ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਨਦਰਿ ਕਰਹਿ. ਜੇ ਆਪਣੀ; ਤਾ ਨਦਰੀ ਸਤਿਗੁਰੁ ਪਾਇਆ ॥
nadar kareh. je aapanee; taa nadaree satigur paaeaa |
Sant Singh KhalsaIf the Merciful Lord shows His Mercy, then the True Guru is found.
Manmohan SinghIf the merciful Master shows His mercy, then, is the True Guru obtained.
Manmohan Singh (Punjabi)ਜੇਕਰ ਮਿਹਰਬਾਨ ਮਾਲਕ ਆਪਣੀ ਮਿਹਰ ਧਾਰੇ, ਤਦ ਹੀ ਸੱਚੇ ਗੁਰੂ ਜੀ ਪਾਏ ਜਾਂਦੇ ਹਨ।
Fareedkot Teekaਜੇਕਰ ਹਰੀ ਅਪਨੀ ਕ੍ਰਿਪਾ ਦ੍ਰਿਸ਼ਟ ਕਰੈ, ਤੋ (ਨਦਰੀ) ਕ੍ਰਿਪਾ ਸੇ ਦੇਖਨੇ ਹਾਰਾ ਅਰਥਾਤ ਰਖ੍ਯਕ ਸਤਿਗੁਰੂ ਪ੍ਰਾਪਤ ਹੋਤਾ ਹੈ॥
Prof. Sahib Singhਹੇ ਪ੍ਰਭੂ! ਜੇ ਤੂੰ (ਜੀਵ ਉੱਤੇ) ਮਿਹਰ ਦੀ ਨਜ਼ਰ ਕਰੇਂ, ਤਾਂ ਉਸ ਨੂੰ ਤੇਰੀ ਕਿਰਪਾ-ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਹੈ।ਪਦ ਅਰਥ ਨਦਰਿ = ਮਿਹਰ ਦੀ ਨਜ਼ਰ। ਕਰਹਿ = (ਹੇ ਪ੍ਰਭੂ! ਤੂੰ) ਕਰਹਿ। ਨਦਰੀ = ਤੇਰੀ ਮਿਹਰ ਦੀ ਨਜ਼ਰ ਨਾਲ।
SikhNet (Spanish)Si el Señor muestra Su Misericordia, uno recibe al Verdadero Guru en su corazón
ਏਹੁ ਜੀਉ ਬਹੁਤੇ ਜਨਮ ਭਰੰਮਿਆ; ਤਾ ਸਤਿਗੁਰਿ ਸਬਦੁ ਸੁਣਾਇਆ ॥
ehu jeeo bahute janam bharamiaa; taa satigur sabad sunaaeaa |
Sant Singh KhalsaThis soul wandered through countless incarnations, until the True Guru instructed it in the Word of the Shabad.
Manmohan SinghThis soul wandered through many births and then, the True Guru communicated to it the Name.
Manmohan Singh (Punjabi)ਇਹ ਆਤਮਾਂ ਘਣੇਰੇ ਜਨਮਾਂ ਅੰਦਰ ਭਟਕਦੀ ਫਿਰੀ, ਤਦ ਸੱਚੇ ਗੁਰਾਂ ਨੇ ਇਸ ਨੂੰ ਨਾਮ ਦਰਸਾਇਆ।
Fareedkot Teekaਇਹ ਜੀਵ ਬਹੁਤ ਜਨਮੋਂ ਮੇਂ ਭਰਮਤਾ ਹੂਆ ਆਇਆ ਹੈ। ਜਬ ਕ੍ਰਿਪਾ ਭਈ ਹੈ ਤਬ ਸਤਿਗੁਰੋਂ ਨੇ (ਸਬਦੁ) ਉਪਦੇਸ਼ ਸੁਨਾਯਾ ਹੈ॥
Prof. Sahib Singhਇਹ (ਵਿਚਾਰਾ) ਜੀਵ (ਜਦੋਂ) ਬਹੁਤੇ ਜਨਮਾਂ ਵਿਚ ਭਟਕ ਚੁਕਿਆ (ਤੇ ਤੇਰੀ ਮਿਹਰ ਦੀ ਨਜ਼ਰ ਹੋਈ) ਤਾਂ ਇਸ ਨੂੰ ਸਤਿਗੁਰੂ ਨੇ ਆਪਣਾ ਸ਼ਬਦ ਸੁਣਾਇਆ।ਪਦ ਅਰਥ ਭਰੰਮਿਆ = ਭਟਕ ਚੁਕਿਆ। ਸਤਿਗੁਰਿ = ਸਤਿਗੁਰ ਨੇ।
SikhNet (Spanish)y el Verdadero Guru le da la Palabra al Alma que ha vagado a través de muchas vidas.
ਸਤਿਗੁਰ ਜੇਵਡੁ. ਦਾਤਾ ਕੋ ਨਹੀ; ਸਭਿ ਸੁਣਿਅਹੁ ਲੋਕ ਸਬਾਇਆ ॥
satigur jevadd. daataa ko nahee; sabh suniahu lok sabaaeaa |
Sant Singh KhalsaThere is no giver as great as the True Guru; hear this, all you people.
Manmohan SinghThere is no benefactor so great as the True Guru, Hear this, all, O ye people.
Manmohan Singh (Punjabi)ਸੱਚੇ ਗੁਰਾਂ ਜਿੱਡਾ ਵੱਡਾ ਹੋਰ ਕੋਈ ਦਾਤਾਰ ਨਹੀਂ। ਇਸ ਨੂੰ ਸੁਣੋ ਤੁਸੀਂ ਹੇ ਸਾਰੇ, ਸਾਰੇ ਜਾਣਿਓ।
Fareedkot Teekaਸਤਗੁਰੋਂ ਕੇ ਬਰਾਬਰ ਕੋਈ ਦਾਤਾ ਨਹੀਂ। ਜੋ ਕੋਈ ਸਭਾ ਮੇਂ ਆਇਆ ਇਸ ਬਾਤ ਕੋ ਸਭ ਲੋਕ ਸ੍ਰਵਣ ਕਰੋ; ਵਾ ਜੋ ਸੰਸਾਰ ਮੇਂ ਆਇਆ ਹੈ ਗੁਰ ਉਪਦੇਸ ਸੁਣੇ ਬਿਨਾਂ ਜੋ ਸਬ ਮਰਦਾ ਹੈ ਵਾ ਬਾਵਾਂ, ਭਾਵ ਕੁਟਲਤਾ ਮੇਂ ਆਇਆ ਹੂਆ ਹੈ॥
Prof. Sahib Singhਹੇ ਸਾਰੇ ਲੋਕੋ! ਧਿਆਨ ਦੇ ਕੇ ਸੁਣੋ, ਸਤਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ।ਪਦ ਅਰਥ ਸਭਿ ਲੋਕ ਸਬਾਇਆ = ਹੇ ਸਾਰੇ ਲੋਕੋ!
SikhNet (Spanish)Escuchen todos, tan Bueno como el Verdadero Guru, no existe en verdad nadie.
ਸਤਿਗੁਰਿ ਮਿਲਿਐ. ਸਚੁ ਪਾਇਆ; ਜਿਨੑੀ ਵਿਚਹੁ ਆਪੁ ਗਵਾਇਆ ॥
satigur miliai. sach paaeaa; jinaee vichahu aap gavaaeaa |
Sant Singh KhalsaMeeting the True Guru, the True Lord is found; He removes self-conceit from within,
Manmohan SinghBy meeting the Satguru, who has removed self-conceit from within him,
Manmohan Singh (Punjabi)ਸਤਿਗੁਰਾਂ ਨੂੰ ਭੇਟਣ ਦੁਆਰਾ, ਜਿਨ੍ਹਾਂ ਨੇ ਆਪਣੇ ਅੰਦਰੋਂ ਸਵੈ-ਹੰਗਤਾ ਮੇਟ ਛੱਡੀ ਹੈ,
Fareedkot Teekaਸਤਗੁਰ ਸੇ (ਮਿਲਿਐ) ਮਿਲਨੇ ਕਰ ਕੇ ਸਚ ਪਾਇਆ ਜਾਤਾ ਹੈ ਵਾ ਤਿਨੋਂ ਨੇ ਪਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ-ਭਾਵ ਗਵਾ ਦਿੱਤਾ ਹੈ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ,ਪਦ ਅਰਥ ਸਤਿਗੁਰਿ ਮਿਲੀਐ = ਜੇ ਸਤਿਗੁਰੂ ਮਿਲ ਪਏ, (ਕਿਹੜਾ ਸਤਿਗੁਰੂ? ਉਤਰ: "ਜਿਨਿ ਸਚੋ ਸਚੁ ਬੁਝਾਇਆ")। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਿਨ੍ਹ੍ਹ੍ਹ੍ਹੀ = ਜਿਨ੍ਹਾਂ ਮਨੁੱਖਾਂ ਨੇ। ਆਪੁ = ਆਪਣਾ ਆਪ, ਅਪਣੱਤ, ਅਹੰਕਾਰ।
SikhNet (Spanish)Recibiendo al Guru, obtenemos la Verdad y además perdemos nuestro individualismo.
ਜਿਨਿ; ਸਚੋ ਸਚੁ ਬੁਝਾਇਆ ॥੪॥
jin; sacho sach bujhaaeaa |4|
Sant Singh Khalsaand instructs us in the Truth of Truths. ||4||
Manmohan Singhand who preaches all truth, attains the True Lord.
Manmohan Singh (Punjabi)ਅਤੇ ਜੋ ਸਮੂਹ ਸੱਚ ਨੂੰ ਪ੍ਰਚਾਰਦੇ ਹਨ, ਉਹ ਸੱਚਾ ਸੁਆਮੀ ਪਾਉਂਦੇ ਹਨ।
Fareedkot Teekaਜਿਨੋਂ ਨੇ ਬੀਚ ਸੇ ਆਪਾ ਭਾਉ ਦੂਰ ਕਰ ਦੀਆ ਹੈ, ਪੁਨਾ ਜਿਨ ਕੋ ਸਤਗੁਰੋਂ ਨੇ ਸਚ ਹੀ ਸਚ ਕਹ ਦੀਆ ਹੈ ਤਿਨੋਂ ਨੇ ਹੰਕਾਰ ਗਵਾਇਆ ਹੈ॥੪॥☬ਏਕ ਕਾਲ ਮੇਂ ਕਹੀਂ ਰਾਸਧਾਰੀਓਂ ਨੇ ਰਾਸ ਕਰੀ। ਤਬ ਸਿਖੋਂ ਨੇ ਕਹਾ ਕਿ ਚਲੀਐ ਰਾਸ ਦੇਖ ਆਵੈਂ। ਤਿਸ ਪਰ ਗੁਰੁ ਜੀ ਪਰਮੇਸ਼੍ਵਰ ਸੰਬੰਧੀ ਸਚੀ ਰਾਸ ਕੀ ਸਾਮਗ੍ਰੀ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਜਿਸ ਸਤਿਗੁਰੂ ਨੇ ਨਿਰੋਲ ਸੱਚੇ ਪ੍ਰਭੂ ਦੀ ਸੂਝ ਪਾਈ ਹੈ। (ਭਾਵ, ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਉਂਦੇ ਹਨ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸੂਝ ਦੇਂਦਾ ਹੈ) ॥੪॥ਪਦ ਅਰਥ ਸਚੋ ਸਚੁ = ਨਿਰੋਲ ਸੱਚ, ਸੱਚ ਹੀ ਸੱਚ। ਬੁਝਾਇਆ = ਸਮਝਾ ਦਿੱਤਾ। ਜਿਨਿ = ਜਿਸ (ਗੁਰੂ) ਨੇ ॥੪॥
SikhNet (Spanish)A través de él, la Esencia de la Verdad de Dios es revelada. (4)