ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok First Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino
ਘੜੀਆ, ਸਭੇ ਗੋਪੀਆ; ਪਹਰ ਕੰਨੑ ਗੋਪਾਲ ॥
gharreea, sabhe gopeea; pehar kana gopaal |
Sant Singh KhalsaAll the hours are the milk-maids, and the quarters of the day are the Krishnas.
Manmohan SinghAll the hours are milk-maids and the quarters of a day are Krishans and herds-men.
Manmohan Singh (Punjabi)ਸਾਰੇ ਘੰਟੇ ਗੁਆਲਣਾਂ ਹਨ ਅਤੇ ਦਿਨ ਦੇ ਚੌਥਈਏ ਕ੍ਰਿਸ਼ਨ ਅਤੇ ਵਾਗੀ ਹਨ।
Fareedkot Teekaਰਾਸ ਕਾ ਸਰੂਪ ਬਰਨਨ ਕਰਤੇ ਹੈਂ: ਦਿਨ ਰਾਤ੍ਰਿ ਕੀ ਜੋ (ਘੜੀਆ) ਘਟਿਕਾ ਸੋਈ ਗੋਪੀਆਂ ਹੈਂ, ਆਠ ਪਹਰ ਜੋ ਹੈਂ ਸੋਈ (ਕੰਨ੍ਹ੍ਹ) ਕ੍ਰਿਸ਼ਨ ਕੇ ਸਾਥ (ਗੋਪਾਲ) ਗੋਪੋਂ ਕੇ ਲੜਕੇ ਹੈਂ॥
Prof. Sahib Singh(ਸਾਰੀਆਂ) ਘੜੀਆਂ (ਮਾਨੋ) ਗੋਪੀਆਂ ਹਨ; (ਦਿਨ ਦੇ ਸਾਰੇ) ਪਹਿਰ, (ਮਾਨੋ) ਕਾਨ੍ਹ ਹਨ;ਪਦ ਅਰਥ ਘੜੀਆ = ਜਿਵੇਂ ਸੰਸਕ੍ਰਿਤ 'ਘਟ' ਤੋਂ 'ਘੜਾ' ਪੰਜਾਬੀ ਸ਼ਬਦ ਹੈ, ਜਿਵੇਂ ਸੰਸਕ੍ਰਿਤ 'ਕਟਕ' ਤੋਂ 'ਕੜਾ' ਪੰਜਾਬੀ ਹੈ, ਤਿਵੇਂ ਸੰਸਕ੍ਰਿਤ 'ਘਟਿਕਾ' ਤੋਂ ਪੰਜਾਬੀ ਵਿਚ 'ਘੜੀ' ਹੈ। 'ਘੜੀ' ਸਮੇ ਦੀ ਇਕ ਵੰਡ ਦਾ ਨਾਉਂ ਹੈ, ਜੋ ੨੪ ਮਿੰਟਾਂ ਦੇ ਬਰਾਬਰ ਹੁੰਦੀ ਹੈ। ਗੋਪੀ = ਗਾਈਆਂ ਦੀ ਰਾਖੀ ਕਰਨ ਵਾਲੀ, ਗੁਜਰਾਣੀ। ਇਹ ਸ਼ਬਦ 'ਗੋਪੀ' ਖ਼ਾਸ ਤੌਰ ਤੇ ਬਿੰਦ੍ਰਾਬਨ ਦੀਆਂ ਗੁਜਰਾਣੀਆਂ ਵਾਸਤੇ ਵਰਤਿਆ ਜਾਂਦਾ ਹੈ ਜੋ ਕ੍ਰਿਸ਼ਨ ਜੀ ਦੇ ਗੋਕਲ ਰਹਿਣ ਦੇ ਸਮੇ ਉਹਨਾਂ ਨਾਲ ਖੇਡਿਆ ਕਰਦੀਆਂ ਸਨ। ਕ੍ਰਿਸ਼ਨ ਜੀ ਦਾ ਜਨਮ ਤਾਂ ਮਥਰਾ ਵਿਚ ਹੋਇਆ ਸੀ, ਜੋ ਹਿੰਦੂ ਮਤ ਅਨੁਸਾਰ ਭਾਰਤ ਦੀਆਂ ਸਭ ਤੋਂ ਵਧੀਕ ਸੱਤ ਪਵਿੱਤਰ ਨਗਰੀਆਂ ਵਿਚੋਂ ਇਕ ਹੈ। ਉਹ ਸੱਤ ਨਗਰੀਆਂ ਇਹ ਹਨ: ਅਜੁਧਿਆ, ਮਥਰਾ, ਮਾਯਾ, ਕਾਂਸੀ, ਕਾਂਚੀ, ਅਵੰਤਿਕਾ ਅਤੇ ਪੁਰੀ।। ਪਹਰ = ਸਾਰੇ ਦਿਨ ਦਾ ਅਠਵਾਂ ਹਿੱਸਾ, ਜੋ ੩ ਘੰਟੇ ਦੇ ਬਰਾਬਰ ਹੁੰਦਾ ਹੈ। ਕੰਨ੍ਹ੍ਹ = ਸੰਸਕ੍ਰਿਤ ਸ਼ਬਦ 'ਕ੍ਰਿਸ਼ਨ' ਦਾ ਪ੍ਰਾਕ੍ਰਿਤ ਰੂਪ ਹੈ। ਗੋਪਾਲ = ਕ੍ਰਿਸ਼ਨ ਜੀ ਦਾ ਨਾਮ ਹੈ।
SikhNet (Spanish)Vean como Dios juega, las horas bailan como las Gopis, los minutos como Krishnas.
ਗਹਣੇ ਪਉਣੁ ਪਾਣੀ ਬੈਸੰਤਰੁ; ਚੰਦੁ ਸੂਰਜੁ ਅਵਤਾਰ ॥
gahane paun paanee baisantar; chand sooraj avataar |
Sant Singh KhalsaThe wind, water and fire are the ornaments; the sun and moon are the incarnations.
Manmohan SinghThe wind, water and the fire are the ornaments and the moon and the sun are the incarnations.
Manmohan Singh (Punjabi)ਹਵਾ, ਜਲ ਅਤੇ ਅਗਨੀ ਜੇਵਰਾਤ ਹਨ ਅਤੇ ਚੰਦ੍ਰਮਾ ਤੇ ਸੂਰਜ ਅਵਤਾਰ ਹਨ।
Fareedkot Teekaਪਵਣ ਪਾਣੀ ਅਗਨ ਇਹੀ ਤੀਨ ਚਤਰ ਮਾਸੇ ਕੀ ਘੜੀਆਂ ਰੂਪ ਗੋਪੀਓਂ ਕੇ ਭੂਖਨ ਹੈਂ, ਸਾਵਨ ਭਾਦੋਂ ਅਸੂ ਕਤਿਕ ੪ ਮਹੀਨੇ ਜਲ ਭੂਖਨ ਹੈਂ, ਮਘਰ ਪੋਹ ਮਾਘ ਫਗਣ ਇਸ ਮੇਂ ਅਗਨਿ ਭੂਖਨ ਹੈਂ, ਚੇਤ ਵਿਸਾਖ ਜੇਠ ਅਸਾੜ ਇਸਮੇਂ ਪਵਨ ਭੂਖਨ ਹੈ, ਇਸਮੇਂ ਚੰਦ ਰਾਮ ਕ੍ਰਿਸ਼ਨ ਸੂਰਜ ਅਵਤਾਰ ਹੈਂ, ਜਿਨ ਕੀ ਲੀਲਾ ਹੋ ਰਹੀ ਹੈ॥
Prof. Sahib Singhਪਉਣ ਪਾਣੀ ਤੇ ਅੱਗ, (ਮਾਨੋ) ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ)। (ਰਾਸਾਂ ਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਬਣਾ ਕੇ ਗਾਉਂਦੇ ਹਨ, ਕੁਦਰਤ ਦੀ ਰਾਸ ਵਿਚ) ਚੰਦ੍ਰਮਾ ਤੇ ਸੂਰਜ, (ਮਾਨੋ) ਦੋ ਅਵਤਾਰ ਹਨ।ਪਦ ਅਰਥ ਬੈਸੰਤਰੁ = ਅੱਗ।
SikhNet (Spanish)Como adornos tienen el aire, el agua y el fuego y le bailan al sol y a la luna las encarnaciones del tiempo.
ਸਗਲੀ ਧਰਤੀ ਮਾਲੁ ਧਨੁ; ਵਰਤਣਿ ਸਰਬ ਜੰਜਾਲ ॥
sagalee dharatee maal dhan; varatan sarab janjaal |
Sant Singh KhalsaAll of the earth, property, wealth and articles are all entanglements.
Manmohan SinghAll the goods of the earth, property, wealth and other things of use, are all entanglements
Manmohan Singh (Punjabi)ਜ਼ਮੀਨ ਦਾ ਸਮੂਹ ਵਸਤ-ਵਲੇਵਾ, ਜਾਇਦਾਦ, ਦੌਲਤ ਤੇ ਵਰਤੋਂ ਦੀਆਂ ਹੋਰ ਸ਼ੈਆਂ ਹਨ, ਪਰ ਇਹ ਸਾਰੇ ਝਮੇਲੇ ਹੀ ਹਨ।
Fareedkot Teekaਜਿਤਨੀ ਪ੍ਰਿਥਵੀ ਹੈ ਏਹੁ ਇਸ ਰਾਸ ਵਿਖੈ ਗਊਆਂ ਆਦਿ ਧਨ ਮਾਲ ਹੈ, ਅਰ ਜੋ ਕੁਛ ਸੰਸਾਰ ਮੇਂ ਵਰਤ ਰਹਿਆ ਹੈ, ਸੋ ਸਰਬ ਜੰਜਾਲ ਰੂਪ ਹੈ॥ ਸੋਈ ਸਪਸ਼ਟ ਕਰਤੇ ਹੈਂ:
Prof. Sahib Singhਸਾਰੀ ਧਰਤੀ (ਰਾਸ ਪਾਣ ਲਈ) ਮਾਲ ਧਨ ਹੈ, ਅਤੇ (ਜਗਤ ਦੇ ਧੰਧੇ) ਰਾਸ ਦਾ ਵਰਤਣ-ਵਲੇਵਾ ਹਨ।
SikhNet (Spanish)Todo el mundo baila con millones de hombres embelesados con sus riquezas.
ਨਾਨਕ. ਮੁਸੈ ਗਿਆਨ ਵਿਹੂਣੀ; ਖਾਇ ਗਇਆ ਜਮਕਾਲੁ ॥੧॥
naanak. musai giaan vihoonee; khaae geaa jamakaal |1|
Sant Singh KhalsaO Nanak, without divine knowledge, one is plundered, and devoured by the Messenger of Death. ||1||
Manmohan SinghNanak, one without the Divine Knowledge is plundered and the Death's Minister devours him.
Manmohan Singh (Punjabi)ਨਾਨਕ, ਬ੍ਰਹਿਮ ਬੀਚਾਰ ਤੋਂ ਸੱਖਣਾ ਬੰਦਾ ਲੁੱਟਿਆ ਪੁੱਟਿਆ ਜਾਂਦਾ ਹੈ ਅਤੇ ਮੌਤ ਦਾ ਦੂਤ ਉਸ ਨੂੰ ਨਿਗਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗਿਆਨ ਸੇ ਬਿਨਾਂ ਸ੍ਰਿਸ਼ਟੀ (ਮੁਸੈ) ਲੁਟੀ ਜਾਤੀ ਹੈ ਜਮ ਔਰ (ਕਾਲੁ) ਸਮਾਂ ਇਸ ਕੋ ਖਾਇ ਗਇਆ ਹੈ॥੧॥☬ਅਬ ਬਾਹਯ ਰਾਸ ਕਾ ਨਿਖੇਧ ਕਰਤੇ ਹੈਂ:
Prof. Sahib Singh(ਮਾਇਆ ਦੀ ਇਸ ਰਾਸ ਵਿਚ) ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ, ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ॥੧॥ਪਦ ਅਰਥ ਮੁਸੈ = ਠੱਗੀ ਜਾ ਰਹੀ ਹੈ। ਵਿਹੂਣੀ = ਸੱਖਣੀ, ਖ਼ਾਲੀ ॥੧॥
* ਭਾਵ: ਇਹ ਜਗਤ ਰੱਬ ਦੀ ਨਿਰਤਕਾਰੀ ਦਾ ਥਾਂ ਹੈ, ਇਸ ਵਿਚ ਪਉਣ, ਪਾਣੀ ਅਗਨੀ, ਧਰਤੀ ਆਦਿਕ ਤੱਤਾਂ ਤੋਂ ਬਣੇ ਹੋਏ ਸੋਹਣੇ ਪਦਾਰਥ ਤੱਕ ਕੇ ਜੀਵ ਮੋਹਿਤ ਹੋ ਰਹੇ ਹਨ, ਤੇ ਆਪਣੀ ਉਮਰ ਇਸੇ ਮਸਤੀ ਵਿਚ ਹੀ ਵਿਅਰਥ ਗਵਾ ਰਹੇ ਹਨ।
SikhNet (Spanish)Bailan con muy diferentes pasos, pero sin la Sabiduría, acaban siendo engañados y el mensajero de la muerte a su tiempo desgasta la vida de cada cual. (1)