ੴ

ਸਿੱਖਬਾਣੀ · SikhBani

Ang 1365

Sri Guru Granth Sahib · Salok Kabeer Jee · 20 shabads, 38 lines
Translations
Shabad Bhagat Kabir Ji Salok Kabeer Jee continued from Ang 1364

ਲੈ ਫਾਹੇ. ਉਠਿ ਧਾਵਤੇ; ਸਿ ਜਾਨਿ, ਮਾਰੇ ਭਗਵੰਤ ॥੧੦॥

lai faahe. utth dhaavate; si jaan, maare bhagavant |10|

Sant Singh KhalsaThey take the noose and run around; but rest assured that God shall destroy them. ||10||
Manmohan SinghAnd taking nooses with them, they run about, however, know thou that they are the accursed of the Lord.
Manmohan Singh (Punjabi)ਆਪਣੇ ਨਾਲ ਫਾਹੀਆਂ ਲੈ ਨੇ, ਉਹ ਭਜੇ ਫਿਰਦੇ ਹਨ, ਪ੍ਰੰਤੂ ਤੂੰ ਜਾਣ ਲੈ ਕਿ ਉਹ ਪ੍ਰਭੂ ਦੇ ਫਿਟਕਾਰੇ ਹੋਏ ਹਨ।
Fareedkot Teekaਜੀਵੋਂ ਕੇ ਮਾਰਨੇ ਵਾਸਤੇ ਫਾਂਸੀ ਆਦਿ ਸ਼ਸਤ੍ਰੋਂ ਕੋ ਲੇ ਕਰ ਦੌੜਤੇ ਹੈਂ। ਤਿਨੋਂ ਕੋ ਪਾਪੀ ਜਾਨ ਕਰ ਆਪ ਭਗਵਾਨ ਭ੍ਯਾਨਕ ਜਮ ਆਦਕੋਂ ਦੁਵਾਰਾ ਮਾਰਤਾ ਹੈ, ਤਾਂ ਤੇ ਜੇਕਰ ਓਹ ਜੀਵਤੇ ਭੀ ਹੋਵੈਂ ਤਾਂ ਵੀ ਤਿਨ ਕੌ ਭਗਵੰਤ ਕੇ ਮਾਰੇ ਹੂਏ ਹੀ ਜਾਣੋ॥੧੦॥
Prof. Sahib Singhਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ ਹੋਏ ਹਨ ॥੧੦॥

ਪਦ ਅਰਥ ਲੈ = ਲੈ ਕੇ। ਉਠਿ ਧਾਵਤੇ = ਉਠ ਦੌੜਦੇ ਹਨ। ਸਿ = ਅਜੇਹੇ ਬੰਦੇ, ਐਸੇ ਮਨੁੱਖ। ਜਾਨਿ = ਜਾਣ ਲੈ, ਸਮਝ ਲੈ, ਯਕੀਨ ਰੱਖ। ਮਾਰੇ ਭਗਵੰਤ = ਰੱਬ ਦੇ ਮਾਰੇ ਹੋਏ, ਰੱਬ ਤੋਂ ਬਹੁਤ ਦੂਰ ॥੧੦॥

* ਨੋਟ: ਸ਼ਲੋਕ ਨੰ: ੯ ਵਿਚ ਲਿਖਦੇ ਹਨ ਕਿ ਜੋ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਮਾਰਦਾ ਹੈ ਉਹ ਸੁਖੀ ਹੈ, ਜਗਤ ਭੀ ਇਸ ਕੰਮ ਨੂੰ ਸਲਾਹੁੰਦਾ ਹੈ। ਇਸ ਦੇ ਮੁਕਾਬਲੇ ਤੇ ਐਸੇ ਬੰਦੇ ਹਨ ਜੋ ਹੋਰਨਾਂ ਨੂੰ ਮਾਰਨ ਤੁਰ ਪੈਂਦੇ ਹਨ; ਜਾਨ ਤਾਂ ਆਪਣੀ ਭੀ ਉਹ ਤਲੀ ਤੇ ਰੱਖ ਕੇ ਹੀ ਤੁਰਦੇ ਹਨ, ਪਰ ਇਹ ਦਲੇਰੀ ਫਿਟਕਾਰ-ਜੋਗ ਹੈ। ਜਗਤ ਭੀ ਫਿਟਕਾਰ ਪਾਂਦਾ ਹੈ, ਤੇ ਉਹਨਾਂ ਦੇ ਦਿਲ ਭੀ ਕਾਲੇ ਹੀ ਰਹਿੰਦੇ ਹਨ। ਅਜੇਹੇ ਰੱਬ ਤੋਂ ਵਿਛੁੜੇ ਹੋਏ ਬੰਦਿਆਂ ਨੂੰ ਭਲਾ ਸੁਖ ਕਿੱਥੇ?

SikhNet (Spanish)Ellos toman el lazo y van por todas partes, pero descuida, que Dios los destruirá. (10)

Open this shabad (2 lines, Angs 1364-1365) →

Shabad Bhagat Kabir Ji Salok Kabeer Jee

ਕਬੀਰ. ਚੰਦਨ ਕਾ ਬਿਰਵਾ ਭਲਾ; ਬੇੜੑਿਓ ਢਾਕ ਪਲਾਸ ॥

kabeer. chandan kaa biravaa bhalaa; berrao dtaak palaas |

Sant Singh KhalsaKabeer, the sandalwood tree is good, even though it is surrounded by weeds.
Manmohan SinghKabir, good is the sandal tree, even when it may be surrounded by the buteafrondosa trees.
Manmohan Singh (Punjabi)ਕਬੀਰ, ਚੰਗਾ ਹੈ ਚੰਨਣ ਦਾ ਬਿਰਛ ਭਾਵੇਂ ਇਹ ਛਿਛਰੇ ਦੇ ਰੁਖਾਂ ਨਾਲ ਘੇਰਿਆ ਹੋਇਆ ਹੋਵੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੈਸੇ ਚੰਦਨ ਕਾ (ਬਿਰਵਾ) ਬ੍ਰਿਛ ਜੋ ਉਤਮ ਹੈ, ਸੋ ਪਲਾਸੋਂ ਕੇ (ਢਾਕ) ਸਮਦਾਯ ਸੇ (ਬੇਢਿਓ) ਪ੍ਰਵਾਰਿਆ ਹੂਆ ਹੈ॥
Prof. Sahib Singhਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਭੀ ਬੂਟਾ ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ।

ਪਦ ਅਰਥ ਬਿਰਵਾ = ਨਿੱਕਾ ਜਿਹਾ ਬੂਟਾ। ਬੇੜ੍ਹ੍ਹਿਓ = ਵੇੜ੍ਹਿਆ ਹੋਇਆ ਘਿਰਿਆ ਹੋਇਆ। ਪਲਾਸ = ਪਲਾਹ, ਛਿਛਰਾ।

SikhNet (Spanish)Kabir, el árbol de Sándalo es bueno aunque esté rodeado de hierba,

ਓਇ ਭੀ ਚੰਦਨੁ ਹੋਇ ਰਹੇ; ਬਸੇ ਜੁ ਚੰਦਨ ਪਾਸਿ ॥੧੧॥

oe bhee chandan hoe rahe; base ju chandan paas |11|

Sant Singh KhalsaThose who dwell near the sandalwood tree, become just like the sandalwood tree. ||11||
Manmohan SinghThose, who live near the sandal trees; they too become like sandal.
Manmohan Singh (Punjabi)ਜਿਹੜੇ ਚੰਨਣ ਦੇ ਬਿਰਛ ਦੇ ਨੇੜੇ ਵਸਦੇ ਹਨ, ਉਹ ਭੀ ਚੰਨਣ ਵਰਗੇ ਹੋ ਜਾਂਦੇ ਹਨ।
Fareedkot Teekaਜਿਸ ਚੰਦਨ ਕੇ ਪਾਸ ਜੋ ਪਲਾਸ ਵਸਤੇ ਹੈਂ, ਸੋ ਭੀ ਚੰਦਨ ਕਾ ਸਰੂਪ ਹੀ ਹੋਇ ਰਹੇ ਹੈਂ॥ ਦ੍ਰਾਸਟਾਂਤ-☬ਸੰਤ ਜਨ ਰੂਪੀ ਚੰਦਨ ਜਗ੍ਯਾਸੀ ਰੂਪੀ ਪਲਾਸੋਂ ਕਰ ਪ੍ਰਵਾਰਿਆ ਹੂਆ ਹੈ। ਜੋ ਜਗ੍ਯਾਸੀ ਸੰਤ ਜਨੋਂ ਕੇ ਸਮੀਪ ਵਸਤੇ ਹੈਂ, ਸੋ ਭੀ ਗਿਆਨਵਾਨ ਹੋ ਕਰ ਸੰਤੋਂ ਕਾ ਸਰੂਪ ਹੀ ਹੋਇ ਰਹਿਤੇ ਹੈਂ॥੧੧॥
Prof. Sahib Singhਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਹੀ ਹੋ ਜਾਂਦੇ ਹਨ ॥੧੧॥

ਪਦ ਅਰਥ ਓਇ = ਉਹ ਢਾਕ ਪਲਾਹ ਦੇ ਰੁੱਖ। ਜੁ = ਜੇਹੜੇ ਰੁੱਖ। ਬਸੇ = ਵੱਸਦੇ ਹਨ, ਉੱਗੇ ਹੋਏ ਹਨ। ਪਾਸਿ = ਨੇੜੇ ॥੧੧॥

* ਨੋਟ: ਜਿੱਥੇ ਹਉਮੈ ਹੈ ਉਹ ਰੱਬ ਤੋਂ ਵਿਛੁੱੜੇ ਹੋਏ ਹਨ, ਉਹਨਾਂ ਦੇ ਦਿਲ ਕਾਲੀਆਂ ਰਾਤਾਂ ਵਰਗੇ ਕਾਲੇ ਹਨ, ਉਥੇ ਸੁਖ ਕਿੱਥੇ? ਦੂਜੇ ਪਾਸੇ, ਇਕ ਨਿੱਕਾ ਜਿਹਾ, ਗਰੀਬ ਜਿਹਾ, ਬੰਦਾ ਭੀ ਬੜੇ ਭਾਗਾਂ ਵਾਲਾ ਹੈ ਜੇ ਉਸ ਦੇ ਅੰਦਰ ਨਿਮ੍ਰਤਾ ਦੀ ਸੁਗੰਧੀ ਹੈ। ਇਸ ਸੁਗੰਧੀ ਨਾਲ ਉਹ ਆਲੇ-ਦੁਆਲੇ ਬਹੁਤਿਆਂ ਦਾ ਬੇੜਾ ਪਾਰ ਕਰ ਦੇਂਦਾ ਹੈ।

SikhNet (Spanish)quienes habitan cerca del árbol de Sándalo, se vuelven como él.(11)

Open this shabad →

Shabad Bhagat Kabir Ji Salok Kabeer Jee

ਕਬੀਰ. ਬਾਂਸੁ ਬਡਾਈ ਬੂਡਿਆ; ਇਉ. ਮਤ ਡੂਬਹੁ ਕੋਇ ॥

kabeer. baans baddaaee booddiaa; iau. mat ddoobahu koe |

Sant Singh KhalsaKabeer, the bamboo is drowned in its egotistical pride. No one should drown like this.
Manmohan SinghKabir, the bamboo, is drowned in its ego. Let no one drown oneself like this.
Manmohan Singh (Punjabi)ਕਬੀਰ, ਬਾਂਸ ਆਪਣੇ ਹੰਕਾਰ ਅੰਦਰ ਡੁਬ ਗਿਆ ਹੈ। ਹੋਰ ਕੋਈ ਜਣਾ ਇਸ ਦੀ ਤਰ੍ਹਾਂ ਨਾਂ ਡੁਬੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਪ੍ਰਕਾਰ ਅਪਨੀ ਬਡਿਆਈ ਮੇਂ ਬਾਂਸ ਡੂਬਿਆ ਹੈ ਐਸੇ ਮਤ ਕੋਈ ਡੂਬੋ॥
Prof. Sahib Singhਹੇ ਕਬੀਰ! ਬਾਂਸ ਦਾ ਬੂਟਾ (ਉੱਚਾ ਲੰਮਾ ਹੋਣ ਦੇ) ਮਾਣ ਵਿਚ ਡੁੱਬਿਆ ਹੋਇਆ ਹੈ; ਤੁਸੀਂ ਕੋਈ ਧਿਰ ਬਾਂਸ ਵਾਂਗ (ਹਉਮੈ ਵਿਚ) ਨਾਹ ਡੁੱਬ ਜਾਇਓ, ਕਿਉਂਕਿ,

ਪਦ ਅਰਥ ਬਡਾਈ = ਅਹੰਕਾਰ ਵਿਚ, ਉੱਚਾ ਲੰਮਾ ਹੋਣ ਦੇ ਮਾਣ ਵਿਚ। ਬੂਡਿਆ = ਡੁਬਿਆ ਹੋਇਆ ਜਾਣੋ। ਕੋਇ = ਤੁਸੀਂ ਕੋਈ ਧਿਰ। ਇਉ = ਇਸ ਤਰ੍ਹਾਂ। ਮਤ ਡੂਬਹੁ = ਨਾਹ ਡੁੱਬਣਾ।

SikhNet (Spanish)Kabir, el bambú es ahogado por su orgullo egoísta, nadie debe ser ahogado de esa forma,

ਚੰਦਨ ਕੈ ਨਿਕਟੇ ਬਸੈ; ਬਾਂਸੁ ਸੁਗੰਧੁ. ਨ ਹੋਇ ॥੧੨॥

chandan kai nikatte basai; baans sugandh. na hoe |12|

Sant Singh KhalsaBamboo also dwells near the sandalwood tree, but it does not take up its fragrance. ||12||
Manmohan SinghBamboo abides near the sandal tree, however, it become not fragrant.
Manmohan Singh (Punjabi)ਬਾਂਸ ਚੰਨਣ ਦੇ ਬਿਰਵੇ ਦੇ ਨੇੜੇ ਵਸਦਾ ਹੈ, ਪ੍ਰੰਤੂ ਇਹ ਖੁਸ਼ਬੂਦਾਰ ਨਹੀਂ ਹੁੰਦਾ।
Fareedkot Teekaਬਾਂਸ ਚੰਦਨ ਕੇ ਸਮੀਪ ਹੀ ਬਸਤਾ ਹੈ, ਪਰੰਤੂ ਤਿਸ ਮੇਂ ਚੰਦਨ ਕੀ ਸੁਗੰਧੀ ਕਾ ਪ੍ਰਵੇਸ ਕਦਾਚਿਤ ਨਹੀਂ ਹੋਤਾ ਹੈ॥੧੨॥☬ਇਸ ਸਲੋਕ ਕਾ ਭਾਵ ਅਰਥ ਗਾਥਾ ਕੇ ਸਲੋਕ ਮੇਂ ਦੇਖ ਲੇਨਾ॥
Prof. Sahib Singhਬਾਂਸ ਭਾਵੇਂ ਚੰਦਨ ਦੇ ਨੇੜੇ ਭੀ ਉੱਗਾ ਹੋਇਆ ਹੋਵੇ, ਉਸ ਵਿਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ ॥੧੨॥

ਪਦ ਅਰਥ ਨਿਕਟੇ = ਨੇੜੇ। ਸੁਗੰਧੁ = ਸੁਗੰਧੀ ਵਾਲਾ ॥੧੨॥

* ਸ਼ਲੋਕ ਨੰ: ੧ ਤੋਂ ੧੨ ਤਕ ਦਾ ਮਿਲਵਾਂ ਭਾਵ: ਸੁਖ ਸਿਰਫ਼ ਉਥੇ ਹੈ ਜਿੱਥੇ ਪ੍ਰਭੂ ਦੀ ਯਾਦ ਹੈ; ਕਿਉਂਕਿ ਪ੍ਰਭੂ ਦਾ ਸਿਮਰਨ ਹੀ ਮਨੁੱਖ ਦੀ 'ਮੈਂ, ਮੈਂ' ਦਾ ਨਾਸ ਕਰਦਾ ਹੈ ਤੇ ਸੁਖ 'ਮੈਂ, ਮੈਂ' ਦੇ ਨਾਸ ਵਿਚ ਹੈ। ਗੁਰੂ-ਦਰ ਤੇ ਅੱਪੜ ਕੇ ਪ੍ਰਭੂ ਦੀ ਕੀਤੀ ਬੰਦਗੀ ਹਉਮੈ ਤੋਂ ਹਟਾ ਕੇ ਨਿਮ੍ਰਤਾ ਵਲ ਲਿਆਉਂਦੀ ਹੈ। ਹਉਮੈ ਨੂੰ ਮਾਰਨਾ ਇਕ ਐਸਾ ਭਲਾ ਕੰਮ ਹੈ ਜਿਸ ਨੂੰ ਸਾਰਾ ਸੰਸਾਰ ਸਲਾਹੁੰਦਾ ਹੈ। ਨਿਮ੍ਰਤਾ ਵਾਲਾ ਮਨੁੱਖ, ਮਾਨੋ ਚੰਦਨ ਦਾ ਬੂਟਾ ਹੈ ਜੋ ਸਭ ਨੂੰ ਸੁਗੰਧੀ ਦੇਂਦਾ ਹੈ। ਹਉਮੈ ਦੇ ਮਾਰੇ ਹੋਏ ਬੰਦੇ ਹਨੇਰੀਆਂ ਰਾਤਾਂ ਵਰਗੇ ਕਾਲੇ ਦਿਲ ਵਾਲੇ ਹੁੰਦੇ ਹਨ, ਉਹ, ਮਾਨੋ, ਬਾਂਸ ਹਨ ਜੋ ਚੰਦਨ ਦੇ ਨੇੜੇ ਹੁੰਦੇ ਹੋਏ ਭੀ ਚੰਦਨ ਦੀ ਸੁਗੰਧੀ ਤੋਂ ਵਾਂਜੇ ਰਹਿੰਦੇ ਹਨ, ਤੇ ਆਪੋ ਵਿਚ ਖਹਿ ਖਹਿ ਕੇ ਸੜਦੇ ਹਨ।

SikhNet (Spanish)el bambú también habita cerca del árbol de Sándalo, pero no toma su fragancia. (12)

Open this shabad →

Shabad Bhagat Kabir Ji Salok Kabeer Jee

ਕਬੀਰ. ਦੀਨੁ ਗਵਾਇਆ ਦੁਨੀ ਸਿਉ; ਦੁਨੀ. ਨ ਚਾਲੀ ਸਾਥਿ ॥

kabeer. deen gavaaeaa dunee siau; dunee. na chaalee saath |

Sant Singh KhalsaKabeer, the mortal loses his faith, for the sake of the world, but the world shall not go along with him in the end.
Manmohan SinghKabir, for the sake of the world, man loses his faith, however, the world goes not with him.
Manmohan Singh (Punjabi)ਕਬੀਰ, ਦੁਨੀਆ ਦੀ ਖਾਤਰ ਬੰਦਾ ਆਪਣਾ ਈਮਾਨ ਵੰਞਾ ਲੈਂਦਾ ਹੈ, ਪ੍ਰੰਤੂ ਦੁਨੀਆਂ ਉਸ ਦੇ ਨਾਲ ਨਹੀਂ ਜਾਂਦੀ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜਿਸ (ਦੁਨੀ) ਮਾਇਆ ਕੇ ਸਾਥ ਲਗ ਕੇ ਜੀਵ ਨੇ ਅਪਨੇ (ਦੀਨ) ਇਮਾਨ ਅਰਥਾਤ ਧਰਮ ਕੋ ਗਵਾਇਆ ਹੈ, ਸੋ ਮਾਯਾ ਅੰਤ ਕੋ ਕਿਸੀ ਕੇ ਸਾਥ ਨਹੀਂ ਚਲੀ ਹੈ॥
Prof. Sahib Singhਹੇ ਕਬੀਰ! ਗ਼ਾਫ਼ਲ ਮਨੁੱਖ ਨੇ 'ਦੁਨੀਆ' (ਦੇ ਧਨ-ਪਦਾਰਥ) ਦੀ ਖ਼ਾਤਰ 'ਦੀਨ' ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ।

ਪਦ ਅਰਥ ਦੀਨੁ = ਮਜ਼ਹਬ, ਧਰਮ। ਸਿਉ = ਦੀ ਖ਼ਤਾਰ, ਵਾਸਤੇ।

SikhNet (Spanish)Kabir, el mortal pierde su Fe por el amor al mundo en el que vive,

ਪਾਇ ਕੁਹਾੜਾ ਮਾਰਿਆ; ਗਾਫਲਿ ਅਪੁਨੈ ਹਾਥਿ ॥੧੩॥

paae kuhaarraa maariaa; gaafal apunai haath |13|

Sant Singh KhalsaThe idiot strikes his own foot with the axe by his own hand. ||13||
Manmohan SinghThus, the ignorant man has struck his foot with an exe by his own hand.
Manmohan Singh (Punjabi)ਬੇਪਰਵਾਹ ਬੰਦੇ ਨੇ ਇਸ ਤਰ੍ਹਾਂ ਆਪਣੇ ਪੈਰ ਉਤੇ ਆਪਣੇ ਹਥੀ ਕੁਹਾੜਾ ਮਾਰ ਲਿਆ ਹੈ।
Fareedkot Teekaਜੀਵ ਨੇ ਨਾਮ ਸੇ ਗਾਫਲ ਹੋ ਕਰ ਬੁਧੀ ਰੂਪੀ ਪੈਰ ਪਰ ਲੋਭ ਰੂਪੀ ਕੁਹਾੜਾ ਅਪਨੇ ਹਾਥ ਸੇ ਆਪ ਹੀ ਮਾਰਿਆ ਹੈ॥੧੩॥☬ਸ੍ਰੀ ਕਬੀਰ ਜੀ ਗੰਗਾ ਜੀ ਮੇਂ ਇਸ਼ਨਾਨ ਕਰ ਕੇ ਆਏ ਤੌ ਕਾਸ਼ੀ ਜੀ ਮੇਂ ਕਿਸੀ ਦਿਨ ਕਾ ਉਤਸਵ ਹੋ ਰਹਾ ਥਾ। ਕਿਸੀ ਨੇ ਕਹਾ: ਆਪ ਬੀ ਕੌਤਕ ਦੇਖੋ। ਤਿਸ ਪ੍ਰਥਾਇ ਸ੍ਰੀ ਕਬੀਰ ਜੀ ਕਹਿਤੇ ਹੈਂ; ਵਾ ਰਾਮਾਨੰਦ ਜੀ ਨੇ ਪ੍ਰੀਖਾ ਲੀਏ ਕਾਸੀ ਮੇਂ ਕੌਤਕ ਕਰਾਇਆ ਥਾ, ਤਿਸ ਸਮੇਂ ਕਬੀਰ ਜੀ ਕੋ ਕਹਾ: ਤੁਮ ਨੇ ਦੇਖਾ ਹੈ।
Prof. Sahib Singh(ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ) ॥੧੩॥

ਪਦ ਅਰਥ ਪਾਇ = ਪੈਰ ਉਤੇ। ਗਾਫਿਲ = ਗ਼ਾਫ਼ਿਲ (ਮਨੁੱਖ) ਨੇ ॥੧੩॥

SikhNet (Spanish)pero ese mundo no se irá con él al final, el idiota se golpea con sus propias manos su pie con el hacha. (13)

Open this shabad →

Shabad Bhagat Kabir Ji Salok Kabeer Jee

ਕਬੀਰ. ਜਹ ਜਹ ਹਉ ਫਿਰਿਓ; ਕਉਤਕ ਠਾਓ ਠਾਇ ॥

kabeer. jeh jeh hau firio; kautak tthaao tthaae |

Sant Singh KhalsaKabeer, wherever I go, I see wonders everywhere.
Manmohan SinghKabir, wherever I went, I saw wonderful plays everywhere,
Manmohan Singh (Punjabi)ਕਬੀਰ, ਜਿਥੇ ਕਿਤੇ ਭੀ ਮੈਂ ਗਿਆ ਹਾਂ, ਮੈਂ ਅਦਭੁਤ ਨਜਾਰੇ ਹਰ ਥਾਂ ਵੇਖੇ ਹਨ,
Fareedkot Teekaਹੇ ਭਾਈ ਵਾ ਹੇ ਗੁਰੋ! ਜਹਾਂ ਜਹਾਂ ਮੈਂ ਫਿਰਿਆ ਹੂੰ, ਤਿਸੀ ਤਿਸੀ ਅਸਥਾਨ ਮੇਂ ਹੀ (ਕਉਤਕ) ਤਮਾਸ਼ੇ ਹੋ ਰਹੇ ਮੈਨੇ ਦੇਖੇ ਹੈਂ॥
Prof. Sahib Singhਹੇ ਕਬੀਰ! ਮੈਂ ਜਿਥੇ ਜਿਥੇ ਗਿਆ ਹਾਂ, ਥਾਂ ਥਾਂ 'ਦੁਨੀਆ' ਵਾਲੇ ਰੰਗ-ਤਮਾਸ਼ੇ ਹੀ (ਵੇਖੇ ਹਨ);

ਪਦ ਅਰਥ ਜਹ ਜਹ = ਜਿਥੇ ਜਿਥੇ। ਹਉ = ਮੈਂ। ਕਉਤਕ = ਤਮਾਸ਼ੇ, ਰੰਗ-ਤਮਾਸ਼ੇ। ਠਾਓ ਠਾਇ = ਥਾਂ ਥਾਂ ਤੇ, ਹਰੇਕ ਥਾਂ।

SikhNet (Spanish)Kabir, donde sea que voy, veo maravillas, por todas partes,

ਇਕ ਰਾਮ ਸਨੇਹੀ ਬਾਹਰਾ; ਊਜਰੁ ਮੇਰੈ ਭਾਂਇ ॥੧੪॥

eik raam sanehee baaharaa; aoojar merai bhaane |14|

Sant Singh KhalsaBut without the devotees of the One Lord, it is all wilderness to me. ||14||
Manmohan Singhhowever, without the devotees of the Lord, the world is a wilderness for me.
Manmohan Singh (Punjabi)ਪ੍ਰੰਤੂ ਪ੍ਰਭੂ ਦੇ ਉਪਾਸ਼ਕਾ ਦੇ ਬਗੈਰ ਮੇਰੇ ਲਈ ਸੰਸਾਰ ਉਜਾੜ ਬੀਆਬਾਨ ਹੈ।
Fareedkot Teekaਪਰੰਤੂ ਇਕ ਰਾਮ ਸਨੇਹੀ ਸੰਤ ਜਨੋਂ ਤੇ ਬਿਨਾਂ ਮੇਰੇ (ਭਾਇ) ਭਾਣੇ ਵਾ ਮੇਰੀ ਭਾਵਨਾ ਮੇਂ ਓਹ ਅਸਥਾਨ ਉਜਾੜ ਵਤ ਹੈ, ਭਾਵ ਯੇਹ ਭੈਦਾਇਕ ਹੈ॥੧੪॥
Prof. Sahib Singhਪਰ ਮੇਰੇ ਭਾ ਦਾ ਉਹ ਥਾਂ ਉਜਾੜ ਹੈ ਜਿਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ (ਸੰਤ) ਕੋਈ ਨਹੀਂ (ਕਿਉਂਕਿ ਉਥੇ 'ਦੁਨੀਆ' ਹੀ 'ਦੁਨੀਆ' ਵੇਖੀ ਹੈ 'ਦੀਨ' ਦਾ ਨਾਮ-ਨਿਸ਼ਾਨ ਨਹੀਂ) ॥੧੪॥

ਪਦ ਅਰਥ ਸਨੇਹੀ = ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਬਾਹਰਾ = ਬਿਨ, ਬਗੈਰ। ਊਜਰੁ = ਉਜਾੜ ਥਾਂ। ਮੇਰੈ ਭਾਂਇ = ਮੇਰੇ ਭਾ ਦਾ। ਰਾਮ ਸਨੇਹੀ = ਰਾਮ ਨਾਲ ਸਨੇਹ ਕਰਨ ਵਾਲਾ, ਪਰਮਾਤਮਾ ਨਾਲ ਪਿਆਰ ਕਰਨ ਵਾਲਾ ॥੧੪॥

SikhNet (Spanish)pero sin los Devotos del Señor todo es salvaje para mí. (14)

Open this shabad →

Shabad Bhagat Kabir Ji Salok Kabeer Jee

ਕਬੀਰ. ਸੰਤਨ ਕੀ ਝੁੰਗੀਆ ਭਲੀ; ਭਠਿ ਕੁਸਤੀ ਗਾਉ ॥

kabeer. santan kee jhungeea bhalee; bhatth kusatee gaau |

Sant Singh KhalsaKabeer, the dwelling of the Saints is good; the dwelling of the unrighteous burns like an oven.
Manmohan SinghKabir, blessed is the tenement of the saint; the abode of the sinners burns like a furnace.
Manmohan Singh (Punjabi)ਕਬੀਰ, ਚੰਗੀ ਹੈ ਸਾਧੂਆਂ ਦੀ ਕੁੱਲੀ ਭੱਠੀ ਦੀ ਮਾਨੰਦ ਬਲਦਾ ਹੈ ਪਾਪੀਆਂ ਦਾ ਪਿੰਡ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸੰਤੋਂ ਕੀ ਤ੍ਰਿਣੋਂ ਸੇ ਰਚੀ ਹੋਈ (ਝੁੰਗੀਆਂ) ਛੰਨ ਵੀ ਅਛੀ ਹੈ, ਭਾਵ ਯੇਹ ਤਿਸ ਮੇਂ ਚਿਤ ਕੋ ਸ਼ਾਂਤੀ ਹੋਤੀ ਹੈ ਔ (ਕੁਸਤੀ) ਖੋਟੇ ਹਟ ਵਾਲੇ ਕਾ ਗਾਉਂ ਭੀ ਭਠ ਵਤ ਤਪਾਵਣੇ ਵਾਲਾ ਹੈ॥
Prof. Sahib Singhਹੇ ਕਬੀਰ! ਸੰਤਾਂ ਦੀ ਭੈੜੀ ਜਿਹੀ ਕੁੱਲੀ ਭੀ (ਮੈਨੂੰ) ਸੋਹਣੀ (ਲੱਗਦੀ) ਹੈ, (ਉਥੇ 'ਦੀਨ' ਵਿਹਾਝੀਦਾ ਹੈ) ਪਰ ਖੋਟੇ ਮਨੁੱਖ ਦਾ ਪਿੰਡ (ਸੜਦੀ) ਭੱਠੀ ਵਰਗਾ (ਜਾਣੋ) (ਉਥੇ ਹਰ ਵੇਲੇ 'ਦੁਨੀਆ' ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ)।

ਪਦ ਅਰਥ ਝੁੰਗੀਆ = ਨਿੱਕੀ ਜਿਹੀ ਝੁੱਗੀ, ਭੈੜੀ ਜਿਹੀ ਕੁੱਲੀ। ਭਲੀ = ਸੋਹਣੀ। ਭਠਿ = ਭੱਠੀ (ਵਰਗਾ)। ਗਾਉ = ਪਿੰਡ। ਕੁਸਤੀ = ਕੁਸੱਤੀ, ਬੇਈਮਾਨ, ਖੋਟਾ ਮਨੁੱਖ।

SikhNet (Spanish)Kabir, habitar con los Santos es bueno, habitar con los otros quema como horno,

ਆਗਿ ਲਗਉ. ਤਿਹ ਧਉਲਹਰ; ਜਿਹ. ਨਾਹੀ ਹਰਿ ਕੋ ਨਾਉ ॥੧੫॥

aag lgau. tih dhaulahar; jih. naahee har ko naau |15|

Sant Singh KhalsaThose mansions in which the Lord's Name is not chanted might just as well burn down. ||15||
Manmohan SinghLet fire prey upon those mansions, in which the Name of God is not.
Manmohan Singh (Punjabi)ਉਨ੍ਹਾਂ ਮੰਦਰਾਂ ਨੂੰ ਅੱਗ ਲੱਗ ਜਾਵੇ, ਜਿਨ੍ਹਾਂ ਵਿੱਚ ਵਾਹਿਗੁਰੂ ਦਾ ਨਾਮ ਨਹੀਂ।
Fareedkot Teekaਤਾਂ ਤੇ ਤਿਸ (ਧਉਲਹਰ) ਮੰਦਰ ਕੋ ਭੀ ਆਗ ਲਗ ਜਾਵੇ ਜਿਸ ਮੇਂ ਹਰੀ ਕਾ ਨਾਮ ਉਚਾਰਨ ਨਹੀਂ ਹੋਤਾ ਹੈ, ਭਾਵ ਯੇਹ ਓਹ ਨਾਮ ਬਿਨਾ ਨਿਸਫਲ ਹੈ॥੧੫॥☬ਕਿਸੀ ਸੰਤ ਕੇ ਮਰਨੇ ਸੇ ਲੋਕੋਂ ਕੌ ਰੁਦਨ ਕਰਤੇ ਦੇਖ ਕਰ ਤਿਨ ਕੇ ਪ੍ਰਥਾਇ ਕਹਿਤੇ ਹੈਂ:
Prof. Sahib Singhਜਿਸ ਮਹਲ-ਮਾੜੀ ਵਿਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ, ਉਸ ਨੂੰ ਪਈ ਅੱਗ ਲੱਗੇ (ਮੈਨੂੰ ਅਜੇਹੇ ਮਹਲ-ਮਾੜੀਆਂ ਦੀ ਲੋੜ ਨਹੀਂ) ॥੧੫॥

ਪਦ ਅਰਥ ਆਗਿ = ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ ਹੈ; ਜਿਵੇਂ 'ਭਿਜਉ ਸਿਜਉ ਕੰਬਲੀ, ਅਲਹ ਵਰਸਉ ਮੇਹ' ਵਿਚ ਲਫ਼ਜ਼ 'ਭਿਜਉ' ਅਤੇ 'ਵਰਸਉ' ਹਨ)। ਤਿਹ ਧਉਲਹਰ = ਉਸ ਮਹਲ-ਮਾੜੀ ਨੂੰ। ਜਿਹ = ਜਿਸ (ਧਉਲਹਰ) ਵਿਚ। ਕੋ = ਦਾ। ਨਾਉ = ਨਾਮ ॥੧੫॥

SikhNet (Spanish)esas mansiones en las que el Nombre del Señor no se entona, mejor sería que fueran quemadas. (15)

Open this shabad →

Shabad Bhagat Kabir Ji Salok Kabeer Jee

ਕਬੀਰ. ਸੰਤ ਮੂਏ ਕਿਆ ਰੋਈਐ; ਜੋ ਅਪੁਨੇ ਗ੍ਰਿਹਿ ਜਾਇ ॥

kabeer. sant mooe kiaa roeeai; jo apune grihi jaae |

Sant Singh KhalsaKabeer, why cry at the death of a Saint? He is just going back to his home.
Manmohan SinghKabir why wail at the death of a saint? He is merely going to his own Home.
Manmohan Singh (Punjabi)ਕਬੀਰ ਸਾਧੂ ਦੇ ਮਰਨ ਤੇ ਕਿਉਂ ਵਿਰਲਾਪ ਕਰੀਏ? ਉਹ ਤਾਂ ਕੇਵਲ ਆਪਣੇ ਨਿਜ ਦੇ ਘਰ ਨੂੰ ਜਾ ਰਿਹਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜੋ ਅਪਨੇ (ਗ੍ਰਿਹਿ) ਸਰੂਪ ਮੇਂ ਜਾਤਾ ਹੈ, ਭਾਵ ਯੇਹ ਸੋ ਸੰਤ ਦੇਹ ਕੌ ਤਿਆਗ ਕਰ ਕੇ ਨਿ ਉਪਾਧ ਅਵਸਥਾ ਕੋ ਪ੍ਰਾਪਤ ਹੋਤਾ ਹੈ, ਤਾਂ ਤੇ ਤਿਸ ਕੇ ਦੇਹ ਤਿਆਗ ਸੇ ਰੋਨਾ ਨਾ ਚਾਹੀਏ॥
Prof. Sahib Singhਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਸੰਤ ਤਾਂ ਉਸ ਘਰ ਵਿਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ (ਭਾਵ, ਉਹ ਸੰਤ 'ਦੀਨ' ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ);

ਪਦ ਅਰਥ ਕਿਆ ਰੋਈਐ = ਰੋਣ ਦੀ ਲੋੜ ਨਹੀਂ, ਕਿਉਂ ਰੋਣਾ ਹੋਇਆ? ਗ੍ਰਿਹਿ = ਘਰ ਵਿਚ। ਅਪੁਨੇ ਗ੍ਰਿਹਿ = ਆਪਣੇ ਘਰ ਵਿਚ, ਉਸ ਘਰ ਵਿਚ ਜੋ ਨਿਰੋਲ ਉਸ ਦਾ ਆਪਣਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ। ਜਾਇ = ਜਾਂਦਾ ਹੈ।

SikhNet (Spanish)Kabir, ¿Por qué llorar por la muerte del Santo?, él sólo va de regreso a su propio hogar,

ਰੋਵਹੁ ਸਾਕਤ ਬਾਪੁਰੇ; ਜੁ ਹਾਟੈ ਹਾਟ ਬਿਕਾਇ ॥੧੬॥

rovahu saakat baapure; ju haattai haatt bikaae |16|

Sant Singh KhalsaCry for the wretched, faithless cynic, who is sold from store to store. ||16||
Manmohan SinghWeep thou for the wretched mammon-worshipper who is sold from shop to ship.
Manmohan Singh (Punjabi)ਤੂੰ ਨਿਕਰਮਣ ਮਾਇਆ ਦੇ ਪੁਜਾਰੀ ਲਈ ਵਿਰਲਾਪ ਕਰ, ਜੋ ਹੱਟੀ ਹੱਟੀ ਵਿਕਦਾ ਫਿਰਦਾ ਹੈ।
Fareedkot Teekaਤਾਂ ਤੇ ਬਾਪੁਰੇ ਸਾਕਤ ਕੋ ਰੋਵਣਾ ਚਾਹੀਤਾ ਹੈ, ਕਿਉਂਕਿ ਓਹ ਮਰ ਕਰ ਕੇ ਹਾਟੋਂ ਹਾਟ ਬਿਕਤਾ ਹੈ, ਭਾਵ ਯੇਹ ਚੌਰਾਸੀ ਮੇਂ ਅਨੇਕ ਜਨਮੋਂ ਕੋ ਧਾਰ ਕਰ ਭਰਮਤਾ ਰਹਿਤਾ ਹੈ॥੧੬॥
Prof. Sahib Singh(ਜੇ ਅਫ਼ਸੋਸ ਕਰਨਾ ਹੈ ਤਾਂ) ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ, (ਉਹ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ) ਹਰੇਕ ਹੱਟੀ ਤੇ ਵਿਕਦਾ ਹੈ (ਭਾਵ, ਸਾਰੀ 'ਦੁਨੀਆ' ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿਚ ਭਟਕਦਾ ਹੈ) ॥੧੬॥

ਪਦ ਅਰਥ ਸਾਕਤ = ਰੱਬ ਨਾਲੋਂ ਟੁੱਟਾ ਹੋਇਆ, ਪਰਮਾਤਮਾ ਤੋਂ ਵਿਛੁੜਿਆ ਹੋਇਆ ਜੀਵ, ਜੋ 'ਦੁਨੀਆ' ਦੀ ਖ਼ਾਤਰ 'ਦੀਨ' ਗਵਾ ਰਿਹਾ ਹੈ। ਬਾਪੁਰਾ = ਵਿਚਾਰਾ, ਬਦਨਸੀਬ, ਮੰਦ ਭਾਗੀ। ਰੋਵਹੁ = ਅਫ਼ਸੋਸ ਕਰੋ। ਜੁ = ਜੋ। ਹਾਟੈ ਹਾਟ = ਹੱਟੀ ਹੱਟੀ ਤੇ, ਹਰੇਕ ਹੱਟੀ ਤੇ, ਇਕ ਹੱਟੀ ਤੋਂ ਦੂਜੀ ਹੱਟੀ ਤੇ। ਬਿਕਾਇ = ਵਿਕਦਾ ਫਿਰਦਾ ਹੈ, ਕੀਤੇ ਵਿਕਾਰਾਂ ਦੇ ਵੱਟੇ ਭਵਾਂਈਦਾ ਹੈ ॥੧੬॥

SikhNet (Spanish)mejor llorar por el desdichado y malvado cínico que es vendido de tienda en tienda. (16)

Open this shabad →

Shabad Bhagat Kabir Ji Salok Kabeer Jee

ਕਬੀਰ. ਸਾਕਤੁ ਐਸਾ ਹੈ; ਜੈਸੀ ਲਸਨ ਕੀ ਖਾਨਿ ॥

kabeer. saakat aisaa hai; jaisee lasan kee khaan |

Sant Singh KhalsaKabeer, the faithless cynic is like a piece of garlic.
Manmohan SinghKabir, as is the piece of garlic, so is an infidel.
Manmohan Singh (Punjabi)ਕਬੀਰ, ਜਿਸ ਤਰ੍ਹਾਂ ਦਾ ਥੋਮ ਦੀ ਫਲੀ ਹੈ, ਉਸੇ ਤਰ੍ਹਾਂ ਦਾ ਹੀ ਹੈ ਅਧਰਮੀ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੈਸੀ ਲਸਨ ਕੀ (ਖਾਨਿ) ਚਟਣੀ ਹੋਤੀ ਹੈ, ਸਾਕਤ ਐਸਾ ਹੈ॥
Prof. Sahib Singhਹੇ ਕਬੀਰ! ਜੋ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ (ਜੋ 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗਵਾਈ ਜਾ ਰਿਹਾ ਹੈ) ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ।

ਪਦ ਅਰਥ ਸਾਕਤੁ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ, 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗਵਾਉਣ ਵਾਲਾ ਬੰਦਾ। ਲਸਨ = ਥੋਮ। ਖਾਨਿ = ਕੋਠੀ, ਸਟੋਰ।

SikhNet (Spanish)Kabir, el cínico sin Fe, es como un pedazo de ajo,

ਕੋਨੇ ਬੈਠੇ ਖਾਈਐ; ਪਰਗਟ ਹੋਇ ਨਿਦਾਨਿ ॥੧੭॥

kone baitthe khaaeeai; paragatt hoe nidaan |17|

Sant Singh KhalsaEven if you eat it sitting in a corner, it becomes obvious to everyone. ||17||
Manmohan SinghEven if one eats it sitting in a corner, it becomes manifest at last.
Manmohan Singh (Punjabi)ਭਾਵੇਂ ਇਨਸਾਨ ਇਸ ਨੂੰ ਇਕ ਨੁੱਕਰੇ ਬਹਿ ਕੇ ਖਾਵੇ, ਇਹ ਆਖਰਕਾਰ ਜਾਹਰ ਹੋ ਜਾਂਦਾ ਹੈ।
Fareedkot Teekaਜੇਕਰ ਤਿਸ ਕੋ (ਕੋਨੇ) ਇਕਾਂਤ ਖੂੰਜੇ ਮੇਂ ਬੈਠ ਕਰ ਕੇ ਖਾਈਏ ਤਾਂ ਵੀ ਤਿਸ ਕੀ ਦੁਰਗੰਧ (ਨਿਦਾਨ) ਅੰਤ ਕੌ ਪ੍ਰਗਟ ਹੋਇ ਜਾਤੀ ਹੈ। ਤੈਸੇ ਸਾਕਤ ਕੇ ਸੰਗ ਕਰ ਮੰਦ ਕਰਮੋਂ ਮੇਂ ਪ੍ਰਵਿਰਤੀ ਰੂਪੀ ਦ੍ਰੁਗੰਧੀ ਫੈਲ ਜਾਤੀ ਹੈ, ਤਾਂ ਤੇ ਸਾਕਤ ਕਾ ਸੰਗ ਨਹੀਂ ਕਰਨਾ ਚਾਹੀਏ॥੧੭॥
Prof. Sahib Singhਥੋਮ ਨੂੰ ਕਿਤੇ ਲੁਕਵੇਂ ਥਾਂ ਭੀ ਬਹਿ ਕੇ ਖਾ ਲਈਏ, ਤਾਂ ਭੀ ਉਹ ਜ਼ਰੂਰ (ਆਪਣੀ ਬੋ ਤੋਂ) ਉੱਘੜ ਪੈਂਦਾ ਹੈ (ਸਾਕਤ ਦੇ ਅੰਦਰੋਂ ਭੀ ਜਦੋਂ ਨਿਕਲਣਗੇ ਮੰਦੇ ਬਚਨ ਹੀ ਨਿਕਲਣਗੇ) ॥੧੭॥

ਪਦ ਅਰਥ ਕੋਨੈ = (ਕਿਸੇ ਘਰ ਦੀ) ਨੁੱਕਰ ਵਿਚ, ਕਿਤੇ ਲੁਕਵੇਂ ਥਾਂ। ਬੈਠੇ = ਬੈਠਿ, ਬਹਿ ਕੇ। ਪਰਗਟ ਹੋਇ = ਉੱਘੜ ਪੈਂਦਾ ਹੈ, ਨਸ਼ਰ ਹੋ ਜਾਂਦਾ ਹੈ। ਨਿਦਾਨਿ = ਓੜਕ ਨੂੰ, ਆਖ਼ਰ ਨੂੰ, ਜ਼ਰੂਰ ॥੧੭॥

SikhNet (Spanish)aún si te lo comes a escondidas, se vuelve aparente para todos.(17)

Open this shabad →

Shabad Bhagat Kabir Ji Salok Kabeer Jee

ਕਬੀਰ. ਮਾਇਆ ਡੋਲਨੀ; ਪਵਨੁ ਝਕੋਲਨਹਾਰੁ ॥

kabeer. maaeaa ddolanee; pavan jhakolanahaar |

Sant Singh KhalsaKabeer, Maya is the butter-churn, and the breath is the churning-stick.
Manmohan SinghKabir wealth is the churning pot and the breath is the churning staff.
Manmohan Singh (Punjabi)ਕਬੀਰ ਧਨ-ਦੌਲਤ ਚਾਟੀ ਹੈ ਅਤੇ ਸੁਆਸ ਹੈ ਇਕ ਮਧਾਣੀ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਮਾਯਾ ਰਚਤ ਏਹ ਦੇਹ ਰੂਪੀ (ਡੋਲਨੀ) ਚਾਟੀ ਹੈ, ਤਿਸ ਮੇਂ ਪਵਨ ਰੂਪੀ ਸ੍ਵਾਸੋਂ ਕੀ ਝਕੋਲਨਹਾਰ ਮਧਾਣੀ ਹੈ॥
Prof. Sahib Singhਹੇ ਕਬੀਰ! ਇਸ 'ਦੁਨੀਆ' ('ਮਾਇਆ') ਨੂੰ ਦੁੱਧ ਦੀ ਭਰੀ ਚਾਟੀ ਸਮਝੋ, (ਹਰੇਕ ਜੀਵ ਦਾ) ਸੁਆਸ ਸੁਆਸ (ਉਸ ਚਾਟੀ ਨੂੰ ਰਿੜਕਣ ਲਈ) ਮਧਾਣੀ ਮਿਥ ਲਵੋ।

ਪਦ ਅਰਥ ਮਾਇਆ = 'ਦੁਨੀਆ'। ਡੋਲਨੀ = ਚਾਟੀ, ਦੁੱਧ ਦੀ ਚਾਟੀ। ਪਵਨੁ = ਹਵਾ, ਸੁਆਸ। ਝਕੋਲਨਹਾਰੁ = ਉਹ ਚੀਜ਼ ਜਿਸ ਨਾਲ ਦੁੱਧ ਰਿੜਕੀਦਾ ਹੈ, ਮਧਾਣੀ।

SikhNet (Spanish)Kabir, Maya es la mantequilla batida, y la respiración es el palo para batir,

ਸੰਤਹੁ ਮਾਖਨੁ ਖਾਇਆ; ਛਾਛਿ ਪੀਐ ਸੰਸਾਰੁ ॥੧੮॥

santahu maakhan khaaeaa; chhaachh peeai sansaar |18|

Sant Singh KhalsaThe Saints eat the butter, while the world drinks the whey. ||18||
Manmohan SinghThe saints eat the butter and the world drinks the butter-milk.
Manmohan Singh (Punjabi)ਸਾਧੂ ਮੱਖਣੀ ਖਾਂਦੇ ਹਨ ਅਤੇ ਦੁਨੀਆਂ ਲੱਸੀ ਪੀਦੀ ਹੈ।
Fareedkot Teekaਸੰਤੋਂ ਨੇ ਸਤ ਅਸਤ ਕਾ ਵੀਚਾਰ ਕਰ ਕੇ ਸ੍ਵੈ ਸਰੂਪ ਕਾ ਗਿਆਨ ਰੂਪੀ ਮਾਖਣ ਖਾਇ ਲਿਆ ਹੈ ਔਰ ਸੰਸਾਰ ਕੇ ਜੀਵ ਅਸਤ ਪਦਾਰਥੋਂ ਰੂਪੀ ਛਾਛ ਕੋ ਹੀ ਪਾਨ ਕਰਤੇ ਹੈਂ॥੧੮॥
Prof. Sahib Singh(ਜਿਨ੍ਹਾਂ ਨੂੰ ਇਹ ਦੁੱਧ ਰਿੜਕਣ ਦੀ ਜਾਚ ਆ ਗਈ, ਜਿਨ੍ਹਾਂ ਪਰਮਾਤਮਾ ਦਾ ਸਿਮਰਨ ਕਰਦਿਆਂ ਇਸ ਮਾਇਆ ਨੂੰ ਵਰਤਿਆ, ਜਿਨ੍ਹਾਂ ਨੇ 'ਦੁਨੀਆ' ਨੂੰ ਵਣ-ਜਿਆ ਪਰ 'ਦੀਨ' ਭੀ ਗੁਆਚਨ ਨਾਹ ਦਿੱਤਾ) ਉਹਨਾਂ ਸੰਤ ਜਨਾਂ ਨੇ (ਇਸ ਰੇੜਕੇ ਵਿਚੋਂ) ਮੱਖਣ (ਹਾਸਲ ਕੀਤਾ ਤੇ) ਖਾਧਾ (ਭਾਵ; ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕੀਤਾ, ਜਿਵੇਂ ਦੁੱਧ ਨੂੰ ਰਿੜਕਣ ਦਾ ਮਨੋਰਥ ਹੈ ਮੱਖਣ ਕੱਢਣਾ); ਪਰ ਨਿਰੀ 'ਦੁਨੀਆ' ਦਾ ਵਪਾਰੀ (ਮਾਨੋ,) ਲੱਸੀ ਹੀ ਪੀ ਰਿਹਾ ਹੈ (ਮਨੁੱਖਾ ਜਨਮ ਦਾ ਅਸਲੀ ਮਨੋਰਥ ਨਹੀਂ ਪਾ ਸਕਿਆ) ॥੧੮॥

ਪਦ ਅਰਥ ਸੰਤਹੁ = ਸੰਤਾਂ ਨੇ, ਉਹਨਾਂ ਬੰਦਿਆਂ ਨੇ ਜੋ 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗੁਆਚਣ ਨਹੀਂ ਦੇਂਦੇ। ਛਾਛਿ = ਲੱਸੀ। ਸੰਸਾਰੁ = 'ਦੁਨੀਆ' ਦਾ ਵਪਾਰੀ ॥੧੮॥

SikhNet (Spanish)los Santos se comen la mantequilla mientras que el mundo se bebe el suero. (18)

Open this shabad →

Shabad Bhagat Kabir Ji Salok Kabeer Jee

ਕਬੀਰ. ਮਾਇਆ ਡੋਲਨੀ; ਪਵਨੁ ਵਹੈ ਹਿਵ ਧਾਰ ॥

kabeer. maaeaa ddolanee; pavan vahai hiv dhaar |

Sant Singh KhalsaKabeer, Maya is the butter-churn; the breath flows like ice water.
Manmohan SinghKabir, mammonish body is the churning-pot in which breath flows like the stream of iced water.
Manmohan Singh (Punjabi)ਕਬੀਰ, ਮਾਇਕ-ਦੇਹ ਇਕ ਚਾਟੀ ਹੈ ਜਿਸ ਵਿੱਚ ਸੁਆਸ ਬਰਫ ਦੇ ਪਾਣੀ ਦੀ ਨਦੀ ਵਾਂਗ ਚਲਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮਾਯਾ ਰਚਤ ਦੇਹ ਰੂਪੀ ਡੋਲਨੀ ਵਿਖੇ ਵਿਚਾਰਵਾਨ ਕੇ (ਹਿਵ) ਬਰਫ ਕੀ ਧਾਰ ਸਮ ਸੀਤਲ ਪਵਨ ਰੂਪ ਪ੍ਰਾਣ (ਵਹੈ) ਚਲਤੇ, ਭਾਵ ਰਾਗ ਦ੍ਵੈਸ ਸੇ ਰਹਿਤ ਹੈਂ॥
Prof. Sahib Singhਹੇ ਕਬੀਰ! ਇਹ 'ਦੁਨੀਆ' (ਮਾਇਆ') ਮਾਨੋ, ਦੁੱਧ ਦੀ ਚਾਟੀ ਹੈ, (ਇਸ ਚਾਟੀ ਵਿਚ ਨਾਮ ਦੀ) ਠੰਢਕ ਵਾਲੇ ਸੁਆਸ, ਮਾਨੋ, ਮਧਾਣੀ ਹਿਲਾਈ ਜਾ ਰਹੀ ਹੈ।

ਪਦ ਅਰਥ ਵਹੈ = ਚੱਲਦੀ ਹੈ। ਹਿਵ = ਬਰਫ਼। ਹਿਵਧਾਰ = ਬਰਫ਼ ਦੀ ਧਾਰ ਵਾਲਾ, ਠੰਢਾ, ਸੀਤਲ। ਪਵਨੁ = ਸੁਆਸ। ਪਵਨੁ ਹਿਵਧਾਰ ਵਹੈ = (ਜਿਸ ਚਾਟੀ ਵਿਚ) ਸ਼ਾਂਤ ਸੁਆਸ-ਰੂਪ ਮਧਾਣੀ ਚੱਲਦੀ ਹੈ, ਨਾਮ ਦੀ ਠੰਢਕ ਵਾਲੇ ਸੁਆਸਾਂ ਦੀ ਮਧਾਣੀ ਹਿਲਦੀ ਹੈ।

SikhNet (Spanish)Kabir, Maya es la mantequilla batida, la respiración fluye como el agua helada,

ਜਿਨਿ ਬਿਲੋਇਆ ਤਿਨਿ ਖਾਇਆ; ਅਵਰ ਬਿਲੋਵਨਹਾਰ ॥੧੯॥

jin biloeaa tin khaaeaa; avar bilovanahaar |19|

Sant Singh KhalsaWhoever does the churning eats the butter; the others are just churning-sticks. ||19||
Manmohan SinghWhosoever churns, he eats the butter. Others, like the churning-rod obtain nothing.
Manmohan Singh (Punjabi)ਜੋ ਕੋਈ ਰਿੜਕਦਾ ਹੈ, ਉਹ ਮਖਣੀ ਛਕ ਲੈਂਦਾ ਹੈ। ਮਧਾਣੀ ਦੀ ਮਾਨੰਦ ਹੋਰਨਾ ਨੂੰ ਕੁਛ ਭੀ ਪਰਾਪਤ ਨਹੀਂ ਹੁੰਦਾ।
Fareedkot Teekaਜਿਨ ਵਿਚਾਰਵਾਨ ਪੁਰਸ਼ੋਂ ਨੇ ਵਿਚਾਰ ਕੀਆ ਹੈ ਤਿਨੋਂ ਨੇ ਆਤਮ ਤਤ ਰੂਪੀ ਮਾਖਨ ਖਾਇਆ ਹੈ ਔਰ ਜਗ੍ਯਾਸੀ ਵਿਚਾਰ ਕਰਣ ਰੂਪੀ ਬਿਲੋਵਨਹਾਰ ਹੋ ਰਹੇ ਹੈਂ॥੧੯॥
Prof. Sahib Singhਜਿਸ (ਭਾਗਾਂ ਵਾਲੇ ਮਨੁੱਖ) ਨੇ (ਇਸ ਮਧਾਣੀ ਨਾਲ ਦੁੱਧ) ਰਿੜਕਿਆ ਹੈ ਉਸ ਨੇ (ਮੱਖਣ) ਖਾਧਾ ਹੈ, ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ (ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਦਾ) (ਭਾਵ, ਜੋ ਲੋਕ ਨਿਰਬਾਹ-ਮਾਤ੍ਰ ਮਾਇਆ ਨੂੰ ਵਰਤਦੇ ਹਨ, ਤੇ ਨਾਲ ਨਾਲ ਸੁਆਸ ਸੁਆਸ ਪਰਮਾਤਮਾ ਨੂੰ ਯਾਦ ਰੱਖਦੇ ਹਨ, ਉਹਨਾਂ ਦਾ ਜੀਵਨ ਸ਼ਾਂਤੀ-ਭਰਿਆ ਹੁੰਦਾ ਹੈ, ਮਨੁੱਖਾ ਜਨਮ ਦਾ ਅਸਲ ਮਨੋਰਥ ਉਹ ਪ੍ਰਾਪਤ ਕਰ ਲੈਂਦੇ ਹਨ। ਪਰ ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਪਿੱਛੇ ਦੌੜ-ਭੱਜ ਕਰਦੇ ਹਨ, ਉਹ ਖ਼ੁਆਰ ਹੁੰਦੇ ਹਨ, ਤੇ ਜੀਵਨ ਅਜਾਈਂ ਗੰਵਾ ਜਾਂਦੇ ਹਨ) ॥੧੯॥

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਬਿਲੋਇਆ = (ਇਸ ਮਧਾਣੀ ਨਾਲ) ਰਿੜਕਿਆ ਹੈ। ਅਵਰ = ਹੋਰ ਲੋਕ। ਬਿਲੋਵਨਹਾਰ = ਨਿਰੇ ਰਿੜਕ ਹੀ ਰਹੇ ਹਨ ॥੧੯॥

SikhNet (Spanish)quien hace el batido se come la mantequilla, los demás son palos para batir.(19)

Open this shabad →

Shabad Bhagat Kabir Ji Salok Kabeer Jee

ਕਬੀਰ. ਮਾਇਆ ਚੋਰਟੀ; ਮੁਸਿ ਮੁਸਿ ਲਾਵੈ ਹਾਟਿ ॥

kabeer. maaeaa chorattee; mus mus laavai haatt |

Sant Singh KhalsaKabeer, Maya is the thief, which breaks in and plunders the store.
Manmohan SinghKabir, mammon, is a thief, who breaks into and plunders the shop.
Manmohan Singh (Punjabi)ਕਬੀਰ, ਮੋਹਨੀ ਚੋਰ ਹੈ, ਜੋ ਹੱਟੀ ਨੂੰ ਪਾੜ ਲਾ ਕੇ ਲੁਟਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਏਹ ਮਾਇਆ ਚੋਰਣੀ ਹੈ, ਜੋ ਜੀਵੋਂ ਕੋ (ਮੁਸਿ ਮੁਸਿ) ਮੋਹਿ ਮੋਹਿ ਕਰ ਕੇ ਵਿਸ਼ੇ ਦੁਕਾਨੋਂ ਮੇਂ ਲਾਵਤੀ ਹੈ॥
Prof. Sahib Singhਹੇ ਕਬੀਰ! ਇਹ ਦੁਨੀਆ, ਇਹ ਮਾਇਆ, ਮੋਮੋ-ਠੱਗਣੀ ਹੈ (ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਭਟਕ ਰਹੇ ਹਨ, ਉਹਨਾਂ ਨੂੰ) ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ (ਹੋਰ ਹੋਰ) ਸਜਾਂਦੀ ਹੈ।

ਪਦ ਅਰਥ ਚੋਰਟੀ = (ਲਫ਼ਜ਼ 'ਚੋਰ' ਤੋਂ 'ਚੋਰਟਾ' ਅਲਪਾਰਥਕ ਨਾਂਵ ਪੁਲਿੰਗ ਹੈ, 'ਚੋਰਟੀ' ਇਸ ਦਾ ਇਸਤ੍ਰੀਲਿੰਗ ਹੈ) ਚੰਦਰੀ ਜਿਹੀ, ਚੋਰ, ਠਗਣੀ, ਮੋਮੋ-ਠਗਣੀ। ਮੁਸਿ = ਠੱਗ ਕੇ। ਮੁਸਿ ਮੁਸਿ = ਸਦਾ ਠੱਗ ਠੱਗ ਕੇ। ਲਾਵੈ ਹਾਟਿ = ਹੱਟੀ ਸਜਾਂਦੀ ਹੈ।

SikhNet (Spanish)Kabir, Maya es el ladrón que se mete y ultraja la tienda,

ਏਕੁ ਕਬੀਰਾ. ਨਾ ਮੁਸੈ; ਜਿਨਿ. ਕੀਨੀ ਬਾਰਹ ਬਾਟ ॥੨੦॥

ek kabeeraa. naa musai; jin. keenee baarah baatt |20|

Sant Singh KhalsaOnly Kabeer is not plundered; he has cut her into twelve pieces. ||20||
Manmohan SinghKabir alone is plundered not, He is the one who has cut it into twelve pieces.
Manmohan Singh (Punjabi)ਕੇਵਲ ਕਬੀਰ ਹੀ ਲੁਟੇ ਪੁਟੇ ਜਾਣ ਤੋਂ ਬਚਿਆ ਹੈ। ਉਹ ਹੀ ਹੈ, ਜਿਸ ਨੇ ਇਸ ਦੇ ਬਾਰਾਂ ਟੋਟੇ ਕਰ ਦਿੱਤੇ ਹਨ।
Fareedkot Teekaਇਸ ਮਾਯਾ ਤੇ ਏਕ ਕੋਈ (ਕਬੀਰਾ) ਬਡਾ ਮਹਾਤਮਾਂ ਸੰਤ ਜਨ ਨਹੀਂ ਮੁਸਤਾ ਹੈ ਜਿਸ ਨੇ ਬਾਰਾਂ (ਬਾਟ) ਰਸਤਿਓਂ ਮੇਂ ਤੋਰ ਦਿਤੀ ਹੈ, ਭਾਵ ਯੇਹ ਜਿਸ ਨੇ ਗਰੀਬੋਂ ਕੋ ਬਾਂਟ ਦੇਨੀ ਹੈ; ਵਾ ਬਾਹਿਰ ਤੇ ਹੀ ਰਸਤੇ ਪਾਇ ਦਿਤੀ ਹੈ ਅਰਥਾਤ ਜਮਾਂ ਨਹੀਂ ਕਰੀ ਹੈ; ਵਾ ਜਿਨੋਂ ਨੇ (ਬਾਰਹ ਬਾਟ) ਬਿਪਤਾ ਕੋ ਪ੍ਰਾਪਤਿ ਕਰੀ ਹੈ॥੨੦॥
Prof. Sahib Singhਹੇ ਕਬੀਰ! ਸਿਰਫ਼ ਉਹ ਮਨੁੱਖ ਇਸ ਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ ਹਨ (ਜਿਸ ਨੇ ਇਸ ਦੀ ਠੱਗੀ ਨੂੰ ਭੰਨ ਕੇ ਰੱਖ ਦਿੱਤਾ ਹੈ) ॥੨੦॥

ਪਦ ਅਰਥ ਨਾ ਮੁਸੈ = ਨਹੀਂ ਠੱਗਿਆ ਜਾਂਦਾ। ਜਿਨਿ = ਜਿਸ ਨੇ। ਬਾਰਹ ਬਾਟ = ਬਾਰਾਂ ਟੋਟੇ, ਬਾਰਾਂ ਵੰਡੀਆਂ ॥੨੦॥

SikhNet (Spanish)pero Kabir no es ultrajado, pues la ha trozado en pedazos.(20)

Open this shabad →

Shabad Bhagat Kabir Ji Salok Kabeer Jee

ਕਬੀਰ. ਸੂਖੁ ਨ ਏਂਹ ਜੁਗਿ; ਕਰਹਿ ਜੁ ਬਹੁਤੈ ਮੀਤ ॥

kabeer. sookh na enh jug; kareh ju bahutai meet |

Sant Singh KhalsaKabeer, peace does not come in this world by making lots of friends.
Manmohan SinghKabir, making good many friends alone, one does not attain peace in this world.
Manmohan Singh (Punjabi)ਕਬੀਰ, ਕੇਵਲ ਘਣੇਰੇ ਮਿਤ੍ਰ ਬਣਾਉਣ ਦੁਆਰਾ ਹੀ ਇਸ ਜਹਾਨ ਵਿੱਚ ਆਰਾਮ ਪਰਾਪਤ ਨਹੀਂ ਹੋ ਜਾਂਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜੋ ਪੁਰਸ਼ ਇਸ ਕਲਯੁਗ ਮੇਂ, ਭਾਵ ਜਗਤ ਮੇਂ ਬਹੁਤ ਮਿਤ੍ਰ ਕਰ ਲੇਤੇ ਹੈਂ ਤਿਨ ਕੋ ਸੁਖ ਨਹੀਂ ਹੋਤਾ ਹੈ॥
Prof. Sahib Singhਹੇ ਕਬੀਰ! ('ਦੀਨ' ਵਿਸਾਰ ਕੇ, ਪਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ) ਕਈ ਮਿਤ੍ਰ ਬਣਾ ਰਿਹਾ ਹੈਂ, ਇਸ ਮਨੁੱਖਾ ਜਨਮ ਵਿਚ (ਇਹਨਾਂ ਮਿਤ੍ਰਾਂ ਤੋਂ) ਸੁਖ ਨਹੀਂ ਮਿਲੇਗਾ।

ਪਦ ਅਰਥ ਏਂਹ ਜੁਗਿ = ਇਹ ਮਨੁੱਖਾ ਜਨਮ ਵਿਚ, ਇਹ ਮਨੁੱਖਾ ਜਨਮ ਪਾ ਕੇ। ਕਰਹਿ ਜੁ = ਤੂੰ ਜੋ ਬਣਾ ਰਿਹਾ ਹੈਂ। ਬਹੁਤੈ ਮੀਤ = (ਕਿਤੇ ਪੁਤ੍ਰ, ਕਿਤੇ ਇਸਤ੍ਰੀ, ਕਿਤੇ ਧਨ, ਕਿਤੇ ਰਾਜ-ਭਾਗ ਆਦਿਕ) ਕਈ ਯਾਰ।

SikhNet (Spanish)Kabir, la Paz no viene al mundo haciendo muchos amigos,

ਜੋ ਚਿਤੁ ਰਾਖਹਿ ਏਕ ਸਿਉ; ਤੇ. ਸੁਖੁ ਪਾਵਹਿ ਨੀਤ ॥੨੧॥

jo chit raakheh ek siau; te. sukh paaveh neet |21|

Sant Singh KhalsaThose who keep their consciousness focused on the One Lord shall find eternal peace. ||21||
Manmohan SinghThey, who keep their mind fixed on One God, ever attain unto peace.
Manmohan Singh (Punjabi)ਜੋ ਆਪਣੇ ਮਨ ਨੂੰ ਇਕ ਵਾਹਿਗੁਰੂ ਨਾਲ ਜੋੜੀ ਰਖਦੇ ਹਨ, ਉਹ ਸਦਾ ਹੀ ਆਰਾਮ ਪਾਉਂਦੇ ਹਨ।
Fareedkot Teekaਜੋ ਪੁਰਸ਼ ਏਕ ਵਾਹਿਗੁਰੂ ਕੌ ਹੀ ਅਪਨਾ ਪਰਮ ਮਿਤ੍ਰ ਜਾਨ ਕਰ ਤਿਸ ਮੇਂ ਚਿਤ ਰਾਖਤੇ ਹੈਂ ਤੇ ਪੁਰਸ਼ ਨਿਤੰਪ੍ਰਤੀ ਸੁਖ ਕੌ ਪਾਵਤੇ ਹੈਂ॥੨੧॥
Prof. Sahib Singhਸਿਰਫ਼ ਉਹ ਮਨੁੱਖ ਸਦਾ ਸੁਖ ਮਾਣਦੇ ਹਨ ਜੋ ('ਦੁਨੀਆ' ਵਿਚ ਵਰਤਦੇ ਹੋਏ ਭੀ) ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ॥੨੧॥

ਪਦ ਅਰਥ ਏਕ ਸਿਉ = ਇੱਕ ਪਰਮਾਤਮਾ ਨਾਲ। ਰਾਖਹਿ = ਜੋੜ ਰੱਖਦੇ ਹਨ। ਤੇ = ਉਹ ਬੰਦੇ ॥੨੧॥

SikhNet (Spanish)los que conservan su Conciencia enfocada en el Señor, encontrarán la Paz Eterna.(21)

Open this shabad →

Shabad Bhagat Kabir Ji Salok Kabeer Jee

ਕਬੀਰ. ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ॥

kabeer. jis marane te jag ddarai; mere man aanand |

Sant Singh KhalsaKabeer, the world is afraid of death - that death fills my mind with bliss.
Manmohan SinghKabir, death, of which the world is terrified, is pleasing unto my mind;
Manmohan Singh (Punjabi)ਕਬੀਰ, ਜਿਸ ਮੌਤ ਕੋਲੋ ਦੁਨੀਆਂ ਤਹਿਕਦੀ ਹੈ, ਉਹ ਮੇਰੇ ਚਿੱਤ ਨੂੰ ਖੁਸ਼ੀ ਦਿੰਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜਿਸ ਮਰਨੇ ਸੇ ਜਗਤ ਡਰਤਾ ਹੈ ਤਿਸ ਮਰਨੇ ਕਰ ਕੇ ਮੇਰੇ ਮਨ ਮੇਂ ਅਨੰਦ ਹੋਤਾ ਹੈ॥
Prof. Sahib Singh('ਦੁਨੀਆ' ਦੀ ਖ਼ਾਤਰ 'ਦੀਨ' ਨੂੰ ਵਿਸਾਰ ਕੇ ਮਨੁੱਖ ਧਨ-ਪਦਾਰਥ ਪੁਤ੍ਰ ਇਸਤ੍ਰੀ ਆਦਿਕ ਕਈ ਮਿਤ੍ਰ ਬਣਾਂਦਾ ਹੈ, ਅਤੇ ਇਹਨਾਂ ਤੋਂ ਸੁਖ ਦੀ ਆਸ ਰੱਖਦਾ ਹੈ, ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ; ਪਰ) ਹੇ ਕਬੀਰ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ;

ਪਦ ਅਰਥ ਮਰਨੇ ਤੇ = ਮਰਨ ਤੋਂ; ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ ਨਾਲੋਂ ਮੋਹ ਤੋੜਨ ਦੀ ਮੌਤ ਤੋਂ, 'ਦੁਨੀਆ' ਦੇ ਮੋਹ ਵਲੋਂ ਮਰਨ ਤੋਂ, 'ਦੁਨੀਆ' ਨਾਲੋਂ ਮੋਹ ਤੋੜਨ ਤੋਂ। ਜਗੁ ਡਰੈ = ਜਗਤ ਡਰਦਾ ਹੈ, ਜਗਤ ਸੰਕੋਚ ਕਰਦਾ ਹੈ, ਜਗਤ ਝੱਕਦਾ ਹੈ। ਆਨੰਦੁ = ਖ਼ੁਸ਼ੀ।

SikhNet (Spanish)Kabir, el mundo le tiene pavor a la muerte, pero a mí la muerte llena mi mente de Éxtasis,

ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ॥੨੨॥

marane hee te paaeeai; pooran paramaanand |22|

Sant Singh KhalsaIt is only by death that perfect, supreme bliss is obtained. ||22||
Manmohan Singhit is in death alone, that one is blessed with the perfect supreme bliss.
Manmohan Singh (Punjabi)ਕੇਵਲ ਮਰ ਵੰਞਣ ਦੁਆਰਾ ਹੀ ਪੂਰੀ ਮਹਾਨ ਖੁਸ਼ੀ ਪਰਾਪਤ ਹੁੰਦੀ ਹੈ।
Fareedkot Teekaਕਿਉਂਕਿ ਮਰਨੇ ਤੇ ਹੀ ਪੂਰਨ ਪਰਮਾਨੰਦ ਕੌ ਪਾਈਤਾ ਹੈ, ਭਾਵ ਯੇਹ ਗਿਆਨਵਾਨ ਕੋ ਸਰੀਰ ਤਿਆਗ ਕਰ ਵਿਦੇਹ ਮੁਕਤਿ ਕੇ ਸੁਖ ਕੀ ਪ੍ਰਾਪਤੀ ਹੋਤੀ ਹੈ ਔ ਬ੍ਰਹਮ ਰੂਪ ਹੋ ਜਾਤਾ ਹੈ॥੨੨॥
Prof. Sahib Singh'ਦੁਨੀਆ' ਦੇ ਇਸ ਮੋਹ ਵਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ ॥੨੨॥

ਪਦ ਅਰਥ ਮਰਨੇ ਹੀ ਤੇ = ਪੁਤ੍ਰਾਦਿਕ ਬਹੁਤੇ ਮ੍ਰਿਤਾਂ ਨਾਲੋਂ ਮੋਹ ਤੋੜਿਆਂ ਹੀ। ਪਰਮਾਨੰਦ = ਉਹ ਪਰਮਾਤਮਾ ਜਿਸ ਵਿਚ ਪਰਮ ਆਨੰਦ ਹੈ, ਉਹ ਪ੍ਰਭੂ ਜੋ ਉੱਚੀ ਤੋਂ ਉੱਚੀ ਖ਼ੁਸ਼ੀ ਦਾ ਮਾਲਕ ਹੈ ॥੨੨॥

SikhNet (Spanish)es sólo en la muerte que el Perfecto y Supremo Éxtasis es obtenido.(22)

Open this shabad →

Shabad Bhagat Kabir Ji Salok Kabeer Jee

ਰਾਮ ਪਦਾਰਥੁ ਪਾਇ ਕੈ; ਕਬੀਰਾ ਗਾਂਠਿ. ਨ ਖੋਲੑ ॥

raam padaarath paae kai; kabeeraa gaantth. na khola |

Sant Singh KhalsaThe Treasure of the Lord is obtained, O Kabeer, but do not undo its knot.
Manmohan SinghAttaining to the Lord's treasures, O Kabir, open thou not its knot.
Manmohan Singh (Punjabi)ਪ੍ਰਭੂ ਦੀ ਦੌਲਤ ਨੂੰ ਪਾ ਕੇ, ਹੇ ਕਬੀਰ! ਤੂੰ ਇਸ ਦੀ ਗੱਠ ਨੂੰ ਖੋਲ੍ਹ ਨਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਰਾਮ ਨਾਮ ਰੂਪੀ ਪਦਾਰਥ ਪਾਇ ਕਰ ਕੇ ਗਾਂਠ ਕੋ ਨਾ ਖੋਲ, ਭਾਵ ਅਧਿਕਾਰੀ ਬਿਨਾਂ ਉਪਦੇਸ਼ ਨ ਕਰ॥
Prof. Sahib Singh(ਜਿਧਰ ਤੱਕੋ, 'ਦੁਨੀਆ' ਦੀ ਖ਼ਾਤਰ ਹੀ ਦੌੜ-ਭੱਜ ਹੈ; ਸੋ) ਹੇ ਕਬੀਰ! (ਚੰਗੇ ਭਾਗਾਂ ਨਾਲ) ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾਹ ਖੋਲ੍ਹਦਾ ਫਿਰ।

ਪਦ ਅਰਥ ਪਦਾਰਥੁ = ਸੋਹਣੀ ਵਸਤ। ਪਾਇ ਕੈ = ਹਾਸਲ ਕਰ ਕੇ, ਜੇ ਤੈਨੂੰ ਮਿਲ ਗਿਆ ਹੈ।

SikhNet (Spanish)El Tesoro del Señor es obtenido, oh dice Kabir, pero no deshagas el nudo, no hay mercado para venderlo,

ਨਹੀ ਪਟਣੁ. ਨਹੀ ਪਾਰਖੂ; ਨਹੀ ਗਾਹਕੁ. ਨਹੀ ਮੋਲੁ ॥੨੩॥

nahee pattan. nahee paarakhoo; nahee gaahak. nahee mol |23|

Sant Singh KhalsaThere is no market to sell it, no appraiser, no customer, and no price. ||23||
Manmohan SinghThere is no city to sell it, no assayer, no customer and no price for it.
Manmohan Singh (Punjabi)ਕੋਈ ਸ਼ਹਿਰ ਇਸ ਦੇ ਵੇਚਣ ਲਈ ਨਹੀਂ, ਨਾਂ ਕੋਈ ਪਰਖਣ ਵਾਲਾ ਨਾਂ ਕੋਈ ਖਰੀਦਾਰ ਹੈ ਅਤੇ ਨਾਂ ਹੀ ਇਸ ਦੀ ਕੋਈ ਕੀਮਤ ਹੈ।
Fareedkot Teekaਜਹਾਂ ਸਤਸੰਗ ਰੂਪੀ (ਪਟਣੁ) ਸ਼ੈਹਰ ਨਹੀਂ ਹੈ ਔ ਤਤਵੇਤਾ ਰੂਪੀ ਪਾਰਖੂ ਨਹੀਂ ਔ ਜਗ੍ਯਾਸੂ ਰੂਪ ਗਾਹਕ ਨਹੀਂ ਔ ਸਰਧਾ ਰੂਪੀ ਮੋਲ ਨਹੀਂ ਹੈ॥੨੩॥
Prof. Sahib Singh(ਜਗਤ 'ਦੁਨੀਆ' ਵਿਚ ਇਤਨਾ ਮਸਤ ਹੈ ਕਿ ਨਾਮ-ਪਦਾਰਥ ਦੇ ਖ਼ਰੀਦਣ ਲਈ) ਨਾਹ ਕੋਈ ਮੰਡੀ ਹੈ ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾਹ ਇਹ ਕੋਈ ਵਸਤ ਖ਼ਰੀਦਣੀ ਚਾਹੁੰਦਾ ਹੈ, ਤੇ ਨਾਹ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ (ਕਿ 'ਦੁਨੀਆ' ਨਾਲੋਂ ਪ੍ਰੀਤ ਤੋੜੇ) ॥੨੩॥

ਪਦ ਅਰਥ ਪਟਣੁ = ਸ਼ਹਰ। ਪਾਰਖੂ = ਪਰਖ ਕਰਨ ਵਾਲਾ, ਕਦਰ ਜਾਨਣ ਵਾਲਾ। ਗਾਹਕੁ = ਖ਼ਰੀਦਣ ਵਾਲਾ। ਮੋਲੁ = ('ਮਰਨੇ ਹੀ ਤੇ ਪਾਈਐ') 'ਦੁਨੀਆ' ਨਾਲੋਂ ਮੋਹ ਦੀ ਤਿਆਗ-ਰੂਪ ਕੀਮਤ ॥੨੩॥

SikhNet (Spanish)para evaluarlo, no hay cliente ni tampoco precio.(23)

Open this shabad →

Shabad Bhagat Kabir Ji Salok Kabeer Jee

ਕਬੀਰ. ਤਾ ਸਿਉ ਪ੍ਰੀਤਿ ਕਰਿ; ਜਾ ਕੋ ਠਾਕੁਰੁ ਰਾਮੁ ॥

kabeer. taa siau preet kar; jaa ko tthaakur raam |

Sant Singh KhalsaKabeer, be in love with only that one, whose Master is the Lord.
Manmohan SinghKabir, profess thou love for him alone whose Master is the Lord.
Manmohan Singh (Punjabi)ਕਬੀਰ ਤੂੰ ਕੇਵਲ ਉਸ ਨੂੰ ਪਿਆਰ ਕਰ, ਜਿਸ ਦਾ ਮਾਲਕ ਪ੍ਰਭੂ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜਿਨੋਂ ਕਾ ਏਕ ਰਾਮ ਹੀ ਠਾਕੁਰ ਹੈ, ਤਿਨ ਸੰਤ ਜਨੋਂ ਕੇ ਸਾਥ ਪ੍ਰੀਤੀ ਕਰ। ਭਾਵ ਸੰਤ ਵਾਹਿਗੁਰੂ ਸੇ ਬਿਨਾਂ ਔਰ ਪਰ ਭਰੋਸਾ ਨਹੀਂ ਕਰਤੇ ਹੈਂ॥
Prof. Sahib Singhਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ (ਆਸਰਾ-ਪਰਨਾ) ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, ('ਰਾਮ ਪਦਾਰਥ' ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ,

ਪਦ ਅਰਥ ਤਾ ਸਿਉ = ਉਸ (ਸਤਸੰਗੀ) ਨਾਲ। ਜਾ ਕੋ = ਜਿਸ ਦਾ (ਆਸਰਾ-ਪਰਨਾ)। ਠਾਕੁਰੁ = ਪਾਲਕ।

SikhNet (Spanish)Kabir, entrega tu Amor sólo a quien tiene por Maestro al Señor; a los Pandits,

ਪੰਡਿਤ ਰਾਜੇ ਭੂਪਤੀ; ਆਵਹਿ ਕਉਨੇ ਕਾਮ ॥੨੪॥

panddit raaje bhoopatee; aaveh kaune kaam |24|

Sant Singh KhalsaThe Pandits, the religious scholars, kings and landlords - what good is love for them? ||24||
Manmohan SinghThe scholars, kings and the landlords, of what avail is love for them?
Manmohan Singh (Punjabi)ਵਿਦਵਾਨ, ਪਾਤਿਸ਼ਾਹ ਅਤੇ ਜਮੀਨਾਂ ਦੇ ਮਾਲਕ, ਇਨ੍ਹਾਂ ਲਈ ਪਿਆਰ ਕਿਹੜੇ ਕੰਮ ਦਾ ਹੈ?
Fareedkot Teekaਪੰਡਿਤ ਔ ਰਾਜੇ ਜੋ ਪ੍ਰਿਥਵੀ ਕੇ ਮਾਲਕ ਹੈਂ, ਪ੍ਰੀਤੀ ਕੇ ਕਰਨੇ ਸੇ ਇਹ ਕਿਸ ਕਾਮ ਆਵੈਂਗੇ? ਅਰਤਾਤ ਕਿਸੀ ਕਾਮ ਨਹੀਂ ਆਵੇਂਗੇ। ਭਾਵ ਯੇਹ ਪ੍ਰਲੋਕ ਮੇਂ ਇਹ ਸਹਾਯਕ ਨਹੀਂ ਹੈ॥੨੪॥☬ਪ੍ਰਸ਼ਨ ਏਕ ਸਿਉਂ ਪ੍ਰੀਤੀ ਕਰੇ ਸੇ ਕਿਆ ਲਾਭ ਹੈ?
Prof. Sahib Singhਪਰ ਜਿਨ੍ਹਾਂ ਨੂੰ ਵਿਦਿਆ ਰਾਜ ਭੁਇਂ ਆਦਿਕ ਦਾ ਮਾਣ ਹੈ, ਜੋ 'ਦੁਨੀਆ' ਦੇ ਵਪਾਰੀ ਹਨ ਉਹ) ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ॥੨੪॥

ਪਦ ਅਰਥ ਭੂਪਤਿ = (ਭੂ = ਧਰਤੀ। ਪਤੀ = ਖਸਮ) ਜ਼ਮੀਨਾਂ ਦੇ ਮਾਲਕ, ਰਾਜੇ। ਕਉਨੇ ਕਾਮ ਆਵਹਿ = ਕਿਸ ਕੰਮ ਆਉਂਦੇ ਹਨ? ਕਿਸੇ ਕੰਮ ਨਹੀਂ ਆਉਂਦੇ; ਸਾਥ ਨਹੀਂ ਨਿਬਾਹੁੰਦੇ ॥੨੪॥

SikhNet (Spanish)los Escolares Religiosos, a reyes y terratenientes, ¿de qué sirve amarlos?(24)

Open this shabad →

Shabad Bhagat Kabir Ji Salok Kabeer Jee

ਕਬੀਰ. ਪ੍ਰੀਤਿ ਇਕ ਸਿਉ ਕੀਏ; ਆਨ. ਦੁਬਿਧਾ ਜਾਇ ॥

kabeer. preet ik siau kee; aan. dubidhaa jaae |

Sant Singh KhalsaKabeer, when you are in love with the One Lord, duality and alienation depart.
Manmohan SinghO Kabir, the worldly love departs by loving the One Lord.
Manmohan Singh (Punjabi)ਇਕ ਪ੍ਰਭੂ ਨੂੰ ਪਿਆਰ ਕਰਨ ਦੁਆਰਾ ਹੋਰ ਸੰਸਾਰੀ ਮਮਤਾ ਦੂਰ ਹੋ ਜਾਂਦੀ ਹੈ, ਹੇ ਕਬੀਰ!
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਏਕ ਸਾਥ ਪ੍ਰੀਤੀ ਕਰਨੇ ਸੇ ਜੀਵ ਕੋ ਪਰਮੇਸ੍ਵਰ ਤੇ ਭਿੰਨ ਕਰਨੇ ਵਾਲੀ (ਦੁਬਿਧਾ) ਦ੍ਵੈਤ ਭਾਵਨਾ ਜਾਤੀ ਰਹਿਤੀ ਹੈ॥☬ਔਰ ਜਬ ਤਕ ਦ੍ਵੈਤ ਭਾਵਨਾ ਨਹੀਂ ਗਈ ਤਬ ਤਕ-
Prof. Sahib Singhਹੇ ਕਬੀਰ! ('ਦੁਨੀਆ' ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ।

ਪਦ ਅਰਥ ਆਨ = ਹੋਰ, 'ਦੁਨੀਆ' ਵਾਲੀ। ਦੁਬਿਧਾ = ਦੁਚਿਤਾ-ਪਨ, ਸਹਿਮ। ਜਾਇ = ਦੂਰ ਹੋ ਜਾਂਦਾ ਹੈ।

SikhNet (Spanish)Kabir, cuando estás enamorado del Señor, la dualidad y la alienación desaparecen,

ਭਾਵੈ ਲਾਂਬੇ ਕੇਸ ਕਰੁ; ਭਾਵੈ ਘਰਰਿ ਮੁਡਾਇ ॥੨੫॥

bhaavai laanbe kes kar; bhaavai gharar muddaae |25|

Sant Singh KhalsaYou may have long hair, or you may shave your head bald. ||25||
Manmohan SinghIt matters not, whether thou wear long hair or whether thou shave thy head clean.
Manmohan Singh (Punjabi)ਕੋਈ ਮੁਜ਼ਾਇਕਾ ਨਹੀਂ, ਭਾਵੇਂ ਤੂੰ ਲੰਮੇ ਵਾਲ ਕਰ ਲੈ, ਜਾਂ ਭਾਵੇਂ ਤੂੰ ਉਨ੍ਹਾਂ ਨੂੰ ਰਗੜ ਕੇ ਮੁਨਵਾ ਲੈ।
Fareedkot Teekaਭਾਂਵੈ ਲੰਬੇ ਕੇਸ ਜਟਾ ਆਦਿਕ ਕਰ ਲੇਵੇ ਔ ਭਾਂਵੈ (ਘਰਰਿ) ਰਗੜ ਕੇ ਮੁੰਡਾਇ ਦੇਵੈ ਅਰਥਾਤ ਪਰਮਹੰਸ ਹੋ ਜਾਵੈ, ਭਾਵ ਯੇਹ ਤਿਸ ਕੇ ਦੇਨੋਂ ਕਰਤਬ੍ਯ ਵਿਅਰਥ ਹੈਂ; ਵਾ ਏਕ ਸਿਉਂ ਪ੍ਰੀਤ ਕਰ ਕੇ ਤਿਸ ਕੇ ਆਨਦ ਮੇਂ (ਬਿਧਾ) ਮਿਲ ਜਾਤਾ ਹੈ ਅਰਥਾਤ ਅਭੇਦ ਹੋ ਜਾਤਾ ਹੈ। ਤਬ ਭਾਂਵੈ ਲਾਂਬੇ ਕੇਸ ਅਰਥਾਤ ਪ੍ਰਵਿਰਤੀ ਕਰੇ ਔਰ ਭਾਂਵੈ ਘਰਰ ਮੁੰਡਾਇ, ਭਾਵ ਸਰਬ ਕਾ ਤਿਆਗ ਕਰੇ, ਤਿਸ ਕੌ ਪੁਨਹ ਹਾਨ ਲਾਭ ਕਛ ਨਹੀਂ ਹੋਤਾ॥੨੫॥
Prof. Sahib Singh(ਜਦ ਤਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ, 'ਦੁਨੀਆ' ਵਾਲੀ 'ਦੁਬਿਧਾ' ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ॥੨੫॥

ਪਦ ਅਰਥ ਭਾਵੈ = ਚਾਹੇ। ਲਾਂਬੇ ਕੇਸ ਕਰੁ = (ਸੁਆਹ ਮਲ ਮਲ ਕੇ) ਜਟਾਂ ਵਧਾ ਲੈ (ਤੇ 'ਦੁਨੀਆ' ਛੱਡ ਕੇ ਬਾਹਰ ਡੇਰਾ ਜਾ ਕਰ)। ਘਰਰਿ ਮੁਡਾਇ = ਸਿਰ ਉੱਕਾ ਹੀ ਮੁਨਾ ਕੇ ਰੋਡ ਮੋਡ ਸਾਧੂ ਬਣ ਕੇ 'ਦੁਨੀਆ' ਤਿਆਗ ਦੇਹ। ਕੀਏ = ਜੇ ਕੀਤੀ ਜਾਏ ॥੨੫॥

* ਨੋਟ: ਸ਼ਲੋਕ ਨੰ: ੧੩ ਤੋਂ ਉਹਨਾਂ ਦਾ ਜ਼ਿਕਰ ਚੱਲਿਆ ਹੈ ਜੋ 'ਦੀਨ' ਨੂੰ ਵਿਸਾਰ ਕੇ ਨਿਰਾ 'ਦੁਨੀ' ਦਾ ਵਪਾਰ ਕਰ ਰਹੇ ਹਨ; ਇਹ ਮਜ਼ਮੂਨ ਸ਼ਲੋਕ ਨੰਬਰ ੪੦ ਤਕ ਅੱਪੜਦਾ ਹੈ। ਪਿਛਲੇ ਸ਼ਲੋਕ ਵਿਚ ਲਿਖਦੇ ਹਨ ਕਿ ਜਿਨ੍ਹਾਂ ਨੇ ਵਿੱਦਿਆ ਰਾਜ ਭੁਇਂ ਨੂੰ ਜ਼ਿੰਦਗੀ ਦਾ ਆਸਰਾ-ਪਰਨਾ ਬਣਾ ਰੱਖਿਆ ਹੈ, ਉਹਨਾਂ ਦੀ ਸਾਂਝ-ਮਿੱਤ੍ਰਤਾ ਭੀ ਇਤਬਾਰ-ਜੋਗ ਨਹੀਂ ਹੁੰਦੀ, ਕਿਉਂਕਿ 'ਦੁਨੀ' ਵਾਲਾ ਆਸਰਾ ਕੱਚਾ ਹੈ, ਮਨੁੱਖ ਦੇ ਅੰਦਰ ਦੁਚਿੱਤਾ-ਪਨ ਸਹਿਮ ਟਿਕਿਆ ਰਹਿੰਦਾ ਹੈ। ਤੇ ਹੁਣ ਆਖਦੇ ਹਨ ਕਿ ਇਸ 'ਦੁਬਿਧਾ' ਨੂੰ ਦੂਰ ਕਰਨ ਦਾ ਸਿਰਫ਼ ਇੱਕੋ ਹੀ ਤਰੀਕਾ ਹੈ-'ਦੁਨੀ' ਦੇ ਥਾਂ 'ਦੀਨ' ਨਾਲ ਪਿਆਰ, ਇਕ ਪਰਮਾਤਮਾ ਨਾਲ ਪ੍ਰੀਤਿ। ਲੰਮੀਆਂ ਜਟਾਂ ਵਾਲੇ ਜਾਂ ਰੋਡ-ਮੋਡ ਸੰਨਿਆਸੀ ਵੇਖ ਕੇ ਇਕ ਗ੍ਰਿਹਸਤੀ ਦੇ ਮਨ ਵਿਚ ਇਹ ਖ਼ਿਆਲ ਪੈਦਾ ਹੋ ਜਾਣਾ ਕੁਦਰਤੀ ਗੱਲ ਹੈ ਕਿ ਇਹ ਲੋਕ ਤਾਂ 'ਦੁਨੀ' ਛੱਡ ਕੇ 'ਦੀਨ' ਦੇ ਰਸਤੇ ਪਏ ਹੋਏ ਹਨ, ਇਹਨਾਂ ਦੇ ਅੰਦਰ ਤਾਂ 'ਦੁਬਿਧਾ' ਨਹੀਂ ਹੋਵੇਗੀ। ਕਬੀਰ ਜੀ ਆਖਦੇ ਹਨ ਕਿ ਕੋਈ ਭੇਖ ਜਾਂ ਬਾਹਰਲਾ ਤਿਆਗ 'ਦੁਨੀ' ਦੇ ਮੋਹ ਤੋਂ ਬਚਾ ਨਹੀਂ ਸਕਦਾ। ਸਿਰਫ਼ ਪ੍ਰਭੂ-ਪ੍ਰੀਤਿ ਹੀ ਕਾਰੀ ਨੁਸਖ਼ਾ ਹੈ। * ਨੋਟ: ਪਿਛਲੇ ਸ਼ਲੋਕ ਵਿਚ ਨਿਰੋਲ ਦੁਨੀਆਦਾਰਾਂ ਦਾ ਜ਼ਿਕਰ ਹੈ, ਇਥੇ ਉਹਨਾਂ ਦਾ ਜ਼ਿਕਰ ਹੈ ਜੋ ਆਪਣੇ ਵਲੋਂ 'ਦੁਨੀਆ' ਤਿਆਗ ਗਏ ਹਨ। ਕਬੀਰ ਜੀ ਦੇ ਵੇਲੇ ਅਜੇ 'ਖ਼ਾਲਸੇ' ਵਾਂਗ ਕੋਈ ਕੇਸਾਧਾਰੀ ਪੰਥ ਨਹੀਂ ਸੀ, ਜਿਸ ਉਤੇ ਕੋਈ ਨੁਕਤਾਚੀਨੀ ਕਰਨ ਦੀ ਕਬੀਰ ਜੀ ਨੂੰ ਲੋੜ ਪੈਂਦੀ। ਇਥੇ

SikhNet (Spanish)tengas el cabello largo, o rasurada la cabeza.(25)

Open this shabad →

Shabad Bhagat Kabir Ji Salok Kabeer Jee

ਕਬੀਰ. ਜਗੁ ਕਾਜਲ ਕੀ ਕੋਠਰੀ; ਅੰਧ ਪਰੇ ਤਿਸ ਮਾਹਿ ॥

kabeer. jag kaajal kee kottharee; andh pare tis maeh |

Sant Singh KhalsaKabeer, the world is a room filled with black soot; the blind fall into its trap.
Manmohan SinghKabir, the world is but a black chamber of the lamp-soot. The blind ones alone fall into its trap.
Manmohan Singh (Punjabi)ਕਬੀਰ, ਸੰਸਾਰ ਨਿਰੀਪੁਰੀ ਇਕ ਕਾਲਸ ਦੀ ਕੋਠੜੀ ਹੈ। ਕੇਵਲ ਅੰਨ੍ਹੇ ਇਨਸਾਨ ਹੀ ਇਸ ਦੇ ਫੰਧੇ ਵਿੱਚ ਫਸਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ! ਇਹ ਸੰਸਾਰ ਪਾਪੋਂ ਰੂਪੀ ਕਜਲ ਕੀ ਕੋਠੜੀ ਹੈ ਤਿਸ ਕੇ ਬੀਚ ਅਗ੍ਯਾਨ ਕਰ ਅੰਧੇ ਜੀਵ ਪੜੇ ਹੂਏ ਹੈਂ॥
Prof. Sahib Singhਹੇ ਕਬੀਰ! 'ਦੁਨੀਆ' ਦਾ ਮੋਹ, ਮਾਨੋ, ਇਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ; ਇਸ ਵਿਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ (ਜਿਨ੍ਹਾਂ ਨੂੰ 'ਦੀਨ' ਦੀ ਸੂਝ ਨਹੀਂ ਆਈ, ਚਾਹੇ ਉਹ ਪੰਡਿਤ ਰਾਜੇ ਭੂਪਤੀ ਹਨ, ਚਾਹੇ ਜਟਾਧਾਰੀ ਸੰਨਿਆਸੀ ਆਦਿਕ ਤਿਆਗੀ ਹਨ)।

ਪਦ ਅਰਥ ਜਗੁ = ਜਗਤ, 'ਦੁਨੀਆ' ਦਾ ਮੋਹ। ਅੰਧ = ਅੰਨ੍ਹੇ ਮਨੁੱਖ, ਉਹ ਬੰਦੇ ਜਿਨ੍ਹਾਂ ਨੂੰ 'ਦੀਨ' ਦੀ ਸੋਝੀ ਨਹੀਂ, ਜਿਨ੍ਹਾਂ ਦੀਆਂ ਅੱਖਾਂ ਨਹੀਂ ਖੁਲ੍ਹੀਆਂ। ਤਿਸ ਮਹਿ = ਉਸ ਕੋਠੜੀ ਵਿਚ (ਜਿਥੇ 'ਦੁਨੀਆ' ਦੇ ਮੋਹ ਦੀ ਕਾਲਖ ਹੈ)। ਕਾਜਲ = ਕਾਲਖ।

SikhNet (Spanish)Kabir, el mundo es un cuarto con un agujero negro, los ciegos caen en su trampa.,

ਹਉ ਬਲਿਹਾਰੀ ਤਿਨ ਕਉ; ਪੈਸਿ. ਜੁ ਨੀਕਸਿ ਜਾਹਿ ॥੨੬॥

hau balihaaree tin kau; pais. ju neekas jaeh |26|

Sant Singh KhalsaI am a sacrifice to those who are thrown in, and still escape. ||26||
Manmohan SinghI am a sacrifice unto those, who even when cast into it, escape unsoiled.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹਾਂ, ਜੋ ਇਸ ਵਿੱਚ ਦਾਖਲ ਹੋ ਸਾਫ ਸੁਥਰੇ ਨਿਕਲ ਜਾਂਦੇ ਹਨ।
Fareedkot Teekaਮੈਂ ਤਿਨੋਂ ਪਰ ਬਲਿਹਾਰਨੇ ਜਾਤਾ ਹੂੰ ਜੋ ਇਸ ਕੋਠਰੀ ਮੇਂ ਪੜ ਕਰ ਫੇਰ ਨਿਕਸ ਜਾਤੇ ਹੈਂ, ਭਾਵ ਯੇਹ ਜੋ ਸੰਤ ਜਨ ਜਗਤ ਮੇਂ ਜਨਮ ਧਾਰ ਕਰ ਪੁਨਾ ਨਿਸਪਾਪ ਹੋ ਕਰ ਵਾਹਿਗੁਰੂ ਮੇਂ ਮਿਲ ਜਾਤੇ ਹੈਂ, ਸੋ ਧੰਨ ਹੈਂ॥੨੬॥
Prof. Sahib Singhਪਰ, ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਇਸ ਵਿਚ ਡਿੱਗ ਕੇ ਮੁੜ ਨਿਕਲ ਆਉਂਦੇ ਹਨ-(ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ 'ਦੁਨੀ' ਦੇ ਮੋਹ ਨੂੰ ਤਿਆਗ ਦੇਂਦੇ ਹਨ) ॥੨੬॥

ਪਦ ਅਰਥ ਬਲਿਹਾਰੀ = ਸਦਕੇ। ਹਉ = ਮੈਂ। ਪੈਸਿ = ਪੈ ਕੇ, ਡਿੱਗ ਕੇ, ਵਸ ਕੇ। ਨੀਕਸਿ ਜਾਹਿ = ਨਿਕਲ ਜਾਂਦੇ ਹਨ ॥੨੬॥

* ਨੋਟ: ਪੰਡਿਤ ਹੋਵੇ ਚਾਹੇ ਕੋਈ ਰਾਜਾ ਭੂਪਤੀ ਹੋਵੇ, ਵਿੱਦਿਆ ਜਾਂ ਬੇਅੰਤ ਧਨ-ਪਦਾਰਥ 'ਦੁਨੀਆ' ਦੇ ਮੋਹ ਦੀ ਕਾਲਖ-ਭਰੀ ਕੋਠੜੀ ਵਿਚ ਡਿਗਣੋਂ ਬਚਾ ਨਹੀਂ ਸਕਦੇ। ਪਰ ਇਹ ਭੀ ਭੁਲੇਖਾ ਹੈ ਕਿ ਜਟਾਧਾਰੀ ਜਾਂ ਸੰਨਿਆਸੀ ਆਦਿਕ ਸਾਧੂ, ਜੋ ਅਸਾਨੂੰ ਗ੍ਰਿਹਸਤੀਆਂ ਨੂੰ ਤਿਆਗੀ ਜਾਪਦੇ ਹਨ, ਇਸ ਕੱਜਲ ਦੀ ਕੋਠੜੀ ਵਿਚ ਡਿੱਗਣ ਤੋਂ ਬਚੇ ਹੋਏ ਹਨ। ਇਹ ਜ਼ਾਹਰਾ ਤਿਆਗ ਬਚਾਣ-ਜੋਗਾ ਨਹੀਂ ਹੈ। ਇਕ ਪ੍ਰਭੂ-ਪ੍ਰੀਤਿ ਹੀ ਵਸੀਲਾ ਹੈ।

SikhNet (Spanish)ofrezco mi ser en sacrificio a los que son arrojados ahí y aún así, sobreviven.(26)

Open this shabad →

Shabad Bhagat Kabir Ji Salok Kabeer Jee

ਕਬੀਰ. ਇਹੁ ਤਨੁ ਜਾਇਗਾ; ਸਕਹੁ. ਤ ਲੇਹੁ ਬਹੋਰਿ ॥

kabeer. ihu tan jaaeigaa; sakahu. ta lehu bahor |

Sant Singh KhalsaKabeer, this body shall perish; save it, if you can.
Manmohan SinghKabir this body must perish; if thou can, then save it.
Manmohan Singh (Punjabi)ਕਬੀਰ ਇਕ ਦੇਹ ਨੇ ਜਰੂਰ ਟੁਰ ਜਾਣਾ ਹੈ। ਜੇ ਤੂੰ ਬਚਾ ਸਕਦਾ ਹੈ ਤਾਂ ਤੂੰ ਇਸ ਨੂੰ ਬਚਾ ਲੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਇਹ ਤਨ ਤੌ ਨਾਸ ਹੀ ਹੋਇ ਜਾਇਗਾ ਜੇਕਰ ਸਮਰਥ ਹੈਂ ਤੌ ਇਸ ਕੋ ਮੋੜ ਲੇਵੌ ਅਰਥਾਤ ਹਰੀ ਕੋ ਭਜ ਕੇ ਸਫਲਾ ਕਰ ਲੇਵੋ॥
Prof. Sahib Singhਹੇ ਕਬੀਰ! ਇਹ ਸਾਰਾ ਸਰੀਰ ਨਾਸ ਹੋ ਜਾਇਗਾ, ਜੇ ਤੁਸੀਂ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ (ਭਾਵ, ਕੋਈ ਭੀ ਆਪਣੇ ਸਰੀਰ ਨੂੰ ਨਾਸ ਹੋਣ ਤੋਂ ਬਚਾ ਨਹੀਂ ਸਕਦਾ, ਇਹ ਜ਼ਰੂਰ ਨਾਸ ਹੋਵੇਗਾ)।

ਪਦ ਅਰਥ ਜਾਇਗਾ = ਨਾਸ ਹੋ ਜਾਇਗਾ। ਸਕਹੁ = (ਜੇ ਬਹੋਰਿ) ਸਕਹੁ, ਜੇ ਨਾਸ ਹੋਣ ਤੋਂ ਰੋਕ ਸਕਦੇ ਹੋ। ਤ = ਤਾਂ। ਲੇਹੁ ਬਹੋਰਿ = ਰੋਕ ਲਵੋ, ਬਚਾ ਲਵੋ।

SikhNet (Spanish)Kabir, este cuerpo perecerá, sálvalo si puedes,

ਨਾਂਗੇ ਪਾਵਹੁ ਤੇ ਗਏ; ਜਿਨ ਕੇ ਲਾਖ ਕਰੋਰਿ ॥੨੭॥

naange paavahu te ge; jin ke laakh karor |27|

Sant Singh KhalsaEven those who have tens of thousands and millions, must depart bare-footed in the end. ||27||
Manmohan SinghEven they, have to depart barefooted who has amassed millions and millions.
Manmohan Singh (Punjabi)ਜਿਨ੍ਹਾਂ ਕੋਲ ਲੱਖਾਂ ਅਤੇ ਕ੍ਰੋੜਾਂ ਸਨ, ਉਹਨੂੰ ਵੀ ਨੰਗੇ ਪੈਰੀ ਜਾਣਾ ਪਿਆ।
Fareedkot Teekaਕਿਉਂਕਿ ਜਿਨੋਂ ਕੇ ਲਾਖੋਂ ਕ੍ਰੋੜੋਂ ਪੱਲੇ ਥੇ ਅਰਥਾਤ ਬਡੇ ਧਨਾਢ ਵਾ ਪਾਤਿਸ਼ਾਹ ਥੇ, ਸੋ ਭੀ ਅੰਤ ਕੋ ਨੰਗੀਂ ਪੈਰੀਂ ਹੀ ਜਾਤੇ ਭਏ ਹੈਂ॥੨੭॥
Prof. Sahib Singhਜਿਨ੍ਹਾਂ ਬੰਦਿਆਂ ਦੇ ਪਾਸ ਲੱਖਾਂ ਕ੍ਰੋੜਾਂ ਰੁਪਏ ਜਮ੍ਹਾ ਸਨ, ਉਹ ਭੀ ਇਥੋਂ ਨੰਗੀ ਪੈਰੀਂ ਹੀ (ਭਾਵ, ਕੰਗਾਲਾਂ ਵਾਂਗ ਹੀ) ਚਲੇ ਗਏ (ਸਾਰੀ ਉਮਰ 'ਦੁਨੀਆ' ਦੀ ਖ਼ਾਤਰ ਭਟਕਦੇ ਰਹੇ, 'ਦੀਨ' ਨੂੰ ਵਿਸਾਰ ਦਿੱਤਾ; ਆਖ਼ਰ ਇਹ 'ਦੁਨੀਆ' ਤਾਂ ਇਥੇ ਰਹਿ ਗਈ, ਇਥੋਂ ਆਤਮਕ ਜੀਵਨ ਵਿਚ ਨਿਰੋਲ ਕੰਗਾਲ ਹੋ ਕੇ ਤੁਰੇ) ॥੨੭॥

ਪਦ ਅਰਥ ਤੇ = ਉਹ ਬੰਦੇ। ਨਾਂਗੇ ਪਾਵਹੁ = ਨੰਗੀ ਪੈਰੀਂ, ਕੰਗਾਲਾਂ ਵਾਂਗ ਹੀ। ਜਿਨ ਕੇ = ਜਿਨ੍ਹਾਂ ਦੇ ਪਾਸ ॥੨੭॥

SikhNet (Spanish)aún quienes poseen decenas de miles de millones se irán descalzos al final.(27)

Open this shabad →

Shabad Bhagat Kabir Ji Salok Kabeer Jee

ਕਬੀਰ. ਇਹੁ ਤਨੁ ਜਾਇਗਾ; ਕਵਨੈ ਮਾਰਗਿ ਲਾਇ ॥

kabeer. ihu tan jaaeigaa; kavanai maarag laae |

Sant Singh KhalsaKabeer, this body shall perish; place it on the path.
Manmohan SinghKabir, when this body has to depart, then put it on the good path.
Manmohan Singh (Punjabi)ਕਬੀਰ, ਜਦ ਇਹ ਦੇਹ ਚਲੀ ਹੀ ਜਾਣੀ ਹੈ ਤਾਂ ਤੂੰ ਇਸ ਨੂੰ ਕਿਸੇ ਚੰਗੇ ਰਸਤੇ ਪਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਇਹ ਸਰੀਰ ਤੌ ਅੰਤ ਕੋ ਜਾਵੇਹੀਗਾ, ਭਾਵ ਸੇ ਮ੍ਰਿਤ ਹੋ ਜਾਏਗਾ, ਤਾਂ ਤੇ ਇਸ ਕੌ ਕਿਸੀ ਰਸਤੇ ਲਗਾਵਣਾ ਕਰੁ॥☬ਸੋ ਕਿਆ?
Prof. Sahib Singhਹੇ ਕਬੀਰ! ਇਹ ਸਰੀਰ ਨਾਸ ਹੋ ਜਾਇਗਾ, ਇਸ ਨੂੰ ਕਿਸੇ (ਉਸ) ਕੰਮ ਵਿਚ ਜੋੜ (ਜੋ ਤੇਰੇ ਲਈ ਲਾਹੇਵੰਦਾ ਹੋਵੇ);

ਪਦ ਅਰਥ ਕਵਨੈ ਮਾਰਿਗ = ਕਿਸੇ ਰਸਤੇ ਤੇ, ਕਿਸੇ ਆਹਰੇ, ਕਿਸੇ ਉਸ ਕੰਮ ਵਿਚ ਜੋ ਲਾਹੇਵੰਦ ਹੋਵੇ।

SikhNet (Spanish)Kabir, este cuerpo perecerá, encamínalo en el Sendero,

ਕੈ ਸੰਗਤਿ ਕਰਿ ਸਾਧ ਕੀ; ਕੈ ਹਰਿ ਕੇ ਗੁਨ ਗਾਇ ॥੨੮॥

kai sangat kar saadh kee; kai har ke gun gaae |28|

Sant Singh KhalsaEither join the Saadh Sangat, the Company of the Holy, or sing the Glorious Praises of the Lord. ||28||
Manmohan SinghEither, associate thou with the saints, or sing thou thy God's praises.
Manmohan Singh (Punjabi)ਜ਼ਾ ਤੂੰ ਸੰਤਾਂ ਨਾਲ ਮੇਲ-ਮਿਲਾਪ ਕਰ ਜਾਂ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
Fareedkot Teekaਕੈ ਤੋ ਸੰਤੋਂ ਕੀ ਸੰਗਤ ਕਰੋ ਅਥਵਾ ਹਰੀ ਕੇ ਗੁਣੋਂ ਕੌ ਗਾਯਨ ਕਰੋ, ਭਾਵ ਯੇਹ ਸੁਭ ਮਾਰਗ ਮੇਂ ਲਗਾਇ ਕਰ ਇਸ ਤਨ ਕੌ ਸਫਲ ਕਰ ਲੇ॥੨੮॥
Prof. Sahib Singhਸੋ, ਸਾਧ ਸੰਗਤ ਕਰ ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ('ਦੁਨੀ' ਤਾਂ ਇਥੇ ਹੀ ਰਹਿ ਜਾਂਦੀ ਹੈ, 'ਦੀਨ' ਹੀ ਸਾਥੀ ਬਣਦਾ ਹੈ) ॥੨੮॥

ਪਦ ਅਰਥ ਕੈ = ਜਾਂ ॥੨੮॥

* ਨੋਟ: ਇਥੇ ਲਫ਼ਜ਼ 'ਕੈ' ਤੋਂ ਇਹ ਭਾਵ ਨਹੀਂ ਹੈ ਕਿ ਮਨੁੱਖ ਨੇ 'ਸਾਧ ਸੰਗਤਿ' ਅਤੇ 'ਹਰਿ ਗੁਨ' ਵਿਚੋਂ ਇਕ ਚੀਜ਼ ਚੁਣਨੀ ਹੈ ਇਥੇ ਭਾਵ ਇਉਂ ਹੈ-ਬੱਸ! ਦੋ ਹੀ ਲਾਹੇਵੰਦ ਕੰਮ ਹਨ, 'ਸਾਧ ਸੰਗਤਿ' ਜਾਂ 'ਹਰਿ ਗੁਨ', ਤੀਜਾ ਕੋਈ ਨਹੀਂ। ਸੋ ਇਥੇ 'ਜਾਂ' ਤੋਂ ਭਾਵ 'ਅਤੇ' ਦਾ ਲੈਣਾ ਹੈ।

SikhNet (Spanish)acercándote a la Saad Sangat o cantando las Alabanzas del Señor.(28)

Open this shabad →

Shabad Bhagat Kabir Ji Salok Kabeer Jee continues on Ang 1366

ਕਬੀਰ. ਮਰਤਾ ਮਰਤਾ ਜਗੁ ਮੂਆ; ਮਰਿ. ਭੀ ਨ ਜਾਨਿਆ ਕੋਇ ॥

kabeer. marataa marataa jag mooaa; mar. bhee na jaaniaa koe |

Sant Singh KhalsaKabeer, dying, dying, the whole world has to die, and yet, none know how to die.
Manmohan SinghKabir, dying, by one's turn, everyone has to die, and yet, none knows how to die.
Manmohan Singh (Punjabi)ਕਬੀਰ ਆਪਣੀ ਵਾਰੀ ਸਿਰ ਹਰ ਇਕ ਨੇ ਮਰ ਜਾਣਾ ਹੈ, ਪ੍ਰੰਤੂ ਫਿਰ ਵੀ ਕੋਈ ਭੀ ਮਰਨਾ ਨਹੀਂ ਜਾਣਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮਰਤਾ ਮਰਤਾ ਸਰਬ ਜਗਤ ਹੀ ਮ੍ਰਿਤ ਭ੍ਯਾ ਹੈ, ਪਰੰਤੂ ਜੀਵਤ ਭਾਵ ਸੇ ਮਰਨੇ ਕੌ ਕਿਸੀ ਨੇ ਨਹੀਂ ਜਾਨਿਆ ਹੈ॥
Prof. Sahib Singhਹੇ ਕਬੀਰ! (ਨਿਰੀ 'ਦੁਨੀਆ' ਦਾ ਵਪਾਰੀ) ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, (ਨਿਰੀ ਮਾਇਆ ਦਾ ਵਪਾਰੀ) ਕਿਸੇ ਧਿਰ ਨੂੰ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ।

ਪਦ ਅਰਥ ਮਰਤਾ ਮਰਤਾ = ਮੁੜ ਮੁੜ ਮਰਦਾ, ਰੋਜ਼ ਰੋਜ਼ ਮਰਦਾ, ਹਰ ਰੋਜ਼ ਮੌਤ ਦੇ ਸਹਿਮ ਦਾ ਦਬਾਇਆ ਹੋਇਆ। ਮਰਿ ਨ ਜਾਨਿਆ = (ਮੌਤ ਦੇ ਸਹਿਮ ਵਲੋਂ) ਮਰਨ ਦੀ ਜਾਚ ਨਾਹ ਸਿੱਖੀ, ਮੌਤ ਦਾ ਸਹਿਮ ਮੁਕਾਣ ਦੀ ਜਾਚ ਨਾਹ ਸਿੱਖੀ। ਐਸੇ ਮਰਨੇ ਜੋ ਮਰੈ = ਜੋ ਇਸ ਤਰ੍ਹਾਂ ਮਾਇਆ ਵਲੋਂ ਮਰੇ (ਜਿਵੇਂ ਪਿਛਲੇ ਸਲੋਕ ਨੰ: ੨੮ ਵਿਚ ਦੱਸਿਆ ਹੈ) ਜੋ ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਮਾਇਆ ਵਲੋਂ ਮਰੇ।

SikhNet (Spanish)Kabir, muriendo, muriendo, el mundo entero está muriendo y, aún así, nadie sabe cómo morir

Open this shabad (2 lines, Angs 1365-1366) →

Ang 1365 of 1430