ਕਬੀਰ. ਸੰਤ ਮੂਏ ਕਿਆ ਰੋਈਐ; ਜੋ ਅਪੁਨੇ ਗ੍ਰਿਹਿ ਜਾਇ ॥
kabeer. sant mooe kiaa roeeai; jo apune grihi jaae |
Sant Singh KhalsaKabeer, why cry at the death of a Saint? He is just going back to his home.
Manmohan SinghKabir why wail at the death of a saint? He is merely going to his own Home.
Manmohan Singh (Punjabi)ਕਬੀਰ ਸਾਧੂ ਦੇ ਮਰਨ ਤੇ ਕਿਉਂ ਵਿਰਲਾਪ ਕਰੀਏ? ਉਹ ਤਾਂ ਕੇਵਲ ਆਪਣੇ ਨਿਜ ਦੇ ਘਰ ਨੂੰ ਜਾ ਰਿਹਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜੋ ਅਪਨੇ (ਗ੍ਰਿਹਿ) ਸਰੂਪ ਮੇਂ ਜਾਤਾ ਹੈ, ਭਾਵ ਯੇਹ ਸੋ ਸੰਤ ਦੇਹ ਕੌ ਤਿਆਗ ਕਰ ਕੇ ਨਿ ਉਪਾਧ ਅਵਸਥਾ ਕੋ ਪ੍ਰਾਪਤ ਹੋਤਾ ਹੈ, ਤਾਂ ਤੇ ਤਿਸ ਕੇ ਦੇਹ ਤਿਆਗ ਸੇ ਰੋਨਾ ਨਾ ਚਾਹੀਏ॥
Prof. Sahib Singhਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਸੰਤ ਤਾਂ ਉਸ ਘਰ ਵਿਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ (ਭਾਵ, ਉਹ ਸੰਤ 'ਦੀਨ' ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ);
ਪਦ ਅਰਥ ਕਿਆ ਰੋਈਐ = ਰੋਣ ਦੀ ਲੋੜ ਨਹੀਂ, ਕਿਉਂ ਰੋਣਾ ਹੋਇਆ? ਗ੍ਰਿਹਿ = ਘਰ ਵਿਚ। ਅਪੁਨੇ ਗ੍ਰਿਹਿ = ਆਪਣੇ ਘਰ ਵਿਚ, ਉਸ ਘਰ ਵਿਚ ਜੋ ਨਿਰੋਲ ਉਸ ਦਾ ਆਪਣਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ। ਜਾਇ = ਜਾਂਦਾ ਹੈ।
SikhNet (Spanish)Kabir, ¿Por qué llorar por la muerte del Santo?, él sólo va de regreso a su propio hogar,
ਰੋਵਹੁ ਸਾਕਤ ਬਾਪੁਰੇ; ਜੁ ਹਾਟੈ ਹਾਟ ਬਿਕਾਇ ॥੧੬॥
rovahu saakat baapure; ju haattai haatt bikaae |16|
Sant Singh KhalsaCry for the wretched, faithless cynic, who is sold from store to store. ||16||
Manmohan SinghWeep thou for the wretched mammon-worshipper who is sold from shop to ship.
Manmohan Singh (Punjabi)ਤੂੰ ਨਿਕਰਮਣ ਮਾਇਆ ਦੇ ਪੁਜਾਰੀ ਲਈ ਵਿਰਲਾਪ ਕਰ, ਜੋ ਹੱਟੀ ਹੱਟੀ ਵਿਕਦਾ ਫਿਰਦਾ ਹੈ।
Fareedkot Teekaਤਾਂ ਤੇ ਬਾਪੁਰੇ ਸਾਕਤ ਕੋ ਰੋਵਣਾ ਚਾਹੀਤਾ ਹੈ, ਕਿਉਂਕਿ ਓਹ ਮਰ ਕਰ ਕੇ ਹਾਟੋਂ ਹਾਟ ਬਿਕਤਾ ਹੈ, ਭਾਵ ਯੇਹ ਚੌਰਾਸੀ ਮੇਂ ਅਨੇਕ ਜਨਮੋਂ ਕੋ ਧਾਰ ਕਰ ਭਰਮਤਾ ਰਹਿਤਾ ਹੈ॥੧੬॥
Prof. Sahib Singh(ਜੇ ਅਫ਼ਸੋਸ ਕਰਨਾ ਹੈ ਤਾਂ) ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ, (ਉਹ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ) ਹਰੇਕ ਹੱਟੀ ਤੇ ਵਿਕਦਾ ਹੈ (ਭਾਵ, ਸਾਰੀ 'ਦੁਨੀਆ' ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿਚ ਭਟਕਦਾ ਹੈ) ॥੧੬॥
ਪਦ ਅਰਥ ਸਾਕਤ = ਰੱਬ ਨਾਲੋਂ ਟੁੱਟਾ ਹੋਇਆ, ਪਰਮਾਤਮਾ ਤੋਂ ਵਿਛੁੜਿਆ ਹੋਇਆ ਜੀਵ, ਜੋ 'ਦੁਨੀਆ' ਦੀ ਖ਼ਾਤਰ 'ਦੀਨ' ਗਵਾ ਰਿਹਾ ਹੈ। ਬਾਪੁਰਾ = ਵਿਚਾਰਾ, ਬਦਨਸੀਬ, ਮੰਦ ਭਾਗੀ। ਰੋਵਹੁ = ਅਫ਼ਸੋਸ ਕਰੋ। ਜੁ = ਜੋ। ਹਾਟੈ ਹਾਟ = ਹੱਟੀ ਹੱਟੀ ਤੇ, ਹਰੇਕ ਹੱਟੀ ਤੇ, ਇਕ ਹੱਟੀ ਤੋਂ ਦੂਜੀ ਹੱਟੀ ਤੇ। ਬਿਕਾਇ = ਵਿਕਦਾ ਫਿਰਦਾ ਹੈ, ਕੀਤੇ ਵਿਕਾਰਾਂ ਦੇ ਵੱਟੇ ਭਵਾਂਈਦਾ ਹੈ ॥੧੬॥
SikhNet (Spanish)mejor llorar por el desdichado y malvado cínico que es vendido de tienda en tienda. (16)