ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਣਾਣਾ. ਰਣ ਤੇ ਸੀਝੀਐ; ਆਤਮ ਜੀਤੈ ਕੋਇ ॥
naanaa. ran te seejheeai; aatam jeetai koe |
Sant Singh KhalsaNANNA: One who conquers his own soul, wins the battle of life.
Manmohan SinghN: Any one who conquers his mind he wins the life battle.
Manmohan Singh (Punjabi)ਣ-ਕੋਈ ਜਣਾ, ਜੋ ਆਪਣੇ ਮਨੂਏ ਤੇ ਕਾਬੂ ਪਾ ਲੈਦਾ ਹੈ, ਉਹ ਜੀਵਨ ਦੀ ਲੜਾਈ ਨੂੰ ਜਿੱਤ ਲੈਦਾ ਹੈ।
Fareedkot Teekaਣਾਣੇ ਅਖਰ ਦ੍ਵਾਰਾ ਕਹਤੇ ਹੈਂ: ਕਾਮਾਦਿਕ ਬਿਕਾਰੋਂ ਕੋ (ਰਣ) ਜੁੱਧ ਮੇਂ ਸੋ ਪੁਰਸ (ਸੀਝੀਐ) ਜੀਤ ਪਾਵਤਾ ਹੈ, ਜੋ ਕੋਈ ਅਪਨੇ (ਆਤਮ) ਮਨ ਕੋ ਜੀਤ ਲੇਵੇ॥
Prof. Sahib Singhਇਸ ਜਗਤ ਰਣ-ਭੂਮੀ ਵਿਚ ਹਉਮੈ ਨਾਲ ਹੋ ਰਹੇ ਜੰਗ ਤੋਂ ਤਦੋਂ ਹੀ ਕਾਮਯਾਬ ਹੋਈਦਾ ਹੈ, ਜੇ ਮਨੁੱਖ ਆਪਣੇ ਆਪ ਨੂੰ ਜਿੱਤ ਲਏ।ਪਦ ਅਰਥ ਰਣ ਤੇ = ਜਗਤ ਦੀ ਰਣ-ਭੂਮੀ ਤੋਂ। ਸੀਝੀਐ = ਜਿੱਤੀਦਾ ਹੈ। ਆਤਮ = ਆਪਣੇ ਆਪ ਨੂੰ।
SikhNet (Spanish)NAANA: Aquél que conquista su propio ser, gana la batalla de la vida.
ਹਉਮੈ ਅਨ ਸਿਉ. ਲਰਿ ਮਰੈ; ਸੋ ਸੋਭਾ ਦੂ ਹੋਇ ॥
haumai an siau. lar marai; so sobhaa doo hoe |
Sant Singh KhalsaOne who dies, while fighting against egotism and alienation, becomes sublime and beautiful.
Manmohan SinghHe who dies fighting against his self-conceit and duality becomes supremely sublime.
Manmohan Singh (Punjabi)ਜੋ ਆਪਣੀ ਸਵੈ ਹੰਗਤਾ ਅਤੇ ਦਵੈਤ-ਭਾਵ ਦੇ ਨਾਲ ਲੜਦਾ ਮਰ ਜਾਂਦਾ ਹੈ, ਉਹ ਪਰਮ ਸਰੇਸ਼ਟ ਹੋ ਜਾਂਦਾ ਹੈ।
Fareedkot Teekaਪੁਨਾ ਹੰਤਾ ਮਮਤਾ ਅਰ (ਅਨ) ਦ੍ਵੈਤ ਭਾਵ ਕੇ ਸਾਥ ਲੜ ਕਰ (ਮਰੇ) ਤਿਸ ਕੋ ਮਾਰ ਲੇਵੇ, ਵਾ ਆਪ ਜੀਵ ਭਾਵ ਸੇ ਮਰ ਜਾਵੇ। (ਸੋ) ਉਸ ਪੁਰਸ ਕੀ (ਸੋਭਾ) ਉਸਤਤੀ (ਦੂ) ਦੋਨੋਂ ਲੋਕੋਂ ਮੇਂ ਹੋਤੀ ਹੈ, ਵਾ ਸੋ ਸੋ ਪੁਰਸ (ਭਾਦੂ) ਕਲ੍ਯਾਣ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਹਉਮੈ ਤੇ ਦ੍ਵੈਤ ਨਾਲ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ, ਉਹੀ ਵੱਡਾ ਸੂਰਮਾ ਹੈ।ਪਦ ਅਰਥ ਅਨ = ਦ੍ਵੈਤ। ਮਰੈ = ਆਪਾ-ਭਾਵ ਵਲੋਂ ਮਰੇ। ਸੋਭਾਦੂ = ਦੋਹਾਂ ਬਾਹਵਾਂ ਨਾਲ ਤਲਵਾਰ ਚਲਾਣ ਵਾਲਾ ਸੂਰਮਾ।
SikhNet (Spanish)Glorioso es el que pelea contra su ego y contra su tendencia hacia lo otro.
ਮਣੀ ਮਿਟਾਇ. ਜੀਵਤ ਮਰੈ; ਗੁਰ ਪੂਰੇ ਉਪਦੇਸ ॥
manee mittaae. jeevat marai; gur poore upades |
Sant Singh KhalsaOne who eradicates his ego, remains dead while yet alive, through the Teachings of the Perfect Guru.
Manmohan SinghHe who effaces his ego shall under Guru's instruction, remain dead while alive.
Manmohan Singh (Punjabi)ਜੋ ਆਪਣੀ ਹੰਗਤਾ ਨੂੰ ਤਿਆਗ ਦਿੰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਅਪਨੀ (ਮਣੀ) ਹੰਤਾ ਵਾ ਮਨੌਤ ਕੋ ਮਿਟਾਇ ਕਰ ਜੋ ਪੁਰਸ ਜੀਵਤ੍ਵ ਭਾਵ ਸੇ ਮਰੇ ਹੈਂ ਅਰ ਪੂਰੇ ਗੁਰੋਂ ਕਾ ਉਪਦੇਸ ਲੀਆ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਹਉਮੈ ਨੂੰ ਮੁਕਾਂਦਾ ਹੈ, ਸੰਸਾਰਕ ਵਾਸ਼ਨਾ ਵਲੋਂ ਅਜਿੱਤ ਹੋ ਜਾਂਦਾ ਹੈ,ਪਦ ਅਰਥ ਮਣੀ = ਹਉਮੈ। ਸੂਰਤਣ = ਸੂਰਮਤਾ, ਬਹਾਦਰੀ।
SikhNet (Spanish)Aquél que vence a su ego y así vive muerto en vida a través del Bani de la Palabra Perfecta del Guru
ਮਨੂਆ ਜੀਤੈ. ਹਰਿ ਮਿਲੈ; ਤਿਹ ਸੂਰਤਣ ਵੇਸ ॥
manooaa jeetai. har milai; tih sooratan ves |
Sant Singh KhalsaHe conquers his mind, and meets the Lord; he is dressed in robes of honor.
Manmohan SinghHe conquers his mind, meets God and obtains the robe of honour for his chivalry.
Manmohan Singh (Punjabi)ਉਹ ਆਪਣੇ ਮਨ ਨੂੰ ਫਤਹ ਕਰ ਲੈਦਾ ਹੈ, ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਦੀ ਬਹਾਦਰੀ ਲਈ ਉਸ ਨੂੰ ਇੱਜ਼ਤ ਦੀ ਪੁਸ਼ਾਕ ਮਿਲਦੀ ਹੈ।
Fareedkot Teekaਔਰ ਮਨ ਕੋ ਜੀਤ ਕਰ ਹਰੀ ਕੇ ਸਾਥ ਮਿਲੇ ਹੈਂ, ਸੂਰਮਤਾ ਕਾ ਵੇਸ ਤਿਨ ਪੁਰਸੋਂ ਕਾ ਹੈ॥
Prof. Sahib Singhਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ (ਸੰਸਾਰਕ ਰਣ-ਭੂਮੀ ਵਿਚ) ਉਸੇ ਦੀ ਬਰਦੀ ਸੂਰਮਿਆਂ ਵਾਲੀ ਸਮਝੋ।
SikhNet (Spanish)y conquista su mente, recibe al Señor y es condecorado con la Investidura del Guerrero.
ਣਾ ਕੋ ਜਾਣੈ ਆਪਣੋ; ਏਕਹਿ ਟੇਕ ਅਧਾਰ ॥
naa ko jaanai aapano; ekeh ttek adhaar |
Sant Singh KhalsaHe does not claim anything as his own; the One Lord is his Anchor and Support.
Manmohan SinghHe deems nothing as his own. The one Lord is his prop and support.
Manmohan Singh (Punjabi)ਕਿਸੇ ਸ਼ੈ ਨੂੰ ਭੀ ਉਹ ਆਪਣੀ ਨਿੱਜ ਦੀ ਨਹੀਂ ਸਮਝਦਾ। ਇਕ ਪ੍ਰਭੂ ਹੀ ਉਸ ਦੀ ਓਟ ਤੇ ਆਸਰਾ ਹੈ।
Fareedkot Teekaਯਿਹ ਜੀਵ ਕੋਈ ਪਰਮੇਸ੍ਵਰ ਕੇ ਬਿਨਾਂ ਆਪਨਾ ਨ ਜਾਣੈ, ਏਕ ਪਰਮੇਸ੍ਵਰ ਕਾ ਹੀ ਮਨ ਤਨ ਕਰ ਆਸਰਾ ਰਖੇ॥
Prof. Sahib Singhਜੇਹੜਾ ਮਨੁੱਖ ਇਕ ਪ੍ਰਭੂ ਦਾ ਹੀ ਆਸਰਾ-ਪਰਨਾ ਲੈਂਦਾ ਹੈ, ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ,ਪਦ ਅਰਥ ਟੇਕ = ਓਟ।
SikhNet (Spanish)El que considera que nada es suyo, y se apoya sólo en Dios;
ਰੈਣਿ ਦਿਣਸੁ ਸਿਮਰਤ ਰਹੈ; ਸੋ ਪ੍ਰਭੁ ਪੁਰਖੁ ਅਪਾਰ ॥
rain dinas simarat rahai; so prabh purakh apaar |
Sant Singh KhalsaNight and day, he continually contemplates the Almighty, Infinite Lord God.
Manmohan SinghNight and day he continues to contemplate over that Mighty and Infinite Lord.
Manmohan Singh (Punjabi)ਰਾਤ ਦਿਨ ਉਹ ਉਸ ਬਲਵਾਨ ਤੇ ਬੇਅੰਤ ਸੁਆਮੀ ਦਾ ਆਰਾਧਨ ਕਰਦਾ ਰਹਿੰਦਾ ਹੈ।
Fareedkot Teekaਪੁਨਾ ਰਾਤ੍ਰਿ ਦਿਨ ਕੇਵਲ ਉਸ ਅਪਾਰ ਪੁਰਸ ਪ੍ਰਭੂ ਕੋ ਸਿਮਰਤਾ ਰਹੇ।
Prof. Sahib Singhਸਰਬ-ਵਿਆਪਕ ਬੇਅੰਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਹਿੰਦਾ ਹੈ,ਪਦ ਅਰਥ ਰੈਣਿ = ਰਾਤ।
SikhNet (Spanish)el que habita en el Purusha Infinito, noche y día;
ਰੇਣ ਸਗਲ. ਇਆ ਮਨੁ ਕਰੈ; ਏਊ ਕਰਮ ਕਮਾਇ ॥
ren sagal. eaa man karai; eaoo karam kamaae |
Sant Singh KhalsaHe makes his mind the dust of all; such is the karma of the deeds he does.
Manmohan SinghThis mind of his he makes the dust of all, such deeds does he do.
Manmohan Singh (Punjabi)ਆਪਣੇ ਇਸ ਮਨੂਏ ਨੂੰ ਉਹ ਸਾਰਿਆਂ ਦੀ ਧੂੜ ਬਣਾ ਦਿੰਦਾ ਹੈ ਇਹੋ ਜਿਹੇ ਅਮਲ ਉਹ ਕਮਾਉਂਦਾ ਹੈ।
Fareedkot Teekaਇਸ ਮਨ ਕੋ ਸਗਲ ਜੀਵੋਂ ਕੀ (ਰੇਣ) ਚਰਨ ਧੂੜੀ ਕਰੇ, ਯਹੀ ਕਰਮ ਕਮਾਵਤਾ ਰਹੈ॥
Prof. Sahib Singhਆਪਣੇ ਇਸ ਮਨ ਨੂੰ ਸਭਨਾਂ ਦੀ ਚਰਨ-ਧੂੜ ਬਣਾਂਦਾ ਹੈ-ਜੇਹੜਾ ਮਨੁੱਖ ਇਹ ਕਰਮ ਕਮਾਂਦਾ ਹੈ,ਪਦ ਅਰਥ ਰੇਣ = ਚਰਨ-ਧੂੜ। ਏਊ = ਇਹੀ, ਇਹੋ ਜੇਹੇ।
SikhNet (Spanish)el que hace que su mente sea el polvo donde los demás caminan,
ਹੁਕਮੈ ਬੂਝੈ. ਸਦਾ ਸੁਖੁ; ਨਾਨਕ. ਲਿਖਿਆ ਪਾਇ ॥੩੧॥
hukamai boojhai. sadaa sukh; naanak. likhiaa paae |31|
Sant Singh KhalsaUnderstanding the Hukam of the Lord's Command, he attains everlasting peace. O Nanak, such is his pre-ordained destiny. ||31||
Manmohan SinghUnderstanding Lord's order, he attains ever lasting peace, O Nanak, and obtains what is destined for him.
Manmohan Singh (Punjabi)ਸਾਹਿਬ ਦੇ ਫੁਰਮਾਨ ਨੂੰ ਸਮਝ ਕੇ ਉਹ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦਾ ਹੈ, ਹੇ ਨਾਨਕ! ਅਤੇ ਜੋ ਕੁਛ ਉਸ ਲਈ ਲਿਖਿਆ ਹੋਇਆ ਹੁੰਦਾ ਹੈ, ਉਸ ਨੂੰ ਪਾ ਲੈਦਾ ਹੈ।
Fareedkot Teekaਪਰਮੇਸ੍ਵਰ ਕੇ ਹੁਕਮ ਕੋ ਬੂਝਣੇ ਸੇ ਸਦਾ ਸੁਖ ਪ੍ਰਾਪਤਿ ਹੋਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਹੁਕਮ ਕਾ ਬੂਝਣਾ ਪੂਰਬ ਉਤਮ ਕਰਮ ਕਾ ਲੇਖ ਲਿਖਾ ਹੂਆ ਹੋ ਤੌ ਪਾਈਤਾ ਹੈ॥੩੧॥☬ਜਗ੍ਯਾਸੂ ਕੀ ਵੈਰਾਗ ਦਸਾ ਕਾ ਸ੍ਵਰੂਪ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਸਦਾ ਆਤਮਕ ਆਨੰਦ ਮਾਣਦਾ ਹੈ, ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦਾ ਹੈ ॥੩੧॥
SikhNet (Spanish)concibe la Voluntad del Señor, logra la Paz y recibe lo que está escrito en su Destino para él. (31)