ੴ

ਸਿੱਖਬਾਣੀ · SikhBani

ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥

kabeer toon toon karataa too hooaa mujh meh rahaa na hoon
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1375 · 2 lines
Translations

ਕਬੀਰ. ਤੂੰ ਤੂੰ ਕਰਤਾ, ਤੂ ਹੂਆ; ਮੁਝ ਮਹਿ ਰਹਾ ਨ. ਹੂੰ ॥

kabeer. toon toon karataa, too hooaa; mujh meh rahaa na. hoon |

Sant Singh KhalsaKabeer, repeating, "You, You", I have become like You. Nothing of me remains in myself.
Manmohan SinghKabir, repeating "Thy Name" I have become like 'Thee'. In me now "I" has remained not.
Manmohan Singh (Punjabi)ਕਬੀਰ, "ਤੂਹੀ ਤੂਹੀ" ਆਖਦਿਆਂ ਹੋਇਆ ਮੈਂ ਤੇਰੇ ਵਰਗਾ ਹੋ ਗਿਆ ਹਾਂ। ਮੇਰੇ ਵਿੱਚ ਹੁਣ "ਮੈ" ਰਹੀ ਹੀ ਨਹੀਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤੂੰ ਹੀ ਤੂੰ ਹੀ ਕਰਤਿਆਂ ਹੋਇਆਂ ਮੈਂ (ਤੂ) ਤੇਰਾ ਸਰੂਪ ਹੀ ਹੂਆ ਹੂੰ, ਕਿਉਂ ਕਿ ਮੁਝ ਮੇਂ (ਹੂੰ) ਹੰਕਾਰ ਨਹੀਂ ਰਹਾ ਹੈ॥
Prof. Sahib Singhਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ 'ਮੈਂ ਮੈਂ' ਦਾ ਖ਼ਿਆਲ ਰਹਿ ਹੀ ਨਹੀਂ ਗਿਆ।

ਪਦ ਅਰਥ ਤੂੰ ਤੂੰ ਕਰਤਾ = ਤੂੰ ਤੂੰ ਆਖਦਾ, (ਹੇ ਪ੍ਰਭੂ!) ਤੇਰਾ ਜਾਪ ਕਰਦਾ, ਹਰ ਵੇਲੇ ਤੈਨੂੰ ਸਿਮਰਦਿਆਂ। ਤੂ ਹੂਆ = ਮੈਂ ਤੇਰਾ ਹੀ ਰੂਪ ਹੋ ਗਿਆ ਹਾਂ, ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ। ਹੂੰ = (ਇਹ ਖ਼ਿਆਲ ਕਿ) ਮੈਂ ਹਾਂ, 'ਮੈਂ ਮੈਂ' ਦਾ ਸੁਭਾਉ, ਆਪਣੀ ਵਡਿਆਈ ਦੀ ਚਾਹ।

SikhNet (Spanish)Kabir, repitiendo Tú, Tú, me he vuelto como Tú, nada en mí permanece conmigo,

ਜਬ ਆਪਾ ਪਰ ਕਾ ਮਿਟਿ ਗਇਆ; ਜਤ ਦੇਖਉ ਤਤ ਤੂ ॥੨੦੪॥

jab aapaa par kaa mitt geaa; jat dekhau tat too |204|

Sant Singh KhalsaWhen the difference between myself and others is removed, then wherever I look, I see only You. ||204||
Manmohan SinghWhen difference between others and myself has been removed, then wheresoever I see, there I see but Thee, O Lord.
Manmohan Singh (Punjabi)ਜਦ ਮੇਰਾ ਅਤੇ ਹੋਰਨਾ ਦਾ ਭਿੰਨ-ਭੇਦ ਦੂਰ ਹੋ ਗਿਆ, ਤਾਂ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਤੈਨੂੰ ਹੀ ਵੇਖਦਾ ਹਾਂ, ਹੇ ਸੁਆਮੀ!
Fareedkot Teekaਜਬ ਅਪਨਾ ਔ ਪਰ ਕਾ ਭਾਵ ਰਿਦੇ ਤੇ ਮਿਟ ਗਿਆ ਤਬ ਮੈਂ ਜਿਸ ਤਰਫ ਦੇਖਤਾ ਹੂੰ ਤਹਾਂ ਤੂਹੀ ਹੈਂ॥੨੦੪॥
Prof. Sahib Singh(ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ ('ਦੁਇ' ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ॥੨੦੪॥

ਪਦ ਅਰਥ ਆਪਾ ਪਰ ਕਾ = ਆਪਣੇ ਪਰਾਏ ਵਾਲਾ ਵਿਤਕਰਾ। ਜਤ = ਜਿਧਰ। ਦੇਖਉ = ਮੈਂ ਵੇਖਦਾ ਹਾਂ। ਤਤ = ਉਧਰ। ਤੂ = (ਹੇ ਪ੍ਰਭੂ!) ਤੂੰ ਹੀ (ਦਿੱਸ ਰਿਹਾ ਹੈਂ) ॥੨੦੪॥

* ਨੋਟ: ਸਲੋਕ ਨੰ: ੨੦੩ ਤੇ ੨੦੪ ਦੋਵੇਂ ਇਕੱਠੇ ਪੜ੍ਹਨੇ ਹਨ।

SikhNet (Spanish)cuando la diferencia entre yo y los demás es removida, entonces lo que sea que veo ahí Te veo sólo a Ti. (204)
Answers quote the Granth verbatim with Ang citations. AI commentary is not Gurbani and not a religious ruling.