॥

ghatt ghatt rav rahiaa; alakh apaare raam |

Sant Singh KhalsaHe is pervading each and every heart, the Invisible and Infinite Lord.
Manmohan SinghThe Invisible and Infinite Lord is contained amongst all the hearts.
Manmohan Singh (Punjabi)ਅਦ੍ਰਿਸ਼ਟ ਅਤੇ ਅਨੰਤ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
Fareedkot Teekaਸੋ ਅਲਖ ਅਪਾਰ ਸਰੂਪ ਘਟੋਂ ਘਟੋਂ ਮੇਂ (ਰਵਿ) ਵਿਆਪਕ ਹੋਇ ਰਹਿਆ ਹੈ॥
Prof. Sahib Singhਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਰਵਿ ਰਹਿਆ = ਵਿਆਪਕ ਹੈ।

SikhNet (Spanish)sí, Él prevalece en los corazones, Infinito y Sin Fronteras.

ਅਲਖ ਅਪਾਰ ਅਪਾਰੁ ਸਾਚਾ; ਆਪੁ ਮਾਰਿ ਮਿਲਾਈਐ ॥

alakh apaar apaar saachaa; aap maar milaaeeai |

Sant Singh KhalsaHe is Invisible and Infinite, Infinite and True; subduing his self-conceit, one meets Him.
Manmohan SinghStilling his self-conceit, the mortal meets with the Invisible, Infinite and lllimitable True Lord.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਪ੍ਰਾਣੀ ਅਦ੍ਰਿਸ਼ਟ ਅਨੰਤ ਅਤੇ ਹੱਦਬੰਨਾ-ਰਹਿਤ ਸੱਚੇ ਸੁਆਮੀ ਨੂੰ ਮਿਲ ਪੈਂਦਾ ਹੈ।
Fareedkot Teekaਜਬ ਗੁਰੋਂ ਕੇ ਸਬਦ ਕਰ ਆਪਾ ਭਾਵ ਹੰਕਾਰ ਕੋ ਮਾਰ ਕਰ ਤਿਸ ਅਲਖ ਅਪਾਰ ਸਰੂਪ ਮੇਂ ਅਪਨੇ ਮਨ ਕੌ ਮਿਲਾਈਏ ਤਬ ਅਪਾਰ ਸਾਚੇ ਕਾ ਸਰੂਪ ਹੀ ਹੋ ਜਾਈਤਾ ਹੈ॥
Prof. Sahib Singhਹੇ ਸਹੇਲੀਏ! ਉਹ ਪਰਮਾਤਮਾ ਅਦ੍ਰਿਸ਼ਟ ਹੈ, ਬੇਅੰਤ ਹੈ, ਬੇਅੰਤ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਆਪਾ-ਭਾਵ ਮਾਰ ਕੇ (ਹੀ ਉਸ ਨੂੰ) ਮਿਲ ਸਕੀਦਾ ਹੈ।

ਪਦ ਅਰਥ ਅਲਖ = ਅਦ੍ਰਿਸ਼ਟ। ਅਪਾਰ = ਬੇਅੰਤ। ਸਾਚਾ = ਸਦਾ ਕਾਇਮ ਰਹਿਣ ਵਾਲਾ। ਆਪੁ = ਆਪਾ-ਭਾਵ। ਮਾਰਿ = ਮਾਰ ਕੇ। ਜਾਲਹੁ = ਸਾੜ ਦਿਉ।

SikhNet (Spanish)Y cuando uno conquista su ser, entonces se une con Él.

ਹਉਮੈ ਮਮਤਾ ਲੋਭੁ ਜਾਲਹੁ; ਸਬਦਿ ਮੈਲੁ ਚੁਕਾਈਐ ॥

haumai mamataa lobh jaalahu; sabad mail chukaaeeai |

Sant Singh KhalsaSo burn away your egotistical pride, attachment and greed, with the Word of the Shabad; wash away your filth.
Manmohan SinghWith the Lord's Name, Burn-thou Thy pride, worldly love and greed and wash off the filth of sins.
Manmohan Singh (Punjabi)ਪ੍ਰਭੂ ਦੇ ਨਾਮ ਨਾਲ ਤੂੰ ਆਪਣੇ ਹੰਕਾਰ, ਸੰਸਾਰੀ ਮੋਹ ਅਤੇ ਲਾਲਚ ਨੂੰ ਸਾੜ ਕੇ ਅਤੇ ਪਾਪਾਂ ਦੀ ਗੰਦਗੀ ਨੂੰ ਧੋ ਸੁੱਟ।
Fareedkot Teekaਇਸ ਪ੍ਰਕਾਰ ਹਉਮੈ ਮਮਤਾ ਲੋਭ ਕੌ ਜਲਾਇ ਦੇਵੋ। ਹੇ ਭਾਈ! ਤਬ ਗੁਰੋਂ ਕੇ ਸਬਦ ਕਰ ਰਾਗ ਦ੍ਵੈਸ ਰੂਪੀ ਮੈਲ ਕੋ ਉਠਾ ਦੇਈਤਾ ਹੈ॥
Prof. Sahib Singhਹੇ ਸਹੇਲੀਏ! (ਅਪਣੇ ਅੰਦਰੋਂ) ਹਉਮੈ, ਮਾਇਆ ਜੋੜਨ ਦੀ ਖਿੱਚ ਤੇ ਲਾਲਚ ਸਾੜ ਦੇਹ (ਸਹੇਲੀਏ! ਹਉਮੈ ਮਮਤਾ ਲੋਭ ਆਦਿਕ ਦੀ) ਮੈਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮੁਕਾਈ ਜਾ ਸਕਦੀ ਹੈ।

ਪਦ ਅਰਥ ਮਮਤਾ = {ਮਮ = ਮੇਰੀ} ਅਪਣੱਤ, ਮਾਇਆ ਜੋੜਨ ਦੀ ਖਿੱਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਚੁਕਾਈਐ = ਦੂਰ ਕਰ ਸਕੀਦੀ ਹੈ।

SikhNet (Spanish)Liberando la conciencia del “yo soy y de lo mío” borra la mugre interior a través de la Palabra. De esa forma uno, por Su Voluntad,

ਦਰਿ ਜਾਇ ਦਰਸਨੁ ਕਰੀ ਭਾਣੈ; ਤਾਰਿ ਤਾਰਣਹਾਰਿਆ ॥

dar jaae darasan karee bhaanai; taar taaranahaariaa |

Sant Singh KhalsaWhen you go to the Lord's Door, you shall receive the Blessed Vision of His Darshan; by His Will, the Savior will carry you across and save you.
Manmohan SinghThus shalt thou read reach the Lord's door and see His vision and the Saviour in His will shall save thee.
Manmohan Singh (Punjabi)ਇਸ ਤਰ੍ਹਾਂ ਤੂੰ ਸਾਹਿਬ ਦੇ ਬੂਹੇ ਤੇ ਪੁੱਜ ਜਾਵੇਂਗੀ ਅਤੇ ਉਸ ਦਾ ਦੀਦਾਰ ਵੇਖ ਲਵੇਂਗੀ ਅਤੇ ਰੱਖਿਆ ਕਰਨਹਾਰ ਆਪਣੀ ਰਜ਼ਾ ਅੰਦਰ ਤੇਰਾ ਪਾਰ ਉਤਾਰਾ ਕਰ ਦੇਵੇਗਾ।
Fareedkot Teekaਜਿਨੋਂ ਨੇ ਸਤਿਸੰਗ ਰੂਪੀ ਦਰ ਮੇਂ ਜਾਇਕਰ ਤਿਸ ਕਾ ਦਰਸਨ ਕੀਆ ਹੈ ਔਰ ਬੇਨਤੀ ਕਰੀ ਹੈ ਔ ਭਾਣੇ ਮੇਂ ਪ੍ਰਸੰਨ ਭਈ ਹੈਂ, ਸੋ (ਤਾਰਣ ਹਰਿਆ) ਸਤਿਗੁਰੋਂ ਨੇ ਸੰਸਾਰ ਸਿੰਧ ਤੇ ਤਾਰ ਦਈ ਹੈ॥
Prof. Sahib Singh(ਸੋ, ਹੇ ਸਹੇਲੀਏ! ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ) ਰਜ਼ਾ ਵਿਚ (ਤੁਰ ਕੇ ਜੀਵਨ ਬਿਤੀਤ ਕਰ, ਤੇ ਅਰਦਾਸ ਕਰਿਆ ਕਰ-) ਹੇ ਤਾਰਨਹਾਰ ਪ੍ਰਭੂ! (ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈ (ਇਸ ਤਰ੍ਹਾਂ, ਹੇ ਸਹੇਲੀਏ! ਗੁਰੂ ਦੇ) ਦਰ ਤੇ ਜਾ ਕੇ (ਪਰਮਾਤਮਾ ਦਾ) ਦਰਸਨ ਕਰ ਲਏਂਗੀ।

ਪਦ ਅਰਥ ਦਰਿ (ਗੁਰੂ ਦੇ) ਦਰ ਤੇ। ਕਰੀ = ਕਰੀਂ, ਹੇ ਸਹੇਲੀਏ! ਕਰ ਲਈਂ। ਭਾਣੈ = ਭਾਣੇ ਵਿਚ, ਰਜ਼ਾ ਵਿਚ। ਤਾਰਣਹਾਰਿਆ = ਹੇ ਤਾਰਣਹਾਰ! ਤਾਰਨ ਦੀ ਸਮਰਥਾ ਵਾਲੇ ਹੇ ਪ੍ਰਭੂ!

SikhNet (Spanish)ve la Presencia del Señor en Su Puerta y así el Salvador nos salva.

ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ; ਨਾਨਕਾ. ਉਰ ਧਾਰਿਆ ॥੪॥੧॥

har naam amrit chaakh tripatee; naanakaa. ur dhaariaa |4|1|

Sant Singh KhalsaTasting the Ambrosial Nectar of the Lord's Name, the soul-bride is satisfied; O Nanak, she enshrines Him in her heart. ||4||1||
Manmohan SinghTasting the Lord's Nactar-Name, she is sated, and keeps it clasped to her heart, O Nanak.
Manmohan Singh (Punjabi)ਸਾਈਂ ਦੇ ਸੁਧਾ-ਸਰੂਪ ਨਾਮ ਨੂੰ ਚੱਖ ਕੇ ਉਹ ਰੱਜ ਗਈ ਹੈ ਅਤੇ ਇਸ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ। ਹੇ ਨਾਨਕ!
Fareedkot Teekaਇਸ ਪ੍ਰਕਾਰ ਜਿਨੋਂ ਨੇ ਪ੍ਰੇਮ ਕੌ ਰਿਦੇ ਬੀਚ ਧਾਰਿਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹਰਿ ਨਾਮ ਅੰਮ੍ਰਿਤ ਕੌ ਪਾਨ ਕਰ ਸਰਬ ਪਦਾਰਥੋਂ ਸੇ ਤ੍ਰਿਪਤਿ ਭਈ ਹੈ॥੪॥੧॥☬ਵਾਹਿਗੁਰੂ ਮੇਂ ਅਪਨੀ ਪ੍ਰੀਤੀ ਦਿਖਾਇਕਰ ਪ੍ਰੀਤੀ ਕਰਨੇ ਕਾ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ ਪ੍ਰਭੂ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦੀ ਹੈ ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੀ ਹੈ ॥੪॥੧॥

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਚਾਖਿ = ਚੱਖ ਕੇ। ਤ੍ਰਿਪਤੀ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈ। ਉਰ = ਹਿਰਦਾ ॥੪॥੧॥

SikhNet (Spanish)Saboreando el Néctar del Nombre del Señor, uno es saciado y Lo alaba en su corazón.(4-1)
Answers quote the Granth verbatim with Ang citations. AI commentary is not Gurbani and not a religious ruling.