ਬਿਲਾਵਲੁ ਮਹਲਾ ੧ ॥
bilaaval mahalaa 1 | Ang 843
Sant Singh KhalsaBilaaval, First Mehl:
Manmohan SinghBilawal 1st Guru.
Manmohan Singh (Punjabi)ਬਲਾਵਲ ਪਹਿਲੀ ਪਾਤਿਸ਼ਾਹੀ।
SikhNet (Spanish)Bilawal, Mejl Guru Nanak, Primer Canal Divino.
ਮੈ ਮਨਿ ਚਾਉ ਘਣਾ; ਸਾਚਿ ਵਿਗਾਸੀ ਰਾਮ ॥
mai man chaau ghanaa; saach vigaasee raam | Ang 843
Sant Singh KhalsaMy mind is filled with such a great joy; I have blossomed forth in Truth.
Manmohan SinghWithin my mind has welled up great joy and I have bloomed through Truth.
Manmohan Singh (Punjabi)ਮੇਰੇ ਚਿੱਤ ਅੰਦਰ ਬਹੁਤੀ ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚ ਦੇ ਰਾਹੀਂ ਪ੍ਰਫੁਲਤ ਹੋ ਗਈ ਹਾਂ।
Fareedkot Teekaਮੇਰੇ ਮਨਿ ਮੇਂ (ਘਣਾ) ਬਹੁਤ (ਚਾਉ) ਉਤਸਾਹੁ ਹੂਆ ਹੈ, ਸਚਿ ਰਾਮ ਕੋ ਪਾਇਕਰ ਮੇਰੀ ਬੁਧੀ ਵਾ ਮੈਂ ਇਸਤ੍ਰੀ (ਵਿਗਾਸੀ) ਖਿੜ ਆਈ ਹੂੰ॥
Prof. Sahib Singhਹੇ ਸਹੇਲੀਏ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ (ਟਿਕ ਕੇ) ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉ ਬਣਿਆ ਰਹਿੰਦਾ ਹੈ।ਪਦ ਅਰਥ ਮੈ ਮਨਿ = ਮੇਰੇ ਮਨ ਵਿਚ। ਘਣਾ = ਬਹੁਤ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ (ਟਿਕ ਕੇ)। ਵਿਗਾਸੀ = ਮੈਂ ਖਿੜ ਰਹੀ ਹਾਂ, ਮੇਰਾ ਮਨ ਖਿੜਿਆ ਰਹਿੰਦਾ ਹੈ।
SikhNet (Spanish)En mí se ha consolidado una Dicha Inmensa; estoy floreciendo a través de la Verdad del Señor.
ਮੋਹੀ ਪ੍ਰੇਮ ਪਿਰੇ; ਪ੍ਰਭਿ ਅਬਿਨਾਸੀ ਰਾਮ ॥
mohee prem pire; prabh abinaasee raam | Ang 843
Sant Singh KhalsaI am enticed by the love of my Husband Lord, the Eternal, Imperishable Lord God.
Manmohan SinghI am bewitched by the love of my Groom, the Imperishable Lord Master.
Manmohan Singh (Punjabi)ਅਮਰ ਸੁਆਮੀ ਮਾਲਕ ਆਪਣੇ ਪਤੀ ਦੀ ਪ੍ਰੀਤ ਨੇ ਮੈਨੂੰ ਫਰੇਫਤਾ ਕਰ ਲਿਆ ਹੈ।
Fareedkot Teekaਹੇ ਭਾਈ! ਪ੍ਰਭੂ ਅਬਿਨਾਸੀ ਪਤੀ ਕੇ ਪ੍ਰੇਮ ਮੇਂ ਮੋਹਿਤ ਭਈ ਹੂੰ॥
Prof. Sahib Singhਅਬਿਨਾਸ਼ੀ ਪਿਆਰੇ ਪ੍ਰਭੂ ਨੇ (ਮੇਰੇ ਮਨ ਨੂੰ ਆਪਣੇ) ਪ੍ਰੇਮ (ਦੀ ਖਿੱਚ ਨਾਲ) ਮਸਤ ਕਰ ਰੱਖਿਆ ਹੈ।ਪਦ ਅਰਥ ਪਿਰੇ = ਪਿਰਿ, ਪਿਰ ਨੇ। ਪ੍ਰਭਿ = ਪ੍ਰਭੂ ਨੇ।
SikhNet (Spanish)Estoy encantado por el Amor de mi Esposo, Quien es Eterno e Infinito.
ਅਵਿਗਤੋ ਹਰਿ ਨਾਥੁ ਨਾਥਹ; ਤਿਸੈ ਭਾਵੈ ਸੋ ਥੀਐ ॥
avigato har naath naathah; tisai bhaavai so theeai | Ang 843
Sant Singh KhalsaThe Lord is everlasting, the Master of masters. Whatever He wills, happens.
Manmohan SinghThe Ever-stable God is the Lord of Lords, Whatever he wills, that alone happens.
Manmohan Singh (Punjabi)ਸਦੀਵੀ ਸਥਿਰ ਵਾਹਿਗੁਰੂ ਸੁਆਮੀਆਂ ਦਾ ਸੁਆਮੀ ਹੈ, ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਹਰੀ ਅਬਗਤ ਸਰੂਪ ਜੋ ਨਾਥੋਂ ਕਾ ਨਾਥੁ ਹੈ, ਜੋ ਤਿਸ ਕੋ ਭਾਵਤਾ ਹੈ, ਸੋਈ (ਥੀਐ) ਹੋਤਾ ਹੈ॥
Prof. Sahib Singhਹੇ ਸਹੇਲੀਏ! ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਪਰ ਉਹ ਪਰਮਾਤਮਾ (ਵੱਡੇ ਵੱਡੇ) ਨਾਥਾਂ ਦਾ (ਭੀ) ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ।ਪਦ ਅਰਥ ਅਵਿਗਤੋ = {अव्यतत्र्} ਅਦ੍ਰਿਸ਼ਟ। ਨਾਥੁ ਨਾਥਹ = ਨਾਥਾਂ ਦਾ ਨਾਥ। ਤਿਸੈ = ਉਸ (ਪ੍ਰਭੂ) ਨੂੰ ਹੀ। ਥੀਐ = ਹੁੰਦਾ ਹੈ।
SikhNet (Spanish)Él es para siempre el Sempiterno, Maestro de maestros, y sólo sucede Su Voluntad.
ਕਿਰਪਾਲੁ ਸਦਾ ਦਇਆਲੁ ਦਾਤਾ; ਜੀਆ ਅੰਦਰਿ ਤੂੰ ਜੀਐ ॥
kirapaal sadaa deaal daataa; jeea andar toon jeeai | Ang 843
Sant Singh KhalsaO Great Giver, You are always kind and compassionate. You infuse life into all living beings.
Manmohan SinghMy Beneficent Lord, Thou art ever kind and compassionate Thou alone infusest life within the beings.
Manmohan Singh (Punjabi)ਮੇਰੇ ਦਾਤਾਰ ਪ੍ਰਭੂ! ਤੂੰ ਹਮੇਸ਼ਾਂ ਹੀ ਮਇਆਵਾਨ ਤੇ ਮਿਹਰਬਾਨ ਹੈਂ, ਕੇਵਲ ਤੂੰ ਹੀ ਜੀਵਾਂ ਵਿੱਚ ਜਿੰਦ-ਜਾਨ ਫੂਕਦਾ ਹੈ।
Fareedkot Teekaਸਦਾ ਹੀ ਕ੍ਰਿਪਾਲ ਔ ਦਇਆਲ ਰੂਪ ਸਰਬ ਕਾ ਦਾਤਾ ਜੋ ਹੈ, ਤਾਂ ਤੇ ਤੂੰ ਤਿਸ ਕੋ ਐਸੇ ਜਾਣ ਵਾ ਬੇਨਤੀ ਕਰੁ ਜੋ ਸਰਬ ਜੀਵੋਂ ਕੇ ਅੰਦਰ ਜੀਵਨ ਚੇਤਨ ਰੂਪ ਤੂੰ ਹੀ ਹੈਂ, ਜਿਸ ਕੇ ਆਸ੍ਰੇ ਤੇ ਸਭ ਜੀਵਤੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈਂ।ਪਦ ਅਰਥ ਜੀਐ = ਜਿੰਦ ਦੇਣ ਵਾਲਾ।
SikhNet (Spanish)Oh Gran Dador, eres siempre Bondadoso y Compasivo e infundes vida a todos los seres.
ਮੈ ਅਵਰੁ ਗਿਆਨੁ ਨ ਧਿਆਨੁ ਪੂਜਾ; ਹਰਿ ਨਾਮੁ ਅੰਤਰਿ ਵਸਿ ਰਹੇ ॥
mai avar giaan na dhiaan poojaa; har naam antar vas rahe | Ang 844
Sant Singh KhalsaI have no other spiritual wisdom, meditation or worship; the Name of the Lord alone dwells deep within me.
Manmohan SinghI possess no other comprehension, deliberation and adoration Only the Lord's Name abodes within my mind.
Manmohan Singh (Punjabi)ਮੇਰੇ ਪੱਲੇ ਹੋਰ ਕੋਈ ਗਿਆਤ, ਸੋਚ ਵੀਚਾਰ ਅਤੇ ਉਪਾਸ਼ਨਾ ਨਹੀਂ। ਕੇਵਲ ਪ੍ਰਭੂ ਦਾ ਨਾਮ ਹੀ ਮੇਰੇ ਹਿਰਦੇ ਅੰਦਰ ਵਸਦਾ ਹੈ।
Fareedkot Teekaਤਾਂ ਤੇ ਮੈਨੂੰ ਔਰ ਗਿਆਨ ਧਿਆਨ ਪੂਜਾ ਆਦੀ ਕੋਈ ਸ੍ਰੇਸ੍ਟ ਪ੍ਰਤੀਤ ਨਹੀਂ ਹੋਤਾ ਹੈ। ਕਿਉਂਕਿ ਏਕ ਹਰੀ ਕੇ ਨਾਮ ਹੀ ਮੇਰੇ ਅੰਦਰ ਵਸ ਰਹੇ ਹੈਂ, ਭਾਵ ਯੇਹਿ ਨਾਮ ਕਾ ਹੀ ਸਿਮਰਨ ਕਰਤਾ ਹੂੰ॥
Prof. Sahib Singhਹੇ ਸਹੇਲੀਏ! (ਮੇਰੇ) ਮਨ ਵਿਚ ਪਰਮਾਤਮਾ ਦਾ ਨਾਮ ਵੱਸ ਰਿਹਾ ਹੈ (ਇਸ ਹਰਿ-ਨਾਮ ਦੇ ਬਰਾਬਰ ਦੀ) ਮੈਨੂੰ ਕੋਈ ਧਰਮ-ਚਰਚਾ, ਕੋਈ ਸਮਾਧੀ, ਕੋਈ ਦੇਵ-ਪੂਜਾ ਨਹੀਂ ਸੁੱਝਦੀ।ਪਦ ਅਰਥ ਅਵਰੁ = ਹੋਰ। ਗਿਆਨੁ = ਧਰਮ = ਚਰਚਾ। ਧਿਆਨੁ = ਸਮਾਧੀ ਆਦਿਕ ਦਾ ਉੱਦਮ।
SikhNet (Spanish)No he conocido ni contemplado, ni alabado a otro; sólo el Nombre del Señor habita en mí.
ਭੇਖੁ ਭਵਨੀ ਹਠੁ ਨ ਜਾਨਾ; ਨਾਨਕਾ. ਸਚੁ ਗਹਿ ਰਹੇ ॥੧॥
bhekh bhavanee hatth na jaanaa; naanakaa. sach geh rahe |1| Ang 844
Sant Singh KhalsaI know nothing about religious robes, pilgrimages or stubborn fanaticism; O Nanak, I hold tight to the Truth. ||1||
Manmohan SinghO Nanak, I know of no religious robe, repairing to holies and stubbornness. I only hold fast to the True Name.
Manmohan Singh (Punjabi)ਹੇ ਨਾਨਕ! ਮੈਂ ਕਿਸੇ ਧਾਰਮਕ ਲਿਬਾਸ, ਤੀਰਥਾਂ ਤੇ ਰਟਨ ਅਤੇ ਹੱਠ-ਧਰਮ ਨੂੰ ਨਹੀਂ ਜਾਣਦਾ। ਮੈਂ ਕੇਵਲ ਸੱਚੇ ਨਾਮ ਨੂੰ ਘੁਟ ਕੇ ਫੜਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਚ ਕੋ ਗ੍ਰਹਣ ਕਰ ਰਹੇ ਹਾਂ, ਤਾਂ ਤੇ ਭੇਖੋਂ ਮੇਂ ਭਵਨਾ ਔਰ ਹਠ ਕੋ ਨਹੀਂ ਜਾਨਤਾ ਹੂੰ॥੧॥
Prof. Sahib Singhਹੇ ਨਾਨਕ! (ਆਖ-ਹੇ ਸਹੇਲੀਏ!) ਮੈਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਲਿਆ ਹੈ (ਇਸ ਦੇ ਬਰਾਬਰ ਦਾ) ਮੈਂ ਕੋਈ ਭੇਖ, ਕੋਈ ਤੀਰਥ-ਰਟਨ, ਕੋਈ ਹਠ-ਜੋਗ ਨਹੀਂ ਸਮਝਦੀ ॥੧॥ਪਦ ਅਰਥ ਭਵਨੀ = ਤੀਰਥ-ਜਾਤ੍ਰਾ। ਹਠੁ = ਹਠ (ਦੇ ਆਸਰੇ ਕੀਤੇ) ਯੋਗ-ਆਸਣ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥੧॥
SikhNet (Spanish)No me visto de mendigo ni vago en lugares Santos, ni fuerzo mi voluntad; sólo me aferro a la Verdad del Señor. (1)
ਭਿੰਨੜੀ ਰੈਣਿ ਭਲੀ; ਦਿਨਸ ਸੁਹਾਏ ਰਾਮ ॥
bhinarree rain bhalee; dinas suhaae raam | Ang 844
Sant Singh KhalsaThe night is beautiful, drenched with dew, and the day is delightful,
Manmohan SinghSublime and bedewed with glee becomes the night and beauteous the day,
Manmohan Singh (Punjabi)ਸਰੇਸ਼ਟ ਅਤੇ ਖੁਸ਼ੀ ਨਾਲ ਭਿੰਨੀ ਹੋ ਜਾਂਦੀ ਹੈ ਰਾਤ੍ਰੀ ਅਤੇ ਸੋਹਣਾ ਸੁਨੱਖਾ ਦਿਹਾੜਾ,
Fareedkot Teeka(ਰਾਮ) ਹੇ ਭਾਈ! ਜਬ ਤਿਸ ਵਾਹਿਗੁਰੂ ਤੇ ਪ੍ਰੇਮ ਮੇਂ ਅਵਸਥਾ ਭਿੰਨੀ ਹੈ ਤਬ ਰਾਤ ਦਿਨ ਸਭ ਭਲੀ ਪ੍ਰਕਾਰ ਸੁਹਾਏ ਹੈਂ॥
Prof. Sahib Singhਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ।ਪਦ ਅਰਥ ਭਿੰਨੜੀ = (ਹਰਿ-ਨਾਮ ਦੇ ਰਸ ਨਾਲ) ਭਿੱਜੀ ਹੋਈ (ਜੀਵ-ਇਸਤ੍ਰੀ) ਨੂੰ। ਰੈਣਿ = ਰਾਤ। ਸੁਹਾਏ = ਸੁਹਾਵਣੇ, ਸੁਖ ਦੇਣ ਵਾਲੇ।
SikhNet (Spanish)Bendito es el día con luz de sol; bendita es la noche fresca.
ਨਿਜ ਘਰਿ ਸੂਤੜੀਏ; ਪਿਰਮੁ ਜਗਾਏ ਰਾਮ ॥
nij ghar sootarree; piram jagaae raam | Ang 844
Sant Singh Khalsawhen her Husband Lord wakes the sleeping soul-bride, in the home of the self.
Manmohan Singhwhen her Bridegroom renders wakeful the bride, asleep in her own Home.
Manmohan Singh (Punjabi)ਜਦ ਆਪਣੇ ਨਿੱਜ ਦੇ ਧਾਮ ਵਿੱਚ ਸੁੱਤੀ ਪਈ ਪਤਨੀ ਨੂੰ ਉਸ ਦਾ ਪਤੀ ਚੇਤੰਨ ਕਰ ਦਿੰਦਾ ਹੈ।
Fareedkot Teekaਹੇ ਭਾਈ! ਅਪਨੇ (ਘਰਿ) ਅੰਤਸਕਰਣ ਮੇਂ ਸੋਈ ਹੋਈਏ, ਜੇਕਰ (ਪਿਰਮੁ) ਪਤੀ ਜਗਾਵੇ ਤੌ ਸਭ ਅਵਸਥਾ ਸਫਲ ਹੋਤੀ ਹੈ॥
Prof. Sahib Singhਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! (ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ।ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਆਪ ਵਿਚ। ਸੂਤੜੀਏ = ਸੁੱਤੀ ਜੀਵ-ਇਸਤ੍ਰੀਏ! ਹਰਿ-ਨਾਮ ਵਲੋਂ ਬੇ-ਪਰਵਾਹ ਹੋ ਰਹੀ ਜੀਵ-ਇਸਤ੍ਰੀਏ! ਪਿਰਮੁ = ਪ੍ਰਭੂ ਦਾ ਪ੍ਰੁੇਮ। ਜਗਾਏ = (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ।
SikhNet (Spanish)Cuando el Señor me despierta en Su Ser, habiendo estado envuelto en mí, yo, la joven Esposa
ਨਵ ਹਾਣਿ ਨਵ ਧਨ, ਸਬਦਿ ਜਾਗੀ; ਆਪਣੇ ਪਿਰ. ਭਾਣੀਆ ॥
nav haan nav dhan, sabad jaagee; aapane pir. bhaaneea | Ang 844
Sant Singh KhalsaThe young bride has awakened to the Word of the Shabad; she is pleasing to her Husband Lord.
Manmohan SinghThe young bride of the age her young Bridegroom is awakened through the Name and is pleasing to her Groom.
Manmohan Singh (Punjabi)ਆਪਣੇ ਨੌਜੁਆਨ ਪਤੀ ਦੀ ਉਮਰ ਦੀ ਨਵੀਂ ਨਵੇਲੀ ਪਤਨੀ ਨਾਮ ਦੇ ਰਾਹੀਂ ਜਾਗ ਉਠੀ ਹੈ ਅਤੇ ਆਪਣੇ ਪਤੀ ਨੂੰ ਚੰਗੀ ਲੱਗਦੀ ਹੈ।
Fareedkot Teekaਨਵੀਨ ਰੂਪੁ ਵਾਲਾ ਔਰੁ ਹਾਣੀ ਜੋ ਹਰੀ ਹੈ। ਭਾਵ ਵਾਸ੍ਤਵ ਤੇ ਜੋ ਸਤ ਚਿਤ ਅਨੰਦ ਹੋਣੇ ਤੇ ਤੁਲ ਹੈ, ਤਿਸ ਕੀ ਇਸਤ੍ਰੀ ਭੀ ਨਵੀਨ ਜੋ ਗੁਰੋਂ ਕੇ ਸਬਦ ਮੇਂ ਜਾਗੀ ਹੈ, ਸੋ ਅਪਨੇ ਪ੍ਰਭੂ ਕੌ ਭਾਵਤੀ ਹੈ॥
Prof. Sahib Singhਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਅਤੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।ਪਦ ਅਰਥ ਹਾਣਿ = (हायन) ਸਾਲ, ਵਰ੍ਹਾ। ਨਵ ਹਾਣਿ = ਨਵੀਂ ਉਮਰ ਵਾਲੀ, ਵਿਕਾਰਾਂ ਤੋਂ ਬਚੀ ਹੋਈ। ਧਨ = ਜੀਵ-ਇਸਤ੍ਰੀ। ਨਵ = ਨਵੀਂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜਾਗੀ = (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ। ਪਿਰ ਭਾਣੀਆ = ਪ੍ਰਭੂ ਨੂੰ ਪਿਆਰੀ ਲੱਗਦੀ ਹੈ।
SikhNet (Spanish)despierto a través de la Palabra del Shabd y el Señor se complace conmigo.
ਤਜਿ ਕੂੜੁ ਕਪਟੁ ਸੁਭਾਉ ਦੂਜਾ; ਚਾਕਰੀ ਲੋਕਾਣੀਆ ॥
taj koorr kapatt subhaau doojaa; chaakaree lokaaneea | Ang 844
Sant Singh KhalsaSo renounce falsehood, fraud, love of duality and working for people.
Manmohan SinghForsake thou falsehood, deception, love of another and the service of men.
Manmohan Singh (Punjabi)ਤੂੰ ਝੂਠ, ਠੱਗੀ, ਹੋਰਸ ਦੀ ਪ੍ਰੀਤ ਅਤੇ ਬੰਦਿਆਂ ਹੀ ਟਹਿਲ ਸੇਵਾ ਨੂੰ ਛੱਡ ਦੇ।
Fareedkot Teekaਝੂਠ ਔ ਕਪਟ ਆਦੀ ਦ੍ਵੈਤ ਭਾਵ ਕੋ ਤਿਆਗ ਕਰ ਔਰ ਲੋਕ, ਦੇਵੀ, ਦੇਵਤਿਓਂ ਕੀ ਚਾਕਰੀ ਤਿਆਗ ਦਈ ਹੈ॥
Prof. Sahib Singhਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ (ਪ੍ਰਭੂ-ਪਤੀ ਨੂੰ ਪਿਆਰ ਕਰਦੀ ਹੈ)।ਪਦ ਅਰਥ ਤਜਿ = ਤਿਆਗ ਕੇ। ਕੂੜੁ = ਝੂਠ, ਨਾਸਵੰਤ ਪਦਾਰਥਾਂ ਦਾ ਮੋਹ। ਸੁਭਾਉ ਦੂਜਾ = ਪ੍ਰਭੂ ਨੂੰ ਛੱਡ ਕੇ ਹੋਰ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ। ਲੋਕਾਣੀਆ = ਲੋਕਾਂ ਦੀ। ਚਾਕਰੀ = ਖ਼ੁਸ਼ਾਮਦ, ਮੁਥਾਜੀ।
SikhNet (Spanish)Hice a un lado mi naturaleza maligna, el sentido de la dualidad y me volví el sirviente de todos los seres.
ਮੈ ਨਾਮੁ ਹਰਿ ਕਾ ਹਾਰੁ ਕੰਠੇ; ਸਾਚ ਸਬਦੁ ਨੀਸਾਣਿਆ ॥
mai naam har kaa haar kantthe; saach sabad neesaaniaa | Ang 844
Sant Singh KhalsaThe Name of the Lord is my necklace, and I am anointed with the True Shabad.
Manmohan SinghThe Lord's name is my neck-lace and I am now anointed with the True Name.
Manmohan Singh (Punjabi)ਪ੍ਰਭੂ ਦਾ ਨਾਮ ਮੇਰੀ ਗਲ-ਮਾਲਾ ਹੈ ਅਤੇ ਸੱਚੇ ਨਾਮ ਦਾ ਮੈਨੂੰ ਰਾਜ ਤਿਲਕ ਲੱਗਿਆ ਹੈ।
Fareedkot Teekaਤਿਨ ਕੇ ਕੰਠ ਮੇਂ ਹਰੀ ਨਾਮ ਕਾ ਹਾਰ ਪਹਰਾ ਹੂਆ ਹੈ, ਤਿਸੀ ਤੇ ਤਿਨ ਕੇ ਰਿਦੇ ਮੇਂ ਸਚ ਸਰੂਪ (ਸਬਦੁ) ਬ੍ਰਹਮੁ (ਨੀਸਾਣਿਆ) ਪ੍ਰਗਟ ਹੂਆ ਹੈ॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singhਹੇ ਸਹੇਲੀਏ! (ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ।ਪਦ ਅਰਥ ਕੰਠੇ = ਗਲੇ ਵਿਚ। ਸਾਚ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ। ਨੀਸਾਣਿਆ = ਪਰਵਾਨਾ, ਰਾਹਦਾਰੀ, ਜ਼ਿੰਦਗੀ ਦੀ ਅਗਵਾਈ ਕਰਨ ਵਾਲਾ ਪਰਵਾਨਾ।
SikhNet (Spanish)El Nombre del Señor es ahora mi collar; me he untado la Verdad de la Palabra,
ਕਰ ਜੋੜਿ ਨਾਨਕੁ. ਸਾਚੁ ਮਾਗੈ; ਨਦਰਿ ਕਰਿ ਤੁਧੁ ਭਾਣਿਆ ॥੨॥
kar jorr naanak. saach maagai; nadar kar tudh bhaaniaa |2| Ang 844
Sant Singh KhalsaWith his palms pressed together, Nanak begs for the gift of the True Name; please, bless me with Your Grace, through the pleasure of Your Will. ||2||
Manmohan SinghJoining his hands, Nanak, asks for the gift of the True Name.
Manmohan Singh (Punjabi)ਆਪਣੇ ਹੱਥ ਬੰਨ੍ਹ ਕੇ, ਨਾਨਕ ਸੱਚੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜੇਕਰ ਤੇਰੇ ਕੋ ਭਾਯਾ ਹੂੰ ਔ ਮੇਰੇ ਪਰ ਤੇਰੀ ਕ੍ਰਿਪਾ ਦ੍ਰਿਸ੍ਟੀ ਹੈ, ਤੋ ਸਾਚਾ ਨਾਮ ਹਮ ਤੁਝ ਤੇ ਮਾਂਗਤੇ ਹੈਂ, ਸੋਈ ਮੁਝ ਕਉ ਦੀਜੀਏ। ਯਦਪੀ ਸਾਖ੍ਯਾਤ ਹੂਏ ਤੇ ਨਾਮ ਕੀ ਅਪੇਖ੍ਯਾ ਨਹੀਂ ਹੋਤੀ ਤਦਪੀ ਲੋਕ ਸਿਖ੍ਯਾਰਥ ਜਨਕਾਦਿਕੋਂ ਵਤ ਗਿਆਨੀ ਬੀ ਨਾਮ ਕਾ ਸਿਮਰਨ ਕਰਤੇ ਹੈਂ। ਯਥਾ-☬"ਗਿਆਨੀ ਜਾਪ ਜਪੇ॥"॥੨॥
Prof. Sahib Singhਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ-ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ) ॥੨॥ਪਦ ਅਰਥ ਕਰ = ਹੱਥ {ਬਹੁ-ਵਚਨ}। ਸਾਚੁ = ਸਦਾ-ਥਿਰ ਹਰਿ-ਨਾਮ। ਨਦਰਿ = ਮਿਹਰ ਦੀ ਨਿਗਾਹ। ਤੁਧੁ ਭਾਣਿਆ = ਜੇ ਤੈਨੂੰ ਚੰਗਾ ਲੱਗੇ ॥੨॥
SikhNet (Spanish)Nanak reza con sus palmas juntas, oh Dios, por Tu Voluntad, bendíceme con Tu Gracia.(2)
ਜਾਗੁ ਸਲੋਨੜੀਏ; ਬੋਲੈ ਗੁਰਬਾਣੀ ਰਾਮ ॥
jaag salonarree; bolai gurabaanee raam | Ang 844
Sant Singh KhalsaAwake, O bride of splendored eyes, and chant the Word of the Guru's Bani.
Manmohan SinghMy Master bless thou me with Thine grace, in Thy will. Awaken thou, O bride of beauteous eyes and utter the Guru's hymns.
Manmohan Singh (Punjabi)ਮੇਰੇ ਮਾਲਕ ਆਪਣੀ ਰਜ਼ਾ ਅੰਦਰ ਤੂੰ ਮੇਰੇ ਉਤੇ ਆਪਣੀ ਮਿਹਰ ਧਾਰ ਜਾਗ ਪਾਉ ਤੂੰ, ਹੇ ਸੁੰਦਰ ਨੈਣਾਂ ਵਾਲੀਏ ਸਹੇਲੀਏ! ਅਤੇ ਗੁਰਾਂ ਦੀ ਬਾਣੀ ਦਾ ਉਚਾਰਨ ਕਰ।
Fareedkot Teekaਹੇ! (ਸਲੋਨੜੀਏ) ਸੁੰਦ੍ਰ ਸਰੂਪ ਵਾਲੇ ਵਾਹਿਗੁਰੂ ਕੇ ਭਜਨ ਮੇਂ ਜਾਗ ਕਰ ਕੇ ਰਾਮ ਕੇ ਜਸ ਕਥਨ ਵਾਲੀ ਗੁਰੋਂ ਕੀ ਬਾਣੀ ਕੋ (ਬੋਲੈ) ਉਚਾਰਨ ਕਰੁ॥
Prof. Sahib Singhਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ, (ਤੈਨੂੰ) ਗੁਰੂ ਦੀ ਬਾਣੀ ਜਗਾ ਰਹੀ ਹੈ।ਪਦ ਅਰਥ ਜਾਗੁ = (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ। ਲੋਇਣ = ਅੱਖਾਂ। ਸਲੋਨੜੀਏ = ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! ਬੋਲੈ = ਬੋਲਦੀ ਹੈ, ਜਗਾਂਦੀ ਹੈ, ਸਾਵਧਾਨ ਕਰਦੀ ਹੈ।
SikhNet (Spanish)Despierta, oh esposa de bellos ojos, recita la Palabra del Shabd del Guru;
ਜਿਨਿ ਸੁਣਿ ਮੰਨਿਅੜੀ; ਅਕਥ ਕਹਾਣੀ ਰਾਮ ॥
jin sun maniarree; akath kahaanee raam | Ang 844
Sant Singh KhalsaListen, and place your faith in the Unspoken Speech of the Lord.
Manmohan SinghHe, who hears and believes in the ineffable discourse of the Lord,
Manmohan Singh (Punjabi)ਜੋ ਸੁਆਮੀ ਦੀ ਅਕਹਿ ਕਥਾ-ਵਾਰਤਾ ਨੂੰ ਸ੍ਰਵਣ ਕਰਦਾ ਤੇ ਮੰਨਦਾ ਹੈ,
Fareedkot Teekaਤਿਸ ਰਾਮ ਕੀ ਅਕਥ ਕਹਾਣੀ ਜਿਨੋਂ ਨੇ ਸੁਣ ਕੇ ਮਨਨ ਕਰੀ ਹੈ॥
Prof. Sahib Singhਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਬਾਣੀ) ਸੁਣ ਕੇ (ਉਸ ਵਿਚ) ਸਰਧਾ ਬਣਾਈ ਹੈ, ਉਹ ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੀ ਹੈ।ਪਦ ਅਰਥ ਜਿਨਿ = ਜਿਸ ਨੇ। ਸੁਣਿ = ਸੁਣ ਕੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ।
SikhNet (Spanish)Escúchala y cree en el Mensaje Inefable de Dios que te guiará
ਅਕਥ ਕਹਾਣੀ ਪਦੁ ਨਿਰਬਾਣੀ; ਕੋ ਵਿਰਲਾ ਗੁਰਮੁਖਿ ਬੂਝਏ ॥
akath kahaanee pad nirabaanee; ko viralaa guramukh boojhe | Ang 844
Sant Singh KhalsaThe Unspoken Speech, the state of Nirvaanaa - how rare is the Gurmukh who understands this.
Manmohan Singhobtains salvation; but rare is the one who with Guru's grace understands this liberating unspoken discourse.
Manmohan Singh (Punjabi)ਉਹ ਅਬਿਨਾਸੀ ਪਦਵੀ ਨੂੰ ਪਾ ਲੈਂਦਾ ਹੈ ਪ੍ਰੰਤੂ ਕੋਈ ਇਕ ਅੱਧਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਗੱਲ ਨੂੰ ਸਮਝਦਾ ਹੈ।
Fareedkot Teekaਸੋ ਅਕਥ ਕਹਾਣੀ (ਨਿਰਬਾਣੀ) ਮੋਖ੍ਯ ਪਦ ਕੇ ਦੇਨ ਹਾਰੀ ਹੋਈ ਹੈ, ਪਰੰਤੂ ਇਸ ਬਾਤ ਕੋ ਕੋਈ ਵਿਰਲਾ ਹੀ ਗੁਰੋਂ ਦ੍ਵਾਰੇ (ਬੂਝਏ) ਸਮਝਤਾ ਹੈ॥
Prof. Sahib Singhਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਉਹ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ।ਪਦ ਅਰਥ ਅਕਥ = ਅ-ਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਪਦੁ = ਆਤਮਕ ਦਰਜਾ। ਨਿਰਬਾਣ = ਵਾਸਨਾ-ਰਹਿਤ। ਕੋ = ਕੋਈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬੂਝਏ = ਬੂਝੈ, ਸਮਝਦਾ ਹੈ।
SikhNet (Spanish)hasta el Estado de Nirvana. Extraordinario es aquél que conoce esto por la Gracia del Guru;
ਓਹੁ ਸਬਦਿ ਸਮਾਏ. ਆਪੁ ਗਵਾਏ; ਤ੍ਰਿਭਵਣ ਸੋਝੀ ਸੂਝਏ ॥
ohu sabad samaae. aap gavaae; tribhavan sojhee soojhe | Ang 844
Sant Singh KhalsaMerging in the Word of the Shabad, self-conceit is eradicated, and the three worlds are revealed to her understanding.
Manmohan SinghHe merges in the Name, effaces his self-conceit and the knowledge of the three worlds is revealed unto him.
Manmohan Singh (Punjabi)ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ। ਆਪਣੀ ਸਵੈ-ਹੰਗਤਾ ਨੂੰ ਮੇਟ ਸੁੱਟਦਾ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ।
Fareedkot Teekaਵਹੁ ਗੁਰੋਂ ਕੇ ਸਬਦ ਮੇਂ ਸਮਾਇ ਜਾਤਾ ਹੈ, ਜੋ ਆਪਾ ਭਾਵ ਕੋ ਗਵਾਇ ਦੇਤਾ ਹੈ, ਔ ਤ੍ਰਿਲੋਕੀ ਕੀ ਖਬਰ ਉਸੀ ਕੋ ਸੂਝ ਆਵਤੀ ਹੈ, ਭਾਵ ਤ੍ਰਿਲੋਕੀ ਕੋ ਮਿਥ੍ਯਾ ਜਾਨਤਾ ਹੈ॥
Prof. Sahib Singhਉਹ (ਗੁਰਮੁਖ) ਮਨੁੱਖ ਗੁਰੂ ਦੇ ਸਬਦ ਵਿਚ ਲੀਨ ਰਹਿੰਦਾ ਹੈ, (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਜਗਤ ਵਿਚ ਵਿਆਪਕ ਪਰਮਾਤਮਾ ਨਾਲ ਉਸ ਦੀ ਡੂੰਘੀ ਸਾਂਝ ਹੋ ਜਾਂਦੀ ਹੈ।ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ। ਆਪੁ = ਆਪਾ-ਭਾਵ। ਤ੍ਰਿਭਵਣ ਸੋਝੀ = ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀ ਸੂਝ।
SikhNet (Spanish)él se inmerge en la Palabra muriendo para su ego y el Misterio de los tres mundos es revelado para él;
ਰਹੈ ਅਤੀਤੁ ਅਪਰੰਪਰਿ ਰਾਤਾ; ਸਾਚੁ ਮਨਿ ਗੁਣ ਸਾਰਿਆ ॥
rahai ateet aparanpar raataa; saach man gun saariaa | Ang 844
Sant Singh KhalsaRemaining detached, with infinity infusing, the true mind cherishes the virtues of the Lord.
Manmohan SinghImbued with the Limitless Lord, he remains detached and his true mind remembers His virtues.
Manmohan Singh (Punjabi)ਹੱਦਬੰਨਾ-ਰਹਿਤ ਸਾਈਂ ਨਾਲ ਰੰਗੀਜਿਆ ਹੋਇਆ ਉਹ ਨਿਰਲੇਪ ਰਹਿੰਦਾ ਹੈ ਤੇ ਉਸ ਦਾ ਸੱਚਾ-ਸੁੱਚਾ ਹਿਰਦਾ ਉਸ ਦੀਆਂ ਨੇਕੀਆਂ ਨੂੰ ਯਾਦ ਕਰਦਾ ਹੈ।
Fareedkot Teekaਸੋ (ਅਪੰਰਪਰਿ) ਵਾਹਿਗੁਰੂ ਮੇਂ ਰਾਤਾ ਹੂਆ ਸਭ ਸੰਸਾਰ ਸੇ ਅਤੀਤ ਰਹਿਤਾ ਹੈ। ਕਿਉਂਕਿ ਸਾਚੇ ਗੁਣੋ ਕੋ ਤਿਸ ਨੇ ਮਨ ਮੇਂ (ਸਾਰਿਆ) ਸਮਾਲਿਆ ਹੈ॥
Prof. Sahib Singhਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਬੇਅੰਤ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹਰ ਵੇਲੇ ਉਸ ਦੇ) ਮਨ ਵਿਚ (ਵੱਸਿਆ ਰਹਿੰਦਾ ਹੈ), ਉਹ (ਪਰਮਾਤਮਾ ਦੇ) ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।ਪਦ ਅਰਥ ਅਤੀਤੁ = ਵਿਰਕਤ, ਮਾਇਆ ਦੇ ਮੋਹ ਤੋਂ ਪਰੇ। ਅਪਰੰਪਰਿ = ਪਰੇ ਤੋਂ ਪਰੇ ਪ੍ਰਭੂ ਵਿਚ, ਬੇਅੰਤ ਪ੍ਰਭੂ ਵਿਚ। ਰਾਤਾ = ਮਸਤ। ਸਾਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਸਾਰਿਆ = ਸੰਭਾਲਦਾ ਹੈ।
SikhNet (Spanish)permanece desapegado, imbuido en el Infinito Señor, y su mente verdadera alaba sólo las Virtudes de Dios.
ਓਹੁ ਪੂਰਿ ਰਹਿਆ ਸਰਬ ਠਾਈ; ਨਾਨਕਾ. ਉਰਿ ਧਾਰਿਆ ॥੩॥
ohu poor rahiaa sarab tthaaee; naanakaa. ur dhaariaa |3| Ang 844
Sant Singh KhalsaHe is fully pervading and permeating all places; Nanak has enshrined Him within his heart. ||3||
Manmohan SinghHe, the Lord is fully-filling all the places and Nanak has enshrined Him within his mind.
Manmohan Singh (Punjabi)ਉਸ ਸਾਹਿਬ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਨਾਨਕ ਨੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
Fareedkot Teekaਜੋ ਪ੍ਰਮੇਸ੍ਵਰ ਸਰਬ ਅਸਥਾਨੋਂ ਮੇਂ ਪੂਰਨ ਹੋਇ ਰਹਿਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਤਿਸ ਜਨ ਨੇ ਰਿਦੇ ਮੇਂ ਧਾਰਨ ਕੀਆ ਹੈ॥੩॥
Prof. Sahib Singhਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ਜਿਹੜਾ ਸਭਨੀਂ ਥਾਈਂ ਵਿਆਪਕ ਹੋ ਰਿਹਾ ਹੈ ॥੩॥ਪਦ ਅਰਥ ਓਹੁ = ਉਹ (ਅਪਰੰਪਰ ਪ੍ਰਭੂ)। ਸਰਬ ਠਾਈ = ਸਭਨੀਂ ਥਾਈਂ। ਉਰਿ = ਹਿਰਦੇ ਵਿਚ ॥੩॥
SikhNet (Spanish)Sí, al Señor, que llena todos los lugares, Nanak Lo alaba en su corazón. (3)
ਮਹਲਿ ਬੁਲਾਇੜੀਏ; ਭਗਤਿ ਸਨੇਹੀ ਰਾਮ ॥
mehal bulaaeirree; bhagat sanehee raam | Ang 844
Sant Singh KhalsaThe Lord is calling you to the Mansion of His Presence; O soul-bride, He is the Lover of His devotees.
Manmohan SinghO Bride, God, the Lower of devotional service, is calling thee to His mansion.
Manmohan Singh (Punjabi)ਨੀ ਮੁੰਧੇ! ਪ੍ਰੇਮ-ਮਈ ਸੇਵਾ ਦਾ ਪ੍ਰੇਮੀ ਵਾਹਿਗੁਰੂ ਤੈਨੂੰ ਆਪਣੇ ਮੰਦਰ ਅੰਦਰ ਬੁਲਾ ਰਿਹਾ ਹੈ।
Fareedkot Teekaਤਿਸ ਜਗ੍ਯਾਸੀ ਰੂਪ ਇਸਤ੍ਰੀ ਕੋ ਰਾਮ ਨੇ (ਮਹਲਿ) ਸਰੂਪ ਮੇਂ ਬੁਲਾਇਆ ਹੈ, ਜੋ ਤਿਸ ਕੀ ਭਗਤੀ ਮੇਂ ਸਨੇਹ ਕਰਨ ਵਾਲੀ ਹੈ॥
Prof. Sahib Singhਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! (ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ, ਉਹ) ਭਗਤੀ ਨਾਲ ਪਿਆਰ ਕਰਨ ਵਾਲਾ ਹੈ।ਪਦ ਅਰਥ ਮਹਲਿ = ਮਹੱਲ ਵਿਚ, ਪ੍ਰਭੂ ਦੇ ਚਰਨਾਂ ਵਿਚ, ਪ੍ਰਭੂ-ਦਰ ਤੇ। ਬੁਲਾਇੜੀਏ = ਹੇ ਸੱਦੀ ਹੋਈ ਜੀਵ-ਇਸਤ੍ਰੀਏ! ਮਹਲਿ ਬੁਲਾਇੜੀਏ = ਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! ਸਨੇਹੀ = ਪਿਆਰ ਕਰਨ ਵਾਲਾ। ਭਗਤਿ ਸਨੇਹੀ = ਭਗਤੀ ਨਾਲ ਪਿਆਰ ਕਰਨ ਵਾਲਾ।
SikhNet (Spanish)Oh Esposa, tu Señor, el Amante de Sus Devotos,
ਗੁਰਮਤਿ ਮਨਿ ਰਹਸੀ; ਸੀਝਸਿ ਦੇਹੀ ਰਾਮ ॥
guramat man rahasee; seejhas dehee raam | Ang 844
Sant Singh KhalsaFollowing the Guru's Teachings, your mind shall be delighted, and your body shall be fulfilled.
Manmohan SinghBy Guru's instruction thy soul shall bloom and thy body (life) shall become fruitful
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੇਰੀ ਆਤਮਾ ਪ੍ਰਫੁਲਤ ਹੋ ਜਾਵੇਗੀ ਅਤੇ ਤੇਰਾ ਸਰੀਰ (ਜੀਵਨ) ਸਫਲ ਹੋ ਜਾਏਗਾ।
Fareedkot Teekaਹੇ ਭਾਈ! ਸੋਈ ਗੁਰੋਂ ਕੀ ਮਤਿ ਕਰ ਕੇ ਮਨ ਮੇਂ (ਰਹਸੀ) ਅਨੰਦ ਭਈ ਹੈ ਔ ਵਹੀ ਇਸ ਦੇਹ ਮੇਂ ਕਲ੍ਯਾਨ ਹੋਈ ਹੈ॥
Prof. Sahib Singh(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਪ੍ਰਭੂ ਦੀ ਭਗਤੀ ਕਰਦੀ ਹੈ, ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, (ਉਹ ਦਾ ਮਨੁੱਖਾ) ਸਰੀਰ ਸਫਲ ਹੋ ਜਾਂਦਾ ਹੈ।ਪਦ ਅਰਥ ਮਨਿ = ਮਨ ਵਿਚ। ਰਹਸੀ = ਪ੍ਰਸੰਨ। ਸੀਝਸਿ = ਸਫਲ ਹੋ ਜਾਂਦੀ ਹੈ। ਦੇਹੀ = ਕਾਇਆਂ, ਸਰੀਰ।
SikhNet (Spanish)te llama a Su Mansión; ahora tu mente florece a través de la Palabra del Shabd del Guru y tu vida es plena.
ਮਨੁ ਮਾਰਿ ਰੀਝੈ ਸਬਦਿ ਸੀਝੈ; ਤ੍ਰੈ ਲੋਕ ਨਾਥੁ ਪਛਾਣਏ ॥
man maar reejhai sabad seejhai; trai lok naath pachhaane | Ang 844
Sant Singh KhalsaConquer and subdue your mind, and love the Word of the Shabad; reform yourself, and realize the Lord of the three worlds.
Manmohan SinghOvercoming thy mind, thou shalt love the Lord and reform thyself and know the Lord of the three worlds.
Manmohan Singh (Punjabi)ਆਪਣੇ ਮਨੂਏ ਤੇ ਕਾਬੂ ਪਾ ਕੇ, ਤੇਰਾ ਪ੍ਰਭੂ ਨਾਲ ਪ੍ਰੇਮ ਪੈ ਜਾਵੇਗਾ, ਤੂੰ ਆਪਣੇ ਆਪ ਦਾ ਸੁਧਾਰ ਕਰ ਲਵੇਂਗੀ ਅਤੇ ਤਿੰਨਾਂ ਜਹਾਨਾਂ ਦੇ ਸੁਆਮੀ ਨੂੰ ਜਾਣ ਲਵੇਂਗੀ।
Fareedkot Teekaਔ ਮਨ ਕੋ ਮਾਰ ਕਰ ਹਰੀ ਕੇ ਨਾਮ ਪਰ ਰੀਝੇ ਹੈਂ, ਔ ਸੋਈ ਗੁਰੋਂ ਕੇ ਸਬਦ ਕਰ ਤ੍ਰਿਲੋਕੀ ਕੇ ਨਾਥ ਕੋ ਪਛਾਣ ਕਰ ਸੀਝਤੇ ਹੈਂ॥
Prof. Sahib Singh(ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਨੂੰ ਵੱਸ ਵਿਚ ਕਰ ਕੇ ਆਤਮਕ ਆਨੰਦ ਹਾਸਲ ਕਰਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ (ਜੀਵਨ ਵਿਚ) ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ।ਪਦ ਅਰਥ ਮਾਰਿ = ਮਾਰ ਕੇ, ਵੱਸ ਵਿਚ ਲਿਆ ਕੇ। ਰੀਝੈ = ਖ਼ੁਸ਼ ਹੁੰਦੀ ਹੈ, ਆਤਮਕ ਆਨੰਦ ਹਾਸਲ ਕਰਦੀ ਹੈ। ਸਬਦਿ = ਸ਼ਬਦ ਦੀ ਰਾਹੀਂ। ਸੀਝੈ = ਕਾਮਯਾਬ ਹੁੰਦੀ ਹੈ। ਪਛਾਣਏ = ਪਛਾਣੈ, ਪਛਾਣਦੀ ਹੈ, ਸਾਂਝ ਪਾਂਦੀ ਹੈ।
SikhNet (Spanish)Conquista tu mente y ama la Palabra del Shabd; reforma tu ser y concibe al Señor de los tres mundos,
ਮਨੁ ਡੀਗਿ ਡੋਲਿ. ਨ ਜਾਇ ਕਤ ਹੀ; ਆਪਣਾ ਪਿਰੁ ਜਾਣਏ ॥
man ddeeg ddol. na jaae kat hee; aapanaa pir jaane | Ang 844
Sant Singh KhalsaHer mind shall not waver or wander anywhere else, when she comes to know her Husband Lord.
Manmohan SinghHer soul wabbles and wavers not nor goes it anywhere, rather realises her Spouse alone.
Manmohan Singh (Punjabi)ਉਸ ਦੀ ਆਤਮਾ ਥਿੜਕਦੀ ਨਹੀਂ ਤੇ ਡਿਕਲੋਡੇ ਨਹੀਂ ਖਾਂਦੀ ਅਤੇ ਨਾਂ ਹੀ ਇਹ ਕਿਧਰੇ ਜਾਂਦੀ ਹੈ, ਸਗੋਂ ਕੇਵਲ ਆਪਣੇ ਕੰਤ ਹੀ ਅਨੁਭਵ ਕਰਦੀ ਹੈ।
Fareedkot Teekaਤਿਸ ਕਾ ਮਨੁ (ਡੀਗਿ) ਵਿੰਗੇ ਰਸਤੇ, ਭਾਵ ਯਹਿ ਵਾਹਿਗੁਰੂ ਤੇ ਬੇਮੁਖ ਕਰਨ ਵਾਲੇ ਰਸਤੇ ਮੇਂ ਕਹੀਂ ਕਬੀ ਡੁਲਾਇਵਾਨ ਹੋਇ ਕਰ ਨਹੀਂ ਜਾਤਾ ਹੈ। ਕਿਉਂਕਿ ਸੋ ਆਪਣੇ (ਪਿਰੁ) ਪਤੀ ਵਾਹਿਗੁਰੂ ਕੋ ਜਾਣਤੇ ਹੈਂ॥☬ਸੇ ਤਿਸ ਪਤੀ ਪਾਸ ਐਸੇ ਬੇਨਤੀ ਕਰੀਤੀ ਹੈ:
Prof. Sahib Singh(ਉਸ ਦਾ ਮਨ) ਕਿਸੇ ਭੀ ਹੋਰ ਪਾਸੇ ਵਲ ਡੋਲਦਾ ਨਹੀਂ, ਉਹ (ਹਰ ਵੇਲੇ) ਆਪਣੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ।ਪਦ ਅਰਥ ਡੀਗਿ = ਡਿੱਗ ਕੇ, ਠੇਡਾ ਖਾ ਕੇ। ਡੋਲਿ = ਡੋਲ ਕੇ। ਕਤਹੀ = ਕਿਤੇ ਭੀ। ਜਾਣਏ = ਜਾਣੈ, ਡੂੰਘੀ ਸਾਂਝ ਪਾਂਦੀ ਹੈ।
SikhNet (Spanish)así tu mente ya no vagará ni vacilará. Oh Dios, eres mi Esposo,
ਮੈ ਆਧਾਰੁ ਤੇਰਾ. ਤੂ ਖਸਮੁ ਮੇਰਾ; ਮੈ ਤਾਣੁ ਤਕੀਆ ਤੇਰਓ ॥
mai aadhaar teraa. too khasam meraa; mai taan takeea tero | Ang 844
Sant Singh KhalsaYou are my only Support, You are my Lord and Master. You are my strength and anchor.
Manmohan SinghThou art my support, Thou art my Spouse and Thou art my might and Thou art my might and mainstay.
Manmohan Singh (Punjabi)ਤੂੰ ਮੇਰਾ ਆਸਰਾ ਹੈਂ, ਤੂੰ ਮੇਰਾ ਪਤੀ ਹੈ ਅਤੇ ਤੂੰ ਹੀ ਮੇਰੀ ਤਾਕਤ ਅਤੇ ਟੇਕ ਹੈ।
Fareedkot Teekaਮੈਨੂੰ ਤਕੀਏ ਵਤ ਤੇਰਾ ਹੀ ਆਸਰਾ ਹੈ ਵਾ ਤੇਰਾ ਆਸਰਾ ਤਕਿਆ ਹੈ। ਕਿਉਂਕਿ ਤੂੰ ਮੇਰਾ ਖਸਮ ਹੈਂ, ਤਾਂ ਤੇ ਮੈਨੂੰ (ਤਾਣੁ) ਬਲ ਭੀ ਸਭ ਤੇਰਾ ਹੀ ਹੈ॥
Prof. Sahib Singhਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ (ਹੀ) ਮੇਰਾ ਖਸਮ ਹੈਂ, ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ।ਪਦ ਅਰਥ ਆਧਾਰੁ = ਆਸਰਾ। ਤਾਣੁ = ਬਲ, ਸਹਾਰਾ। ਤਕੀਆ = ਆਸਰਾ। ਤੇਰਓ = ਤੇਰਾ ਹੀ।
SikhNet (Spanish)mi Único Soporte; eres mi Poder y mi Ancla,
ਸਾਚਿ ਸੂਚਾ ਸਦਾ ਨਾਨਕ; ਗੁਰ ਸਬਦਿ ਝਗਰੁ ਨਿਬੇਰਓ ॥੪॥੨॥
saach soochaa sadaa naanak; gur sabad jhagar nibero |4|2| Ang 844
Sant Singh KhalsaShe is forever truthful and pure, O Nanak; through the Word of the Guru's Shabad, conflicts are resolved. ||4||2||
Manmohan SinghEver truthful and immaculate am I, O Nanak and by Guru's instruction, my strife is ended.
Manmohan Singh (Punjabi)ਸਦੀਵ ਹੀ ਸਤਵਾਦੀ ਅਤੇ ਪਵਿੱਤਰ ਮੈਂ ਹਾਂ ਹੇ ਨਾਨਕ! ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਝਗੜਾ ਨਿਬੜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਪ੍ਰਕਾਰ ਸਚੇ ਨਾਮ ਕਰ ਸੂਚਾ ਭਯਾ ਹੈ, ਤਿਸੀ ਨੇ ਗੁਰੋਂ ਕੇ ਸਬਦ ਕਰ ਜਨਮ ਮਰਨ ਕਾ ਝਗੜਾ ਨਿਬੇੜਿਆ ਹੈ॥੪॥੨॥☬ਅਬ ਵਾਹਿਗੁਰੂ ਕੀ ਪ੍ਰਾਪਤੀ ਹੋਣੇ ਸੇ ਅਪਨੇ ਅਨੰਦ ਕੀ ਦਸਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ (ਸਦਾ ਲੀਨ ਰਹਿੰਦਾ ਹੈ) ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦੀ) ਖਹ-ਖਹ ਮੁਕਾ ਲੈਂਦਾ ਹੈ ॥੪॥੨॥ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਸੂਚਾ = ਸੁੱਚੇ ਜੀਵਨ ਵਾਲਾ। ਝਗਰੁ = (ਮਾਇਆ ਦੇ ਮੋਹ ਦੀ) ਖਹ-ਖਹ। ਨਿਬੇਰਓ = ਮੁਕਾ ਲੈਂਦਾ ਹੈ ॥੪॥੨॥
SikhNet (Spanish)ella permanece para siempre Verdadera y Pura, oh, dice Nanak, a través de la Palabra del Shabd del Guru los conflictos son resueltos.(4-1)